G01L43 ੫ ਜੇਠ ੨੦੦੭ ਬਿਕ੍ਰਮੀ ਪਿੰਡ ਕਲਸੀ ਜ਼ਿਲਾ ਅੰਮ੍ਰਿਤਸਰ ਬਚਨ ਹੋਏ

ਬਿਨ ਦੇਹ ਨਾ ਪ੍ਰਭ ਕੋ ਪਾਣ। ਮਹਾਰਾਜ ਸ਼ੇਰ ਸਿੰਘ ਸਰਬ ਗੁਣ ਗਾਣ। ਸਰਬ ਸੂਖ ਰਸਨਾ ਹਰਿ ਗੁਣ ਗਾਈਏ। ਸਰਬ ਸੂਖ, ਮਹਾਰਾਜ ਸ਼ੇਰ ਸਿੰਘ ਰਿਦੇ ਧਿਆਈਏ। ਸਰਬ ਸੂਖ ਦੋਏ ਜੋੜ ਦਰ ਮੰਗਣ ਆਈਏ। ਸਰਬ ਸੂਖ, ਦਰ ਸੀਸ ਝੁਕਾਈਏ। ਸਰਬ ਸੂਖ, ਏਕਾ ਲਿਵ ਲਾਈਏ। ਸਰਬ ਸੂਖ, ਰਸਨਾ ਹਰਿ ਗੁਣ ਗਾਈਏ। ਸਰਬ ਸੂਖ, ਨਾਮ ਪਦਾਰਥ ਪਾਈਏ। ਸਰਬ ਸੂਖ, ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈਏ। ਗੁਰਪ੍ਰਸਾਦਿ ਗੁਰਚਰਨ ਧਿਆਨ। ਗੁਰਪ੍ਰਸਾਦਿ ਹੋਏ ਬ੍ਰਹਮ ਗਿਆਨ। ਗੁਰਪ੍ਰਸਾਦਿ ਗੁਰਮੁਖ ਮੁਖ ਪਾਣ। ਗੁਰਪ੍ਰਸਾਦਿ ਗੁਰ ਸੰਗਤ ਗੁਰ ਇਕ ਸਮਾਨ। ਗੁਰਪ੍ਰਸਾਦਿ ਭਗਤ ਦਰ ਮੰਗਲ ਗਾਣ। ਗੁਰਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਤਾਰੇ ਪਾਹਨ । ਸੰਗਤ ਸਤਿਗੁਰ ਸਤਿ ਵਰਤਾਇਆ। ਸਤਿ ਸੰਤੋਖ ਗੁਰ ਗਿਆਨ ਦਿਵਾਇਆ। ਕਰਮ ਜਰਮ ਪਾਪ ਦੇਹ ਮਿਟਾਇਆ । ਅਵਿਗਤ ਅਗੋਚਰ ਵਿਚ ਸਮਾਇਆ । ਧੰਨ ਗੁਰਸਿਖ ਰੈਣ ਸਾਰੀ ਜਿਨ ਮੰਗਲ ਗਾਇਆ। ਹੋਏ ਪਰਭਾਤੀ ਪ੍ਰਭ ਰੰਗ ਰਾਤੀ ਗੁਰ ਪੂਰੇ ਇਹ ਮਾਣ ਦਵਾ ਲਿਆ। ਸਚਖੰਡ ਸਰਬ ਗੁਣ ਅੰਤਰ, ਪੂਰਨ ਸਿੰਘ ਜਿਸ ਪੂਰਬ ਵਿਚਾਰਿਆ। ਪੂਰਬ ਸਿੱਖ ਕਦੇ ਮਰੇ ਨਾ ਜਾਇਆ। ਸਰਬ ਸੂਖ ਪ੍ਰਭ ਦੇ ਨਿਰੰਤਰ, ਕਰੇ ਗਿਆਨ ਫਿਰ ਅੰਧੇਰ ਨਾ ਛਾਇਆ। ਸਤਿ ਸਤਿ ਸਤਿ ਗੁਰ ਸੰਗਤ, ਜਿਨ੍ਹਾਂ ਮਿਲ ਕਰ ਹਰਿ ਜਸ ਗਾਇਆ। ਰੰਗ ਰੰਗ ਦੇਵੇ ਨਾਮ ਪ੍ਰਭ ਰੰਗਤ, ਸੋਹੰ ਸ਼ਬਦ ਗੁਰ ਝੋਲੀ ਪਾਇਆ। ਗਿਆ ਅੰਧੇਰਾ ਸੰਸਾ ਚੂਕਾ, ਸ਼ਬਦ ਸੁਰਤ ਪ੍ਰਭ ਰੰਗ ਲਾਇਆ। ਭਗਤ ਵਿਚਾਰ ਗੁਰ ਸ਼ਰਨੀ ਲਾਏ, ਦੇ ਦਰਸ ਕਲ ਪਾਰ ਕਰਾਇਆ । ਮਹਾਰਾਜ ਸ਼ੇਰ ਸਿੰਘ ਸਰਬ ਘਟ ਵਾਸੀ, ਗੁਰਸਿਖਾਂ ਜਿਨ ਪਾਰ ਤਰਾਇਆ।