Granth 04 Likhat 018: 5 Jeth 2011 Bikarmi Pind Bugghe Jila Amritsar Gurpurab Utte

੫ ਜੇਠ ੨੦੧੧ ਬਿਕ੍ਰਮੀ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ ਗੁਰਪੂਰਬ ਉਤੇ

ਹਰਿ ਜੋਤ ਜਗਤ ਰੁਸ਼ਨਾਈ ਹੈ। ਪ੍ਰਭ ਅਬਿਨਾਸ਼ੀ ਏਕਾ ਏਕ ਜਗਾਈ ਹੈ। ਜਨ ਭਗਤਾਂ ਬਖ਼ਸ਼ੇ ਚਰਨ ਟੇਕ, ਸੇਕ ਨਾ ਲੱਗੇ ਰਾਈ ਹੈ। ਗੁਰਮੁਖਾਂ ਬੁੱਧ ਕਰੇ ਬਿਬੇਕ, ਦਰ ਘਰ ਸਾਚੇ ਮਿਲੇ ਵਡਿਆਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਇਆ ਦੇਣ ਵਧਾਈ ਹੈ। ਜਗੇ ਜੋਤ ਜਗਤ ਨਿਰਾਲੀ। ਸਤਿ ਸਰੂਪ ਹਰਿ ਵੱਡਾ ਸ਼ਾਹੋ ਭੂਪ, ਸ੍ਰਿਸ਼ਟ ਸਬਾਈ ਰਹੀ ਸਵਾਲੀ। ਕਰੇ ਪ੍ਰਕਾਸ਼ ਵਿਚ ਅੰਧ ਕੂਪ, ਨਾ ਕੋਈ ਮੰਗੇ ਵਿਚ ਦਲਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਜਨ ਭਗਤਾਂ ਕਰੇ ਆਪ ਰਖਵਾਲੀ। ਹਰਿ ਜੋਤ ਜਗਤ ਅਕਾਰਾ। ਆਪਣਾ ਕਰੇ ਸਚ ਵਿਹਾਰਾ। ਨਿਹਕਲੰਕ ਨਰ ਅਵਤਾਰਾ। ਲੱਖ ਚੁਰਾਸੀ ਗਲ ਪਾਏ ਫਾਸੀ, ਨਾ ਹੋਏ ਛੁਟਕਾਰਾ। ਗੁਰ ਪੂਰੇ ਗੁਰਮੁਖ ਸਾਚੇ ਬਲ ਬਲ ਜਾਸੀ, ਸੋਹੰ ਸ਼ਬਦ ਚਾਰ ਕੁੰਟ ਕਰਾਏ ਜੈ ਜੈ ਕਾਰਾ। ਕਲਜੁਗ ਅੰਧੇਰ ਅੰਤ ਵਿਨਾਸੀ, ਮਿਟੇ ਧੁੰਦੂਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਪੰਚਮ ਜੇਠ ਨਿਹਕਲੰਕ ਨਰਾਇਣ ਨਰ ਅਵਤਾਰਾ। ਹਰਿ ਜੋਤ ਸਦਾ ਇਕਾਗਰ। ਗੁਰਮੁਖਾਂ ਕਰਮ ਕਰੇ ਉਜਾਗਰ। ਸਾਚੀ ਵਸਤ ਵਿਚ ਟਿਕਾਏ, ਗੁਰਸਿਖ ਤੇਰੀ ਕਾਇਆ ਗਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਵ ਆਪ ਖੁਲ੍ਹਾਏ, ਗੁਰਮੁਖ ਸਾਚੇ ਪਾਰ ਕਰਾਏ, ਵਿਚ ਮਾਤ ਸੰਸਾਰ ਸਾਗਰ। ਹਰਿ ਜੋਤ ਜਗਤ ਦਿਵਾਲੀ। ਕਲਜੁਗ ਅੰਧੇਰੀ ਰਾਤ ਘਟਾ ਕਾਲੀ। ਕਿਸੇ ਫੁੱਲ ਨਾ ਦਿਸੇ ਡਾਲੀ। ਗੁਰਮੁਖ ਸਾਚੇ ਸੰਤ ਜਨਾਂ, ਪੰਚਮ ਜੇਠ ਪ੍ਰਗਟ ਹੋਏ ਆਪ ਕਰੇ ਰਖਵਾਲੀ। ਦੁਰਮਤ ਮੈਲ ਪਾਪਾਂ ਧੋਏ, ਦੂਸਰ ਅਵਰ ਨਾ ਦਿਸੇ ਕੋਇ, ਆਪੇ ਬਣੇ ਸੱਚਾ ਮਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵੇਸ ਮਾਝੇ ਦੇਸ, ਚਾਰ ਕੁੰਟ ਉਠ ਉਠ ਵੇਖੇ, ਬੇਮੁਖ ਸਾਰੇ ਕੱਢਣ ਗਾਲੀ। ਬੇਮੁਖਾਂ ਆਤਮ ਹੋਈ ਅੰਧ। ਦੂਈ ਦਵੈਤੀ ਮਾਇਆ ਕੰਧ। ਬੇਮੁਖ ਲਾਇਣ ਰਸਨਾ ਮਦਿਰਾ ਮਾਸ ਗੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲੇ ਭੰਨੇ ਬੱਤੀ ਦੰਦ। ਬੱਤੀ ਦੰਦ ਦੇਵੇ ਤੋੜ। ਚੜ੍ਹ ਕੇ ਆਏ ਸ਼ਬਦ ਘੋੜ। ਗੁਰਮੁਖਾਂ ਜੋੜ ਲਏ ਜੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਬਣਾਏ, ਤਨ ਪਹਿਨਾਏ ਚਿੱਟੇ ਬਾਣੇ, ਆਪੇ ਪਰਖੇ ਕਲਜੁਗ ਜੀਵ ਮਿੱਠੇ ਕੌੜ। ਆਪੇ ਪਰਖੇ ਮਿੱਠੇ ਕੌੜੇ। ਨਿਹਕਲੰਕ ਕਲ ਜਾਮਾ ਪਾਇਆ, ਅਚਰਜ ਖੇਲ ਆਪ ਰਚਾਏ, ਵੇਲੇ ਅੰਤਮ ਗੁਰਸਿਖਾਂ ਬਹੁੜੇ। ਪੰਡਤ ਪਾਂਧੇ ਭੁਲੇ ਫਿਰਦੇ, ਕਲਜੁਗ ਮਾਇਆ ਰੁਲੇ ਫਿਰਦੇ, ਸਰਬ ਸੁਣਾਉਂਦੇ, ਪ੍ਰਗਟ ਹੋਣਾ ਘਰ ਬ੍ਰਹਿਮਣ ਗੌੜੇ। ਜੋਤੀ ਜੋਤ ਸਰੂਪ ਹਰਿ, ਕਲ ਕਲਕੀ ਅਵਤਾਰ ਗੁਰ ਗੋਬਿੰਦ ਬਣਿਆ ਆਪ ਲਿਖਾਰ, ਵਿਚ ਸੰਸਾਰ ਹਰਿ ਜੀ ਬਹੁੜੇ। ਆਦਿ ਪੁਰਖ ਨਿਰੰਜਣਾ। ਪੁਰਖ ਪੁਰਖੋਤਮ ਦਰਦ ਦੁੱਖ ਭੈ ਭੰਜਨਾ। ਜੁਗਾ ਜੁਗੰਤ ਹਰਿ ਸਾਚਾ ਸਾਕ ਸੈਣ ਸੱਜਣਾ। ਮਾਣ ਰਖਾਏ ਸਾਧ ਸੰਤ, ਹਰਿ ਸਾਚਾ ਕੰਤ ਬਣਤ ਬਣਾਏ ਵਿਚ ਮਾਤ ਪਰਦੇ ਕੱਜਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਆਪ ਰਚਾਏ, ਲੱਖ ਚੁਰਾਸੀ ਭਾਂਡਾ ਤੇਰਾ ਅੰਤਮ ਵਾਰੀ ਭੱਜਣਾ। ਚਾਰ ਜੁਗ ਹਰਿ ਕਥਾ ਵਖਾਣੇ। ਆਪ ਲਿਖਾਏ ਆਪਣੇ ਬਾਣੇ। ਚਾਰ ਜੁਗ ਹਰਿ ਭੇਖ ਵਟਾਣੇ। ਭੁਲੇ ਫਿਰਦੇ ਰਾਜੇ ਰਾਣੇ। ਸਾਰ ਨਾ ਪਾਇਣ ਸੁਘੜ ਸਿਆਣੇ। ਕਲਜੁਗ ਡੋਬੇ ਪੂਰ, ਨਾ ਕੋਈ ਹੱਥ ਆਏ ਵੰਞ ਮੁਹਾਣੇ। ਬੇਮੁਖ ਜਾਨਣ ਹਰਿ ਵਸੇ ਦੂਰ, ਗੁਰਮੁਖਾਂ ਆਤਮ ਹਰਿ ਸਮਾਣੇ। ਏਕਾ ਜੋਤ ਸਾਚਾ ਨੂਰ, ਜਨ ਭਗਤਾਂ ਰੰਗ ਸਾਚਾ ਮਾਣੇ। ਜੋਤੀ ਜੋਤ ਸਰੂਪ ਹਰਿ, ਅੱਠੇ ਪਹਿਰ ਖੜਿਆ ਰਹੇ ਸਿਰਹਾਣੇ। ਆਤਮ ਸੇਜਾ ਵੇਖ ਵਿਚਾਰ। ਪ੍ਰਭ ਅਬਿਨਾਸ਼ੀ ਪਹਿਰੇਦਾਰ। ਖੜਾ ਰਹੇ ਦਰ ਦਵਾਰ। ਅੱਠੇ ਪਹਿਰ ਵਾਜਾਂ ਮਾਰੇ ਕਰੇ ਖ਼ਬਰਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਪਸਰ ਪਸਾਰ। ਲੱਖ ਚੁਰਾਸੀ ਹਰਿ ਉਪਾਈ। ਸਾਚੀ ਜੋਤ ਹਰਿ ਟਿਕਾਈ। ਗੁਰਮੁਖ ਵਿਰਲੇ ਬੂਝ ਬੁਝਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤਾ ਜੁਗਾ ਜੁਗੰਤਾ ਏਕਾ ਜੋਤ ਹਰਿ ਰਘੁਰਾਈ। ਲੱਖ ਚੁਰਾਸੀ ਹਰਿ ਉਪਾਏ। ਸਾਰਾ ਭੇਵ ਦਏ ਖੁਲ੍ਹਾਏ। ਚਵੀ ਜਾਮੇ ਪ੍ਰਗਟ ਕਰ, ਕਲਜੁਗ ਤੇਰਾ ਅੰਤ ਕਰਾਏ। ਆਪੇ ਵਸੇ ਸਾਚੇ ਘਰ, ਦਿਸ ਕਿਸੇ ਨਾ ਆਏ। ਗੁਰਮੁਖਾਂ ਚੁਕਾਏ ਜਮ ਕਾ ਡਰ, ਆਪਣੀ ਦਇਆ ਕਮਾਏ। ਆਪ ਨੁਹਾਏ ਅੰਮ੍ਰਿਤ ਆਤਮ ਸਾਚੇ ਸਰ, ਦੂਈ ਦਵੈਤੀ ਮੈਲ ਗਵਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲਾ ਜਾਮਾ ਸਤਿਜੁਗ ਸਾਚੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਉਪਾਏ। ਪਹਿਲਾ ਜਾਮਾ ਪਹਿਲਾ ਰੂਪ। ਕਰੇ ਕਰਾਏ ਹਰਿ ਵਡਾ ਭੂਪ। ਨਾ ਕੋਈ ਜਾਣੇ ਰੰਗ ਰੂਪ। ਇੱਕਾ ਜੋਤੀ ਇੱਕਾ ਗੋਤੀ, ਤਿੰਨਾਂ ਲੋਕਾਂ ਸਤਿ ਸਰੂਪ। ਕਰੇ ਕਰਾਏ ਹਰਿ ਵਡਾ ਭੂਪ। ਤਿੰਨਾਂ ਲੋਕਾਂ ਹਰਿ ਸਤਿਵਾਦੀ। ਸਦਾ ਰਹੇ ਇਕ ਅਨਾਦੀ। ਸ੍ਰਿਸ਼ਟ ਸਬਾਈ ਜਿਸ ਨੇ ਸਾਧੀ। ਜੋਤੀ ਜੋਤ ਸਰੂਪ ਹਰਿ, ਆਪਣੀ ਜੋਤ ਆਪ ਜਗਾਏ ਨਾ ਕੋਈ ਮਾਤ ਪਿਤਾ ਨਾ ਕੋਈ ਦਾਦਾ ਦਾਦੀ। ਮਾਤ ਪਿਤਾ ਨਾ ਹਰਿ ਰਖਾਏ। ਸਾਚਾ ਸੀਰ ਨਾ ਕੋਈ ਪਿਆਏ। ਇਕੋ ਮਿਤਾ ਜਿਸ ਮਾਨਸ ਜਨਮ ਜਿੱਤਾ, ਚਰਨ ਪ੍ਰੀਤੀ ਸੇਵ ਕਮਾਏ। ਜੋਤ ਸਰੂਪੀ ਜੋਤ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਰਿ ਇਕੋ ਜੋਤ ਇਕੋ ਗੋਤ ਆਦਿ ਅੰਤ ਜੁਗਾ ਜੁਗੰਤ ਵਿਚ ਮਾਤ ਰਖਾਏ। ਦੂਜਾ ਜਾਮਾ ਹਰਿ ਜੀ ਪਾਏ। ਬਰਾਹ ਰੂਪ ਭੇਖ ਵਟਾਏ। ਦੁਸ਼ਟ ਦੈਂਤ ਆਪ ਖਪਾਏ। ਧਰਤ ਮਾਤ ਵਿਚੋਂ ਪਤਾਲ ਬਾਹਰ ਲਿਆਏ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਆਪਣੇ ਭਾਣੇ ਸਦ ਸਮਾਏ। ਤੀਜਾ ਲੈ ਹਰਿ ਅਵਤਾਰ। ਆਪਣੇ ਖੇਲ ਕਰੇ ਅਪਾਰ। ਯਗੇ ਪੁਰਸ਼ ਨਾਮ ਕਰਤਾਰ। ਕਿਆ ਕੋਈ ਜਾਣੇ ਇਸ ਦੀ ਸਾਰ। ਆਦਿ ਅੰਤ ਜੁਗਾ ਜੁਗੰਤ ਆਪੇ ਕਰੇ ਆਪ ਅਕਾਰ। ਜਗਤ ਰੀਤੀ ਆਪ ਚਲਾਈ। ਲੱਖ ਚੁਰਾਸੀ ਜਿਸ ਉਪਾਈ। ਨੌਂ ਲੱਖ ਵਿਚ ਜਲ ਟਿਕਾਈ। ਦਸ ਲੱਖ ਅੰਡਜ ਵਿਚ ਰਖਾਈ। ਗਿਆਰਾਂ ਲੱਖ ਢਿੱਡ ਭਾਰ ਰਿੜਾਈ। ਵੀਹ ਲੱਖ ਬਨਾਸਪਤ ਉਪਾਈ। ਤੀਹ ਲੱਖ ਚਾਰ ਪਾਉਂ ਲਿਖਾਈ। ਚਾਰ ਲੱਖ ਮਾਨਸ ਦੇਹੀ ਉਪਜਾਈ। ਆਦਿ ਅੰਤ ਸਾਚੇ ਭਗਵੰਤ ਆਪਣੀ ਖੇਲ ਆਪਣੇ ਹੱਥ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜੇ ਜਾਮੇ ਯਗ ਕਰਨ ਦੀ ਆਪਣੀ ਆਪ ਰੀਤ ਚਲਾਈ। ਕੀਆ ਯਗਯ ਹਰਿ ਭਗਵਾਨ। ਸਾਧਾਂ ਸੰਤਾਂ ਦੇਵੇ ਦਾਨ। ਏਕਾ ਨਾਮ ਕਰੇ ਪਛਾਣ। ਜੋਤੀ ਜੋਤ ਸਰੂਪ ਹਰਿ, ਏਕਾ ਸ਼ਬਦ ਸੁਣਾਏ ਆਤਮ ਜਾਏ ਮਾਨ। ਚੌਥਾ ਲਿਆ ਅਵਤਾਰ ਹਾਵ ਗਰੀਵ ਨਾਮ ਰੂਪ ਕਰੇ ਕਰਤਾਰ। ਲਾਲ ਰੰਗ ਸੱਚੀ ਸਰਕਾਰ। ਬ੍ਰਹਮਾ ਵੇਦ ਹੋਏ ਖੁਆਰ। ਕੈਂਟਬ ਦੈਂਤ ਖੜੇ ਵਿਚ ਧਰਤ ਮਾਤ ਮੰਝਧਾਰ। ਪ੍ਰਗਟ ਹੋ ਆਏ ਦਰੇ, ਵਿਚੋਂ ਪਤਾਲ ਕੱਢੇ ਬਾਹਰ। ਜੋਤੀ ਜੋਤ ਸਰੂਪ ਹਰਿ, ਕਿਆ ਕੋਈ ਪਾਵੇ ਸਾਰ। ਆਦਿ ਅੰਤ ਆਪਣਾ ਕਰੇ ਆਪ ਵਿਚਾਰ। ਜੋਤੀ ਜੋਤ ਸਰੂਪ ਹਰਿ, ਤਿੰਨਾਂ ਲੋਕਾਂ ਕਰੇ ਆਪਣਾ ਪਸਰ ਪਸਾਰ। ਪੰਜਵਾਂ ਜਾਮਾ ਨਰਾਇਣ ਨਰ ਪਾਇਆ। ਬਦਰੀ ਕੇਦਾਰ ਨਾਥ ਡੇਰਾ ਲਾਇਆ। ਤਪ ਕਰਨ ਦਾ ਰਾਹ ਵਖਾਇਆ। ਸਤਿਜੁਗ ਸਾਚੇ ਤੇਰਾ ਸਾਚਾ ਰਾਹ, ਆਪਣੀ ਹੱਥੀਂ ਆਪ ਬਣਾਇਆ। ਦੇਵੇ ਮਾਣ ਥਾਉਂ ਥਾਈਂ ਆਪ ਵਿਹਾਇਆ। ਜੋਤੀ ਜੋਤ ਸਰੂਪ ਹਰਿ, ਵੇਲਾ ਵਕਤ ਆਪ ਪਛਾਣੇ ਕਿਸੇ ਦੂਸਰ ਭੇਵ ਨਾ ਪਾਇਆ। ਛੇਵਾਂ ਜਾਮਾ ਹਰਿ ਲਿਖਾਏ। ਕਪਲ ਮੁਨ ਨਾਮ ਰਖਾਏ। ਮੁਨ ਸੁੰਨ ਆਪ ਤੁੜਾਏ। ਕਵਣ ਜਾਣੇ ਹਰਿ ਤੇਰੇ ਗੁਣ, ਆਵੇ ਜਾਵੇ ਭੇਖ ਵਟਾਏ। ਏਕਾ ਮਾਤਾ ਸੰਖ ਯੋਗ, ਸਾਚਾ ਰਾਹ ਆਪ ਵਖਾਏ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਆਪਣਾ ਅੰਕ ਆਪਣੇ ਸੰਗ ਆਪ ਨਿਭਾਏ। ਸਤਵਾਂ ਜਾਮਾ ਲੇਖ ਲਿਖਾਵਣਾ। ਦਤਾ ਤ੍ਰੈ ਨਾਮ ਲਿਖਾਵਣਾ। ਯਦੁ ਬੰਸੀ ਜਿਸ ਉਪਜਾਵਣਾ। ਆਪਣਾ ਆਪ ਜਗਤ ਉਪਾਵਣਾ। ਆਵਣ ਜਾਣ ਜਾਣ ਆਵਣ ਖੇਲ ਰਚਾਵਣਾ। ਭਗਤ ਭਗਵਾਨ ਦੇਵੇ ਜੀਆ ਦਾਨ, ਮਾਇਆ ਪੜਦਾ ਹਰਿ ਜੀ ਲਾਹਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਆਦਿ ਅੰਤ ਜੁਗਾ ਜੁਗੰਤ ਭੇਖ ਧਾਰੀ, ਹਰਿ ਨਰ ਨਿਰੰਕਾਰੀ, ਆਵੇ ਜਾਵੇ ਵਾਰੋ ਵਾਰੀ, ਨਾ ਲੇਖੇ ਕਿਸੇ ਲਿਖਾਵਣਾ। ਨਾ ਕੋਈ ਲੇਖਾ ਲਿਖਾ ਹਿਸਾਬ। ਨਾ ਕੋਈ ਵੇਖੇ ਵਿਚ ਕਿਤਾਬ। ਨਾ ਕੋਈ ਜਾਣੇ ਖ਼ਾਕੀ ਬੰਦਾ ਆਪ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸੱਚੇ ਘਰ, ਦੂਸਰ ਕੋਈ ਨਾ ਝੱਲੇ ਤਾਬ। ਅਠਵਾਂ ਜਾਮਾ ਹਰਿ ਲਿਖਾਏ। ਰਿਖਵ ਦੇਵ ਨਾਮ ਧਰਾਏ। ਉਜੈਨ ਮਤ ਵਿਚ ਆਪ ਉਪਜਾਏ। ਆਪੇ ਜਾਣੇ ਮਿਤ ਗਤ, ਜੁਗੋ ਜੁਗ ਆਵੇ ਜਾਵੇ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਵਿਚ ਆਪ ਸਮਾਏ। ਨੌਵਾਂ ਜਾਮਾ ਨਾਂ ਪੁਕਾਰੇ। ਪ੍ਰਿਥੂ ਰੂਪ ਖੇਲ ਅਪਾਰੇ। ਮਥਨ ਕਰੀ ਧਰਤ, ਅੰਨ ਦੇਵਤਾ ਬਾਹਰ ਨਿਕਾਲੇ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਪਾਵੇ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਦਿ ਅੰਤ ਜੁਗਾ ਜੁਗੰਤ ਪ੍ਰਭ ਅਬਿਨਾਸ਼ੀ ਨਰ ਨਿਰੰਕਾਰੇ। ਦਸਵਾਂ ਜਾਮਾ ਦਸ ਵਖਾਣੇ। ਮਤਸ ਨਾਮ ਹਰਿ ਭਗਵਾਨੇ। ਸੱਤ ਬਰਤ ਰਾਜੇ ਹਰਿ ਪਰਲੋ ਆਪ ਵਖਾਨੇ। ਜੋਤੀ ਜੋਤ ਸਰੂਪ ਹਰਿ, ਆਪੇ ਚਲੇ ਆਪਣੇ ਭਾਣੇ। ਗਿਆਰਵਾਂ ਜਾਮਾ ਹਰਿ ਜੀ ਪਾਇਆ। ਕਛਪ ਰੂਪ ਨਾਮ ਲਿਖਾਇਆ। ਮੰਦਰਾਚਲ ਪਿੱਠ ਉਠਾਇਆ। ਸੱਤ ਸਮੁੰਦਰ ਬਾਸ਼ਕ ਨਾਗੀ ਨੇਤਰਾ ਆਪੇ ਪਾਏ, ਸਾਗਰ ਸੰਸਾਰ ਰਿੜਕ ਵਖਾਣਿਉਂ ਚੌਦਾਂ ਰਤਨ ਬਾਹਰ ਕਢਾਇਆ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਬਾਹਰਵਾਂ ਜਾਮਾ ਆਖ ਸੁਣਾਏ। ਮੋਹਣੀ ਰੂਪ ਹਰਿ ਵਟਾਏ। ਸੁਰ ਅਸੁਰ ਵੱਖ ਵੱਖ ਕਰਾਏ। ਰਾਜੇ ਬਲ ਤੇਰਾ ਵਕਤ ਸੁਹਾਏ। ਤੇਤੀਸ ਕਰੋੜ ਦੇਵਤੇ ਆਪਣੇ ਹੱਥੀਂ ਆਪ ਬਣਾਏ। ਅੰਮ੍ਰਿਤ ਸਾਚਾ ਜਾਮ ਮੁਖ ਲਗਾਏ। ਬੇਮੁਖ ਜੀਵ ਹੋਏ ਅਸੁਰ, ਮਦਿਰਾ ਜਿਨ੍ਹਾਂ ਮੁਖ ਛੁਹਾਏ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਪੂਰਾ ਤੋਲ, ਗੁਰਮੁਖ ਵਿਰਲਾ ਤੁਲ ਤੁਲ ਜਾਏ। ਕਰੇ ਭੇਖ ਹਰਿ ਨਿਰੰਕਾਰੀ। ਤੇਰਵਾਂ ਜਾਮਾ ਭੇਖ ਬਾਵਨ, ਮੰਗਣ ਆਏ ਚਲ ਦਵਾਰੀ। ਕੋਈ ਨਾ ਜਾਣੇ ਪ੍ਰਭ ਸਾਚੇ ਤੇਰੀ ਸਾਚੀ ਸਾਰੀ। ਦੂਰ ਦੁਰਾਡੇ ਸਾਰੇ ਤੱਕਣ, ਵੇਖਣ ਜੀਵ ਗਵਾਰੀ। ਚਾਰ ਵੇਦ ਰਸਨ ਉਚਾਰੇ ਨਾ ਕੋਈ ਪਾਵੇ ਤੇਰੀ ਸਾਰੀ। ਝੂਠੀ ਚੜ੍ਹੀ ਜਗਤ ਖ਼ੁਮਾਰੀ। ਜੋਤੀ ਜੋਤ ਸਰੂਪ ਹਰਿ, ਇੱਕਾ ਦਿਤਾ ਸੱਚਾ ਵਰ, ਆਪ ਚੁਕਾਇਆ ਜਮ ਕਾ ਡਰ, ਰਾਜੇ ਬਲ ਆਇਆ ਦਵਾਰੀ। ਚੌਧਵਾਂ ਜਾਮਾ ਪਾਏ ਭਗਵਾਨ। ਧਨੰਤਰ ਵੈਦ ਨਾਮ ਵਖਾਨ। ਜਗਤ ਔਸ਼ਧੀ ਮਾਰੇ ਬਾਣ। ਆਪੇ ਜਾਣੇ ਪ੍ਰਭ ਅਬਿਨਾਸ਼ੀ ਆਪਣੀ ਆਣ। ਪੰਦਰਵਾਂ ਜਾਮਾ ਗੁਰ ਪੂਰੇ ਪਾਇਆ। ਨਰ ਸਿੰਘ ਰੂਪ ਆਪ ਵਟਾਇਆ। ਭਗਤ ਪ੍ਰਹਿਲਾਦ ਜਗਤ ਤਰਾਇਆ। ਹਰਨਾਖਸ਼ ਦੁਸ਼ਟ ਮਾਰ ਖਪਾਇਆ। ਜੋਤ ਸਰੂਪੀ ਜੋਤ ਹਰਿ, ਅਚਰਜ਼ ਭੇਖ ਮਾਤ ਵਟਾਇਆ। ਸੋਲਵਾਂ ਜਾਮਾ ਸਰਗੁਣ ਧਾਰੇ। ਪੰਖੀ ਰੂਪ ਕਰੇ ਕਰਤਾਰੇ। ਪ੍ਰਗਟ ਜੋਤ ਸਤਿ ਸਰੂਪ ਨਾਮ ਹੰਸ ਕਰੇ ਉਜਿਆਰੇ। ਮਾਤਲੋਕ ਮਾਣ ਗਵਾਏ, ਰਿਖੀਆਂ ਮੁਨੀਆਂ ਸਰਨ ਲਗਾਏ। ਗਿਆਨੀਆਂ ਧਿਆਨੀਆਂ ਵਡ ਵਡ ਦਾਨੀਆਂ ਆਤਮ ਸਹਿੰਸਾ ਹਉਮੇ ਰੋਗ ਗਵਾਏ। ਗੁਰਮੁਖ ਸਾਚੇ ਸੰਤ ਜਨਾਂ ਸਾਚੇ ਸ਼ਬਦ ਮੁਖ ਸਾਚੀ ਚੋਗ ਚੁਗਾਏ। ਜੋਤੀ ਜੋਤ ਸਰੂਪ ਹਰਿ, ਹੰਸਾ ਅਵਤਾਰ ਆਪਣਾ ਨਾਮ ਆਪ ਰਖਾਏ। ਸਤਾਰਵਾਂ ਅਵਤਾਰ ਨਰਾਇਣ ਪ੍ਰਭ ਧਾਰੇ। ਬਾਲਕ ਧਰੂ ਦੇ ਦਰਸ ਖੜਿਆ ਚਰਨ ਦਵਾਰੇ। ਮਿਟੀ ਜਗਤ ਹਰਸ, ਲੱਗੀ ਪੀ੍ਰਤ ਚਰਨ ਕਮਲਾਰੇ। ਅੰਮ੍ਰਿਤ ਆਤਮ ਰਿਹਾ ਬਰਸ, ਉਲਟਾ ਕਵਲ ਨਭਲਾਰੇ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਵਾਰੋ ਵਾਰੇ। ਅਠਾਰਵਾਂ ਜਾਮਾ ਹਰਿ ਜੀ ਪਾਇਆ। ਗਜ ਗ੍ਰਾਹ ਆਣ ਛੁਡਾਇਆ। ਸੁਣ ਪੁਕਾਰ ਹਰਿ ਰਘੁਰਾਇਆ। ਤਾਣਾ ਤਣਿਆ ਦਿਤਾ ਤੋੜ, ਚਰਨ ਪ੍ਰੀਤੀ ਲਈ ਜੋੜ, ਜੋਤੀ ਜੋਤ ਸਰੂਪ ਹਰਿ, ਬੇੜਾ ਬੰਨ੍ਹ ਵਖਾਇਆ। ਉਨੀਆਂ ਜਾਮਾ ਹਰਿ ਲਿਖਾਏ। ਪਰਸਰਾਮ ਭੇਖ ਵਟਾਏ। ਰਾਜੇ ਕਸ਼ਤਰੀ ਇੱਕੀ ਵਾਰ ਹਰਾਏ। ਜੋਤੀ ਜੋਤ ਸਰੂਪ ਹਰਿ, ਆਪਣੀ ਕਲ ਧਾਰ ਸ੍ਰਿਸ਼ਟ ਸਬਾਈ ਵੇਖ ਵਿਚਾਰੇ। ਵੀਹਵਾਂ ਜਾਮਾ ਰਾਮ ਅਵਤਾਰਾ। ਆਪ ਅਖਵਾਏ ਰਾਮ ਅਵਤਾਰਾ। ਹੋਏ ਉਜਿਆਰਾ ਮਾਤਲੋਕ ਖੇਲ ਅਪਾਰਾ। ਦਹਿਸਰ ਦੁਸ਼ਟ ਆਪਣੀਂ ਹੱਥੀਂ ਮਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਧਾਰਾ। ਇੱਕੀਆਂ ਜਾਮਾ ਹਰਿ ਜੀ ਪਾਏ। ਕਵਾਰੀ ਕੰਨਿਆਂ ਮਾਂ ਬਣਾਏ। ਸਪਤ ਰਿਖੀ ਜਿਸ ਪਾਰ ਲੰਘਾਏ। ਵੇਦ ਵਿਆਸ ਨਾਉਂ ਰਖਾਏ। ਅਠਾਰਾਂ ਪੁਰਾਨ ਜਿਸ ਲਿਖਾਏ। ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਲਿਖਾਏ। ਸ੍ਰੀ ਮਧ ਭਗਵਤ ਅੰਤਮ ਇਕ ਰਖਾਏ। ਕਲਗੀ ਧਰ ਅਵਤਾਰਾ ਸਾਰਾ ਭੇਵ ਖੁਲ੍ਹਾਏ। ਬਾਈਵਾਂ ਜਾਮਾ ਹਰਿ ਗਿਰਧਾਰ। ਪ੍ਰਗਟ ਹੋਇਆ ਕ੍ਰਿਸ਼ਨ ਮੁਰਾਰ। ਨਿਮਾਣਿਆਂ ਨਿਤਾਣਿਆਂ ਹੋਇਆ ਆਪ ਸਹਾਰ। ਬਿਦਰ ਸੁਦਾਮਾ ਤਾਰਿਆ ਦਰੋਪਦ ਲਾਈ ਪਾਰ। ਅੰਤ ਦੁਰਬਾਸ਼ਾ ਰਿਖੀ ਹੰਕਾਰਿਆ, ਆਤਮ ਲਾਹਿਆ ਇਕ ਬੁਖ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਿਤਾ ਵਰ, ਅਠਾਰਾਂ ਧਿਆਏ ਗੀਤਾ ਲਈ ਉਚਾਰ। ਅਵਤਾਰ ਤੇਈਸਵਾਂ ਜਗਤ ਆਇਆ ਮਹਾਤਮਾ ਬੋਧ। ਨਾਮ ਬੋਧ ਵਡ ਧਨ ਧਨਾ, ਜੋਤੀ ਜੋਤ ਸਰੂਪ ਹਰਿ, ਕਲਜੁਗ ਜੀਵਾਂ ਕਰ ਸਚ ਨਾ ਕਿਸੇ ਮੰਨਾ। ਕਲਜੁਗ ਹੁੰਦਾ ਗਿਆ ਅੰਧੇਰਾ। ਮਿਟਦਾ ਗਿਆ ਕਲਜੁਗ ਸਵੇਰਾ। ਪ੍ਰਭ ਕਰੇ ਖੇਲ ਅਚਰਜ਼, ਲੱਖ ਚੁਰਾਸੀ ਭੁਲਾਏ ਕਰ ਕਰ ਹੇਰਾ ਫੇਰਾ। ਈਸਾ ਮੂਸਾ ਆਪ ਉਪਜਾਏ, ਤੀਜਾ ਰਾਹ ਜਗਤ ਦਿਸਾਏ, ਏਕਾ ਜੋਤ ਵਸੇ ਨਗਰ ਕਾਇਆ ਖੇੜਾ। ਕਲਜੁਗ ਸੁਣੀ ਫੇਰ ਪੁਕਾਰ। ਦਿਤਾ ਵਰ ਹਰਿ ਦਾਤਾਰ। ਮੁਹੰਮਦ ਉਪਜਾਇਆ ਨਾਲ ਲਿਆਇਆ ਚਾਰ ਯਾਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਧਾਰ। ਨਾਨਕ ਗੁਰ ਜਗਤ ਉਪਾਇਆ। ਏਕਾ ਜੋਤ ਭੇਖ ਵਟਾਇਆ। ਦਸਵੇਂ ਘਰ ਖੇਲ ਰਚਾਇਆ। ਸੱਚਾ ਨਾਮ ਡੰਕ ਰਾਓ ਰੰਕ ਸਰਬ ਸੁਣਾਇਆ। ਏਕਾ ਓਟ ਰੱਖੀ ਏਕਾ ਰੰਗ, ਗੁਰ ਨਾਨਕ ਗੁਰ ਗੋਬਿੰਦ ਕਲਗੀ ਧਰ ਅਵਤਾਰ ਸਚ ਕਰਤਾਰ, ਕਲਜੁਗ ਵੇਲੇ ਅੰਤਮ ਜਾਮਾ ਪਾਇਆ। ਚਵੀਆਂ ਅਵਤਾਰ ਸਚਖੰਡ ਹੋ ਤਿਆਰ, ਵਿਚ ਆਏ ਵਰਭੰਡ ਲਾ ਤਨ ਸ਼ਿੰਗਾਰ। ਫੜੇ ਹੱਥ ਸ਼ਬਦ ਚੰਡ ਪ੍ਰਚੰਡ, ਸ੍ਰਿਸ਼ਟ ਸਬਾਈ ਕਰੇ ਦੋ ਫਾੜ। ਬੇਮੁਖਾਂ ਹਰਿ ਵੱਢੇ ਕੰਡ, ਅਗਨ ਜੋਤ ਸਾੜੇ ਜਿਉਂ ਅੱਗ ਲੱਗੀ ਹਾੜ। ਜੋਤੀ ਜੋਤ ਸਰੂਪ ਹਰਿ, ਸ਼ਬਦ ਡੰਡਾ ਹੱਥ ਵਿਚ ਫੜਿਆ, ਲੱਖ ਚੁਰਾਸੀ ਤਿੰਨਾਂ ਲੋਕਾਂ ਲੋਆਂ ਪੁਰੀਆਂ ਰਿਹਾ ਤਾੜ। ਪਹਿਲੀ ਪੁਰੀ ਹਰਿ ਆਪ ਵਖਾਣੀ। ਬ੍ਰਹਮਾ ਕਰੇ ਚਰਨ ਧਿਆਨੀ। ਪ੍ਰਭ ਚੁਕਾਏ ਅੰਤਮ ਕਾਨੀ। ਚੌਥੇ ਜੁਗ ਆਏ ਹਾਨੀ। ਜੋਤੀ ਜੋਤ ਸਰੂਪ ਹਰਿ, ਪੰਚਮ ਜੇਠ ਨਿਹਕਲੰਕ ਵਿਚ ਮਾਤ ਜਾਮਾ ਪਾਇਆ, ਭਾਗ ਲਗਾ ਸੁਹੰਜਣੀ ਰੈਣ ਸਾਚੀ ਰਾਣੀ। ਸਾਚੀ ਰਾਣੀ ਚੜ੍ਹਿਆ ਚਾਅ ਭਿੰਨੜੀ ਰੈਣ। ਦੂਜਾ ਮਿਲੇ ਪ੍ਰਭ ਅਬਿਨਾਸ਼ੀ ਸਾਚਾ ਸਾਕ ਸੱਜਣ ਸੈਣ। ਤੀਜੀ ਰਲੇ ਨਾਲ ਗੁਰਸਿਖਾਂ ਦੇਵੇ ਮਾਣ ਕਿਸੇ ਰਸਨਾ ਸਕੇ ਨਾ ਕਹਿਣ, ਘਰ ਘਰ ਪੈਂਦੇ ਵੈਣ। ਗੁਰਮੁਖ ਵਿਰਲੇ ਵਿਚ ਮਾਤ ਦੇ ਰਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੰਡਾ ਹੱਥ ਉਠਾਇਆ, ਘਰ ਘਰ ਉਡਾਏ ਕਾਗ। ਘਰ ਘਰ ਉਡਦੇ ਦਿਸਣ ਕਾਗ। ਗੁਰਮੁਖ ਵਿਰਲੇ ਗਏ ਜਾਗ। ਬੇਮੁਖਾਂ ਮਾੜੇ ਹੋਏ ਭਾਗ। ਨਾ ਕੋਈ ਧੋਵੇ ਕਲਜੁਗ ਲੱਗੇ ਦਾਗ। ਨਾ ਕੋਈ ਬੁਝਾਏ ਆਤਮ ਤ੍ਰਿਸ਼ਨਾ ਆਗ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਬਣਾਏ ਹੰਸ ਕਾਗ। ਹੰਸ ਕਾਗ ਸ਼ਬਦ ਉਡਾਰੀ। ਆਓ ਚਲ ਹਰਿ ਦਵਾਰੀ। ਪੰਚਮ ਜੇਠ ਪ੍ਰਭ ਸੁਣੇ ਪੁਕਾਰੀ। ਵਡ ਵਡ ਸੇਠ ਚਾਰੋਂ ਕੁੰਟ ਕਰਨ ਹਾਹਾਕਾਰੀ। ਪ੍ਰਭ ਅਬਿਨਾਸ਼ੀ ਭੰਨੇ ਕੌੜੇ ਰੇਠ, ਸ਼ਬਦ ਹਥੌੜਾ ਰਿਹਾ ਮਾਰੀ। ਨਿਹਕਲੰਕ ਨਰਾਇਣ ਨਰ, ਪੰਚਮ ਜੇਠ ਬਖ਼ਸ਼ੇ ਚਰਨ ਸੱਚੀ ਸਰਦਾਰੀ। ਸੱਚਾ ਸਰਦਾਰ ਹਰਿ ਸੁਲਤਾਨ। ਪ੍ਰਗਟ ਹੋਇਆ ਵਿਚ ਜਹਾਨ। ਨਿਹਕਲੰਕ ਬਲੀ ਬਲਵਾਨ। ਨੇਤਰ ਖੋਲ੍ਹੇ ਚਾਰ ਕੁੰਟ ਵੇਖੇ ਵਾਲੀ ਦੋ ਜਹਾਨ। ਗੁਰ ਸੰਗਤ ਤੇਰੇ ਆਤਮ ਬੋਲੇ, ਨਾ ਕਦੇ ਡੋਲੇ ਵਸੇ ਕਾਇਆ ਚੋਲੇ, ਨਾ ਰੱਖੇ ਪੜਦੇ ਉਹਲੇ, ਚੁਕਾਏ ਜਮ ਕੀ ਕਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੰਡਾ ਹੱਥ ਵਿਚ ਫੜਿਆ, ਆਪ ਮਿਟਾਏ ਕਲਜੁਗ ਜੀਵ ਬੇਈਮਾਨ। ਵੇਦ ਵਿਆਸ ਬਣ ਲਿਖਾਰੀ। ਵਿਸ਼ਨੂੰ ਬੰਸੀ ਵਡ ਸਰਬੰਸੀ ਲਿਖਾਏ ਲੇਖ ਅਪਰ ਅਪਾਰੀ। ਸਤਿਜੁਗ ਤ੍ਰੇਤਾ ਦਵਾਪਰ ਬੀਤਿਓ, ਕਿਸੇ ਨਾ ਬੰਧੀ ਏਕਾ ਸੱਚੀ ਧਾਰੀ। ਜੋਤੀ ਜੋਤ ਸਰੂਪ ਹਰਿ, ਕਲਜੁਗ ਦਿੱਤੀ ਸੱਚੀ ਦਾਤ ਇਕ ਸੁਗਾਤ, ਤਿੰਨਾਂ ਜੁਗਾਂ ਭੇਵ ਖੁਲ੍ਹਾਰੀ। ਆਪ ਖੁਲ੍ਹਾਇਆ ਪਿਛਲਾ ਭੇਦਾ। ਤੋਲ ਤੁਲਾਇਆ ਚਾਰੇ ਵੇਦਾ। ਪ੍ਰਭ ਅਬਿਨਾਸ਼ੀ ਅਛਲ ਅਛੱਲ ਅਛਲ ਅਛੇਦਾ। ਜੋਤੀ ਜੋਤ ਸਰੂਪ ਹਰਿ, ਦਵਾਪਰ ਕਿਰਪਾ ਕਰ ਪੁਰਾਨ ਅਠਾਰਾਂ ਸੰਗ ਰਲਾਏ ਚਾਰ ਵੇਦਾ। ਅਠਾਰਾਂ ਪੁਰਾਨ ਵੇਦ ਵਿਆਸ ਲਿਖਾਏ। ਪਹਿਲਾ ਮਾਣ ਬ੍ਰਹਮ ਦਵਾਏ। ਵੀਹ ਹਜ਼ਾਰ ਸਲੋਕ ਬਣਾਏ। ਦੂਜਾ ਪਦਮ ਆਖ ਸੁਣਾਏ। ਪਚਵੰਜਾ ਹਜ਼ਾਰੀ ਲੇਖ ਲਿਖਾਏ। ਤੀਜਾ ਵਿਸ਼ਨੂੰ ਨਾਲ ਰਲਾਏ। ਤੀਹ ਹਜ਼ਾਰ ਸਲੋਕ ਰਲਾਏ। ਚੌਥਾ ਸ਼ਿਵ ਆਪ ਉਪਜਾਏ। ਚਵੀ ਹਜ਼ਾਰ ਜਿਸ ਦੇ ਅੱਖਰ, ਕਰ ਕਰ ਵੱਖਰ ਸਾਰੇ ਭੇਵ ਖੁਲ੍ਹਾਏ। ਪੰਜਵਾਂ ਭਗਵੰਤ ਕਰ ਧਿਆਨ, ਚਤੁਰ ਸੁਜਾਨ ਅਠਾਰਾਂ ਹਜ਼ਾਰ ਬਣਾਏ। ਛੇਵਾਂ ਪੁਰਾਨ ਨਾਰਦ ਜਾਣ, ਪੰਝੀ ਹਜ਼ਾਰ ਸਲੋਕ ਆਪ ਉਪਜਾਏ। ਸਤਵਾਂ ਵੇਖੇ ਚਾਰ ਕੁੰਟੇ ਮਾਰਕੰਡੇ, ਜਿਹੜਾ ਚੜ੍ਹਾਏ ਸਾਚੇ ਡੰਡੇ, ਨੌਂ ਹਜ਼ਾਰ ਸਲੋਕ ਹਰਿ ਚਿੱਟੇ ਉਤੇ ਆਪ ਲਿਖਾਏ। ਅਠਵਾਂ ਅਗਨੀ ਲਗਾ ਬਾਣ, ਪ੍ਰਭ ਅਬਿਨਾਸ਼ੀ ਕਰ ਧਿਆਨ, ਪੰਦਰਾਂ ਹਜ਼ਾਰ ਚਾਰ ਸੌ ਸਲੋਕ ਸੰਗ ਰਲਾਏ। ਨੌਵਾਂ ਭਵਿਖਤ ਵੇਖ ਵਿਚਾਰ, ਹਰਿ ਗਿਰਧਾਰ ਵਿਚ ਸੰਸਾਰ ਚੌਦਾਂ ਹਜ਼ਾਰ ਪੰਜ ਸੌ ਦਏ ਉਪਜਾਏ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਵੇਦ ਵਿਆਸ ਵਸੇ ਪਾਸ ਬ੍ਰਹਮ ਵੈਵਰਤ ਅਠਾਰਾਂ ਹਜ਼ਾਰ ਲਿਖਾਏ। ਗਿਆਰਵਾਂ ਲਿੰਗ ਪੁਰਾਨ, ਗਿਆਰਾਂ ਹਜ਼ਾਰ ਸਲੋਕ ਲਿਖਾਏ। ਹਰਿ ਭਗਵਾਨ ਬਾਰਵਾਂ ਬਰਾਹ ਪੁਰਾਨ ਆਪ ਉਪਜਾਇਆ। ਚਵੀ ਹਜ਼ਾਰ ਸਲੋਕ ਬਣਾਇਆ। ਤੇਰਵਾਂ ਸੁਕੰਦ ਨਾਮ ਰਖਾਇਆ। ਇਕਾਸੀ ਹਜ਼ਾਰ ਇਕ ਵਾਹ ਵਾਹ ਸੋਹਣਾ ਜੋੜ ਜੁੜਾਇਆ। ਪੰਦਰਵਾਂ ਬਾਵਨ ਨਾਮ ਉਪਜਾਇਆ। ਦਸ ਹਜ਼ਾਰੀ ਮਾਣ ਦਵਾਇਆ। ਸੋਲਵਾਂ ਕੁਕਰਮ ਕਰਮ ਕਮਾਇਆ। ਸਤਾਰਾ ਹਜ਼ਾਰ ਸਲੋਕ ਰਖਾਇਆ। ਸਤਾਰਵਾਂ ਗਰੜ ਸੰਗ ਰਲਾਇਆ। ਉਨੀ ਹਜ਼ਾਰ ਕਰ ਵਿਚਾਰ ਧਰਮ ਰਾਏ ਦੇ ਸਚ ਦਵਾਰ ਅਠਾਈ ਕੁੰਡਾਂ ਚਿਤੁਰ ਗੁਪਤ ਸਾਰਾ ਭੇਵ ਖੁਲ੍ਹਾਇਆ। ਅਠਾਰਵਾਂ ਦਸ ਅੱਠ ਅਠਾਰਾਂ, ਸਲੋਕ ਲਿਖੇ ਹਜ਼ਾਰ ਬਾਰਾਂ। ਬ੍ਰਹਿਮੰਡ ਨਾਮ ਰਖਾਇਆ।ਕਲਜੁਗ ਅੰਤਮ ਅੰਤ ਪ੍ਰਭ ਅਬਿਨਾਸ਼ੀ ਜੋਤ ਧਰ ਸਾਰੇ ਦਏ ਮਿਟਾਇਆ। ਵੇਦ ਪੁਰਾਨ ਸਰਬ ਪੁਕਾਰਨ। ਪ੍ਰਭ ਸਾਚੇ ਨੂੰ ਵਾਜਾਂ ਮਾਰਨ। ਪ੍ਰਗਟ ਜੋਤ ਪ੍ਰਭ ਵਿਚ ਮਾਤ ਆਪ ਬੰਨ੍ਹੇ ਸਾਚੀ ਧਾਰਨ। ਜੋਤੀ ਜੋਤ ਸਰੂਪ ਹਰਿ, ਏਕਾ ਜਾਣੇ ਆਪਣਾ ਕਾਰਨ। ਆਪਣਾ ਕਾਰਨ ਹਰਿ ਆਪੇ ਜਾਣਦਾ। ਆਪਣਾ ਭੇਵ ਹਰਿ ਆਪ ਵਖਾਣਦਾ। ਧਰੇ ਨਰ ਹਰੇ ਭੇਖ ਸ੍ਰੀ ਭਗਵਾਨ ਦਾ। ਜਿਸ ਜਨ ਕਿਰਪਾ ਕਰੇ, ਸੋਈ ਜਨ ਵਿਚ ਮਾਤ ਪਛਾਣਦਾ। ਆਤਮ ਜੋਤ ਸਾਚੀ ਧਰ, ਮਾਰੇ ਖੰਡਾ ਬ੍ਰਹਮ ਗਿਆਨ ਦਾ। ਪ੍ਰਭ ਅਬਿਨਾਸ਼ੀ ਗੁਰਮੁਖ ਵਿਰਲਾ ਵਰੇ, ਕਰੇ ਧਿਆਨ ਚਰਨ ਭਗਵਾਨ ਦਾ। ਦਰ ਘਰ ਆਇਆਂ ਕਾਰਜ ਸਰੇ, ਨਿਹਕਲੰਕ ਦਰ ਦਵਾਰੇ ਅੱਗੇ ਖੜੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਆਤਮ ਚਾੜ੍ਹੇ ਰੰਗਤ ਲੱਖ ਚੁਰਾਸੀ ਭਗਤ ਉਦਾਸੀ ਸਰਬ ਜੀਆਂ ਦੀ ਜਾਣਦਾ। ਜਨ ਭਗਤਾਂ ਮਨ ਉਦਾਸੀਆ। ਪ੍ਰਗਟ ਹੋਏ ਘਨਕਪੁਰ ਵਾਸੀਆ। ਸਾਚਾ ਜਾਪ ਇਕ ਜਪਾਏ, ਸੋਹੰ ਸ਼ਬਦ ਸਵਾਸ ਸਵਾਸੀਆ। ਸਾਚੇ ਘਰ ਵਾਸ ਰਖਾਏ, ਨਾ ਕਦੇ ਆਪ ਵਿਨਸੇ ਨਾ ਗੁਰਸਿਖ ਵਿਨਾਸੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਨਿਹਕਲੰਕ ਦੇਵੇ ਮਾਣ ਤਾਣ ਵਿਚ ਜਹਾਨ, ਗੁਰਸਿਖ ਬਿਠਾਏ ਸ਼ਬਦ ਬਬਾਣ, ਵਡ ਸ਼ਾਹੋ ਸ਼ਾਹ ਸ਼ਾਬਾਸਿਆ। ਵਡਾ ਸ਼ਾਹ ਸ਼ਾਹ ਸ਼ਾਬਾਸੇ, ਨਿਜ ਘਰ ਆਤਮ ਰੱਖੇ ਵਾਸੇ। ਜਗੇ ਜੋਤ ਮਾਤ ਪਤਾਲ ਅਕਾਸ਼ੇ। ਜਨ ਭਗਤਾਂ ਦਰ ਦਵਾਰੇ ਖੜਾ ਰਹੇ ਬਣ ਦਾਸਨ ਦਾਸੇ। ਆਪੇ ਵਸੇ ਸਾਚੇ ਘਰ, ਜੋਤ ਸਰੂਪੀ ਪਾਵੇ ਰਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗੀ ਨਰਾਇਣ ਨਰ ਹਰਿ ਨਿਰੰਕਾਰੇ, ਬੇਮੁਖ ਜੀਵ ਜਗਤ ਗਵਾਰ ਕਰਨ ਹਾਸੇ। ਕਲਜੁਗ ਜੀਵ ਅੰਤ ਹੋਏ ਖੁਆਰੀ। ਭੁਲੇ ਫਿਰਨ ਸਰਬ ਨਰ ਨਾਰੀ। ਪਾਸਾ ਆਇਆ ਅੰਤਮ ਹਾਰੀ। ਜੋਤੀ ਜੋਤ ਸਰੂਪ ਹਰਿ, ਪੰਚਮ ਜੇਠ ਫੜੇ ਸ਼ਬਦ ਹੱਥ ਸੱਚੀ ਕਟਾਰੀ। ਪਾਇਆ ਹੱਥ ਸੱਚੀ ਕਟਾਰ। ਸੋਹੰ ਸ਼ਬਦ ਤਿੱਖੀ ਧਾਰ। ਫੜੀ ਹੱਥ ਸੱਚੀ ਸਰਕਾਰ। ਸ੍ਰਿਸ਼ਟ ਸਬਾਈ ਕਰੇ ਆਰ ਪਾਰ। ਪਹਿਲਾ ਵਾਰ ਏਕਾ ਕਰ, ਲੋਕਮਾਤ ਜੋਤ ਧਰ, ਚੀਰ ਚਿਰਾਏ ਕਰੇ ਦੋ ਫਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭਾਣਾ ਆਪਣਾ ਆਪ ਵਰਤਾਏ, ਸਾਚਾ ਰਾਣਾ ਸਚ ਸੁਲਤਾਨ, ਸਚ ਤਖ਼ਤ ਬੈਠ ਸਚ ਰਾਜ ਕਮਾਏ, ਖੇਲ ਵਰਤਾਏ ਪਹਿਲੀ ਹਾੜਾ। ਸਚ ਸੁਲਤਾਨਾ ਹਰਿ ਮਿਹਰਬਾਨਾ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ। ਬੇਮੁਖਾਂ ਲਾਏ ਸ਼ਬਦ ਤੀਰ, ਇਕੋ ਬਾਨਾ। ਚਾਰ ਕੁੰਟ ਹੋਏ ਵਹੀਰ, ਤਖ਼ਤੋਂ ਲਾਹੇ ਰਾਜਾ ਰਾਣਾ। ਚਾਰ ਕੁੰਟ ਹੋਏ ਭੀੜ, ਮਾਤ ਪਿਤ ਭਾਈ ਭੈਣ ਨਾ ਸਕੇ ਕੋਈ ਪਛਾਣਾ। ਵਾਹੋ ਦਾਹੀ ਰਾਹੋ ਰਾਹੀ ਸਾਰੇ ਫਿਰਨ, ਨਾ ਕੋਈ ਕਿਸੇ ਮਿਲਾਨਾ। ਗੁਰਮੁਖਾਂ ਮਿਲੇ ਸਾਚਾ ਮਾਹੀ, ਪ੍ਰਗਟ ਹੋਏ ਵਾਲੀ ਦੋ ਜਹਾਨਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਡ ਬਲੀ ਬਲਵਾਨਾ। ਵਡ ਬਲਵਾਨ ਜਗਤ ਉਜਾਗਰਾ। ਚਾਰੋਂ ਕੁੰਟ ਡੂੰਘਾ ਸਿੰਧ ਵਡ ਵਡ ਸਾਗਰਾ। ਗੁਰਸਿਖ ਤੇਰੀ ਕਾਇਆ ਸੱਚਾ ਘਰ, ਨਾ ਝੂਠੀ ਗਾਗਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਧੂ ਸਿੰਘ ਤੇਰਾ ਵੇਖੇ ਗੁਰ ਵਿਚ ਜਾਏ ਆਗਰਾ। ਆਗਰੇ ਜਾਵੇ ਮਾਰੇ ਸ਼ਬਦ ਉਡਾਰ। ਦੂਜਾ ਕੋਈ ਨਾ ਪਾਵੇ ਸਾਰ। ਦਿਆਲ ਬਾਗ਼ ਹਰਿ ਪੂਰਬ ਕਰੇ ਵਿਚਾਰ। ਦੇਵੇ ਸ਼ਬਦ ਲਿਖਤ ਅਪਾਰ ਪਹਿਲੀ ਹਾੜ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਇਕ ਇਕੱਲਾ ਵਸੇ ਸਚ ਮਹੱਲਾ, ਦੂਜੇ ਕਿਸੇ ਨਾ ਹੱਥ ਫੜਾਏ ਪੱਲਾ, ਨਾ ਕੋਈ ਚੋਬਦਾਰ। ਪ੍ਰਭ ਅਬਿਨਾਸ਼ੀ ਹੋਏ ਬੇਹਾਲਾ। ਬੇਮੁਖਾਂ ਆਤਮ ਕਰੇ ਕੰਗਾਲਾ। ਗੁਰਮੁਖ ਲੱਭੇ ਸਾਚੇ ਲਾਲਾ। ਆਤਮ ਦੇਵੇ ਸ਼ਬਦ ਦੁਸ਼ਾਲਾ। ਫਲ ਲਗਾਏ ਸਾਚੇ ਡਾਲਾ। ਦੇਵੇ ਸ਼ਬਦ ਨਾਮ ਧਨ, ਕਰੇ ਮਾਲ ਮਾਲਾ। ਗੁਰਮੁਖ ਆਤਮ ਜਾਏ ਮੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਬੰਨ੍ਹਣ ਆਇਆ ਹੱਥੀਂ ਮੌਤ ਗਾਨਾ। ਚੌਦਾਂ ਰਤਨ ਨਿਕਾਲੇ ਸਮੁੰਦਰ ਸਾਗਰ ਮੱਥ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਥਾਉਂ ਥਾਈਂ ਲਏ ਰੱਖ। ਆਪ ਰਖਾਏ ਭੇਵ ਖੁਲ੍ਹਾਏ ਸਾਚੇ ਦਰ, ਪ੍ਰਭ ਦੀ ਮਹਿੰਮਾ ਅਕਥਨਾ ਅਕਥ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਵੱਜੇ ਡੰਕ, ਉਠੇ ਰਾਓ ਰੰਕ, ਨਰ ਹਰਿ ਸਰਬ ਕਲਾ ਸਮਰਥ। ਨਰ ਹਰਿ ਨਿਰੰਕਾਰਿਆ। ਕਲਜੁਗ ਝੂਠੇ ਜੁਗ ਖੇਲ ਕਰੇ ਅਪਰ ਅਪਾਰਿਆ। ਭਾਗ ਲੱਗਾ ਪਿੰਡ ਬੁਗ, ਖੁਲ੍ਹੜੇ ਕੇਸ ਦਰ ਦਰਵਾਜ਼ੇ ਦਰ ਦਰਬਾਰਿਆ। ਆਵੇ ਜਾਵੇ ਜਗਤ ਹਮੇਸ਼, ਭੁਲੇ ਫਿਰਨ ਨਰ ਨਰਾਇਣ ਨਾ ਪਾਵੇ ਕੋਈ ਸਾਰਿਆ। ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਕਰੇ, ਸਾਚੀ ਜੋਤ ਮਾਤ ਧਰੇ, ਆਵੇ ਜਾਵੇ ਨਾ ਜਨਮੇ ਨਾ ਮਰੇ। ਏਕਾ ਸੱਚੇ ਧਾਮ ਰਹਾਵੇ, ਨਾ ਕੋਈ ਭੰਨੇ ਨਾ ਕੋਈ ਘੜੇ। ਲੱਖ ਚੁਰਾਸੀ ਆਪ ਉਪਾਵੇ, ਆਪਣੇ ਭਾਣੇ ਵਿਚ ਰਖਾਵੇ, ਸ਼ਬਦ ਖੰਡਾ ਹੱਥ ਰਖਾਵੇ, ਅੱਗੇ ਕੋਇ ਨਾ ਹਰਿ ਦੇ ਅੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਜਾਮਾ ਪਾਇਆ, ਬੇਮੁਖ ਝੂਠੇ ਫਲ ਸ਼ਬਦ ਡੰਡੇ ਨਾਲ ਝੜੇ। ਸ਼ਬਦ ਡੰਡਾ ਦੇਵੇ ਝਾੜ। ਪ੍ਰਭ ਅਬਿਨਾਸ਼ੀ ਮਾਰੇ ਕਾੜ ਕਾੜ। ਸ਼ਬਦ ਸਰੂਪੀ ਉਠੇ ਧਾੜ। ਲੁਕਿਆ ਕੋਈ ਰਹਿਣ ਨਾ ਦੇਵੇ, ਅੰਦਰ ਜੰਗਲ ਵਿਚ ਪਹਾੜ। ਅੰਦਰ ਕਿਸੇ ਬਹਿਣ ਨਾ ਦੇਵੇ, ਸ਼ਬਦ ਸਰੂਪੀ ਰਿਹਾ ਸਾੜ। ਰਸਨਾ ਕਿਸੇ ਕਹਿਣ ਨਾ ਦੇਵੇ, ਲੱਗੀ ਅੱਗ ਬਹੱਤਰ ਨਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਦੇਵੇ ਨਾਮ ਧਨਾ, ਦੂਈ ਦਵੈਤੀ ਰਿਹਾ ਪਾੜ। ਦੂਈ ਦਵੈਤੀ ਪੜਦਾ ਪਾੜੇ। ਗੁਰਮੁਖਾਂ ਤਾਰੇ ਪਹਿਲੀ ਹਾੜੇ। ਲੱਗੇ ਭਾਗ ਵਿਚ ਉਜਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਇਕ ਨਿਸ਼ਾਨ ਝੁਲਾਏ, ਸਿੰਘ ਮਨਜੀਤ ਜਿਥੇ ਸਾੜੇ। ਜਿਥੇ ਸੜਿਆ ਬਾਲ ਅੰਞਾਣਾ। ਓਥੇ ਕਰੇ ਖੇਲ ਮਹਾਨਾ। ਜਗਤ ਜਗਦੀਸ਼ ਸਿੰਘ ਸੰਗ ਰਲਾਣਾ। ਦੋਵਾਂ ਮੇਲ ਹਰਿ ਮਿਲਾਣਾ। ਸਚ ਦਰਬਾਰ ਆਪ ਸੁਹਾਵਣਾ। ਪਹਿਲੀ ਹਾੜ ਕਰਾਏ ਚਰਨ ਧੂੜ ਇਸ਼ਨਾਨਾ। ਤਿੰਨਾਂ ਲੋਕਾਂ ਹਰਿ ਏਕਾ ਰੱਖੇ ਆਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਵ ਆਪ ਖੁਲ੍ਹਾਏ, ਰਾਜਾ ਰਾਣਾ ਪਕੜ ਉਠਾਏ , ਆਪ ਆਪਣੀ ਸਰਨੀ ਲਾਣਾ। ਰਾਜੇ ਰਾਣੇ ਉਠ ਉਠ ਵੇਖਣ। ਪ੍ਰਭ ਅਬਿਨਾਸ਼ੀ ਨੇਤਰ ਪੇਖਣ। ਜੋਤ ਸਰੂਪੀ ਧਾਰੇ ਭੇਖਣ। ਆਪ ਮਿਟਾਏ ਬਿਧਨਾ ਰੇਖਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਦਰ ਘਰ ਸਾਚੇ ਮੰਗਲ ਗਾਏ, ਸੰਤ ਰਲਾਏ ਵਡ ਵਡਭਾਗੀ। ਵਡ ਵਡਭਾਗੀ ਸੁਹੰਜਣੀ ਰੈਣ ਜਾਗੀ। ਗੁਰਸਿਖ ਬਣੇ ਹੰਸ ਕਾਗੀ। ਦੋਏ ਜੋੜ ਚਰਨ ਪ੍ਰੀਤੀ ਪ੍ਰਭ ਲਾਗੀ। ਆਪ ਬਣਾਏ ਭਾਈ ਭੈਣ। ਭਾਈ ਭੈਣ ਆਪ ਭਰਾਤਾ। ਸਾਚੇ ਦਰ ਮਿਲੇ ਇਕ ਸੱਚੀ ਸੁਗਾਤਾ। ਕਲਜੁਗ ਮਿਟੇ ਤੇਰੀ ਅੰਧੇਰੀ ਰਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਰੀ ਸੰਗ ਰਲਾਈ, ਕਲਜੁਗ ਤੇਰੀ ਅੰਤ ਮੁਕਾਣ ਆਪੇ ਲਾਹੀ, ਜਗਤ ਤੁੱਟਾ ਨਾਤਾ। ਜਗਤ ਨਾਤਾ ਦਿਤਾ ਤੋੜ। ਚੜ੍ਹ ਕੇ ਆਇਆ ਸ਼ਬਦ ਘੋੜ। ਦੂਰ ਦੁਰਾਡਾ ਗਿਆ ਬਹੁੜ। ਪਹਿਲਾ ਮਾਰੇ ਸ਼ਬਦ ਤੀਰ ਵਿਚ ਕੂਟ ਦੀਨ ਮੁਹੰਮਦ ਹੋਵੇ ਚੌੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਡੰਡਾ ਏਕਾ ਝੰਡਾ, ਪਾਈ ਪਹਿਲੀ ਵੰਡਾ, ਚੜ੍ਹ ਕੇ ਸ਼ਬਦ ਘੋੜ। ਸਾਚਾ ਘਰ ਜਿਥੇ ਕੋਈ ਜਾਏ ਨਾ। ਨਾ ਕੋਈ ਪਿਤਾ ਨਾ ਕੋਈ ਮਾਂ। ਸਦਾ ਰੱਖੇ ਠੰਡੀ ਛਾਂ। ਅੰਮ੍ਰਿਤ ਸਾਚਾ ਸੀਰ ਪਿਆਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਰੱਖੇ ਮੱਝ ਗਾਂ। ਸਾਚਾ ਸੀਰ ਆਪ ਪਿਆਵਣਾ। ਗੁਰਮੁਖ ਸੋਇਆ ਆਪ ਜਗਾਵਣਾ। ਫੜ ਫੜ ਬਾਹੋਂ ਰਾਹੇ ਪਾਵਣਾ। ਸਿੱਧਾ ਰਾਹ ਇਕ ਵਖਾਵਣਾ। ਚਾਰ ਵਰਨ ਏਕਾ ਸਰਨ, ਨਿਹਕਲੰਕ ਕਲਜੁਗ ਅੰਤ ਰਖਾਵਣਾ। ਭੇਖ ਵੇਖ ਹਰਿ ਭਗਵੰਤ, ਮੇਲ ਮਿਲਾਵਾ ਸਾਚੇ ਕੰਤ, ਰਾਜਾ ਰਾਣਾ ਆਪ ਉਠਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਧਰ, ਮਸਤੂਆਣੇ ਭਾਗ ਲਗਾਵਣਾ। ਮਸਤੂਆਣਾ ਸੰਬਲ ਦੇਸ। ਭੁਲੇ ਫਿਰਦੇ ਜਗਤ ਨਰੇਸ਼। ਰਾਣਾ ਸੰਗਰੂਰ ਹਰਿ ਪਕੜ ਉਠਾਏ, ਸ਼ਬਦ ਡੰਡਾ ਸਿਰ ਲਗਾਏ, ਨਾ ਕੋਈ ਹੋਏ ਸਹਾਏ, ਰੋ ਰੋ ਕੁਰਲਾਏ, ਨੰਗੀਂ ਪੈਂਰੀਂ ਜਾਏ ਦਰ ਦਰਬਾਰੇ, ਗਲ ਵਿਚ ਖੁਲ੍ਹੜੇ ਕੇਸ। ਸੱਤਾਂ ਦੀਪਾਂ ਹਰਿ ਵੰਡ ਕਰਾਏ। ਭਾਰਤ ਖੰਡ ਡੇਰਾ ਲਾਏ। ਜੰਬੂ ਦੀਪ ਜੋਤ ਜਗਾਏ। ਲੱਖਣ ਦੀਪ ਸ਼ਬਦ ਚਲਾਏ। ਕਰੌਚ ਦੀਪ ਡੰਕ ਵਜਾਏ। ਪੁਸ਼ਕਰ ਦੀਪ ਸੁਨ ਲਗਾਏ। ਕੁਸ਼ਾ ਦੀਪ ਹੋਏ ਹਲਕਾਏ। ਸਲਮਲ ਦੀਪ ਹੋਏ ਰੁਸ਼ਨਾਏ। ਸਾਨ ਦੀਪ ਹਰਿ ਆਪ ਤੜਫਾਏ। ਇੱਕਾ ਜੋਤ ਸੱਤਾਂ ਦੀਪਾਂ ਕਰੇ ਖੇਲ ਹਰਿ ਰਘੁਰਾਏ। ਨੌਂ ਖੰਡ ਹਰਿ ਪਾਏ ਵੰਡ, ਪਹਿਲਾ ਹਿੱਸਾ ਕੁਲਾ ਖੰਡ। ਦੂਜਾ ਹਿੱਸਾ ਇਲਾਬ੍ਰਤ। ਤੀਜਾ ਹਿੱਸਾ ਕਿੰਪੁਰਖ। ਚੌਥਾ ਹਿੱਸਾ ਹਰਿਵਰਖ। ਪੰਜਵਾਂ ਹਿੱਸਾ ਹਿਰਣਯਮਹ। ਛੇਵਾਂ ਹਿੱਸਾ ਕੇਤਮਾਲ। ਸਤਵਾਂ ਹਿੱਸਾ ਰਮਕ। ਅਠਵਾਂ ਹਿੱਸਾ ਭਦਰ। ਨੌਵਾਂ ਹਿੱਸਾ ਭਾਰਤ ਖੰਡ। ਨੌਵਾਂ ਖੰਡਾਂ ਪ੍ਰਭ ਜਾਏ ਵੰਡੀ। ਔਝੜ ਰਾਹ ਔਖੀ ਡੰਡੀ। ਚਾਰੋਂ ਕੁੰਟ ਜੀਵ ਪਖੰਡੀ। ਕਲਜੁਗ ਜੀਵਾਂ ਆਤਮ ਹੋਈ ਅੰਤਮ ਰੰਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਭ ਦੀਆਂ ਕੰਡਾਂ ਜਾਏ ਵੱਢੀ। ਬੇਮੁਖਾਂ ਹਰਿ ਵੰਡ ਕਰਾਏ। ਅੰਤਮ ਕਲਜੁਗ ਡੰਡ ਲਗਾਏ। ਆਪਣੀ ਹੱਥੀਂ ਖੰਡ ਖੰਡ ਕਰਾਏ। ਚਾਰੋਂ ਤਰਫ ਹੋਏ ਰੰਡ, ਨਾਰ ਸੁਹਾਗਣ ਕੋਈ ਦਿਸ ਨਾ ਆਏ। ਬੇਮੁਖਾਂ ਸਿਰ ਚੁੱਕੀ ਪਾਪਾਂ ਪੰਡ, ਨਾ ਕੋਈ ਲੁਹਾਏ। ਕਲਜੁਗ ਔਧ ਬੇਮੁਖਾਂ ਨਾਲ ਗਈ ਹੰਢ, ਸਤਿਜੁਗ ਸਾਚਾ ਪ੍ਰਭ ਅਬਿਨਾਸ਼ੀ ਮਾਤ ਧਰਾਏ। ਜਗੇ ਜੋਤ ਵਿਚ ਵਰਭੰਡ, ਨਿਹਕਲੰਕ ਕਲ ਜਾਮਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਤਭੁਜ ਜੇਰਜ ਸੇਤਜ ਅੰਡਜ਼ ਵਿਚ ਰਹਾਏ। ਚਾਰੇ ਖਾਣੀ ਚਾਰੇ ਬਾਣੀ, ਪੰਚਮ ਜੇਠ ਭਿੰਨੜੀ ਰੈਣ ਪ੍ਰਭਾਤੀ ਵੇਲਾ, ਸਭਨਾਂ ਉਤੇ ਸੱਚੀ ਬਾਣੀ। ਪ੍ਰਭ ਅਬਿਨਾਸ਼ੀ ਬਣਿਆ ਸੱਜਣ ਸੁਹੇਲਾ, ਮੁਖ ਲਗਾਏ ਅੰਮ੍ਰਿਤ ਫਲ ਕੇਲਾ, ਗੁਰਸਿਖਾਂ ਦਇਆ ਕਮਾਏ, ਗੁਰ ਪੂਰੇ ਮਿਲੇ ਜੀਵ ਪ੍ਰਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦਰ ਦਰਬਾਰਾ ਆਪ ਖੁਲ੍ਹਾਇਆ, ਸਿੰਘ ਸਿੰਘਾਸਣ ਡੇਰਾ ਲਾਇਆ, ਦੇਵਣ ਆਇਆ ਨਾਮ ਸੱਚਾ ਦਾਨੀ। ਦੇਵੇ ਸੱਚਾ ਨਾਮ ਦਾਨ। ਕਿਰਪਾ ਕਰ ਹਰਿ ਭਗਵਾਨ। ਏਥੇ ਓਥੇ ਦੋ ਜਹਾਨੀ, ਗੁਰਮੁਖ ਸਾਚੇ ਬਹਿ ਕੇ ਖਾਣ। ਏਕਾ ਮਾਰੇ ਸ਼ਬਦ ਕਾਨੀ, ਚੁੱਕੇ ਜਮ ਕੀ ਕਾਨ। ਸੋਹੰ ਸ਼ਬਦ ਜਪਾਏ ਸੱਚੀ ਬਾਣੀ, ਕਰੇ ਪ੍ਰਕਾਸ਼ ਕਾਇਆ ਕੋਟ ਤੇਜ ਭਾਨਣ ਭਾਨ। ਫਲ ਲਗਾਏ ਸੱਚੀ ਡਾਹਣੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਬਲੀ ਬਲਵਾਨ, ਮੰਗਣ ਆਏ ਸੱਚਾ ਸ਼ਾਹ। ਵਸੇ ਸਚ ਘਰ, ਹਰਿ ਦਾਤਾ ਬੇਪ੍ਰਵਾਹ। ਖੁਲ੍ਹਾ ਰੱਖੇ ਸਦਾ ਦਰ, ਕਦੇ ਨਾ ਹੋਵੇ ਨਾਹ। ਲੱਖ ਚੁਰਾਸੀ ਦੇਵੇ ਵਰ, ਚਰਨ ਸਰਨ ਜੋ ਜਨ ਜਾਏ ਪੜ, ਅੱਗੇ ਹੋਏ ਪਕੜੇ ਬਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਸਾਚਾ ਸੀਰ ਪਿਆਏੇ, ਜਿਉਂ ਬਾਲਕ ਮਾਤਾ ਮਾਂ। ਅੰਮ੍ਰਿਤ ਸੀਰ ਮੁਖ ਚੁਆਏ। ਬਜ਼ਰ ਕਪਾਟੀ ਚੀਰ ਵਖਾਏ। ਸਾਚੀ ਹਾਟੀ ਆਪ ਖੁਲ੍ਹਾਏ। ਤੀਰਥ ਤਾਟੀ ਆਤਮ ਸਰ ਏਕਾ ਏਕ ਦਿਖਾਏ। ਆਪ ਚੜ੍ਹਾਏ ਔਖੀ ਘਾਟੀ, ਪੰਚਮ ਜੇਠ ਦਇਆ ਕਮਾਏ। ਗੁਰਮੁਖ ਸਾਚੇ ਚਰਨ ਲਗਾਏ। ਮਿਟੇ ਕਲਜੁਗ ਅੰਧੇਰੀ ਰੈਣ, ਲਾਲੀ ਪਾਟੀ, ਸਤਿਜੁਗ ਕਰਨ ਆਇਆ ਰੁਸ਼ਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰਾ ਸਾਚਾ ਲਾਹਾ ਖਾਟੀ, ਵੇਲੇ ਅੰਤ ਹੋਏ ਸਹਾਏ। ਵੇਲੇ ਅੰਤ ਹੋਏ ਸਹਾਈ। ਗੁਰ ਪੂਰੇ ਮਿਲਣਾ ਚਾਈਂ ਚਾਈਂ। ਦੇਵੇ ਮਾਣ ਥਾਉਂ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਅੱਠੇ ਪਹਿਰ ਰਸਨਾ ਗਾਈ। ਰਸਨਾ ਗਾਉਣਾ ਹਰਿ ਭਗਵਾਨਾ। ਨੌਂ ਨਿਧ ਅਠਾਰਾਂ ਸਿਧ ਪ੍ਰਭ ਸਾਚੇ ਘਰ ਉਪਜਾਣਾ। ਆਤਮ ਜਾਏ ਵਿਧ, ਸ਼ਬਦ ਤੀਰ ਇਕ ਚਲਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਮਿਲਣ ਦੀ ਦੱਸੇ ਬਿਧ, ਸੋਹੰ ਸੁਹਾਗੀ ਗੀਤ ਗਾਣਾ। ਸੋਹੰ ਗਾਓ ਸੁਹਾਗੀ ਗੀਤਾ। ਮਿਲੇ ਪ੍ਰਭ ਹਰਿ ਸਾਚਾ ਮੀਤਾ। ਜਗਤ ਦੇਵੇ ਮਾਣ ਤਾਣ, ਕਾਇਆ ਕਰੇ ਠੰਡਾ ਸੀਤਾ। ਆਪ ਬਿਠਾਏ, ਸ਼ਬਦ ਬਬਾਣ ਇਕ ਉਡਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਨੇਤਰ ਪੇਖ, ਗੁਰਸਿਖਾਂ ਪਰਖਣ ਆਇਆ ਨੀਤਾ। ਗੁਰਮੁਖਾਂ ਪਰਖੇ ਆਪੇ ਨੀਤੀ। ਜਿਨ੍ਹਾਂ ਬਖ਼ਸ਼ੇ ਚਰਨ ਪ੍ਰੀਤੀ। ਅੰਮ੍ਰਿਤ ਬਖ਼ਸ਼ੇ ਸਾਚੀ ਧਾਰਾ, ਕਾਇਆ ਕਰੇ ਠੰਡੀ ਸੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਗੁਰਸਿਖਾਂ ਮਿਲਿਆ ਹਰਿ ਸਾਚਾ ਮਾਹੀ। ਹਰਿ ਸਾਚਾ ਮੀਤ ਮੁਰਾਰ ਹੈ। ਮਾਨਸ ਜਨਮ ਜਗ ਜਾਣਾ ਜੀਤ, ਕਰਨਾ ਸ਼ਬਦ ਪਿਆਰ ਹੈ। ਸਤਿਜੁਗ ਬਣੇ ਤੇਰੀ ਸਾਚੀ ਰੀਤ, ਊਚ ਨੀਚ ਭਰਮ ਨਿਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਏ ਜਿਵੇਂ ਸਤਿਜੁਗ ਬੰਨ੍ਹੇ ਤੇਰੀ ਧਾਰ ਹੈ। ਪੰਚਮ ਜੇਠ ਮਾਤ ਪ੍ਰਭਾਤੀ। ਗੁਰਮੁਖਾਂ ਪਿਆਏ ਬੂੰਦ ਸਵਾਂਤੀ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਖੋਲ੍ਹੇ ਆਤਮ ਤਾਕੀ। ਸਾਚਾ ਲੇਖ ਆਪ ਮਿਟਾਏ, ਦੇਵਣ ਆਇਆ ਕਲਜੁਗ ਤੇਰੀ ਬਾਕੀ। ਗੁਰਮੁਖ ਸਾਚੇ ਰਸਨਾ ਸੇਵਣ ਆਇਆ, ਪ੍ਰਭ ਮਿਲਿਆ ਭਾਂਤਨ ਭਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੈ ਕੇ ਆਇਆ ਸ਼ਬਦ ਘੋੜਾ ਸੱਚਾ ਰਾਕੀ। ਸ਼ਬਦ ਘੋੜੇ ਹਰਿ ਅਸਵਾਰਾ। ਅੰਮ੍ਰਿਤ ਦੇਵੇ ਸਾਚੀ ਧਾਰਾ। ਗੁਰਮੁਖ ਵਿਰਲਾ ਸੇਵੇ, ਦੇਵੇ ਦਰਸ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਫਲ ਸੱਚਾ ਮੇਵਾ। ਅੰਮ੍ਰਿਤ ਵੇਲਾ ਹਰਿ ਸੁਹਾਇਆ। ਅੰਮ੍ਰਿਤ ਸਾਚਾ ਮੁਖ ਚੁਆਇਆ। ਹਉਮੇ ਰੋਗ ਤ੍ਰਿਸ਼ਨਾ ਭੁੱਖ, ਪ੍ਰਭ ਦਏ ਗਵਾਇਆ। ਕਾਇਆ ਲੱਗੇ ਝੂਠੇ ਦੁੱਖ, ਕਾਇਆ ਕੋਹੜ ਦੁੱਖ ਜੋੜ ਜੋੜ, ਪ੍ਰਭ ਅਬਿਨਾਸ਼ੀ ਦਏ ਮਿਟਾਇਆ। ਨਿਹਕਲੰਕ ਕਲ ਵਾਗਾਂ ਮੋੜ, ਕਲਜੁਗ ਅੰਧੇਰਾ ਡਾਹਢਾ ਪਾਇਆ। ਗੁਰਸਿਖ ਗੁਰ ਚਰਨ ਪ੍ਰੀਤੀ ਜੋੜ, ਨਾ ਕਰ ਤੋੜ ਵਿਛੋੜ, ਚੜ੍ਹਿਆ ਘੋੜ ਧੁਰ ਦਰਗਾਹੋਂ ਆਇਆ ਦੌੜ, ਪ੍ਰਭ ਅਬਿਨਾਸ਼ੀ ਨੇਤਰ ਖੋਲ੍ਹ, ਗੁਰਸਿਖਾਂ ਪਾਇਆ ਵੈਣ ਪ੍ਰਭ ਪੂਰੇ ਹੋ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਦੇਹ ਤਜਾਈ, ਅਗਨੀH ਭੇਟ ਆਪ ਚੜ੍ਹਾਈ। ਮਾਤ ਪਿਤਾ ਨਾ ਕੋਈ ਰਖਾਈ। ਗੁਰਮੁਖ ਸਾਚੇ ਵਿਚ ਜੋਤ ਟਿਕਾਈ। ਨਾ ਕੋਈ ਭਾਈ ਨਾ ਕੋਈ ਭੈਣ, ਨਾ ਕੋਈ ਦਿਸੇ ਧੀ ਜਵਾਈ। ਏਕਾ ਗੁਰ ਸੰਗਤ ਤੇਰੀ ਚਰਨ ਪ੍ਰੀਤ ਪ੍ਰਭ ਸਾਚੇ ਭਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਮਿਲਣ ਆਇਆ ਸਾਚਾ ਮਾਹੀ। ਮਿਲਣ ਆਇਆ ਚਲ ਦਵਾਰੇ। ਗੁਰਮੁਖ ਸਾਚੇ ਸੰਤ ਜਨ ਵਿਚ ਮਾਤ ਪੁਕਾਰੇ। ਬੇਮੁਖਾਂ ਲਾਏ ਡੰਨ, ਭਾਂਡੇ ਦੇਵੇ ਭੰਨ, ਜੋ ਘੜਿਆ ਲੱਖ ਚੁਰਾਸੀ ਬਣ ਠਠਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਆਪ ਬਣਾਏ, ਕਾਇਆ ਭਾਂਡੇ ਸਰਬ ਮਿਟਾਏ, ਨਾ ਕੋਈ ਰੱਖੇ ਕੋਲ ਠਠਿਆਰੇ। ਸੋਹਣੇ ਸਾਚੇ ਥੇਵੇ ਲਾਏ, ਨਾ ਕੋਈ ਸੰਗ ਸੁਨਿਆਰੇ। ਨਾ ਕੋਈ ਸੁਨਿਆਰ ਧਾਰ ਹਰਿ ਕਰਤਾਰ। ਨਾ ਕੋਈ ਵੇਖੇ ਚੂਹੜਾ ਚਮਿਆਰ। ਨਾ ਕੋਈ ਵਰਨ ਨਾ ਕੋਈ ਗੋਤ, ਏਕ ਰੰਗ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਵੇਖ ਵਿਚਾਰ। ਪ੍ਰਭ ਆਇਆ ਜਾਮਾ ਧਾਰ। ਗਰੀਬ ਨਿਮਾਣਿਆ ਆਪੇ ਪਾਏ ਸਾਰ। ਗਰੀਬ ਨਿਮਾਣਾ ਗਲੇ ਲਗਾਣਾ। ਰਾਜਾ ਰਾਣਾ ਤਖ਼ਤੋਂ ਲਾਹਣਾ। ਚਾਰ ਕੁੰਟ ਏਕਾ ਸ਼ਬਦ ਡੰਕ ਵਜਾਣਾ। ਰਾਓ ਰੰਕ ਸਰਬ ਉਠਾਣਾ। ਦਵਾਰ ਬੰਕ ਗੁਰਮੁਖਾਂ ਆਪ ਸੁਹਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਸੀ ਪੁਰੀ ਘਨਕ ਫੇਰ ਅਖਵਾਣਾ। ਦਿੱਲੀ ਜਾਏ ਤਖ਼ਤ ਸਾਚੇ ਚਰਨ ਛੁਹਾਣਾ। ਪ੍ਰਗਟ ਹੋਏ ਦੇਸ ਮਾਝੇ, ਆਪ ਸਵਾਰੇ ਆਪਣੇ ਕਾਜੇ, ਨਿਹਕਲੰਕ ਨਰਾਇਣ ਨਰ, ਤੇਰਾ ਸੱਚਾ ਸਾਜਨ ਆਪੇ ਸਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦੇ ਵਧਾਈ ਖ਼ੁਸ਼ੀ ਮਨਾਈ, ਅਨਹਦ ਵਜਾਏ ਵਾਜੇ। ਅਨਹਦ ਸ਼ਬਦ ਤੇਰੀ ਸੱਚੀ ਤੂਰ। ਪ੍ਰਭ ਅਬਿਨਾਸ਼ੀ ਆਸਾ ਮਨਸਾ ਦੇਵੇ ਪੂਰ। ਸਰਬ ਗੁਣਾਂ ਹਰਿ ਭਰਪੂਰ। ਬੇਮੁਖਾਂ ਦਿਸੇ ਦੂਰ ਦੂਰ। ਗੁਰਮੁਖਾਂ ਆਇਆ ਹਿੱਸੇ ਸਦਾ ਦਿਸੇ ਹਾਜ਼ਰ ਹਜ਼ੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦੇਵੇ ਸਾਚਾ ਵਰ, ਸਾਚੀ ਜੋਤ ਜਗਾਏ, ਗੁਰਸਿਖ ਤੇਰੀ ਕਾਇਆ ਵਿਚ ਟਿਕਾਏ, ਹੋਏ ਰੁਸ਼ਨਾਈ ਜਿਉਂ ਕੋਹਤੂਰ। ਗੁਰ ਪੂਰਾ ਭੋਗ ਲਗਾਇੰਦਾ। ਗੁਰਮੁਖਾਂ ਚੋਗ ਚੁਗਾਇੰਦਾ। ਗਈ ਰੈਣ ਸਵੇਰ ਆਇੰਦਾ। ਦਿਨ ਦਿਹਾੜੇ ਪ੍ਰਭ ਅਬਿਨਾਸ਼ੀ ਪੇਖਣਾ ਨੈਣ, ਸੋਏ ਪੂਤ ਗੁਰਸਿਖ ਆਪ ਜਗਾਇੰਦਾ। ਸ੍ਰਿਸ਼ਟ ਸਬਾਈ ਵਹਾਏ ਵਹਿੰਦੇ ਵਹਿਣ, ਧਰਮ ਰਾਏ ਜਮਦੂਤ ਚਾਰੋਂ ਕੁੰਟ ਦੁੜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਨ ਦਿਹਾੜੇ ਸਾਚੇ ਲਾੜੇ ਸ਼ਬਦ ਘੋੜੀ ਆਪੇ ਚਾੜ੍ਹੇ, ਪਰਮ ਪੁਰਖ ਪਰਮੇਸ਼ਵਰ ਸਾਚੀ ਲਾੜੀ ਨਾਲ ਵਿਆਹਿੰਦਾ। ਸਚ ਦਿਵਸ ਮਿਲੇ ਵਧਾਈ। ਪੰਚਮ ਜੇਠ ਰੁੱਤ ਸੁਹਾਈ। ਜੋਤ ਸਰੂਪੀ ਜਾਮਾ ਧਰ, ਗੁਰ ਸੰਗਤ ਮੇਲ ਸਾਚਾ ਕਰ, ਕਰੇ ਖੇਲ ਹਰਿ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਏ, ਦਿਨ ਦਿਹਾੜੇ ਚੋਲੇ ਤਨ ਛੁਹਾਈ। ਹਰਿ ਆਤਮ ਰਤਨ ਅਮੋਲ ਹੈ। ਪਹਿਲਾ ਤੋਲੇ ਪੂਰਾ ਤੋਲ ਹੈ। ਵਸੇ ਗੁਰ ਸੰਗਤ ਕੋਲ ਹੈ। ਸ਼ਬਦ ਵਜਾਏ ਡੰਕ ਆਦਿ ਜੁਗਾਦੀ, ਸਦ ਬ੍ਰਹਿਮਾਦੀ ਰਿਹਾ ਪੜਦੇ ਖੋਲ੍ਹ ਹੈ। ਸਾਚਾ ਨਾਮ ਸਦਾ ਅਨਾਦੀ, ਸਚ ਵਸਤ ਗੁਰਸਿਖਾਂ ਲਾਧੀ, ਪੰਚਮ ਜੇਠ ਸ੍ਰਿਸ਼ਟ ਸਬਾਈ ਸੁੱਤੀ ਅਨਭੋਲ ਹੈ। ਆਪੇ ਮੱਥੇ ਮਥਣਹਾਰਾ। ਕਰੇ ਖੇਲ ਅਪਰ ਅਪਾਰਾ। ਰਾਜੇ ਬਲ ਤੇਰੀ ਪਾਏ ਸਾਰਾ। ਪ੍ਰਗਟ ਹੋ ਮੋਹਣੀ ਰੂਪ ਲਿਆ ਅਵਤਾਰਾ। ਦੂਜਾ ਬਾਵਨ ਭੇਖ ਧਰ, ਮੰਗਣ ਗਿਆ ਦਵਾਰਾ। ਤੀਜਾ ਧਨੰਤਰ ਵੈਦ ਬਣ, ਦੁੱਖਾਂ ਰੋਗਾਂ ਪਾਏ ਸਾਰਾ। ਦੋਵੇਂ ਹੱਥੀਂ ਚਲੇ ਨੇਤਰਾ, ਇਕ ਬਣਾਇਆ ਸਾਚਾ ਖੇਤਰ, ਪ੍ਰਭ ਅਬਿਨਾਸ਼ੀ ਤੇਰੀ ਕੋਈ ਨਾ ਹੋਏ ਝੂਠੀ ਬਣਤਰ। ਪਹਿਲਾ ਰਤਨ ਹਰਿ ਨਿਕਾਲਾ। ਨਾਮ ਵਿੱਖ ਇਕ ਪਿਆਲਾ। ਸ਼ਿਵਜੀ ਗਲ ਪਾਏ ਕੰਠ ਮਾਲਾ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਜਗਤ ਨਿਰਾਲਾ। ਦੂਜਾ ਰਤਨ ਹਰਿ ਵਿਰੋਲੇ। ਕਾਮ ਧੇਨ ਵਿਚੋਂ ਬੋਲੇ। ਅੰਮ੍ਰਿਤ ਸੀਰ ਸਾਚਾ ਕੱਢੇ, ਪ੍ਰਭ ਅਬਿਨਾਸ਼ੀ ਮੱਖਣ ਵਿਚੋਂ ਕੱਢੇ, ਸਾਚੇ ਧਾਮ ਆਪ ਬਹਾਈ, ਦੇਵਤਿਆਂ ਦਾ ਕੁੰਡਾ ਖੋਲ੍ਹੇ। ਜੋਤੀ ਜੋਤ ਸਰੂਪ ਹਰਿ, ਦੂਜਾ ਗੇੜਾ ਆਪ ਦਵਾਇਆ। ਤੀਜਾ ਰਤਨ ਕੱਢ ਵਖਾਇਆ। ਚਿੱਟਾ ਘੋੜਾ ਬਾਹਰ ਆਇਆ। ਦੱਖਣ ਦਿਸ਼ਾ ਆਪ ਬਹਾਇਆ। ਜੋਤ ਸਰੂਪੀ ਜੋਤ ਹਰੀ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਕੱਢੇ ਰਤਨ ਤ੍ਰੈਲੋਕੀ ਨਾਥੀ। ਬਾਹਰ ਨਿਕਲਿਆ ਐਰਾਪਤ ਹਾਥੀ। ਪ੍ਰਭ ਸਾਚੇ ਦਾ ਬਣਿਆ ਸਾਥੀ। ਪੂਰਬ ਦਿਸ਼ਾ ਖੜੇ ਖੜੋਤਾ ਦੋਏ ਵਕਤ ਸੀਸ ਝੁਕਾਇਆ, ਖੜਾ ਦਰ ਤੇ ਟੇਕੇ ਮੱਥਾ। ਪੰਜਵਾਂ ਰਤਨ ਕੱਢੇ ਬਾਹਰੇ। ਕਲਜੁਗ ਜੀਵ ਹੋਏ ਗਵਾਰੇ। ਕਵਣ ਜਾਣੇ ਤੇਰੀ ਖੇਲ ਅਪਾਰੇ। ਸਤਿਜੁਗ ਕਰੇ ਖੇਲ ਨਿਆਰੇ। ਜੋਤੀ ਜੋਤ ਸਰੂਪ ਹਰਿ, ਸਚ ਸੁੱਚ ਆਪਣਾ ਭੇਵ ਆਪ ਖੁਲ੍ਹਾਰੇ। ਸਾਚੀ ਕਰੇੇ ਖੇਲ ਨਿਰਾਲੀ। ਵਿਚੋਂ ਨਿਕਲ ਲਛਮੀ ਗਲ ਪਾਈ ਫੂਲਾਂ ਮਾਲੀ। ਪ੍ਰਭ ਅਬਿਨਾਸ਼ੀ ਕਿਰਪਾ ਕਰ ਸਾਚੇ ਧਾਮ ਆਪ ਬਹਾਲੀ। ਅੱਠੇ ਪਹਿਰ ਝੱਸੇ ਚਰਨ, ਦਿਵਸ ਰੈਣ ਰਹੇ ਮਤਵਾਲੀ। ਜੋਤੀ ਜੋਤ ਸਰੂਪ ਹਰਿ, ਆਪ ਕਰੇ ਰਖਵਾਲੀ। ਪੂਰਨ ਕਿਰਪਾ ਹਰਿ ਸਾਚੇ ਕਰੀ। ਬਾਹਰ ਆਈ ਅਰੰਭਾ ਪਰੀ। ਗੰਧਰਬ ਵਾਸ ਮੇਂ ਜਾਏ ਤਰੀ। ਸਾਚਾ ਦੇਵੇ ਵਰ ਹਰੀ। ਆਪਣੀ ਕਿਰਪਾ ਆਪੇ ਕਰੀ। ਨੇਤਰਾ ਚਲੇ ਵਾਰੋ ਵਾਰ, ਅੰਮ੍ਰਿਤ ਕੱਢੀ ਸਾਚੀ ਧਾਰ, ਵਿਚੋਂ ਮਦਿ ਹੋਈ ਬਾਹਰ, ਚੱਕਰ ਸੁਦਰਸ਼ਨ ਹਰਿ ਹੱਥ ਛੁਹਾਇਆ, ਚਾਰੋਂ ਕੁੰਟ ਫਿਰਾਇਆ ਸੱਚਾ ਰਤਨ ਆਇਆ ਬਾਹਰ, ਜੋਤੀ ਜੋਤ ਸਰੂਪ ਹਰਿ, ਕਿਰਪਾ ਕਰੀ ਗਿਰਵਰ ਗਿਰਧਾਰੀ। ਧਰਤ ਮਾਤ ਹਰਿ ਸਾਚੇ ਤੋਲੀ। ਵਿਚੋਂ ਨਿਕਲੀ ਨਾਲ ਸੰਜੀਵਨੀ ਬੂਟੀ। ਜੋਤੀ ਜੋਤ ਸਰੂਪ ਹਰਿ, ਚੌਦਾਂ ਰਤਨਾਂ ਭੇਵ ਖੁਲ੍ਹਾਏ, ਗੁਰਮੁਖ ਵਿਰਲਾ ਸੇਵ ਕਮਾਏ, ਦਰ ਘਰ ਸਾਚੇ ਦਰਸ਼ਨ ਪਾਏ, ਕਰ ਦਰਸ ਜਿਸ ਆਤਮ ਤ੍ਰੈਕੁਟੀ ਛੁੱਟੀ। ਮਾਇਆ ਮੋਹ ਜਗਤ ਜੰਜ਼ਾਲਾ। ਹਰਿ ਬਿਨ ਅਵਰ ਨਾ ਦਿਸੇ ਕੋ, ਸ੍ਰਿਸ਼ਟ ਸਬਾਈ ਹੋਈ ਕੰਗਾਲਾ। ਅੰਮ੍ਰਿਤ ਆਤਮ ਕੋਈ ਨਾ ਦੇਵੇ ਚੋ, ਨਾ ਦੱਸੇ ਰਾਹ ਸੁਖਾਲਾ। ਸਾਚਾ ਬੀਜ ਕੋਈ ਨਾ ਦੇਵੇ ਬੋ, ਫਲ ਲੱਗੇ ਆਤਮ ਡਾਲਾ। ਲੱਖ ਚੁਰਾਸੀ ਰਹੀ ਰੋ, ਕਲਜੁਗ ਹੱਡਾਂ ਲੱਗੇ ਪਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੜਾ ਪਹਿਲੇ ਦੇ, ਪਿੱਛੇ ਪ੍ਰਗਟ ਆਵੇ ਹੋ। ਸਚ ਸੁਨੇਹੜਾ ਦੇ ਕਰ ਘੱਲੇ। ਏਕਾ ਸ਼ਬਦ ਧਾਰ ਵਿਚ ਸੰਸਾਰ ਗੁਰ ਨਿਰੰਕਾਰ ਜਾਮਾ ਧਾਰ ਤਲਵੰਡੀ ਖੇੜਾ ਨਾਨਕ ਮੱਲੇ। ਕਰਿਆ ਸਚ ਵਿਹਾਰਾ, ਸ਼ਬਦ ਧਾਰ ਚਲਦਾ ਰਿਹਾ ਕੱਲਮ ਕੱਲੇ। ਜੋਤੀ ਜੋਤ ਸਰੂਪ ਹਰਿ, ਗੁਰ ਸੇਵਾ ਲਾਈ ਨਾ ਜਾਏ ਛਲਿਆ ਨਾ ਕੋਈ ਛਲੇ। ਨਾਨਕ ਜੋਤ ਜਗੇ ਨਿਰਾਲੀ। ਕਲਜੁਗ ਮੇਟੇ ਸ਼ਾਹੀ ਕਾਲੀ। ਸਾਚੀ ਜੋਤੀ ਦੀਪਕ ਬਾਲੀ। ਚਾਰ ਵਰਨਾਂ ਦਾ ਸੱਚਾ ਬਾਨੀ, ਦਰ ਦਵਾਰਾ ਇਕ ਰਖਾਇਆ, ਕੋਈ ਨਾ ਜਾਵੇ ਖਾਲੀ। ਹਿੰਦੂ ਮੁਸਲਿਮ ਸਿੱਖ ਈਸਾਈ ਸੱਚਾ ਰਾਹ ਇਕ ਵਖਾਇਆ, ਆਪੇ ਬਣਿਆ ਪਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਨਕ ਗੁਰ ਲਿਖਿਆ ਲੇਖ ਧੁਰ, ਸਚ ਪ੍ਰੀਤੀ ਗਈ ਜੁੜ, ਮਿਲਿਆ ਨਰ ਹਰਿ ਬਨਵਾਲੀ। ਨਾਨਕ ਨਾਮ ਨਿਧਾਨ ਜਗਤ ਚਲਾਇਆ। ਗੁਰਮੁਖ ਵਿਰਲੇ ਕੀਆ ਪ੍ਰਵਾਨ ਕੰਨ ਸੁਣਾਇਆ। ਬੇਮੁਖਾਂ ਆਤਮ ਭਰਿਆ ਮਾਣ ਤਾਣ, ਵੇਲਾ ਗਿਆ ਕਿਸੇ ਹੱਥ ਨਾ ਆਇਆ। ਆਪੇ ਕਰੇ ਪੁਣ ਛਾਣ। ਮਾਰੇ ਸ਼ਬਦ ਸੱਚਾ ਬਾਣ। ਚਾਰ ਦਿਸ਼ਾ ਅਠ ਅਠ ਦਵਾਰੇ ਚਾਰ ਉਦਾਸੀਆਂ, ਆਪੇ ਲਏ ਕਰੇ ਖੇਲ ਮਹਾਨ। ਜੋਤੀ ਜੋਤ ਸਰੂਪ ਹਰਿ, ਸਾਚੀ ਸੇਵਾ ਆਪੇ ਲਾਈ, ਕਿਰਪਾ ਕਰ ਸ੍ਰੀ ਭਗਵਾਨ। ਕਿਰਪਾ ਕਰੇ ਨਾਨਕ ਨਿਰੰਕਾਰੀ। ਸ੍ਰਿਸ਼ਟ ਸਬਾਈ ਜਾਏ ਤਾਰੀ। ਵੰਡੀ ਜਾਏ ਨਾਮ, ਗਰੀਬ ਨਿਮਾਣੇ ਗਲੇ ਲਗਾਏ, ਬੇਮੁਖਾਂ ਜਾਏ ਦਰ ਦੁਰਕਾਰੀ। ਸਾਚਾ ਮਾਣ ਤਾਣ ਆਪਣੇ ਚਰਨ ਰਖਾਏ, ਗੁਰ ਪੂਰੇ ਦੀ ਬੂਝ ਬੁਝਾਏ, ਜਿਥੇ ਜਗੇ ਜੋਤ ਨਿਰੰਕਾਰੀ। ਗੋਰਖ ਮਛੰਦਰ ਬੈਠੇ ਅੰਦਰ, ਮਾਰਨ ਜੰਦਰ ਨਾ ਕੋਈ ਬੂਝ ਬੁਝਾਰੀ। ਏਕਾ ਰਾਹ ਸਾਚਾ ਦੱਸੇ, ਜਿਥੇ ਹਰਿ ਜੀ ਸਾਚਾ ਵਸੇ, ਕਾਇਆ ਡੂੰਘੀ ਕੰਦਰ ਇਕ ਮਹੱਲਾ ਸਦਾ ਅਟੱਲਾ, ਸਦਾ ਅਟੱਲ ਕਾਇਆ ਮਹੱਲ ਅਟਾਰੀ। ਮਹੱਲ ਮੁਨਾਰਾ ਦੇ ਪਿਆਰਾ ਵਿਚ ਸੰਸਾਰਾ। ਹਰਿ ਗਿਰਧਾਰਾ ਪਾਵੇ ਸਾਰਾ। ਕਰੇ ਖੇਲ ਅਪਰ ਅਪਾਰਾ। ਪਾਏ ਭੇਵ ਨਾਨਕ ਜੋਤ ਨਿਰੰਜਣ ਨਿਰਾਕਾਰਾ। ਨਾਨਕ ਨਿਰੰਕਾਰ ਦੱਸੇ ਧਾਰ। ਚਾਰ ਵਰਨਾਂ ਇਕ ਪਿਆਰ। ਧੁਰਦਰਗਾਹੀ ਸਾਚਾ ਮਾਹੀ ਵਿਚ ਸੰਸਾਰ। ਹੱਥ ਵਿਚ ਫੜੀ ਸਾਚੀ ਫਾਹੀ, ਸਤਿਨਾਮ ਸਤਿਨਾਮ ਗੁਰਮੁਖਾਂ ਗਲ ਰਿਹਾ ਡਾਰ। ਗੁਰਮੁਖਾਂ ਮੁੜ ਮੁੜ ਵੇਖੇ, ਗੁਣ ਵਿਚਾਰੇ ਕਿਰਪਾ ਧਾਰੇ, ਚਾਰ ਕੁੰਟ ਚਾਰ ਚੁਫੇਰੇ ਉਠ ਉਠ ਵਾਜਾਂ ਮਾਰੇ, ਜਗੀ ਜੋਤ ਨਿਰਾਲਮ ਆਓ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਇਕ ਅਕਾਰ। ਚਾਰੋਂ ਕੁੰਟ ਪੈਣ ਧੱਕੇ, ਨਾ ਕੋਈ ਦੇਵੇ ਮਾਣ ਬੂਰੇ ਕੱਕੇ, ਰੋੜਾਂ ਉਪਰ ਸੇਜ ਵਿਛਾਈ ਰਹੇ ਸੁੱਤਾ। ਬੇਮੁਖ ਜੀਵ ਜਾਨਣ ਕਲਜੁਗ ਗਵਾਰੀ, ਨੰਗੀਂ ਪੈਂਰੀ ਚਲਦਾ ਫਿਰਦਾ, ਬਾਬਰ ਸ਼ਾਹੀ ਰੁਲਦਾ ਫਿਰਦਾ, ਝੂਠਾ ਸ਼ਾਹ ਅੱਗੇ ਮੁਠਾ। ਜੋਤੀ ਜੋਤ ਸਰੂਪ ਹਰਿ, ਮੱਕੇ ਮਦੀਨੇ ਹੁਕਮ ਸੁਣਾਏ, ਨਿਹਕਲੰਕ ਕਲ ਜਾਮਾ ਪਾਏ, ਬੇਮੁਖਾਂ ਵੱਢੇ ਨੱਕ ਗੁੱਤਾ। ਨੱਕ ਗੁੱਤ ਦੇਵੇ ਵੱਢ। ਦਰ ਘਰ ਵਿਚੋਂ ਦੇਵੇ ਕੱਢ। ਖ਼ਾਲੀ ਘਰ ਕੋਈ ਨਾ ਦੇਵੇ ਛੱਡ, ਫੜ ਕਰੇ ਹੱਡ ਹੱਡ। ਸ਼ਬਦ ਖੰਡਾ ਦੇਵੇ ਵੱਢ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਪ੍ਰਗਟਾਏ, ਗੁਰਮੁਖ ਸਾਚੇ ਸੰਤ ਜਨਾਂ ਆਪਣੀ ਗੋਦ ਬਿਠਾਏ, ਆਪ ਲਡਾਏ ਲਡ। ਨਾਨਕ ਤੇਰਾ ਚਲਿਆ ਤੀਰ। ਪ੍ਰਭ ਅਬਿਨਾਸ਼ੀ ਜੋਤ ਧਰ, ਵਡਾ ਪੈਂਡਾ ਆਇਆ ਚੀਰ। ਸ੍ਰਿਸ਼ਟ ਸਬਾਈ ਕਰੇ ਸਰ, ਸੋਹੰ ਸ਼ਬਦ ਚਲਾਏ ਤੀਰ। ਕਿਸੇ ਕੋਲੋਂ ਨਾ ਜਾਏ ਡਰ, ਮੇਟ ਮਿਟਾਏ ਔਲੀਏ ਪੀਰ, ਦਸਤਗੀਰ ਸ਼ਾਹ ਹਕੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਰਾਣਾ ਸੱਚਾ ਭਾਣਾ ਆਪਣੇ ਹੱਥ ਰਖਾਏ, ਕਿਸੇ ਹੱਥ ਨਾ ਆਏ ਨੀਰ। ਬੇਮੁਖਾਂ ਮੁਖ ਹੋਇਆ ਕਾਲਾ ਨਿਕਲੇ ਦਵਾਲਾ, ਗੁਰਮੁਖਾਂ ਹਰਿ ਸਾਚਾ ਹੁਕਮ ਸੁਣਾਇਆ, ਜਗੇ ਜੋਤ ਜਿਉਂ ਜਵਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹਣਾ ਸੱਚਾ ਹਲ ਬਣਾਇਆ, ਸੋਹੰ ਰੱਖਿਆ ਤਿੱਖਾ ਫਾਲਾ। ਧਰਤ ਮਾਤ ਇਕ ਕਿਆਰੀ। ਚਲੇ ਹਲ ਵਾਰੋ ਵਾਰੀ। ਪ੍ਰਭ ਅਬਿਨਾਸ਼ੀ ਪਹਿਲੀ ਰਹਿਲ, ਮੱਕੇ ਮਦੀਨੇ ਮਾਰੀ। ਆਪੇ ਕਰੇ ਪਹਿਲੋਂ ਪਹਿਲ, ਵੇਖੋ ਹੁੰਦੀ ਕਿਵੇਂ ਖੁਆਰੀ। ਜੋਤੀ ਜੋਤ ਸਰੂਪ ਹਰਿ, ਸਿੰਘ ਸਿੰਘਾਸਣ ਬੈਠਾ ਚਾਰੋਂ ਕੁੰਟ ਪਾਵੇ ਸਾਰੀ। ਸੁੱਤਾ ਅੰਤ ਨਾ ਕੋਈ ਉਠੇ, ਬੇਮੁਖਾਂ ਨਾ ਕੋਈ ਮਨਾਵੇ, ਲੁਕਿਆ ਰਹਿਣ ਨਾ ਦੇਵੇ ਗੁੱਠੇ, ਸ਼ਬਦ ਡੰਡਾ ਮਗਰ ਲਗਾਵੇ। ਧਰਮ ਰਾਏ ਦੇ ਦਰ ਟੰਗਾਵੇ ਪੁੱਠੇ, ਹਾਹਾਕਾਰ ਕਰਨ ਨਾ ਕੋਈ ਛੁਡਾਵੇ। ਗੁਰਮੁਖਾਂ ਪ੍ਰਭ ਸਾਚਾ ਤੁਠੇ, ਲਾਲ ਅਨਮੁਲੜੇ ਲੱਭੇ ਇਕੋ ਇਕ ਮੁੱਠੇ, ਸਾਚੇ ਤੋਲ ਤੁਲਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਦਾ ਅਡੋਲ, ਨਾ ਕਦੇ ਕੋਈ ਡੁਲਾਵੇ। ਨਾ ਡੋਲੇ ਨਾ ਡੋਲਣਹਾਰਾ। ਨਾ ਤੁਲੇ, ਸ੍ਰਿਸ਼ਟ ਸਬਾਈ ਤੋਲਣਹਾਰਾ। ਨਾ ਭੁਲੇ, ਸ਼ਬਦ ਅਗਾਧ ਬੋਧ ਬੋਲਣਹਾਰਾ। ਭਾਗ ਲਗਾਏ ਗੁਰਮੁਖਾਂ ਕੁੱਲੇ, ਜੋ ਚਲ ਆਇਣ ਚਰਨ ਦਵਾਰਾ। ਪਾਏ ਪੰਚਮ ਜੇਠ ਮੁੱਲੇ, ਖੋਲ੍ਹੇ ਅੰਮ੍ਰਿਤ ਸਾਚਾ ਭੰਡਾਰਾ। ਬੇਮੁਖ ਜੀਵ ਰਹੇ ਭੁੱਲੇ, ਨਿਹਕਲੰਕ ਕਲ ਲੈ ਅਵਤਾਰਾ। ਜਨ ਭਗਤ ਵਿਚ ਮਾਤ ਫਲੇ ਫੁਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਖੜੇ ਦਰ ਦਵਾਰਾ। ਆਤਮ ਤਨ ਜਿਸ ਜਨ ਹੰਕਾਰ। ਆਏ ਚਲ ਹਰਿ ਦਵਾਰ। ਭਰਮ ਭੁਲੇਖੇ ਦਏ ਨਿਵਾਰ। ਨਾ ਕੋਈ ਦਿਸੇ ਝੂਠਾ ਯਾਰ। ਤਿੰਨਾਂ ਲੋਕਾ ਇਕੋ ਯਾਰ। ਲੱਖ ਚੁਰਾਸੀ ਜਿਸ ਉਪਾਈ, ਸਾਚੀ ਜੋਤ ਵਿਚ ਟਿਕਾਈ, ਬ੍ਰਹਮਾ ਵਿਸ਼ਨ ਮਹੇਸ਼ ਸੇਵਾ ਲਾਈ। ਵੇਂਹਦਾ ਰਹੇ ਹਰਿ ਕਰੋੜ ਤੇਤੀਸ, ਦੇਣ ਦੁਹਾਈ, ਇੰਦਰਪੁਰੀ ਹਾਹਾਕਾਰ ਮਚਾਈ। ਸਿੰਘ ਮਨਜੀਤ ਦੱਸ ਸਾਚੀ ਰੀਤ, ਸਤਿਜੁਗ ਸਾਚੇ ਪੁਰੀ ਘਨਕ ਜਨਮ ਦਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਰਨ ਮਿਲੇ ਵਡਿਆਈ। ਹਰਿ ਸਰਨ ਮਿਲੇ ਵਡਿਆਈਆ। ਧਰਨੀ ਧਰਨ ਗੁਰਮੁਖਾਂ ਚੁਕਾਏ ਮਰਨ ਡਰਨ, ਸਾਚੀ ਡੋਲੀ ਆਪ ਚੜ੍ਹਾਈਆ। ਆਪ ਖੁਲ੍ਹਾਏ ਹਰਨ ਫਰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸੱਚਾ ਡੇਰਾ ਲਾਈਆ। ਗੁਰਮੁਖਾਂ ਆਤਮ ਡੇਰਾ ਲਾਇਆ, ਪੰਚਮ ਜੇਠ ਦਏ ਵਡਿਆਈ, ਆਤਮ ਅੰਧੇਰਾ ਜਾਏ ਚੁਕ। ਕਲਜੁਗ ਫੇਰਾ ਜਾਏ ਮੁਕ। ਅੰਤਮ ਵੇਲਾ ਗਿਆ ਢੁਕ। ਨਾ ਕੋਈ ਰੋਕੇ ਨਾ ਸਕੇ ਰੁਕ। ਬੇਮੁਖਾਂ ਮੁਖ ਪਾਏ ਥੁੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਕਰ ਖੁਆਰੀ ਹਾਹਾਕਾਰੀ, ਮੌਤ ਲਾੜੀ ਫੇਰ ਬਹਾਰੀ, ਦਰ ਦਰਬਾਰੀ ਸ਼ਾਹ ਸੁਲਤਾਨ ਜਾਈਂ ਮਾਰੀ, ਵਿਚ ਮੈਦਾਨ ਨਿਹਕਲੰਕ ਦਰਸ ਕਰੀਂ ਆਣ ਦੋਹਾਂ ਹੱਥਾਂ ਦਏ ਪਿਆਰੀ। ਪਹਿਲੀ ਕੂਟ ਦੀਨ ਮੁਹੰਮਦੀ ਕਰ ਖੁਆਰੀ। ਦੂਜੀ ਕੂਟ ਚਿੱਟੇ ਫਰੰਗੀ ਆਵੀਂ ਜਾਵੀਂ ਜਾਵੀਂ ਆਵੀਂ ਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਕਰੀ ਭੁੱਖੀ ਨੰਗੀ, ਨਾ ਦੇਵੇ ਕੋਈ ਸਹਾਰੀ। ਭੁੱਖੀ ਨੰਗੀ ਸ੍ਰਿਸ਼ਟ, ਲੁੱਟਿਆ ਮਾਲ ਧਨ। ਨਾ ਕੋਈ ਜਾਣੇ ਪ੍ਰਭ ਸਾਚੇ ਦਾ ਸਾਚਾ ਇਸ਼ਟ, ਨਾ ਸਾਚਾ ਸ਼ਬਦ ਸੁਣੇ ਕੰਨ। ਰਾਮ ਅਵਤਾਰ ਗੁਰ ਵਸ਼ਿਸ਼ਟ, ਸ੍ਰਿਸ਼ਟ ਸਬਾਈ ਚੁਕਾਇਆ ਲਹਿਣ ਦੇਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵੇਖੇ ਨੈਣ। ਕਲਜੁਗ ਡੰਨੇ ਬੇਮੁਖ ਭੰਨੇ ਆਤਮ ਅੰਨ੍ਹੇ। ਪਾਣੀ ਮਿਲੇ ਨਾ ਕਿਸੇ ਛੰਨੇ। ਗੁਰਮੁਖਾਂ ਆਤਮ ਏਕਾ ਮੰਨੇ। ਅੱਠੇ ਪਹਿਰ ਦਰ ਦਵਾਰ ਖਲੋਤਾ ਹੋਏ ਸਹਾਈ, ਜਿਉਂ ਮਾਲ ਚਰਾਏ ਧੰਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਆਦਿ ਅੰਤ ਆਪੇ ਘੜੇ ਆਪੇ ਭੰਨੇ। ਘੜੇ ਭੰਨੇ ਭੰਨਣਹਾਰਾ। ਨਾ ਵਸੇ ਕਿਸੇ ਛੱਪਰੀ ਛੰਨੇ, ਜੋਤ ਸਰੂਪੀ ਖੇਲ ਅਪਾਰਾ। ਸ੍ਰਿਸ਼ਟ ਸਬਾਈ ਹੰਨੇ ਬੰਨੇ, ਚਲੇ ਸ਼ਬਦ ਤੀਰ ਕਰਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਨਾਮ ਦਾਨ ਸਾਚਾ ਸ਼ਬਦ ਸੱਚੀ ਸਰਕਾਰਾ। ਸੱਚਾ ਮੀਤ ਮੁਰਾਰ ਪੁਰਖ ਕਰਤਾਰ ਹੈ। ਸਾਲ ਬਿਆਸੀ ਪਹਿਲੇ ਅੰਮ੍ਰਿਤ ਮੇਘ ਦਿਤਾ ਬਰਖ, ਚਲੀ ਸੱਚੀ ਧਾਰ ਹੈ। ਕਲਜੁਗ ਤੇਰਾ ਲੇਖ ਪਰਖ, ਸਿੰਘ ਮਤਾਬ ਬੱਧੀ ਸਿਰ ਦਸਤਾਰ ਹੈ। ਸੰਤ ਮਨੀ ਸਿੰਘ ਕਰ ਵਿਚਾਰ, ਦਰ ਦਰ ਨਾ ਹੋਣਾ ਮਾਤ ਖੁਆਰ ਹੈ। ਸੌਂ ਜਾ ਘਰ ਪੈਰ ਪਸਾਰ, ਨਿਹਕਲੰਕ ਲਏ ਅਵਤਾਰ ਹੈ। ਹਰਿ ਗੋਬਿੰਦ ਤੇਰੀ ਸੁਣ ਪੁਕਾਰ, ਛੇਵਾਂ ਜਾਮਾ ਸਿੰਘ ਮਤਾਬ ਸਾਚੇ ਘਰ ਕਰੇ ਪਿਆਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਤੇਰੀ ਰੱਖੀ ਓਟ, ਸਾਚਾ ਸ਼ਬਦ ਡੰਕ ਵਜਾਇਣ ਇਕ ਅਪਾਰ ਹੈ। ਇਕ ਨਗਾਰਾ ਜਗਤ ਵਜਾਉਣਾ। ਨਿਹਕਲੰਕ ਹਰਿ ਨਾਉਂ ਰਖਾਉਣਾ। ਰਾਓ ਰੰਕ ਦਵਾਰ ਬੰਕ ਏਕਾ ਅੰਕ, ਚਰਨ ਟੇਕ ਸ੍ਰਿਸ਼ਟ ਸਬਾਈ ਆਪ ਰਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸੋਇਆ ਤੈਨੂੰ ਆਪ ਜਗਾਉਣਾ। ਸੰਤ ਮਨੀ ਸਿੰਘ ਸੁੱਤਾ ਪੈਰ ਪਸਾਰ। ਅੱਠੇ ਪਹਿਰ ਦਿਵਸ ਰੈਣ, ਆਤਮ ਕਰੇ ਇਕ ਵਿਚਾਰ। ਦਰਸ ਪੇਖਣ ਜਾਏ ਨੈਣ, ਘਨਕਪੁਰ ਆਏ ਹਰਿ ਜਾਮਾ ਧਾਰ। ਦਰ ਦਵਾਰੇ ਸੱਚਾ ਬਹਿਣ, ਚਾਰ ਕੁੰਟ ਹੋਏ ਖੁਆਰ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਜੋਤ ਦੇਵੇ ਲਹਿਣ ਦੇਣ ਕਰੇ ਸਚ ਪਿਆਰ। ਨਿਹਕਲੰਕ ਨਰਾਇਣ ਨਰ ਕਲਗੀ ਧਰ ਸ਼ਬਦ ਤੋੜਾ। ਕਲਜੁਗ ਜੀਵ ਲੱਭਣ ਨੀਲਾ ਘੋੜਾ। ਦੂਰ ਖਲੋਤੇ ਵੇਖਣ ਬਾਂਕੇ ਵਾਲਾ ਕਿਹੜਾ ਪੈਰੀਂ ਪਾਇਆ ਜੋੜਾ। ਜੋਤੀ ਜੋਤ ਸਰੂਪ ਹਰਿ, ਸੰਤ ਮਨੀ ਸਿੰਘ ਦੇਵੇ ਵਡਿਆਈ, ਵਿਚ ਮਾਤ ਦਿੱਤੀ ਦਾਤ ਵਡ ਕਰਾਮਾਤ ਹਰਿ ਸਾਚਾ ਬਹੁੜਾ। ਸੰਤ ਮਨੀ ਸਿੰਘ ਸ਼ਬਦ ਜਣਾਇਆ। ਉਨੀ ਸੌ ਅਠਤਾਲੀ ਬਿਕ੍ਰਮੀ ਜੋਤ ਜਗਾਇਆ। ਚੁੱਪ ਚੁਪੀਤਾ ਸਾਚਾ ਸੰਤ ਦਰ ਘਰ ਸਾਚੇ ਆਏ, ਭਰਮ ਭੁਲੇਖੇ ਗਏ ਦੂਜੀ ਵੇਰ ਦਰਸ਼ਨ ਪਾਇਆ। ਪ੍ਰਭ ਕਰ ਕਰ ਹੇਰ ਫੇਰ ਦਰਸ ਦਿਖਾਇਆ। ਦਰਸ ਕਰ ਹਰਿ ਗਿਰਧਾਰੀ। ਸੰਤ ਮਨੀ ਸਿੰਘ ਉਤਰੇ ਪਾਰੀ। ਦਿਵਸ ਰੈਣ ਅੱਠੇ ਪਹਿਰ ਚੜ੍ਹੀ ਰਹੇ ਨਾਮ ਖ਼ੁਮਾਰੀ। ਛੱਡੀ ਆਏ ਭਾਈ ਭੈਣ, ਦੇਸ ਮਾਲਵੇ ਛੱਡੀ ਮਹੱਲ ਅਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਰਾਣਾ ਲੱਭਾ, ਜਿਥੇ ਮਿਲੀ ਸੱਚੀ ਸਰਦਾਰੀ। ਸਾਚਾ ਰਾਣਾ ਹਰਿ ਭਗਵਾਨਾ। ਦਰ ਘਰ ਆਇਆ ਹੋ ਨਿਮਾਣਾ। ਪ੍ਰਭ ਅਬਿਨਾਸ਼ੀ ਏਕਾ ਦੇਵੇ ਧੁਰ ਫ਼ਰਮਾਣਾ। ਸੋਹੰ ਸ਼ਬਦ ਆਸ ਪਾਸ ਰਖਾਏ, ਆਤਮ ਧਰਵਾਸ ਰਖਾਏ ਚੜ੍ਹਾਏ ਸਚ ਬਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੰਤ ਮਨੀ ਸਿੰਘ ਪੂਰਾ ਗੁਰ ਇਕੋ ਇਕ ਪਛਾਣਾ। ਸੰਤ ਮਨੀ ਸਿੰਘ ਕਰ ਪਛਾਣ। ਦਰ ਘਰ ਸਾਚੇ ਮਿਲਿਆ ਆਣ। ਉਠ ਸੰਤ ਵਡ ਬਲਵੰਤ, ਪ੍ਰਭ ਅਬਿਨਾਸ਼ੀ ਚੁਕ ਸਾਚਾ ਕੰਤ, ਸਾਚਾ ਨਾਮ ਝੁੱਲੇ ਇਕ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਖੇਲ ਕਰੇ ਮਹਾਨ। ਸੰਤ ਮਨੀ ਸਿੰਘ ਸ਼ਬਦ ਜਣਾਈ। ਨਿਹਕਲੰਕ ਹੁਕਮ ਸੁਣਾਈ। ਆਪਣੇ ਹੱਥ ਡੋਰ ਰਖਾਈ। ਉਠੇ ਸੰਤ ਨਾਲ ਸਾਚਾ ਕੰਤ, ਸਰ ਅੰਮ੍ਰਿਤ ਨੂੰ ਕਰੇ ਧਾਈ। ਜੋਤੀ ਜੋਤ ਸਰੂਪ ਹਰਿ, ਹਰਿ ਮੰਦਰ ਜਾਏ ਡੇਰਾ ਲਾਈ। ਹਰਿ ਮੰਦਰ ਦੇ ਵਡ ਪੁਜਾਰੀ। ਦੁਸ਼ਟ ਦੁਰਾਚਾਰ ਨਰ ਨਾਰੀ। ਸੰਤ ਮਹੰਤਾ ਹੋਏ ਖੁਆਰੀ। ਮਿਟਦੇ ਜਾਣ ਵਾਰੋ ਵਾਰੀ। ਲਿਖਿਆ ਲੇਖ ਸੰਤ ਕਲਮ ਚਲਾਈ ਭਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਡੰਡਾ ਅੱਗੇ ਡਾਹਿਆ, ਜਿਸ ਦਾ ਕੰਨਾ ਆਪ ਰਖਾਇਆ, ਨਾ ਕੋਈ ਸਕੇ ਪਛਾੜੀ। ਕੀਆ ਖੇਲ ਹਰਿ ਗਿਰਧਾਰੇ। ਸਾਚਾ ਸ਼ਬਦ ਫੇਰ ਉਪਜਾਵੇ, ਪੁਰੀ ਅਨੰਦ ਚਲ ਡੇਰਾ ਮਲ, ਸੰਤ ਮਨੀ ਸਿੰਘ ਵਾਜਾਂ ਮਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲ ਅਵਸਥਾ ਕਰੇ ਖੇਲ ਨਿਆਰੇ। ਅਨੰਦਪੁਰੀ ਡੇਰਾ ਲਾਇਆ। ਚਾਰੋਂ ਤਰਫ ਘੇਰਾ ਪਾਇਆ। ਚਾਰੇ ਰਾਣੇ ਦੂਰ ਦੁਰਾਡੇ ਨੇਤਰ ਵੇਖ, ਸਾਚਾ ਹੁਕਮ ਆਪ ਸੁਣਾਇਆ। ਨਿਹਕਲੰਕ ਪ੍ਰਗਟ ਹੋਇਆ ਮਾਝੇ ਦੇਸ, ਆਓ ਚਲ ਸਰਨਾਇਆ। ਅੰਤਮ ਅੰਤ ਲੈਣਾ ਵੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੱਡੇ ਦੇਹ ਨਿਮਾਣੀ ਜਗਤ ਰਾਣੀ ਆਏ ਹਾਨੀ, ਜੋਤੀ ਖੇਲ ਰਚਾਇਆ, ਸਾਚਾ ਖੇਲ ਕਰੇ ਕਰਾਇਆ। ਸੰਤ ਮਨੀ ਸਿੰਘ ਸਹਿਜ ਸੁਖ ਧਾਰਿਆ। ਪੂਰਬ ਕਰਮ ਆਪ ਵਿਚਾਰਿਆ। ਮਾਨਸ ਜਨਮ ਜਿਸ ਸੁਧਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਹਰਿ ਰਸਨਾ ਨਾਲ ਉਚਾਰਿਆ। ਰਸਨਾ ਗਾਏ ਗੋਬਿੰਦ ਗੀਤ। ਝੂਠਾ ਤਨ ਕਾਇਆ ਛੱਡੀ ਇਕ ਪ੍ਰੀਤ। ਮਾਨਸ ਜਨਮ ਲਿਆ ਜਗਤ ਕਲ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਮਾਣ ਦਵਾਈ ਰੱਖੇ ਸਦਾ ਅਤੀਤ। ਰੱਖੇ ਸਦਾ ਅਤੀਤ, ਜਗਤ ਨਿਸ਼ਾਨ ਹੈ। ਬਣਿਆ ਸੱਚਾ ਮੀਤ, ਵਾਲੀ ਦੋ ਜਹਾਨ ਹੈ। ਚਲਾਏ ਸੱਚੀ ਰੀਤ, ਦੇਵੀ ਦੇਵਤ ਫੁੱਲ ਬਰਸਾਨ ਹੈ। ਇਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਣਾਏ ਸੁਹਾਗੀ ਗੀਤ, ਸੋਹੰ ਰਸਨ ਵਖਾਨ ਹੈ। ਸਾਚੇ ਸੰਤ ਲਿਖਤ ਲਿਖਾਈ। ਬਣੇ ਬਣਤ ਨਿਹਕਲੰਕ ਤੇਰੀ ਸਰਨਾਈ। ਮੇਲ ਮਿਲਾਏ ਪੂਰੇ ਭਗਵੰਤ, ਮਿਲੇ ਜਗਤ ਵਡਿਆਈ। ਨਾ ਕੋਈ ਜਾਣੇ ਜੀਵ ਜੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਹੋਏ ਆਪ ਸਹਾਈ। ਸੰਤ ਮਨੀ ਸਿੰਘ ਦੇਹ ਤਜ। ਸਚ ਸਿੰਘਾਸਣ ਚੜ੍ਹਿਆ ਭੱਜ। ਅੰਮ੍ਰਿਤ ਪੀਤਾ ਜਾ ਕੇ ਰੱਜ। ਸ਼ਬਦ ਤਾਲ ਗਿਆ ਵੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਸਾਚੇ ਘਰ ਆਪ ਬਹਾਇਆ, ਪੜਦੇ ਰਿਹਾ ਕੱਜ। ਕਰੇ ਪੁਕਾਰ ਰੂਹ ਨਿਮਾਣੀ ਅੰਮ੍ਰਿਤ ਪਿਆ ਸੱਚੇ ਪਾਣੀ। ਦੂਈ ਦਵੈਤੀ ਪੜਦਾ ਲਾਹ, ਭੇਵ ਖੁਲ੍ਹਾ ਖਾਣੀ ਬਾਣੀ। ਸਾਚਾ ਛਤਰ ਸਿਰ ਝੁਲਾ, ਆਤਮ ਜੋਤ ਜਗਾ ਮਹਾਨੀ। ਜੋਤੀ ਜੋਤ ਸਰੂਪ ਹਰਿ, ਇਕੋ ਦੇ ਸੱਚਾ ਘਰ, ਅੰਤ ਚੁਕਾ ਜਮ ਕੀ ਕਾਨੀ। ਸੁਣ ਪੁਕਾਰ ਪੁਰਖ ਅਬਿਨਾਸ਼ਿਆ। ਗੁਰਮੁਖ ਤਾਰ ਕਰ ਪਿਆਰ, ਸਾਚੀ ਜੋਤ ਕਰ ਪ੍ਰਕਾਸ਼ਿਆ। ਆਪੇ ਪੁਰਖ ਆਪੇ ਨਾਰ ਹਰਿ ਕਰਤਾਰ, ਆਪੇ ਦੇਵੇ ਸ਼ਬਦ ਸਵਾਸਿਆ। ਆਪੇ ਚੁੱਕੇ ਗੁਰਸਿਖਾਂ ਭਾਰ ਹੋ ਤਿਆਰ, ਮਾਨਸ ਜਨਮ ਕਰੇ ਰਹਿਰਾਸਿਆ। ਕਲਜੁਗ ਲਾਹੇ ਤਨ ਬੁਖ਼ਾਰ, ਮਾਰੇ ਸ਼ਬਦ ਕਟਾਰ ਪਹਿਲੀ ਵਾਰ ਹੋ ਹੋ ਤਿਆਰ, ਕਰੇ ਬੰਦ ਖਲਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦਰ ਦਵਾਰੇ ਬਣ ਭਿਖਾਰੇ ਸਚ ਵਣਜਾਰੇ ਕਲਜੁਗ ਜਾਏ ਤਾਰ। ਮੰਗੀ ਮੰਗ ਇਕ ਉਮੰਗ। ਪ੍ਰਭ ਅਬਿਨਾਸ਼ੀ ਚਾੜ੍ਹੇ ਰੰਗ। ਸ਼ਬਦ ਤੁਰੰਗ ਵਸਣਾ ਅੰਗ ਸੰਗ। ਕਟੀ ਭੁੱਖ ਨੰਗ। ਪ੍ਰਗਟ ਹੋਏ ਦਰਸ ਦਿਖਾਇਆ, ਤੀਜੇ ਲੋਇਣ ਚਾੜ੍ਹ ਰੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਓਟ ਸਰਨ ਤਕਾਈ ਆਏ ਸਰਨਾਈ, ਆਪ ਵਜਾਈ ਸ਼ਬਦ ਮਰਦੰਗ। ਨਿਹਕਲੰਕ ਨਰਾਇਣ ਨਰ, ਸੱਚਾ ਦਵਾਰਾ ਲਿਆ ਮੰਗ। ਆਤਮ ਵੱਜੇ ਮਰਦੰਗ ਢੋਲ ਨਗਾਰਾ। ਚੜ੍ਹੇ ਸੱਚਾ ਰੰਗ, ਚਲੇ ਸ਼ਬਦ ਅਪਰ ਅਪਾਰਾ। ਸਾਚੇ ਸ਼ਬਦ ਘੋੜੇ ਕੱਸਿਆ ਤੰਗ, ਗੁਰਮੁਖ ਸਾਚੇ ਹੋ ਤਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪੜਦਾ ਲਾਹੇ ਇਕ ਵਖਾਏ ਸੱਚਾ ਦਰ ਦਵਾਰਾ। ਸੱਚਾ ਦਰ ਦਵਾਰ ਨੇਤਰ ਖੋਲ੍ਹੇ। ਗੁਰਮੁਖ ਸਾਚੇ ਵੇਖ ਵਿਚਾਰ। ਪ੍ਰਭ ਅਬਿਨਾਸ਼ੀ ਆਪੇ ਬੋਲੇ, ਨਾ ਹੋਏ ਕਦੇ ਬੰਦ ਕਵਾੜ। ਨਾ ਸਾੜੇ ਧੁੱਪ ਹਾੜ, ਪ੍ਰਭ ਅਬਿਨਾਸ਼ੀ ਫਿਰੇ ਪਿਛੇ ਅਗਾੜ। ਆਪੇ ਬਣੇ ਸੱਚਾ ਤੋਲੇ, ਜੋਤ ਜਗਾਏ ਬਹੱਤਰ ਨਾੜ। ਦੂਈ ਦਵੈਤੀ ਬਜ਼ਰ ਕਪਾਟੀ ਦੇਵੇ ਪਾੜ। ਸਾਚੀ ਹਾਟੀ ਇਕ ਖੁਲ੍ਹਾਏ, ਗੁਰਮੁਖਾਂ ਸਾਚਾ ਰਾਹ ਵਖਾਏ, ਦਰ ਘਰ ਸਾਚੇ ਦੇਵੇ ਵਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਮਾਣ ਦਵਾਏ ਬਣਾਏ ਸਾਚੇ ਲਾੜ। ਸਾਚੇ ਲਾੜੇ ਚੜ੍ਹ ਘੋੜੀ। ਗੁਰ ਚਰਨ ਪ੍ਰੀਤੀ ਸਾਚੀ ਜੋੜੀ। ਲੱਗੀ ਪ੍ਰੀਤ ਨਾ ਕਿਸੇ ਤੋੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੂਹ ਨਿਮਾਣੀ ਦੇਵੇ ਪਾਣੀ, ਪ੍ਰਭ ਅਬਿਨਾਸ਼ੀ ਮਿਲਿਆ ਇਕੋ ਸੱਚਾ ਹਾਣੀ, ਆਪ ਬੁਝਾਏ ਤ੍ਰਿਸ਼ਨਾ ਅੱਗ ਕਲਜੁਗ ਲੱਗੀ ਔੜੀ। ਤ੍ਰਿਸ਼ਨਾ ਅੱਗ ਲੱਗੀ ਜਗ। ਗੁਰਮੁਖ ਸਾਚੇ ਸੰਤ ਪ੍ਰਭ ਅਬਿਨਾਸ਼ੀ ਪਕੜੇ ਤੇਰੇ ਪਗ। ਸ੍ਰਿਸ਼ਟ ਸਬਾਈ ਗਈ ਦਗ। ਘਨਕ ਪੁਰ ਵਾਸੀ ਲਾਹ ਉਦਾਸੀ, ਸ਼ਬਦ ਚਲਾਇਆ ਸਵਾਸ ਸਵਾਸੀ, ਚਰਨ ਪ੍ਰੀਤੀ ਗਈ ਲੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਰ ਬੰਦ ਖਲਾਸੀ, ਪੰਜਾਂ ਚੋਰਾਂ ਮਾਰ ਮਿਟਾਈ ਆਤਮ ਪਕੜ ਸ਼ਾਹ ਰਗ। ਪੰਜਾਂ ਚੋਰਾਂ ਵੱਜੇ ਤੀਰ। ਘੱਤੀ ਜਾਣ ਵਹੀਰ। ਏਕਾ ਦੇਵੇ ਸਾਚੀ ਧੀਰ। ਕਰੇ ਸ਼ਾਂਤ ਸਰੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਿਤਾ ਵਰ, ਆਇਆ ਦਰ ਠੰਡਾ ਭਏ ਸਰੀਰ। ਆਤਮ ਠੰਡ ਹਰਿ ਵਰਤਾ ਰਿਹਾ। ਸਾਚਾ ਨਾਮ ਦੇਵੇ ਵੰਡ, ਖੁਲ੍ਹੀ ਗੰਢ ਬੰਧਾ ਰਿਹਾ। ਗੁਰਸਿਖ ਆਤਮ ਕਦੇ ਨਾ ਹੋਏ ਰੰਡ, ਸਦ ਸੁਹਾਗਣ ਆਪ ਰਖਾਈਆ। ਆਪ ਉਠਾਏ ਦੁੱਖਾਂ ਪੰਡ, ਚਰਨ ਪ੍ਰੀਤੀ ਜਿਸ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨੀਤ ਗੁਰਮੁਖ ਪਰਖ, ਸ਼ਬਦ ਘੋੜੇ ਦਏ ਚੜ੍ਹਾਈਆ। ਸ਼ਬਦ ਘੋੜੇ ਹੋ ਅਸਵਾਰ। ਰਸਨਾ ਗਾਉਣਾ ਹਰਿ ਕਰਤਾਰ। ਸੋਇਆ ਭਗਤ ਜਿਸ ਉਠਾਉਣਾ, ਆਏ ਚਲ ਦਵਾਰ। ਫੜ ਫੜ ਬਾਹੋਂ ਰਾਹੇ ਪਾਉਣਾ, ਅੰਤਮ ਕਲ ਨਾ ਕਰੇ ਕੋਈ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਪ੍ਰੀਤੀ ਗੁਰਮੁਖ ਸਾਚੇ ਸਚ ਪਿਆਰ। ਸਚ ਪਿਆਰਾ ਜਗਤ ਵਿਹਾਰਾ। ਚਰਨ ਦਵਾਰਾ ਨਾਰੀ ਨਾਰਾ ਏਕਾ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚਾ ਤੀਰ ਚਲਾਏ, ਅੰਮ੍ਰਿਤ ਸੀਰ ਮੁਖ ਚੁਆਏ, ਚਲਦੀ ਰਹੇ ਸੱਚੀ ਧਾਰਾ। ਅੰਮ੍ਰਿਤ ਧਾਰ ਵਗੇ ਤਨ। ਠੰਡਾ ਠਾਰ ਕਰੇ ਮਨ। ਨਾ ਆਵੇ ਹਾਰ ਵਿਚ ਸੰਸਾਰ, ਗੁਰਮੁਖ ਆਤਮ ਜਾਏ ਮੰਨ। ਪ੍ਰਭ ਅਬਿਨਾਸ਼ੀ ਪਸਰ ਪਸਾਰ ਜੋਤ ਅਕਾਰ, ਸਾਚਾ ਸ਼ਬਦ ਸੁਣਾਇਨ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਮਾਣ ਦਵਾਏ, ਜੋ ਜਨ ਚਲ ਸਰਨਾਈ ਆਏ, ਬੇੜਾ ਦੇਵੇ ਬੰਨ੍ਹ। ਬੇੜਾ ਬੰਨ੍ਹੇ ਕੰਧ ਉਠਾਏ। ਖ਼ੁਸ਼ੀ ਬੰਦ ਬੰਦ ਕਰਾਏ। ਪਰਮਾਨੰਦ ਵਿਚ ਸਮਾਏ। ਨਿਜਾਨੰਦ ਸੋਝੀ ਪਾਏ। ਏਕਾ ਛੰਦ ਸ਼ਬਦ ਸੁਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਬਖ਼ਸ਼ਿੰਦ, ਦਰ ਘਰ ਆਇਆਂ ਮਾਣ ਦਵਾਏ। ਆਪੇ ਬਖ਼ਸ਼ੇ ਬਖ਼ਸ਼ਣ ਯੋਗ। ਦੇਵੇ ਦਰਸ ਹਰਿ ਅਮੋਘ। ਵਿਚੋਂ ਕਟੇ ਹਉਮੇ ਰੋਗ। ਸਾਚਾ ਮੇਲ ਮਿਲਾਇਆ ਲਿਖਿਆ ਧੁਰ ਸੰਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਕਾਇਆ ਨਾ ਹੋਏ ਵਿਜੋਗ। ਸਾਚਾ ਰਸ ਲੈਣਾ ਚਟ। ਜਗੇ ਜੋਤ ਕਾਇਆ ਮੱਟ। ਹੋਏ ਪ੍ਰਕਾਸ਼ ਘਟ ਘਟ। ਆਪੇ ਢਾਹੇ ਪਾਪਾਂ ਵਟ। ਅੱਗੇ ਦਿਸੇ ਸਾਚਾ ਹੱਟ। ਜੋਤ ਸਰੂਪੀ ਸਾਚਾ ਹਰਿ ਇਕੋ ਪਹਿਨ ਬੈਠਾ ਸਾਚਾ ਬਾਣਾ ਚਿੱਟਾ ਪਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲਾਹਾ ਲੈਣਾ ਖੱਟ। ਸਾਚਾ ਲਾਹਾ ਲੈਣ ਖੱਟ, ਬਣ ਵਣਜਾਰਾ। ਪ੍ਰਭ ਅਬਿਨਾਸ਼ੀ ਕਰੇ ਤਰਸ, ਦੇਵੇ ਨਾਮ ਅਧਾਰਾ। ਅੰਮ੍ਰਿਤ ਮੇਘ ਜਾਏ ਬਰਸ, ਏਕਾ ਵਗੇ ਵਹਿਣ ਵਡੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕਿਸੇ ਹੱਥ ਨਾ ਆਏ, ਲੱਖ ਚੁਰਾਸੀ ਫਿਰੇ ਹਲਕਾਏ, ਨਿਹਕਲੰਕ ਨਰਾਇਣ ਨਰ, ਤੇਰੇ ਖੜਾ ਰਹੇ ਆਤਮ ਦਰ ਦਵਾਰਾ। ਆਤਮ ਦਰ ਸੱਚਾ ਦਰਵਾਜਾ। ਜਿਥੇ ਵਸੇ ਗਰੀਬ ਨਿਵਾਜਾ। ਗੁਰਮੁਖਾਂ ਰੱਖਣ ਆਇਆ ਲਾਜਾ। ਆਪ ਸਵਾਰੇ ਆਪਣਾ ਕਾਜਾ। ਚਾਰੋਂ ਕੁੰਟ ਪੈਣ ਭਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਡੇਰਾ ਲਾਇਆ, ਨਿਹਕਲੰਕ ਜੋਤ ਜਗਾਏ, ਸੰਤ ਮਨੀ ਸਿੰਘ ਸੰਗ ਰਲਾਏ, ਪੂਰਾ ਲੇਖਾ ਆਪ ਚੁਕਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਵਿਚ ਮਾਤ ਦੇਵਣ ਆਇਆ ਸੱਚਾ ਦਾਜਾ। ਗੁਰਸਿਖ ਆਤਮ ਬਿਲਲਾਈਆ। ਦਰ ਘਰ ਸਾਚੇ ਦਏ ਦੁਹਾਈਆ। ਕਲਜੁਗ ਜੀਵ ਭਾਂਡੇ ਕਾਚੇ, ਏਕਾ ਹਰਿ ਸਾਚੋ ਸਾਚੇ, ਕਰੇ ਸਰਬ ਰੁਸ਼ਨਾਈਆ। ਗੁਰਮੁਖ ਵਿਰਲਾ ਹਿਰਦੇ ਵਾਚੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਸਾਚੀ ਬੂਝ ਬੁਝਾਈਆ। ਜਗਤ ਅੰਧੇਰਾ ਆਪ ਹਟਾਵਣਾ। ਸੰਞ ਸਵੇਰ ਇਕ ਕਰਾਵਣਾ। ਸ਼ਬਦ ਘੋੜਾ ਚਾਰੋਂ ਕੁੰਟ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਤਮ ਸੇਜਾ ਡੇਰਾ ਲਾਵਣਾ। ਆਤਮ ਸੇਜਾ ਸੁੱਤਾ ਪੈਰ ਪਸਾਰੀ। ਨਿਹਕਲੰਕ ਨਰਾਇਣ ਨਰ ਅਵਤਾਰੀ। ਏਕਾ ਜੋਤ ਜਗੇ ਅਟੱਲ, ਕਾਇਆ ਮਹੱਲ ਅਟਾਰੀ। ਸ੍ਰਿਸ਼ਟ ਸਬਾਈ ਆਪ ਭੁਲਾਏ, ਕਰ ਕਰ ਵਲ ਛਲ, ਨਾ ਕੋਈ ਜਾਣੇ ਨਿਹਚਲ ਧਾਮ ਜਿਥੇ ਵਸੇ ਹਰਿ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣ ਦਵਾਏ ਮੰਗੀ ਮੰਗ ਪਹਿਲੀ ਵਾਰੀ। ਮੰਗੀ ਮੰਗ ਹਰਿ ਦਏ ਦਿਲਾਸਾ। ਨਿਜ ਘਰ ਆਤਮ ਰੱਖੇ ਵਾਸਾ। ਸਾਚੀ ਜੋਤ ਕਰੇ ਪ੍ਰਕਾਸ਼ਾ। ਏਕਾ ਜੋਤੀ ਵਿਚ ਟਿਕਾਏ ਨਾ ਤੋਲਾ ਨਾ ਮਾਸਾ। ਨਾ ਕੋਈ ਤੋਲੇ ਤੋਲ ਤੁਲਾਏ, ਬੇਮੁਖ ਜੀਵ ਕਰਨ ਹਾਸਾ। ਕਲਜੁਗ ਅੰਤਮ ਜਾਮਾ ਪਾਇਆ, ਲੱਖ ਚੁਰਾਸੀ ਵੇਖਣ ਆਇਆ, ਆਪਣੀ ਅੱਖੀਂ ਆਪ ਤਮਾਸ਼ਾ। ਸਚ ਪੁਰੀ ਹਰਿ ਤਜਾਈਆ। ਬ੍ਰਹਮਲੋਕ ਨਾ ਦੇਵੇ ਵਡਿਆਈਆ। ਸ਼ਿਵਲੋਕ ਸ਼ਿਵ ਸ਼ੰਕਰ ਗਣੇਸ਼ ਮਹੇਸ਼ ਨੇਤਰ ਖੋਲ੍ਹ ਰਹੇ ਤਕਾਈਆ। ਪੁਰੀ ਇੰਦਰ ਕਰੋੜ ਤੇਤੀਸ ਦੇਵਣ ਦੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਘਰ ਸਾਚੇ ਮਾਤ ਜੋਤ ਪ੍ਰਗਟਾਈਆ। ਮਾਤਲੋਕ ਲੋਕਮਾਤ, ਹਰਿ ਦੇਵਣ ਆਇਆ ਸੱਚੀ ਦਾਤ। ਗੁਰ ਸੰਗਤ ਬਣਾਏ ਇਕ ਜਮਾਤ। ਨਾ ਕੋਈ ਪੁਛੇ ਜ਼ਾਤ ਪਾਤ। ਸਾਚਾ ਸ਼ਬਦ ਦੇਵੇ ਦਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਧੁਰਦਰਗਾਹੀ ਇਕ ਲਿਆਇਆ ਨਾਮ ਸੁਗਾਤ। ਨਾਮ ਸੁਗਾਤ ਜਾਏ ਵੰਡੀ। ਆਪ ਮਿਟਾਏ ਭੇਖ ਜਗਤ ਪਖੰਡੀ। ਚਿੱਟਾ ਬਾਣਾ ਤਨ ਰਖਾਏ, ਸ੍ਰਿਸ਼ਟ ਸਬਾਈ ਡੰਨ ਲਗਾਏ, ਗੁਰਸਿਖਾਂ ਬੇੜਾ ਬੰਨ੍ਹ ਵਖਾਏ, ਚੁੱਕੀ ਫਿਰੇ ਆਪਣੀ ਕੰਧੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਫੜ ਬਾਹੋਂ ਰਾਹੇ ਪਾਏ, ਸਚਖੰਡ ਨਿਵਾਸੀ ਇਕੋ ਲਾਇਆ ਸਾਚਾ ਡੰਡੀ। ਸੱਚਾ ਡੰਡਾ ਗਿਆ ਲੱਗ। ਗੁਰਮੁਖ ਧਰਨਾ ਸੰਭਲ ਪਗ। ਜਗਤ ਅੰਧੇਰੀ ਜਾਣੀ ਵਗ। ਜੋਤ ਅਗਨ ਜਾਣੀ ਲੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਖੇਲ ਰਚਾਏ, ਕੂਜਾ ਮਿਸਰੀ ਸੰਗ ਰਲਾਏ, ਕੇਸਰ ਤਿਲਕ ਮਸਤਕ ਲਾਏ, ਸੰਤ ਮਨੀ ਸਿੰਘ ਨਾ ਕੋਈ ਕਰੇ ਅਜ ਪਜ। ਸੰਤ ਮਨੀ ਸਿੰਘ ਦਿਤਾ ਮਾਣ। ਜਗਾਏ ਜੋਤ ਹਰਿ ਭਗਵਾਨ। ਖੁਲ੍ਹੇ ਸੋਤ ਸਾਚਾ ਸ਼ਬਦ ਕੰਨ ਸੁਨਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਚੁਕਾਵਣ ਆਇਆ, ਦੇ ਜੋਤ ਸ੍ਰੀ ਭਗਵਾਨ। ਸੰਤ ਮਨੀ ਸਿੰਘ ਮੁਖ ਲੱਗੇ ਸਗਨ, ਅੱਠੇ ਪਹਿਰ ਰਹੇ ਮਗਨ। ਕਿਰਪਾ ਕਰੇ ਸਾਚਾ ਹਰਿ, ਜੋ ਜਨ ਚਰਨੀ ਮੇਰੀ ਲੱਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੋ ਸਚ ਕਰੇ ਵਿਹਾਰਾ, ਵਿਚ ਸੰਸਾਰਾ ਬੰਨ੍ਹੇ ਧਾਰਾ, ਗੁਰਮੁਖ ਧੁਰ ਦਰਗਹਿ ਕੋਈ ਨਾ ਦਿਸੇ ਨਗਨ। ਨੰਗਾ ਜਾਏ ਨਾ ਦੋਜ਼ਖ਼ ਭਾਹ। ਧਰਮ ਰਾਏ ਨਾ ਲਏ ਅਟਕਾ। ਜਮ ਰਾਏ ਦੋਏ ਜੋੜ ਅੱਗੇ ਸੀਸ ਦਏ ਝੁਕਾ। ਨਿਹਕਲੰਕ ਜਿਧਰ ਪੇਖੇ, ਸਾਚੇ ਰਾਹੇ ਦੇਵੇ ਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਮਾਣ ਦਵਾਏ, ਗੁਰ ਸੰਗਤ ਇਕ ਬਹਾਏ ਸੱਚੇ ਥਾਂ। ਸੱਚਾ ਥਾਂ ਇਕ ਨਿਰੰਕਾਰ। ਗੁਰਮੁਖਾਂ ਮਿਲੇ ਵਿਚ ਸੰਸਾਰ। ਸ੍ਰਿਸ਼ਟ ਸਬਾਈ ਕਰਨਾ ਹਾਹਾਕਾਰ। ਅੰਤਮ ਵੇਲਾ ਜਿਨ੍ਹਾਂ ਖੋਹਣਾ, ਨਾ ਹੋਵੇ ਕੋਈ ਸਹਾਰ। ਗੁਰ ਚਰਨੀ ਜਿਨ੍ਹਾਂ ਬਹਿਣਾ, ਧਰਮ ਰਾਏ ਨਾ ਮਾਰੇ ਡਾਹਢੀ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਕਲਗੀ ਧਰ ਅਵਤਾਰ। ਸੰਤ ਮਨੀ ਸਿੰਘ ਤਿਲਕ ਲਗਾਇਆ। ਸਾਚੀ ਕਿਲਕ ਨਾਦ ਵਜਾਇਆ। ਚਾਰ ਕੁੰਟ ਦਏ ਸੁਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਹੋਇਆ ਦਰਵੇਸ਼ ਦਰ ਦਰਬਾਰ ਪ੍ਰਗਟ ਜੋਤ ਸ੍ਰੀ ਭਗਵਾਨਾ। ਨਾ ਕੋਈ ਵਰਨ ਨਾ ਕੋਈ ਗੋਤ, ਏਕਾ ਝੁੱਲੇ ਸ਼ਬਦ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਪ੍ਰਗਟਾਈ, ਪ੍ਰਗਟ ਹੋਇਆ ਜਿਉਂ ਦਵਾਪਰ ਕ੍ਰਿਸ਼ਨਾ ਕਾਹਨਾ। ਕ੍ਰਿਸ਼ਨ ਕਾਹਨ ਹਰਿ ਮੁਰਾਰੀ। ਕਰੇ ਖੇਲ ਵਿਚ ਸੰਸਾਰੀ। ਦਵਾਪਰ ਤੁੱਟੀ ਕਲਜੁਗ ਗੰਢੀ ਅੰਤਮ ਵਾਰੀ। ਦੁਰਬਾਸ਼ਾ ਰਿਖੀ ਸ਼ਬਦ ਧਾਰ, ਤਿੱਖੀ ਹੋਏ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਜਨਮ ਦਵਾਇਆ, ਸਿੰਘ ਠਾਕਰ ਨਾਮ ਰਖਾਇਆ, ਕਰੇ ਖੇਲ ਅਪਰ ਅਪਾਰੀ। ਸਿੰਘ ਠਾਕਰ ਹਰਿ ਰਤਨਾਗਰ। ਕਾਇਆ ਭਰੇ ਅੰਮ੍ਰਿਤ ਗਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਣਜ ਕਰਾਏ, ਗੁਰਸਿਖ ਬਣੇ ਸਚ ਸੁਦਾਗਰ। ਉਠ ਵਣਜ ਕਰ ਵਣਜਾਰਿਆ। ਗੁਰਸਿਖ ਪੂਰੇ ਹਰਿ ਦੁਲਾਰਿਆ। ਪ੍ਰਭ ਅਬਿਨਾਸ਼ੀ ਨੰਗੇ ਸਿਰ ਸੀਸ ਧਰ ਦਸਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵੇਲਾ ਵੇਖ ਤੇਰਾ ਮਾਨਸ ਜਨਮ ਸਵਾਰਿਆ। ਨਿਹਕਲੰਕ ਨਰਾਇਣ ਨਰ, ਦੂਜਾ ਜਾਮਾ ਫੇਰ ਦੁਆਇਆ ਦਵਾਪਰ ਰਿਖੀ ਹੰਕਾਰਿਆ। ਸੰਤ ਮਨੀ ਸਿੰਘ ਚੁਗ ਸਾਚੀ ਚੋਗ, ਸਾਚਾ ਰਸ ਲੈਣਾ ਭੋਗ, ਇਕੋ ਸ਼ਬਦ ਸੱਚਾ ਜੋਗ, ਜਗਤ ਝੂਠਾ ਮਾਇਆ ਲੂਠਾ ਵੱਡਾ ਰੋਗ, ਅੰਤਮ ਹੋਇਆ ਮੂਧਾ ਠੂਠਾ ਹੋਏ ਕਰਮ ਵਿਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਨਿਭਾਏ ਧੁਰਦਰਗਾਹ ਸੱਚਾ ਸਚ ਸੰਜੋਗ। ਧਰੀ ਸੀਸ ਸੱਚੀ ਦਸਤਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਪੂਰਬ ਕਰਮ ਵਿਚ ਮਾਤ ਵਿਚਾਰੇ। ਦਿਤਾ ਸਾਚਾ ਜਰਮ ਮਿਟਾਏ ਭਰਮ, ਦਰਸ ਦਿਖਾਏ ਅਗੰਮ ਅਪਾਰੇ। ਨਾ ਕੋਈ ਰੱਖੇ ਦੂਜੀ ਸ਼ਰਮ, ਕਾਇਆ ਝੂਠੀ ਝੂਠਾ ਚਰਮ, ਏਕਾ ਜੋਤ ਹਰਿ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਜੀਆ ਦਾਨ ਕਰੇ ਪਾਰ ਉਤਾਰੇ। ਨਾਲ ਭਤਾਰ ਤਰੇ ਨਾਰ। ਏਕਾ ਦੱਸੇ ਹਰਿ ਪਿਆਰ। ਹਿਰਦੇ ਵਸੇ ਕਰ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਏ, ਸਾਚੀ ਸੇਵਾ ਲਾਏ, ਨਾ ਆਏ ਕਦੇ ਹਾਰ। ਦੁੱਖ ਦਰਦ ਜਾਣੇ ਢਹਿ। ਸਾਧ ਸੰਤ ਜਾਣਾ ਪੈਰੀਂ ਪੈ। ਅੱਠੇ ਪਹਿਰ ਦਰ ਦਵਾਰੇ ਚਰਨ ਨਿਮਸਕਾਰੇ ਦੂਜੇ ਥਾਂ ਨਾ ਕੋਈ ਰਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਮਾਣ ਤਾਣ ਜਨ ਭਗਤਾਂ ਦਏ। ਦੇਵੇ ਮਾਣ ਭਗਤ ਨਿਮਾਣਿਆਂ। ਰੱਖੇ ਆਣ ਚਰਨ ਧਿਆਨਿਆ। ਵੱਜੇ ਬਾਣ ਸਚ ਨਿਸ਼ਾਨਿਆ। ਚੁਕੇ ਕਾਣ ਵਿਚ ਜਹਾਨਿਆ। ਸੱਚਾ ਦੇਵੇ ਪੀਣ ਖਾਣ, ਸੋਹੰ ਨਾਮ ਇਕ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਪੂਰਾ ਸਤਿਗੁਰ ਜਾਣਿਆ। ਪੂਰਾ ਸਤਿਗੁਰ ਹਾਜ਼ਰ ਹਜ਼ੂਰ। ਲਿਖਿਆ ਧੁਰ ਘਰ ਆਇਆ ਤੁਰ ਨਾ ਵਸੇ ਦੂਰ। ਚਰਨ ਪ੍ਰੀਤੀ ਜਾਏ ਜੁੜ, ਆਸਾ ਮਨਸਾ ਪ੍ਰਭ ਸਾਚਾ ਪੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਸਹਿੰਸਾ ਕਰੇ ਦੂਰ। ਸਤਿ ਸਤਵੰਤੀ ਘਰ ਰੱਖੇ ਵਾਸ। ਅੱਠੇ ਪਹਿਰ ਰਹੇ ਉਦਾਸ। ਕਰਦੀ ਰਹੇ ਆਪਣਾ ਵਾਸ। ਦਰ ਖਲੋਤੀ ਖਿੜ ਖਿੜ ਹੱਸੇ, ਨਾ ਆਵੇ ਗੁਰਸਿਖ ਤੇਰੇ ਪਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਚਰਨਾਂ ਹੇਠ ਝੱਸੇ, ਮਿਟੇ ਅੰਧੇਰ ਕਰੇ ਪ੍ਰਕਾਸ਼ ਕੋਟ ਰਵ ਸੱਸੇ। ਬ੍ਰਹਮੇ ਮਿਲੀ ਮਾਤ ਵਡਿਆਈ। ਸੁਰਸਤੀ ਨਾਰ ਜਿਸ ਉਪਾਈ। ਵਿਚੋਂ ਨਾਸਕਾਂ ਕੱਢ ਵਖਾਈ। ਲੈ ਕੇ ਬੀਨਾ ਬਾਹਰ ਆਈ। ਛੱਤੀ ਰਾਗ ਰਹੀ ਸੁਣਾਈ। ਨਾਰਦ ਸੁਤ ਆਪ ਉਪਜਾਈ। ਜੋਤੀ ਜੋਤ ਸਰੂਪ ਹਰਿ, ਕਵਣ ਜਾਣੇ ਤੇਰੀ ਵਡਿਆਈ। ਨਾਰਦ ਸੁਤ ਕਰ ਤਪ। ਇਕ ਜਪਾ ਸਾਚਾ ਜਪ। ਤਨ ਕਾਇਆ ਨਾ ਕੋਈ ਰਹੇ ਚੜ੍ਹਿਆ ਤਪ। ਜੋਤੀ ਜੋਤ ਸਰੂਪ ਹਰਿ, ਆਪ ਬੁਝਾਏ ਪ੍ਰਗਟ ਹੋਇਆ ਆਪੇ ਆਪ। ਨਾਰਦ ਹੋਏ ਜਗਤ ਅਨਾਦੀ। ਵੇਖੇ ਖੇਲ ਜਗਤ ਬ੍ਰਹਿਮਾਦੀ। ਜੁੜਿਆ ਰਹੇ ਜੋੜ ਮਾਧਵ ਮਾਧੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਗੁਰਮੁਖ ਆਤਮ ਜਾਏ ਸਾਧੀ। ਨਾਸ ਕੇਸ ਬਾਲ ਯਹ ਜਨਮਾ। ਅੱਠ ਵਰਸ਼ ਰਹੇ ਵਿਚ ਭਰਮਾ। ਆਪੇ ਜਾਣੇ ਆਪਣੇ ਕਰਮਾ। ਦੇਵੇ ਵਰ ਕਿਰਪਾ ਕਰ ਮਾਣ ਦਵਾਏ ਬ੍ਰਹਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਚਰਨ ਪ੍ਰੀਤੀ ਇਕ ਰਖਾਏ। ਸਤਿਜੁਗ ਤ੍ਰੇਤਾ ਖੇਲ ਅਪਾਰ। ਦਵਾਪਰ ਪ੍ਰਗਟ ਹੋਇਆ ਕ੍ਰਿਸ਼ਨ ਮੁਰਾਰ। ਗਊ ਗਰੀਬ ਨਿਮਾਣਿਆਂ ਪਾਵੇ ਸਾਰ। ਦੇਵੇ ਨਾਮ ਸੱਚਾ ਵੰਞ ਮੁਹਾਣਿਆਂ। ਬੇੜਾ ਕਰਦਾ ਜਾਏ ਪਾਰ। ਮਾਣ ਗਵਾਏ ਰਾਜੇ ਰਾਣਿਆਂ, ਹੰਕਾਰੀ ਦਰਯੋਧਨ ਮਾਰ। ਜੋਤੀ ਜੋਤ ਸਰੂਪ ਹਰਿ, ਬਿਪਰ ਸੁਦਾਮੇ ਪਾਏ ਸਾਰ। ਬਿਪਰ ਸੁਦਾਮਾ ਵਡ ਕੰਗਾਲਾ। ਨਾ ਕੋਈ ਸੱਚਾ ਦਿਸੇ ਧੰਨ ਮਾਲਾ। ਫਸਿਆ ਵਿਚ ਜਗਤ ਜੰਜ਼ਾਲਾ। ਅੱਠੇ ਪਹਿਰ ਹੱਡੀਂ ਪਾਲਾ। ਨਾ ਕੋਈ ਨਿਕਲੇ ਸਾਹ ਸੁਖਾਲਾ। ਜੋਤੀ ਜੋਤ ਸਰੂਪ ਹਰਿ, ਸਾਚੇ ਭਗਤ ਝੂਠੀ ਮਾਇਆ ਤੇਰਾ ਕੱਢੇ ਆਪ ਦਵਾਲਾ। ਝੂਠੀ ਮਾਇਆ ਗਈ ਰੁਠ। ਦਰ ਘਰ ਸਾਚੇ ਭਗਤ ਵਸੇਰਾ, ਮਿਲੇ ਨਾ ਆਟਾ ਮੁੱਠ। ਪ੍ਰਭ ਅਬਿਨਾਸ਼ੀ ਖੇਲ ਰਚਾਇਆ, ਬਿਪਰ ਸਵਾਣੀ ਗਈ ਰੁਠ। ਸਾਚਾ ਮਿਹਣਾ ਸੀਨੇ ਲਾਇਆ, ਕ੍ਰਿਸ਼ਨ ਨਗੀਨੇ ਵਡ ਹਸੀਨੇ ਵਿਚ ਦਵਾਰਕਾ ਬੰਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਜਨ ਭਗਤ ਭਗਤ ਜਨ ਆਪੇ ਦਏ ਸੱਚੀ ਸਰਨਾਇਆ। ਬਿਪਰ ਸੁਦਾਮਾ ਕਰ ਵਿਚਾਰ। ਦਰ ਘਰ ਸਾਚੇ ਹੋ ਤਿਆਰ। ਵੱਜੇ ਸ਼ਬਦ ਤਮਾਚਾ ਹਰਿ ਹਿਰਦੇ ਰਾਚਾ ਚੜ੍ਹਿਆ ਨਾਮ ਖੁਮਾਰ। ਕਾਇਆ ਵੇਖੇ ਭਾਂਡਾ ਕਾਚਾ, ਹਰਿ ਜੀ ਦਿਸੇ ਸਾਚੋ ਸਾਚਾ, ਜਾਏ ਦਰ ਕ੍ਰਿਸ਼ਨ ਮੁਰਾਰ। ਜੋਤੀ ਜੋਤ ਸਰੂਪ ਹਰਿ, ਵਡ ਭੂਪ ਸਿੰਘ ਸਿੰਘਾਸਣ ਡੇਰਾ ਲਾਏ ਬੈਠਾ ਪੈਰ ਪਸਾਰ। ਸਿੰਘ ਸਿੰਘਾਸਣ ਹਰਿ ਆਪ ਬਿਰਾਜੇ। ਭਗਤਾਂ ਖੜੇ ਦਰ ਦਰਵਾਜੇ। ਦਰ ਦਰਬਾਨ ਅੱਗੇ ਆਇਆ, ਦੋਵੇਂ ਜੋੜ ਕਰੇ ਪੁਕਾਰ। ਗਰੀਬ ਨਿਮਾਣੇ ਭੁੱਖਾ ਬ੍ਰਹਿਮਣ ਇਕ ਤਸਾਇਆ, ਕ੍ਰਿਸ਼ਨ ਮੁਰਾਰੇ ਮਾਰੇ ਆਵਾਜ਼ੇ। ਬਿਪਰ ਸੁਦਾਮਾ ਨਾਂ ਸੁਣਾਇਆ। ਨੇਤਰ ਵੇਖਾ ਆਪੇ ਆਪ, ਜੋਤੀ ਜੋਤ ਸਰੂਪ ਹਰਿ, ਛੱਡ ਸਿੰਘਾਸਣ ਜਨ ਭਗਤਾਂ ਰੱਖਣ ਆਇਆ ਲਾਜੇ। ਆਇਆ ਚਲ ਭਗਤ ਦਵਾਰ। ਵਡ ਸਿੰਘਾਸਣ ਹਰਿ ਜੀ ਮੁਰਾਰ। ਦੋਏ ਜੋੜ ਕਰੇ ਨਿਮਸਕਾਰ। ਲਈ ਪਰਦਖਣਾ ਬਿਪਰ ਸੁਦਾਮਾ ਖੜਾ ਵਿਚਕਾਰ। ਆਪਣੀ ਗੋਦ ਉਠਾਇਆ ਹਰਿ ਦਇਆ ਕਮਾਇਆ, ਸਿੰਘ ਸਿੰਘਾਸਣ ਡੇਰਾ ਲਾਇਆ, ਦਿੱਤੀ ਪੈਜ ਸਵਾਰ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਜਨ ਭਗਤਾਂ ਸਾਚੇ ਸੰਤਾਂ ਕਰਦਾ ਆਇਆ ਸਚ ਪਿਆਰ। ਬਿਪਰ ਸੁਦਾਮੇ ਆਈ ਲਜ। ਬਹੁਤੇ ਕਰੇ ਅੱਜ ਪੱਜ। ਕਿਹੜਾ ਦੱਸੇ ਮੈਂ ਜਾਵਾਂ ਭੱਜ। ਦਰ ਦਰਬਾਰ ਸਾਚਾ ਲੱਗਾ ਕਵਣ ਦੇਵੇ ਪੜਦੇ ਕੱਜ। ਜੋਤੀ ਜੋਤ ਸਰੂਪ ਹਰਿ, ਅੱਗੇ ਹੋਏ ਖਲੋਤਾ ਬਿਪਰ ਸੁਦਾਮੇ ਦਰਸ਼ਨ ਕਰ ਲੈ ਰੱਜ। ਦਰਸ਼ਨ ਕਰ ਹਰਿ ਮੁਰਾਰ। ਲੱਥੇ ਤਨ ਦਲਿਦ੍ਰ ਭਾਰ। ਜੋਤੀ ਜੋਤ ਸਰੂਪ ਹਰਿ, ਆਤਮ ਵੇਖੇ ਵੇਖ ਵਿਚਾਰ। ਆਇਆ ਦਰ ਲੈ ਕੇ ਪੂਜਾ। ਰਖਿਆ ਭੇਵ ਆਤਮ ਗੂਝਾ। ਸਾਚੇ ਰਾਹ ਪ੍ਰਭ ਸਾਚੇ ਸੂਝਾ। ਜੋਤੀ ਜੋਤ ਸਰੂਪ ਹਰਿ, ਆਪ ਚੁਕਾਏ ਭੇਵ ਏਕਾ ਦੂਜਾ। ਕ੍ਰਿਸ਼ਨ ਮੁਰਾਰੀ ਰਿਹਾ ਬੋਲ। ਬਿਪਰ ਸੁਦਾਮੇ ਗੰਢੀ ਖੋਲ੍ਹ। ਕਿਹੜੀ ਵਸਤ ਤੂੰ ਰੱਖੀ ਕੋਲ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਭਗਤ ਜਨ ਆਪਣੀ ਗੋਦ ਉਠਾਏ ਕਰੇ ਚੋਲ੍ਹ। ਬਿਪਰ ਸੁਦਾਮਾ ਕੀ ਕਰੇ ਵਿਚਾਰਾ। ਪੱਲੇ ਨਾ ਕੋਈ ਦਾਮ, ਇਕੋ ਸੁੱਕਾ ਦਿਸੇ ਚਾਮ, ਦੂਜਾ ਪੀਣਾ ਨਾਮ ਜਾਮ, ਅੰਮ੍ਰਿਤ ਚਲੇ ਸਚ ਫੁਹਾਰਾ। ਚਾਰੋਂ ਕੁੰਟ ਦਿਸੇ ਰਾਮ ਘਨਈਆ ਸ਼ਾਮ। ਜੋਤ ਸਰੂਪੀ ਪਸਰ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਖੋਲ੍ਹੇ ਗੰਢ ਦੇਵੇ ਵੰਡ, ਪੱਲੇ ਬੰਨ੍ਹੇ ਜੋ ਤੰਦਲ ਭਾਰਾ। ਤੰਦਲ ਤਿਲ ਭਗਤ ਭਗਵਾਨ। ਦੋਏ ਗਏ ਮਿਲ, ਸ੍ਰਿਸ਼ਟ ਸਬਾਈ ਗਈ ਹਿੱਲ, ਸ਼ਬਦ ਤੀਰ ਚੜ੍ਹਿਆ ਚਿੱਲ, ਜੋਤੀ ਜੋਤ ਸਰੂਪ ਹਰਿ, ਇਕੋ ਨਾਮ ਸਾਚੀ ਮੇਖ ਲਗਾਏ ਧਰਤ ਮਾਤ ਤੇਰੇ ਵਿਚ ਕਿੱਲ। ਸਾਚੇ ਦਰ ਮੇਰੀ ਵਡਿਆਈ , ਮੁੜਿਆ ਘਰ ਚਾਈਂ ਚਾਈਂ। ਦੋਏ ਜੋੜ ਕਰੇ ਬੇਨੰਤੀ, ਏਕਾ ਅਰਜ਼ ਆਪ ਸੁਣਾਈ। ਕਿਰਪਾ ਕਰੀ ਅੰਤ ਭਗਵੰਤੀ, ਚਰਨ ਸੇਵਾ ਫੇਰ ਕਰਾਈ। ਘਰ ਵੇਖੇ ਮੇਰੀ ਨਾਰ ਸਤਵੰਤੀ, ਅੱਠੇ ਪਹਿਰ ਰਹੇ ਭੁੱਖੀ ਤਿਹਾਈ। ਟਿਕਾਣਾ ਮਿਲੇ ਨਾ ਜੀਵ ਜੰਤੀ, ਇਕੋ ਓਟ ਤੇਰੇ ਚਰਨ ਰਖਾਈ। ਜੋਤੀ ਜੋਤ ਸਰੂਪ ਹਰਿ, ਸਾਚਾ ਸੁਖਨ ਜਨ ਭਗਤਾਂ ਅੱਗੋਂ ਰਿਹਾ ਸੁਣਾਈ। ਜਨ ਭਗਤ ਹਰਿ ਦੁਲਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਕਲਜੁਗ ਵਰਤੇ ਵਿਚ ਸੰਸਾਰੇ। ਈਸਾ ਮੂਸਾ ਲਾਇਣ ਨਾਅਰੇ। ਸੰਗ ਮੁਹੰਮਦ ਚਾਰ ਯਾਰੇ। ਦਸ ਗੁਰ ਲਏ ਅਵਤਾਰੇ। ਚਾਰੋਂ ਕੁੰਟ ਕਰਨ ਪੁਕਾਰੇ। ਸ਼ਬਦ ਖੰਡਾ ਵਿਚ ਵਰਭੰਡਾ ਮਾਰੇ ਅਪਾਰੇ। ਕਲਜੁਗ ਜੀਵ ਕੋਈ ਨਾ ਜਾਣੇ, ਅੰਤਮ ਹੋਏ ਸਰਬ ਗਵਾਰੇ। ਨਿਹਕਲੰਕ ਨਰਾਇਣ ਨਰ ਕਲ ਕਲਗੀ ਅਵਤਾਰ ਚੌਥੇ ਜੁਗ ਜਾਮਾ ਧਾਰੇ। ਪ੍ਰਗਟ ਹੋ ਗੁਰ ਗੋਬਿੰਦ ਵਿਚ ਹਿੰਦ, ਕਰੇ ਖੇਲ ਅਪਰ ਅਪਾਰੇ। ਬੇਮੁਖ ਰੁੜ੍ਹਾਏ ਸਾਗਰ ਸਿੰਧ, ਵਹਾਏ ਵਹਿੰਦੀ ਧਾਰੇ। ਗੁਰਮੁਖ ਬਣਾਏ ਸਾਚੀ ਬਿੰਦ ਵਡ ਮਰਗਿੰਦ, ਬੇਮੁਖ ਕਰਨ ਨਿੰਦ, ਨਾ ਕੋਈ ਪਾਵੇ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਪਰ ਸੁਦਾਮੇ ਦਿਤਾ ਵਰ ਸਾਚੇ ਘਰ, ਦਵਾਪਰ ਤੇਰੀ ਅੰਤਮ ਵਾਰੇ। ਦਿਤਾ ਵਰ ਹਰਿ ਨਿਰੰਕਾਰ। ਬਿਪਰ ਸੁਦਾਮਾ ਦਿਤਾ ਤਾਰ। ਕਲਜੁਗ ਵਰਿਆ ਵਿਚ ਸੰਸਾਰ। ਪ੍ਰਗਟ ਹੋਇਆ ਹਰਿ ਨਿਰੰਕਾਰ। ਸੋਹੰ ਸ਼ਬਦ ਰਹੇ ਰਸਨ ਅਪਾਰ। ਆਤਮ ਲੱਥੇ ਤਨ ਅਫਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਫੜ ਫੜ ਬਾਹੋਂ ਜਾਏ ਤਾਰ। ਬਿਪਰ ਸੁਦਾਮੇ ਜਾਮਾ ਪਾਇਆ। ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਸਾਚਾ ਨਗਰ ਖੇੜਾ ਖੁਲ੍ਹਾ ਵਿਹੜਾ ਇਕ ਰਖਾਇਆ। ਚੌਥੇ ਜੁਗ ਦਿਤਾ ਗੇੜਾ, ਗੁਰਮੁਖ ਸਾਚਾ ਆਪ ਉਪਾਇਆ। ਮਾਤਲੋਕ ਮੁਕਾਏ ਝੂਠਾ ਝੇੜਾ, ਗੁਰਮੁਖਾਂ ਬੇੜਾ ਬੰਨ੍ਹ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਪਰ ਸੁਦਾਮੇ ਸਾਚੇ ਰਾਮੇ ਵਿਚ ਮਾਤ ਜਨਮ ਦਵਾਇਆ। ਮਾਤ ਜਨਮੇ ਮਿਟੇ ਭਰਮੇ ਵਡੇ ਹੋਏ ਕਰਮੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਇਆ, ਇਕ ਧਿਆਨ ਚਰਨ ਲਗਾਇਆ। ਨਾ ਜਨਮੇ ਨਾ ਮਰੇ, ਬਿਪਰ ਸੁਦਾਮੇ ਲੇਖ ਲਿਖਾਏ। ਦੂਜਾ ਜਾਮਾ ਮਾਤ ਦਵਾਏ। ਸਿੰਘ ਪ੍ਰੀਤਮ ਨਾਮ ਰਖਾਏ। ਸਿੰਘ ਪਾਲ ਤੇਰੀ ਰੱਖੇ ਲਾਜ, ਸੋਹੰ ਸ਼ਬਦ ਮਾਰ ਉਡਾਰ, ਦੂਤੀ ਦੁਸ਼ਟ ਜਾਇਣ ਭਾਗ, ਸ਼ਬਦ ਤੀਰ ਇਕ ਚਲਾਏ। ਸ਼ਬਦ ਸਰੂਪੀ ਰਿਹਾ ਗੱਜ, ਗੁਰਸਿਖ ਤੇਰੀ ਆਤਮ ਮਾਰੇ ਇਕ ਅਵਾਜ਼, ਸਾਚਾ ਡੇਰਾ ਆਪ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਇਆ ਦੇਸ ਮਾਝ, ਗੁਰਸਿਖਾਂ ਸਵਾਰੇ ਆਪ ਕਾਜ, ਨਿਹਕਲੰਕ ਨਰਾਇਣ ਆਪ ਆਪਣਾ ਕਾਜ ਸਵਾਰੇ। ਪ੍ਰੀਤਮ ਸਿੰਘ ਪ੍ਰੀਤ ਨਿਭਾਈਆ। ਬਿਪਰ ਸੁਦਾਮੇ ਸੇਵ ਕਮਾਈਆ। ਕਲਜੁਗ ਅੰਤ ਮਿਲੇ ਵਡਿਆਈਆ। ਚਾਰ ਕੁੰਟ ਹੋਏ ਰੁਸ਼ਨਾਈਆ। ਨਿਹਕਲੰਕ ਵਜਾ ਡੰਕ, ਸਿਰ ਆਪਣਾ ਹੱਥ ਰਖਾਈਆ। ਵੇਖੋ ਉਠ ਉਠ ਰਾਓ ਰੰਕ, ਚਾਰੋਂ ਕੁੰਟ ਦਏ ਦੁਹਾਈਆ। ਸ਼ਬਦ ਲਗਾਏ ਠਨਕ, ਦਿਨੋ ਦਿਨ ਕਰੇ ਦੂਣ ਸਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰਾ ਦੇਵੇ ਨਾ ਆਵੇ ਤੋਟ, ਅਤੁੱਟ ਭੰਡਾਰ ਵੰਡਣ ਆਈਆ। ਵਿਚ ਸੰਸਾਰਾ ਜਨ ਭਗਤਾਂ ਕਰੇ ਆਪ ਪਿਆਰਾ। ਦੇਂਦਾ ਜਾਏ ਵਾਰੋ ਵਾਰਾ। ਚਾਰੋਂ ਕੁੰਟ ਵੇਂਹਦਾ ਜਾਏ, ਲੱਖ ਚੁਰਾਸੀ ਪਾਵੇ ਸਾਰਾ। ਚਾਰੇ ਕੁੰਟ ਉਠ ਉਠ ਵੇਖੇ, ਨਿਹਕਲੰਕ ਨਰ ਅਵਤਾਰਾ। ਬੇਮੁਖਾਂ ਕੱਢੇ ਭਰਮ ਭੁਲੇਖੇ, ਜੋ ਜੀਵ ਹੋਏ ਹੰਕਾਰਾ। ਵੇਦ ਪੁਰਾਨ ਖਾਣੀ ਬਾਣੀ ਬੇਮੁਖਾਂ ਤੋੜੇ ਜਗਤ ਹੰਕਾਰਾ। ਬੰਨ੍ਹੇ ਸੀਸ ਸੱਚਾ ਦਸਤਾਰਾ। ਸੰਤ ਮਨੀ ਸਿੰਘ ਭਰਿਆ ਪਾਣੀ, ਨਿਹਕਲੰਕ ਛੱਡ ਦੇਹ ਦੂਜੀ ਵਾਰ ਬਣਿਆ ਹਾਣੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਰਿਹਾ ਸਵਾਰਾ। ਮਾਨਸ ਜਨਮ ਦਏ ਸਵਾਰ। ਮਨੀ ਸਿੰਘ ਜਨਮ ਦਵਾਇਆ ਸ਼ਬਦੀ ਧਾਰ। ਆਪਣੀ ਦੇਹ ਆਪ ਤਜਾਈ, ਘਨਕਪੁਰ ਦੇ ਵਿਚ ਜਲਾਈ। ਇਕ ਸਮਾਧ ਆਪ ਰਖਾਈ। ਜਗਤ ਵਿਵਾਦ ਸਰਬ ਮਿਟਾਈ। ਏਕਾ ਨਾਦ ਸ਼ਬਦ ਵਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਣੇ ਲੋਕਾਈ। ਆਪਣੀ ਦੇਹ ਹਰਿ ਤਜਾ ਕੇ। ਬੇਮੁਖਾਂ ਤੋਂ ਮੁਖ ਛੁਪਾਇਆ, ਆਤਮ ਤ੍ਰਿਸ਼ਨਾ ਭੁੱਖ ਮਿਟਾਇਆ, ਗੁਰਸਿਖਾਂ ਏਕਾ ਸੁਖ ਵਖਾ ਕੇ। ਪ੍ਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਜੋਤ ਸਰੂਪੀ ਜਾਮਾ ਪਾ ਕੇ। ਨਾ ਹੱਥ ਫੜੇ ਤੀਰ ਕਮਾਨ, ਚਲੇ ਇਕ ਰਸਨ ਕਟਾਰ, ਚਾਰੋਂ ਕੁੰਟ ਰਾਜੇ ਰਾਣੇ ਡਿੱਗਣ ਚਰਨੀ ਆ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਕੰਨ ਸੁਣਾਏ ਵਾਲੀ ਹਿੰਦ ਫੜ ਉਠਾ ਕੇ। ਵਾਲੀ ਹਿੰਦ ਉਠ ਹੋ ਤਿਆਰ। ਨਿਹਕਲੰਕ ਕਲ ਆਇਆ ਜਾਮਾ ਧਾਰ। ਦਿਲੀ ਤਖ਼ਤ ਸੁੱਤਾ ਪੈਰ ਪਸਾਰ। ਪ੍ਰਭ ਅਬਿਨਾਸ਼ੀ ਅੱਠੇ ਪਹਿਰ ਲਿਖਾਈ ਜਾਵੇ ਲਿਖਤ, ਸੰਤ ਮਨੀ ਸਿੰਘ ਬਣ ਲਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਡੇਰਾ ਲਾਇਆ, ਇਕ ਲਾਏ ਸੱਚਾ ਦਰਬਾਰ। ਇਕ ਲਾਏ ਸਚ ਦਰਬਾਰਾ। ਵਾਲੀ ਹਿੰਦ ਆਏ ਦਵਾਰਾ। ਨਿਹਕਲੰਕ ਬੈਠੇ ਚਰਨ ਦਵਾਰਾ। ਦੇਵੇ ਜੋਤ ਪ੍ਰਭ ਸ਼ਬਦ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਕਾਂ ਬੂਝ ਬੁਝਾਏ, ਚੌਥਾ ਘਰ ਫੇਰ ਵਖਾਏ ਜਿਥੇ ਵਸੇ ਹਰਿ ਨਿਰੰਕਾਰਾ। ਪੰਚਮ ਸ਼ਬਦ ਸਚ ਨਿਸ਼ਾਨ ਹੈ। ਦੇਵੇ ਕੰਤ ਇਕ ਭਗਵਾਨ ਹੈ। ਸੋਹੰ ਬਣਾਏ ਜਗਤ ਬਣਤ, ਆਦਿ ਅੰਤ ਵਿਚ ਜਹਾਨ ਹੈ। ਚਾਰੇ ਬਣੇ ਸੱਚੇ ਯਾਰ, ਚਾਰ ਕੁੰਟ ਖੜੇ ਰਹਿਣ ਦਰ ਦਰਬਾਨ ਹੈ। ਜੋਤੀ ਜੋਤ ਸਰੂਪ ਹਰਿ, ਪੰਜਵੇਂ ਦੇਵੇ ਏਕਾ ਵਰ, ਸਭਨਾਂ ਉਪਰ ਰੱਖੇ ਬਲੀ ਬਲਵਾਨ ਹੈ। ਪੰਜਵਾਂ ਇਕ ਚੋਟ ਨਗਾਰਾ। ਚਲਦੀ ਰਹੇ ਸ਼ਬਦ ਧਾਰਾ। ਡਿਗਦੀ ਰਹੇ ਕਵਲ ਮਝਾਰਾ। ਉਲਟੇ ਨਾਭੀ ਕਵਲ ਖਿਲੇ ਗੁਲਜ਼ਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਖੋਲ੍ਹੇ ਦਸਮ ਦਵਾਰਾ। ਪ੍ਰਭ ਅਬਿਨਾਸ਼ੀ ਦਇਆ ਕਮਾਈ ਜਾਂਦਾ। ਹੱਥ ਆਪਣੇ ਛਤਰ ਉਠਾਈ ਜਾਂਦਾ। ਗੁਰਮੁਖਾਂ ਸਿਰ ਝੁਲਾਈ ਜਾਂਦਾ। ਸਾਚੀ ਜੋਤ ਵਿਚ ਟਿਕਾਈ ਜਾਂਦਾ। ਮਹਿੰਮਾ ਹਰਿ ਅਗਣਤ, ਗੁਰਮੁੱਖ ਸਾਚੇ ਸਾਚਾ ਭੇਵ ਖੁਲ੍ਹਾਈ ਜਾਂਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਥਾਂ ਦੋਹਾਂ ਧਿਰਾਂ ਮੇਲ ਮਿਲਾਈ ਜਾਂਦਾ। ਸਾਚਾ ਹਰਿ ਸਾਚਾ ਘਰ ਸਾਚਾ ਦੇਵੇ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸਾਚਾ ਮਾਣ ਦਵਾਏ ਦਇਆ ਕਮਾਏ, ਆਪਣੀ ਹੱਥੀਂ ਸੀਸ ਛਤਰ ਝੁਲਾਈ ਜਾਂਦਾ। ਛਤਰ ਸੀਸ ਹਰਿ ਜਗਦੀਸ਼। ਭੇਵ ਖੁਲ੍ਹਾਏ ਭਿੰਨੜੀ ਰੈਣ ਬੀਸ ਇਕੀਸ। ਸਾਚੇ ਲੇਖ ਲਿਖਾਏ, ਕੋਈ ਨਾ ਕਰੇ ਪ੍ਰਭ ਸਾਚੇ ਦੀ ਰੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਜਨ ਜਪੋ ਸ਼ਬਦ ਸਾਚਾ ਏਕਾ ਦੱਸੇ ਸ਼ਰਅ ਸ਼ਰਾਇਤ, ਨਾ ਕੋਈ ਪੜ੍ਹਾਏ ਦੂਜੀ ਹਦੀਸ। ਨਾ ਕੋਈ ਪੜ੍ਹਾਏ ਹੋਰ ਹਦੀਸਾ। ਮੇਟ ਮਿਟਾਏ ਮੂਸਾ ਈਸਾ। ਰੱਖੇ ਲਾਜ ਗੁਰਸਿਖ ਤੇਰੇ ਕੇਸਾਂ ਸੀਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਜੋਤ ਜਗਾਏ, ਆਪਣਾ ਡੰਕ ਸੱਚੋ ਸਚ ਵਜਾਏ ਸ੍ਰੀ ਹਰਿ ਨਰ ਗੁਰ ਦਸਮੇਸਾ। ਗੁਰ ਦਸਮੇਸ ਜੋਤ ਅਕਾਲੀ। ਪ੍ਰਗਟ ਹੋ ਕਰੇ ਰਖਵਾਲੀ। ਗੁਰਮੁਖਾਂ ਬਣੇ ਸਾਚਾ ਪਾਲੀ ਵਿਚ ਮਾਤ ਪਤਾਲੀ। ਕਲਜੁਗ ਵੇਲਾ ਅੰਤਮ ਨੇੜੇ ਆਇਆ, ਨਗਰ ਖੇੜਾ ਢਾਹਵਣ ਆਇਆ, ਫੁੱਲ ਝਾੜੇ ਬੇਮੁਖਾਂ ਲੱਗੇ ਪੱਤ ਡਾਲੀ। ਪੱਤ ਡਾਲ ਜਾਏ ਝੜ। ਖਾਲੀ ਦਿਸਣ ਸਾਰੇ ਧੜ। ਸ਼ਬਦ ਉਠਾਏ ਮਗਰ ਲਗਾਏ ਇਕ ਵਹਾਏ ਆਪਣਾ ਹੜ। ਬੇਮੁਖ ਜੀਵ ਸਰਬ ਰੁੜ੍ਹਾਏ, ਲਾੜੀ ਮੌਤ ਤੇਰੇ ਅੱਗੇ ਲਾਏ, ਧਰਮ ਰਾਏ ਦਰ ਜਾਣ ਵੜ। ਗੁਰਮੁਖ ਸਾਚੇ ਚਰਨ ਬਹਾਏ ਅੰਤਮ ਵੇਲੇ ਬਾਹੋਂ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਖੰਡਾ ਹੱਥ ਫੜਾਇਆ, ਪੰਜਾਂ ਚੋਰਾਂ ਨਾਲ ਰਹੇ ਲੜ। ਸੰਤ ਜਨਾਂ ਹੋਏ ਸਹਾਈ। ਪੰਜਾਂ ਚੋਰਾਂ ਦਏ ਸਜਾਈ। ਅੰਦਰ ਬੈਠੇ ਹਾਹਾਕਾਰ ਪੁਕਾਰਨ, ਨਾ ਸਕੇ ਕੋਈ ਛੁਡਾਈ। ਬੇਮੁਖਾਂ ਨੂੰ ਵਾਜਾਂ ਮਾਰਨ, ਜਨ ਸੰਤਾਂ ਰਹਿਣ ਸਰਨਾਈ। ਕਾਮ ਕਰੋਧ ਹੰਕਾਰ ਲੋਭ ਮੋਹ ਬੇਮੁਖਾਂ ਨਾਲ ਪ੍ਰਨਾਈ। ਗੁਰਸਿਖ ਤੇਰੀ ਆਤਮ ਸਾਚੀ ਜੋਤ ਕਰੇ ਰੁਸ਼ਨਾਈ। ਪੰਜਾਂ ਚੋਰਾਂ ਆਵੇ ਡਰ, ਮੌਤ ਦੇਵੇ ਹਰ। ਸਾਚਾ ਧਰਮ ਨਾ ਛੱਡੀਂ, ਜਾਣਾ ਸਾਚੇ ਘਰ। ਚੁਕਾਈ ਜਾਏ ਹਰਿ ਸਾਚਾ ਜਮ ਕੀ ਕਾਨ, ਏਕਾ ਨਾਮ ਵੱਖ ਕਰ। ਗੁਰਮੁਖ ਸਾਚਾ ਆਪ ਪਛਾਣੇ, ਲੱਖਾਂ ਤਾਈਂ ਕੱਖ ਕਰ। ਸਤਿਜੁਗ ਸਾਚੇ ਤੇਰਾ ਚਿੱਟਾ ਚੋਲਾ, ਪ੍ਰਭ ਆਪਣੇ ਹੱਥ ਰਖਾਇੰਦਾ। ਕਲਜੁਗ ਤੇਰਾ ਵਿਆਹਵਣ ਆਇਆ ਅੰਤਮ ਬੋਲਾ, ਸ਼ਬਦ ਘੋੜ ਚੜ੍ਹਾਇੰਦਾ। ਸੋਹੰ ਸੁਣਾਏ ਸੱਚਾ ਢੋਲਾ, ਗੁਰ ਸੰਗਤ ਸੰਗ ਰਲਾਇੰਦਾ। ਸੰਤ ਮਨੀ ਸਿੰਘ ਹਰਿ ਪੜਦਾ ਖੋਲ੍ਹਾ, ਲਹਿਣਾ ਦੇਣ ਚੁਕਾਇੰਦਾ। ਕੀਆ ਭੇਟ ਪ੍ਰਭ ਸਾਚੇ ਅੱਗੇ ਚੋਲਾ, ਹਰਿ ਸਾਚਾ ਤਨ ਛੁਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਰੀ ਆਪਣੀ ਬਣਤ ਆਪ ਬਣਾਇੰਦਾ। ਆਪ ਬਣਾਏ ਸੱਚਾ ਸਿਕਦਾਰ। ਕਰੇ ਨਿਆਉਂ ਧਰਮ ਦਰਬਾਰ। ਸੋਹੰ ਸ਼ਬਦ ਰੱਖੇ ਠੰਡੀ ਛਾਉਂ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਕਰਨ ਆਇਆ ਸੱਚਾ ਇਕ ਵਿਹਾਰ। ਸੰਤ ਮਨੀ ਸਿੰਘ ਸਚ ਦਰਬਾਰੀ। ਦੇਵੇ ਨਾਮ ਸ਼ਬਦ ਉਡਾਰੀ। ਨਿਹਕਲੰਕ ਹੋਇਆ ਪਹਿਰੇਦਾਰੀ। ਸ੍ਰਿਸ਼ਟ ਸਬਾਈ ਕਰੀ ਜਾਏ ਖ਼ਬਰਦਾਰੀ। ਗੁਰਮੁਖ ਸਾਚੇ ਤਾਰੀ ਜਾਵੇ ਵਾਰੋ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਇਕ ਸਰਨ ਰਖਾਏ, ਸਤਿਜੁਗ ਸਾਚਾ ਮਾਰਗ ਲਾਏ, ਨਾ ਕੋਈ ਜੰਮੇ ਪੁੱਤ ਧੀ ਕਵਾਰੀ। ਸੱਚਾ ਮਾਰਗ ਹਰਿ ਪ੍ਰਭ ਲਾਣਾ। ਅਠਾਰਾਂ ਬਰਨਾਂ ਭੇਵ ਚੁਕਾਣਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਅਖਵਾਣਾ। ਗੈਲ ਗੁੰਡ ਦੋਵੇਂ ਅੰਤ ਮੇਟ ਮਿਟਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੱਸੇ ਸਚ ਟਿਕਾਣਾ। ਚਾਰ ਵਰਨ ਸਚ ਦਵਾਰੇ। ਸਤਿਜੁਗ ਸਾਚੀ ਬੱਝੇ ਧਾਰੇ। ਸੰਤ ਮਨੀ ਸਿੰਘ ਤੇਰੇ ਸੋਹਣ ਬੰਕ ਦਵਾਰੇ। ਪ੍ਰਭ ਅਬਿਨਾਸ਼ੀ ਕਰ ਕਰ ਵੇਸ, ਧਰ ਧਰ ਭੇਸ ਦਰ ਦਰ ਘਰ ਘਰ ਵਾਜਾਂ ਮਾਰੇ। ਖੁਲ੍ਹੇ ਰੱਖੇ ਹਰਿ ਜੀ ਕੇਸ, ਦਰ ਦਰਵੇਸ਼ ਕਰੇ ਭੇਖ ਅਪਰ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟਾ ਬਾਣਾ ਤਨ ਛੁਹਾਇਆ, ਸੰਤ ਮਨੀ ਸਿੰਘ ਮਾਣ ਦਵਾਇਆ, ਸਤਿਜੁਗ ਸਾਚੇ ਰੂਪ ਵਟਾਇਆ। ਸਚ ਦਵਾਰੇ ਦੇਵੇ ਮਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਚਤੁਰ ਸੁਜਾਨ। ਭੇਟ ਚੜ੍ਹਾਇਆ ਚਿੱਟਾ ਦੁੱਪਟਾ। ਬੇਮੁਖਾਂ ਸਿਰ ਪਾਏ ਘੱਟਾ। ਗੁਰਮੁਖਾਂ ਸਾਚਾ ਲਾਹਾ ਖਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਤਮ ਜੋਤ ਜਗਾਏ ਜਗੇ ਲਟ ਲਟਾ। ਚਿੱਟਾ ਦੁਪੱਟਾ ਸਾਚੀ ਚੁੰਨੀ। ਕਲਜੁਗ ਦੀ ਜਿਸ ਚੋਟੀ ਮੁੰਨੀ। ਪ੍ਰਭ ਅਬਿਨਾਸ਼ੀ ਆਪਣਾ ਖੇਲ ਆਪ ਰਚਾਏ, ਬੇਮੁਖ ਚਾਰੋਂ ਕੁੰਟ ਜਾਏ ਭੁੰਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜਨ ਭਗਤਾਂ ਪੁਕਾਰ ਆਪੇ ਸੁਣੀ। ਸੁਣੇ ਪੁਕਾਰ ਭਗਤ ਪਿਆਰਾ। ਜਾਮਾ ਧਾਰ ਹਰਿ ਅਵਤਾਰਾ। ਨਿਹਕਲੰਕ ਨਰਾਇਣ ਨਰ ਸਤਿਜੁਗ ਸਾਚੀ ਬੰਨ੍ਹੇ ਧਾਰਾ। ਦਰਸ ਪੇਖੇ ਜੋ ਜਨ ਨੈਣ, ਮਨ ਤਨ ਉਤਰੇ ਅਫਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਪਿਆਏ ਪੰਜਵੇਂ ਛੇਵੀਂ ਰੈਣ ਦੋਵੇਂ ਇਕ ਥਾਂ ਬਹਾਏ। ਪੰਜ ਛੇ ਹੋ ਇਕੱਠੇ। ਆਪ ਗਿੜਾਏ ਉਲਟੀ ਲੱਠੇ। ਕਲਜੁਗ ਤੇਰੇ ਤਪੇ ਭੱਠੇ। ਪ੍ਰਭ ਅਬਿਨਾਸ਼ੀ ਰੈਣ ਸਬਾਈ ਅਗਨੀ ਡਾਹੇ ਮੱਠੇ ਮੱਠੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੈਣ ਭਿੰਨੜੀ ਸਾਚੀ ਆਵੇ, ਛੇਵਾਂ ਰੂਪ ਹਰਿ ਵਟਾਵੇ, ਗੁਰ ਸੰਗਤ ਕਰੀ ਦਰ ਇਕੱਠੇ। ਅੱਧੀ ਰਾਤ ਰੈਣ ਵਿਹਾਵੇ। ਪ੍ਰਭ ਅਬਿਨਾਸ਼ੀ ਦਇਆ ਕਮਾਵੇ। ਚਰਨ ਧੂੜ ਘੋਲ ਗੁਰਮੁਖਾਂ ਦੇ ਮੁਖ ਚੁਆਵੇ। ਆਪੇ ਵਸੇ ਆਤਮ ਕੋਲ, ਦੂਰ ਦੁਰਾਡਾ ਨਾ ਡੇਰਾ ਲਾਵੇ। ਆਤਮ ਪਰਦੇ ਦੇਵੇ ਖੋਲ੍ਹ, ਤਿੰਨ ਸੌ ਸੱਠ ਹਾਡੀ ਡਾਢਾ ਜੋੜ ਜੁੜਾਵੇ। ਜਗਤ ਵਾੜੀ ਆਪਣੇ ਹੱਥੀਂ ਵੱਢ ਵੱਢ, ਧਰਮ ਰਾਏ ਤੇਰੇ ਦਰ ਘਰ ਬਣ ਬਣ ਗਾਡੀ ਆਪ ਪੁਚਾਵੇ। ਬਣੇ ਗਾਡੀ ਹਰਿ ਨਿਰੰਕਾਰੀ। ਧਰੇ ਵਾਢੀ ਵਿਚ ਸੰਸਾਰ, ਨਾ ਕੋਈ ਮਾਣ ਤਾਣ ਰਖਾਏ ਘਰ ਘਰ ਰੋਵੇ ਨਰ ਨਾਰ, ਬੇਮੁਖਾਂ ਮਾਤ ਲੋਕ ਵਿਚੋਂ ਜਾਏ ਬਾਹਰ ਕਾਢੀ। ਫੜਿਆ ਹੱਥ ਖੰਡਾ ਦੋ ਧਾਰ, ਪੁਰੀਆਂ ਲੋਆਂ ਕਰ ਅਕਾਰ, ਪੁਰੀਆਂ ਲੋਆਂ ਪਾਏ ਸਾਰ, ਬ੍ਰਹਮਾ ਬ੍ਰਹਮਲੋਕ ਵਿਚੋਂ ਹੋ ਜਾਏ ਬਾਹਰ, ਸਿੰਘ ਪਾਲ ਉਠ ਦੁਲਾਰੇ ਪ੍ਰਭ ਅਬਿਨਾਸ਼ੀ ਦੇਵੇ ਇਕ ਸੱਚੀ ਸਰਦਾਰੀ। ਸੱਚੀ ਕਰ ਹਰਿ ਚਰਨ ਨਿਮਸਕਾਰੀ। ਆਪੇ ਹੋਵੇ ਪਹਿਰੇਦਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਸੀ ਪੁਰੀ ਘਨਕ ਵਜਾਏ ਡੰਕ, ਤਿੰਨਾਂ ਲੋਕਾਂ ਕਰਾਏ ਹਾਹਾਕਾਰੀ। ਹਾਹਾਕਾਰ ਜਗਤ ਬਿਲਲਾਇਆ। ਸ਼ਬਦ ਖੰਡਾ ਦੋ ਧਾਰ, ਹਰਿ ਕਰਤਾਰ ਪੰਚਮ ਜੇਠ ਆਪਣੇ ਹੱਥ ਉਠਾਇਆ। ਸੰਤ ਮਨੀ ਸਿੰਘ ਤੇਰੀ ਲੇਖ ਲਿਖਤ ਅਪਾਰ, ਵਿਚ ਦਿੱਲੀ ਬੈਠ ਤਿੰਨ ਸਾਲ ਕਲਮ ਚਲਾਇਆ। ਰਾਣੇ ਸੰਗਰੂਰ ਤੇਰਾ ਕਰਮ ਵਿਚਾਰ, ਸਾਚੀ ਸੇਵ ਕਮਾਇਆ। ਪ੍ਰਭ ਅਬਿਨਾਸ਼ੀ ਪਾਵੇ ਸਾਰ, ਰਾਜੇ ਰਾਣੇ ਫੜ ਫੜ ਮੂੰਹ ਦੇ ਭਾਰ ਸੁਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਝੰਡਾ ਊਚ ਨੀਚ, ਦੂਸਰ ਕੋਇ ਨਾ ਸੀਸ ਝੁਲਾਇਆ। ਸਚ ਦਰਬਾਰ ਹਰਿ ਨਿਰੰਕਾਰ। ਕੂੜ ਕੁੜਿਆਵੇ ਕਲਜੁਗ ਜੀਵ ਰਿਹਾ ਵਿਚਾਰ। ਬੇਮੁਖ ਬੰਨ੍ਹਣ ਝੂਠੇ ਦਾਅਵੇ, ਅੰਤਮ ਵੇਲੇ ਬਾਜ਼ੀ ਜਾਣ ਹਾਰ। ਨਾ ਕੋਈ ਛੁਡਾਵੇ ਪਿਤਾ ਮਾਂਵੇ, ਝੂਠੇ ਕਰਨ ਜਗਤ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਏ, ਮਦਿਰਾ ਮਾਸ ਜੋ ਰਸਨਾ ਲਾਏ, ਗੁਰ ਦਰ ਅੱਗੇ ਨਾ ਤਜਾਏ, ਬੇਮੁਖਾਂ ਵਿਚ ਨਾਂ ਰਖਾਏ, ਦਰ ਘਰ ਸਾਚੇ ਵਿਚੋਂ ਹੋ ਜਾਏ ਬਾਹਰ। ਮਦਿਰਾ ਮਾਸ ਜਿਸ ਰਸਨਾ ਲਾਉਣਾ। ਬੇਮੁਖ ਜੀਵ ਕਲਜੁਗ ਵੇਲੇ ਅੰਤ ਨਾ ਕਿਸੇ ਛੁਡਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਤਰ ਲੈਣਾ ਪੇਖ, ਔਲੀਆ ਪੀਰ ਸ਼ੇਖ਼ ਜਿਸ ਮਿਟਾਉਣਾ। ਬੇਮੁਖ ਜੀਵ ਜਗਤ ਕੰਗਾਲ। ਕਲਜੁਗ ਅੰਤਮ ਹੋਏ ਬੇਹਾਲ। ਆਤਮ ਰੁਲਿਆ ਅਨਮੁਲੜਾ ਲਾਲ। ਪ੍ਰਭ ਅਬਿਨਾਸ਼ੀ ਭੁੱਲਿਆ, ਫਲ ਨਾ ਲੱਗੇ ਕਾਇਆ ਡਾਲ। ਗੁਰਮੁਖ ਵਿਰਲਾ ਪੂਰੇ ਤੋਲ ਤੁਲਿਆ, ਪ੍ਰਭ ਤਾਰੇ ਬਿਰਧ ਜਵਾਨ ਬਾਲ। ਸਚ ਭੰਡਾਰਾ ਪ੍ਰਭ ਸਾਚੇ ਦਾ ਸਾਚਾ ਖੁਲ੍ਹਿਆ, ਗੁਰਮੁਖਾਂ ਰਿਹਾ ਸੁਰਤ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਣ ਆਇਆ ਜੋਤ ਸਰੂਪੀ ਬਣ ਕੇ ਕਾਲ। ਕਾਲ ਰੂਪ ਹਰਿ ਕਾਲਾ ਵੇਸ। ਪ੍ਰਗਟ ਜੋਤ ਕਰੇ ਹਰਿ ਮਾਝੇ ਦੇਸ। ਭੁੱਲੇ ਰਹੇ ਨਰ ਨਰੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰਾ ਲੇਖਾ ਆਣ ਚੁਕਾਇਆ, ਨਾ ਕੋਈ ਰੱਖਿਆ ਭਰਮ ਭੁਲੇਖ। ਲਾਲ ਰੰਗ ਹਰਿ ਵਟਾਇਆ। ਧਰਤ ਮਾਤ ਦਏ ਦੁਹਾਇਆ। ਕਲਜੁਗ ਹੋਏ ਅੰਧੇਰੀ ਰਾਤ, ਪਾਪ ਵਧਿਆ ਦੂਣ ਸਵਾਇਆ। ਮਾਰ ਮਾਤ ਹਰਿ ਸਾਚੇ ਝਾਤ, ਬੇਮੁਖਾਂ ਮੇਰੇ ਉਪਰ ਪੜਦਾ ਪਾਇਆ। ਕਿਉਂ ਬੈਠਾ ਇਕ ਇਕਾਂਤ, ਸੰਞ ਸਵੇਰ ਕਿਸੇ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰ ਲਾਲ ਚੀਰਾ ਸਿਰ ਬੰਧਾਇਆ। ਬੰਨ੍ਹੇ ਸਿਰ ਲਾਲ ਚੀਰਾ। ਭੈਣਾਂ ਮਿਲੇ ਨਾ ਕਿਸੇ ਵੀਰਾ। ਪ੍ਰਭ ਅਬਿਨਾਸ਼ੀ ਪੰਚਮ ਜੇਠ ਚਲਾਏ ਇਕੋ ਤੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਏ ਮੇਟ ਮਿਟਾਏ ਪੀਰ ਫਕੀਰਾ। ਪੀਰ ਫਕੀਰ ਸਖੀ ਸੁਲਤਾਨ। ਮਿਟਦੇ ਜਾਣ ਵਿਚ ਜਹਾਨ। ਡੁਬਦੀ ਜਾਏ ਨਾਲ ਕੁਰਾਨ। ਮਾਰੇ ਫੜ ਫੜ ਬੇਈਮਾਨ। ਸਾਚਾ ਝੁਲੇ ਇਕ ਨਿਸ਼ਾਨ। ਪ੍ਰਭ ਅਬਿਨਾਸ਼ੀ ਸਾਚੇ ਦਰ ਦਵਾਰੇ ਗਿਆ ਖੜ, ਧਰਤ ਮਾਤ ਝੁੱਲੇ ਲਾਲ ਅੰਧੇਰੀ ਹੋਏ ਸੁੰਞ ਮਸਾਣ। ਲਹੂ ਮਿਝ ਘਾਣ ਸਾਚਾ ਵਿਚ ਮਾਤ ਦੇ ਦਿਸੇ, ਪ੍ਰਗਟੇ ਜੋਤ ਸਿੰਘ ਸਿੰਘਾਸਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਚਾ ਚੋਲਾ ਤਨ ਛੁਹਾਇਆ। ਕਲਜੁਗ ਤੇਰਾ ਡੋਲਾ ਪ੍ਰਭ ਰੰਗ ਰੰਗਾਇਆ। ਵਿਚ ਸੁਹਾਇਆ ਹਰਿ ਭੋਲਾ ਭਾਲਾ, ਦਿਸ ਕਿਸੇ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸ਼ਬਦ ਗੋਲਾ ਨਾਲ ਲਿਆਇਆ। ਸ਼ਬਦ ਤਾਲ ਕਾਲ ਸਾਚਾ ਵੱਜੇ। ਕਲਜੁਗ ਜੀਵ ਲਾਉਂਦੇ ਪੱਜੇ। ਅੰਤਮ ਵੇਲਾ ਧਰਤ ਮਾਤ ਤੇਰੇ ਪੜਦੇ ਹਰਿ ਜੀ ਕੱਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਉਠ ਉਠ ਵੇਖੇ ਸੱਜੇ ਖੱਬੇ। ਸੱਜੇ ਖੱਬੇ ਹਰਿ ਭਗਵਾਨ। ਚਾਰੇ ਕੁੰਟਾਂ ਹਰਿ ਵਖਾਨ। ਲਾਲ ਬਾਣਾ ਧਰੇ ਸ੍ਰੀ ਭਗਵਾਨ। ਕਲਜੁਗ ਜੀਵ ਫੇਰ ਪਛਤਾਨ। ਧਰਤ ਮਾਤ ਤੇਰੀ ਸਚ ਤਲਾਈ, ਪ੍ਰਭ ਅਬਿਨਾਸ਼ੀ ਚੋਲੀ ਪਾਈ, ਬੇਮੁਖਾਂ ਤਨ ਵਿਚ ਖ਼ਾਕ ਰੁਲਾਈ, ਗੁਰਮੁਖਾਂ ਆਇਆ ਗੋਦ ਉਠਾਨ। ਲਾਲ ਰੰਗ ਲਾਲ ਅਨਮੁਲੜਾ। ਗੁਰਸਿਖ ਰਖਾਇਆ ਇਕ ਇਕੱਲੜਾ। ਆਪ ਫੜਾਇਆ ਆਪਣਾ ਪੱਲੜਾ। ਸਚ ਦਵਾਰਾ ਏਕਾ ਮੱਲੜਾ। ਸਿੰਘ ਮਨਜੀਤ ਅੱਗੇ ਲਾਇਆ, ਕਰੋੜ ਤੇਤੀਸ ਸਰਨ ਬਹਾਇਆ, ਦਰ ਦਰਬਾਰੇ ਦੇਣ ਦੁਹਾਇਆ, ਦੇਵੀ ਦੇਵਤ ਸਰਬ ਪੁਕਾਰੇ, ਗੁਰਮੁਖਾਂ ਕਰੇ ਭਾਰਾ ਪਲੜਾ। ਸਾਚੀ ਚੋਲੀ ਹਰਿ ਜੀ ਰੰਗੀ। ਆਪ ਮਿਟਾਏ ਸ਼ਾਹ ਫਰੰਗੀ। ਚਾਰੇ ਕੁੰਟ ਉਠ ਉਠ ਵੇਖੇ, ਕਿਹੜੀ ਕੂਟ ਦਿਸੇ ਨੰਗੀ। ਸਾਚਾ ਬਾਣਾ ਹਰਿ ਜੀ ਤਨ ਛੁਹਾਇਆ, ਪੰਚਮ ਜੇਠ ਵਡ ਵਡਭਾਗੀ। ਲੇਖ ਲਿਖਤ ਲਿਖਾਏ ਕਲਜੁਗ ਅੰਤਮ ਪਾਏ ਵੰਡਾ ਨਰ ਅਵਤਾਰੇ। ਬੇਮੁਖਾਂ ਵੱਢੇ ਕੰਡਾਂ, ਕਰੇ ਖੰਡ ਖੰਡਾ, ਨਾ ਦੇਵੇ ਕੋਈ ਸਹਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਲਾਲ ਰੰਗਾਇਆ। ਗੁਰਸਿਖ ਸਾਚਾ ਲਾਲ ਅਨਮੁਲੜਾ ਲਪੇਟ ਵਖਾਇਆ। ਪੂਰੇ ਤੋਲ ਜੋ ਜਨ ਤੁਲੜਾ, ਪੰਚਮ ਜੇਠ ਛਾਇਆ ਹੇਠ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਲ ਰੰਗਣ ਇਕ ਚੜ੍ਹਾਇਆ। ਨਾ ਕੋਈ ਮੁੱਲਾ ਨਾ ਕੋਈ ਸ਼ੇਖ਼ ਸ਼ਿਖ਼ਾਨਾ। ਨਾ ਕੋਈ ਜਾਣੇ ਸ਼ਾਹ ਸੁਲਤਾਨਾ। ਇਕੋ ਜੋਤ ਸ੍ਰੀ ਭਗਵਾਨਾ। ਗਿਆਨ ਧਿਆਨ ਨਾ ਕੋਈ ਵਿਚਾਰੇ। ਚਰਨ ਧੂੜ ਨਾ ਪਾਵੇ ਸਾਰੇ। ਗੁਰ ਕੀ ਬਾਣੀ ਜਮ ਕੀ ਖਾਣੀ ਨਾ ਕੋਈ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਸਭ ਨੂੰ ਦਿੱਤੀ ਆਣੀ, ਨਾ ਕੋਈ ਪਾਵੇ ਸਾਰੇ। ਆਣਾ ਜਾਣਾ ਪੀਣਾ ਖਾਣਾ ਕਲਜੁਗ ਮੁੱਕ ਜਾਣ। ਹਰੇ ਫੁੱਲ ਸਰਬ ਸੁੱਕ ਜਾਣ। ਘੜੀ ਘੜੀ ਪਲ ਪਲ ਕਰੇ ਖੇਲ ਆਪ ਭਗਵਾਨ। ਆਪ ਕਰਾਏ ਜਲ ਥਲ ਥਲ ਜਲ, ਜੰਗਲ ਪਹਾੜ ਸਰਬ ਮਿਟ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਤੇਰਾ ਸਚ ਨਿਸ਼ਾਨ, ਗੁਰਮੁਖ ਵਿਰਲੇ ਸੰਤ ਜਨ ਜਗਤ ਰਹਿ ਜਾਣ। ਲਾਲ ਰੰਗ ਗੁਰ ਸੰਗਤ ਜੇਠੂਵਾਲ। ਹਰਿ ਵਸੇ ਅੰਗ ਸੰਗ, ਅੱਠੇ ਪਹਿਰ ਰਿਹਾ ਸੁਰਤ ਸੰਭਾਲ। ਆਤਮ ਕਸੀ ਰੱਖੇ ਤੰਗ, ਨਾ ਹੋਣ ਕਦੇ ਨੰਗ, ਦੇਵੇ ਮਾਲ ਸੱਚਾ ਧਨ, ਬੇੜਾ ਜਾਏ ਬੰਨ੍ਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫ਼ਲ ਲਗਾਏ ਸਾਚੇ ਡਾਲ। ਫੁਲਨਾ ਫੁਲਨਾ, ਵਿਚ ਮਾਤ ਫੁਲਨਾ। ਪੂਰਾ ਕੰਡਾ ਸਾਚਾ ਡੰਡਾ, ਨਿਹਕਲੰਕ ਪਾਏ ਵੰਡਾ, ਸਾਚੇ ਤੋਲ ਤੁਲਨਾ। ਤੋੜੇ ਆਤਮ ਸਰਬ ਘਮੰਡਾ, ਚਰਨ ਪ੍ਰੀਤੀ ਘੋਲ ਘੁਲਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ ਸਤਿਜੁਗ ਸਾਚੇ ਸਤਿ ਦਵਾਰਾ ਏਕੋ ਖੁਲ੍ਹਣਾ। ਇਕ ਦਵਾਰਾ ਜਾਏ ਖੁਲ੍ਹ। ਕੋਈ ਨਾ ਲਾਏ ਹਰਿ ਜੀ ਮੁੱਲ। ਦੇਵੇ ਮਾਣ ਜੋ ਦਰ ਆਏ ਭੁੱਲ। ਅੰਮ੍ਰਿਤ ਸਾਚਾ ਸੀਰ ਪਿਆਏ, ਭਾਗ ਲਗਾਏ ਆਪਣੀ ਕੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਇਆ ਕਮਾਏ, ਚਰਨ ਪ੍ਰੀਤੀ ਦੱਸੇ ਮਾਨਸ ਦੇਹੀ ਲੇਖੇ ਲਾਏ, ਦੇਵੇ ਨਾਮ ਸ਼ਬਦ ਅਨਮੁੱਲ। ਉਚੀ ਕੂਕੇ ਦੇ ਦੁਹਾਈਆ। ਪ੍ਰਗਟ ਹੋਇਆ ਸਾਚਾ ਮਾਹੀਆ। ਸਾਚੀ ਬਣਤ ਵਿਚ ਮਾਤ ਜਿਸ ਬਣਾਈਆ। ਵੰਡਣ ਆਇਆ ਸੱਚੀ ਦਾਤ, ਸਾਚਾ ਤੱਕੜ ਹੱਥ ਉਠਾਈਆ। ਸੋਹੰ ਕੰਡਾ ਉਤਮ ਜ਼ਾਤ, ਜਨ ਭਗਤਾਂ ਦਏ ਗਵਾਹੀਆ। ਲੱਭਣ ਆਇਆ ਮਾਤ, ਪੰਚਮ ਜੇਠ ਮਿਲੇ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣਿਆ ਤੋਲਣਹਾਰਾ ਪੂਰੇ ਤੋਲ ਰਿਹਾ ਤੁਲਾਈਆ। ਪੂਰਾ ਤੋਲ ਤੋਲੇ ਤੋਲਣਹਾਰ। ਗੁਰ ਸੰਗਤ ਤੇਰਾ ਵੇਖ ਚਰਨ ਪਿਆਰ। ਮਾਤਲੋਕ ਲਾ ਜਾਏ ਮੇਖ, ਨਾ ਕੋਈ ਉਖੇੜੇ ਆਪੇ ਰੱਖਣਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਚ ਸੰਗਤ ਸੋਹਣੇ ਫਲ, ਕੋਈ ਨਾ ਮੁੱਲ, ਮਾਤ ਬਗੀਚਾ ਲੱਗਾ ਭਾਰਾ। ਮਾਤ ਲੱਗੀ ਫੁਲਵਾੜੀ। ਗੁਰਮੁਖਾਂ ਕਰੇ ਸ਼ਬਦ ਵਾੜੀ। ਬੇਮੁਖਾਂ ਪਕੜੇ ਦਾਹੜੀ। ਹਲੂਣੇ ਦੇ ਦੇ ਹੱਥ ਉਠਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਪੂਰੇ ਤੋਲ ਰਿਹਾ ਤੁਲਾਈ। ਸਾਚਾ ਕੰਡਾ ਪ੍ਰਭ ਦਰ ਪੁਕਾਰੇ। ਆਓ ਸਿੱਖੋ ਉਤਰੋ ਪਾਰੇ। ਪ੍ਰਭ ਅਬਿਨਾਸ਼ੀ ਹੱਥ ਵਿਚ ਫੜਿਆ, ਦੂਜਾ ਕੋਈ ਨਾ ਏਥੇ ਚੜ੍ਹਿਆ, ਗੁਰਮੁਖ ਸਾਚਾ ਪਾਰ ਉਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੰਚਮ ਜੇਠ ਖਲੋਤਾ ਮਾਝੇ ਦੇਸ, ਕਰ ਕਰ ਵੇਸ ਸ਼ਬਦ ਸਰੂਪੀ ਵਾਜਾਂ ਮਾਰੇ। ਮਾਝਾ ਦੇਸ ਉਠ ਉਠ ਜਾਗ। ਪ੍ਰਭ ਅਬਿਨਾਸ਼ੀ ਲਾਇਆ ਭਾਗ। ਸੁਣਾਉਣ ਆਇਆ ਸਾਚਾ ਰਾਗ। ਧੋਣ ਆਇਆ ਗੁਰ ਗੋਬਿੰਦ ਤੇਰੇ ਲੱਗੇ ਦਾਗ। ਉਠ ਉਠ ਵਾਲੀ ਹਿੰਦ, ਪ੍ਰਭ ਅਬਿਨਾਸ਼ੀ ਵਰਤੇ ਸਾਂਗ। ਸ੍ਰਿਸ਼ਟ ਸਬਾਈ ਛਪੰਜਾ ਕਰੋੜ ਗੁਰਸਿਖ ਆਪ ਜਗਾਏ। ਪਹਿਲੋਂ ਆਪ ਜਾਏ ਜਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਆਪਣੀ ਹੱਥੀਂ ਆਪ ਲਗਾਇਆ ਬਾਗ਼। ਸ਼ਬਦ ਫੂਲ ਜਗਤ ਬਹਾਰ ਹੈ। ਹਰਿ ਮਿਲਿਆ ਕੰਤ ਕੰਤੂਹਲ, ਸੱਚਾ ਮੀਤ ਮੁਰਾਰ ਹੈ। ਆਦਿ ਅੰਤ ਨਾ ਜਾਏ ਭੂਲ, ਸਦਾ ਰਹੇ ਪਹਿਰੇਦਾਰ ਹੈ। ਗੁਰਮੁਖ ਵਿਰਲੇ ਸ਼ਬਦ ਪੰਘੂੜਾ ਲੈਣਾ ਝੂਲ, ਪ੍ਰਭ ਕਰਨ ਆਇਆ ਖ਼ਬਰਦਾਰ ਹੈ। ਕਲਜੁਗ ਤੇਰਾ ਅੰਤ ਚੁਕਾਇਆ ਮੂਲ, ਤੇਰੀ ਕਲਜੁਗ ਭੰਨੀ ਚੂਲ, ਸਤਿਜੁਗ ਸਚਖੰਡ ਵਿਚੋਂ ਆਇਆ ਬਾਹਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗਾਂ ਇਕ ਸੱਚਾ ਸਰਦਾਰ ਹੈ। ਸਤਿਜੁਗ ਬਣਾਏ ਇਕ ਸੱਚੀ ਸਰਦਾਰੀ। ਪੰਚਮ ਜੇਠ ਕਰ ਵਿਹਾਰ, ਪ੍ਰਭ ਅਬਿਨਾਸ਼ੀ ਪਹਿਲੀ ਵਾਰੀ। ਨਾ ਕੋਈ ਜਾਣੇ ਸ਼ਾਹ ਦਾਰਾ, ਕਲਜੁਗ ਜੀਵ ਸਰਬ ਗਵਾਰ ਹੈ, ਪ੍ਰਭ ਅਬਿਨਾਸ਼ੀ ਫੜਿਆ ਆਰਾ, ਸੋਹੰ ਡੰਡਾ ਜਾਏ ਪਾੜੀ। ਸ਼ਬਦ ਰੱਖੇ ਤਿੱਖੀ ਆਰੀ, ਨਰ ਨਿਰੰਕਾਰਾ ਪਿੱਛੇ ਅੱਗੇ ਮੌਤ ਲਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚਾ ਮਾਣ ਦਵਾਏ, ਅੰਗ ਸੰਗ ਆਪ ਹੋ ਜਾਏ, ਦੂਤਾਂ ਦੁਸ਼ਟਾਂ ਜਗਤ ਹੰਕਾਰਿਆਂ ਵਡ ਗਵਾਰਿਆਂ ਪ੍ਰਭ ਸਾਚਾ ਜਾਏ ਪਾੜੀ। ਨਰਾਇਣ ਨਰ ਗੁਰ ਗੋਪਾਲ। ਨਰਾਇਣ ਨਰ ਭਗਤ ਰਖਵਾਲ। ਨਰਾਇਣ ਨਰ ਤੋੜੇ ਜਗਤ ਜੰਜ਼ਾਲ। ਨਰਾਇਣ ਨਰ ਸਾਚਾ ਦੇਵੇ ਮਾਲ ਧਨ, ਗੁਰਮੁਖ ਦਰ ਆਏ ਕੰਗਾਲ। ਨਰਾਇਣ ਨਰ ਪੰਚਮ ਜੇਠ ਦੇਵੇ ਸਾਚਾ ਵਰ, ਗੁਰਮੁਖਾਂ ਸੁਰਤ ਲਏ ਸੰਭਾਲ। ਨਰਾਇਣ ਨਰ ਫਲ ਲਗਾਏ ਸਾਚੇ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਉਪਜਾਏ ਸਾਚੇ ਲਾਲ। ਨਰਾਇਣ ਨਰ ਨਰ ਹਰੀ। ਪੰਚਮ ਜੇਠ ਆਸਾ ਵਰੀ। ਦਰ ਘਰ ਆਏ ਕਿਰਪਾ ਕਰੀ। ਗੁਰ ਸੰਗਤ ਸਾਚੀ ਦਰ ਬਹਾਏ, ਪ੍ਰਭ ਅਬਿਨਾਸ਼ੀ ਦਇਆ ਕਮਾਏ, ਦੇਵੇ ਦਾਤ ਸ਼ਬਦ ਸੁਗਾਤ ਵਡ ਕਰਾਮਾਤ, ਸੋਹੰ ਸ਼ਬਦ ਲਾਏ ਝੜੀ। ਮੰਦਰਾਂ ਮਸੀਤਾਂ ਸਾਰੇ ਢਾਹੇ, ਉਤੇ ਕਿਸੇ ਨਾ ਦਿਸੇ ਕੜੀ। ਨਰਾਇਣ ਨਰ ਨਿਰਾਧਾਰ। ਨਰਾਇਣ ਨਰ ਜੋਤ ਅਕਾਰ। ਨਰਾਇਣ ਨਰ ਚਾਰ ਕੁੰਟ ਉਠ ਉਠ ਵੇਖੇ, ਸ਼ਬਦ ਸਰੂਪੀ ਕਰ ਪਸਾਰ। ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸ਼ਬਦ ਧੁਨ ਰਿਹਾ ਸੁਨਾਰ। ਨਰਾਇਣ ਨਰ ਬੰਧੇ ਧਾਰੀ। ਕਲਜੁਗ ਤੇਰੀ ਅੰਤਮ ਵਾਰੀ। ਗੁਰ ਸੰਗਤ ਤੇਰੀ ਪੈਜ ਸਵਾਰੀ। ਪ੍ਰਭ ਅਬਿਨਾਸ਼ੀ ਚਾੜ੍ਹੇ ਰੰਗਤ ਮੰਗਣ ਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਦੇਵੇ ਸੱਚੀ ਸਰਦਾਰੀ। ਨਰਾਇਣ ਨਰ ਦਰ ਦਰ ਬੋਲੇ। ਨਰਾਇਣ ਨਰ ਹਰਿ ਪੜਦੇ ਖੋਲ੍ਹੇ। ਗੁਰਮੁਖ ਸਾਚੇ ਸੰਤ ਜਨਾਂ ਆਪ ਸੁਣਾਏ ਸੋਹੰ ਸੱਚੇ ਢੋਲੇ। ਗੁਰਮੁਖ ਸਾਚੇ ਸਰਬ ਉਠਾਏ, ਚਾਰੋਂ ਤਰਫ ਆਪ ਬਣਾਏ ਦਰ ਦੇ ਗੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਰ ਵੇਸ ਮਾਝੇ ਦੇਸ, ਪੰਜੇ ਰੰਗ ਆਪ ਰੰਗਾਏ ਬਣਾਏ ਸੱਚੇ ਚੋਲੇ। ਪਹਿਲਾ ਰੰਗ ਹਰਿ ਵਖਾਣੇ। ਚਿੱਟਾ ਬਣੇ ਸਾਚਾ ਬਾਣੇ। ਸਚ ਸੁਲਤਾਨ ਸਚ ਤਖ਼ਤ ਬਰਾਜੇ, ਤਿੰਨਾਂ ਲੋਕਾਂ ਲਾਹੁਣ ਆਇਆ ਆਪ ਮੁਕਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟਾ ਜੋੜਾ ਪੈਰੀਂ ਪਾਇਆ ਕਰਿਆ ਖੇਲ ਮਹਾਨੇ। ਸਾਚਾ ਬਾਣਾ ਤਨ ਛੁਹੰਦਾ। ਵਾਸੀ ਪੁਰੀ ਘਨਕ ਸੁਰਪਤ ਰਾਜਾ ਇੰਦ ਮਾਣ ਗਵੰਦਾ। ਗੁਰਮੁਖਾਂ ਕਰੇ ਬੰਦ ਖਲਾਸੀ, ਛੋਟੇ ਕਾਕੇ ਬਾਲ ਅੰਞਾਣੇ ਮਾਣ ਦਵੰਦਾ। ਬੇਮੁਖ ਮਾਰੇ ਮਦਿਰਾ ਮਾਸੀ, ਦਰ ਘਰ ਆਏ ਕਰਨ ਨਿੰਦਾ। ਗੁਰਮੁਖ ਸਾਚੇ ਆਤਮ ਜੋਤ ਸਦਾ ਪ੍ਰਕਾਸ਼ੀ, ਦੇਵੇ ਦਰਸ ਹਰਿ ਗੁਣੀ ਗਹਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ, ਜਨ ਭਗਤਾਂ ਸਦਾ ਬਖ਼ਸ਼ੰਦਾ। ਸਾਚਾ ਕੀਆ ਜਗਤ ਪਸਾਰਾ। ਕਲਜੁਗ ਤੇਰੀ ਅੰਤਮ ਵਾਰਾ। ਚਾਰ ਕੁੰਟ ਕਰੇ ਖ਼ਵਾਰਾ। ਧਰਮ ਕੰਡਾ ਆਪੇ ਲਾਇਆ, ਪ੍ਰਭ ਅਬਿਨਾਸ਼ੀ ਤੋਲਣਹਾਰਾ। ਗੁਰਮੁਖ ਤੇਰੀ ਆਤਮ ਵੱਜੇ ਮਰਦੰਗ ਢੋਲ ਨਗਾਰਾ। ਵਸੇ ਤੇਰੀ ਕਾਇਆ ਚੋਲੇ, ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋਏ ਵਿਚ ਸੰਸਾਰਾ। ਨਰਾਇਣ ਨਰ ਸਾਚੇ ਘਰ। ਕਲਜੁਗ ਤੇਰੀ ਅੰਤਮ ਵਾਰੀ, ਆਪ ਖੁਲ੍ਹਾਏ ਸਾਚਾ ਦਰ। ਚਾਰ ਕੁੰਟ ਬੇਮੁਖਾਂ ਜੀਵਾਂ ਪਹਿਲੀ ਹਾੜੀ ਆਵੇ ਡਰ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਸਾਚੇ ਸੰਤ ਜਨਾਂ ਆਪ ਬਹਾਏ ਸਾਚੇ ਘਰ। ਸਾਚਾ ਘਰ ਗੁਰ ਦਰ ਵੇਖ। ਪ੍ਰਭ ਅਬਿਨਾਸ਼ੀ ਧਾਰੇ ਭੇਖ। ਲੱਗੀ ਮੇਖ ਮਾਝੇ ਦੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਤਖ਼ਤ ਸੁਲਤਾਨ ਬਰਾਜੇ ਵਡਾ ਨਰ ਨਰੇਸ਼। ਸੱਚਾ ਨਰ ਸੱਚਾ ਰਾਜਾ। ਪ੍ਰਭ ਅਬਿਨਾਸ਼ੀ ਗਰੀਬ ਨਿਵਾਜ਼ਾ। ਥੱਲੇ ਰੱਖੇ ਸ਼ਬਦ ਘੋੜਾ ਸੱਚਾ ਤਾਜਾ। ਚਾਰ ਕੁੰਟ ਚਾਰ ਚੁਫੇਰ ਆਪ ਸਵਾਰੇ ਆਪਣੇ ਕਾਜਾ। ਬੇਮੁਖ ਮਾਰੇ ਘੇਰ ਘੇਰ, ਗੁਰਮੁਖਾਂ ਅੰਤਮ ਰੱਖੇ ਲਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਆਪ ਉਪਾਈ, ਅੰਤਮ ਵੇਲੇ ਦਏ ਮਿਟਾਈ, ਗੁਰਮੁਖਾਂ ਸਾਚੀ ਬਣਤ ਬਣਾਈ, ਅਨਹਦ ਸ਼ਬਦ ਧੁਨਕਾਰੀ, ਆਪ ਵਜਾਏ ਅਨਹਦ ਵਾਜਾ। ਸ੍ਰਿਸ਼ਟ ਸਬਾਈ ਛਾਣ ਪੁਣ, ਵਿਚੋਂ ਲੱਭੇ ਲਾਲ, ਪ੍ਰਭ ਅਬਿਨਾਸ਼ੀ ਕਰੇ ਸਾਚੀ ਕਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਮਾਤ ਦੇਣ ਆਇਆ ਤੈਨੂੰ ਸੱਚੀ ਸਰਦਾਰੀ। ਸਤਿਜੁਗ ਸਾਚੇ ਸੱਚੀ ਸਰਦਾਰੀ। ਦੇਵੇ ਆਪ ਹਰਿ ਨਿਰੰਕਾਰੀ। ਨਿਹਕਲੰਕ ਜੋਤ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਸੱਚੀ ਸਰਕਾਰੀ। ਆਪੇ ਬਣੇ ਸੱਚੀ ਸਰਕਾਰਾ। ਸਾਚੇ ਤਖ਼ਤ ਚਰਨ ਛੁਹਾਏ, ਜਾਏ ਦਿੱਲੀ ਦਰਬਾਰਾ। ਸਾਚੀ ਖੇਲ ਫਿਰ ਵਰਤਾਏ, ਸ੍ਰਿਸ਼ਟ ਸਬਾਈ ਕਰੇ ਖੁਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਖੰਡਾ ਫੜਿਆ ਹੱਥ ਦੋ ਧਾਰਾ। ਸ਼ਬਦ ਖੰਡਾ ਹੱਥ ਰਿਹਾ ਸਜ। ਗੁਰਮੁਖ ਸਾਚੇ ਸੰਤ ਜਨਾਂ ਪੜਦੇ ਲਏ ਕੱਜ। ਪੰਚਮ ਜੇਠ ਖ਼ੁਸ਼ੀ ਮਨਾਈ, ਦਰਸ਼ਨ ਕਰ ਲਓ ਰੱਜ। ਕਲਜੁਗ ਵੇਲਾ ਨੇੜੇ ਆਇਆ, ਨਾ ਕਰਨ ਦੇਵੇ ਅੱਜ ਪੱਜ। ਜੋਤ ਸਰੂਪੀ ਡੇਰਾ ਲਾਇਆ, ਸਚ ਸਿੰਘਾਸਣ ਰਿਹਾ ਸੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚਾ ਮਾਣ ਦਵਾਇਆ, ਦਰ ਦਵਾਰੇ ਆਣ ਬਹਾਇਆ, ਆਪੇ ਰੱਖੇ ਪਤ ਲਜ। ਨਰ ਨਰਾਇਣ ਨੂਰ ਨੁਰਾਨ ਹੈ। ਏਕਾ ਲੇਖ ਲਿਖਾਏ ਅੰਜ਼ੀਲ ਕੁਰਾਨ ਹੈ। ਈਸਾ ਮੂਸਾ ਮਾਤ ਉਪਾਏ, ਕਿਰਪਾ ਕਰੀ ਸ੍ਰੀ ਭਗਵਾਨ ਹੈ। ਸਚ ਮੁਹੰਮਦ ਆਪ ਉਪਾਏ, ਦੇਵੇ ਸ਼ਕਤ ਮਹਾਨ ਹੈ। ਚਾਰ ਯਾਰ ਸੰਗ ਰਲਾਏ, ਹੱਥ ਫੜਾਏ ਸ਼ਬਦ ਕਟਾਰ ਹੈ। ਕਲਜੁਗ ਅੰਤਮ ਵੇਲਾ ਨੇੜ ਲਿਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਕਰੀ ਜਗਤ ਅਪਾਰ ਹੈ। ਮੁਹੰਮਦ ਮੰਗਿਆ ਵਰ ਸੱਚੇ ਦਰਬਾਰ ਹੈ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਕਲਜੁਗ ਸਾਚੇ ਤੋੜ ਨਿਭਾਈਂ ਮੇਰਾ ਸਾਥ ਹੈ। ਚਾਰੋਂ ਕੁੰਟ ਆਵੇ ਡਰ, ਸ੍ਰਿਸ਼ਟ ਸਬਾਈ ਕਰਾਂ ਬੇਮੁਖ, ਕਲਜੁਗ ਜੀਵ ਹੋਣ ਸਰਬ ਬੇਹਾਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲੇ ਜਾਮਾ ਪਾਈ, ਸਦੀ ਚੌਧਵੀਂ ਮੇਰਾ ਮਾਣ ਤਾਣ ਸ਼ਾਨ ਆਪਣੇ ਚਰਨ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਿੰਘਾਸਣ ਬਣ ਅਮਾਮ ਮਹਿੰਦੀ ਪੰਚਮ ਜੇਠ ਸਾਰਾ ਭੇਵ ਖੁਲ੍ਹਾਈ। ਨੀਲਾ ਚੋਲਾ ਹਰਿ ਰੰਗਾਇਆ। ਸੰਤ ਮਨੀ ਸਿੰਘ ਤੇਰਾ ਬਚਨ ਪੂਰ ਕਰਾਇਆ। ਪੁਰੀ ਘਨਕ ਜੋ ਲਿਖਾਇਆ। ਅਨੰਦਪੁਰੀ ਜਾ ਡੰਕ ਵਜਾਇਆ। ਹਿੰਦੂ ਮੁਸਲਿਮ ਦੋਹਾਂ ਸੁਣਾਇਆ। ਨਿਹਕਲੰਕ ਆਪਣੇ ਸੀਸ ਉਠਾਇਆ। ਗਲੀ ਕੂਚੇ ਹੋਕਾ ਦੇ ਦੇ ਆਪੇ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਜੋਤ ਨਿਹਕਲੰਕ ਕਲ ਜਾਮਾ ਪਾਇਆ। ਉਠੋ ਭਾਈ ਅਮਾਮ ਮਹਿੰਦੀ, ਲਜ ਪਤ ਮਾਤ ਕਿਸੇ ਨਾ ਰਹਿੰਦੀ, ਸੱਚਾ ਹਰਿ ਕਰੇ ਨਬੇੜਾ। ਕਲਜੁਗ ਤੇਰਾ ਉਜੜੇ ਖੇੜਾ। ਧਰਤ ਮਾਤ ਮੰਗੇ ਵਰ, ਪ੍ਰਭ ਅਬਿਨਾਸ਼ੀ ਖੁਲ੍ਹਾ ਕਰੇ ਤੇਰਾ ਵਿਹੜਾ। ਗੁਰਮੁਖ ਸਾਚੇ ਆਏ ਦਰ, ਦੋਏ ਜੋੜ ਸਰਨੀ ਗਏ ਪੜ, ਪ੍ਰਭ ਅਬਿਨਾਸ਼ੀ ਪੰਚਮ ਜੇਠ ਬੰਨ੍ਹੇ ਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਭੇਖ ਧਰ, ਲੱਖ ਚੁਰਾਸੀ ਮੁਕਾਵਣ ਆਇਆ ਝੇੜਾ। ਕਲਜੁਗ ਝੇੜਾ ਮੁਕਦਾ ਜਾਏ। ਬੇਮੁਖਾਂ ਸਾਹ ਸੁਕਦਾ ਜਾਏ। ਗੁਰਮੁਖਾਂ ਪੈਂਡਾ ਮੁਕਦਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਧਾਰੇ, ਕਲਜੁਗ ਬੂਟਾ ਸੁੱਕਦਾ ਜਾਏ। ਪੰਚਮ ਜੇਠ ਠੰਡਾ ਠਾਰ ਹੈ। ਜਨ ਭਗਤਾਂ ਮਿਲਿਆ ਸਚ ਭਤਾਰ ਹੈ। ਖ਼ੁਸ਼ੀ ਹੋਈ ਸੱਚੀ ਸਰਕਾਰ ਹੈ। ਅੰਮ੍ਰਿਤ ਸਾਚਾ ਮੁਖ ਚੁਆਏ, ਗੁਰਮੁਖਾਂ ਕਰੇ ਪਿਆਰ ਹੈ। ਚਿੰਤਾ ਰੋਗ ਦੁੱਖ ਮਿਟਾਏ, ਸਾਚਾ ਸੁਖ ਇਕ ਉਪਜਾਏ, ਦਰ ਦਰਬਾਰ ਬਿਰਧ ਬਾਲ ਜਵਾਨ ਰਿਹਾ ਤਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਕਲਾ ਸਮਰੱਥ ਹਾਜ਼ਰ ਹਜ਼ੂਰਾ, ਤਨ ਪਹਿਨੇ ਸੋਲਾਂ ਸ਼ਿੰਗਾਰ ਹੈ। ਸੋਲਾਂ ਸ਼ਿੰਗਾਰ ਤਨ ਸ਼ਿੰਗਾਰੇ। ਸ਼ਬਦ ਅਧਾਰ ਇਕ ਸੰਸਾਰੇ। ਗੁਰਮੁਖ ਸਾਚੇ ਸੰਤ ਜਨ, ਕਰ ਕਿਰਪਾ ਪਾਰ ਉਤਾਰੇ। ਬੇਮੁਖਾਂ ਲਾਏ ਡੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖਾਂ ਰੋਗਾਂ ਗੁਰਮੁਖਾਂ ਪਾਵੇ ਸਾਰੇ। ਦੁੱਖਾਂ ਰੋਗਾਂ ਡੇਰਾ ਢੱਠਾ। ਕਿਸੇ ਨਾ ਦੱਸੇ ਤਾਪ ਮੱਠਾ। ਪ੍ਰਭ ਆਪਣੇ ਚਰਨ ਸਾਰੇ ਦੁੱਖਾਂ ਕਰੇ ਇਕੱਠਾ। ਪੰਚਮ ਜੇਠ ਪੜਦਾ ਪਾਏ, ਉਤੇ ਰੱਖੇ ਚਿੱਟਾ ਲੱਠਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰ ਸੰਗਤ ਸਾਚੀ ਕਰ ਇਕੱਠੀ, ਨਰ ਨਾਰੀ ਪਰ ਉਪਕਾਰੀ, ਇਕ ਰਖਾਏ ਆਤਮ ਹੱਥਾ। ਆਤਮ ਹੱਥ ਗੁਰਸਿਖ ਸੁਹੇਲਾ। ਪ੍ਰਭ ਅਬਿਨਾਸ਼ੀ ਮਿਲਿਆ ਛੈਲ ਛਬੀਲਾ। ਏਕਾ ਸ਼ਬਦ ਨਾਮ ਰੰਗੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਜਗਾਈ, ਗੁਰਮੁਖ ਸਾਚੇ ਸੰਤ ਜਨੋ ਅੰਤਮ ਸੱਚਾ ਮੇਲਾ। ਕਰ ਕਰ ਹੀਲਾ ਕਰੋ ਮੇਲਾ। ਉਠੋ ਧਾਰੋ ਬਲ, ਪ੍ਰਭ ਅਬਿਨਾਸ਼ੀ ਸਾਚਾ ਪਾਓ, ਦਿਵਸ ਰੈਣ ਰਸਨਾ ਗਾਓ। ਆਤਮ ਸਰ ਸਰੋਵਰ ਲੈਣਾ ਵਰ, ਅੰਤਮ ਵੇਲੇ ਹੋਏ ਸਹਾਈ। ਸਾਚਾ ਮਾਣ ਰਖਾਏ ਸ਼ਬਦ ਘੋੜੇ ਚੜ੍ਹ, ਅੰਦਰ ਬੈਠਾ ਮਾਰੇ ਵਾਜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਗੁਰਸਿਖ ਹੋਏ ਨਾ ਕਦੇ ਭਲਾਓ। ਨਾ ਭੁਲਣਾ, ਮਾਇਆ ਕਲਜੁਗ ਗੁਰਸਿਖ ਨਾ ਰੁਲਣਾ। ਸਾਚਾ ਧਾਮ ਆਪ ਸੁਹਾਏ, ਭਾਗ ਲਗਾਏ ਪਿੰਡ ਬੁੱਗਨਾ। ਵੇਲੇ ਅੰਤ ਕਿਸੇ ਕੋਈ ਨਾ ਪਾਏ ਮੁੱਲਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਇਕ ਸਚ ਦਵਾਰਾ ਸ੍ਰਿਸ਼ਟ ਸਬਾਈ ਤੇਰੇ ਅੰਦਰ ਖੁਲ੍ਹਨਾ। ਸ੍ਰਿਸ਼ਟ ਸਬਾਈ ਇਕ ਦਵਾਰਾ ਖੁਲ੍ਹੇ। ਪ੍ਰਭ ਅਬਿਨਾਸ਼ੀ ਪਾਵਣ ਆਇਆ ਮੁੱਲੇ। ਗੁਰਮੁਖਾਂ ਸਾਚੇ ਸੰਤ ਜਨਾਂ ਦਰ ਦਵਾਰ ਖੁਲ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਭਾਗ ਲਗਾਏ, ਧੰਨ ਧੰਨ ਜਣੇਂਦੀ ਮਾਏ, ਮਿਲੇ ਵਡਿਆਈ ਸਾਚੀ ਕੁਲੇ। ਸਾਚੀ ਕੁਲ ਉਧਰੀ ਪਾਰ। ਪਾਇਆ ਮੁੱਲ ਸੱਚੀ ਸਰਕਾਰ। ਨਾ ਕੋਈ ਕੀਆ ਅੰਤ ਉਧਾਰ। ਗੁਰਮੁਖ ਸਾਚੇ ਸੰਤ ਜਨ ਹੋ ਜਾਇਣ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੂਠਿਆਂ ਝੂਠਿਆਂ ਦੇਵੇ ਦਰ ਦੁਰਕਾਰ। ਦਰ ਦੁਰਕਾਰੇ ਨਰ ਨਾਰੇ, ਮਦਿਰਾ ਮਾਸੀ ਹੋਇਣ ਖੁਆਰੇ। ਆਓ ਚਲ ਸਚ ਮਹੱਲ, ਨਿਹਚਲ ਧਾਮ ਇਕ ਅਟੱਲ, ਜਿਥੇ ਵਸੇ ਹਰਿ ਨਿਰੰਕਾਰੇ। ਨਾ ਕੋਈ ਵੇਖੋ ਅੱਜ ਕੱਲ, ਕਲਜੁਗ ਪਾਪੀ ਜਾਏ ਜਲ, ਅੰਤਮ ਵੇਲੇ ਪਕਿਆ ਫਲ, ਪ੍ਰਭ ਅਬਿਨਾਸ਼ੀ ਸੋਹੰ ਡੰਡੇ ਨਾਲ ਝਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਤੇਰਾ ਬਣਾਏ ਇਕੋ ਇਕ ਅਖਾੜੇ। ਧਰਤ ਮਾਤ ਤੇਰਾ ਬਣੇ ਅਖਾੜਾ ਪਹਿਲੀ ਹਾੜਾ। ਅੱਗੇ ਲੱਗਾ ਸਾਚਾ ਲਾੜਾ। ਆਪ ਚਬਾਏ ਸ੍ਰਿਸ਼ਟ ਸਬਾਈ ਹੇਠ ਦਾੜ੍ਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਜ਼ਿਮੀ ਅਸਮਾਨੀ ਤੁਟਾ ਪਾੜਾ, ਨਾ ਜ਼ਿਮੀ ਨਾ ਅਸਮਾਨ। ਪ੍ਰਭ ਅਬਿਨਾਸ਼ੀ ਜੋਤ ਮਹਾਨ। ਜਿਥੇ ਵਸੇ ਮਿਹਰਬਾਨ। ਸ਼ਬਦ ਤੀਰ ਏਕਾ ਕਸੇ, ਚਾਰ ਕੁੰਟ ਮਾਰੇ ਬਾਣ। ਦੂਰ ਦੁਰਾਡਾ ਖਿੜ ਖਿੜ ਹੱਸੇ, ਕਲਜੁਗ ਜੀਵ ਭੁੱਲੇ ਅੰਞਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੇ ਹਿਰਦੇ ਵਸੇ, ਆਤਮ ਕਰ ਪਛਾਣ। ਆਤਮ ਕਰ ਪਛਾਣ ਹਰਿ ਨਿਰੰਕਾਰ ਹੈ। ਦੇਵੇ ਜੀਆ ਦਾਨ ਭਰੇ ਭੰਡਾਰ ਹੈ। ਜਗਤ ਰੱਖੇ ਲਾਜ ਹਰਿ ਮਿਹਰਵਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਤਾ ਪੀਣ ਖਾਣ ਸੱਚਾ ਨਾਮ, ਗੁਰਮੁਖਾਂ ਨਾਮ ਨਿਧਾਨ ਹੈ। ਗੁਣ ਨਿਧਾਨ ਗੁਣਵੰਤਾ। ਭਾਗ ਲਗਾਏ ਗੁਰਸਿਖ ਤੇਰੇ ਦਰ, ਦੇਵੇ ਮਾਣ ਸਾਚੇ ਸੰਤਾ। ਸਾਚਾ ਮਿਲਿਆ ਮੇਲ ਸ੍ਰੀ ਭਗਵੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਦਏ ਵਡਿਆਈ ਗੁਰਸਿਖ ਸਾਚੇ ਲਾਲ ਉਪਜਾਈ, ਚਰਨ ਸਰਨ ਇਕ ਰਖਾਈ ਆਦਿ ਅੰਤ ਏਕਾ ਧਾਮ ਰਹੰਦਾ। ਅੰਮ੍ਰਿਤ ਸ਼ਬਦ ਭੰਡਾਰ ਹਰਿ ਵਰਤਾਇੰਦਾ। ਗੁਰ ਸੰਗਤ ਆਤਮ ਠੰਡੀ, ਪ੍ਰਭ ਅਬਿਨਾਸ਼ੀ ਆਪ ਕਰਾਇੰਦਾ। ਬੈਠ ਸਚ ਸੱਚੇ ਦਰਬਾਰ, ਪਿਛਲਾ ਲੇਖਾ ਆਪ ਚੁਕਾਇੰਦਾ। ਇਕ ਵਖਾਏ ਸੱਚਾ ਘਰ ਬਾਹਰ, ਜੋਤ ਸਰੂਪੀ ਜੋਤ ਆਪ ਜਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਬਾਲ ਅੰਞਾਣਿਆਂ ਆਪਣੀ ਗੋਦ ਉਠਾਇੰਦਾ। ਉਠਾਏ ਗੋਦ ਬਾਲ ਨਿਧਾਨ। ਆਤਮ ਜਾਏ ਸੋਧ, ਦੇਵੇ ਮਾਣ ਤਾਨ। ਪ੍ਰਭ ਅਬਿਨਾਸ਼ੀ ਵਡ ਜੋਧਨ ਜੋਧ, ਸ਼ਬਦ ਫੜੇ ਤੀਰ ਕਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚਿੱਲ੍ਹਾ ਆਪ ਚੜ੍ਹਾਏ, ਖਿਚੇ ਰਸਨ ਕਮਾਨ। ਰਸਨ ਕਮਾਨਾ ਦਏ ਖਿਚ। ਵੱਜੇ ਤੀਰ ਮਦੀਨੇ ਵਿਚ। ਧਰਤ ਮਾਤ ਲਾਲ ਰੰਗ ਹਰਿ ਉਪਰ ਪਾਏ, ਤੇਰੀ ਕਾਇਆ ਦਏ ਸਿੰਚ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਕਰੇ ਖੁਆਰੀ ਖਾਲੀ ਥਾਂ ਨਾ ਛੱਡੇ ਇੰਚ। ਚਾਰ ਕੁੰਟ ਹੋਏ ਖੁਆਰਾ। ਮਿਟਦਾ ਜਾਏ ਮੁਹੰਮਦ ਯਾਰਾ। ਚੌਥੇ ਜੁਗ ਆਈ ਹਾਰਾ। ਪੀਰ ਫਕੀਰ ਲੱਗੇ ਧੱਕਾ ਭਾਰਾ। ਸ਼ਾਹ ਹਕੀਰ ਹੱਥ ਨਾ ਆਵੇ ਨੀਰ, ਨਾ ਦੇਵੇ ਕੋਈ ਸਹਾਰਾ। ਪ੍ਰਭ ਅਬਿਨਾਸ਼ੀ ਲਾਹਿਆ ਚੀਰਾ, ਪ੍ਰਗਟ ਹੋਇਆ ਵਡ ਪੀਰਨ ਪੀਰਾ, ਮਾਰੇ ਸ਼ਬਦ ਸਚ ਕਟਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਜਗਾਈ, ਕਲਜੁਗ ਸਤਿਜੁਗ ਤੇਰੀ ਬਣਤ ਰਿਹਾ ਬਣਾਈ, ਆਪੇ ਬਣੇ ਲਾੜੀ ਲਾੜਾ। ਗੁਰ ਪੂਰੇ ਕੀਤੀ ਚਰਨ ਪਿਆਰੀ। ਦਿੱਤੀ ਸੱਚੀ ਦਾਤ ਧੁਰਦਰਗਾਹੀ ਸਚ ਸਰਦਾਰੀ। ਆਪੇ ਪੁੱਛੇ ਵਾਤ, ਕਲਜੁਗ ਅੰਧੇਰੀ ਰਾਤ, ਜਿਉਂ ਸੁਦਾਮਾ ਕ੍ਰਿਸ਼ਨ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਲਜ ਪਤਿ, ਜਿਉਂ ਦਰੋਪਤਾ ਨੰਗੀ ਨਾਰੀ। ਰੱਖੇ ਲਾਜ ਆਪ ਭਗਵਾਨ, ਤੇਰੇ ਪੜਦੇ ਲਏ ਕੱਜ, ਤੇਰਾ ਝੁੱਲਦਾ ਰਹੇ ਨਿਸ਼ਾਨ। ਸ਼ਬਦ ਤਾਲ ਸੱਚਾ ਗਿਆ ਵੱਜ, ਚਰਨ ਪ੍ਰੀਤੀ ਨਿਭੀ ਨਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਿਹਰਾ ਸੀਸ ਗੁੰਦਾਇਆ, ਆਪਣਾ ਲਾਲ ਲਏ ਬਣਾਇਆ, ਦੂਜਾ ਜਾਮਾ ਫੇਰ ਦਵਾਇਆ, ਚਲੀ ਅਵਲੜੀ ਚਾਲ। ਮਾਨਸ ਜਨਮ ਹਰਿ ਦਵਾਏ। ਗੁਰਸਿਖ ਸਾਚਾ ਇਕ ਉਪਜਾਏ, ਮੱਥੇ ਤਿਲਕ ਆਪਣੀ ਹੱਥੀਂ ਵਿਚ ਮਾਤ ਆਪ ਲਗਾਏ। ਪ੍ਰਗਟ ਹੋਏ ਵਾਸੀ ਪੁਰੀ ਘਨਕ, ਗੁਰ ਗੋਬਿੰਦ ਜੋ ਗਏ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣੇ ਹੱਥ ਰਖਾਏ।

Leave a Reply

This site uses Akismet to reduce spam. Learn how your comment data is processed.