ਥਲ ਸਮਾਈਏ। ਗੁਰਪ੍ਰਸਾਦਿ ਸਾਧ ਸੰਗਤ ਮਿਲ ਹਰਿ ਜਸ ਗਾਈਏ। ਗੁਰਪ੍ਰਸਾਦਿ ਕਲੂ ਕਾਲ ਵਿਚ ਪਾਰ ਕਰਾਈਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਈਏ । ਗੁਰਪ੍ਰਸਾਦਿ ਜੇਠ ਪੰਚਮ ਸੋਹੰ ਨਾਮ ਧਿਆਈਏ। ਗੁਰਪ੍ਰਸਾਦਿ ਗੁਰਸੰਗਤ ਪ੍ਰਸਾਦ ਕਰਾਈਏ । ਗੁਰਪ੍ਰਸਾਦਿ ਦਰਗਾਹ ਵਿਚ ਗੁਰ ਮਾਣ ਦਵਾਏ । ਗੁਰਪ੍ਰਸਾਦਿ ਗੁਰ ਸਾਚਾ ਸਚ ਬਚਨ ਲਿਖਾਏ। ਗੁਰਪ੍ਰਸਾਦਿ ਸਤਿਜੁਗ ਮਾਰਗ ਆਪ ਚਲਾਏ । ਗੁਰਪ੍ਰਸਾਦਿ ਧੰਨ ਗੁਰਸਿਖ ਜੋ ਗੁਰ ਚਰਨੀ ਲਾਏ। ਗੁਰਪ੍ਰਸਾਦਿ ਧੰਨ ਗੁਰਸਿਖ ਖੜ੍ਹੇ ਦਰ ਸੀਸ ਝੁਕਾਏ। ਗੁਰਪ੍ਰਸਾਦਿ ਅੱਜ ਦਿਨ ਵਡਭਾਗੀ, ਮਹਾਰਾਜ ਸ਼ੇਰ ਸਿੰਘ ਅਵਤਾਰ ਆਏ। ਗੁਰਪ੍ਰਸਾਦਿ ਜੇਠ ਪੰਚਵੀ ਹੋਵੇ ਵਡਭਾਗੀ, ਮਾਤਲੋਕ ਪ੍ਰਭ ਜੋਤ ਜਗਾਏ। ਗੁਰਪ੍ਰਸਾਦਿ ਗੁਰ ਕਰਮ ਵਿਚਾਰਿਆ। ਗੁਰਪ੍ਰਸਾਦਿ ਗੁਰਸਿਖਾਂ ਗੁਰ ਜਨਮ ਸਵਾਰਿਆ। ਗੁਰਪ੍ਰਸਾਦਿ ਗੁਰ ਕਲਜੁਗ ਪਾਰ ਉਤਾਰਿਆ। ਗੁਰਪ੍ਰਸਾਦਿ ਗੁਰ ਪੂਰੇ ਸਦ ਬਲਹਾਰਿਆ । ਗੁਰਪ੍ਰਸਾਦਿ ਜੇਠ ਪੰਜਵੀਂ ਜਗਤ ਉਧਾਰਿਆ। ਗੁਰਪ੍ਰਸਾਦਿ ਪਰਗਟੇ ਮਹਾਰਾਜ ਸ਼ੇਰ ਸਿੰਘ ਸਦਾ ਬਲਹਾਰਿਆ। ਗੁਰਪ੍ਰਸਾਦਿ ਗੁਰਸਿਖਾਂ ਗੁਰ ਪਾਰ ਉਤਾਰਿਆ। ਗੁਰਪ੍ਰਸਾਦਿ ਗੁਰਸਿਖ ਨਾਉਂ ਗੁਰ ਰਸਨ ਉਚਾਰਿਆ। ਗੁਰਪ੍ਰਸਾਦਿ ਸੋਹੰ ਨਾਉਂ ਭਗਤ ਭੰਡਾਰਿਆ। ਗੁਰਪ੍ਰਸਾਦਿ ਕੱਟੇ ਹਉਮੇ ਰੋਗ, ਕਿਲ ਵਿਖ ਪਾਰ ਉਤਾਰਿਆ । ਗੁਰਪ੍ਰਸਾਦਿ ਗਵਾਏ ਕਾਇਆ ਰੋਗ, ਗੁਰਸਿਖ ਜਨਮ ਸਵਾਰਿਆ। ਗੁਰਪ੍ਰਸਾਦਿ ਜਿਥੇ ਸੋਹੇ ਭਗਤ ਗੁਰ ਪੂਰੇ ਬਲਹਾਰਿਆ। ਗੁਰਪ੍ਰਸਾਦਿ ਮਿਲੀ ਵਧਾਈ, ਜੇਠ ਪੰਚਮ ਪ੍ਰਭ ਦਰਸ਼ਨ ਪਾ ਲਿਆ। ਗੁਰ ਪ੍ਰਸਾਦਿ ਹੋਏ ਦਰ ਪਰਵਾਨ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾ ਲਿਆ। ਜੇਠ ਪੰਚਮ ਪ੍ਰਭ ਜੋਤ ਆਕਾਰ। ਕਲਜੁਗ ਦੇਵੇ ਜੀਵ ਉਧਾਰ। ਰੋਗ ਸੋਗ ਪ੍ਰਭ ਕਟਣੇਹਾਰ। ਹੋਏ ਨਿਮਾਣਾ ਚਲ ਆਏ ਦਰਬਾਰ। ਸੋਮਾ ਸੋਮਾ ਝਿਰੇ ਅਪਾਰ। ਗੁਣਵੰਤ ਪ੍ਰਭ ਨਾਰ ਪਿਆਰ। ਵਾਂਗ ਅਹਲਿਆ ਦਿਤੀ ਤਾਰ। ਪ੍ਰਭ ਜੋਤ ਹੋਵੇ ਦੇਹ ਆਧਾਰ। ਸਰਬ ਸੁਖ ਪੰਜ ਤੱਤ ਵਿਚਾਰ। ਕਾਮ ਕਰੋਧ ਲੋਭ ਮੋਹ ਪ੍ਰਭ ਦੇਵੇ ਮਾਰ। ਰਸਨਾ ਸਿਮਰੇ ਪ੍ਰਭ ਨਿਰੰਕਾਰ ਨਿਰੰਕਾਰ। ਆਤਮ ਸ਼ਾਂਤ ਹੋਏ ਜਗਤ ਉਧਾਰ। ਗੁਰ ਸਾਚਾ ਕਲੂ ਕਰਮ ਵਿਚਾਰ। ਸਦ ਬਖ਼ਸ਼ਿੰਦਾ ਸਦਾ ਦਾਤਾਰ। ਮਹਾਰਾਜ ਸ਼ੇਰ ਸਿੰਘ ਦੇਵੇ ਕੰਨਿਆ ਤਾਰ। ਹਿਤ ਚਿਤ ਗੁਰ ਚਰਨ ਪਿਆਰ। ਸਰਬ ਸੂਖ ਗੁਰ ਨਾਮ ਦਵਾਰ । ਗੁਰ ਰੰਗਣ ਨਾਮ ਰੰਗ ਮਜੀਠ ਪਿਆਰ। ਸੋਮਾ ਗਵਾਏ ਨਾਮ, ਨਾਮ ਸਰਬਜੀਤ ਰਖਾਇਆ। ਮਹਾਰਾਜ ਸ਼ੇਰ ਸਿੰਘ ਹੋ ਦਿਆਲ, ਦੇਹ ਦਾ ਦੁੱਖ ਗਵਾਇਆ । ਸੋਹੰ ਸ਼ਬਦ ਦੇ ਗਿਆਨ, ਜੇਠ ਪੰਚਮ ਸ਼ਬਦ ਜਣਾਇਆ। ਗੁਰ ਪੂਰੇ ਇਹ ਬਣਤ ਬਣਾਈ। ਉਤੋਂ ਅੱਧੀ ਰਾਤ ਵਿਹਾਈ। ਗੁਰ ਪੂਰੇ ਇਹ ਖੇਲ ਰਚਾਈ। ਦੁਨੀਆਂ ਸੁੰਞ ਮਸਾਣ ਸਵਾਈ। ਭਗਤ ਸੋਹਿਨ ਗੁਰ ਦਰਸ਼ਨ ਪਾਈ। ਗੁਰ ਪੂਰੇ ਇਹ ਬੂਝ ਬੁਝਾਈ। ਗਿਆਨ ਵਿਹੂਣਾ ਕੋਏ ਨਾ ਜਾਈ। ਨਾਉਂ ਲਈਏ ਦੁੱਖ ਡੇਰਾ ਢਾਈ। ਗੁਰਸੰਗਤ ਪ੍ਰਭ ਮਿਲੇ ਵਧਾਈ। ਕਲਜੁਗ ਮਿਲੇ ਜਿਨ੍ਹਾਂ ਰਘੁਰਾਈ । ਗੁਰਸਿਖਾਂ ਗੁਰ ਨੀਂਹ ਰਖਾਈ। ਨਾਮ ਨਿਰੰਜਣ ਰੰਗ ਦਏ ਚੜ੍ਹਾਈ। ਚੰਦ ਸੂਰਜ ਜਿੰਨਾਂ ਤੇਜ਼ ਸਵਾਈ। ਉਚ ਪਦਵੀ ਗੁਰਸਿਖ ਨੇ ਪਾਈ। ਜਿਥੇ ਈਸ਼ਰ ਰਿਹਾ ਸਮਾਈ। ਬਿਨ ਬਾਤੀ ਬਿਨ ਤੇਲ ਹੋਏ ਜੋਤ ਰੁਸ਼ਨਾਈ। ਪ੍ਰਭ ਅਗੰਮ ਅਪਾਰ, ਧਰਤ ਧਵਲ ਆਕਾਸ਼ ਬਣਾਈ। ਮਹਾਰਾਜ ਸ਼ੇਰ ਸਿੰਘ ਸਿੱਖ ਨਿਵਾਸ ਡੁੱਬਦੇ ਲਏ ਬਚਾਈ। ਗੁਰ ਗਹਿਰ ਗੰਭੀਰ ਗੁਰ ਸਾਗਰ। ਸਿੱਖ ਨਿਰਮਲ ਕਰਮ ਹੋਏ ਉਜਾਗਰ। ਆਏ ਚਰਨ ਦਵਾਰ ਪ੍ਰਭ ਦੇਵੇ ਆਦਰ। ਕਲਜੁਗ ਰੱਖੇ ਆਪ ਮਹਾਰਾਜ ਸ਼ੇਰ ਸਿੰਘ ਭਗਤ ਉਜਾਗਰ। ਭਗਤੀਹੀਣ ਜੋ ਦਰ ਤੇ ਆਇਆ । ਸੋਹੰ ਨਾਮ ਦੇ ਪਾਰ ਤਰਾਇਆ। ਜਰਮ ਕਰਮ ਧਰਮ ਪ੍ਰਭ ਲੇਖ ਲਿਖਾਇਆ। ਘਰ ਮੰਗਲ ਵਿਚ ਦੇਹ ਵਖਾਇਆ। ਨਿਜਾ ਨੰਦਨ ਸੁੱਖ ਆਤਮ ਪਾਇਆ। ਜਗਤ ਜੋਤ ਪ੍ਰਭ
G01L43 ੫ ਜੇਠ ੨੦੦੭ ਬਿਕ੍ਰਮੀ ਪਿੰਡ ਕਲਸੀ ਜ਼ਿਲਾ ਅੰਮ੍ਰਿਤਸਰ ਬਚਨ ਹੋਏ
- Post category:Written Harbani Granth 01
