G01L44 ੯ ਜੇਠ ੨੦੦੭ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ

ਮੁਖ ਚਰਨਾਰ। ਗੁਰਸ਼ਬਦ ਅੰਮ੍ਰਿਤ ਬੂੰਦ ਬਰਸਾਰ। ਗੁਰਸ਼ਬਦ ਦਰਸ ਕਰਤਾਰ। ਗੁਰਸ਼ਬਦ ਦੀਪਕ ਦੇਹ ਉਜਿਆਰ। ਗੁਰਸ਼ਬਦ ਜੋਤ ਨਿਰੰਜਣ ਜਗੇ ਅਪਾਰ। ਗੁਰਸ਼ਬਦ ਪ੍ਰਭ ਦੀਦਾਰ। ਗੁਰਸ਼ਬਦ ਸੁਝੇ ਮੁਰਾਰ। ਗੁਰਸ਼ਬਦ ਸੋਹੰ ਨਿਰਾਧਾਰ। ਗੁਰਸ਼ਬਦ ਜੀਵ ਬੁੱਝੇ ਵੀਚਾਰ। ਗੁਰਸ਼ਬਦ ਜਗਤ ਉਧਾਰ। ਗੁਰਸ਼ਬਦ ਪਾਏ ਗੁਰਮੁਖ ਸਾਰ। ਗੁਰਸ਼ਬਦ ਗੁਰਸਿਖ ਲੰਘਾਏ ਪਾਰ। ਗੁਰਸ਼ਬਦ ਮਹਾਰਾਜ ਸ਼ੇਰ ਸਿੰਘ ਜੋਤ ਅਧਾਰ। ਗੁਰਮੁਖ ਸੋ ਜਿਸ ਨਾਮ ਚਿਤਾਰਿਆ। ਗੁਰਮੁਖ ਸੋ ਜਿਸ ਦਰਸ ਦਰਸਾ ਰਿਹਾ। ਗੁਰਮੁਖ ਸੋ ਜੋ ਪ੍ਰਭ ਚਰਨ ਨਿਮਸਕਾਰਿਆ। ਗੁਰਮੁਖ ਸੋ ਜਿਸ ਦੇ ਜੋਤ ਅਧਾਰਿਆ। ਗੁਰਮੁਖ ਸੋ ਜਿਸ ਸ਼ਬਦ ਧੁਨਕਾਰਿਆ। ਗੁਰਮੁਖ ਸੋ ਜਿਸ ਪਾਰਬ੍ਰਹਮ ਵਿਚਾਰਿਆ। ਗੁਰਮੁਖ ਸੋ ਜਿਸ ਮਿਲੇ ਬਨਵਾਰਿਆ । ਗੁਰਮੁਖ ਸੋ ਜਿਸ ਰਿਦੇ ਕਰਤਾਰਿਆ। ਗੁਰਮੁਖ ਸੋ ਜਿਸ ਸੋਹੰ ਰਿਦੇ ਚਿਤਾਰਿਆ। ਗੁਰਮੁਖ ਸੋ ਜਿਸ ਮਿਲੇ ਰਾਮ ਅਵਤਾਰਿਆ। ਗੁਰਮੁਖ ਸੋ ਜਿਸ ਤੁੱਠੇ ਕ੍ਰਿਸ਼ਨ ਮੁਰਾਰਿਆ। ਗੁਰਮੁਖ ਸੋ ਜਿਸ ਕਲਜੁਗ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾ ਲਿਆ। ਗੁਰਮੁਖ ਸੋ ਜਿਸ ਗੁਰੂ ਵਿਚਾਰਿਆ । ਗੁਰਮੁਖ ਸੋ ਜਿਸ ਪ੍ਰਭ ਚਰਨ ਲਗਾ ਲਿਆ। ਗੁਰਮੁਖ ਸੋ ਜਿਸ ਮਦਿ ਮਾਸ ਨਾ ਰਸਨਾ ਲਾ ਲਿਆ। ਗੁਰਮੁਖ ਸੋ ਜਿਸ ਨਿਹਕਲੰਕ ਕਲ ਵਿਚ ਪਾ ਲਿਆ। ਗੁਰਮੁਖ ਸੋ ਜਿਸ ਦੂਖ ਨਿਵਾਰਨ ਭਗਵਾਨ ਬੀਠਲੋ ਪਾ ਲਿਆ। ਗੁਰਮੁਖ ਸੋ ਜਿਸ ਪ੍ਰਭ ਦਰ ਮਾਣ ਦਵਾ ਲਿਆ । ਗੁਰਮੁਖ ਸੋ ਜਿਸ ਮਿਲ ਹਰਿਸੰਗਤ ਹਰਿ ਜਸ ਗਾ ਲਿਆ। ਗੁਰਮੁਖ ਸੋ ਜਿਸ ਪ੍ਰਭ ਅਬਿਨਾਸ਼ ਘਰ ਮੇਂ ਪਾ ਲਿਆ। ਗੁਰਮੁਖ ਸੋ ਜਿਸ ਮਹਾਰਾਜ ਸ਼ੇਰ ਸਿੰਘ ਚਰਨੀਂ ਸੀਸ ਨਿਵਾ ਲਿਆ। ਗੁਰਮੁਖ ਸੋ ਜਿਸ ਪ੍ਰਭ ਗਿਆਨ ਦਵਾ ਲਿਆ। ਗੁਰਮੁਖ ਸੋ ਜਿਸ ਨਿਜਾਨੰਦ ਸਮਾ ਲਿਆ । ਗੁਰਮੁਖ ਸੋ ਜਿਸ ਪ੍ਰਭ ਦਇਆ ਕਮਾ ਲਿਆ । ਗੁਰਮੁਖ ਸੋ ਜਿਸ ਸੋਹੰ ਲਿਵ ਲਾ ਲਿਆ। ਗੁਰਮੁਖ ਸੋ ਜਿਨ ਕਲਜੁਗ ਮਹਾਰਾਜ ਸ਼ੇਰ ਸਿੰਘ ਰਿਦੇ ਧਿਆ ਲਿਆ। ਗੁਰਮੁਖ ਸੋ ਜਿਸ ਪ੍ਰਭ ਗਰਬ ਨਿਵਾਰਿਆ। ਗੁਰਮੁਖ ਸੋ ਜਿਸ ਪ੍ਰਭ ਦਰਸ ਦਰਸਾ ਲਿਆ। ਗੁਰਮੁਖ ਸੋ ਜਿਸ ਪ੍ਰਭ ਪਰਗਟ ਜੋਤ ਚਮਕਾ ਰਿਹਾ। ਗੁਰਮੁਖ ਸੋ ਲਗ ਗੁਰ ਚਰਨ ਜਨਮ ਸਵਾਰਿਆ। ਗੁਰਮੁਖ ਸੋ ਜਿਸ ਸਰਬ ਘਟ ਵਾਸੀ ਆਣ ਦਰਸਾ ਲਿਆ । ਗੁਰਮੁਖ ਸੋ ਜਿਸ ਮਹਾਰਾਜ ਸ਼ੇਰ ਸਿੰਘ ਸੰਗਤ ਵਿਚ ਰਲਾ ਲਿਆ। ਗੁਰਚਰਨ ਲਾਗ ਸਰਬ ਸੁਖ ਮਾਣਿਆ। ਗੁਰਚਰਨ ਲਾਗ ਪਾਪ ਮਥਣ ਮਧਾਣਿਆ। ਗੁਰਚਰਨ ਲਾਗ ਮਾਣ ਜਾਏ ਰਾਣਿਆ । ਗੁਰਚਰਨ ਲਾਗ ਮਿਲੇ ਦਰਸ ਨਿਮਾਣਿਆ। ਗੁਰਚਰਨ ਲਾਗ ਆਤਮ ਸੁਖ ਜੀਵ ਅੰਞਾਣਿਆ। ਗੁਰਚਰਨ ਲਾਗ ਅੰਤਕਾਲ ਵਿਚ ਬਬਾਣ ਬਿਠਾਣਿਆ। ਗੁਰਚਰਨ ਲਾਗ ਪ੍ਰਭ ਜੋਤ ਸਰੂਪ ਜੋਤ ਮਿਲ ਜਾਣਿਆ । ਗੁਰਚਰਨ ਲਾਗ ਮਿਟੇ ਜਗਤ ਆਵਣ ਜਾਣਿਆ। ਗੁਰਚਰਨ ਲਾਗ ਨਾਮ ਭਗਤ ਵਖਾਣਿਆ। ਗੁਰਚਰਨ ਲਾਗ ਗੁਰ ਦਰ ਮਿਲੇ ਨਿਤਾਣਿਆ। ਗੁਰਚਰਨ ਲਾਗ ਮਹਾਰਾਜ ਸ਼ੇਰ ਸਿੰਘ ਬੈਕੁੰਠ ਸੁਹਾਣਿਆ। ਗੁਰਦਰਸ ਸਰਬ ਸੁਖ ਉਪਜੇ, ਘਰ ਪਾਈਏ ਗੁਣ ਨਿਧਾਨ ਜੀਓ। ਗੁਰਦਰਸ ਸਰਬ ਦੁੱਖ ਬਿਨਸੇ, ਪ੍ਰਭ ਭਗਤ ਲੈ ਪਛਾਣ ਜੀਓ। ਗੁਰਦਰਸ ਸਰਬ ਸੁਖ ਉਪਜੇ, ਮਿਲੇ ਗੁਰਸ਼ਬਦ ਨਿਰਬਾਣ ਜੀਓ। ਗੁਰਦਰਸ ਸਰਬ ਦੁੱਖ ਬਿਨਸੇ, ਲਾਗਾ ਗੁਰਚਰਨ ਧਿਆਨ ਜੀਓ। ਗੁਰਦਰਸ ਸਰਬ ਸੁਖ ਉਪਜੇ, ਪ੍ਰਭ ਦੇ ਬ੍ਰਹਮ ਗਿਆਨ ਜੀਓ। ਗੁਰਦਰਸ ਸਰਬ ਦੁੱਖ ਬਿਨਸੇ, ਕਰੇ ਕਿਰਪਾ ਮਿਹਰਵਾਨ ਜੀਓ। ਗੁਰਦਰਸ ਸਰਬ ਸੁਖ ਉਪਜੇ, ਸੋਹੰ ਸ਼ਬਦ ਦੇਵੇ ਗੁਰ ਗਿਆਨ ਜੀਓ। ਗੁਰਦਰਸ ਸਰਬ ਦੁੱਖ ਬਿਨਸੇ, ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀਓ। ਕਲਜੁਗ ਪਰਗਟ ਜੋਤ ਨਿਰੰਜਣ, ਸਰਬ ਸ੍ਰਿਸ਼ਟ ਤੇ ਪਾਈ ਮਾਇਆ। ਕਲਜੁਗ ਪਰਗਟ ਪ੍ਰਭ ਭਏ ਦਰਦ ਦੁੱਖ ਭੰਜਨ, ਬਿਨ ਗੁਰਸਿਖ ਕਿਸੇ ਦਿਸ ਨਾ ਆਇਆ। ਕਲਜੁਗ ਪਰਗਟੇ ਤ੍ਰੈਲੋਕੀ ਨੰਦਨ, ਬੇਮੁਖਾਂ ਤੋਂ ਮੁਖ ਛੁਪਾਇਆ । ਕਲਜੁਗ ਪਰਗਟ ਜੋਤ ਨਿਰੰਜਣ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਛੱਡ ਦੇਹ ਜੋਤ ਸਰੂਪ ਸਮਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਨਿਹਕਲੰਕ ਪ੍ਰਭ ਆਪ ਅਖਵਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਜੋਤ ਰੂਪ ਹੋ ਸਿੱਖ ਸਮਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਸੋਹੰ ਸ਼ਬਦ ਮਾਰਗ ਜਗਤ ਚਲਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਸਤਿਜੁਗ ਸਾਚਾ ਸਚ ਵਰਤਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਅਚਰਜ ਖੇਲ ਜਗਤ ਰਚਾਇਆ । ਕਲਜੁਗ ਪਰਗਟ ਜੋਤ ਨਿਰੰਜਣ, ਗ਼ਰੀਬਾਂ ਤਾਈਂ ਗਲੇ ਲਗਾਇਆ।