Granth 04 Likhat 034: 17 Harh 2011 Bikarmi kaka Manjit Singh di Samadh Tyar Karn de Navit Pind Jethuwal

੧੭ ਹਾੜ ੨੦੧੧ ਬਿਕ੍ਰਮੀ ਕਾਕਾ ਮਨਜੀਤ ਸਿੰਘ ਦੀ ਸਮਾਧ ਤਿਆਰ ਕਰਨ ਦੇ ਨਵਿਤ ਪਿੰਡ ਜੇਠੂਵਾਲ

ਸੱਤ ਮਹੀਨੇ ਉਪਰ ਏਕ। ਪਰਮ ਪੁਰਖ ਕੀ ਸਾਚੀ ਟੇਕ। ਦਰ ਘਰ ਸਾਚਾ ਸਾਚਾ ਹਰਿ, ਨੇਤਰ ਨੈਣ ਲੈਣਾ ਵੇਖ। ਆਪ ਲਿਖਾਏ ਸਾਚੇ ਲੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਧਾਰੇ ਭੇਖ। ਸੱਤ ਮਹੀਨੇ ਏਕਾ ਅੰਕ। ਸਾਚਾ ਵੱਜੇ ਸ਼ਬਦ ਡੰਕ। ਜੋਤ ਸਰੂਪੀ ਲੱਗੇ ਤਨਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟਾ ਬਾਲਾ ਅੱਗੇ ਲਾਇਆ, ਧਰਮ ਰਾਏ ਦਰ ਕੁੰਡਾ ਖੋਲ੍ਹ, ਸਾਚਾ ਹੁਕਮ ਆਪ ਸੁਣਾਇਆ, ਖ਼ਾਲੀ ਭਰੇ ਭੰਡਾਰ ਜੋ ਕਰੇ ਰਾਜਾ ਜਨਕ। ਸੱਤ ਮਹੀਨੇ ਇਕ ਇਕਾਦਸ। ਜਗਤ ਅੰਧੇਰ ਕਲਜੁਗ ਅਮਾਵਸ। ਅੰਮ੍ਰਿਤ ਵੇਲਾ ਸੰਞ ਸਵੇਰ, ਦਰ ਘਰ ਸਾਚੇ ਵਿਰਲੇ ਪਾਵਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਸਹਿਜ ਸੁਭਾਵਸ। ਏਕ ਏਕ ਦੋਏ ਜੋੜ। ਦੋਏ ਮਿਲੇ ਨਿਭੀ ਤੋੜ। ਰਸਨਾ ਤੀਰ ਚੜ੍ਹੇ ਚਿੱਲੇ, ਸ਼ਬਦ ਫੜੇ ਸਾਚਾ ਘੋੜ। ਚਾਰ ਕੁੰਟ ਸਰਬ ਹਿੱਲੇ, ਕੋਈ ਨਾ ਸਕੇ ਅੱਗੋਂ ਮੋੜ। ਮੇਟ ਮਿਟਾਏ ਅੱਖੋਂ ਬਿੱਲੇ, ਆਪੇ ਭੰਨ ਹੰਕਾਰੀ ਫੋੜ। ਸਭ ਦੇ ਆਸਣ ਹੋਏ ਢਿੱਲੇ, ਲੱਗੀ ਰਹੇ ਪੀੜ ਜੋੜ। ਕਰਦੇ ਫਿਰਨ ਚਾਲੀਏ ਸ਼ਿਲੇ, ਕਾਇਆ ਰਹੇ ਕੋਹੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤ ਮਹੀਨੇ ਦੋਏ ਦਿਵਸ ਲੱਗੀ ਪ੍ਰੀਤੀ ਨਿਭਾਏ ਤੋੜ। ਏਕਾ ਏਕ ਦੋਏ ਪ੍ਰਕਾਸ਼। ਦੋਆ ਦੋਅੰ ਸਰਬ ਘਟ ਵਾਸ। ਓਅੰ ਸੋਹੰ ਸਾਚਾ ਜਾਪ। ਰਸਨਾ ਚਲਾਏ ਸਵਾਸ ਸਵਾਸ। ਮੇਟ ਮਿਟਾਏ ਤੀਨੋ ਤਾਪ। ਮਾਨਸ ਜਨਮ ਕਰਾਏ ਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਤ ਪ੍ਰਕਾਸ਼ੇ, ਮਿਟੇ ਅੰਧੇਰ ਕਾਇਆ ਕੋਟ ਅਕਾਸ। ਏਕਾ ਦੋਆ ਦੋਆ ਭਾਓ। ਗੁਰਮੁਖ ਚੜ੍ਹਾਏ ਸਾਚੇ ਨਾਓ। ਆਪ ਵਖਾਏ ਦਇਆ ਕਮਾਏ, ਅੰਤ ਬਹਾਏ ਸਾਚੇ ਥਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤ ਮਹੀਨੇ ਦੋਏ ਦਿਵਸ ਆਪੇ ਪਗ ਨਿਭਾਓ। ਦੋਏ ਦਿਵਸ ਦਿਵਸ ਰਾਤੀ। ਜਗੀ ਜੋਤ ਮਾਤ ਪਤਾਲ ਅਕਾਸ਼ੀ। ਮਿਲੀ ਦਾਤ ਨਾਮ ਹਰਿ ਸੱਚਾ ਸ਼ਬਦ ਸੱਚੀ ਸੁਗਾਤੀ। ਭਰਮ ਭਲੇਖਾ ਦੂਰ ਕਰਾਇਆ, ਮਿਟਾਏ ਅੰਧੇਰੀ ਰਾਤੀ। ਆਤਮ ਜੋਤ ਨੂਰ ਨੁਰੰਤਰ, ਅੰਮ੍ਰਿਤ ਬੂੰਦ ਪਿਆਏ ਸਵਾਂਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੂਆ ਏਕਾ ਏਕ ਰੰਗ ਰੰਗੇ ਬਹੁ ਭਾਤੀ। ਦੋਆ ਏਕਾ ਏਕਾ ਦੋਆ। ਧੁਰਦਰਗਾਹੀ ਸਾਚਾ ਢੋਆ। ਗੁਰਮੁਖ ਸਾਚਾ ਬਾਲ ਅੰਞਾਣਾ, ਲੋਕਮਾਤ ਨਾ ਜਾਣੋ ਮੋਇਆ। ਏਕਾ ਬਖ਼ਸ਼ੇ ਚਰਨ ਧਿਆਨਾ, ਸਾਚੀ ਸੇਜਾ ਆਸਣ ਸੋਇਆ। ਆਤਮ ਉਪਜੇ ਬ੍ਰਹਮ ਗਿਆਨਾ। ਅਵਰ ਨਾ ਦਿਸੇ ਕੋਇ ਜਾਣੇ ਨਾ ਕੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤੀ ਜੋਤ ਹਰਿ, ਅੰਮ੍ਰਿਤ ਆਤਮ ਸਾਚਾ ਸੀਰ ਅੰਤਮ ਵੇਲੇ ਮੁਖੜੇ ਚੋਇਆ। ਏਕਾ ਦੋਆ ਦੋਏ ਧਰ। ਦੋਹਾਂ ਧਿਰਾਂ ਹਰਿ ਏਕਾ ਸਰ। ਅੰਮ੍ਰਿਤ ਝਿਰਨਾ ਆਪ ਝਿਰਾਏ, ਵਹਿੰਦੀ ਧਾਰ ਰਹੀ ਝਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤੀ ਜੋਤ ਟਿਕਾਏ ਹਰੀ ਹਰਿ। ਨਰ ਨਿਰਾਹਾਰ ਨਿਰਾਹਾਰ ਨਿਰਾਹਾਰ। ਜੋਤ ਸਰੂਪੀ ਖੇਲ ਅਪਾਰ। ਏਕਾ ਦੋਆ ਦੋਆ ਏਕ, ਸਾਚੇ ਰੰਗ ਕਰੇ ਕਰਤਾਰ। ਅੰਤਮ ਕਰੇ ਬੁਧ ਬਿਬੇਕ, ਮਾਰੇ ਸ਼ਬਦ ਕਟਾਰ। ਕਲਜੁਗ ਮਾਇਆ ਲਾਏ ਨਾ ਸੇਕ, ਜੂਠਾ ਝੂਠਾ ਚੜ੍ਹੇ ਨਾ ਮਾਤ ਬੁਖ਼ਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਫੜ ਫੜ ਬਾਹੋਂ ਜਾਏ ਤਾਰ। ਏਕਾ ਦੋਆ ਤਿੰਨ ਕਲਿਆਣਾ। ਨਾ ਕੋਈ ਵੇਖੇ ਮੜ੍ਹੀ ਮਸਾਣਾ। ਸਾਚੀ ਗੜ੍ਹੀ ਹਰਿ ਭਗਵਾਨਾ। ਅੱਠੇ ਪਹਿਰ ਲਾਈ ਰੱਖੇ ਝੜੀ, ਅੰਮ੍ਰਿਤ ਮੇਘ ਹਰਿ ਬਰਸਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਹੱਥੀਂ ਬੰਨ੍ਹੇ ਆਪੇ ਗਾਨਾ। ਇਕ ਦੋ ਦੋ ਤਿੰਨ ਧਾਰੀ। ਚਲੇ ਸ਼ਬਦ ਅਪਰ ਅਪਾਰੀ। ਦੂਜਾ ਰੰਗ ਹਰਿ ਆਪ ਰੰਗਾਏ, ਹੋਏ ਵਿਚੋਲਾ ਨਾਮ ਵਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਬਹਾਏ ਦਇਆ ਕਮਾਏ, ਸਚ ਮਹੱਲ ਅਟੱਲ ਅਟਾਰੀ। ਉਚੇ ਮੰਦਰ ਆਸਣ ਡੇਰਾ। ਚਾਰੋਂ ਕੁੰਟ ਸ਼ਬਦ ਘੇਰਾ। ਜੋਤ ਸਰੂਪੀ ਜੋਤ ਜਗਾਏ, ਕਰ ਕਰ ਆਪਣੀ ਸਾਚੀ ਮਿਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਦੋ ਤਿੰਨ ਤਿੰਨ ਦੋ ਇੱਕ, ਕਰ ਕਰ ਵੇਖੇ ਜਗਤ ਹੇਰਾ ਫੇਰਾ। ਇਕ ਇਕਾਦਸ ਸਤਾਰਾਂ ਹਾੜ। ਸੱਤ ਮਹੀਨੇ ਉਪਰ ਵਾੜ। ਜੋਤੀ ਬਾਤੀ ਨਾੜ ਨਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਏ ਆਪਣੀ ਧਾੜ। ਅਠਾਰਾਂ ਹਾੜ ਦੂਜਾ ਪੱਖ। ਪੁਰਖ ਪੁਰਖੋਤਮ ਹੋਏ ਵੱਖ। ਜਨ ਭਗਤਾਂ ਦਰਸ ਦਿਖਾਏ, ਪ੍ਰਗਟ ਹੋਏ ਹਰਿ ਪ੍ਰਤਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਰੱਖੇ ਹੱਥ ਹਰਿ ਸਮਰਥ ਆਪੇ ਲਏ ਰੱਖ। ਤੀਜੇ ਦਿਵਸ ਕਰ ਪਿਆਰ। ਤਿੰਨਾਂ ਲੋਕਾਂ ਵੇਖ ਵਿਚਾਰ। ਸੱਤਾਂ ਦੀਪਾਂ ਆਪ ਕਰਾਏ, ਸੱਚਾ ਵਣਜ ਵਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਕਰੇ ਕਰਤਾਰ। ਤਿੰਨ ਲੋਕ ਲੋਆਂ ਅਕਾਰਾ। ਖੇਲ ਕਰੇ ਹਰਿ ਅਪਰ ਅਪਾਰਾ। ਧਰੇ ਭੇਖ ਹਰਿ ਬਣ ਭਿਖਾਰਾ। ਵੇਖਣ ਜਾਏ ਸਰਬ ਭੇਖ, ਮੰਗਣ ਜਾਏ ਇਕ ਦਵਾਰਾ। ਮਿਟਾਉਣ ਜਾਏ ਝੂਠੀ ਰੇਖ, ਚਰਨ ਕਵਲ ਕਵਲ ਚਰਨ ਕਰੇ ਆਪ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜੇ ਦਿਵਸ ਉਨੀ ਹਾੜ, ਜਾਏ ਬਿਆਸ ਕਿਨਾਰਾ। ਸੱਤ ਮਹੀਨੇ ਤਿੰਨ ਦਿਵਸ ਬੀਤੇ। ਕਲਜੁਗ ਤੇਰੀ ਪਰਖੇ ਨੀਤੇ। ਏਕਾ ਸੁਣੇ ਸੁਣਾਏ ਸੋਹੰ ਸ਼ਬਦ ਸੁਹਾਗੀ ਗੀਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਏ ਗੁਰਦਵਾਰੇ ਮੰਦਰ ਮਸੀਤੇ। ਉਨੀਂ ਹਾੜ ਬਣ ਵਣਜਾਰਾ। ਪਰਖਣ ਜਾਏ ਲਾਲ ਅਪਾਰਾ। ਨਾਮ ਘਸਵਟੀ ਸਾਚੀ ਰੱਖੇ, ਮਾਰੇ ਦਮਕ ਜੋਤ ਅੰਗਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਜਗਤ ਨਿਆਰਾ। ਉਨੀਂ ਹਾੜ ਵਡ ਗੁਣ ਗੁਣੀ। ਸੋਹੰ ਸ਼ਬਦ ਜਾਏ ਭਿਛਿਆ ਲੈਣ ਜਗਤ ਪਿਤ ਮਾਤ, ਧਰਤ ਮਾਤ ਤੇਰੀ ਸੋਹਣੀ ਚਿੱਟੀ ਚੁੰਨੀ। ਏਕਾ ਮੰਗੇ ਬੈਠ ਇਕਾਂਤ, ਕੋਈ ਭੇਵ ਨਾ ਜਾਣੇ ਜੀਵ ਦੁਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਤੀਜੇ ਪੁਣ ਛਾਣ ਛਾਣ ਪੁਣ, ਆਪੇ ਵੇਖੇ ਆਤਮ ਸੁੰਨੀ। ਆਤਮ ਸੁੰਨ ਸੁੰਨ ਸਮਾਧਾ। ਤੁਟੇ ਮੁਨ ਚਲੇ ਸ਼ਬਦ ਅਗਾਧਾ। ਸਤਿਗੁਰ ਪੂਰਾ ਹਰਿ ਲਏ ਚੁਣ, ਦਰ ਘਰ ਸਾਚਾ ਜਿਸ ਨੇ ਲਾਧਾ। ਕਵਣ ਜਾਣੇ ਹਰਿ ਤੇਰੇ ਗੁਣ, ਸ਼ਬਦ ਸਰੂਪੀ ਜਗਤ ਸਬਾਈ ਬਾਧਾ। ਪੂਰਨ ਆਸ ਆਤਮ ਤ੍ਰਿਪਤਾਸਿਆ। ਕਲਜੁਗ ਬੁਝੀ ਪਿਆਸ, ਪਾਇਆ ਪੁਰਖ ਅਬਿਨਾਸ਼ਿਆ। ਨਿਜ ਘਰ ਆਤਮ ਰੱਖੇ ਵਾਸ, ਮਾਨਸ ਜਨਮ ਕਰੇ ਰਹਿਰਾਸਿਆ। ਸਦਾ ਸਦ ਵਸੇ ਪਾਸ, ਅਗਿਆਨ ਅੰਧੇਰ ਵਿਨਾਸਿਆ। ਕਾਇਆ ਮੰਦਰ ਪਤਾਲ ਅਕਾਸ਼, ਸਚ ਮੰਡਲ ਪਾਈ ਰਾਸਿਆ। ਪ੍ਰਗਟ ਹੋਏ ਘਨਕਪੁਰ ਵਾਸ, ਜਨ ਭਗਤਾਂ ਕਰੇ ਬੰਦ ਖ਼ਲਾਸਿਆ। ਮਾਤ ਗਰਭ ਪੂਰ ਕਰਾਏ ਦਸ ਮਾਸ, ਦੇਵੇ ਨਾਮ ਆਹਾਰ ਸ਼ਬਦ ਸਵਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਢਾਲੇ ਸਾਚੇ ਢਾਂਚੇ ਜਿਉਂ ਕੰਚਨ ਪਾਸਿਆ। ਸਚ ਸੁਹੇਲਾ ਮੀਤ ਮੁਰਾਰੜਾ। ਬਣੇ ਸੱਜਣ ਸੁਹੇਲਾ, ਦੇਵੇ ਨਾਮ ਅਪਾਰੜਾ। ਦਰਗਹਿ ਸਾਚੀ ਸਾਚਾ ਮੇਲਾ, ਮਿਲਿਆ ਕੰਤ ਪਿਆਰੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਸੇ ਧਾਮ ਸਾਚੇ ਘਰ, ਗੁਰਮੁਖ ਵੇਖੇ ਰਾਹ ਨਿਆਰੜਾ। ਸਾਚਾ ਧਾਮ ਅਟੱਲ ਅਟੱਲਾ। ਸ਼ਬਦ ਜੋਤੀ ਇਕ ਮਹੱਲਾ। ਬੈਠਾ ਦਿਸੇ ਨਰ ਹਰਿ ਇਕ ਇਕੱਲਾ। ਸੋਹੰ ਸ਼ਬਦ ਖੰਡਾ ਰੱਖੇ, ਤਿੰਨਾਂ ਲੋਆਂ ਸਾਚਾ ਭੱਲਾ। ਨਾਮ ਡੰਡਾ ਮਾਤ ਵਿਚ ਆਪ ਲਗਾਏ ਜਲਾ ਥਲਾ। ਸ੍ਰਿਸ਼ਟ ਸਬਾਈ ਹੋਈ ਭੱਖੇ, ਅੰਤਮ ਲਾਏ ਕਰ ਕਰ ਵਲਾ ਛਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਸ਼ਬਦ ਕੰਨ ਸੁਣਾਏ, ਭਾਣਾ ਮੰਨਣ ਰਾਹ ਸੁਖਾਲਾ। ਭਾਣਾ ਮੰਨ ਦਰਗਹਿ ਪ੍ਰਵਾਨ। ਝੁਲਦਾ ਰਹੇ ਸ਼ਬਦ ਨਿਸ਼ਾਨ। ਅੰਤਮ ਜੋਤੀ ਜੋਤ ਮਿਲਾਨ। ਮਿਲੇ ਸ਼ਬਦ ਬਬਾਣ। ਮਾਤਲੋਕ ਨਾ ਜਾਣੇ ਕੋਇ, ਜਗੇ ਜੋਤ ਨਿਹਕਲੰਕ ਬਲਵਾਨ। ਬੇਮੁਖ ਜੀਵ ਰਹੇ ਸੋਏ, ਵੇਲੇ ਅੰਤ ਸਰਬ ਪਛਤਾਣ। ਗੁਰਮੁਖ ਵਿਰਲਾ ਬੀਜ ਆਤਮ ਸਾਚਾ ਬੋਏ, ਰਸਨਾ ਰਹੇ ਵਖਾਨ। ਸਚ ਸੁਹਾਗਾ ਹਰਿ ਜੀ ਜੋਏ, ਲਾਹੁਣ ਆਇਆ ਜਗਤ ਮੁਕਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਬੇਮੁਖਾਂ ਦੇਂਦਾ ਆਇਆ ਹਾਣ। ਬੇਮੁਖ ਮੂਰਖ ਮੁਗਧ ਗਵਾਰੀ। ਘਰ ਘਰ ਸੁੰਞੇ ਨਰ ਨਾਰੀ। ਉਚੀ ਮਾਰੇ ਇਕ ਉਡਾਰੀ। ਆਪ ਉਠਾਏ ਫੜ ਫੜ ਗ਼ਾਜ਼ੀ, ਚਲੇ ਖੰਡਾ ਦੋ ਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਨੀਂਹ ਮਾਤ ਉਸਾਰੀ। ਸਤਿਜੁਗ ਸਾਚੇ ਸਚ ਉਸਾਰਾ। ਕਲਜੁਗ ਤੇਰੀ ਅੰਤਮ ਵਾਰਾ। ਬੇਮੁਖਾਂ ਲੱਗੇ ਸ਼ਬਦ ਕਟਾਰਾ। ਗੁਰਮੁਖਾਂ ਮਿਲੇ ਨਾਮ ਅਪਾਰਾ। ਆਪ ਮਿਟਾਏ ਆਤਮ ਦੁੱਖ, ਅੰਮ੍ਰਿਤ ਦੇਵੇ ਠੰਡਾ ਠਾਰਾ। ਇਕ ਉਪਜਾਏ ਸਾਚਾ ਸੁਖ, ਬਣਤ ਬਣਾਏ ਹਰਿ ਨਿਰੰਕਾਰਾ। ਸੁਫ਼ਲ ਕਰਾਏ ਮਾਤ ਕੁੱਖ, ਜਨਮ ਨਾ ਆਵੇ ਦੂਜੀ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਬਹਾਏ ਚਰਨ ਦਵਾਰਾ। ਉਚੀ ਮਾੜੀ ਖੋਲ੍ਹੇ ਬੂਹਾ ਪਹਿਲੀ ਹਾੜੀ। ਦੂਜੇ ਦਰ ਗੁਰਮੁਖ ਵਾੜੀ। ਤੀਜੇ ਨੈਣ ਬਰਖ਼ੇ ਠੰਡੀ ਠਾਰੀ। ਚੌਥੇ ਘਰ ਸੰਤ ਵਾੜੀ। ਪੰਜਵੇਂ ਘਰ ਵਸੇ ਨਾੜ ਨਾੜੀ। ਛੇਵਾਂ ਦਿਸੇ ਸਾਚਾ ਘਰ ਰਿਹਾ ਉਘਾੜੀ। ਸੱਤਵਾਂ ਦੱਸੇ ਸਾਚਾ ਰਾਹ, ਪੁਰਖ ਅਬਿਨਾਸ਼ੀ ਅਗੰਮ ਅਥਾਹ, ਸ਼ਬਦ ਕਰਾਏ ਸਾਚੀ ਵਾੜੀ। ਅੱਠਵਾਂ ਉਠ ਉਠ ਵੇਖੇ, ਗੁਰਮੁਖ ਸਾਚੇ ਸੰਤ ਜਨ, ਜੰਗਲ ਜੂਹ ਵਿਚ ਪਹਾੜੀ। ਨੌਂ ਨੌਂ ਦਰ ਹਰਿ ਵੇਖੇ, ਜੋਤ ਸਰੂਪੀ ਰੱਖੇ ਭੇਖੇ, ਆਪੇ ਲਿਖੇ ਸਾਚੇ ਲੇਖੇ, ਬੇਮੁਖਾਂ ਪਕੜ ਪਛਾੜੇ, ਫੜ ਫੜ ਦਾਹੜੀ। ਦਸਵੇਂ ਦਹਿ ਦਿਸ਼ਾ ਉਠ ਧਾਏ। ਸਾਢੇ ਤਿੰਨ ਹੱਥ ਨੀਂਹ ਉਸਾਰੇ। ਕਲਜੁਗ ਤੇਰੀ ਅੰਤਮ ਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਚਾਰ ਚੁਫੇਰੇ, ਸ਼ਬਦ ਚੰਡ ਪ੍ਰਚੰਡ ਆਪ ਚਮਕਾਏ। ਇਕ ਦਸ ਇਕ ਅਕਾਰ ਹੈ। ਵੇਖੇ ਹਰਿ ਸੱਚੀ ਸਰਕਾਰ ਹੈ। ਤਿੰਨਾਂ ਲੋਆਂ ਵਸੇ ਬਾਹਰ ਹੈ। ਜੋਤ ਸਰੂਪੀ ਖੇਲ ਅਪਾਰ ਹੈ। ਗੁਰਮੁਖਾਂ ਖੋਲ੍ਹੇ ਬੰਦ ਕਵਾੜ ਹੈ। ਜੋਤ ਜਗਾਏ ਨਾੜ ਨਾੜ ਹੈ। ਬੇਮੁਖ ਜੀਵ ਬਾਲ ਅੰਞਾਣੇ, ਘਰ ਸਾਚੇ ਦੇਵੇ ਵਾੜ ਹੈ। ਗੁਰਮੁਖ ਸਾਚੇ ਸੁਘੜ ਸਿਆਣੇ, ਕਰੇ ਸ਼ਬਦ ਵਾੜ ਹੈ। ਲੋਕਮਾਤ ਰਾਜੇ ਰਾਣੇ, ਹੋਏ ਭਾਗ ਮਾੜ ਹੈ। ਲੇਖ ਲਿਖਾਏ ਸਤਾਰਾਂ ਹਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰੀ, ਅਗਨ ਜੋਤ ਹਰਿ ਦੇਵੇ ਸਾੜ ਹੈ। ਦਸ ਦੋ ਬਾਰਾਂ। ਲੱਗੀਆਂ ਰਹਿਣ ਜਗਤ ਬਹਾਰਾਂ। ਛਤਰ ਸੋਹਣ ਕੰਤ ਨਾਰਾਂ। ਗੁਰਮੁਖ ਸਾਚੇ ਸੰਤਾਂ, ਕਰੇ ਵਣਜ ਵਪਾਰਾ। ਲੱਖ ਚੁਰਾਸੀ ਜੀਵ ਜੰਤਾਂ, ਰਹੇ ਤਨ ਅਫਾਰਾ। ਆਪ ਬਣਾਏ ਸਾਚੀ ਬਣਤਾ, ਜਨ ਦੇਵੇ ਨਾਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਆਪ ਵਰਤਾਏ, ਸੋਹੰ ਸ਼ਬਦ ਸੱਚਾ ਭੰਡਾਰਾ। ਦਸ ਤਿੰਨ ਤੇਰਾਂ ਤੇਰਵੀਂ ਧਾਰੀ। ਸਦੀ ਚੌਧਵੀਂ ਪ੍ਰਭ ਵਖਾਣੀ, ਕਲਜੁਗ ਤੇਰੀ ਸਾਚੀ ਰਾਣੀ। ਅੰਤਮ ਕਲਜੁਗ ਆਈ ਹਾਨੀ। ਲੇਖ ਲਿਖਾਏ ਪਹਿਲੀ ਹਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੁੱਲਾਂ ਮੁਲਾਣੇ ਵਡ ਜਰਵਾਣੇ ਆਪ ਪਛਾੜੇ ਫੜ ਫੜ ਦਾਹੜੀ। ਦਸ ਚਾਰ ਚੌਦਾਂ ਲੋਕ। ਸੋਹੰ ਸ਼ਬਦ ਸੁਣਾਏ ਸੱਚਾ ਸਲੋਕ। ਧੁਰ ਦਰਗਾਹੀ ਕੋਇ ਨਾ ਸਕੇ ਰੋਕ। ਲੱਖ ਚੁਰਾਸੀ ਧਰਮ ਰਾਏ ਦੀ ਦੇਵੇ ਫਾਸੀ, ਅੰਤਮ ਵੇਲੇ ਦੇਵੇ ਝੋਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਸੁਣਾਏ ਸ਼ਬਦ ਸਲੋਕ। ਦਸ ਪੰਜ ਪੰਦਰਾਂ। ਪ੍ਰਭ ਅਬਿਨਾਸ਼ੀ ਗੁਰਮੁਖ ਸਾਚੇ ਸੰਤ ਜਨਾਂ, ਆਪੇ ਤੋੜੇ ਆਤਮ ਜੰਦਰਾ। ਸਾਚੀ ਜੋਤ ਆਪ ਬਲੋਏ, ਕਾਇਆ ਡੂੰਘੀ ਕੰਦਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਆਪ ਫਿਰਾਏ, ਘਰ ਘਰ ਭੌਂਦੇ ਫਿਰਨ ਬੰਦਰਾ। ਦਸ ਛੇ ਸੋਲਾਂ ਸੋਲਾਂ ਪ੍ਰਧਾਨ। ਸੋਲਾਂ ਕਲੀਆਂ ਜਗਤ ਨਿਸ਼ਾਨ। ਆਪ ਝੁਲਾਏ ਸ੍ਰੀ ਭਗਵਾਨ। ਸੱਤਾਂ ਦੀਪਾਂ ਨੌਆਂ ਖੰਡਾਂ ਪ੍ਰਿਥਮੀ ਵਿਚ ਜਹਾਨ। ਸਾਚਾ ਭੇਵ ਆਪ ਖੁਲ੍ਹਾਏ, ਸਤਾਰਾਂ ਹਾੜ ਵੇਖ ਵਖਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਜਾਣੀ ਜਾਣ। ਸੋਲਾਂ ਕਲਾਂ ਕਲਗੀ ਅਵਤਾਰਾ। ਕਰੇ ਖੇਲ ਅਪਰ ਅਪਾਰਾ। ਕਲਜੁਗ ਤੇਰੀ ਅੰਤਮ ਵਾਰਾ। ਗੁਰਮੁਖ ਵਿਰਲਾ ਦਰ ਘਰ ਸਾਚੇ ਪਲਾ, ਸਿਰ ਦੇਵੇ ਛਤਰ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਵ ਖੁਲ੍ਹਾਏ, ਚਿੱਟੇ ਅਸਵ ਹਰਿ ਚੜ੍ਹਾਏ, ਚਾਰ ਕੁੰਟ ਰਿਹਾ ਦੁੜਾਏ, ਪੰਚਮ ਜੇਠ ਹੋ ਅਸਵਾਰਾ। ਸਾਚਾ ਭੇਵ ਆਪ ਲਿਖਾਏ, ਦਇਆ ਕਮਾਏ ਸਤਾਰਾਂ ਹਾੜਾ। ਸਤਾਰਾਂ ਹਾੜੀ ਵਦੀ ਸੁਦੀ। ਆਪ ਜਾਣੇ ਲੱਖ ਚੁਰਾਸੀ ਆਤਮ ਬੁੱਧੀ। ਭੇਵ ਨਾ ਰੱਖੇ ਕੋਈ ਗੁੱਝੀ। ਏਕਾ ਧਾਰ ਸੱਚੀ ਸਰਕਾਰ, ਨਿਹਕਲੰਕ ਅਵਤਾਰ ਵਿਚ ਮਾਤ ਸੁਝੀ। ਨਿਹਕਲੰਕ ਕਲਗੀ ਅਵਤਾਰ, ਗੁਰਮੁਖ ਸਾਚੇ ਤੇਰੀ ਕਾਇਆ ਚਰਨ ਪ੍ਰੀਤੀ ਝੂਜੀ। ਹਰਿ ਘਾਟ ਨੇੜੇ ਵਾਟ ਹੈ। ਹਰਿ ਘਾਟ ਨਾ ਕੋਈ ਤੀਰਥ ਨਾ ਕੋਈ ਤਾਟ ਹੈ। ਹਰਿ ਘਾਟ ਏਕਾ ਜੋਤ ਜਗੇ ਅਮੋਲਾ ਸਚ ਲਲਾਟ ਹੈ। ਆਪ ਮਿਟਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਵਖਾਏ ਦਇਆ ਕਮਾਏ, ਬਜ਼ਰ ਕਪਾਟੀ ਜਾਏ ਪਾਟ ਹੈ। ਹਰਿ ਘਟ ਆਤਮ ਸਰ, ਸਾਚਾ ਤੀਰਥ ਸਾਚਾ ਤਾਟ ਹੈ। ਆਪ ਵਖਾਏ ਖੋਲ੍ਹੇ ਦਰ, ਸਾਚੀ ਜੋਤ ਜਗੇ ਲਲਾਟ ਹੈ। ਆਪ ਮਿਟਾਏ ਜਮ ਕਾ ਝੂਠਾ ਡਰ, ਆਪ ਖੁਲ੍ਹਾਏ ਸਾਚਾ ਹਾਟ ਹੈ। ਦੇਵੇ ਨਾਮ ਸਾਚਾ ਵਰ, ਹੋਏ ਰੁਸ਼ਨਾਈ ਕਾਇਆ ਮਾਟ ਹੈ। ਦੀਪਕ ਜੋਤੀ ਦੇਵੇ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਦਰ ਵਖਾਏ, ਕਲਜੁਗ ਅੰਤਮ ਆਣ ਲਿਖਾਏ, ਚਾਰ ਵਰਨ ਬਸਾਏ ਏਕਾ ਘਰ ਸਰ ਘਾਟ ਹੈ। ਆਤਮ ਅੰਦਰ ਏਕਾ ਮਾਰੇ ਸਾਚਾ ਜੰਦਰ। ਵੇਖ ਵਿਚਾਰੇ ਕਿਰਪਾ ਧਾਰੇ, ਨਰ ਨਿਰੰਕਾਰੇ ਭਗਤ ਅਧਾਰੇ, ਜੋਤ ਅਕਾਰੇ ਕਾਇਆ ਕੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੀ ਜੋਤ ਆਪ ਬਲੋਏ, ਅਵਰ ਨਾ ਜਾਣੇ ਕੋਇ, ਆਪ ਉਠਾਏ ਮਾਤ ਸੋਏ, ਭਾਗ ਲਗਾਏ ਕਾਇਆ ਮੰਦਰ। ਸਾਚਾ ਘਾਟ ਸਖੀ ਸੁਲਤਾਨ ਹੈ। ਨਿਕਲੇ ਇਕ ਲਲਾਟ, ਜੋਤ ਇਕ ਮਹਾਨ ਹੈ। ਕਲਜੁਗ ਤੇਰੀ ਅੰਤਮ ਨੇੜੇ ਆਈ ਵਾਟ ਹੈ। ਪ੍ਰਗਟ ਹੋਇਆ ਬਲੀ ਬਲਵਾਨ ਹੈ। ਝੂਠਾ ਚੋਲਾ ਗਿਆ ਪਾਟ, ਨਾ ਹੋਏ ਕੋਈ ਸਹਾਈ ਹੈ। ਏਕਾ ਮਾਰੇ ਸ਼ਬਦ ਝਾਟ, ਚਾਰ ਕੁੰਟ ਮਾਰ ਉਡਾਰ ਹੈ। ਲੱਖ ਚੁਰਾਸੀ ਅੰਤਮ ਹੋਣੀ ਮਾਟ, ਧਰਤ ਮਾਤ ਗੋਦ ਸੁਹਾਈ ਹੈ। ਏਕਾ ਸ਼ਬਦ ਵਿਕਾਵੇ ਸਾਚੇ ਹਾਟ, ਗੁਰਮੁਖ ਵਿਰਲਾ ਵਣਜ ਕਰਾਈ ਹੈ। ਆਪ ਬਹਾਏ ਦਇਆ ਕਮਾਏ ਆਤਮ ਸਾਚੇ ਘਾਟ, ਸੋਹਣੀ ਸੇਜਾ ਆਪ ਵਿਛਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰੀ, ਲੋਕਮਾਤ ਜੋਤ ਜਗਾਈ ਹੈ। ਸਾਚਾ ਘਾਟ ਹਰਿ ਭਗਵਾਨ। ਝੁੱਲੇ ਸਦਾ ਇਕ ਨਿਸ਼ਾਨ। ਕੋਇ ਨਾ ਲੱਗੇ ਏਥੇ ਮੁੱਲੇ, ਮਿਲਦਾ ਸੱਚਾ ਇਕ ਬਬਾਨ। ਗੁਰਮੁਖ ਵਿਰਲਾ ਪੂਰਾ ਤੋਲ ਤੁਲੇ, ਫਲ ਲਗਾਏ ਕਾਇਆ ਡਾਹਨ। ਚਰਨ ਪ੍ਰੀਤੀ ਘੋਲ ਘੁਲੇ, ਦੇਵੇ ਦਰਸ ਗੁਣ ਨਿਧਾਨ। ਕਲਜੁਗ ਜੀਵ ਝੂਠੀ ਮਾਇਆ ਅੰਤਮ ਰੁੱਲੇ, ਚਾਰ ਕੁੰਟ ਹੋਏ ਹੈਰਾਨ। ਭਾਗ ਲਗਾਏ ਗੁਰਮੁਖ ਤੇਰੀ ਕਾਇਆ ਕੁੱਲੇ, ਕਿਰਪਾ ਕਰੇ ਮਹਾਨ। ਦਰ ਦਵਾਰੇ ਸਦਾ ਖੁਲ੍ਹੇ, ਧਰੇ ਜੋਤ ਸ੍ਰੀ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚਾ ਹਰਿ ਲੋਕਮਾਤ ਜੋਤ ਧਰ, ਜੋਤੀ ਖੇਲ ਕਰੇ ਭਗਵਾਨ। ਸਾਚਾ ਘਾਟ ਜਗਤ ਨਿਆਰਾ। ਕਿਸੇ ਨਾ ਦਿਸੇ ਪਾਰ ਕਿਨਾਰਾ। ਕਲਜੁਗ ਤੇਰੀ ਨੇੜੇ ਵਾਟ, ਲੱਖ ਚੁਰਾਸੀ ਅੰਤਮ ਆਈ ਹਾਰਾ। ਦੂਈ ਦਵੈਤੀ ਲੱਗਾ ਫੱਟ, ਆਤਮ ਦੁੱਖੜਾ ਲਾਹੇ ਭਾਰਾ। ਦੁਰਮਤ ਮੈਲ ਕੋਈ ਨਾ ਦੇਵੇ ਕਾਟ, ਅਠ ਸਠ ਤੀਰਥਾਂ ਹੋਏ ਖੁਆਰਾ। ਗੁਰਮੁਖ ਵਿਰਲੇ ਪ੍ਰਭ ਦਰ ਰਸ ਸਾਚਾ ਰਹੇ ਚਾਟ, ਮੇਟ ਮਿਟਾਏ ਅੰਧ ਅੰਧਿਆਰਾ। ਦੀਪਕ ਜੋਤ ਜਗਾਏ ਵਿਚ ਲਲਾਟ, ਦੇਵੇ ਨਾਮ ਸ਼ਬਦ ਭੰਡਾਰਾ। ਆਪ ਕਰਾਏ ਪੂਰੀ ਘਾਟ, ਗੁਰਮੁਖ ਬਣੇ ਦਰ ਵਣਜਾਰਾ। ਜੋਤ ਜਗਾਏ ਕਾਇਆ ਮਾਟ, ਜਗੇ ਜੋਤ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਨਰ ਨਰਾਇਣ ਰੂਪ ਅਗੰਮ ਅਪਰ ਅਪਾਰਾ। ਹਰਿ ਉਪਦੇਸ਼ ਸੰਤ ਜੈਕਾਰਿਆ। ਵੇਖ ਵਖਾਣੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼, ਤਿੰਨਾਂ ਲੋਆਂ ਪਾਵੇ ਸਾਰਿਆ। ਜੋਤ ਸਰੂਪੀ ਧਰ ਧਰ ਭੇਖ, ਸੰਤ ਸਾਜਨ ਹਰਿ ਰਿਹਾ ਵੇਖ, ਖੋਲ੍ਹੇ ਬੰਦ ਕਵਾੜਿਆ। ਧੁਰਦਰਗਾਹੀ ਪਿਛਲੀ ਵੇਖੇ ਰੇਖ, ਲੋਕਮਾਤ ਘਰ ਸਾਚੇ ਲੇਖ ਸਤਾਰਾਂ ਹਾੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਮਾਤ ਜਗਾਏ ਲੁਕਿਆ ਰਹਿਣ ਨਾ ਦੇਵੇ ਕੋਈ ਜੰਗਲ ਜੂਹ ਵਿਚ ਪਹਾੜਿਆ। ਸੰਤ ਜਨਾਂ ਹਰਿ ਸਚ ਉਪਦੇਸਾ। ਜਗੇ ਜੋਤ ਹਰਿ ਮਾਝੇ ਦੇਸਾ। ਆਪੇ ਧਾਰੇ ਕਰ ਵਿਚਾਰੇ, ਚਵੀ ਵਾਰੇ ਆਪੇ ਕਰੇ ਵੇਸਾ। ਨਿਹਕਲੰਕ ਨਰ ਅਵਤਾਰੇ, ਏਕਾ ਛਤਰ ਝੁਲਾਏ ਸੀਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ ਭੇਵ ਮਿਟਾਏ ਬੀਸ ਇਕੀਸਾ। ਸੰਤ ਜਨਾਂ ਹਰਿ ਹੋਏ ਦਿਆਲਾ। ਦੇਵੇ ਸੱਚਾ ਨਾਮ ਸਦਾ ਕਰੇ ਪ੍ਰਿਤਪਾਲਾ। ਅੰਮ੍ਰਿਤ ਦੇਵੇ ਸਾਚਾ ਜਾਮ, ਅੰਮ੍ਰਿਤ ਭਰੇ ਪਿਆਲਾ। ਕੋਈ ਨਾ ਲਾਏ ਏਥੇ ਦਾਮ, ਤੋੜੇ ਜਗਤ ਜੰਜ਼ਾਲਾ। ਸੁੱਕਾ ਹਰਾ ਕਰੇ ਚਾਮ, ਜੋ ਜਨ ਆਏ ਮਤਵਾਲਾ। ਪੂਰ ਕਰਾਏ ਆਪਣਾ ਕਾਮ, ਸਾਲ ਗਿਆਰਵੇਂ ਸੁਰਤ ਸੰਭਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵੇਖ ਵਖਾਣੇ ਭੇਖ ਪਖੰਡਾਂ, ਸ਼ਬਦ ਡੰਡੇ ਲਾਉਂਦਾ ਪਾਸਾ। ਸ਼ਬਦ ਡੰਡਾ ਹਰਿ ਜੀ ਫੜਿਆ। ਚਿੱਟੇ ਘੋੜੇ ਹਰਿ ਜੀ ਚੜ੍ਹਿਆ। ਸਾਧ ਸੰਤ ਦਿਸੇ ਕੋਈ ਨਾ ਅੜਿਆ। ਇਕ ਰਖਾਏ ਚਾਰ ਕੁੰਟ, ਸ਼ਬਦ ਸਰੂਪੀ ਸਾਚੀ ਧੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਆਤਮ ਜੋਤੀ, ਸੰਤਾਂ ਭਗਤਾਂ ਜੀਆਂ ਜੰਤਾਂ, ਅੱਠੇ ਪਹਿਰ ਹਰਿ ਰਿਹਾ ਲੜਿਆ। ਅੱਠੇ ਪਹਿਰ ਰਹੇ ਸਰਨਾਈ। ਸਤਾਰਾਂ ਹਾੜ ਖ਼ੁਸ਼ੀਆਂ ਨਾਲ ਮਨਾਈ। ਵਾਰ ਅਠਾਰਵੇਂ ਹਿੱਸੇ ਤੇਰੇ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਤਾਣ ਸਰਬ ਮਿਟਾਈ। ਮਾਣ ਤਾਣ ਸਰਬ ਮਿਟਾਏ, ਕਲਜੁਗ ਤੇਰੀ ਲਾਹੇ ਛਾਹੀ ਕਾਲਾ ਦਾਗ਼। ਗੁਰਮੁਖਾਂ ਭਾਗ ਗਏ ਜਾਗ। ਪ੍ਰਗਟ ਜੋਤ ਨਿਹਕਲੰਕ ਆਪ ਬੁਝਾਏ ਆਤਮ ਆਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਊ ਗਰੀਬ ਨਿਮਾਣਿਆਂ ਗਲੇ ਲਗਾਏ, ਜਿਉਂ ਬਿਦਰ ਖਾਇਆ ਅਲੂਣਾ ਸਾਗ। ਬੱਝੇ ਸ਼ਬਦ ਜੰਜ਼ੀਰ ਹੱਥਕੜੀ ਹੈ। ਕਲਜੁਗ ਕੱਟਣ ਆਇਆ ਪੀੜ, ਕਲਜੁਗ ਲਾਈ ਵਾਹਵਾ ਝੜੀ ਹੈ। ਜਨ ਭਗਤਾਂ ਬੰਨ੍ਹਣ ਆਇਆ ਬੀੜ, ਸ਼ਬਦ ਸੋਟੀ ਹੱਥ ਫੜੀ ਹੈ। ਨਾ ਜਾਣੇ ਹਸਤ ਕੀੜ, ਏਕਾ ਤੋਲ ਤੋਲੇ, ਜੋਤ ਸਰੂਪੀ ਆਤਮ ਬੋਲੇ, ਨਾ ਰੱਖੇ ਕੋਈ ਸੇਰ ਧੜੀ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤੀ ਦੀਪ ਜਗਾਏ, ਪ੍ਰਗਟ ਹੋਇਆ ਵਿਚੋਂ ਗੋਰ ਮੜ੍ਹੀ ਹੈ। ਗੋਰ ਮੜ੍ਹੀ ਜਗਤ ਮਸਾਣਾ। ਪ੍ਰਗਟ ਹੋਇਆ ਹਰਿ ਭਗਵਾਨਾ। ਖੇਲ ਕੀਆ ਜਗਤ ਮਹਾਨਾ। ਕਲਜੁਗ ਤੇਰਾ ਮਿਟੇ ਨਿਸ਼ਾਨਾ। ਤੋੜੇ ਮਾਣ ਵਡ ਹੰਕਾਰਿਆ, ਮਾਰੇ ਸ਼ਬਦ ਨਿਸ਼ਾਨਾ। ਦੇਵੇ ਨਾਮ ਸਚ ਵਪਾਰੀਆ, ਖੋਲ੍ਹੇ ਮਾਲ ਖ਼ਜ਼ਾਨਾ। ਲਾੜੀ ਮੌਤ ਹੱਥ ਪਸਾਰਿਆ, ਚਾਰ ਕੁੰਟ ਆਪ ਭਵਾਨਾ। ਸਾਧਾਂ ਸੰਤਾਂ ਆਈ ਵਾਰਿਆ, ਪ੍ਰਗਟ ਜੋਤ ਨਿਹਕਲੰਕ ਬਲੀ ਬਲਵਾਨਾ। ਸਤਾਰਾਂ ਹਾੜ ਜੋਤ ਜਗਾਏ, ਦਇਆ ਕਮਾਏ, ਸਾਚੇ ਧਾਮ ਰਖਾਏ, ਸ਼ਬਦ ਸਰੂਪੀ ਬਚਨ ਚਲਾਏ ਕਰੇ ਖੇਲ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਕੋਲੋਂ ਮੰਗਣ ਜਾਏ ਨਾਮ ਦਾਨਾ। ਮੰਗਣ ਜਾਏ ਨਾਮ ਦਾਨ। ਅੱਗੇ ਡਾਹੇ ਝੋਲੀ, ਚਰਨ ਧੂੜ ਕਰੇ ਇਸ਼ਨਾਨ। ਕਲਜੁਗ ਤੇਰੀ ਵਿਆਹੇ ਬੋਲੀ, ਆਪ ਰਖਾਏ ਮਾਣ ਤਾਣ। ਸਭ ਦੇ ਰਿਹਾ ਪੜਦੇ ਖੋਲ੍ਹੀ, ਜਨ ਸੰਤਾਂ ਮਾਰੇ ਆਤਮ ਬਾਣ। ਸ਼ਬਦ ਸਰੂਪੀ ਰਿਹਾ ਬੋਲੀ, ਆਤਮ ਜੋਤੀ ਜਗੇ ਮਹਾਨ। ਸਦ ਵਸੇ ਕੋਲ ਕੋਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੇ ਰੰਗ ਆਪ ਰੰਗਾਏ, ਸਾਚੀ ਰੰਗਣ ਰੰਗ ਕਰਾਏ, ਆਪੇ ਪਾਏ ਸੂਸੀ ਕਾਲੀ। ਪਹਿਲੀ ਚਿੱਟੀ ਚੋਲੀ ਗਲ ਪਾਏ ਰੰਗ ਲਾਲ। ਜਗਤ ਵਿਚੋਲੇ ਭਗਤ ਦਲਾਲ। ਕਲਜੁਗ ਜੀਵਾਂ ਖੋਲ੍ਹੇ ਪੋਲੇ, ਘਰ ਘਰ ਵੇਖੇ ਫਲ ਲੱਗੇ ਡਾਲ। ਕਾਲਾ ਭੇਖ ਹਰਿ ਜੀ ਖੋਲ੍ਹੇ, ਕਾਲ ਰੂਪ ਕਲ ਖਾਏ ਕਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਆਪ ਰਖਵਾਲ। ਕਾਲਾ ਚੋਲਾ ਤਨ ਛੁਹਾਵਣਾ। ਕਲਜੁਗ ਤੇਰਾ ਵੇਸ ਕਰਾਵਣਾ। ਧਾਰ ਭੇਖ ਨਰ ਨਰੇਸ਼, ਚਰਨ ਬਿਆਸੇ ਜਾ ਟਿਕਾਵਣਾ। ਸੋਹਣਾ ਲੱਗੇ ਹਰਿ ਜੀ ਵੇਸ, ਖੁਲ੍ਹੇ ਕੇਸ ਕਰ ਵਖਾਵਣਾ। ਕਿਹੜਾ ਬੁੱਝੇ ਸ੍ਰੀ ਦਸਮੇਸ਼, ਆਪਣਾ ਭੇਵ ਆਪ ਖੁਲ੍ਹਾਵਣਾ। ਹੱਥ ਨਾ ਆਵੇ ਕਿਸੇ ਨਰ ਨਰੇਸ਼, ਮਾਇਆ ਪੜਦਾ ਹਰਿ ਜੀ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਭਰਮ ਭਉ ਚੁਕਾਵਣਾ। ਜਨ ਭਗਤਾਂ ਜਾਣੇ ਮਿਤ ਗਤ। ਫੜ ਫੜ ਬਾਹੋਂ ਦੇਵੇ ਮਤ। ਆਤਮ ਦੇਵੇ ਧੀਰਜ ਸਾਚਾ ਯਤ, ਸ਼ਬਦ ਸਤਿ ਵਿਚ ਟਿਕਾਵਣਾ। ਚਰਨ ਪ੍ਰੀਤੀ ਨਿਭੇ ਨਤ, ਦੋ ਜਹਾਨੀ ਤੋੜ ਨਿਭਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਉਂ ਮੰਗਣ ਜਾਏ ਝੋਲੀ ਡਾਹੇ ਵਿਚ ਸਥ, ਪੜਦਾ ਉਹਲਾ ਸਰਬ ਗਵਾਇੰਦਾ। ਮੰਗੇ ਨਾਮ ਬਣ ਭਿਖਾਰਿਆ। ਕਲਜੁਗ ਤੇਰੀ ਅੰਤਮ ਵਾਰਿਆ। ਸੋਹੰ ਸ਼ਬਦ ਲੇਖੇ ਲਾਏ ਮਾਰ ਉਡਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੇ ਚਿੱਟੇ ਅਸਵ ਜਾਏ ਹੋਏ ਅਸਵਾਰਿਆ। ਹੋਏ ਅਸਵਾਰ ਕਲਜੁਗ ਤੇਰੀ ਮਿਟੇ ਘਟਾ ਕਾਲੀ। ਆਪੇ ਬਣੇ ਜਗ ਖੇਵਟ ਖੇਟਾ, ਕੋਈ ਦਰ ਨਾ ਦਿਸੇ ਖਾਲੀ। ਗੁਰਮੁਖ ਸਾਚੇ ਸੰਤ ਜਨ ਸ਼ਬਦ ਸੂਤਰ ਸਾਚੇ ਚੋਲੇ ਆਪ ਲਪੇਟੇ, ਨਾ ਕੋਈ ਮੰਗੇ ਦਲਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੰਡਾ ਆਪੇ ਝਾੜੇ। ਉਚੇ ਡਾਹਲੇ ਲੱਗੇ ਫ਼ਲ ਇਕੋ ਮਾਰੇ ਵਡੀ ਛਾਲੀ। ਅੰਤਮ ਵੇਲਾ ਵਕਤ ਸੁਹਾਵਣਾ। ਸਾਚਾ ਕੰਤ ਆਪ ਅਖਵਾਵਣਾ। ਫੜ ਬਾਹੋਂ ਹੁਕਮ ਸੁਣਾਵਣਾ। ਅਗੰਮ ਅਥਾਹੋ ਬੇਪ੍ਰਵਾਹੋ, ਆਪਣਾ ਭਾਣਾ ਆਪ ਵਖਾਵਣਾ। ਬਣ ਸਾਚਾ ਸੱਚੋ ਸ਼ਾਹੋ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲਾ ਚਰਨ ਬਿਆਸ ਰਖਾਵਣਾ। ਸਾਚਾ ਚਰਨ ਬਿਆਸ ਰਖਾਏ। ਕਲਗੀਧਰ ਜੋਤ ਪ੍ਰਗਟਾਏ। ਸਾਚਾ ਹਰਿ ਆਪ ਅਖਵਾਏ। ਮੰਗਣ ਜਾਏ ਸਾਚਾ ਦਰ, ਸੰਤ ਵਿਚੋਲਾ ਵਿਚ ਰਖਾਏ। ਆਪੇ ਵੇਖੇ ਚੌਥੇ ਘਰ, ਜੋਤ ਸਰੂਪੀ ਡਗਮਗਾਏ। ਕਿਸੇ ਕੋਲੋਂ ਨਾ ਰੱਖੇ ਡਰ, ਸਭ ਤੇ ਪੜਦੇ ਰਿਹਾ ਪਾਏ। ਮੰਗਣ ਜਾਏ ਨਾਮ ਵਰ, ਕਾਇਆ ਝੋਲੀ ਅੱਗੇ ਡਾਹੇ। ਨਾ ਜਨਮੇ ਨਾ ਜਾਏ ਮਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਵਟਾਏ। ਸਾਚੇ ਸੰਤ ਨਾਮ ਕੁੜਮਾਈਆ। ਪ੍ਰਭ ਦੇਵਣ ਆਇਆ ਮਾਤ ਵਧਾਈਆ। ਏਕਾ ਜਗੇ ਜੋਤ ਹੋਏ ਜਗਤ ਰੁਸ਼ਨਾਈਆ। ਪ੍ਰਗਟ ਹੋਇਆ ਜਨ ਭਗਤਾਂ ਵਾਲੀ, ਸਾਚੀ ਬਣਤ ਰਿਹਾ ਬਣਾਈਆ। ਦੋਵੇਂ ਹੱਥ ਰੱਖੇ ਖਾਲੀ, ਸ੍ਰਿਸ਼ਟ ਸਬਾਈ ਫੜ ਫੜਾਈਆ। ਚਰਨ ਲਗਾਏ ਹਿੰਦ ਵਾਲੀ, ਅਚਰਜ ਖੇਲ ਕਰੇ ਰਘੁਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜ ਖ਼ੁਸ਼ੀਆਂ ਨਾਲ ਮਨਾਈਆ। ਦੇਹ ਕਾਇਆ ਚੋਲਾ ਪਾਟਾ ਹੈ। ਚਾਰੋਂ ਤਰਫ ਦਿਸੇ ਘਾਟਾ ਹੈ। ਖ਼ਾਲੀ ਹੋਇਆ ਕਾਇਆ ਮਾਟਾ ਹੈ। ਜਗੇ ਜੋਤ ਨਾ ਵਿਚ ਲਲਾਟਾ ਹੈ। ਝੂਠਾ ਮੰਦਰ, ਨਾ ਕੋਈ ਤੀਰਥ ਨਾ ਕੋਈ ਤਾਟਾ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਮਾਤ ਕਰੇ ਕਰਾਏ, ਵੇਖੇ ਵੇਖ ਵਖਾਣੇ ਭੇਵ ਕੋਈ ਨਾ ਜਾਣੇ, ਭੁੱਲੇ ਰਾਜੇ ਰਾਣੇ, ਭੇਖਾ ਭੇਖ ਕਰੇ ਜਿਉਂ ਬਾਜ਼ੀਗਰ ਨਾਟਾ ਹੈ। ਬਾਜ਼ੀਗਰ ਨਟੂਆ ਨਾਟ। ਕਲਜੁਗ ਤੇਰਾ ਅੰਤਮ ਘਾਟ। ਏਕਾ ਸਾਚੀ ਸੇਜ ਵਿਛਾਏ, ਉਤੇ ਆਸਣ ਹਰਿ ਜੀ ਲਾਏ, ਨਾਮ ਰਖਾਏ ਆਤਮ ਖਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਸੰਗ ਲਿਆਏ, ਚਾਰ ਵਰਨ ਖੁਲ੍ਹਾਏ ਸਾਚਾ ਹਾਟ। ਹਰਿ ਭੇਖੀ ਸਦਾ ਪਖੰਡੀ ਹੈ। ਨਾ ਵੇਖੇ ਰਾਹ ਨਾ ਕੋਈ ਡੰਡੀ ਹੈ। ਸਦ ਪਾਉਂਦਾ ਰਹਿੰਦਾ ਵੰਡੀ ਹੈ। ਬੇਮੁਖਾਂ ਕਾਇਆ ਤਨ ਰੰਡੀ ਹੈ। ਸ਼ਬਦ ਫੜੀ ਰੱਖੇ ਚੰਡੀ ਹੈ। ਜੋਤ ਜਗਦੀ ਰਹੇ ਵਰਭੰਡੀ ਹੈ। ਜਨ ਭਗਤਾਂ ਸੰਤ ਦੁਲਾਰਿਆਂ, ਪੰਜਾਂ ਦੂਤਾਂ ਰਿਹਾ ਖੰਡੀ ਹੈ। ਸਾਚਾ ਦੇਵੇ ਨਾਮ ਉਜਆਰਿਆ। ਸਿੰਘ ਸਿੰਘਾਸਣ ਬੈਠਾ ਰਿਹਾ ਵੰਡੀ ਹੈ। ਅਚਰਜ ਖੇਲ ਕਰੇ ਕਰਤਾਰਿਆ, ਸਭ ਜੀਆਂ ਤੋੜੇ ਘਮੰਡੀ ਹੈ। ਨਿਹਕਲੰਕ ਨਰਾਇਣ ਨਰ ਅਵਤਾਰਿਆ, ਆਪੇ ਵਸੇ ਉਤਭੁਜ ਸੇਹਤਜ ਜੇਰਜ਼ ਅੰਡੀ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਰੱਖੇ ਵਾਸ, ਖੰਡ ਬ੍ਰਹਿਮੰਡ ਵਰਭੰਡੀ ਹੈ। ਖੰਡ ਬ੍ਰਹਿਮੰਡ ਹਰਿ ਕਾ ਵਾਸ। ਜਗੇ ਜੋਤ ਨਿਰਾਲੀ, ਉਪਰ ਗਗਨ ਅਕਾਸ਼, ਦੀਪਕ ਜੋਤੀ ਸਾਚੀ ਬਾਲੀ, ਲੋਕਮਾਤ ਹੋਇਆ ਪ੍ਰਕਾਸ਼। ਗੁਰਮੁਖ ਕਾਇਆ ਕੋਈ ਨਾ ਦਿਸੇ ਖ਼ਾਲੀ, ਮਿਲਿਆ ਹਰਿ ਸੱਚਾ ਪੁਰਖ ਅਬਿਨਾਸ਼। ਫਲ ਲਗਾਵੇ ਸਾਚੀ ਡਾਲੀ, ਕਟੇ ਰੋਗ ਦਸ ਦਸ ਮਾਸ। ਬੇਮੁਖਾਂ ਕਰੇ ਕਲਜੁਗ ਅੰਤਮ ਚਾਲੀ, ਲੱਖ ਚੁਰਾਸੀ ਹੋਵੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ ਜੋਤ ਸਰੂਪੀ ਭੇਵ ਛੁਪਾਇਆ, ਕਰੇ ਘਨਕਪੁਰ ਵਾਸ। ਹਰਿ ਜੋਤੀ ਜੋਤ ਜਗਾਇੰਦਾ। ਜਗਤ ਜੁਗਤ ਆਪ ਬਣਾਇੰਦਾ। ਵੇਖਣ ਜਾਏ ਸਾਚਾ ਰਾਹ, ਮੁਕਤ ਦਵਾਰਾ ਆਪ ਖੁਲ੍ਹਾਇੰਦਾ। ਗੁਰ ਪੂਰਾ ਅੱਗੋਂ ਪਕੜੇ ਬਾਂਹ, ਦਰ ਆਪਣੇ ਮਾਣ ਦਵਾਇੰਦਾ। ਆਤਮ ਤ੍ਰਿਸ਼ਨਾ ਅਗਨ ਬੁਝਾਏ ਸ਼ਬਦ ਸਰੂਪੀ ਕਰੇ ਠੰਡੀ ਛਾਂ, ਦੀਪਕ ਜੋਤੀ ਸਚ ਜਗਾਇੰਦਾ। ਮੇਲ ਮਿਲਾਏ ਦਇਆ ਕਮਾਏ ਇਕ ਵਖਾਏ ਸਾਚਾ ਥਾਂ, ਜਿਥੇ ਹਰਿ ਬਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਨੀਂ ਹਾੜੀ ਬਣ ਭਿਖਾਰੀ ਜਾਏ ਦਵਾਰੀ ਝੋਲੀ ਅੱਗੇ ਗੁਰ ਪੂਰੇ ਡਾਹਿੰਦਾ। ਕਾਲਾ ਵੇਸ ਕਲਾ ਕਲ ਧਾਰੀਆ। ਸ਼ਬਦ ਸਾਚਾ ਵੱਜੇ ਡੰਕ, ਸੁਣੇ ਚਾਰ ਕੁੰਟ ਚਾਰ ਦਵਾਰੀਆ। ਨਾ ਕੋਈ ਵੇਖੇ ਰਾਓ ਰੰਕ, ਏਕਾ ਰੰਗ ਰੰਗੇ ਕਰਤਾਰੀਆ। ਆਪ ਸੁਹਾਏ ਧਾਮ ਬੰਕ, ਮੰਗੀ ਜਾਏ ਭਿਖ ਭਿਖਾਰੀਆ। ਏਕਾ ਮੰਗੇ ਸ਼ਬਦ ਅਨਕ, ਅਨਹਦ ਸ਼ਬਦ ਧੁਨ ਸੱਚੀ ਧੁਨਕਾਰੀਆ। ਜਨ ਭਗਤਾਂ ਦੇਵੇ ਮਾਣ ਵਡਿਆਈ ਜਿਉਂ ਭਗਤ ਜਨਕ, ਸਾਚੀ ਖੇਲ ਹਰਿ ਨਿਰੰਕਾਰੀਆ। ਜੋਤੀ ਮਾਰੇ ਏਕਾ ਤਨਕ, ਜਗੇ ਜੋਤ ਸਚ ਅਟੱਲ ਅਟਾਰੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦਰ ਦਰਵੇਸ਼, ਮੰਗਣ ਜਾਏ ਭੇਖ ਧਰ ਨਾਮ ਵਥ ਹਰਿ ਸਮਰਥ, ਸਗਲ ਵਸੂਰੇ ਜਾਇਣ ਲਥ, ਸ੍ਰਿਸ਼ਟ ਸਬਾਈ ਮੇਟ ਮਿਟਾਏ ਅੰਧ ਅੰਧਿਆਰੀਆ। ਮੰਗੇ ਨਾਮ ਸ਼ਬਦ ਜੈਕਾਰ ਹੈ। ਪੂਰਾ ਕਰੇ ਆਪਣਾ ਕਾਮ, ਨਾ ਕਰੇ ਬੰਦ ਕਵਾੜ ਹੈ। ਮਿਟਾਏ ਅੰਧੇਰੀ ਸ਼ਾਮ, ਦਇਆ ਕਮਾਏ ਸਤਾਰਾਂ ਹਾੜ ਹੈ। ਏਕਾ ਜੋਤ ਜਗੇ ਰਮਈਆ ਰਾਮ, ਧੁਰਦਰਗਾਹੀ ਏਕਾ ਸਾਚਾ ਲਾੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਅਠ ਸਠ ਤੀਰਥ ਜੰਗਲ ਜੂਹ ਫਿਰਦਾ ਰਹੇ ਅੱਠੇ ਪਹਿਰ ਵਿਚ ਉਜਾੜ ਹੈ। ਜੰਗਲ ਜੂਹ ਉਜਾੜ ਪਹਾੜਾਂ ਉਚੇ ਟਿੱਲੇ ਪਰਬਤਾਂ ਹਰਿ ਸਾਚਾ ਆਸਣ ਲਾਇੰਦਾ। ਆਪੇ ਵੇਖੇ ਵੇਖ ਵਖਾਣੇ, ਗੁਰਮੁਖ ਪਰਖੇ ਬਾਲ ਅੰਞਾਣੇ, ਬਹੱਤਰ ਨਾੜੀ ਜੋਤ ਜਗਾਇੰਦਾ। ਦਰ ਭਗਤ ਬਣਾਏ ਸੁਘੜ ਸਿਆਣੇ, ਤਿੰਨ ਸੌ ਸੱਠ ਹਾਡੀ ਵਾਹ ਵਾਹ ਜੋੜ ਜੁੜਾਇੰਦਾ। ਆਪੇ ਬਣਿਆ ਸਾਚਾ ਗਾਡੀ, ਕਾਇਆ ਰਥ ਆਪ ਚਲਾਇੰਦਾ। ਜੋਤ ਸਰੂਪੀ ਸਾਚਾ ਬਾਡੀ, ਸਾਚਾ ਮੰਦਰ ਜਗਤ ਉਪਾਇੰਦਾ। ਮਾਤ ਗਰਭ ਬਾਹਰ ਲਏ ਕਾਢੀ, ਮਾਇਆ ਪੜਦਾ ਪਰੇ ਹਟਾਇੰਦਾ। ਮਾਤ ਲਡਾਏ ਜਗਤ ਲਾਡੀ, ਪਿਤਾ ਪੂਤ ਨਾਤਾ ਬੰਨ੍ਹਾਇੰਦਾ। ਕਲਜੁਗ ਜੂਠੇ ਝੂਠੇ ਜਾਨਣ ਵਸਤ ਅਸਾਡੀ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਪਿਆਰੇ, ਆਪ ਬਣਾਏ ਸਚ ਦੁਲਾਰੇ, ਸਾਚੀ ਦਰਗਹਿ ਧਾਮ ਅਵਲੜੇ ਸਾਚਾ ਮਾਣ ਦਵਾਇੰਦਾ। ਮਾਣ ਦਵਾਏ ਭਗਤ ਕਿਰਪਾ ਕਰ ਹਰਿ ਨਿਰੰਕਾਰ, ਆਪ ਝੁਲਾਇਆ ਸਚ ਨਿਸ਼ਾਨ। ਦਰ ਘਰ ਸਾਚੇ ਦੇਵੇ ਮਾਣ। ਚੜ੍ਹਾਈ ਜਾਏ ਸ਼ਬਦ ਬਬਾਣ। ਆਪ ਚੁਕਾਏ ਜਮ ਕੀ ਕਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਮਾਣ ਤਾਣ। ਮਾਣ ਤਾਣ ਪ੍ਰਭ ਹੱਥ ਹੈ। ਕਲਜੁਗ ਜੀਵ ਪਛਾਣ, ਪ੍ਰਭ ਸਰਬ ਕਲਾ ਸਮਰਥ ਹੈ। ਸੋਹੰ ਦੇਵੇ ਸਾਚਾ ਦਾਨ, ਸਤਿਜੁਗ ਚਲਾਏ ਸਾਚਾ ਰਥ ਹੈ। ਸ਼ਬਦ ਉਪਜਾਏ ਸਾਚਾ ਕਾਨ, ਜੋਤ ਸਰੂਪੀ ਪਾਏ ਨੱਥ ਹੈ। ਤੁੱਟੇ ਮਾਣ ਜਗਤ ਅਭਿਮਾਣ, ਸਗਲ ਵਸੂਰੇ ਜਾਇਣ ਲੱਥ ਹੈ। ਆਤਮ ਦੇਵੇ ਅੰਮ੍ਰਿਤ ਸਾਚਾ ਪੀਣ ਖਾਣ, ਮਹਿੰਮਾ ਕਰੇ ਕਰਾਏ ਜਗਤ ਅਕੱਥ ਹੈ। ਫਲ ਲਗਾਏ ਸਾਚੇ ਡਾਹਨ, ਪ੍ਰਗਟ ਹੋਏ ਰਾਮ ਰਮਈਆ ਜਿਉਂ ਰਾਜੇ ਘਰ ਦਸਰਥ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਬਣਤ ਬਣਾਏ, ਸੋਹੰ ਸ਼ਬਦ ਚਲਾਏ ਸਾਚੀ ਗਾਥ ਹੈ। ਸੋਹੰ ਸ਼ਬਦ ਭਗਤ ਵਣਜਾਰਾ। ਏਕਾ ਖੋਲ੍ਹੇ ਦਰ ਦਵਾਰਾ। ਪ੍ਰਭ ਅਬਿਨਾਸ਼ੀ ਸਾਚਾ ਬੋਲਿਆ, ਇਕ ਚਲਾਏ ਸ਼ਬਦ ਜੈਕਾਰਾ। ਸ੍ਰਿਸ਼ਟ ਸਬਾਈ ਪੂਰੇ ਤੋਲ ਤੋਲਿਆ, ਆਪੇ ਪਰਖੇ ਪਰਖਣਹਾਰਾ। ਜਨ ਭਗਤਾਂ ਆਤਮ ਦਰ ਦਵਾਰਾ ਸਾਚਾ ਖੋਲ੍ਹਿਆ। ਸੋਹੰ ਸ਼ਬਦ ਸੁਣਾਏ ਸਾਚਾ ਢੋਲਿਆ, ਵਜਦੀ ਰਹੇ ਸਦਾ ਧੁਨ ਸੱਚੀ ਧੁਨਕਾਰਾ। ਸ਼ਬਦ ਸਰੂਪੀ ਕਲਜੁਗ ਸਤਿਜੁਗ ਦੋਵੇਂ ਬੈਲ ਜੋਹ ਲਿਆ, ਰਹਿਣ ਨਾ ਦੇਵੇ ਕੋਈ ਧਾਰਾ। ਸ੍ਰਿਸ਼ਟ ਸਬਾਈ ਆਪੇ ਤੋਲਿਆ, ਭੇਵ ਮਿਟਾਏ ਸਤਾਰਾਂ ਹਾੜਾ। ਕਲਜੁਗ ਪਾਪੀ ਰਿਹਾ ਪੁਕਾਰ, ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਅੰਤਮ ਆਈ ਮੈਨੂੰ ਹਾਰ, ਸ਼ਬਦ ਸਰੂਪੀ ਨਾਦ ਸੁਨ ਡੋਲਿਆ, ਉਚੇ ਟਿੱਲੇ ਗੜ੍ਹ ਕਿਲੇ ਸਰਬ ਹਿਲੇ, ਦੇਵੀਂ ਮਾਣ ਤਾਣ, ਮਿਟਾਈ ਦੀਨ ਮੁਹੰਮਦੀ ਬੂਰੇ ਕੱਕੇ ਬਿੱਲੇ ਚੜ੍ਹਿਆ ਰਹੇ ਤਨ ਬੁਖ਼ਾਰ, ਰਸਨਾ ਤੀਰ ਚਲੇ ਤੋੜੇ ਸਰਬ ਹੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਦਸ ਬਰਸ ਰਿਹਾ ਵਿਚ ਸ਼ਿਲੇ, ਸਾਲ ਗਿਆਰਵੇਂ ਹੋਇਆ ਆਪ ਬਾਹਰ। ਦਸ ਸਾਲ ਭੇਖ ਵਟਾਇਆ। ਜੋਤ ਸਰੂਪੀ ਦਿਸ ਨਾ ਆਇਆ। ਸ਼ਬਦ ਡੰਡਾ ਹੱਥ ਰਖਾਇਆ। ਕਲਜੁਗ ਕੰਢਾ ਨੇੜ ਵਖਾਇਆ। ਆਪੇ ਪਾਉਂਦਾ ਜਾਏ ਵੰਡਾਂ, ਨੌਂ ਖੰਡ ਪ੍ਰਿਥਮੀ ਖੇਲ ਰਚਾਇਆ। ਬੇਮੁਖਾਂ ਅੰਤਮ ਦੇਵੇ ਦੰਡਾਂ, ਧਰਤ ਮਾਤ ਤੇਰੀ ਗੋਦ ਸਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਚਰਨ ਪ੍ਰੀਤੀ ਸਾਚੀ ਨੀਤੀ, ਮਾਤਲੋਕ ਕਾਇਆ ਰਹੇ ਸੀਤਲ ਸੀਤੀ ਜਗਤ ਅਤੀਤੀ, ਦਰ ਘਰ ਸਾਚੇ ਮਾਣ ਦਵਾਇਆ। ਮਿਲੇ ਮਾਣ ਹਰਿ ਦਵਾਰੇ। ਗੁਰਮੁਖ ਸਾਚੇ ਹਰਿ ਜੀ ਤਾਰੇ। ਜੋਤ ਸਰੂਪੀ ਹਰਿ ਨਿਰੰਕਾਰੇ। ਵਡਾ ਸ਼ਾਹੋ ਵਡਾ ਭੂਪੀ, ਖੇਲ ਕਰੇ ਅਪਰ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੁਲ੍ਹੇ ਰੱਖੇ ਆਪਣੇ ਕੇਸ, ਮੰਗਣ ਜਾਏ ਸਰਬ ਦਵਾਰੇ। ਆਦਿ ਅੰਤ ਇਕ ਅਵਤਾਰਾ। ਮਹਿੰਮਾ ਅਗਣਤ ਖੇਲ ਨਿਆਰਾ। ਨਾ ਕੋਈ ਜਾਣੇ ਜੀਵ ਜੰਤ, ਪੁਰਖ ਪੁਰਖੋਤਮ ਖੇਲ ਅਪਾਰਾ। ਏਕਾ ਜੋਤੀ ਸਾਚਾ ਕੰਤ, ਰੂਪ ਰੰਗ ਰੇਖ ਭੇਖ ਸਦ ਵਸੇ ਬਾਹਰਾ। ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਲੋਕਮਾਤ ਲਏ ਅਵਤਾਰਾ। ਸਤਿਜੁਗ ਸਾਚੇ ਪਹਿਲੀ ਵਾਰਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰਾ। ਆਪਣਾ, ਖੇਲ ਆਪੇ ਜਾਣੇ, ਪੁਰਖ ਅਬਿਨਾਸ਼ੀ ਹਰਿ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਸਾਚੇ ਧਾਮ ਸਦਾ ਵਸੇ, ਇਕ ਵਖਾਏ ਸਚ ਟਿਕਾਣਾ। ਦੂਜਾ ਧਾਰੇ ਭੇਖ ਬਰਾਹ ਨਰ ਨਿਰੰਕਾਰਾ। ਦੁਸ਼ਟ ਦੈਂਤ ਆਪ ਸੰਘਾਰਾ। ਜੋਤੀ ਜੋਤ ਸਰੂਪ ਹਰਿ, ਧਰਤ ਮਾਤ ਸੁਣ ਪੁਕਾਰ, ਯਗੈ ਪੁਰਸ਼ ਤੀਜਾ ਅਵਤਾਰਾ। ਕੀਆ ਭੇਖ ਮਾਤ ਅਪਾਰਾ। ਜਗਤ ਲਗਾਈ ਸਾਚੀ ਮੇਖ, ਕੀਆ ਜਗਤ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਵਾਰੋ ਵਾਰਾ। ਹਾਵ ਗਰੀਵ ਚੌਥਾ ਅਵਤਾਰਾ। ਲਾਲ ਰੰਗ ਕੀਆ ਕਰਤਾਰਾ। ਵੇਦ ਪਤਾਲੋਂ ਆਂਦੇ ਬਾਹਰਾ। ਕੀਆ ਭੇਖ ਸਿਰ ਕਲਗੀ, ਭੇਖਾਧਾਰੀ ਭੇਖ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰਾ। ਨਰਾਇਣ ਨਰ ਪੰਚਮ ਅਵਤਾਰਾ। ਆਪੇ ਜਾਣੇ ਆਪਣੀ ਸਾਰ। ਸਤਿਜੁਗ ਸਾਚੇ ਸਹਿਜ ਸੁਭਾਏ, ਆਵੇ ਜਾਵੇ ਖੇਲ ਕਰਾਏ, ਛਿੰਨ ਛਿੰਨ ਭੇਖ ਵਟਾਏ ਨਰ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਰੰਗੇ ਕਰਤਾਰ। ਅਵਤਾਰ ਛੇ ਕਪਲ ਮੁਨ ਤਪੀਸ਼ਰ। ਕੀਆ ਭੇਖ ਪ੍ਰਭ ਸਾਚੇ ਈਸ਼ਰ। ਏਕਾ ਮਾਤਾ ਦਏ ਗਿਆਨ, ਜਗਤ ਪਿਤ ਜਗਦੀਸ਼ਰ। ਜੋਤੀ ਜੋਤ ਸਰੂਪ ਹਰਿ, ਆਪਣਾ ਭੇਖ ਆਪ ਵਟਾਏ, ਵਿਰਲਾ ਜਾਣੇ ਰਿਖੀ ਰਿਖੀਸ਼ਰ। ਅਵਤਾਰ ਸਤਵਾਂ ਹਰਿ ਜੀ ਲਏ, ਨਾਉਂ ਰਖਾਏ ਦਤਾ ਤ੍ਰੈ। ਯਦੂ ਬੰਸ ਮਾਤ ਉਪਜਾਏ, ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਏਕਾ ਜੋਤੀ ਸਦਾ ਅਟੱਲ ਘਰ ਸਾਚੇ ਰਹੇ। ਰਿਖਵ ਦੇਵ ਅਸ਼ਟਮ ਕਲ ਧਾਰ। ਮਤ ਉਜੈਨ ਧਰੇ ਸੰਸਾਰ। ਇਕ ਵਖਾਣੇ ਸਾਚਾ ਤੱਤ, ਦੇਵੇ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਵਾਰੋ ਵਾਰ। ਪ੍ਰਿਥੂ ਰੂਪ ਨੌਵਾਂ ਅਵਤਾਰਾ। ਪੁਰਖ ਅਬਿਨਾਸ਼ੀ ਲਏ ਕਰਤਾਰਾ। ਸਾਚਾ ਦੀਆ ਇਕ ਗਿਆਨ, ਪਿਤਾ ਪੂਤ ਹਰਿ ਪਾਰ ਉਤਾਰਾ। ਆਤਮ ਉਪਜਿਆ ਬ੍ਰਹਮ ਗਿਆਨ, ਦੂਜਾ ਦਵੈਤੀ ਮਿਟਿਆ ਧੁੰਦੂਕਾਰਾ। ਏਕਾ ਦੱਸਿਆ ਸਚ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਏਕਾ ਰੰਗੇ ਰੰਗ ਕਰਤਾਰਾ। ਦਸਵਾਂ ਅਵਤਾਰ ਮਤਸ ਗੁਰਦੇਵਾ। ਸਾਚੀ ਜੁਗਤ ਕਰੀ ਕਰਾਈ ਮਾਤ ਸੇਵਾ। ਸਾਚਾ ਫਲ ਨਾਮ ਖਵਾਇਆ, ਭਏ ਅਲਖ ਅਭੇਵਾ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਏਕ ਜੋਤੀ ਵਡਾ ਵਡ ਦੇਵੀ ਦੇਵਾ। ਕਛਪ ਰੂਪ ਗਿਆਰਵਾਂ ਧਾਰ। ਸੱਤ ਸਮੁੰਦਰ ਪਾਵੇ ਸਾਰ। ਮੰਧਰਾ ਚਲ ਪਰਬਤ ਉਠਾਏ ਚੁੱਕੇ ਪਾਰ। ਬਾਸ਼ਕ ਨਾਗ ਲਏ ਜਗਾਏ, ਨੇਤਰਾ ਪਾਏ ਅੱਧ ਵਿਚਕਾਰ। ਸਾਚੀ ਅੰਮ੍ਰਿਤ ਜਾਗ ਲਗਾਏ, ਸਮੁੰਦਰ ਰਿੜਕੇ ਹਰਿ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪਣਾ ਭੇਖ ਮਾਤ ਕਰ, ਚੌਦਾਂ ਰਤਨ ਕੱਢੇ ਬਾਹਰ। ਵੈਦ ਧਨੰਤਰ ਅਵਤਾਰ ਬਾਰਾਂ। ਕਾਇਆ ਪਿੰਜਰ ਜਾਣੇ ਅੰਤਰ, ਖੋਲ੍ਹੇ ਭੇਵ ਗੁਪਤ ਜਾਹਰਾ। ਪੰਜ ਤੱਤੀ ਵੇਖੇ ਬਣੀ ਬਣਤਰ, ਹੱਡ ਨਾੜੀ ਮਾਸ ਪਿੰਜਰ ਲਹੂ ਮਿਝ ਗਾਰਾ। ਜੋਤੀ ਜੋਤ ਸਰੂਪ ਹਰਿ, ਜਗਤ ਔਸ਼ਧ ਆਪੇ ਜਾਣੇ ਕਰੇ ਆਪ ਵਿਹਾਰਾ। ਅਵਤਾਰ ਤੇਰਵਾਂ ਹਰਿ ਦਾਤਾਰੀ। ਮੋਹਣੀ ਰੂਪ ਖੇਲ ਅਪਾਰੀ, ਰਾਜੇ ਬਲ ਤੇਰੀ ਅੰਤਮ ਵਾਰੀ। ਆਪੇ ਕੀਆ ਵਲ ਛਲ, ਅੰਮ੍ਰਿਤ ਪਿਆਏ, ਕਰੋੜ ਤੇਤੀਸ ਬਣਾਏ, ਪੁਰੀ ਇੰਦਰ ਦੇਵੇ ਸੱਚੀ ਸਰਦਾਰੀ। ਜੋਤੀ ਜੋਤ ਸਰੂਪ ਹਰਿ, ਦੂਜੇ ਹੱਥ ਮਦਿਰਾ ਫੜੀ ਕਟੋਰੀ। ਆਪ ਚੌਧਵਾਂ ਭੇਖ ਸ੍ਰੀ ਭਗਵਾਨਾ। ਹੰਸਾ ਰੂਪ ਚਤੁਰ ਸੁਜਾਨਾ। ਤੋੜੇ ਮਾਣ ਅਭਿਮਾਨ, ਦੇਵੇ ਸਾਚਾ ਬ੍ਰਹਮ ਗਿਆਨਾ। ਰਿਖੀ ਮੁਨੀ ਕਰਨ ਧਿਆਨ, ਪੰਖੀ ਉਡੇ ਦਹਿ ਦਿਸ਼ ਜਾਨਾ। ਸਰਬ ਜੀਆਂ ਹਰਿ ਆਪੇ ਜਾਣੇ, ਕਰੇ ਜਾਣ ਪਛਾਣਾ। ਜੋਤੀ ਜੋਤ ਸਰੂਪ ਹਰਿ, ਚਿੱਟਾ ਬਾਣਾ ਤਨ ਛੁਹਾਏ, ਕਾਗ ਹੰਸ ਭੇਖ ਵਟਾਏ, ਕਰੇ ਰੰਗ ਸ੍ਰੀ ਭਗਵਾਨਾ। ਪੰਦਰਵਾਂ ਭੇਖ ਹਰਿ ਪ੍ਰਭ ਕੀਤਾ। ਭਗਤ ਪ੍ਰਹਿਲਾਦ ਬਣਿਆ ਸਾਚਾ ਮੀਤਾ। ਹਰਨਾਕਸ਼ ਆਪ ਸੰਘਾਰਿਆ, ਗੁਰਮੁਖ ਸਾਚਾ ਰਿਹਾ ਜੀਤਾ। ਜੋਤੀ ਜੋਤ ਸਰੂਪ ਹਰਿ, ਆਪੇ ਆਪ ਚਲਾਏ, ਜਗਤ ਸਾਜਨ ਸਾਚੀ ਰੀਤਾ। ਬਾਵਨ ਰੂਪ ਸੋਲਵਾਂ ਅਵਤਾਰਾ। ਮੰਗਣ ਗਿਆ ਬਲ ਦਵਾਰਾ। ਸਤਿਜੁਗ ਸਾਚੇ ਧਰਿਆ ਭੇਖ, ਵੇਦ ਵਖਾਣੇ ਹਰਿ ਨਿਰੰਕਾਰਾ। ਕਰੋਂ ਅਢਾਈ ਮੰਗੀ ਧਰਤ, ਸ਼ੁਕਰ ਪ੍ਰੋਹਤ ਨਾਲ ਮਿਲਾਣਾ। ਜੋਤੀ ਜੋਤ ਸਰੂਪ ਹਰਿ, ਅੰਤਮ ਵੇਲੇ ਦਿਤਾ ਵਰ, ਕਲਜੁਗ ਅੰਤਮ ਸਾਢੇ ਤਿੰਨ ਹੱਥ ਤੇਰਾ ਬਣਿਆ ਫੇਰ ਟਿਕਾਣਾ। ਸਤਾਰਵਾਂ ਭੇਖ ਧਰੇ ਅਵਤਾਰੇ। ਬਾਲਕ ਧਰੂ ਪ੍ਰਭ ਪਾਰ ਉਤਾਰੇ। ਨਾਰਦ ਮੁਨ ਮਿਲਿਆ ਵਿਚ ਜੂਹ, ਦੱਸੇ ਰਾਹ ਇਕ ਨਿਆਰੇ। ਸ੍ਰਿਸ਼ਟ ਸਬਾਈ ਡੂੰਘਾ ਖੂਹ, ਕੋਈ ਨਾ ਦਿਸੇ ਪਾਰ ਕਿਨਾਰੇ। ਜੋਤੀ ਜੋਤ ਸਰੂਪ ਹਰਿ, ਬਿਰਧ ਬਾਲ ਜਵਾਨ ਬਾਲ ਅੰਞਾਣਿਆਂ ਸਦਾ ਸਦਾ ਪਾਉਂਦਾ ਰਹੇ ਸਾਰੇ। ਅਠਾਰਵਾਂ ਭੇਖ ਹਰੀ ਹਰਿ ਧਾਰ। ਆਪੇ ਪਾਈ ਗਜ ਪ੍ਰਭ ਸਾਰ। ਸ਼ਬਦ ਵਜੇ ਗਰਾਹ ਤੰਦ ਦਿੱਤੀ ਜੜ੍ਹ ਉਖਾੜ। ਸਭ ਦੇ ਪੜਦੇ ਰਿਹਾ ਕੱਜ, ਆਦਿ ਅੰਤ ਏਕਾ ਏਕੰਕਾਰ। ਸਤਿਜੁਗ ਸਾਚੇ ਵਿਚ ਮਾਤ ਵਾਰ ਅਠਾਰਾਂ ਹਰਿ ਸੱਜਣ ਮੀਤ ਮੁਰਾਰ ਲਏ ਆਪ ਅਵਤਾਰ। ਸਤਿਜੁਗ ਭੇਖ ਭੇਸ ਗਿਆ ਵਟਾ ਕੇ, ਲੋਕਮਾਤ ਜੁਗ ਤ੍ਰੇਤਾ ਪ੍ਰਗਟਾਏ। ਉਨੀਆਂ ਅਵਤਾਰ ਕਲ ਛੋਟੀ ਧਾਰ ਪਰਸ ਰਾਮ ਆਪ ਅਖਵਾਏ। ਵਾਰ ਇੱਕੀ ਕੁਲ ਕਸ਼ਤਰੀ ਦੇਵੇ ਹਾਰ, ਹੱਥ ਹਥੌੜਾ ਇਕ ਉਠਾਏ। ਵਲ ਛਲ ਕਰੇ ਏਕਾ ਜੋਤੀ ਅਪਰ ਅਪਾਰ, ਰਾਮ ਰੂਪ ਹਰਿ ਲਏ ਵਟਾਏ। ਜੋਤੀ ਜੋਤ ਸਰੂਪ ਹਰਿ, ਤਰੇਤੇ ਜੁਗ ਅੰਤਮ ਅੰਤ ਬੀਸਵਾਂ ਅਵਤਾਰ ਆਪੇ ਆਪ ਵਟਾਏ। ਤਰੇਤਾ ਜੁਗ ਗਿਆ ਮੁਕ। ਦਵਾਪਰ ਮਾਤ ਆਇਆ ਢੁਕ। ਕਾਇਆ ਬੂਟਾ ਪਿਛਲਾ ਗਿਆ ਸੁੱਕ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਜਗਤ ਰਹਾਵੇ ਜੋਤ ਪ੍ਰਗਟਾਵੇ ਨਿਤ ਨਵਿਤ, ਦਇਆ ਕਮਾਵੇ ਨਾ ਸਕੇ ਕਦੇ ਰੁੱਕ। ਇੱਕੀਆਂ ਅਵਤਾਰ ਵੇਦ ਵਿਆਸਾ। ਕੁਆਰੀ ਕੰਨਿਆ ਦਏ ਦਿਲਾਸਾ। ਮਾਤ ਬਣਾਈ ਕਰ ਕਰ ਹਾਸਾ। ਆਪੇ ਜਾਣੇ ਆਪ ਵਖਾਣੇ ਆਪਣਾ ਜਗਤ ਤਮਾਸ਼ਾ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਸਦਾ ਅਟੱਲ ਨਾ ਹੋਏ ਕਦੇ ਵਿਨਾਸਾ। ਵੇਦ ਵਿਆਸ ਜੋਤ ਜਗਾਏ। ਅਠਾਰਾਂ ਪੁਰਾਨ ਲਏ ਲਿਖਾਏ। ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਬਣਾਏ। ਬ੍ਰਹਮ ਪੁਰਾਨ ਮੁਖ ਰਖਾਏ। ਜੋਤੀ ਜੋਤ ਸਰੂਪ ਹਰਿ, ਏਕਾ ਕਲ ਧਾਰ ਕਰ ਵਿਚਾਰ, ਸਾਚਾ ਸ਼ਬਦ ਆਪ ਲਿਖਾਏ। ਅਠਾਰਾਂ ਹਜ਼ਾਰ ਸਲੋਕ ਸ੍ਰੀ ਮਧ ਭਗਵਤ ਗੀਤਾ ਨਿਹਕਲੰਕ ਰਿਹਾ ਅਲਾਏ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪੇ ਜਾਣੇ ਨਾ ਕੋਈ ਸੁਣੇ ਨਾ ਕੋਈ ਜਣਾਏ। ਵੇਦ ਵਿਆਸ ਬਣ ਲਿਖਾਰ। ਜੋਤ ਨਿਰੰਜਣ ਨਰ ਨਿਰੰਕਾਰ। ਕਰੇ ਚਰਨ ਨਿਮਸਕਾਰ। ਪੁਰਖ ਅਬਿਨਾਸ਼ੀ ਕਿਰਪਾ ਧਾਰ। ਦੂਜੀ ਵਾਰ ਹੋਏ ਦੀਦਾਰ। ਮਿਲਿਆ ਸ਼ਬਦ ਅਪਰ ਅਪਾਰ। ਹੋਏ ਮੇਲ ਕਲਜੁਗ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਵੇਦ ਵਿਆਸ ਉਤੇ ਬਿਆਸ ਬਣਿਆ ਆਪ ਲਿਖਾਰ। ਬਾਈਆਂ ਅਵਤਾਰ ਹਰਿ ਕ੍ਰਿਸ਼ਨ ਮੁਰਾਰੀ। ਦਵਾਪਰ ਜੋਤ ਜਗਾਈ ਤ੍ਰੈਲੋਕੀ ਨਾਥ ਨੈਣ ਮੁੰਧਾਰੀ। ਗਰੀਬ ਨਿਮਾਣਿਆਂ ਦੇਵੇ ਸਾਥ, ਮਾਰੇ ਦੁਸ਼ਟ ਕੰਸ ਹੰਕਾਰੀ। ਆਪ ਚਲਾਏ ਜਨ ਭਗਤਾਂ ਰਾਥ, ਕਰੇ ਸਚ ਸਵਾਰੀ। ਇਕ ਚਲਾਏ ਸਾਚੀ ਗਾਥ, ਦੇਵੇ ਬ੍ਰਹਮ ਗਿਆਨ ਅਰਜਨ ਹਰਿ ਅਪਾਰੀ। ਸਗਲ ਵਸੂਰੇ ਜਾਇਣ ਲਾਥ, ਅਠਾਰਾਂ ਧਿਆਏ ਗੀਤਾ ਏਕਾ ਆਪ ਉਚਾਰੀ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣਾ ਭੇਖ ਜਗਤ ਲੇਖ ਆਵੇ ਜਾਵੇ ਵਾਰੋ ਵਾਰੀ। ਆਵਣ ਜਾਵਣ ਖੇਲ ਅਪਾਰ। ਲੋਕਮਾਤ ਹਰਿ ਵਾਰੋ ਵਾਰ। ਜਨ ਭਗਤਾਂ ਦੇਵੇ ਸਾਚੀ ਦਾਤ, ਦੇਂਦਾ ਰਹੇ ਨਾਮ ਭੰਡਾਰ। ਏਕਾ ਦਿਸੇ ਉਤਮ ਜਾਤ, ਚਰਨ ਕਵਲ ਪ੍ਰੀਤੀ ਸਾਚੀ ਧਾਰ। ਮਿਲੇ ਵਡਿਆਈ ਵਿਚ ਮਾਤ, ਗੁਰ ਪੂਰੇ ਜਾਓ ਸਦ ਨਿਮਸਕਾਰ। ਅਮਰਾ ਪਦ ਅੰਤਮ ਪਾਓ, ਜਾਓ ਸਚ ਦਵਾਰ। ਗੁਰਮੁਖ ਸਾਚੇ ਸੰਤ ਜਨਾਂ ਘਰ ਸਾਚੇ ਸੱਦ ਲਿਆਓ, ਮੇਲ ਮਿਲਾਓ ਪੁਰਖ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਕਰਾਏ ਜੁਗੋ ਜੁਗ ਜਨ ਭਗਤਾਂ ਸੱਚਾ ਵਣਜ ਵਪਾਰ। ਦਵਾਪਰ ਤੇਰਾ ਚੁਕਿਆ ਗੇੜਾ। ਕਲਜੁਗ ਮਾਤ ਛਿੜਿਆ ਝੇੜਾ। ਕਰਿਆ ਖੇਲ ਹਰਿ ਆਪੇ, ਮਹਾਤਮਾ ਬੁੱਧ ਕਰੇ ਨਿਬੇੜਾ। ਅਵਤਾਰ ਤੇਈਆਂ ਆਪ ਉਪਜਾਏ ਜੋਤ ਜਗਾਏ ਵਸਾਇਆ ਕਾਇਆ ਨਗਰ ਖੇੜਾ। ਗੌਤਮ ਬੁੱਧ ਬੁਧ ਬਲ ਧਾਰ। ਪਹਿਲ ਕੀਨੀ ਆਤਮ ਸੁਧ, ਪੁਰਖ ਅਬਿਨਾਸ਼ੀ ਕਰੀ ਵਿਚਾਰ। ਦੂਜੀ ਆਈ ਮਾਤ ਸੁਧ, ਏਕਾ ਦੂਜਾ ਭਉ ਨਿਵਾਰ। ਪੰਜਾਂ ਤੱਤਾਂ ਨਾਲ ਕਰਿਆ ਯੁੱਧ, ਅੰਤਮ ਤੀਜੇ ਆਈ ਹਾਰ। ਚੌਥੇ ਆਤਮ ਰਸ ਰਿਹਾ ਗੁਧ, ਹੰਕਾਰੀ ਤੁੱਟਾ ਆਤਮ ਬੁਖ਼ਾਰ। ਪੰਜਵੇਂ ਸੋਇਆ ਉਠਿਆ ਕੁੱਦ, ਅੰਮ੍ਰਿਤ ਵੇਖ ਠੰਡੀ ਧਾਰ। ਜੋਤੀ ਜੋਤ ਸਰੂਪ ਹਰਿ, ਆਪਣੇ ਖੇਲ ਕਰੇ ਕਰਾਏ ਵਿਚ ਸੰਸਾਰ। ਸਾਚਾ ਨਾਮ ਇਕ ਜਪਾਇਆ। ਗਊ ਗਰੀਬ ਨਿਮਾਣਾ ਗਲੇ ਲਗਾਇਆ। ਛੱਡੇ ਤਖ਼ਤ ਰਾਜ ਸਿੰਘਾਸਣ ਰਾਣੀਆਂ, ਅਲਖ ਨਿਰੰਜਣ ਭੇਖ ਵਟਾਇਆ। ਜੀਆਂ ਜੰਤਾਂ ਦੱਸੇ ਸਾਚੀ ਬਾਣੀਆਂ, ਮਦਿਰਾ ਮਾਸ ਦਏ ਤਜਾਇਆ। ਜੋਤੀ ਜੋਤ ਸਰੂਪ ਹਰਿ, ਸਾਚਾ ਖੇਲ ਆਪਣੇ ਹੱਥ ਰਖਾਇਆ। ਈਸਾ ਮੂਸਾ ਹਰਿ ਉਪਜਾਇੰਦਾ। ਕਲਜੁਗ ਤੇਰੇ ਸਾਚੇ ਸੰਗੀ, ਮਾਤ ਧਾਰ ਬਣਾਇੰਦਾ। ਘਰ ਸਾਚੇ ਮੰਗੇ ਇਕ ਮੰਗੀ, ਸਾਚਾ ਸੰਗ ਨਿਭਾਇੰਦਾ। ਸੰਗ ਮੁਹੰਮਦ ਚਾਰ ਯਾਰ ਕਲਜੁਗ ਤੇਰੀ ਕਟੀ ਤੰਗੀ, ਹੱਥ ਨਾਲ ਹੱਥ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਵਾਹਵਾ ਸੋਹਣਾ ਜੋੜ ਜੁੜਾਇੰਦਾ। ਖੇਲ ਕਰੇ ਹਰਿ ਕਰਤਾਰਾ। ਜੀਆਂ ਜੰਤਾਂ ਪਾਵੇ ਸਾਰਾ। ਮਾਤਲੋਕ ਹਰਿ ਦਇਆ ਕਮਾਏ, ਗੁਰ ਨਾਨਕ ਆਏ ਕਲ ਧਾਰਾ। ਜੋਤੀ ਜੋਤ ਸਰੂਪ ਹਰਿ, ਸਚ ਸ਼ਬਦ ਹਰਿ ਝੋਲੀ ਪਾਏ, ਸਤਿਨਾਮ ਜਗਤ ਭੰਡਾਰਾ। ਸਾਚਾ ਨਾਮ ਜਗਤ ਭੰਡਾਰਾ। ਚਾਰੋਂ ਕੁੰਟ ਆਪੇ ਵੰਡੇ ਚਾਰ ਉਦਾਸੀ ਗੁਰ ਨਿਰੰਕਾਰਾ। ਕਲਜੁਗ ਜੀਵ ਘਰ ਘਰ ਕਰਨ ਹਾਸੀ, ਭੁੱਲੇ ਫਿਰੇ ਮੂਰਖ ਮੁਗਧ ਗਵਾਰਾ। ਗੁਰਮੁਖ ਵਿਰਲਾ ਜਾਣੇ ਸ਼ਬਦ ਪਛਾਣੇ ਰਸਨਾ ਗਾਏ ਸਵਾਸ ਸਵਾਸੀ, ਨਾਮ ਸਤਿ ਸਾਚੀ ਧਾਰਾ। ਆਪ ਸਮਝਾਏ ਪੰਡਤ ਕਾਸ਼ੀ, ਜਗੀ ਜੋਤ ਮਾਤ ਅਪਾਰਾ। ਜੋਤੀ ਜੋਤ ਸਰੂਪ ਹਰਿ, ਮਾਇਆ ਪੜਦਾ ਜਗਤ ਪਾਏ, ਕੋਈ ਨਾ ਪਾਏ ਸਾਚੀ ਸਾਰਾ। ਜਾਮੇ ਦਸ ਜੋਤ ਜਗਾਏ। ਅੰਤਮ ਬੈਠਾ ਭੇਖ ਛੁਪਾਏ। ਗੁਰਮੁਖ ਸਾਚੇ ਸੰਤ ਜਨ, ਏਕਾ ਸਾਚੀ ਸੇਵ ਲਗਾਏ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਨਾਮ ਧਨ, ਅੰਤਮ ਬੇੜਾ ਦੇਵੇ ਬੰਨ੍ਹ, ਏਕਾ ਧਿਆਨ ਗੁਰ ਚਰਨ ਟੇਕ ਰਖਾਏ। ਗੁਰ ਚਰਨ ਟੇਕ ਸਚ ਧਿਆਨਾ। ਅੰਤਮ ਹੋਵੇ ਬੁਧ ਬਬੇਕ, ਏਕਾ ਉਪਜੇ ਬ੍ਰਹਮ ਗਿਆਨਾ। ਬਜ਼ਰ ਕਪਾਟੀ ਕਰੇ ਛੇਕ, ਵੱਜੇ ਤੀਰ ਸ਼ਬਦ ਨਿਸ਼ਾਨਾ। ਮਾਇਆ ਅਗਨ ਨਾ ਲਾਏ ਸੇਕ, ਸ਼ਬਦ ਬੰਨ੍ਹੇ ਸਾਚਾ ਗਾਨਾ। ਜੋਤੀ ਜੋਤ ਸਰੂਪ ਹਰਿ, ਸਚ ਸੁਨੇਹੜਾ ਦੇਵੇ ਘਲ, ਕਰੇ ਖੇਲ ਜਲ ਥਲ। ਜਨ ਭਗਤਾਂ ਕਰੇ ਸਾਚਾ ਮੇਲ, ਬੇਮੁਖ ਭੁਲਾਏ ਕਰ ਕਰ ਵਲ ਛਲ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਾਚੇ ਧਾਮ, ਰਹੇ ਸਦਾ ਅਟੱਲ। ਸਾਚਾ ਸ਼ਬਦ ਜਗਤ ਗੁਰ ਦਾਤ। ਦੇਵੇ ਸਾਚੀ ਵਥ ਹੱਥ ਲੋਕਮਾਤ ਵਡੀ ਦਾਤ। ਗੁਰਮੁਖ ਚੜ੍ਹਾਏ ਸਾਚੇ ਰਥ, ਆਪੇ ਪੁਛੇ ਅੰਤਮ ਵਾਤ। ਜੋਤੀ ਜੋਤ ਸਰੂਪ ਹਰਿ, ਸਾਚਾ ਲੇਖਾ ਆਪ ਲਿਖਾਏ, ਸਿਰ ਰੱਖੇ ਦੇ ਕਰ ਹਾਥ। ਜੋਤ ਨਿਰੰਜਣ ਜੋਤ ਜਗਾਏ। ਸਤਿਗੁਰ ਸਾਚਾ ਮਾਤ ਉਪਜਾਏ। ਨਿਰਗੁਣ ਸਰਗੁਣ ਏਕਾ ਜੋਤੀ ਸਰਗੁਣ ਭੇਖ ਮਾਤ ਵਟਾਏ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪੇ ਜਾਣੇ ਜੀਵਾਂ ਜੰਤਾਂ ਆਪੇ ਸਮਝਾਏ। ਸਰਗੁਣ ਰੂਪ ਸਦਾ ਵਿਚ ਮਾਤ। ਨਿਜ ਘਰ ਨਿਰਗੁਣ ਰੂਪ ਰੱਖੇ ਵਾਸ। ਆਪੇ ਜਾਣੇ ਆਪਾ ਆਪ। ਸਰਗੁਣ ਰੂਪ ਸਰਬ ਵਖਾਣੇ, ਜਗਤ ਜਪਾਏ ਸਾਚਾ ਜਾਪ। ਖੜ੍ਹਾ ਰਹੇ ਸਦ ਸਿਰਹਾਣੇ, ਮੇਟ ਮਿਟਾਏ ਤੀਨੋ ਤਾਪ। ਗੁਰਮੁਖ ਸਾਚਾ ਰੰਗ ਸਾਚੇ ਮਾਣੇ, ਕੋਟਨ ਕੋਟ ਉਤਰੇ ਪਾਪ। ਆਪ ਚਲਾਏ ਆਪਣੇ ਭਾਣੇ, ਗੁਰ ਪੂਰਾ ਵਡ ਪ੍ਰਤਾਪ। ਕੋਈ ਨਾ ਵੇਖੇ ਰਾਜੇ ਰਾਣੇ, ਗੁਰਮੁਖ ਸਾਚੇ ਬਾਲ ਅੰਞਾਣੇ, ਆਪੇ ਬਣੇ ਮਾਈ ਬਾਪ। ਸਤਿਗੁਰ ਸਾਚਾ ਸਚ ਵਖਾਣੇ, ਭਗਤ ਜਨਾਂ ਦੀ ਆਪੇ ਜਾਣੇ, ਇਕ ਜਪਾਏ ਸਾਚਾ ਜਾਪ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਰਿਹਾ ਕਰ, ਪੁਰਖ ਅਬਿਨਾਸ਼ੀ ਆਪੇ ਆਪ। ਨਿਰਗੁਣ ਰੂਪ ਨਰ ਨਿਰੰਕਾਰਾ। ਸਦ ਵਸੇ ਆਪਣੇ ਆਪ ਸਹਾਰਾ। ਲੋਕਮਾਤ ਰਾਹ ਸਾਚਾ ਦੱਸੇ, ਸਰਗੁਣ ਰੂਪ ਲਏ ਅਵਤਾਰਾ। ਜਨ ਭਗਤਾਂ ਆਤਮ ਸਦਾ ਰਸੇ, ਖੋਲ੍ਹੇ ਬੰਦ ਕਵਾੜਾ। ਸ਼ਬਦ ਬਾਣ ਸਾਚਾ ਕਸੇ, ਪੰਜਾਂ ਚੋਰਾਂ ਮਾਰ ਮਿਟਾਏ, ਪਿੱਛੇ ਹਟਾਏ ਝੂਠੀ ਧਾੜਾ। ਸਾਚਾ ਰਾਹ ਏਕਾ ਦੱਸੇ, ਆਤਮ ਜੋਤੀ ਕਾਇਆ ਨਾੜਾ। ਜੋਤ ਸਰੂਪੀ ਅੰਦਰ ਵਸੇ, ਦਿਵਸ ਰੈਣ ਅੱਠੇ ਪਹਿਰ ਲਗਾ ਰਹੇ ਸਚ ਅਖਾੜਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਦਰ ਸਾਚਾ ਖੋਲ੍ਹੇ, ਸ਼ਬਦ ਸਰੂਪੀ ਵਿਚੋਂ ਬੋਲੇ, ਫਿਰਦਾ ਰਹੇ ਸਦ ਪਿੱਛੇ ਅਗਾੜਾ। ਸਰਗੁਣ ਰੂਪ ਸਦਾ ਸੁਖਦੇਵਾ। ਲੋਕਮਾਤ ਹਰਿ ਨਾਮ ਜਪਾਏ, ਰਸਨਾ ਫਲ ਖਵਾਏ ਅੰਮ੍ਰਿਤ ਮੇਵਾ। ਗੁਰਮੁਖ ਸਾਚੇ ਆਪ ਜਗਾਏ, ਮਸਤਕ ਲਾਏ ਸ਼ਬਦ ਥੇਵਾ। ਫੜ ਫੜ ਬਾਹੋਂ ਰਾਹੇ ਪਾਏ, ਆਪ ਕਰਾਏ ਸਾਚੀ ਸੇਵਾ। ਦਰਸ ਦਿਖਾਏ ਥਾਉਂ ਥਾਈਂ, ਨਾਮ ਜਪਾਏ ਸਾਚੀ ਜਿਹਵਾ। ਜੋਤੀ ਜੋਤ ਸਰੂਪ ਹਰਿ, ਸਾਚੀ ਦਇਆ ਆਪ ਕਮਾਏ, ਸਤਿਗੁਰ ਸਾਚਾ ਆਪ ਉਪਜਾਏ, ਜੀਆਂ ਜੰਤਾਂ ਰਿਹਾ ਸਮਝਾਏ, ਆਪ ਲਗਾਏ ਸਾਚੀ ਸੇਵਾ। ਸਤਿਗੁਰ ਸਾਚਾ ਸਾਚੀ ਸੇਵ ਕਮਾਏ, ਚਰਨ ਪ੍ਰੀਤੀ ਏਕਾ ਲੱਗੀ ਨਾਲ ਪੁਰਖ ਗੋਪਾਲੇ। ਹਰਿ ਪਹਿਨਾਏ ਸਿਰ ਸੱਗੀ, ਉਤੇ ਦੇਵੇ ਸ਼ਬਦ ਦੁਸ਼ਾਲੇ। ਜੋਤ ਲੋਕਮਾਤ ਜਗੀ, ਮਿਟੇ ਅੰਧੇਰ ਕਲਜੁਗ ਕਾਲੇ। ਸ੍ਰਿਸ਼ਟ ਸਬਾਈ ਅੰਤਮ ਦਗੀ, ਨਾ ਦਿਸੇ ਕਿਸੇ ਰਾਹ ਸੁਖਾਲੇ। ਜੋਤੀ ਜੋਤ ਸਰੂਪ ਹਰਿ, ਸਤਿਗੁਰ ਸਾਚੇ ਵਿਚ ਮਾਤ ਆਪੇ ਪਾਲੇ। ਗੁਰ ਸਤਿਗੁਰ ਸੂਰਾ ਜਗਤ ਵਰਿਆਮ। ਪ੍ਰਭ ਸ਼ਬਦ ਕਰਾਏ ਪੜਦਾ ਕਾਇਆ ਚਾਮ। ਘਰ ਸਾਚੇ ਮਿਲੇ ਏਕਾ ਜੋਤੀ ਨੂਰਾ, ਮਿਟੇ ਅੰਧੇਰੀ ਰੈਣ ਜਗਤ ਸ਼ਾਮ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਕਲ ਆਪਣੇ ਪੂਰ ਕਰਾਏ ਆਪੇ ਕਾਮ। ਕਲਜੁਗ ਬਲੀ ਬਲਵਾਨਾ। ਮਾਤ ਮਿਟਾਏ ਗੁਰ ਪੀਰ ਸ਼ਾਹ ਸੁਲਤਾਨਾ। ਦਰ ਦਰ ਘਰ ਘਰ ਲਾਹੁੰਦਾ ਫਿਰੇ ਜੀਵ, ਕੋਈ ਨਾ ਛੱਡੇ ਖ਼ਾਲੀ ਖ਼ਾਨਾ। ਜੋਤੀ ਜੋਤ ਸਰੂਪ ਹਰਿ, ਆਪਣਾ ਰੰਗ ਆਪੇ ਜਾਣੇ ਵੇਲੇ ਅੰਤ ਸ੍ਰੀ ਭਗਵਾਨਾ। ਕਾਇਆ ਮਾਟੀ ਖਾਏ ਕਾਲ। ਜਗਤ ਤੁਟੇ ਨਾਤੀ, ਤੁੱਟੇ ਮਾਇਆ ਜਾਲ। ਨਾ ਕੋਈ ਪੁੱਛੇ ਕਿਸੇ ਬਾਕੀ, ਖਾਲੀ ਹੋਏ ਖਾਲ। ਜੋਤੀ ਜੋਤ ਸਰੂਪ ਹਰਿ, ਏਕਾ ਵਸਤ ਰੱਖੇ ਦਸਤ ਰੱਖੇ ਸਦ ਸੰਭਾਲ। ਗੁਰ ਪੀਰ ਜਗਤ ਅਵਤਾਰਾ। ਅੰਤਮ ਸੁੱਤੇ ਪੈਰ ਪਸਾਰਾ। ਕੋਈ ਨਾ ਆਏ ਦੂਜੀ ਵਾਰਾ। ਜਗਤ ਨਾਮ ਫੇਰ ਧਰਾਏ, ਜੋਤ ਜਗਾਏ ਆਦਿ ਅੰਤ ਵਾਰੋ ਵਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਆਪ ਕਰਨ ਕਰਾਵਣਹਾਰਾ। ਕਾਇਆ ਚੋਲੀ ਮਾਟੀ ਡੋਲੀ। ਅੰਤਮ ਸੁੱਤੀ ਭੋਲੀ ਭਾਲੀ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੇ ਅੰਤਮ ਵੇਲੇ ਲੱਖ ਚੁਰਾਸੀ ਕੀਨੀ ਗੋਲੀ। ਪੀਰ ਪੈਗ਼ੰਬਰ ਸਯਦ ਮੁਲਾਣਾ। ਮੀਰੀ ਪੀਰੀ ਪੀਰ ਫਕੀਰੀ, ਸ਼ਾਹ ਹਕੀਰੀ, ਮੰਨਣਾ ਪਏ ਸਾਚਾ ਭਾਣਾ। ਤਨ ਕਿਸੇ ਨਾ ਰਹੇ ਚੀਰੀ, ਮਿਟੇ ਨਿਸ਼ਾਨ ਰਾਜਾ ਰਾਣਾ। ਕਲਜੁਗ ਤੇਰਾ ਅੰਤਮ ਅੰਤ ਅਖੀਰੀ, ਨਿਹਕਲੰਕੀ ਪਹਿਰੇ ਬਾਣਾ। ਨਿਹਕਲੰਕੀ ਸ਼ਬਦ ਅਮੋਲਾ। ਪਹਿਲੋਂ ਛੱਡਿਆ ਕਾਇਆ ਚੋਲਾ। ਫੇਰ ਸੁਣਾਇਆ ਸੋਹੰ ਢੋਲਾ। ਭਰਮ ਭੁਲੇਖਾ ਗੁਰਮੁਖ ਸਾਚੇ ਸੰਤਾਂ ਆਤਮ ਖੋਲ੍ਹਾ। ਮੇਲ ਮਿਲਾਵਾ ਸਾਚੇ ਕੰਤਾ, ਹੋਇਆ ਜਗਤ ਵਿਚੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਚੌਵੀਆਂ ਵਾਰ ਮਾਤਲੋਕ ਲੱਖ ਚੁਰਾਸੀ ਖੇਡਣ ਆਇਆ ਏਕਾ ਅੰਤਮ ਹੋਲਾ। ਨਿਹਕਲੰਕ ਸ਼ਬਦ ਵਣਜਾਰਾ। ਵੇਖੇ ਪਰਖੇ ਪਰਖੇ ਵੇਖੇ, ਘਾੜਨ ਘੜੇ ਸੱਚਾ ਸੁਨਿਆਰਾ। ਜਨ ਭਗਤਾਂ ਅੰਮ੍ਰਿਤ ਮੇਘ ਸਦ ਬਰਖੇ, ਕਾਇਆ ਕਰੇ ਠੰਡੀ ਠਾਰਾ। ਗੁਰਮੁਖ ਸਾਚਾ ਕਦੇ ਨਾ ਹਰਖੇ, ਆਪੇ ਕਰੇ ਕਰਾਏ, ਜਗਤ ਵਰਤਾਏ ਆਪਣੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਭਿਖਾਰੀ ਆਪੇ ਬਣਿਆ, ਕਰਦਾ ਜਾਏ ਵਣਜ ਵਪਾਰਾ। ਵਣਜ ਵਪਾਰਾ ਸਾਚਾ ਮੰਗੇ। ਮਾਤਲੋਕ ਨਾ ਹਰਿ ਜੀ ਸੰਗੇ। ਸ਼ਬਦ ਘੋੜੇ ਕਸੇ ਤੰਗੇ। ਚਰਨ ਛੁਹਾਏ ਚਿੱਟੇ ਘੋੜੇ, ਲੱਖ ਚੁਰਾਸੀ ਪੈਰ ਨੰਗੇ। ਅੰਤਮ ਕਲ ਵਾਗਾਂ ਮੋੜੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਰਖੇ ਮਾੜੇ ਚੰਗੇ। ਸਾਚਾ ਹੱਟ ਹਟਵਾਣਾ। ਮੰਗਣ ਜਾਏ ਵਡ ਬਲੀ ਬਲਵਾਨਾ। ਤਨ ਮਨ ਸਾਚਾ ਰੰਗਣ ਜਾਏ, ਹੋਏ ਜਗਤ ਕਲਿਆਣਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣਾ ਭਾਣਾ। ਉਨੀਂ ਹਾੜੀ ਉਠੇ ਗੁਰ ਚੇਲਾ। ਦਰਗਹਿ ਸਾਚੀ ਲੱਗੇ ਸਾਚਾ ਮੇਲਾ। ਬੇਮੁਖ ਜਗਤ ਵਣਜਾਰਿਆ, ਹੋਏ ਵਕਤ ਦੁਹੇਲਾ। ਗੁਰਮੁਖ ਸੰਤ ਪਿਆਰਿਆਂ, ਹਰਿ ਰੰਗ ਰੰਗੇ ਨਵੇਲਾ। ਦੇਵੇ ਸ਼ਬਦ ਭੰਡਾਰਿਆ, ਫਲ ਲਗਾਏ ਕਾਇਆ ਸਾਚੇ ਡਾਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਪਛਾਣੇ ਚਲੇ ਚਲਾਏ ਆਪਣੇ ਭਾਣੇ, ਆਪੇ ਗੁਰ ਆਪੇ ਚੇਲਾ। ਉਨੀਂ ਹਾੜ ਜਾਏ ਬਿਆਸ। ਸ਼ਬਦ ਸਰੂਪੀ ਪਾਏ ਰਾਸ। ਜੋਤ ਸਰੂਪ ਘਨਕਪੁਰ ਵਾਸ। ਹਰਿ ਹਰਿ ਵਡਾ ਸ਼ਾਹੋ, ਜਗਤ ਨਿਮਾਣਾ ਹੋਏ ਦਾਸ। ਸਦਾ ਸਦਾ ਸਦ ਬੇਪ੍ਰਵਾਹੋ। ਆਪੇ ਕਰੇ ਹਾਸ ਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਮਾਤ ਬਲੋਈ, ਕਰੇ ਪ੍ਰਕਾਸ਼ ਮਾਤ ਪਤਾਲ ਅਕਾਸ਼। ਮਾਤ ਪਤਾਲ ਅਕਾਸ਼ ਹੋਏ ਚਾਨਣਾ। ਧਰਤ ਮਾਤ ਦਏ ਧਰਵਾਸ, ਜਨ ਭਗਤਾਂ ਦੇਵੇ ਬ੍ਰਹਮ ਗਿਆਨਣਾ। ਸ਼ਬਦ ਚਲਾਏ ਸਵਾਸ ਸਵਾਸ, ਅੰਤਮ ਪਕੜੇ ਸਾਚਾ ਦਾਮਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਪੇ ਬਣੇ, ਗੁਰਮੁਖ ਸਾਚੇ ਜਾਮਨਾ। ਉਨੀਂ ਹਾੜ ਬਿਆਸਾ ਜਾਏ। ਨਿਜ ਘਰ ਵਾਸਾ ਆਪ ਰਖਾਏ। ਆਪੇ ਵੇਖੇ ਹਰਿ ਤਮਾਸ਼ਾ, ਦਿਸ ਕਿਸੇ ਨਾ ਆਏ। ਜਗਤ ਬੰਧਨ ਜਗਤ ਫਾਸਾ, ਕੋਇ ਨਾ ਕਿਸੇ ਲਏ ਛੁਡਾਏ। ਨਾਮ ਜੋਤੀ ਤੋਲਾ ਮਾਸਾ, ਰਤੀ ਕਿਸੇ ਹੱਥ ਨਾ ਆਏ। ਆਪ ਰਿੜਕੇ ਛਾਛ ਛਾਛਾ, ਮੱਖਣ ਰੋਲ ਬਾਹਰ ਕਢਾਏ। ਗੁਰਮੁਖ ਪਰਖੇ ਸੋਨਾ ਪਾਸਾ, ਸਾਚਾ ਕੰਚਨ ਆਪ ਸੁਹਾਏ। ਆਪੇ ਬਣੇ ਦਾਸਨ ਦਾਸਾ, ਅਚਰਜ ਖੇਲ ਪ੍ਰਭ ਆਪਣੀ ਆਪ ਵਰਤਾਏ। ਬਿਆਸੋਂ ਆਏ ਹਰਿ ਗਿਰਧਾਰ। ਤਿੰਨ ਮਹੀਨੇ ਸੋਏ ਪੈਰ ਪਸਾਰ। ਖੇਲ ਕਰਾਏ ਰੂਸੇ ਚੀਨੇ, ਮੇਲ ਮਿਲਾਵਾ ਸਾਚੇ ਯਾਰ। ਗੁਰਮੁਖ ਆਤਮ ਮਨ ਤਨ ਭੀਨੇ, ਖਿਲੇ ਸੱਚੀ ਗੁਲਜ਼ਾਰ। ਅੰf੍ਰਮਤ ਧਾਰ ਬਰਖੇ ਸ਼ਾਂਤ ਰੱਖੇ ਸੀਨੇ, ਕਾਇਆ ਰਹੇ ਠੰਡੀ ਠਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੇ ਰਹੇ ਸਦਾ ਸਦਾ ਅਸਵਾਰ। ਸਤਾਰਾਂ ਭਾਦੋਂ ਭਰਮ ਭਉ ਭਾਗੇ। ਪ੍ਰਭ ਅਬਿਨਾਸ਼ੀ ਸੋਇਆ ਜਾਗੇ। ਘਨਕਪੁਰ ਵਾਸੀ ਮੋੜੇ ਵਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸੰਤਾਂ ਜਨ ਭਗਤਾਂ ਬੰਨ੍ਹੇ ਸ਼ਬਦ ਧਾਗੇ। ਸ਼ਬਦ ਧਾਗੇ ਆਪ ਪਰੋਏ। ਬਚਿਆ ਰਹੇ ਨਾ ਮਾਤ ਕੋਇ। ਪ੍ਰਭ ਕਾ ਭਾਣਾ ਸਿਰ ਤੇ ਸਹੇ, ਮੇਲ ਮਿਲਾਵਾ ਅੰਤਮ ਹੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਿਰੇ ਬਾਣਾ, ਨਾ ਜਨਮੇ ਨਾ ਮਾਤ ਮੋਏ। ਸ਼ਬਦ ਘੋੜੇ ਹਰਿ ਸਾਚਾ ਚੜ੍ਹ। ਸ਼ਬਦ ਡੰਡਾ ਹੱਥ ਲਏ ਫੜ। ਦੇਵੇ ਸੁਨੇਹੜਾ ਸਚ ਦਵਾਰੇ, ਸ਼ਬਦ ਘਲਾਏ ਦਿਆਲ ਗੜ੍ਹ। ਨਾਮ ਅੱਖਰ ਇਕ ਸਮਝਾਏ, ਆਤਮ ਅੰਦਰ ਸਾਚੇ ਵੜ। ਜੋਤੀ ਜੋਤ ਸਰੂਪ ਹਰਿ, ਸਾਚਾ ਹੁਕਮ ਦਏ ਲਿਖਾਏ, ਫੜਨ ਆਏ ਪ੍ਰਭ ਤੇਰਾ ਲੜ। ਸਤਾਰਾਂ ਭਾਦੋਂ ਲਿਖੇ ਲੇਖ ਲੇਖਣੀ, ਜਗਤ ਕਰਮ ਵਿਚਾਰ। ਜੋਤ ਸਰੂਪੀ ਧਾਰੇ ਭੇਖਣੀ, ਚਿੱਟੇ ਅਸਵ ਹੋ ਅਸਵਾਰ। ਮੇਟ ਮਿਟਾਏ ਔਲੀਏ ਪੀਰ ਸ਼ੇਖ਼ਣੀ, ਕੋਈ ਨਾ ਦਿਸੇ ਦੂਜਾ ਮੀਤ ਮੁਰਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨ ਪੰਜ ਸੱਤ ਨੌਂ ਪੂਰ ਕਰਾਏ, ਸ਼ਬਦ ਲਿਖਾਏ ਅਪਰ ਅਪਾਰ। ਅੱਸੂ ਤਿੰਨ ਗੁਣ ਨਿਧਾਨਾ। ਜਨ ਭਗਤਾਂ ਚੜ੍ਹਾਏ ਸ਼ਬਦ ਬਬਾਣਾ। ਦਿੱਲੀ ਕਿਲੇ ਲਾਲ ਹਰਿ ਚਰਨ ਛੁਹਾਨਾ। ਆਤਮ ਜੋਤੀ ਦੇਵੇ ਬਾਲ, ਕਰੇ ਖੇਲ ਆਪ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਵਖਾਏ ਦਇਆ ਕਮਾਏ, ਨਿਹਕਲੰਕੀ ਪਹਿਰੇ ਬਾਣਾ ਸਚ ਟਿਕਾਣਾ। ਤਿੰਨ ਅੱਸੂ ਤਿੰਨ ਲੋਕ। ਸ਼ਬਦ ਸਰੂਪੀ ਪ੍ਰਭ ਲਏ ਠੋਕ। ਲੋਕਮਾਤ ਹਰਿ ਖੇਲ ਰਚਾਏ, ਜੋਤ ਜਗਾਏ ਚੌਦਾਂ ਲੋਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪਣੀ ਹੱਥੀਂ ਹਰਿ ਸਮਰਥੀ ਰਿਹਾ ਝੋਕ। ਤਿੰਨ ਪੰਜ ਪੰਜ ਪ੍ਰਵਾਨ। ਗੁਰਮੁਖ ਸਾਚੇ ਚਤੁਰ ਸੁਜਾਨ। ਸੰਗ ਰਲਾਏ ਮਾਰ ਧਿਆਨ। ਲਾਉਣ ਜਾਏ ਸਾਚੇ ਘਰ ਸੱਚਾ ਇਕ ਨਿਸ਼ਾਨ। ਸੰਤ ਮਨੀ ਸਿੰਘ ਗਿਆ ਤਰ, ਬਣਿਆ ਇਕ ਦਰ ਦਰਬਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਪੰਚ ਪਿਆਰਿਆਂ ਦੇਵੇ ਨਾਮ ਸੱਚਾ ਦਾਨ। ਸਤਿ ਪੁਰਖ ਸਤਿ ਰੀਤਾ। ਸੱਤ ਸਮੁੰਦਰੀ ਮਾਇਆ ਜਾਲ, ਸੱਤ ਪਤਾਲੀ ਪਰਖੀ ਨੀਤਾ। ਸਤਿ ਸਰੂਪੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਿਲੇ ਸਾਚਾ ਮੀਤਾ। ਕਿਲਾ ਲਾਲ ਕੋਟ ਦੁਆਰਾ। ਸ਼ਬਦ ਚਲਾਏ ਹਰਿ ਨਿਰੰਕਾਰਾ। ਵਾਕ ਭਵਿਖਤ ਆਪ ਸੁਣਾਏ, ਕਰੇ ਖੇਲ ਜਗਤ ਨਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗੇ ਆਗਰੇ ਇਕ ਦਵਾਰਾ। ਗੁਰ ਪੂਰਾ ਮੈਲ ਕਾਟੇ, ਜਨਮ ਸਵਾਰਦਾ। ਪੂਰ ਕਰਾਏ ਮਾਤ ਘਾਟੇ, ਨਾ ਦੇਵੇ ਪਾਸਾ ਹਾਰਦਾ। ਗੁਰਮੁਖ ਸਾਚਾ ਰਸਨਾ ਰਾਟੇ, ਵੇਖੇ ਰੰਗ ਸੱਚੀ ਸਰਕਾਰ ਦਾ। ਰਸਨਾ ਰਸ ਸਾਚਾ ਚਾਟੇ, ਤੁਟੇ ਗੜ੍ਹ ਕਿਲਾ ਹੰਕਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੀ ਜੋਤੀ ਤਨ ਸ਼ਿੰਗਾਰਦਾ। ਸਾਚੀ ਜੋਤੀ ਤਨ ਰੰਗਾਏ। ਨਾ ਮਹਿੰਦੀ ਹੱਥੀਂ ਲਾਏ। ਦਿਸ਼ਾ ਲਹਿੰਦੀ ਸ੍ਰਿਸ਼ਟ ਸਬਾਈ ਖਹਿੰਦੀ, ਲਾੜੀ ਮੌਤ ਤ੍ਰਿਖਾ ਬੁਝਾਏ। ਉਮਤ ਨਬੀ ਰਸੂਲ ਦੀ ਇਕੱਠੀ ਹੋ ਹੋ ਬਹਿੰਦੀ, ਜੂਠੇ ਝੂਠੇ ਵਹਿਣ ਵਹਿੰਦੀ, ਕੋਈ ਨਾ ਅੰਤ ਛੁਡਾਏ। ਗੁਰਮੁਖ ਸਾਚੇ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਆਪ ਵਸਾਏ। ਵਡਭਾਗੀ ਵਡਭਾਗ, ਹਰਿ ਪਾਇਆ। ਵਡਭਾਗੀ ਵਡਭਾਗ, ਪੁਰਖ ਅਬਿਨਾਸ਼ੀ ਘਨਕਪੁਰ ਵਾਸੀ, ਪ੍ਰਗਟ ਜੋਤ ਦਰਸ ਦਿਖਾਇਆ। ਵਡਭਾਗੀ ਵਡਭਾਗ, ਅੰਮ੍ਰਿਤ ਮੇਘ ਰਿਹਾ ਬਰਸ, ਕਲਜੁਗ ਅਗਨ ਬੁਝਾਇਆ। ਵਡਭਾਗੀ ਵਡਭਾਗ, ਪ੍ਰਭ ਸਾਚਾ ਕਰੇ ਤਰਸ, ਸਾਂਤਕ ਸਤਿ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੰਗਣ ਗੁਰਮੁਖ ਰੰਗੇ, ਏਕਾ ਰੰਗ ਮਜੀਠ ਚੜ੍ਹਾਇਆ। ਅੰਮ੍ਰਿਤ ਧਾਰ ਆਤਮ ਠਾਰੇ। ਪ੍ਰਭ ਦੇਵੇ ਵਾਰੋ ਵਾਰ, ਵੇਖੇ ਵਿਗਸੇ ਕਰੇ ਸਰਬ ਵਿਚਾਰੇ। ਜੋ ਜਨ ਮੰਗੇ ਦਰ ਭਿਖਾਰੇ। ਦੇਵੇ ਨਾਮ ਵਡ ਵਡ ਭੰਡਾਰੇ। ਸ਼ਬਦ ਬੰਨ੍ਹੇ ਸਿਰ ਦਸਤਾਰ, ਸੱਚਾ ਸ਼ਾਹੋ ਵਡੀ ਸਰਕਾਰੇ। ਕਾਇਆ ਲਾਹੇ ਜਗਤ ਬੁਖ਼ਾਰ, ਸ਼ਬਦ ਖੰਡਾ ਸਾਚਾ ਮਾਰੇ। ਆਤਮ ਭਰੇ ਹਰਿ ਭੰਡਾਰ, ਜੋਤ ਸਰੂਪੀ ਕਿਰਪਾ ਧਾਰੇ। ਦੇਵੇ ਨਾਮ ਇਕ ਖ਼ੁਮਾਰ, ਮੰਗਣ ਆਏ ਨਰ ਨਾਰੇ। ਮਿਲੇ ਮੀਤ ਹਰਿ ਮੁਰਾਰ। ਅੰਤਮ ਵੇਲੇ ਪਾਵੇ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਸੁਹੇਲਾ ਸਦ ਵਸੇ ਅਕੇਲਾ, ਜੋਤ ਸਰੂਪੀ ਜਗਤ ਅਧਾਰੇ। ਜਗਤ ਅਧਾਰੀ ਸਰਬ ਸਮਾਇੰਦਾ। ਵੇਖੇ ਵਿਗਸੇ ਕਰੇ ਵਿਚਾਰੀ, ਗੁਰਮੁਖ ਸਾਚੇ ਆਪ ਜਗਾਇੰਦਾ। ਆਤਮ ਬ੍ਰਹਮ ਪੂਰ ਕਰਮ, ਜਗਤ ਕਰਮ ਏਕਾ ਏਕ ਰਖਾਇੰਦਾ। ਜਨ ਭਗਤਾਂ ਦੇਵੇ ਮਾਨਸ ਜਨਮ, ਦੇਹੀ ਲੇਖੇ ਲਾਇੰਦਾ। ਗਾਓ ਸਾਚਾ ਸ਼ਬਦ ਗੀਤ ਸੁਹਾਗੀ, ਏਕਾ ਹਰਿ ਸੁਣਾਇੰਦਾ। ਗੁਰਮੁਖ ਸਾਚੇ ਧੁਰਦਰਗਾਹੀ, ਅੰਤਮ ਵੇਲੇ ਲੇਖੇ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੰਮ੍ਰਿਤ ਸਾਚਾ ਜਾਮ ਭਰ ਪਿਆਲੇ ਆਪ ਪਿਆਇੰਦਾ। ਦੇਵੇ ਨਾਮ ਪਿਆਲਾ, ਜਗਤ ਅਨਮੋਲ ਹੈ। ਕਿਰਪਾ ਕਰੇ ਦੀਨ ਦਿਆਲਾ, ਗੁਰਮੁਖ ਸਾਚਾ ਸਦ ਵਸੇ ਹਰਿ ਹਰਿ ਕੋਲ ਹੈ। ਆਪੇ ਹੋਏ ਸਦਾ ਪ੍ਰਿਤਪਾਲਾ ਹਰਿ ਰਖਵਾਲਾ, ਅੱਠੇ ਪਹਿਰ ਕਰੇ ਚੋਹਲ ਹੈ। ਤੋੜੇ ਮਾਤ ਜਗਤ ਜੰਜ਼ਾਲਾ, ਦੂਈ ਦਵੈਤੀ ਪੜਦੇ ਦੇਵੇ ਖੋਲ੍ਹ ਹੈ। ਮਸਤਕ ਲਾਹੇ ਟਿੱਕਾ ਕਾਲਾ, ਚਰਨ ਪ੍ਰੀਤੀ ਰਿਹਾ ਜੋੜ ਹੈ। ਸੋਹੰ ਦੇਵੇ ਸ਼ਬਦ ਦਾਤ ਦੁਸ਼ਾਲਾ, ਆਪ ਚੜ੍ਹਾਏ ਸ਼ਬਦ ਘੋੜ ਹੈ। ਤਨ ਪਾਈ ਨਾਮ ਸਾਚੀ ਮਾਲਾ, ਧੁਰਦਰਗਾਹੀ ਆਇਆ ਦੌੜ ਹੈ। ਫਲ ਲਗਾਏ ਕਾਇਆ ਡਾਲਾ, ਜਨ ਭਗਤਾਂ ਮਿਲਿਆ ਬਹੁੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵੇਖੇ ਵੇਖ ਵਖਾਣੇ, ਪਰਖੇ ਗੁਰਸਿਖ ਸੁਘੜ ਸਿਆਣੇ, ਭੰਨੇ ਰੀਠੇ ਕੌੜ ਹੈ। ਕੂੜ ਕੁੜਿਆਰਾ ਬੇਮੁਖ ਰੀਠਾ। ਗੁਰਮੁਖ ਸਾਚਾ ਲਾਗੇ ਮੀਠਾ। ਸਾਚਾ ਦਰਸ ਪੁਰਖ ਅਬਿਨਾਸ਼, ਨੇਤਰ ਨੈਣ ਵੇਖ ਚੜ੍ਹਿਆ ਰੰਗ ਮਜੀਠਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਤੇਰਾ ਪੀਸਣ ਆਪਣੀ ਹੱਥੀਂ ਆਪੇ ਪੀਠਾ। ਲਾੜੀ ਮੌਤ ਤਨ ਸ਼ਿੰਗਾਰੀ। ਸੋਲਾਂ ਹਾੜ ਕਰਮ ਵਿਚਾਰੀ। ਸਤਾਰਾਂ ਹਾੜ ਵਾਜਾਂ ਮਾਰੀ। ਨਿਹਕਲੰਕ ਵੱਜੇ ਡੰਕ, ਉਠੇ ਰਾਓ ਰੰਕ ਲੱਖ ਚੁਰਾਸੀ ਆਪ ਵੰਗਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਏ ਜੋੜ ਤੇਰੇ ਦਰ ਹੋਈ ਨਿਮਾਣੀ ਸਾਚੇ ਘਰ ਨਿਮਸਕਾਰੀ। ਤਨ ਸ਼ਿੰਗਾਰੇ ਸੋਲਾਂ ਸ਼ਿੰਗਾਰ, ਮੌਤ ਰਾਣੀ ਹੋ ਤਿਆਰ, ਲੱਖ ਚੁਰਾਸੀ ਵੇਖੇ ਚੁਣੇ ਸਭੇ ਲਾੜ। ਜਲਾਂ ਥਲਾਂ ਆਵੇ ਜਾਵੇ ਜਾਵੇ ਆਵੇ ਪਾਰ ਕਿਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਬੇਮੁਖ ਕਲਜੁਗ ਜੀਵਾਂ ਕਾਲਾ ਮੱਥੇ ਟਿੱਕਾ ਲਾਇਆ, ਅੰਤਮ ਵੇਲੇ ਮਾਇਆ ਰੂਪੀ ਬੰਨ੍ਹਣ ਆਇਆ ਇਕ ਦਸਤਾਰ। ਲਾੜੀ ਮੌਤ ਪਾਏ ਗਹਿਣੇ। ਪ੍ਰਭ ਅਬਿਨਾਸ਼ੀ ਆਪੇ ਵੇਖੇ ਸਾਚੇ ਨੈਣੇ। ਲੱਖ ਚੁਰਾਸੀ ਤੇਰੇ ਕਲਜੁਗ ਅੰਤਮ ਵੇਲੇ, ਆਪ ਚੁਕਾਏ ਲਹਿਣੇ ਦੇਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ, ਚਾਰ ਕੁੰਟ ਚਾਰ ਚੁਫੇਰੇ ਬੇਮੁਖ ਦੇਣ ਮਿਹਣੇ। ਲਾੜੀ ਮੌਤ ਪਾਏ ਡੰਡ। ਲਹਿੰਦੀ ਦਿਸ਼ਾ ਚੜ੍ਹਨਾ ਚੰਦ। ਮੇਟ ਮਿਟਾਏ ਧਰਤ ਮਾਤ ਤੇਰੀ ਗੋਦ ਆਪ ਸਵਾਏ ਮਦਿਰਾ ਮਾਸੀ ਜੋ ਖਾਂਦੇ ਗੰਦ। ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਬੇਮੁਖਾਂ ਜੀਵਾਂ ਦਿਸ ਨਾ ਆਇਆ, ਇਕ ਗਵਾਏ ਪਰਮਾਨੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੰਡਾ ਹੱਥ ਉਠਾਇਆ, ਵਾਰੋ ਵਾਰ ਕਹਿੰਦਾ ਜਾਏ, ਸਭ ਦਾ ਦੁੱਖ ਲਹਿੰਦਾ ਜਾਏ, ਸ਼ਬਦ ਸਰੂਪੀ ਚੜ੍ਹਿਆ ਚੰਦ। ਪਹਿਲੀ ਹਾੜ ਵਾਗ ਮੋੜੇ। ਪੈਰੀਂ ਪਾਉਣ ਨਾ ਦੇਵੇ ਜੋੜੇ। ਅੰਤਮ ਕਲਜੁਗ ਦਿਨ ਰਹਿ ਗਏ ਥੋੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਖੇਲ ਰਚਾਈ, ਸਾਰੀ ਸ੍ਰਿਸ਼ਟ ਆਪ ਹਿਲਾਈ, ਗੁਰਮੁਖਾਂ ਮਨ ਵੱਜੀ ਵਧਾਈ, ਸ਼ਬਦ ਸਰੂਪੀ ਆਪੇ ਬਹੁੜੇ। ਧਰਮ ਰਾਏ ਤੇਰੀ ਧੀ ਨਿਮਾਣੀ। ਲਾੜੀ ਮੌਤ ਪਹਿਲੀ ਕੁੰਟ ਆਪੇ ਚੜ੍ਹੀ, ਵੇਖਣ ਚਲੀ ਸਾਚੇ ਹਾਣੀ। ਵਹਿੰਦੀ ਜਾਏ ਕਿਲ੍ਹਾ ਗੜ੍ਹੀ, ਪਰਖੀ ਜਾਏ ਰਾਜੇ ਰਾਣੀ। ਇਕ ਬਹਾਰੀ ਹੱਥ ਫੜੀ, ਪੀਣ ਨਾ ਦੇਵੇ ਕਿਸੇ ਪਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੇ ਅੰਤਮ ਵੇਲੇ ਆਪ ਮਿਟਾਏ ਖਾਣੀ ਬਾਣੀ। ਪ੍ਰਗਟ ਜੋਤ ਪ੍ਰਕਾਸ਼, ਜਗਤ ਅੰਧੇਰਾ। ਸਦ ਨਿਜ ਘਰ ਰੱਖੇ ਵਾਸ, ਨਾ ਚੁੱਕੇ ਹੇਰਾ ਫੇਰਾ। ਗੁਰਮੁਖ ਕਹਿਣ ਸਦ ਰਹੇ ਦਾਸ, ਕਰੇ ਹੱਕ ਨਬੇੜਾ। ਜੋਤੀ ਜੋਤ ਸਰੂਪ ਹਰਿ, ਦਿਸ ਕਿਸੇ ਨਾ ਆਏ ਵਸੇ ਕਿਹੜੇ ਨਗਰ ਖੇੜਾ। ਦਇਆ ਕਰ ਦੀਨ ਕੇ ਦਾਤੇ। ਆਏ ਦਰ ਮਿਲੇ ਵਰ ਪੁਰਖ ਬਿਧਾਤੇ। ਆਤਮ ਖੋਲ੍ਹ ਸਾਚਾ ਸਰ, ਅਠ ਸਠ ਤੀਰਥ ਝੂਠੇ ਨਾਤੇ। ਏਕਾ ਜੋਤੀ ਏਕਾ ਸ਼ਬਦ, ਏਕਾ ਸੁਰਤ ਏਕਾ ਘਰ, ਮਿਟੇ ਅੰਧੇਰੀ ਰਾਤੇ। ਜੋਤੀ ਜੋਤ ਸਰੂਪ ਹਰਿ, ਅੱਠੇ ਪਹਿਰ ਏਕ ਰੰਗ ਰੰਗਾਏ, ਨਾ ਸੋਏ ਨਾ ਜਾਗੇ ਕਿਸ ਵੇਲੇ ਪ੍ਰਭਾਤੇ। ਗੁਰ ਕੀ ਮਤ ਗੁਰਮਤ ਜਾਣ। ਰੱਖੇ ਪਤਿ ਵਿਚ ਜਹਾਨ। ਏਕਾ ਸ਼ਬਦ ਧੀਰਜ ਸਾਚਾ ਯਤ, ਬਖ਼ਸ਼ੇ ਤੱਤ ਨਾਮ ਗੁਣ ਨਿਧਾਨ। ਆਤਮ ਬੀਜ ਸਾਚਾ ਘੱਤ, ਲੱਗੇ ਫਲ ਇਕ ਮਹਾਨ। ਕਾਇਆ ਮੰਦਰ ਸਚ ਅਟਾਰੀ ਉਚ ਮਹੱਲ, ਜਗੇ ਜੋਤ ਵਿਚ ਮਹਾਨ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਵੇਖ ਵਖਾਣੇ, ਵਡ ਦਾਤਾ ਨਿਗਹਬਾਨ। ਗੁਰ ਹਰਿ ਗੁਰ ਹਰਿ ਦੀਬਾਣ। ਗੁਰਮੁਖ ਸਾਚੇ ਆਤਮ ਸਦ, ਸਾਚਾ ਦਏ ਸ਼ਬਦ ਗਿਆਨ। ਇਕ ਵਜਾਏ ਸਾਚਾ ਨਦ, ਚਰਨ ਪ੍ਰੀਤੀ ਬਖ਼ਸ਼ੇ ਧਿਆਨ। ਅੱਠੇ ਪਹਿਰ ਅੰਮ੍ਰਿਤ ਮਦਿ, ਹੋਇਆ ਰਹੇ ਜਗਤ ਸਨਾਨ। ਪੰਜਾਂ ਚੋਰਾਂ ਆਪੇ ਬੱਧ, ਹੋਏ ਖੁਆਰੀ ਜੀਵ ਨਿਧਾਨ। ਲੰਬਾ ਚੌੜਾ ਉੱਚਾ ਨੀਵਾਂ ਦਿਸੇ ਨਾ ਕੱਦ, ਜਿਥੇ ਵਸੇ ਹਰਿ ਭਗਵਾਨ। ਕਾਇਆ ਚੋਲੀ ਬਾਹਰਾ, ਜੋਤੀ ਜੋਤ ਸਰੂਪ ਹਰਿ, ਵਸੇ ਹੱਸੇ ਕਿਸ ਜਹਾਨ। ਗੁਰੂ ਗੁਰ ਗੁਰੂ ਗੁਰ ਮੇਰੇ। ਸ਼ਬਦ ਸਰੂਪੀ ਪਾਇਣ ਘੇਰੇ। ਬੰਨ੍ਹੀ ਜਾਏ ਸਾਚੇ ਚੇਰੇ। ਦਰ ਘਰ ਸਾਚੇ ਆਪੇ ਜਾਣੇ, ਜਾਣ ਪਛਾਣੇ ਹਰਿ ਭਗਵਾਨੇ। ਤੁੱਟੇ ਮਾਣੇ ਚਰਨ ਧਿਆਨੇ ਆਤਮ ਉਪਜੇ ਬ੍ਰਹਮ ਗਿਆਨੇ। ਸੱਚਾ ਝੁੱਲੇ ਇਕ ਨਿਸ਼ਾਨੇ। ਸਰਬ ਵਖਾਏ ਕੂੜੋ ਕੂੜ, ਏਕਾ ਮਾਰੇ ਸ਼ਬਦ ਬਾਨੇ। ਦਿੱਲੀ ਜਾਏ ਤੋਸੇ ਖ਼ਾਨੇ। ਬੰਨ੍ਹੇ ਹੱਥ ਸ਼ਬਦ ਗਾਨੇ। ਪੰਜਾਂ ਚੋਰਾਂ ਲੱਗੇ ਡਾਨੇ। ਸਚ ਸਿੰਘਾਸਣ ਹਰਿ ਜੀ ਬੈਠਾ, ਨਾ ਜਾਣੇ ਕੋਈ ਤਹਿਸੀਲਾਂ ਥਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਈ ਵੇਖ ਵਖਾਣੇ ਸਰਬ ਜਾਣੇ, ਆਪੇ ਚਲੇ ਚਲਾਏ ਆਪਣੇ ਭਾਣੇ। ਗੁਰ ਪੂਰਾ ਗੁਰ ਦੇਵਣਹਾਰ ਦਾਤਾ। ਏਕਾ ਪੁਰਖ ਮੇਰੀ ਜਾਤਾ। ਇਕੋ ਵਸਤ ਪ੍ਰਭ ਦਰ ਮੰਗਣ, ਉਠਣਾ ਪਏ ਨਾ ਕਿਸੇ ਵੇਲੇ ਪ੍ਰਭਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਏ, ਸਾਚੀ ਜੋਤ ਆਤਮ ਝੋਲੀ ਆਪ ਭਰਾਤਾ। ਗੁਰਮੁਖ ਸਾਚੇ ਬਾਲ ਅੰਞਾਣੇ। ਪੁਰਖ ਅਬਿਨਾਸ਼ੀ ਆਪੇ ਬਖ਼ਸ਼ੇ ਚਰਨ ਧਿਆਨੇ। ਸਾਚੇ ਧਾਮ ਆਪ ਬਹਾਏ, ਦੱਸੇ ਇਕ ਟਿਕਾਣੇ। ਜੋਤ ਸਰੂਪੀ ਡਗਮਗਾਏ, ਕਲਜੁਗ ਜੀਵਾਂ ਦਿਸ ਨਾ ਆਏ, ਗੂੜ੍ਹੀ ਨੀਂਦ ਸਵਾਏ, ਨਾ ਕੋਈ ਚੜ੍ਹੇ ਸ਼ਬਦ ਬਬਾਣੇ। ਗੁਰਮੁਖ ਸਾਚੇ ਆਪ ਜਗਾਏ, ਫੜ ਫੜ ਬਾਹੋਂ ਰਾਹੇ ਪਾਏ, ਸਾਚੇ ਰਥ ਆਪ ਬਹਾਏ, ਮਾਰੇ ਇਕ ਉਡਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਮਾਣ, ਜਗਤ ਤੋੜੇ ਸਰਬ ਅਭਿਮਾਨੇ। ਤੁੱਟੇ ਮਾਣ ਅਭਿਮਾਨਿਆ। ਵੱਜੇ ਤੀਰ ਸਾਚੀ ਕਾਨਿਆ। ਕਲਜੁਗ ਤੇਰੀ ਅੰਤਮ ਵਾਰ, ਚਲੇ ਤੀਰ ਸ਼ਬਦ ਨਿਸ਼ਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸਾਚੇ ਸੰਤਾਂ ਵੇਖਣ ਆਇਆ ਕਰ ਕਰ ਵਡ ਮਿਹਰਬਾਨੀਆਂ। ਸੰਤ ਸੁਹੇਲੇ ਸਾਚੇ ਮੀਤ। ਆਪੇ ਪਰਖੇ ਹਰਿ ਜੀ ਨੀਤ। ਗੁਰਦਵਾਰੇ ਮੰਦਰ ਕੋਈ ਖਾਲੀ ਰਹਿਣ ਨਾ ਦੇਵੇ ਮਸੀਤ। ਵਾਂਗ ਬੱਕਰੇ ਅੰਤਮ ਕੋਹੇ, ਸਦੀ ਚੌਧਵੀਂ ਰਹੀ ਬੀਤ। ਗੁਰਮੁਖ ਸਾਚੇ ਸੰਤ ਜਨਾਂ, ਸਦਾ ਰੱਖੇ ਕਾਇਆ ਠੰਡੀ ਸੀਤ। ਕਾਇਆ ਠੰਡੀ ਠਾਰੇ, ਕਲਜੁਗ ਅੰਗਿਆਰ ਹੈ। ਗੁਰਮੁਖ ਸਾਚੇ ਜਾਏ ਤਾਰੇ, ਬੇਮੁਖਾਂ ਕਰੇ ਖੁਆਰ ਹੈ। ਵੇਲੇ ਅੰਤਮ ਆਈ ਹਾਰੇ, ਦੁਖੀ ਹੋਈ ਸਰਬ ਨਰ ਨਾਰ ਹੈ। ਗੁਰਮੁਖ ਵਿਰਲਾ ਕਰੇ ਤਨ ਸ਼ਿੰਗਾਰੇ, ਜਿਸ ਮਿਲਿਆ ਮੀਤ ਮੁਰਾਰ ਹੈ। ਸਾਚਾ ਸ਼ਬਦ ਪਹਿਨੇ ਤਨ ਹਾਰੇ, ਪ੍ਰਭ ਬੇੜਾ ਕਰ ਜਾਏ ਪਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਅੰਤ ਨਿਬੇੜਾ, ਵਸਾਏ ਨਗਰ ਖੇੜਾ, ਜਿਸ ਚਰਨ ਛੁਹਾਏ ਦਰ ਦਵਾਰ ਹੈ। ਸਤਿਗੁਰ ਪੁਰਖ ਸੁਜਾਨ ਸਦਾ ਇਕ ਰੰਗ ਹੈ। ਦੇਵੇ ਦਾਤ ਆਪ ਭਗਵਾਨ, ਘਰ ਸਾਚੇ ਸਦਾ ਰਿਹਾ ਮੰਗ ਹੈ। ਇਕ ਰਖਾਏ ਆਪਣੀ ਆਣ, ਜਗਤ ਦਿਸਾਏ ਭੁੱਖ ਨੰਗ ਹੈ। ਸਾਚਾ ਬਖ਼ਸ਼ੇ ਚਰਨ ਧਿਆਨ, ਪ੍ਰਭ ਵਡ ਦਾਤਾ ਸੂਰਾ ਸਰਬੰਗ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਖੇਲ ਰਚਾਏ, ਜੋਤ ਸਰੂਪੀ ਡਗਮਗਾਏ, ਅੰਤਮ ਕਲ ਸਰਬ ਰਹੇ ਭੰਗ ਹੈ। ਅੰਤਮ ਕਲਜੁਗ ਸਾਜਨਾ, ਸੱਜਣ ਮੀਤ ਮੁਰਾਰ। ਨਾ ਕੋਈ ਦੀਸੇ ਰਾਜਾਨ ਰਾਜਨਾ, ਘਰ ਘਰ ਦਿਸੇ ਉਜਾੜ। ਕੋਈ ਰੱਖੇ ਨਾ ਕਿਸੇ ਲਾਜਨਾ, ਏਕਾ ਉਠੇ ਸਾਚੀ ਧਾੜ। ਵਰਤੇ ਖੇਲ ਦੇਸ ਮਾਝਨਾ, ਬੇਮੁਖਾਂ ਦੇਵੇ ਹਰਿ ਝਾੜ। ਗੁਰਮੁਖਾਂ ਮਾਰੇ ਸ਼ਬਦ ਅਵਾਜ਼ਨਾ, ਸ਼ਬਦ ਲਿਖਾਏ ਸਤਾਰਾਂ ਹਾੜ। ਅੰਤਮ ਸਵਾਰੇ ਸਾਚਾ ਕਾਜਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਚਬਾਏ ਆਪਣੀ ਦਾੜ੍ਹ।