G01L54 ੨੨ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਰਣਜੀਤ ਕੌਰ ਦੇ ਗ੍ਰਹਿ

ਗੁਰ ਧਾਮ ਪ੍ਰਭ ਲਿਉ ਤਾਰ। ਗੁਰ ਧਾਮ ਜਗਤ ਜੋਤ ਅਪਾਰ । ਗੁਰ ਧਾਮ ਸਚਖੰਡ ਵਿਚਾਰ। ਗੁਰ ਧਾਮ ਮਹਾਰਾਜ ਸ਼ੇਰ ਸਿੰਘ ਗੁਰ ਧਾਮ ਸਚਖੰਡ ਵਿਚਾਰ । ਗੁਰ ਧਾਮ ਆਣ ਸੁਹਾਇਆ। ਆਪ ਪ੍ਰਭ ਏਕ, ਜੁਗ ਅਨੇਕ ਉਲਟਾਇਆ। ਧਰ ਜੋਤ ਵਿਚ ਕਲ ਦੇ ਆਇਆ। ਨਾਮ ਨਾਮ ਸਚ ਸਚ ਮਾਰਗ ਪਾਇਆ। ਸੋਹੰ ਸ਼ਬਦ ਗੁਰ ਗਿਆਨ ਦਵਾਇਆ। ਭਗਤ ਅਧਾਰ ਨਿਹਕਲੰਕ ਅਖਵਾਇਆ। ਸਿੱਖਨ ਤਾਰਨ ਸਤਿਗੁਰ ਆਇਆ। ਖੰਡ ਸਚ ਬ੍ਰਹਿਮੰਡ ਸਚ ਆਪ ਸਚ ਸਚ ਸਚ ਸਚ ਵਰਤਾਇਆ। ਨਾਮ ਸਚ ਧਾਮ ਸਚ ਸਚ ਗੁਰ ਸਚ ਸਤਿਜੁਗ ਲਾਇਆ। ਕਲਜੁਗ ਕੱਚ ਸ੍ਰਿਸ਼ਟ ਜਾਏ ਅਗਨ ਮੱਚ, ਗੁਰ ਪੂਰਾ ਸ਼ਬਦ ਲਿਖਾਏ ਸਚ, ਕਲਜੁਗ ਜੀਵਾਂ ਭੇਤ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਖੇਲ ਕਰੇ ਨਿਰਾਲਾ, ਛੱਡ ਦੇਹ ਜੋਤ ਰੂਪ ਆਇਆ। ਜੋਤ ਰੂਪ ਕਰੇ ਖੇਲ ਨਿਰਾਲਾ, ਸ਼ਬਦ ਰੂਪ ਜਗਾਏ ਜੋਤ ਅਪਾਰਾ। ਸਰਬ ਸੁਖ ਗੁਰ ਚਰਨ ਦਵਾਰਾ। ਸੋਹੰ ਸ਼ਬਦ ਗੁਰ ਸਚ ਭੰਡਾਰਾ। ਅੰਮ੍ਰਿਤ ਨਾਮ ਪ੍ਰਭ ਦਏ ਨਿਰੰਕਾਰਾ। ਗੁਣ ਨਿਧਾਨ ਲਿਖੇ ਲੇਖ ਅਪਾਰਾ। ਸਚ ਸ਼ਬਦ ਦੇਹ ਹੋਏ ਆਧਾਰਾ। ਸੁਰਤ ਸ਼ਬਦ ਪ੍ਰਭ ਪਾਏ ਦਰਸ ਅਪਾਰਾ। ਵੱਜੇ ਧੁਨ ਖੁੱਲ੍ਹੇ ਦਸਮ ਦੁਆਰਾ। ਹੋਏ ਧੁਨਕਾਰਾ ਦੀਪਕ ਜੋਤ ਜਗੇ ਅਪਾਰਾ। ਬ੍ਰਹਮ ਗਿਆਨ ਹੋਏ ਮਹਾਰਾਜ ਸ਼ੇਰ ਸਿੰਘ ਮਿਲੇ ਨਿਰੰਕਾਰਾ । ਕਲਜੁਗ ਆਣ ਗੁਰ ਖੇਲ ਰਚਾਇਆ। ਨਿਰਧਨ ਦੇਖ ਗੁਰ ਦਰਸ ਦਿਖਾਇਆ। ਗ਼ਰੀਬਾਂ ਗੁਰ ਦਰਗਾਹ ਮਾਣ ਦਿਵਾਇਆ। ਗੁਰਸਿਖਾਂ ਸੋਹੰ ਸ਼ਬਦ ਨਾਮ ਸਚ ਦ੍ਰਿੜਾਇਆ। ਪਤਤ ਉਧਾਰਨ ਨਿਹਕਲੰਕ ਅਖਵਾਇਆ। ਸ੍ਰਿਸ਼ਟ ਭਿਖਾਰਨ ਇਕ ਦਰ ਪਾਇਆ। ਸਿੱਖ ਉਧਾਰਨ ਗੁਰ ਚਰਨ ਲਗਾਇਆ। ਸਤਿਜੁਗ ਤਾਰਨ ਸਤਿਗੁਰ ਆਇਆ। ਕਲਜੁਗ ਆਣ ਜਿਨ ਬੰਨੇ ਲਾਇਆ। ਮਹਾਰਾਜ ਸ਼ੇਰ ਸਿੰਘ ਸਚ ਨਾਮ ਰਖਾਇਆ। ਗੁਰ ਸ਼ਬਦ ਅਨਹਦ ਧੁਨਕਾਰ। ਗੁਰ ਸ਼ਬਦ ਗੁਰ ਸਚ ਨਿਸਤਾਰ। ਗੁਰ ਸ਼ਬਦ ਅਨਹਦ ਗਿਆਨ ਵਿਚਾਰ। ਗੁਰ ਸ਼ਬਦ ਗੁਰਸਿਖਾਂ ਪਾਈ ਸਾਰ। ਗੁਰ ਸ਼ਬਦ ਗੁਰ ਦਸਵਾਂ ਦਵਾਰ। ਗੁਰ ਸ਼ਬਦ ਦੇਵੇ ਜੀਵਨ ਅਧਾਰ। ਗੁਰ ਸ਼ਬਦ ਆਤਮ ਜਗੇ ਜੋਤ ਅਪਾਰ । ਗੁਰ ਸ਼ਬਦ ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਅਪਾਰ। ਕਲਜੁਗ ਕਲ ਪ੍ਰਭ ਆਪ ਵਰਤਾਈ। ਦੇਵੇ ਦਰਸ ਸਦਾ ਸੁਖਦਾਈ। ਧੰਨ ਗੁਰ ਗੁਰਸਿਖਾਂ ਘਾਲ ਥਾਏਂ ਪਾਏ। ਸ਼ਬਦ ਰੂਪ ਦੇਵੇ ਦਰਸ ਗੁਰ ਪੂਰਾ, ਹੱਥ ਜੋੜ ਗੁਰਸਿਖ ਚਰਨ ਸੀਸ ਝੁਕਾਏ। ਕਲਜੁਗ ਖੇਲ ਅਪਰ ਅਪਾਰਾ, ਮਹਾਰਾਜ ਸ਼ੇਰ ਸਿੰਘ ਇਹ ਚਾਲ ਚਲਾਏ। ਕੋਟ ਵਾਰ ਪ੍ਰਭ ਕੀਆ ਪਸਾਰਾ। ਐਸਾ ਖੇਲ ਕਰੇ ਨਿਰੰਕਾਰਾ। ਕਲਜੁਗ ਆਣ ਪ੍ਰਭ ਭਏ ਪੂਰਨ ਅਵਤਾਰਾ । ਨਰ ਅਵਤਾਰ ਸਚ ਉਰਧਾਰਾ । ਦੇਵੇ ਦਰਸ ਗੁਰ ਮੰਗਣ ਗੁਰਦਵਾਰਾ। ਪਲਟੇ ਜੋਤ ਤੀਨ ਲੋਕ ਚਮਤਕਾਰਾ। ਹਰਿ ਜੀ ਆਇਆ ਕਲ ਲੈ ਅਵਤਾਰਾ।