Granth 04 Likhat 016: 2 Jeth 2011 Bikarmi Pind Jethuwal Jila Amritsar Darbar wich

੨ ਜੇਠ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਦਰਬਾਰ ਵਿਚ

ਏਕਾ ਏਕ ਪੁਰਖ ਅਬਿਨਾਸ਼ਾ। ਤਿੰਨਾਂ ਲੋਆਂ ਕਰੇ ਪ੍ਰਕਾਸ਼ਾ। ਖੰਡ ਬ੍ਰਹਿਮੰਡ ਵਿਚ ਵਰਭੰਡ, ਜੋਤ ਸਰੂਪੀ ਵੇਖੇ ਜਗਤ ਤਮਾਸ਼ਾ। ਵਿਚ ਨੌਂ ਖੰਡ ਜੇਰਜ ਅੰਡ, ਅੰਤਮ ਹੋਏ ਨਾਸਾ। ਸ੍ਰਿਸ਼ਟ ਸਬਾਈ ਹੋਈ ਰੰਡ, ਗੁਰਮੁਖ ਵਿਰਲਾ ਦਾਸਨ ਦਾਸਾ। ਸ਼ਬਦ ਚਲੇ ਚੰਡ ਪ੍ਰਚੰਡ ਹਰਿ ਪਾਏ ਵੰਡ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਮਾਨਸ ਜਨਮ ਕਰੇ ਰਹਿਰਾਸਾ। ਜੇਠ ਦੂਜਾ ਗੁਰ ਪੂਰਾ ਬੂਝਾ। ਆਤਮ ਭੇਵ ਖੁਲ੍ਹਾਏ ਗੂਝਾ। ਸਚ ਵਿਹਾਰਾ ਅੰਤਮ ਕਰ, ਨਿਹਕਲੰਕ ਨਰਾਇਣ ਨਰ ਏਕਾ ਸੂਝਾ। ਚਾਰ ਵਰਨ ਖੁਲ੍ਹਾਏ ਇਕ ਦਰ, ਕਲਜੁਗ ਹਟਾਏ ਤੇਰੀ ਅੰਤਮ ਪੂਜਾ। ਸਚ ਇਸ਼ਨਾਨ ਕਰੇ ਆਤਮ ਸਰੋਵਰ ਸਰ, ਚਰਨ ਪ੍ਰੀਤੀ ਜੋ ਜਨ ਝੂਜਾ। ਆਪ ਚੁਕਾਏ ਜਮ ਕਾ ਡਰ, ਸਾਚਾ ਸਗਨ ਮੁਖ ਲਗਾਏ ਪੰਚਮ ਜੇਠ ਮਿਸ਼ਰੀ ਕੂਜਾ। ਲਗਾਏ ਮੁਖ ਹਰਿ ਮਿਠਾਸ। ਸ਼ਬਦ ਚਲਾਏ ਸਵਾਸ ਸਵਾਸ। ਹਉਮੇ ਦੁਖੜਾ ਕਰੇ ਨਾਸ। ਜੋਤ ਸਰੂਪੀ ਕਰ ਪ੍ਰਕਾਸ਼। ਬਿਨ ਰੰਗ ਰੂਪੀ ਹੋਏ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖੇ ਆਪ ਲਿਖਾਏ, ਮਾਤ ਪਤਾਲ ਅਕਾਸ਼। ਲੇਖ ਲਿਖਾਏ ਮਾਤ ਪਤਾਲ ਅਕਾਸ਼ਾ। ਵੇਖ ਵੇਖ ਗੁਰਸਿਖ ਜਗਾਏ, ਚਰਨ ਕਰੇ ਦਾਸਾ। ਮਾਤ ਕੁੱਖ ਸੁਫਲ ਕਰਾਏ, ਆਤਮ ਭਰਿਆ ਸਾਚਾ ਕਾਸਾ। ਹਉਮੇ ਰੋਗ ਚਿੰਤਾ ਸੋਗ ਦੁੱਖ ਗਵਾਏ, ਨਿਜ ਘਰ ਰਖੇ ਵਾਸਾ। ਵਿਚ ਮਾਤ ਉਜਲ ਮੁਖ ਕਰਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚਾ ਕੰਚਨ ਜਿਉਂ ਸੋਨਾ ਪਾਸਾ। ਗੁਰਮੁਖ ਰੰਗ ਰੰਗ ਚਲੂਲ। ਪ੍ਰਗਟ ਜੋਤ ਨਿਹਕਲੰਕ, ਚੁਕਾਏ ਪਿਛਲਾ ਮੂਲ। ਸ਼ਬਦ ਵਜਾਏ ਇਕ ਡੰਕ, ਇਕ ਕਰਾਏ ਰਾਓ ਰੰਕ, ਗੁਰਮੁਖਾਂ ਸ਼ਬਦ ਪੰਘੂੜਾ ਲੈਣਾ ਝੂਲ। ਸੋਹੰ ਸ਼ਬਦ ਤੇਰਾ ਸਾਚਾ ਰੰਗ, ਗੁਰਸਿਖ ਤੇਰੀ ਆਤਮ ਸੇਜਾ ਹਰਿ ਵਿਛਾਏ, ਚੁਣ ਚੁਣ ਸਾਚੇ ਫੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰ ਵਖਾਏ, ਸਾਚੇ ਆਸਣ ਡੇਰਾ ਲਾਏ, ਬੇਮੁਖ ਜੀਵਾਂ ਦਿਸ ਨਾ ਆਏ, ਲੱਖ ਚੁਰਾਸੀ ਰੱਖੇ ਵਾਸਾ। ਨੌਂ ਲੱਖ ਵਿਚ ਜਲ ਟਿਕਾਸਾ। ਦਸ ਲੱਖ ਅੰਡਜ ਵਾਸਾ। ਗਿਆਰਾਂ ਲੱਖ ਢਿੱਡ ਭਾਰ ਰਿੜਾਸਾ। ਬੀਸ ਲੱਖ ਬਨਾਸਪਤ ਉਗਾਸਾ। ਤੀਸ ਲੱਖ ਚਾਰ ਪਾਉਂ ਵਿਖਾਸਾ। ਚਾਰ ਲੱਖ ਮਾਨਸ ਦੇਹੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਭੇਵ ਖੁਲਾਸਾ। ਲੇਖ ਲਿਖਣਾ ਹਰਿ ਕਰਤਾਰ। ਚੌਥੇ ਜੁਗ ਪਹਿਲੀ ਵਾਰ। ਪੂਰਬ ਕਰਮ ਆਪ ਵਿਚਾਰ। ਪ੍ਰਗਟ ਹੋ ਕੇ ਜਾਣਾ ਵਿਚ ਪਿੰਡ ਬੁੱਗ, ਤਰਨ ਤਾਰਨ ਸੋਹੰ ਸ਼ਬਦ ਜੈਕਾਰ। ਬੇਮੁਖ ਮਾਰੇ ਚੁਗ ਚੁਗ, ਸਤਿਜੁਗ ਬੰਨ੍ਹੇ ਤੇਰੀ ਧਾਰ। ਸਚ ਫ਼ਰਮਾਨ ਧੁਰ ਦੀ ਬਾਣ, ਪੰਚਮ ਪੰਚਮ ਪੰਚਮ, ਪੰਜ ਫੁੱਲ ਗਲ ਪਾਏ ਫੂਲਨਹਾਰ। ਫੂਲਨਹਾਰ ਦਰ ਦਵਾਰ ਗੁਲ ਪੰਜ। ਖਿਲਾਏ ਮਿਟਾਏ ਮੁਹੰਮਦ ਯਾਰ, ਲੇਖ ਲਿਖਾਏ ਤੇਗ ਬਹਾਦਰ ਸੀਸ ਗੰਜ। ਚਿੱਟੇ ਅਸਵ ਸ਼ਬਦ ਅਸਵਾਰ, ਗੁਰ ਸੰਗਤ ਸੰਸਾਰ ਸਾਗਰ ਪਾਰ ਕਰਾਏ, ਸ਼ਬਦ ਰੱਖੇ ਮੁਹਾਣਾ ਵੰਞ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸੋਹਣਾ ਦਿਵਸ ਚੜ੍ਹਾਏ, ਇਕ ਕਰਾਏ ਸਵੇਰ ਸੰਞ। ਪੰਚਮ ਹਾਰ ਏਕਾ ਲੱਗਾ ਤਨ ਛੁਹਾਏ, ਹਰਿ ਵਡ ਦਾਤਾ ਸੂਰਾ ਸਰਬੰਗਾ। ਚਾਰ ਜੁਗ ਭੇਵ ਖੁਲ੍ਹਾਏ, ਕਲਜੁਗ ਵਜਾਏ ਇਕ ਮਰਦੰਗਾ। ਪੂਰਨ ਇੱਛਿਆ ਆਪ ਕਰਾਏ, ਜੋ ਦਰ ਸਾਚੇ ਮੰਗਣ ਆਏ, ਪੰਚਮ ਜੇਠ ਭੁੱਖਾ ਨੰਗਾ। ਆਤਮ ਰੰਗ ਇਕ ਚੜ੍ਹਾਏ, ਸ਼ਬਦ ਸੱਚਾ ਸੀਰ ਪਿਆਏ, ਮਾਣ ਗਵਾਏ ਹੰਕਾਰੀ ਗੰਦਾ। ਇਕੋ ਸੱਚਾ ਸੀਰ ਪਿਲਾਏ, ਨੌਂ ਖੰਡ ਚੀਰ ਵਖਾਏ, ਪਹਿਲੀ ਕੂਟ ਲਗਾਏ ਦੰਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਦਰਸ ਦਾਨ, ਦਰ ਘਰ ਸਾਚੇ ਆਏ ਮੰਗਾ। ਚਿੱਟਾ ਅਸਵ ਪਾਵੇ ਸ਼ੋਰ। ਦੂਜਾ ਵੇਖ ਮਾਤ ਅੰਧ ਘੋਰ। ਪ੍ਰਭ ਅਬਿਨਾਸ਼ੀ ਰਖੀਂ ਸਾਇਆ ਹੇਠ, ਲੋਕਮਾਤ ਛੇਤੀ ਬਹੁੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੇ ਜੁਗ ਅੰਤਮ ਵਾਰੀ, ਚਾਰੇ ਵਾਗਾਂ ਆਪਣੇ ਹੱਥ ਰੱਖੀ ਡੋਰ। ਆਪਣੇ ਹੱਥ ਰੱਖੀਂ ਡੋਰੀ। ਆਪ ਚੜ੍ਹੀਂ ਸ਼ਬਦ ਘੋੜੀ। ਗੁਰ ਸੰਗਤ ਨਾਲ ਜਾਈਂ ਤੋਰੀ। ਸੰਗਤ ਗੁਰ ਗੁਰ ਸੰਗਤ, ਦੋਹਾਂ ਬਣ ਜਾਏ ਇਕੋ ਜੋੜੀ। ਦਰ ਗੁਰ ਸਾਚੇ ਮੰਗਣ ਆਏ, ਨਾਮ ਰੰਗਤ ਸ਼ਬਦ ਡੰਡਾ ਸਾਚੀ ਪੌੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲਾ ਕਲਜੁਗ ਨੇੜੇ, ਪ੍ਰਗਟ ਜੋਤ ਛੇਤੀ ਬਹੁੜੀ। ਚਿੱਟਾ ਅਸਵ ਚੱਬੇ ਦਾਣਾ। ਪਹਿਲਾਂ ਮਾਰੇ ਰਾਜਾ ਰਾਣਾ। ਫੇਰ ਵੇਖਣਾ ਸ਼ਾਹ ਸੁਲਤਾਨਾ। ਮਾਰ ਮੁਕਾਵਾਂ ਨੌਂਜਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਹੋ ਅਸਵਾਰ, ਬੰਨ੍ਹਣ ਆਏ ਹੱਥੀਂ ਗਾਨਾ। ਪਰਮ ਪੁਰਖ ਦੀ ਏਕਾ ਜਾਤ। ਸ੍ਰਿਸ਼ਟ ਸਬਾਈ ਏਕਾ ਨਾਤ। ਸੋਹੰ ਸ਼ਬਦ ਸਾਚੀ ਦਾਤ। ਆਦਿ ਅੰਤ ਜੁਗਾ ਜੁਗੰਤ, ਗੁਰਮੁਖਾਂ ਦੇਵੇ ਵਡ ਕਰਾਮਾਤ। ਅੰਤਮ ਕਲ ਆਤਮ ਅੰਧੇਰ ਮਿਟਾਏ, ਮਿਟੇ ਅੰਧੇਰੀ ਰਾਤ। ਸਾਚੀ ਜੋਤ ਦੀਪ ਜਗਾਏ, ਬੈਠਾ ਰਹੇ ਇਕ ਇਕਾਂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਕਾਇਆ ਮਹੱਲ ਪਸਰ ਪਸਾਰੇ, ਗੁਰਮੁਖ ਆਤਮ ਮਾਰ ਝਾਤ। ਆਤਮ ਮਾਰ ਗੁਰਮੁਖ ਝਾਕੀ। ਪ੍ਰਭ ਚੁਕਾਉਣ ਆਇਆ ਬਾਕੀ। ਗੁਰਮੁਖ ਸਾਚੇ ਜਗਾਉਣ ਆਇਆ, ਆਤਮ ਖੋਲ੍ਹੇ ਤਾਕੀ। ਫੜ ਫੜ ਬਾਹੋਂ ਰਾਹੇ ਪਾਉਣ ਆਇਆ, ਚਾਰ ਵਰਨ ਕੋਈ ਨਾ ਦਿਸੇ ਆਕੀ। ਬੇਮੁਖਾਂ ਅੰਤ ਮਿਟਾਉਣ ਆਇਆ, ਸੋਹੰ ਸ਼ਬਦ ਚੜ੍ਹਿਆ ਰਾਕੀ। ਸਤਿਜੁਗ ਸਾਚਾ ਵਿਚ ਮਾਤ, ਚਾਰ ਵਰਨ ਕਰ ਉਤਮ ਜਾਤ, ਅੰਮ੍ਰਿਤ ਪਿਆਏ ਸਾਚਾ ਸਾਕੀ। ਸਾਚਾ ਸਾਕੀ ਹਰਿ ਸੁਲਤਾਨ। ਜੋਤ ਪ੍ਰਗਟਾਏ ਵਾਲੀ ਦੋ ਜਹਾਨ। ਇਕੋ ਸੱਚਾ ਰਾਹ ਵਖਾਏ, ਊਚ ਨੀਚ ਭੇਵ ਮਿਟ ਜਾਣ। ਦਰ ਦਵਾਰ ਅਲਖ ਜਗਾਏ, ਗੁਰਮੁਖਾਂ ਦੇਵੇ ਬ੍ਰਹਮ ਗਿਆਨ। ਲੱਖ ਚੁਰਾਸੀ ਵਿਚੋਂ ਵਖ ਕਰਾਏ, ਸਾਚਾ ਦੇਵੇ ਜੀਆ ਦਾਨ। ਕਲਜੁਗ ਅੰਤਮ ਵੇਲੇ ਸਿਰ ਹੱਥ ਰਖਾਏ ਕਿਰਪਾ ਕਰ ਸ੍ਰੀ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰ ਸੰਗਤ ਦੇਵੇ ਸਾਚਾ ਮਾਣ। ਪਹਿਲੀ ਦੂਜੀ ਆਈ ਤੀਜ। ਸੋਹੰ ਆਤਮ ਬੀਜੇ ਬੀਜ। ਗੁਰਸਿਖ ਤਨ ਮਨ ਸਿੰਚੇ ਜਾਏ ਸੀਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸੋਲਾਂ ਕਰ ਸ਼ਿੰਗਾਰ, ਗੁਰਸਿਖਾਂ ਪੂਰ ਕਰਾਏ ਰੀਝ। ਸੋਲਾਂ ਕਲੀਆਂ ਕਰੇ ਤਨ ਸ਼ਿੰਗਾਰ। ਕਲਜੁਗ ਤੇਰੀ ਅੰਤਮ ਵਾਰ। ਸਤਿਜੁਗ ਬੰਨ੍ਹੇ ਤੇਰੀ ਸਾਚੀ ਧਾਰ। ਪੂਰਬ ਕਰਮ ਰਿਹਾ ਵਿਚਾਰ। ਜੋਤ ਸਰੂਪੀ ਹਰਿ ਨਿਰੰਕਾਰ। ਖਾਣੀ ਬਾਣੀ ਵਸੇ ਬਾਹਰ। ਪੰਚਮ ਰੈਣ ਸਾਚੀ ਰਾਣੀ, ਨਿਹਕਲੰਕ ਲਏ ਅਵਤਾਰ। ਸ੍ਰਿਸ਼ਟ ਸਬਾਈ ਆਪ ਪਛਾਣੇ, ਗੁਰਮੁਖ ਬੇਮੁਖ ਦੋਹਾਂ ਕਰਮ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਭਗਤ ਭਗਵੰਤ ਕਰੇ ਸਚ ਪਿਆਰ। ਸਚ ਪਿਆਰ ਦੀਨਾ ਨਾਥ। ਆਪ ਨਿਭਾਏ ਸਗਲਾ ਸਾਥ। ਜਨ ਭਗਤਾਂ ਲੇਖ ਲਿਖਾਏ ਪੰਚਮ ਜੇਠ ਕਲਜੁਗ ਜੀਵ ਕੌੜੇ ਰੇਠ, ਭੰਨ ਵਖਾਏ ਸੋਹੰ ਚਲਾਏ ਸਾਚੀ ਗਾਥ। ਗੁਰਮੁਖਾਂ ਧਨ ਜਣੇਂਦੀ ਮਾਈ, ਕਰ ਦਰਸ ਸਗਲ ਵਸੂਰੇ ਗਏ ਲਾਥ। ਅੰਤਮ ਵੇਲੇ ਰੱਖੇ ਠੰਡੀ ਛਾਈਂ, ਸਾਚੇ ਸ਼ਬਦ ਚੜ੍ਹਾਏ ਰਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਖ ਚੁਰਾਸੀ ਭੇਵ ਖੁਲ੍ਹਾਏ, ਪ੍ਰਗਟ ਹੋਏ ਤ੍ਰੈਲੋਕੀ ਨਾਥ। ਸਚ ਸੁਣਾਏ ਰਾਗ ਛਤੀਸਾ। ਮੇਟ ਮਿਟਾਏ ਮੂਸਾ ਈਸਾ। ਨਾ ਕੋਈ ਮੁਹੰਮਦੀ ਛੱਤਰ ਝੁਲਾਏ ਸੀਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਭੇਵ ਖੁਲ੍ਹਾਏ ਬੀਸ ਇਕੀਸਾ। ਬੀਸ ਇਕੀਸਾ ਖੁਲ੍ਹੇ ਭੇਵ। ਪ੍ਰਭ ਅਬਿਨਾਸ਼ੀ ਵਡ ਦੇਵੀ ਦੇਵ। ਸਰਬ ਘਟ ਵਾਸੀ, ਗੁਰਮੁਖਾਂ ਪੂਰ ਕਰਾਏ ਸੇਵ। ਆਤਮ ਲਾਹੇ ਜਗਤ ਉਦਾਸੀ, ਜਨ ਗਾਏ ਰਸਨਾ ਜਿਹਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਮੁਖਾਂ ਮੁਖ ਲਗਾਏ ਸੋਹੰ ਸੱਚਾ ਮੇਵ। ਸਾਚੇ ਮੇਵ ਲੱਗੇ ਮੁਖ। ਆਪ ਮਿਟਾਏ ਆਤਮ ਦੁੱਖ। ਜਗਤ ਤ੍ਰਿਸਨਾ ਜਾਏ ਭੁੱਖ। ਹਰੀ ਕਰਾਏ ਮਾਤ ਕੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਖੁਸ਼ੀਆਂ ਨਾਲ ਮਨਾਏ, ਗੁਰਮੁਖ ਜਾਗਣ ਨੌਂ ਖੰਡ। ਸ਼ਬਦ ਸਰੂਪੀ ਪ੍ਰਭ ਸਾਚੀ ਦਾਤ ਜਾਏ ਵੰਡ। ਵਡ ਵਡ ਸ਼ਾਹੋ ਭੂਪੀ ਵਢਾਈ ਬੈਠੇ ਕੰਡ। ਸ੍ਰਿਸ਼ਟ ਸਬਾਈ ਅੰਧ ਕੂਪੀ, ਨਾ ਕੋਈ ਸੁਹਾਗਣ ਨਾ ਕੋਈ ਰੰਡ। ਏਕਾ ਜੋਤ ਸਤਿ ਸਰੂਪੀ, ਜਨ ਭਗਤਾਂ ਪਾਏ ਆਤਮ ਠੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਭੇਵ ਖੁਲ੍ਹਾਏ, ਚਾਰੋਂ ਕੁੰਟ ਚਲੇ ਚੰਡ ਪ੍ਰਚੰਡ। ਚਲੇ ਚੰਡੀ ਵਿਚ ਵਰਭੰਡੀ। ਨਾ ਕੋਈ ਦੀਸੇ ਕਰੀਰ ਜੰਡੀ। ਪ੍ਰਭ ਵੱਢਦਾ ਜਾਏ ਸਭ ਦੀ ਗੰਢੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚੀ ਜੋਤ ਬਲੋਏ, ਨਾ ਕੋਈ ਦੀਸੇ ਜਗਤ ਪਖੰਡੀ। ਨਾ ਕੋਈ ਧਰੇ ਝੂਠਾ ਭੇਖ। ਪ੍ਰਭ ਅਬਿਨਾਸ਼ੀ ਲਏ ਵੇਖ। ਲੱਖ ਚੁਰਾਸੀ ਲਿਖਾਏ ਲੇਖ। ਮੇਟ ਮਿਟਾਏ ਔਲੀਏ ਪੀਰ ਸ਼ੇਖ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਵਕਤ ਸੁਹਾਏ, ਗੁਰਮੁਖਾਂ ਲਿਖਾਏ ਸਾਚੀ ਰੇਖ। ਪੰਚਮ ਜੇਠ ਰੈਣ ਸੁਹੰਞਣੀ। ਜਗੇ ਜੋਤ ਹਰਿ ਨਿਰੰਜਣੀ। ਗੁਰ ਸੰਗਤ ਚਰਨ ਧੂੜ ਇਸ਼ਨਾਨ ਕਰਾਏ ਸਾਚੀ ਮਜਨੀ। ਸੋਹੰ ਸਾਚਾ ਦਾਨ ਝੋਲੀ ਪਾਏ, ਅੰਮ੍ਰਿਤ ਆਤਮ ਮੁਖ ਚੁਆਏ, ਗੁਰਸਿਖਾਂ ਆਤਮ ਰਜਨੀ। ਚਿੰਤਾ ਰੋਗ ਸੋਗ ਕਰਮ ਵਿਜੋਗ ਗਵਾਏ, ਗੁਰਮੁਖਾਂ ਪੜਦੇ ਕੱਜਣੀ। ਲਿਖਿਆ ਧੁਰ ਸੰਜੋਗ ਕਲਜੁਗ ਅੰਤ ਮਿਲਾਏ, ਹਰਿ ਮਿਲਿਆ ਸੱਚਾ ਸਾਕ ਸੈਣ ਸੱਜਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਆਪ ਉਪਾਈ, ਕਲਜੁਗ ਵੇਲੇ ਅੰਤਮ ਭੱਜਣੀ। ਸੋਇਆ ਜਾਗੇ ਭਗਤ ਨਿਧਾਨਾ। ਪ੍ਰਭ ਆਪ ਬੁਝਾਏ ਤ੍ਰਿਸ਼ਨਾ ਆਗ, ਦੇਵੇ ਨਾਮ ਨਿਸ਼ਾਨਾ। ਹੰਸ ਬਣਾਏ ਕਾਗ, ਗੁਣਵੰਤ ਗੁਣੀ ਨਿਧਾਨਾ। ਆਤਮ ਸਰ ਸਚ ਸਰੋਵਰ। ਕਰਾਏ ਹਰਿ ਇਸ਼ਨਾਨਾ। ਇਕ ਸੁਣਾਏ ਸੱਚਾ ਰਾਗਣ, ਆਤਮ ਮਾਰੇ ਸੋਹੰ ਬਾਣਾ। ਗੁਰ ਸੰਗਤ ਗੁਰਮੁਖ ਵਡ ਵਡਭਾਗੀ, ਪੰਚਮ ਜੇਠ ਮਿਲੇ ਸ੍ਰੀ ਭਗਵਾਨਾ। ਅੰਤਮ ਕਲਜੁਗ ਹੱਥੀ ਬੰਨ੍ਹੇ ਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਹੱਥੀਂ ਗਾਨਾ ਦੇਵੇ ਬੰਨ੍ਹ। ਬੇਮੁਖਾਂ ਦੇਵੇ ਡੰਨ। ਕੱਚੇ ਆਂਡੇ ਦੇਵੇ ਭੰਨ। ਬੇਮੁਖ ਜੀਵ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਚੜ੍ਹਿਆ ਚੰਨ। ਉਠੇ ਸੰਤ ਹਰਿ ਦੁਲਾਰਾ। ਵੇਖੇ ਅੱਗੇ ਸੱਚੀ ਸਰਕਾਰਾ। ਆਤਮ ਚੜ੍ਹੇ ਰੰਗ ਰੂਪ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਸਰਬੰਗ ਸ਼ਬਦ ਖੰਡਾ ਹੱਥ ਉਠਾਏ, ਤਿੱਖੀਆਂ ਰੱਖੇ ਦੋਵੇਂ ਧਾਰਾ। ਸ਼ਬਦ ਕਟਾਰੀ ਰਸਨ ਚਲਾਈ ਜਾ। ਸੋਹੰ ਆਰੀ ਸੰਗ ਰਲਾਈ ਜਾ। ਮੌਤ ਲਾੜੀ ਹੱਥ ਬਹਾਰੀ, ਆਪਣੀ ਹੱਥੀਂ ਫਰਾਈ ਜਾ। ਚਾਰੋਂ ਕੁੰਟ ਫੇਰੇ ਵਾਰੋ ਵਾਰੀ, ਦੇ ਮਤ ਆਪ ਸਮਝਾਈ ਜਾ। ਨਾ ਕੋਈ ਜਾਣੇ ਨਰ ਨਾਰੀ, ਬਿਰਧ ਬਾਲ ਜਵਾਨਾਂ ਸੁਰਤ ਭੁਲਾਈ ਜਾ। ਕਲਜੁਗ ਅੰਤਮ ਹੋਵੇ ਖੁਆਰੀ, ਨਿਹਕਲੰਕ ਜੋਤ ਧਾਰੀ, ਗੁਰਮੁਖ ਸੋਏ ਆਪ ਉਠਾਈ ਜਾ। ਪੰਚਮ ਜੇਠ ਦੇਵੇ ਸੱਚੀ ਸਰਦਾਰੀ ਪਹਿਲੀ ਵਾਰੀ, ਉਚਾ ਸੁੱਚਾ ਵਰਨਾਂ ਬਰਨਾਂ, ਏਕਾ ਸੰਗ ਰਲਾਈ ਜਾ। ਪ੍ਰਭ ਅਬਿਨਾਸ਼ੀ ਧਰਨੀ ਧਰਨਾ, ਗੁਰਮੁਖ ਵਿਰਲੇ ਆਏ ਸਰਨਾ, ਸਾਚੇ ਸੰਤ ਸਾਚੀ ਸੇਵ ਕਮਾਈ ਜਾ। ਖੁਲ੍ਹਾ ਰਹੇ ਹਰਨਾ ਫਰਨਾ, ਆਪ ਚੁਕਾਏ ਮਰਨਾ ਡਰਨਾ, ਸਾਚੀ ਤਰਨੀ ਗੁਰਮੁਖ ਤਰਨਾ, ਏਕਾ ਓਟ ਰਖਾਈ ਜਾ। ਪ੍ਰਭ ਕਾ ਭਾਣਾ ਸਿਰ ਤੇ ਜਰਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਰਸਨ ਧਿਆਈ ਜਾ। ਰਸਨਾ ਗਾਓ ਗਹਿਰ ਗੰਭੀਰ। ਆਤਮ ਵੱਜੇ ਸ਼ਬਦ ਤੀਰ। ਅੰਤਮ ਵੇਲੇ ਪ੍ਰਭ ਪੜਦੇ ਕੱਜੇ, ਜਨ ਭਗਤਾਂ ਦੇਵੇ ਸਾਚੀ ਧੀਰ। ਸ਼ਬਦ ਬਾਣ ਆਤਮ ਵੱਜੇ, ਸ੍ਰਿਸ਼ਟ ਸਬਾਈ ਜਾਏ ਚੀਰ। ਸਾਚਾ ਘਾੜਨ ਘੜੇ ਸਰਬ ਜਗ ਭੱਜੇ, ਕਾਇਆ ਮਾਟੀ ਕਿਸੇ ਨਾ ਦਿਸੇ ਨੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਦਇਆ ਕਮਾਏ, ਜਗਤ ਲੇਖ ਆਪ ਲਿਖਾਏ, ਨਾ ਦਿਸਾਏ ਸ਼ਾਹ ਹਕੀਰ। ਨਾ ਕੋਈ ਸ਼ਾਹ ਫ਼ਕੀਰ ਸੁਲਤਾਨਾ। ਅੰਤਮ ਕਲਜੁਗ ਲੱਥੇ ਚੀਰ, ਲੱਖ ਚੁਰਾਸੀ ਬੇਈਮਾਨਾ। ਗੁਰਮੁਖਾਂ ਕੱਢੇ ਹਉਮੇ ਪੀੜ, ਦੇਵੇ ਨਾਮ ਨਿਧਾਨਾ। ਸਤਿਜੁਗ ਤੇਰੀ ਬੰਨ੍ਹੇ ਸਾਚੀ ਬੀੜ, ਝੁੱਲੇ ਸਚ ਨਿਸ਼ਾਨਾ। ਨਾ ਕੋਈ ਜਾਣੇ ਹਸਤ ਕੀੜ। ਏਕਾ ਰੰਗ ਹਰਿ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਚਾ ਭੇਵ ਆਪ ਖੁਲ੍ਹਾਏ, ਜੋਤ ਸਰੂਪੀ ਪਹਿਰੇ ਬਾਨਾ। ਜੋਤ ਸਰੂਪੀ ਪਵਣ ਮਸਾਣੀ। ਭਿੰਨਣੀ ਰੈਣ ਸਾਚੀ ਰਾਣੀ। ਜਨ ਭਗਤਾਂ ਬਣੇ ਸਾਕ ਸੱਜਣ ਸੈਣ, ਚੁਕਾਏ ਜਮ ਕੀ ਕਾਣੀ। ਕਲਜੁਗ ਸਤਿਜੁਗ ਲਹਿਣ ਦੇਣ ਚੁਕਾਏ, ਸਤਿਜੁਗ ਲਿਖਾਏ ਸਾਚੀ ਬਾਣੀ। ਸਮਰੱਥ ਗੁਰ ਸਿਰ ਹੱਥ ਹੈ। ਦੇਵੇ ਸੱਚਾ ਨਾਮ, ਸ਼ਬਦ ਪਿਆਏ ਸੱਚਾ ਜਾਮ, ਸਗਲ ਵਸੂਰੇ ਜਾਣ ਲਥ ਹੈ। ਰੱਖੇ ਹੱਥ ਸਿਰ ਨਿਰੰਕਾਰਾ। ਪਾਏ ਸ਼ਬਦ ਨੱਥ, ਤਿੰਨਾਂ ਲੋਆਂ ਕਰੇ ਇਕ ਬਹਾਰਾ। ਸ੍ਰਿਸ਼ਟ ਸਬਾਈ ਜਾਏ ਮਥ, ਨਿਹਕਲੰਕ ਲਏ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਾਣ ਦਵਾਏ, ਆਪਣੀ ਦਇਆ ਕਮਾਏ, ਜਿਉਂ ਸਨਕ ਸਨੰਦਨ ਸਨਾਤਨ ਸੰਤ ਕੁਮਾਰਾ। ਬੰਧਨ ਕਟੇ ਹਰਿ ਦਵਾਰ। ਅੰਮ੍ਰਿਤ ਰਸ ਸਾਚਾ ਚੱਟੇ, ਖੁਲ੍ਹੇ ਬੰਦ ਕਵਾੜ। ਜਗੇ ਜੋਤ ਕਾਇਆ ਮੱਟੇ, ਜਿਉਂ ਅਗਨੀ ਤਪੇ ਹਾੜ। ਜੋਤ ਸਰੂਪੀ ਵਸੇ ਘਟ ਘਟੇ, ਕਰੇ ਪ੍ਰਕਾਸ਼ ਬਹੱਤਰ ਨਾੜ। ਬੇਮੁਖ ਜੀਵ ਕਲਜੁਗ ਜਿਉਂ ਬਾਜੀਗਰ ਨਟੇ, ਸ੍ਰਿਸ਼ਟ ਸਬਾਈ ਚਬਾਈ ਬੈਠਾ ਹੇਠਾਂ ਦਾੜ੍ਹ। ਸਾਚਾ ਨਾਮ ਮਿਲੇ ਤੂਰ ਦਰ ਸਾਚੇ ਹੱਟੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਈ ਦਵੈਤੀ ਪੜਦਾ ਪੰਚਮ ਜੇਠ ਦੇਵੇ ਪਾੜ। ਅੰਮ੍ਰਿਤ ਰਸ ਆਤਮ ਰਸੀਲਾ। ਗੁਰਮੁਖ ਪੀਤਾ ਕਰ ਕਰ ਹੀਲਾ। ਸਦਾ ਸਦਾ ਜਗ ਵਿਚ ਜੀਣਾ, ਨਾ ਕੋਈ ਰੰਗ ਦਿਸੇ ਕਾਲਾ ਪੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਮੁਖਾਂ ਆਤਮ ਧਾਰ ਚਲਾਏ, ਦੀਨ ਮੁਹੰਮਦੀ ਨੂਰ ਗਵਾਏ, ਪਹਿਨੇ ਚੋਲਾ ਨੀਲਾ। ਨੀਲਾ ਚੋਲਾ ਲੱਗੇ ਤਨ। ਸੰਗ ਮੁਹੰਮਦ ਲੱਗੇ ਡੰਨ। ਪਹਿਲੀ ਕੁੰਟ ਕਰ ਖੁਆਰ, ਮੇਟ ਮਿਟਾਏ ਛੱਪਰੀ ਛੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚਾ ਸ਼ਬਦ ਸੁਣਾਏ ਕੰਨ। ਅੰਗ ਸੰਗ ਸਦਾ ਸੁਹੇਲਾ। ਜਨ ਭਗਤਾਂ ਕਰਾਏ ਆਪੇ ਮੇਲਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਭੇਵ ਖੁਲ੍ਹਾਏ, ਸਾਚੀ ਲਿਖਤ ਭਵਿਖਤ ਕਰਾਏ, ਬਣ ਵਖਾਏ ਆਪੇ ਗੁਰ ਆਪੇ ਚੇਲਾ। ਜਗਤ ਜੋਤ ਇਕ ਭਗਵਾਨ। ਜੀਆਂ ਜੰਤਾਂ ਦੇਵੇ ਦਾਨ। ਆਦਿਨ ਅੰਤਾ ਹਰਿ ਸਾਚਾ ਕੰਤਾ, ਬਣਾਏ ਬਣਤਾ ਵਾਲੀ ਦੋ ਜਹਾਨ। ਦੇਵੇ ਮਾਣ ਗੁਰਮੁਖ ਸਾਚੇ ਸੰਤਾ ਆਤਮ ਦਰ ਖੜੇ, ਕਾਇਆ ਅੰਧੇਰੀ ਕੰਦਰ ਵੜੇ, ਬੇਮੁਖਾਂ ਦਿਸੇ ਸੁੰਞ ਮਸਾਣ। ਗੁਰਮੁਖ ਸਾਚਾ ਅੰਦਰੋਂ ਫੜੇ, ਅੱਠੇ ਪਹਿਰ ਦਿਵਸ ਰੈਣ ਲੜੇ, ਦਰਸ ਕਰੇ ਜੋਤ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ ਵਰੇ, ਅੰਤ ਬਿਠਾਏ ਵਿਚ ਬਿਬਾਣ। ਦਰਗਹਿ ਸਾਚੀ ਜਾਏ ਵੜੇ, ਚਰਨ ਬਹਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਚਾਰ ਜੇਠ ਚਾਰ ਦੀਵਾਰੀ। ਗੁਰ ਸੰਗਤ ਕਰੇ ਪ੍ਰਭ ਸ਼ਬਦ ਵਾੜੀ। ਚਾੜ੍ਹੇ ਨਾਮ ਰੰਗਤ, ਫਿਰੇ ਪਿੱਛੇ ਅਗਾੜੀ। ਦੂਜੇ ਦਰ ਨਾ ਹੋਣਾ ਮੰਗਤ, ਦੇਵੇ ਦਰਸ ਜੰਗਲ ਜੂਹ ਉਜਾੜ ਪਹਾੜੀ। ਮਾਨਸ ਜਨਮ ਨਾ ਹੋਏ ਭੰਗਤ, ਪ੍ਰਭ ਲਾਜ ਰਖਾਏ ਗੁਰਸਿਖ ਚਰਨ ਛੁਹਾਈ ਦਾਹੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਪੰਚਮ ਜੇਠ ਲਾਏ ਸੱਚੀ ਫੁਲਵਾੜੀ। ਕਵਲ ਫੁੱਲ ਉਪਾਏ ਪ੍ਰਭ ਸਾਚਾ ਕਲ। ਸੋਹੰ ਕੰਡੇ ਤੋਲ ਤੁਲਾਏ ਭਾਗ ਲਗਾਏ ਪਹਿਲੀ ਹਾੜ੍ਹੀ। ਆਪ ਅਡੁਲ ਗੁਰਸਿਖ ਅਡੋਲ, ਸ਼ਬਦ ਅੰਧੇਰੀ ਜਾਏ ਝੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਵਰ ਨਰ ਹਰਿ ਵਿਰਲਾ ਗੁਰਮੁਖ ਪਾਏ, ਜੋ ਦਰ ਆਏ ਪੰਚਮ ਜੇਠ ਭੁਲ। ਪੰਚਮ ਜੇਠ ਚਾਰ ਜੁਗ, ਚਹੁੰ ਵਰਨਾਂ ਸੱਚੀ ਮਾਂ। ਗੁਰਮੁਖ ਸਾਚੇ ਸੰਤਾਂ ਦੇਵੇ ਠੰਡੀ ਛਾਂ। ਏਕਾ ਬਖ਼ਸ਼ੇ ਨਾਮ ਧਨਾ, ਜਗਤ ਦੇਵੇ ਸੱਚਾ ਥਾਂ। ਸਚ ਸੁਣਾਏ ਨਾਮ ਕੰਨਾ, ਝੂਠਾ ਕਢਾਏ ਮਨ ਜੰਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜੇ ਸੱਚੀ ਬਾਂਹ। ਪਕੜ ਬਾਂਹ ਰੱਖੇ ਲਜ। ਸ਼ਬਦ ਤੀਰ ਜਗ ਜਾਣਾ ਵੱਜ। ਸ੍ਰਿਸ਼ਟ ਸਬਾਈ ਰਿਹਾ ਚੀਰ, ਪੰਚਮ ਜੇਠ ਸਾਚਾ ਹਾਜੀ ਮੱਕੇ ਕਰੇ ਹੱਜ। ਕੋਈ ਨਾ ਕਿਸੇ ਦੇਵੇ ਧੀਰ ਪੀਰ ਫ਼ਕੀਰ, ਹੱਥ ਨਾ ਆਏ ਨੀਰ, ਬੇਮੁਖਾਂ ਬੇੜਾ ਜਾਏ ਭੱਜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਗੁਰ ਸੰਗਤ ਵਿਚ ਜਾਏ ਸਜ।

Leave a Reply

This site uses Akismet to reduce spam. Learn how your comment data is processed.