G01L035 ੨੪ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਪ੍ਰਭ ਖੇਲ ਰਚਾਇਆ , ਸਿੱਖਾਂ ਹੋਈ ਵਿਚਾਰ , ਜਿਨ੍ਹਾਂ ਗੁਰ ਦਇਆ ਕਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆ ਕੇ ਵਿਚ ਸੰਸਾਰ , ਸਿੱਖਾਂ ਦੀ ਲਾਜ ਰਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਰਾਏ ਸੇਵ ਅਪਾਰ , ਕੇਸਾਂ ਚਵਰ ਕਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇਵੀਆਂ ਕੰਨਿਆਂ ਨਾ ਹੋਣ ਖੁਆਰ , ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਵਰ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੱਟੇ ਦੁੱਖ ਅਪਾਰ , ਹਉਮੇ ਮੈਲ ਗਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਥਿਤ ਵਾਰ ਨਾ ਲਏ ਵਿਚਾਰ , ਸੰਗਤ ਵਿਚ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਲਗਾਵੇ ਭੋਗ ਆਹਾਰ , ਜਿਸ ਮੇਂ ਥਾਲ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਵੇ ਕਾਇਆ ਸੀਤ , ਜਿਨ ਗੁਰਪ੍ਰਸਾਦਿ ਹੈ ਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਜਾਮਾ ਧਾਰ , ਮਹਾਰਾਜ ਸ਼ੇਰ ਸਿੰਘ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬੰਦੀ ਤੋੜ ਜਗਤ ਅਖਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਾਮਾ ਧਾਰ ਗੁਰ ਧਾਮ  ਸਚਖੰਡ ਬਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਇਆ ਜਗ ਭਤਾਰ , ਕੰਤ ਨੇ ਭੇਸ ਵਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ ,  ਆਏ ਚਲ ਦਰਬਾਰ , ਗਲ ਵਿਚ ਪੱਲਾ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ ਦੇਵੇ ਜੀਵ ਉਧਾਰ ਜਿਨ੍ਹਾਂ ਏ ਚਰਨੀਂ ਸੀਸ ਨਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗਵਾਏ ਕਾਇਆ ਵਿਕਾਰ , ਰੋਗਾਂ ਦਾ ਨਾਸ ਕਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਏ ਦਰ ਪ੍ਰਵਾਨ , ਜਿਨ੍ਹਾਂ ਰਲ ਮੰਗਲ ਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਿਲਿਆ ਪੁਰਖ ਅਪਾਰ , ਜਿਨ੍ਹਾਂ ਮਨ ਦਾ ਭਰਮ ਮਿਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਉਨ੍ਹਾਂ ਲਏ ਪ੍ਰਭ ਸਾਰ , ਜਿਨ੍ਹਾਂ ਲੋਕ ਲਾਜ ਨੂੰ ਪਰੇ ਹਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਗਤ ਚਲਿਆ ਹਾਰ ਸਿੱਖਾਂ ਨੂੰ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ ,  ਝੂਠੀ ਜਗਤ ਪ੍ਰੀਤ , ਸੁੱਖ ਗੁਰ ਚਰਨੀਂ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੀਤਾ ਦੇਹ ਪ੍ਰਕਾਸ਼ , ਸਿੱਖ ਦੇ ਵਿਚ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਭਗਤ ਉਧਾਰਨ ਆਪ , ਨਿਹਕਲੰਕ ਹੋ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰ , ਜਗਤ ਤੇ ਪਾਈ ਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਰ ਕਿਰਪਾ ਦੇਹ ਅਨਮੋਲ ਦੀਪਕ ਜੋਤ ਜਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬਿਨ ਬੱਤੀ ਬਿਨ ਤੇਲ  ਏਕ ਰੰਗ ਸਵਾਇਆ  । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪ੍ਰਭ ਦੀ ਜੋਤ ਅਡੋਲ , ਜਗਤ ਮੇਂ ਜਾਏ ਜਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ  ਕਰ ਕੇ ਕਰਮ ਵਿਚਾਰ , ਗੁਰਸਿਖਾਂ ਨੂੰ ਪਕੜ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਜੀਵ ਹੋਏ ਪਲੀਤ , ਰਸਨਾ ਮਦਿ ਮਾਸ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸਚ ਭੂਮਿਕਾ ਜਾਣ ਭੂਪਤ ਭੂਪ ਚਰਨ ਟਿਕਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਰਨਹਾਰ ਸਮਰਥ , ਕਲ ਦਾ ਅੰਤ ਕਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇ ਕੇ ਸੋਹੰ ਗਿਆਨ ਜਿਨ੍ਹਾਂ ਨੂੰ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਧੰਨ ਜਣੇਂਦੀ ਮਾਂ ਜਿਨ ਪੂਤ ਗੁਰ ਚਰਨੀਂ ਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਗਤ ਸੁੰਞੇ ਘਰ ਕਾਉਂ , ਜਿਨ੍ਹਾਂ ਗੁਰ ਤੋਂ ਮੁਖ ਭਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਰਗਾਹ ਮਿਲੇ ਨਾ ਥਾਉਂ , ਚੁਰਾਸੀ ਗੇੜ ਹੈ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਨਮੇ ਮਰੇ ਮਰ ਜਨਮੇ ਬਿਨ ਗੁਰ ਕਿਸੇ ਨਾ ਪਾਰ ਲੰਘਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਭੋਗਾਵੇ ਘੋਗੜ ਜੂਨ ਨਿੰਦਕਾਂ ਮੁਖ ਵਿਸ਼ਟਾ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਹੋ ਕਿਰਪਾਲ ਪ੍ਰਭ ਜੋਤ ਪ੍ਰਗਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਧਰਨੀ ਧਰ ਨਰ ਸਿੰਘ ਨਰਾਇਣ ਆਇਆ । ਪਾਰਬ੍ਰਹਮ