Granth 04 Likhat 071: 10 Assu 2011 Bikarmi Meeruth Chhauni Kehar Singh de Greh

੧੦ ਅੱਸੂ ੨੦੧੧ ਬਿਕ੍ਰਮੀ ਮੇਰਠ ਛਾਉਣੀ ਕੇਹਰ ਸਿੰਘ ਦੇ ਗ੍ਰਹਿ

ਜਗਤ ਸਾਜਨ ਸਾਜ ਸਾਜੇ। ਪੁਰਖ ਅਬਿਨਾਸ਼ੀ ਰਾਜ ਰਾਜਾਨ, ਜੁਗਾ ਜੁਗੰਤਰ ਸਵਾਰੇ ਕਾਜੇ। ਸ਼ਾਹ ਸ਼ਹਾਨਾ ਤਾਜ ਤਾਜਨ, ਸ਼ਬਦ ਮਾਰੇ ਸਚ ਅਵਾਜੇ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਪ੍ਰਗਟ ਹੋਏ ਜੋਤ ਬਲੋਏ ਸੰਬਲ ਦੇਸਾ, ਦੇਸ ਮਾਝੇ। ਰਾਜਨ ਰਾਜ ਰਾਜ ਦਵਾਰਾ। ਕੂੜ ਕੁਟੰਬ ਸਰਬ ਸੰਸਾਰਾ। ਚਾਰ ਕੁੰਟ ਧਰਤ ਮਾਤ ਰਹੀ ਕੰਬ, ਕਲਜੁਗ ਪਾਪ ਫਲ ਲੱਗਾ ਭਾਰਾ। ਪੁਰਖ ਅਬਿਨਾਸ਼ੀ ਛੇਤੀ ਝੰਬ, ਸੋਹੰ ਡੰਡਾ ਫੜ ਅਪਾਰਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ ਲੋਕਮਾਤ ਜੋਤ ਧਰ, ਲਏ ਮਾਤ ਅਵਤਾਰਾ। ਰਾਜ ਰਾਜਾਨ ਬੰਕ ਦਵਾਰੇ। ਆਨ ਸ਼ਾਨ ਦਰਬਾਨ ਮੁਸਾਹਬ ਚੋਬਦਾਰੇ। ਮਾਣ ਤਾਣ ਵਿਚ ਜਹਾਨ, ਗੁਣ ਅਵਗੁਣ ਨਾ ਕੋਈ ਵਿਚਾਰੇ। ਧਰਤ ਮਾਤ ਆਈ ਹਾਨ, ਕਲ ਪਛਾਣ ਕਲਜੁਗ ਭੁੱਲੇ ਜੀਵ ਨਿਧਾਨ, ਪੁਰਖ ਅਬਿਨਾਸ਼ੀ ਪਾਈ ਸਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਜਾਮਾ ਧਾਰੇ। ਰਾਜ ਰਾਜਾਨ ਤਖ਼ਤ ਤੀਰ। ਸ਼ਾਹ ਸੁਲਤਾਨ ਵਡ ਫ਼ਕੀਰ। ਹਰਿ ਮਿਹਰਬਾਨ ਅੰਤਮ ਲਾਹੇ ਕਲਜੁਗ ਚੀਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੁਰਮੁਖਾਂ ਦੇਵੇ ਅੰਮ੍ਰਿਤ ਸੀਰ। ਧਰਤ ਮਾਤ ਮਿਟੇ ਝੂਠੀ ਰੀਤ, ਵੇਖ ਮਾਰ ਝਾਤ, ਅੰਮ੍ਰਿਤ ਦੇਵੇ ਹਰਿ ਬੂੰਦ ਸਵਾਂਤ। ਬੈਠਾ ਵੇਖੇ ਦਿਸੇ ਇਕ ਇਕਾਂਤ। ਲੋਕਮਾਤ ਹਰਿ ਜੋਤ ਧਰ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਧਰਤ ਮਾਤ ਧਵਲ, ਇਕ ਬਣਾਏ ਸਾਚਾ ਨਾਤ। ਧਰਤ ਮਾਤ ਹਰਿ ਹਰਿ ਧਿਆਨ। ਚਰਨ ਧੂੜ ਮਾਤ ਬਖ਼ਸ਼ੇ ਉਤਮ ਰੀਤੀ ਮਜਨ ਇਸ਼ਨਾਨ। ਲੱਖ ਚੁਰਾਸੀ ਪਰਖੇ ਨੀਤੀ। ਫੜੇ ਸ਼ਬਦ ਤੀਰ ਕਮਾਨ। ਹਰਿਜਨ ਤਨ ਹਰਿ ਕਾਇਆ ਰੱਖੇ ਠੰਡੀ ਸੀਤੀ, ਤਨ ਮੰਦਰ ਜੋਤ ਦੀਪ ਮਹਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਬਖ਼ਸ਼ੇ ਇਕ ਧਿਆਨ। ਚਰਨ ਕਵਲ ਜਨ ਜਾਏ ਲਾਗ। ਪ੍ਰਭ ਅਬਿਨਾਸ਼ੀ ਆਪ ਬੁਝਾਏ ਤ੍ਰਿਸ਼ਨਾ ਆਗ। ਘਨਕਪੁਰ ਵਾਸੀ ਬੇਮੁਖਾਂ ਪਾਏ ਜਮ ਕੀ ਫਾਸੀ, ਵੇਲੇ ਅੰਤਮ ਜਾਏ ਜਾਗ। ਚਰਨ ਛੁਹਾਏ ਪਕੜ ਉਠਾਏ ਪੰਡਤ ਕਾਂਸ਼ੀ, ਵੇਖ ਵਖਾਣੇ ਰਾਜ ਪਰਾਗ*। ਗਊ ਗਰੀਬ ਨਿਮਾਣਿਆਂ ਇਕ ਰਖਾਏ ਚਰਨ ਧਿਆਨੇ, ਵਾਸੀ ਅਯੁਧਿਆ ਲਾਏ ਭਾਗ। ਨਿਹਕਲੰਕ ਕਲ ਜਾਮਾ ਪਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਜਨ ਜਨ ਹਰਿ ਗੰਗਾ ਜਾਏ ਜਗਾਏ, ਮੇਲ ਮਿਲਾਏ ਕੰਤ ਸੁਹਾਗ। ਕਾਂਸ਼ੀ ਅਯੁਧਿਆ ਜਾਏ ਪਰਾਗ। ਪੰਡਤ ਪਾਂਧਿਆਂ ਧੋਏ ਦਾਗ। ਆਤਮ ਅੰਧਿਆਂ ਥੱਕੇ ਮਾਂਦਿਆਂ, ਵੇਦ ਪੁਰਾਨਾਂ ਗਾਂਦਿਆਂ, ਸ਼ਬਦ ਲਾਏ ਏਕਾ ਜਾਗ। ਤੀਰਥ ਤਟਾਂ ਨਹਾਂਦਿਆਂ। ਘਟ ਘਟ ਘਟਾਂ ਵਿਸਮਾਂਦਿਆਂ, ਸਚ ਥਾਨ ਸੁਹਾਂਦਿਆਂ, ਸਚ ਸਰੋਵਰ ਇਸ਼ਨਾਨ ਕਰਾਂਦਿਆਂ, ਹੰਸ ਬਣਾਏ ਕਾਗ। ਗੌੜ ਬ੍ਰਹਿਮਣ ਵੇਖ ਵਖਾਂਦਿਆਂ, ਧੁਰਦਰਗਾਹੀ ਸੱਚਾ ਜਾਮਨ। ਦੇ ਮਤ ਸਮਝਾਏ ਪੰਡਤ ਕਾਸ਼ੀ ਪਾਂਧਿਆਂ, ਸ਼ਬਦ ਵਜਾਏ ਸਾਚਾ ਨਾਦ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਧਰਤ ਮਾਤ ਤੇਰੀ ਰੱਖੇ ਲਾਜ ਜੁਗਾਦਿ ਆਦਿ। ਜਮਨ ਕਿਨਾਰਾ ਵੇਖੇ ਗੰਗ। ਸ਼ਬਦ ਸਹਾਰਾ ਪੁਰਖ ਅਪਾਰਾ, ਇਕ ਚੜ੍ਹਾਏ ਸਾਚਾ ਰੰਗ। ਸ਼ਬਦ ਧਾਰਾ ਆਰ ਪਾਰਾ, ਭਗਤ ਸੁਹੇਲਾ ਸੱਚਾ ਸੰਗ। ਕਲਜੁਗ ਤੇਰੀ ਅੰਤਮ ਵਾਰ, ਰਵੀਦਾਸ ਚੁਮਾਰਾ ਮੀਤ ਮੁਰਾਰਾ। ਬਨ ਬਨਾਰਸ ਹੋਏ ਸਹਾਰਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਰ ਅਪਾਰਾ। ਗੋਦਾਵਰੀ ਗੋਦ ਹਰਿ ਸੁਹਾਈ। ਪੁਰਖ ਅਬਿਨਾਸ਼ੀ ਜੋਧਨ ਜੋਧ, ਮਤ ਇਕੱਲੜੀ ਜਗਤ ਅਵੱਲੜੀ, ਆਪਣੇ ਹੱਥ ਰਖਾਈ। ਲੱਖ ਚੁਰਾਸੀ ਬੇਮੁਖ ਜੀਵਾਂ ਲਾਹੇ ਖਲੜੀ, ਅਚਰਜ ਬਣਤ ਰਿਹਾ ਬਣਾਈ। ਕਿਸੇ ਹੱਥ ਨਾ ਰਹੀ ਦਮੜੀ, ਚਾਰ ਕੁੰਟ ਪਏ ਦੁਹਾਈ। ਗੁਰ ਗੋਬਿੰਦ ਲਿਖਾਈ ਏਕਾ ਮਾਤ ਧਰਤ ਸੱਚੀ ਅੰਮੜੀ, ਨਾ ਕੋਈ ਮਾਤ ਪਿਤ ਭੈਣ ਭਾਈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਅਚਰਜ ਖੇਲ ਕਰੇ ਜੋਤ ਮਾਤ ਧਰੇ ਜੀਵ ਜਹਾਨਾ ਹਰਿ ਭਗਵਾਨਾ, ਨਾ ਕੋਈ ਜਾਣੇ ਰਾਹੀ। ਗੋਦਾਵਰੀ ਗੋਦ ਸੁਹਾਗਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਸੋਇਆ ਜਾਗਾ। ਤੀਰਥ ਤਟਾਂ ਲਾਹੇ ਉਦਾਸੀ, ਬੇਮੁਖਾਂ ਅੰਤਮ ਲਾਏ ਫਾਸੀ, ਇਕ ਸੁਣਾਏ ਸੱਚਾ ਰਾਗਾ। ਅੰਮ੍ਰਿਤ ਸਰ ਸਰੋਵਰ ਸਚ ਨੀਰ ਜਲ ਵਗੇ ਥਲ ਅੱਜ ਕੱਲ ਮਾਤ ਬਣਾਏ ਸਾਚੀ ਰਾਸਾ। ਕਲਜੁਗ ਅੰਤਮ ਗਿਆ ਟਲ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਭਗਤ ਸੁਹੇਲ ਪ੍ਰਿਥਮੀ ਅਕਾਸ਼ਾ। ਜਗਤ ਵਧਾਈ ਭਗਤ ਵਡਿਆਈ, ਰਸਨਾ ਜੈ ਜੈ ਜੈਕਾਰ। ਪੁਰਖ ਅਬਿਨਾਸ਼ੀ ਜੋਤ ਜਗਾਈ, ਕਾਇਆ ਮਾਟੀ ਦੇਹ ਤਜਾਈ, ਸੰਤ ਮਨੀ ਸਿੰਘ ਲਿਖਿਆ ਲੇਖ ਅਪਰ ਅਪਾਰ। ਸੁਹੰਜਣੀ ਰੈਣ ਲੋਕਮਾਤ ਆਈ। ਗੀਤ ਗੋਬਿੰਦੇ ਹਰਿਜਨ ਹਰਿ ਜਸ ਰਸਨਾ ਗਾਈ। ਧਰਤ ਮਾਤ ਤਨ ਸ਼ਿੰਗਾਰ, ਸੁਰਪਤ ਰਾਜੇ ਇੰਦੇ ਅੰਮ੍ਰਿਤ ਮੇਘ ਬਰਸਾਈ। ਪਾਰਜਾਤੀ ਫੂਲਨਹਾਰ, ਕਰੋੜ ਤੇਤੀਸ ਰਿਹਾ ਗੁਦਾਂਈ। ਤਨ ਪਹਿਨਾਏ ਨਰ ਨਰਾਇਣ ਕਲਕੀ ਅਵਤਾਰ, ਬ੍ਰਹਮਾ ਮੁਖ ਰਿਹਾ ਉਠਾਈ। ਚਾਰੋਂ ਕੁੰਟ ਵੇਖ ਵਖਾਣੇ ਕਿਹੜੀ ਕੂਟੇ ਹੋਏ ਰੁਸ਼ਨਾਈ। ਸ਼ਬਦ ਪੰਘੂੜਾ ਤ੍ਰੈਲੋਕ ਰਿਹਾ ਝੂਟ, ਗੁਰਮੁਖ ਵਿਰਲਾ ਪਾਏ ਸਾਰ। ਸ਼ੰਕਰ ਸਰਨ ਰਖਾਏ। ਦਿਵਸ ਰੈਣ ਉਠ ਉਠ ਵੇਖੇ ਨੇਤਰ, ਪ੍ਰਭ ਅਬਿਨਾਸ਼ੀ ਕਿਹੜੀ ਥਾਂਏ। ਜੋਤੀ ਧਾਰੇ ਅਵਲੜਾ ਭੇਸ, ਦਿਸ ਕਿਸੇ ਨਾ ਆਏ। ਸੰਤ ਮਨੀ ਸਿੰਘ ਲਿਖਿਆ ਲੇਖ, ਲਿਖੀ ਲਿਖਤ ਨਾ ਕੋਇ ਮਿਟਾਏ। ਪ੍ਰਭ ਅਬਿਨਾਸ਼ੀ ਵਾਕ ਭਵਿਖਤ, ਨਿਹਕਲੰਕੀ ਜੋਤ ਜਗਾਏ। ਵੇਖ ਵਖਾਣੇ ਸਿੱਖੀ ਸਿਖਤ, ਹਰਿ ਗੋਬਿੰਦੇ ਹਰਿ ਹਰਿ ਰਾਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਅੰਤਮ ਕਲ ਜਾਮਾ ਪਾਏ। ਜਿਸ ਜਨ ਕਾਇਆ ਅੰਦਰ ਜੋਤ ਅਧਾਰੀ। ਵਿਚ ਸੰਸਾਰ ਪਾਵੇ ਸਾਰੀ। ਸ਼ਬਦ ਉਡਾਰੀ ਪਵਣ ਅਸਵਾਰੀ। ਵਸੇ ਬਾਹਰ ਸਚ ਦਵਾਰੀ। ਵਿਚ ਸੰਸਾਰ ਕਰੇ ਖੇਲ ਅਪਰ ਅਪਾਰੀ। ਕਲਜੁਗ ਵਹਿੰਦੀ ਤਿੱਖੀ ਧਾਰ, ਮਿਟਦੀ ਜਾਏ ਚਾਰ ਯਾਰੀ। ਚਾਰ ਕੁੰਟੀ ਉਡੇ ਛਾਰ, ਪੰਡਤ ਪਾਂਧਿਆਂ ਆਈ ਹਾਰ। ਕਾਸ਼ੀ ਅਯੁਧਿਆ ਪਰਾਗ ਰਾਜ, ਗ੍ਰੰਥੀ ਪੰਥੀ ਹੋਏ ਪਾਜੀ। ਛੁਟੜ ਨਾਰ ਨਾ ਮਿਲਿਆ ਕੰਤ ਸੁਹਾਗ, ਸ਼ੇਖ਼ ਮੁੱਲਾ ਵਡ ਵਡ ਗਾਜ਼ੀ। ਕਾਇਆ ਲੱਗੇ ਵਡ ਵਡ ਪਾਪ, ਪੁਰਖ ਅਬਿਨਾਸ਼ੀ ਚੜ੍ਹਿਆ ਚਿੱਟੇ ਤਾਜੀ। ਸ਼ਬਦ ਰਖਾਏ ਸਾਚੀ ਅਵਾਜ, ਲੋਕਮਾਤ ਸੱਚਾ ਹਾਜੀ। ਪੰਚਮ ਜੇਠ ਚਰਨ ਧਰੇ ਰਕਾਬਾ। ਕਾਇਆ ਕਾਅਬਾ ਜਲ ਦੁਆਬਾ। ਵੇਖ ਵਖਾਣੇ ਸਚ ਜਨਾਬਾ। ਅੰਮ੍ਰਿਤ ਲਿਆਏ ਹਯਾਤੇ ਆਬਾ। ਵਿਚ ਲਗਾਏ ਕਵਲ ਨਾਭਾ। ਸ਼ਬਦ ਚਲਾਏ ਅਜ਼ਾਬ ਅਜ਼ਾਬਾ। ਧਰਤ ਮਾਤ ਸਾਚੀ ਦਾਤ, ਗੁਰ ਚਰਨ ਪ੍ਰੀਤੀ ਸਚ ਸਵਾਬਾ। ਲੱਖ ਚੁਰਾਸੀ ਅੰਤਮ ਲਾਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੰਤ ਮਨੀ ਸਿੰਘ ਦਿਤਾ ਵਰ, ਅੰਤਮ ਕਲ ਚਾਰ ਵਰਨ ਬੁਝਾਏ ਤ੍ਰਿਸ਼ਨਾ ਆਗਾ। ਜੋਤ ਨਿਰੰਜਣ ਮਾਤ ਜਗਾਈ। ਪੁਰੀ ਬ੍ਰਹਮ ਮਿਲੀ ਵਧਾਈ। ਸਚ ਧਰਮ ਪ੍ਰਭ ਨੀਂਹ ਰਖਾਈ। ਚਾਰੇ ਮੁਖੜੇ ਉਤਰੇ ਦੁਖੜੇ, ਵੇਦ ਪੁਰਾਨਾਂ ਹੋਏ ਸਹਾਈ। ਹਰਿ ਭਗਤ ਸੁਹੇਲੇ ਅੰਤਮ ਭੁਖੜੇ, ਦੇਵੇ ਨਾਮ ਦਾਤ ਵਸਤ ਸਵਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਈ। ਸ਼ਿਵ ਸ਼ੰਕਰ ਖ਼ੁਸ਼ੀ ਮਨਾਈ। ਪਾਰਬਤੀ ਸੰਗ ਰਲਾਈ, ਸਚ ਸੁਰਸਤੀ ਫੂਲਨ ਬਰਖਾ ਲੋਕ ਬ੍ਰਹਮੇ ਲਾਈ। ਇੰਦਰ ਇੰਦਰਾਸਣ ਸਿੰਘ ਸਿੰਘਾਸਣ, ਆਸਨ ਬਾਸਨ ਪੁਰਖ ਅਬਿਨਾਸ਼ਨ, ਸਵਾਸ ਸਵਾਸ ਕਰੋੜ ਤੇਤੀਸ ਗਾਈ। ਜੋਤ ਹੁਲਾਰਾ ਮਾਤ ਪਤਾਲ ਅਕਾਸ਼ਨ, ਸ਼ਬਦ ਅਸਵਾਰਾ ਘਟ ਘਟ ਵਾਸਨ, ਜੈ ਜੈਕਾਰ ਤਿੰਨਾਂ ਲੋਆਂ ਗਣ ਗੰਧਰਬ ਰਸਨਾ ਗਾਈ। ਪੰਚਮ ਬੈਠਾ ਸ਼ਬਦ ਅਸਵਾਰਾ ਪਵਣ ਉਡਾਰਾਂ ਸੱਤਾਂ ਦੀਪਾਂ ਵਸੇ ਬਾਹਰ, ਜੋਤੀ ਨੂਰਾ ਕਰ ਉਜਿਆਰਾ। ਲੋਕਮਾਤ ਹੋਏ ਸਹਾਈ, ਕਲਜੁਗ ਤੇਰਾ ਅੰਤ ਕਿਨਾਰਾ। ਸੰਤ ਮਨੀ ਸਿੰਘ ਤੇਰਾ ਬਣਿਆ ਸੱਚਾ ਲੇਖ ਲਿਖਾਰਾ। ਜਨ ਭਗਤਾਂ ਹੋਏ ਆਪ ਸਹਾਈ, ਆਦਿ ਪੁਰਖ ਅਪਰੰਪਰ ਸਵਾਮੀ ਜੀਆਂ ਜੰਤਾਂ ਪੁਰਖ ਬਿਧਾਤਾ। ਸਾਧਾਂ ਸੰਤਾਂ ਨਾਮ ਗਿਆਤਾ। ਦੀਨ ਦੁਨੀਆਂ ਹਰਿ ਹਰਿ ਬੰਨ੍ਹਿਆ ਗੁਰਮੁਖ ਸਮਾਏ ਜਿਉਂ ਜਲ ਮੀਨਾ। ਵੇਖ ਵਖਾਣੇ ਰੂਸਾ ਚੀਨਾ। ਆਪੇ ਜਾਣੇ ਮੱਕਾ ਮਦੀਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਖ਼ੁਦਾਈ ਨੂਰ ਅਲਾਹੀ ਆਪ ਵਖਾਣੇ ਜਾਣੇ ਮੁਹੰਮਦੀ ਦੀਨਾ। ਜੈ ਜੈਕਾਰ ਹੋਏ ਤ੍ਰੈਲੋਏ। ਮਾਤਲੋਕੀ ਹਾਹਾਕਾਰ ਸੁਣੇ ਪੁਕਾਰ ਨਾ ਕੋਇ। ਪੁਰਖ ਅਬਿਨਾਸ਼ੀ ਜਾਮਾ ਧਾਰ, ਜੋਤੀ ਨੂਰ ਹੋਏ। ਧਰਤ ਮਾਤ ਤੇਰੇ ਕਾਜ ਸਵਾਰ, ਦਰ ਦਵਾਰੇ ਆਣ ਖਲੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੰਤ ਮਨੀ ਸਿੰਘ ਦਿ਼ੱਤਾ ਵਰ, ਏਕਾ ਏਕ ਜਗਤ ਟੇਕ, ਵਰਨ ਗੋਤ ਰਹੇ ਨਾ ਕੋਇ। ਸੰਤ ਮਨੀ ਸਿੰਘ ਕਲਮ ਚਲਾਈ। ਏਕਾ ਰੱਖੀ ਨਰ ਹਰਿ ਹਰਿ ਨਰ ਸੱਚੀ ਸਰਨਾਈ। ਪੁਰਖ ਅਬਿਨਾਸ਼ੀ ਕਿਰਪਾ ਕਰ, ਆਤਮ ਜੋਤੀ ਸਚ ਜਗਾਈ। ਸ਼ਬਦ ਨਾਮ ਸੱਚਾ ਵਰ, ਦਰ ਘਰ ਸਾਚੇ ਗਿਆ ਪਾਈ। ਜਗਤ ਅੰਦੇਸਾ ਚੁਕਿਆ ਡਰ, ਲੇਖਾ ਲਿਖੇ ਹਰਿ ਰਘੁਰਾਈ। ਡੇਰਾ ਲਾਇਆ ਸੁਖ ਸਹਿਜ ਸਮਾਇਆ, ਅਨੰਦਪੁਰ ਭਾਣੇ ਸਾਚੇ ਰਿਹਾ ਸਮਾਈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਚਰਨ ਛੁਹਾਵਣਾ ਭਾਗ ਲਗਾਵਣਾ ਸਭਨੀਂ ਥਾਈਂ। ਸੰਤ ਮਨੀ ਸਿੰਘ ਕਲਮ ਚਲਾਉਂਦਾ। ਰਾਜੇ ਰਾਣੇ ਦੇ ਮਤ ਸਮਝਾਉਂਦਾ। ਗਊ ਗਰੀਬ ਨਿਮਾਣੇ ਗਲੇ ਲਗਾਣੇ, ਨਿਹਕਲੰਕੀ ਡੰਕ ਵਜਾਉਂਦਾ। ਅੰਤ ਹੋਏ ਬੇਮੁਹਾਣੇ, ਤਖ਼ਤ ਤਾਜ ਨਾ ਰਹੇ, ਸ਼ਬਦ ਲੇਖ ਲਿਖਤ ਭੇਜ ਸਾਚਾ ਹੁਕਮ ਸੁਣਾਉਂਦਾ। ਆਤਮ ਅੰਧੇ ਜੂਠੇ ਝੂਠੇ ਅੰਨ੍ਹੇ ਕਾਣੇ, ਚਰਨ ਧਿਆਨ ਨਾ ਕੋਈ ਲਗਾਉਂਦਾ। ਸੰਤ ਮਨੀ ਸਿੰਘ ਲੇਖ ਲਿਖਾਉਂਦਾ। ਹੁਕਮ ਚਲਾਏ ਭਰਮ ਭੁਲਾਣੇ, ਪ੍ਰਭ ਅਬਿਨਾਸ਼ੀ ਕੰਤ ਧਿਆਉਂਦਾ। ਨਿਹਕਲੰਕੀ ਪਹਿਰੇ ਬਾਣੇ, ਤਖ਼ਤੋਂ ਲਾਹੇ ਰਾਜੇ ਰਾਣੇ, ਜਗੇ ਜੋਤ ਇਕ ਭਗਵਾਨੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਾਨ ਥਨੰਤਰ ਆਦਿ ਅੰਤਰ ਜੁਗਾ ਜੁਗੰਤਰ ਬਣਾਏ ਬਣਤਰ, ਜਿਸ ਧਾਮ ਚਰਨ ਛੁਹਾਉਂਦਾ। ਸੰਤ ਮਨੀ ਸਿੰਘ ਲਿਖਤ ਲਿਖਾਈ,। ਪੁਰੀ ਅਨੰਦ ਮਿਲੇ ਵਡਿਆਈ। ਘਨਕ ਪੁਰ ਵਾਸੀ ਸਾਚੀ ਜੋਤ ਦਏ ਜਗਾਈ। ਪ੍ਰਗਟ ਹੋਏ ਸ਼ਾਹੋ ਸ਼ਾਬਾਸ਼ੀ, ਚਰਨ ਕਵਲ ਦਏ ਛੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਜਾਏ ਹਰ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਬਖ਼ਸ਼ੀ ਚਰਨ ਸਰਨ ਸਰਨਾਈ। ਪੁਰੀ ਅਨੰਦ ਹਰਿ ਚਰਨ ਟਿਕਾਉਣਾ। ਲਿਖਿਆ ਲੇਖ ਪੂਰ ਕਰਾਉਣਾ। ਰਾਜ ਪਰਾਗ ਵੇਖ ਵਖਾਉਣਾ। ਪੰਡਤ ਕਾਂਸ਼ੀ ਆਪ ਉਠਾਉਣਾ। ਅਯੁਧਿਆ ਭਾਗ ਹਰਿ ਜੀ ਲਾਉਣਾ। ਵੇਦ ਪੁਰਾਨਾਂ ਪਕੜੇ ਵਾਗ, ਸ਼ਬਦ ਹੁਲਾਰਾ ਏਕਾ ਲਾਉਣਾ। ਆਪੇ ਧੋਵੇ ਬੇਮੁਖਾਂ ਦਾਗ਼, ਬਾਤੀ ਦੀਪਕ ਇਕ ਜਗਾਉਣਾ। ਮਿਲਨਾ ਮੇਲ ਸਹਿਜ ਸੁਖ ਭਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜਲ ਥਲ ਵੇਖ ਵਖਾਉਣਾ। ਭਾਰਤ ਖੰਡ ਵੇਖ ਵਖਾਣ। ਪ੍ਰਭ ਅਬਿਨਾਸ਼ੀ ਜਾਣੀ ਜਾਣ। ਨੌਵਾਂ ਖੰਡਾਂ ਕਰੇ ਧਿਆਨ। ਦਰ ਦਰ ਬੈਠਾ ਪਾਏ ਵੰਡਾਂ, ਨਾ ਕੋਈ ਜਾਣੇ ਚਤੁਰ ਸੁਜਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪੇ ਦੇਵੇ ਸੱਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਖੰਡ ਹਰਿ ਭਾਗ ਲਗਾਉਣਾ। ਕਰ ਕਰ ਸਾਚੀ ਵੰਡ, ਮਸਤਕ ਟੀਕਾ ਸ਼ਬਦ ਨਿਸ਼ਾਨਾ ਮਾਤ ਲਗਾਉਣਾ। ਨਾਮ ਸੱਚੀ ਕਰੇ ਵੰਡ ਚਾਰ ਕੁੰਟ, ਸੋਹੰ ਸਗਲਾ ਸਾਥ ਨਿਭਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਕਥਨਾ ਅਕਥ ਸਗਲਾ ਸਾਥ ਸਾਚੀ ਗਾਥ ਸ਼ਬਦ ਨਾਦ ਚਾਰ ਕੁੰਟੀ ਦਹਿ ਦਿਸ਼ਾ ਅੰਤਮ ਅੰਤ ਇਕ ਵਜਾਉਣਾ। ਅੱਸੂ ਦਸ ਦਹਿ ਦਿਸ਼ੇ, ਪ੍ਰਭ ਅਬਿਨਾਸ਼ੀ ਜਾਏ ਦੱਸ। ਆਪ ਕਰਾਏ ਸਚ ਹਿੱਸੇ, ਧੁਰ ਦਰਗਾਹੋਂ ਆਏ ਨੱਸ। ਬੇਮੁਖਾਂ ਜੀਆਂ ਮੂਲ ਨਾ ਦਿਸੇ, ਜਨ ਭਗਤਾਂ ਆਤਮ ਤੀਰ ਮਾਰੇ ਕਸ। ਕਲਜੁਗ ਮਾਇਆ ਲਾਹੇ ਵਿਸੇ, ਸ੍ਰਿਸ਼ਟ ਸਬਾਈ ਜਾਏ ਵਸ। ਝੂਠੀ ਚੱਕੀ ਪੀਸਣ ਪੀਸੇ, ਗੁਰਮੁਖਾਂ ਰਾਹ ਸਾਚਾ ਜਾਏ ਦੱਸ। ਦਰ ਦਵਾਰੇ ਕਾਇਆ ਮਹੱਲ ਮੁਨਾਰੇ ਪੁਰਖ ਅਬਿਨਾਸ਼ੀ ਦਿਸੇ, ਗੁਰਮੁਖ ਸਾਚਾ ਸੰਗ ਰਲਾਏ ਹੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਏ ਦਰ ਬਣਾਏ ਨਾਮ ਵਣਜਾਰੇ ਭੇਖ ਭਿਖਾਰੇ । ਨਾਮ ਰੰਗ ਸਾਚੀ ਬੋਲੀ। ਗੁਰਮੁਖ ਸਾਚਾ ਪ੍ਰਭ ਸ਼ਬਦ ਚੜ੍ਹਾਏ ਸਾਚੀ ਡੋਲੀ। ਦਰ ਘਰ ਸਾਚੀ ਮੰਗ, ਚਰਨ ਪ੍ਰੀਤੀ ਘੋਲ ਘੋਲੀ। ਹੋਏ ਸਹਾਈ ਅੰਗ ਸੰਗ, ਦਾਸਨ ਦਾਸ ਗੋਲ ਗੋਲੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੇ ਅੰਤਮ ਅੰਤ, ਇਕ ਵਿਆਹੇ ਹੰਕਾਰੀ ਗੋਲੀ। ਗੋਲੀ ਹੰਕਾਰ ਰਚਿਆ ਕਾਜ। ਬੇਮੁਖਾਂ ਪਾਪਾਂ ਦੇਵੇ ਝੂਠਾ ਦਾਜ। ਗੁਰਮੁਖਾਂ ਮਿਟਾਏ ਤ੍ਰਿਸ਼ਨਾ ਭੁੱਖ, ਮਾਝੇ ਬੈਠ ਸਵਾਰੇ ਕਾਜ। ਆਤਮ ਉਪਜਾਏ ਸਾਚੇ ਸੁਖ, ਸੰਤ ਸੁਹੇਲਾ ਰੱਖੇ ਲਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਜਲ ਕਰਾਏ ਮਾਤ ਮੁਖ, ਸ਼ਬਦ ਪਹਿਨਾਏ ਸਾਚਾ ਤਾਜ। ਜੋਤੀ ਜਾਮਾ ਹਰਿ ਨਿਰੰਕਾਰ। ਨਾਮਾ ਰਾਮਾ ਵਿਚ ਸੰਸਾਰ। ਸ਼ਬਦ ਦਮਾਮਾ ਇਕ ਅਪਾਰ। ਚਾਰ ਕੁੰਟਾਂ ਹਰਿ ਸੁਨਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਜੋਤ ਧਰ, ਕਰੇ ਖੇਲ ਅਪਰ ਅਪਾਰ। ਪੁਰਖ ਅਬਿਨਾਸ਼ੀ ਦਇਆ ਕਮਾਈ। ਲੋਕਮਾਤ ਸਚ ਜੋਤ ਪ੍ਰਕਾਸ਼ੀ, ਵੀਹ ਸੌ ਬਿਕ੍ਰਮੀ ਲੇਖ ਲਿਖਾਈ। ਪ੍ਰਗਟ ਹੋਏ ਘਨਕ ਪੁਰ ਵਾਸੀ, ਜਮ ਕੀ ਫਾਸੀ ਗਲੋਂ ਕਟਾਈ। ਜਨ ਭਗਤਾਂ ਲਾਹੇ ਮਨ ਉਦਾਸੀ, ਨਿਜ ਘਰ ਵਾਸੀ ਦੀਪਕ ਜੋਤੀ ਇਕ ਜਗਾਈ। ਰਸਨ ਚਲਾਏ ਸ਼ਬਦ ਸਵਾਸੀ। ਵੇਖ ਵਖਾਣੇ ਮਦਿਰਾ ਮਾਸੀ। ਨਾ ਕੋਈ ਜਾਣੇ ਪੰਡਤ ਕਾਂਸ਼ੀ। ਗਿਆਨ ਗੀਤਾ ਪ੍ਰਭ ਬਿਧਾਤਾ, ਖਾਣੀ ਬਾਣੀ ਵੇਦ ਪੁਰਾਨੀ, ਕੁਰਾਨ ਅੰਜ਼ੀਲੀ ਅੰਜ਼ੀਲ ਕੁਰਾਨੀ ਨਾ ਕਿਸੇ ਪਛਾਣੀ। ਜੋਤ ਮਾਤ ਲੱਗੀ ਤੀਲੀ, ਗਗਨ ਪਤਾਲੀ ਛੱਤ ਨੀਲੀ ਕਲਜੁਗ ਮਿਟੇ ਅੰਧੇਰੀ ਰਾਤੀ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਦੇਵੇ ਆਤਮ ਵਰ, ਮਿਲੇ ਮੇਲ ਕੰਤ ਸੁਹੇਲੇ ਸਾਚੇ ਵੇਲੇ, ਆਪੇ ਗੁਰ ਆਪੇ ਚੇਲੇ, ਅਚਰਜ਼ ਖੇਲ ਪਾਰਬ੍ਰਹਮ ਕਲ ਖੇਲੇ, ਵੇਖ ਵਖਾਣੇ ਜਾਤਾਂ ਪਾਤਾਂ, ਵੀਹ ਸੌ ਬਿਕ੍ਰਮੀ ਖੇਲ ਰਚਾਈ। ਏਕਾ ਘਰ ਵੱਜੀ ਵਧਾਈ। ਪੁਰੀ ਘਨਕ ਹੋਈ ਰੁਸ਼ਨਾਈ। ਸ਼ਬਦ ਵਜਾਏ ਸਾਚਾ ਡੰਕ, ਰਾਓ ਰੰਕਾਂ ਰਿਹਾ ਸੁਣਾਈ। ਜੋਤੀ ਨੂਰਾ ਲਾਏ ਤਨਕ, ਗੁਰਮੁਖ ਸਾਚੇ ਲਏ ਜਗਾਈ। ਆਪ ਸੁਹਾਏ ਦਵਾਰ ਬੰਕ, ਕਾਇਆ ਮੰਦਰ ਆਸਣ ਲਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਮਾਰ ਝਾਤ, ਕਲਜੁਗ ਵੇਖ ਅੰਧੇਰੀ ਰਾਤ, ਜੋਤੀ ਜੋਤ ਨਰ ਨਰਾਇਣ, ਸ਼ਬਦੀ ਚੋਲਾ ਜੋਤੀ ਪਾਈ। ਨਿਹਕਲੰਕ ਨਰ ਨਰਾਇਣ ਰਸਨਾ ਕਿਸੇ ਨਾ ਸਕੇ ਕਹਿਣ, ਨਾ ਕੋਈ ਵੇਖੇ ਨੇਤਰ ਨੈਣ, ਲੋਕਮਾਤ ਜੋਤ ਜਗਾਈ। ਲੋਕਮਾਤ ਹੋਇਆ ਉਜਿਆਰਾ। ਪੰਚਮ ਜੇਠ ਦਿਵਸ ਵਿਚਾਰਾ। ਪੁਰਖ ਅਬਿਨਾਸ਼ੀ ਧਰਤ ਮਾਤ ਸੁਣੇ ਪੁਕਾਰਾ। ਲੱਖ ਚੁਰਾਸੀ ਦੇਵੇ ਫਾਸੀ, ਗੁਰਮੁਖਾਂ ਕਰੇ ਬੰਦ ਖ਼ਲਾਸੀ, ਤਨ ਕਰਾਏ ਸ਼ਬਦ ਸ਼ਿੰਗਾਰਾ। ਮਾਨਸ ਦੇਹੀ ਕਰੇ ਰਾਸੀ, ਸ਼ਬਦ ਚਲਾਏ ਸਵਾਸ ਸਵਾਸੀ, ਸੋਹੰ ਖੰਡਾ ਹੱਥ ਦੋ ਧਾਰਾ। ਤਿੰਨਾਂ ਲੋਆਂ ਏਕਾ ਡੰਡਾ, ਨੌਂ ਖੰਡ ਪ੍ਰਿਥਮੀ ਪਾਏ ਵੰਡਾ, ਕਲਜੁਗ ਅੰਤਮ ਆਇਆ ਕੰਢਾ, ਮਾਨਸ ਦੇਹੀ ਆਤਮ ਰੰਡਾ, ਧਰੇ ਜੋਤ ਹਰਿ ਸੰਸਾਰਾ। ਚਾਰ ਕੁੰਟ ਚਲੇ ਚੰਡ ਪ੍ਰਚੰਡਾ, ਆਪ ਕਰਾਏ ਖੰਡ ਖੰਡਾ। ਬੇਮੁਖਾਂ ਹਰਿ ਜੀ ਮਾਰੇ ਡੰਡਾ, ਨਿਹਕਲੰਕ ਧਰ ਅਵਤਾਰ ਮੇਟ ਮਿਟਾਏ ਹਰਿ ਜੀ ਪਖੰਡਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ ਲਏ ਅਵਤਾਰਾ। ਲੋਕਮਾਤ ਹਰਿ ਜੋਤ ਜਗਾਈ। ਤਿੰਨਾਂ ਲੋਕਾਂ ਵੱਜੀ ਵਧਾਈ। ਧਰਤ ਮਾਤ ਖ਼ੁਸ਼ੀ ਮਨਾਈ। ਕਲਜੁਗ ਤੇਰੀ ਅੰਤਮ ਵੇਲ, ਫਲ ਨਾ ਲੱਗੇ ਕਿਤੇ ਰਾਈ। ਲੱਖ ਚੁਰਾਸੀ ਹਰਿ ਪਾਏ ਧਰਮ ਰਾਏ ਦੀ ਜੇਲ, ਨਾ ਹੋਏ ਕੋਈ ਸਹਾਈ। ਸਦਾ ਸਦਾ ਵਸੇ ਰੰਗ ਨਵੇਲ, ਵੇਖ ਵਖਾਨਣ ਹਰਿ ਦਿਸ ਨਾ ਆਈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪਣਾ ਭਾਣਾ ਸਾਚਾ ਰਾਣਾ, ਰਿਹਾ ਜਗਤ ਚਲਾਈ। ਕਲਜੁਗ ਤੇਰੀ ਅੰਤਮ ਵਾਰ। ਜੀਵ ਜੰਤ ਹੋਏ ਖੁਆਰ। ਮੰਦਰ ਮੱਠ ਹਾਹਾਕਾਰ। ਗੁਰਦਵਾਰੇ ਅੰਦਰ ਵਿਸ਼ੇ ਵਿਕਾਰ। ਬੇਮੁਖਾਂ ਆਤਮ ਵੱਜਾ ਜੰਦਰ, ਭਰਿਆ ਤਨ ਇਕ ਹੰਕਾਰ। ਕਾਇਆ ਅੰਧੇਰੀ ਡੂੰਘੀ ਕੁੰਦਰ, ਡੂੰਘੇ ਵਹਿਣ ਡੁੱਬਾ ਸੰਸਾਰ। ਜੋਗੀ ਭੁੱਲੇ ਗੋਰਖ ਮਛੰਦਰ, ਕੋਈ ਨਾ ਪਾਏ ਕਲਜੁਗ ਸਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਪ੍ਰਗਟ ਹੋਏ ਚਵੀਆਂ ਅਵਤਾਰ। ਲੋਕਮਾਤ ਹਰਿ ਜਾਮਾ ਪਾਇਆ। ਗੁਰਮੁਖਾਂ ਸਾਚਾ ਸੰਗ ਰਲਾਇਆ। ਸ਼ਬਦ ਘੋੜੇ ਤੰਗ ਕਸਾਇਆ। ਜਨ ਭਗਤਾਂ ਸਹਾਈ ਅੰਗ ਸੰਗ, ਲੋਕਮਾਤ ਡੇਰਾ ਲਾਇਆ। ਗਊ ਗਰੀਬ ਨਿਮਾਣਿਆਂ ਕਟੇ ਭੁੱਖ ਨੰਗ, ਰਾਜੇ ਰਾਣਿਆਂ ਸ਼ਾਹ ਸੁਲਤਾਨਿਆਂ, ਤਖ਼ਤ ਤਾਜ ਦਏ ਰੁਲਾਇਆ। ਲੱਖ ਚੁਰਾਸੀ ਬੇਮੁਹਾਨਿਆਂ, ਅੰਤਮ ਭੁੰਨੇ ਜਿਉਂ ਭਠਿਆਲੇ ਦਾਣਿਆਂ, ਸ਼ਬਦ ਤੀਰ ਚਾਰ ਕੁੰਟ ਵਹੀਰ, ਕਿਸੇ ਹੱਥ ਨਾ ਆਉਣਾ ਨੀਰ, ਕਰੇ ਖੇਲ ਜਗਤ ਮਹਾਨਿਆ। ਬੇਮੁਖਾਂ ਲੱਥੇ ਅੰਤਮ ਚੀਰ, ਭੈਣਾਂ ਛੱਡਣ ਸੱਚੇ ਵੀਰ, ਬਾਲਕ ਮਿਲੇ ਨਾ ਮਾਤਾ ਸੀਰ, ਮੇਟ ਮਿਟਾਏ ਔਲੀਏ ਪੀਰ ਫ਼ਕੀਰ ਸ਼ਾਹ ਦਸਤਗੀਰ, ਚਲੇ ਚਲਾਏ ਆਪਣੇ ਭਾਣਿਆਂ। ਜਨ ਭਗਤਾਂ ਬੰਨ੍ਹੇ ਸਾਚੀ ਬੀੜ, ਹਉਮੇ ਕੱਢੇ ਵਿਚੋਂ ਪੀੜ, ਦੇਵੇ ਨਾਮ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਵਾਕ ਭਵਿਖਤ ਸਾਚੀ ਲਿਖਤ ਪੂਰ ਕਰਾਏ, ਗੁਰ ਗੋਬਿੰਦ ਲਿਖਾਏ ਵਿਚ ਜਹਾਨਿਆ। ਗੁਰ ਗੋਬਿੰਦ ਬਣ ਲਿਖਾਰਾ। ਲਿਖਿਆ ਲੇਖ ਅਪਰ ਅਪਾਰਾ। ਕਲਜੁਗ ਤੇਰੀ ਅੰਤਮ ਵਾਰਾ। ਕਰੇ ਖੇਲ ਹਰਿ ਨਿਰੰਕਾਰਾ। ਜੋਤੀ ਵੇਸ ਮਾਝੇ ਦੇਸ, ਚਾਰ ਕੁੰਟ ਕਰਾਏ ਹਾਹਾਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਪ੍ਰਗਟ ਹੋਏ ਵਿਚ ਸੰਸਾਰਾ। ਗੁਰ ਗੋਬਿੰਦ ਲਿਖਤ ਲਿਖਾਈ। ਅਠਵੰਜਾ ਪੈਂਠ ਸਾਖੀ, ਮਨ ਵੇਖ ਵਖਾਣੇ ਸੁਰਤ ਮਤ ਦੇ ਸਮਝਾਈ। ਕਿਲਕਪੁਰ ਵਾਸੀ ਸ਼ਬਦ ਸਵਾਸੀ, ਸਾਚਾ ਹਵਣ ਜੋਤੀ ਪਵਣ ਅਵਣ ਗਵਣ ਰਿਹਾ ਕਰਾਈ। ਧਾਰੇ ਭੇਖ ਜਿਉਂ ਬਲ ਬਾਵਨ, ਬੇਮੁਖ ਜੀਵਾਂ ਰਿਹਾ ਭੁਲਾਈ। ਗੁਰਮੁਖਾਂ ਉਤੇ ਬਰਖੇ ਸਵਣ, ਜਗਤ ਤ੍ਰਿਸ਼ਨਾ ਰਿਹਾ ਭੁੱਖ ਗਵਾਈ। ਨਿਹਕਲੰਕ ਨਰਾਇਣ ਨਰ, ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਸਰੂਪੀ ਡੰਕ ਵਜਾਇਆ, ਚਾਰ ਕੁੰਟ ਦਹਿ ਦਿਸ਼ ਦਿਸ ਕਿਸੇ ਨਾ ਆਈ।

Leave a Reply

This site uses Akismet to reduce spam. Learn how your comment data is processed.