G01L43 ੫ ਜੇਠ ੨੦੦੭ ਬਿਕ੍ਰਮੀ ਪਿੰਡ ਕਲਸੀ ਜ਼ਿਲਾ ਅੰਮ੍ਰਿਤਸਰ ਬਚਨ ਹੋਏ

ਜੂਨ ਘੋਗੜ ਪ੍ਰਭ ਦੇ ਲਿਖਾਇਆ । ਮਦਿ ਮਾਸ ਜੇ ਕਰੇ ਆਹਾਰ, ਵਿਸ਼ਟਾ ਮੁਖ ਰਖਾਇਆ। ਗੁਰ ਚਰਨ ਰੱਖੇ ਪਿਆਰ, ਕਲਜੁਗ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਸਚ ਅਵਤਾਰ, ਰੂਪ ਅਨੂਪ ਵਟਾਇਆ। ਕਦੇ ਨਾ ਆਵੇ ਹਾਰ, ਨਾਮ ਰੰਗ ਗੁਰ ਗੋਬਿੰਦ ਚੜ੍ਹਾਇਆ। ਪੂਰਬ ਕਰਮ ਵਿਚਾਰ, ਮਹਾਰਾਜ ਸ਼ੇਰ ਸਿੰਘ ਬਚਨ ਲਿਖਾਇਆ। ਸਰਬ ਕਲਾ ਸਮਰਥ, ਪ੍ਰਭ ਆਏ ਕਲ ਧਾਰਿਆ। ਦੇ ਸਿੱਖਾ ਸਿਰ ਹੱਥ, ਜਨਮ ਮਰਨ ਸਵਾਰਿਆ। ਵੇਖ ਸੱਚੀ ਵੱਥ, ਸੁੱਤਾਂ ਮਾਣ ਦਵਾ ਲਿਆ। ਦੀਪਕ ਦੇਹ ਜਗਾਏ, ਦੀਪ ਸਿੰਘ ਪਾਰ ਉਤਾਰਿਆ। ਜਗਤ ਉਧਾਰਨ ਆਪ, ਸਰਬ ਗੁਣ ਮਾਣ ਦਵਾ ਲਿਆ। ਆਪ ਪ੍ਰਭ ਸਮਰਥ, ਸਮਰਥ ਪੂਤ ਬਣਾ ਲਿਆ। ਮਹਾਰਾਜ ਸ਼ੇਰ ਸਿੰਘ ਨਾਮ ਆ ਵਥ, ਸਰਬ ਨੂੰ ਪਾਰ ਲੰਘਾ ਲਿਆ। ਬੇਣੀ ਕਰ ਵਿਚਾਰ, ਸ਼ਾਮਾ ਸ਼ਾਂਤ ਬਣਾ ਲਿਆ। ਸੁਖ ਸਾਗਰ ਕਰ ਵਿਚਾਰ, ਦੁੱਖ ਭੰਜਨ ਪਾ ਲਿਆ। ਕਦੇ ਨਾ ਆਵੇ ਹਾਰ, ਪਿੱਠ ਤੇ ਹੱਥ ਟਿਕਾ ਲਿਆ। ਮਹਾਰਾਜ ਸ਼ੇਰ ਸਿੰਘ ਦੇ ਵੱਥ, ਆਪਣਾ ਬਿਰਦ ਸੰਭਾਲਿਆ। ਪੰਚਮ ਰੰਗ ਏਕ, ਇਕ ਜੋਤ ਜਗਾ ਲਿਆ। ਮਹਾਰਾਜ ਸ਼ੇਰ ਸਿੰਘ ਸਦਾ ਬਬੇਕ, ਕਿਸੇ ਭੇਤ ਨਾ ਪਾ ਲਿਆ। ਕਰੇ ਸਤਿਜੁਗ ਖੇਲ ਅਨੇਕ, ਮਨੀ ਸਿੰਘ ਟੇਕ ਰਖਾ ਲਿਆ। ਮੋਤਾ ਭਗਤ ਭਗਵਾਨ, ਜਿਸ ਪ੍ਰਭ ਵਿਚ ਸਮਾ ਲਿਆ। ਊਧਮ ਉਤਰੇ ਪਾਰ, ਜੇ ਗੁਰ ਬਚਨ ਪਾ ਲਿਆ। ਦੀਪ ਸਿੰਘ ਦੇਹ ਅਪਾਰ, ਜਿਥੇ ਪ੍ਰਭ ਸ਼ਬਦ ਧੁਨ ਵਜਾ ਲਿਆ। ਸ਼ਾਮੇ ਆਏ ਸਾਰ, ਜਾਂ ਗੁਰ ਸਿਰ ਹੱਥ ਟਿਕਾ ਲਿਆ । ਪੰਚਮ ਲਾਏ ਪਾਰ, ਮਹਾਰਾਜ ਸ਼ੇਰ ਸਿੰਘ ਵਿਚ ਸਮਾ ਲਿਆ। ਸਤਿਜੁਗ ਸਤਿ ਸਤਿ ਸਤਿ ਵਰਤਾਏ, ਸਰਬ ਰੰਗ ਇਕ ਸਮਾ ਲਿਆ। ਗੁਰ ਸੰਗਤ ਪਾਇਆ ਮਾਣ, ਜਿਸ ਦਰਸ਼ਨ ਪਾ ਲਿਆ। ਹੋਏ ਸਦਾ ਜੈ ਜੈਕਾਰ, ਦਰ ਆ ਜਿਸ ਸੀਸ ਝੁਕਾ ਲਿਆ। ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ, ਦਰਗਾਹ ਭਗਤ ਵਡਿਆ ਲਿਆ। ਗੁਰ ਪੂਰਾ ਸਰਬ ਗੁਣਤਾਸ। ਸੋਹੰ ਸ਼ਬਦ ਭਗਤ ਪਰਕਾਸ਼। ਸੋਹੰ ਸ਼ਬਦ ਆਤਮ ਸਵਾਸ। ਸੋਹੰ ਸ਼ਬਦ ਕਰੇ ਬ੍ਰਹਮ ਨਿਵਾਸ। ਸੋਹੰ ਸ਼ਬਦ ਪਾਵੇ ਜੁਗ ਆਸ। ਸੋਹੰ ਸ਼ਬਦ ਜੀਵ ਧਰੇ ਆਸ। ਸੋਹੰ ਸ਼ਬਦ ਕਰੇ ਮਨ ਦੁੱਖ ਨਾਸ। ਸੋਹੰ ਸ਼ਬਦ ਸਿੱਖ ਰਹੇ ਰਾਸ। ਸੋਹੰ ਸ਼ਬਦ ਗੁਰ ਚਰਨ ਨਿਵਾਸ। ਸੋਹੰ ਸ਼ਬਦ ਸਦਾ ਪ੍ਰਭ ਪਾਸ। ਸੋਹੰ ਸ਼ਬਦ ਨਾ ਗਰਭ ਨਿਵਾਸ। ਸੋਹੰ ਸ਼ਬਦ ਜਪ, ਨਾ ਜਮ ਕੀ ਫਾਸ। ਸੋਹੰ ਸ਼ਬਦ ਨਾ ਹੋਵੇ ਉਦਾਸ। ਸੋਹੰ ਸ਼ਬਦ ਦੇਹ ਚੰਦਨ ਪਰਭਾਸ। ਸੋਹੰ ਸ਼ਬਦ ਬ੍ਰਹਮ ਨਿਵਾਸ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਪ੍ਰਭ ਕਵਲ ਬਿਗਾਸ। ਕਲਜੁਗ ਆ ਜਿਸ ਨਾਮ ਚਿਤਾਰਿਆ। ਕਰ ਕਿਰਪਾ ਪ੍ਰਭ ਪਾਰ ਉਤਾਰਿਆ। ਜੇਠ ਪੰਚਮ ਪ੍ਰਭ ਜੋਤ ਅਕਾਰਿਆ । ਸਰਬਸ੍ਰਿਸ਼ਟ ਵਡ ਹੰਕਾਰਿਆ। ਜੋਤ ਸਰੂਪ ਪ੍ਰਭ ਪਕੜ ਸੰਘਾਰਿਆ। ਗੁਰਸਿਖਾਂ ਗੁਰ ਚਰਨ ਦਰਸਾ ਲਿਆ। ਰਲ ਮਿਲ ਸਖੀਆਂ ਮੰਗਲ ਗਾ ਲਿਆ। ਪ੍ਰਭ ਅਬਿਨਾਸ਼ੀ ਘਰ ਮਾਹਿ ਪਾ ਲਿਆ। ਕਰੇ ਜਗਤ ਖਵਾਰ ਬੇਮੁਖਾਂ ਮੁਖ ਭਵਾ ਲਿਆ। ਬਾਕੀ ਹੋਏ ਨਾਸ ਇਹ ਧਾਮ ਅਟੱਲ ਰਖਾ ਲਿਆ। ਕਲਜੁਗ ਹੋਵੇ ਪਾਰ, ਜਿਨ ਏ ਸੀਸ ਝੁਕਾ ਲਿਆ। ਸਤਿਜੁਗ ਦੇਵਾਂ ਮਾਣ,