G18L01 ਸੋਲਾਂ ਪੋਹ ੨੦੨੧ ਬਿਕ੍ਰਮੀ ਮੁਨਸ਼ਾ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਸੱਤ ਰੰਗ ਕਹਿਣ ਜਿਸ ਵੇਲੇ ਗੁਰ ਹਰਿਗੋਬਿੰਦ ਧਾਰ ਪਹਿਨੀ ਸੀ ਮੀਰੀ ਪੀਰੀ, ਤਨ ਖ਼ਾਕੀ ਦਿਤੀ ਵਡਿਆਈਆ। ਓਸ ਸਮੇਂ

ਉਸ ਦੇ ਮਸਤਕ ਉਤੇ ਸੱਤ ਰੰਗ ਦੀ ਨਜ਼ਰ ਆਈ ਲਕੀਰੀ, ਆਪਣਾ ਨੂਰ ਨੂਰ ਪਰਗਟਾਈਆ। ਉਸ ਦੇ ਗਲ ਵਿਚ ਸੋਹੇ ਮਣਕਿਆਂ ਵਾਲੀ ਸੱਤ ਰੰਗ ਦੀ ਜ਼ੰਜੀਰੀ, ਜਿਹੜੀ ਹੀਰੇ ਲਾਲ ਮੋਤੀ ਪੰਨੇ ਨਾਉਂ ਧਰਾਈਆ। ਓਧਰੋਂ ਇਕ ਸਾਧ ਆਇਆ ਤਕ਼ਦੀਰੀ, ਪੰਜ ਫ਼ੁੱਟ ਲਕੜੀ ਹੱਥ ਉਠਾਈਆ। ਉਸ ਦੇ ਕੋਲ ਸੀ ਇਕ ਨਿੱਕੀ ਜਿਹੀ ਗਡੀਰੀ, ਜੋ ਖਿੱਚੀ ਆਇਆ ਵਾਹੋ ਦਾਹੀਆ। ਉਤੇ ਰੱਖੀ ਸਵਾ ਫ਼ੁਟ ਦੀ ਪੀੜ੍ਹੀ, ਖ਼ੁਸ਼ੀਆਂ ਨਾਲ ਬਣਾਈਆ। ਅਗੇ ਸੰਗਤ ਬੜੀ ਸੀ ਭੀੜੀ, ਰਾਹ ਖੈੜਾ ਨਾ ਕੋਈ ਸਮਝਾਈਆ। ਉਸ ਨੇ ਮੂੰਹ ਵਿਚ ਉਂਗਲਾਂ ਲੈ ਕੇ ਮਾਰੀ ਸੀਟੀ, ਉਚੀ ਅਵਾਜ਼ ਲਗਾਈਆ। ਸਾਰੇ ਹੱਸਣ ਲਗ ਪਏ ਇਹ ਕਿਧਰ ਦਾ ਆਇਆ ਟੀਟੀ, ਆਪਣਾ ਹੁਕਮ ਜਣਾਈਆ। ਓਸ ਨੇ ਕਿਹਾ ਮੈਂ ਦੱਸਣ ਆਇਆ ਕਹਾਣੀ ਬੀਤੀ, ਪਿਛਲਾ ਲੇਖਾ ਦਿਆਂ ਜਣਾਈਆ। ਜਿਸ ਵੇਲੇ ਸੁਦਾਮੇ ਦਾ ਕ੍ਰਿਸ਼ਨ ਬਣਿਆ ਸੀ ਨਜ਼ਦੀਕੀ, ਗ਼ਰੀਬ ਨਿਮਾਣੇ ਮੇਲ ਮਿਲਾਈਆ। ਜਿਹੜੀ ਉਹਦੀ ਬ੍ਰਾਹਮਣੀ ਨੇ ਤੰਦਲਾ ਵਾਲੀ ਕੁਲਰ ਪੀਠੀ, ਖ਼ੁਸ਼ੀਆਂ ਨਾਲ ਗੰਢ ਬੰਧਾਈਆ। ਓਸ ਵੇਲੇ ਓਸ ਦੇ ਸੱਟ ਲੱਗੀ ਸੀ ਉਪਰ ਚੀਚੀ, ਸਵਾ ਰਤੀ ਖ਼ੂਨ ਨਿਕਲਿਆ ਚਾਈਂ ਚਾਈਂਆ। ਓਨ ਪੀੜ ਵਿਚ ਵਟੀ ਕਸੀਸੀ, ਮੱਥੇ ਵਟ ਚੜ੍ਹਾਈਆ। ਓਧਰੋਂ ਸੁਦਾਮੇ ਦੀ ਆ ਗਈ ਭਤੀਜੀ, ਗਿਆਰਾਂ ਸਾਲ ਦੀ ਉਮਰ ਲਿਖਾਈਆ। ਓਹਦੇ ਕੋਲ ਸੀ ਇਕ ਨਿੱਕੀ ਜਿਹੀ ਸ਼ੀਸ਼ੀ, ਜਿਸ ਦੇ ਵਿਚ ਤੇਲ ਨਜ਼ਰੀ ਆਈਆ। ਓਨ ਉਤੇ ਲਾਇਆ ਨਾਲ ਪ੍ਰੀਤੀ, ਪਿਆਰ ਨਾਲ ਸਮਝਾਈਆ। ਓਧਰੋਂ ਮਾਲਣ ਇਕ ਆ ਗਈ ਵਿਚੋਂ ਬਾਗ਼ੀਚੀ, ਫੁੱਲਾਂ ਹਾਰ ਗੁੰਦਾਈਆ। ਏਧਰੋਂ ਸੁਦਾਮੇ ਦੀ ਹੋਈ ਨੀਤੀ, ਚਲਣਾ ਪੰਧ ਮੁਕਾਈਆ। ਓਧਰੋਂ ਓਹਦੀ ਸਵਾਣੀ ਦੱਸੇ ਠੀਕੀ, ਆਪਣਾ ਠਾਕਰ ਲੈਣਾ ਮਨਾਈਆ। ਮੈਂ ਵਸਤ ਅਮੋਲਕ ਇਕ ਲਪੇਟੀ, ਇਹ ਓਸ ਦੀ ਭੇਟ ਚੜ੍ਹਾਈਆ। ਓਹ ਪਟੋਲ੍ਹਾ ਜਿਸ ਦੇ ਸੱਤ ਰੰਗ ਟੋਟੇ ਨਿੱਕੇ ਨਿੱਕੇ ਕੀਤੀ, ਇਕੱਠਾ ਕਰਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸੱਤ ਰੰਗ ਕਹੇ ਜਿਸ ਵੇਲੇ ਤੰਦਲਾਂ ਦਾ ਤੁਲਿਆ ਤੋਲ, ਸੁਦਾਮਾ ਯਾਰ ਅਗੇ ਰਖਾਈਆ। ਓਸ ਹੌਲੀ ਕਿਹਾ ਬੋਲ, ਕੀ ਭਾਬੀ ਘੱਲੀ ਮਠਿਆਈਆ। ਓਸ ਅਗੇ ਰਖੀ ਅਡੋਲ, ਚਰਨਾਂ ਉਤੇ ਟਿਕਾਈਆ। ਕ੍ਰਿਸ਼ਨ ਨੇ ਸੱਤਾਂ ਉਂਗਲਾਂ ਨਾਲ ਲਈ ਖੋਲ੍ਹ, ਸੱਤਾਂ ਰੰਗਾਂ ਉਤੇ ਇਕ ਇਕ ਉਂਗਲੀ ਲਾਈਆ। ਫੇਰ ਨਾਲ ਕਿਹਾ ਮਖ਼ੌਲ, ਇਹ ਗ਼ਰੀਬਾਂ ਦਾ ਨਿਸ਼ਾਨਾ ਚੁਕ ਕੇ ਕਿਥੋਂ ਲਿਆਈਆ। ਮੈਂ ਵੇਖਿਆ ਇਸ ਦਾ ਦੋ ਜਹਾਨਾਂ ਵਜਣਾ ਢੋਲ, ਇਹਦੇ ਥੱਲੇ ਸਭ ਨੇ ਢੋਲਾ ਗੌਣਾ ਬੇਪਰਵਾਹੀਆ। ਓਸ ਨੇ ਕਿਹਾ ਮੈਂ ਅਨਭੋਲ, ਸਮਝ ਕੋਇ ਨਾ ਆਈਆ। ਕ੍ਰਿਸ਼ਨ ਨੇ ਤਿੰਨ ਵਾਰ ਲਿਆ ਹੱਥਾਂ ਨਾਲ ਟਟੋਲ, ਵੇਖ ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਜਿਸ ਵੇਲੇ ਹਰਿਗੋਬਿੰਦ ਆਵੇ ਜੋਬਨਵੰਤਾ ਸਰੀਰ ਸਡੌਲ, ਮਸਤਕ ਆਪਣੇ ਸੱਤੇ ਰੰਗ ਵਖਾਈਆ। ਓਸ ਵੇਲੇ ਸੁਦਾਮੇ ਤੇਰੀ ਇਛਿਆ ਹੋਵੇ ਕੋਲ, ਤੈਨੂੰ ਦਿਆਂ ਜਣਾਈਆ। ਓਸ ਨੇ ਸਭ ਦੇ ਨਾਲ ਮਾਰ ਕੇ ਰੋਲ, ਭੁਲੇਖੇ ਵਿਚ ਪੜਦਾ ਦੇਣਾ ਪਾਈਆ। ਅੰਦਰੋਂ ਕਰਕੇ ਧਿਆਨ ਅਡੋਲ, ਪੁਰਖ ਅਕਾਲ ਇਕ ਮਨਾਈਆ। ਕਲਜੁਗ ਅੰਤਮ ਇਹ ਤੇਰੀ ਵਸਤ ਆਵੇ ਤੇਰੇ ਕੋਲ, ਸਤਿ ਸਤਿਵਾਦੀ ਸੱਤਾਂ ਦੀਪਾਂ ਦੇਣਾ ਆਪ ਝੁਲਾਈਆ। ਸੱਤ ਰੰਗ ਕਹਿਣ ਜਿਸ ਵੇਲੇ ਹਰਿਗੋਬਿੰਦ ਪੈਂਧੇ ਖਾਂ ਦੇ ਨਾਲ ਕਰਦਾ ਸੀ ਘੋਲ, ਸੱਤਾਂ ਰੰਗਾਂ ਵਾਲਾ ਕੈਂਚ ਆਪਣੇ ਤਨ ਛੁਹਾਈਆ। ਨਾਲ ਵਜਦੇ ਸੀ ਡਮੱਕੇ ਢੋਲ, ਸੋਹਣਾ ਅਖਾੜਾ ਵੇਖੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ।