G01L43 ੫ ਜੇਠ ੨੦੦੭ ਬਿਕ੍ਰਮੀ ਪਿੰਡ ਕਲਸੀ ਜ਼ਿਲਾ ਅੰਮ੍ਰਿਤਸਰ ਬਚਨ ਹੋਏ

ਸਿਰ ਮੁਕਟ ਟਿਕਾਈ। ਹੋਏ ਭਗਤ ਗਿਆਨ, ਜਿਨ ਮਹਾਰਾਜ ਸ਼ੇਰ ਸਿੰਘ ਰਿਦੇ ਧਿਆਈ। ਸੱਚਾ ਸਤਿਗੁਰ ਸਚ ਵਰਤਾਏ। ਸਚ ਸੁੱਚ ਵਿਚ ਦੇਹ ਸਮਾਏ। ਝੂਠੀ ਦੇਹ ਗੁਰ ਦਰ ਨਾ ਆਏ। ਕਾਇਆ ਕੰਚਨ ਪ੍ਰਭ ਦਰਸ਼ਨ ਪਾਏ। ਕੱਟੇ ਹਉਮੇ ਰੋਗ, ਸਤਿ ਸੰਤੋਖ ਵਰਤਾਏ। ਉਪਜੇ ਮਨ ਗਿਆਨ, ਹਰਿ ਜੀ ਦਰਸ ਦਿਖਾਏ। ਕਲ ਵਿਚ ਹੋ ਕਿਰਪਾਲ ਸਿੱਖਾ ਦੀ ਪੈਜ ਰਖਾਏ। ਕਰ ਜੋਤ ਆਕਾਰ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ, ਜੁਗ ਉਲਟਾਏ। ਜੁਗੋ ਜੁਗ ਪ੍ਰਭ ਖੇਲ ਰਚਾਇਆ। ਗਿਆ ਕਲਜੁਗ ਸਤਿਜੁਗ ਵਰਤਾਇਆ। ਸਤਿਗੁਰ ਪੁਰਖ ਨਿਰੰਜਣ ਪ੍ਰਭ ਜੋਤ ਜਗਾਇਆ। ਗੁਰ ਪ੍ਰਸਾਦਿ ਭਗਤਨ ਦਰ ਪਾਇਆ। ਉਪਜੇ ਬ੍ਰਹਮ ਗਿਆਨ, ਹਰਿ ਹਰਿ ਮੰਗਲ ਗਾਇਆ। ਸਤਿਗੁਰ ਨਾਮ ਬਬਾਣ, ਗੁਰਸਿਖਾਂ ਪਾਰ ਕਰਾਇਆ। ਸਰਬ ਜੋਤ ਪ੍ਰਭ ਜਾਣ, ਸਰਬ ਸੁਖ ਆਸਣ ਲਾਇਆ। ਮੂਰਖ ਮੁਗਧ ਨਾ ਜਾਣੇ ਸਾਰ, ਵਿਚ ਪਰਮੇਸ਼ਵਰ ਦੇਹ ਸਮਾਇਆ। ਗੁਰਸਿਖ ਚਤੁਰ ਸੁਜਾਨ, ਜਿਨ੍ਹਾਂ ਗੁਰ ਨਾਮ ਦਿਵਾਇਆ। ਹੋਵੇ ਜਗਤ ਕਲਿਆਨ, ਦੇਹ ਹਰਿ ਮੰਦਰ ਸਤਿਗੁਰ ਪਾਇਆ। ਹੋਏ ਆਤਮ ਅਧਾਰ, ਜੋਤ ਜਗੰਦਾ ਪ੍ਰਭ ਨਜ਼ਰੀ ਆਇਆ । ਗੁਰ ਚਰਨ ਜਾਉ ਬਲਹਾਰ, ਕਲਜੁਗ ਆਣ ਤਰਾਇਆ । ਮਹਾਰਾਜ ਸ਼ੇਰ ਸਿੰਘ ਪਰਗਟ ਨਿਰੰਕਾਰ, ਸੋਹੰ ਸ਼ਬਦ ਜਪਾਇਆ। ਜਪ ਸੋਹੰ ਸਰਬ ਸੁਖ ਆਤਮ। ਸ਼ਬਦ ਧੁਨ ਇਕ ਰੰਗ ਮਹਾਤਮ। ਪ੍ਰਭ ਅਬਿਨਾਸ਼ ਨਾ ਹੋਵੇ ਖਾਤਮ। ਮਹਾਰਾਜ ਸ਼ੇਰ ਸਿੰਘ ਜੀਵ ਜੋਤ ਜਗਾਤਨ। ਜੀਵ ਜੋਤ ਪ੍ਰਭ ਆਪ ਜਗਾਏ। ਮਾਤ ਗਰਭ ਸੇ ਬਾਹਰ ਕਢਾਏ। ਨੌਂ ਪਰਗਟ ਦਸਵਾਂ ਗੁਪਤ ਰਖਾਏ। ਕਰ ਕਰਮ ਵਿਚਾਰ, ਪ੍ਰਭ ਸਰਨੀ ਲਾਏ। ਦੇਵੇ ਜਨਮ ਸਵਾਰ, ਗੁਰਸਿਖਾਂ ਪ੍ਰਭ ਚਰਨੀਂ ਲਾਏ । ਮਹਾਰਾਜ ਸ਼ੇਰ ਸਿੰਘ ਭਗਤ ਉਧਾਰ, ਬੈਠਾ ਭੇਤ ਛੁਪਾਏ। ਜਗਨ ਨਾਥ ਪ੍ਰਭ ਖੇਲ ਰਚਾਇਆ। ਛੱਡ ਦੇਹ ਜੋਤ ਰੂਪ ਸਮਾਇਆ। ਕਲਜੁਗ ਅੰਤਮ ਅੰਤ ਪ੍ਰਭ ਦਰਸ ਦਿਖਾਇਆ। ਰਾਮ ਭਏ ਕ੍ਰਿਸ਼ਨ ਈਸ਼ਰ ਸ਼ੇਰ ਸਿੰਘ ਅਖਵਾਇਆ। ਪੂਰਨ ਹੋ ਅਵਤਾਰ, ਸ਼ੇਰ ਸਿੰਘ ਸੋਹੰ ਸ਼ਬਦ ਚਲਾਇਆ। ਏਕ ਪ੍ਰਭ ਆਪ ਏਕ ਹੈ, ਸ੍ਰਿਸ਼ਟਾ ਵਰਨ ਚਾਰ ਇਕ ਰੰਗ ਸਮਾਇਆ। ਜੀਵ ਏਕ ਵਿਚ ਬ੍ਰਹਮ ਸਰੂਪਾ, ਏਕ ਜੋਤ ਸਰਬ ਜੀਵ ਜਿਵਾਇਆ। ਨਿਮਾਣਿਆਂ ਨਿਤਾਣਿਆਂ ਗੁਰ ਮਾਣ ਦਵਾਇਆ। ਦੇ ਜੋਤ ਅਧਾਰ ਸਤਿਗੁਰ ਸਤਿਜੁਗ ਲਾਇਆ । ਸਤਿਜੁਗ ਰਥਵਾਹੀ ਸੱਚਾ ਸਤਿਗੁਰ ਮਨੀ ਸਿੰਘ ਬਣਾਇਆ। ਕਰੇ ਜਗਤ ਉਧਾਰ, ਜਿਸ ਨਾਮ ਧਿਆਇਆ। ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰ, ਜਗਤ ਇਹ ਡੰਕ ਵਜਾਇਆ। ਗੁਰ ਪੂਰਾ ਹੋ ਮਿਹਰਵਾਨ, ਸਭ ਦੁੱਖ ਮਿਟਾਇਆ। ਮੋਤਾ ਨਾ ਪਾਵੇ ਸਾਰ, ਨਾਮ ਭਗਵਾਨ ਰਖਾਇਆ। ਦੇ ਜੋਤ ਅਪਾਰ, ਦੀਪਕ ਮਹੱਲ ਜਗਾਇਆ। ਲਾਏ ਰੰਗ ਅਪਾਰ ਹਰਿ ਕਰਤਾਰ, ਹੋ ਅਭੇਦ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਸਚ ਅਵਤਾਰ, ਭਾਂਡਾ ਭਰਮ ਗਵਾਇਆ । ਹੋ ਆਪ ਕਿਰਪਾਲ, ਨਵਾਂ ਲੇਖ ਲਿਖਾਇਆ। ਹੋਏ ਜੋਤ ਅਧਾਰ, ਜੇ ਗੁਰਸਿਖ ਗੁਰ ਨਾਮ ਵਸਾਇਆ। ਊਧਮ ਨੂੰ ਦੇਵਾਂ ਤਾਰ, ਜਨਮ ਦਾ ਗੇੜ ਚੁਕਾਇਆ। ਬਚਨ ਜਾਏ ਜੇ ਹਾਰ,