Granth 04 Likhat 088: Pahili 1 Poh 2011 Bikarmi Puran Singh de Greh Pind Jethuwal Jila Amritsar

ਪਹਿਲੀ ੧ ਪੋਹ ੨੦੧੧ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਦਰਬਾਰ ਵਿਚ

ਹਰਿ ਭਗਤ ਹਰਿ ਦਰ ਨਿਆਰਾ, ਹਰਿ ਭਗਤ ਹਰਿ ਘਰ ਸਚ ਵਸਾਨਿਆ। ਹਰਿ ਭਗਤ ਨਾ ਜਨਮੇ ਨਾ ਜਾਏ ਮਰ, ਏਕਾ ਰੰਗ ਸਦ ਰਹਾਨਿਆ। ਹਰਿ ਭਗਤ ਆਵਣ ਜਾਵਣ ਚੁੱਕੇ ਡਰ, ਮਿਲੇ ਮਾਣ ਦੋ ਜਹਾਨਿਆ। ਹਰਿ ਭਗਤ ਅੰਮ੍ਰਿਤ ਤੀਰਥ ਨੁਹਾਵੇ ਸਾਚੇ ਸਰ, ਖੁਲ੍ਹੇ ਬੰਦ ਕਵਾੜ ਜਗੇ ਜੋਤ ਇਕ ਮਹਾਨਿਆ। ਹਰਿ ਭਗਤ ਸ਼ਬਦ ਸਰੂਪੀ ਅੱਠੇ ਪਹਿਰ ਰਿਹਾ ਲੜ, ਮਾਰ ਮਿਟਾਏ ਪੰਜ ਸ਼ੈਤਾਨਿਆ। ਹਰਿ ਭਗਤ ਸਾਚੇ ਘਾੜਨ ਰਿਹਾ ਘੜ, ਨਾ ਭੰਨੇ ਡੰਨੇ ਕੋਈ ਵਿਚ ਜਹਾਨਿਆ। ਹਰਿ ਭਗਤ ਨਾ ਕੋਈ ਸੀਸ ਨਾ ਕੋਈ ਧੜ, ਸਾਚਾ ਨਾਮ ਜਗਤ ਨਿਸ਼ਾਨਿਆ। ਹਰਿ ਭਗਤ ਦਸਮ ਦਵਾਰੇ ਚੜ੍ਹ, ਮਿਲੇ ਮੇਲ ਬਲੀ ਬਲਵਾਨਿਆ। ਹਰਿ ਭਗਤ ਦਸਮ ਘਰ ਜਾਏ ਵੜ, ਮਿਲੇ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਹਰਿ ਭਗਤ ਜਗਤ ਨਿਆਰਾ। ਹਰਿ ਭਗਤ ਪ੍ਰਭ ਪਾਏ ਸਾਰਾ। ਹਰਿ ਭਗਤ ਮਾਤ ਸਾਚੀ ਧਾਰਾ। ਹਰਿ ਭਗਤ ਦਾਤ ਸ਼ਬਦ ਵਣਜ ਵਪਾਰਾ। ਹਰਿ ਭਗਤ ਨਾਤ, ਗੁਰ ਚਰਨ ਪਿਆਰਾ। ਹਰਿ ਭਗਤ ਪਿਤ ਮਾਤ, ਨਰਾਇਣ ਨਰ ਨਿਰੰਕਾਰਾ। ਹਰਿ ਭਗਤ ਬੈਠਾ ਰਹੇ ਇਕ ਇਕਾਂਤ, ਸਾਚੀ ਪੁਰੀ ਕਰ ਪਸਾਰਾ। ਹਰਿ ਭਗਤ ਪ੍ਰਭ ਵੇਖੇ ਮਾਰ ਝਾਤ, ਜੋਤੀ ਨੂਰ ਇਕ ਉਜਿਆਰਾ। ਹਰਿ ਭਗਤ ਅੰਮ੍ਰਿਤ ਬੂੰਦ ਪੀਏ ਸਵਾਂਤ, ਮਿਟੇ ਅੰਧ ਅੰਧਿਆਰਾ। ਹਰਿ ਭਗਤ ਉਤਮ ਜਾਤ, ਮਿਲਿਆ ਮੇਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਹਰਿ ਭਗਤ ਹਰਿ ਦਵਾਰ। ਹਰਿ ਭਗਤ ਵਡਿਆਈ ਵਿਚ ਸੰਸਾਰ। ਹਰਿ ਭਗਤ ਮਿਲੇ ਵਧਾਈ, ਰਸਨਾ ਗਾਏ ਨਰ ਨਾਰ। ਹਰਿ ਭਗਤ ਨਾ ਹੋਏ ਜੁਦਾਈ, ਦੋ ਜਹਾਨੀ ਪਹਿਰੇਦਾਰ। ਹਰਿ ਭਗਤ ਮਾਣੇ ਠੰਡੀ ਛਾਈਂ, ਦੇਵੇ ਪ੍ਰਭ ਕਿਰਪਾ ਧਾਰ। ਹਰਿ ਭਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਆਪ ਬਹਾਏ ਸਚ ਸਾਚੇ ਦਰਬਾਰ। ਹਰਿ ਭਗਤ ਸਾਜਣ ਸਾਜਿਆ। ਹਰਿ ਭਗਤ ਰੱਖੇ ਲਾਜ ਗਰੀਬ ਨਿਵਾਜ਼ਿਆ। ਹਰਿ ਭਗਤ ਮਾਰੇ ਅਵਾਜ਼, ਸਵਾਰੇ ਕਾਜਿਆ। ਹਰਿ ਭਗਤ ਸਦ ਪਹਿਨਾਏ ਸ਼ਬਦ ਤਾਜ, ਵੇਖੇ ਖੇਲ ਕਲ ਕਿ ਆਜਿਆ। ਹਰਿ ਭਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਦੇਵੇ ਵਡਿਆਈ, ਵੱਜੇ ਵਧਾਈ ਅੰਤਮ ਕਲ ਦੇਸ ਮਾਝਿਆ। ਹਰਿ ਭਗਤ ਮਿਲੇ ਵਡਿਆਈਆ। ਹਰਿ ਭਗਤ ਮਾਝੇ ਦੇਸ ਜੋਤ ਜਗਾਈਆ। ਹਰਿ ਭਗਤ ਕਰ ਕਰ ਵੇਸ, ਨਿਹਕਲੰਕ ਨਰਾਇਣ ਨਰ ਸਾਚੀ ਵੇਲ ਵਧਾਈਆ। ਹਰਿ ਭਗਤ ਸਦਾ ਆਦੇਸ, ਕਲ ਸਾਚੀ ਬਣਤ ਬਣਾਈਆ। ਹਰਿ ਭਗਤ ਬ੍ਰਹਮਾ ਵਿਸ਼ਨ ਮਹੇਸ਼ ਕਲ ਸ਼ਿਵ ਸ਼ੰਕਰ ਧਾਰ ਰਖਾਈਆ। ਹਰਿ ਭਗਤ ਨਰ ਨਰੇਸ਼, ਘਰ ਸਾਚੀ ਪੁਰੀ ਆਪ ਵਸਾਈਆ। ਹਰਿ ਭਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੇਵੇ ਮਾਣ, ਲੋਕਮਾਤ ਕਰੇ ਰੁਸ਼ਨਾਈਆ। ਹਰਿ ਭਗਤ ਹਰਿ ਉਧਾਰੇ, ਨਿਹਕਲੰਕ ਕਲ ਜਾਮਾ ਧਾਰੇ। ਜਗੇ ਜੋਤ ਨਿਰਾਲੀਆ। ਹਰਿ ਭਗਤ ਪ੍ਰਭ ਪਾਵੇ ਸਾਰੇ, ਕਲਜੁਗ ਤੇਰੀ ਅੰਤਮ ਵਾਰੇ, ਕਰ ਕੇ ਖੇਲ ਭਗਤ ਮੇਲ ਮਿਲਾਈਆ। ਕਲਜੁਗ ਜੀਵ ਥੱਕੇ ਨਾ ਕੋਈ ਪਾਵੇ ਸਾਚੀ ਸਾਰੇ। ਚਲੇ ਚਾਲ ਹਰਿ ਨਿਰਾਲੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ, ਸ੍ਰਿਸ਼ਟ ਸਬਾਈ ਸਾਚੇ ਦਰ ਏਕਾ ਸਦਾ ਸੁਹਾਈਆ। ਹਰਿ ਭਗਤ ਹਰਿ ਭੰਡਾਰ, ਸ਼ਬਦ ਅਤੁੱਟ ਨਾਮ ਅਪਾਰ, ਸਚ ਕਰਾਏ ਵਣਜ ਵਪਾਰ, ਦੇਵੇ ਮਾਣ ਵਡਿਆਈਆ। ਸਤਿਜੁਗ ਤੇਰੀ ਤਿੱਖੀ ਧਾਰ, ਗੁਰਮੁਖ ਵਿਰਲੇ ਉਤਰੇ ਪਾਰ, ਪ੍ਰਭ ਅਬਿਨਾਸ਼ੀ ਪਾਵੇ ਸਾਰ, ਨਾ ਹੋਵੇ ਅੰਤ ਜੁਦਾਈਆ। ਲੱਖ ਚੁਰਾਸੀ ਥੱਕੇ ਹਾਰ, ਕਿਸੇ ਨਾ ਦਿਸੇ ਪਾਰ ਕਿਨਾਰ, ਗੁਰਮੁਖਾਂ ਮਿਲਿਆ ਹਰਿ ਨਿਰੰਕਾਰ, ਆਤਮ ਜੋਤੀ ਦੀਪ ਇਕ ਜਗਾਈਆ। ਸ਼ਬਦ ਘੋੜੇ ਹੋ ਅਸਵਾਰ, ਜਨ ਭਗਤਾਂ ਰਿਹਾ ਪੈਜ ਸਵਾਰ, ਦਿਵਸ ਰੈਣ ਕਰੇ ਕਾਜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਮਲ ਜੋਤ ਵਰਨ ਗੋਤ ਨਾ ਕੋਈ ਕਰਾਈਆ। ਗੁਰ ਪੂਰਾ ਮਿਹਰਵਾਨ ਦਇਆ ਕਮਾਇੰਦਾ। ਅੱਠੇ ਪਹਿਰ ਕਰ ਧਿਆਨ, ਚਰਨ ਸਰਨ ਪ੍ਰੀਤ ਰਖਾਇੰਦਾ। ਆਪੇ ਕਰੇ ਜਾਣ ਪਛਾਣ, ਜੁਗਾ ਜੁਗੰਤ ਮੇਲ ਮਿਲਾਇੰਦਾ। ਲੋਕਮਾਤ ਸਾਚਾ ਮੇਲ ਮਿਲਾਣ, ਸੁਫ਼ਲ ਕੁੱਖ ਆਪ ਕਰਾਇੰਦਾ। ਮਿਲੇ ਵਡਿਆਈ ਦੋ ਜਹਾਨ, ਪੁਰੀਆਂ ਲੋਆਂ ਧਾਰ ਬੰਨ੍ਹਾਇੰਦਾ। ਇਕ ਰਖਾਇਆ ਸ਼ਬਦ ਬਬਾਣ, ਸਾਚੇ ਬਾਲੇ ਵਿਚ ਬਹਾਇੰਦਾ। ਅੰਮ੍ਰਿਤ ਨੀਰ ਕਰਾਇਆ ਸਚ ਇਸ਼ਨਾਨ, ਇੰਦਲੋਕ ਸ਼ਿਵਲੋਕ ਧਾਮ ਸੁਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਲਾਰੀ ਧੀ ਪਿਆਰੀ, ਪਿਛਲਾ ਲਹਿਣਾ ਕਲਜੁਗ ਗਹਿਣਾ ਵਖਾਏ ਨੈਣਾ, ਅੰਤਮ ਤਨ ਪਹਿਨਾਇੰਦਾ। ਪਿਛਲਾ ਲਹਿਣਾ ਆਪ ਚੁਕਾਇਆ। ਲਾਲ ਦੁਲਾਰੇ ਸਿਹਰਾ ਲਾਇਆ। ਸ਼ਿਵ ਪੁਰੀ ਚੁਬਾਰੇ ਵਿਚ ਬਹਾਇਆ। ਇੰਦਰ ਪੁਰੀ ਪਾਵੇ ਸਾਰੇ, ਕਰੋੜ ਤੇਤੀਸਾ ਸੇਵਾ ਲਾਇਆ। ਕਿਰਪਾ ਕਰ ਹਰਿ ਨਿਰੰਕਾਰੇ, ਅੰਮ੍ਰਿਤ ਮੇਵਾ ਫਲ ਖਵਾਇਆ। ਜਗੇ ਜੋਤ ਵਿਚ ਸੰਸਾਰੇ, ਵਲ ਛਲ ਨਾ ਕੋਈ ਰਖਾਇਆ। ਖਾਲੀ ਭਰੇ ਹਰਿ ਭੰਡਾਰੇ, ਤੋਟ ਕੋਈ ਰਹਿਣ ਨਾ ਪਾਇਆ। ਏਕਾ ਬਖ਼ਸ਼ੇ ਚਰਨ ਪਿਆਰੇ, ਧੀਰਜ ਧੀਰ ਆਪ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੰਤਾ ਰੋਗ ਜਗਤ ਸੋਗ ਦਏ ਮਿਟਾਇਆ।