੨੫ ਵਿਸਾਖ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਦਰਬਾਰ ਵਿਚ ਵਿਹਾਰ ਹੋਇਆ
ਸਤਿਜੁਗ ਸਾਚਾ ਤੇਰਾ ਰਥ। ਆਪ ਚਲਾਏ ਹਰਿ ਸਮਰਥ। ਤਿੰਨਾਂ ਲੋਆਂ ਪਾਏ ਨੱਥ। ਪਿਛਲਾ ਭੇਵ ਹਰਿ ਖੁਲ੍ਹਾਏ, ਸਤਿਜੁਗ ਸਾਚੇ ਮਾਨਸ ਦੇਹੀ ਲੰਮੀ ਇੱਕੀ ਹੱਥ। ਸਾਚਾ ਹਰਿ ਹਰਿ ਗੁਣਵੰਤਾ। ਖੇਲ ਜਾਣੇ ਵਕਤ ਪਛਾਣੇ ਜਨ ਭਗਵੰਤਾ। ਭੇਵ ਖੁਲ੍ਹਾਣੇ ਸਾਚੇ ਸੰਤ ਜਗਾਣੇ, ਚੋਗ ਚੁਗਾਏ ਆਦਿਨ ਅੰਤਾ। ਤਰੇਤਾ ਭੇਵ ਆਪ ਜਣਾਏ, ਮਾਨਸ ਦੇਹੀ ਚੌਦਾਂ ਹੱਥ ਰਖਾਏ, ਪ੍ਰਭ ਅਬਿਨਾਸ਼ੀ ਸਾਚਾ ਕੰਤਾ। ਦਰ ਦਰਬਾਨਾ, ਕਰੇ ਖੇਲ ਹਰਿ ਬਣ ਬਣ ਕਾਹਨਾ। ਸ੍ਰਿਸ਼ਟ ਸਬਾਈ ਆਪਣੀ ਹੱਥੀਂ ਬੰਨ੍ਹੇ ਗਾਨਾ। ਚਤੁਰ ਸੁਜਾਨ ਹਰਿ ਭਗਵਾਨ ਕਰੇ ਖੇਲ ਜਗਤ ਮਹਾਨਾ। ਜੋਤੀ ਜੋਤ ਸਰੂਪ ਹਰਿ, ਪਿਛਲਾ ਭੇਵ ਆਪ ਖੁਲ੍ਹਾਏ ਮਾਨਸ ਦੇਹੀ ਵਿਚ ਦਵਾਪਰ ਸੱਤ ਹੱਥ ਰਖਾਨਾ। ਕਲਜੁਗ ਕੂਕ ਕੂਕ ਪੁਕਾਰੇ। ਦਰ ਘਰ ਸਾਚੇ ਵਿਚੋਂ ਹੋਣਾ ਬਾਹਰੇ। ਮੁੱਲ ਮਸੀਤੇ ਅੱਲਾ ਹੂ ਲਾਵਣ ਨਾਅਰੇ। ਨਿਹਕਲੰਕ ਤੇਰੀ ਕੋਇ ਨਾ ਪਾਵੇ ਸਾਰੇ। ਕ੍ਰਿਸ਼ਨ ਲਿਖਾਈ ਅਠਾਰਾਂ ਧਿਆਏ ਗੀਤਾ, ਪੰਡਤ ਪੜ੍ਹ ਪੜ੍ਹ ਥੱਕੇ ਸਾਰੇ। ਪ੍ਰਭ ਅਬਿਨਾਸ਼ੀ ਕਿਸੇ ਨਾ ਦਿਸਿਆ, ਅਠਾਰਾਂ ਪੁਰਾਨ ਵੇਦ ਵਿਆਸ ਉਚਾਰੇ। ਅੰਤਮ ਕਲਜੁਗ ਨਿਹਕਲੰਕ ਪ੍ਰਗਟ ਜੋਤ, ਸਾਢੇ ਤਿੰਨ ਹੱਥ ਮਾਨਸ ਦੇਹੀ ਲੇਖ ਲਿਖਾਰੇ। ਸਾਢੇ ਤਿੰਨ ਹੱਥ ਮਾਨਸ ਦੇਹੀ ਜਾਮਾ । ਅੰਤਮ ਪੂਰ ਕਰਾਏ ਹਰਿ ਆਪਣਾ ਕਾਮਾ। ਗੁਰਸਿਖਾਂ ਲੇਖੇ ਲਾਏ, ਮਾਨਸ ਦੇਹੀ ਸਾਚਾ ਜਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸੰਤ ਮਨੀ ਸਿੰਘ ਤੇਰਾ ਪਹਿਨੇ ਗਲ ਵਿਚ ਚਿੱਟਾ ਬਾਣਾ। ਸਾਢੇ ਤਿੰਨ ਹੱਥ ਰੱਖ ਲੰਬਾਈ। ਪੌਣੇ ਦੋ ਕਰ ਚੌੜਾਈ। ਸੋਲਾਂ ਤਣੀਆਂ ਨਾਲ ਗੁੰਦਾਈ। ਚਾਰੋਂ ਕੁੰਟ ਚਾਰੇ ਚਾਰ ਬਣਾਈ। ਇਕੋ ਚਿੱਟਾ ਬਾਣਾ ਆਪਣੀ ਹੱਥੀਂ ਜਾ ਪਹਿਨਾਈ। ਚਿੱਟੇ ਅਸਵ ਸੋਹੇ ਚਿੱਟਾ ਬਾਣਾ, ਉਤੇ ਸ਼ਾਹ ਅਸਵਾਰ ਬਿਠਾਈ। ਹਰਿ ਵਰਤੇ ਅੰਤਮ ਆਪਣਾ ਭਾਣਾ , ਪੰਚਮ ਜੇਠ ਵਕਤ ਸੁਹਾਈ। ਸ੍ਰਿਸ਼ਟ ਸਬਾਈ ਆਪੇ ਲਾਏ ਵੰਞ ਮੁਹਾਣਾ, ਡੂੰਘਰ ਸੰਸਾਰ ਕਿਸੇ ਹੱਥ ਨਾ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਾਚੇ ਘੋੜੇ ਆਪ ਚੜ੍ਹਾਈ। ਚਿੱਟੇ ਘੋੜੇ ਚਿੱਟਾ ਦੋਸ਼ਾਲਾ। ਵਾਗ ਫੜੇ ਹਰਿ ਤੇਰਾ ਸੱਚਾ ਸੰਭਾਲਾ। ਲੱਗਾ ਫਲ ਵਿਚ ਮਾਤ ਕਾਇਆ ਸੱਚੇ ਡਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਰ ਵੇਸ ਮਾਝੇ ਦੇਸ ਪੰਚਮ ਜੇਠ, ਬੇਮੁਖਾਂ ਆਇਆ ਕਰਨ ਮੂੰਹ ਕਾਲਾ। ਮੂੰਹ ਕਾਲਾ ਸਿਰ ਛਾਹੀ ਪਾਈ। ਪ੍ਰਗਟ ਹੋਏ ਹਰਿ ਸਾਚਾ ਮਾਹੀ। ਦੂਰੋਂ ਵੇਖਣ ਜਾਂਦੇ ਰਾਹੀ। ਗੁਰਸਿਖਾਂ ਦਰਸ ਦਿਖਾਏ ਥਾਉਂ ਥਾਈਂ। ਆਪਣੀ ਚਰਨ ਸਰਨ ਰਖਾਏ, ਉਤੇ ਰੱਖੀ ਠੰਡੀ ਛਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘੋੜ ਚੜ੍ਹਾਈਂ ਅੱਗੇ ਜਾ ਚਾਈਂ ਚਾਈਂ। ਸੋਲਾਂ ਕਲੀਆਂ ਹਰਿ ਪਾਏ ਵੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤ ਦੀਪ ਨੌਂ ਖੰਡ ਖੋਲ੍ਹੇ ਗੰਢ। ਪੰਚਮ ਜੇਠ ਪ੍ਰਭ ਅਬਿਨਾਸ਼ੀ ਕਿਰਪਾ ਕਰ ਅੱਡੋ ਅੱਡੀ ਜਾਏ ਵੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਿੰਘਾਸਣ ਬੈਠ ਲੱਖ ਚੁਰਾਸੀ ਦੇਵੇ ਦੰਡ। ਹਰਿ ਦੇਵੇ ਸਾਚੀ ਮਤੀ। ਘਰ ਆਇਆ ਸਾਚਾ ਪਤੀ। ਚਰਨ ਬੰਨ੍ਹਾਏ ਸਾਚੀ ਨਤੀ। ਧੀਰਜ ਧੀਰ ਰਖਾਏ ਆਤਮ ਜਤੀ। ਅੰਮ੍ਰਿਤ ਸੀਰ ਪਿਆਏ ਕਰੇ ਸਤੀ। ਹਉਮੇ ਪੀੜ ਗਵਾਏ, ਵਾ ਨਾ ਲੱਗੇ ਤੱਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ, ਪੰਚਮ ਜੇਠ ਵਕਤ ਸੁਹਾਏ, ਕੇਸਰ ਲਿਆਉਣਾ ਸਵਾ ਰੱਤੀ। ਪ੍ਰਭ ਸਚ ਲਗਾਏ ਹੱਟੀ। ਏਕੋ ਏਕ ਹੱਟ ਰਖਾਏ, ਸ਼ਬਦ ਕੰਡਾ ਇਕ ਲਗਾਏ, ਨਾ ਕੋਈ ਰੱਖੇ ਧੜੀ ਵੱਟੀ। ਸੋਹੰ ਡੰਡਾ ਉਪਰ ਲਗਾਏ ਗੁਰਮੁਖ ਬੇਮੁਖ ਦੋਵੇਂ ਤੋਲੇ ਕਾਇਆ ਝੂਠੀ ਸੱਚੀ ਮਿੱਟੀ। ਅੰਤਮ ਵੇਲਾ ਨੇੜੇ ਆਇਆ, ਗੁਰਸਿਖ ਭਰੇ ਨਾ ਕਿਸੇ ਚੱਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮਤ ਸਮਝਾਏ ਪੰਚਮ ਜੇਠ ਵਕਤ ਸੁਹਾਏ ਇਕ ਲਿਆਉਣੀ ਮੌਲੀ ਅੱਟੀ। ਕਲਜੁਗ ਤੇਰੀ ਧਾਰ ਵਹਿੰਦੀ। ਸ੍ਰਿਸ਼ਟ ਸਬਾਈ ਇਕ ਦੂਜੇ ਦੇ ਨਾਲ ਖਹਿੰਦੀ। ਚਾਰੋਂ ਤਰਫ ਪਏ ਦੁਹਾਈ, ਭੇਖ ਧਾਰੇ ਹਰਿ ਅਮਾਮ ਮਹਿੰਦੀ। ਗੁਰ ਸੰਗਤ ਆਏ ਚਰਨ ਸਰਨਾਈ, ਨੇੜੇ ਹੋ ਹੋ ਬਹਿੰਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਹੁਕਮ ਆਪ ਸੁਣਾਏ, ਪੰਚਮ ਜੇਠ ਖ਼ੁਸ਼ੀਆਂ ਨਾਲ ਮਨਾਏ, ਸਵਾ ਪੰਜ ਤੋਲੇ ਨਾਲ ਲਿਆਉਣੀ ਮਹਿੰਦੀ। ਹਰਿ ਜੀ ਵਰਤੇ ਸੱਚਾ ਭਾਣਾ। ਕਰੇ ਖੇਲ ਜਗਤ ਰਾਣਾ। ਸਾਚਾ ਹੁਕਮ ਧੁਰ ਫਰਮਾਣਾ। ਨਾ ਕੋਈ ਜਾਣੇ ਸੁਘੜ ਸਿਆਣਾ। ਗੁਰਮੁਖਾਂ ਦੇਵੇ ਸਾਚਾ ਮਾਣਾ। ਖੁਸ਼ੀਆਂ ਨਾਲ ਹੁਕਮ ਮਨਾਣਾ। ਨੀਲਾ ਚੋਗਾ ਮੱਸਾ ਸਿੰਘ ਖ਼ਰੀਦ ਲਿਆਣਾ। ਘਰ ਦਾ ਖੱਦਰ ਉਤੇ ਲਾਣਾ। ਸਤਿ ਬਟਨ ਉਪਰ ਰਖਾਣਾ। ਸੱਤ ਉਂਗਲੀ ਖਾਲੀ ਰਖਾਣਾ। ਦੂਜਾ ਸਾਤਾ ਫੇਰ ਛੁਹਾਣਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਤਨ ਛੁਹਾਣਾ। ਉਤਰ ਪੂਰਬ ਪੱਛਮ ਦੱਖਣ। ਚਾਰੋਂ ਦਿਸ਼ਾ ਦਿਸੇ ਸੱਖਣ। ਗੁਰਮੁਖ ਸਾਚੇ ਪ੍ਰਭ ਆਪ ਵਿਰੋਲੇ, ਜਿਉਂ ਵਿਚੋਂ ਛਾਛ ਮੱਖਣ। ਚਰਨ ਬਹਾਏ ਸਾਚੇ ਗੋਲੇ, ਅੰਮ੍ਰਿਤ ਰਸ ਸਾਚਾ ਚੱਖਣ। ਬੇਮੁਖਾਂ ਦਿਸਣ ਆਲੇ ਭੋਲੇ, ਲਜਪਤ ਆਪਣੀ ਕਲਜੁਗ ਰੱਖਣ। ਆਪ ਬਿਠਾਏ ਸ਼ਬਦ ਡੋਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੁੱਲ ਪਵਾਏ ਨਾ ਕੋਈ ਚੁਕਾਏ ਲੱਖਣ। ਨਾ ਕੀਮਤ ਨਾ ਕੋਈ ਮੁੱਲ। ਗੁਰਮੁਖ ਵਿਰਲਾ ਤੁਲੇ, ਗੁਰ ਚਰਨ ਪੂਰੇ ਤੋਲ। ਲੋਕਮਾਤ ਸਾਚਾ ਸੂਰਾ, ਭਾਗ ਲਗਾਏ ਆਪਣੀ ਕੁਲ। ਰਸਨਾ ਗਾਏ ਹਰਿ ਸਰਬ ਕਲਾ ਭਰਪੂਰਾ, ਆਤਮ ਪੜਦਾ ਜਾਏ ਖੁਲ੍ਹ। ਹਰਿ ਵਸੇ ਹਾਜ਼ਰ ਹਜ਼ੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖਿੜਾਏ ਕਵਲ ਫੁੱਲ। ਕਵਲ ਫੁੱਲ ਮੁਖ ਉਘਾੜ। ਉਤਰੇ ਭੁੱਖ ਮਿਲੇ ਅੰਮ੍ਰਿਤ ਧਾਰ। ਉਪਜੇ ਸੁਖ ਕਰ ਦਰਸ ਜੋਤ ਨਿਰੰਕਾਰ। ਉਜਲ ਹੋਏ ਮੁਖ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰ ਚਰਨ ਪਿਆਰ। ਕਾਇਆ ਡੂੰਘਾ ਵਹਿਣ, ਹਰਿ ਵਹਾਇੰਦਾ। ਗੁਰਮੁਖ ਵਿਰਲੇ ਭਾਣਾ ਸਹਿਣ, ਜਿਨ ਸਿਰ ਹੱਥ ਰਖਾਇੰਦਾ। ਪ੍ਰਗਟ ਹੋਏ ਦਰਸ ਦਿਖਾਏ ਆਤਮ ਸਾਚੇ ਨੈਣ, ਅਗਿਆਨ ਅੰਧੇਰ ਮਿਟਾਇੰਦਾ। ਗੁਰਮੁਖ ਸਾਚੇ ਸੰਤ ਜਨ ਪੰਚਮ ਜੇਠ ਗੁਰ ਸੰਗਤ ਮਿਲ ਬਹਿਣ, ਪ੍ਰਭ ਲੇਖਾ ਸਰਬ ਚੁਕਾਇੰਦਾ। ਬਣ ਆਪੇ ਸੱਚਾ ਸਾਕ ਸੈਣ, ਸ਼ਬਦ ਰਥ ਉਪਰ ਆਪ ਚੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਕਰ ਕਰ ਵੱਖ, ਗੁਰਮੁਖਾਂ ਚਰਨ ਧੂੜ ਇਸ਼ਨਾਨ ਕਰਾਇੰਦਾ। ਚਰਨ ਧੂੜ ਇਸ਼ਨਾਨ ਕਰਾਇੰਦਾ। ਚਿੱਟਾ ਕਾਲਾ ਸੂਹਾ ਲਾਲ ਸਾਚਾ ਰੰਗ ਵਟਾਇੰਦਾ। ਅੰਤਮ ਕਲਜੁਗ ਸੁਹਾਏ ਤਾਲ, ਅੰਮ੍ਰਿਤ ਹਰਿ ਭਰਾਇੰਦਾ। ਗੁਰਮੁਖ ਸਾਚੇ ਵਿਚ ਮਾਰਨ ਛਾਲ, ਮਾਣਕ ਮੋਤੀ ਨੂਰੀ ਜੋਤੀ ਸੋਹੰ ਕੱਢ ਵਖਾਇੰਦਾ। ਫਲ ਲਗਾਏ ਕਾਇਆ ਡਾਲ, ਮੁਖ ਸਾਚਾ ਰਸ ਚਵਾਇੰਦਾ। ਤੋੜ ਜਗਤ ਜੰਜ਼ਾਲ ਭਗਤ ਰਖਵਾਲ, ਸਾਚੇ ਮਾਰਗ ਪਾਇੰਦਾ। ਗੁਰਮੁਖ ਸਾਚੇ ਮਾਤ ਸੰਭਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪਣੀ ਗੋਦ ਉਠਾਇੰਦਾ। ਆਪਣੀ ਗੋਦ ਹਰਿ ਰੱਖੇ ਚੁੱਕ। ਗੁਰਸਿਖ ਬੂਟਾ ਨਾ ਜਾਏ ਸੁੱਕ। ਧੁਰਦਰਗਾਹੀ ਦਾਣਾ ਪਾਣੀ ਨਾ ਜਾਏ ਮੁੱਕ। ਕਟੇ ਗਲੋਂ ਜਮ ਦੀ ਫਾਹੀ, ਵੇਲਾ ਨੇੜੇ ਆਇਆ ਢੁਕ। ਬੇਮੁਖਾਂ ਮੁਖ ਲਾਏ ਛਾਹੀ, ਮੂੰਹ ਵਿਚ ਪਾਏ ਥੁੱਕ। ਕਲਜੁਗ ਜੀਵ ਝੂਠੇ ਰਾਹੀ, ਅਧ ਵਿਚ ਜਾਣ ਰੁਕ। ਮੇਲ ਵਿਛੋੜਾ ਭੈਣਾਂ ਭਾਈ, ਇਕ ਦੂਜੇ ਦਾ ਭਾਰ ਨਾ ਸਕੇ ਚੁਕ। ਗੁਰਮੁਖਾਂ ਤਾਰੇ ਕਰ ਪਿਆਰ ਥਾਉਂ ਥਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਮੁਖ ਪਾਏ ਥੁੱਕ। ਇਕ ਇਕ ਪ੍ਰਭ ਏਕਾ ਏਕਾ। ਦੂਜੀ ਰਖਾਏ ਸ੍ਰਿਸ਼ਟ ਸਬਾਈ ਚਰਨ ਟੇਕ। ਤੀਜਾ ਦਇਆ ਕਮਾਏ ਨੇਤਰ ਲੋਇਣ, ਗੁਰਸਿਖ ਸਾਚਾ ਲਏ ਵੇਖ। ਚੌਥੇ ਚਾਰ ਕੁੰਟ ਬਣਾਏ ਰਣ ਖੇਤ। ਖੇਤਰ ਉਠਾਏ ਮਿਟਾਏ ਔਲੀਏ ਪੀਰ ਸ਼ੇਖ਼। ਪੰਜਵੇਂ ਨਰ ਨਰਾਇਣ ਪੇਖ। ਪ੍ਰਭ ਅਬਿਨਾਸ਼ੀ ਜਗਤ ਲਿਖਾਏ ਸਾਚੇ ਲੇਖ। ਛੇਵਾਂ ਰਹੇ ਦਰ ਦਰਵੇਸ਼। ਮਾਝੇ ਦੇਸ ਕਰ ਕਰ ਭੇਸ, ਸੱਤਾਂ ਦੀਪਾਂ ਲਿਖਾਏ ਲੇਖ, ਮਿਟਾਏ ਪਿਛਲੀ ਰੇਖ। ਅਠਵਾਂ ਉਠੇ ਜਾਗੇ, ਚਾਰੋਂ ਕੁੰਟ ਭਾਗੇ, ਧਰ ਅਵਲੜਾ ਭੇਖ। ਨੌਵਾਂ ਨੌਂ ਖੰਡ ਪ੍ਰਭ ਪਾਏ ਵੰਡ, ਵਿਚ ਬ੍ਰਹਿਮੰਡ ਗੁਰਸਿਖ ਬਣਾਏ, ਸਾਚੇ ਲਾਲ ਸ਼ਬਦ ਜੋਤੀ ਆਪੇ ਵੇਖ, ਦਸਵਾਂ ਦਹਿ ਦਿਸ਼ ਉਠ ਧਾਏ। ਅੱਠ ਦਸ ਅਠਾਰਾਂ ਮਾਣ ਚੁਕਾਏ, ਵੇਦ ਪੁਰਾਨਾ ਸਰਬ ਮਿਟਾਏ, ਖਾਣੀ ਬਾਣੀ ਅੰਤ ਹੋ ਜਾਏ, ਅੰਜ਼ੀਲ ਕੁਰਾਨ ਦਏ ਦੁਹਾਏ, ਸੁਘੜ ਸਿਆਣੀ ਜਗਤ ਰਾਣੀ ਆਤਮ ਬੁੱਧ ਗੁਰਸਿਖਾਂ ਵਿਚ ਰਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪੀ ਸਾਚਾ ਭੇਖ। ਯਾਰਵਾਂ ਆਏ ਸੱਚਾ ਯਾਰ। ਨਿਹਕਲੰਕ ਲੈ ਅਵਤਾਰ। ਚਿੱਟਾ ਘੋੜਾ ਹੋ ਅਸਵਾਰ। ਸ਼ਬਦ ਡੰਡਾ ਪਹਿਰੇਦਾਰ। ਸ੍ਰਿਸ਼ਟ ਸਬਾਈ ਪਾਉਂਦਾ ਜਾਏ ਵੰਡਾਂ, ਗੁਰਮੁਖਾਂ ਕਰੇ ਖ਼ਬਰਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਜਨ ਭਗਤਾਂ ਮੇਲ, ਪੰਚਮ ਜੇਠ ਕਰੇ ਕਰਤਾਰ। ਪਹਿਲੀ ਜੇਠ ਹਰਿ ਕਰ ਜੋਤ ਪ੍ਰਕਾਸ਼। ਸਚਖੰਡ ਕਰੇ ਸਚ ਸੱਚਾ ਵਾਸ। ਵਿਚ ਬ੍ਰਹਿਮੰਡ ਸ਼ਬਦ ਸਰੂਪੀ ਪਾਵੇ ਰਾਸ। ਬੇਮੁਖਾਂ ਦੇਵੇ ਕੰਡ, ਅੰਤਮ ਕਲਜੁਗ ਗੁਰਸਿਖਾਂ ਹੋਏ ਦਾਸ। ਜੇਠ ਦੂਜੇ ਗੁਰਸਿਖਾਂ ਕਰੇ ਰੀਝੇ, ਲੇਖੇ ਲਾਏ ਜਨਮ ਦਸ ਮਾਸ। ਜੇਠ ਤੀਜੇ ਹਰਿ ਪਤੀਜੇ, ਸੋਹੰ ਸਾਚਾ ਬੀਜ ਗੁਰਮੁਖਾਂ ਆਤਮ ਬੀਜੇ, ਬਣਾਏ ਇਕ ਸੱਚੀ ਜਮਾਤ। ਚਾਰ ਵਰਨਾਂ ਆਤਮ ਕਾਇਆ ਸ਼ਿੰਗਾਰੇ, ਹਰਿ ਸਚ ਸੱਚੀ ਸਰਕਾਰੇ। ਜੇਠ ਚਾਰ ਹਰਿ ਦਿਵਸ ਵਿਚਾਰ। ਆਪਣਾ ਕਰੇ ਆਪ ਵਿਹਾਰ। ਗੁਰ ਸੰਗਤ ਤੇਰੇ ਆਏ ਚਲ ਦਵਾਰ। ਅੱਗੋਂ ਮਿਲੇ ਹਰਿ ਜੀ ਹਰੇ, ਸ਼ਬਦ ਘੋੜੇ ਹੋ ਅਸਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਏ ਸਾਰਨ ਤਰਨੀ ਤਾਰਨ, ਗੁਰਮੁਖ ਖੜੇ ਅੱਧਵਿਚਕਾਰ। ਚਾਰ ਜੇਠ ਖੇਲ ਨਿਰਾਲੀ। ਕਰੇ ਹਰਿ ਘਨਕਪੁਰ ਵਾਸੀ ਜੋ ਜਨ ਆਵਣ ਬਣ ਸਵਾਲੀ। ਦੇਵੇ ਵਰ ਜਗੀ ਜੋਤ ਇਕ ਅਕਾਲੀ। ਆਤਮ ਭੰਡਾਰੇ ਦੇਵੇ ਭਰ, ਗੁਰਸਿਖ ਰਹੇ ਨਾ ਕੋਈ ਖਾਲੀ। ਚਾਰੋਂ ਵਰਨ ਏਕਾ ਏਕ ਦਿਸੇ, ਊਚ ਨੀਚ ਰਾਓ ਰੰਕ, ਸ਼ਾਹ ਸੁਲਤਾਨ ਵਿਚ ਜਹਾਨ, ਬਿਰਧ ਜਵਾਨ ਨਾ ਕੋਈ ਬਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਸਤਕ ਜੋਤ ਜਗਾਏ, ਜਿਉਂ ਜਗੇ ਜੋਤ ਜਵਾਲੀ। ਚਾਰ ਜੇਠ ਹੋਏ ਦਿਵਸ ਵਡ ਭਾਗੀ, ਚਿੱਟੇ ਬਸਤਰ ਹਰਿ ਤਨ ਪਹਿਨਾਏ, ਕਲਜੁਗ ਤੇਰੇ ਧੋਵੇ ਦਾਗੀ। ਗੁਰਸਿਖਾਂ ਬੇੜਾ ਬੰਨ੍ਹ ਵਖਾਏ, ਸ੍ਰਿਸ਼ਟ ਸਬਾਈ ਫੇਰੇ ਸੁਹਾਗੀ। ਆਪ ਬਿਨ ਛੱਪਰੀ ਹਰਿ ਛੰਨ ਰਹਾਏ, ਕਰੇ ਸਵਾਂਗ ਵਡ ਸਵਾਂਗੀ। ਬੇਮੁਖਾਂ ਹਰਿ ਡੰਨ ਲਗਾਏ, ਗੁਰਸਿਖ ਬਣਾਏ ਹੰਸ ਕਾਗੀ। ਭਾਂਡਾ ਭਰਮ ਭਉ ਹਰਿ ਭੰਨਾਏ, ਚਰਨ ਪ੍ਰੀਤ ਜਿਸ ਜਨ ਲਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹਰਿ ਕਿਰਪਾ ਜਾਏ ਕਰ, ਵਿਚ ਮਾਤ ਆਏ ਜੋਤ ਧਰ, ਕਰੇ ਖੇਲ ਜਨ ਭਗਤਾਂ ਮੇਲ, ਬਣ ਸੱਜਣ ਸੁਹੇਲ, ਮੱਕੇ ਜਾਏ ਬਣ ਕੇ ਸਾਚਾ ਹਾਜੀ। ਸਾਚਾ ਬਾਣਾ ਤਨ ਛੁਹਾ। ਸਾਚਾ ਰਾਣਾ ਦੀਨ ਮੁਹੰਮਦੀ ਮੰਗੇ ਇਕ ਦੁਆ। ਵੇਲੇ ਅੰਤ ਨਾ ਕਿਸੇ ਛੁਡਾਉਣਾ, ਸ਼ਬਦ ਸਰੂਪੀ ਗਲ ਪਾਇਆ ਫਾਹ। ਪੰਚਮ ਜੇਠ ਹਰਿ ਵਰਤੇ ਭਾਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲੇਖ ਆਪੇ ਰਿਹਾ ਲਿਖਾ। ਪੰਚਮ ਜੇਠ ਸਚ ਦਰਬਾਰਾ। ਨਰ ਨਰਾਇਣ ਲਏ ਅਵਤਾਰਾ। ਬਣੇ ਆਪ ਸੱਚੀ ਸਰਕਾਰਾ। ਦੱਸੇ ਜਾਪ ਸੋਹੰ ਅਪਰ ਅਪਾਰਾ। ਮਾਰੇ ਤੀਨੋਂ ਤਾਪ, ਤਨ ਲੱਥੇ ਅਫਾਰਾ। ਜਮਰਾਜ ਜਾਏ ਕਾਂਪ, ਖੋਲ੍ਹੇ ਬੰਦ ਕੁਆੜਾ। ਕਲਜੁਗ ਵਧਿਆ ਅੰਤਮ ਪਾਪ, ਉਠੇ ਸ਼ਬਦ ਸੱਚੀ ਧਾੜਾ। ਪ੍ਰਗਟ ਹੋਏ ਪ੍ਰਭ ਆਪੇ ਆਪ, ਨੌਂ ਖੰਡ ਪ੍ਰਿਥਮੀ ਜੰਗਲ ਜੂਹ ਵਿਚ ਪਹਾੜਾ। ਉਜਾੜ ਪਹਾੜ ਵਿਚ ਲਾਏ ਢੇਰ ਪਹਿਲੀ ਹਾੜਾ। ਪਾਏ ਫੇਰਾ ਸ੍ਰਿਸ਼ਟ ਸਬਾਈ ਚਬਾਏ ਦਾੜ੍ਹ, ਸ਼ਬਦ ਸਰੂਪੀ ਪਾਏ ਘੇਰਾ। ਗੁਰਮੁਖਾਂ ਜੋਤ ਜਗਾਏ ਬਹੱਤਰ ਨਾੜ, ਦੁੱਖਾਂ ਭਰਮਾਂ ਢਾਹੇ ਡੇਰਾ। ਅਗਨ ਜੋਤ ਹਰਿ ਦਏ ਸਾੜ, ਉਠੇ ਸ਼ਾਹ ਵਡ ਦਲੇਰਾ। ਕਲਜੁਗ ਫਲ ਹਰਿ ਦੇਵੇ ਝਾੜ, ਚਲਾਏ ਮੇਰਾ ਤੇਰਾ। ਦੂਈ ਦਵੈਤੀ ਹਰਿ ਦੇਵੇ ਪਾੜ, ਸਤਿਜੁਗ ਵਕਤ ਸੁਹਾਏ ਨੇੜਾ। ਪੰਚਮ ਜੇਠ ਸੁਹੰਜਣੀ ਰਾਤ, ਵਸਿਆ ਪੁਰੀ ਘਨਕ ਸਾਚਾ ਨਗਰ ਖੇੜਾ। ਪ੍ਰਗਟ ਹੋਏ ਹਰਿ ਵਿਚ ਮਾਤ, ਖੁਲ੍ਹਾ ਕਰਾਏ ਧਰਤ ਮਾਤ ਤੇਰਾ ਵਿਹੜਾ। ਗੁਰ ਸੰਗਤ ਬਣਾਏ ਨਾਲ ਬਰਾਤ, ਜਾਂਞੀ ਲਾੜਾ ਲੱਭੇ ਕਿਹੜਾ। ਜਨ ਭਗਤਾਂ ਪੁੱਛੇ ਅੰਤਮ ਵਾਤ, ਲੱਖ ਚੁਰਾਸੀ ਦੇਵੇ ਗੇੜਾ। ਬੈਠਾ ਰਹੇ ਇਕ ਇਕਾਂਤ, ਚੌਥੇ ਜੁਗ ਚੁਕਾਏ ਝੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਤੀਰ ਚਲਾਏ, ਸ੍ਰਿਸ਼ਟ ਸਬਾਈ ਲਾਏ ਉਖੇੜਾ। ਸ੍ਰਿਸ਼ਟ ਸਬਾਈ ਹੋਏ ਚਾਨਣਾ। ਦੀਪਕ ਜੋਤੀ ਆਪ ਜਗਾਵਣਾ। ਆਤਮ ਸੋਤੀ ਹਰਿ ਉਠਾਵਣਾ। ਵਰਨ ਗੋਤੀ ਸਰਬ ਮਿਟਾਵਣਾ। ਸ੍ਰਿਸ਼ਟ ਸਬਾਈ ਰਹੀ ਰੋਤੀ, ਨਾ ਮਿਲਿਆ ਹਰਿ ਭਗਵਾਨਣਾ। ਗੁਰਮੁਖਾਂ ਮੈਲ ਦੁਰਮਤ ਧੋਤੀ, ਦਰਗਹਿ ਸਾਚੀ ਸੁਖ ਸਾਚਾ ਮਾਨਣਾ। ਪੰਚਮ ਜੇਠ ਹਰਿ ਚੁਣੇ ਗੁਰਸਿਖ ਮਾਣਕ ਮੋਤੀ, ਹੱਥ ਬੰਨ੍ਹੇ ਸਾਚਾ ਗਾਨਣਾ। ਨਿਹਕਲੰਕ ਨਰਾਇਣ ਨਰ, ਨੂਰ ਨੁਰਾਨੀ ਜੋਤ ਕਰੇ ਪ੍ਰਕਾਸ਼ ਕੋਟਨ ਭਾਨਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਮਾਂ ਆਪਣਾ ਆਪ ਸੁਹਾਨਣਾ। ਚਰਨ ਕਵਲ ਚਰਨ ਗੁਰ ਪੂਰੇ। ਉਪਰ ਧਵਲ ਕਰ ਦਰਸ ਉਤਰੇ ਸਗਲ ਵਸੂਰੇ। ਆਤਮ ਜਾਏ ਮਵਲ, ਦੁੱਖ ਕਲੇਸ਼ ਹੋਣ ਦੂਰੇ। ਖਿਲੇ ਸੱਚਾ ਫੁੱਲ ਕਵਲ, ਪ੍ਰਭ ਦਿਸੇ ਹਾਜ਼ਰ ਹਜ਼ੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਰਸਨਾ ਗਾਏ ਕਾਰਜ ਹੋਣ ਪੂਰੇ। ਕਾਇਆ ਦੁੱਖ ਆਤਮ ਅੰਧੇਰਾ। ਅੱਠੇ ਪਹਿਰ ਧੂੰਏ ਰਹੇ ਧੁੱਖ, ਨਾ ਮਿਟੇ ਭਰਮਾਂ ਡੇਰਾ। ਰੈਣ ਦਿਵਸ ਨਾ ਮਿਲੇ ਸੁਖ, ਕਾਇਆ ਤਨ ਤਨ ਕਾਇਆ ਦੁੱਖਾਂ ਰੋਗਾਂ ਘੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਰਦ ਦੁੱਖ ਹਰ, ਕਰ ਕਰ ਆਪਣੀ ਮਿਹਰਾ। ਦੁੱਖ ਦਰਦ ਪ੍ਰਭ ਪੂਰੇ ਕੱਢ। ਹੋਣ ਸੁਖਾਲੇ ਨਿਮਾਣੇ ਹੱਡ। ਕਿਰਪਾ ਕਰ ਭਗਵਾਨ, ਡਿੱਗੇ ਕਲਜੁਗ ਡੂੰਘੀ ਖੱਡ। ਚਰਨ ਧੂੜ ਕਰ ਇਸ਼ਨਾਨੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਦਿਰਾ ਮਾਸ ਦਈਏ ਛੱਡ। ਮਦਿਰਾ ਮਾਸ ਜਨ ਤਜਾਏ। ਪ੍ਰਭ ਅਬਿਨਾਸ਼ੀ ਰਸਨਾ ਗਾਏ। ਸੋਹੰ ਸਾਚਾ ਜਾਪ ਜਪਾਏ। ਪ੍ਰਗਟ ਹੋਏ ਆਪ ਦਇਆ ਕਮਾਏ। ਉਤਾਰੇ ਤੀਨੋਂ ਤਾਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਰਘੁਰਾਏ। ਅਸ਼ਟਮ ਜੇਠ ਲਾਉਣਾ ਜਗ। ਸੰਤ ਮਨੀ ਸਿੰਘ ਪ੍ਰਭ ਪੂਰੇ ਦੇ ਪਕੜੇ ਪਗ। ਘਨਕਪੁਰ ਵਾਸੀ ਸ੍ਰਿਸ਼ਟ ਸਬਾਈ ਲਾਵਣ ਜਾਣਾ ਅੱਗ। ਨਾ ਚਲੇ ਕਿਸੇ ਚਤੁਰਾਈ, ਘਰ ਘਰ ਬੈਠੇ ਜਾਣ ਦਗ। ਪ੍ਰਭ ਹੱਥ ਸੱਚੀ ਵਡਿਆਈ, ਬੇਮੁਖਾਂ ਪਕੜ ਪਛਾੜੇ ਸ਼ਾਹ ਰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੇਵਾ ਲਾਏ, ਬੁਝਾਏ ਤ੍ਰਿਸ਼ਨਾ ਅੱਗ। ਗੁਰ ਸੰਗਤ ਸੰਗਤ ਗੁਰ ਜੇਠੂਵਾਲ। ਸਾਚਾ ਸ਼ਬਦ ਹਰਿ ਸੁਣਾਏ, ਰੱਖਣਾ ਗੁਰਸਿਖ ਸੰਭਾਲ। ਅਚਰਜ ਖੇਲ ਆਪ ਵਰਤਾਏ, ਗੁਰਸਿਖ ਬਣਾਏ ਸਾਚੇ ਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੇਠ ਅਸ਼ਟਮ ਚਲੇ ਅਵਲੜੀ ਚਾਲ। ਅਸ਼ਟਮ ਜੇਠ ਪਕੇ ਪਕਵਾਨ। ਗੁਰ ਸੰਗਤ ਰਲ ਮਿਲ, ਪ੍ਰਭ ਅਬਿਨਾਸ਼ੀ ਰਸਨਾ ਗਾਣ। ਸ੍ਰਿਸ਼ਟ ਸਬਾਈ ਜਾਏ ਬਲ, ਬੇਮੁਖ ਜੀਵ ਸਰਬ ਪਛਤਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰਨ ਜਾਏ ਸ਼ਬਦ ਬਾਣ।