ਤ ਆਪਣੀ ਵਿਚ ਟਿਕਾਈ। ਸੋ ਵੱਡਾ ਮਹਾਰਾਜ ਸ਼ੇਰ ਸਿੰਘ ਜਗਤ ਗੋਸਾਈਂ। ਊਚ ਅਗੰਮ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਪਰਗਟੇ ਨਿਰੰਕਾਰਾ। ਕਲਜੁਗ ਹੋਏ ਜੋਤ ਚਮਤਕਾਰਾ। ਸਤਿਜੁਗ ਵਰਤੇ ਵਿਚ ਸੰਸਾਰਾ। ਗੁਰ ਪੂਰੇ ਗੁਰਸਿਖ ਪਿਆਰਾ। ਗੁਰ ਚਰਨ ਸੱਚਾ ਗੁਰਦਵਾਰਾ। ਗੁਰ ਅੰਮ੍ਰਿਤ ਭਗਤ ਭੰਡਾਰਾ। ਪੀ ਬੂੰਦ ਖੁਲ੍ਹੇ ਦਸਵਾਂ ਦਵਾਰਾ। ਦੇਵੇ ਦਰਸ ਵਿਚ ਦੇਹ ਅੰਧਿਆਰਾ। ਗਿਆਨ ਜੋਤ ਹੋਏ ਉਜਿਆਰਾ। ਸੋਹੰ ਸ਼ਬਦ ਗੁਰੂ ਸਚ ਵਿਚਾਰਾ। ਮਹਾਰਾਜ ਸ਼ੇਰ ਸਿੰਘ ਨਿਰਵੈਰ ਸਮਾਰਾ। ਪ੍ਰਭ ਪੂਰਨ ਸਮਰਥ, ਜਿਸ ਸਰਬ ਆਕਾਰਿਆ। ਪ੍ਰਭ ਪੂਰਨ ਸਮਰਥ, ਜਿਸ ਆਪਣਾ ਆਪ ਉਪਾ ਲਿਆ। ਪ੍ਰਭ ਪੂਰਨ ਸਮਰਥ, ਜੋਤ ਨਿਰੰਜਣ ਨਾਉਂ ਨਿਰੰਕਾਰ ਰਖਾ ਲਿਆ। ਪ੍ਰਭ ਪੂਰਨ ਸਮਰਥ, ਤੀਨ ਲੋਕ ਸਮਾ ਰਿਹਾ। ਪ੍ਰਭ ਪੂਰਨ ਸਮਰਥ, ਕਿਸੇ ਆਦਿ ਅੰਤ ਨਾ ਪਾ ਲਿਆ। ਪ੍ਰਭ ਪੂਰਨ ਸਮਰਥ, ਖੰਡ ਬ੍ਰਹਿਮੰਡ ਪ੍ਰਭ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਪਤਾਲ ਬਾਸ਼ਕ ਸੇਜ ਸੁਹਾ ਲਿਆ। ਪ੍ਰਭ ਪੂਰਨ ਸਮਰਥ, ਕੁਦਰਤ ਰੂਪ ਸ੍ਰਿਸ਼ਟ ਉਪਾ ਲਿਆ। ਪ੍ਰਭ ਪੂਰਨ ਸਮਰਥ, ਈਸ਼ਰ ਕਰ ਆਕਾਰ ਬ੍ਰਹਮਾ ਰੂਪ ਪਰਗਟਾ ਲਿਆ । ਪ੍ਰਭ ਪੂਰਨ ਸਮਰਥ, ਹੋ ਪਰਤੱਖ ਮੁਖ ਚਾਰ ਲਗਾ ਲਿਆ। ਪ੍ਰਭ ਪੂਰਨ ਸਮਰਥ, ਵੇਦ ਚਾਰ ਪ੍ਰਭ ਜਸ ਗਾ ਲਿਆ। ਪ੍ਰਭ ਪੂਰਨ ਸਮਰਥ, ਆਪ ਏਕ ਅਨੇਕ ਰੰਗ ਸਮਾ ਲਿਆ। ਪ੍ਰਭ ਪੂਰਨ ਸਮਰਥ, ਲੱਖ ਚੁਰਾਸੀ ਜੀਵ ਉਪਾ ਲਿਆ। ਪ੍ਰਭ ਪੂਰਨ ਸਮਰਥ, ਬੇਮੁਖਾਂ ਤੋਂ ਮੁਖ ਛੁਪਾ ਲਿਆ । ਪ੍ਰਭ ਪੂਰਨ ਸਮਰਥ, ਗੁਰਮੁਖਾਂ ਕਰ ਧਿਆਨ ਵਿਚੋਂ ਪਾ ਲਿਆ। ਪ੍ਰਭ ਪੂਰਨ ਸਮਰਥ, ਦੇ ਜੋਤ ਅਧਾਰ ਦੀਪਕ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਅੰਮ੍ਰਿਤ ਬੂੰਦ ਅਪਾਰ ਝਿਰਨਾ ਨਿਝਰੋਂ ਆਪ ਝਿਰਾ ਲਿਆ । ਪ੍ਰਭ ਪੂਰਨ ਸਮਰਥ, ਭਗਤ ਗੁਰ ਭੇਤ ਮੁਕਾ ਲਿਆ। ਪ੍ਰਭ ਪੂਰਨ ਸਮਰਥ, ਜੋਤ ਪ੍ਰਭ ਜੋਤ ਮਿਲਾ ਲਿਆ। ਪ੍ਰਭ ਪੂਰਨ ਸਮਰਥ, ਦੇ ਦਰਸ ਪ੍ਰਭ ਭਗਤ ਨਿਹਾਲਿਆ। ਪ੍ਰਭ ਪੂਰਨ ਸਮਰਥ, ਜੁਗ ਜੁਗ ਭੇਸ ਵਟਾ ਲਿਆ। ਪ੍ਰਭ ਪੂਰਨ ਸਮਰਥ, ਸਤਿਜੁਗ ਹੋ ਮਿਹਰਵਾਨ ਗ਼ਰੀਬਾਂ ਨੂੰ ਗਲੇ ਲਗਾ ਲਿਆ। ਪ੍ਰਭ ਪੂਰਨ ਸਮਰਥ, ਤ੍ਰੇਤਾ ਪਰਗਟ ਰਾਮ ਭੀਲਣੀ ਭੋਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਨੀਚੋਂ ਊਚ ਊਚੋਂ ਨੀਚ ਬਹਾ ਲਿਆ। ਪ੍ਰਭ ਪੂਰਨ ਸਮਰਥ, ਸਿਲਾ ਛੁਹਾਏ ਚਰਨ ਅਹਲਿਆ ਬਬਾਣ ਬਿਠਾ ਲਿਆ। ਪ੍ਰਭ ਪੂਰਨ ਸਮਰਥ, ਕਰ ਕੇ ਕਰਮ ਵਿਚਾਰ ਬੰਸ ਰਾਵਣ ਗਾਲਿਆ। ਪ੍ਰਭ ਪੂਰਨ ਸਮਰਥ, ਦੇ ਕੇ ਬ੍ਰਹਮ ਗਿਆਨ ਬਾਲਮੀਕ ਸਮਝਾ ਲਿਆ। ਪ੍ਰਭ ਪੂਰਨ ਸਮਰਥ, ਦੇ ਸਖੀਆਂ ਦਾਨ ਜਾਮਾ ਦੁਆਪਰ ਉਲਟਾ ਲਿਆ। ਪ੍ਰਭ ਪੂਰਨ ਸਮਰਥ, ਪਰਗਟ ਜੋਤ ਅਪਾਰ ਕ੍ਰਿਸ਼ਨ ਨਾਮ ਰਖਾ ਲਿਆ। ਪ੍ਰਭ ਪੂਰਨ ਸਮਰਥ, ਕਰ ਕੇ ਖੇਲ ਅਪਾਰ ਬਿੰਦਰਾਬਨ ਭਾਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਕੀਤੇ ਚੋਹਲ ਅਨੇਕ ਸਖੀਆਂ ਖੇਲ ਰਚਾ ਲਿਆ। ਪ੍ਰਭ ਪੂਰਨ ਸਮਰਥ, ਦਿਤੇ ਭਗਤ ਤਾਰ ਜਿਨ ਰਸਨਾ ਗਾ ਲਿਆ। ਪ੍ਰਭ ਪੂਰਨ ਸਮਰਥ, ਸੁਦਾਮਾ ਦਲਿੱਦਰੀ ਦਿਤਾ ਤਾਰ, ਤੰਦਲ ਭੋਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਛੱਡ ਦਰਯੋਧਨ ਘਰ
G01L43 ੫ ਜੇਠ ੨੦੦੭ ਬਿਕ੍ਰਮੀ ਪਿੰਡ ਕਲਸੀ ਜ਼ਿਲਾ ਅੰਮ੍ਰਿਤਸਰ ਬਚਨ ਹੋਏ
- Post category:Written Harbani Granth 01
