ਬਿਦਰ ਬਿਸਰਾਮ ਭੋਜਨ ਭੋਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਦਰੋਪਤੀ ਦਿਤੀ ਤਾਰ ਮੁਕੰਦ ਮਨੋਹਰ ਲਖਮੀ ਨਰਾਇਣ ਧਿਆ ਲਿਆ। ਪ੍ਰਭ ਪੂਰਨ ਸਮਰਥ, ਅਰਜਨ ਦੇ ਗਿਆਨ ਹੰਕਾਰ ਗਵਾ ਲਿਆ। ਪ੍ਰਭ ਪੂਰਨ ਸਮਰਥ, ਦਿਤਾ ਭਗਤ ਤਾਰ ਗੀਤਾ ਅਠਾਰਾਂ ਧਿਆਏ ਸੁਣਾ ਲਿਆ। ਪ੍ਰਭ ਪੂਰਨ ਸਮਰਥ, ਕਰਨਹਾਰ ਵੈਰਾਟ ਰੂਪ ਵਟਾ ਲਿਆ। ਪ੍ਰਭ ਪੂਰਨ ਸਮਰਥ, ਮੈਂ ਹਾਂ ਆਪ ਅਕੱਥ ਤੇਰਾ ਨਾਮ ਵਡਿਆ ਲਿਆ। ਪ੍ਰਭ ਪੂਰਨ ਸਮਰਥ, ਕੀਤੀ ਸ੍ਰਿਸ਼ਟ ਸਭ ਭੱਥ ਥੋੜ੍ਹਾ ਭੇਤ ਰਖਾ ਲਿਆ। ਪ੍ਰਭ ਪੂਰਨ ਸਮਰਥ, ਕ੍ਰਿਸ਼ਨ ਭਗਵਾਨ ਹੋ ਸਮਰਥ, ਦੁਆਪਰ ਖ਼ਤਮ ਕਰਾ ਲਿਆ। ਪ੍ਰਭ ਪੂਰਨ ਸਮਰਥ, ਕਲਜੁਗ ਕਰਮ ਵਿਚਾਰ, ਅਥਰਬਣ ਵੇਦ ਸਿੱਖਾ ਲਿਆ। ਪ੍ਰਭ ਪੂਰਨ ਸਮਰਥ, ਇਸ ਨੂੰ ਦਿਤੀ ਹਾਰ ਈਸ਼ਰ ਨਾਉਂ ਰਖਾ ਲਿਆ। ਪ੍ਰਭ ਪੂਰਨ ਸਮਰਥ, ਦੇ ਜੋਤ ਆਧਾਰ ਈਸਾ ਮੂਸਾ ਮੁਹੰਮਦ ਉਪਾ ਲਿਆ। ਪ੍ਰਭ ਪੂਰਨ ਸਮਰਥ, ਦਿਤੀ ਮਤਿ ਵਿਭਚਾਰ ਭਗਤਾਂ ਉਲਟਾਂ ਪੰਥ ਚਲਾ ਲਿਆ। ਪ੍ਰਭ ਪੂਰਨ ਸਮਰਥ, ਕਲਜੁਗ ਆਈ ਹਾਰ ਮਾਲਕ ਦੋ ਬਣਾ ਲਿਆ। ਪ੍ਰਭ ਪੂਰਨ ਸਮਰਥ, ਹੋਏ ਪਾਪ ਅਪਾਰ, ਨਾਨਕ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਸੇਵਾ ਕਰ ਅਪਾਰ ਅੰਗਦ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਅਮਰਦਾਸ ਨਿਥਾਵਾਂ ਅਵਸਥਾ ਬਿਰਧ ਪ੍ਰਭ ਪਾ ਲਿਆ । ਪ੍ਰਭ ਪੂਰਨ ਸਮਰਥ, ਹੋਈ ਕਿਰਪਾ ਅਪਾਰ ਦਾਸ ਰਾਮ ਸੋਢੀ ਬੰਸ ਚਲਾ ਲਿਆ। ਪ੍ਰਭ ਪੂਰਨ ਸਮਰਥ, ਕਰ ਕਿਰਪਾ ਅਪਾਰ ਅਰਜਨ ਦਰਸ ਦਿਖਾ ਲਿਆ। ਪ੍ਰਭ ਪੂਰਨ ਸਮਰਥ, ਹਰਿਗੋਬਿੰਦ ਭਏ ਅਵਤਾਰ ਸਿਰ ਛਤਰ ਝੁਲਾ ਲਿਆ। ਪ੍ਰਭ ਪੂਰਨ ਸਮਰਥ, ਹਰਿ ਰਾਏ ਨਾਮ ਦਵਾਏ ਘਰ ਸ਼ਾਹ ਨਾਮ ਦਵਾ ਲਿਆ। ਪ੍ਰਭ ਪੂਰਨ ਸਮਰਥ, ਹਰਿਕ੍ਰਿਸ਼ਨ ਜਗਤ ਉਧਾਰ ਬਾਲ ਉਮਰ ਵਿਚ ਜੋਤ ਮਿਲਾ ਲਿਆ । ਪ੍ਰਭ ਪੂਰਨ ਸਮਰਥ, ਗੁਰ ਤੇਗਬਹਾਦਰ ਹੋ ਬ੍ਰਹਮ ਵਿਚਾਰ ਈਸ਼ਰ ਧਿਆ ਲਿਆ। ਪ੍ਰਭ ਪੂਰਨ ਸਮਰਥ, ਹੋਏ ਜਗਤ ਵਿਚਾਰ ਮੱਖਣ ਜਹਾਜ਼ ਤਰਾ ਲਿਆ। ਪ੍ਰਭ ਪੂਰਨ ਸਮਰਥ, ਪਰਗਟ ਦਸਵੀਂ ਜੋਤ ਨਾਮ ਗੋਬਿੰਦ ਰਖਾ ਲਿਆ। ਪ੍ਰਭ ਪੂਰਨ ਸਮਰਥ, ਕਰ ਖੇਲ ਅਪਾਰ ਆਪਣਾ ਆਪ ਵਖਾ ਲਿਆ। ਪ੍ਰਭ ਪੂਰਨ ਸਮਰਥ, ਪ੍ਰਭ ਨਾ ਪਾਏ ਸਾਰ ਅੰਤ ਅੰਤ ਸਮਾ ਲਿਆ। ਪ੍ਰਭ ਪੂਰਨ ਸਮਰਥ, ਕਲਜੁਗ ਕਰਮ ਵਿਚਾਰ ਪਰਗਟੇ ਸ਼ੇਰ ਸਿੰਘ ਨਿਰੰਕਾਰਿਆ। ਪ੍ਰਭ ਪੂਰਨ ਸਮਰਥ, ਐਸੀ ਦਿਤੀ ਹਾਰ ਦੁਸ਼ਟਾਂ ਆਣ ਸੰਘਾਰਿਆ। ਪ੍ਰਭ ਪੂਰਨ ਸਮਰਥ, ਦੇ ਕੇ ਬ੍ਰਹਮ ਗਿਆਨ ਗੁਰਸਿਖਾਂ ਪਾਰ ਉਤਾਰਿਆ। ਪ੍ਰਭ ਪੂਰਨ ਸਮਰਥ, ਗੁਰ ਪੂਰੇ ਹੋ ਮਿਹਰਵਾਨ ਸਿੱਖਾ ਸਿਰ ਹੱਥ ਟਿਕਾ ਲਿਆ। ਪ੍ਰਭ ਪੂਰਨ ਸਮਰਥ, ਮਹਾਰਾਜ ਸ਼ੇਰ ਸਿੰਘ ਆਪ ਸਮਰਥ ਜਾਮਾ ਘਨਕਪੁਰੀ ਵਿਚ ਪਾ ਲਿਆ। ਪਰਗਟ ਜੋਤ ਆਪ ਨਿਰੰਕਾਰਾ। ਕਲਜੁਗ ਹੋਏ ਭਗਤ ਉਧਾਰਾ। ਸੋਹਣ ਸਿੰਘ ਗੁਰ ਚਰਨ ਦਵਾਰਾ। ਭਗਤ ਵਛਲ ਪ੍ਰਭ ਅਪਰ ਅਪਾਰਾ। ਜਨਮ ਮਰਨ ਤੋਂ ਪ੍ਰਭ ਸਦਾ ਨਿਆਰਾ। ਆਦਿ ਅੰਤ ਪ੍ਰਭ ਏਕੰਕਾਰਾ। ਭਗਤ ਜਨ ਦਰ ਹਰਿ ਕਾ ਦਵਾਰਾ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ ਹੋਏ ਉਜਿਆਰਾ । ਜੋਤ ਨਿਰੰਜਣ ਪ੍ਰਭ ਜਗਤ ਜਗਾਈ। ਪਰਗਟ ਹੋਏ ਆਪ ਰਘੁਰਾਈ। ਗੁਰਮੁਖਾਂ ਇਹ ਬੂਝ ਬੁਝਾਈ। ਹਿਰਦੇ ਰੰਗਣ ਨਾਮ ਚੜ੍ਹਾਈ। ਚਰਨ ਲਿਵ ਲਾਗੀ, ਛੁਟੀ ਸਰਬ ਲੋਕਾਈ। ਕਲਜੁਗ ਤਾਰੇ ਆਪ, ਪ੍ਰਭ ਭਏ ਸਰਨਾਈ। ਸੋਹੰ ਦੇ ਗਿਆਨ, ਬ੍ਰਹਮ ਭੇਵ ਖੁਲ੍ਹਾਈ। ਉਪਜੇ ਸ਼ਬਦ ਅਪਾਰ, ਅਨਹਦ ਧੁਨ ਵਜਾਈ। ਦਰਸ ਦੇਵੇ ਕ੍ਰਿਸ਼ਨ ਮੁਰਾਰ,
G01L43 ੫ ਜੇਠ ੨੦੦੭ ਬਿਕ੍ਰਮੀ ਪਿੰਡ ਕਲਸੀ ਜ਼ਿਲਾ ਅੰਮ੍ਰਿਤਸਰ ਬਚਨ ਹੋਏ
- Post category:Written Harbani Granth 01
