Granth 04 Likhat 019: 6 Jeth 2011 Bikarmi Prem Singh de Greh Pind Bugghe Jila Amritsar

੬ ਜੇਠ ੨੦੧੧ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ

ਕਲਜੁਗ ਸਾਲਸ ਆਪ ਪ੍ਰਭ, ਕਰੇ ਹੱਕ ਨਬੇੜਾ। ਕਲਜੁਗ ਸਾਲਸ ਆਪ ਪ੍ਰਭ, ਜਨ ਭਗਤਾਂ ਬੰਨ੍ਹੇ ਆਪੇ ਬੇੜਾ। ਕਲਜੁਗ ਸਾਲਸ ਆਪ ਪ੍ਰਭ, ਬੇਮੁਖਾਂ ਲਾਏ ਸ਼ਬਦ ਉਖੇੜਾ। ਕਲਜੁਗ ਸਾਲਸ ਆਪ ਪ੍ਰਭ, ਲੱਖ ਚੁਰਾਸੀ ਦੇਵੇ ਏਕਾ ਗੇੜਾ। ਕਲਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਪ ਵਸਾਏ ਤੇਰੀ ਕਾਇਆ ਨਗਰ ਖੇੜਾ। ਕਲਜੁਗ ਸਾਲਸ ਆਪ ਪ੍ਰਭ, ਵਡਾ ਸ਼ਾਹ ਸ਼ਹਾਨਾ। ਕਲਜੁਗ ਸਾਲਸ ਆਪ ਪ੍ਰਭ, ਸੱਚੋ ਸਚ ਕਰੇ ਵਖਾਨਾ। ਕਲਜੁਗ ਸਾਲਸ ਆਪ ਪ੍ਰਭ, ਬੇਮੁਖ ਜੀਆਂ ਕਰੇ ਅੰਤ ਪਛਾਨਾ। ਕਲਜੁਗ ਸਾਲਸ ਆਪ ਪ੍ਰਭ, ਜਨ ਭਗਤਾਂ ਬੰਨ੍ਹੇ ਆਤਮ ਸ਼ਬਦ ਸਰੂਪੀ ਹਰਿ ਜੀ ਗਾਨਾ। ਬੇਮੁਖ ਜੀਵ ਆਪ ਖਪਾਏ, ਮਾਰੇ ਸ਼ਬਦ ਤੀਰ ਨਿਸ਼ਾਨਾ। ਸਤਿਜੁਗ ਸਾਲਸ ਆਪ ਪ੍ਰਭ, ਗੁਰਮੁਖ ਸਾਚੇ ਆਪ ਜਗਾਏ, ਕਰੇ ਪ੍ਰਕਾਸ਼ ਕੋਟਨ ਭਾਨਾ। ਕਲਜੁਗ ਸਾਲਸ ਆਪ ਪ੍ਰਭ, ਬੇਮੁਖਾਂ ਆਤਮ ਪੜਦਾ ਪਾਏ ਹੋਏ ਅੰਧ ਅੰਧਿਆਨਾ। ਸਤਿਜੁਗ ਸਾਲਸ ਆਪ ਪ੍ਰਭ, ਗੁਰਸਿੱਖ ਸਾਚੇ ਚਰਨ ਲਗਾਏ, ਬਣਾਏ ਚਤੁਰ ਸੁਜਾਨਾ। ਕਲਜੁਗ ਸਾਲਸ ਆਪ ਪ੍ਰਭ, ਬੇਮੁਖ ਗੂੜ੍ਹੀ ਨੀਂਦ ਸਵਾਏ, ਨਾ ਮਿਲਿਆ ਹਰਿ ਭਗਵਾਨਾ। ਸਤਿਜੁਗ ਸਾਲਸ ਆਪ ਪ੍ਰਭ, ਸਤਿਜੁਗ ਸਾਚੇ ਮਾਰਗ ਲਾਏ, ਦੇਵੇ ਨਾਮ ਸੱਚਾ ਨਿਸ਼ਾਨਾ। ਕਲਜੁਗ ਸਾਲਸ ਆਪ ਪ੍ਰਭ, ਸ੍ਰਿਸ਼ਟ ਸਬਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਕਲਜੁਗ ਸਾਲਸ ਆਪ ਪ੍ਰਭ, ਕਰੇ ਸਚ ਦਲਾਲੀ। ਕਲਜੁਗ ਸਾਲਸ ਆਪ ਪ੍ਰਭ, ਸ੍ਰਿਸ਼ਟ ਸਬਾਈ ਬਣਿਆ ਮਾਲੀ। ਕਲਜੁਗ ਸਾਲਸ ਆਪ ਪ੍ਰਭ, ਜਨ ਭਗਤਾਂ ਕਰੇ ਹਰਿ ਰਖਵਾਲੀ। ਸਤਿਜੁਗ ਸਾਲਸ ਆਪ ਪ੍ਰਭ, ਅੰਤਮ ਵੇਲੇ ਪ੍ਰਗਟ ਹੋਇਆ ਹਿੰਦ ਬਾਗ਼ ਦਾ ਵਾਲੀ। ਕਲਜੁਗ ਸਾਲਸ ਆਪ ਪ੍ਰਭ, ਕੱਚੇ ਫਲ ਤੋੜੇ, ਕਲਜੁਗ ਤੇਰੀ ਝੂਠੀ ਡਾਲੀ। ਕਲਜੁਗ ਸਾਲਸ ਆਪ ਪ੍ਰਭ, ਗੁਰਮੁਖਾਂ ਚਰਨ ਪ੍ਰੀਤੀ ਜੋੜੇ, ਅੰਤਮ ਨਿਭੇ ਨਾਲੀ। ਕਲਜੁਗ ਸਾਲਸ ਆਪ ਪ੍ਰਭ, ਸਾਚਾ ਦਰ ਸਾਚਾ ਘਰ ਕੋਇ ਨਾ ਜਾਵੇ ਖਾਲੀ। ਕਲਜੁਗ ਸਾਲਸ ਆਪ ਪ੍ਰਭ, ਮਿਟਾਏ ਰੈਣ ਕਾਲੀ। ਕਲਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਪੰਚਮ ਜੇਠ ਆਤਮ ਜੋਤੀ ਸਾਚੀ ਬਾਲੀ। ਕਲਜੁਗ ਸਾਲਸ ਆਪ ਪ੍ਰਭ, ਕਰਿਆ ਸਚ ਨਿਆਉਂ। ਕਲਜੁਗ ਸਾਲਸ ਆਪ ਪ੍ਰਭ, ਗੁਰਮੁਖ ਜਗਾਏ ਥਾਉਂ ਥਾਉਂ। ਕਲਜੁਗ ਸਾਲਸ ਆਪ ਪ੍ਰਭ, ਵੇਲੇ ਅੰਤਮ ਰੱਖੇ ਠੰਡੀ ਛਾਉਂ। ਕਲਜੁਗ ਸਾਲਸ ਆਪ ਪ੍ਰਭ, ਪ੍ਰਗਟ ਹੋਏ ਨਿਹਕਲੰਕ ਜਨ ਭਗਤਾਂ ਪਕੜੇ ਬਾਹੋਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਖਪਾਏ ਦਰ ਦਰ ਫਿਰਾਏ, ਜਿਉਂ ਸੁੰਞੇ ਘਰ ਕਾਉਂ। ਕਲਜੁਗ ਸਾਲਸ ਆਪ ਪ੍ਰਭ, ਕਰੇ ਵਡ ਚਤੁਰਾਈ। ਕਲਜੁਗ ਸਾਲਸ ਆਪ ਪ੍ਰਭ, ਆਪਣਾ ਭੇਵ ਰਿਹਾ ਛੁਪਾਈ। ਕਲਜੁਗ ਸਾਲਸ ਆਪ ਪ੍ਰਭ, ਨਿਹਕਲੰਕ ਨਰਾਇਣ ਜੋਤ ਸਰੂਪੀ ਖੇਲ ਰਚਾਈ। ਕਲਜੁਗ ਸਾਲਸ ਆਪ ਪ੍ਰਭ, ਤਿੰਨਾਂ ਲੋਕਾਂ ਦੇਵੇ ਸਚ ਸਲਾਹੀ। ਕਲਜੁਗ ਸਾਲਸ ਆਪ ਪ੍ਰਭ, ਇੰਦਲੋਕ ਸ਼ਿਵਲੋਕ ਬ੍ਰਹਮਲੋਕ ਸਭ ਥਾਈਂ ਰੱਖੇ ਸੋਹੰ ਨਾਮ ਸਹਾਈ। ਕਲਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਚਰਨ ਪ੍ਰੀਤੀ ਤੋੜ ਨਿਭਾਈ। ਸਤਿਜੁਗ ਸਾਲਸ ਆਪ ਪ੍ਰਭ, ਕਰਨ ਕਰਾਵਣ ਜੋਗ। ਕਲਜੁਗ ਸਾਲਸ ਆਪ ਪ੍ਰਭ, ਜਨ ਭਗਤਾਂ ਬਖ਼ਸ਼ੇ ਸਾਚਾ ਦਰਸ ਅਮੋਘ। ਕਲਜੁਗ ਸਾਲਸ ਆਪ ਪ੍ਰਭ, ਕਟਣ ਆਇਆ ਹਉਮੇ ਰੋਗ। ਕਲਜੁਗ ਸਾਲਸ ਆਪ ਪ੍ਰਭ, ਜਨ ਭਗਤਾਂ ਆਪ ਮਿਟਾਏ ਚਿੰਤਾ ਸੋਗ। ਕਲਜੁਗ ਸਾਲਸ ਆਪ ਪ੍ਰਭ, ਬੇਮੁਖਾਂ ਆਤਮ ਕਰਾਏ ਵਿਜੋਗ। ਕਲਜੁਗ ਸਾਲਸ ਆਪ ਪ੍ਰਭ, ਸਤਿਜੁਗ ਸਾਚੇ ਮਾਣ ਦਵਾਏ, ਗੁਰਮੁਖ ਸਾਚੇ ਸਾਚਾ ਰਸ ਪ੍ਰਭ ਦਰਸ਼ਨ ਪਾਏ। ਕਲਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਚਾਰ ਵਰਨ, ਇਕ ਸੁਣਾਏ ਸੋਹੰ ਸਚ ਸਲੋਕ। ਕਲਜੁਗ ਸਾਲਸ ਆਪ ਪ੍ਰਭ, ਚਾਰੇ ਕੁੰਟਾਂ ਵੇਖ ਵਿਚਾਰੇ। ਸਤਿਜੁਗ ਸਾਲਸ ਆਪ ਪ੍ਰਭ, ਊਚ ਨੀਚ ਨੀਚ ਊਚ ਏਕਾ ਜੋਤ ਜਗੇ ਕਰਤਾਰੇ। ਕਲਜੁਗ ਸਾਲਸ ਆਪ ਪ੍ਰਭ, ਰਾਓ ਰੰਕਾਂ ਭੇਵ ਨਿਵਾਰੇ। ਕਲਜੁਗ ਸਾਲਸ ਆਪ ਪ੍ਰਭ, ਸਾਧਾਂ ਸੰਤਾਂ ਪਾਵੇ ਸਾਰੇ। ਕਲਜੁਗ ਸਾਲਸ ਆਪ ਪ੍ਰਭ, ਬੇਮੁਖਾਂ ਮਾਇਆ ਪਾਏ ਬੇਅੰਤ ਸੁੱਤੇ ਗੂੜ੍ਹੀ ਨੀਂਦ ਪੈਰ ਪਸਾਰੇ। ਕਲਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਫੜ ਫੜ ਬਾਹੋਂ ਤਾਰੇ। ਕਲਜੁਗ ਸਾਲਸ ਆਪ ਪ੍ਰਭ, ਸ੍ਰਿਸ਼ਟ ਸਬਾਈ ਵੇਖ ਸਭੇ। ਕਲਜੁਗ ਸਾਲਸ ਆਪ ਪ੍ਰਭ, ਗੁਰਮੁਖ ਸਾਚੇ ਸੰਤ ਜਨਾਂ ਦਰ ਘਰ ਜਾਏ ਲੱਭੇ। ਕਲਜੁਗ ਸਾਲਸ ਆਪ ਪ੍ਰਭ, ਬੇਮੁਖ ਦਰ ਤੋਂ ਜਾਇਣ ਨੱਸੇ। ਕਲਜੁਗ ਸਾਲਸ ਆਪ ਪ੍ਰਭ, ਹੋਈ ਅੰਧੇਰੀ ਰੈਣ ਸਚ ਸੁੱਚ ਦਿਸ ਨਾ ਆਏ ਜਿਉਂ ਅੰਧੇਰੀ ਰੈਣ ਮੱਸੇ। ਕਲਜੁਗ ਸਾਲਸ ਆਪ ਪ੍ਰਭ, ਆਤਮ ਜੋਤ ਜਗਾਏ ਕਰੇ ਪ੍ਰਕਾਸ਼ ਕੋਟ ਰਵ ਸੱਸੇ। ਕਲਜੁਗ ਸਾਲਸ ਆਪ ਪ੍ਰਭ, ਕਰੇ ਖੇਲ ਅਪਾਰ। ਕਲਜੁਗ ਸਾਲਸ ਆਪ ਪ੍ਰਭ, ਬੰਨ੍ਹੇ ਸਾਚੀ ਧਾਰ। ਕਲਜੁਗ ਸਾਲਸ ਆਪ ਪ੍ਰਭ, ਨਿਹਕਲੰਕ ਕਲਗੀ ਅਵਤਾਰ। ਕਲਜੁਗ ਸਾਲਸ ਆਪ ਪ੍ਰਭ, ਲੱਖ ਚੁਰਾਸੀ ਪਾਵੇ ਸਾਰ। ਕਲਜੁਗ ਸਾਲਸ ਆਪ ਪ੍ਰਭ, ਬੇਮੁਖਾਂ ਗਲ ਪਾਏ ਫਾਸੀ ਅੰਤਮ ਵੇਲੇ ਆਈ ਹਾਰ। ਕਲਜੁਗ ਸਾਲਸ ਆਪ ਪ੍ਰਭ, ਜਨ ਭਗਤਾਂ ਹੋਏ ਦਾਸਨ ਦਾਸੀ, ਆਏ ਚਲ ਦਵਾਰ। ਕਲਜੁਗ ਸਾਲਸ ਆਪ ਪ੍ਰਭ, ਆਪ ਮਿਟਾਏ ਮਦਿਰਾ ਮਾਸੀ, ਚਾਰੋਂ ਕੁੰਟ ਸ਼ਬਦ ਖੰਡਾ ਮਾਰ। ਕਲਜੁਗ ਸਾਲਸ ਆਪ ਪ੍ਰਭ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਤੋਲ ਤੁਲਾਏ, ਸੋਹੰ ਕੰਡਾ ਲੱਗੇ ਡੰਡਾ, ਅੰਤਮ ਵੇਲੇ ਵਿਚ ਸੰਸਾਰ। ਆਪ ਚੜ੍ਹਾਏ ਸਚ ਬਬਾਣ ਸਤਿਜੁਗ ਸਾਚੇ ਲੇਖ ਲਿਖਾਰ। ਖੰਡਾਂ ਵਰਭੰਡਾਂ ਵਿਚ ਕਲਜੁਗ ਨਾ ਮਿਲੇ ਤੇਰਾ ਨਿਸ਼ਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਬੱਧਾ ਗਾਨਾ, ਗੁਰਮੁਖਾਂ ਦੇਵੇ ਜੋਤ ਭਾਨਾ, ਕਰੇ ਖੇਲ ਅਪਰ ਅਪਾਰ। ਸਾਚਾ ਝੰਡਾ ਜਾਏ ਚੜ੍ਹ। ਗੁਰਮੁਖ ਤੇਰੀ ਆਤਮ ਦਰ ਆਪੇ ਵੇਖੇ ਸਿੰਘ ਸਿੰਘਾਸਣ ਉਪਰ ਖੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਅੱਠੇ ਪਹਿਰ ਸ਼ਬਦ ਸਰੂਪੀ ਰਿਹਾ ਲੜ। ਅੱਠੇ ਪਹਿਰ ਮਾਰੇ ਧਾੜੇ। ਪ੍ਰਭ ਅਬਿਨਾਸ਼ੀ ਸ਼ਬਦ ਚਲੇ ਕਾੜ ਕਾੜੇ। ਬੇਮੁਖ ਜੀਆਂ ਅੰਤਮ ਕਲ ਦਿਨ ਆਏ ਮਾੜੇ। ਪ੍ਰਭ ਕਾ ਭਾਣਾ ਨਾ ਜਾਏ ਟਲ, ਵਰਤੇ ਪਹਿਲੀ ਹਾੜੇ, ਸ੍ਰਿਸ਼ਟ ਸਬਾਈ ਸਾੜੇ। ਵੱਖ ਵੱਖ ਕਰੇ ਫੜ ਫੜ, ਮੁਖ ਨਾਲ ਜੋ ਲਾਉਂਦੇ ਨੜ। ਮਦਿਰਾ ਮਾਸੀ ਕੋਈ ਰਹਿਣ ਨਾ ਪਾਏ, ਆਪੇ ਮਾਰੇ ਫੜ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਤੇਰੇ ਉਤੇ ਜੋਤ ਧਰ, ਸ੍ਰਿਸ਼ਟ ਸਬਾਈ ਜਾਏ ਛੜ। ਕਲਜੁਗ ਸਾਲਸ ਆਪ ਪ੍ਰਭ ਸਖੀ ਸੁਲਤਾਨਾ। ਕਲਜੁਗ ਸਾਲਸ ਆਪ ਪ੍ਰਭ, ਲਿਖਾਏ ਲੇਖ ਵਾਲੀ ਦੋ ਜਹਾਨਾਂ। ਕਲਜੁਗ ਸਾਲਸ ਆਪ ਪ੍ਰਭ, ਜੂਠਾ ਝੂਠਾ ਮਿਟੇ ਨਿਸ਼ਾਨਾ। ਕਲਜੁਗ ਸਾਲਸ ਆਪ ਪ੍ਰਭ, ਸਾਚਾ ਮਾਣ ਮਾਤ ਧਰਾਏ ਸਚ ਸੁੱਚ ਲੱਗੇ ਵਿਚ ਜਹਾਨਾ। ਕਲਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਝੁਲਾਏ ਸਚ ਧਰਮ ਦਾ ਸੱਚਾ ਝੰਡਾ, ਚਾਰ ਕੁੰਟ ਵੇਖੇ ਪ੍ਰਗਟ ਹੋਣਾ ਜਿਉਂ ਦਵਾਪਰ ਕ੍ਰਿਸ਼ਨਾ ਕਾਹਨਾ। ਕ੍ਰਿਸ਼ਨ ਮੁਰਾਰਿਆ, ਜਾਮਾ ਧਾਰਿਆ ਵਿਚ ਸੰਸਾਰਿਆ। ਕਲਜੁਗ ਤੇਰੀ ਅੰਤਮ ਵਾਰਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਆਏ ਗੁਰਮੁਖ ਸਾਚੇ ਸੰਤ ਚਲ ਦਰ ਦਵਾਰਿਆ। ਕਲਜੁਗ ਸਾਲਸ ਆਪ ਪ੍ਰਭ, ਹਰਿ ਰੰਗ ਰੰਗੀਲਾ। ਕਲਜੁਗ ਸਾਲਸ ਆਪ ਪ੍ਰਭ, ਕਰੇ ਸਚ ਨਿਆਉਂ, ਬੈਠ ਸਾਚੇ ਥਾਉਂ, ਕਰ ਕਰ ਸਾਚਾ ਹੀਲਾ। ਚਾਰੇ ਕੁੰਟ ਪ੍ਰਭ ਅਬਿਨਾਸ਼ੀ ਜੋਤੀ ਅਗਨ ਲਾਏ ਏਕਾ ਤੀਲਾ। ਪ੍ਰਗਟ ਹੋ ਘਨਕਪੁਰ ਵਾਸੀ, ਤਨ ਛੁਹਾਇਆ ਬਾਣਾ, ਚਿੱਟਾ ਸੂਹਾ ਲਾਲ ਕਾਲਾ ਨੀਲਾ। ਗੁਰਮੁਖਾਂ ਮਾਨਸ ਜਨਮ ਕਰੇ ਰਹਿਰਾਸੀ, ਕਰ ਕਰ ਸਾਚਾ ਹੀਲਾ। ਬੇਮੁਖਾਂ ਆਤਮ ਲਾਹੇ ਉਦਾਸੀ, ਡੰਕ ਵਜਾਏ ਅਸਰਾਫ਼ੀਲਾ। ਅੰਤਮ ਗੂੜ੍ਹੀ ਨੀਂਦ ਸਵਾਏ, ਮਗਰ ਲਗਾਏ ਅਜ਼ਰਾਈਲਾ। ਸਚ ਸੁਨੇਹੁੜਾ ਆਪ ਸੁਣਾਏ, ਮਾਤਲੋਕ ਵਿਚ ਆਏ ਬਣ ਫਰਿਸ਼ਤਾ ਜ਼ਬਰਾਈਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਇਕ ਵਰਤਾਇਆ, ਗੁਰਸਿਖਾਂ ਆਤਮ ਆਪ ਧਰਾਇਆ, ਦੇਵੇ ਸੱਚੀ ਰੋਜ਼ੀ ਰਾਜ਼ਕ ਰਹੀਮਾ, ਰਹੀਮ ਕਰੀਮਾ ਗੁਣੀ ਗ਼ਨੀਮਾ, ਨਾਲ ਰਖਾਇਆ ਮੇਕਾਈਲਾ। ਚਾਰ ਫ਼ਰਿਸਤੇ ਆਇਣ ਦਰ। ਸਾਚਾ ਮੰਗਣ ਪ੍ਰਭ ਦਰ ਵਰ, ਪ੍ਰਭ ਅਬਿਨਾਸ਼ੀ ਕਿਰਪਾ ਕਰ। ਉਮਤ ਨਬੀ ਰਸੂਲ ਦੀ, ਆਪਣਾ ਆਪ ਗਈ ਹਰ। ਸ੍ਰਿਸ਼ਟ ਸਬਾਈ ਅੰਤਮ ਵੇਲੇ ਝੂਰਦੀ, ਆਤਮ ਗਿਆ ਹੰਕਾਰ ਵੜ। ਨਾ ਜਾਣੇ ਸਾਰ ਕੰਤ ਕੰਤੂਹਲ ਦੀ, ਕਾਇਆ ਕਾਚੀ ਹੰਕਾਰੀ ਗੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਰ ਝੋਲੀ ਪਾ। ਕਲਜੁਗ ਸਾਲਸ ਆਪ ਪ੍ਰਭ, ਕਿਲ ਵਿਖ ਪਾਪ ਗਵਾਏ। ਕਲਜੁਗ ਸਾਲਸ ਆਪ ਪ੍ਰਭ, ਗੁਰਮੁਖ ਸਾਚੇ ਜਗਤ ਉਪਾਏ। ਕਲਜੁਗ ਸਾਲਸ ਆਪ ਪ੍ਰਭ, ਵਿਛੜਿਆਂ ਹਰਿ ਮੇਲ ਮਿਲਾਏ। ਕਲਜੁਗ ਸਾਲਸ ਆਪ ਪ੍ਰਭ, ਗੁਰਸਿਖ ਆਤਮ ਭੁੱਖੜਿਆਂ ਪ੍ਰਗਟ ਜੋਤ ਦਰਸ ਦਿਖਾਏ। ਕਲਜੁਗ ਸਾਲਸ ਆਪ ਪ੍ਰਭ, ਮਾਤ ਗਰਭ ਉਲਟੇ ਰੁੱਖੜਿਆਂ ਪ੍ਰਭ ਲੱਖ ਚੁਰਾਸੀ ਫੰਦ ਕਟਾਏ। ਕਲਜੁਗ ਸਾਲਸ ਆਪ ਪ੍ਰਭ, ਗੁਰਮੁਖਾਂ ਕਲਜੁਗ ਲੱਗੀ ਭੁੱਖੜਿਆ, ਪ੍ਰਭ ਅੰਮ੍ਰਿਤ ਸਾਚਾ ਸੀਰ ਪਿਲਾਏ। ਕਲਜੁਗ ਸਾਲਸ ਆਪ ਪ੍ਰਭ, ਉਜਲ ਕਰਾਏ ਮੁਖੜਿਆ, ਜੋ ਜਨ ਸਰਨਾਈ ਆਏ। ਕਲਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸੋਹੰ ਸੱਚਾ ਗੀਤ ਸੁਹਾਗੀ ਆਪੇ ਗਾਏ। ਕਲਜੁਗ ਸਾਲਸ ਆਪ ਪ੍ਰਭ, ਬੇਮੁਖ ਵਿਚਾਰੇ ਆਤਮ ਮੰਦੇ। ਕਲਜੁਗ ਸਾਲਸ ਆਪ ਪ੍ਰਭ, ਲਾਏ ਝੂਠੇ ਧੰਦੇ। ਕਲਜੁਗ ਸਾਲਸ ਆਪ ਪ੍ਰਭ, ਦਰ ਰਹਿਣ ਨਾ ਪਾਇਣ ਮਦਿਰਾ ਮਾਸੀ ਗੰਦੇ। ਕਲਜੁਗ ਸਾਲਸ ਆਪ ਪ੍ਰਭ, ਆਤਮ ਹੰਕਾਰੀਆਂ ਆਪੇ ਮਾਰੇ ਝੂਠੇ ਜੰਦੇ। ਕਲਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਝੂਠੇ ਜਗਤ ਵਣਜਾਰਿਆਂ, ਦੁਖੀ ਰੱਖੇ ਬੰਦ ਬੰਦੇ। ਕਲਜੁਗ ਸਾਲਸ ਆਪ ਪ੍ਰਭ, ਕਲ ਬਣੇ ਵਿਚੋਲਾ। ਗੁਰਮੁਖ ਸਾਚੇ ਸੰਤ ਜਨਾਂ ਆਪ ਸੁਣਾਏ ਸਾਚਾ ਬੋਲਾ। ਸਾਚਾ ਦੇਵੇ ਨਾਮ ਧਨਾ, ਪਹਿਲਾਂ ਤਨ ਛੁਹਾਇਆ ਚਿੱਟਾ ਚੋਲਾ। ਆਤਮ ਗੁਰਸਿਖ ਜਾਏ ਮੰਨ, ਪ੍ਰਭ ਅਬਿਨਾਸ਼ੀ ਹੋਏ ਚਰਨ ਗੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਅਚਰਜ ਖੇਲ ਖੇਲਾ। ਆਪ ਆਪਣਾ ਖੇਲ ਰਚਾਇਆ। ਭੋਲਾ ਭਾਲਾ ਬਣ ਕੇ ਆਇਆ। ਸਾਚਾ ਡੋਲਾ ਨਾਲ ਲਿਆਇਆ। ਸਾਚੀ ਦਰਗਹਿ ਲਏ ਬਹਾਇਆ। ਸ੍ਰਿਸ਼ਟ ਸਬਾਈ ਰਹੀ ਰੋ, ਪ੍ਰਭ ਕਾ ਭੇਵ ਕਿਸੇ ਨਾ ਪਾਇਆ। ਆਪੇ ਗੁਰਸਿਖ ਮਾਣਕ ਮੋਤੀ ਸੋਹਣੇ ਹਾਰ ਕੰਠ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭੇਵ ਆਪ ਸਮਾਇਆ। ਕਲਜੁਗ ਸਾਲਸ ਆਪ ਪ੍ਰਭ, ਚਾਰੋਂ ਕੁੰਟ ਉਠ ਉਠ ਤੱਕੇ। ਕਲਜੁਗ ਸਾਲਸ ਆਪ ਪ੍ਰਭ, ਵੇਖ ਵਖਾਣੇ ਮਦੀਨੇ ਮੱਕੇ। ਕਲਜੁਗ ਸਾਲਸ ਆਪ ਪ੍ਰਭ, ਉਮਤ ਨਬੀ ਰਸੂਲ ਦੀ ਚਾਰੋਂ ਕੁੰਟ ਪੈਣ ਧੱਕੇ। ਕਲਜੁਗ ਸਾਲਸ ਆਪ ਪ੍ਰਭ, ਗੌਂਸ ਮਜੌਰ ਪੀਰ ਫ਼ਕੀਰ ਆਪੇ ਜਾਵਣ ਧੱਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਕੂਟ ਹੁਕਮ ਸੁਣਾਏ, ਸਾਚਾ ਡੰਕ ਆਪ ਵਜਾਏ, ਰਾਓ ਰੰਕ ਸਰਬ ਉਠਾਏ, ਧਰਮ ਰਾਏ ਦਰ ਸਾਰੇ ਧੱਕੇ। ਪਹਿਲੀ ਕੂਟ ਤੀਰ ਤੁਫੰਗ। ਪ੍ਰਭ ਅਬਿਨਾਸ਼ੀ ਵੇਖੇ ਰੰਗ। ਵਗੇ ਸੱਚੀ ਧਾਰ, ਲਹੂ ਮਿਝ ਭਰੀ ਜਾਏ ਗੰਗ। ਪ੍ਰਗਟ ਹੋ ਹਰਿ ਵਿਚ ਸੰਸਾਰ, ਚਾਰੋਂ ਕੁੰਟ ਕਰਾਵੇ ਜੰਗ। ਗੁਰਮੁਖ ਸਾਚੇ ਜਾਏ ਤਾਰ, ਮਾਨਸ ਜਨਮ ਨਾ ਹੋਏ ਭੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋ ਗੁਰਮੁਖਾਂ ਕਟਣ ਆਇਆ ਭੁੱਖ ਨੰਗ। ਭੁੱਖ ਨੰਗ ਆਪੇ ਕਟੇ। ਆਪੇ ਮੇਟੇ ਦੂਈ ਦਵੈਤੀ ਫੱਟੇ। ਸਾਚਾ ਸੰਤ ਆਪ ਲਪੇਟੇ ਸ਼ਬਦ ਪਟੇ। ਪੰਚਮ ਜੇਠ ਜੋਤ ਜਗਾਏ ਕਾਇਆ ਮੱਟੇ। ਬੇਮੁਖ ਸਾਰੇ ਗਏ ਰੁੱਠ, ਗੁਰਸਿਖ ਬੰਨ੍ਹੇ ਏਕਾ ਮੁੱਠੇ। ਬੇਮੁਖ ਕਲਜੁਗ ਜੀਵ ਝੂਠੀ ਮਾਟੀ ਝੂਠੀ ਮਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਣੇ ਛਾਣੇ ਬੇਮੁਖ ਦਰ ਤੋਂ ਜਾਇਣ ਨੱਠੇ। ਕਲਜੁਗ ਸਾਲਸ ਆਪ ਪ੍ਰਭ, ਦਏ ਦੁਹਾਈ। ਕਲਜੁਗ ਸਾਲਸ ਆਪ ਪ੍ਰਭ, ਸਾਚੀ ਰਚਨਾ ਮਾਤ ਰਚਾਈ। ਕਲਜੁਗ ਸਾਲਸ ਆਪ ਪ੍ਰਭ, ਸਾਚਾ ਕੰਡਾ ਹੱਥ ਵਿਚ ਫੜਿਆ, ਸੋਹੰ ਡੰਡਾ ਉਤੇ ਧਰਿਆ, ਸਾਚਾ ਤੋਲ ਰਿਹਾ ਤੁਲਾਈ। ਕਲਜੁਗ ਸਾਲਸ ਆਪ ਪ੍ਰਭ, ਕਰੇ ਖੇਲ ਵਿਚ ਵਰਭੰਡਾ, ਪੜਦਾ ਉਹਲਾ ਉਹਲਾ ਪੜਦਾ ਨਾ ਕੋਈ ਰਖਾਈ। ਕਲਜੁਗ ਸਾਲਸ ਆਪ ਪ੍ਰਭ, ਸ੍ਰਿਸ਼ਟ ਸਬਾਈ ਆਪੇ ਘੜੇ ਆਪੇ ਭੰਨੇ, ਅੱਠੇ ਪਹਿਰ ਲੜੇ, ਸ਼ਬਦ ਤੀਰ ਰਿਹਾ ਚਲਾਈ। ਕੋਈ ਨਾ ਅੱਗੇ ਆਏ ਨੇੜੇ ਅੰਦਰ ਜਾਇਣ ਵੜ, ਕਿਲ੍ਹਾ ਕੋਟ ਨਾ ਕੋਈ ਅਟਕਾਈ। ਗੁਰਮੁਖ ਵਿਰਲਾ ਅੱਗੇ ਹੋ ਹੋ ਫੜਦਾ, ਜਿਸ ਜਨ ਪੂਰਨ ਬੂਝ ਬੁਝਾਈ। ਬੇਮੁਖ ਕੋਈ ਨਾ ਅੱਗੇ ਅੜਦਾ, ਪ੍ਰਭ ਮੂੰਹ ਦੇ ਭਾਰ ਸੁਟਾਈ। ਵੇਖੋ ਖੇਲ ਸੱਚੇ ਨਰ ਹਰਿ ਦਾ, ਸ੍ਰਿਸ਼ਟ ਸਬਾਈ ਲਏ ਉਠਾਈ। ਕਾਦਰ ਕਰਤਾ ਵਡ ਧਰਨੀ ਧਰਤਾ, ਆਪਣੇ ਭਾਣੇ ਰਿਹਾ ਸਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਨਿਹਕਲੰਕ ਨਰਾਇਣ ਨਰ, ਸਚ ਨਿਆਂ ਕਰਾਈ। ਕਲਜੁਗ ਸਾਲਸ ਆਪ ਪ੍ਰਭ, ਹਰਿ ਛੈਲ ਛਬੀਲਾ। ਪ੍ਰਗਟ ਹੋ ਨਿਹਕਲੰਕ ਵਿਚ ਮਾਤ ਲਗਾਏ ਸਾਚਾ ਕੀਲਾ। ਇਕ ਲਗਾਏ ਸ਼ਬਦ ਡੰਕ, ਗਲ ਪਹਿਨੇ ਚੋਲਾ ਨੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਗਨ ਮੁਖ ਲਗਾਏ, ਪੰਚਮ ਜੇਠ ਦੁੱਖ ਮਿਟਾਏ, ਅੰਮ੍ਰਿਤ ਭੰਡਾਰ ਗੁਰਮੁਖ ਵਿਰਲਾ ਪਾਏ, ਦਰ ਆਏ ਕਰ ਹੀਲਾ। ਕਲਜੁਗ ਸਾਲਸ ਆਪ ਪ੍ਰਭ, ਧੁਰਦਰਗਾਹੀ ਸੱਚਾ ਜਾਮਨ। ਕਲਜੁਗ ਸਾਲਸ ਆਪ ਪ੍ਰਭ, ਜਿਉਂ ਸਤਿਜੁਗ ਭੇਖ ਧਾਰੇ ਬਾਵਨ। ਕਲਜੁਗ ਸਾਲਸ ਆਪ ਪ੍ਰਭ, ਵੇਖ ਵਿਚਾਰੇ ਕਿਰਪਾ ਧਾਰੇ, ਜਿਉਂ ਤਰੇਤੇ ਰਾਮਾ ਰਾਵਣ। ਕਲਜੁਗ ਸਾਲਸ ਆਪ ਪ੍ਰਭ, ਜਿਉਂ ਦਵਾਪਰ ਕ੍ਰਿਸ਼ਨ ਮੁਰਾਰੇ, ਪੰਜਾਂ ਪਾਂਡੋ ਪਕੜੇ ਦਾਮਨ। ਕਲਜੁਗ ਸਾਲਸ ਆਪ ਪ੍ਰਭ, ਆਪੇ ਪੂਰ ਕਰੇ ਭਗਤਾਂ ਕਾਮਨ। ਕਲਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਚਲਾਏ ਏਕਾ ਸੱਚਾ ਨਾਮ ਨਿਸ਼ਾਨਨ। ਕਲਜੁਗ ਸਾਲਸ ਆਪ ਪ੍ਰਭ, ਜਗ ਸਾਚਾ ਮੀਤਾ। ਕਲਜੁਗ ਸਾਲਸ ਆਪ ਪ੍ਰਭ, ਪਰਖਣ ਆਇਆ ਸ੍ਰਿਸ਼ਟ ਸਬਾਈ ਵੇਲੇ ਅੰਤਮ ਨੀਤਾ। ਕਲਜੁਗ ਸਾਲਸ ਆਪ ਪ੍ਰਭ, ਸਾਚਾ ਸ਼ਬਦ ਇਕ ਸੁਣਾਏ, ਸਤਿਜੁਗ ਸਾਚਾ ਮਾਰਗ ਲਾਏ, ਮਾਣ ਰਖਾਏ ਜਿਉਂ ਅਠਾਰਾਂ ਧਿਆਏ ਗੀਤਾ। ਸਤਿਜੁਗ ਸਾਲਸ ਆਪ ਪ੍ਰਭ, ਗੁਰਮੁਖ ਸਾਚੇ ਲਏ ਉਪਾਏ, ਵਿਚ ਮਾਤ ਜਨਮ ਦਵਾਏ, ਸਤਿਜੁਗ ਸਾਲਸ ਆਪ ਪ੍ਰਭ, ਸਤਿ ਸਰੂਪੀ ਸਾਚੀ ਜੋਤੀ ਵਿਚ ਟਿਕਾਏ, ਵਰਨ ਗੋਤ ਭੇਵ ਚੁਕਾਏ, ਆਪ ਚਲਾਏ ਸਾਚੀ ਰੀਤਾ। ਕਲਜੁਗ ਸਾਲਸ ਆਪ ਪ੍ਰਭ, ਹੱਥ ਹਥੌੜਾ। ਕਲਜੁਗ ਸਾਲਸ ਆਪ ਪ੍ਰਭ, ਲੱਖ ਚੁਰਾਸੀ ਆਪੇ ਵੇਖੇ ਪਰਖੇ ਕਲਜੁਗ ਜੀਵ ਮਿੱਠਾ ਕੌੜਾ। ਕਲਜੁਗ ਸਾਲਸ ਆਪ ਪ੍ਰਭ, ਗੁਰਮੁਖ ਉਪਜਾਏ ਆਪ ਚੜ੍ਹਾਏ ਉਚਾ ਸੁੱਚਾ ਇਕੋ ਪੌੜਾ। ਕਲਜੁਗ ਸਾਲਸ ਆਪ ਪ੍ਰਭ, ਸ਼ਬਦ ਸਰੂਪੀ ਪੰਚਮ ਜੇਠ ਚੜ੍ਹ ਕੇ ਆਏ, ਚਿੱਟੇ ਅਸਵ ਸਾਚੇ ਘੋੜਾ। ਕਲਜੁਗ ਸਾਲਸ ਆਪ ਪ੍ਰਭ, ਆਪ ਵਖਾਏ ਸਾਚਾ ਹੁਕਮ ਸੁਣਾਏ, ਵਕਤ ਰਹਿ ਗਿਆ ਥੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਡਤ ਪਾਂਧੇ ਵਿਚ ਕਾਸ਼ੀ ਪਰਾਗ ਲੱਭਦੇ ਫਿਰਦੇ, ਪ੍ਰਗਟ ਹੋਣਾ ਘਰ ਬ੍ਰਹਾਮਣ ਗੌੜਾ। ਨਾ ਕੋਈ ਵੇਖੇ ਵੇਖ ਵਖਾਣੇ। ਨਾ ਕੋਈ ਜਾਣੇ ਸੁਘੜ ਸਿਆਣੇ। ਗੁਰਮੁਖ ਵਿਰਲੇ ਪ੍ਰਭ ਅਬਿਨਾਸ਼ੀ ਆਪ ਪਛਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਬਾਣੇ ਤਨ ਛੁਹਾਏ। ਆਪਣੀ ਦਇਆ ਆਪ ਕਮਾਏ। ਪੰਚਮ ਜੇਠ ਵਕਤ ਸੁਹਾਏ। ਵਡ ਵਡ ਸੇਠ ਦਏ ਮਿਟਾਏ। ਗੁਰਮੁਖਾਂ ਰੱਖੇ ਸਾਇਆ ਹੇਠ, ਕਲਜੁਗ ਭੰਨੇ ਕੌੜੇ ਰੇਠ, ਨਾ ਕੋਈ ਅੰਤ ਛੁਡਾਏ। ਕਲਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਸਚ ਨਿਉਂ ਕਰਾਏ। ਕਲਜੁਗ ਸਾਲਸ ਆਪ ਪ੍ਰਭ, ਸਖੀ ਸਰਵਰ। ਕਲਜੁਗ ਸਾਲਸ ਆਪ ਪ੍ਰਭ, ਚਾਰੋਂ ਕੁੰਟ ਜਾਏ ਦਰ ਦਰ ਘਰ ਘਰ। ਕਲਜੁਗ ਸਾਲਸ ਆਪ ਪ੍ਰਭ, ਗੁਰਮੁਖ ਜਗਾਏ ਬਾਹੋਂ ਫੜ ਫੜ। ਕਲਜੁਗ ਸਾਲਸ ਆਪ ਪ੍ਰਭ, ਬੇਮੁਖ ਮਿਟਾਏ ਮਰਨ ਲੜ ਲੜ। ਕਲਜੁਗ ਸਾਲਸ ਆਪ ਪ੍ਰਭ, ਗੁਰਮੁਖ ਸਾਚੇ ਸੰਤ ਉਠਾਏ ਸ਼ਬਦ ਸਰੂਪੀ ਅੰਦਰ ਵੜ ਵੜ। ਕਲਜੁਗ ਸਾਲਸ ਆਪ ਪ੍ਰਭ, ਕਲਜੁਗ ਜੀਵ ਦਏ ਖਪਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੱਖ ਕਰਾਏ ਸਿਰ ਸਿਰ ਧੜ ਧੜ। ਸਿਰ ਸਿਰ ਧੜ ਧੜ ਹੋਇਣ ਵੱਖ। ਚਾਰੋਂ ਕੁੰਟ ਲਾਉਂਦੇ ਭੱਖ। ਗੁਰਮੁਖ ਸਾਚੇ ਸੰਤ ਜਨਾਂ, ਪੰਚਮ ਜੇਠ ਕਿਰਪਾ ਕਰ, ਪ੍ਰਭ ਅਬਿਨਾਸ਼ੀ ਲਏ ਰੱਖ। ਪ੍ਰਗਟ ਹੋਏ ਘਨਕਪੁਰ ਵਾਸੀ। ਗੁਰ ਸੰਗਤ ਕਰੇ ਚਰਨ ਦਾਸੀ। ਨਾ ਕੋਈ ਬਹਾਏ ਦਰ ਮਦਿਰਾ ਮਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਵੇਖੇ ਵੇਖ ਵਖਾਣੇ, ਬੇਮੁਖ ਜੀਵਾਂ ਕਾਇਆ ਭਾਂਡੇ ਹੋਏ ਸਖ। ਕਾਇਆ ਭਾਂਡੇ ਹੋਏ ਸੱਖਣੇ। ਅੰਤਮ ਵੇਲੇ ਨਾ ਕਿਸੇ ਰੱਖਣੇ। ਗੁਰਮੁਖ ਸਾਚੇ ਸੰਤ ਜਨ ਪ੍ਰਭ ਅਬਿਨਾਸ਼ੀ ਕਿਰਪਾ ਕਰ, ਕਲਜੁਗ ਕੀਨੇ ਵੱਖਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਝੇੜਾ ਆਪ ਚੁਕਾਏ, ਸ਼ਬਦ ਉਖੇੜਾ ਏਕਾ ਲਾਏ, ਨੀਲਾ ਬਾਣਾ ਤਨ ਛੁਹਾਏ, ਸਯਦ ਮੁਹੰਮਦ ਦੀਨ ਦਰਸ ਦਿਖਾਏ ਉਤੇ ਰੋੜੀ ਸਖਰੇ। ਰੋੜੀ ਸੱਖਰ ਹਰਿ ਕਰੇ ਵੱਖਰ। ਪ੍ਰਭ ਅਬਿਨਾਸ਼ੀ ਇਕ ਲਿਖਾਏ ਅੱਖਰ। ਨੀਲਾ ਚੋਲਾ ਆਪ ਪਹਿਨਾਏ, ਆਪ ਆਪਣਾ ਖੇਲ ਰਚਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵੇਖੇ ਜੰਗਲ ਜੂਹ ਵਡ ਵਡ ਪੱਥਰ। ਕਲਜੁਗ ਸਾਲਸ ਆਪ ਪ੍ਰਭ, ਕਰੇ ਖੇਲ ਅਪਾਰ। ਕਲਜੁਗ ਸਾਲਸ ਆਪ ਪ੍ਰਭ, ਨੀਲਾ ਚੋਲਾ ਤਨ ਛੁਹਾਏ, ਨਿਹਕਲੰਕ ਕਲਗੀ ਅਵਤਾਰ। ਚਾਰੇ ਕੁੰਟ ਉਠ ਉਠ ਵੇਖੇ, ਕਰੇ ਸੋਲਾਂ ਤਨ ਸ਼ਿੰਗਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਦਇਆ ਕਮਾਏ, ਆਪਣਾ ਭਾਣਾ ਆਪ ਵਰਤਾਏ, ਦੀਨ ਮੁਹੰਮਦ ਸੋਇਆ ਹਰਿ ਜਗਾਏ, ਪ੍ਰਗਟ ਹੋਇਆ ਵਿਚ ਮਾਝੇ ਦੇਸ। ਇਬਰਾਹੀਮ ਵਡ ਗ਼ਨੀਮ ਬਲਖ ਬੁਖ਼ਾਰੇ ਲਏ ਜਗਾਏ। ਬਲਖ ਬੁਖ਼ਾਰਾ ਹਰਿ ਵਿਚਾਰਾ। ਜਿਥੇ ਬੈਠਾ ਐਲੀ ਅੱਲਾ ਨੂਰ ਪਿਆਰਾ। ਅੱਠੇ ਪਹਿਰ ਰਹੇ ਇਕੱਲਾ, ਮੱਲਿਆ ਇਕ ਦਵਾਰਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਧੁਰਦਰਗਾਹੀ ਘਲਿਆ। ਸੋਹੰ ਸ਼ਬਦ ਚੜ੍ਹਿਆ ਚਿੱਲਿਆ। ਕਾਬਲ ਕੰਧਾਰੀ ਮਾਰੇ ਧਾੜਾ, ਜੂਹ ਜੰਗਲ ਉਜਾੜ ਪਹਾੜ ਪ੍ਰਭ ਅਬਿਨਾਸ਼ੀ ਲਾਹੇ ਉਚੇ ਟਿੱਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਹਰਿ ਕਰਤਾਰ, ਬਾਵਨ ਭੇਖ ਕੀਆ ਭਗਵਾਨ, ਰਾਜੇ ਬਲ ਦੀਆ ਦਾਨ, ਸਮੁੰਦ ਸਾਗਰ ਰਿੜਕਿਆ। ਕੱਢੇ ਚੌਦਾਂ ਲਾਲ ਰਤਨ ਭਗਵਾਨ, ਅੰਮ੍ਰਿਤ ਮੇਘ ਚੁਆਇਆ ਮੁਖ, ਕਰੋੜ ਤੇਤੀਸ ਦੇਵਤ ਬਣ ਜਾਣ, ਬੇਮੁਖ ਮੁਖ ਮਦਿਰਾ ਆਪ ਲਗਾਇਆ, ਵੇਲੇ ਅੰਤ ਆਪ ਪਛਤਾਨ। ਮੋਹਣੀ ਰੂਪ ਹਰਿ ਵਟਾਇਆ। ਪਾਪੀ ਗੰਦੇ ਆਤਮ ਅੰਧੇ ਆਪਣਾ ਆਪ ਡੁਲਾਇਆ। ਕਿਰਪਾ ਕਰੀ ਸ੍ਰੀ ਭਗਵਾਨ ਚਤੁਰ ਸੁਜਾਨ, ਸਤਿਜੁਗ ਸਾਚੇ ਸਚ ਨਿਆਉਂ ਕਰਾਇਆ। ਕਲਜੁਗ ਸਾਲਸ ਆਪ ਪ੍ਰਭ, ਬਣੇ ਦਿਸ਼ਾ ਲਹਿੰਦੀ। ਕਲਜੁਗ ਸਾਲਸ ਆਪ ਪ੍ਰਭ, ਕਰੋੜ ਤੇਤੀਸ ਰਸਨਾ ਕਹਿੰਦੀ। ਕਲਜੁਗ ਸਾਲਸ ਆਪ ਪ੍ਰਭ, ਧਰਤ ਮਾਤ ਖ਼ੁਸ਼ੀ ਹੋ ਹੋ ਬਹਿੰਦੀ। ਕਲਜੁਗ ਸਾਲਸ ਆਪ ਪ੍ਰਭ, ਲੱਖ ਚੁਰਾਸੀ ਭਾਣਾ ਪ੍ਰਭ ਕਾ ਸਹਿੰਦੀ। ਕਲਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਜਗਤ ਮਹਾਨ, ਕਲਜੁਗ ਜੀਵ ਭੁੱਲੇ ਨਿਧਾਨ, ਆਤਮ ਆਏ ਨਾ ਕਿਸੇ ਗਿਆਨ, ਘਰ ਘਰ ਝੂਠੇ ਝੁਲਦੇ ਨਿਸ਼ਾਨ, ਆਤਮ ਵਧਿਆ ਸਭ ਦੇ ਮਾਣ, ਨਾ ਕੋਈ ਸਕੇ ਪਛਾਣ, ਪ੍ਰਗਟ ਹੋਣਾ ਸਦੀ ਚੌਧਵੀਂ ਬੁੱਢਾ ਸਯਦ ਅਮਾਮ ਮਹਿੰਦੀ, ਬੁੱਢਾ ਸ਼ੇਖ਼ ਮੁੱਲਾ ਕਾਜ਼ੀ। ਸਦੀ ਚੌਧਵੀਂ ਲਏ ਵੇਖ, ਪ੍ਰਭ ਸਾਚਾ ਆਪ ਚੜ੍ਹਾਏ ਉਤੇ ਸ਼ਬਦ ਤਾਜ਼ੀ। ਪ੍ਰਭ ਸਾਚਾ ਭੇਖ ਆਪ ਵਟਾਏ, ਮਾਰੇ ਵਡ ਵਡ ਗਾਜ਼ੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਉਮਤ ਨਬੀ ਰਸੂਲ ਦੀ ਜਿਸ ਹਰਿ ਸਾਚੇ ਆਪੇ ਸਾਜੀ। ਬੁੱਢਾ ਸ਼ੇਖ਼ ਹੱਥ ਡੰਗੋਰਾ। ਕੋਈ ਨਾ ਲੱਭੇ ਉਤੇ ਚੜ੍ਹਨ ਨੂੰ ਵਿਚ ਮਾਤ ਘੋੜਾ। ਸਦੀ ਚੌਧਵੀਂ ਤੇਰਾ ਵੇਲਾ ਵਕਤ ਰਹਿ ਗਿਆ ਥੋੜ੍ਹਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਮਾਰਨ ਆਇਆ ਮੱਕੇ ਮਦੀਨੇ ਪਹਿਲਾ ਪੌੜਾ। ਰੋਵੇ ਰੋ ਰੋ ਧਾਹਾਂ ਮਾਰੇ। ਸੰਗ ਮੁਹੰਮਦ ਚਾਰ ਯਾਰਾਂ ਪੁਕਾਰੇ, ਅੰਤ ਭੱਜਣਾ ਰੀਠਾ ਕੌੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰਦਰਗਾਹੀ ਸਾਚਾ ਮਾਹੀ ਵਿਚ ਮਾਤ ਆਇਆ ਦੌੜਾ। ਰੋ ਰੋ ਪੁਕਾਰੇ ਅਮਾਮ ਮਹਿੰਦੀ। ਹੱਥੀਂ ਲਗਾਈ ਜੋ ਰੱਖੀ ਮਹਿੰਦੀ। ਉਮਤ ਨਬੀ ਰਸੂਲ ਦੀ ਇਕ ਦੂਜੇ ਦੇ ਨਾਲ ਖਹਿੰਦੀ। ਭਾਣਾ ਹਰਿ ਨਾ ਕਬੂਲਦੀ, ਖੇਲ ਕਰੇ ਦਿਸ਼ਾ ਲਹਿੰਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਤੇਰਾ ਦਰ ਦਵਾਰ ਗੁਰ ਸੰਗਤ ਮਿਲ ਮਿਲ ਬਹਿੰਦੀ। ਮੱਕਾ ਮਦੀਨਾ ਵਡ ਪ੍ਰਬੀਨਾ ਏ, ਵਡਾ ਅਮਾਮ ਤਨ ਸੁੱਕਾ ਪਿੰਜਰ ਆ ਗਿਆ ਸਦੀ ਚੌਧਵੀਂ ਸੁੱਕਾ ਚਾਮ, ਨੇਤਰ ਨੀਰ ਵਹਾ ਗਿਆ। ਪ੍ਰਭ ਦਰ ਆਏ ਭੁੱਲ ਬਖ਼ਸ਼ਾ ਗਿਆ। ਪ੍ਰਭ ਪੂਰੇ ਕਰੇ ਕਾਮ, ਸਚ ਮੁਹੰਮਦ ਜੋ ਲਿਖਾ ਗਿਆ। ਅੱਲਾ ਹੂ ਤੇਰਾ ਸੱਚਾ ਨਾਅਰਾ ਵਿਚ ਮਾਤ ਦੇ ਲਾ ਗਿਆ। ਨਿਹਕਲੰਕ ਪ੍ਰਗਟ ਜੋਤ, ਸੋਹੰ ਖੰਡਾ ਮਿਆਨੋ ਕੱਢ ਆਪਣੇ ਹੱਥ ਉਠਾ ਗਿਆ। ਵੇਖੋ ਉਲਟੀ ਵਗੇ ਨਦੀ ਨੂਹ, ਸਾਰੇ ਇਕੋ ਵਾਰ ਰੁੜ੍ਹਾ ਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਸਾਚਾ ਰਾਣਾ ਗਰੀਬ ਨਿਮਾਣਾ ਸਿੰਘ ਸਿੰਘਾਸਣ ਗੁਰ ਸਾਚਾ ਬੈਠ ਵਿਚ ਮਾਤ ਵਰਤਾ ਗਿਆ। ਹੋਇਆ ਬੁੱਢਾ ਆਇਆ ਬੁਢਾਪਾ। ਸਦੀ ਚੌਧਵੀਂ ਚੜ੍ਹਿਆ ਤਾਪਾ। ਕਲਜੁਗ ਪਾਪ ਤੇਰਾ ਕਾਂਪਾ। ਪ੍ਰਗਟ ਜੋਤ ਇਕ ਸੁਣਾਇਆ ਸੱਚਾ ਜਾਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਮੂਲ ਨਾ ਭੁਲੋ, ਪੂਰੇ ਤੋਲ ਤੁਲੋ, ਨਾ ਕੋਈ ਮਾਈ ਨਾ ਕੋਈ ਬਾਪਾ। ਮਾਈ ਬਾਪ ਨਾ ਹੋਏ ਪਿਆਰ। ਨਾ ਕੋਈ ਭਾਈ ਭੈਣ ਨਾ ਕੋਈ ਸਾਕ ਸੈਣ, ਨਾ ਕੋਈ ਪਾਵੇ ਸਾਰ। ਗੁਰ ਦਰ ਸਾਚੇ ਗੁਰ ਸੰਗਤ ਖਿੜੀ ਸਚ ਗੁਲਜ਼ਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਚੁਕਾਏ ਲਹਿਣ ਦੇਣ, ਧਰਿਆ ਭੇਖ ਨਰ ਅਵਤਾਰ। ਅੰਧਾ ਸ਼ੇਖ਼ ਹੱਥ ਡੰਗੋਰੀ। ਲੱਖ ਬਹੱਤਰ ਆਪ ਉਠਾਏ ਹੌਲੀ ਹੌਲੀ ਆਏ ਤੋਰੀ। ਸਾਚਾ ਹੁਕਮ ਆਪ ਲਿਖਾਏ, ਨਾ ਕੋਈ ਕਰੇ ਚੋਰੀ। ਵੇਲੇ ਅੰਤ ਨਾ ਕੋਈ ਰੱਖ ਵਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਨਾ ਦਿਸੇ ਅੰਧ ਘੋਰੀ। ਅੰਧ ਘੋਰ ਹੋਇਆ ਸੰਸਾਰ। ਜੋਤ ਸਰੂਪੀ ਖੇਲ ਨਿਆਰ। ਧਰੇ ਭੇਖ ਗਿਰਵਰ ਗਿਰਧਾਰ। ਨੇਤਰ ਲੈਣਾ ਪੇਖ ਜੋ ਵਰਤੇ ਵਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੰਗੀ ਪੈਰੀਂ ਭੱਜਾ ਫਿਰਦਾ ਆਪ ਉਠਾਏ ਵਡ ਵਡ ਸੂਰਬੀਰ ਸਰਦਾਰ। ਨੰਗੀ ਪੈਰੀਂ ਚਲ ਚਾਲ। ਗੁਰਮੁਖ ਲੱਭੇ ਸਾਚੇ ਲਾਲ। ਬੇਮੁਖਾਂ ਖਾਏ ਅੰਤ ਜਮ ਕਾਲ। ਪ੍ਰਭ ਅਬਿਨਾਸ਼ੀ ਦੇਵੇ ਗਾਲ। ਕਿਸੇ ਰਹਿਣ ਨਾ ਦੇਵੇ ਫਲ ਡਾਲ। ਸ੍ਰਿਸ਼ਟ ਸਬਾਈ ਆਪ ਕਰਾਏ ਦੋ ਫਾੜੇ ਦਾਲ। ਗੁਰਮੁਖ ਆਤਮ ਕਰੇ ਰੁਸ਼ਨਾਈ, ਸ੍ਰਿਸ਼ਟ ਸਬਾਈ ਸੁਰਤ ਸੰਭਾਲ। ਕੋਈ ਨਾ ਚਲੇ ਕਿਸੇ ਦਾਨਾਈ ਵਡ ਚਤੁਰਾਈ, ਆਤਮ ਹੋਈ ਸਰਬ ਕੰਗਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਕਟਣ ਆਇਆ ਝੂਠਾ ਜਗਤ ਜੰਜ਼ਾਲ। ਜਗਤ ਜੰਜ਼ਾਲਾ ਦੇਵੇ ਤੋੜ। ਨਾ ਕੋਈ ਸਕੇ ਅੱਗੋਂ ਮੋੜ। ਕਲਜੁਗ ਜੀਵ ਕਾਇਆ ਕੌੜ। ਪ੍ਰਗਟ ਹੋਇਆ ਨਿਹਕਲੰਕ ਘਰ ਬ੍ਰਹਿਮਣ ਗੌੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਤੇਰੀ ਪੱਟੀ ਕਰ ਜਾਏ ਚੌੜ। ਗੌੜ ਬ੍ਰਹਿਮਣ ਜੋ ਜਨ ਜਾਣੇ। ਪ੍ਰਭ ਅਬਿਨਾਸ਼ੀ ਫੇਰ ਪਛਾਣੇ। ਤੀਜੇ ਲੋਇਣ ਵੇਖ ਵਖਾਣੇ। ਚੌਥੇ ਘਰ ਆਪ ਮਿਲਾਏ, ਪੰਜਵੇਂ ਸੰਗ ਤੋੜ ਨਿਭਾਏ, ਛੇਵੇਂ ਛੇ ਸ਼ਾਸਤਰ ਮਾਣ ਗਵਾਏ, ਸਤਵੇਂ ਸੱਤਾਂ ਦੀਪਾਂ ਜੋਤ ਜਗਾਏ, ਅਠਵਾਂ ਉਠ ਉਠ ਵੇਖੇ ਗੁਰਮੁਖ ਸਾਚੇ ਸੰਤ ਜਗਾਏ, ਨੌਵਾਂ ਨੌਂ ਦਰ ਵੇਖੇ ਗੁਰਮੁਖ ਸਾਚੇ ਆਪ ਕਢਾਏ, ਸਾਚੇ ਦਰ ਬਹਾਏ, ਬੇਮੁਖ ਜੀਵ ਲਿਆਏ ਅੰਧੇ ਕਾਣੇ। ਦਸਵਾਂ ਦਹਿ ਦਿਸ਼ ਧਾਏ, ਦਸਵੇਂ ਸਾਲ ਜਾਮਾ ਧਾਰ ਪ੍ਰਭ ਅਬਿਨਾਸ਼ੀ ਅੰਤ ਦਏ ਕਰਾਇਆ। ਸਦੀ ਬੀਸ ਸਾਲ ਗਿਆਰਵਾਂ ਜਾਏ ਚੜ੍ਹ, ਏਕਾ ਹੜ੍ਹ ਦਏ ਰੁੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਲੱਖ ਚੁਰਾਸੀ ਵਿਚੋਂ ਫੜ ਆਪਣੇ ਚਰਨ ਬਹਾਇਆ। ਵਡ ਮੌਲਵੀ ਵਡ ਮੌਲਾਣਾ। ਗਲ ਪਾਏ ਤਸਬੀਆਂ ਹੱਥ ਬੰਨ੍ਹੇ ਗਾਨਾ। ਹੱਥ ਡੰਗੋਰੀ ਬਗ਼ਲੇ ਪਕੜੇ ਕੁਰਾਨਾ। ਨਾਲ ਲੈ ਕੇ ਆਇਆ ਅੱਟੀ ਮੌਲੀ, ਉਮਤ ਨਬੀ ਰਸੂਲ ਦੀ ਤੈਨੂੰ ਬੰਨ੍ਹੇ ਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਤਖ਼ਤ ਆਪ ਬਿਰਾਜੇ, ਵਡ ਸ਼ਾਹੋ ਸ਼ਾਹ ਸ਼ਹਾਨਾ। ਹੱਥੀਂ ਗਾਨਾ ਬੰਨ੍ਹ ਕੇ ਜਾਏ ਪੂਰ ਕਰਾਏ ਮੰਗ ਮੰਗੀ। ਕਾਲੀ ਚੋਲੀ ਪ੍ਰਭ ਕਰੇ ਨੰਗੀ। ਸਾਚੀ ਡੋਲੀ ਆਪ ਬਣਾਏ, ਕੁਹਾਰ ਬਣਾਏ ਸ਼ਾਹ ਫ਼ਰੰਗੀ। ਅਚਰਜ਼ ਖੇਲ ਹਰਿ ਵਰਤਾਏ, ਸਾਚਾ ਰੰਗ ਰਿਹਾ ਰੰਗੀ। ਦੋਹਾਂ ਧਿਰਾਂ ਹਰਿ ਮੇਲ ਮਿਲਾਏ, ਵਡ ਦਾਤਾ ਸੂਰਾ ਸਰਬੰਗੀ। ਬਿਨ ਬਾਤੀ ਬਿਨ ਤੇਲ ਜਗਾਏ, ਵੇਲੇ ਅੰਤ ਨਾ ਕੋਇ ਛੁਡਾਏ, ਨਾ ਕੋਈ ਦਿਸੇ ਸਾਚਾ ਸੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਧਿਰਾਂ ਰਲ ਮਿਲ ਆਪਣੀ ਹੱਥੀਂ ਵਾਹਿਣ ਆਇਆ ਕੰਘੀ। ਦੋਵੇਂ ਨਾਰਾਂ ਹੋਈਆਂ ਮੁਟਿਆਰ। ਪ੍ਰਭ ਅਬਿਨਾਸ਼ੀ ਖੇਲ ਰਚਾਏ, ਨੇਤਰ ਨੈਣੀ ਆਪ ਵਖਾਏ, ਸ਼ਾਹ ਮੁਹੰਮਦ ਸੰਗ ਚਾਰ ਯਾਰ। ਅਹਿਮਦ ਮੁਹੰਮਦ ਹਰਿ ਦੋਵੇਂ ਨਾਮ ਉਪਜਾਏ, ਕਰੇ ਸਚ ਵਿਹਾਰ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰਾ ਅੰਤਮ ਵੇਲਾ ਨੇੜਾ ਕਰੇ ਆਜ ਅਪਰ ਅਪਾਰ। ਇਕ ਪਾਸੇ ਸ਼ਾਹ ਫਰੰਗੀ। ਦੂਜੇ ਪਾਸੇ ਕਰੇ ਕਟਾਰ ਰੂਸਾ ਨੰਗੀ। ਵਿਚ ਆਈ ਉਮਤ ਨਬੀ ਰਸੂਲ ਦੀ ਭਾਗਾਂ ਮੰਦੀ। ਸਾਚਾ ਦਰ ਨਾ ਵੇਂਹਦੀ, ਹੋਈ ਵਾਸ਼ਨਾ ਗੰਦੀ। ਸਚ ਪੰਘੂੜਾ ਧੁਰ ਦਰਗਾਹੀ ਨਾ ਝੂਲਦੀ, ਪੜਦਾ ਮਾਇਆ ਪਾਇਆ ਕਾਲਾ ਸੂਸਾ, ਹੋਈ ਅੰਤਮ ਆਤਮ ਅੰਧੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਜਗਾਈ, ਉਮਤ ਨਬੀ ਰਸੂਲ ਦੀ ਆਪ ਮਿਟਾਏ, ਮੁੜ ਕੇ ਚੜ੍ਹੇ ਨਾ ਚੰਦ ਨੌਂ ਚੰਦੀ। ਚੰਦ ਸੂਰਜ ਭਏ ਅਵਤਾਰਾ। ਐਤਵਾਰ ਰਵੀ ਸੂਰਜ ਸਾਚੇ ਰਥ ਹੋਏ ਅਸਵਾਰਾ। ਸੋਮਵਾਰ ਨਾਮ ਚੰਦਰਮਾ ਉਤੇ ਹਰਨ ਆਸਣ ਰਖੇ ਭਾਰਾ। ਮੰਗਲ ਹਰਿ ਜੀ ਭੇਵ ਖੁਲ੍ਹਾਏ, ਉਤੇ ਭੇਡੂ ਖੇਲ ਨਿਆਰਾ। ਬੁੱਧਵਾਰ ਕਰ ਵਿਚਾਰ, ਉਤੇ ਘੋੜੇ ਹੋਏ ਅਸਵਾਰਾ। ਅੱਗੇ ਆਵੇ ਵੀਰਵਾਰ, ਗੁਰ ਪੂਰਾ ਕਰੇ ਸਚ ਵਿਹਾਰਾ। ਸ਼ੁੱਕਰਵਾਰ ਸ਼ੁਕਰ ਪ੍ਰੋਹਤ ਬਲ ਦਵਾਰੇ ਭਰੇ ਅਸਵਾਰੇ ਉਤੇ ਬੈਲ, ਪ੍ਰਭ ਅਬਿਨਾਸ਼ੀ ਖੋਲ੍ਹੇ ਭੇਵ ਅਪਾਰਾ। ਛਨਿੱਚਰਵਾਰ ਉਤੇ ਕੱਛ ਅੱਠੇ ਪਹਿਰ ਕਰਦਾ ਰਹੇ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਆਪਣੀ ਸੱਚੀ ਧਾਰਾ। ਇਹ ਕਾਲਾ ਸੂਸਾ ਆਪ ਰਖਾਏ। ਈਸਾ ਮੂਸਾ ਦੂਜੇ ਪਾਸੇ ਸ਼ਾਹ ਰੂਸਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਮਤ ਨਬੀ ਰਸੂਲ ਦੀ ਆਪ ਉਡਾਏ, ਜਿਉਂ ਉਡੇ ਭੂਸਾ। ਕਾਲੇ ਸੂਸੇ ਤੇਰੀ ਇਹ ਨਿਸ਼ਾਨੀ। ਮੰਗਣ ਆਇਆ ਬਣ ਕੇ ਦਾਨੀ। ਸਾਚੀ ਚੋਲੀ ਰੰਗਣ ਆਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਲ ਰੰਗ ਇਕੋ ਮੰਗੇ। ਮੂਲ ਨਾ ਸੰਗੇ ਕਲਜੁਗ ਜੀਵ ਹੋਏ ਨਿਧਾਨੀ। ਲਾਲ ਚੋਲੀ ਲਈ ਰੰਗ। ਆਪ ਕਰਾਏ ਸਾਚਾ ਜੰਗ। ਹੱਥੀਂ ਬੰਨ੍ਹੇ ਸੱਚੇ ਗਾਨਾ, ਕਲਜੁਗ ਜੀਵ ਭੰਨੇ ਜਿਉਂ ਕਾਚੀ ਵੰਗ। ਚਿੱਟੇ ਅਸਵ ਹੋ ਅਸਵਾਰ, ਦੋਹੀਂ ਹੱਥੀਂ ਕਸੇ ਤੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵੇਖੇ ਆਪਣਾ ਰੰਗ। ਕਸਿਆ ਤੰਗ ਨਾ ਹੋਏ ਢਿੱਲਾ। ਸ਼ਬਦ ਸਰੂਪੀ ਹੋ ਅਸਵਾਰ, ਤੋੜੇ ਝੂਠਾ ਕਿਲਾ। ਵੇਖ ਵਖਾਣੇ ਬੂਰਾ ਕੱਕਾ ਬਿੱਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਪੜਦਾ ਉਹਲਾ ਰਖਾਏ, ਨਾ ਕਿਸੇ ਭੋਰੇ ਪਾਏ, ਨਾ ਕਰਾਏ ਚਾਲਿਆ ਛਿਲਾ। ਸਚ ਪੁਕਾਰੇ ਸਚ ਵਰਤਾਰੇ। ਨਿਹਕਲੰਕ ਨਰਾਇਣ ਨਰ ਅਵਤਾਰੇ। ਚਾਰੋਂ ਕੁੰਟ ਉਠ ਉਠ ਵੇਖੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹਣਾ ਝੰਡਾ ਹੱਥ ਵਿਚ ਫੜਿਆ, ਅੱਗੇ ਉਹਦੇ ਕੋਈ ਨਾ ਅੜਿਆ, ਉਠੇ ਰੂਸਾ ਧਾੜੇ। ਉਠੇ ਰੂਸਾ ਲਸ਼ਕਰ ਭਾਰੀ। ਚਾਰੋਂ ਕੁੰਟ ਕਰੇ ਖ਼ਵਾਰੀ। ਗੁਰਮੁਖਾਂ ਆਤਮ ਜੋਤ ਜਗਾਏ ਜਿਉਂ ਜਗੇ ਜੋਤ ਦੀਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠਾ ਉਪਰ ਪੜਦਾ ਪਾਏ ਗੁਰਸਿਖਾਂ ਕਰੇ ਆਪ ਰਖਵਾਲੀ। ਕਾਲੇ ਝੰਡੇ ਸ਼ਬਦ ਹੁਲਾਰਾ ਹੈ। ਦੇਵੇ ਹਰਿ ਨਰ ਅਵਤਾਰਾ ਹੈ। ਬੰਨ੍ਹੇ ਸੀਸ ਆਪਣੇ ਇਕ ਲਾਲ ਦਸਤਾਰਾ ਹੈ। ਮਿਟਦਾ ਜਾਏ ਸੰਗ ਮੁਹੰਮਦ ਨਾਲ ਚਾਰ ਯਾਰਾਂ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਹੱਥ ਉਠਾਇਆ, ਉਤੇ ਝੰਡਾ ਕਾਲਾ ਲਾਇਆ, ਕਰਦਾ ਜਾਏ ਆਰਾ ਪਾਰਾ ਹੈ। ਆਰਾ ਪਾਰਾ ਵੰਡੀ ਜਾਏ ਚਾਰ ਯਾਰਾਂ, ਉਮਤ ਨਬੀ ਰਸੂਲ ਦੀ ਆਇਆ ਪਾਸਾ ਹਾਰਾ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹੀਂ ਹੱਥੀਂ ਫੜੀ ਦੋਹੀਂ ਹੱਥੀਂ ਰਿਹਾ ਪਾੜਾ ਹੈ। ਸਿੱਧਾ ਪਾਏ ਹਰਿ ਜੀ ਚੀਰ। ਕੋਈ ਨਾ ਦੇਵੇ ਕਿਸੇ ਧੀਰ। ਭੈਣਾਂ ਮੁੜ ਮੁੜ ਤੱਕਣ, ਕਿਧਰ ਗਏ ਸਾਡੇ ਵੀਰ। ਪ੍ਰਭ ਅਬਿਨਾਸ਼ੀ ਵਟਾਏ ਭੇਖਣ, ਕਿਸੇ ਹੱਥ ਨਾ ਆਵੇ ਨੀਰ। ਮਿਟਦੇ ਜਾਣ ਔਲੀਏ ਪੀਰ ਸ਼ੇਖ਼ਨ, ਆਪ ਮਿਟਾਏ ਤੇਰੀ ਅੰਤਮ ਲਿਖੀ ਰੇਖਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪੇ ਕੱਢੇ ਹਉਮੇ ਪੀੜ। ਕਾਲਾ ਸੂਸਾ ਸਚ ਮਸੱਲਾ। ਆਪ ਉਠਾਏ ਦਇਆ ਕਮਾਏ ਨੂਰ ਨੁਰਾਨੀ ਜੋਤੀ ਅੱਲਾ। ਨਾ ਕੋਈ ਬਣਾਏ ਵਰਨ ਗੋਤੀ, ਪ੍ਰਗਟ ਹੋਇਆ ਇਕ ਇਕੱਲਾ, ਚਾਰ ਕੁੰਟ ਰਹੀ ਸੋਤੀ, ਵਸੇ ਇਕੋ ਇਕ ਗੁਰ ਸੰਗਤ ਤੇਰਾ ਸਚ ਮਹੱਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਸਾਚਾ ਸਮਾਂ ਸੁਹਾਏ, ਗੁਰਮੁਖਾਂ ਆਪ ਦਇਆ ਕਮਾਏ, ਆਪ ਫੜਾਏ ਆਪਣਾ ਪੱਲਾ। ਸਾਚਾ ਪੱਲਾ ਲੈਣਾ ਫੜ। ਸਾਚੀ ਪੌੜੀ ਜਾਣਾ ਚੜ੍ਹ। ਪ੍ਰਭ ਢਾਹੁੰਦਾ ਜਾਏ ਮੇਟ ਮਿਟਾਉਂਦਾ ਜਾਏ, ਕੋਈ ਨਾ ਦਿਸੇ ਕਿਲ੍ਹਾ ਗੜ੍ਹ। ਸ੍ਰਿਸ਼ਟ ਸਬਾਈ ਵਹਾਏ ਵਹਿੰਦੀ ਧਾਰ, ਬੇਮੁਖ ਰਹੇ ਵੇਖੀ ਵੇਖ ਹੱਥ ਨਾ ਆਏ ਔਲੀਏ ਪੀਰ ਸ਼ੇਖ਼, ਵਿਚ ਵਰਭੰਡ ਸਰਬ ਪਛਤਾਉਂਦਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਚ ਦਵਾਰੇ ਵਡ ਮੁਨਾਰੇ ਢਾਹੁੰਦਾ ਜਾਏ। ਢਾਹੇ ਉਚ ਮੁਨਾਰਿਆ। ਕਰੇ ਖੇਲ ਨਰ ਨਰਾਇਣ ਨਰ ਅਵਤਾਰਿਆ। ਕਿਸੇ ਨਾ ਮਿਲੇ ਰਸਨਾ ਕਹਿਣ, ਵੇਦ ਪੁਰਾਨਾਂ ਸਰਬ ਵਿਚਾਰਿਆ। ਕੁਰਾਨ ਅੰਜ਼ੀਲ ਇਕੱਠੇ ਹੋ ਹੋ ਬਹਿਣ, ਪ੍ਰਭ ਅਬਿਨਾਸ਼ੀ ਕਿਹੜੀ ਕੂਟੇ ਜਾਮਾ ਧਾਰਿਆ। ਕਿਸੇ ਨਾ ਦਿਸੇ ਸਾਚੇ ਨੈਣ, ਆਤਮ ਹੋਈ ਸਰਬ ਹੰਕਾਰਿਆ। ਆਪ ਵਹਾਏ ਏਕਾ ਵਹਿਣ, ਸਾਚਾ ਭੇਖ ਕਰ ਅਪਰ ਅਪਾਰਿਆ। ਮੁਕਾਉਣ ਆਇਆ ਲਹਿਣ ਦੇਣ, ਕਲਜੁਗ ਤੇਰੀ ਅੰਤਮ ਵਾਰਿਆ। ਕੋਈ ਨਾ ਦਿਸੇ ਸਾਕ ਸੱਜਣ ਸੈਣ ਭਾਈ ਭੈਣ, ਕਾਲਾ ਸੂਸਾ ਸਭ ਦੇ ਉਪਰ ਪੜਦਾ ਪਾ ਰਿਹਾ। ਕਾਲਾ ਸੂਸਾ ਕਾਲੀ ਰਾਤ। ਦੋਹਾਂ ਬਣੀ ਇਕ ਜਮਾਤ। ਸਾਚਾ ਤੁਟਾ ਚਰਨ ਨਾਤ। ਪੱਲੇ ਰਹੀ ਨਾ ਨਾਮ ਦਾਤ। ਵੇਲੇ ਅੰਤ ਕੋਇ ਨਾ ਪੁੱਛੇ ਵਾਤ। ਧਰਤ ਮਾਤ ਪ੍ਰਭ ਦਰ ਕੁਰਲਾਈ, ਪ੍ਰਗਟ ਹੋਇਆ ਵਿਚ ਮਾਤ। ਚਾਰੋਂ ਕੁੰਟ ਪਏ ਦੁਹਾਈ, ਪ੍ਰਭ ਅਬਿਨਾਸ਼ੀ ਵੇਖੇ ਮਾਰ ਝਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਦਾਂ ਤਬਕ ਆਪ ਮਿਟਾਏ, ਸਾਚਾ ਭੇਖ ਤਨ ਕਰ ਵਖਾਏ, ਸੱਤ ਬਟਨ ਉਪਰ ਲਾਏ, ਸੱਤ ਉਂਗਲ ਵਿਚ ਰਖਾਏ, ਵਿਚੋਂ ਬਨ ਆਪ ਵਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਧਿਰਾਂ ਨੂੰ ਉਤੋਂ ਬੱਧਾ ਸੱਤ ਬਟਨ ਥਲੇ ਲਾਏ, ਚੌਦਾਂ ਤਬਕ ਕੌਣ ਛੁਡਾਏ। ਸੱਤ ਜ਼ਿਮੀਂ ਸੱਤ ਅਸਮਾਨਾਂ। ਪ੍ਰਗਟ ਹੋਇਆ ਕ੍ਰਿਸ਼ਨਾ ਕਾਹਨਾ। ਕਰੇ ਖੇਲ ਵਾਲੀ ਦੋ ਜਹਾਨਾਂ। ਏਕਾ ਝੰਡਾ ਨਾਮ ਝੁਲਾਏ, ਝੁੱਲੇ ਜਗਤ ਨਿਸ਼ਾਨਾ। ਦੂਜਾ ਕੋਈ ਦਿਸ ਨਾ ਆਏ, ਸੱਤਾਂ ਦੀਪਾਂ ਤੋੜੇ ਮਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਤੇਲ ਅੱਜ ਚੜ੍ਹਾਇਆ, ਇਹ ਵਿਚ ਰਖਾਇਆ ਸੋਹਣਾ ਕਾਨਾ। ਸੋਹਣਾ ਕਾਨਾ ਨਾਲ ਕਲੀਰੇ। ਇਕ ਦੂਜੇ ਤੋਂ ਵਿਛੜਨ ਵੀਰੇ। ਅੰਤਮ ਵੇਲੇ ਲੱਥੇ ਚੀਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਸੱਚੀ ਨਾਰੀ ਬੰਨ੍ਹਣ ਆਇਆ ਹੱਥੀਂ ਗਾਨਾ ਨਾਲ ਕਲੀਰੇ। ਹੱਥ ਬੰਨ੍ਹ ਕਲੀਰੇ। ਤੈਨੂੰ ਤੋਰਨ ਆਏ ਤੇਰੇ ਵੀਰੇ। ਅੰਤਮ ਵੇਲਾ ਨੇੜੇ ਆਇਆ, ਤੈਨੂੰ ਕੋਈ ਨਾ ਦੇਵੇ ਧੀਰੇ। ਉਮਤ ਨਬੀ ਰਸੂਲ ਦੀ ਕੱਢੇ ਹਉਮੇ ਪੀੜੇ। ਸਾਚਾ ਦਰ ਜੇ ਇਕ ਕਬੂਲਦੀ, ਕਿਉਂ ਟੁੱਟਦੀ ਹੱਡੀ ਰੀੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੰਨ੍ਹਣ ਆਇਆ ਸਤਿਜੁਗ ਸਾਚੀ ਬੀੜੇ। ਆਪੇ ਗਰੀਬ ਨਿਮਾਣਾ ਹੈ। ਆਪੇ ਬਾਲ ਅੰਞਾਣਾ ਹੈ। ਆਪੇ ਨੌਜਵਾਨਾ ਹੈ। ਆਪੇ ਬਿਰਧ ਨਿਧਾਨਾ ਹੈ। ਹਰਿ ਆਪੇ ਚਤੁਰ ਸੁਜਾਨਾ ਹੈ। ਆਪੇ ਬ੍ਰਹਮ ਗਿਆਨਾ ਹੈ। ਆਪੇ ਚਰਨ ਧੂੜ ਇਸ਼ਨਾਨਾ ਹੈ। ਆਪੇ ਸ੍ਰਿਸ਼ਟ ਸਬਾਈ ਆਪਣੀ ਹੱਥੀਂ ਬੰਨ੍ਹੇ ਗਾਨਾ ਹੈ। ਆਪੇ ਇਕੋ ਤੀਰ ਚਲਾਏ, ਰਸਨਾ ਖਿਚ ਤੀਰ ਕਮਾਨਾ ਹੈ। ਬੂਰੇ ਕੱਕੇ ਕਾਲੇ ਬਿੱਲੇ ਮਾਰ ਮੁਕਾਵੇ, ਮੇਟੇ ਜਗਤ ਨਿਸ਼ਾਨਾ ਹੈ। ਮੰਦਰ ਮਸੀਤਾਂ ਸਾਰੇ ਢਾਹੇ, ਆਪ ਝੁਲਾਏ ਸ਼ਬਦ ਨਿਸ਼ਾਨਾ ਹੈ। ਲੱਖ ਚੁਰਾਸੀ ਲਾਏ ਫਾਹੇ, ਧਰਮ ਰਾਏ ਵਡ ਬਲੀ ਬਲਵਾਨਾ ਹੈ। ਵੇਲੇ ਅੰਤ ਨਾ ਕੋਈ ਛੁਡਾਏ, ਪ੍ਰਭ ਅਬਿਨਾਸ਼ੀ ਆਪਣਾ ਮੁਖ ਛੁਪਾਨਾ ਹੈ। ਗੁਰਮੁਖ ਸਾਚੇ ਲਏ ਬਚਾਏ, ਜਿਨ੍ਹਾਂ ਦੇਵੇ ਸੋਹੰ ਨਾਮ ਹਰਿ ਭਗਵਾਨਾ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜਗਾਈ ਜੋਤ ਵਿਚ ਮਾਤ ਮਹਾਨਾ ਹੈ। ਮਾਤਲੋਕ ਹੋਏ ਪ੍ਰਕਾਸ਼। ਕਲਜੁਗ ਤੇਰਾ ਅੰਧ ਅੰਧੇਰ ਜਾਏ ਵਿਨਾਸ। ਆਪ ਚੁਕਾਏ ਮੇਰ ਤੇਰ, ਨਾ ਕੋਈ ਦਿਸੇ ਸੰਞ ਸਵੇਰ, ਸ਼ਬਦ ਸਰੂਪੀ ਏਕਾ ਮੰਡਲ ਏਕਾ ਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਸਰਬ ਰਹਾਏ ਮਾਤ ਪਤਾਲ ਅਕਾਸ਼। ਮਾਤ ਪਤਾਲ ਅਕਾਸ਼ਾ। ਹਰਿ ਰੱਖੇ ਸਾਚਾ ਵਾਸਾ। ਜਨ ਭਗਤਾਂ ਹੋਇਆ ਦਾਸਾ। ਹੱਥ ਫੜੇ ਸੱਚਾ ਕਾਸਾ। ਸ਼ਬਦ ਜਪਾਏ ਸਵਾਸ ਸਵਾਸਾ। ਮਾਨਸ ਜਨਮ ਕਰਾਏ ਰਹਿਰਾਸਾ। ਪੰਚਮ ਜੇਠ ਸ਼ਾਹ ਸ਼ਾਬਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਦਾਸਨ ਦਾਸਾ। ਦਾਸਨ ਦਾਸ ਗਰੀਬ ਨਿਮਾਣਾ। ਪ੍ਰਭ ਅਬਿਨਾਸ਼ੀ ਹਰਿ ਭਗਵਾਨਾ। ਗੁਰਮੁਖਾਂ ਦਇਆ ਕਮਾਏ ਲੱਭੇ ਸਚ ਟਿਕਾਣਾ। ਤਿੰਨਾਂ ਲੋਕਾਂ ਸਾਰ ਨਾ ਪਾਏ, ਸਿੰਘ ਸਿੰਘਾਸਣ ਡੇਰਾ ਲਾਏ, ਆਪ ਆਪਣੀ ਜੋਤ ਜਗਾਏ, ਨਾਲ ਲਿਆਏ ਸ਼ਬਦ ਬਬਾਣਾ। ਗੁਰਮੁਖ ਸਾਚੇ ਸੰਤ ਉਠਾਏ, ਅੰਤਮ ਵੇਲੇ ਲਏ ਮਿਲਾਏ, ਬਾਹੋਂ ਫੜ ਫੜ ਉਪਰ ਹਰਿ ਚੜ੍ਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਧਾਮ ਗੁਰ ਸੰਗਤ ਅੰਤਮ ਵਾਰ ਵਖਾਨਾ। ਸਾਚਾ ਧਾਮ ਹਰਿ ਨਿਆਰਾ। ਜਿਥੇ ਜਗੇ ਜੋਤ ਅਪਾਰਾ। ਕਿਆ ਕੋਈ ਜਾਣੇ ਜੀਵ ਗਵਾਰਾ। ਏਕਾ ਰੰਗ ਅਪਰ ਅਪਾਰਾ। ਪਹਿਲੋਂ ਮੰਗੇ ਨਾਨਕ ਰਾਏ ਸੱਚਾ ਸਚ ਅਪਾਰਾ। ਸਚ ਨਾਮ ਹਰਿ ਝੋਲੀ ਪਾਏ, ਭਰਿਆ ਸਚ ਭੰਡਾਰਾ। ਮਾਤਲੋਕ ਵਿਚ ਡੇਰਾ ਲਾਏ, ਸਰਗੁਣ ਕਰੇ ਖੇਲ ਅਪਾਰਾ। ਸਤਿਨਾਮ ਮੰਤਰ ਦ੍ਰਿੜਾਏ, ਲੱਖ ਚੁਰਾਸੀ ਭੁੱਲੇ ਜੀਵ ਗਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਤੇਰੀ ਓਟ ਰਖਾਈ ਨਰ ਹਰਿ ਨਿਰੰਕਾਰਾ। ਨਿਹਕਲੰਕ ਦਏ ਮਾਤ ਦੁਹਾਈ। ਸੁੱਤੀ ਰਹੀ ਜਗਤ ਲੋਕਾਈ। ਕਿਸੇ ਨਾ ਮਿਲਿਆ ਸਾਚਾ ਮਾਹੀ। ਅੰਤਮ ਵੇਲੇ ਪਾਏ ਫਾਹੀ। ਕਿਸੇ ਨਾ ਸਕੇ ਕੋਈ ਛੁਡਾਈ। ਸਾਚਾ ਦੇਸ ਸਾਚਾ ਭੇਸ ਭੁਲੇ ਨਰ ਨਰੇਸ਼ ਆਪ ਦਏ ਦੁਹਾਈ ਰਸਨ ਪੁਕਾਰਦਾ। ਪ੍ਰਭ ਪੰਚਮ ਜੇਠ ਖ਼ੁਸ਼ੀ ਮਨਾਈ, ਜਨ ਭਗਤਾਂ ਤਾਰਦਾ। ਜੋ ਜਨ ਆਏ ਚਾਈਂ ਚਾਈਂ, ਕਰ ਕਿਰਪਾ ਪਾਰ ਉਤਾਰਦਾ। ਪੰਚਮ ਜੇਠ ਦਰਸ ਦਿਖਾਏ ਦਇਆ ਕਮਾਏ, ਜੋ ਜਨ ਆਏ ਦੂਰ ਦੁਰਾਡਾ ਚਰਨ ਨਿਮਸਕਾਰਦਾ। ਗੁਰ ਪੂਰੇ ਜੋ ਜਨ ਨਿਮਸਕਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਦਰਸ਼ਨ ਦੇਵੇ ਅਗੰਮ ਅਪਾਰੇ। ਦੂਰ ਨੇੜੇ ਨਾ ਹਰਿ ਵਿਚਾਰੇ। ਨਗਰ ਖੇੜੇ ਕਾਇਆ ਘਰ ਪਸਾਰੇ। ਖੁਲ੍ਹੇ ਰੱਖੇ ਵਿਹੜੇ ਸੱਚੇ ਦਰ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੇ। ਨਰਾਇਣ ਨਰਿਆ, ਗੁਰ ਸੰਗਤ ਬੇੜਾ ਪਾਰ ਕਰਿਆ। ਬੇਮੁਖਾਂ ਦਰ ਆਏ ਡਰਿਆ। ਗੁਰਮੁਖ ਸਾਚੇ ਸਾਧ ਸੰਤ ਆਸਾ ਮਨਸਾ ਪੂਰ ਕਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਵਿਰਲੇ ਵਿਚ ਮਾਤ ਦੇ ਵਰਿਆ। ਆਸਾ ਮਨਸਾ ਹਰਿ ਜੀ ਪੂਰੇ। ਜੋ ਜਨ ਚਲ ਆਏ ਹਜ਼ੂਰੇ। ਆਤਮ ਜੋਤੀ ਦੇਵੇ ਨੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਖ ਆਪ ਵਟਾਇਆ, ਸਾਚਾ ਲੇਖ ਲਿਖਾਇਆ, ਸਤਿਜੁਗ ਕਰੇ ਕਾਰਜ ਪੂਰੇ। ਕਾਰਜ ਪੂਰਾ ਹਰਿ ਕਰਾਵਣਾ। ਝੂਠਾ ਤਖ਼ਤ ਰਾਜ ਕਾਜ ਪ੍ਰਭ ਅਬਿਨਾਸ਼ੀ ਆਪ ਮਿਟਾਵਣਾ। ਸਤਿਜੁਗ ਤੇਰਾ ਸਾਚਾ ਸਾਜਣ ਸਾਜ, ਸੱਚਾ ਧਰਮ ਆਪ ਚਲਾਵਣਾ। ਪ੍ਰਭ ਅਬਿਨਾਸ਼ੀ ਮਾਝਨ ਮਾਝ, ਸ਼ਬਦ ਅਵਾਜ਼ ਇਕ ਲਗਾਵਣਾ। ਸਿਰ ਪਹਿਨਾਏ ਸਾਚਾ ਤਾਜ, ਸ਼ਬਦ ਬਾਜ ਗੁਰਸਿਖ ਤੇਰੀ ਆਤਮ ਇਕ ਉਡਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵਾਰੀ ਧਾਰੀ ਭੇਖ, ਜਿਉਂ ਬਲ ਦਵਾਰੇ ਬਾਵਨਾ। ਅਮਾਮ ਮਹਿੰਦੀ ਕੀ ਕਰੇ ਵਿਚਾਰਾ। ਦਿਸ਼ਾ ਲਹਿੰਦੀ ਹੋਏ ਖੁਆਰਾ। ਨਿਹਕਲੰਕ ਨਰਾਇਣ ਨਰ ਲਿਆ ਅਵਤਾਰਾ। ਵੇਲਾ ਅੰਤ ਨਾ ਕੋਈ ਛੁਡਾਏ, ਹੱਥੀਂ ਪੈਰੀਂ ਜੰਜ਼ੀਰ ਵੱਜਾ ਭਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਅਪਰ ਅਪਾਰਾ। ਵੱਜਾ ਜੰਜ਼ੀਰ ਤਨ ਬੱਧਿਆ। ਪੂਰਾ ਹਰਿ ਕਿਸੇ ਨਾ ਲੱਧਿਆ। ਆਪਣੇ ਦਰ ਘਰ ਵਲੀ ਸਖੀ ਸੁਲਤਾਨ ਹਰਿ ਸਾਚੇ ਸਾਚਾ ਸੱਦਿਆ। ਚਾਰ ਕੁੰਟ ਜਾਏ ਕਰ ਸਰ, ਆਪ ਵਹਾਏ ਇਕੋ ਲਾਲ ਨਦੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਸੋਹੰ ਸ਼ਬਦ ਧਾਗੇ ਨਾਲ ਬੱਧਿਆ। ਸੋਹੰ ਸ਼ਬਦ ਤੇਰੀ ਸਾਚੀ ਡੋਰੀ। ਪੀਰ ਫ਼ਕੀਰ ਕੋਈ ਨਾ ਸਕੇ ਤੋੜੀ। ਅੱਗੇ ਕੋਈ ਨਾ ਸਕੇ ਇਹਨੂੰ ਬਹੁੜੀ। ਗਿਆਨੀ ਧਿਆਨੀ ਵਡ ਵਿਦਵਾਨੀ ਕਲਜੁਗ ਥੱਕੇ ਅੱਕੇ ਪਏ, ਕੋਈ ਨਾ ਫੜੇ ਚੜ੍ਹ ਕੇ ਸਾਚੀ ਪੌੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜੋਤ ਧਰ ਤਿੰਨਾਂ ਲੋਕਾਂ ਇਕ ਲਗਾਈ ਸੋਹੰ ਸੱਚੀ ਪੌੜੀ। ਪੈਰੀਂ ਬੇੜੀ ਹੱਥਕੜੀ ਹੈ। ਬੁੱਢੇ ਸ਼ੇਖ਼ ਮੂੰਹ ਵਿਚ ਨੜੀ ਹੈ। ਸ਼ਬਦ ਕਟਾਰੀ ਨਿਹਕਲੰਕ ਮਾਝੇ ਦੇਸ ਹੱਥ ਵਿਚ ਫੜੀ ਹੈ। ਫੇਰੀ ਜਾਏ ਆਪ ਬਹਾਰੀ, ਸਾਚੇ ਤੋਲ ਤੋਲੇ ਨਾ ਕੋਈ ਰੱਖੇ ਸੇਰ ਧੜੀ ਹੈ। ਨਾ ਕੋਈ ਅੱਗੋਂ ਉਠ ਕੇ ਬੋਲੇ। ਪ੍ਰਭ ਅਬਿਨਾਸ਼ੀ ਵਸਿਆ ਵਿਚ ਨੀਲੇ ਚੋਲੇ। ਅਗਾਧ ਬੋਧ ਭੇਵ ਭੇਖਣੀ ਸਾਰੇ ਖੋਲ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਸੁਲਤਾਨ ਵਡ ਰਾਜਾਨ ਬੇਈਮਾਨ ਬੰਨ੍ਹ ਲਿਆਏ ਬਣਾਏ ਚਰਨ ਗੋਲੇ। ਚਰਨ ਗੋਲੇ ਲਏ ਬਣਾ। ਸਾਚੇ ਢੋਲੇ ਸ਼ਬਦ ਸੁਣਾ। ਨੀਲੇ ਚੋਲੇ ਪ੍ਰਭ ਅਬਿਨਾਸ਼ੀ ਤਨ ਛੁਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਮਤ ਨਬੀ ਰਸੂਲ ਦੀ ਆਪਣੇ ਭਾਣੇ ਲਏ ਚਲਾ। ਸਾਚਾ ਭਾਣਾ ਹਰਿ ਚਲਾਣਾ। ਦੂਜਾ ਨਾ ਕੋਈ ਵਿਚ ਰਖਾਣਾ। ਤੀਜਾ ਨਾ ਕੋਈ ਦਿਸੇ ਟਿਕਾਣਾ। ਚੌਥਾ ਯਾਰ ਆਪ ਮਿਟਾਣਾ। ਪੰਜਾਂ ਸਿਰ ਹਰਿ ਤਾਜ ਰਖਾਣਾ। ਵਾਲੀ ਹਿੰਦ ਸਰਨ ਲਗਾਣਾ। ਪ੍ਰਭ ਅਬਿਨਾਸ਼ੀ ਸਦ ਬਖ਼ਸ਼ਿੰਦ, ਚਾਰ ਵਰਨਾ ਮਾਣ ਦਵਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਿੰਘਾਸਣ ਬੈਠ ਸ੍ਰਿਸ਼ਟ ਸਬਾਈ ਤੇਰਾ ਲੇਖ ਆਪਣੀ ਹੱਥੀਂ ਆਪ ਲਿਖਾਣਾ। ਦਿੱਲੀ ਤਖ਼ਤ ਹਰਿ ਬਰਾਜੇ। ਪਹਿਲੋਂ ਕਰੇ ਖੇਲ ਦੇਸ ਮਾਝੇ। ਫੇਰ ਉਠਾਏ ਰਾਜਨ ਰਾਜੇ। ਸੋਹੰ ਸ਼ਬਦ ਮਾਰੇ ਵਾਜੇ। ਆਪ ਚੜ੍ਹਾਏ ਚਿੱਟੇ ਤਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰਾ ਆਪੇ ਸਾਜਣ ਸਾਜੇ। ਦਿੱਲੀ ਜਾਏ ਚਰਨ ਛੁਹਾਵਣਾ। ਸਾਧ ਸੰਤ ਸਰਬ ਉਠਾਵਣਾ। ਸਾਚੇ ਕੰਤ ਮੇਲ ਮਿਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਰੈਣ ਅੰਧੇਰੀ, ਧੂੰਆਂ ਧਾਰ ਸਰਬ ਸੰਸਾਰ, ਆਪੇ ਆਪ ਹਟਾਵਣਾ। ਪੈਰੀਂ ਵੱਜੇ ਜੰਜ਼ੀਰਾ। ਵੇਖੇ ਹਾਲ ਹਰਿ ਫ਼ਕੀਰਾ। ਆਪੇ ਬਣੇ ਸ਼ਾਹ ਹਕੀਰਾ। ਉਤੋਂ ਸਿਰ ਤੋਂ ਲੱਥਾ ਚੀਰਾ। ਨਾ ਦੇਵੇ ਕੋਈ ਧੀਰਾ। ਬੁੱਢੀ ਹੋਈ ਸਦੀ ਚੌਧਵੀਂ, ਲੱਕੀਂ ਹੋਣ ਪੀੜਾਂ। ਤੁਰਿਆ ਜਾਏ ਨਾ ਮੁੜਿਆ ਜਾਏ, ਕਲਜੁਗ ਅੰਤਮ ਵੇਲੇ ਰੁੜ੍ਹਿਆ ਜਾਏ, ਆਤਮ ਲੱਗਾ ਹੰਕਾਰੀ ਕੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਬੰਨ੍ਹਣ ਆਇਆ ਬੀੜਾ। ਪਹਿਲੇ ਹੱਥ ਹੱਥਕੜੀ ਖੋਲ੍ਹੇ। ਜੋਤ ਸਰੂਪੀ ਹਰਿ ਜੀ ਬੋਲੇ। ਭਾਗ ਲੱਗਾ ਨੀਲੇ ਚੋਲੇ। ਆਪ ਬਣਾਏ ਧਰਮ ਰਾਏ ਦੇ ਸਾਰੇ ਗੋਲੇ। ਪਹਿਲੀ ਹਾੜੀ ਪਾਏ ਸਾਰੇ ਧਰਮ ਰਾਏ ਸਾਚੇ ਡੋਲੇ। ਆਪਣੀ ਹੱਥੀਂ ਤੁਲਾਏ, ਮੁੱਲ ਕੋਈ ਨਾ ਪਾਏ, ਜਿਉਂ ਭੋ ਛੋਲੇ। ਨਾ ਕੋਈ ਮੁੱਲ ਨਾ ਕੋਈ ਕੀਮਤ, ਪ੍ਰਭ ਅਬਿਨਾਸ਼ ਪ੍ਰਗਟ ਹੋਇਆ ਵਡ ਗੁਣੀ ਗਨੀਮਤ। ਪਰਖਣ ਆਇਆ ਸਚ ਘਸਵਟੀ, ਨਾਲ ਲਿਆਇਆ ਕਲਜੁਗ ਪਾਪੀ ਤੇਰੀ ਜ਼ੀਨਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਾਣਾ ਆਪੇ ਪਾਇਆ, ਅੰਧਾ ਕਾਣਾ ਆਪ ਅਖਵਾਇਆ, ਕਿਸੇ ਘਰ ਨਾ ਦਿਸੇ ਕੋਈ ਜ਼ੀਨਤ। ਪ੍ਰਭ ਅੰਧਾ ਜਗਤ ਅੰਧੇਰਾ। ਕਲਜੁਗ ਤੇਰਾ ਭਾਗ ਮੰਦਾ, ਨਿਹਕਲੰਕ ਪਾਇਆ ਫੇਰਾ। ਆਪੇ ਪਰਖੇ ਪਾਪੀ ਗੰਦਾ, ਚੁਕਾਏ ਹੇਰਾ ਫੇਰਾ। ਗੁਰਮੁਖਾਂ ਤੋੜੇ ਆਤਮ ਜੰਦਾ, ਆਤਮ ਆਸਣ ਲਾਏ ਡੇਰਾ। ਆਪ ਉਪਜਾਏ ਪਰਮਾਨੰਦਾ, ਨਾ ਲਾਏ ਦੇਰਾ। ਨਾਲ ਲਿਆਇਆ ਸੋਹੰ ਸ਼ਬਦ ਸਾਚਾ ਰੰਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਕਰਾਏ ਸੰਞ ਸਵੇਰਾ। ਖੱਬੇ ਮੁਹੰਮਦ ਸੱਜੇ ਈਸਾ। ਦੋਹਾਂ ਦਾ ਨੰਗਾ ਦਿਸੇ ਸੀਸਾ। ਪ੍ਰਗਟ ਹੋਇਆ ਹਰਿ ਜਗਦੀਸ਼ਾ। ਭੇਵ ਖੁਲ੍ਹਾਏ ਅੰਤ ਕਰਾਏ, ਸਾਚੇ ਲੇਖ ਲਿਖਾਏ ਬੀਸ ਇਕੀਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਾਰ ਕੁੰਟ ਏਕਾ ਛਤਰ ਝੁਲਾਏ ਸੀਸਾ। ਲਾਲ ਰੰਗ ਸ਼ਾਹ ਫਰੰਗੀ। ਅੰਤਮ ਵੇਲੇ ਆਏ ਤੰਗੀ। ਪਿਛੋਂ ਪਿੱਠ ਹੋਈ ਨੰਗੀ। ਸਾਚੀ ਦਾਤ ਨਾ ਪ੍ਰਭ ਦਰ ਮੰਗੀ। ਆਪੇ ਭੰਨੇ ਕੱਚੀ ਵੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਫਾਸੀ ਗਲ ਵਿਚ ਪਾਈ ਜਿਉਂ ਕ੍ਰਿਸਤੂ ਆਈ ਤੰਗੀ। ਚੜ੍ਹਿਆ ਫਾਸੀ ਮਰੀਯਮ ਜਾਇਆ। ਇਕੋ ਪੂਤ ਖ਼ੁਦਾ ਨੇ ਜਾਇਆ। ਸਾਚਾ ਸੂਤ ਤਾਣਾ ਪੇਟਾ ਇਕ ਰਖਾਇਆ। ਧੁਰਦਰਗਾਹੀ ਵਿਚ ਮਾਤ ਖੇਲ ਖਲਾਇਆ। ਹਰਿ ਸਾਚਾ ਦੂਤ ਉਠੇ, ਗੇੜਾ ਜਗਤ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਪਣਾ ਆਪੇ ਖੇਲ ਰਚਾਇਆ। ਕਾਲਾ ਮੁਹੰਮਦ ਕਾਲੀ ਧਾਰ। ਚਲਦੀ ਜਾਏ ਵਿਚ ਸੰਸਾਰ। ਅੰਤਮ ਪੈਣੀ ਡਾਹਢੀ ਮਾਰ। ਹਾਡੀ ਹਾਡੀ ਕਰੇ ਕਰਤਾਰ। ਬਣੇ ਸੱਚਾ ਗਾਡੀ, ਚੁੱਕ ਲੈ ਜਾਏ ਧਰਮ ਰਾਏ ਦੇ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਆਪ ਚੁਕਾਏ, ਨਾ ਕਰੇ ਕੋਈ ਉਧਾਰ। ਨਾ ਕਰੇ ਕੋਈ ਉਧਾਰਾ। ਨਾਲ ਰਖਾਏ ਚਾਰ ਯਾਰਾ। ਸੰਗ ਮੁਹੰਮਦ ਹੋਏ ਖ਼ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਫੇਰੇ ਚਾਰ ਚੁਫੇਰੇ ਤਿੱਖਾ ਆਰਾ। ਪ੍ਰਗਟ ਹੋਏ ਘਨਕਪੁਰ ਵਾਸੀ। ਦੋਹਾਂ ਧਿਰਾਂ ਚਾੜ੍ਹੇ ਫਾਸੀ। ਬੇਮੁਖ ਹੱਸਣ ਕਰ ਕਰ ਹਾਸੀ। ਨਾਲ ਰਲਾਏ ਆਪ ਫ਼ਰਾਂਸੀ। ਮੇਟ ਮਿਟਾਏ ਮਦਿਰਾ ਮਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਹੋਇਆ ਦਾਸੀ। ਆਪ ਉਠਾਏ ਸ਼ਾਹ ਫ਼ਰਾਂਸੀ। ਏਧਰ ਉਠਣ ਪੰਡਤ ਕਾਂਸੀ। ਭਾਰਤ ਮਾਤ ਨਿਹਕਲੰਕ ਮੰਗਣ ਆਈ ਸਾਚੀ ਦਾਤ, ਹੋਏ ਚਰਨ ਦਾਸੀ। ਏਕਾ ਦੇ ਸ਼ਬਦ ਵਡ ਕਰਾਮਾਤ, ਲਾਹ ਮੇਰੀ ਕਲਜੁਗ ਅੰਤਮ ਉਦਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਅਟਲ ਅਚਲ ਸ੍ਰਿਸ਼ਟ ਸਬਾਈ ਅੰਤ ਵਿਨਾਸੀ। ਅੰਤ ਵਿਨਾਸੇ ਸ੍ਰਿਸ਼ਟ ਸਬਾਈ। ਚਾਰੋਂ ਕੁੰਟ ਪਏ ਦੁਹਾਈ, , ਨਿਹਕਲੰਕ ਤੇਰੀ ਵਡ ਵਡਿਆਈ। ਏਕਾ ਜੋਤ ਹੋਈ ਰੁਸ਼ਨਾਈ। ਕਲਜੁਗ ਜੀਵਾਂ ਕੋਈ ਸਾਰ ਨਾ ਪਾਈ। ਹੰਝੂਆਂ ਮੂੰਹ ਧੋਵਨ, ਨਾ ਕੋਇ ਲਏ ਬਚਾਈ। ਸਿਰ ਦੇ ਵਾਲ ਸਾਰੇ ਖੋਹਵਣ, ਕੁਰਾਨ ਅੰਜ਼ੀਲ ਵੇਦ ਪੁਰਾਨ ਖਾਣੀ ਬਾਣੀ ਨਾ ਕੋਈ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਨਾਮ ਚਾਰ ਕੁੰਟ ਕਰੇ ਦੁਹਾਈ। ਵੇਦ ਪੁਰਾਨਾਂ ਤੁੱਟਾ ਲੱਕ। ਪ੍ਰਭ ਅਬਿਨਾਸ਼ੀ ਮਾਤਲੋਕ ਵਿਚੋਂ ਬਾਹਰ ਕਰਾਏ ਧੱਕ। ਕੋਇ ਨਾ ਹੋਏ ਸਹਾਏ, ਸਾਰੇ ਗਏ ਥੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਪਾਉਣ ਆਇਆ, ਸ਼ਬਦ ਸਰੂਪੀ ਨਕੇਲ ਨੱਕ। ਕੁਰਾਨ ਅੰਜ਼ੀਲ ਸਰਬ ਪੁਕਾਰੇ। ਅੰਤਮ ਵੇਲੇ ਧਾਹਾਂ ਮਾਰੇ। ਦੋਵੇਂ ਬਾਹਵਾਂ ਕਰ ਕਰ ਵਾਜਾਂ ਮਾਰੇ। ਹੋਣਾ ਦਰ ਦਰ ਘਰ ਘਰ ਸਰਬ ਖੁਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੇ। ਕੁਰਾਨ ਕੁਰਲਾਈ ਦਏ ਦੁਹਾਈ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਨਿਹਕਲੰਕ ਨਰਾਇਣ ਨਰ ਸਾਚੀ ਜੋਤ ਮਾਤ ਜਗਾਈ। ਨੀਲਾ ਚੋਲਾ ਤਨ ਛੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਭਵਿਖਤ ਆਪਣਾ ਆਪ ਰਿਹਾ ਖੁਲ੍ਹਾਈ। ਗੁਰ ਸੰਗਤ ਗੁਰ ਚਰਨ ਧਿਆਨ ਰਖਾਵੇ। ਪੂਰਨ ਇਛਿਆ ਪ੍ਰਭ ਆਪ ਕਰਾਵੇ। ਸੋਹੰ ਸ਼ਬਦ ਸਚ ਦਾਤ ਹਰਿ ਝੋਲੀ ਪਾਵੇ ਭਿਛਿਆ, ਖਾਲੀ ਕੋਈ ਨਾ ਜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਦਰ ਆਈ ਸੰਗਤ ਜੁਗਾਂ ਜੁਗਾਂ ਦੀ ਵਿਛੜੀ ਰੁਠੜੀ ਆਪੇ ਆਣ ਮਨਾਵੇ। ਆਪ ਬਣਾਏ ਗੁਰਸਿਖ ਦੁਲਾਰਾ। ਕਿਰਪਾ ਕਰ ਹਰਿ ਨਿਰੰਕਾਰਾ। ਦੇਵੇ ਵਰ ਸੋਹੰ ਸ਼ਬਦ ਅਪਰ ਅਪਾਰਾ। ਆਤਮ ਭੰਡਾਰਾ ਦੇਵੇ ਭਰ, ਨਾ ਖ਼ਾਲੀ ਦਿਸੇ ਗੁਰਸਿਖ ਤੇਰੀ ਕਾਇਆ ਤਨ ਸੱਚਾ ਗੁਰਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਿਥੇ ਵਸੇ ਲਾ ਆਸਣ ਭਾਰਾ। ਆਏ ਦਰ ਬਣ ਭਿਖਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਪੰਚਮ ਜੇਠ ਪਹਿਲੀ ਵਾਰੀ। ਸਾਚੀ ਦੇਵੇ ਨਾਮ ਸੁਗਾਤ ਵਡ ਦਾਤ, ਬਣੇ ਆਪ ਜਨ ਭਗਤ ਚਰਨ ਪਨਿਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਣੇ ਬਿਰਧ ਬਾਲ ਨੌਜਵਾਨ ਅੰਞਾਣਿਆਂ ਬੁਢੀ ਮਾਂ ਨੌਜਵਾਨ ਮੁਟਿਆਰ ਧੀ ਕਵਾਰੀ। ਸਾਰੇ ਰੰਗ ਆਪੇ ਵਸੇ। ਇਕੋ ਰਾਹ ਸਾਚਾ ਦੱਸੇ। ਚਰਨ ਪ੍ਰੀਤੀ ਸਾਚੀ ਰੀਤੀ, ਦੋ ਜਹਾਨ ਮਿਲੇ ਸੱਚੀ ਸਰਦਾਰੀ। ਦੋ ਜਹਾਨਾਂ ਦੇਵੇ ਮਾਣ। ਪਹਿਲੋਂ ਬਖ਼ਸ਼ੇ ਚਰਨ ਧਿਆਨ। ਆਤਮ ਦੇਵੇ ਬ੍ਰਹਮ ਗਿਆਨ। ਜੋ ਜਨ ਮੰਗਣ ਆਏ ਸੋਹੰ ਦਾਨ। ਆਤਮ ਕਾਇਆ ਰੰਗਣ ਆਏ, ਪ੍ਰਭ ਅਬਿਨਾਸ਼ੀ ਅੱਗੇ ਬਣ ਕੇ ਸੱਚਾ ਕਾਹਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਜਨ ਆਪ ਕਰਾਇਆ। ਸਾਚਾ ਸੱਜਣ ਆਪ ਅਖਵਾਇਆ, ਚਰਨ ਧੂੜ ਕਰਾਏ ਸੱਚਾ ਇਸ਼ਨਾਨ। ਚਰਨ ਧੂੜੀ ਸਾਚੀ ਨੁਹਾਓ। ਸੋਹੰ ਸ਼ਬਦ ਰਸਨਾ ਗਾਓ। ਪਰਮ ਪੁਰਖ ਪਰਮੇਸ਼ਵਰ ਪ੍ਰਭ ਅਬਿਨਾਸ਼ੀ ਸਾਚਾ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਘਰ ਜਾਏ ਭੁੱਲ ਨਾ ਜਾਓ। ਘਰ ਜਾਏ ਮੂਲ ਨਾ ਭੁਲਣਾ। ਕਲਜੁਗ ਮਾਇਆ ਵਿਚ ਨਾ ਰੁਲਣਾ। ਭਾਗ ਲਗਾਉਣਾ ਆਪਣੀ ਕੁਲਨਾ। ਪ੍ਰਭ ਧੋਵੇ ਸੱਚੇ ਝੂਠੇ ਦਾਗ, ਨਾ ਲੈਂਦਾ ਕੋਈ ਮੁਲਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚਾ ਹੱਟ ਖੁਲ੍ਹਾਏ, ਚੌਦਾਂ ਲੋਕਾਂ ਮਾਣ ਦਵਾਇਆ ਦਰ ਦਵਾਰਾ ਏਕਾ ਖੁਲ੍ਹਣਾ। ਨਿਹਕਲੰਕ ਨਰਾਇਣ ਨਰ, ਸੋਹੰ ਕੰਡੇ ਗੁਰਮੁਖ ਸਾਚੇ ਸੰਤ ਜਨੋਂ, ਕਲਜੁਗ ਅੰਤਮ ਵੇਲੇ ਪੂਰੇ ਤੋਲ ਤੁਲਨਾ। ਪ੍ਰਭ ਦੋਵੇਂ ਭੁਜਾ ਉਠਾਇੰਦਾ। ਤੀਜੀ ਗੁਰ ਸੰਗਤ ਨਾਲ ਰਲਾਇੰਦਾ। ਚੌਥਾ ਮਨੀ ਸਿੰਘ ਮਾਣ ਦਵਾਇੰਦਾ। ਚਾਰੇ ਭੁਜਾਂ ਹਰਿ ਕਰਤਾਰ, ਚਤਰਭੁਜ ਆਪ ਅਖਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਿਹਾਰਾ ਕੀਆ ਪੰਚਮ ਜੇਠ ਖ਼ੁਸ਼ੀਆਂ ਨਾਲ ਲੋਕਮਾਤ ਮਨਾਇੰਦਾ। ਉਠਾਏ ਭੁਜ ਵਡ ਬਲਕਾਰੀ। ਨਿਹਕਲੰਕ ਨਰ ਅਵਤਾਰੀ। ਸ਼ਬਦ ਖੰਡਾ ਫੜੇ ਹੱਥ ਦੋ ਧਾਰੀ। ਸਤਿਜੁਗ ਸਾਚਾ ਇਕੋ ਅੱਖਰ ਪੜ੍ਹੇ, ਸੋਹੰ ਸ਼ਬਦ ਅਪਰ ਅਪਾਰੀ। ਪੰਜੇ ਚੋਰ ਦਰ ਦਵਾਰੇ ਰਹਿਣ ਖੜ੍ਹੇ, ਕਰਦੇ ਰਹਿਣ ਨਿਮਸਕਾਰੀ। ਸਾਚੇ ਪੌੜੇ ਗੁਰਸਿਖ ਸਾਚਾ ਚੜ੍ਹੇ, ਪ੍ਰਭ ਖਿੱਚ ਲਿਆਏ ਚਰਨ ਦਵਾਰੀ। ਕਲਜੁਗ ਜੀਵ ਵਹਿੰਦੇ ਵਹਿਣ ਹੜ੍ਹੇ, ਆਪ ਵਹਾਏ ਵਹਿੰਦੀ ਧਾਰੀ। ਸ਼ਬਦ ਸਰੂਪੀ ਰਾਜੇ ਰਾਣੇ ਫੜੇ, ਗਲ ਕੁਆਏ ਪਾਏ ਭਾਰੀ। ਗੁਰਮੁਖਾਂ ਰੱਖੇ ਏਕਾ ਧੜੇ, ਨਾ ਆਏ ਪਾਸਾ ਹਾਰੀ। ਸਚ ਚੁਬਾਰੇ ਆਪੇ ਚੜ੍ਹੇ, ਸ਼ਬਦ ਹਲੂਣਾ ਦੇਵੇ ਭਾਰੀ। ਬੇਮੁਖ ਅੰਤਮ ਸਾਰੇ ਝੜੇ, ਦੂਰ ਦੁਰਾਡੇ ਪਾਏ ਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਤੇਰੀ ਕਾਰੀ। ਸਚ ਸਿੰਘਾਸਣ ਮਾਤ ਧਰਾਇਆ। ਪ੍ਰਭ ਅਬਿਨਾਸ਼ੀ ਫੇਰਾ ਪਾਇਆ। ਧਰਤ ਮਾਤ ਤੇਰਾ ਦੀਪਕ ਸੱਚਾ, ਸੱਚਾ ਥਾਲ ਵਿਚ ਮਾਤ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਚਾਰੋਂ ਤਰਫ ਫੇਰਾ ਲਾਇਆ। ਫਿਰੇ ਹਰਿ ਚਾਰ ਚੁਫੇਰੇ। ਸ੍ਰਿਸ਼ਟ ਸਬਾਈ ਆਈ ਘੇਰੇ। ਨਿਹਕਲੰਕ ਕਲ ਜੋਤ ਪ੍ਰਗਟਾਏ, ਆਪ ਦਵਾਏ ਉਲਟੇ ਗੇੜੇ। ਸਾਚਾ ਸ਼ਬਦ ਡੰਕ ਵਜਾਈ, ਉਜੜ ਜਾਣ ਨਗਰ ਖੇੜੇ। ਰਾਓ ਰੰਕ ਖ਼ਾਕ ਮਿਲਾਈ, ਸਾਚਾ ਭੇੜ ਹਰਿ ਜੀ ਭੇੜੇ। ਗੁਰਮੁਖ ਆਤਮ ਤਾਕ ਖੁਲ੍ਹਾਈ, ਕਰੇ ਰੁਸ਼ਨਾਈ ਕਾਇਆ ਵਿਹੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਤੇਰੀ ਸੁਣ ਪੁਕਾਰ ਨਿਹਕਲੰਕ ਆਇਆ ਕਰਨ ਨਬੇੜੇ। ਕਰੇ ਨਬੇੜਾ ਸੱਚਾ ਜੋਗੀ। ਸਾਚਾ ਰਸ ਪ੍ਰਭ ਦਰ ਭੋਗੀ। ਮਿਟਾਉਣ ਆਇਆ ਹੰਗਤਾ ਰੋਗੀ। ਮਿਲਾਉਣ ਆਇਆ ਭਗਤ ਸੰਜੋਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਏ। ਧਰਤ ਮਾਤ ਦਏ ਵਡਿਆਏ। ਸਤਿਜੁਗ ਸਾਚਾ ਪੂਤ ਤੇਰੀ ਗੋਦ ਬਿਠਾਏ। ਨਾਲ ਰਲਾਏ ਸੋਹੰ ਸ਼ਬਦ ਸਾਚਾ ਦੂਤ, ਚਾਰ ਕੁੰਟ ਡੰਕ ਵਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਸਮਾਏ। ਧਰਤ ਮਾਤ ਹੋ ਖੁਸ਼ਹਾਲ। ਪ੍ਰਭ ਲੱਭਣ ਆਇਆ ਸਾਚੇ ਲਾਲ। ਗੁਰਮੁਖ ਸਾਚੇ ਲਏ ਸੰਭਾਲ। ਤੋੜੀ ਜਾਏ ਜਗਤ ਜੰਜ਼ਾਲ। ਚਰਨ ਪ੍ਰੀਤੀ ਜੋੜੀ ਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਨਿਭਾਏ ਆਪਣੇ ਨਾਲ। ਨਿਭਦੀ ਜਾਏ ਲੱਗੀ ਤੋੜ। ਵੇਲੇ ਅੰਤ ਨਾ ਹਰਿ ਛੁੱਟੇ, ਨਾ ਕਰੇ ਤੋੜ ਵਿਛੋੜ। ਬੇਮੁਖਾਂ ਹਰਿ ਆਪੇ ਕੁੱਟੇ, ਮਾਰੇ ਸ਼ਬਦ ਹਥੌੜ। ਦੋਵੇਂ ਹੱਥੀਂ ਕਰੇ, ਆਪੇ ਝੁੱਗਾ ਚੌੜ। ਕਲਜੁਗ ਜੀਵਾਂ ਚੋਗ ਨਿਖੁੱਟੇ, ਨਾ ਸਕੇ ਕੋਈ ਬਹੁੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਅੰਤਮ ਦਇਆ ਕਮਾਏ, ਅੰਮ੍ਰਿਤ ਮੇਘ ਆਪ ਬਰਸਾਏ, ਕਲਜੁਗ ਅੰਤਮ ਲੱਗੀ ਔੜ। ਆਪੇ ਮੁਲਾਂ ਆਪੇ ਕਾਜ਼ੀ। ਬਣ ਕੇ ਆਇਆ ਸੱਚਾ ਹਾਜੀ। ਪੰਚਮ ਵੇਲੇ ਪੜ੍ਹੇ ਨਿਮਾਜ਼ੀ। ਮੇਟ ਮਿਟਾਏ ਵਡੇ ਵੱਡੇ ਸ਼ਾਹ ਗਾਜ਼ੀ। ਇਕੋ ਸੱਚਾ ਰਾਹ ਵਖਾਏ, ਸ੍ਰਿਸ਼ਟ ਸਬਾਈ ਜਿਸ ਸਾਜਨ ਸਾਜੀ। ਦੂਸਰ ਕੋਈ ਦਿਸ ਨਾ ਆਏ, ਪੰਚਮ ਜੇਠ ਚਾਰ ਕੁੰਟ ਸੋਹੰ ਸ਼ਬਦ ਪ੍ਰਭ ਭੇਜੇ ਭਾਜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਣ ਤਾਣ ਰਖਾਏ, ਜੋ ਜਨ ਆਏ ਦਰਸ਼ਨ ਪਾਏ, ਖ਼ੁਸ਼ੀਆਂ ਨਾਲ ਜਾਏ ਘਰ, ਆਪੇ ਰਿਹਾ ਰਾਜੀ। ਆਪਣਾ ਘਰ ਜਿਸ ਪਛਾਨਾ। ਦੋ ਜਹਾਨਾਂ ਵਿਚ ਮਾਨਾ। ਜਿਥੇ ਵਸੇ ਹਰਿ ਭਗਵਾਨਾ। ਇਕੋ ਘਰ ਇਕੋ ਦਰ, ਜੋਤ ਸਰੂਪੀ ਖੇਲ ਮਹਾਨਾ। ਕਲਜੁਗ ਜੀਵ ਭੁੱਲੇ ਫਿਰਦੇ, ਮਾਇਆ ਝੂਠੀ ਅਗਨ ਲੂਠੀ ਮੂਧੀ ਹੋਈ ਆਤਮ ਠੂਠੀ, ਨਾ ਕੋਈ ਕਰੇ ਪਛਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੋਹੰ ਸ਼ਬਦ ਜਾਮ ਪਿਲਾਏ, ਆਤਮ ਜੋਤੀ ਰੱਖੇ ਸਦਾ ਮਸਤਾਨਾ। ਸਾਚੀ ਜੋਤੀ ਲਾਏ ਘੋਟਾ। ਹੱਥ ਵਿਚ ਫੜਿਆ ਸੋਹੰ ਸੋਟਾ। ਨਾ ਇਹ ਪਤਲਾ ਨਾ ਇਹ ਮੋਟਾ। ਤੇਰਾ ਬੰਨ੍ਹੇ ਹਰਿ ਲੰਗੋਟਾ। ਵਿਚੋਂ ਮਾਤ ਕੱਢੇ ਬਾਹਰ, ਮਾਰ ਮਾਰ ਹੰਕਾਰੀ ਸੋਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਪਰਖਣ ਆਇਆ ਧਰਤ ਮਾਤ ਤੇਰਾ ਕਿਹੜਾ ਸਪੂਤ ਖਰਾ ਖੋਟਾ। ਖੋਟਾ ਖਰਾ ਆਪੇ ਪਰਖੇ। ਧਰਤ ਮਾਤ ਅੰਤਮ ਵੇਲੇ ਮੂਲ ਨਾ ਹਰਖੇ। ਆਪ ਚੜ੍ਹਾਏ ਸੋਹੰ ਸ਼ਬਦ ਸਾਚੇ ਚਰਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਢਾਹੇ ਚਾਰ ਚੁਫੇਰੇ ਕੰਧਾਂ, ਗੁਰਮੁਖਾਂ ਆਤਮ ਅੰਮ੍ਰਿਤ ਬਰਖੇ। ਬਰਖੇ ਅੰਮ੍ਰਿਤ ਆਤਮ ਧਾਰ। ਡਿਗੇ ਕਵਲ ਮਝਾਰ। ਕਵਲ ਨਾਭ ਹੋਏ ਉਜਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ। ਗੁਰਮੁਖ ਅੰਤਮ ਕਰ ਵਿਚਾਰ। ਸ਼ਬਦ ਡੰਕ ਵੱਜੇ ਸੰਸਾਰ। ਪ੍ਰਭ ਅਬਿਨਾਸ਼ੀ ਖੇਲ ਕੀਆ ਪੰਚਮ ਜੇਠ ਅਚਰਜ਼ ਅਪਾਰ। ਆਪ ਮਿਟਾਏ ਵਡ ਵਡ ਸੇਠ, ਸੋਹੰ ਡੰਡਾ ਸਿਰ ਲੱਗੇ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕੋਈ ਨਾ ਪਾਵੇ ਸਾਰ। ਆਪ ਸਮਝਾਵੇ ਦੇਵੇ ਮਤ। ਸੋਹੰ ਸ਼ਬਦ ਦੱਸੇ ਸਾਚਾ ਤਤ। ਸੱਚਾ ਬੀਜ ਬਿਜਾਏ ਗੁਰਮੁਖ ਸਾਚੇ ਤੇਰੀ ਆਤਮ ਵਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੂਤਰ ਆਪੇ ਕੱਤੇ ਸੋਹੰ ਚਰਖਾ ਕਤ। ਸਾਚੀ ਸੇਵਾ ਗੁਰ ਪੂਰੇ ਲਾਈ। ਸ਼ਬਦ ਡੰਡਾ ਗੁਰ ਸੰਗਤ ਲਿਆਈ। ਤਰਨ ਤਾਰਨ ਭੇਟ ਚੜ੍ਹਾਈ। ਅਚਰਜ ਖੇਲ ਹਰਿ ਵਰਤਾਈ। ਧਰਤ ਮਾਤ ਤੇਰੇ ਉਤੇ ਰੱਖ, ਤੀਰ ਕਮਾਨ ਸੋਹਣੀ ਬਣਾਈ। ਇਕੋ ਰਗੜਾ ਆਪੇ ਲਾਇਆ, ਜਗਤ ਝਗੜਾ ਵਾਹ ਵਾਹ ਪਾਇਆ। ਨਾ ਕੋਈ ਸਕੇ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਜਾਣੇ ਕਿਆ ਕੋਈ ਪਛਾਣੇ, ਕਰੇ ਕਰਾਏ ਖੇਲ ਆਪਣੇ ਆਪ ਰਘੁਰਾਈ। ਤਰਨਤਾਰਨ ਕਰ ਵਿਹਾਰਾ। ਫੇਰ ਹੋਇਆ ਘੋੜ ਅਸਵਾਰਾ। ਸੰਤ ਮਨੀ ਸਿੰਘ ਤੇਰਾ ਮੱਲਿਆ ਆਣ ਦਵਾਰਾ। ਚਾਰੋਂ ਕੁੰਟ ਉਚ ਮਹੱਲ ਮੰਦਰ ਅਟਾਰੀ, ਨਾ ਵੱਸਿਆ ਕਿਸੇ ਮੰਦਰ ਮਸੀਤ ਗੁਰਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਰਾਹ ਇਕ ਚਲਾਇਆ, ਚੌਹਾਂ ਵਰਨਾਂ ਊਚਾਂ ਨੀਚਾਂ ਸਾਧਾਂ ਸੰਤਾਂ ਦੱਸੇ ਇਕ ਪਿਆਰਾ। ਸੱਚੇ ਘੋੜੇ ਹੋ ਅਸਵਾਰ। ਚਿੱਟੀ ਚਾਦਰ ਸੋਲਾਂ ਕਲੀਆਂ ਤਨ ਸ਼ਿੰਗਾਰ। ਪ੍ਰਭ ਅਬਿਨਾਸ਼ੀ ਵਲੀਆ ਛਲੀਆ, ਕੋਈ ਨਾ ਪਾਵੇ ਸਾਰ। ਸ੍ਰਿਸ਼ਟ ਸਬਾਈ ਹੋਏ ਦੁਖੀਆ, ਪ੍ਰਭ ਅਬਿਨਾਸ਼ੀ ਆਪੇ ਚੀਰ ਕਰੇ ਦੋਫਾੜ। ਪਾਏ ਹਾਰ ਤਨ ਸ਼ਿੰਗਾਰ ਚੋਲਾ ਹਰਿ ਸੋਲਾਂ ਕਲੀਆਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਸੋਲਾਂ ਕਲੀਆਂ, ਸੋਲਾਂ ਕਲਾ ਹਰਿ ਬਤਾਵੇ। ਪਹਿਲਾਂ ਆਪਣੇ ਤਨ ਛੁਹਾਏ। ਚਿੱਟੇ ਘੋੜੇ ਤੇਰਾ ਆਸਣ, ਗੁਰਸਿਖਾਂ ਉਤੇ ਪਰਦਾ ਪਾਵੇ। ਆਪੇ ਹੋਏ ਦਾਸ ਦਾਸਨ, ਬਾਹੋਂ ਫੜ ਕੇ ਗਲੇ ਲਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਤਟ ਤੀਰਥ, ਚਰਨ ਪ੍ਰੀਤੀ ਚਰਨ ਧੂੜੀ ਆਤਮ ਮੂੜ੍ਹੀ, ਚੜ੍ਹੇ ਰੰਗ ਗੂੜ੍ਹੀ, ਸਤਿ ਇਸ਼ਨਾਨ ਕਰਾਏ । ਏਕਾ ਸੰਗਤ ਗੁਰ ਪੂਰੇ ਆਪ ਬਣਾਈਆ। ਨਾ ਹੋਰ ਦੂਸਰ ਕਿਸੇ ਥਾਈਂਆ। ਤੀਸਰ ਤੀਜੇ ਲੋਇਣ ਬੂਝ ਬੁਝਾਈਆ। ਭੇਖ ਪਖੰਡ ਕਰ ਕਰ ਬਹੁ ਥੱਕੇ, ਪ੍ਰਭ ਤੇਰੀ ਸਾਰ ਕਿਸੇ ਨਾ ਪਾਈਆ। ਬੇਮੁਖ ਕਰਦੇ ਆਪਣੇ ਧੱਕੇ, ਨਾ ਜਾਣੇ ਪੈਣੇ ਧੱਕੇ, ਨਾ ਸਕੇ ਕੋਈ ਛੁਡਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਏਕਾ ਸੰਗਤ ਦਰ ਦਵਾਰ ਬਹਾਈਆ। ਸੱਚਾ ਦਰ ਦਵਾਰਾ ਸੰਗਤ ਮੇਲ ਹੈ। ਚਾਰ ਕੁੰਟ ਕਰੇ ਪੁਕਾਰਾ, ਨਾ ਮਿਲਦਾ ਸੱਜਣ ਸੁਹੇਲ ਹੈ। ਗੁਰਮੁਖ ਬਣਿਆ ਸਚ ਵਣਜਾਰਾ, ਆਇਆ ਚਰਨ ਦਵਾਰਾ, ਜੋਤ ਜਗਾਏ ਬਿਨ ਬਾਤੀ ਬਿਨ ਤੇਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਹੰਕਾਰਿਆ ਜੀਵ ਗਵਾਰਿਆ ਘੱਲੇ ਧਰਮ ਰਾਏ ਦੀ ਜੇਲ ਹੈ। ਆਤਮ ਹੰਕਾਰ ਮਨ ਲਲਚਾਏ। ਪ੍ਰਭ ਅਬਿਨਾਸ਼ੀ ਤੈਨੂੰ ਕਿਹੜਾ ਆਣ ਭੁਲਾਵੇ। ਆਪ ਅਡੋਲ ਅਡੁੱਲ ਅਡੁੱਲਾ, ਸ੍ਰਿਸ਼ਟ ਸਬਾਈ ਡੁਲਾਏ ਰੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਹੁਕਮ ਸੁਣਾਏ, ਨਾ ਕੋਈ ਸਾਚਾ ਸੰਤ ਸਤਿ ਵਖਾਏ। ਏਕਾ ਮਤ ਸ੍ਰੀ ਭਗਵਾਨੇ। ਦੂਜਾ ਨਾਹੀ ਕੋਈ ਤੱਤ, ਨਾ ਮਿਲੇ ਕਿਸੇ ਟਿਕਾਣੇ। ਆਪੇ ਜਾਣੇ ਮਿਤ ਗਤ, ਜਿਸ ਦਿਤਾ ਜੀਆ ਦਾਨੇ। ਏਕਾ ਹਰਿ ਸੱਚਾ ਜਾਨੋ, ਹਰਿ ਜੀ ਸਾਚੇ ਸੰਤ, ਸ੍ਰਿਸ਼ਟ ਸਬਾਈ ਝੂਠੀ ਖ਼ਾਕ ਛਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਗੁਣਵੰਤ ਹਰਿ ਸੱਚਾ ਗੁਣ ਨਿਧਾਨੇ। ਜੇ ਕੋਈ ਕਰੇ ਜਗਤ ਵਡਿਆਈ ਪ੍ਰਭ ਪਾਏ ਗਲ ਵਿਚ ਫਾਹੀ। ਨਾ ਲਵੇ ਕੋਈ ਛੁਡਾਈ। ਅੰਦਰ ਬੈਠਾ ਦਏ ਦੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸੰਗਤ ਜਿਸ ਤਜਾਈ। ਸੋਹੇ ਸੰਗਤ ਜਿਸ ਘਰ ਵਸੇ ਸਤਿਗੁਰ ਪੂਰਾ। ਦੂਜਾ ਦਰ ਕਿਉਂ ਮੰਗੇ ਜੋ ਹੋਏ ਅਧੂਰਾ। ਪ੍ਰਭ ਆਤਮ ਗਿਆਨ ਬਖ਼ਸ਼ੇ ਅਨਹਦ ਤੂਰਾ। ਬੇਮੁਖਾਂ ਏਕਾ ਭਰਿਆ ਆਤਮ ਅਭਿਮਾਨ, ਪ੍ਰਭ ਦਰ ਤੋਂ ਜਾਇਨ ਦੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਚਲਾਏ ਤੀਰ ਨਿਸ਼ਾਨ, ਕਰੇ ਚੂਰਨ ਚੂਰਾ। ਸਾਧ ਸੰਤ ਕਿਆ ਪਛਾਣੇ। ਕਲਜੁਗ ਮਾਇਆ ਝੂਠੀ ਛਾਇਆ ਭੁੱਲੇ ਜੀਵ ਅੰਞਾਣੇ। ਮਾਇਆ ਮਮਤਾ ਮੋਹ ਰਚਾਇਆ। ਪ੍ਰਭ ਅਬਿਨਾਸ਼ੀ ਤੇਰੇ ਦਰ ਆਏ, ਝੂਠਾ ਧਰੋਹ ਇਕ ਕਮਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਤਮ ਵੇਖੇ ਫੋਲ ਫਰੋਲੇ, ਸੱਚਾ ਝੂਠਾ ਟੋਹ ਵਖਾਇਆ। ਸਾਚਾ ਸਾਂਈ ਸੈਨਾਪਤ। ਲੱਖ ਚੁਰਾਸੀ ਦੇਵੇ ਯਤ। ਏਕਾ ਤਾਣਾ ਸਾਚਾ ਤਣਿਆ, ਆਪਣੀ ਹੱਥੀਂ ਸਾਚਾ ਸੂਤਰ ਕੱਤ। ਚਿੱਟਾ ਬਾਣਾ ਉਪਰ ਧਰਿਆ, ਗੁਰਮੁਖ ਨਾ ਡੋਲੇ ਤੇਰਾ ਆਤਮ ਯਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੰਗਤ ਆਪ ਬਣਾਈ, ਸਾਚਾ ਬੀਜ ਰਿਹਾ ਬਿਜਾਈ, ਪੰਚਮ ਜੇਠ ਸਾਚੇ ਵੱਤ। ਹਰਿ ਦਸਤਾਰਾ ਪਾੜ ਵਖਾਇਆ। ਸਾਚੀ ਧਾਰਾ ਜਗਤ ਬੰਧਾਇਆ। ਸੋਹੰ ਡੰਡੇ ਤੇਰਾ ਸੱਚਾ ਤੀਰ ਕਮਾਨਾ ਆਪ ਬਣਾਇਆ। ਆਪ ਚੜ੍ਹਾਏ ਸਾਚੇ ਚਿੱਲੇ, ਪਹਿਲੀ ਦਿਸ਼ਾ ਆਪੇ ਹਿੱਲੇ, ਲੱਗੇ ਰਹਿਣ ਨਾ ਕਿਸੇ ਕਿੱਲੇ, ਪ੍ਰਭ ਅਬਿਨਾਸ਼ੀ ਮੱਕਾ ਮਦੀਨਾ ਦੇਵੇ ਢਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪਣਾ ਭੇਵ ਆਪੇ ਆਣ ਖੁਲ੍ਹਾਇਆ। ਦੂਜਾ ਚਲੇ ਤੀਰ ਨਿਰਾਲਾ। ਫ਼ਰੰਗੀਆਂ ਹੋਏ ਮੂੰਹ ਕਾਲਾ। ਫਲ ਨਾ ਦਿਸੇ ਕਿਸੇ ਡਾਲਾ। ਕੋਈ ਨਾ ਝੱਲੇ ਇਹਦੀ ਝਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਪਾਲੀ ਮਾਲੀ, ਆਪੇ ਕਰੇ ਰਖਵਾਲੀ, ਬੇਮੁਖਾਂ ਪਾਏ ਚਾਲੀ, ਆਪੇ ਚਲੇ ਨਾਲ ਨਾਲਾ। ਤੀਜਾ ਤੀਰ ਤੀਰ ਤੁਫੰਗਾ। ਵਿਚ ਪਤਾਲ ਲਹੂ ਗੰਗਾ। ਸਾਚਾ ਰੰਗ ਹਰਿ ਜੀ ਰੰਗਾ। ਮਹਿੰਦੀ ਲਾਵੇ ਘੋੜੇ ਤੰਗਾ। ਵਡ ਦਾਤਾ ਹਰਿ ਸੂਰਾ ਸਾਰੰਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਤੀਰ ਆਪ ਚਲਾਇਆ, ਡੂੰਘੀ ਧਾਰੇ ਭੰਨੇ ਅੰਗ ਅੰਗਾ। ਹੱਥੀਂ ਮਹਿੰਦੀ ਪੰਜ ਨਿਸ਼ਾਨ। ਹੱਥੀਂ ਫੜੇ ਤੀਰ ਕਮਾਨ। ਚਾਰੋਂ ਤਰਫ ਮਾਰੇ ਬਾਣ। ਬੇਮੁਖਾਂ ਲਾਹੇ ਘਾਣ। ਪਾਉਂਦਾ ਜਾਏ ਨਾਮ ਆਣ। ਝੁਲਦਾ ਜਾਏ ਸੋਹੰ ਸੱਚਾ ਇਕ ਨਿਸ਼ਾਨ। ਮਿਟਦੀ ਜਾਏ ਅੰਤ ਕੁਰਾਨ, ਖਾਣੀ ਬਾਣੀ ਵੇਦ ਪੁਰਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਸ੍ਰੀ ਭਗਵਾਨ। ਮਹਿੰਦੀ ਚਾੜ੍ਹੇ ਮਜੀਠੀ ਰੰਗ। ਉਲਟੀ ਵਹਾਏ ਗੋਦਾਵਰੀ ਗੰਗ। ਕਲਜੁਗ ਜੀਵ ਹੋਏ ਨੰਗ। ਅਠਸਠ ਤੀਰਥ ਹੋਏ ਭੰਗ। ਇਕੋ ਚੜ੍ਹੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਚਰਨ ਧੂੜ ਮਸਤਕ ਸਾਚਾ ਰੰਗ। ਚਾੜ੍ਹੇ ਰੰਗ ਜੋਤ ਨਿਰਾਲੀ। ਜਗੀ ਜੋਤ ਮਾਝੇ ਦੇਸ ਇਕ ਅਕਾਲੀ। ਦੁਰਮਤ ਮੈਲ ਰਿਹਾ ਧੋਤ, ਜੋ ਜਨ ਆਏ ਸਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਖਪਾਏ, ਸ਼ਬਦ ਸਰੂਪੀ ਖੇਲ ਰਚਾਏ, ਹੱਥ ਹਥਿਆਰ ਨਾ ਕੋਇ ਉਠਾਏ, ਗੁਰਮੁਖ ਵੇਖੋ ਹੱਥੀਂ ਸਾਰੇ ਖਾਲੀ। ਨਾ ਕੋਈ ਤੀਰ ਨਾ ਤਲਵਾਰ। ਨਾ ਕੋਈ ਬਰਛਾ ਨਾ ਕਟਾਰ। ਨਾ ਕੋਈ ਸੰਖ ਨਾ ਕੋਈ ਚੱਕਰ ਨਾ ਕੋਈ ਗਦਾ ਧਾਰ। ਏਕਾ ਸ਼ਬਦ ਚਲੇ ਅੰਕਰ, ਢਾਹੇ ਕੰਕਰ ਨਗਰ ਖੇੜੇ ਦਏ ਉਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਤੇਰਾ ਸੱਚਾ ਤੀਰ ਚਲਾਏ, ਰਸਨਾ ਖਿੱਚ ਕਮਾਨ, ਵਿਚ ਜਹਾਨ ਮਿਟਾਏ ਸ਼ੈਤਾਨ ਬੇਈਮਾਨ, ਕੋਈ ਨਾ ਦੇਵੇ ਧੀਰ। ਗੁਰਸਿਖ ਗੁਰ ਏਕਾ ਜੋਗ, ਕਲਜੁਗ ਅੰਤਮ ਦੋਹਾਂ ਹੋਇਆ ਇਕ ਸੰਜੋਗ। ਭੇਵ ਮਿਟਾਏ ਦੋਅੰ ਦੋਆ, ਸੋਹੰ ਸ਼ਬਦ ਦੇਵੇ ਸੱਚਾ ਜੋਗ। ਬਿਨ ਗੁਰ ਪੂਰੇ ਕੋਇ ਨਾ ਜਾਣੇ ਕੋਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਦਇਆ ਕਮਾਏ ਆਪ ਮਿਟਾਏ ਚਿੰਤਾ ਸੋਗ। ਮਾਣ ਦਿਤਾ ਤੇਰੇ ਥਾਉਂ। ਪ੍ਰਭ ਅਬਿਨਾਸ਼ੀ ਆਪੇ ਬਣੇ ਪਿਤਾ ਮਾਉਂ। ਕ੍ਰਿਸ਼ਨ ਮੁਰਾਰੀ ਵਡ ਬਲਕਾਰੀ ਵੇਲੇ ਦਵਾਪਰ ਮਾਣੀ ਠੰਡੀ ਛਾਉਂ। ਸਾਚੇ ਦਰ ਚਲਿਆ ਰਾਹੀ, ਪਹੁੰਚਿਆ ਆਣ ਗੁੜਗਾਉਂ। ਜੋਤੀ ਜੋਤ ਸਰੂਪ ਹਰਿ, ਅਚਰਜ਼ ਖੇਲ ਇਕ ਵਰਤਾਈ, ਊਧੋ ਤਾਈਂ ਆਪ ਸਮਝਾਈ, ਏਥੇ ਰਥ ਖਲ੍ਹਾਰੋ ਥਾਉਂ। ਕਲਜੁਗ ਤੇਰਾ ਅੰਤ ਵਿਚਾਰ। ਕੀਆ ਖੇਲ ਕ੍ਰਿਸ਼ਨ ਮੁਰਾਰ। ਰਥ ਖਲੋਤਾ ਵਿਚ ਗੁੜਗਾਉਂ, ਜਿਥੇ ਬਣਿਆ ਤੇਰਾ ਘਰ ਬਾਹਰ। ਅੰਤਮ ਵੇਲੇ ਜਾਮਾ ਪਾਇਆ, ਨਿਹਕਲੰਕ ਨਰਾਇਣ ਨਰ ਅਵਤਾਰ। ਗੁਰਸਿਖ ਤੇਰੀ ਸਚ ਅਟਾਰੀ। ਧਰੇ ਚਰਨ ਆਪ ਬਨਵਾਰੀ। ਅੰਤਮ ਕਲ ਤੇਰੇ ਸੰਗ ਨਾਲ ਤਰੇ ਬਲਵੰਤ ਨਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਨੇਤਰ ਬੰਦ ਕਰਾਇਆ, ਸ੍ਰਿਸ਼ਟ ਸਬਾਈ ਅੰਧ ਕਰਾਇਆ, ਗੁਰਮੁਖ ਖ਼ੁਸ਼ੀ ਬੰਦ ਬੰਦ ਕਰਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਦੇਵੇ ਬ੍ਰਹਮ ਗਿਆਨ, ਆਤਮ ਉਜਿਆਰ ਆਪ ਕਰਾਇਆ। ਆਤਮ ਕਰੇ ਹਰਿ ਉਜਿਆਰੀ। ਗੁਰਸਿਖ ਤੇਰੀ ਪੈਜ ਸਵਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਨਾਲ ਤਰੇ ਤੇਰੀ ਸੁਲੱਖਣੀ ਨਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਚੁਕਾਏ, ਲਿਖਿਆ ਕ੍ਰਿਸ਼ਨ ਮੁਰਾਰੀ। ਕ੍ਰਿਸ਼ਨ ਮੁਰਾਰੀ ਲੇਖ ਮੁਕਾਈ। ਨਿਹਕਲੰਕ ਪ੍ਰਗਟ ਹੋ, ਵਾਰੋ ਵਾਰੀ ਵੇਖ ਔਲੀਏ ਪੀਰ ਸ਼ੇਖ਼ ਮਿਟਾਵਾਂ, ਪਹਿਲੋਂ ਅੰਧ ਅੰਧੇਰ ਕਰ, ਆਪ ਕਰਾਵਾਂ ਸ੍ਰਿਸ਼ਟੀ ਨੰਗ, । ਨੇਤਰ ਨੀਰ ਵਗੇ ਧਾਰ। ਤੇਰਾ ਮੇਰਾ ਸਾਂਝਾ ਹੋਇਆ ਇਕ ਪਿਆਰ। ਦਵਾਪਰ ਵਿਛੜੇ ਕਲਜੁਗ ਮਿਲੇ ਯਾਰ। ਨਾ ਕੋਈ ਘੜੇ ਨਾ ਕੋਈ ਭੰਨੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਪਕੜ ਚਾਰੇ ਕੁੰਟਾਂ ਦਏ ਫਿਰਾ, ਕਰੇ ਖੇਲ ਅਪਰ ਅਪਾਰ। ਗੁਰਮੁਖ ਤੇਰੀ ਸਚ ਵਡਿਆਈਆ। ਸੰਤ ਮਨੀ ਸਿੰਘ ਸੇਵ ਕਮਾਈਆ। ਫਿਰ ਮਿਲੀ ਜਗਤ ਵਡਿਆਈ, ਜੋਤ ਜਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਬ੍ਰਹਮ ਗਿਆਨ, ਇਕ ਚਰਨ ਧਿਆਨ, ਦਿਵਸ ਰੈਣ ਜੋਤ ਦੂਣ ਸਵਾਈਆ। ਗੁਰਸਿਖ ਝੂਠ ਕਦੇ ਨਾ ਬੋਲੇ। ਪ੍ਰਭ ਅਬਿਨਾਸ਼ੀ ਪੂਰੇ ਤੋਲ ਤੋਲੇ। ਆਪੇ ਵਸੇ ਕਾਇਆ ਚੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚਾ ਮਾਣ ਦਵਾਇਆ, ਆਪਣੀ ਚਰਨੀ ਆਪੇ ਲਾਇਆ, ਸਦਾ ਵਸੇ ਕੋਲ ਕੋਲੇ। ਗੁਰ ਸੰਗਤ ਚਾਰ ਦਿਵਾਰੀ। ਸਚ ਮਹੱਲ ਪ੍ਰਭ ਰਿਹਾ ਉਸਾਰੀ। ਰਹੇ ਅਟੱਲ ਵਿਚ ਸੰਸਾਰੀ। ਕਲਜੁਗ ਕਰ ਕਰ ਵਲ ਛਲ, ਕਰੇ ਖੇਲ ਨਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਵਿਚ ਲੋਕਮਾਤ ਬਣਾਈ ਇਕ ਕਿਆਰੀ। ਗੁਰ ਸੰਗਤ ਚਾਰ ਚੁਫੇਰੇ। ਹਰਿ ਸਾਚਾ ਆਇਆ ਵਿਚ ਘੇਰੇ। ਰਾਹ ਕੋਈ ਨਾ ਦਿਸੇ ਗੁਰਮੁਖਾਂ ਆਇਆ ਹਿੱਸੇ, ਪੰਚਮ ਜੇਠ ਨਾ ਜਾਏ ਕਰ ਕੇ ਹੇਰੇ ਫੇਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਇਕ ਜੁੜਾਏ ਭੇਵ ਖੁਲ੍ਹਾਏ ਤੇਰੇ ਮੇਰੇ। ਮੇਰੇ ਤੇਰੇ ਤੇਰੇ ਮੇਰੇ ਹਰਿ ਕਾ ਭੇਵ ਜਾਏ ਖੁਲ੍ਹ। ਗੁਰ ਸੰਗਤ ਤੇਰਾ ਪੈ ਜਾਏ ਮੁੱਲ। ਕਲਜੁਗ ਜੀਵ ਗਏ ਹੁਲ। ਭਾਗ ਲਗਾਏ ਸੁਲੱਖਣੀ ਕੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਤੋਲ ਆਪ ਤੁਲਾਏ, ਗੁਰਮੁਖ ਸਾਚਾ ਜਾਏ ਤੁਲ। ਗੁਰਮੁਖ ਸਾਚਾ ਵੰਡੇ ਹਿੱਸਾ। ਦੂਸਰ ਕਿਸੇ ਨਾ ਹਰਿ ਜੀ ਦਿਸਾ। ਕਲਜੁਗ ਸਤਿਜੁਗ ਦੋਵੇਂ ਪੁੜ ਚੱਕੀ, ਬੇਮੁਖ ਜੀਵ ਵਿਚਕਾਰੇ ਪਿਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਆਪ ਖੁਲ੍ਹਾਏ, ਸ੍ਰਿਸ਼ਟ ਸਬਾਈ ਅੰਤ ਕਰਾਏ, ਬੀਸ ਇਕੀਸਾ। ਪੰਚਮ ਜੇਠ ਸਾਚੀ ਰਾਣੀਏ। ਗੁਰ ਪੂਰੇ ਦੀ ਸਾਚੀ ਪੁੱਤਰੀ ਕੰਨਿਆ ਧੀ ਧਿਆਣੀਏ। ਗੁਰਮੁਖ ਸਾਚੇ ਸੰਗ ਰਲਾਈਂ, ਨਾ ਝੂਠੇ ਵਣਜ ਕਰਾਈਂ, ਏਕਾ ਮੰਗੀਂ ਵਡਾ ਸ਼ਾਹ ਬਾਣੀਏ। ਥਾਉਂ ਥਾਈਂ ਜਾ ਜਗਾਈਂ, ਜੋਤ ਸਰੂਪੀ ਦਰਸ ਦਿਖਾਈਂ, ਦੇ ਮਤ ਜਾ ਸਮਝਾਈਂ, ਨਿਹਕਲੰਕ ਨਰਾਇਣ ਨਰ ਮਾਝੇ ਦੇਸ ਜਗੀ ਜੋਤ ਚਾਰ ਕੁੰਟ ਆਪ ਵਖਾਨੀਏ। ਪੰਚਮ ਜੇਠ ਕਰ ਰੁਸ਼ਨਾਈ। ਚਾਰ ਕੁੰਟ ਦੇ ਦੁਹਾਈ। ਨਿਹਕਲੰਕ ਮਾਝੇ ਦੇਸ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੜਾ ਆਪੇ ਦੇਵੇ ਮਾਝੇ ਦੇਸ ਵੱਜੀ ਵਧਾਈ। ਮਾਝੇ ਦੇਸ ਵੱਜੀ ਵਧਾਈਆ। ਪੰਚਮ ਜੇਠ ਸਾਚੀ ਖ਼ੁਸ਼ੀ ਮਨਾਈਆ। ਗੁਰਮੁਖ ਸਾਚੇ ਸੰਤ ਜਨਾਂ ਵਾਹ ਵਾਹ ਸੋਹਣਾ ਮੰਗਲ ਗਾਈਆ। ਕਲਜੁਗ ਤੇਰਾ ਵੱਜਾ ਸੰਗਲ, ਆਪਣੀ ਹੱਥੀਂ ਆਪ ਤੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੰਗਲ ਜੂਹ ਉਜਾੜ ਪਹਾੜ ਕਿਸੇ ਹੱਥ ਨਾ ਆਈਆ। ਹਰਿ ਮਿਲੇ ਨਾ ਹਰਿਦਵਾਰ, ਨਾ ਤਰਬੈਣੀ ਨਾ ਪਰਾਗ। ਨਾ ਕਾਸ਼ੀ ਨਾ ਡੂੰਘੀ ਵਹਿਣੀ, ਗੁਰਮੁਖ ਸਾਚੇ ਸੰਤ ਜਨਾਂ ਆਪ ਬੁਝਾਏ ਤ੍ਰਿਸ਼ਨਾ ਆਗ। ਪੰਚਮ ਜੇਠ ਦਰਸ ਦਿਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਲਾਏ ਜਾਗ, ਗੁਰਸਿਖਾਂ ਪਕੜਨ ਆਇਆ ਵਾਗ। ਆਪ ਚੁਕਾਏ ਲਹਿਣਾ ਦੇਣ। ਗੁਰਸਿਖ ਉਠਾਏ ਫੜ ਉਤੇ ਧਵਲ। ਚਾਰੋਂ ਕੁੰਟ ਸ਼ਬਦ ਸੁਣਾਏ ਦਏ ਸੁਨੇਹੜਾ ਪਵਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਅੰਤਮ ਆਇਆ, ਹਰਿ ਬਿਨ ਬੇੜਾ ਬੰਨੇ ਲਾਏ ਕਵਣ। ਸਾਚਾ ਬੇੜਾ ਕਿਹੜਾ ਬੰਨ੍ਹੇ, ਸੰਤ ਮਨੀ ਸਿੰਘ ਤੇਰੀ ਕੁੜਮਾਈ। ਪ੍ਰਭ ਅਬਿਨਾਸ਼ੀ ਆਪਣੀ ਹੱਥੀਂ ਆਣ ਕਰਾਈ। ਤਿੰਨ ਦਿਨ ਪਹਿਲੇ ਸੋਹਣਾ ਸਗਨ ਤੇਰੇ ਮੁਖ ਲਗਾਈ। ਅੱਠੇ ਪਹਿਰ ਰਹੇ ਲਗਨ, ਰਹੀ ਹਰਿ ਸ਼ਰਨਾਈ। ਜੋਤ ਸਰੂਪੀ ਹੋਇਆ ਮਗਨ, ਭੁੱਲੀ ਸਰਬ ਲੋਕਾਈ। ਅਸ਼ਟਮ ਜੇਠ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰ ਦਵਾਰੇ ਜਾ ਪੂਰੀ ਲਿਖਤ ਕਰਾਈ। ਸਾਚਾ ਕਰੇ ਸਗਨ ਵਿਹਾਰਾ। ਪ੍ਰਭ ਅਬਿਨਾਸ਼ੀ ਗੁਰ ਕਰਤਾਰਾ। ਨਾ ਕੋਈ ਜਾਣੇ ਜੀਵ ਜੰਤ ਸੰਸਾਰਾ। ਨਿਹਕਲੰਕ ਨਰਾਇਣ ਨਰ, ਸਤਿਜੁਗ ਬੰਨ੍ਹੇ ਆਪੇ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰੀ ਪਾਉਣ ਆਇਆ ਸਾਚੀ ਸਾਰਾ। ਸੰਤ ਮਨੀ ਸਿੰਘ ਪਿਆ ਉਡੀਕੇ। ਪ੍ਰਭ ਅਬਿਨਾਸ਼ੀ ਅਸ਼ਟਮ ਜੇਠ ਬਣ ਕੇ ਮੁਲਜ਼ਮ, ਭੁਗਤਣ ਆਇਆ ਇਕ ਤਰੀਕੇ। ਸ੍ਰਿਸ਼ਟ ਸਬਾਈ ਦਏ ਦੁਹਾਈ, ਤੇਰਾ ਬਚਨ ਹਰਿ ਪੂਰ ਕਰਾਈ, ਜੋ ਜਨ ਦਰ ਘਰ ਸਾਚੇ ਜਾਏ ਆਏ ਅੰਮ੍ਰਿਤ ਪੀ ਕੇ। ਅੰਮ੍ਰਿਤ ਆਏ ਲਹਿੰਦੀ ਧਾਰ। ਛੱਤੀ ਮੀਲ ਬਣੇ ਹਰਿ ਲੇਖ ਲਿਖਾਰ। ਛੱਤੀ ਰਾਗ ਹਰਿ ਗੁਣਵੰਤ ਦਏ ਉਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਾਹਣਾ ਆਪ ਵਿਚ ਦਏ ਖਲ੍ਹਾਰ। ਅੱਗੇ ਬੁੱਢਾ ਪਿਛੇ ਬਾਲਾ। ਹੀਰਾ ਕੁੰਡ ਤੇਰਾ ਬਣੇ ਹਰਿ ਰਖਵਾਲਾ। ਸਤਿਜੁਗ ਸਾਚੇ ਪ੍ਰਭ ਸਾਚਾ ਮਾਣ ਦਵਾਏ, ਨੌਂ ਖੰਡ ਪ੍ਰਿਥਮੀ ਕਰੇ ਉਜਾਲਾ। ਅੰਮ੍ਰਿਤ ਸਰ ਸਰੋਵਰ ਭਰੇ, ਮਿਟਾਏ ਦਾਗ਼ ਜੋ ਲੱਗਾ ਕਲਜੁਗ ਕਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਬੇਮੁਖ ਜੀਵਾਂ ਕੱਢਣ ਆਇਆ ਅੰਤ ਦਵਾਲਾ। ਸੰਤ ਮਨੀ ਸਿੰਘ ਹਰਿ ਦਿਤਾ ਨਾਮ ਸੱਚਾ ਧੰਨ ਮਾਲਾ। ਸਚ ਦਾਤ ਹਰਿ ਝੋਲੀ ਪਾਈ, ਲੱਗਾ ਫਲ ਸਾਚੇ ਡਾਲਾ। ਕਲਜੁਗ ਅੰਤਮ ਵਿਚ ਮਾਤ ਦੇਵੇ ਵਡਿਆਈ, ਤੇਰਾ ਆਪ ਹੋਏ ਰਖਵਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਕਰੇ ਪ੍ਰਿਤਪਾਲਾ। ਹੋਏ ਰਖਵਾਲਾ ਪਹਿਰੇਦਾਰ। ਲੱਖ ਚੁਰਾਸੀ ਕਰੇ ਖ਼ਬਰਦਾਰ। ਹੋਕਾ ਦੇ ਕੇ ਵਾਜਾਂ ਮਾਰੇ, ਆਓ ਚਲ ਦਵਾਰ। ਨਿਹਕਲੰਕ ਨਰਾਇਣ ਨਰ ਪ੍ਰਗਟ ਹੋਇਆ, ਜਗਤ ਜੀਵ ਨਾ ਭੁੱਲ ਗਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਕਾਂ ਇਕ ਸੱਚਾ ਸਰਦਾਰ। ਗੁਰ ਪੂਰੇ ਸੇਵ ਕਮਾਈਆ। ਪੂਰਨ ਘਾਲ ਅੰਤਮ ਵੇਲੇ ਪ੍ਰਭ ਸਾਚੇ ਲੇਖੇ ਲਾਈਆ। ਸਾਚਾ ਦੀਆ ਨਾਮ ਧਨ ਮਾਲ, ਆਤਮ ਖ਼ਜ਼ਾਨਾ ਇਕ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਰੀ ਰਲ ਮਿਲ ਤੇਰੇ ਧਾਮ ਆਈਆ। ਆਏ ਚਲ ਹਰਿ ਨਿਰੰਕਾਰ। ਦੂਜੀ ਕੀਨੀ ਪ੍ਰਭ ਅਬਿਨਾਸ਼ੀ ਨਾਲ ਸੰਗਤ ਤਿਆਰ। ਪ੍ਰਗਟ ਹੋਏ ਘਨਕਪੁਰ ਵਾਸੀ, ਗੁਰਮੁਖ ਸੰਤ ਜਨ ਆਪ ਬਣਾਏ ਨਰ ਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਆਪ ਬਣਾਇਆ ਸੱਚਾ ਸਰਦਾਰ। ਪੂਰੇ ਗੁਰ ਕਰੋ ਪ੍ਰਦੱਖਣਾ। ਕੋਈ ਜਾਏ ਨਾ ਦਰ ਤੋਂ ਸੱਖਣਾ। ਅੰਤਮ ਵੇਲੇ ਕਲਜੁਗ, ਗੁਰਮੁਖ ਵਿਰਲਾ ਵਿਚ ਮਾਤ ਦੇ ਲੱਭਣਾ। ਚਾਰ ਕੁੰਟ ਚਾਰ ਚੁਫੇਰੇ, ਪ੍ਰਭ ਅਬਿਨਾਸ਼ੀ ਮਾਰੇ ਗੇੜੇ, ਕਲਜੁਗ ਤੇਰਾ ਹੋ ਸਹਾਈ ਕਿਸੇ ਨਾ ਰੱਖਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਕਰੇ ਹਾਸੀ, ਮਦਿਰਾ ਮਾਸੀ ਮੁੱਲ ਨਾ ਪਾਏ ਕੱਖਣਾ। ਲੱਖ ਚੁਰਾਸੀ ਛਾਣ ਪੁਣ, ਗੁਰ ਸੰਗਤ ਕੀਨੀ ਵੱਖ। ਇਕ ਉਪਜਾਏ ਸ਼ਬਦ ਧੁਨ, ਗੁਰਮੁਖਾਂ ਆਤਮ ਹੋਏ ਸੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਕੋਈ ਨਾ ਜਾਣੇ ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਕਹਿਣਾ ਮੁਖ। ਮਨੀ ਸਿੰਘ ਮੰਨ ਸਾਚਾ ਕਹਿਣਾ। ਨਿਹਕਲੰਕ ਸਰਨੀ ਰਹਿਣਾ। ਗੁਰ ਸੰਗਤ ਦਾ ਭਾਰ ਸਹਿਣਾ। ਊਚ ਨੀਚ ਨੀਚ ਊਚ ਨਾ ਰਸਨਾ ਕਿਸੇ ਕਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਕਾਂ ਆਪ ਵਖਾਣੇ ਦਰਸ਼ਨ ਵੇਖ ਨੈਣਾਂ। ਨਾ ਕੋਈ ਜ਼ਾਤੀ ਜਾਤ ਪਾਤ। ਇਕੋ ਬੰਨ੍ਹੀਂ ਚਰਨ ਨਾਤ। ਪ੍ਰਭ ਅਬਿਨਾਸ਼ੀ ਲੱਭੇ ਸੱਚਾ ਮਾਤ। ਕਲਜੁਗ ਅੰਤਮ ਪ੍ਰਗਟ ਹੋਇਆ ਦੇਵਣ ਆਇਆ ਸੱਚੀ ਦਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾ ਸੋਹੰ ਵਡ ਕਰਾਮਾਤ। ਚਾਰ ਵਰਨਾਂ ਇਕ ਭੰਡਾਰਾ। ਨਿਹਕਲੰਕ ਨਰਾਇਣ ਨਰ ਅਵਤਾਰਾ। ਸੰਤ ਮਨੀ ਸਿੰਘ ਖੜ੍ਹੇ ਦਵਾਰਾ। ਗੁਰਮੁਖ ਆਵਣ ਵਾਰੋ ਵਾਰਾ। ਭਰੇ ਰਹਿਣ ਸਦ ਭੰਡਾਰਾ। ਖੁਲ੍ਹਿਆ ਰਹੇ ਦਰ ਦਵਾਰਾ। ਪ੍ਰਗਟ ਹੋਇਆ ਨਰ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਕਾਂ ਪਸਰ ਪਸਾਰਾ। ਪਸਰ ਪਸਾਰੀ ਹਰਿ ਨਿਰੰਕਾਰੀ ਗੁਰ ਸੰਗਤ ਕਰੇ ਇਕ ਪਿਆਰੀ। ਆਪੇ ਕਰੇ ਚਰਨ ਪਨਿਹਾਰੀ। ਫੜ ਫੜ ਬਾਹੋਂ ਕਲਜੁਗ ਅੰਤਮ ਵੇਲੇ ਪ੍ਰਭ ਸਾਚਾ ਜਾਏ ਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਤੇਰੀ ਬਣਾਈ ਰੱਖੇ ਸਰਦਾਰੀ। ਪੰਚ ਬਣਾਏ ਹਰਿ ਸਰਦਾਰਾ। ਹੋਏ ਆਪ ਪਹਿਰੇਦਾਰਾ। ਘਨਕਪੁਰ ਵਾਸੀ ਨਰ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਰ ਅਪਾਰਾ। ਸੂਰਜ ਦੇਵਤਾ ਕਰੇ ਨਿਮਸਕਾਰ। ਗੁਰ ਸੰਗਤ ਤੇਰਾ ਵੇਖੇ ਮੁਖੜਾ, ਲਥੇ ਦੁੱਖੜਾ ਚੜ੍ਹਿਆ ਰਹੇ ਜੋ ਬੁਖਾਰ। ਤਿੰਨਾਂ ਲੋਕਾਂ ਚਹੁੰ ਜੁਗਾਂ ਹੋਇਆ ਭੁੱਖੜਾ, ਅੰਤਮ ਵੇਲੇ ਕਲਜੁਗ ਪ੍ਰਭ ਅਬਿਨਾਸ਼ੀ ਪਾਈ ਸਾਰ, ਉਜਲ ਕਰਾਏ ਰਵੀ ਤੇਰਾ ਮੁਖੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ਼ਨ ਪੇਖੇ ਨੇਤਰ ਵੇਖੇ ਗੁਰਸਿਖ ਸਾਚੇ ਸੰਤ ਜਨ ਵਿਚ ਮਾਤ ਸੱਚੇ ਸਰਦਾਰ। ਸੂਰਜ ਦੇਵਤਾ ਕਰੇ ਸਲਾਮ। ਕਲਜੁਗ ਕਿਹੜਾ ਆਇਆ ਰਾਮ। ਗੁਰ ਸੰਗਤ ਦੇਵੇ ਸੱਚਾ ਧਾਮ। ਗਰੀਬ ਨਿਮਾਣਿਆਂ ਜਗਤ ਨਿਤਾਣਿਆਂ ਪਕੜਨ ਆਇਆ ਦਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਲਾਈ ਜੇਠ ਦੁਪਹਿਰ ਗੁਰਸਿਖ ਮਾਨਣ ਠੰਡੀ ਛਾਂ। ਕਲਜੁਗ ਤੇਰੀ ਅਗਨੀ ਘੋਰ। ਪੰਚਮ ਜੇਠ ਲੱਗੀ ਦੁਪਹਿਰ, ਗੁਰ ਸੰਗਤ ਹੌਲੀ ਹੌਲੀ ਲਏ ਤੋਰ। ਦਰ ਘਰ ਸਾਚੇ ਕੋਈ ਨਾ ਪਾਵੇ ਸ਼ੋਰ। ਆਪ ਖਪਾਏ ਅਗਨ ਲਗਾਏ ਲਾਹੌਰ ਸ਼ਹਿਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਇਕ ਵਹਾਏ ਵਗਾਏ ਅੰਮ੍ਰਿਤ ਸਾਚੀ ਨਹਿਰ। ਨਿਹਕਲੰਕ ਨਰ ਅਵਤਾਰਾ। ਗੁਰਮੁਖਾਂ ਪਾਏ ਸਾਰਾ। ਚਲ ਆਏ ਹਰਿ ਦਵਾਰਾ। ਸੰਤ ਮਨੀ ਸਿੰਘ ਤੇਰਾ ਲੇਖਾ ਆਪ ਚੁਕਾਇਆ, ਆਪ ਬਣਾਏ ਸੱਚੀ ਸਰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸੇਵਾ ਘਾਲ ਪਾਈ ਥਾਂਏ ਆਪ ਕਰਾਏ ਤੈਥੋਂ ਚਰਨ ਨਿਮਸਕਾਰਾ। ਅੰਮ੍ਰਿਤ ਧਾਰ ਠੰਡੀ ਠਾਰ ਹੈ। ਗੁਰਮੁਖਾਂ ਰਹੀ ਤਾਰ ਹੈ। ਪ੍ਰਭ ਪਾਵੇ ਸਾਚੀ ਸਾਰ ਹੈ। ਕਲਜੁਗ ਲਾਹੁਣ ਆਇਆ ਅੰਤ ਬੁਖ਼ਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਬੇੜਾ ਕਰੇ ਪਾਰ ਹੈ। ਸਾਚਾ ਅੰਮ੍ਰਿਤ ਲੈਣਾ ਪੀ। ਗੁਰਮੁਖ ਸਾਚੇ ਸੰਤ ਜਨੋਂ ਮਾਤ ਵਿਚ ਰਖਾਈ ਸਾਚੀ ਨੀਂਹ। ਸਤਿਜੁਗ ਸਾਚੀ ਰੀਤ ਚਲਾਈ, ਅੰਮ੍ਰਿਤ ਬਰਖੇ ਸਾਚਾ ਮੀਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚਾ ਬੀਜ ਗੁਰਸਿਖ ਆਪਣੀ ਹੱਥੀਂ ਲੈਣਾ ਬੀ। ਸਾਚੀ ਬਖ਼ਸ਼ੇ ਅੰਮ੍ਰਿਤ ਧਾਰ। ਉਤੋਂ ਚਲੇ ਇਕ ਫੁਹਾਰ। ਸੰਤ ਮਨੀ ਸਿੰਘ ਠੰਡਾ ਠਾਰ। ਖੁਲ੍ਹਿਆ ਬੰਦ ਇਕ ਕਵਾੜ। ਕਾਇਆ ਚੋਲਾ ਦਿਤਾ ਸਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਚੰਨ ਚੜ੍ਹਾਇਆ, ਲੱਖ ਚੁਰਾਸੀ ਬੇੜਾ ਲਾਏ ਪਾਰ। ਸਾਚੇ ਸੰਤ ਮਿਲੀ ਵਡਿਆਈ। ਮਾਤਲੋਕ ਹਰਿ ਖੇਲ ਵਰਤਾਈ। ਸਤਿਗੁਰ ਪੂਰਾ ਦਏ ਵਡਿਆਈ। ਆਪ ਕਰਾਏ ਸਰਬ ਗੁਣ ਭਰਪੂਰਾ, ਪੜਦਾ ਉਹਲਾ ਨਾ ਕੋਈ ਰਖਾਈ। ਇਕ ਉਪਜਾਏ ਸ਼ਬਦ ਤੂਰਾ, ਗੁਰ ਸੰਗਤ ਤੇਰਾ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਇਆ ਆਪ ਕਮਾਏ, ਦੁਖੜਾ ਭੁਖੜਾ ਰੋਗ ਗਵਾਏ, ਦੋਹਾਂ ਭਾਈਆਂ ਮੇਲ ਮਿਲਾਈ। ਧਰਤ ਮਾਤ ਖ਼ੁਸ਼ੀ ਮਨਾਈਆ। ਪੂਰਨ ਇੱਛਿਆ ਪ੍ਰਭ ਕਰਾਈਆ। ਸਾਚੀ ਭਿੱਛਿਆ ਝੋਲੀ ਪਾਈਆ। ਕਰੇ ਰਛਿਆ ਵੇਲੇ ਅੰਤ ਪ੍ਰਗਟ ਹੋਇਆ ਰਘੁਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਹ ਵਾਹ ਸੋਹਣੀ ਬਣਤ ਬਣਾਈਆ। ਧਰਤ ਮਾਤ ਖ਼ੁਸ਼ੀ ਮਨਾਉਂਦੀ। ਪੰਚਮ ਜੇਠ ਗੀਤ ਸੁਹਾਗੀ ਗਾਉਂਦੀ। ਜੁਗਾਂ ਜੁਗਾਂ ਦੀ ਸਾਚੀ ਰੀਤ, ਚਰਨ ਧੂੜ ਤੇਰੀ ਨਿਹਕਲੰਕ ਲਾਉਂਦੀ। ਇਕ ਬੰਨ੍ਹਾਏ ਸਚ ਪ੍ਰੀਤ, ਗੁਰਮੁਖਾਂ ਮਸਤਕ ਜਾ ਸਮਾਉਂਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਨਿਹਕਲੰਕ ਰਸਨਾ ਗਾਉਂਦੀ। ਧਰਤ ਮਾਤ ਜਾਏ ਬਲਿਹਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਪੰਚਮ ਜੇਠ ਕਲਜੁਗ ਤੇਰੀ ਅੰਤਮ ਵਾਰੀ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਪਾਵੇ ਸਾਰੀ। ਆਪੇ ਸਾੜੇ ਤਹਿਸੀਲਾਂ ਥਾਣਿਆਂ, ਮਾਰੇ ਤੀਰ ਸੱਚਾ ਬਾਣਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਧਰਤ ਮਾਤ ਗੀਤ ਸੁਹਾਗਾ। ਸੋਹੰ ਸੁਣਿਆ ਸੱਚਾ ਰਾਗਾ। ਨਿਹਕਲੰਕ ਲੋਕਮਾਤ ਹਰਿ ਸਾਚਾ ਜਾਗਾ। ਚਾਰੋਂ ਕੁੰਟ ਉਠ ਉਠ ਵੇਖੇ, ਬੇਮੁਖ ਜਾਏ ਦਰ ਤੋਂ ਭਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਪਾਰ ਉਤਾਰੇ ਜੋ ਜਨ ਸਰਨੀ ਲਾਗਾ। ਧਰਤ ਮਾਤ ਚੜ੍ਹਿਆ ਚਾਅ। ਪ੍ਰਭ ਅਬਿਨਾਸ਼ੀ ਜੋਤ ਜਗਾਈ, ਆਪਣਾ ਚਰਨ ਦਿਤਾ ਛੁਹਾ। ਅਚਰਜ ਖੇਲ ਹਰਿ ਵਰਤਾਈ, ਸਚ ਸੁਹਾਗਣ ਨਾਰ ਬਣਾਈ, ਆਪਣਾ ਭੇਵ ਦਏ ਖੁਲ੍ਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਹੋਈ ਸੁਹਾਗਣ ਸੂਹਾ ਵੇਸ ਲਏ ਕਰਾ। ਧਰਤ ਮਾਤ ਤੇਰਾ ਸੂਹਾ ਵੇਸ। ਪ੍ਰਗਟ ਹੋਏ ਪ੍ਰਭ ਮਾਝੇ ਦੇਸ। ਜੋਤ ਸਰੂਪੀ ਧਾਰੇ ਭੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਆਹਵਣ ਆਇਆ ਕਰ ਕਰ ਅਵਲੜਾ ਭੇਸ। ਗੁਰਸਿਖ ਮੰਗੇ ਦਾਤ, ਅੰਤ ਅੰਧੇਰ ਹੈ। ਪ੍ਰਭ ਅਬਿਨਾਸ਼ੀ ਪੁੱਛੇ ਵਾਤ, ਕਰ ਦੇਵੇ ਆਪਣੀ ਮਿਹਰ ਹੈ। ਸਾਚੀ ਦੇਵੇ ਨਾਮ ਕਰਾਮਾਤ, ਨਾ ਲਾਏ ਕੋਈ ਦੇਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਰੂਪੀ ਬੱਧਾ ਨਾਤ, ਮਿਟਾਵੇ ਹੇਰ ਫੇਰ ਹੈ। ਧੁਰਦਰਗਾਹੀ ਸਚ ਸੁਗਾਤ, ਤੇਰੀ ਕਾਇਆ ਅੰਦਰ ਕਰੇ ਢੇਰ ਹੈ। ਏਕਾ ਰੰਗ ਹਰਿ ਆਪ ਸਮਾਏ, ਮੈਂ ਤੂੰ ਤੂੰ ਮੈਂ ਕੱਢੇ ਏਕਾ ਵੇਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾਏ, ਨਾ ਲਾਏ ਦੇਰ ਹੈ। ਪ੍ਰਭ ਪੂਰੇ ਕਰੀ ਬੁੱਧ ਬਿਬੇਕ। ਗੁਰਮੁਖਾਂ ਹਰਿ ਰੱਖੀ ਟੇਕ। ਸਾਚਾ ਨਾਮ ਤਨ ਵਸਾਏ, ਕਲਜੁਗ ਮਾਇਆ ਨਾ ਲਾਏ ਸੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਹੋਏ ਏਕਾ ਏਕ। ਕਾਇਆ ਚੋਲੀ ਚੜ੍ਹਿਆ ਰੰਗ। ਪ੍ਰਭ ਅਬਿਨਾਸ਼ੀ ਸਾਚੇ ਘਰ ਮੰਗੀ ਇਕੋ ਮੰਗ। ਸ਼ਬਦ ਘੋੜੇ ਹੋ ਅਸਵਾਰ, ਮਾਤ ਆਇਆ ਪਹਿਲੀ ਵਾਰ ਕਸਿਆ ਤੰਗ। ਗੁਰਮੁਖਾਂ ਜਾਏ ਹਰਿ ਦਵਾਰ ਕਟੀ ਭੁੱਖ ਨੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਤੇਰਾ ਲੇਖੇ ਲਾਇਆ, ਆਪਣਾ ਬਾਣਾ ਤੇਰੇ ਤਨ ਛੁਹਾਇਆ, ਅੰਤਮ ਵੇਲਾ ਨਾ ਹੋਏ ਭੰਗ। ਸੱਤ ਸਾਗਰ ਨੀਰ ਵਿਰੋਲ। ਤੇਰੀ ਸੁੱਕੀ ਕਾਇਆ ਗਾਗਰ, ਆਤਮ ਪੜਦੇ ਦੇਵੇ ਖੋਲ੍ਹ। ਹੋਏ ਨਾਮ ਜਗਤ ਉਜਾਗਰ, ਹਰਿ ਵਸੇ ਸਦਾ ਕੋਲ। ਬਣ ਜਾਏ ਦਰ ਸੱਚੇ ਦਾ ਸਚ ਸੁਦਾਗਰ, ਨਾਮ ਲਏ ਵਸਤ ਅਨਮੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਸਾਚੀ ਧੀਰ ਬੰਧਾਏ, ਅੰਤਮ ਤੋਲੇ ਪੂਰੇ ਤੋਲ। ਪ੍ਰਭ ਅਬਿਨਾਸ਼ੀ ਨਾ ਡੋਲੇ ਨਾ ਕੋਈ ਡੁਲਾਏ। ਪ੍ਰਭ ਅਬਿਨਾਸ਼ੀ ਤੇਰੀ ਆਤਮ ਬੋਲੇ, ਅੱਠੇ ਪਹਿਰ ਵਿਚ ਸਮਾਏ। ਕਾਇਆ ਦਿਸੇ ਅੰਧੇਰੀ ਡੋਲੀ, ਸ੍ਰਿਸ਼ਟ ਸਬਾਈ ਦਿਸ ਨਾ ਆਏ। ਗੁਰਮੁਖਾਂ ਵਸੇ ਕਾਇਆ ਚੋਲੇ, ਜੋਤ ਸਰੂਪੀ ਡਗਮਗਾਏ। ਗੁਰਸਿਖ ਬਣਾਏ ਚਰਨ ਗੋਲੇ, ਸ਼ਬਦ ਡੋਲੇ ਲਏ ਚੜ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣ ਬਣ ਸਾਚਾ ਤੋਲਾ ਆਪੇ ਤੋਲਾ, ਅਗਲਾ ਪਿਛਲਾ ਲੇਖ ਲੇਖਾ ਸਰਬ ਚੁਕਾਏ। ਉਠ ਸਿੱਖ ਹੋ ਹੁਸ਼ਿਆਰ। ਹਰਿ ਮਿਲਿਆ ਕਮਲਾਪਾਤੀ, ਬਣ ਦਰ ਘਰ ਸਾਚੇ ਦੀ ਸਾਚੀ ਨਾਰ। ਏਕਾ ਸਾਚਾ ਆਸਣ ਲਾਗੇ ਹਰਿ ਨਾਰੀ ਬੈਠੇ ਸਚ ਭਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਕਰੇ ਸਚ ਉਜਿਆਰ। ਆਤਮ ਕਰੇ ਉਜਿਆਰ ਹਰਿ ਗੁਰਦੇਵਾ। ਕੀਆ ਚਰਨ ਪਿਆਰ, ਪ੍ਰਭ ਅਬਿਨਾਸ਼ੀ ਸਾਚੀ ਸੇਵਾ। ਬੱਧੀ ਜਗਤ ਧਾਰ, ਮਾਨਸ ਜਨਮ ਦਿਤਾ ਸਵਾਰ, ਸੋਹੰ ਫਲ ਲਾਇਆ ਸਾਚਾ ਮੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਗਾਇਆ ਰਸ ਰਸਨਾ ਸਾਚੀ ਜਿਹਵਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰਾ। ਬਰਾਹ ਰੂਪ ਅਪਰ ਅਪਾਰਾ। ਯਗਯ ਪੁਰਸ਼ ਹਰਿ ਨਿਰੰਕਾਰਾ। ਹਾਵ ਗਰੀਵ ਭੇਖ ਧਾਰਾ। ਨਰਾਇਣ ਨਰ ਜੋਤ ਪਸਾਰਾ। ਕਪਲ ਮੁਨ ਮੋਹਣ ਧਾਰਾ। ਦਤਾ ਤ੍ਰੈ ਮਾਤ ਮਝਾਰਾ। ਰਿਖਵ ਦੇਵ ਭੇਖ ਨਿਆਰਾ। ਪ੍ਰਿਥੂ ਰੂਪ ਅਗੰਮ ਅਪਾਰਾ। ਮਤਸ ਬੰਨ੍ਹੇ ਆਪਣੀ ਧਾਰਾ। ਕਛਪ ਰੂਪ ਹਰਿ ਪਸਾਰਾ। ਮੋਹਣੀ ਰੂਪ ਬਲ ਦਵਾਰਾ। ਨਰ ਸਿੰਘ ਹਰਿ ਭਗਤ ਅਧਾਰਾ। ਧਨੰਤਰ ਵੈਦ ਦੁੱਖ ਲਾਹੇ ਸਾਰਾ। ਬਾਵਨ ਰੂਪ ਚੋਜ ਅਪਾਰਾ। ਹੰਸ ਪੰਖੀ ਪ੍ਰਭ ਨਿਰੰਕਾਰਾ। ਨਰਾਇਣ ਨਰ ਧ੍ਰੂ ਪਾਰ ਉਤਾਰਾ। ਹਰੀ ਹਰਿ ਗਜ ਦਏ ਸਹਾਰਾ। ਪਰਸ ਰਾਮ ਕਸ਼ਤਰੀ ਸੰਘਾਰਾ। ਰਾਮ ਅਵਤਾਰੀ ਦਹਿਸਰ ਮਾਰਾ। ਵੇਦ ਵਿਆਸ ਬਣੇ ਲਿਖਾਰਾ। ਕ੍ਰਿਸ਼ਨ ਮੁਰਾਰ ਯੁੱਧ ਕਰਾਏ ਭਾਰਾ। ਗੌਤਮ ਬੁੱਧ ਸਾਚਾ ਧਰਮ ਚਲਾਏ ਵਿਚ ਸੰਸਾਰਾ। ਕਲਜੁਗ ਤੇਰੀ ਅੰਤਮ ਵਾਰੀ, ਨਿਹਕਲੰਕ ਲਏ ਅਵਤਾਰਾ। ਵੇਦ ਵਿਆਸ ਕਿਰਪਾ ਧਾਰੀ। ਪੁਰਾਨ ਅਠਾਰਾਂ ਲੇਖ ਲਿਖਾਰੀ। ਪਹਿਲਾ ਬ੍ਰਹਮ ਲਿਆ ਵਿਚਾਰੀ। ਫੇਰ ਪਦਮ ਪਾਈ ਸਾਰੀ। ਵਿਸ਼ਨੂੰ ਤੇਰੀ ਆਈ ਵਾਰੀ। ਸ਼ਿਵ ਤੇਰੀ ਬੱਧੀ ਧਾਰੀ। ਸ੍ਰੀ ਭਗਵਤ ਧਰ ਸੰਸਾਰੀ। ਨਾਰਦ ਮੁਨ ਤੇਰੀ ਕਰੇ ਜੋਤ ਉਜਿਆਰੀ। ਮਾਰਕੰਡੇ ਹਰਿ ਭੇਵ ਖੁਲ੍ਹਾਰੀ। ਅਗਨ ਦੇਵਤਾ ਬਣ ਪੁਜਾਰੀ। ਭਵਿਖਤ ਪੁਰਾਨ ਦਏ ਉਚਾਰੀ। ਬ੍ਰਹਮ ਵੈਵਰਤ ਪਾਵੇ ਸਾਰੀ। ਲਿੰਗ ਪੁਰਾਨ ਹੋਵੇ ਪਾਰੀ। ਬਰਾਹ ਤੇਰੀ ਖੇਲ ਨਿਆਰੀ। ਸੁਕੰਦ ਪੁਸਤਕ ਬੰਨ੍ਹੀ ਭਾਰੀ। ਬਾਵਨ ਪੁਰਾਨ ਰਾਜੇ ਬਲ ਕਿਰਪਾ ਧਾਰੀ। ਕੂਰਮ ਹਰਿ ਜੀ ਪਾਵੇ ਸਾਰੀ। ਮਤਸ ਤੇਰੀ ਕਲ ਵਿਚਾਰੀ। ਗਰੜ ਰਹੇ ਤੇਰੇ ਚਰਨ ਦਵਾਰੀ। ਬ੍ਰਹਿਮੰਡ ਤੇਰਾ ਬਣਿਆ ਆਪ ਲਿਖਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਖੁਲ੍ਹਾਏ ਕਲ ਅੰਤਮ ਵਾਰੀ। ਚਾਰ ਵੇਦ ਹਰਿ ਲਿਖਾਏ। ਪਹਿਲਾ ਸ਼ਾਮ ਮੁਖ ਰਖਾਏ। ਛੱਤੀ ਰਾਗ ਵਿਚ ਭਰਾਏ। ਦੂਜਾ ਰਿਗ ਵੇਦ ਚਲਾਏ। ਕਲਾ ਕਾਲ ਜਿਸ ਨਾਲ ਉਪਾਏ। ਤੀਜਾ ਯਜੁਰ ਨਾਂ ਰਖਾਏ। ਔਸ਼ਧੀਆਂ ਦੀ ਬਿਧ ਬਣਾਏ। ਚੌਥਾ ਅਥਰਬਣ ਕਲਜੁਗ ਆਏ। ਵਿਦਿਆ ਸਾਗਰ ਆਪ ਲਿਖਾਏ। ਜੋਤੀ ਜੋਤ ਸਰੂਪ ਹਰਿ, ਕਲਜੁਗ ਵੇਲੇ ਅੰਤ ਆਪਣੀ ਝੋਲੀ ਸਾਰੇ ਪਾਏ। ਝੋਲੀ ਪਾਏ ਹਰਿ ਗਿਰਧਾਰਾ। ਭੇਵ ਖੁਲ੍ਹਾਏ ਜਨ ਭਗਤਾਂ ਸਾਰਾ। ਆਦਿ ਅੰਤ ਹੋਏ ਸਹਾਰਾ। ਦੇਵੇ ਨਾਮ ਕਰ ਪਿਆਰਾ। ਜੋਤ ਸਰੂਪੀ ਪ੍ਰਭ ਅਬਿਨਾਸ਼ੀ ਕਿਆ ਕੋਈ ਜਾਣੇ ਜੀਵ ਗਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਉਧਾਰੇ। ਬਣਾਏ ਬਣਤਰ ਵਿਚ ਸੰਸਾਰੇ। ਇਕ ਜਪਾਏ ਸਾਚਾ ਮੰਤਰ, ਕਰਾਏ ਜੈ ਜੈਕਾਰੇ। ਜੋਤੀ ਜੋਤ ਸਰੂਪ ਹਰਿ, ਕਿਆ ਕੋਈ ਪਾਵੇ ਪ੍ਰਭ ਦੀ ਸਾਰੇ। ਧਰੂ ਪ੍ਰਹਿਲਾਦ ਜਿਸ ਉਧਾਰਿਆ। ਸੰਗ ਅਮਰੀਕ ਰਾਜੇ ਬਲ ਕਰੇ ਪਿਆਰਿਆ। ਰਾਜੇ ਜਨਕ ਪੂਰਾ ਕਰਮ ਆਪ ਵਿਚਾਰਿਆ। ਤਾਰਾ ਰਾਣੀ ਸੁਖ ਸਾਚਾ ਮਾਣੀ, ਦੇਵੇ ਚਰਨ ਧਿਆਨਿਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਮਾਣਿਆ। ਬਿਦਰ ਸੁਦਾਮਾ ਆਪੇ ਤਾਰੇ। ਦਰੋਪਦ ਲਾਜ ਰੱਖੇ ਮੁਰਾਰੇ। ਜੈ ਦਿਓ ਹਰਿ ਲੇਖ ਅਪਾਰੇ। ਨਾਮ ਦਿਓ ਹਰਿ ਪਾਰ ਉਤਾਰੇ। ਧੰਨੇ ਜੱਟ ਪਾਵੇ ਸਾਰੇ। ਗਰੀਬ ਰਵਿਦਾਸਾ ਉਤਰੇ ਪਾਰੇ। ਸੈਣ ਨਾਈ ਦਰ ਜਾਏ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤੀ ਏਕਾ ਗੋਤੀ ਨਾ ਜਾਣੇ ਜੀਵ ਗਵਾਰੇ। ਪਾਪਣ ਪੂਤਨਾ ਦਿੱਤੀ ਤਾਰ। ਗਨਕਾ ਨਾਲ ਕੀਆ ਪਿਆਰ। ਅਜਾਮਲ ਪਾਪੀ ਉਧਰਿਆ ਨਾਲ। ਜੋਤ ਸਰੂਪੀ ਆਦਿ ਅੰਤ ਜਨ ਭਗਤਾਂ ਰਿਹਾ ਪੈਜ ਸਵਾਰ। ਕਿਰਪਾ ਕਰ ਬੱਧਕ ਤਾਰੇ, ਮਾਰੇ ਤੀਰ ਕ੍ਰਿਸ਼ਨ ਮੁਰਾਰੇ, ਦੇਵੇ ਦਰਸ ਅਪਰ ਅਪਾਰੇ, ਜਨ ਭਗਤਾਂ ਆਪੇ ਪਾਵੇ ਸਾਰ। ਤਾਰੇ ਭਗਤ ਹਰਿ ਭਗਵਾਨਾ। ਕਰੇ ਖੇਲ ਜਗਤ ਮਹਾਨਾ। ਸ਼ਬਦ ਹੱਥੀਂ ਬੰਨ੍ਹੇ ਗਾਨਾ। ਗੁਰਮੁਖ ਸਾਚੇ ਆਪੇ ਰੱਖੇ, ਸ਼ਬਦ ਚਲੇ ਇਕ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤ ਜੋਤ ਸਰੂਪੀ ਪਹਿਰੇ ਬਾਣਾ ਘਨਈਆ ਸ਼ਾਮਾ। ਕਲਜੁਗ ਤੇਰੇ ਲੇਖ ਲਿਖਾਏ। ਪਹਿਲਾ ਮਾਣ ਬੁੱਧ ਦਵਾਏ। ਈਸਾ ਮੂਸਾ ਆਪ ਉਪਾਏ। ਸਚ ਮੁਹੰਮਦ ਜਨਮ ਦਵਾਏ। ਚਾਰ ਯਾਰ ਸੰਗ ਰਲਾਏ। ਨੌਂ ਦਰ ਘਰ ਵਣਜਾਰਾ, ਦਸਵੇਂ ਦੀ ਨਾ ਬੂਝ ਬੁਝਾਏ। ਵਰਤੇ ਕਹਿਰ ਵਿਚ ਸੰਸਾਰ, ਕਿਰਪਾ ਕਰ ਹਰਿ ਨਿਰੰਕਾਰ, ਗੁਰ ਨਾਨਕ ਹਰਿ ਮਾਤ ਉਪਾਏ। ਸਿਰ ਰੱਖੇ ਹੱਥ ਦਾਤਾਰ, ਅੰਤਮ ਵੇਲੇ ਗਿਆ ਹਾਰ, ਦੂਜੀ ਜੋਤ ਅੰਗਦ ਪਾਏ। ਅੰਗਦ ਕੀਆ ਇਕ ਵਿਚਾਰ। ਖਡੂਰ ਵਿਚੋਂ ਹੋਇਆ ਬਾਹਰ। ਅਮਰਦਾਸ ਸੇਵ ਕਮਾਈ। ਪ੍ਰਭ ਅਬਿਨਾਸ਼ੀ ਜੋਤ ਜਗਾਈ। ਸਾਚੀ ਮਤ ਜਗਤ ਚਲਾਈ। ਰਾਮ ਦਾਸ ਦਿੱਤੀ ਵਡਿਆਈ। ਸਰ ਅੰਮ੍ਰਿਤ ਨੀਂਹ ਰਖਾਈ। ਪੰਚਮ ਗੁਰ ਸ਼ਬਦ ਨਿਧਾਨੀ। ਮਿਲੀ ਚਰਨ ਪ੍ਰੀਤੀ, ਸੱਚੀ ਸੇਵ ਕੁਰਬਾਨੀ। ਮਿਲਿਆ ਨਾਮ ਅਪਾਰ, ਅੰਤਮ ਵੇਲਾ ਉਹਦਾ ਆਇਆ ਕਲਜੁਗ ਜੀਵ ਨਾ ਸਮਝੇ ਗਵਾਰ, ਸਾਚੀ ਸੇਵਾ ਹਰਿ ਕਮਾਈ। ਭਾਈ ਗੁਰਦਾਸ ਸੰਗ ਰਲਾਈ। ਨਾ ਕੋਈ ਜਾਣੇ ਜੀਵ ਗਵਾਰ, ਭੁੱਲੀ ਰਹੀ ਸਰਬ ਲੋਕਾਈ। ਅੰਤਮ ਵੇਲੇ ਦੇਹ ਤਜਾਈ। ਹਰਿ ਗੋਬਿੰਦ ਜੋਤ ਜਗਾਈ। ਮੀਰੀ ਪੀਰੀ ਕਟਾਰ ਗਲ ਵਿਚ ਪਾਈ। ਸਾਚੀ ਜੋਤ ਕਰ ਅਕਾਰ, ਬੇਮੁਖਾਂ ਡੰਨ ਰਿਹਾ ਲਾਈ। ਅੰਤਮ ਜੋਤੀ ਮੇਲ ਮਿਲਾਈ। ਸ੍ਰੀ ਹਰਿ ਰਾਏ ਮਾਣ ਦਵਾਈ। ਸਾਚੀ ਜੋਤ ਕਰ ਅਕਾਰ, ਸਾਚੇ ਲੇਖ ਰਿਹਾ ਲਿਖਾਈ। ਅੱਠਵੇਂ ਜਾਮੇ ਹਰਿ ਕ੍ਰਿਸ਼ਨ ਛੋਟੇ ਬਾਲੇ ਬਲ ਵਧਾਈ। ਦਿੱਲੀ ਜਾਏ ਮੁਖ ਛੁਪਾਏ, ਉਤੇ ਸੀਤਲਾ ਆਏ ਭਾਰੀ। ਅੰਤਮ ਵੇਲੇ ਲੇਖੇ ਲਾਏ, ਗੁਰ ਸੰਗਤ ਸਾਚਾ ਹੁਕਮ ਸੁਣਾਏ, ਪਿੰਡ ਬਕਾਲਾ ਦੇ ਵਖਾਈ। ਸਾਚਾ ਹੁਕਮ ਇਕ ਸੁਣਾਇਆ। ਗੁਰ ਤੇਗ ਬਹਾਦਰ ਬਾਹਰ ਕਢਾਇਆ। ਹਿੰਦ ਦੀ ਚਾਦਰ ਜਗਤ ਬਣਾਇਆ। ਦਿੱਲੀ ਸੀਸ ਦਿਤਾ ਕਰਤੇ ਕਾਦਰ, ਆਪਣੇ ਭਾਣੇ ਸਰਬ ਸਮਾਇਆ। ਫਿਰ ਉਠਾਇਆ ਗੁਰ ਗੋਬਿੰਦ, ਮਾਣ ਦਵਾਇਆ ਵਾਲੀ ਹਿੰਦ, ਦੁਸ਼ਟ ਸੰਘਾਰੇ ਫੜ ਖੰਡਾ ਦੋ ਧਾਰੇ, ਜੋ ਕਰਨ ਨਿੰਦ। ਜੋਤੀ ਜੋਤ ਸਰੂਪ ਹਰਿ, ਸਦਾ ਸਦਾ ਬਖ਼ਸ਼ਿੰਦ। ਗੁਰ ਗੋਬਿੰਦ ਗਿਆਨ ਤੁਮਾਰਾ। ਏਕਾ ਓਟ ਰੱਖੀ ਕਰਤਾਰਾ। ਵੱਜੇ ਡੰਕ ਸ਼ਬਦ ਅਪਾਰਾ। ਰਾਓ ਰੰਕ ਆਪ ਉਠਾਏ, ਕਰੇ ਖੇਲ ਅਪਰ ਅਪਾਰਾ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰਮੁਖਾਂ ਦੇਵੇ ਨਾਮ ਅਪਾਰ। ਪੂਰਨ ਕਾਮ ਆਪ ਕਰਾਏ, ਕਰੇ ਸਚ ਵਿਹਾਰ। ਸੁੱਕਾ ਚਾਮ ਹਰਾ ਕਰਾਏ, ਜੋ ਜਨ ਆਏ ਚਲ ਦਵਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ ਅਵਤਾਰ। ਤਣਨੇ ਆਇਆ ਪ੍ਰਭ ਸਾਚਾ ਤਾਣਾ। ਬੰਨ੍ਹਣ ਆਇਆ ਰਾਜਾ ਰਾਣਾ। ਚਿੱਟੇ ਅਸਵ ਪਾ ਪਲਾਣਾ। ਸੋਲਾਂ ਕਲੀਆਂ ਲੜ ਰਖਾਨਾ। ਸੱਤ ਦੀਪ ਨੌਂ ਖੰਡ ਦੋਹਾਂ ਮੇਲ ਇਕ ਮਿਲਾਣਾ। ਇਕ ਇੱਕ ਕਲੀ ਹਰਿ ਦੇਵੇ ਵੰਡ, ਡਾਢੀ ਗੰਢ ਆਪ ਬੰਧਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਬੱਧਾ ਨਾ ਕਿਸੇ ਛੁਡਾਣਾ। ਸਚ ਪਲਾਣਾ ਹਰਿ ਜੀ ਪਾਇਆ। ਉਤੇ ਪਹਿਲੋਂ ਆਸਣ ਲਾਇਆ। ਫੇਰ ਆਪਣੇ ਹੱਥ ਰਖਾਇਆ। ਧਰਤ ਮਾਤ ਤੇਰੇ ਉਤੇ ਦਏ ਭਜਾਇਆ। ਚਾਰੇ ਕੁੰਟਾਂ ਬੰਨ੍ਹ ਵਖਾਇਆ। ਸੋਲਾਂ ਲੜ ਹਰਿ ਰਖਾਇਆ। ਜੋਤ ਸਰੂਪੀ ਘਰ ਘਰ ਜਾਏ ਵੜ, ਦਿਸ ਕਿਸੇ ਨਾ ਆਇਆ। ਸ਼ਬਦ ਸਰੂਪੀ ਰਿਹਾ ਲੜ, ਹੱਥ ਹਥਿਆਰ ਨਾ ਕੋਈ ਉਠਾਇਆ। ਚਾਰ ਕੁੰਟ ਵੱਖ ਵੱਖ ਕਰੇ ਸਿਰ ਧੜ, ਇਕ ਦੂਜੇ ਦਾ ਸੰਗ ਤੁੜਾਇਆ। ਸ਼ਬਦ ਗੋਲਾ ਵੱਜੇ ਕੜ ਕੜ, ਧੂੰਆਂਧਾਰ ਜਗਤ ਕਰਾਇਆ। ਬੇਮੁਖ ਜੀਵਾਂ ਦੇਵੇ ਛੜ, ਮੋਹਲੇ ਧਾਰ ਸ਼ਬਦ ਚਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੇ ਅੱਗੇ ਖੜ, ਸਾਰਾ ਭੇਵ ਖੁਲ੍ਹਾਇਆ। ਸੱਚਾ ਚੋਲਾ ਸੋਲਾਂ ਕਲੀ। ਹੋਕਾ ਦੇਵੇ ਗਲੀਓ ਗਲੀ। ਕਲਜੁਗ ਔਖੀ ਆਈ ਘੜੀ। ਕਿਸੇ ਕੰਧ ਉਤੇ ਨਾ ਦਿਸੇ ਕੋਈ ਕੜੀ। ਜੋਤੀ ਜੋਤ ਸਰੂਪ ਹਰਿ, ਲਾਈ ਇਕੋ ਸ਼ਬਦ ਝੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਰਾਹ ਇਕ ਵਖਾਏ, ਨਾ ਕੋਈ ਮੁਖ ਲਗਾਏ ਹੁੱਕਾ ਨੜੀ। ਸੋਲਾਂ ਕਲੀਆਂ ਹਰਿ ਸ਼ਿੰਗਾਰ। ਸਤਿਜੁਗ ਤੇਰੇ ਸਾਚੇ ਸੰਤ ਆਪ ਬਣਾਏ ਸਚ ਦੁਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਨਿਹਕਲੰਕ ਲਿਆ ਅਵਤਾਰ। ਸੋਲਾਂ ਕਲੀਆਂ ਵੇਖ ਬੱਗੇ। ਨਾਲੇ ਰੋਵੇ ਨਾਲੇ ਹੱਸੇ। ਗੁਰਮੁਖਾਂ ਰਾਹ ਸਾਚਾ ਦੱਸੇ। ਬੇਮੁਖਾਂ ਪੈਰਾਂ ਹੇਠ ਝੱਸੇ। ਚਾਰੋਂ ਕੁੰਟ ਜਾਣ ਨੱਸੇ। ਧਰਮ ਰਾਏ ਵਾਜਾਂ ਮਾਰੇ, ਮਾਇਆ ਜਾਲ ਸਾਰੇ ਫਸੇ। ਮੌਤ ਲਾੜੀ ਸ਼ਬਦ ਬਹਾਰੀ ਹੱਥ ਆਪਣੇ ਕਸੇ। ਅੰਤਮ ਵੇਲੇ ਹੋਏ ਖੁਆਰੀ। ਕਲਜੁਗ ਭਾਰੀ ਮੌਤ ਲਾੜੀ ਫਿਰੇ ਪਿੱਛੇ ਅਗਾੜੀ। ਪ੍ਰਭ ਆਪ ਚਬਾਵਣ ਆਇਆ ਆਪਣੀ ਦਾੜ੍ਹੀਂ। ਨਾ ਹੋਵੇ ਕੋਈ ਸਹਾਈ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜਾਮਾ ਧਾਰ ਵਿਚ ਮਾਤ ਲਿਆ ਅਵਤਾਰੀ। ਸੋਲਾਂ ਕਲੀਆਂ ਸੋਲਾਂ ਰਾਹ। ਚਾਰੋਂ ਕੁੰਟਾਂ ਪਾਏ ਫਾਹ। ਕੋਈ ਨਾ ਲੱਗੇ ਕਿਸੇ ਦਾਅ। ਗਿਆਨੀਆਂ ਧਿਆਨੀਆਂ ਮਰਨੀ ਮਾਂ। ਵਡ ਵਡ ਸ਼ੈਤਾਨੀਆਂ ਕਰਨ ਜਗਤ ਬੇਈਮਾਨੀਆਂ, ਘਰ ਘਰ ਉਡਣ ਕਾਂ। ਗੁਰਮੁਖਾਂ ਦੇਵੇ ਪੰਚਮ ਜੇਠ ਸਚ ਨਿਸ਼ਾਨੀਆਂ, ਵੇਲੇ ਅੰਤਮ ਕਰੇ ਠੰਡੀ ਛਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਏ ਗੁਰਮੁਖਾਂ ਦਰਗਹਿ ਸਾਚੀ ਲਾਏ ਨਾਂ। ਸੋਲਾਂ ਕਲੀਆਂ ਹਰਿ ਹੱਥ ਕਲੀਰੇ। ਗੁਰਮੁਖ ਉਪਜਾਏ ਸਾਚੇ ਹੀਰੇ। ਇਕ ਦੂਜੇ ਦੇ ਬਣ ਗਏ ਵੀਰੇ। ਪੰਚਮ ਜੇਠ ਪ੍ਰਭ ਦਰ ਆਏ, ਪ੍ਰਭ ਅਬਿਨਾਸ਼ੀ ਕਢੇ ਆਤਮ ਹਉਮੇ ਪੀੜੇ। ਬੇਮੁਖ ਜੀਵਾਂ ਕਲਜੁਗ ਕਾਇਆ ਲੱਗੇ ਹੰਕਾਰੀ ਕੀੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਲਾਹਿਆ ਤੇਰਾ ਬਾਣਾ, ਬੇਮੁਖਾਂ ਆਪਣੀ ਹੱਥੀਂ ਪੀੜੇ। ਜੰਬੂ ਦੀਪ ਹਰਿ ਪਾਏ ਗੰਢ। ਪਹਿਲੀ ਕੂਟ ਹਰਿ ਦਏ ਵੰਡ। ਲੱਖਣ ਦੀਪ ਹੋਏ ਰੰਡ। ਕਰੌਚ ਦੀਪ ਤੋੜੇ ਘੁਮੰਡ। ਪੁਸ਼ਕਰ ਦੀਪ ਪਾਏ ਡੰਡ। ਕੁਸ਼ਾ ਦੀਪ ਹੋਏ ਖੰਡ ਖੰਡ। ਸਲਮਲ ਦੀਪ ਕੱਚੇ ਭੱਜਣ ਅੰਡ। ਸਾਨ ਦੀਪ ਘਰ ਘਰ ਦਿਸੇ ਨਾਰ ਰੰਡ। ਨਿਹਕਲੰਕ ਕਲ ਜਾਮਾ ਪਾਇਆ, ਸਿੰਘ ਸਿੰਘਾਸਣ ਬੈਠ ਪੰਚਮ ਜੇਠ ਧਰਤ ਮਾਤ ਤੇਰੀ ਪਾਏ ਵੰਡ। ਸੱਤਾਂ ਦੀਪਾਂ ਵੰਡ ਕਰਾਈ। ਧਰਤ ਮਾਤ ਪ੍ਰਭ ਦਰ ਕੁਰਲਾਈ। ਬੁੱਢੀ ਮਾਤਾ ਦਏ ਦੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਕਿਰਪਾ ਕਰ, ਨਿਹਕਲੰਕ ਜੋਤ ਜਗਾਈ। ਕਲਜੁਗ ਮੱਥੇ ਲੱਗੇ ਛਾਹੀ। ਸਾਚਾ ਨਾਉਂ ਕਿਤੇ ਦਿਸੇ ਨਾਹੀਂ। ਮੰਦਰ ਮਸੀਤਾਂ ਗੁਰਦਵਾਰੇ ਝੂਠੇ ਬੈਠੇ ਪਾਈ ਫਾਹੀ। ਅੱਠ ਸੱਠ ਤੀਰਥ ਨਾ ਮਿਲੇ ਸਾਚਾ ਨੀਰਥ, ਵੱਢੀ ਖਾਇਣ ਫੜ ਫੜ ਗਾਈਂ। ਇਕ ਪਿਲਾ ਅੰਮ੍ਰਿਤ ਸਾਚਾ ਸੀਰਥ, ਧਰਤ ਮਾਤ ਦਏ ਦੁਹਾਈ। ਧਰਤ ਮਾਤ ਤੇਰੀ ਸੁਣ ਪੁਕਾਰੀ। ਹਰਿ ਜੂ ਆਇਆ ਕਲਜੁਗ ਤੇਰੀ ਅੰਤਮ ਵਾਰੀ। ਚਾਰੇ ਕੁੰਟਾਂ ਵੇਖ ਵਖਾਨੇ, ਨਾ ਕੋਈ ਕਰੇ ਜੂਏ ਬਾਜ਼ੀ, ਨਾ ਕੋਈ ਰੰਡੀ ਦਿਸੇ ਨਾਰੀ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਵੇਖ ਵਖਾਣੇ, ਸ਼ਬਦ ਸਰੂਪੀ ਫੇਰੇ ਆਰੀ। ਧਰਤ ਮਾਤ ਦਰ ਕੱਢੇ ਹਾੜੇ। ਕਲਜੁਗ ਦਿਨ ਆਏ ਮਾੜੇ। ਲਾੜੀ ਮੌਤ ਮੰਗੇ ਵਰ, ਲੱਖ ਚੁਰਾਸੀ ਸਾਰੇ ਲਾੜੇ। ਪ੍ਰਭ ਅਬਿਨਾਸ਼ੀ ਕਿਰਪਾ ਕਰ ਦੇਵੇ ਦਾਤ ਪਹਿਲੀ ਹਾੜੇ। ਆਪ ਚੁਕਾਏ ਆਪਣਾ ਡਰ, ਮੈਂ ਚਬਾਵਾਂ ਆਪਣੀ ਦਾੜ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਪ੍ਰਗਟ ਹੋ ਗੁਰ ਸੰਗਤ ਆਇਆ ਦਰ ਦਵਾਰੇ। ਧਰਤ ਮਾਤ ਹਰਿ ਦਰ ਕੁਰਲਾਈ। ਦੋਹਾਂ ਨੈਣਾਂ ਨੀਰ ਵਹਾਈ। ਔਖੀ ਹੋਈ ਕਲਜੁਗ ਅੰਧੇਰੀ ਰੈਣ, ਨਾ ਹੋਏ ਕੋਈ ਸਹਾਈ। ਨਾਤਾ ਤੁੱਟਾ ਭਾਈ ਭੈਣ, ਨਾ ਜਾਏ ਕੋਈ ਬੰਧਾਈ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਪੰਚਮ ਜੇਠ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਜੋਤ ਵਿਚ ਮਾਤ ਜਗਾਈ। ਸੱਤਾਂ ਦੀਪਾਂ ਹਰਿ ਵੰਡ ਕਰਾਈ। ਨਵਾਂ ਖੰਡਾਂ ਦੀ ਵਾਰੀ ਆਈ। ਕੁਲਾ ਖੰਡ ਹਰਿ ਭੰਨ ਵਖਾਈ। ਇਲਾ ਬੁੱਤ ਹਰਿ ਖੇਹ ਉਡਾਈ। ਹਰਿ ਵਰਖ ਕੁਛ ਦੀਸੇ ਨਾਹੀ। ਹਰਣਮਯ ਦੀ ਜੋਤ ਬੁਝਾਈ। ਕੇਤਮਾਲ ਅੰਧੇਰ ਕਰਾਈ। ਰਮਕ ਰੋਵੇ ਸਰਬ ਲੋਕਾਈ। ਭਦਰ ਕੁਛ ਹੱਥ ਨਾ ਆਈ। ਭਾਰਤ ਖੰਡ ਪ੍ਰਭ ਅਬਿਨਾਸ਼ੀ ਜੋਤ ਜਗਾਈ। ਸੋਲਾਂ ਕਲਾ ਹਰਿ ਸੰਪੂਰਾ, ਸੋਲਾਂ ਵੰਡਾਂ ਬਣਤ ਬਣਾਈ। ਬਚਨ ਹੋਏ ਨਾ ਮਾਤ ਅਧੂਰਾ, ਜੋ ਰਿਹਾ ਲੇਖ ਲਿਖਾਈ। ਪ੍ਰਗਟ ਹੋਇਆ ਵਡ ਜੋਧਨ ਸੂਰਾ, ਹੱਥ ਕਟਾਰ ਨਾ ਕੋਈ ਉਠਾਈ। ਇਕ ਉਪਜਾਏ ਜੋਤੀ ਨੂਰਾ, ਸੋਲਾਂ ਖੰਡਾਂ ਕਰੇ ਰੁਸ਼ਨਾਈ। ਸ਼ਬਦ ਚਲੇ ਸਾਚੀ ਤੂਰਾ, ਪਵਣ ਸੁਨੇਹੜਾ ਲੈ ਲੈ ਜਾਈ। ਬਹਿਸ਼ਤਾਂ ਛੱਡਣ ਬੈਠੀਆਂ ਹੂਰਾਂ, ਨਿਹਕਲੰਕ ਕਲ ਜੋਤ ਜਗਾਈ। ਕਲਜੁਗ ਤੇਰੀ ਅੰਤਮ ਵਾਰੀ, ਜੂਠ ਝੂਠ ਲੱਖ ਚੁਰਾਸੀ ਤੇਰੀ ਝੋਲੀ ਪਾਈ। ਕੂੜਾ ਧਰਮ ਰਾਏ ਘਰ ਸਾਂਭ ਲੈ ਜਾਈ। ਗੁਰਮੁਖਾਂ ਮਸਤਕ ਲਾਈ ਧੂੜਾ, ਆਏ ਚਲ ਸਰਨਾਈ। ਇਕ ਰੰਗ ਚੜ੍ਹਾਏ ਗੂੜ੍ਹਾ, ਉਤਰ ਫੇਰ ਨਾ ਜਾਈ। ਗਲ ਪਾਇਆ ਚੋਲਾ ਰੰਗ ਲਸੂੜਾ, ਸਾਚੀ ਦਇਆ ਹਰਿ ਕਮਾਈ। ਵਾਸੀ ਘਨਕਪੁਰ ਸਾਚੀ ਬਣਤ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਚੋਲੀ ਤਨ ਛੁਹਾਈ। ਸੂਹਾ ਵੇਸ ਹਰਿ ਰੰਗ ਰੰਗਾਵੇ। ਧਰਤ ਮਾਤ ਤੈਨੂੰ ਲਾਇਆ ਭਾਗ, ਤੇਰਾ ਭੇਖ ਹਰਿ ਮਿਟਾਵੇ। ਧਰਤੀ ਮਾਂ ਸੁੱਤੀ ਜਾਗ, ਲੱਖ ਚੁਰਾਸੀ ਤੇਰੇ ਪੂਤ ਪ੍ਰਭ ਵਿਆਹਵਣ ਆਇਆ ਕਰ ਕਰ ਦਾਅਵੇ। ਸੋਹੰ ਸ਼ਬਦ ਨਾਲ ਲੈ ਆਇਆ ਦੂਤ, ਦੋਹਾਂ ਧਿਰਾਂ ਦਾ ਮੇਲ ਮਿਲਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਸਤਿਜੁਗ ਦੋਹਾਂ ਧਿਰਾਂ ਦਾ ਹੋ ਵਿਚੋਲਾ ਪੰਚਮ ਜੇਠ ਜੋਤ ਜਗਾਵੇ। ਕਲਜੁਗ ਤੇਰੀ ਮਾਂ ਪਿਆਰੀ। ਤੂੰ ਹੈਂ ਇਹਦੀ ਧੀ ਕਵਾਰੀ। ਵਿਆਹਵਣ ਆਵੇ ਸਤਿਜੁਗ ਸਾਚੇ ਮਾਤਲੋਕ ਵਿਚ ਏਕਾ ਨਾਰੀ। ਲੱਖ ਚੁਰਾਸੀ ਕੀਨੀ ਜਿਸ ਪਿਆਰੀ। ਧਰਤ ਮਾਤ ਹੋਏ ਸੁਭਾਗਣ, ਸੂਹਾ ਵੇਸ ਕਰੇ ਤੇਰੀ ਅੰਤਮ ਵਾਰੀ। ਨਿਹਕਲੰਕ ਨਰਾਇਣ ਨਰ ਸਾਚੀ ਡੋਲੀ ਅੰਤਮ ਵੇਲੇ ਲਿਆਇਆ ਕਰ ਤਿਆਰੀ। ਵਿਚ ਵਿਚੋਲਾ ਮਾਰੇ ਫੇਰੇ। ਸਤਿਜੁਗ ਸਾਚੇ ਬੰਨ੍ਹ ਲੈ ਸਿਹਰੇ। ਪ੍ਰਭ ਦਵਾਏ ਚੌਥੇ ਜੁਗ ਚਾਰ ਗੇੜੇ। ਅੰਤਮ ਵੇਲਾ ਨੇੜੇ ਆਇਆ, ਕਲਜੁਗ ਮਿਟਾਏ ਹਰਿ ਜੀ ਝੇੜੇ। ਸਾਚੀ ਨਾਰੀ ਇਕ ਵਿਆਹੀ, ਛੁਡਾਈਂ ਧਰਮ ਰਾਏ ਦੇ ਸਾਚੇ ਖੇੜੇ। ਲੱਖ ਚੁਰਾਸੀ ਆਪਣੀ ਗੋਲੀ ਆਪ ਬਣਾਈ, ਸੁੰਞੇ ਕਰਾਈਂ ਘਰ ਘਰ ਵਿਹੜੇ। ਪ੍ਰਭ ਅਬਿਨਾਸ਼ੀ ਫੇਰ ਧਿਆਈਂ, ਆਵੇ ਤੇਰੇ ਦਰ ਸਾਚਾ ਹਰਿ ਬੰਨ੍ਹੀ ਜਾਏ ਬੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਪੰਚਮ ਜੇਠ ਦਿਵਸ ਸੁਹਾਇਆ। ਸ੍ਰਿਸ਼ਟ ਸਬਾਈ ਭੇੜ ਭੇੜੇ। ਸੂਹਾ ਵੇਸ ਸੂਹੀ ਵੇਲ। ਅਚਰਜ਼ ਕੀਆ ਹਰਿ ਜੀ ਖੇਲ। ਲੱਖ ਚੁਰਾਸੀ ਕਰ ਤਿਆਰੀ, ਨਾਲ ਚਲੇ ਕਲਜੁਗ ਨਾਰ, ਸਿਰ ਉਠਾਏ ਪਾਪਾਂ ਭਾਰ, ਧਰਤ ਮਾਤ ਇਹ ਕਰੀ ਪੁਕਾਰ, ਨਿਹਕਲੰਕ ਲਿਆ ਅਵਤਾਰ, ਅੰਤਮ ਘਲੇ ਧਰਮ ਰਾਏ ਦੀ ਸਾਚੀ ਜੇਲ੍ਹ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੀਆ ਰੰਗ ਨਵੇਲ। ਸੂਹਾ ਰੰਗ ਹਰਿ ਰੰਗਾਇਆ। ਚੋਲਾ ਸੋਹਣਾ ਗਲ ਵਿਚ ਪਾਇਆ। ਡੋਲਾ ਸਾਚਾ ਆਪ ਲਿਆਇਆ। ਸੋਲਾਂ ਤਣੀਆਂ ਨਾਲ ਬੰਧਾਇਆ। ਚਿੱਟੇ ਘੋੜੇ ਉਤੇ ਪਾਇਆ। ਆਪਣੀ ਹੱਥੀਂ ਸੀਸ ਗੁੰਦਾਇਆ। ਉਤੇ ਲਾੜਾ ਇਕ ਸਜਾਇਆ। ਨਿਹਕਲੰਕ ਨਾਂ ਰਖਾਇਆ। ਸ਼ਬਦ ਨਗਾਰਾ ਇਕ ਵਜਾਇਆ। ਤਰਨ ਤਾਰਨ ਤੇਰਾ ਮੁਨਾਰਾ ਪਹਿਲੇ ਢਾਹਿਆ। ਸਿੰਘ ਊਧਮ ਤੇਰਾ ਇਕ ਚੁਬਾਰਾ, ਜਿਥੇ ਹਰਿ ਜੀ ਭੇਸ ਵਟਾਇਆ। ਚਿੱਟਾ ਬਾਣਾ ਤਨ ਛੁਹਾਇਆ। ਧੁਰ ਦਰਗਾਹੀ ਹੁਕਮ ਸੁਣਾਇਆ। ਦੂਜਾ ਜੋੜਾ ਪੈਰੀਂ ਪਾਇਆ। ਤੇਜ ਭਾਨ ਜੋ ਬਣਾਇਆ। ਚਰਨ ਧੂੜ ਜੋ ਇਸ਼ਨਾਨ ਕਰਾਇਆ। ਗੁਰ ਸੰਗਤ ਸੰਗ ਰਲਾਇਆ। ਅੰਗ ਸੰਗ ਹੋਏ ਸਹਾਇਆ। ਕਟੇ ਭੁੱਖ ਨੰਗ, ਚਲਦਾ ਆਇਆ ਵਾਹੋ ਦਾਹਿਆ। ਚਿੱਟੇ ਅਸਵ ਕਸਿਆ ਤੰਗ, ਉਤੇ ਆਸਣ ਲਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ, ਸੰਤ ਮਨੀ ਸਿੰਘ ਘਰ ਬਹਾਇਆ। ਧੰਨ ਧੰਨ ਧੰਨ ਤੇਰੀ ਸੰਗਤ, ਜਿਸ ਨੇ ਸੇਵ ਕਮਾਇਆ। ਧੁਰ ਦਰਗਾਹੋਂ ਉਤਰੀ ਨਿਹਕਲੰਕ ਤੇਰੀ ਜੋਤ ਤੇਰੇ ਸਿੱਖ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲੇ ਹੋ ਤਿਆਰ, ਚਰਨ ਰਕਾਬ ਆਪਣਾ ਆਪ ਛੁਹਾਇਆ। ਚਰਨ ਰਕਾਬ ਆਪ ਛੁਹਾਇਆ। ਹੰਨੇ ਹੱਥ ਉਤੇ ਪਾਇਆ। ਤਿੰਨਾਂ ਲੋਕਾਂ ਫੜ ਹਿਲਾਇਆ। ਦੂਜਾ ਕਦਮ ਨਾਲ ਉਠਾਇਆ। ਚਿੱਟੇ ਅਸਵ ਪਾਰ ਕਰਾਇਆ। ਧਰਤ ਮਾਤ ਤੇਰਾ ਗੇੜਾ ਪਹਿਲੀ ਵਾਰ ਲਗਾਇਆ। ਚਾਰੋਂ ਕੁੰਟ ਲੱਗੇ ਉਖੇੜਾ, ਪਹਿਲਾ ਪੌੜ ਚਿੱਟੇ ਅਸਵ ਧਰਤ ਮਾਤ ਤੇਰੇ ਸਿਰ ਟਿਕਾਇਆ। ਚੌਥੇ ਜੁਗ ਚਾਰੇ ਵਾਗਾਂ ਚਿੱਟਾ ਰੰਗ ਹਰਿ ਰਖਾਇਆ। ਸੰਤ ਮਨੀ ਸਿੰਘ ਹੋਇਆ ਸੰਗੀ, ਚਿੱਟੇ ਘੋੜੇ ਹੱਥ ਲਾਇਆ। ਨਾਲ ਚਲੇ ਪੈਰੀਂ ਨੰਗੀ, ਸਾਚਾ ਜੋੜਾ ਆਪ ਤਜਾਇਆ। ਪ੍ਰਭ ਦਰ ਮੰਗੀ ਸਾਚੀ ਮੰਗ, ਰਾਣੇ ਸੰਗਰੂਰ ਜੇਲ੍ਹ ਵਿਚ ਪਾਇਆ। ਏਕਾ ਚਾੜ੍ਹੇ ਨਾਮ ਰੰਗਤ ਰੰਗ, ਭੁੱਲ ਕਦੇ ਨਾ ਜਾਇਆ। ਅੰਮ੍ਰਿਤ ਵਗਾਇਣ ਸਾਚੀ ਗੰਗ, ਚਰਨ ਧੂੜ ਇਸ਼ਨਾਨ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਸਰਬੰਗ, ਸ਼ਬਦ ਧਾਰ ਜਨਮ ਦਵਾਇਆ। ਘਰ ਆਪਣੇ ਹਰਿ ਜਨਮ ਦਵਾਏ। ਆਪਣੀ ਸੇਵਾ ਲੇਖੇ ਲਾਵੇ। ਅੰਤਮ ਸਾਚੀ ਖੇਲ ਰਚਾਏ। ਕਾਇਆ ਝੂਠੀ ਦੇਹ ਤਜਾਏ। ਅੰਤਮ ਅੰਤ ਪ੍ਰਗਟ ਹੋਏ ਜੋਤ ਸਰੂਪੀ ਜਾਮਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਖੋਲ੍ਹੇ ਵੱਜੀ ਤਾਕੀ, ਸੰਤ ਮਨੀ ਸਿੰਘ ਦਇਆ ਕਮਾਏ। ਸੰਤ ਮਨੀ ਸਿੰਘ ਫੜੀ ਡੋਰ। ਕਲਜੁਗ ਹੋਇਆ ਅੰਧ ਘੋਰ। ਗੁਰਦਵਾਰੇ ਮੰਦਰ ਲੁੱਟਣ ਚੋਰ। ਘਰ ਘਰ ਬੈਠੇ ਵੱਢੀ ਖਾਣ ਹਰਾਮ ਖੋਰ। ਪ੍ਰਭ ਅਬਿਨਾਸ਼ੀ ਮਨੋਂ ਭੁਲਾਵਣ, ਝੂਠਾ ਪਾਵਣ ਸ਼ੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਮਾਣ ਦਵਾਇਆ, ਪੰਚਮ ਜੇਠ ਵਾਗ ਫੜਾਇਆ, ਹੌਲੀ ਹੌਲੀ ਸੰਗ ਆਪਣੇ ਰਿਹਾ ਤੋਰ। ਹੌਲੀ ਹੌਲੀ ਆਪ ਚਲਈਆ। ਸਾਚਾ ਸੰਗ ਆਪ ਨਿਭਈਆ। ਆਪੇ ਬਣੇ ਸਾਚਾ ਪਿਤਾ ਸਾਚੀ ਮਈਆ। ਕਲਜੁਗ ਤੇਰਾ ਭਰਿਆ ਪੂਰ, ਵੇਲੇ ਅੰਤਮ ਡੋਲੇ ਨਈਆ। ਪ੍ਰਗਟ ਹੋਇਆ ਵਡ ਦਾਤਾ ਸੂਰ, ਰਾਮ ਅਵਤਾਰੀ ਕ੍ਰਿਸ਼ਨ ਘਨ੍ਹੈਈਆ। ਲੱਖ ਚੁਰਾਸੀ ਕਰੇ ਚੂਰ, ਗੁਰਮੁਖਾਂ ਪਾੜੇ ਹੱਥੀਂ ਵਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰ, ਸੰਤ ਮਨੀ ਸਿੰਘ ਸਾਚਾ ਰੂਪ ਆਪ ਵਟਈਆ। ਸਾਚਾ ਦੇਵੇ ਮਾਣ ਜਗਤ ਵਡਿਆਈਆ। ਜਗੀ ਜੋਤ ਮਹਾਨ ਖ਼ੁਸ਼ੀ ਮਨਾਈਆ। ਪੰਚਮ ਜੇਠ ਵਕਤ ਸੁਹਾਣ, ਗੁਰ ਸੰਗਤ ਰਲ ਮਿਲ ਸੋਹਣਾ ਸੰਗ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰਾ ਸਚ ਨਿਸ਼ਾਨ, ਆਪਣੀ ਹੱਥੀਂ ਆਪ ਝੁਲਾਈਆ। ਸਤਿਜੁਗ ਤੇਰਾ ਸਚ ਨਿਸ਼ਾਨ, ਲੇਖ ਲਿਖਾਏ ਹਰਿ ਭਗਵਾਨ। ਸੋਹੰ ਦਿਤਾ ਸਾਚਾ ਦਾਨ। ਨਿਹਕਲੰਕ ਬਲੀ ਬਲਵਾਨ। ਸੰਤ ਮਨੀ ਸਿੰਘ ਇਕ ਦੂਜੇ ਦੀ ਕਰਨ ਪਛਾਣ। ਕਲਜੁਗ ਵੇਲਾ ਅੰਤਮ ਆਇਆ, ਨਾਲ ਰਲਾਇਆ ਸਿੰਘ ਮਨਜੀਤ ਛੋਟਾ ਬਾਲਾ ਨੌਜਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਦਿਵਸ ਰੈਣ ਸੰਞ ਸਵੇਰ ਚਰਨ ਧੂੜ ਇਕ ਕਰਾਏ ਇਸ਼ਨਾਨ। ਹਰਿ ਕਾ ਰੂਪ ਅਗੰਮ, ਖੇਲ ਅਪਾਰ ਹੈ। ਹਰਿ ਕਾ ਰੂਪ ਅਗੰਮ, ਜੋਤ ਅਧਾਰ ਹੈ। ਹਰਿ ਕਾ ਰੂਪ ਅਗੰਮ, ਏਕਾ ਏਕ ਅਕਾਰ ਹੈ। ਹਰਿ ਕਾ ਰੂਪ ਅਗੰਮ, ਆਦਿ ਅੰਤ ਨਿਰਾਧਾਰ ਹੈ। ਹਰਿ ਕਾ ਰੂਪ ਅਗੰਮ, ਜੁਗਾ ਜੁਗੰਤ ਨਿਰਾਹਾਰ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਪਾਵੇ ਸਾਰ ਹੈ। ਹਰਿ ਕਾ ਰੂਪ ਅਗੰਮ, ਏਕਾ ਜੋਤ ਅਪਰ ਅਪਾਰ ਹੈ। ਹਰਿ ਕਾ ਰੂਪ ਅਗੰਮ, ਖਿੜੀ ਰਹੇ ਸੱਚੀ ਗੁਲਜ਼ਾਰ ਹੈ। ਹਰਿ ਕਾ ਰੂਪ ਅਗੰਮ, ਏਕਾ ਸ਼ਬਦ ਸਾਚੀ ਧਾਰ ਹੈ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਏਕਾ ਅਕਾਰ ਹੈ। ਹਰਿ ਕਾ ਰੂਪ ਅਗੰਮ, ਭੇਵ ਛੁਪਾਇੰਦਾ। ਹਰਿ ਕਾ ਰੂਪ ਅਗੰਮ, ਕਿਸੇ ਦੇਵੀ ਦੇਵ ਦਿਸ ਨਾ ਆਇੰਦਾ। ਹਰਿ ਕਾ ਰੂਪ ਅਗੰਮ, ਬ੍ਰਹਮਾ ਚਾਰੇ ਵੇਦ ਵਿਚਾਰੇ, ਅੰਤ ਕੋਈ ਨਾ ਪਾਇੰਦਾ। ਹਰਿ ਕਾ ਰੂਪ ਅਗੰਮ, ਅਠਾਰਾਂ ਪੁਰਾਨ ਰਹੇ ਪੁਕਾਰੇ, ਵੇਦ ਵਿਆਸ ਬਣਿਆ ਲਿਖਾਰੇ, ਪਾਸਾ ਕੋਈ ਦਿਸ ਨਾ ਆਇੰਦਾ। ਹਰਿ ਕਾ ਰੂਪ ਅਗੰਮ,  ਖਾਣੀ ਬਾਣੀ ਕਲਜੁਗ ਰਾਣੀ ਦਿਸ ਕਿਸੇ ਨਾ ਆਇੰਦਾ। ਹਰਿ ਕਾ ਰੂਪ ਅਗੰਮ, ਅੰਜੀਲ ਕੁਰਾਨ ਲਿਖ ਲਿਖ ਥੱਕੇ ਬਹਿ ਬਹਿ ਮੱਕੇ, ਦੂਜੇ ਪਾਸੇ ਬੂਰੇ ਕੱਕੇ, ਅੰਤਮ ਵੇਲੇ ਦੋਵੇਂ ਬਣ ਗਏ ਭਾਈ ਸਕੇ, ਪ੍ਰਭ ਅਬਿਨਾਸ਼ੀ ਪ੍ਰਗਟ ਜੋਤ ਮਾਤਲੋਕ ਵਿਚੋਂ ਬਾਹਰ ਧੱਕੇ, ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਸਦ ਸਮਾਇੰਦਾ। ਹਰਿ ਕਾ ਰੂਪ ਅਗੰਮ, ਕੋਈ ਨਾ ਜਾਣੇ। ਹਰਿ ਕਾ ਰੂਪ ਅਗੰਮ, ਹਰਿ ਚਲੇ ਆਪਣੇ ਭਾਣੇ। ਹਰਿ ਕਾ ਰੂਪ ਅਗੰਮ, ਦਿਸ ਆਏ ਨਾ ਕਿਸੇ ਰਾਜੇ ਰਾਣੇ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਆਪਣਾ ਰੰਗ ਆਪੇ ਮਾਣੇ। ਹਰਿ ਕਾ ਰੂਪ ਅਗੰਮ, ਖੇਲ ਨਿਰਾਲੀ। ਹਰਿ ਕਾ ਰੂਪ ਅਗੰਮ, ਦੋ ਜਹਾਨਾਂ ਬਣੇ ਵਾਲੀ। ਹਰਿ ਕਾ ਰੂਪ ਅਗੰਮ, ਦਿਸ ਕਿਸੇ ਨਾ ਆਏ ਚਾਰੋ ਕੁੰਟਾਂ ਦਿਸਣ ਖ਼ਾਲੀ। ਹਰਿ ਕਾ ਰੂਪ ਅਗੰਮ, ਤਿੰਨਾਂ ਲੋਕਾਂ ਬਣੇ ਪਾਲੀ। ਹਰਿ ਕਾ ਰੂਪ ਅਗੰਮ, ਲੱਖ ਚੁਰਾਸੀ ਜਿਸ ਉਪਾ ਲੀ। ਹਰਿ ਕਾ ਰੂਪ ਅਗੰਮ, ਸਾਚੀ ਜੋਤ ਵਿਚ ਟਿਕਾ ਲੀ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਕਲਜੁਗ ਵੇਲਾ ਅੰਤਮ ਹੋਇਆ, ਚਾਰੋਂ ਕੁੰਟ ਦਿਸੇ ਰੈਣ ਕਾਲੀ। ਹਰਿ ਕਾ ਰੂਪ ਅਗੰਮ, ਬੇਪ੍ਰਵਾਹ ਹੈ। ਹਰਿ ਕਾ ਰੂਪ ਅਗੰਮ, ਵਸੇ ਹਰਿ ਹਰ ਥਾਂ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਪਿਤਾ ਨਾ ਕੋਈ ਮਾਂ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਭੈਣ ਨਾ ਕੋਈ ਭਰਾ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਧੁਪ ਨਾ ਕੋਈ ਛਾਂ ਹੈ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਏਕਾ ਏਕ ਅਕਾਰੀ ਸੱਚਾ ਨਾਉਂ ਹੈ। ਹਰਿ ਕਾ ਰੂਪ ਅਗੰਮ, ਨਿਰਵੈਰ ਹੈ। ਹਰਿ ਕਾ ਰੂਪ ਅਗੰਮ, ਨਾ ਸਕੇ ਕੋਈ ਥੰਮ੍ਹ, ਕਿਸੇ ਦਰ ਨਾ ਸਕੇ ਠਹਿਰ ਹੈ। ਹਰਿ ਕਾ ਰੂਪ ਅਗੰਮ, ਕਿਸੇ ਮਾਤ ਘਰ ਨਾ ਪਏ ਜੰਮ, ਏਕੋ ਨੂਰ ਨੁਰਾਨੀ ਸੱਚੀ ਲਹਿਰ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਹੱਡੀ ਨਾ ਕੋਈ ਚੰਮ, ਜੋਤ ਸਰੂਪੀ ਆਪੇ ਵਸੇ ਆਪਣੇ ਸ਼ਹਿਰ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਛਤ ਨਾ ਕੋਈ ਥੰਮ੍ਹ, ਜਿਥੇ ਬੈਠਾ ਰਹੇ ਅੱਠੇ ਪਹਿਰ ਹੈ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਸ਼ਬਦ ਸਰੂਪੀ ਤਿੰਨਾਂ ਲੋਕਾਂ ਆਪੇ ਕਰਦਾ ਸੈਰ ਹੈ। ਹਰਿ ਕਾ ਰੂਪ ਅਗੰਮ, ਇਕ ਰੁਸ਼ਨਾਈ ਹੈ। ਹਰਿ ਕਾ ਰੂਪ ਅਗੰਮ, ਕਿਸੇ ਵਿਰਲੇ ਬੂਝ ਬੁਝਾਈ ਹੈ। ਹਰਿ ਕਾ ਰੂਪ ਅਗੰਮ, ਸਾਰ ਕਿਸੇ ਨਾ ਪਾਈ ਹੈ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਸਾਚੇ ਧਾਮ ਆਪਣਾ ਆਪ ਬੈਠਾ ਸਦ ਲੁਕਾਈ ਹੈ। ਸਾਚਾ ਘਰ ਹਰਿ ਸੁਲਤਾਨ। ਸਚ ਘਰ ਜੋਤ ਮਹਾਨ। ਸਚ ਘਰ ਪ੍ਰਕਾਸ਼ ਕੋਟਨ ਭਾਨ। ਸਚ ਘਰ ਏਕਾ ਜੋਤ ਜਗੇ, ਨਾ ਦਿਸੇ ਕੋਈ ਹੋਰ ਨਿਸ਼ਾਨ। ਸਚ ਘਰ ਸ਼ਬਦ ਘਨਘੋਰ। ਸਚ ਘਰ ਨਾ ਲੱਗੇ ਕੋਈ ਚੋਰ। ਸਚ ਘਰ ਨਾ ਦਿਸੇ ਕੋਈ ਹਰਾਮ ਖੋਰ। ਜੋਤ ਸਰੂਪੀ ਜੋਤ ਹਰਿ, ਏਕਾ ਏਕ ਨਾ ਕੋਈ ਮੋਰ ਤੋਰ। ਸਚ ਘਰ ਸਚ ਅਟਾਰੀ। ਜਿਥੇ ਵਸੇ ਏਕਾ ਪੁਰਖ ਏਕਾ ਨਾਰੀ। ਸਚ ਘਰ ਜੋਤ ਸਰੂਪੀ ਰਿਹਾ ਜੋਤ ਅਧਾਰੀ। ਸਚ ਘਰ ਏਕਾ ਜੋਤ ਜਗੇ ਅਗੰਮ ਅਪਾਰੀ। ਜੋਤੀ ਜੋਤ ਸਰੂਪ ਹਰਿ, ਆਪਣੀ ਧਾਰ ਕਰ ਉਜਿਆਰੀ। ਸਚ ਘਰ ਸਚ ਅਸਥਾਨ ਹੈ। ਸਚ ਘਰ ਜੋਤ ਭਗਵਾਨ ਹੈ। ਸਚ ਘਰ ਹਰਿ ਮਿਹਰਵਾਨ ਹੈ। ਸਚ ਘਰ ਲੱਖ ਚੁਰਾਸੀ ਮਿਲਦਾ ਜੀਆ ਦਾਨ ਹੈ। ਸਚ ਘਰ ਏਕਾ ਸ਼ਬਦ ਸੱਚੀ ਧੁਨਕਾਨ ਹੈ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਸ਼ਾਹ ਸੁਲਤਾਨ ਹੈ। ਸਚ ਘਰ ਸਚ ਨਿਸ਼ਾਨੀ। ਸਚ ਘਰ ਏਕਾ ਜੋਤ ਜਗੇ ਨੁਰਾਨੀ। ਸਚ ਘਰ ਨਾ ਕੋਈ ਕਿਲ੍ਹਾ ਕੋਟ ਨਾ ਛੱਤ ਛਤਾਨੀ। ਸਚ ਘਰ ਏਕਾ ਵੱਜਦੀ ਰਹੇ ਸ਼ਬਦ ਚੋਟ, ਸਾਚੀ ਸੁਣ ਸੁਣਾਨੀ। ਸਚ ਘਰ ਏਕਾ ਜਗੇ ਸਾਚੀ ਜੋਤ, ਪ੍ਰਭ ਅਬਿਨਾਸ਼ੀ ਪੁਰਖ ਸੁਜਾਨੀ। ਸਚ ਘਰ ਜੋਤੀ ਜੋਤ ਸਰੂਪ ਹਰਿ, ਏਕਾ ਵਡ ਬਲਵਾਨੀ। ਸਚ ਘਰ ਸੀਤਲ ਧਾਰ। ਸਚ ਘਰ ਸ਼ਬਦ ਅਪਾਰ। ਸਚ ਘਰ ਰੰਗ ਕਰਤਾਰ। ਸਚ ਘਰ ਜਗੇ ਜੋਤ ਲੱਖ ਚੁਰਾਸੀ ਪਸਰ ਪਸਾਰ। ਸਚ ਘਰ ਸਾਚਾ ਭੇਖਾ। ਏਕਾ ਹਰਿ ਅਲੱਖਣਾ ਅਲੇਖਾ। ਨਾ ਕੋਈ ਰੂਪ ਨਾ ਕੋਈ ਰੇਖਾ। ਏਕਾ ਜਗੇ ਸਾਚੀ ਜੋਤ, ਨਾ ਕੋਈ ਦਿਸੇ ਵਰਨ ਗੋਤ, ਸਾਚਾ ਘਰ ਜਿਸ ਜਨ ਸਾਚੇ ਦੇਖਾ। ਸਾਚਾ ਘਰ ਸਦਾ ਅਡੁੱਲ। ਸਚ ਘਰ ਸਦਾ ਅਟੱਲ। ਸਚ ਘਰ ਅੰਮ੍ਰਿਤ ਫਲ। ਸਚ ਘਰ ਧਾਮ ਅਚੱਲ। ਸਚ ਘਰ ਜਗੇ ਜੋਤ ਘੜੀ ਘੜੀ ਪਲ ਪਲ। ਸਾਚਾ ਘਰ ਸੱਚਾ ਰਾਹ। ਸਾਚਾ ਘਰ ਹਰਿ ਮਲਾਹ। ਸਚ ਘਰ ਹੋਏ ਇਕ ਸਲਾਹ। ਸਚ ਘਰ ਜਗੇ ਜੋਤ ਏਕਾ ਥਾਂ। ਜੋੜਾ ਜੋੜੇ ਸਚ ਜੋੜ। ਨਾ ਕੋਈ ਸਕੇ ਮਾਤ ਤੋੜ। ਵੇਲੇ ਅੰਤ ਪਏ ਲੋੜ। ਪ੍ਰਭ ਅਬਿਨਾਸ਼ੀ ਚੜ੍ਹਿਆ ਘੋੜ। ਧੁਰਦਰਗਾਹੀ ਆਇਆ ਦੌੜ। ਕਲਜੁਗ ਭੰਨੇ ਰੀਠੇ ਕੌੜ। ਚਿੱਟਾ ਅਸਵ ਮਾਰੇ ਪੌੜ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਕਲਜੁਗ ਵੇਲੇ ਅੰਤਮ ਘਰੇ ਘਰ ਜਾਏ ਬਹੁੜ। ਜੋੜੇ ਘੋੜੇ ਮੇਲ ਮਿਲਾਇਆ। ਸਾਚੀ ਡੋਰੀ ਪ੍ਰਭ ਹੱਥ ਰਖਾਇਆ। ਕਲਜੁਗ ਅੰਧ ਅੰਧੇਰ ਅੰਧ ਘੋਰੇ, ਹਰਿ ਸਾਚਾ ਕਿਸੇ ਦਿਸ ਨਾ ਆਇਆ। ਕਲਜੁਗ ਜੀਵ ਹਰਾਮ ਖੋਰੇ, ਮਦਿਰਾ ਮਾਸ ਰਸਨ ਲਗਾਇਆ। ਅੱਠੇ ਪਹਿਰ ਲੱਗੇ ਰਹਿਣ ਪੰਜੇ ਚੋਰੇ, ਸਾਚਾ ਨਾਮ ਧੰਨ ਮਾਲ ਖ਼ਜੀਨਾ, ਆਤਮ ਨਾਮ ਲੁਟਾਇਆ। ਨਾ ਮਿਲਿਆ ਹਰਿ ਪ੍ਰਬੀਨਾ, ਜਿਸ ਜੀਆ ਦਾਨ ਦਵਾਇਆ। ਪ੍ਰਭ ਸਚ ਨਾ ਰਸਨਾ ਚੀਨਾ, ਆਤਮ ਜੋਤੀ ਜਿਸ ਸਾਚਾ ਨੂਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਪਣਾ ਮੇਲ ਮਿਲਾਇਆ। ਮਿਲਿਆ ਮੇਲ ਗੁਰ ਦਰਬਾਰ। ਪੰਚਮ ਜੇਠ ਪਹਿਲੀ ਵਾਰ। ਆਤਮ ਤੁਟੇ ਸਰਬ ਹੰਕਾਰ। ਨਾ ਚੋਗ ਨਿਖੁਟੇ ਵਿਚ ਸੰਸਾਰ। ਪੰਜਾਂ ਚੋਰਾਂ ਪ੍ਰਭ ਆਪ ਕੁੱਟੇ, ਤਨ ਕਾਇਆ ਵਿਚੋਂ ਕੱਢੇ ਬਾਹਰ। ਆਤਮ ਬੀਜ ਸਾਚਾ ਬੋਏ, ਸੋਹੰ ਸ਼ਬਦ ਅਪਾਰ। ਪੰਚਮ ਜੇਠ ਅੰਮ੍ਰਿਤ ਵੇਲੇ ਪਹੁ ਸਾਚੀ ਫੁੱਟੇ, ਨਿਹਕਲੰਕ ਤੇਰੇ ਦਰ ਦਵਾਰ। ਇਕ ਪਿਆਏ ਅੰਮ੍ਰਿਤ ਘੁਟੇ, ਖੁਲ੍ਹੇ ਕਵਲ ਖਿੜੇ ਗੁਲਜ਼ਾਰ। ਲੱਖ ਚੁਰਾਸੀ ਤੇਰੀ ਛੁਟੇ, ਮਿਲੇ ਜੋਤ ਨਾਲ ਭਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਪ੍ਰਗਟ ਹੋਏ ਗੁਰਮੁਖ ਸਾਚੇ ਸੰਤ ਜਨਾਂ ਪੰਚਮ ਜੇਠ ਜਾਏ ਤਾਰ। ਪੰਚਮ ਜੇਠ ਜੇਠਾ ਪੁੱਤ। ਗੁਰ ਸੰਗਤ ਬਣੇ ਸਾਚਾ ਸੁਤ। ਕਲਜੁਗ ਸੁਹਾਈ ਤੇਰੀ ਰੁਤ। ਬੇਮੁਖਾਂ ਵੱਢੇ ਨੱਕ ਗੁੱਤ। ਦਰ ਦਰ ਭੌਂਦੇ ਫਿਰਨ ਕੁੱਤ। ਨਾ ਹੋਏ ਮੇਲ ਮਿਲਾਵਾ, ਪ੍ਰਭ ਅਬਿਨਾਸ਼ੀ ਹਰਿ ਅਚੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਗੁਰਮੁਖ ਸਾਚੇ ਆਪ ਸੰਭਾਲੇ, ਆਪਣੀ ਗੋਦ ਆਪ ਉਠਾਏ ਜਿਉਂ ਮਾਂ ਪੁੱਤ। ਸਾਚੀ ਸੇਵਾ ਹਰਿ ਨਿਰੰਕਾਰਾ। ਆਤਮ ਮੇਵਾ ਦਰਸ ਅਪਾਰਾ। ਪ੍ਰਭ ਅਬਿਨਾਸ਼ੀ ਸੇਵਾ ਅੰਮ੍ਰਿਤ ਵਗੇ ਸਾਚੀ ਧਾਰਾ। ਦੇਵੇ ਵਡਿਆਈ ਵਡ ਦੇਵੀ ਦੇਵਾ, ਗੁਰਮੁਖ ਬਹਾਏ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਈ ਦਵੈਤੀ ਪੜਦਾ ਪਾੜੇ ਸੋਹੰ ਫੇਰੇ ਉਤੇ ਆਰਾ। ਦੂਈ ਦਵੈਤੀ ਪੜਦਾ ਪਾਟੇ। ਪੂਰ ਕਰਾਏ ਹਰਿ ਜੀ ਘਾਟੇ। ਜੋਤ ਜਗਾਏ ਵਿਚ ਲਲਾਟੇ। ਹੋਏ ਰੁਸ਼ਨਾਈ ਕਾਇਆ ਮਾਟੇ। ਅੰਮ੍ਰਿਤ ਰਸ ਸਾਚਾ ਚਾਟੇ। ਸਾਚਾ ਲਾਹ ਪ੍ਰਭ ਦਰ ਖਾਟੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਸਮਾਂ ਸੁਹਾਏ ਪੰਚਮ ਜੇਠ ਦਇਆ ਕਮਾਏ, ਅੱਗੇ ਨੇੜੇ ਰਹਿ ਗਈ ਥੋੜੀ ਵਾਟੇ। ਚਰਨ ਜੋੜਾ ਢੋਰ ਚੰਮ। ਰੱਖੇ ਸੁਖਾਲੇ ਤੇਰੇ ਦਮ। ਅੰਤਮ ਵੇਲੇ ਆਏ ਕੰਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਇਕ ਸਹਾਰਾ ਸੋਹੰ ਸ਼ਬਦ ਕਾਇਆ ਮੰਦਰ ਸਾਚਾ ਥੰਮ੍ਹ। ਕਾਇਆ ਮੰਦਰ ਦਏ ਸਹਾਰਾ। ਸਾਚਾ ਸ਼ਬਦ ਹਰਿ ਗਿਰਧਾਰਾ। ਕਲਜੁਗ ਲੱਗੇ ਨਾ ਧੱਕਾ ਭਾਰਾ। ਸਾਚਾ ਫਲ ਅੰਤਮ ਪੱਕਾ, ਨਾ ਡਿੱਗੇ ਕਿਸੇ ਝਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਚਾਰੋਂ ਤਰਫ ਸ਼ਬਦ ਸਰੂਪੀ ਕਰੇ ਵਾੜਾ।

Leave a Reply

This site uses Akismet to reduce spam. Learn how your comment data is processed.