ਦਰਸ਼ਨ ਪਾਇਆ। ਮਹਾਰਾਜ ਸ਼ੇਰ ਸਿੰਘ ਸਦਾ ਅਡੋਲ ਜਿਸ ਚਰਨ ਲਗਾਇਆ। ਚਰਨ ਕਵਲ ਗੁਰ ਕਰ ਪਰਨਾਮ। ਅੰਤ ਕਾਲ ਪ੍ਰਭ ਦਰਸ਼ਨ ਪਾਨ। ਵਿਚ ਬੈਕੁੰਠ ਜਾਣ ਬਬਾਣ। ਪ੍ਰਭ ਜੋਤ ਸਰੂਪ ਗੁਰਸਿਖ ਜੋਤ ਮਿਲ ਜਾਣ। ਸੋਹੰ ਪੁਰਖ ਸੁਜਾਨ ਕਲਜੁਗ ਸੋਹੰ ਗਾਣ। ਜਗਤ ਉਧਾਰੇ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਭਗਤ ਭਗਵਾਨ ਸਦਾ ਹੈ ਏਕਾ। ਭਗਤ ਜਨਾਂ ਹੈ ਮਾਂ ਪਿਉ ਬੇਟਾ। ਭਗਤ ਜਨਾਂ ਗੁਰ ਪੂਰੇ ਟੇਕਾ। ਮਹਾਰਾਜ ਸ਼ੇਰ ਸਿੰਘ ਪਸਰ ਅਨੇਕਾ। ਗੁਰ ਪੂਰਾ ਅਪਰ ਅਪਾਰਿਆ। ਵਿਚ ਪਾਤਾਲ ਨੈਣ ਮੁੰਧਾਰਿਆ। ਚਰਨ ਝੱਸ ਲਛਮੀ ਮਨ ਹੰਕਾਰ ਵਧਾ ਲਿਆ। ਮਨ ਮੇਂ ਆਏ ਮਾਣ ਮੈਂ ਪ੍ਰਭ ਸੁਖ ਆਸਣ ਸਵਾ ਲਿਆ। ਪ੍ਰਭ ਸਦਾ ਅਡੋਲ ਨਾ ਕਿਸੇ ਡੁਲਾ ਲਿਆ। ਪ੍ਰਭ ਸਦਾ ਅਤੋਲ ਨਾ ਕਿਸੇ ਤੁਲਾ ਲਿਆ। ਦੇ ਕੇ ਸਚ ਗਿਆਨ ਮਾਇਆ ਭਰਮ ਗਵਾ ਲਿਆ । ਪ੍ਰਭ ਸਦਾ ਅਨੂਪ ਇਕ ਰੰਗ ਸਮਾ ਲਿਆ। ਆਪ ਸਦਾ ਹੈ ਜਾਗ ਜਗਤ ਸਵਾ ਲਿਆ। ਵਿਚ ਦੇਸ ਪਾਤਾਲ ਪ੍ਰਭ ਬਾਸ਼ਕ ਸੇਜ ਸਵਾ ਲਿਆ। ਵਿਚ ਮਾਤ ਪ੍ਰਭ ਬਣਤ ਬਣਾਏ। ਜੁਗੋ ਜੁਗ ਜੋਤ ਪਰਗਟਾਏ। ਧਾਰ ਦੇਹ ਪ੍ਰਭ ਜਗਤ ਭੁਲਾਏ । ਪਰਗਟ ਜੋਤ ਪ੍ਰਭ ਭਗਤ ਤਰਾਏ। ਸਿਧ ਸਾਦਕ ਬੈਠੇ ਤਾੜੀ ਲਾਏ। ਰਖੀਸ਼ਰ ਮੁਨੀਸ਼ਰ ਰਹੇ ਬਿਲਲਾਏ। ਜਪ ਤਪ ਹਠ ਵਿਚ ਪ੍ਰਭ ਨਜ਼ਰ ਨਾ ਆਏ। ਕੋਟੀ ਕੋਟ ਬਹੈ ਸੰਤ ਸਮਾਧੀ ਲਾਏ। ਹਰਿ ਦਰਸ਼ਨ ਤੋਂ ਸਭ ਫਿਰਤ ਤਿਸਾਏ। ਨਿਉਲੀ ਕਰਮ ਕਰ ਕਸ਼ਟ ਉਠਾਏ। ਆਤਮ ਸੁਧ ਪਵਿਤ ਹੋ ਜਾਏ। ਰਤਨ ਅਮੋਲਕ ਦੇਹ ਮੇਂ ਪਾਏ। ਲਾਲ ਗੁਲਾਲ ਪ੍ਰਭ ਰੰਗ ਚੜ੍ਹਾਏ। ਬਿਨ ਕਰਮ ਪ੍ਰਭ ਨਜ਼ਰ ਨਾ ਆਏ। ਪੂਰਬ ਜਨਮ ਪ੍ਰਭ ਲੇਖੇ ਲਾਏ। ਗੁਰਸਿਖ ਤੇ ਕਲਜੁਗ ਦਇਆ ਕਮਾਏ। ਦੇ ਦਰਸ ਅਪਾਰ ਸਿਖੀ ਸਿੱਖ ਤਰਾਏ। ਖੋਲ੍ਹ ਹਰਿ ਕਾ ਦਵਾਰ ਗੁਰ ਪੁਰੀ ਪੁਚਾਏ। ਦੇਵੇ ਜਨਮ ਸੁਧਾਰ, ਜੋਤ ਸੰਗ ਜੋਤ ਮਿਲਾਏ। ਸਿੱਖ ਉਤਾਰੇ ਪਾਰ, ਫਿਰ ਜਨਮ ਨਾ ਪਾਏ। ਗੁਰ ਬਿਨ ਕਵਣ ਕਰੇ ਅਧਾਰ, ਸਚਖੰਡ ਵਖਾਏ। ਮਹਾਰਾਜ ਸ਼ੇਰ ਸਿੰਘ ਗੁਰ ਕਰਤਾਰ, ਗੁਰਸਿਖਾਂ ਗੁਰ ਧਾਮ ਪੁਚਾਏ। ਨਿਰੰਜਣ ਜੋਤ ਈਸ਼ਰ ਆਕਾਰ। ਵਿਚ ਆਕਾਸ਼ ਪ੍ਰਭ ਜੋਤ ਚਮਤਕਾਰ। ਸਦਾ ਅਡੋਲ ਰਹੇ ਨਿਰਾਧਾਰ। ਬਿਨ ਬਾਤੀ ਬਿਨ ਤੇਲ ਬਾਤੀ ਜਗੇ ਆਪਾਰ। ਡਗਮਗ ਜੋਤ ਜਗੇ ਜੋਤ, ਉਨੰਜਾ ਪਵਣ ਸਿਰ ਚਲੇ ਛਤਰ ਝੁਲਾਰ। ਜੋਤ ਸਰੂਪ ਜੋਤ ਪ੍ਰਭ ਉਪਜੇ, ਜੋਤ ਜਗਤ ਪ੍ਰਭ ਦੇਤ ਅਧਾਰ। ਸਰਬ ਤਾਈਂ ਪ੍ਰਭ ਦੇਵੇ ਮਾਣ, ਚੰਦ ਸੂਰਜ ਸਭ ਕਰਨ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਇਕ ਸਰੂਪ, ਤੀਨ ਲੋਕ ਰੱਖੇ ਜੋਤ ਅਧਾਰ। ਸੋ ਵੱਡਾ ਜਿਸ ਪ੍ਰਭ ਜੋਤ ਜਗਾਏ। ਸੋ ਵੱਡਾ ਜਿਸ ਭਰਮ ਚੁਕਾਏ। ਸੋ ਵੱਡਾ ਜਿਸ ਸੋਹੰ ਸ਼ਬਦ ਸੁਣਾਏ। ਸੋ ਵੱਡਾ ਜਿਸ ਗੋਝ ਗਿਆਨ ਖੁਲ੍ਹਾਏ। ਸੋ ਵੱਡਾ ਜਿਸ ਰੰਗਣ ਨਾਮ ਚੜ੍ਹਾਏ। ਸੋ ਵੱਡਾ ਜਿਸ ਪ੍ਰਭ ਦਰਸ ਦਿਖਾਏ। ਸੋ ਵੱਡਾ ਜਿਸ ਪ੍ਰਭ ਚਰਨੀਂ ਲਾਏ। ਸੋ ਵੱਡਾ ਜਿਸ ਜਨਮ ਜਨਮ ਦੀ ਸੋਝੀ ਪਾਏ। ਸੋ ਵੱਡਾ ਜਿਸ ਭਿਖਿਆ ਨਾਮ ਦੀ ਪਾਏ। ਸੋ ਵੱਡਾ ਜਿਸ ਪ੍ਰਭ ਕਰਮ ਕਮਾਏ। ਸੋ ਵੱਡਾ ਜਿਸ ਨਰ ਨਰਾਇਣ ਮਾਣ ਦਵਾਏ । ਸੋ ਵੱਡਾ ਜੋ ਸੰਗਤ ਰਲ ਜਾਏ। ਸੋ ਵੱਡਾ ਚਰਨ ਕਵਲ ਵਿਚ ਸੇਵ ਕਮਾਏ। ਸੋ ਵੱਡਾ ਜਿਸ ਮਹਾਰਾਜ ਸ਼ੇਰ ਸਿੰਘ ਸਿਰ ਹੱਥ ਰਖਾਏ । ਸੋ ਵੱਡਾ ਪ੍ਰਭ ਆਪ ਜਿਸ ਵੱਡੀ ਵਡਿਆਈ। ਸੋ ਵੱਡਾ ਜਿਸ ਸ੍ਰਿਸ਼ਟ ਉਪਾਈ। ਸੋ ਵੱਡਾ ਜਿਸ ਚੁਰਾਸੀ ਲੱਖ ਜੂਨ ਬਣਾਈ। ਸੋ ਵੱਡਾ ਸਰਬ ਜੀਵ ਜੋਤ ਜਿਸ ਜਗਾਈ। ਸੋ ਵੱਡਾ ਜੀਵ ਜੀਵ ਵਿਚ ਬੈਠਾ ਤਾੜੀ ਲਾਈ। ਸੋ ਵੱਡਾ ਆਪ ਦੇਖੇ ਕਿਸੇ ਨਜ਼ਰ ਨਾ ਆਈ। ਸੋ ਵੱਡਾ ਮਾਤ ਗਰਭ ਮੇਂ ਜਿਸ ਬਣਤ ਬਣਾਈ। ਸੋ ਵੱਡਾ ਕਰ ਅੰਸ ਆਕਾਰ ਵਿਚ ਜੋਤ ਟਿਕਾਈ। ਸੋ ਵੱਡਾ ਜਿਸ ਦੇਹ ਦੀਪਕ ਕਰੀ ਰੁਸ਼ਨਾਈ। ਸੋ ਵੱਡਾ ਦੇਹ ਮੇਂ ਪਵਣ ਸਰੂਪ ਸਵਾਸ ਚਲਾਈ। ਸੋ ਵੱਡਾ ਅਗਨੀ ਤੇਜ ਦੇਹ ਜਲਾਈ। ਸੋ ਵੱਡਾ ਪ੍ਰਭ ਆਪ ਵਿਚ ਦੇਹ ਸਮਾਈ। ਸੋ ਵੱਡਾ ਜੀਵ ਕਿਸੇ ਨਾ ਸੋਝੀ ਪਾਈ। ਸੋ ਵੱਡਾ ਜੋ
G01L43 ੫ ਜੇਠ ੨੦੦੭ ਬਿਕ੍ਰਮੀ ਪਿੰਡ ਕਲਸੀ ਜ਼ਿਲਾ ਅੰਮ੍ਰਿਤਸਰ ਬਚਨ ਹੋਏ
- Post category:Written Harbani Granth 01
