G01L035 ੨੪ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਨਾੜੀ ਵਿਚ ਦੇਹ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗੁਰ ਸੰਗਤ ਦਿਤਾ ਮਾਣ , ਜਿਨ੍ਹਾਂ ਹਰਿ ਜਸ ਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਆਈ ਕਾਣ  , ਵਾਹਵਾ ਸਤਿਜੁਗ ਸਤਿ ਸਤਿ ਸਤਿ ਵਰਤਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਭਗਤ ਉਧਾਰਨ ਆਪ , ਜਾਮਾ ਘਨਕਪੁਰੀ ਵਿਚ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਲਏ ਬਿਰਦ ਸੰਭਾਲ ਸਿੱਖਾਂ ਸਿਰ ਛਤਰ ਝੁਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਰੇ ਸੇਵ ਅਪਾਰ , ਸਿੱਖਾਂ ਸਿਰ ਚਵਰ ਝੁਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇਵੇ ਭਗਤਨ ਮਾਣ ਅੰਤ ਕਾਲ ਜਮ ਨੇੜ ਨਾ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਵੇ ਸਦਾ ਦਿਆਲ ਸਿੱਖਾਂ ਨੂੰ ਦਾਨ ਦਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸੋਹੰ ਸ਼ਬਦ ਨਿਧਾਨ ਗੁਰਮੁਖਾਂ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇ ਕੇ ਬ੍ਰਹਮ ਗਿਆਨ , ਆਪਣਾ ਨਾਮ ਜਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਪ ਵਡਾ ਪ੍ਰਬੀਨ , ਭਗਤਾਂ ਦੇ ਵਸ ਹੋ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਉਪਾਏ ਆਪਣਾ ਆਪ , ਨਾਉਂ ਨਿਰੰਕਾਰ ਰਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸਮਰਥ ਪੁਰਖ ਅਪਾਰ , ਜਿਨ੍ਹਾਂ ਆ ਚਰਨ ਤਕਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਪ ਦੇਵੇ ਗਿਆਨ , ਜਗਤ ਮਾਇਆ ਨੀਂਦ ਸਵਾਇਆ  । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਭਗਤ ਵਛਲ ਕਿਰਪਾਲ ਕਲਜੁਗ ਦਰਸ ਦਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪ੍ਰਗਟੀ ਜੋਤ ਮੁਰਾਰ , ਨਿਹਕਲੰਕ ਅਖਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਹਾਰਾਜ ਸ਼ੇਰ ਸਿੰਘ ਸਦਾ ਮਿਹਰਵਾਨ ਸਿੱਖਾਂ ਦੀ ਲਾਜ ਰਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਧੰਨ ਸੁਹਾਵੀ ਰੈਣ ਜਿਥੇ ਰੰਗ ਬਿਰੰਗਣ ਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਦਿਤੇ ਤਾਰ , ਨਾਮ ਮਜੀਠ ਚੜ੍ਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪਾਪਾਂ ਦਿਤੀ ਹਾਰ , ਸੋਹੰ ਸ਼ਬਦ ਚਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਡੁੱਬਦੇ ਦਿਤੇ ਤਾਰ , ਜਿਨ੍ਹਾਂ ਰਲ ਮੰਗਲ ਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋ ਪਵਣ ਸਵਾਰ , ਚਾਰ ਕੁੰਟ ਇਹ ਡੰਕ ਵਜਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਵਾਂਗ ਜਲ ਦੀ ਧਾਰ , ਪਾਪਾਂ ਜਗਤ ਰੁੜ੍ਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇ ਕੇ ਨਾਮ ਨਿਧਾਨ ਸਿੱਖਾਂ ਨੂੰ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪਤਿਤ ਉਧਾਰਨ ਆਪ ਦੁੱਖਾਂ ਦਾ ਡੇਰਾ ਢਾਹਿਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜੋਤ ਜਗਾਈ ਅਪਾਰ ਕਲਜੁਗ ਕਾਲ ਕਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਹਾਰਾਜ ਸ਼ੇਰ ਸਿੰਘ ਭਇਆ ਅਵਤਾਰ , ਸੋਹੰ ਸ਼ਬਦ ਸੁਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜੀਵ ਜੁਗਤ ਚਲਾਇਆ  ਰਾਹ , ਸੋਹੰ ਬਾਣ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬਾਹੋਂ ਪਕੜ ਲੈ ਉਠਾਲ , ਫੜ ਪੂਰਬ ਜਨਮ ਦਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਵਿਛੜੇ ਵਕਤ ਆ ਰਾਮ , ਤਿਨ੍ਹਾਂ ਨੂੰ ਜਨਮ ਦਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਵਿਛੜੇ ਵਕਤ ਮੁਰਾਰ , ਜਿਨ੍ਹਾਂ ਨੂੰ ਚਰਨੀਂ ਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪ੍ਰਗਟ ਹੋ ਕਰਤਾਰ ਭਗਤਾਂ ਨੂੰ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਹਾਰਾਜ ਸ਼ੇਰ ਸਿੰਘ ਹੋ ਨਿਰਵੈਰ , ਜਗਤ ਅਵਤਾਰ ਅਖਵਾਇਆ । ਈਸ਼ਰ ਜੋਤ ਜਗਤ ਮੇਂ ਆਏ , ਜੁਗੋ ਜੁਗ ਇਹ ਖੇਲ ਰਚਾਇਓ । ਈਸ਼ਰ ਜੋਤ ਜਗਤ ਮੇਂ ਆਏ , ਜੁਗ ਜੁਗ ਭੇਸ ਵਟਾਇਓ । ਈਸ਼ਰ ਜੋਤ ਜਗਤ ਮੇਂ ਆਏ , ਸਰਗੁਣ ਨਿਰਗੁਣ ਮਾਹਿ ਉਪਾਇਓ । ਈਸ਼ਰ ਜੋਤ ਜਗਤ ਮੇਂ ਆਏ , ਪਾਤਾਲ ਆਕਾਸ਼ ਮਾਤ ਬਣਾਇਓ । ਈਸ਼ਰ ਜੋਤ ਜਗਤ ਮੇਂ ਆਏ , ਆਕਾਰ ਦਾਤਾਰ ਬ੍ਰਹਮਾ ਪ੍ਰਗਟਾਇਓ । ਈਸ਼ਰ ਜੋਤ ਜਗਤ ਮੇਂ ਆਏ , ਸ਼ਿਵ ਸ਼ੰਕਰ ਦੇਹ ਪਲਟਾਇਓ । ਈਸ਼ਰ ਜੋਤ ਜਗਤ ਮੇਂ ਆਏ , ਮੋਹਣੀ ਰੂਪ ਹੋ ਸ਼ਿਵ ਭੁਲਾਇਓ । ਈਸ਼ਰ ਜੋਤ ਜਗਤ ਮੇਂ ਆਏ , ਜੁਗ ਪ੍ਰਮਾਣ ਪਾਏ ਮਾਇਓ । ਈਸ਼ਰ ਜੋਤ ਜਗਤ ਮੇਂ ਆਏ , ਤਰੇਤੇ ਰਾਮ ਰਘੁਬੰਸ ਅਖਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇ ਸਖੀ ਦਾਨ ਦੁਆਪਰ ਜੋਤ ਪ੍ਰਗਟਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੁਆਪਰ ਕ੍ਰਿਸ਼ਨ ਮੁਰਾਰ ਅਖਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਪਾ ਮਾਇਆ ਸਭ ਜਗਤ ਭੁਲਾਇਓ । ਈਸ਼ਰ ਜੋਤ ਜਗਤ ਮੇਂ ਆਏ , ਕਲਜੁਗ ਕਾਰ ਕਰਨ ਪ੍ਰਭ ਬਿਗਸਾਇਓ । ਈਸ਼ਰ ਜੋਤ ਜਗਤ ਮੇਂ ਆਏ , ਘਨਕਪੁਰੀ ਨੂੰ ਭਾਗ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਪ੍ਰਗਟ ਹੋ ਨਿਰੰਕਾਰ ਨਿਹਕਲੰਕ ਅਖਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਮਹਾਰਾਜ ਸ਼ੇਰ ਸਿੰਘ ਨਾਮ ਧਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਛੱਡ ਦੇਹ ਪ੍ਰਭ ਜੋਤ ਪ੍ਰਗਟਾਇਓ । ਈਸ਼ਰ ਜੋਤ ਜਗਤ ਮੇਂ ਆਏ , ਜੁਗੋ ਜੁਗ ਇਹ ਖੇਲ ਰਚਾਇਓ । ਈਸ਼ਰ ਜੋਤ ਜਗਤ ਮੇਂ ਆਏ , ਲੱਜਿਆ ਰੱਖਣ ਭਗਤ ਦੀ ਨਾਉਂ ਅਨੇਕ ਰਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਬਾਲ ਅਵਸਥਾ ਧ੍ਰੂ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਲੱਜਿਆ ਰੱਖੇ ਪ੍ਰਹਿਲਾਦ , ਨਰ ਸਿੰਘ ਨਰਾਇਣ ਅਖਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਹੋਏ ਬਾਵਨ ਰੂਪ ਘਰ ਜਾਏ ਬਲ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਲੱਜਿਆ ਰੱਖੇ ਅੰਬਰੀਕ ਚਕਰ ਸੁਦਰਸ਼ਨ ਬਾਣ ਚਲਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇ ਕੇ ਨਾਮ ਗਿਆਨ ਜਨਕ ਭਗਤ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਜੋੜੀ ਜੋੜ ਖੜਾਉਂ ਹਰੀ ਚੰਦ ਸਮਝਾਇਓ । ਈਸ਼ਰ ਜੋਤ ਜਗਤ ਮੇਂ ਆਏ , ਭਗਤ ਬਿਦਰ ਘਰ ਭੋਗ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਸੁਦਾਮਾ ਦਲਿਦਰੀ ਗਲੇ