ਖੰਡ ਸਚ ਬਣਾ ਲਿਆ। ਦੇਵੇ ਵੱਡਾ ਮਾਣ, ਧਰਤ ਸੁਹਾਵੇ ਜਿਥੇ ਤਾਜ ਸੁਹਾ ਲਿਆ। ਹੋਵੇ ਰੰਗ ਅਪਾਰ, ੨ ੩ ੪ ਪ੍ਰਭ ਰੰਗ ਰੰਗਾ ਲਿਆ। ਹੋਵੇ ਧਾਮ ਅਪਾਰ, ਹਾੜ ਪੰਜ ਜਿਥੇ ਗੁਰ ਉਠ ਬਹਾ ਲਿਆ। ਮਹਾਰਾਜ ਸ਼ੇਰ ਸਿੰਘ ਕਲਜੁਗ ਅਧਾਰ, ਇਕ ਰੰਗ ਸਮਾ ਲਿਆ। ਸਤਿਜੁਗ ਬਣੇ ਧਾਮ ਨਿਆਰਾ। ਸ੍ਰਿਸ਼ਟ ਸਭ ਕਰੇ ਨਿਮਸਕਾਰਾ। ਇਹ ਸੁਹਾਏ ਥਾਨ, ਜਿਥੇ ਗੁਰ ਚਰਨ ਦਵਾਰਾ। ਸਭ ਦਵਾਏ ਮਾਣ, ਜਿਥੇ ਪ੍ਰਭ ਪੁਰਖ ਅਪਾਰਾ। ਹੋਣ ਦਰ ਪਰਵਾਨ, ਮਿਲੇ ਆਪ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੁਹਾਏ ਸਚਖੰਡ ਦਵਾਰਾ। ਗੁਰ ਧਾਮ ਗੁਰ ਪੁਰੀ ਸਦਾਏ। ਹਰਿ ਭਗਤ ਜਿਥੇ ਹਰਿ ਜਸ ਗਾਏ। ਸੁਰਤ ਸ਼ਬਦ ਪ੍ਰਭ ਮਨ ਚਿਤ ਲਾਏ। ਅਨਹਦ ਧੁਨ ਰਾਗ ਰਮਈਆ ਗਾਏ। ਸੁਹਾਈ ਭੂਮਿਕਾ ਜਿਥੇ ਗੁਰ ਚਰਨ ਟਿਕਾਏ। ਉਧਰੇ ਜੀਵ ਖੜ੍ਹੇ ਦਰ ਸੀਸ ਝੁਕਾਏ। ਹੋਏ ਭਗਤ ਭਗਵਾਨ ਬ੍ਰਹਮ ਦੀ ਬੂਝ ਬੁਝਾਏ। ਹਿਰਦੇ ਦੇ ਵਿਚਾਰ, ਨਿਜਾਨੰਦ ਦਰਸ ਦਿਖਾਏ। ਕਰਮ ਨਾ ਦੇਵੇ ਹਾਰ, ਜਿਨ੍ਹਾਂ ਪ੍ਰਭ ਦਇਆ ਕਮਾਏ। ਪਾ ਸਰਬ ਦੀ ਸਾਰ, ਜਿਸ ਇਹ ਜੀਵ ਉਪਾਏ। ਸਦਾ ਕਰ ਵਿਚਾਰ, ਜੀਵ ਜੰਤ ਸਮਾਏ। ਗੁਰ ਕਾ ਸ਼ਬਦ ਵਿਚਾਰ, ਕੁੰਭੀ ਨਰਕ ਨਾ ਜਾਏ। ਮਨ ਮੇਂ ਧਰੇ ਧਿਆਨ, ਜੋਤ ਬ੍ਰਹਮ ਦਰਸਾਏ। ਸੋਹੰ ਭਗਤ ਬਲਵਾਨ, ਸੋਹੰ ਰਸਨਾ ਗੁਣ ਗਾਏ। ਅੰਤ ਜੋਤ ਮਿਲ ਜਾਣ, ਜਿਨ ਪ੍ਰਭ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਕਰਮ ਨਿਸ਼ਾਨ, ਸਰਬ ਨੂੰ ਪਾਰ ਕਰਾਏ। ਪਾਰਬ੍ਰਹਮ ਪ੍ਰਭ ਪਾਇਆ, ਜਿਨ ਧੁਰ ਕਰਮ ਲਿਖਾਇਆ । ਪਾਰਬ੍ਰਹਮ ਪ੍ਰਭ ਪਾਇਆ, ਕਲਜੁਗ ਆਣ ਜਿਸ ਦਰਸ ਦਿਖਾਇਆ। ਪਾਰਬ੍ਰਹਮ ਪ੍ਰਭ ਪਾਇਆ, ਰੰਗ ਰੰਗੀਲਾ ਮਾਧੋ ਸਿੱਖ ਵਿਚ ਸਮਾਇਆ। ਪਾਰਬ੍ਰਹਮ ਪ੍ਰਭ ਪਾਇਆ, ਕਿਰਪਾ ਕਰ ਕੇ ਗੁਰਸਿਖ ਬਣਾਇਆ। ਪਾਰਬ੍ਰਹਮ ਪ੍ਰਭ ਪਾਇਆ, ਦੇ ਸ਼ਬਦ ਅਮੋਲ ਆਪਣਾ ਭੇਤ ਖੁਲ੍ਹਾਇਆ। ਪਾਰਬ੍ਰਹਮ ਪ੍ਰਭ ਪਾਇਆ, ਮਹਾਰਾਜ ਸ਼ੇਰ ਸਿੰਘ ਆਪਣਾ ਨਾਮ ਜਪਾਇਆ । ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਸ਼ਬਦ ਦੀਬਾਣ । ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਤੀਨ ਲੋਕ ਏਕ ਸਮਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਖੰਡ ਬ੍ਰਹਿਮੰਡ ਜੋਤ ਜਗਾਣ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਨਿਹਕਲੰਕ ਬਲਵਾਨ । ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਭਗਤ ਬਖ਼ਸ਼ਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ, ਭਗਤ ਭਗਵੰਤ ਦੋਏ ਏਕ ਸਮਾਨ। ਬਿਨ ਭਗਤ ਗੁਰ ਦਰ ਨਾ ਪਾਣ। ਬਿਨ ਦਰ ਗੁਰ ਬੂਝ ਨਾ ਬੁਝਾਣ। ਬਿਨ ਬੂਝੇ ਗੁਰ ਦਰਸ ਨਾ ਪਾਣ। ਬਿਨ ਦਰਸ ਨਾ ਜੋਤ ਸਮਾਣ। ਬਿਨ ਜੋਤ ਨਾ ਦੇਹ ਧਰਾਣ।
G01L43 ੫ ਜੇਠ ੨੦੦੭ ਬਿਕ੍ਰਮੀ ਪਿੰਡ ਕਲਸੀ ਜ਼ਿਲਾ ਅੰਮ੍ਰਿਤਸਰ ਬਚਨ ਹੋਏ
- Post category:Written Harbani Granth 01
