ਰਚਾਇਆ , ਦੇਵੇ ਦਰਗਹਿ ਮਾਣ ਜਿਨ੍ਹਾਂ ਗੁਰ ਵਿਚ ਬਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਇਹ ਨਬਜ਼ ਨਾ ਚਲੇ ਚਾਲ ਸਿੱਖ ਦੇ ਵਿਚ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬੇਮੁਖਾਂ ਦਿਤੀ ਹਾਰ ਜਿਨ੍ਹਾਂ ਗੁਰ ਚਰਨ ਨਾ ਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਆਇਆ ਅਵਤਾਰ ਜੀਆ ਨੇ ਦਰਸ ਨਾ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬਿਰਥਾ ਗਵਾਇਆ ਜਨਮ ਸੁਤਿਆਂ ਰੈਣ ਵਿਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇਵੇ ਬ੍ਰਹਮ ਗਿਆਨ ਜਗਤ ਪੱਲਾ ਫਿਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪ੍ਰਗਟ ਹੋਏ ਭਗਵਾਨ ਨਹੀਂ ਊਂ ਭੇਵ ਲੁਕਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬੈਠਾ ਜੋਤ ਆਧਾਰ ਜਗਤ ਜੋਤ ਜਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੀਆ ਜੋਤ ਆਕਾਰ ਕਲਜੁਗ ਪਾਈ ਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮੇਰੇ ਭਗਤਾਂ ਹੋਵੇ ਨਿਮਸਕਾਰ , ਮਹਾਰਾਜ ਸ਼ੇਰ ਸਿੰਘ ਜਿਨ ਸਿਰ ਹੱਥ ਟਿਕਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਤਾਰੇ ਭਗਤ ਆਪ ਜੋਤ ਸੰਗ ਜੋਤ ਮਿਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤਾ ਜਨਮ ਸਵਾਰ ਗਰਭ ਚੋਂ ਬਾਹਰ ਕਢਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਵੇ ਨਾ ਅੰਤ ਆਕਾਰ , ਜੋਤ ਸੰਗ ਜੋਤ ਮਿਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪ੍ਰਭ ਸਾਗਰ ਗਹਿਰ ਗੰਭੀਰ ਜੀਵ ਇਕ ਬੂੰਦ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਾਤ ਗਰਭ ਦੇ ਵਿਚ ਉਲਟਾ ਬਿਰਛ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸੋਹੰ ਸ਼ਬਦ ਦੀ ਦੀਬਾਣ ਸਿੱਖਾਂ ਨੂੰ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਹਾਰਾਜ ਸ਼ੇਰ ਸਿੰਘ ਕ੍ਰਿਸ਼ਨ ਭਗਵਾਨ , ਜੁਗ ਉਲਟਾਵਣ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇ ਕੇ ਚਰਨ ਧਿਆਨ , ਮਾਣਾ ਸਿੰਘ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਰ ਕੇ ਬਚਨ ਕਰਤਾਰ , ਪਾਲ ਸਿੰਘ ਜਸ ਸੁਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪ੍ਰਗਟੇ ਆਪ ਭਗਵਾਨ , ਜਾਮਾ ਘਨਕ ਪੁਰੀ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਵਜਾਈ ਪ੍ਰੇਮ ਸਿਤਾਰ , ਹਿਰਦੇ ਧੁਨ ਵਜਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸੁੱਤਾ ਦਿਤਾ ਤਾਰ , ਹੋ ਕੇ ਕ੍ਰਿਸ਼ਨ ਦਰਸ ਦਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆ ਕੇ ਘਰ ਬਾਰ , ਜੋਤ ਲਲਾਟ ਜਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤਾ ਸਿੱਖ ਨੂੰ ਮਾਣ , ਦਿਨੋ ਦਿਨ ਦੂਣ ਸਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪਾਈ ਈਸ਼ਰ ਸਾਰ , ਆ ਘਨਕਪੁਰੀ ਸੀਸ ਨਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇ ਕੇ ਦਰਸ ਅਪਾਰ , ਸਿੱਖ ਨੂੰ ਸਿੱਖ ਬਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇ ਕੇ ਆਪਣਾ ਨਾਮ , ਮਦਿ ਮਾਸ ਪਰੇ ਹਟਾਇਆ । ਪਾਰਬ੍ਰਹਮ ਖੇਲ ਰਚਾਇਆ , ਮਹਾਰਾਜ ਸ਼ੇਰ ਸਿੰਘ ਹੋਏ ਦਿਆਲ , ਸਿੱਖਾਂ ਨੂੰ ਸਰਨੀ ਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਜਾਮਾ ਧਾਰ , ਜੀਆਂ ਨੂੰ ਡੰਨ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜੀਵ ਭੁੱਲਾ ਮੁਗਧ ਗਵਾਰ , ਮਦਿ ਮਾਸ ਆਹਾਰ ਬਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਰਗਹਿ ਦਿਤੀ ਹਾਰ , ਪ੍ਰੇਤ ਜੂਨ ਲਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਭੁੱਲਾ ਗੁਰ ਕਾ ਨਾਉਂ , ਜਿਨ੍ਹਾਂ ਇਹ ਰਸਨੀ ਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਚਲੇ ਮਨ ਵਿਕਾਰ , ਜਿਨ੍ਹਾਂ ਇਹ ਵਿਸ਼ਟਾ ਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੋਈ ਨਾ ਦੇਵੇ ਤਾਰ , ਜਿਨ੍ਹਾਂ ਇਹ ਕਰਮ ਕਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤੀ ਕਲਜੁਗ ਹਾਰ , ਜਿਸ ਇਹ ਕਰਮ ਕਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸਤਿਜੁਗ ਖੇਲ ਅਪਾਰ , ਸੋਹੰ ਸ਼ਬਦ ਸੁਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਉਪਜੇ ਬ੍ਰਹਮ ਗਿਆਨ , ਜਿਨ੍ਹਾਂ ਮੇਰਾ ਨਾਮ ਧਿਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਵੇ ਆਤਮ ਸ਼ਾਂਤ , ਨਿਜਾਨੰਦ ਨਿਜ ਮਾਹਿ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਗਾਏ ਜੋਤ ਅਪਾਰ , ਜੀਵ ਦੇ ਵਿਚ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੋਈ ਨਾ ਪਾਏ ਸਾਰ , ਅਗਿਆਨ ਅੰਧੇਰ ਰਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਉਹਨਾਂ ਆਵੇ ਸਾਰ , ਜਿਨ੍ਹਾਂ ਸਿਰ ਹੱਥ ਟਿਕਾਇਆ । ਪਾਰਬ੍ਰਹਮ
G01L035 ੨੪ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
- Post category:Written Harbani Granth 01
