੧੩ ਜੇਠ ੨੦੧੧ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਘੇ ਜ਼ਿਲਾ ਅੰਮ੍ਰਿਤਸਰ
ਦਰ ਘਰ ਸਾਚੇ ਮੰਗਲ ਗਾਇਆ। ਗੁਰਮੁਖ ਸਾਚੀ ਨਾਰੀ, ਜਗਤ ਜੰਜ਼ਾਲਾ, ਆਤਮ ਕੰਗਾਲਾ, ਸੰਗਲ ਤਨ ਕਟਾਇਆ। ਚਰਨ ਪ੍ਰੀਤੀ ਕਲ ਭਾਰੀ, ਤਨ ਮਨ ਸਾਚਾ ਸਾਚੇ ਰੰਗਣ ਨਾਮ ਰੰਗਾਇਆ। ਭਾਗ ਲਗਾਇਆ ਕਾਇਆ ਮਹੱਲ ਸਚ ਮੁਨਾਰੀ, ਪ੍ਰਭ ਅਬਿਨਾਸ਼ੀ ਕਿਰਪਾ ਧਾਰੀ, ਸਾਚੇ ਹਰਿ ਸੋਹੰ ਸ਼ਬਦ ਮੁਖ ਸਾਚਾ ਸਗਨ ਲਗਾਇਆ। ਜੋਤ ਮਿਲਿਆ ਹਰਿ ਨਿਰੰਕਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਜਾਏ ਸਦ ਬਲਿਹਾਰੀ। ਹਰਿ ਘਰ ਮੰਗਲ ਵੱਜੀ ਵਧਾਈ। ਗੁਰ ਸੰਗਤ ਸਚ ਸੁਨੇਹੜਾ ਪ੍ਰਭ ਅਬਿਨਾਸ਼ੀ ਰਿਹਾ ਘਲਾਈ। ਆਪ ਕਟਾਏ ਜਮ ਕਾ ਜੇੜਾ, ਦੁੱਖ ਲੱਗੇ ਨਾ ਕਾਈ। ਇਕ ਵਸਾਏ ਕਾਇਆ ਨਗਰ ਖੇੜਾ, ਸਚ ਸਮਗਰੀ ਹਰਿ ਤਨ ਲਗਾਈ। ਅੰਮ੍ਰਿਤ ਫਲ ਲੱਗੇ ਸੋਹੰ ਸ਼ਬਦ ਸਾਚਾ ਮੇਵੜਾ, ਏਥੇ ਓਥੇ ਦੋ ਜਹਾਨੀ, ਗੁਰਮੁਖ ਸਾਚੇ ਬਹਿ ਬਹਿ ਖਾਈ। ਧੰਨ ਧੰਨ ਕਮਾਈ, ਗੁਰਸਿਖਾਂ ਦਰ ਸਾਚੇ ਕੀਨੀ ਸੇਵਾ, ਦੇਵੇ ਮਾਣ ਦਰ ਘਰ ਸਾਚੇ ਥਾਈਂ। ਗੁਰ ਗੋਬਿੰਦ ਹਰਿ ਸਾਚਾ ਗਾਇਆ ਸਾਚਾ ਜੀਵੜਾ, ਸਾਚੇ ਕੰਤ ਭਤਾਰਾ ਮੇਲ ਮਿਲਾਈ। ਪ੍ਰਗਟ ਹੋਏ ਵਡ ਦੇਵੀ ਦੇਵਾ, ਆਤਮ ਤ੍ਰਿਸ਼ਨਾ ਪੂਰ ਕਰਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਪ੍ਰਗਟ ਦੇਵੇ ਵਡਿਆਈ। ਦਰ ਘਰ ਸਾਚੇ ਹਰਿ ਮਾਣ ਰੱਖਣਾ। ਪ੍ਰਭ ਅਬਿਨਾਸ਼ੀ ਗੁਰਮੁਖ ਸਾਚਾ ਸਦ ਹਿਰਦੇ ਵਸੇ, ਸਾਚਾ ਸ਼ਬਦ ਸੁਣਾਏ ਕੰਨਾਂ। ਸ਼ਬਦ ਸੁਣਾਏ ਹਰਿ ਸਾਚੋ ਸਾਚੇ, ਗੁਰਮੁਖਾਂ ਬੇਮੁਖ ਦੋਹਾਂ ਧਿਰਾਂ ਦੇ ਵਿਚ ਰਖਾਇਆ ਬੰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਜਾਣ ਪਛਾਣੇ, ਆਤਮ ਰਲੀਆਂ ਸੁਖ ਸਾਚਾ ਮਾਣੇ, ਬੇਮੁਖ ਕਲਜੁਗ ਜੀਵ ਆਤਮ ਅੰਨ੍ਹਾ। ਸਚ ਸਮਗਰੀ ਸਾਚੀ ਰਾਸ। ਕਾਇਆ ਗਗਰੀ ਕਵਲ ਪ੍ਰਕਾਸ਼। ਚਰਨ ਪ੍ਰੀਤੀ ਸਾਚੀ ਲਗਰੀ, ਹਰਿ ਹਰਿ ਜੀ ਭਏ ਦਾਸ। ਗੁਰਮੁਖਾਂ ਸਦ ਵਸੇ ਕਾਇਆ ਨਗਰੀ, ਸੋਹੰ ਚਲਾਏ ਸਵਾਸ ਸਵਾਸ। ਏਕਾ ਓਟ ਪ੍ਰਭ ਸਾਚੇ ਪਕੜੀ, ਲੱਖ ਚੁਰਾਸੀ ਹੋਏ ਨਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਬਲੋਏ ਕਰੇ ਪ੍ਰਕਾਸ਼, ਘਟ ਘਟ ਵਾਸ ਮਾਤ ਪਤਾਲ ਅਕਾਸ਼। ਗੁਰ ਪੂਰਾ ਦਇਆ ਕਮਾਏ। ਗੁਰਮੁਖ ਸਾਚੇ ਸੰਤ ਜਨਾਂ ਸਾਚੇ ਮਾਰਗ ਲਾਏ। ਸਾਚਾ ਦੇਵੇ ਨਾਮ ਧਨਾ, ਤੋਟ ਰਹੇ ਨਾ ਰਾਏ। ਸਾਚੀ ਜੋਤ ਜਗਾਏ ਧੰਨ ਧੰਨਾ, ਅਗਿਆਨ ਅੰਧੇਰ ਮਿਟਾਏ। ਧੰਨ ਕਮਾਈ ਗੁਰਮੁਖਾਂ ਜਿਨ੍ਹਾਂ ਮਨ ਮੰਨਾ, ਭਰਮ ਭੁਲੇਖਾ ਦੂਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚਾ ਹਰਿ, ਗੁਰ ਸੰਗਤ ਵਿਦਾ ਕਰਾਏ। ਗੁਰ ਸੰਗਤ ਹਰਿ ਵਿਦਾ ਕਰਾਏ। ਸਿੱਧਾ ਰਾਹ ਇਕ ਵਖਾਏ। ਨੌਂ ਨਿਧਾਂ ਵਸ ਕਰਾਏ। ਅਠਾਰਾਂ ਸਿਧਾਂ ਚਰਨਾਂ ਹੇਠ ਝਸਾਏ। ਤਨ ਮਨ ਗੁਰਮੁਖਾਂ ਵਿੱਧਾ, ਸੋਹੰ ਸ਼ਬਦ ਤੀਰ ਚਲਾਏ। ਆਪ ਬਣਾਈ ਸਾਚੀ ਬਿਧਾ, ਸ਼ਬਦ ਸਰੂਪੀ ਅਵਾਜ਼ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਪ੍ਰਗਟ ਜੋਤ ਦਰਸ ਦਿਖਾਏ। ਸਾਚੀ ਖ਼ੁਸ਼ੀ ਹਰਿ ਘਰ ਮਨਾਈ। ਕਲਜੁਗ ਮਾਇਆ ਅਗਨ ਤਨੋ ਜਲਾਈ। ਗੁਰਸਿਖ ਨਾ ਹੋਏ ਨਗਨ, ਸ਼ਬਦ ਬਸਤਰ ਹਰਿ ਤਨ ਪਹਿਨਾਈ। ਅੱਠੇ ਪਹਿਰ ਰਹੇ ਮਗਨ, ਹਰਿ ਰਸ ਰਸਨਾ ਸਦ ਧਿਆਈ। ਆਤਮ ਦੀਪਕ ਸਾਚੇ ਜਗਣ, ਹੋਈ ਰਹੇ ਰੁਸ਼ਨਾਈ। ਮੇਲ ਮਿਲਾਵਾ ਉਪਰ ਗਗਨ, ਲੋਆਂ ਪੁਰੀਆਂ ਚਰਨ ਹੇਠ ਛੁਹਾਈ। ਚਾੜ੍ਹੇ ਸਾਚੀ ਨਾਮ ਰੰਗਣ, ਰੰਗ ਮਜੀਠ ਉਤਰ ਨਾ ਜਾਈ। ਬੇਮੁਖ ਜੀਵ ਕਲਜੁਗ ਮਾਇਆ ਦੇ ਵਿਚ ਦਗਣ, ਠੰਡੇ ਠਾਰ ਨਾ ਕੋਈ ਕਰਾਈ। ਗੁਰਮੁਖ ਸਾਚੇ ਸਾਚੀ ਲਾਈ ਏਕਾ ਲਗਨ, ਪੁਰਖ ਪੁਰਖੋਤਮ ਤੇਰੀ ਸਰਨਾਈ। ਦੂਜਾ ਦਰ ਨਾ ਜਾਏ ਮੰਗਣ, ਸਿਰ ਰੱਖੇ ਹੱਥ ਰਘੁਰਾਈ। ਮਾਨਸ ਜਨਮ ਨਾ ਹੋਏ ਭੰਗਣ, ਜੋ ਜਨ ਆਏ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਏ ਸੰਤ ਜਨ ਦਰਸ ਧਿਆਨੇ ਨਾਮ ਭਿੱਛਿਆ ਝੋਲੀ ਪਾਏ ਦਾਨ, ਗੁਰ ਸੰਗਤ ਵਿਦਾ ਕਰਾਈ। ਨਾਮ ਨਾਮ ਨਾਮ, ਹਰਿ ਜਪਣਾ। ਕਾਮ ਕਾਮ ਕਾਮ, ਜਗ ਕਰ ਆਪਣਾ। ਦਾਮ ਦਾਮ ਦਾਮ, ਸੱਚਾ ਨਾਉਂ ਆਦਿ ਜੁਗਾਦੀ ਸਦ ਸਤਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਾਚਾ ਜਾਮ ਪਿਆਏ, ਸ਼ਬਦ ਬਸਤਰ ਤਨ ਪਹਿਨਾਏ, ਕਲਜੁਗ ਮਾਇਆ ਵਿਚ ਨਾ ਤਪਣਾ। ਜਪ ਜਵਾਲਾ ਜੋਤ ਅਗਨ ਲਾਟ ਹੈ। ਕਾਇਆ ਨਗਰ ਨਾ ਰਿਹਾ ਕੋਟ, ਏਕਾ ਦਿਸੇ ਸਾਚਾ ਘਾਟ ਹੈ। ਖੇਲ ਕੀਆ ਜੋ ਸੋਲਾਂ ਮਘਰ , ਸਿੰਘ ਸਿੰਘਾਸਣ ਗਿਆ ਪਾਟ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦੇਵੀ ਦੇਵਾ ਅੰਤਮ ਅੰਤ ਕਰਾਈ ਨੇੜੇ ਵਾਟ ਹੈ। ਪੁਰੀ ਇੰਦਰ ਇੰਦ ਇੰਦਰਾਇਣ, ਰਸਨਾ ਗਾਇਣ ਗੁਣੀ ਗਹਿੰਦ। ਦਰਸਣ ਪੇਖਣ ਕਵਲ ਨੈਣ, ਨਰ ਹਰਿ ਸਦਾ ਬਖ਼ਸ਼ਿੰਦ। ਛੋਟੇ ਬਾਲੇ ਆਪ ਸਮਝਾਇਣ, ਪ੍ਰਗਟ ਹੋਇਆ ਹਰਿ ਵਿਚ ਹਿੰਦ। ਪਾਵੇ ਸਾਰ ਲੋਆਂ ਪੁਰੀਆਂ ਕਰ ਅਕਾਰ, ਗੁਰਮੁਖ ਸਾਚੇ ਸੰਤ ਜਨਾਂ ਹਰਿ ਆਪ ਉਪਜਾਏ, ਦਰ ਘਰ ਸਾਚੇ ਸਚ ਦੁਆਰੇ ਬਹਿਣ। ਪੁਰੀ ਇੰਦਰ ਸੇਜ ਸੁਹਾਇਆ। ਸਚ ਸੁਹਾਗੀ ਕੰਤ ਪ੍ਰਭ ਅਬਿਨਾਸ਼ੀ ਝੋਲੀ ਪਾਇਆ। ਮਾਤ ਚਲੀ ਸਾਚੀ ਰੀਤ, ਨਿਹਕਲੰਕ ਕਲ ਜਾਮਾ ਪਾਇਆ। ਤਿੰਨਾਂ ਲੋਕਾਂ ਏਕਾ ਮੀਤ, ਏਕਾ ਦੂਜਾ ਭਓ ਚੁਕਾਇਆ। ਸੋਹੰ ਸ਼ਬਦ ਸੁਹਾਗੀ ਗੀਤ, ਸਚ ਸੁਨੇਹੁੜਾ ਲੈ ਕੇ ਆਇਆ। ਕਰੋੜ ਤੇਤੀਸ ਰਖਣਾ ਚੀਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਵਟਾਇਆ। ਛੋਟੇ ਬਾਲੇ ਜਾ ਲਲਕਾਰ। ਪੁਰੀ ਇੰਦਰ ਕਰੇ ਖ਼ਬਰਦਾਰ। ਨਿਹਕਲੰਕ ਕਲ ਜਾਮਾ ਪਾਇਆ, ਸੋਹੰ ਸ਼ਬਦ ਸਚ ਚਲਾਇਆ, ਤਿੰਨਾਂ ਲੋਆਂ ਬੰਨ੍ਹੇ ਧਾਰ। ਆਪਣਾ ਭਾਣਾ ਆਪਣੇ ਹੱਥ ਰਖਾਇਆ, ਗੁਰਮੁਖਾਂ ਹੱਥ ਬੰਨ੍ਹੇ ਗਾਨਾ। ਬਣਾਏ ਸਾਚਾ ਰਾਣਾ, ਥਾਉਂ ਥਾਈਂ ਆਪ ਬਹਾਨਾ। ਬ੍ਰਹਮਾ ਇੰਦਰ ਵਕਤ ਚੁਕਾਨਾ। ਕਲਜੁਗ ਅੰਤਮ ਮੇਟ ਮਿਟਾਨਾ , ਆਪੇ ਬ੍ਰਹਮਾ ਵਿਸ਼ਨ ਮਹੇਸ਼ ਕਰੋੜ ਤੇਤੀਸ ਮੇਟ ਮਿਟਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਆਪੇ ਰਹੇ ਆਪਣੇ ਭਾਨਾ। ਆਪ ਆਪਣਾ ਖੇਲ ਰਚਾਇਆ, ਜੋਤ ਸਰੂਪੀ ਪਹਿਰੇ ਬਾਨਾ। ਗੁਰਮੁਖ ਵਿਰਲਾ ਰੰਗ ਰੰਗੀਲਾ ਰੰਗ ਸਾਚਾ ਮਾਣਾ। ਪ੍ਰਗਟ ਹੋਏ ਜਿਉਂ ਕ੍ਰਿਸ਼ਨਾ ਜਾਦਵ, ਬਿਦਰ ਸੁਹਾਏ ਰਾਜ ਰਾਜਾਨਾ। ਆਪੇ ਮਾਈ ਹੱਵਾ ਆਦਮ, ਅਹਿਮਦ ਮੁਹੰਮਦ ਮੇਟ ਮਿਟਾਨਾ। ਦੇਵ ਪੁਰੀ ਪੁਰੀ ਵਡ ਦੇਵਾ। ਸਾਚੇ ਗੁਰ ਇਕੋ ਵੇਖਣ, ਨੇਤਰ ਮੰਗਣ ਸਾਚੀ ਸੇਵਾ। ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਨਿਹਕਲੰਕੀ ਡੰਕ ਵਜਾਇਆ, ਜਪੀਏ ਸਾਚੀ ਜੇਹਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਵਾਸੀ ਸ਼ਬਦ ਚਲਾਇਆ , ਮਦਿਰਾ ਮਾਸੀ ਦਜਨ ਕਰਾਇਆ, ਪ੍ਰਗਟ ਹੋਇਆ ਅਲਖ ਅਭੇਵਾ। ਰਾਜ ਇੰਦਰ ਸਰਬ ਸੁਲਤਾਨ। ਛੋਟਾ ਬਾਲਾ ਵੇਖ ਹੋਏ ਹੈਰਾਨ। ਪੱਲੇ ਬੰਨ੍ਹਾ ਨਾਮ ਸਚ ਧਨ ਮਾਲਾ, ਸੋਹੰ ਸ਼ਬਦ ਭਗਵਾਨ। ਲੋਕਮਾਤ ਵਿਚੋਂ ਆਇਆ ਮਾਰ ਮਾਰ ਛਾਲਾਂ, ਲਗਾਂਦਾ ਆਇਆ ਜੰਗਲ ਜੂਹ ਉਜਾੜ ਪਹਾੜ ਬੀਆਬਾਨ। ਲੱਖ ਚੁਰਾਸੀ ਪਹਿਨਾਏ ਬਾਣਾ ਕਾਲਾ, ਖਿਚ ਲਿਆਏ ਵਿਚ ਮੈਦਾਨ। ਪ੍ਰਭ ਅਬਿਨਾਸ਼ੀ ਸ਼ਬਦ ਚਲਾਇਆ ਸਾਚਾ ਰਾਣਾ, ਚਾਰੋਂ ਕੁੰਟ ਲਹੂ ਮਿਝ ਵਹੇ ਘਾਣ। ਸੁਰਪਤ ਰਾਜਾ ਇੰਦ ਸਹਿਣਾ ਪੈਣਾ, ਪ੍ਰਭ ਅਬਿਨਾਸ਼ੀ ਭਾਣਾ, ਤਖ਼ਤ ਤਾਜ ਸਾਜ ਬਾਜ ਸਰਬ ਮਿਟ ਜਾਣ। ਰਾਜਾ ਇੰਦਰ ਕਰੇ ਵਿਚਾਰ। ਅੰਤਮ ਵੇਲੇ ਆਈ ਹਾਰ। ਕੋਈ ਨਾ ਦਿਸੇ ਪੁਰੀ ਇੰਦਰ ਵਿਚ ਸਹਾਰ। ਛੋਟੇ ਬਾਲੇ ਤੇਰੇ ਆਈ ਹਿੱਸੇ, ਕਲਜੁਗ ਅੰਤਮ ਵਾਰ। ਕਲਜੁਗ ਜੀਵਾਂ ਮੂਲ ਨਾ ਦਿਸੇ, ਸਿਰ ਰਖਿਆ ਹੱਥ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਕਲ ਜਾਮਾ ਪਾਇਆ, ਸ਼ਬਦ ਡੰਡਾ ਇਕ ਰਖਾਇਆ, ਤਿੰਨਾਂ ਲੋਕਾਂ ਕਰੇ ਇਕ ਅਕਾਰ। ਰਾਜਾ ਇੰਦਰ ਨੀਰ ਵਹਾਵੇ ਨੈਣਾਂ। ਮਾਣ ਤੁਟਾ ਤਾਣ ਤੁਟਾ ਸਭ ਰਾਜੇ ਇੰਦ, ਅੱਗੇ ਦਿਸੇ ਵਹਿਣ ਜਿਸ ਵਿਚ ਵਹਿਣਾ। ਨਾ ਕੋਈ ਬਣਾਏ ਸਾਚੀ ਬਿੰਦ, ਪ੍ਰਭ ਕਾ ਭਾਣਾ ਸਿਰ ਤੇ ਸਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਇਆ ਵਿਚ ਹਿੰਦ, ਕਰੋੜ ਤੇਤੀਸ ਬੀਸ ਇਕੀਸ ਪੁਰੀ ਇੰਦਰ ਨਾ ਰਹਿਣਾ। ਪੁਰੀ ਇੰਦਰ ਜਾਏ ਮਿਟ। ਸਿੰਘ ਮਨਜੀਤ ਤੇਰੀ ਲੱਗੇ ਮਾਤ ਇੱਟ। ਦੇਵੀ ਦੇਵਤ ਹਾਹਾਕਾਰ ਕਰ ਪੁਕਾਰਨ, ਰੋਵਣ ਪਿੱਟ ਪਿੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਸੱਚਾ ਰੰਗ ਚੜ੍ਹਾਨ, ਉਤੇ ਚਾਦਰ ਪਾਏ ਚਿੱਟ। ਲੱਗੇ ਇੱਟ ਨਾਲ ਗਾਰਾ। ਲਹੂ ਮਿਝ ਮੇਲ ਅਪਾਰਾ। ਧਰਤ ਮਾਤ ਜਾਏ ਸਿੰਚ, ਚਾਰੋਂ ਕੁੰਟ ਚਲੇ ਫੁਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਰਚਾਏ ਨੀਂਹ ਰਖਾਏ ਪਹਿਲੀ ਹਾੜਾ। ਪਹਿਲੀ ਹਾੜੇ ਰੱਖੀ ਨੀਂਹ। ਗੁਰਸਿਖ ਨਾ ਜਾਣੇ ਚੰਗੇ ਮਾੜੇ, ਇਕ ਥਾਂ ਬਹਾਏ ਬੱਕਰੀ ਸ਼ੀਂਹ। ਬੇਮੁਖ ਬਣਾਏ ਝੂਠੇ ਲਾੜੇ, ਆਪ ਵਸਾਏ ਅਗਨ ਮੀਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਬਲ ਬਲੀ ਵਿਚ ਮਾਤ ਨੀਂਹ। ਰੱਖ ਨੀਂਹ ਕਰੇ ਉਸਾਰੀ। ਢਹਿੰਦੀ ਜਾਏ ਖ਼ਲਕਤ ਸਾਰੀ। ਵਹਿੰਦੀ ਜਾਏ ਵਹਿੰਦੀ ਧਾਰੀ। ਲਹਿੰਦੀ ਦਿਸ਼ਾ ਹੋਏ ਭਾਰੀ। ਹੱਥੀਂ ਮਹਿੰਦੀ ਨਰ ਨਾਰੀ। ਏਕਾ ਗਾਹ ਗਹਿੰਦੀ। ਉਮਤ ਨਬੀ ਰਸੂਲ ਪਿਆਰੀ। ਇਕੱਠੀ ਹੋ ਹੋ ਬਹਿੰਦੀ। ਚਾਰੋਂ ਕੁੰਟ ਚਾਰ ਯਾਰੀ। ਇਕੋ ਵਹਿਣ ਪਾਪ ਦੀ ਵਹਿੰਦੀ, ਰੱਖੇ ਤੇਜ ਧਾਰੀ। ਲਾੜੀ ਮੌਤ ਪ੍ਰਭ ਅੱਗੇ ਹੋ ਹੋ ਕਹਿੰਦੀ, ਅਸ਼ਟ ਭੁਜ ਫੜ ਕਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ, ਚਿੱਟੇ ਅਸਵ ਅਸਵਾਰੀ। ਸੱਚੀ ਨੀਂਹ ਚਾਰ ਚੁਫੇਰੇ। ਸ੍ਰਿਸ਼ਟ ਸਬਾਈ ਆਵੇ ਘੇਰੇ। ਉਲਟੀ ਲਠ ਹਰਿ ਜੀ ਗੇੜੇ। ਸ੍ਰਿਸ਼ਟ ਸਬਾਈ ਭੇੜ ਭੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਆਪਣੀ ਛੇੜ ਆਪੇ ਛੇੜੇ। ਪ੍ਰਭ ਪੂਰਾ ਮਿਹਰਵਾਨ, ਸਚ ਘਰ ਵਾਸ ਰਖਾਇੰਦਾ। ਪ੍ਰਭ ਪੂਰਾ ਮਿਹਰਵਾਨ, ਦਾਸਨ ਦਾਸ ਆਪ ਅਖਵਾਇੰਦਾ। ਪ੍ਰਭ ਪੂਰਾ ਮਿਹਰਵਾਨ, ਜੋਤ ਸਰੂਪੀ ਹੱਟ ਕਾਇਆ ਮੰਦਰ ਰਚਾਇੰਦਾ। ਪ੍ਰਭ ਪੂਰਾ ਮਿਹਰਵਾਨ, ਸੋਹੰ ਸ਼ਬਦ ਸਵਾਸ ਸਵਾਸ ਜਪਾਇੰਦਾ। ਪ੍ਰਭ ਪੂਰਾ ਮਿਹਰਵਾਨ, ਮਾਤ ਪਤਾਲ ਅਕਾਸ਼, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਤਨ ਬਣਾਇੰਦਾ। ਪ੍ਰਭ ਪੂਰਾ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸੱਚੇ ਘਰ, ਦਿਸ ਕਿਸੇ ਨਾ ਆਇੰਦਾ। ਨਾ ਦਿਸੇ ਹਰਿ ਨੈਣ ਮੁਧਾਰੜਾ। ਕਲਜੁਗ ਕਿਆ ਕੋਈ ਕਰੇ ਹਿੱਸੇ, ਗੁਰਮੁਖਾਂ ਮੇਲ ਹਰਿ ਮੀਤ ਮੁਰਾਰੜਾ। ਦਿਵਸ ਭਾਗੀ ਸ਼ਬਦ ਲੈਣਾ ਸਾਚਾ ਰਾਗੀ, ਹਰਿ ਸਾਚੇ ਕੰਨ ਸੁਨਾਰੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਰਗ ਸ੍ਰਿਸ਼ਟ ਸਬਾਈ, ਅੰਤਮ ਅੰਤ ਆਪੇ ਆਪ ਲਗਾਰੜਾ। ਏਕਾ ਨਵਾਂ ਹਰਿ ਬੰਸ ਰਖਾਏ। ਦੂਸਰ ਮਾਤਾ ਨਾ ਕੋਈ ਦਿਸ ਆਏ। ਪਿਤਾ ਮਾਂ ਆਪ ਬਣ ਜਾਏ। ਸਦਾ ਰੱਖੇ ਠੰਡੀ ਛਾਂਏ। ਜੁਗਾ ਜੁਗੰਤਰ ਵਿਸਰੇ ਨਾਹੇਂ। ਆਪ ਬਣਾਏ ਆਪ ਬਹਾਏ ਦਰਗਹਿ ਸਾਚੀ ਥਾਂਏ, ਜਿਥੇ ਕੋਈ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਅੰਤਮ ਅੰਤ ਆਪਣੀ ਜੋਤੀ ਲਏ ਉਪਜਾਏ। ਜਗੇ ਜੋਤ ਮਿਟੇ ਅੰਦੇਸ਼ਾ। ਨਾ ਕੋਈ ਵਰਨ ਨਾ ਕੋਈ ਗੋਤ, ਸੋਹੰ ਦੇਵੇ ਸ਼ਬਦ ਸੰਦੇਸ਼ਾ। ਦਰ ਦਰਬਾਰ ਹਰਿ ਨਿਰੰਕਾਰੀ, ਮੰਗਣ ਬ੍ਰਹਮਾ ਵਿਸ਼ਨ ਮਹੇਸ਼ ਸ਼ਿਵ ਨਾ ਮਿਲੇ ਕਿਸੇ ਗਣ ਗੰਧਰਬ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸ੍ਰਿਸ਼ਟ ਸਬਾਈ ਵਿਚ ਪ੍ਰਵੇਸ਼ਾ। ਉਚੇ ਮੰਦਰ ਰੱਖੀ ਮੁਨਿਆਦ, ਢਹਿੰਦੇ ਜਾਣ ਗੁਰਦਵਾਰੇ ਮੰਦਰ ਮਸਜਿਦ ਸ਼ਿਵਦਵਾਲ। ਸਭ ਦੇ ਖ਼ਾਲੀ ਹੋਏ ਅੰਦਰ, ਮਾਤ ਪਤਾਲ ਅਕਾਸ਼ ਦਿਸਣ ਕੰਗਾਲ। ਸੱਚਾ ਨਾਉਂ ਨਹੀਂ ਕਿਸੇ ਡੂੰਘੀ ਕੰਦਰ, ਨਾ ਕੋਈ ਧਰਮਸਾਲ। ਦਰ ਦਰ ਚਾਰੋਂ ਕੁੰਟ ਨੱਚਦੇ ਫਿਰਦੇ ਬੰਦਰ, ਪਿਆ ਜਗਤ ਜੰਜ਼ਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕਰੇ ਅੰਤ ਬੇਹਾਲ। ਕਲਜੁਗ ਅੰਞਾਣਿਆਂ ਬੇਮੁਹਾਣਿਆਂ, ਅੰਤਮ ਮੇਟ ਮਿਟਾਣਿਆ, ਮਿਟੇ ਜਗਤ ਅੰਧੇਰਾ। ਸਾਚੇ ਭਗਤਾਂ ਪ੍ਰਭ ਅਬਿਨਾਸ਼ੀ ਪਾਏ ਫੇਰਾ। ਸੋਹੰ ਸ਼ਬਦ ਵਿਚ ਮਾਤ ਧਰਾਏ ਸਾਚੀ ਸ਼ਕਤ, ਅੰਤਮ ਕਰੇ ਨਿਬੇੜਾ। ਲੱਖ ਚੁਰਾਸੀ ਪਾਏ ਨੱਥ, ਅੰਤ ਜੋਤ ਸਰੂਪੀ ਵਿਚ ਲਾਏ ਡੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ, ਸੋਹੰ ਸਚ ਕਰੇ ਨਬੇੜਾ। ਇਕ ਨਾਉਂ ਹਰਿ ਨਿਰੰਕਾਰ ਹੈ। ਇਕ ਥਾਉਂ ਅਗੰਮ ਅਪਾਰ ਹੈ। ਏਕਾ ਏਕ ਦੇਵੇ ਠੰਡੀ ਛਾਉਂ, ਨੂਰ ਨੁਰਾਨੀ ਹਰਿ ਦਾਤਾਰ ਹੈ। ਏਕਾ ਨਈਆ ਏਕਾ ਨਾਉਂ, ਦੂਜਾ ਨਾ ਕੋਈ ਮੀਤ ਮੁਰਾਰ ਹੈ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਸਰਬ ਟੇਕ ਵਸੇ ਥਾਉਂ ਥਾਂ ਹੈ। ਏਕਾ ਏਕ ਏਕ ਪ੍ਰਿਤਪਾਲ। ਜਗਤ ਭਗਤ ਰਖਵਾਲ। ਏਕਾ ਏਕ ਤਨ ਲੱਗਣ ਨਾ ਦੇਵੇ ਸੇਕ, ਤੋੜੇ ਮਾਇਆ ਜਗਤ ਜੰਜ਼ਾਲ। ਏਕਾ ਏਕ ਸ਼ਬਦ ਸਰੂਪੀ ਰਿਹਾ ਵੇਖ, ਅੱਠੇ ਪਹਿਰ ਸੁਰਤ ਸੰਭਾਲ। ਏਕਾ ਏਕ ਜੀਆ ਜਹਾਨ। ਏਕਾ ਏਕ ਫਲ ਲਗਾਏ ਕਾਇਆ ਸਾਚੇ ਡਾਲ। ਏਕਾ ਏਕ ਵਿਚ ਮਾਤ ਆਏ ਕਰ ਕਰ ਭੇਖ, ਦੇਵੇ ਮਾਣ ਤਾਣ ਗ਼ਰੀਬ ਕੰਗਾਲ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਏਕਾ ਸੰਗ ਚਰਨ ਪ੍ਰੀਤੀ ਜਿਸ ਜਨ ਲਈ ਘਾਲ। ਏਕਾ ਏਕ ਹਰਿ ਨੂਰ ਨੁਰਾਨੀ। ਏਕਾ ਏਕ ਹਰਿ ਵਡ ਸੁਲਤਾਨੀ। ਏਕਾ ਏਕ ਹਰਿ ਵਡ ਸ਼ਾਹ ਸ਼ਾਹਾਨੀ। ਏਕਾ ਏਕ ਹਰਿ ਅਗੰਮ ਅਥਾਹ, ਬੇਪ੍ਰਵਾਹ ਵਾਲੀ ਦੋ ਜਹਾਨੀ। ਏਕਾ ਏਕ ਦਿਸਾਏ ਸਾਚਾ ਰਾਹ, ਸ੍ਰਿਸ਼ਟ ਸਬਾਈ ਅੰਤਮ ਖ਼ਾਲੀ। ਏਕਾ ਏਕ ਦਰਗਹਿ ਸਾਚੀ ਸਚ ਲਗਾਏ ਨਾਉਂ, ਆਤਮ ਮਾਰੇ ਸ਼ਬਦ ਕਾਨੀ। ਏਕਾ ਏਕ ਨੂਰ ਨਿਰੰਜਣ ਨਰ ਨਰਾਇਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਦਿਸੇ ਨਾ ਵੇਦ ਪੁਰਾਨੀਂ। ਏਕਾ ਏਕ ਹਰਿ ਇਕ ਸਹਾਰਾ। ਏਕਾ ਏਕ ਆਦਿ ਅੰਤ ਨਾ ਪਾਰਾਵਾਰਾ। ਏਕਾ ਏਕ ਸਦ ਬਿਬੇਕ, ਸਾਚਾ ਕੰਤ ਮੀਤ ਮੁਰਾਰਾ। ਏਕਾ ਏਕ ਸ੍ਰਿਸ਼ਟ ਸਬਾਈ ਰਿਹਾ ਵੇਖ, ਜੋਤ ਸਰੂਪੀ ਪਸਰ ਪਸਾਰਾ। ਏਕਾ ਏਕ ਇਕ ਅਕੇਲਾ ਮਾਤ, ਜਾਤ ਪਾਤ ਤੇ ਰਹੇ ਨਿਆਰਾ। ਏਕਾ ਏਕ ਹਰਿ ਵਸੇਖ, ਨਾ ਕੋਈ ਮਾਤ ਪਿਤ ਭਾਈ ਭੈਣ ਮੀਤ ਪਿਆਰਾ। ਪ੍ਰਗਟ ਜੋਤ ਨਿਤ ਨਵਿਤ ਭਗਤਾਂ ਹਿਤ, ਸ਼ਬਦ ਦੇਵੇ ਇਕ ਸਹਾਰਾ। ਏਕਾ ਏਕ ਚਰਨ ਲਾਗ ਜਗ ਜਾਏ ਜਿੱਤ, ਏਕਾ ਵੇਖੇ ਸਚ ਦਵਾਰਾ। ਏਕਾ ਏਕ ਅੰਮ੍ਰਿਤ ਆਤਮ ਦੇਵੇ ਸਿੰਚ, ਹਰਿਆ ਕਰੇ ਕਾਇਆ ਮਹੱਲ ਮੁਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜ਼ਾਤ ਪਾਤ ਊਚ ਨੀਚ ਰਾਓ ਰੰਕ, ਸਦ ਵਸੇ ਬਾਹਰਾ। ਏਕਾ ਏਕ ਦਿਆਲ ਸਰਬ ਅਕਾਲ ਹੈ। ਸਾਚਾ ਰੰਗ ਇਕ ਗੁਲਾਲ, ਗੁਰਮੁਖ ਵਿਰਲਾ ਕਰੇ ਭਾਲ ਹੈ। ਸ਼ਬਦ ਸਰੂਪੀ ਸਾਚਾ ਤਾਲ, ਜਗੇ ਜੋਤ ਵਸਤ ਕਮਾਲ ਹੈ। ਕਾਇਆ ਮੰਦਰ ਸਾਚੀ ਥਾਲ, ਦੀਪਕ ਜਗੇ ਜਗਤ ਨਿਰਾਲ ਹੈ। ਅੰਤਕਾਲ ਨਾ ਖਾਏ ਜਮ ਕਾਲ, ਸੋਹੰ ਸ਼ਬਦ ਦਰਗਹਿ ਸਾਚੀ ਸਚ ਦਲਾਲ ਹੈ। ਪ੍ਰਭ ਪੁਰਖ ਅਵੱਲੜੀ ਚਲੀ ਚਾਲ, ਸ੍ਰਿਸ਼ਟ ਸਬਾਈ ਕਰੇ ਦੋ ਫਾੜੀ ਦਾਲ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਾਚੀ ਦਾਤ ਵਡ ਕਰਾਮਾਤ, ਚਰਨ ਪ੍ਰੀਤੀ ਨਿਭੇ ਨਾਲ ਹੈ। ਏਕਾ ਏਕ ਹਰਿ ਰਘੁਨਾਥ। ਭਗਤ ਸਹਾਈ ਸਗਲਾ ਸਾਥ। ਆਤਮ ਦਰ ਵੱਜੇ ਵਧਾਈ, ਸ਼ਬਦ ਚਲਾਏ ਸਾਚੀ ਗਾਥ। ਅੰਧ ਅੰਧੇਰ ਨਾ ਰਹੇ ਰਾਈ, ਮਿਲਿਆ ਮੇਲ ਧੁਰ ਮਸਤਕ ਮਾਥ। ਪੂਰਨ ਜੋਤ ਗੁਰਮੁਖ ਸਾਚੇ ਪਾਈ, ਸ਼ਬਦ ਮਿਲਿਆ ਸਾਚਾ ਰਾਥ। ਪ੍ਰਭ ਆਪ ਕਟਾਏ ਜਮ ਕੀ ਫਾਹੀ, ਜਨ ਭਗਤਾਂ ਰੱਖੇ ਦੇ ਕਰ ਹਾਥ। ਪਾਰ ਲੰਘਾਏ ਫੜ ਕੇ ਬਾਹੀਂ, ਮਹਿੰਮਾ ਜਗਤ ਅਕਥਨਾ ਅਕਾਥ। ਦਰਸ ਦਿਖਾਏ ਥਾਉਂ ਥਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲ ਵਸੂਰੇ ਜਾਣ ਲਾਥ। ਆਤਮ ਮਿਟੇ ਦੁੱਖ ਸਗਲ ਵਸੂਰਿਆ। ਉਤਰੀ ਆਤਮ ਤ੍ਰਿਸ਼ਨਾ ਭੁੱਖ, ਪ੍ਰਭ ਵੇਖ ਹਾਜ਼ਰ ਹਜ਼ੂਰਿਆ। ਸੁਫਲ ਕਰਾਈ ਸੁਲੱਖਣੀ ਕੁੱਖ, ਮਾਤ ਗਰਭ ਨਾ ਹੋਏ ਉਲਟਾ ਰੁੱਖ, ਆਸਾ ਮਨਸਾ ਪ੍ਰਭ ਸਾਚਾ ਪੂਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਮਿਹਰਵਾਨ ਵਡ ਸੂਰਨ ਸੂਰਿਆ। ਵਡ ਦਾਤਾ ਦਇਆਵਾਨ, ਦਇਆਨਿਧ ਹੈ। ਕਿਰਪਾ ਕਰੇ ਹਰਿ ਭਗਵਾਨ, ਕਾਰਜ ਕਰੇ ਸਿਧ ਹੈ। ਸਾਚਾ ਦੇਵੇ ਜੀਆ ਦਾਨ, ਘਰ ਉਪਜਾਏ ਨੌਂ ਨਿੱਧ ਹੈ। ਹੋਇਆ ਮੇਲ ਭਗਤ ਭਗਵਾਨ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਮਿਲਾਏ ਚਰਨ ਬਹਾਏ ਦਇਆ ਕਮਾਏ, ਕਰ ਕਰ ਆਪਣੀ ਬਿਧ ਹੈ। ਇਕ ਨਿਰੰਜਣ ਅਲਖ ਅਪਾਰ। ਚਰਨ ਧੂੜ ਸਾਚਾ ਮਜਨ, ਪ੍ਰਭ ਬਖ਼ਸ਼ੇ ਕਿਰਪਾ ਧਾਰ। ਜਨ ਭਗਤਾਂ ਬਣੇ ਸਾਕ ਸੈਣ ਸੱਜਣ, ਦੇਵੇ ਨਾਮ ਸ਼ਬਦ ਖ਼ੁਮਾਰੀ ਅਪਾਰ। ਪੀ ਪੀ ਅੰਮ੍ਰਿਤ ਆਤਮ ਰੱਜਣ, ਸੁਖੀ ਸੁਹਾਏ ਬਹਾਰ। ਪ੍ਰਭ ਅਬਿਨਾਸ਼ੀ ਆਇਆ ਪੜਦੇ ਕੱਜਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਧਾਏ ਸਾਚੀ ਧਾਰ। ਸਾਚੀ ਧਾਰ ਜਗਤ ਨਿਰਾਲੀ। ਯਤ ਸਤਿ ਧਰਮ ਪਤ, ਦੇ ਮਤ ਰੱਖੇ ਬਨਵਾਲੀ। ਗਤ ਮਿਤ ਮਿਤ ਗਤ, ਸੋਹੰ ਸ਼ਬਦ ਸਾਚਾ ਤਤ, ਸਾਚੇ ਵੱਤ ਫਲ ਲੱਗੇ ਸਾਚੀ ਡਾਲੀ। ਰਸਨਾ ਚਰਖਾ ਲੈਣਾ ਕੱਤ, ਚਰਨ ਪ੍ਰੀਤੀ ਸਾਚਾ ਨਤ, ਸ਼ਬਦ ਸਰੂਪੀ ਧੀਰਜ ਯਤ, ਗੁਰਮੁਖ ਨਾ ਦੀਸੇ ਕੋਈ ਖਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਸ਼ਬਦ ਦੇਵੇ ਨਾਮ ਸੱਚਾ ਧਨ ਮਾਲੀ।