Granth 04 Likhat 005: 11 Chet 2011 Bikarmi Meruth Chhauni

੧੧ ਚੇਤ ੨੦੧੧ ਬਿਕ੍ਰਮੀ ਮੇਰਠ ਛਾਉਣੀ

ਹਰਿ ਨਿਰੰਕਾਰ ਭੇਖ ਅਪਾਰ ਜੋਤ ਅਧਾਰ। ਲੱਖ ਚੁਰਾਸੀ ਪਸਰ ਪਸਾਰ। ਲੋਕਮਾਤ ਆਵੇ ਜਾਵੇ ਵਾਰੋ ਵਾਰ। ਸਾਚਾ ਖੇਲ ਆਪ ਰਚਾਏ, ਸ੍ਰਿਸ਼ਟ ਸਬਾਈ ਪਾਵੇ ਸਾਰ। ਬੇਮੁਖ ਜੀਵ ਅੰਤ ਖਪਾਵੇ, ਜੁਗਾ ਜੁਗੰਤਰ ਜਾਮਾ ਧਾਰ। ਜਨ ਭਗਤਾਂ ਸਾਚੇ ਰਾਹੇ ਪਾਵੇ, ਦੇਵੇ ਸ਼ਬਦ ਅਪਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਲੈ ਮਾਤ ਅਵਤਾਰ। ਜਨ ਭਗਤਾਂ ਰਾਹ ਵਖਾਇੰਦਾ। ਸੋਹੰ ਸ਼ਬਦ ਤਨ ਵਸਾਇੰਦਾ। ਆਤਮ ਜਾਏ ਮੰਨ, ਭਾਂਡਾ ਭਰਮ ਦੇਵੇ ਭੰਨ, ਪੰਜਾਂ ਚੋਰਾਂ ਦੇਵੇ ਡੰਨ, ਫੜ ਬਾਹੋਂ ਬਾਹਰ ਕਢਾਇੰਦਾ। ਗੁਰਮੁਖ ਸਾਚੇ ਸੰਤ ਜਨ ਰਸਨਾ ਕਹਿਣ ਧੰਨ ਧੰਨ, ਪ੍ਰਗਟ ਹੋਏ ਜੋਤ ਸਰੂਪੀ ਵੱਡਾ ਸ਼ਾਹੋ ਭੂਪੀ, ਸਤਿ ਸਰੂਪੀ ਦਰਸ ਦਿਖਾਇੰਦਾ। ਸ੍ਰਿਸ਼ਟ ਸਬਾਈ ਅੰਧ ਕੂਪੀ, ਦਿਸ ਨਾ ਆਏ ਹਰਿ ਜੀ ਸਾਚਾ ਸਤਿ ਸਰੂਪੀ, ਬੇਮੁਖ ਜੀਵ ਹੋਏ ਹਲਕਾਏ, ਜੋਤ ਸਰੂਪੀ ਜੋਤ ਹਰਿ ਮਾਤਲੋਕ ਆਇਆ ਜੋਤ ਧਰ, ਨਿਹਕਲੰਕ ਨਰਾਇਣ ਅਵਤਾਰ ਨਰ, ਬੇਮੁਖਾਂ ਦਿਸ ਨਾ ਆਇੰਦਾ। ਹਰਿ ਕਰੇ ਪਿਆਰ, ਸਾਚੀ ਦੇਵੇ ਸ਼ਬਦ ਧਾਰ। ਏਕਾ ਸੱਚੀ ਦੇਵੇ ਨਾਮ ਉਡਾਰ। ਕਲਜੁਗ ਜੀਵ ਕਾਇਆ ਝੂਠੀ ਮਾਟੀ, ਸਾਚਾ ਪ੍ਰਭ ਭੰਨੇ ਅੰਤਮ ਵਾਰ। ਏਕਾ ਜੋਤ ਹਿਰਦੇ ਵਸੇ ਤੇਰੇ ਸੱਚੋ ਸਚ, ਮਿਟਾਏ ਅੰਧ ਅੰਧਿਆਰ। ਚਾਰ ਕੁੰਟ ਅਗਨ ਮਾਇਆ ਵਿਚ ਫਸੀ, ਨਾ ਕੋਈ ਕਾਇਆ ਕਰੇ ਠੰਡੀ ਠਾਰ। ਕਲਜੁਗ ਜੀਵ ਜੂਠੇ ਝੂਠੇ ਅੱਠੇ ਪਹਿਰ ਕਰਨ ਪੁਕਾਰ, ਨਾ ਦੇਵੇ ਕੋਈ ਸ਼ਬਦ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਜਗਾਏ, ਜੋਤ ਸਰੂਪੀ ਜਾਮਾ ਧਾਰ। ਜਨ ਭਗਤਾਂ ਹਰਿ ਮਾਣ ਦਵਈਆ। ਆਪ ਚੜ੍ਹਾਏ ਸਾਚੀ ਨਈਆ। ਸਾਚਾ ਸ਼ਬਦ ਬਬਾਨ ਉਡਾਏ ਦਰਗਹਿ ਸਾਚੀ ਮਾਣ ਦਵਈਆ। ਜੋਤੀ ਜੋਤ ਸਰੂਪ ਹਰਿ, ਕਿਰਪਾ ਆਪਣੀ ਜਾਏ ਕਰ, ਚਰਨ ਲਾਗ ਜਾਏ ਤਰ, ਆਪੇ ਚੁੱਕੇ ਜਮ ਕਾ ਡਰ, ਏਕਾ ਜਾਏ ਸਾਚੇ ਘਰ, ਜਿਥੇ ਵਸੇ ਹਰਿ ਨਿਰੰਕਾਰ। ਜਨ ਭਗਤਾਂ ਜਗਤ ਉਪਾਨਾ। ਡੂੰਘੀ ਭਵਰ ਸੰਸਾਰ ਸਾਗਰ, ਨਾ ਕੋਈ ਜਾਣੇ ਵੰਞ ਮੁਹਾਣਾ। ਝੂਠੀ ਮਾਇਆ ਕਾਇਆ ਮਾਟੀ ਗਾਗਰ, ਵਿਚ ਅੰਮ੍ਰਿਤ ਭਰਿਆ ਹਰਿ ਬੇਮੁਹਾਨਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਫੜ ਕੇ ਬਾਂਹ ਅੰਤਮ ਕਲ ਸਾਚੇ ਰਾਹੇ ਪਾਨਾ। ਅੰਤਮ ਕਲ ਹੋਏ ਅਖ਼ੀਰ। ਬੇਮੁਖਾਂ ਲੱਥਣ ਅੰਤਮ ਚੀਰ। ਚਾਰੋਂ ਕੁੰਟ ਹੋਏ ਵਹੀਰ। ਆਪ ਮਿਟਾਏ ਸ਼ਾਹ ਗੌਂਸ ਔਲੀਏ ਪੀਰ ਦਸਤਗੀਰ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪ ਵਰਤਾਏ, ਕਿਸੇ ਹੱਥ ਨਾ ਆਏ ਨੀਰ ਜਨ ਭਗਤ ਸਹਿਜ ਸੁਖ ਦਾਤੀ। ਦੇਵੇ ਦਰਸ ਹਰਿ ਸੁੱਤਿਆਂ ਰਾਤੀਂ। ਮਿਲਿਆ ਸਾਚਾ ਹਰਿ ਸ਼ਬਦ ਮਿਲੀ ਸੱਚੀ ਸੁਗਾਤੀ। ਅੰਮ੍ਰਿਤ ਭੰਡਾਰਾ ਗਿਆ ਭਰ, ਗੁਰਮੁਖ ਆਤਮ ਸਾਚੀ ਬਾਤੀ। ਆਪ ਵਖਾਇਆ ਸਾਚਾ ਘਰ, ਜਿਥੇ ਬੈਠਾ ਸੱਚਾ ਹਰਿ, ਜੋਤ ਸਰੂਪੀ ਇਕ ਇਕਾਂਤੀ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਬੂੰਦ ਪਿਆਏ ਸਵਾਂਤੀ। ਜਨ ਭਗਤਾਂ ਹਰਿ ਜਗਤ ਗੁਰ ਦਾਤਾ। ਗੁਰਮੁਖਾਂ ਮਿਲਿਆ ਪੁਰਖ ਬਿਧਾਤਾ। ਸੋਹੰ ਦੇਵੇ ਸਾਚਾ ਸ਼ਬਦ ਧੁਰਦਰਗਾਹੀ ਸਚ ਸੁਗਾਤਾ। ਕਲਜੁਗ ਅੰਤਮ ਮਿਲਿਆ ਸਾਚਾ ਮਾਹੀ, ਆਪ ਮਿਟਾਏ ਅੰਧੇਰੀ ਰਾਤਾ। ਆਪਣੀ ਹੱਥੀਂ ਲਾਹੇ ਛਾਹੀ, ਜਨ ਭਗਤਾਂ ਪੁੱਛੇ ਵਾਤਾ। ਜੋਤੀ ਜੋਤ ਸਰੂਪ ਹਰਿ, ਭਗਤ ਜਨ ਜਨ ਭਗਤ ਆਪੇ ਹੋਏ ਪਿਤ ਮਾਤਾ। ਜਨ ਭਗਤ ਹਰਿ ਮਾਤ ਪਿਤ। ਮਾਤ ਜੋਤ ਪ੍ਰਗਟਾਏ ਕਰੇ ਸਾਚਾ ਹਿੱਤ। ਜੋਤ ਸਰੂਪੀ ਦਰਸ ਦਿਖਾਏ ਆਏ ਨਿਤ ਨਵਿਤ। ਬੇਮੁਖਾਂ ਹਰਿ ਦਿਸ ਨਾ ਆਏ, ਕੇਤੇ ਭੌਂਦੇ ਚਾਰ ਕੁੰਟ ਲਭਦੇ ਫਿਰਦੇ ਵਾਰ ਥਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਹਰਿ ਇਕੋ ਸੱਚਾ ਵਰ ਏਕਾ ਦੇਵੇ ਦਰ, ਗੁਰਮੁਖ ਸਾਚੇ ਸੰਤ ਜਨਾਂ ਇਕੋ ਸੱਚਾ ਮਿਤ। ਜਨ ਭਗਤਾਂ ਮਿਲਿਆ ਹਰਿ ਸੱਚਾ ਮੀਤਲਾ। ਜਨ ਭਗਤਾਂ ਏਕਾ ਦੇਵੇ ਸੱਚੇ ਮੇਵੇ, ਸੋਹੰ ਸ਼ਬਦ ਸਾਚਾ ਸੀਤਲਾ। ਗੁਰਮੁਖ ਵਿਰਲਾ ਪ੍ਰਭ ਦਰ ਆਵੇ ਨੇੜੇ, ਜਗਤ ਚਲਾਈ ਸਾਚੀ ਰੀਤਲਾ। ਅੱਠੇ ਪਹਿਰ ਸੋਹੰ ਸ਼ਬਦ ਜੋ ਜਨ ਰਸਨਾ ਸੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਵਡ ਦੇਵੀ ਦੇਵੇ ਲੱਖ ਚੁਰਾਸੀ ਪਰਖੇ ਸਭ ਦੀ ਨੀਤਲਾ। ਲੱਖ ਚੁਰਾਸੀ ਵੇਖ ਵਖਾਣੇ। ਜਨ ਭਗਤਾਂ ਹਰਿ ਆਪ ਪਛਾਣੇ। ਆਤਮ ਸਾਚੀ ਜੋਤ ਜਗਾਏ, ਆਤਮ ਦੇਵੇ ਬ੍ਰਹਮ ਗਿਆਨੇ। ਏਕਾ ਨਾਮ ਰਿਦੇ ਵਸਾਏ, ਮਿਲਿਆ ਮੇਲ ਭਗਤ ਭਗਵਾਨੇ। ਜੋਤੀ ਜੋਤ ਸਰੂਪ ਹਰਿ, ਦੇਵੇ ਸੱਚਾ ਵਰ ਸੋਹੰ ਸ਼ਬਦ ਸੱਚਾ ਦਾਨੇ। ਸੋਹੰ ਦਾਨ ਸ਼ਬਦ ਭਗਤ ਭੰਡਾਰਾ। ਦੇਵੇ ਭਗਵਾਨ ਹਰਿ ਨਿਰੰਕਾਰਾ। ਬਣਾਏ ਚਤੁਰ ਸੁਜਾਣ ਬਣ ਮਿਹਰਬਾਨ, ਆਤਮ ਦੀਪ ਕਰੇ ਉਜਿਆਰਾ। ਸਾਚਾ ਲਾਏ ਸ਼ਬਦ ਬਾਣ, ਚੁਕਾਏ ਜਮ ਕੀ ਕਾਨ, ਲੱਖ ਚੁਰਾਸੀ ਗੇੜ ਨਿਵਾਰਾ। ਸੱਚਾ ਦੇਵੇ ਪੀਣ ਖਾਣ ਚਰਨ ਧੂੜੀ ਸੱਚਾ ਇਸ਼ਨਾਨ, ਨਿਹਕਲੰਕ ਸਾਚਾ ਹਰਿ ਜੁਗ ਦਵਾਪਰ ਕ੍ਰਿਸ਼ਨ ਮੁਰਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਜੋਤ ਇਕੋ ਗੋਤ, ਆਦਿ ਅੰਤ ਜੁਗਾ ਜੁਗੰਤ, ਜਿਉਂ ਤਰੇਤਾ ਰਾਮ ਅਵਤਾਰਾ। ਰਾਮ ਅਵਤਾਰੀ ਹਰਿ ਨਿਰੰਕਾਰੀ। ਇਕੋ ਜੋਤ ਆਵੇ ਵਾਰੋ ਵਾਰੀ। ਦੁਰਮਤ ਮੈਲ ਗੁਰਮੁਖਾਂ ਜਾਏੇ ਧੋਤ, ਸਾਚੀ ਦੇਵੇ ਸ਼ਬਦ ਦਾਤ, ਬੀਜੇ ਅੰਮ੍ਰਿਤ ਆਤਮ ਇਕ ਕਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਮਾਤਲੋਕ ਏਕਾ ਜੋਤ ਧਰ, ਗੁਰਮੁਖਾਂ ਚੁਕਾਏ ਝੂਠਾ ਜਮ ਕਾ ਡਰ, ਅੱਠੇ ਪਹਿਰ ਹਿਰਦੇ ਵਿਚ ਰਿਹਾ ਸਮਾਈ। ਜਨ ਭਗਤਾਂ ਸ਼ਬਦ ਚੋਟ ਹਰਿ ਲਗਾਈ। ਆਪੇ ਕੱਢੇ ਹਉਮੇ ਖੋਟ, ਦੇਵੇ ਨਾਮ ਸੱਚੀ ਰੁਸ਼ਨਾਈ। ਏਕਾ ਰੱਖ ਗੁਰ ਚਰਨ ਓਟ, ਸ਼ਬਦ ਬਬਾਣ ਲਏ ਚੜ੍ਹਾਈ। ਦਰ ਘਰ ਸੱਚਾ ਨਾ ਆਵੇ ਕਦੇ ਤੋਟ, ਅਤੁਟ ਭੰਡਾਰਾ ਆਪ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਮਾਝੇ ਦੇਸ ਜੋਤ ਜਗਾਈ। ਨਿਹਕਲੰਕ ਕਲ ਜਾਮਾ ਧਾਰਿਆ। ਮਾਇਆ ਰੂਪੀ ਪਸਰ ਪਸਾਰਿਆ। ਬੇਮੁਖਾਂ ਵਹਾਏ ਵਹਿੰਦੀ ਧਾਰਿਆ। ਗੁਰਮੁਖਾਂ ਚੁੱਕ ਲਿਆਏ ਚਰਨ ਦਵਾਰਿਆ। ਵਰਨ ਬਰਨ ਹਰਿ ਸੱਚਾ ਸਰਬ ਮਿਟਾ ਰਿਹਾ। ਏਕਾ ਨਿਹਕਲੰਕ ਤੇਰੀ ਸਾਚੀ ਸਰਨ, ਸ੍ਰਿਸ਼ਟ ਸਬਾਈ ਆਪ ਰਖਾ ਰਿਹਾ। ਆਪ ਚੁਕਾਏ ਮਰਨ ਡਰਨ ਸਰਨੀ ਸਰਨ, ਕਿਰਪਾ ਕਰ ਸਾਚੇ ਰਾਹੇ ਪਾ ਰਿਹਾ। ਗੁਰਮੁਖਾਂ ਖੁਲ੍ਹਾਏ ਹਰਨ ਫਰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਵਿਚ ਟਿਕਾ ਰਿਹਾ। ਸਾਚੀ ਜੋਤ ਕਾਇਆ ਮੰਦਰ। ਕਰੇ ਪ੍ਰਕਾਸ਼ ਡੂੰਘੀ ਅੰਧੇਰ ਕੰਦਰ। ਹਰਿ ਕਰੇ ਵਾਸ, ਗੁਰਸਿਖ ਤੇਰਾ ਆਤਮ ਵੱਜਾ ਤੋੜੇ ਜੰਦਰ। ਅੱਠੇ ਪਹਿਰ ਹੋਇਆ ਰਹੇ ਦਾਸ, ਬੈਠਾ ਰਹੇ ਤੇਰੇ ਅੰਦਰ। ਜੋਤੀ ਜੋਤ ਸਰੂਪ ਹਰਿ, ਬੇਮੁਖ ਜੀਵਾਂ ਦਿਸ ਨਾ ਆਏ, ਚਾਰੋਂ ਕੁੰਟ ਭੌਂਦੇ ਫਿਰਦੇ ਬੰਦਰ। ਕਲਜੁਗ ਜੀਵ ਬੇਮੁਹਾਨਾ। ਦਿਸ ਨਾ ਆਏ ਹਰਿ ਭਗਵਾਨਾ। ਉਲਟੇ ਰਾਹੇ ਪਾਏ, ਨਾ ਕੋਈ ਬੂਝੇ ਰਾਣਾ। ਗੁਰਮੁਖ ਸਾਚੇ ਆਪ ਉਠਾਏ, ਦੇਵੇ ਦਰਸ ਮਹਾਨਾ। ਜੋਤ ਸਰੂਪੀ ਦਇਆ ਕਮਾਏ, ਜੋਤੀ ਜੋਤ ਹਰਿ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸੋਹੰ ਸ਼ਬਦ ਸੱਚਾ ਦਾਨਾ। ਮਿਲੇ ਦਾਨ ਹਰਿ ਦਵਾਰੇ। ਸਰਬ ਜੀਆਂ ਹਰਿ ਪਾਵੇ ਸਾਰੇ। ਦੇਵੇ ਸ਼ਬਦ ਗਿਆਨ ਚਰਨ ਧਿਆਨ ਹਰਿ ਮਿਹਰਵਾਨ, ਜੋ ਜਨ ਸਰਨ ਚਰਨ ਨਿਮਸਕਾਰੇ। ਸਾਚਾ ਰੰਗ ਇਕ ਰੰਗਾਨ, ਬਣੇ ਸੱਚਾ ਇਕ ਲਲਾਰੇ। ਦੇਵੇ ਨਾਮ ਗੁਣ ਨਿਧਾਨ ਵਡ ਬਲੀ ਬਲਵਾਨ, ਝੁਲਾਏ ਨਿਸ਼ਾਨ ਵਿਚ ਮਾਤ ਅਪਰ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਕਰ ਪਛਾਣ, ਗੁਰਮੁਖ ਸਾਚੇ ਤਾਰੇ। ਬੇਮੁਖਾਂ ਦਰ ਦੁਰਕਾਰੇ, ਗੁਰਮੁਖਾਂ ਦੇਵੇ ਠੰਡੀ ਛਾਂ। ਬੇਮੁਖਾਂ ਕੋਈ ਨਾ ਫੜੇ ਬਾਂਹ। ਬੇਮੁਖਾਂ ਹੋਏ ਸਹਾਈ ਨਾ। ਬੇਮੁਖ ਏਕਾ ਧਾਮ ਵਸਾਏ, ਪਾਏ ਆਪਣੇ ਆਪ ਰਾਹ। ਧੰਨ ਧੰਨ ਧੰਨ ਗੁਰਸਿਖ ਪਿਆਰਾ। ਧੰਨ ਧੰਨ ਧੰਨ ਗੁਰਮੁਖ ਜਿਸ ਮਿਲਿਆ ਸਚ ਦਵਾਰਾ। ਧੰਨ ਧੰਨ ਧੰਨ ਗੁਰਸਿਖ ਜਿਸ ਦੇਵੇ ਸ਼ਬਦ ਅਪਰ ਅਪਾਰਾ। ਧੰਨ ਧੰਨ ਧੰਨ ਗੁਰਮੁਖ ਜਿਸ ਮਿਲਿਆ ਅੰਮ੍ਰਿਤ ਭੰਡਾਰਾ। ਧੰਨ ਧੰਨ ਧੰਨ ਗੁਰਸਿਖ ਏਕਾ ਮੰਗਿਆ ਸੱਚਾ ਹਰਿ ਦਵਾਰਾ। ਧੰਨ ਧੰਨ ਧੰਨ ਗੁਰਮੁਖ ਮੇਲ ਮਿਲਾਵਾ ਸਾਚੇ ਕੰਤ ਹਰਿ ਭਗਵੰਤ ਜੋਤ ਸਰੂਪੀ ਨਿਹਕਲੰਕ ਨਰਾਇਣ ਨਰ ਅਵਤਾਰਾ। ਧੰਨ ਧੰਨ ਧੰਨ ਗੁਰਸਿਖ, ਮਿਲੀ ਸਾਚੀ ਭਿੱਖ, ਮਿਟੇ ਆਤਮ ਤ੍ਰਿਖ, ਸਚ ਲੇਖ ਪ੍ਰਭ ਜਾਏ ਲਿਖ, ਤਨ ਚਾੜ੍ਹੇ ਰੰਗ ਅਪਰ ਅਪਾਰਾ। ਧੰਨ ਧੰਨ ਧੰਨ ਗੁਰਸਿਖ, ਆਪ ਉਤਾਰੇ ਕਲਜੁਗ ਮਾਇਆ ਲਾਹੇ ਵਿਖ। ਕਲਜੁਗ ਜੀਵਾਂ ਹੱਥ ਨਾ ਆਏ ਸਾਚਾ ਰਾਹ, ਲੱਭਦੇ ਫਿਰਦੇ ਮੁਨ ਰਿਖ। ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸੱਚਾ ਧਨ ਸ਼ਬਦ ਬੋਧ ਅਗਾਧਾ, ਸਾਚੀ ਸਿਖਿਆ ਲੈਣੀ ਸਿੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ, ਆਦਿ ਅੰਤ ਸਾਚਾ ਕੰਤ ਹਰਿ ਭਗਵੰਤ ਦੇਵੇ ਨਿਥਾਵਿਆਂ ਥਾਂ। ਫੜ ਫੜ ਸਾਚੀ ਬਾਂਹ, ਆਪਣੀ ਹੱਥੀਂ ਸੀਰ ਪਿਲਾਏ। ਹਉਮੇ ਵਿਚੋਂ ਪੀੜ ਕਢਾਏ। ਸਾਚੀ ਧੀਰ ਸ਼ਬਦ ਬੰਨ੍ਹਾਏ। ਅੰਮ੍ਰਿਤ ਸਾਚਾ ਸੀਰ ਪਿਲਾਏ। ਬਜ਼ਰ ਕਪਾਟੀ ਚੀਰ ਵਖਾਏ। ਔਖੀ ਘਾਟੀ ਆਪ ਚੜ੍ਹਾਏ। ਜੋਤ ਲਲਾਟੀ ਵਿਚ ਜਗਾਏ। ਕਾਇਆ ਮਾਟੀ ਹੋਏ ਰੁਸ਼ਨਾਏ। ਨੇੜੇ ਆਈ ਵਾਟੀ ਕਲਜੁਗ ਤੇਰਾ ਪੰਧ ਮੁਕਾਏ। ਗੁਰਮੁਖ ਸਾਚੇ ਸਾਚਾ ਰਸ ਰਸਨਾ ਚਾਟੀ, ਦੁਰਮਤ ਮੈਲ ਗਵਾਏ। ਗੁਰਮੁਖਾਂ ਤਨ ਝੂਠੀ ਮਾਟੀ, ਕੋਇ ਨਾ ਅੰਤ ਰਹਾਏ। ਸਾਚਾ ਲਾਹਾ ਗੁਰਸਿਖ ਸਾਚੇ ਘਰ ਗੁਰ ਚਰਨ ਅੰਤਮ ਖਾਟੀ, ਧਰਮ ਰਾਏ ਦੇ ਫੰਦ ਕਟਾਏ। ਜੋਤੀ ਜੋਤ ਸਰੂਪ ਹਰਿ, ਅੰਤਮ ਜੋਤੀ ਮੇਲ ਮਿਲਾਏ। ਜਾਣੋ ਭਗਤ ਵਕਤ ਸੁਹੇਲਾ। ਪ੍ਰਭ ਅਬਿਨਾਸ਼ੀ ਆਪ ਕਰਾਇਆ ਆਪਣਾ ਮੇਲਾ। ਸਰਬ ਘਟ ਵਾਸੀ, ਘਨਕਪੁਰ ਵਾਸੀ ਸਾਚਾ ਰਾਹ ਵਖਾਏ। ਸੋਹੰ ਜਪਣਾ ਸਵਾਸ ਸਵਾਸੀ, ਲਾਹੇ ਉਦਾਸੀ, ਗੁਰਮੁਖ ਕੋਇ ਨਾ ਹੋਏ ਮਦਿਰਾ ਮਾਸੀ, ਮਾਨਸ ਜਨਮ ਹੋਏ ਰਹਿਰਾਸੀ, ਅੰਤਮ ਕਰੇ ਬੰਦ ਖ਼ਲਾਸੀ, ਸ਼ਬਦ ਬਬਾਣ ਲਏ ਚੜ੍ਹਾਏ। ਬੇਮੁਖ ਜੀਵ ਕਰਨ ਹਾਸੀ, ਅੰਤਮ ਪਾਵੇ ਗਲ ਵਿਚ ਫਾਸੀ, ਸ੍ਰਿਸ਼ਟ ਸਬਾਈ ਹੋਏ ਅੰਧੀ ਕੋਈ ਨਾ ਕਿਸੇ ਛੁਡਾਏ। ਗੁਰਸਿਖ ਹਰਿ ਅੰਗ ਸੰਗ ਸਦਾ ਸੁਹੇਲਾ, ਪ੍ਰਭ ਅਬਿਨਾਸ਼ੀ ਇਕ ਇਕੇਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਅੰਤਮ ਕਲਜੁਗ ਬਾਹਰ ਕਰਾਏ। ਜਨ ਭਗਤਾਂ ਜਗਤ ਵਿਛੋੜਾ। ਹਰਿ ਜੀ ਦੇਵੇ ਫਿਰ ਸ਼ਬਦ ਘੋੜਾ। ਘਰ ਸਾਚੇ ਸਚ ਰਾਹ ਵਖਾਏ, ਆਪ ਚੜ੍ਹਾਏ ਸਾਚੇ ਪੌੜਾ। ਪ੍ਰਗਟ ਹੋਏ ਦਰਸ ਦਿਖਾਏ, ਗੁਰ ਪੂਰੇ ਗੁਰ ਪੂਰਾ ਬਹੁੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਗੀ ਪ੍ਰੀਤ ਤੇਰੀ ਆਪ ਨਿਭਾਏ ਗੁਰਸਿਖ ਤੋੜਾ। ਤੋੜ ਨਿਭਾਏ ਦੀਨਾ ਨਾਥ ਦਇਆ ਨਿਧ। ਗੁਰਮੁਖ ਸਾਚੇ ਸੰਤ ਜਨਾਂ ਹਰਿ ਕਾਰਜ ਕਰੇ ਸਿਧ। ਸਾਚਾ ਨਾਮ ਵਸਾਏ ਤਨ, ਦੇਵੇ ਇਕ ਸੱਚਾ ਧਨ, ਵਸ ਕਰਾਏ ਨੌਂ ਨਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਤੀਰ ਚਲਾਏ, ਗੁਰਸਿਖ ਤੇਰੀ ਆਤਮ ਜਾਏ ਵਿਧ। ਚਲੇ ਤ਼ੀਰ ਸ਼ਬਦ ਨਿਰਾਲਾ। ਗੁਰਮੁਖ ਆਤਮ ਮਾਲੋ ਮਾਲਾ। ਕਲਜੁਗ ਜੀਵ ਹੋਏ ਕੰਗਾਲਾ। ਅੰਤਮ ਵੇਲਾ ਨਾ ਕਿਸੇ ਸੰਭਾਲਾ। ਫਲ ਨਾ ਲੱਗੇ ਕਾਇਆ ਕਿਸੇ ਡਾਲਾ। ਗੁਰਮੁਖ ਸਾਚੇ ਸੰਤ ਜਨਾਂ, ਆਤਮ ਜੋਤੀ ਦੀਪਕ ਬਾਲਾ। ਗੁਰਮੁਖ ਸਾਚੇ ਸੰਤ ਜਨਾਂ, ਸਤਿਜੁਗ ਬਣੇ ਆਪ ਰਖਵਾਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤਮ ਅੰਤ ਲਾਹੇ ਸੂਸਾ ਕਾਲਾ। ਸੂਸਾ ਕਾਲਾ ਦੇਵੇ ਲਾਹ। ਚਿੱਟਾ ਬਾਣਾ ਪੰਚਮ ਜੇਠ ਆਪਣੇ ਤਨ ਲੇਵੇ ਪਾ। ਸ੍ਰਿਸ਼ਟ ਸਬਾਈ ਹਰਿ ਰਘੁਰਾਈ, ਗਲ ਵਿਚ ਸ਼ਬਦ ਸਰੂਪੀ ਪਾਉਂਦਾ ਜਾਏ ਫਾਹ। ਵੇਲੇ ਅੰਤ ਨਾ ਕੋਈ ਛੁਡਾਈ, ਰਾਓ ਉਮਰਾਓ ਸ੍ਰਿਸ਼ਟ ਸਬਾਈ ਸ਼ਹਿਨਸ਼ਾਹ। ਪ੍ਰਭ ਅਬਿਨਾਸ਼ੀ ਇਕ ਰਘੁਰਾਈ, ਸਭ ਨੂੰ ਰੱਖੇ ਥਾਉਂ ਥਾਂ। ਗੁਰਮੁਖ ਸਾਚੇ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਦਵਾਰ ਗੁਰ ਚਰਨ ਦੇਵੇ ਸੱਚਾ ਥਾਂ ਜਗਤ ਨਿਮਾਣਿਆਂ। ਫੜੇ ਅੰਤਮ ਬਾਂਹ, ਗੁਰਮੁਖ ਜਗਤ ਨਿਤਾਣਿਆਂ। ਕਰੇ ਠੰਡੀ ਛਾਂ, ਬੇਮੁਖ ਭੁੰਨੇ ਜਿਉਂ ਭਠਿਆਲੇ ਦਾਣਿਆਂ। ਨਾ ਕੋਈ ਪੁੱਤ ਸੰਭਾਲੇ ਮਾਂ, ਸੁਧ ਰਹੇ ਨਾ ਕਿਸੇ ਰਾਜੇ ਰਾਣਿਆਂ। ਸਭ ਦੇ ਲੇਖੇ ਰਿਹਾ ਲਿਖਾ, ਜੋਤੀ ਜੋਤ ਸਰੂਪ ਹਰਿ, ਸਿੰਘ ਆਸਣ ਬੈਠਾ ਹਰਿ ਭਗਵਾਨਿਆਂ। ਲੇਖਾ ਲਿਖੇ ਹਰਿ ਨਿਰੰਕਾਰਾ। ਜੋਤ ਸਰੂਪੀ ਭੇਖ ਅਪਾਰਾ। ਵੇਖ ਵੇਖ ਭੁਲੇ ਜੀਵ ਗਵਾਰਾ। ਝੂਠੀ ਮਾਇਆ ਅੰਦਰ ਰੁਲੇ, ਅੰਤਮ ਪਾਏ ਨਾ ਕੋਈ ਮੁੱਲੇ, ਨਾ ਜਾਨਣ ਇਕ ਜੋਤ ਆਦਿ ਅੰਤ ਹਰਿ ਗਿਰਧਾਰਾ। ਇਕੋ ਕੰਤ ਮੇਲ ਮਿਲਾਵਾ ਕਰੇ ਸਾਚੇ ਸੰਤ, ਬੇਮੁਖ ਜੀਵ ਰਹੇ ਝਖ ਮਾਰਾ। ਹਰਿ ਜੀ ਪਾਏ ਆਪ ਮਾਇਆ ਬੇਅੰਤ, ਆਪ ਭੁਲਾਏ ਸਰਬ ਸੰਸਾਰਾ। ਗੁਰਮੁਖਾਂ ਸੁਣਾਏ ਏਕਾ ਸ਼ਬਦ ਸਲੋਕ, ਜਨ ਸੰਤਾਂ ਦੇਵੇ ਨਾਮ ਜਗਤ ਅਪਾਰਾ। ਜੋਤੀ ਜੋਤ ਸਰੂਪ ਹਰਿ, ਦੀਪਕ ਜੋਤੀ ਕਰੇ ਗੁਰਸਿਖ ਉਜਿਆਰਾ। ਦੀਪਕ ਜੋਤੀ ਦਏ ਜਗਾ। ਸੋਹੰ ਫੁੰਕਾਰਾ ਇਕੋ ਲਾ। ਸਚ ਦਵਾਰਾ ਦਏ ਦਿਖਾ। ਅੰਮ੍ਰਿਤ ਭੰਡਾਰਾ ਹਰਿ ਵਰਤਾ। ਜੋਤ ਨਿਰੰਕਾਰਾ ਕਰੇ ਰੁਸ਼ਨਾ। ਅੰਧ ਅੰਧਿਆਰਾ ਕਾਇਆ ਮਹੱਲ ਮੁਨਾਰਾ, ਕਿਤੇ ਦਿਸੇ ਨਾ। ਆਪੇ ਬਣੇ ਭਗਤ ਵਣਜਾਰਾ, ਆਏ ਚਲ ਹਰਿ ਦਵਾਰਾ, ਏਕਾ ਸਚ ਕਰੇ ਸਚ ਪਿਆਰਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਦਰਗਹਿ ਲਾਏ ਨਾਂ। ਅੰਮ੍ਰਿਤ ਤਾਲ ਸੁਹੰਜਣਾ, ਹਰਿ ਕਾਇਆ ਵਿਚ ਰਖਾਏ। ਕਰਾਏ ਸਾਚਾ ਮਜਨਾ, ਗੁਰਮੁਖਾਂ ਦਏ ਦਿਖਾਏ। ਬਣੇ ਸਾਕ ਸੈਣ ਸਾਚਾ ਸੱਜਣਾ, ਇਕੋ ਤਾਰੀ ਆਪ ਲਵਾਏ। ਸਾਚੇ ਤੀਰਥ ਗੁਰਸਿਖ ਕਰਾਏ ਸਾਚਾ ਮਜਨਾ, ਅੰਤਮ ਪ੍ਰਭ ਸਾਚੇ ਪਰਦਾ ਕੱਜਣਾ, ਬੰਦ ਕਵਾੜ ਆਪ ਖੁਲ੍ਹਾਏ। ਝੂਠੀ ਧਾੜ ਪਰ੍ਹੇ ਹਟਾਏ। ਸ਼ਬਦ ਵਾੜ ਇਕ ਕਰਾਏ। ਬਹੱਤਰ ਨਾੜ ਜੋਤ ਜਗਾਏ। ਘਰ ਸਾਚੇ ਦੇਵੇ ਵਾੜ, ਬਜ਼ਰ ਕਪਾਟੀ ਦੋ ਹੱਥੀਂ ਂਪਾੜ, ਸਾਚਾ ਸੀਰ ਮੁਖ ਚੁਆਏ। ਬਜ਼ਰ ਕਪਾਟੀ ਔਖੀ ਘਾਟੀ। ਬਿਨ ਗੁਰ ਪੂਰੇ ਗੁਰਮੁਖ ਸਾਚੇ ਸੰਤ ਜਨੋ, ਕੋਈ ਨਾ ਵਿਚ ਮਾਤ ਦਿਸੇ ਘਾਟੀ। ਸਾਧ ਸੰਤ ਜੀਵ ਜੰਤ ਰਿਖ ਮੁਨ ਸੁਨ, ਇਕ ਧੁਨ ਸਾਚਾ ਮੰਗਣ ਨਾਮ ਦਾਨ, ਚਰਨ ਧੂੜ ਇਸ਼ਨਾਨ ਗੁਰ ਪੂਰੇ ਘਰ ਇਕੋ ਸੱਚੋ ਹਾਟੀ। ਕਿਰਪਾ ਕਰ ਦੇਵੇ ਹਰਿ ਭਗਵਾਨ ਵਾਲੀ ਦੋ ਜਹਾਨ ਹਰਿ ਮਿਹਰਵਾਨ ਗੁਣ ਨਿਧਾਨ, ਪੰਜੇ ਮਾਰੇ ਫੜ ਸ਼ੈਤਾਨ ਬੇਈਮਾਨ, ਇਕੇ ਦੇਵੇ ਨਾਮ ਨਿਧਾਨ ਸ਼ਬਦ ਉਡਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਅੰਮ੍ਰਿਤ ਸਾਚਾ ਸੀਰ ਪਿਲਾਏ, ਦੁਰਮਤ ਮੈਲ ਜਾਏ ਕਾਟੀ। ਕਟੇ ਮੈਲ ਲੱਗੀ ਤਨ। ਧਰਮ ਰਾਏ ਨਾ ਦਏ ਸਜਾਏ, ਨਾ ਲੱਗੇ ਕੋਈ ਡੰਨ। ਸਾਚਾ ਅੰਮ੍ਰਿਤ ਮੁਖ ਚੁਆਏ, ਦੁੱਖ ਮਿਟਾਏ ਸੁਖ ਉਪਜਾਏ, ਭਾਂਡਾ ਭਰਮ ਹਰਿ ਦੇਵੇ ਭੰਨ। ਮਾਤ ਕੁੱਖ ਸੁਫ਼ਲ ਕਰਾਏ, ਆਤਮ ਤ੍ਰਿਸ਼ਨਾ ਅਗਨ ਬੁਝਾਏ, ਏਕਾ ਲਗਨ ਚਰਨ ਰਖਾਏ, ਸੋਹੰ ਸ਼ਬਦ ਸੁਣਾਏ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇ ਮਤ ਸਮਝਾਏ, ਫੜ ਫੜ ਬਾਹੋਂ ਰਾਹੇ ਪਾਏ, ਜੋਤ ਸਰੂਪੀ ਦਰਸ ਦਿਖਾਏ, ਬੇਮੁਖ ਗੂੜ੍ਹੀ ਨੀਂਦ ਸਵਾਏ, ਦਰ ਆਇਣ ਪਰਦਾ ਹਰਿ ਜੀ ਪਾਏ, ਆਤਮ ਕਰੇ ਅੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕੱਢੇ ਭਰਮ ਭੁਲੇਖਾ ਦੂਈ ਦਵੈਤੀ ਜੰਨ। ਆਏ ਦਰ ਆਤਮ ਹੰਕਾਰੀ। ਗੁਰ ਸੰਗ ਬੈਠੇ ਰਹੇ ਖੁਆਰੀ। ਜੀਵ ਕੁਲਖਣੀ ਨਾਰ, ਨਾ ਮਿਲੇ ਹਰਿ ਭਤਾਰ ਦੇਵੇ ਦੁਰਕਾਰੀ। ਨਾ ਪਾਵੇ ਹਰਿ ਜੀ ਸਾਰ, ਮਾਰੇ ਸ਼ਬਦ ਡਾਹਢੀ ਮਾਰ, ਅੱਠੇ ਪਹਿਰ ਰਹੇ ਦੁੱਖਿਆਰੀ। ਆਤਮ ਵੇਖੇ ਗੁਰ ਸਰਬ ਨਰ ਨਾਰ, ਹਰਿ ਸੱਚੀ ਕਰੇ ਵਿਚਾਰ, ਨਾ ਬਹਾਵੇ ਦਰ ਦਵਾਰ, ਹੋਏ ਜੀਵ ਜੋ ਵਿਭਚਾਰੀ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਸਦ ਵਸੇ ਦਰ ਦਵਾਰੀ। ਆਤਮ ਘਰ ਸਚ ਖੇੜਾ। ਹਰਿ ਜੀ ਰੱਖੇ ਖੁਲ੍ਹਾ ਵਿਹੜਾ। ਸ਼ਬਦ ਸਰੂਪੀ ਦੇਵੇ ਇਕੋ ਗੇੜਾ। ਬੇਮੁਖਾਂ ਕਰੇ ਅੰਤਮ ਅੰਤ, ਕਲ ਆਪ ਨਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜੋਤ ਪ੍ਰਗਟਾਈ, ਆਪ ਮਿਟਾਏ ਕਲਜੁਗ ਸਤਿਜੁਗ ਦੋਹਾਂ ਧਿਰਾਂ ਦਾ ਝੇੜਾ। ਫੂਲਨਹਾਰ ਤਨ ਕਲੀਰੇ। ਗੁਰਸਿਖ ਸਾਚੇ ਪ੍ਰਭ ਦੇਵੇ ਦਾਤ, ਵਿਚੋਂ ਮਾਤ ਲੱਭੇ ਸਾਚੇ ਹੀਰੇ। ਦੇਵੇ ਨਾਮ ਸ਼ਬਦ ਦਾਤ ਸੱਚੀ ਧੀਰੇ। ਮਿਟਾਏ ਅੰਧੇਰੀ ਰਾਤ, ਪਾਏ ਸਾਰ ਅਖ਼ੀਰੇ। ਪਿਆਏ ਬੂੰਦ ਸਵਾਂਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰੇ। ਸਾਚਾ ਹਾਰ ਹਰਿ ਭੁਜਾ ਸਵਾਰ। ਸਤਿਜੁਗ ਤੇਰੀ ਬੱਧੀ ਧਾਰ। ਕਰ ਵਿਚਾਰ ਪਾਈ ਸਾਰ ਹਰਿ ਨਿਰੰਕਾਰ। ਤੇਰੇ ਤਨ ਵਸਾਏ, ਗੁਰ ਸੰਗਤ ਸੰਗ ਰਲਾਏ, ਪੰਚਮ ਜੇਠ ਦਿਵਸ ਵਿਚਾਰ। ਧਰਤ ਮਾਤ ਤੈਨੂੰ ਗੋਦ ਉਠਾਏ, ਗੁਰਮੁਖ ਸਾਚੇ ਸੰਤ ਜਨ ਤੇਰੀ ਝੋਲੀ ਪਾਏ, ਕਿਰਪਾ ਕਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਾਏ ਆਪੇ ਸਾਰ। ਸਾਚਾ ਹਾਰ ਤਨ ਸ਼ਿੰਗਾਰੇ। ਆਪ ਬੁਝਾਏ ਆਤਮ ਤੱਤੀ ਹੰਕਾਰ ਅੰਗਿਆਰੇ। ਹੱਥੀ ਬੰਨ੍ਹੇ ਸ਼ਬਦ ਸਾਚਾ ਗਾਨਾ, ਅੰਤਮ ਕਲ ਨਾ ਕੋਈ ਖੁਲ੍ਹਾਰੇ। ਸਤਿਜੁਗ ਸਾਚੇ ਹਰਿ ਸਾਚਾ ਚੁਣ ਪੰਚਮ ਜੇਠ, ਹਰਿ ਮੇਲੇ ਗੁਰਸਿਖ ਦੁਲਾਰੇ। ਗੁਰ ਸੰਗਤ ਬੈਠ ਬੇੜਾ ਦੇਵੇ ਬੰਨ੍ਹ, ਸਿਰੋਂ ਲਾਹੇ ਆਪਣੇ ਭਾਰੇ। ਆਪਣਾ ਭਾਣਾ ਸਾਚਾ ਰਾਣਾ ਆਪਣੇ ਹੱਥ ਰਖਾਏ, ਹੋਏ ਸ਼ਬਦ ਘੋੜ ਅਸਵਾਰੇ। ਗੁਰਮੁਖਾਂ ਕਰਾਏ ਸਾਚਾ ਜੋੜ, ਬੇਮੁਖਾਂ ਦਏ ਵਿਛੋੜ, ਪੰਚਮ ਜੇਠ ਕਲਜੁਗ ਤੇਰੀ ਅੰਤਮ ਵਾਰੇ। ਜੋ ਜਨ ਆਏ ਚਰਨ ਦੌੜ, ਪ੍ਰਭ ਅਬਿਨਾਸ਼ੀ ਅੰਤਮ ਵੇਲੇ ਪਏ ਬਹੁੜ, ਬੇਮੁਖ ਜੀਵ ਕਲ ਅੰਤਮ ਹੋਏ ਖੁਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੋਬਿੰਦ ਗੁਰ ਗੁਰ ਗੋਬਿੰਦ ਕਰੇ ਖੇਲ ਅਪਰ ਅਪਾਰੇ। ਗੁਰ ਗੋਬਿੰਦ ਏਕਾ ਧਾਰਾ। ਗੁਰ ਗੋਬਿੰਦ ਕਰੇ ਖੇਲ ਅਪਰ ਅਪਾਰਾ। ਗੁਰ ਗੋਬਿੰਦ ਗੁਰਮੁਖ ਵਿਰਲਾ ਪਾਵੇ ਸਾਰਾ। ਗੁਰ ਗੋਬਿੰਦ ਗੋਬਿੰਦ ਗੁਰ ਦੋਹਾਂ ਮੇਲ ਸ਼ਬਦ ਅਪਾਰਾ। ਗੋਬਿੰਦ ਗੋਬਿੰਦ ਹਰਿ ਨਿਰੰਕਾਰਾ। ਗੁਰ ਗੁਰ ਗੁਰ ਮਾਤ ਆਏ ਜਾਮਾ ਧਾਰਾ। ਗੋਬਿੰਦ ਗੋਬਿੰਦ ਗੋਬਿੰਦ ਜੋਤ ਸਰੂਪੀ ਖੇਲ ਅਪਰ ਅਪਾਰਾ। ਗੁਰ ਗੁਰ ਗੁਰ ਆਤਮ ਵੱਤ ਹਰਿ ਬੀਜੇ ਸ਼ਬਦ ਅਪਰ ਅਪਾਰਾ। ਗੋਬਿੰਦ ਗੋਬਿੰਦ ਗੋਬਿੰਦ ਰੂਪ ਰੰਗ ਰੇਖ ਭੇਖ ਨਾ ਕੋਈ ਵਿਚਾਰਾ। ਗੁਰ ਗੁਰ ਗੁਰ ਏਕਾ ਰਹੇ ਹਰਿ ਸ਼ਬਦ ਅਧਾਰਾ। ਗੋਬਿੰਦ ਗੋਬਿੰਦ ਗੋਬਿੰਦ ਆਦਿ ਅੰਤ ਜੁਗਾ ਜਗੰਤ ਜੋਤ ਸਰੂਪੀ ਨਿਰਾਧਾਰਾ। ਗੁਰ ਗੁਰ ਗੁਰ ਵਿਚ ਮਾਤ ਮੰਗੇ ਹਰਿ ਜੀ ਕੋਲੋਂ ਇਕ ਸ਼ਬਦ ਵਸਤ ਕਰਾਮਾਤ, ਆਤਮ ਭਰੇ ਹਰਿ ਭੰਡਾਰਾ। ਗੋਬਿੰਦ ਗੋਬਿੰਦ ਗੋਬਿੰਦ ਚਤਰਭੁਜ ਸ਼ਬਦ ਅਸਵ ਰਹੇ ਅਸਵਾਰਾ। ਗੁਰ ਗੁਰ ਗੁਰ ਰਾਹ ਸਾਚਾ ਤੱਕੇ, ਅੱਠੇ ਪਹਿਰ ਵਿਚ ਮਾਤ ਨਾ ਥੱਕੇ, ਮੰਗੇ ਦਰਸ ਹਰਿ ਗਿਰਧਾਰਾ। ਗੋਬਿੰਦ ਗੋਬਿੰਦ ਗੋਬਿੰਦ ਤਿੰਨਾਂ ਲੋਕਾਂ ਵਸੇ ਬਾਹਰਾ। ਗੁਰ ਗੁਰ ਗੁਰ ਮਾਤਲੋਕ ਜਾਮਾ ਪਾਏ ਹਰਿ ਜਨਮ ਦਵਾਏ ਵਿਚ ਵਸਤ ਟਿਕਾਏ ਅਪਰ ਅਪਾਰਾ। ਗੋਬਿੰਦ ਗੋਬਿੰਦ ਗੋਬਿੰਦ ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਮੰਦਰ ਨਾ ਕੋਈ ਅੰਦਰ ਨਾ ਕੋਈ ਪਾਰਾਵਾਰਾ। ਗੁਰ ਗੁਰ ਗੁਰ ਵਿਚ ਮਾਤ ਬੈਠਾ ਰਹੇ, ਹਰਿ ਨਰ ਤੇਰੇ ਦਰ ਮੰਗੇ ਅੱਠੇ ਪਹਿਰ, ਬਣ ਭਿਖਾਰਾ। ਗੋਬਿੰਦ ਹਰਿ ਨਿਰੰਕਾਰ ਗੁਰ ਰਹੇ ਸਦ ਭਿਖਾਰ ਦੇਵਣਹਾਰ ਹਰਿ ਨਿਰੰਕਾਰਾ। ਗੁਰ ਮੰਗਦਾ ਰਹੇ ਦੋਵੇਂ ਭੁੱਜਾ ਪਸਾਰਾ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਾਚੇ ਘਰ, ਮਾਤਲੋਕ ਆਵੇ ਜੋਤ ਧਰ, ਸ੍ਰਿਸ਼ਟ ਸਬਾਈ ਦੱਸੇ ਰਾਹ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਹਕਲੰਕ ਨਰਾਇਣ ਨਰ ਅਵਤਾਰਾ। ਲੱਗੇ ਭੋਗ ਹਰਿ ਨਿਰੰਕਾਰ ਦਾ। ਗੁਰਮੁਖ ਦਰ ਘਰ ਆਏ ਅੰਤਮ ਕਲਜੁਗ ਤਾਰਦਾ। ਆਪ ਪਛਾਣੇ ਥਾਉਂ ਥਾਈਂ, ਊਚ ਨੀਚ ਜਾਤ ਪਾਤ ਵਰਨ ਗੋਤ ਨਾ ਕੋਈ ਪਛਾਣਦਾ। ਆਪ ਵਸਾਏ ਸਾਚੇ ਥਾਏਂ ਜਿਥੇ ਕੋਈ ਜਾਏ ਨਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਪਾਰ ਲੰਘਾਏ, ਦਰਗਹਿ ਸਾਚੀ ਮਾਣ ਦਵਾਏ, ਵਿਖ ਪਾਪ ਸਰਬ ਉਤਾਰਦਾ। ਲਾਇਆ ਭੋਗ ਸਾਚੇ ਹਰਿ। ਜੋਤ ਸਰੂਪੀ ਕਿਰਪਾ ਕਰ। ਦਰ ਘਰ ਆਇਆਂ ਸਾਚਾ ਦੇਵੇ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਭੰਡਾਰਾ, ਜਗਤ ਨਿਆਰਾ ਗੁਰਮੁਖਾਂ ਦੇਵੇ ਵਾਰੋ ਵਾਰਾ, ਜਾਵੇ ਤਰ ਪਾਵੇ ਸਾਰਾ, ਹਰਿ ਨਰ ਭਤਾਰ ਵਿਚ ਦਰਬਾਰਾ, ਪਾਵੇ ਸਾਰਾ ਹਰਿ ਨਿਰੰਕਾਰਾ, ਪੂਰੀ ਆਸ ਗੁਰਮੁਖ ਕਰ। ਪੂਰੀ ਹੋਈ ਆਸ ਸੇਵ ਕਮਾਈਆ। ਸ਼ਬਦ ਸਰੂਪੀ ਵੱਜੇ ਤਾਲ, ਸੋਹੰ ਚੋਟ ਹਰਿ ਲਗਾਈਆ। ਆਪੇ ਕੱਢੇ ਆਤਮ ਕਾਲਾ ਖੋਟ ਜਗਤ ਜੰਜ਼ਾਲ, ਸਚ ਵਸਤ ਹਰਿ ਝੋਲੀ ਪਾਈਆ। ਗੁਰਮੁਖ ਹੋਇਆ ਮਾਲੋ ਮਾਲ, ਸਾਚਾ ਦਿਤਾ ਮਾਲ ਧਨ, ਨਾ ਭੇਵ ਕੋਈ ਰਖਾਈਆ। ਮਾਤਲੋਕ ਵਿਚੋਂ ਲੱਭਾ ਇਕ ਗੁਰਮੁਖ ਸੱਚਾ ਲਾਲ, ਪ੍ਰਭ ਅਬਿਨਾਸ਼ੀ ਲਿਆ ਭਾਲ। ਸਤਿਜੁਗ ਸਾਚੇ ਤੇਰੇ ਬੂਟੇ ਸਾਚਾ ਮਾਲੀ ਆਪਣੀ ਹੱਥੀਂ ਆਪ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਨਿਧਾਨ ਚਤੁਰ ਸੁਜਾਨ, ਗੁਰਸਿਖ ਸਾਚੇ ਸੰਤ ਜਨਾਂ ਫੜ ਫੜ ਤਾਰੇ ਬਾਹੀਂਆ। ਨਿਰਮਲ ਧਾਮ ਅਟੱਲ ਹਰਿ ਨਿਰੰਕਾਰ ਦਾ। ਨਿਹਚਲ ਧਾਮ ਅਟੱਲ, ਜੋਤ ਸਰੂਪੀ ਹਰਿ ਮਿਹਰਵਾਨ ਦਾ। ਨਿਹਚਲ ਧਾਮ ਅਟੱਲ, ਬਿਨ ਰੰਗ ਰੂਪੀ ਹਰਿ ਗਿਰਧਾਰ ਦਾ। ਨਿਹਚਲ ਧਾਮ ਅਟੱਲ, ਮਾਨਸ ਜਨਮ ਸਵਾਰਦਾ। ਨਿਹਚਲ ਧਾਮ ਅਟੱਲ, ਨਾ ਕਰੇ ਕੋਈ ਵਲ ਛਲ ਏਕਾ ਸਾਚਾ ਰੰਗ ਨਿਰਾਧਾਰ ਦਾ। ਨਿਹਚਲ ਧਾਮ ਅਟੱਲ, ਜਨ ਕਾਇਆ ਸਾਚਾ ਫਲ ਸੋਹੰ ਸ਼ਬਦ ਪੈਜ ਸਵਾਰਦਾ। ਨਿਹਚਲ ਧਾਮ ਅਟੱਲ, ਨਿਹਕਲੰਕ ਨਰਾਇਣ ਨਰ ਜੋਤ ਸਰੂਪ ਹਰਿ ਸੱਚੀ ਸਰਕਾਰ ਦਾ। ਨਿਹਚਲ ਧਾਮ ਅਟੱਲ, ਸਚ ਅਸਥਾਨ। ਨਿਹਚਲ ਧਾਮ ਅਟੱਲ, ਦਿਸੇ ਇਕੋ ਇਕ ਭਗਵਾਨ। ਨਿਹਚਲ ਧਾਮ ਅਟੱਲ, ਗੁਰਮੁਖ ਵਿਰਲਾ ਕਰੇ ਪਛਾਣ। ਨਿਹਚਲ ਧਾਮ ਅਟੱਲ, ਜੋਤ ਜਗੇ ਇਕ ਮਹਾਨ। ਨਿਹਚਲ ਧਾਮ ਅਟੱਲ, ਬੇਮੁਖ ਜੀਵ ਕਲਜੁਗ ਭੁਲੇ ਬਣ ਨਾਦਾਨ। ਨਿਹਚਲ ਧਾਮ ਅਟੱਲ, ਸਿੰਘ ਸਿੰਘਾਸਣ ਬੈਠਾ ਮਲ, ਸ੍ਰਿਸ਼ਟ ਸਬਾਈ ਸ਼ਬਦ ਬਾਨ। ਨਿਹਚਲ ਧਾਮ ਅਟੱਲ, ਪ੍ਰਭ ਜਾਓ ਬਲ ਬਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਕਲ ਕੁਲਵੰਤ ਗੁਣਵੰਤ ਗੁਣ ਨਿਧਾਨ ਦਾ। ਨਿਹਚਲ ਧਾਮ ਅਟੱਲ, ਗੁਰ ਚਰਨ ਕੋਲ। ਨਿਹਚਲ ਧਾਮ ਅਟੱਲ, ਪੂਰੇ ਤੋਲ ਰਿਹਾ ਤੋਲ। ਨਿਹਚਲ ਧਾਮ ਅਟੱਲ, ਜੋਤ ਜਗਾਏ ਅੰਧੇਰੀ ਡਲ, ਦੀਪਕ ਸਾਚਾ ਬਾਲਾ। ਨਿਹਚਲ ਧਾਮ ਅਟੱਲ, ਸ਼ਬਦ ਸਰੂਪੀ ਇਕੋ ਚਲਾਏ ਹੱਲ, ਸੋਹੰ ਬੀਜ ਸਾਚਾ ਡਾਲਾ। ਨਿਹਚਲ ਧਾਮ ਅਟੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਨਰਾਇਣ ਨਰ ਅਵਤਾਰਾ। ਨਿਹਚਲ ਧਾਮ ਅਟੱਲ, ਸਚ ਅਸਥੂਲ। ਨਿਹਚਲ ਧਾਮ ਅਟੱਲ, ਕਲਜੁਗ ਜੀਵ ਨਾ ਜਾਣਾ ਭੂਲ। ਨਿਹਚਲ ਧਾਮ ਅਟੱਲ, ਹਰਿ ਜੀ ਬੈਠਾ ਮੱਲ, ਨਾ ਕੋਈ ਪਾਵਾ ਨਾ ਕੋਈ ਚੂਲ। ਨਿਹਚਲ ਧਾਮ ਅਟੱਲ, ਪਾਵੇ ਸਾਰ ਜਲ ਥਲ, ਹਰਿ ਸੱਚਾ ਕੰਤ ਕੰਤੂਹਲ। ਨਿਹਚਲ ਧਾਮ ਅਟੱਲ, ਗੁਰਸਿਖ ਵਿਰਲਾ ਦਰ ਆਏ ਚਲ, ਪ੍ਰਭ ਆਪ ਚੁਕਾਏ ਪਿਛਲਾ ਮੂਲ। ਨਿਹਚਲ ਧਾਮ ਅਟੱਲ, ਬੇਮੁਖ ਵੇਖਣ ਅੱਜ ਤੇ ਕਲ, ਪੈਂਦੇ ਰਹਿਣ ਕਾਇਆ ਸੂਲ। ਨਿਹਚਲ ਧਾਮ ਅਟੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਦੇਵੇ ਵਰ, ਹਰਿ ਵਡ ਦੂਲ੍ਹੋ ਦੂਲ। ਨਿਹਚਲ ਧਾਮ ਅਟੱਲ, ਸਰਬ ਸਿਖਾਣਦਾ। ਨਿਹਚਲ ਧਾਮ ਅਟੱਲ, ਵਡ ਪ੍ਰਬਲ, ਜੀਆਂ ਜੰਤਾਂ ਸਰਬ ਪਛਾਣਦਾ। ਨਿਹਚਲ ਧਾਮ ਅਟੱਲ, ਸੋਹੰ ਸ਼ਬਦ ਰਸਨਾ ਹਰਿ ਵਖਾਣਦਾ। ਨਿਹਚਲ ਧਾਮ ਅਟੱਲ, ਕਲਜੁਗ ਅੰਤਮ ਸਤਿਜੁਗ ਸਾਚੇ ਹਰਿ ਪਛਾਣਦਾ। ਨਿਹਚਲ ਧਾਮ ਅਟੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਰੰਗ ਸਾਚਾ ਦਰ ਘਰ ਸਾਚੇ ਮਾਣਦਾ। ਨਿਹਚਲ ਧਾਮ ਅਟੱਲ, ਜਗਤ ਰੁਸ਼ਨਾਈ। ਨਿਹਚਲ ਧਾਮ ਅਟੱਲ, ਗੁਰਮੁਖਾਂ ਮਿਲੇ ਵਡਿਆਈ। ਨਿਹਚਲ ਧਾਮ ਅਟੱਲ, ਜਨ ਭਗਤਾਂ ਰਿਹਾ ਬਣਤ ਬਣਾਈ। ਨਿਹਚਲ ਧਾਮ ਅਟੱਲ, ਹਰਿ ਮਿਲਦਾ ਅੱਗੇ ਹੋ ਕੇ ਫੜਦਾ ਦੋਵੇਂ ਬਾਹੀਂ। ਨਿਹਚਲ ਧਾਮ ਅਟੱਲ, ਬੇਮੁਖਾਂ ਜਾਏ ਦਲ, ਸ਼ਬਦ ਸਰੂਪੀ ਖੇਲ ਰਚਾਈ। ਨਿਹਚਲ ਧਾਮ ਅਟੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਨਿਹਕਲੰਕ ਨਰਾਇਣ ਨਰ ਹਰਿ ਸਾਚਾ ਰਘੁਰਾਈ। ਨਿਹਚਲ ਧਾਮ ਅਟੱਲ, ਜੋਤੀ ਡਗਮਗਾਇੰਦਾ। ਨਿਹਚਲ ਧਾਮ ਅਟੱਲ, ਗੁਰਮੁਖ ਸਾਚੇ ਮਾਣਕ ਮੋਤੀ ਆਪਣੀ ਹੱਥੀਂ ਆਪ ਚੁਗਾਇੰਦਾ। ਨਿਹਚਲ ਧਾਮ ਅਟੱਲ, ਦੁਰਮਤ ਮੈਲ ਜਾਏ ਧੋਤੀ, ਸੋਹੰ ਸਾਬਣ ਹਰਿ ਜੀ ਲਾਇੰਦਾ। ਨਿਹਚਲ ਧਾਮ ਅਟੱਲ, ਨਾ ਕੋਈ ਵਰਨ ਨਾ ਕੋਈ ਗੋਤੀ, ਰਾਓ ਰੰਕ ਇਕ ਥਾਂ ਰਖਾਇੰਦਾ। ਨਿਹਚਲ ਧਾਮ ਅਟੱਲ, ਸ੍ਰਿਸ਼ਟ ਸਬਾਈ ਰਹੀ ਸੋਤੀ ਨਿਹਕਲੰਕ ਕਲ ਜਾਮਾ ਪਾਇੰਦਾ। ਨਿਹਚਲ ਧਾਮ ਅਟੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਭਾਗ ਲਗਾਇੰਦਾ। ਨਿਹਚਲ ਧਾਮ ਅਟੱਲ, ਇਕ ਅਕਾਰ ਹੈ। ਨਿਹਚਲ ਧਾਮ ਅਟੱਲ, ਇਕ ਸ਼ਬਦ ਜੈਕਾਰ ਹੈ। ਨਿਹਚਲ ਧਾਮ ਅਟੱਲ, ਗੁਰਮੁਖ ਸਾਚੇ ਸੰਤ ਜਨਾਂ ਹਰਿ ਕਰੇ ਸਦ ਪਿਆਰ ਹੈ। ਨਿਹਚਲ ਧਾਮ ਅਟੱਲ, ਦੋ ਜਹਾਨੀ ਸੱਚਾ ਕਰੇ ਇਕ ਵਿਹਾਰ ਹੈ। ਨਿਹਚਲ ਧਾਮ ਅਟੱਲ, ਜੋਤੀ ਜਗੇ ਅਪਰ ਅਪਾਰ ਹੈ। ਨਿਹਚਲ ਧਾਮ ਅਟੱਲ, ਕਲਜੁਗ ਸਤਿਜੁਗ ਦੋਵੇਂ ਖੜੇ ਰਹਿਣ ਦਰ ਦਰਬਾਰ ਹੈ। ਨਿਹਚਲ ਧਾਮ ਅਟੱਲ, ਚਾਰੇ ਜੁਗ ਵਾਰੋ ਵਾਰ, ਪ੍ਰਭ ਦਰ ਕਰਦੇ ਰਹਿਣ ਪੁਕਾਰ ਹੈ। ਨਿਹਚਲ ਧਾਮ ਅਟੱਲ, ਬ੍ਰਹਮਾ ਵੇਖੇ ਚਾਰੇ ਮੁਖ ਅੱਠੇ ਨੇਤਰ ਲਏ ਉਘਾੜ ਹੈ। ਨਿਹਚਲ ਧਾਮ ਅਟੱਲ, ਬ੍ਰਹਮਾ ਰੱਖੇ ਆਪਣੀ ਕੁੱਖ, ਪਾਟੀ ਨਾਭੀ ਹੋਏ ਉਜਿਆਰ ਹੈ। ਨਿਹਚਲ ਧਾਮ ਅਟੱਲ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਕੋਈ ਨਾ ਪਾਵੇ ਸਾਰ ਹੈ। ਨਿਹਚਲ ਧਾਮ ਅਟੱਲ, ਇਕ ਰਖਾਇੰਦਾ। ਨਿਹਚਲ ਧਾਮ ਅਟੱਲ, ਜੋਤੀ ਜੋਤ ਸਰੂਪ ਹਰਿ ਸ੍ਰਿਸ਼ਟ ਸਬਾਈ ਬਣਤ ਬਣਾਇੰਦਾ। ਨਿਹਚਲ ਧਾਮ ਅਟੱਲ, ਹਰਿ ਆਪਣਾ ਆਪ ਉਪਾਇੰਦਾ। ਨਿਹਚਲ ਧਾਮ ਅਟੱਲ, ਜੋਤੀ ਜੋਤ ਸਰੂਪ ਹਰਿ, ਬ੍ਰਹਮਾ ਪ੍ਰਗਟ ਦਿਤਾ ਕਰ, ਚਾਰੇ ਵੇਦ ਚਹੁੰ ਯੁਗਾ ਸਾਚਾ ਭੇਦ ਆਪਣਾ ਆਪ ਖੁਲ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਪਜੇ ਧੁਨ ਖੁਲ੍ਹੇ ਸੁੰਨ ਮੁੰਨ, ਸਾਚੀ ਧਾਰ ਬੰਨ੍ਹਾਇੰਦਾ। ਹਰਿ ਸਾਚੇ ਬੱਧੀ ਸਾਚੀ ਧਾਰ, ਸੁਰਸਤੀ ਆਈ ਨੱਕੋਂ ਬਾਹਰ, ਸੱਚੀ ਬੀਨਾ ਹੱਥ ਸ਼ਿੰਗਾਰ, ਰਾਗ ਛੱਤੀ ਗਾਉਂਦੀ। ਪ੍ਰਭ ਕੰਨ ਸੁਣਾਉਂਦੀ। ਸਾਚਾ ਆਪਣਾ ਤਾਲ ਵਜਾਉਂਦੀ। ਚਰਨੀ ਸੀਸ ਨਿਵਾਉਂਦੀ। ਪ੍ਰਭ ਤੇਰੇ ਦਰ ਘਰ ਸਾਚੇ ਵੇਖ, ਸਾਚਾ ਰਾਗ ਸੁਣਾਉਂਦੀ। ਜੋਤ ਸਰੂਪੀ ਸੱਚਾ ਹਰਿ ਕਿਰਪਾ ਕਰ ਦੇਵੇ ਵਰ। ਬ੍ਰਹਮਾ ਲਾੜਾ ਵਿਚ ਮਾਤ ਬਣਾਉਂਦੀ। ਬ੍ਰਹਮਾ ਸੁਰਸਤੀ ਹੋਏ ਲੇਖ। ਨਾਰਦ ਸੁਤ ਪੈਦਾ ਹੋਇਆ, ਹਰਿ ਜੀ ਰੰਗੇ, ਆਪਣੇ ਰੰਗ ਰੂਪੀ। ਜੋਤੀ ਜੋਤ ਸਰੂਪ ਹਰਿ, ਕਿਰਪਾ ਦਿਤੀ ਮਾਤ ਕਰ, ਆਪੇ ਬਣੇ ਸੱਜਣ ਸੁਹੇਲ। ਜਨਮ ਕਰਮ ਪ੍ਰਭ ਹੱਥ, ਜੀਵ ਨਾਦਾਨ ਹੈ। ਜਨਮ ਕਰਮ ਪ੍ਰਭ ਹੱਥ, ਸਿਰ ਰੱਖੇ ਹੱਥ ਸਮਰੱਥ, ਜਿਸ ਹੋਏ ਮਿਹਰਬਾਨ ਹੈ। ਜਨਮ ਕਰਮ ਪ੍ਰਭ ਹੱਥ, ਦਰ ਦੇਵੇ ਸਾਚੀ ਵਥ, ਸੋਹੰ ਸ਼ਬਦ ਚੜ੍ਹਾਏ ਸਾਚੇ ਰਥ ਬਬਾਣ ਹੈ। ਜਨਮ ਕਰਮ ਪ੍ਰਭ ਹੱਥ, ਸਗਲ ਵਸੂਰੇ ਜਾਇਣ ਲੱਥ, ਹਉਮੇ ਅਗਨ ਦੇਵੇ ਮੱਥ, ਪੂਰਨ ਕਰੇ ਚਰਨ ਧਿਆਨ ਹੈ। ਜਨਮ ਕਰਮ ਪ੍ਰਭ ਹੱਥ, ਸ਼ਬਦ ਸਰੂਪੀ ਪਾਏ ਨੱਥ, ਮਹਿੰਮਾ ਜਗਤ ਦਿਸਾਏ ਅਕੱਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਘਟਾਂ ਘਟ ਜਾਣੀ ਜਾਣ ਹੈ। ਜਨਮ ਕਰਮ ਪ੍ਰਭ ਹੱਥ, ਜੋਤ ਅਧਾਰਿਆ। ਜਨਮ ਕਰਮ ਪ੍ਰਭ ਹੱਥ, ਸਾਚਾ ਦੇਵੇ ਨਾਮ ਇਕ ਅਪਾਰਿਆ। ਜਨਮ ਕਰਮ ਪ੍ਰਭ ਹੱਥ, ਮਾਨਸ ਜਨਮ ਦਏ ਸਵਾਰਿਆ। ਜਨਮ ਕਰਮ ਪ੍ਰਭ ਹੱਥ, ਲੱਖ ਚੁਰਾਸੀ ਜਮ ਕੀ ਫਾਸੀ ਦੇਵੇ ਹਰਿ ਉਤਾਰਿਆ। ਜਨਮ ਕਰਮ ਪ੍ਰਭ ਹੱਥ, ਅੰਤਮ ਕਰੇ ਬੰਦ ਖ਼ਲਾਸੀ, ਕਰ ਕਿਰਪਾ ਪਾਰ ਉਤਾਰਿਆ। ਜਨਮ ਕਰਮ ਪ੍ਰਭ ਹੱਥ, ਕਲਜੁਗ ਅੰਤਮ ਵੇਖ ਬੇਮੁਖ ਕਰਨ ਹਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਜਗਾਈ ਜਨ ਭਗਤ ਬਣਾਏ ਦਾਸੀ, ਜਨਮ ਮਰਨ ਸਵਾਰਿਆ। ਜਨਮ ਕਰਮ ਪ੍ਰਭ ਹੱਥ, ਕਲ ਬਣਤ ਬਣਾਏ। ਜਨਮ ਕਰਮ ਪ੍ਰਭ ਹੱਥ, ਗੁਰਮੁਖ ਸਾਚੇ ਸੰਤ ਉਪਜਾਏ। ਜਨਮ ਕਰਮ ਪ੍ਰਭ ਹੱਥ, ਭਗਤ ਭਗਵੰਤ ਮੇਲ ਮਿਲਾਏ। ਜਨਮ ਕਰਮ ਪ੍ਰਭ ਹੱਥ, ਬੇਮੁਖਾਂ ਮਾਇਆ ਪਰਦਾ ਪਾਏ। ਜਨਮ ਕਰਮ ਪ੍ਰਭ ਹੱਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੰਗਲ ਜੂਹ ਉਜਾੜ ਪਹਾੜਾਂ ਵਿਚੋਂ, ਗੁਰਮੁਖ ਸਾਚੇ ਸੋਏ ਲਏ ਆਪ ਜਗਾਏ। ਜਨਮ ਕਰਮ ਪ੍ਰਭ ਹੱਥ, ਦਇਆ ਕਮਾਇੰਦਾ। ਜਨਮ ਕਰਮ ਪ੍ਰਭ ਹੱਥ, ਜੋਤ ਸਰੂਪੀ ਜਾਮਾ ਪਾਇੰਦਾ। ਜਨਮ ਕਰਮ ਪ੍ਰਭ ਹੱਥ, ਕਲਜੁਗ ਜੀਵ, ਅਲਖ ਅਭੇਵ ਵਡ ਦੇਵੀ ਦੇਵ, ਕਿਉਂ ਭੁਲ ਕਲਜੁਗ ਮਾਇਆ ਰੁਲ ਵਕਤ ਗਵਾਇੰਦਾ। ਜਨਮ ਕਰਮ ਪ੍ਰਭ ਹੱਥ, ਪ੍ਰਭ ਸਾਚਾ ਪਾਏ ਮੁੱਲ, ਪੂਰੇ ਤੋਲ ਜਾਣਾ ਤੁਲ, ਅੰਮ੍ਰਿਤ ਆਤਮ ਨਾ ਜਾਏ ਡੁੱਲ੍ਹ, ਅੰਤਮ ਸਾਚੇ ਲੇਖੇ ਲਾਇੰਦਾ। ਜਨਮ ਕਰਮ ਪ੍ਰਭ ਹੱਥ, ਸੋਹੰ ਚੜ੍ਹਾਏ ਸਾਚੇ ਰਥ, ਜਨ ਭਗਤਾਂ ਝੋਲੀ ਪਾਏ ਸਾਚੀ ਵਥ, ਵਿਚ ਕਾਇਆ ਮੰਦਰ ਆਪ ਟਿਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਰੱਖੇ ਸਿਰ ਦੇ ਕੇ ਹੱਥ, ਲੱਗੀ ਪ੍ਰੀਤ ਚਰਨ ਤੋੜ ਨਿਭਾਇੰਦਾ। ਜਨਮ ਕਰਮ ਪ੍ਰਭ ਹੱਥ, ਜਿਸ ਮਾਨਸ ਜਨਮ ਦਵਾਇਆ। ਜਨਮ ਕਰਮ ਪ੍ਰਭ ਹੱਥ, ਸਰਬ ਕਲਾ ਸਮਰਥ, ਕਿਉਂ ਕਲਜੁਗ ਜੀਵ ਮਨੋਂ ਭੁਲਾਇਆ। ਇਕ ਚੜ੍ਹਾਏ ਸੋਹੰ ਸਾਚੇ ਰਥ, ਸਾਚੀ ਦਰਗਹਿ ਦਏ ਬਹਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਅੰਤਮ ਲੇਖਾ ਧਾਰ ਭੇਖਾ ਪੰਚਮ ਜੇਠ ਲਏ ਲਿਖਾਇਆ। ਜਨਮ ਕਰਮ ਪ੍ਰਭ ਹੱਥ, ਲੇਖ ਲਿਖਾਇੰਦਾ। ਜਨਮ ਕਰਮ ਪ੍ਰਭ ਹੱਥ, ਵੇਖ ਵੇਖ ਨੇਤਰ ਪੇਖ ਭਰਮ ਗਵਾਇੰਦਾ। ਜਨਮ ਕਰਮ ਪ੍ਰਭ ਹੱਥ, ਵਡ ਵਡ ਔਲੀਏ ਪੀਰ ਸ਼ੇਖ਼ ਆਪ ਮਿਟਾਇੰਦਾ। ਜਨਮ ਕਰਮ ਪ੍ਰਭ ਹੱਥ, ਲਿਖੇ ਲੇਖ ਨਾ ਕੋਈ ਅੰਤ ਮਿਟਾਇੰਦਾ। ਜਨਮ ਕਰਮ ਪ੍ਰਭ ਹੱਥ, ਕਲਜੁਗ ਜੀਵ ਰਹੇ ਵੇਖੀ ਵੇਖ, ਪ੍ਰਭ ਜੋਤ ਸਰੂਪੀ ਧਾਰੇ ਭੇਖ, ਵੇਲਾ ਗਿਆ ਕਿਸੇ ਹੱਥ ਨਾ ਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਸੱਚਾ ਰਾਹ ਗੁਣ ਨਿਧਾਨ ਹਰਿ ਮਿਹਰਬਾਨ, ਜੋ ਜਨ ਆਏ ਸੀਸ ਝੁਕਾਇੰਦਾ। ਜਨਮ ਕਰਮ ਪ੍ਰਭ ਹੱਥ, ਦੇਵੇ ਸੱਚਾ ਦਾਨ। ਜਨਮ ਕਰਮ ਪ੍ਰਭ ਹੱਥ, ਦਰਗਹਿ ਸਾਚੀ ਦੇਵੇ ਮਾਣ। ਜਨਮ ਕਰਮ ਪ੍ਰਭ ਹੱਥ, ਗੁਰਮੁਖ ਵਿਰਲਾ ਜਾਣੇ ਚਤੁਰ ਸੁਘੜ ਸੁਜਾਨ। ਜਨਮ ਕਰਮ ਪ੍ਰਭ ਹੱਥ, ਬੇਮੁਖ ਜੀਵ ਭੁਲੇ ਕਲਜੁਗ ਬਣੇ ਅੰਤ ਨਾਦਾਨ। ਜਨਮ ਕਰਮ ਪ੍ਰਭ ਹੱਥ, ਭਾਗ ਲਗਾਏ ਤੇਰੀ ਆਤਮ, ਕਲ ਦੇਵੇ ਸਾਚਾ ਨਾਮ ਧਨ ਪੀਣ ਖਾਣ। ਜਨਮ ਕਰਮ ਪ੍ਰਭ ਹੱਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਜਮ ਕੀ ਕਾਨ। ਜਨਮ ਕਰਮ ਪ੍ਰਭ ਹੱਥ, ਸਰਬ ਸੁਖਦਾਈਆ। ਜਨਮ ਕਰਮ ਪ੍ਰਭ ਹੱਥ, ਗੁਰਮੁਖਾਂ ਦੇਵੇ ਅੰਤ ਵਧਾਈਆ। ਜਨਮ ਕਰਮ ਪ੍ਰਭ ਹੱਥ, ਸਾਚੀ ਰਿਹਾ ਬਣਤ ਬਣਾਈਆ। ਜਨਮ ਕਰਮ ਪ੍ਰਭ ਹੱਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਸੇਵਾ ਲਾਈਆ। ਸਾਚੀ ਦੇਵੇ ਦਇਆ ਕਮਾ। ਸ਼ਬਦ ਮੇਵਾ ਦਏ ਖੁਆ। ਵਡ ਦੇਵੀ ਦੇਵਾ ਦਇਆ ਕਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਸਤਿ ਸਰੂਪੀ, ਵੱਡਾ ਸ਼ਾਹੋ ਭੂਪੀ ਦਰਸ ਦਏ ਦਿਖਾ। ਦੇਵੇ ਦਰਸ ਹਰਿ ਅਪਾਰਾ। ਗੁਰਮੁਖ ਤੇਰੇ ਆਤਮ ਦਰ ਦਵਾਰਾ। ਇਕੋ ਮੰਗੋ ਨਾਮ ਰੰਗੋ, ਸੱਚਾ ਬਣ ਭਿਖਾਰਾ। ਦਰ ਘਰ ਸਾਚੇ ਕੋਇ ਨਾ ਸੰਗੋ, ਮਾਨਸ ਜਨਮ ਨਾ ਹੋਵੇ ਭੰਗੋ, ਦੇਵੇ ਦਾਨ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਸਾਚਾ ਡੰਡਾ ਸ਼ਬਦ ਉਠਾਏ ਦਇਆ ਕਮਾਏ ਦੋਵੇਂ ਰੱਖੇ ਤਿੱਖੀਆਂ ਧਾਰਾ। ਦੋਵੇਂ ਤਿੱਖੀ ਧਾਰ ਹਰਿ ਰਖਾਈਆ। ਸਾਚੇ ਲੇਖ ਜਾਏ ਲਿਖੀ, ਸਾਚਾ ਸ਼ਬਦ ਆਪ ਚਲਾਈਆ। ਨਾ ਕੋਈ ਘਾਟੀ ਦੱਸੇ ਔਖੀ ਮਦਿਰਾ ਮਾਸ ਜਨ ਦਏ ਤਜਾਈਆ। ਆਪੇ ਲਾਹੇ ਆਤਮ ਦੁੱਖੀ, ਸੋਹੰ ਸ਼ਬਦ ਲੈ ਧਾਰ ਤਿੱਖੀ, ਦੁਰਮਤ ਮੈਲ ਪਰ੍ਹੇ ਹਟਾਈਆ। ਫੇਰ ਪਾਏ ਸਾਚੀ ਭਿੱਖੀ, ਗੁਰਮੁਖ ਸਾਚੇ ਸੰਤ ਆਤਮ ਰੰਗ ਮਜੀਠੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਦਰ ਘਰ ਸਾਚੇ ਆਇਆਂ ਦਏ ਵਡਿਆਈਆ। ਮਿਲੇ ਵਡਿਆਈ ਹਰਿ ਦਵਾਰ। ਜੋ ਜਨ ਆਏ ਚਰਨ ਦਵਾਰ। ਬੇਮੁਖਾਂ ਜੀਵਾਂ ਦੇਵੇ ਦਰ ਦੁਰਕਾਰ। ਗੁਰਮੁਖਾਂ ਦੇਵੇ ਤਾਰ। ਆਤਮ ਰੱਖੇ ਜੋ ਹੰਕਾਰ, ਦਰ ਘਰ ਸਾਚੇ ਕੋਈ ਨਾ ਪਾਵੇ ਸਾਰ। ਜੋ ਜਨ ਹਿਰਦੇ ਹਰਿ ਸਾਚਾ ਵਾਚੇ, ਦੇਵੇ ਦਰਸ ਹਰਿ ਨਿਰੰਕਾਰ। ਕਲਜੁਗ ਜੀਵ ਭਾਂਡੇ ਕਾਚੇ, ਗੁਰਮੁਖ ਮਾਨੋ ਸਾਚੋ ਸਾਚੇ, ਕਲਜੁਗ ਅੰਤਮ ਆਪ ਵਿਚਾਰ। ਭਗਤ ਜਨਾਂ ਹਿਰਦੇ ਵਾਚੇ, ਬੇਮੁਖਾਂ ਸ਼ਬਦ ਮਾਰੇ ਡੰਡਾ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਘਰ ਸੱਚਾ ਹਰਿ ਬੈਠਾ ਸਚ ਦਰਬਾਰ। ਸਚ ਦਰਬਾਰਾ ਹਰਿ ਆਪ ਲਗਾਇਆ, ਸਚ ਘਰ ਬਾਹਰਾ। ਨਿਹਕਲੰਕ ਨਰ ਅਵਤਾਰਾ। ਸ੍ਰਿਸ਼ਟ ਸਬਾਈ ਪਾਵੇ ਸਾਰਾ। ਸ਼ਬਦ ਉਠਾਏ ਖੰਡਾ ਦੋ ਧਾਰਾ। ਚਾਰੋਂ ਕੁੰਟ ਅਸਵ ਭਜਾਏ, ਸ਼ਬਦ ਘੋੜੇ ਹੋ ਅਸਵਾਰਾ। ਪੈਂਰੀਂ ਜੋੜਾ ਕਿਸੇ ਪਾਉਣ ਨਾ ਦੇਵੇ ਕਲਜੁਗ ਤੇਰੀ ਅੰਤਮ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਡੇਰਾ ਲਾਏ, ਤ੍ਰੈਲੋਕੀ ਨਾਥ ਸਗਲਾ ਸਾਥ ਤਿੰਨਾਂ ਲੋਕਾਂ ਪਾਏ ਸਾਰਾ। ਸ਼ਬਦ ਖੰਡਾ ਹਰਿ ਹੱਥ ਕਟਾਰੀ। ਬੇਮੁਖਾਂ ਮਾਰੇ, ਕਲਜੁਗ ਤੇਰੀ ਅੰਤਮ ਵਾਰੀ। ਗੁਰਮੁਖਾਂ ਪਾਰ ਉਤਾਰੇ, ਤਨ ਪਹਿਨਾਏ ਸੋਹੰ ਕਰੇ ਸ਼ਿੰਗਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਇਕੋ ਸੱਚਾ ਦਰਬਾਰੀ। ਸਚ ਦਰਬਾਰ ਵਿਚ ਮਾਤ ਲਗਾਇਆ। ਕਲਜੁਗ ਤੇਰੀ ਅੰਧੇਰੀ ਰਾਤ, ਅੰਤਮ ਹਰਿ ਦਏ ਮਿਟਾਇਆ। ਉਤੇ ਵੇਖੇ ਮਾਰ ਝਾਤ, ਲੱਖ ਚੁਰਾਸੀ ਹਰਿ ਰੱਖੇ ਵਾਸ, ਜਨ ਭਗਤਾਂ ਹੋਇਆ ਰਹੇ ਦਾਸ, ਪਹਿਰੇਦਾਰ ਆਪ ਅਖਵਾਇਆ। ਅੰਤਮ ਕਲ ਕਰੇ ਬੰਦ ਖ਼ਲਾਸ, ਸਚ ਘਰ ਕਰਾਏ ਵਾਸ, ਏਕਾ ਜੋਤ ਮਾਤ ਪ੍ਰਕਾਸ਼, ਆਵਣ ਜਾਵਣ ਦਏ ਕਟਾਇਆ। ਗੁਰਮੁਖ ਵਿਚ ਮਾਤ ਉਪਜਾਏ ਜਿਉਂ ਇੰਦਰ ਦਰ ਪਾਰਜਾਤ, ਬਾਰਾਂ ਮਾਸ ਫਲ ਲਗਾਇਆ। ਆਪੇ ਪੁੱਛੇ ਅੰਤਮ ਵਾਤ, ਜਿਸ ਜਨ ਇਕੋ ਆਸ ਨਿਹਕਲੰਕ ਰਖਾਇਆ। ਮਿਲਿਆ ਅੰਤਮ ਪੁਰਖ ਅਬਿਨਾਸ਼ੀ, ਸੋਹੰ ਸ਼ਬਦ ਜਪਾਏ ਸਵਾਸ ਸਵਾਸੀ, ਗੁਰਮੁਖਾਂ ਮਾਨਸ ਜਨਮ ਕਰਾਏ ਰਾਸੀ, ਸਾਚੇ ਧਾਮ ਦਏ ਬਿਠਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹਰਿ ਜੋਤ ਧਰ, ਕਿਰਪਾ ਕਰ, ਸਾਚਾ ਮਾਰਗ ਸਤਿਜੁਗ ਤੇਰਾ ਆਪਣੀਂ ਹੱਥੀਂ ਦਏ ਲਗਾਇਆ। ਸਤਿਜੁਗ ਤੇਰੀ ਬੰਨ੍ਹੀ ਧਾਰ। ਵਿਚ ਮਾਤ ਹਰਿ ਨਿਰੰਕਾਰ। ਰਾਜਾ ਰਾਣਾ ਤਖ਼ਤੋਂ ਉਤਾਰ। ਸੁਘੜ ਸਿਆਣਾ ਨਾ ਜਾਣੇ ਸਾਰ। ਵੇਦ ਪੁਰਾਨਾਂ ਪਾਵੇ ਸਾਰ। ਕੁਰਾਨ ਅੰਜੀਲਾਂ ਕਰੇ ਖੁਆਰ। ਖਾਣੀ ਬਾਣੀ ਡਿੱਗੀ ਮੂੰਹ ਦੇ ਭਾਰ। ਮਾਇਆ ਰਾਣੀ ਬੇਮੁਹਾਨੀ ਸ਼ਬਦ ਤਾਨ ਉਤੇ ਹੋਈ ਅਸਵਾਰ। ਉਤੇ ਚਿੱਟੀ ਚਾਦਰ ਬੈਠੀ ਤਾਣੀ, ਕਲਜੁਗ ਆਤਮ ਹੋਈ ਅੰਧੀ ਕਾਣੀ, ਨਾ ਕੋਈ ਕਰੇ ਸਚ ਵਿਚਾਰ। ਕਲਜੁਗ ਤੇਰਾ ਅੰਤਮ ਹੋਇਆ, ਕੋਈ ਨਾ ਤੈਨੂੰ ਦੇਵੇ ਹੱਥੀਂ ਪਾਣੀ, ਪ੍ਰਭ ਅਬਿਨਾਸ਼ੀ ਮਾਰੇ ਡਾਹਢੀ ਮਾਰ। ਸਤਿਜੁਗ ਸਾਚੇ ਤੇਰੀ ਇਕੋ ਸੋਹੰ ਸੱਚੀ ਬਾਣੀ, ਪ੍ਰਭ ਅਬਿਨਾਸ਼ੀ ਰਸਨਾ ਰਿਹਾ ਉਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਜਾਮਾ ਪਾਏ ਕਲਜੁਗ ਸਤਿਜੁਗ ਦੋਹਾਂ ਕਰੇ ਵਿਚਾਰ। ਮਾਇਆ ਰਾਣੀ ਕਲਜੁਗ ਜੀਵ ਕਰੇ ਹੰਕਾਰਨ। ਘਰ ਘਰ ਬੈਠੇ ਜੂਠੇ ਝੂਠੇ, ਪ੍ਰਭ ਅਬਿਨਾਸ਼ੀ ਨਾ ਵਿਚਾਰਨ। ਆਤਮ ਮੂਧੇ ਹੋਏ ਠੂਠੇ, ਲੱਖ ਚੁਰਾਸੀ ਮਾਇਆ ਰਾਣੀ ਭਰੇ ਇਕ ਭੰਡਾਰਨ। ਜੋਤੀ ਜੋਤ ਸਰੂਪ ਹਰਿ, ਦਿਤਾ ਵਰ ਗਈ ਤਰ, ਕਲਜੁਗ ਅੰਤਮ ਆਪਣਾ ਕਰੇ ਪੂਰਾ ਕਾਮਨ। ਮਾਇਆ ਰਾਣੀ ਹੋਏ ਜਵਾਨ। ਬੇਮੁਖਾਂ ਦੇ ਲਾਹੇ ਘਾਣ। ਫੜ ਫੜ ਮਾਰੇ ਬੇਈਮਾਨ। ਕਲਜੁਗ ਜੀਵ ਜੋ ਸ਼ੈਤਾਨ। ਆਪ ਉਠਾਏ ਵਡ ਬਲੀ ਬਲਵਾਨ। ਸਾਚਾ ਸ਼ਬਦ ਹੁਕਮ ਆਪ ਸੁਣਾਏ, ਦਹਿ ਦਿਸ਼ ਵਿਚ ਫਿਰਾਏ, ਛੁਪੇ ਕੋਈ ਰਹਿ ਨਾ ਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਮਾਇਆ ਤੇਰੇ ਉਤੇ ਪੜਦਾ ਪਾਇਆ, ਆਪ ਚੁਕਾਏ ਤੇਰੀ ਕਾਨ। ਮਾਇਆ ਰਾਣੀ ਬਲੀ ਬਲਵਾਨ। ਬੇਮੁਖਾਂ ਦੇ ਗਈ ਦਵਾਰ। ਆਤਮ ਹੋ ਗਈ ਆਪ ਅਸਵਾਰ। ਇਕ ਭੁਲਾਇਆ ਸੱਚਾ ਸਚ ਦਰਬਾਰ। ਕਲਜੁਗ ਮਾਇਆ ਵਿਚ ਰੁਲਾਇਆ, ਡਿੱਗਾ ਮੂੰਹ ਦੇ ਭਾਰ। ਇਕ ਹੰਕਾਰ ਨਾਲ ਰਖਾਇਆ, ਜੂਠਾ ਝੂਠਾ ਦਰ ਬਹਾਇਆ, ਕੋਈ ਨਾ ਦੇਵੇ ਸੱਚੀ ਧਾਰ। ਨਿਹਕਲੰਕ ਕਲ ਜਾਮਾ ਪਾਇਆ, ਸੋਹੰ ਸ਼ਬਦ ਸੰਗ ਲਿਆਇਆ, ਦੇਵੇ ਸ਼ਬਦ ਸੱਚੀ ਧੁਨਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਸਰਬ ਕਰੇ ਖੁਆਰ। ਕਲਜੁਗ ਅੰਤਮ ਹੋਇਆ ਖੁਆਰ। ਧਰਤ ਮਾਤ ਨਾ ਚੁੱਕੇ ਤੇਰਾ ਭਾਰ। ਆਤਮ ਹੋਈ ਅੰਧੇਰੀ ਰਾਤ ਨਾ ਕੋਈ ਪੁੱਛੇ ਵਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਝੂਠਾ ਦਏ ਮਿਟਾਏ। ਸਤਿਜੁਗ ਸਾਚਾ ਮਾਤ ਧਰਾਏ, ਸੋਹੰ ਦਾਤ ਝੋਲੀ ਪਾਏ, ਗੁਰਮੁਖਾਂ ਦੇਵੇ ਸ਼ਬਦ ਦਾਤ। ਸਹਿੰਸਾ ਸਾਗਰ ਡੂੰਘੀ ਧਾਰ। ਜੀਵ ਕਾਇਆ ਗਾਗਰ ਅੰਮ੍ਰਿਤ ਵਿਚ ਅਪਾਰ। ਨਿਰਮਲ ਕਰਮ ਹੋਏ ਉਜਾਗਰ, ਆਇਆ ਚਲ ਸਚ ਦਰਬਾਰ। ਦਰਸ ਦਿਖਾਏ ਕਰਤਾ ਕਾਦਰ, ਦੇਵੇ ਨਾਮ ਅਪਰ ਅਪਾਰ। ਸਾਚੇ ਘਰ ਬਣ ਸਚ ਸੁਦਾਗਰ ਰਤਨ ਅਮੋਲਕ ਹੀਰਾ ਨਾਮ ਜੋਤੀ ਦੇਵੇ ਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਬੇੜਾ ਕਰ ਜਾਏ ਪਾਰ। ਹੀਰਾ ਨਾਮ ਰਤਨ ਅਮੋਲ, ਪ੍ਰਭ ਅਬਿਨਾਸ਼ੀ ਇਕ ਉਪਜਾਇਆ। ਸ੍ਰਿਸ਼ਟ ਸਬਾਈ ਰਿਹਾ ਮੌਲ, ਬੇਮੁਖ ਕਿਸੇ ਹੱਥ ਨਾ ਆਇਆ। ਝੂਠੀ ਖ਼ਾਕ ਰਹੇ ਫੋਲ, ਗੁਰਮੁਖ ਸਾਚੇ ਆਤਮ ਤੀਰਥ ਚੁੱਭੀ ਲਾਇਆ। ਵਿਚੋਂ ਮਿਲੇ ਲਾਲ ਅਨਮੋਲ, ਪ੍ਰਭ ਸਾਚਾ ਦਏ ਦਿਖਾਇਆ। ਤੇਰੇ ਵਸੇ ਸਦਾ ਕੋਲ, ਆਤਮ ਕੁੰਡਾ ਆਪੇ ਦਏ ਖੋਲ੍ਹ, ਦੀਪਕ ਜੋਤੀ ਦਏ ਆਪ ਜਗਾਇਆ। ਸ਼ਬਦ ਸਰੂਪੀ ਵਿਚੋਂ ਪਏ ਬੋਲ, ਸੁੰਨ ਸਮਾਧੀ ਜੋ ਰਖਾਇਆ। ਇਕ ਵਜਾਏ ਸੋਹੰ ਸਾਚਾ ਢੋਲ, ਲੱਗੀ ਸੁੰਨ ਦਏ ਤੁੜਾਇਆ। ਸਾਚਾ ਲਾਹਾ ਗੁਰਸਿਖ ਰੋਲ, ਪ੍ਰਭ ਅਬਿਨਾਸ਼ੀ ਰਿਹਾ ਦਇਆ ਕਮਾਇਆ। ਦਸਮ ਦਵਾਰੀ ਦਏ ਖੋਲ੍ਹ, ਸਾਚੀ ਨਾਮ ਹਾਟੀ ਪ੍ਰਭ ਸਾਚੇ ਖੋਲ੍ਹ, ਛਿਨ ਭੰਗਰ ਦਇਆ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ, ਸਾਚਾ ਰਿਹਾ ਸ਼ਬਦ ਸੁਣਾਇਆ। ਆਤਮ ਕੁੰਡਾ ਹਰਿ ਜੀ ਖੋਲ੍ਹੇ। ਗੁਰਸਿਖ ਵਸੇ ਤੇਰੇ ਤਨ ਕਾਇਆ ਚੋਲੇ। ਬੇਮੁਖ ਰੱਖੇ ਪ੍ਰਭ ਪੜਦੇ ਉਹਲੇ। ਗੁਰਮੁਖ ਸਾਚੇ ਸੰਤ ਜਨਾਂ ਸਚ ਘਰ ਸ਼ਬਦ ਸਰੂਪੀ ਬੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁੱਖ ਆਪ ਉਪਜਾਏ ਕਲਜੁਗ ਜੀਵ ਜਨ ਭਾਲੇ ਭੋਲੇ। ਆਤਮ ਸਰ ਸੱਚੀ ਤਾਰੀ। ਆਤਮ ਦਰ ਅੱਗੇ ਦਿਸੇ ਹਰਿ ਦਰਬਾਰੀ। ਆਤਮ ਘਰ ਜਗੇ ਜੋਤ ਅਗੰਮ ਅਪਾਰੀ। ਦੇਖੇ ਨਿਹਕਲੰਕ ਨਰਾਇਣ ਨਰ ਅਵਤਾਰੀ। ਚਰਨ ਲਾਗ ਤਰ ਮਾਨਸ ਜਨਮ ਜਾਓ ਸਵਾਰੀ। ਏਕਾ ਏਕ ਪ੍ਰਭ ਅੰਤਮ ਦਏ ਕਰ, ਊਚ ਨੀਚ ਭੇਵ ਨਿਵਾਰੀ। ਆਪ ਵਸਾਏ ਏਕਾ ਘਰ, ਲਗਾਏ ਇਕ ਸੱਚਾ ਦਰਬਾਰੀ। ਆਪ ਵਸਾਏ ਏਕਾ ਘਰ, ਗੁਰਮੁਖ ਸਾਚੇ ਨਰ ਨਾਰੀ। ਨੌਂ ਖੰਡ ਪ੍ਰਿਥਮੀ ਬੰਦ ਕਰਾਏ ਸਭ ਦੇ ਦਰ, ਨਿਹਕਲੰਕ ਕਰੇ ਖੇਲ ਅਪਰ ਅਪਾਰੀ। ਏਕਾ ਸ਼ਬਦ ਵਜਾਏ ਡੰਕ, ਦੇਵੇ ਪਵਣ ਅਸਵਾਰੀ। ਨਾ ਕੋਈ ਦਿਸੇ ਰਾਓ ਰੰਕ, ਏਕਾ ਰੰਗ ਸ੍ਰਿਸ਼ਟੀ ਸਾਰੀ। ਗੁਰਮੁਖ ਉਧਾਰੇ ਜਿਉਂ ਭਗਤ ਜਨਕ, ਬਖ਼ਸ਼ੇ ਚਰਨ ਪਿਆਰੀ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੇ ਲੇਖ ਮੁਕਾਏ ਜੋ ਲਿਖੇ ਲੇਖ ਸਚ ਦਰਬਾਰੀ। ਸਚ ਦਰਬਾਰ ਆਪ ਲਗਾਉਣਾ। ਵੇਲਾ ਵਕਤ ਆਪ ਸੁਹਾਉਣਾ। ਜਿਉਂ ਭਗਤ ਜਨਕ ਸਿਰ ਹੱਥ ਰਖਾਉਣਾ। ਜੋਤੀ ਜੋਤ ਸਰੂਪ ਹਰਿ, ਆਪਣਾ ਖੇਲ ਅੰਤਮ ਕਲ ਆਪੇ ਆਪ ਰਚਾਉਣਾ। ਆਪਣਾ ਖੇਲ ਆਪ ਰਚਾਏ। ਕਰੋੜ ਤੇਤੀਸ ਦੇਵੀ ਦੇਵ, ਸਾਚਾ ਹੁਕਮ ਕਲ ਆਪ ਸੁਣਾਏ। ਪ੍ਰਭ ਅਬਿਨਾਸ਼ੀ ਲਾਏ ਸਾਚੀ ਸੇਵ, ਨਿੱਕਾ ਬਾਲਾ ਤੋੜ ਜਗਤ ਜੰਜਾਲਾ, ਸਾਚੇ ਘਰ ਦਏ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇੰਦਲੋਕ ਸ਼ਿਵਲੋਕ ਦੇਂਦਾ ਆਏ ਸਭ ਨੂੰ ਮਾਣਾ। ਕਲਜੁਗ ਅੰਤਮ ਹਰਿ ਵਿਚਾਰੇ। ਬ੍ਰਹਮਾ ਤੇਰੀ ਪਾਏ ਸਾਰੇ। ਜਿਹੜਾ ਵਸੇ ਇਕ ਚੁਬਾਰੇ। ਅੰਤਮ ਕਲਜੁਗ ਆਈ ਹਾਰੇ। ਨਿਹਕਲੰਕ ਕਲ ਜਾਮਾ ਧਾਰੇ। ਗੁਰਮੁਖ ਸਾਚੇ ਸੰਤ ਜਨਾਂ ਵਸਾਏ, ਤੇਰੇ ਘਰ ਸੱਚੇ ਦਵਾਰੇ। ਸਾਚਾ ਮਾਣ ਤਾਣ ਰਖਾਏ, ਸਤਿਜੁਗ ਲੱਗੇ ਵਿਚ ਸੰਸਾਰੇ। ਬ੍ਰਹਮੇ ਵਕਤ ਹਰਿ ਆਪ ਚੁਕਾਇਆ। ਸਾਚਾ ਭਾਣਾ ਅੰਤ ਵਰਤਾਇਆ। ਕਿਸੇ ਸਾਧ ਸੰਤ ਨਾ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਅੰਤਮ ਕਲ, ਆਪਣਾ ਆਪ ਰਿਹਾ ਵਰਤਾਇਆ। ਸਾਧ ਸੰਤ ਨਾ ਜਾਣੇ ਪ੍ਰਾਣੀ। ਨਾ ਕੋਈ ਜਾਣੇ ਬ੍ਰਹਮ ਗਿਆਨੀ। ਨਾ ਕੋਈ ਜਾਣੇ ਵੇਦ ਪੁਰਾਨੀ। ਨਾ ਕੋਈ ਜਾਣੇ ਅੰਜ਼ੀਲ ਕੁਰਾਨੀ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚੇ ਤੇਰੀ ਦੱਸੇ, ਸੋਹੰ ਸੱਚੀ ਕਲਜੁਗ ਅੰਤਮ ਇਕ ਨਿਸ਼ਾਨੀ। ਕਲਜੁਗ ਅੰਤਮ ਦਿਤਾ ਇਕ ਨਿਸ਼ਾਨ। ਗੁਰਮੁਖ ਸਾਚੇ ਸੰਤ ਜਨ ਆਤਮ ਸੁਖ ਸਾਚਾ ਪਾਣ। ਬੇਮੁਖ ਅੰਤਮ ਸਹਿਣਾ ਪਏ ਦੁੱਖ, ਆਤਮ ਲੱਗੇ ਸ਼ਬਦ ਬਾਣ। ਕਲਜੁਗ ਜੀਵ ਉਲਟੇ ਹੋਣ ਰੁੱਖ, ਪ੍ਰਭ ਭੰਨੇ ਜਵਾਨੀ ਡਾਹਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵੇਖ ਸੱਚਾ ਵੇਸ, ਜੋਤ ਧਰੇ ਨਰ ਹਰਿ ਸ੍ਰੀ ਭਗਵਾਨ। ਖੁਲ੍ਹੇ ਰੱਖੇ ਕੇਸ, ਗੁਰਮੁੱਖਾਂ ਮਿਲਿਆ ਸੱਚਾ ਹਰਿ, ਬਣਿਆ ਰਹੇ ਦਰ ਦਰਵੇਸ਼। ਸਭ ਨੂੰ ਜੋਤੀ ਦੇਵੇ ਲਾਵੇ ਆਪਣੀ ਸੇਵ, ਸ਼ਿਵ ਸ਼ੰਕਰ ਦਰ ਗਣੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦਿ ਜੁਗਾ ਜੁਗੰਤ ਏਕਾ ਨਰ ਨਰੇਸ਼। ਵੇਦ ਪੁਰਾਨਾਂ ਆਇਆ ਘਾਟਾ। ਕਲਜੁਗ ਤੇਰੀ ਮੁੱਕੀ ਵਾਟਾ। ਨਾ ਕੋਈ ਤੀਰਥ ਨਾ ਕੋਈ ਤਾਟਾ। ਏਕਾ ਸ਼ਬਦ ਸੋਹੰ ਚਾਰ ਵਰਨ ਰਖਾਏ ਹਰਿ ਜੀ ਇਕੋ ਬਾਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਸਭ ਦਾ ਕਾਟਾ। ਖਾਣੀ ਬਾਣੀ ਰਹੀ ਪੁਕਾਰ। ਗੁਰਮੁਖ ਵੇਖੋ ਕਰ ਵਿਚਾਰ। ਨਾਨਕ ਕੀਆ ਸਚ ਵਿਹਾਰ। ਗੁਰ ਗੋਬਿੰਦ ਬਣਿਆ ਲਿਖਾਰ। ਸ਼ਬਦ ਆਵੇ ਇਕੋ ਸੱਚੀ ਧਾਰ। ਦਸ ਜਾਮੇ ਦੇਵੇ ਇਕੋ ਜੋਤ ਹਰਿ ਨਿਰੰਕਾਰ। ਸਾਚਾ ਲੇਖ ਆਪ ਲਿਖਾਏ, ਗੁਰ ਗੋਬਿੰਦ ਕਲ ਅੰਤਮ ਵਾਰ। ਨਿਹਕਲੰਕ ਕਲ ਜਾਮਾ ਪਾਇਆ, ਜੀਵ ਜੰਤ ਨਾ ਪਾਵੇ ਕੋਈ ਸਾਰ। ਏਕਾ ਡੋਰ ਆਪਣੇ ਹੱਥ ਰਖਾਏ, ਵਖਾਣੇ ਸਰਬ ਨਰ ਨਾਰ। ਬੇਮੁਖ ਚਾਰੋਂ ਤਰਫ ਸ਼ੋਰ ਪਾਇਣ, ਵੜਨ ਨਾ ਦੇਵੇ ਦਰ ਸੱਚੇ ਦਰਬਾਰ। ਅੱਗੇ ਅੰਧਘੋਰ ਦਿਖਾਏ, ਸ਼ਬਦ ਫੜੇ ਹੱਥ ਕਟਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਇਆ ਜਾਮਾ ਧਾਰ। ਨਾਨਕ ਗੁਰ ਨਿਰੰਕਾਰਿਆ। ਮੰਗਣ ਗਿਆ ਇਕ ਦਵਾਰਿਆ। ਦਰ ਦਵਾਰੇ ਜਾਏ ਖਲੋਤਾ, ਦੋਏ ਜੋੜ ਕਰੇ ਨਿਮਸਕਾਰਿਆ। ਜੋਤ ਸਰੂਪੀ ਨਰ ਨਰਾਇਣ ਸਿੰਘ ਸਿੰਘਾਸਣ ਸਾਚੇ ਸੋਤਾ, ਉਠੇ ਦੋਵੇਂ ਭੁਜਾ ਪਸਾਰਿਆ। ਆ ਨਾਨਕ ਮੈਂ ਤੇਰੇ ਜੋਗਾ, ਤੇਰੀ ਸੁਣਾਂ ਇਕ ਪੁਕਾਰਿਆ। ਤੇਰੇ ਦਰ ਦਾ ਕੁੰਡਾ ਖੋਲ੍ਹਾਂ, ਮਾਤਲੋਕ ਕਰੀਂ ਸਚ ਵਿਹਾਰਿਆ। ਸਾਚਾ ਮੇਲ ਹਰਿ ਗੁਰ ਨਾਨਕ ਜੋਤੀ, ਸਤਿਨਾਮ ਮੰਤਰ ਸਾਚਾ ਜੰਤਰ, ਸਾਚਾ ਬੀਜ ਵਿਚ ਜਗਤ ਬਿਜਾ ਰਿਹਾ। ਗੁਰਮੁਖਾਂ ਬਣਾਈ ਸਾਚੀ ਬਣਤਰ, ਪਹਿਲੀ ਕਰੇ ਖੇਲ ਨਿਰੰਤਰ, ਇਕ ਸੁਰੰਗਾ ਸਚ ਸਿਤਾਰ ਗੁਰ ਦਰ ਸਾਚੀ ਪਾਈ ਸਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਿਚ ਤਾਰ ਆਪ ਵਜਾ ਰਿਹਾ। ਇਕ ਪੁਕਾਰੇ ਨਿਰੰਕਾਰ ਨਿਰੰਕਾਰ, ਬੇਮੁਖਾਂ ਭੁਲਾ ਰਿਹਾ। ਕਲਜੁਗ ਜੀਵ ਨਾ ਪਾਇਣ ਸਾਰ, ਬੇਮੁਖਾਂ ਨਾਮ ਭੁਲਾ ਰਿਹਾ। ਗੁਰ ਨਾਨਕ ਕਰ ਵਿਚਾਰ, ਮਾਰੀ ਇਕ ਉਡਾਰ, ਮੱਕੇ ਮਦੀਨੇ ਕਰੇ ਮੁੱਲਾਂ ਕਾਜੀਆਂ ਖ਼ਬਰਦਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ ਸਾਚਾ ਡੰਕ ਇਕ ਵਜਾਏ ਸਾਚਾ ਬਚਨ ਲਿਖਾ ਲਿਆ। ਏਕ ਉਪਜਾਏ ਸੱਚਾ ਰੰਗ ਨਾ ਕੋਈ ਜਾਣੇ ਰਾਓ ਰੰਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਏਕਾ ਥਾਂ ਬਹਾ ਲਿਆ। ਜਿਸ ਕੀਆ ਅਕਾਰ ਸੋਈ ਜਾਣਦਾ। ਕਲਜੁਗ ਜੀਵ ਕਿਉਂ ਭਰਿਆ ਮਨ ਹੰਕਾਰ, ਨਾ ਆਪਣਾ ਆਪ ਪਛਾਣਦਾ। ਆਏ ਸਚ ਦਰਬਾਰ, ਪ੍ਰਭ ਸਰਬ ਜੀਆਂ ਦੀ ਪਾਉਂਦਾ ਸਾਰ, ਸਤਿਜੁਗ ਸਾਚੇ ਲੈ ਅਵਤਾਰ, ਨਿਹਕਲੰਕ ਗੁਣ ਅਵਗੁਣ ਸ੍ਰਿਸ਼ਟ ਸਬਾਈ ਵਿਚਾਰਦਾ। ਬਾਵਨ ਭੇਖ ਧਰ ਬਣ ਭਿਖਾਰ, ਨਾ ਝੋਲੀ ਅੱਗੇ ਡਾਰਦਾ। ਕਦੇ ਬਣੇ ਨਰ ਨਰਾਇਣ, ਬਾਲਕ ਧਰੂ ਪੈਜ ਸਵਾਰਦਾ। ਕਦੇ ਬਣੇ ਕਪਲ ਮੁਨ, ਜਗਨ ਨਾਥ ਤੇਰੀ ਸਾਰ ਪਾਂਵਦਾ। ਕਦੇ ਬਣੇ ਬਰਾਹ, ਧਰਤ ਮਾਤ ਵਿਚੋਂ ਜਲ ਬਾਹਰ ਨਿਕਾਲਦਾ। ਕਦੇ ਬਣੇ ਹਾਵ ਗਰੀਵ, ਕੈਂਟਬ ਦੈਂਤ ਪਾਰ ਉਤਾਰਦਾ। ਕਦੇ ਲੈ ਪ੍ਰਿਥੂ ਅਵਤਾਰ, ਰਾਣੇ ਪਰਲੋ ਇਕ ਵਖਾਣਦਾ। ਕਦੇ ਕਛਪ ਰੂਪ ਧਾਰ ਮੰਦਰਾਚਲ, ਚੁੱਕ ਆਪਣੀ ਪਿੱਠ ਚੌਂਦਾਂ ਰਤਨ ਮਥ ਸਾਗਰ ਵਿਚੋਂ ਆਪ ਨਿਕਾਲਦਾ। ਪ੍ਰਭ ਦੀ ਮਹਿੰਮਾ ਜਗਤ ਅਕਥ, ਜੁਗਾ ਜੁਗੰਤ ਸਰਬ ਸਵਾਰਦਾ। ਕਦੇ ਬਣੇ ਧਨੰਤਰ ਵੈਦ, ਦੁੱਖ ਰੋਗ ਸਰਬ ਨਿਵਾਰਦਾ। ਕਦੇ ਲਏ ਨਰ ਅਵਤਾਰ, ਗੁਰਮੁਖਾਂ ਪਾਰ ਉਤਾਰਦਾ। ਸਤਿਜੁਗ ਸਾਚੇ ਤੇਰੇ ਅੰਦਰ ਸਾਚੇ ਮੰਦਰ, ਦਸ ਨੌਂ ਉਨੀ ਇਕੋ ਰੱਖੀ ਹਰਿ ਜੀ ਚਿੱਟੀ ਚੁੰਨੀ, ਵਾਰ ਅਠਾਰਾਂ ਜਾਮਾ ਧਾਰਦਾ। ਸਤਿਜੁਗ ਸਾਚਾ ਗਿਆ ਬੀਤ। ਗੌਤਮ ਰਿਖ ਚਲਾਈ ਰੀਤ। ਅਹਲਿਆ ਕੀਤੀ ਠੰਡੀ ਸੀਤ। ਆਪਣਾ ਬਚਨ ਗਿਆ ਜੀਤ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਜਾਣੇ ਆਪੇ ਨੀਤ। ਸਾਚਾ ਜੁਗ ਮਾਤ ਉਲਟਾਇਆ। ਪ੍ਰਭ ਅਬਿਨਾਸ਼ੀ ਅੰਤਮ ਕਲ ਜਾਮਾ ਪਾਇਆ। ਰਾਮ ਰੂਪ ਸਤਿ ਸਰੂਪ ਬਣ ਕੇ ਆਇਆ। ਪਰਸ ਰਾਮ ਦਿਤਾ ਤਾਰ, ਏਕਾ ਜੋਤੀ ਦਏ ਜਗਾਇਆ। ਅੰਤਮ ਪੂਰਨ ਕਰੇ ਕਾਮ, ਰਾਮਾ ਰਾਮ ਰਾਵਣ ਦੁਸ਼ਟ ਨਸ਼ਟ ਕਰਾਇਆ। ਤਰੇਤੇ ਤੇਰੇ ਤ੍ਰੈ ਗੁਣ, ਰਿਗ ਵੇਦ ਪੁਕਾਰ ਸੁਣ, ਸੱਚਾ ਖੇਲ ਆਪ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਕਰਦਾ ਆਇਆ। ਤਰੇਤਾ ਦਿਤਾ ਮਾਤ ਮੁਕਾ। ਦਵਾਪਰ ਦਿਤਾ ਮਾਤ ਧਰਾ। ਯਜੁਰ ਵੇਦ ਸੰਗ ਰਲਾ। ਅੰਤਮ ਅੰਤ ਕਾਹਨਾ ਕ੍ਰਿਸ਼ਨਾ ਆਇਆ ਜੋਤ ਜਗਾ। ਜੋਤੀ ਜੋਤ ਸਰੂਪ ਹਰਿ, ਆਪੇ ਬਹੇ ਸੱਚੇ ਥਾਂ। ਦਵਾਪਰ ਅੰਤਮ ਅੰਤ ਜੋਤ ਗਿਰਧਾਰੀ। ਬਣ ਕੇ ਆਇਆ ਕ੍ਰਿਸ਼ਨ ਮੁਰਾਰੀ। ਸ੍ਰਿਸ਼ਟ ਸਬਾਈ ਜਿਸ ਕਰੀ ਖੁਆਰੀ। ਆਪਣੀ ਹੱਥੀਂ ਆਪ ਮਿਟਾਇਆ, ਦਰਯੋਧਨ ਹੰਕਾਰੀ। ਜਨ ਭਗਤਾਂ ਮਾਣ ਦਵਾਇਆ, ਇਕ ਅਰਜਨ ਹਰਿ ਸਮਝਾਇਆ, ਅਠਾਰਾਂ ਧਿਆਏ ਗੀਤਾ ਰਸਨ ਉਚਾਰੀ। ਜੋਤੀ ਜੋਤ ਸਰੂਪ ਹਰਿ, ਵਿਚ ਮਾਤ ਆਵੇ ਜਾਵੇ ਵਾਰੋ ਵਾਰੀ। ਵੇਦ ਵਿਆਸ ਕੀਆ ਅਭਿਆਸ । ਅਠਾਰਾਂ ਪੁਰਾਨ ਕਰ ਧਿਆਨ, ਬਣਿਆ ਲੇਖ ਲਿਖਾਸ। ਜੋਤੀ ਜੋਤ ਸਰੂਪ ਹਰਿ, ਗਗਨ ਮੰਡਲ ਵਿਚ ਪਾਉਂਦਾ ਰਹੇ ਰਾਸ। ਦਵਾਪਰ ਹਰਿ ਵਕਤ ਚੁਕਾਇਆ। ਕਲਜੁਗ ਵਿਚ ਮਾਤ ਧਰਾਇਆ। ਹੱਥ ਫੜਾਏ ਜੂਠਾ ਝੂਠਾ ਠੂਠਾ, ਮਦਿਰਾ ਮਾਸ ਦਏ ਹੱਥ ਫੜਾਇਆ। ਦਰ ਘਰ ਸਾਚੇ ਰਿਹਾ ਬੈਠਾ ਰੂਠਾ, ਪ੍ਰਭ ਅਬਿਨਾਸ਼ੀ ਮੁਖ ਛੁਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਖ ਜੁਗਾ ਜੁਗੰਤ ਵਿਚ ਮਾਤ ਆਏ ਜਾਏ ਰਘੁਰਾਇਆ। ਕਲਜੁਗ ਅਥਰਬਣ ਇਕ ਅਕਾਰ। ਕਲਜੁਗ ਰੂਪ ਕਲ ਲਏ ਧਾਰ। ਐੜਾ ਅੱਖਰ ਜਿਨ ਇਕੋ ਇਕ ਅੱਲਾ ਨਾਲ ਲਿਆਇਆ। ਐੜਾ ਅੱਲਾ ਦਰ ਸਾਚਾ ਮੱਲਾ। ਕਿਰਪਾ ਕਰ ਸਾਚੇ ਹਰਿ, ਇਕ ਮੁਹੰਮਦ ਮਾਤ ਘੱਲਾ। ਸਾਚਾ ਹੁਕਮ ਹਰਿ ਸੁਣਾਇਆ, ਬੇਮੁਖਾਂ ਫੜਾਈਂ ਆਪਣਾ ਪੱਲਾ। ਏਕਾ ਲੜ ਤੇਰੇ ਹੱਥ ਫੜਾਇਆ, ਇਕ ਮਚਾਈਂ ਜਾ ਕੇ ਹੱਲਾ। ਅਚਰਜ ਖੇਲ ਹਰਿ ਵਰਤਾਇਆ। ਕਲਜੁਗ ਕੀ ਕਰੇ ਵਿਚਾਰਾ, ਇਕ ਇਕੱਲਾ। ਇਕ ਮੂਸਾ ਇਕ ਈਸਾ। ਹਰਿ ਜੀ ਪੜ੍ਹਾਏ ਆਪ ਸੁਣਾਏ, ਦੱਸੇ ਉਲਟੀ ਰੀਤਾ। ਸਾਚਾ ਸ਼ਬਦ ਕੰਨ ਸੁਣਾਏ, ਕਲਜੁਗ ਜੀਵ ਦਏ ਭੁਲਾਏ ਨੂਰੀ ਕੀਤਾ। ਕਵਾਰੀ ਕੰਨਿਆ ਕੁੱਖੋਂ ਜਨਮ ਦਵਾਏ, ਕਰੇ ਕਰਾਏ ਹਰਿ ਜਗਦੀਸ਼ਾ। ਜੋਤੀ ਜੋਤ ਸਰੂਪ ਹਰਿ, ਸਭ ਨੂੰ ਦੇਵੇ ਆਪੇ ਵਰ, ਕੋਈ ਨਾ ਦੇਵੇ ਬੇੜਾ ਭਰ, ਕਲਜੁਗ ਆਪਣੀ ਕਰੇ ਕਾਰ। ਬੇਮੁਖਾਂ ਆਤਮ ਰਿਹਾ ਵਿਚਾਰ। ਈਸਾ ਮੂਸਾ ਹਰਿ ਜੀ ਨਾਲ ਦਏ ਉਤੋਂ ਮਾਤ ਉਤਾਰ। ਜੋਤੀ ਜੋਤ ਸਰੂਪ ਹਰਿ, ਦੇਂਦਾ ਆਏ ਸਭ ਨੂੰ ਵਰ, ਸੰਗ ਮੁਹੰਮਦ ਘੱਲੇ ਚਾਰ ਯਾਰ। ਮੁਹੰਮਦ ਲੈ ਕੇ ਆਇਆ ਵਰ। ਪ੍ਰਭ ਅਬਿਨਾਸ਼ੀ ਆਤਮ ਭੰਡਾਰਾ ਦਿਤਾ ਭਰ। ਇਕ ਅੱਲਾ ਨੂਰ ਸੱਚਾ ਤੂਰ ਖੁਲ੍ਹਾਵੇ ਆਤਮ ਦਰ। ਆਪ ਕਰਾਇਆ ਸਰਬ ਕਲਾ ਭਰਪੂਰਾ, ਚਾਲੀ ਬਰਸ ਹਰਿ ਜਿਸ ਧਿਆਇਆ, ਇਕ ਲਿਆਇਆ ਨਾਲ ਨਾਮ ਅੱਲਾ। ਦੂਜਾ ਫੜਿਆ ਹੱਥ ਮਸੱਲਾ। ਤੀਜਾ ਕਰਿਆ ਵਲ ਛਲਾ। ਏਕਾ ਮਾਰੇ ਸਭ ਨੂੰ ਭੱਲਾ। ਸੁੱਟੀ ਜਾਏ ਡੂੰਘੀ ਡਲਾ, ਕਲਜੁਗ ਕੀ ਕਰੇ ਇਕ ਇਕੱਲਾ। ਪ੍ਰਭ ਅਬਿਨਾਸ਼ੀ ਸਾਚੇ ਹਰੀ। ਸੰਗ ਮੁਹੰਮਦ ਚਾਰ ਯਾਰ ਕਰ ਖੁਆਰੀ। ਜੀਆਂ ਜੰਤਾਂ ਆਈ ਹਾਰੀ। ਸਾਧਾਂ ਸੰਤਾਂ ਕਰੇ ਮਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਮਾਤਲੋਕ ਜਨਮ ਦਵਾਇਆ ਨਾਨਕ ਨਿਰੰਕਾਰੀ। ਸਾਚੀ ਵਸਤ ਝੋਲੀ ਪਾਇਆ, ਸਤਿਨਾਮ ਬਣ ਵਪਾਰੀ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਵੇਖੇ ਖੇਲ ਕਰ ਕਰ ਨਿਆਰੀ। ਕਲਜੁਗ ਤੇਰਾ ਖੇਲ ਅਪਾਰਾ, ਇਕ ਹੰਕਾਰ ਨਾਲ ਲਿਆਇਆ। ਸੱਚਾ ਯਾਰ ਇਹ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਾਰੇ ਰਿਹਾ ਲਾਇਆ। ਨਾਨਕ ਕਰੀ ਅੰਤ ਪੁਕਾਰ। ਕਲਜੁਗ ਜੀਵ ਨਾ ਜਾਨਣ ਸਰਬ ਗਵਾਰ। ਅੰਤਮ ਗਿਆ ਨਾਨਕ ਹਾਰ। ਤਜਾਈ ਦੇਹ ਹੋਈ ਖੇਹ, ਜੋਤ ਜਗਾਈ ਅੰਗਦ ਦੇ ਵਿਚਕਾਰ। ਅੰਗਦ ਲਾਇਆ ਆਪਣੇ ਅੰਗ। ਏਕਾ ਚਾੜ੍ਹੇ ਨਾਮ ਰੰਗ। ਸਾਚਾ ਦਰ ਲਿਆ ਮੰਗ। ਜੋਤੀ ਜੋਤ ਸਰੂਪ ਹਰਿ, ਵਡ ਦਾਤਾ ਸੂਰਾ ਸਰਬੰਗ। ਗੁਰ ਅੰਗਦ ਕਰੀ ਤਿਆਰੀ। ਅਮਰਦਾਸ ਪਾਵੇ ਸਾਰੀ। ਸਾਚੀ ਜੋਤ ਵਿਚ ਪਸਾਰੀ। ਅੰਤਮ ਗਿਆ ਮਾਤ ਹਾਰੀ। ਰਾਮਦਾਸ ਆਈ ਵਾਰੀ। ਸਤਿ ਸਰੋਵਰ ਅੰਮ੍ਰਿਤ ਸਰ ਕਰੇ ਉਸਾਰੀ। ਕਲਜੁਗ ਜੀਵ ਭੁਲੇ ਰੁਲੇ ਧੀਆਂ ਭੈਣਾਂ ਕਰਨ ਖੁਆਰੀ। ਪੰਚਮ ਗੁਰ ਆਇਆ ਧੁਰ, ਏਕਾ ਸ਼ਬਦ ਏਕਾ ਸੁਰ, ਚਰਨ ਪ੍ਰੀਤੀ ਗਈ ਜੁੜ, ਲੱਗੀ ਪ੍ਰੀਤ ਨਿਭੀ ਤੋੜ, ਬਾਣੀ ਬੋਧ ਆਪ ਅਖਵਾਇਆ। ਅਗਾਧ ਬੋਧ ਸ਼ਬਦ ਰਖਾਇਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਜੀਆਂ ਮਾਇਆ ਪੜਦਾ ਇਕ ਰਖਾਇਆ। ਅਰਜਨ ਅੰਤਮ ਆਈ ਹਾਰ। ਬੇਮੁਖਾਂ ਸਿਰ ਪਾਈ ਛਾਰ। ਹਰਿ ਗੋਬਿੰਦ ਹੋ ਤਿਆਰ। ਮੀਰੀ ਪੀਰੀ ਪਹਿਨ ਕਟਾਰ, ਬੇਮੁਖਾਂ ਮਾਰੇ ਡਾਹਢੀ ਮਾਰ। ਜਨ ਭਗਤਾਂ ਹਰਿ ਜੀ ਰਿਹਾ ਤਾਰ। ਏਕਾ ਜੋਤ ਏਕਾ ਗੋਤ, ਆਵੇ ਜਾਵੇ ਵਾਰੋ ਵਾਰ। ਛੇਵੇਂ ਗੁਰ, ਲੇਖ ਲਿਖਿਆ ਧੁਰ, ਸੁਲੱਖਣੀ ਦਿਤਾ ਤਾਰ। ਸਤਵੇਂ ਸਤਿ ਸੱਤ ਹਰਿ ਰਾਏ। ਆਪਣੀ ਜੋਤੀ ਆਪ ਜਗਾਏ। ਸੱਤ ਦੀਪਾਂ ਕਰੇ ਰੁਸ਼ਨਾਏ। ਕਲਜੁਗ ਜੀਵ ਸੁਧ ਕੋਈ ਨਾ ਪਾਏ। ਇਕ ਘਰ ਇਕ ਦਰ ਦਰਵਾਜਾ ਇਕ ਖੁਲ੍ਹਾ, ਇਕ ਬੰਦ ਹੋ ਜਾਏ। ਅਚਰਜ ਖੇਲ ਵਿਚ ਮਾਤ ਕਰ, ਰਾਮ ਰਾਏ ਉਲਟੇ ਰਾਹੇ ਪਾਏ। ਅਸ਼ਟਮ ਗੁਰ ਅਸ਼ਟਮ ਵਾਰੀ। ਬਾਲ ਅਵਸਥਾ ਕਰੇ ਖੇਲ ਅਪਾਰੀ। ਦਿੱਲੀ ਜਾਏ ਚਰਨ ਛੁਹਾਏ, ਹੁਕਮੇ ਅੰਦਰ ਜੋਤ ਸਮਾਏ। ਤੇਗ ਬਹਾਦਰ ਸਾਚੀ ਚਾਦਰ ਕਰਦਾ ਆਦਰ, ਸਾਚਾ ਹੁਕਮ ਹਰਿ ਸੁਣਾਇਆ। ਆਪਣਾ ਸੀਸ ਆਪ ਕਟਾਇਆ। ਦਿੱਲੀ ਜਾਏ ਚਰਨ ਛੁਹਾਇਆ। ਬੇਮੁਖਾਂ ਅੰਤ ਭੁਲਾਇਆ। ਕਲਜੁਗ ਵੇਲਾ ਵਕਤ ਸੁਹੇਲਾ ਕਿਸੇ ਹੱਥ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਅਪਣਾ ਖੇਲ ਆਪੇ ਖੇਲਾ, ਭੇਵ ਆਪਣੇ ਹੱਥ ਰਖਾਇਆ। ਗੁਰ ਗੋਬਿੰਦ ਵਡ ਬਲਕਾਰੀ। ਬਣਿਆ ਸੱਚਾ ਲੇਖ ਲਿਖਾਰੀ। ਨਿਹਕਲੰਕ ਕਲ ਜਾਮਾ ਧਾਰ, ਸੰਬਲ ਦੇਸ ਕਰੇ ਵੇਸ ਉਲਟੇ ਭੇਸ, ਕਲਜੁਗ ਜੀਵ ਹੋਣ ਮੁਗਧ ਗਵਾਰੀ। ਖੁੱਲ੍ਹੇ ਰੱਖੇ ਕੇਸ, ਗੁਰਸਿਖ ਸਾਚੇ ਵਿਚ ਪ੍ਰਵੇਸ਼, ਮਾਇਆ ਪੜਦਾ ਪਾਇਆ ਭਾਰੀ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਪਾਵੇ ਸਾਚੀ ਸਾਰੀ। ਸਾਚਾ ਲੇਖ ਲਿਖਾਇੰਦਾ। ਆਪ ਆਪਣਾ ਭੇਖ ਵਟਾਇੰਦਾ। ਆਪੇ ਜੋਤੀ ਆਪ ਜਗਾਇੰਦਾ। ਸਾਚਾ ਕਰਮ ਆਪ ਕਰਾਇੰਦਾ। ਆਇਆ ਕਲਜੁਗ ਅੰਤਮ ਜੋਤ ਸਰੂਪੀ ਭੇਖ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਧੁਰਦਰਗਾਹੀ ਇਕੋ ਇਕ ਸੁਣਾਇੰਦਾ। ਨਿਹਕਲੰਕ ਲਿਆ ਅਵਤਾਰ। ਪੰਚ ਜੇਠ ਦਿਵਸ ਵਿਚਾਰ। ਬੇਮੁਖ ਸੁੱਤੇ ਪੈਰ ਪਸਾਰ। ਇਕ ਉਠਾਇਆ ਗੁਰ ਪੂਰੇ ਸੱਚਾ ਸੰਤ ਸਰਦਾਰ। ਮੇਲ ਮਿਲਾਇਆ ਸਾਚੇ ਕੰਤ, ਕੀਤਾ ਖ਼ਬਰਦਾਰ। ਆਪ ਬਣਾਈ ਸਾਚੀ ਬਣਤ, ਲਿਆ ਖਿਚ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਨਾ ਪਾਵੇ ਤੇਰੀ ਸਾਰ। ਸੰਤ ਮਨੀ ਸਿੰਘ ਆਪ ਉਠਾਇਆ। ਜੋਤ ਸਰੂਪੀ ਦਰਸ ਦਿਖਾਇਆ। ਕਾਹਨਾ ਕ੍ਰਿਸ਼ਨਾ ਬਾਲ ਅਵਸਥਾ ਨਜ਼ਰੀ ਆਇਆ। ਬ੍ਰਹਮਾ ਵਿਸ਼ਨਾ ਜਿਸ ਨੂੰ ਰਹੇ ਧਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਇਆ ਪੂਤ ਕਲਜੁਗ ਆਪਣਾ ਆਪ ਜਗਾਇਆ। ਉਠ ਸੁਤ ਹਰਿ ਦੁਲਾਰ ਨਿਹਕਲੰਕ ਕਲ ਆਇਆ ਜਾਮਾ ਧਾਰ। ਸਾਚਾ ਰਾਹ ਆਪ ਵਖਾਏ ਦੇਵੇ ਸ਼ਬਦ ਅਪਾਰ। ਸਾਚੇ ਮਾਰਗ ਆਪੇ ਲਾਏ, ਦੇਵੇ ਇਕ ਧੁਨ ਸੱਚੀ ਧੁਨਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਆਪ ਛੁਪਾਇਆ, ਦਿਸ ਨਾ ਆਇਆ ਕਿਸੇ ਵਿਚ ਸੰਸਾਰ। ਵਿਚ ਸੰਸਾਰ ਆਪਣਾ ਆਪ ਛੁਪਾਇੰਦਾ। ਬੇਮੁਖ ਜੀਵ ਗਵਾਰ, ਹਰਿ ਸਾਚਾ ਆਪ ਭੁਲਾਇੰਦਾ। ਸਾਚੇ ਸੰਤਾਂ ਪਾਵੇ ਸਾਰ ਹੋ ਸ਼ਬਦ ਅਸਵਾਰ, ਆਤਮ ਸੋਇਆ ਆਪ ਉਠਾਇੰਦਾ। ਦਰਸ ਦਿਖਾਏ ਜੋਤ ਨਰ ਅਵਤਾਰ, ਇਕ ਅਕਾਰ, ਏਕਾ ਏਕ ਡਗਮਗਾਇੰਦਾ। ਲੱਖ ਚੁਰਾਸੀ ਪਸਰ ਪਸਾਰ, ਬੇਮੁਖ ਸੁੱਤੇ ਪੈਰ ਪਸਾਰ, ਹਰਿ ਕਿਸੇ ਦਿਸ ਨਾ ਆਇੰਦਾ। ਕਲਜੁਗ ਅੰਤਮ ਕਰੇ ਖੁਆਰ, ਸ਼ਬਦ ਮਾਰੇ ਡਾਹਢੀ ਮਾਰ, ਸੱਚਾ ਰਾਹ ਕਿਸੇ ਹੱਥ ਨਾ ਆਇੰਦਾ। ਕਲਜੁਗ ਭੁਲੇ ਜੀਵ ਗਵਾਰ ਨਰ ਨਾਰ, ਬਿਰਧ ਬਾਲ ਜਵਾਨਾਂ ਨਾ ਕੋਈ ਅੰਤ ਛੁਡਾਇੰਦਾ। ਖ਼ਾਕ ਰੁਲਾਏ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ, ਅਮੀਰ ਵਜੀਰ ਫ਼ਕੀਰ ਏਕਾ ਥਾਂ ਬਹਾਇੰਦਾ। ਏਕਾ ਦਰ ਘਰ ਸਾਚਾ ਦੇਂਦਾ ਸਾਚਾ ਮਾਣਾ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਧਾਮ ਬਹਾਇੰਦਾ। ਹੱਥੀਂ ਬੰਨ੍ਹੇ ਸੋਹੰ ਸ਼ਬਦ ਗਾਨਾ, ਸਾਚੀ ਜੋਤ ਕਰੇ ਪ੍ਰਕਾਸ਼ ਕੋਟਨ ਭਾਨਾ, ਅਗਿਆਨ ਅੰਧੇਰ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇ ਮਤੀ ਆਪ ਸਮਝਾਇੰਦਾ। ਇਕ ਸ਼ਬਦ ਸੱਚਾ ਸੁਲਤਾਨ। ਦਰਗਹਿ ਸਾਚੀ ਦੇਵੇ ਮਾਣ। ਲੱਖ ਚੁਰਾਸੀ ਗੇੜ ਕਟਾਨ। ਕਲਜੁਗ ਜੀਵ ਭਾਗ ਮੰਦ, ਦਰ ਆਏ ਜੋ ਸ਼ਰਮਾਣ। ਗੁਰਮੁਖ ਸਾਚੇ ਅੰਤਮ ਚੜ੍ਹਨਾ ਸਾਚਾ ਚੰਦ, ਜੋਤੀ ਜਗੇ ਮਹਾਨ। ਪ੍ਰਭ ਅਬਿਨਾਸ਼ੀ ਖ਼ੁਸ਼ੀ ਕਰੇ ਬੰਦ ਬੰਦ, ਆਪ ਉਪਜਾਏ ਪਰਮਾਨੰਦ ਬਣ ਕੇ ਆਇਆ ਕਾਹਨ। ਜੋ ਜਨ ਰਸਨਾ ਤਜਾਇਣ ਮਦਿਰਾ ਮਾਸ ਗੰਦ, ਸੋਹੰ ਸ਼ਬਦ ਸਮਾਏ ਬੱਤੀ ਦੰਦ, ਆਪੇ ਢਾਹੇ ਪਾਪਾਂ ਕੰਧ, ਦੂਈ ਦਵੈਤੀ ਪੜਦਾ ਲਾਹਨ। ਸੋਹੰ ਸ਼ਬਦ ਰੰਦੇ ਦੇਵੇ ਰੰਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਦਿਰਾ ਮਾਸ ਜੋ ਜਨ ਤਜਾਏ। ਮਾਨਸ ਜਨਮ ਰਹਿਰਾਸ ਹਰਿ ਆਪ ਕਰਾਏ। ਸੋਹੰ ਸ਼ਬਦ ਸਵਾਸ ਸਵਾਸ ਰਸਨਾ ਗਾਏ। ਹਉਮੇ ਮਮਤਾ ਰੋਗ ਦੁੱਖੜਾ ਨਾਸ ਗੁਰ ਦਰ ਕਰਾਏ। ਜਨ ਹੋਇਆ ਰਹੇ ਦਾਸ, ਸਿਰ ਹੱਥ ਹਰਿ ਆਪ ਟਿਕਾਏ। ਸਦਾ ਵਸੇ ਆਸ ਪਾਸ, ਅੰਤਮ ਵੇਲੇ ਹੋਏ ਸਹਾਏ। ਫੇਰ ਨਾ ਹੋਏ ਗਰਭਵਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਚਰਨੀਂ ਸੀਸ ਝੁਕਾਏ। ਗਰਭਵਾਸ ਨਾ ਹੋਏ ਫੇਰਾ। ਲੱਖ ਚੁਰਾਸੀ ਕਰੇ ਨਬੇੜਾ। ਆਪ ਕਟਾਏ ਜਮ ਕਾ ਜੇੜਾ। ਗੁਰਮੁਖਾਂ ਬੰਨ੍ਹੇ ਆਪ ਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਦੇਵੇ ਨਾਮ ਧਨਾ, ਵਸਦਾ ਰਹੇ ਤੇਰਾ ਕਾਇਆ ਨਗਰ ਖੇੜਾ। ਸੱਚਾ ਨਾਮ ਜਗਤ ਨਿਸ਼ਾਨਾ। ਗੁਰਮੁਖਾਂ ਦੇਵੇ ਗੁਣ ਨਿਧਾਨਾ। ਗੁਰਮੁਖ ਬਣਾਏ ਚਤੁਰ ਸੁਜਾਨਾ। ਹਿਰਦੇ ਹਰਿ ਜੀ ਸਦਾ ਵਸਾਨਾ। ਆਤਮ ਦੁੱਖ ਸਦਾ ਕਟਾਨਾ। ਦੇਵੇ ਮਤ ਕਰ ਸਾਚਾ ਹਿਤ, ਸਾਚੇ ਰਾਹੇ ਪਾਨਾ। ਰਸਨਾ ਚਰਖਾ ਲੈਣਾ ਕੱਤ, ਸੋਹੰ ਸ਼ਬਦ ਸਦਾ ਗਾਨਾ। ਆਪ ਨਿਭਾਏ ਚਰਨ ਨਤ, ਲੱਗੀ ਤੋੜ ਆਪ ਨਿਭਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਨ ਵਡ ਮਿਹਰਬਾਨ ਗੁਰਮੁਖਾਂ ਸਚ ਸੁਗਾਤਾ। ਹਰਿ ਕਾ ਨਾਮ ਅੰਤਮ ਮੋਖ। ਗੁਰਮੁਖਾਂ ਕਟੇ ਆਤਮ ਦੋਖ। ਸਾਚੀ ਧਾਰ ਵਿਚ ਸੰਸਾਰ ਕਰ ਵਿਚਾਰ ਦੇਵੇ ਤਾਰ ਹੋਏ ਸਹਾਈ ਵੇਲੇ ਔਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਨ ਝੋਲੀ ਪਾਏ ਦੇਵੇ ਅੰਤਮ ਮੋਖ। ਅਪ ਤੇਜ ਵਾਏ ਪ੍ਰਿਥਮੀ ਅਕਾਸ਼। ਪੰਜਾਂ ਤੱਤਾਂ ਅੰਦਰ ਹਰਿ ਜੀ ਰੱਖੇ ਵਾਸ। ਪੰਜੇ ਚੋਰ ਵਿਚ ਬਹਾਏ, ਬੇਮੁਖ ਕਰਾਏ ਉਹਦੇ ਦਾਸ। ਗੁਰਮੁਖਾਂ ਹਰਿ ਜੀ ਦਇਆ ਕਮਾਏ, ਸੋਹੰ ਸ਼ਬਦ ਕੰਨ ਸੁਣਾਏ, ਕਰੇ ਦੁੱਖੜੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ ਆਤਮ ਰੱਖੇ ਵਾਸ। ਨੇਤਰ ਖੋਲ੍ਹ ਨਾ ਸ਼ਬਦ ਉਚਾਰਨਾ। ਉਚਾ ਬੋਲ ਨਾ ਕਦੇ ਪੁਕਾਰਨਾ। ਜੇ ਕੋਈ ਦੂਜਾ ਦਿਸੇ ਕੋਲ, ਨਾ ਉਸ ਦੇ ਕੰਨ ਸੁਣਾਵਣਾ। ਹਰਿ ਹਿਰਦੇ ਵਸੇ, ਸਾਚਾ ਤੀਰ ਏਕਾ ਕਸੇ, ਖੋਲ੍ਹੇ ਦਸਮ ਦਵਾਰਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਅਵਤਾਰ ਨਰ, ਸੋਹੰ ਸ਼ਬਦ ਜਾਪ ਜਪਾਵਣਾ। ਗੁਰਮੁਖ ਸਾਚੇ ਸੰਤ ਜਨ ਹਰਿ ਹਰਿ ਹਿਰਦੇ ਵਿਚਾਰਨਾ। ਕਰ ਨੇਤਰ ਬੰਦ। ਕਲਜੁਗ ਜੀਵ ਹੋਏ ਅੰਧ, ਖਿੱਚੀ ਜਾਏ ਪਰਮਾਨੰਦ। ਸਾਚੀ ਜੋਤੀ ਇਕ ਆਪ ਉਪਜਾਏ, ਦਏ ਜਗਾਏ ਕਰੇ ਰੁਸ਼ਨਾਏ, ਕਾਇਆ ਗਗਨ ਪਤਾਲ ਵਿਚ ਚੜ੍ਹਾਏ ਸਾਚਾ ਚੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਦਾ ਸਦਾ ਸਦ ਬਖ਼ਸ਼ੰਦ। ਏਕਾ ਰਾਖੋ ਹਰਿ ਕੀ ਸਰਨਾ। ਝੂਠਾ ਦੁੱਖ ਨਾ ਕਦੇ ਭਰਨਾ। ਸਾਚਾ ਸੁਖ ਦੇਵੇ ਸਰਨਾ। ਸੋਹੰ ਸ਼ਬਦ ਰਸਨਾ ਉਚਰਨਾ। ਬੰਦ ਖ਼ਲਾਸੀ ਆਪੇ ਕਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪਣਾ ਆਪੇ ਕਰਨਾ ਸਾਚਾ ਹੁਕਮ ਸ਼ਬਦ ਫ਼ਰਮਾਣ। ਦੇਵੇ ਹਰਿ ਨਰ ਸ੍ਰੀ ਭਗਵਾਨ। ਦਰ ਆਏ ਲੈਣ ਵਰ, ਪ੍ਰਭ ਕਿਰਪਾ ਦੇਵੇ ਕਰ, ਪੰਚਮ ਜੇਠ ਵੇਖ ਵਖਾਨ। ਚਰਨ ਲਾਗ ਜਾਏ ਤਰ, ਕੁੱਖ ਹਰੀ ਦੇਵੇ ਕਰ, ਜਨ ਚਰਨੀ ਡਿੱਗੇ ਆਣ। ਉਜਲ ਮੁਖ ਸਾਚਾ ਸੁਖ ਦੇਵੇ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸੁਰਤ ਸ਼ਬਦ ਬੰਨ੍ਹੇ ਡੋਰ, ਗੁਰਸਿਖ ਬੈਠਾ ਵਿਚ ਅੰਧਘੋਰ। ਦੂਸਰ ਕਿਸੇ ਨਾ ਵੇਖੇ ਨਾ ਕੋਈ ਦਿਸੇ ਹੋਰ। ਇਕੋ ਹਰਿ ਆਤਮ ਘਰ ਪੇਖੇ, ਨੇੜ ਨਾ ਆਇਣ ਪੰਜੇ ਚੋਰ। ਪ੍ਰਭ ਅਬਿਨਾਸ਼ੀ ਮੁਕਾਏ ਲੇਖੇ, ਕੱਢੇ ਭਰਮ ਭੁਲੇਖੇ, ਤੋਲੇ ਪੂਰੇ ਤੋਲ। ਹਰਿ ਜੀ ਸੱਚਾ ਇਕ ਸਿਆਣਾ। ਸੋਹੰ ਦੇਵੇ ਨਾਮ ਨਿਧਾਨਾ। ਪਾਏ ਸਾਰ ਬਿਰਧ ਬਾਲ ਅੰਞਾਣਾ। ਏਕਾ ਦੇਵੇ ਗਲ ਦਾ ਹਾਰ, ਦੁੱਖਾਂ ਦਰਦਾਂ ਚੁਕੇ ਕਾਨਾ। ਸਚ ਸ਼ਬਦ ਸਚ ਘਨਘੋਰ। ਨਿਜ ਘਰ ਵਾਸ ਜੋਤ ਪ੍ਰਕਾਸ਼, ਨਾ ਦਿਸੇ ਕੋਈ ਹੋਰ। ਕਲਜੁਗ ਮਾਇਆ ਕਰੇ ਨਾਸ, ਸ਼ਬਦ ਬੰਨ੍ਹੇ ਸਾਚੀ ਡੋਰ। ਏਕਾ ਜੋਤ ਬਲੋਏ ਮਾਤ ਪਤਾਲ ਅਕਾਸ਼, ਗੁਰਮੁਖ ਹਿਰਦੇ ਰਸਨਾ ਜਪ ਸਵਾਸ ਸਵਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਮੋਰ ਤੋਰ। ਏਕਾ ਦੇਵੇ ਨਾਮ ਨਿਧਾਨ । ਆਪ ਮਿਟਾਏ ਜਮ ਕੀ ਕਾਨ। ਦਏ ਨਾ ਦੁੱਖੜਾ ਕੋਈ ਆਣ। ਉਜਲ ਮੁਖ ਵਿਚ ਜਹਾਨ। ਸੋਹੰ ਸ਼ਬਦ ਜੋ ਜਨ ਰਸਨਾ ਗਾਨ। ਹੋਏ ਸਹਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸ਼ਬਦ ਭੰਡਾਰਾ ਹਰਿ ਦਏ ਵੰਡ। ਗੁਰ ਘਰ ਨਾ ਦੇਣੀ ਫੇਰ ਕੰਡ। ਲੱਗੇ ਸ਼ਬਦ ਸੱਚੀ ਚੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਰਾਹ ਵਖਾਏ ਲੱਗੀ ਤੋੜ ਜਾਏ ਹੰਢ। ਕਿਸ਼ਨਾ ਸ਼ੁਕਲਾ ਪੱਖ। ਜੀਵ ਵੇਖ ਨਾ ਕੋਈ ਮੇਟ ਸਕੇ ਦੁੱਖ। ਦੁੱਖ ਰੋਗ ਜਗਤ ਵਿਜੋਗ ਰਹੇ ਭੋਗ, ਨਾ ਰਹੇ ਕੋਈ ਸੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ, ਰੋਗਾਂ ਸੋਗਾਂ ਦਏ ਮਿਟਾਏ, ਸੋਹੰ ਸ਼ਬਦ ਸਾਚਾ ਜਾਮ ਪਿਆਏ, ਗੇੜ ਚੁਕਾਏ ਉਲਟਾ ਰੁੱਖ। ਏਕਾ ਹੋਏ ਖੱਟਾ ਪੀੜਾ। ਦੁਖੀ ਹੋਇਆ ਜੀਵ ਜੀਅੜਾ। ਸਦਾ ਦੁੱਖ ਹੱਡੀ ਰੀੜਾ। ਏਕਾ ਦੁੱਖ ਡਾਹਢਾ ਲੱਗਾ, ਜੂਠਾ ਝੂਠਾ ਏਕਾ ਦਿਸੇ ਕਾਇਆ ਖੇੜਾ। ਪ੍ਰਭ ਸਰਨਾਈ ਆਏ ਮਿਲੇ ਵਡਿਆਈ, ਆਪ ਮਿਟਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਲੱਗੀ ਪੀੜਾ। ਕਾਇਆ ਲੱਗੀ ਪੀੜ, ਜੀਵ ਦੁੱਖਿਆਰੜਾ। ਕੋਈ ਨਾ ਬੰਨ੍ਹੇ ਬੀੜ, ਨਾ ਹੋਏ ਕੋਈ ਸਹਾਰੜਾ। ਅੱਠੇ ਪਹਿਰ ਰਹੇ ਪੀੜ, ਨਾ ਆਵੇ ਕਿਸੇ ਵਿਚਾਰੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸੱਚਾ ਜਾਮ ਆਪ ਪਿਆਏ, ਅੰਮ੍ਰਿਤ ਸਾਚਾ ਸੀਰੜਾ। ਨਾਮ ਨਿਧਾਨ ਤੀਰ ਗੁਰਮੁਖ ਵਿਰਲੇ ਵਜਦਾ। ਕਲਜੁਗ ਅੰਤ ਅਖ਼ੀਰ ਦਰ ਸਾਚੇ ਕੋਈ ਸਜਦਾ। ਹਉਮੇ ਅਗਨ ਰਹੇ ਪੀੜ, ਬੇਮੁਖ ਉਠ ਉਠ ਦਰ ਤੋਂ ਭੱਜਦਾ। ਗੁਰਮੁਖਾਂ ਪ੍ਰਭ ਆਪੇ ਕਟੇ ਭੀੜ, ਸਭ ਦੇ ਪਰਦੇ ਕੱਜਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਰਚਾਏ, ਸ੍ਰਿਸ਼ਟ ਸਬਾਈ ਦਏ ਮਿਟਾਏ, ਅੰਤਮ ਅੰਤ ਜੋ ਘੜਿਆ ਸੋ ਭੱਜਦਾ। ਗੁਰਮੁਖਾਂ ਪ੍ਰਭ ਆਪੇ ਕਟੇ ਭੀੜ, ਪੀ ਅੰਮ੍ਰਿਤ ਗੁਰਮੁਖ ਰੱਜਦਾ। ਜੋ ਘੜਿਆ ਸੋ ਭੱਜਣਾ। ਨਾ ਕੋਈ ਲਾਏ ਅੱਜਨਾ ਪੱਜਨਾ। ਗੁਰ ਦਰ ਗੁਰ ਸੰਗਤ ਮੱਲ, ਗੁਰਮੁਖ ਸਾਚੇ ਮਜਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਮੁਖ ਚੁਆਏ, ਰਸਨਾ ਪੀ ਪੀ ਰੱਜਣਾ। ਗੁਰ ਦਰ ਆਏ ਹੋਏ ਨਿਮਾਨਣਾ। ਆਤਮ ਦੇਵੇ ਪ੍ਰਭ ਸਾਚਾ ਚਾਨਣਾ। ਕਰੇ ਜੋਤ ਪ੍ਰਕਾਸ਼, ਹਰਿ ਹਿਰਦੇ ਰੱਖੇ ਵਾਸ ਕੋਟਨ ਭਾਨਣਾ। ਹਉਮੇ ਦੁੱਖੜਾ ਕਰੇ ਨਾਸ ਘਨਕਪੁਰ ਵਾਸੀ ਦੇਵੇ ਸੱਚਾ ਬ੍ਰਹਮ ਗਿਆਨਣਾ। ਅੰਤਮ ਕਰੇ ਬੰਦ ਖ਼ਲਾਸ, ਸੋਹੰ ਸ਼ਬਦ ਚਲਾਏ ਸਵਾਸ ਸਵਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਣਾ। ਜੋਤ ਸਰੂਪੀ ਇਕ ਸਮਾਏ। ਤਿੰਨਾਂ ਲੋਕਾਂ ਏਕਾ ਰਥ ਬਣਾਏ। ਮਾਇਆ ਰੂਪੀ ਤਣਿਆ ਜਾਲ, ਤਿੰਨੇ ਲਏ ਬੰਧਾਏ। ਆਪ ਬਣਾਏ ਸਾਚੀ ਰਾਸ, ਗੁਰਮੁਖ ਸਾਚੇ ਸੰਤ ਜਨਾਂ ਹਰਿ ਸਾਚਾ ਹੁਕਮ ਸੁਣਾਏ। ਰਸਨ ਨਾ ਲਾਉਣਾ ਮਦਿਰਾ ਮਾਸ, ਵੇਲਾ ਗਿਆ ਹੱਥ ਨਾ ਆਏ, ਅੰਤਮ ਕਲ ਸਰਬ ਪਛਤਾਏ। ਵੇਲੇ ਅੰਤ ਹੋਣਾ ਸਭ ਨੇ ਨਾਸ, ਨਿਹਕਲੰਕ ਕਲ ਜੋਤ ਜਗਾਏ, ਕਰੇ ਰੁਸ਼ਨਾਏ ਭੁਲ ਕੋਈ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਦਾਸ। ਦਰ ਆਏ ਜਨ ਹੋਏ ਨਿਮਾਣਾ। ਪ੍ਰਭ ਅਬਿਨਾਸ਼ੀ ਰੱਖ ਸਾਚੇ ਥਾਂਏ, ਸਰਬ ਜੀਆਂ ਦਾ ਜਾਣੀ ਜਾਣਾ। ਰੋਗ ਸੋਗ ਸਰਬ ਮਿਟਾਏ, ਚੁਕਾਏ ਜਮ ਕੀ ਕਾਨਾ। ਸੋਹੰ ਸ਼ਬਦ ਸੱਚਾ ਜਾਮ ਇਕ ਪਿਆਏ, ਬਖ਼ਸ਼ੇ ਚਰਨ ਧਿਆਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਸੁੱਕਾ ਰੁੱਖੜਾ ਤਨ ਹਰਿਆ ਫੇਰ ਕਰਾਏ। ਆਏ ਸੱਚੇ ਘਰ, ਆਤਮ ਵਿਕਾਰ ਹੈ। ਨਾ ਮਿਲੇ ਕੋਈ ਵਰ, ਨਾ ਪਾਏ ਕੋਈ ਸਾਰ ਹੈ। ਨਾ ਖੁਲ੍ਹੇ ਆਤਮ ਦਰ, ਚਾਰੋਂ ਤਰਫ ਆਏ ਡਰ, ਫਿਰੇ ਘਰ ਘਰ, ਰਿਹਾ ਝੱਖ ਮਾਰ ਹੈ। ਨਾ ਕੋਈ ਨੁਹਾਏ ਸਾਚੇ ਸਰ, ਕਿਰਪਾ ਕਰ ਕਾਇਆ ਹੋਏ ਨਾ ਠੰਡੀ ਠਾਰ ਹੈ। ਆਤਮ ਰਿਹਾ ਹੰਕਾਰ ਭਰ, ਝੂਠੇ ਦਿਸਣ ਸਾਰੇ ਘਰ, ਬੇਮੁਖ ਭਵ ਸਾਗਰ ਡੁੱਬਾ ਡੂੰਘੀ ਚੁੱਭੀ ਮਾਰ ਹੈ। ਕਰਾਏ ਕਰੇ ਕਰਨੀ ਕਰ, ਆਤਮ ਜੋਤ ਬੈਠਾ ਧਰ, ਵਸੇ ਸਾਚੇ ਘਰ ਪੂਰਬ ਰਿਹਾ ਕਰਮ ਵਿਚਾਰ ਹੈ। ਨਾ ਕੋਈ ਠਗ ਚੋਰ ਯਾਰ ਹਰਿ, ਸੱਚੋ ਸਚ ਇਕ ਦਰਬਾਰ ਹੈ। ਨਿਹਕਲੰਕ ਹਰਿ ਅਵਤਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਸਾਚਾ ਲੇਖਾ ਸਾਚੇ ਘਰ ਰਿਹਾ ਨਿਵਾਰ ਹੈ। ਸਰਗੁਣ ਜੋ ਜਾਣਦਾ। ਪੂਰਾ ਹਰਿ ਵਿਚ ਮਾਤ ਪਛਾਣਦਾ। ਨਿਰਗੁਣ ਹਰਿ ਜੋਤ ਸਰੂਪ ਰੰਗ ਰੇਖ ਭੇਖ ਨਾ ਕੋਈ ਵਖਾਣਦਾ। ਸਰਗੁਣ ਸਤਿ ਸਰੂਪ ਮਾਤ ਆਵੇ ਜਾਵੇ ਜਾਮਾ ਪਾਵੇ ਨਾਂ ਧਰਾਵੇ, ਏਕਾ ਸ਼ਬਦ ਗਾਵੇ ਗੁਣ ਨਿਧਾਨ ਦਾ। ਜੋਤੀ ਜੋਤ ਸਰੂਪ ਹਰਿ, ਦੋਹਾਂ ਰੰਗਾਂ ਏਕਾ ਸੁਖ, ਆਪਣਾ ਆਪ ਮਾਣਦਾ। ਸਾਚੀ ਮਾਲਣ ਜੋਤ ਨਿਰੰਕਾਰ ਹੈ। ਇਕ ਅਕਾਲਣ ਸੱਚੀ ਪਾਲਣ, ਸਿਰ ਬੱਧੀ ਸੱਚੀ ਦਸਤਾਰ ਹੈ। ਗੁਰਮੁਖਾਂ ਅੰਤਮ ਅੰਤ ਸਾਚੇ ਫੂਲ ਬਣਾਏ ਹੱਡਾਂ ਬਾਲਣ, ਆਪ ਲੈ ਕੇ ਆਏ ਸੋਹੰ ਸੱਚਾ ਹਾਰ ਹੈ। ਗੁਰਮੁਖ ਸਾਚੇ ਸੰਤ ਜਨ ਸਚ ਦਾਤ ਵਿਚ ਮਾਤ ਸੰਭਾਲਨ, ਪ੍ਰਭ ਦੇਵੇ ਤਨ ਸ਼ਿੰਗਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਸੱਚਾ ਪਿਆਰ ਹੈ। ਸਾਚੀ ਜੋਤ ਹਰਿ ਜਗਾਈ ਹੈ। ਗੁਰਸਿਖ ਤੇਰਾ ਸੱਚਾ ਪਾਲਣ ਕਲਜੁਗ ਅੰਤਮ, ਪ੍ਰਭ ਰਿਹਾ ਸਿਰ ਉਠਾਈ ਹੈ। ਗੁੰਦ ਲਿਆਇਆ ਸੋਹਣਾ ਹਾਰ, ਪ੍ਰਭ ਅਬਿਨਾਸ਼ੀ ਗਲ ਵਿਚ ਦਿਤਾ ਡਾਰ, ਰੋਗ ਸੋਗ ਸਰਬ ਗਵਾਈ ਹੈ। ਆਪੇ ਬੰਨ੍ਹੇ ਸਾਚੀ ਧਾਰ, ਕਿਰਪਾ ਕਰੇ ਨਿਰੰਕਾਰ, ਅੰਮ੍ਰਿਤ ਮੇਘ ਸਾਚੀ ਬੂੰਦ ਰਿਹਾ ਬਰਸਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਨਾਮ ਦੇਵੇ ਸੱਚੀ ਸਰਬ ਦਵਾਈ ਹੈ। ਸੱਚੀ ਦਵਾ ਦੇਵੇ ਹਰਿ ਦੇਵਾ। ਰਸਨਾ ਗਾਏ ਗੁਰਸਿਖ, ਵਸੇ ਸਾਚੀ ਜਿਹਵਾ। ਆਤਮ ਫਲ ਇਕ ਲਗਾਏ, ਹਰਿ ਨਾਮ ਸੱਚਾ ਮੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਰਿਹਾ ਭਾਰ ਵੰਡਾਏ, ਫੂਲਨ ਖਾਰੀ ਸਿਰ ਉਠਾਏ ਅਲਖ ਅਭੇਵਾ। ਗੁਰਮੁਖਾਂ ਰਿਹਾ ਹਰਿ ਭਾਰ ਵੰਡਾਏ, ਫੂਲਨ ਖਾਰੀ ਸਿਰ ਉਠਾਏ, ਵੇਲੇ ਅੰਤ ਨਾ ਦੇਵੇ ਕੰਡ। ਸ੍ਰਿਸ਼ਟ ਸਬਾਈ ਹੋਏ ਖੰਡ ਖੰਡ, ਚਾਰੋਂ ਕੁੰਟ ਪੈਣੀ ਡੰਡ, ਬੇਮੁਖਾਂ ਤੋੜੇ ਘੁਮੰਡ, ਕੱਚੇ ਭੰਨੇ ਹਰਿ ਅੰਡ। ਗੁਰਮੁਖ ਸਾਚੇ ਆਪ ਉਠਾਏ ਗਲੇ ਲਗਾਏ ਵਿਚ ਨਵਖੰਡ ਵਰਭੰਡ। ਬੇਮੁਖ ਜੂਠੇ ਝੂਠੇ ਦਰ ਦੁਰਕਾਏ, ਜੋ ਪਾਉਣ ਝੂਠੀ ਡੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਲਜੁਗ ਬੇਮੁਖਾਂ ਦੇਵੇ ਕੰਡ। ਸ਼ਬਦ ਕਟਾਰ ਹੱਥ ਉਠਾਈਆ। ਜਿਸ ਦੀ ਤਿੱਖੀ ਧਾਰ ਦੋ ਹੱਥੀਂ ਰਿਹਾ ਹੁਲਾਰ, ਸ੍ਰਿਸ਼ਟ ਸਬਾਈ ਦੋ ਫਾੜ ਕਰਾਈਆ। ਪਰਖੇ ਚੰਗੇ ਮਾੜ ਗੁਰਮੁਖ ਬਣਾਏ ਸਾਚੇ ਲਾੜ, ਦਰਗਹਿ ਸਾਚੀ ਵੇਲੇ ਅੰਤਮ ਦੇਵੇ ਵਾੜ, ਹੋਏ ਆਪ ਸਹਾਈਆ। ਬੇਮੁਖਾਂ ਹੋਏ ਭਾਗ ਮਾੜ, ਦਰ ਘਰ ਸਾਚੇ ਲੱਗੀ ਅੱਗ ਬਹੱਤਰ ਨਾੜ, ਸਾਚਾ ਸ਼ਬਦ ਨਾ ਕੋਈ ਰਸਨਾ ਗਾਵੇ ਬੇਮੁਹਾਨਾ ਚਲੇ ਕਾੜ ਕਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਦੇਵੇ ਸਖਤ ਸਜਾਈਆ। ਸਚ ਵਸਤ ਵਡ ਭੰਡਾਰ ਹੈ। ਵਿਚ ਮਾਤ ਧਰਾਏ ਹਰਿ ਨਿਰੰਕਾਰ ਹੈ। ਬੇਮੁਖਾਂ ਆਪ ਡੰਨੇ, ਜੋਤ ਸਰੂਪੀ ਜਾਮਾ ਧਾਰ ਹੈ। ਕਲਜੁਗ ਜੀਵ ਆਤਮ ਨਾਰ ਹੋਈ ਰੰਡ, ਨਾ ਮਿਲਿਆ ਸੱਚਾ ਕੋਈ ਭਤਾਰ ਹੈ। ਚਾਰੋਂ ਕੁੰਟ ਨੇਤਰ ਖੋਲ੍ਹ ਵੇਖੋ ਨਾ ਦਿਸੇ ਕੋਈ ਧਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਦਾਤ ਗੁਰਮੁਖ ਤੇਰੀ ਆਤਮ ਝੋਲੀ ਪਾਏ, ਮਿਟਾਏ ਅੰਧ ਅੰਧਿਆਰ ਹੈ। ਕਾਇਆ ਲੱਗੇ ਰੁੱਖੜਾ। ਨਾ ਮਿਟੇ ਕਦੇ ਦੁੱਖੜਾ। ਨਾ ਲੱਗੇ ਤਨ ਭੁੱਖੜਾ। ਨਾ ਦਿਸੇ ਉਤੇ ਮੁਖੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਸਾਚਾ ਸੀਰ ਪਿਆਏ, ਗੁਰਮੁਖ ਸਾਚਾ ਰਸਨਾ ਗਾਏ, ਕਿਰਪਾ ਕਰੇ ਭਿੰਨੜੀ ਰੈਣ ਆਪ ਰਘੁਰਾਏ, ਕੱਟਿਆ ਜਾਏ ਲੱਗਾ ਤਨ ਕਾਇਆ ਤੇਰਾ ਦੁੱਖੜਾ। ਗੁਰ ਸੰਗਤ ਖ਼ੁਸ਼ੀ ਮਨਾਈ। ਰੈਣ ਸਬਾਈ ਭਿੰਨੜੀ ਸੰਗ ਰਲਾਈ। ਪ੍ਰਭ ਸਾਚੇ ਆਤਮ ਬਿਧੀ, ਸ਼ਬਦ ਤੀਰ ਰਿਹਾ ਚਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਇਆਂ ਦੇਵੇ ਸੱਚੀ ਆਪ ਵਡਿਆਈ। ਗੁਰਮੁਖ ਤੇਰਾ ਮਾਣ ਤਾਣ ਇਕ ਭਗਵਾਨ, ਦੂਸਰ ਨਾ ਕੋਈ ਵਿਚ ਜਹਾਨ। ਅੰਤਮ ਅੰਤ ਮਾਤ ਪਿਤ ਭੈਣ ਭਾਈ, ਸਾਕ ਸੱਜਣ ਸੈਣ ਸਰਬ ਛੱਡ ਜਾਣ। ਇਕੋ ਹਰਿ ਜੀ ਰਹੇ ਮੀਤ, ਭਗਤ ਬਿਠਾਏ ਵਿਚ ਸ਼ਬਦ ਬਬਾਣ। ਗੁਰਮੁਖ ਸਾਚੇ ਸਦ ਰਾਖੋ ਚੀਤ, ਸਾਚਾ ਮਿਤ ਅੰਤਮ ਜੋਤੀ ਮੇਲ ਮਿਲਾਨ। ਨਿਹਕਲੰਕ ਕਲ ਜਾਮਾ ਪਾਇਆ। ਭੇਵ ਛੁਪਾਇਆ ਦਿਸ ਨਾ ਆਇਆ। ਸ੍ਰਿਸ਼ਟ ਸਬਾਈ ਰਿਹਾ ਭੁਲਾਇਆ। ਗੁਰਮੁਖ ਸਾਚੇ ਲਏ ਜਗਾਇਆ। ਆਤਮ ਜੋਤੀ ਦੀਪ ਜਗਾਇਆ। ਤੇਲ ਬਾਤੀ ਨਾ ਕੋਇ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਦਏ ਦਿਖਾਇਆ। ਗੁਰ ਸੰਗਤ ਸਰਬ ਸੁਖਦਾਈਆ। ਦੇਵੇ ਹਰਿ ਕਿਰਪਾ ਕਰ ਆਪ ਵਧਾਈਆ। ਆਏ ਸਾਚੇ ਦਰ ਸਾਚੇ ਘਰ, ਰੈਣ ਖੁਸ਼ੀਆਂ ਨਾਲ ਲੰਘਾਈਆ। ਜੂਠੇ ਚੁੱਕੇ ਡਰ ਸਾਚੀ ਆਏ ਸਰਨਾ, ਮਿਲਿਆ ਕਾਇਆ ਸਾਚਾ ਘਰ ਸਰਬ ਦੁੱਖ ਗਵਾਈਆ। ਗੁਰਮੁਖ ਸਾਚੇ ਜਾਣ ਤਰ, ਜਿਨ੍ਹਾਂ ਰੱਖਿਆ ਏਕਾ ਡਰ, ਦੋਏ ਜੋੜ ਚਰਨ ਸਰਨ ਹਰਿ ਰਖਾਈਆ। ਜੋ ਜਨ ਰਹੇ ਬਚਨ ਮੋੜ, ਪ੍ਰਭ ਲੱਗੀ ਦੇਵੇ ਤੋੜ, ਲੱਖ ਚੁਰਾਸੀ ਦਏ ਭੁਆਈਆ। ਆਤਮ ਕਾਇਆ ਚਲੇ ਕੋਹੜ, ਦਰ ਸਾਚੇ ਤੋਂ ਦੇਵੇ ਰੋੜ੍ਹ, ਲੱਗੇ ਮੱਥੇ ਕਾਲਖ ਛਾਹੀਆ। ਏਕਾ ਪਰਖੇ ਮਿੱਠੇ ਕੌੜ, ਚੜ੍ਹਿਆ ਫਿਰਦਾ ਸ਼ਬਦ ਘੋੜ, ਮਾਣ ਹੰਕਾਰ ਸਭ ਦਾ ਰਿਹਾ ਤੋੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਵਿਚ ਨਾ ਕੋਈ ਆਈਆ। ਅਛਲ ਅਛੇਦਾ, ਕੋਈ ਜੀਵ ਨਾ ਪਾਵੇ ਤੇਰਾ ਭੇਦਾ। ਗਾ ਗਾ ਥੱਕੇ ਚਾਰੇ ਵੇਦਾ। ਦਸ ਅੱਠ ਪੁਰਾਨ ਕਰਨ ਧਿਆਨ ਗੁਣ ਨਿਧਾਨ, ਨਾ ਦਿਸੇ ਕਿਸੇ ਰਾਹ ਸਿੱਧਾ। ਖਾਣੀ ਬਾਣੀ ਹਰਿ ਸ਼ਬਦ ਮਧਾਣੀ। ਗਗਨ ਪਤਾਲਾਂ ਵਿਚੋਂ ਛਾਣੀ। ਫੇਰ ਬਣਾਈ ਕਲਜੁਗ ਰਾਣੀ। ਬੇਮੁਖ ਨਾ ਜਾਨਣ ਸੁਘੜ ਸਿਆਣੀ। ਜੂਠਾ ਝੂਠਾ ਹੋਇਆ ਘਰ ਲੱਗਾ ਦੁੱਖ, ਰਸਨ ਨਾ ਗਾਇਣ ਗੁਰ ਅਰਜਨ ਤੇਰੀ ਬਾਣੀ। ਝੂਠੇ ਗਿਆਨੀ ਆਤਮ ਧਿਆਨੀ ਬਣ ਗਏ ਬ੍ਰਹਮ ਗਿਆਨੀ। ਕੋਈ ਨਾ ਦੇਵੇ ਨਾਮ ਇਕ ਨਿਸ਼ਾਨੀ। ਇਕੋ ਭਰਿਆ ਆਤਮ ਹੰਕਾਰ ਦੂਜੀ ਰਲੀ ਬੇਈਮਾਨੀ। ਤੀਜੀ ਪ੍ਰਭ ਦਿਤੀ ਮਾਇਆ ਰਾਣੀ, ਦਰ ਘਰ ਸਾਚੇ ਸਚ ਬੀਜ ਸ਼ੈਤਾਨੀ। ਜੋ ਜਨ ਕਰੇ ਨਾ ਅੰਤ ਕਲ ਵਿਚਾਰ, ਦੁੱਖ ਲੱਗੇ ਕਾਇਆ ਫਾਨੀ। ਸੱਚਾ ਦਰ ਦਵਾਰ ਏਥੇ ਕਿਆ ਕੋਈ ਮਾਰੇ ਭਾਨੀ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰੇ ਸ਼ਬਦ ਸਾਚੀ ਕਾਨੀ। ਭੁਲਾ ਫਿਰੇ ਸਰਬ ਸੰਸਾਰ। ਕਲਜੁਗ ਜੀਵ ਝੂਠਾ ਚੰਮ ਅੰਤਮ ਹੋਣਾ ਕਾਗ, ਨਾ ਪਾਉਣੀ ਕਿਸੇ ਸਾਰ। ਕਿਉਂ ਗਵਾਇਆ ਮਾਨਸ ਜਨਮ, ਪਾਸਾ ਆਇਆ ਹਾਰ। ਝੂਠੇ ਰੱਖੇ ਮਨ ਵਿਚ ਭਰਮ, ਜੋਤ ਸਰੂਪੀ ਬੈਠਾ ਭੇਖ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਗੁਰ ਸੰਗਤ ਗੁਰ ਦਰ ਆਈਆ। ਹਰਿ ਸਾਚਾ ਮਾਣ ਦਵਾਈਆ। ਧੰਨ ਧੰਨ ਧੰਨ ਜਣੇਂਦੀ ਮਾਈ ਜਿਸ ਜੰਮੇ ਲਾਲ ਦੁਲਾਰ, ਆਏ ਗੁਰ ਸਰਨਾਈਆ। ਅੱਗੋਂ ਮਿਲਿਆ ਸੱਚਾ ਇਕ ਪਿਆਰ, ਕਿਰਪਾ ਕਰੇ ਆਪ ਰਘੁਰਾਈਆ। ਆਪੇ ਤਾਰੇ ਨਰ ਨਿਰੰਕਾਰ ਕਰ ਵਿਚਾਰ ਪਾਵੇ ਸਾਰ, ਜੋਤ ਸਰੂਪੀ ਸਭ ਦੇ ਵਿਚ ਸਮਾਈਆ। ਆਤਮ ਝਾਤੀ ਵੇਖੋ ਮਾਰ, ਏਕਾ ਜੋਤ ਹਰਿ ਨਿਰੰਕਾਰ, ਕਾਇਆ ਮਹੱਲ ਵਸੇ ਅਟੱਲ ਕਰੇ ਇਕ ਅਕਾਰ, ਤਨ ਬੁਤ ਕੋਈ ਨਜ਼ਰ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਫੂਲ ਆਪਣੀ ਹੱਥੀਂ ਭੇਟ ਚੜ੍ਹਾਈਆ। ਗਿਆਨ ਗੁਰੂ ਕੇ ਹੱਥ, ਜੀਵ ਨਾਦਾਨ ਹੈ। ਗਿਆਨ ਗੁਰੂ ਕੇ ਹੱਥ, ਜੀਵ ਤੇਰੀ ਕਾਇਆ ਸੁੰਞ ਮਸਾਣ ਹੈ। ਗਿਆਨ ਗੁਰੂ ਕੇ ਹੱਥ, ਕਲਜੁਗ ਜੀਵ ਉਡਦੇ ਫਿਰਦੇ ਜਿਉਂ ਭੂਤ ਪ੍ਰੇਤ ਪਵਣ ਮਸਾਣ ਹੈ। ਗਿਆਨ ਗੁਰੂ ਕੇ ਹੱਥ, ਜਨ ਸੰਤਾਂ ਦੇਵੇ ਚਰਨ ਸਰਨ ਧਿਆਨ ਹੈ। ਗਿਆਨ ਗੁਰੂ ਕੇ ਹੱਥ, ਗੁਰਮੁਖ ਪ੍ਰਭ ਪੂਰ ਕਰਾਏ ਚਰਨ ਸੇਵ, ਉਡਦੇ ਸ਼ਬਦ ਸੱਚੀ ਉਡਾਨ ਹੈ। ਗਿਆਨ ਗੁਰੂ ਕੇ ਹੱਥ, ਸਮਰਥ ਜਨ ਭਗਤਾਂ ਰਹੇ ਅੱਠੇ ਪਹਿਰ ਨਿਗਾਹਬਾਨ ਹੈ। ਗਿਆਨ ਗੁਰੂ ਕੇ ਹੱਥ, ਆਪੇ ਦੇਵੇ ਮਾਣ ਤਾਣ ਹੈ। ਗਿਆਨ ਗੁਰੂ ਕੇ ਹੱਥ, ਬੇਮੁਖਾਂ ਪਾਈ ਬੈਠਾ ਨੱਥ, ਗੁਰਮੁਖਾਂ ਸਗਲ ਵਸੂਰੇ ਜਾਇਣ ਲਥ, ਦਰਸ਼ਨ ਦਰ ਘਰ ਸਾਚੇ ਪਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਸਾਚਾ ਹਰਿ ਵਡ ਬਲੀ ਬਲਵਾਨ ਹੈ। ਵਡ ਬਲੀ ਹਰਿ ਬਲਵਾਨਾ। ਅੱਠੇ ਪਹਿਰ ਨੌਜਵਾਨਾ। ਜੋਤ ਸਰੂਪੀ ਇਕੋ ਪਹਿਰੇ ਸੱਚਾ ਬਾਨਾ। ਜੀਵ ਜੰਤ ਨਾ ਕੋਈ ਪਛਾਣੇ ਨਾ ਕੋਈ ਜਾਣੇ, ਹਰਿ ਜੀ ਵਸੇ ਕਿਸ ਟਿਕਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਇਆ ਕਮਾਏ, ਸਿਰ ਆਪਣਾ ਹੱਥ ਟਿਕਾਏ, ਦਸਮ ਦਵਾਰ ਬੂਝ ਬੁਝਾਏ, ਬਜ਼ਰ ਕਪਾਟੀ ਖੋਲ੍ਹ ਵਖਾਏ, ਜਗਾਏ ਜੋਤ ਇਕ ਮਹਾਨਾ। ਸੋਹੰ ਸਾਚਾ ਹਰਿ ਲਿਆਵੇ। ਸਤਿਜੁਗ ਸਾਚਾ ਰਾਹ ਦਿਖਾਵੇ। ਚਾਰ ਵਰਨ ਕੰਨ ਸੁਣਾਵੇ। ਸੋਹੰ ਸਾਚਾ ਜਾਪ ਜਪਾਵੇ। ਚਾਰ ਕੁੰਟ ਡੰਕ ਵਜਾਵੇ। ਸੋਹੰ ਸਾਚਾ ਸੀਰ ਪਿਲਾਵੇ। ਏਕਾ ਸਾਚਾ ਰੰਗ ਚੜ੍ਹਾਵੇ। ਜੋਤ ਸਰੂਪੀ ਮਸਤਕ ਲਾਵੇ। ਸੋਹੰ ਸਾਚਾ ਸ਼ਬਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੰਨ ਸੁਣਾਵੇ। ਸੋਹੰ ਸ਼ਬਦ ਵਿਚ ਸੰਸਾਰ। ਆਪ ਜਪਾਏ ਪਹਿਲੀ ਵਾਰ। ਆਪ ਬੰਧਾਏ ਸਾਚੀ ਧਾਰ। ਗੁਰਮੁਖਾਂ ਕਰੇ ਇਕ ਪਿਆਰ। ਦੂਜਾ ਦੇਵੇ ਨਾਲ ਚਰਨ ਸਰਨ ਹਰਿ ਦਾਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਾਪ ਜਪਾਈ, ਗੁਰਮੁਖਾਂ ਅੰਤਮ ਦਏ ਵਡਿਆਈ, ਰਸਨਾ ਰਹੇ ਜੀਵ ਉਚਾਰ। ਸੋਹੰ ਸ਼ਬਦ ਸਾਚਾ ਜਾਪਾ। ਗੁਰਮੁਖਾਂ ਮਾਰੇ ਤੀਨੋ ਤਾਪਾ। ਪ੍ਰਗਟ ਹੋਏ ਆਪੇ ਆਪਾ। ਕਲਜੁਗ ਅੰਤਮ ਅੰਤ ਦਰ ਘਰ ਵਰ ਦੇ ਰਿਹਾ ਬਿਧਾਤਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਲੱਗੀ ਮੈਲ ਲਾਹੇ ਗੁਰਮੁਖਾਂ ਪਾਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਹਰਿ ਰਘੁਰਾਈ ਸ੍ਰਿਸ਼ਟ ਸਬਾਈ ਮਾਈ ਬਾਪਾ। ਮਾਈ ਬਾਪ ਆਪ ਕਰਤਾਰ। ਸਤਿਜੁਗ ਸਾਚਾ ਲੱਗਾ ਮਾਤ, ਕਿਰਪਾ ਕਰੇ ਹਰਿ ਦਾਤਾਰ। ਗੁਰਮੁਖਾਂ ਦੇਵੇ ਸ਼ਬਦ ਸੁਗਾਤ, ਆਪ ਮਿਟਾਏ ਅੰਧੇਰੀ ਰਾਤ, ਦੀਪਕ ਜਗਾਏ ਕਰੇ ਉਜਿਆਰ। ਚਰਨ ਬੰਧਾਏ ਨਾਤ, ਸਰਬ ਉਠਾਏ ਆਪ, ਪੂਰਬ ਕਰ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸੋ ਪੁਰਖ ਨਿਰੰਜਣ ਗੁਰਮੁਖਾਂ ਪਾਏ ਸ਼ਬਦ ਸਾਚਾ ਅੰਜਨ, ਪੂਰਬ ਕਰਮ ਕਰ ਵਿਚਾਰ। ਸੋਹੰ ਸ਼ਬਦ ਅਪਰ ਅਪਾਰਾ। ਚਾਰ ਵਰਨ ਊਚ ਨੀਚ ਕਰੇ ਇਕ ਵਿਚਾਰਾ। ਮਸੀਤ ਮੰਦਰ ਕਿਤੇ ਨਾ ਮਿਲੇ ਨਾ ਮਿਲੇ ਕਿਸੇ ਗੁਰਦਵਾਰਾ। ਅਜਪਾ ਜਾਪ ਸਵਾਸ ਨਾਸੀ, ਤ੍ਰਿਕੁਟੀ ਕਰੇ ਆਪ ਵਾਸੀ, ਸਰਗੁਣ ਰੂਪ ਦਿਖਾਏ। ਨਿਰਗੁਣ ਕਰੇ ਵਿਚ ਵਾਸ, ਦੀਪਕ ਜੋਤੀ ਆਪ ਜਗਾਏ। ਸੋਹੰ ਸ਼ਬਦ ਰਸਨਾ ਗਾਏ। ਪ੍ਰਭ ਅਬਿਨਾਸ਼ੀ ਆਪੇ ਆਪ, ਗੁਰਮੁਖਾਂ ਸਾਰ ਸੰਭਾਲਦਾ। ਕਾਇਆ ਸੱਚੀ ਪਾਲਦਾ ਰੱਖੇ ਠੰਡੀ ਛਾਇਆ, ਜੋ ਜਨ ਰਸਨ ਉਚਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰਦਾ। ਸੋਹੰ ਸਦਾ ਸਹਾਈ ਸੱਚਾ ਸੀਰ ਹੈ। ਦਿਤੀ ਹਰਿ ਵਡਿਆਈ, ਸਤਿਜੁਗ ਦਾਤ ਝੋਲੀ ਪਾਈ, ਧਰਤ ਮਾਤ ਖ਼ੁਸ਼ੀ ਮਨਾਈ, ਦੇਵੇ ਸੱਚੀ ਧੀਰ ਹੈ। ਪਾਣੀ ਆਈ ਬਾਹਰ ਲਛਮੀ, ਚਰਨ ਝੱਸੇ ਹਰਿ ਰਘੁਰਾਈਆ। ਸਾਗਰ ਮਥਨ ਕਰ ਬਾਹਰ ਬਹਾਈ, ਪ੍ਰਭ ਆਪਣੇ ਦਰ ਸੁਹਾਈ, ਕਰੇ ਖੇਲ ਰਘੁਰਾਈਆ। ਗੁਰ ਦਰ ਮਿਲੇ ਨਾ ਕਿਸੇ ਵਡਿਆਈ ਧੀ ਜਵਾਈ, ਉਤਰੇ ਪਾਰ ਜਿਸ ਚਰਨ ਸੇਵ ਕਮਾਈਆ। ਨਿਹਕਲੰਕ ਨਰਾਇਣ ਨਰ ਅਵਤਾਰ, ਚੌਹਾਂ ਵਰਨਾਂ ਕਰੇ ਪਿਆਰ, ਨਾ ਕੋਈ ਜਾਣੇ ਸਿੱਖ ਸਰਦਾਰ, ਨਾ ਕੋਈ ਜਾਣੇ ਚੂਹੜਾ ਚੁਮਿਆਰ, ਨਾ ਕੋਈ ਪਿਛਲੀ ਸਾਰ, ਸਰਬ ਜੀਆ ਇਕੋ ਯਾਰ, ਦੇਵੇ ਸਰਬ ਵਡਿਆਈਆ। ਬੇਮੁਖ ਜੀਵਾਂ ਪਾਈ ਵੰਡ, ਵਿਚ ਮਾਤ ਪ੍ਰਭ ਵੱਢੀ ਬੈਠਾ ਕੰਡ, ਘਰ ਘਰ ਪਈ ਲੜਾਈਆ। ਕਲਜੁਗ ਜੀਵ ਹੋਏ ਖੰਡ ਖੰਡ, ਅੰਤਮ ਦਿਤੀ ਹਰਿ ਜੁਦਾਈਆ। ਹੋਈ ਆਤਮ ਸਭ ਦੀ ਰੰਡ, ਇਕੋ ਭਰਿਆ ਵਿਚ ਘੁਮੰਡ, ਧੀਰਜ ਧਰਮ ਵਾਲੀ ਟੁੱਟੀ ਗੰਢ, ਹੋਏ ਫਿਰਦੇ ਜਗਤ ਸ਼ੁਦਾਈਆ। ਥਾਂ ਨਾ ਮਿਲੇ ਕਿਤੇ ਵਿਚ ਨਵ ਖੰਡ ਬ੍ਰਹਿਮੰਡ, ਧਰਮ ਰਾਏ ਅੱਧ ਵਿਚ ਅਟਕਾਈਆ। ਓਥੇ ਮਾਰੇ ਡਾਹਢੀ ਫੰਡ, ਨਾ ਹਰਿ ਵਿਚਾਰਿਆ ਵਿਚ ਵਰਭੰਡ, ਦੇਵੇ ਅੰਤਮ ਸਖਤ ਸਜ਼ਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਫੜ ਬਾਂਹ, ਦਰ ਘਰ ਸਾਚੇ ਆਪ ਬਹਾਈਆ। ਸੋਹੰ ਸ਼ਬਦ ਚੜ੍ਹਿਆ ਚਾਅ। ਪ੍ਰਭ ਅਬਿਨਾਸ਼ੀ ਦਿਤਾ ਲੇਖ ਲਿਖਾ। ਸਤਿਜੁਗ ਸਾਚੇ ਪੂਰਾ ਦਿਤਾ ਸਾਥ ਰਲਾ। ਵਿਚ ਮਾਤ ਸਤਿ ਸੁਗਾਤ, ਧਰਤ ਮਾਤ ਤੇਰੀ ਝੋਲੀ ਪਾ। ਗੁਰਮੁਖਾਂ ਪੁਛਣੀ ਵਾਤ, ਬੇਮੁਖਾਂ ਕਰਨੀ ਅੰਧੇਰੀ ਰਾਤ, ਨਾ ਮਿਲੇ ਕੋਈ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੋ ਹੱਥੀਂ ਫੜੀਂ ਸਭਨਾਂ ਬਾਂਹ। ਸੋਹੰ ਸ਼ਬਦ ਸੰਤ ਪਿਆਰਿਆ। ਗੁਰਮੁਖਾਂ ਦਰ ਦਰਬਾਰ ਜਾਹ, ਆਤਮ ਕਰੇ ਇਕ ਵਿਚਾਰਿਆ। ਨਾ ਕੋਈ ਜਾਣੇ ਪਿਤਾ ਮਾਂ, ਗੁਰਮੁਖਾਂ ਆਪਣੇ ਆਪ ਬਣਾ ਰਿਹਾ। ਦਰਗਹਿ ਸਾਚੀ ਲਾਵੇ ਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਸਿੰਘ ਸਿੰਘਾਸਣ ਬੈਠਾ ਸਾਚਾ ਸਮਾਂ ਸੁਹਾ ਰਿਹਾ। ਸੋਹੰ ਸ਼ਬਦ ਸਤਿਜੁਗ ਉਠਿਆ ਪ੍ਰਭਾਤ। ਕਲਜੁਗ ਝੂਠੀ ਗਈ ਰੈਣ, ਨਾਲ ਆਈ ਸੁਹੰਞਣੀ ਰਾਤ। ਤੀਜੇ ਰਲੇ ਸੰਤ ਜਨ ਤਿੰਨਾਂ ਮਿਲ ਬਣੀ ਇਕ ਬਰਾਤ। ਪ੍ਰਭ ਅਬਿਨਾਸ਼ੀ ਤਿੰਨਾਂ ਲੋਕਾਂ ਵਿਚੋਂ ਲਏ ਚੁਣ, ਦੇਵੀ ਦੇਵਤ ਸੁਰਪਤ ਰਾਜਾ ਇੰਦ ਉਪਰ ਬੈਠੇ, ਥੱਲੇ ਰਹੇ ਮਾਰ ਝਾਤ। ਨਿਹਕਲੰਕ ਕਲ ਜੋਤ ਪ੍ਰਗਟਾਈ, ਪੁਰੀਆਂ ਲੋਆਂ ਹੋਏ ਰੁਸ਼ਨਾਈ, ਬੈਠਾ ਮਿਲੇ ਇਕ ਇਕਾਂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਨਾ ਕੋਈ ਜਾਤ ਨਾ ਕੋਈ ਪਾਤ। ਨਾ ਕੋਈ ਜਾਤ ਨਾ ਕੋਈ ਪਾਤੀ। ਨਾ ਕੋਈ ਪਿਤਾ ਨਾ ਕੋਈ ਮਾਤੀ। ਨਾ ਕੋਈ ਭੈਣ ਨਾ ਕੋਈ ਭਰਾਤੀ। ਨਾ ਕੋਈ ਦਿਵਸ ਨਾ ਕੋਈ ਰਾਤੀ। ਨਾ ਸੋਏ ਨਾ ਕੋਈ ਜਗਾਤੀ। ਨਾ ਰੋਏ ਨਾ ਕੋਇ ਹਸਾਤੀ। ਗੁਰਮੁਖਾਂ ਮੈਲ ਪਾਪਾਂ ਧੋਏ, ਦੇਵੇ ਬੂੰਦ ਸਵਾਂਤੀ। ਆਪ ਉਠਾਏ ਕਲਜੁਗ ਸੋਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਇਕ ਸੱਚਾ ਹਰਿ ਸੱਚਾ ਘਰ, ਜਿਥੇ ਵਸੇ ਜੋਤ ਸਰੂਪੀ Tੱੁਤਮ ਜਾਤੀ। ਉਤਮ ਜਾਤ ਜੋਤ ਸਰੂਪਾ। ਨਾ ਕੋਈ ਰੰਗ ਨਾ ਕੋਈ ਰੂਪਾ। ਕਿਆ ਕੋਈ ਜਾਣੇ ਵਡਾ ਸ਼ਾਹ ਭੂਪਾ। ਹਰਿ ਜੀ ਸੱਚਾ ਇਕੋ ਸਤਿ ਸਰੂਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ, ਸ੍ਰਿਸ਼ਟ ਭੁਲਾਈ ਅਚਰਜ ਖੇਲ ਰਚਾਈ, ਕਰੇ ਖੇਲ ਜਗਤ ਅਨੂਪਾ। ਮਿਟੇ ਜਗਤ ਅੰਧੇਰਾ ਜੋਤ ਜਗਾਈਆ। ਨਾ ਕੋਈ ਜਾਣੇ ਸੰਞ ਸਵੇਰਾ, ਅੱਠੇ ਪਹਿਰ ਰਹੇ ਰੁਸ਼ਨਾਈਆ। ਚੁਕਾਏ ਅੰਧੇਰ ਮਿਲੇ ਮੇਲ ਪਹਿਲੀ ਵੇਰ, ਗੁਰਮੁਖ ਸਾਚੇ ਸੰਤ ਜਨਾਂ ਚਰਨ ਬਹਾਏ ਨਾ ਲਾਏ ਦੇਰ, ਬੇਮੁਖਾਂ ਦਿਸ ਨਾ ਆਈਆ। ਪ੍ਰਗਟ ਹੋਏ ਸਿੰਘ ਸ਼ੇਰ ਸ਼ੇਰ ਦਲੇਰ, ਗੁਰਮੁਖਾਂ ਵਸੇ ਆਤਮ ਨੇਰਨ ਨੇਰ, ਬੇਮੁਖਾਂ ਦੂਰ ਦਿਸਾਈਆ। ਸ੍ਰਿਸ਼ਟ ਸਬਾਈ ਆਪ ਭੁਲਾਈ ਕਰ ਕਰ ਹੇਰ ਫੇਰ, ਰਾਹ ਵੱਖੋ ਵੱਖ ਦਿਖਾਈਆ। ਸਤਿਜੁਗ ਸਾਚੇ ਉਠ ਹੋ ਦਲੇਰ, ਬਣ ਸਾਚਾ ਸ਼ੇਰ, ਚਾਰ ਵਰਨ ਏਕਾ ਸਰਨ ਨਿਹਕਲੰਕ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਨ ਸਰਬ ਜੀਆਂ ਏਕਾ ਏਕ ਰਘੁਰਾਈਆ। ਹਰਿ ਤੋੜ ਜਗਤ ਜੰਜ਼ਾਲਾ। ਗਲ ਪਾ ਸ਼ਬਦ ਮਾਲਾ। ਧੋ ਕਲਜੁਗ ਦਾਗ ਕਾਲਾ। ਅੱਗੇ ਦੱਸ ਰਾਹ ਸੁਖਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਫਲ ਲਗਾਏ ਆਤਮ ਸਾਚੇ ਡਾਲਾ।