੯ ਜੇਠ ੨੦੧੧ ਬਿਕ੍ਰਮੀ ਮਨੀ ਰਾਮ ਦੇ ਗ੍ਰਹਿ ਪਿੰਡ ਸਿਧਵਾਂ ਜ਼ਿਲਾ ਅੰਮ੍ਰਿਤਸਰ
ਪ੍ਰਭ ਸੁਹਾਏ ਥਾਨ, ਚਰਨ ਛੁਹਾਇੰਦਾ। ਪ੍ਰਭ ਸੁਹਾਏ ਥਾਨ, ਮਾਣ ਦਵਾਇੰਦਾ। ਸੱਚਾ ਨਾਮ ਜਗਤ ਨਿਸ਼ਾਨ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਇਕ ਚੜ੍ਹਾਇੰਦਾ। ਪ੍ਰਭ ਸੁਹਾਏ ਥਾਨ, ਅੰਤਮ ਅੰਤ ਸਾਚਾ ਸੰਗ ਪ੍ਰਭ ਅਬਿਨਾਸ਼ੀ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਪੈਜ ਰਖਾਇੰਦਾ। ਸਾਚਾ ਧਾਮ ਆਪ ਸੁਹਾਇਆ। ਪ੍ਰਭ ਅਬਿਨਾਸ਼ੀ ਜਾਮਾ ਪਾਇਆ। ਨਿਰਗੁਣ ਸਰਗੁਣ ਦੋਵੇਂ ਰੰਗ ਕਰ ਹਰਿ ਵਖਾਇਆ। ਨਾ ਕੋਈ ਦਿਸੇ ਸਤਿ ਸਰੂਪ, ਭੇਵ ਕਿਸੇ ਨਾ ਪਾਇਆ। ਏਕਾ ਜੋਤ ਸਤਿ ਸਰੂਪੀ, ਗੁਰਮੁਖ ਸਾਚੇ ਵਿਚ ਸਮਾਇਆ। ਸ੍ਰਿਸ਼ਟ ਸਬਾਈ ਅੰਧ ਕੂਪੀ, ਭਰਮ ਭੁਲੇਖੇ ਸਰਬ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਜੋਤ ਸਰੂਪੀ ਜਾਮਾ ਪਾਇਆ। ਜਾਮਾ ਧਾਰੇ ਸ੍ਰੀ ਭਗਵਾਨੇ। ਕਰੇ ਖੇਲ ਜਗਤ ਮਹਾਨੇ। ਸ਼ਬਦ ਚਲਾਏ ਤੀਰ ਕਮਾਨੇ। ਚਾਰੋਂ ਕੁੰਟ ਪ੍ਰਭ ਅਬਿਨਾਸ਼ੀ ਆਪੇ ਕਰੇ ਵੈਰਾਨੇ। ਪ੍ਰਗਟ ਹੋਇਆ ਘਨਕਪੁਰ ਵਾਸੀ, ਜਨ ਭਗਤਾਂ ਹੋਇਆ ਦਾਸ ਦਾਸੀ, ਆਪ ਚੜ੍ਹਾਏ ਸ਼ਬਦ ਬਬਾਣੇ। ਏਕਾ ਆਤਮ ਰੱਖੇ ਵਾਸ, ਸਾਚੀ ਜੋਤ ਜਗਾਏ ਮਹਾਨੇ। ਸੋਹੰ ਸ਼ਬਦ ਜਪੇ ਸਵਾਸ ਸਵਾਸੇ, ਗੁਰਮੁਖ ਸਾਚੇ ਮਾਣ ਦਵਾਨੇ । ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜਾਮਾ ਧਰ, ਅਚਰਜ ਖੇਲ ਕਰੇ ਵਿਚ ਮਾਤ ਜਹਾਨੇ। ਨਿਹਕਲੰਕ ਕਲ ਜਾਮਾ ਧਾਰੇ। ਜੋਤ ਸਰੂਪੀ ਜਾਮਾ ਧਾਰੇ। ਨਰ ਨਰਾਇਣ ਵਿਚ ਸੰਸਾਰੇ। ਗੁਰਮੁਖ ਵਿਰਲੇ ਲਾਹਾ ਲੈਣ, ਜਿਸ ਦੇਵੇ ਨਾਮ ਅਧਾਰੇ। ਆਪੇ ਬਣੇ ਸਾਕ ਸੱਜਣ ਸੈਣ ਭਾਈ ਭੈਣ, ਆਪੇ ਹੋਏ ਪਹਿਰੇਦਾਰੇ। ਆਪ ਚੁਕਾਏ ਲੈਣ ਦੇਣ, ਗੁਰਮੁਖ ਸਾਚੇ ਸੰਤ ਦੁਲਾਰੇ। ਬੇਮੁਖ ਜਾਣ ਵਹਿੰਦੇ ਵਹਿਣ, ਕਲਜੁਗ ਤੇਰੀ ਅੰਤਮ ਵਾਰੇ। ਗੁਰਸਿਖ ਸਾਚਾ ਲਾਹਾ ਲੈਣ, ਆਏ ਚਲ ਦਵਾਰੇ। ਲੱਖ ਚੁਰਾਸੀ ਗੇੜ ਕਟਾਇਣ, ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਨਾਮ ਅਧਾਰੇ। ਦੇਵੇ ਨਾਮ ਨਿਧਾਨ, ਸਾਚਾ ਬਖ਼ਸ਼ੇ ਚਰਨ ਧਿਆਨ ਹੈ। ਮਾਨਸ ਜਨਮ ਜਾਏ ਸਵਾਰ, ਪ੍ਰਭ ਅਬਿਨਾਸ਼ੀ ਵਡ ਦਾਤਾ ਮਿਹਰਬਾਨ ਹੈ। ਏਕਾ ਦੇਵੇ ਸ਼ਬਦ ਸੱਚੀ ਧਾਰ, ਆਦਿ ਅੰਤ ਜੁਗਾ ਜੁਗੰਤ ਸੱਚਾ ਨਿਗਾਹਬਾਨ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਆਤਮ ਸਾਚੀ ਜੋਤ ਜਗਾਏ, ਅਗਿਆਨ ਅੰਧੇਰ ਸਰਬ ਮਿਟਾਨ ਹੈ। ਅਗਿਆਨ ਅੰਧੇਰ ਸਰਬ ਮਿਟਾਏ। ਸੰਝ ਸਵੇਰਾ ਇਕ ਕਰਾਏ। ਦੀਪਕ ਸਾਚਾ ਇਕ ਜਗਾਏ। ਅੱਠੇ ਪਹਿਰ ਡਗਮਗਾਏ। ਦਿਵਸ ਰੈਣ ਕਰੇ ਰੁਸ਼ਨਾਏ। ਇੱਕਾ ਦਿਸੇ ਸਾਚੀ ਨਾਏ। ਵੇਲੇ ਅੰਤ ਆਪ ਚੜ੍ਹਾਏ। ਗੁਰਮੁਖਾਂ ਫੜ ਕੇ ਬਾਹੀਂ, ਦਰਗਹਿ ਸਾਚੀ ਮਾਣ ਦਵਾਏ। ਜਿਥੇ ਕੋਈ ਜਾਏ ਨਾਹੀ, ਗੁਰਮੁਖ ਸਾਚੇ ਸੰਤ ਜਨਾਂ, ਅੰਤਮ ਜੋਤੀ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਆਵੇ ਜਾਵੇ ਖੇਲ ਰਚਾਵੇ, ਭੇਵ ਕੋਈ ਨਾ ਪਾਏ। ਆਪੇ ਆਵੇ ਆਪੇ ਜਾਵੇ, ਜਗਤ ਰਹਾਵੇ ਪੂਰਨ ਭਗਵੰਤਾ। ਵਿਰਲੇ ਗੁਰਮੁਖ ਭੇਵ ਚੁਕਾਏ ਸਾਚੇ ਸੰਤਾਂ। ਸਾਚਾ ਨਾਮ ਝੋਲੀ ਪਾਏ, ਮੇਲ ਮਿਲਾਵਾ ਸਾਚਾ ਕੰਤਾ। ਬੇਮੁਖ ਬੰਨ੍ਹਣ ਝੂਠੇ ਦਾਅਵੇ, ਮਦਿਰਾ ਮਾਸ ਮੁਖ ਲਗਾਉਣਾ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਆਦਿ ਜੁਗਾਦੀ ਬਣਾਏ ਸਾਚੀ ਬਣਤਾ। ਆਦਿ ਅੰਤ ਬਣਤ ਬਣਾਏ। ਮਹਿੰਮਾ ਅਗਣਤ ਗਣੀ ਨਾ ਜਾਏ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਅਬਿਨਾਸ਼ੀ ਚਰਨੀ ਲਾਏ। ਆਪ ਕਰਾਏ ਸਾਚੀ ਕਾਰੀ, ਸਾਚੀ ਸੇਵਾ ਲਾਏ। ਪੰਡਤ ਪੜ੍ਹਨ ਵਿਦਿਆ ਕਾਂਸ਼ੀ, ਪ੍ਰਭ ਅਬਿਨਾਸ਼ੀ ਹੱਥ ਨਾ ਆਏ। ਕਲਜੁਗ ਤੇਰਾ ਅੰਤਮ ਵੇਲਾ ਚਾਰੋਂ ਕੁੰਟ ਦਿਸਣ ਮਦਿਰਾ ਮਾਸੀ, ਹਰਿ ਕਾ ਨਾਮ ਗਏ ਭੁਲਾਏ। ਪ੍ਰਗਟ ਹੋਇਆ ਘਨਕਪੁਰ ਵਾਸੀ ਦੇਵੇ ਸਜ਼ਾਏ। ਧਰਮ ਰਾਏ ਕਰ ਤਿਆਰ ਫ਼ਾਸੀ, ਲੱਖ ਚੁਰਾਸੀ ਤ਼ੇਰੇ ਦਰ ਬਹਾਏ। ਅੰਤਮ ਵੇਲੇ ਕਰ ਕਰ ਹਾਸੀ, ਬੇਮੁਖ ਸਾਰੇ ਗਏ ਭੁਲਾਏ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਨਾਮ ਜਪਾਏ ਸਵਾਸ ਸਵਾਸੀ, ਵੇਲੇ ਅੰਤ ਲਏ ਛੁਡਾਏ। ਵੇਲਾ ਅੰਤ ਆਪ ਸੁਹਾਵਣਾ। ਗੁਰਮੁੱਖ ਸਾਚਾ ਸੰਤ ਜਗਾਵਣਾ। ਜੋਤ ਸਰੂਪੀ ਦਰਸ ਦਿਖਾਵਣਾ। ਜੋਤੀ ਜੋਤ ਸਰੂਪ ਹਰਿ, ਹਰਿ ਚਰਨ ਪ੍ਰੀਤੀ ਤੋੜ ਨਿਭਾਵਣਾ। ਉਠ ਜੀਵ ਜਾਗ ਵਕਤ ਦੁਹੇਲਾ। ਕਲਜੁਗ ਅੰਤਮ ਆ ਗਿਆ, ਪ੍ਰਭ ਮਿਲਣ ਦਾ ਵੇਲਾ। ਜਨ ਭਗਤਾਂ ਸਾਚਾ ਵਕਤ ਸੁਹਾ ਲਿਆ, ਕਲਜੁਗ ਅੰਧੇਰਾ ਛਾ ਗਿਆ, ਚਾਰੋਂ ਕੁੰਟ ਹੋਏ ਵਾਵੈਲਾ। ਨਿਹਕਲੰਕੀ ਜਾਮਾ ਪਾ ਗਿਆ, ਆਪੇ ਇਕ ਇਕੇਲਾ। ਚਾਰੋਂ ਕੁੰਟ ਸ਼ਬਦ ਡੰਕ ਵਜਾ ਲਿਆ, ਅਪੇ ਬਣੇ ਸੱਜਣ ਸੁਹੇਲਾ। ਰਾਓ ਰੰਕ ਸਰਬ ਉਠਾ ਗਿਆ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਜੋਤੀ ਜੋਤ ਸਰੂਪ ਹਰਿ, ਚਾਰ ਵਰਨਾਂ ਏਕਾ ਸਰਨਾ ਸਤਿਜੁਗ ਸਾਚਾ ਰਾਹ ਵਖਾ ਗਿਆ। ਭਗਤ ਵਛਲ ਗਿਰਧਾਰ ਸਰਬ ਸੁਖਦਾਈ ਹੈ। ਆਪੇ ਬਖ਼ਸ਼ੇ ਚਰਨ ਪਿਆਰ, ਸਾਚੀ ਰੀਤ ਚਲਾਈ ਹੈ। ਦੂਜੀ ਦਿਸੇ ਸ਼ਬਦ ਧਾਰ, ਸਾਚਾ ਰਾਗ ਸੁਣਾਈ ਹੈ। ਤੀਜੇ ਕਰਮ ਲਏ ਵਿਚਾਰ, ਪੂਰਬ ਲਹਿਣਾ ਆਪ ਚੁਕਾਈ ਹੈ। ਚੌਥੇ ਸ਼ਬਦ ਘੋੜੇ ਕਰ ਅਸਵਾਰ, ਤਿੰਨਾਂ ਲੋਕਾਂ ਫੇਰ ਫਿਰਾਈ ਹੈ। ਪੰਜਵੇਂ ਪਰਮ ਪੁਰਖ ਅਪਾਰ, ਸਾਚੀ ਜੋਤ ਮੇਲ ਮਿਲਾਈ ਹੈ। ਛੇਵੇਂ ਖੇਲ ਵੇਖ ਕਰਤਾਰ, ਕਰੇ ਖੇਲ ਰਘੁਰਾਈ ਹੈ। ਸਤਵੇਂ ਸੱਤਾਂ ਦੀਪਾਂ ਪਾਏ ਸਾਰ, ਜੋਤ ਜਗਾਈ ਹੈ। ਅਠਵੇਂ ਉਠੇ ਸ਼ਬਦ ਲੇਖ ਲਿਖਾਰ, ਡੰਕ ਰਿਹਾ ਵਜਾਈ ਹੈ। ਨਾਵੇਂ ਨੌਂ ਖੰਡ ਪ੍ਰਿਥਮੀ ਪ੍ਰਭ ਅਬਿਨਾਸ਼ੀ ਸੋਈ ਆਪ ਜਗਾਈ ਹੈ। ਦਸਵੇਂ ਦਹਿ ਦਿਸ਼ਾ ਆਤਮ ਘਰ ਸਾਚੇ ਦਰ ਜੋਤ ਸਰੂਪੀ ਡੇਰਾ ਲਾਈ ਹੈ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਆਪ ਸਮਾਈ ਹੈ। ਆਪਣਾ ਭਾਣਾ ਆਪੇ ਜਾਣੇ ਨਾ ਕੋਈ ਰਾਜਾ ਰਾਣੇ। ਆਤਮ ਹੋਏ ਅੰਧੇ ਕਾਣੇ। ਪ੍ਰਭ ਅਬਿਨਾਸ਼ੀ ਕਵਣ ਪਛਾਣੇ। ਅੰਤਮ ਵੇਲੇ ਸਾਰੇ ਸੁੱਤੇ ਬਾਹਵਾਂ ਹੇਠ ਰੱਖ ਸਰਹਾਣੇ। ਨਿਹਕਲੰਕ ਕਲ ਜਾਮਾ ਪਾਇਆ, ਫੜ ਕੇ ਬਾਹੋਂ ਬਾਹਰ ਸੁੱਟੇ, ਮਾਤਲੋਕ ਰਹਿਣ ਨਾ ਪਾਣੇ। ਧਰਮ ਰਾਏ ਦੇ ਅੱਗੇ ਫੜ ਫੜ ਕੁੱਟੇ, ਦੇਵੇ ਦੁੱਖ ਮਹਾਨੇ। ਡੂੰਘੀ ਕੰਦਰ ਨਰਕ ਨਿਵਾਸ ਸੁੱਟੇ, ਅਗਨੀ ਅੱਗ ਜਲਾਨੇ। ਬੇਮੁਖਾਂ ਜੜ੍ਹ ਆਪੇ ਪੁੱਟੇ, ਜਾਮਾ ਧਾਰ ਸ੍ਰੀ ਭਗਵਾਨੇ। ਕਲਜੁਗ ਅੰਤਮ ਚੋਗ ਨਿਖੁੱਟੇ, ਨਾ ਮਿਲੇ ਕਿਸੇ ਕੋਈ ਦਾਨੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਭੇਖ ਧਰੇ ਸ੍ਰੀ ਭਗਵਾਨੇ। ਬੇਮੁਖ ਜਗਤ ਅੰਧਿਆਰ ਹੈ। ਏਕਾ ਵੇਖੇ ਰਸਨਾ ਸੁਖ, ਆਤਮ ਰਹੇ ਹੰਕਾਰੀ ਦੁੱਖ, ਅੱਠੇ ਪਹਿਰ ਰਹੇ ਬੁਖ਼ਾਰ ਹੈ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਅਬਿਨਾਸ਼ੀ ਇਕ ਉਪਜਾਏ ਸਾਚਾ ਸੁਖ, ਆਤਮ ਸਰ ਸਰੋਵਰ ਨੁਹਾਵੇ, ਕਰੇ ਭਗਤ ਉਧਾਰ ਹੈ। ਉਜਲ ਕਰਾਏ ਜਗਤ ਮੁਖ, ਮਾਨਸ ਜਨਮ ਨਾ ਆਏ ਹਾਰ ਹੈ। ਸੁਫ਼ਲ ਕਰਾਏ ਮਾਤ ਕੁੱਖ, ਪ੍ਰਭ ਅਬਿਨਾਸ਼ੀ ਜੋ ਜਨ ਰਸਨਾ ਰਿਹਾ ਉਚਾਰ ਹੈ। ਪ੍ਰਗਟ ਹੋਵੇ ਘਨਕਪੁਰ ਵਾਸੀ, ਨਿਹਕਲੰਕ ਨਰਾਇਣ ਨਰ, ਵਡ ਬਲੀ ਬਲਵਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੇ ਅੰਤਮ ਵੇਲੇ ਨਿਹਕਲੰਕ ਕਲਗੀ ਧਰ ਅਵਤਾਰ ਹੈ। ਸੰਤ ਜਨਾਂ ਹਰਿ ਆਸਾ ਪੂਰ। ਆਤਮ ਦੇਵੇ ਜੋਤੀ ਨੂਰ। ਦੁਰਮਤ ਮੈਲ ਪ੍ਰਭ ਸਾਚੇ ਧੋਈ, ਸ਼ਬਦ ਦੇਵੇ ਸਾਚੀ ਤੂਰ, ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਸਦਾ ਸਦਾ ਭਰਪੂਰ। ਸੰਤ ਜਨਾਂ ਧਨ ਕਮਾਈ ਹੈ। ਸਾਚੀ ਸੇਵਾ ਪ੍ਰਭ ਚਰਨ ਕਮਾਈ ਹੈ। ਦੇਵੇ ਦਰਸ ਵਡ ਦੇਵੀ ਦੇਵਾ, ਜੋਤ ਸਰੂਪੀ ਜਾਮਾ ਪਾਈ ਹੈ। ਏਕਾ ਹਰਿ ਅਲਖ ਅਭੇਵਾ, ਬੇਮੁਖਾਂ ਦਿਸ ਨਾ ਆਈ ਹੈ। ਸੋਹੰ ਜੋਤੀ ਮੇਲ ਅੰਮ੍ਰਿਤ ਮੇਵਾ, ਕਾਇਆ ਠੰਡੀ ਠਾਰ ਰਖਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਗਾਇਆ ਰਸਨਾ ਜਿਹਵਾ, ਲੱਖ ਚੁਰਾਸੀ ਗੇੜ ਕਟਾਈ ਹੈ। ਸੰਤ ਜਨਾਂ ਹਰਿ ਸਦ ਬਲਿਹਾਰੇ। ਏਕਾ ਦੇਵੇ ਨਾਮ ਅਧਾਰੇ। ਸ਼ਬਦ ਸਰੂਪੀ ਵਾਜਾਂ ਮਾਰੇ। ਸੋਹੰ ਦੇਵੇ ਸੱਚਾ ਤਾਜਾ, ਨਰ ਹਰਿ ਨਰਾਇਣ ਨਿਰੰਕਾਰੇ। ਆਪ ਸਵਾਰੇ ਆਪਣਾ ਕਾਜਾ, ਗੁਰਮੁਖ ਸਾਚਾ ਪਾਰ ਉਤਾਰੇ। ਪ੍ਰਗਟ ਹੋਏ ਦੇਸ ਮਾਝਾ, ਨਿਹਕਲੰਕ ਵਡ ਬਲੀ ਬਲਵਾਨ ਸੱਚੀ ਸਰਕਾਰੇ। ਸ਼ਬਦ ਉਡਾਏ ਸੱਚਾ ਬਾਜਾ, ਚਾਰ ਕੁੰਟ ਕਰਾਏ ਜੈ ਜੈ ਜੈਕਾਰੇ। ਆਪ ਰਖਾਏ ਤੇਰੀ ਲਾਜਾ, ਦੇਵੇ ਦਰਸ ਅਗੰਮ ਅਪਾਰੇ। ਚਾਰੋਂ ਕੁੰਟ ਕਰਾਏ ਭਾਜਾ, ਸ਼ਬਦ ਖੰਡਾ ਮਾਰੇ ਭਾਰੇ। ਲੱਖ ਚੁਰਾਸੀ ਜਿਸ ਸਾਜਨ ਸਾਜਾ, ਸਰਬ ਜੀਆਂ ਹਰਿ ਪਾਵੇ ਸਾਰੇ। ਆਪੇ ਮੱਕਣ ਆਪੇ ਹਾਜਣ, ਦੂਜਾ ਕਾਅਬਾ ਨਾ ਕੋਈ ਵਿਚਾਰੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਾਤਲੋਕ ਹਰਿ ਜਾਮਾ ਧਾਰੇ। ਸੰਤ ਜਨਾਂ ਹਰਿ ਸਾਚਾ ਗਾਇਆ। ਪ੍ਰਭ ਅਬਿਨਾਸ਼ੀ ਸਾਚਾ ਪਾਇਆ। ਹਉਮੇ ਮਮਤਾ ਰੋਗ ਗਵਾਇਆ। ਕਰਮ ਵਿਜੋਗ ਨਾ ਰਹੇ ਰਾਇਆ। ਸਤਿ ਸੰਜੋਗ ਪ੍ਰਭ ਅਬਿਨਾਸ਼ੀ ਸੰਗ ਨਿਭਾਇਆ। ਦੇਵੇ ਦਰਸ ਅਮੋਘ, ਜੋਤੀ ਦੀਪਕ ਆਪ ਜਗਾਇਆ। ਸੋਹੰ ਸ਼ਬਦ ਚੁਗਾਏ ਸਾਚੀ ਚੋਗ, ਗੁਰਮੁਖ ਸਾਚਾ ਹੰਸ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ , ਏਕਾ ਆਪਣੇ ਰੰਗ ਸਮਾਇਆ। ਨਾ ਕੋਈ ਪਿਤਾ ਨਾ ਕੋਈ ਮਾਏ। ਗੁਰਮੁਖਾਂ ਕਰੇ ਹਿਤਾ, ਸਾਚੀ ਬਣਤ ਬਣਾਏ। ਆਪੇ ਬਣੇ ਸਾਚਾ ਮਿਤਾ, ਵੇਲੇ ਅੰਤ ਹੋਏ ਸਹਾਏ। ਸਾਚਾ ਮਾਣ ਦਵਾਏ ਅਠਾਰਾਂ ਧਿਆਏ ਗੀਤਾ, ਚਰਨ ਪ੍ਰੀਤੀ ਜੋ ਜਨ ਲਾਏ। ਕਾਇਆ ਕਰੇ ਠੰਡੀ ਸੀਤਾ, ਆਤਮ ਧਾਰ ਹਰਿ ਕਰਤਾਰ ਆਪ ਰਹਾਏ। ਆਪੇ ਪਰਖੇ ਲੱਖ ਚੁਰਾਸੀ ਨੀਤਾ, ਭਗਤ ਜਨਾਂ ਦੀ ਲਾਜ ਰਖਾਏ। ਸਤਿਜੁਗ ਚਲਾਏ ਸਾਚੀ ਰੀਤਾ, ਕਲਜੁਗ ਅੰਤਮ ਮੇਟ ਮਿਟਾਏ। ਚਾਰ ਵਰਨ ਪ੍ਰਭ ਏਕਾ ਕੀਆ, ਊਚ ਨੀਚ ਦਾ ਭੇਵ ਮਿਟਾਏ। ਸਾਚਾ ਮਾਣ ਤਾਣ ਸਤਿਜੁਗ ਸਾਚੇ ਦੇਣਾ, ਗੁਰਮੁਖ ਸਾਚੇ ਸੰਤ ਜਨ ਉਪਾਏ। ਗੁਰਮੁਖ ਸਾਚੇ ਅੰਤ ਕਾਲ ਕਲ ਮਾਨਸ ਜਨਮ ਮਿਲਿਆ, ਦਿਵਸ ਰੈਣ ਅੱਠੇ ਪਹਿਰ ਪ੍ਰਭ ਅਬਿਨਾਸ਼ੀ ਰਸਨਾ ਗਾਏ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਵਿਚ ਸਮਾਏ। ਸੰਤ ਜਨਾਂ ਹਰਿ ਦੇਵੇ ਨਾਮ ਅਨਮੋਲ। ਗੁਰਮੁਖ ਸਾਚੇ ਸੰਤ ਜਨ, ਉਤਰਨ ਪੂਰੇ ਤੋਲ। ਸਾਚਾ ਦੇਵੇ ਨਾਮ ਧਨ, ਗੁਰਮੁਖ ਅੰਤ ਨਾ ਜਾਏ ਡੋਲ। ਸਾਚਾ ਹਰਿ ਦੂਈ ਦਵੈਤੀ ਦੇਵੇ ਪੜਦੇ ਖੋਲ੍ਹ। ਧਰਮ ਰਾਏ ਨਾ ਲਾਏ ਡੰਨ, ਪ੍ਰਭ ਅਬਿਨਾਸੀ ਵਸੇ ਕੋਲ। ਅੰਤਮ ਬੇੜਾ ਜਾਏ ਬੰਨ੍ਹ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਲੋਇਣ ਤੀਜਾ ਦੇਵੇ ਖੋਲ੍ਹ। ਸੰਤ ਜਨਾਂ ਹਰਿ ਲੋਇਣ ਤੀਜਾ ਖੋਲ੍ਹੇ। ਜੋਤ ਸਰੂਪੀ ਕਿਰਪਾ ਕਰ, ਪੜਦਾ ਲਾਹੇ ਰੱਖਿਆ ਉਹਲੇ। ਸਾਚੀ ਦੇਵੇ ਜੋਤ ਧਰ, ਜਗੇ ਜੋਤ ਇਕ ਅਮੋਲੇ। ਆਤਮ ਨੁਹਾਏ ਸਾਚੇ ਸਰ, ਗੁਰਮੁਖ ਸਾਚਾ ਕਦੇ ਨਾ ਡੋਲੇ। ਆਪ ਵਖਾਏ ਸਾਚਾ ਘਰ, ਪ੍ਰਭ ਅਬਿਨਾਸ਼ੀ ਜਿਥੇ ਬੋਲੇ। ਰੰਗ ਚੜ੍ਹਾਏ ਅਪਰ ਅਪਾਰ, ਗੁਰਮੁਖ ਸਾਚੇ ਕਾਇਆ ਚੋਲੇ। ਜੋਤ ਜਗਾਏ ਚਰਨ ਲਾਗ ਜਾਏ ਤਰ, ਪ੍ਰਭ ਦਰ ਆਏ ਹੋਏ ਗੋਲੇ। ਚਰਨ ਸਰਨ ਜੋ ਜਨ ਆਏ, ਜੋਤੀ ਜੋਤ ਸਰੂਪ ਹਰਿ, ਭੇਵ ਅਵਲੜਾ ਏਕਾ ਆਪਣਾ ਖੋਲ੍ਹੇ। ਸੰਤ ਜਨਾਂ ਹਰਿ ਦੇਵੇ ਨਾਮ ਨਿਧਾਨਾ। ਜਿਸ ਜਨ ਆਤਮ ਜਾਏ ਸੀਝ, ਮਿਟੇ ਅੰਧੇਰ ਪ੍ਰਕਾਸ਼ ਕਰਾਏ ਕੋਟਨ ਭਾਨਾ। ਜਨ ਭਗਤ ਕਰਾਏ ਰੀਝ। ਜਗਤ ਚਲਾਏ ਸਚ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਸਾਚਾ ਮੇਲ ਮਿਲਾਏ ਗੁਰਮੁਖ ਸਾਚੇ ਸੰਤ ਜਨਾਂ ਆਦਿ ਅੰਤਾ ਹਰਿ ਭਗਵੰਤਾ, ਗੁਣਵੰਤਾ ਗੁਣ ਨਿਧਾਨਾ। ਸੰਤ ਜਨਾਂ ਹਰਿ ਕਰ ਪਿਆਰ। ਆਤਮ ਦੇਵੇ ਸਾਚੀ ਧਾਰ। ਸ਼ਬਦ ਸਰੂਪੀ ਇਕ ਧੁਨਕਾਰ। ਬਿਨ ਰੰਗ ਰੂਪੀ ਹਰਿ ਕਰਤਾਰ। ਵਡਾ ਸ਼ਾਹੋ ਭੂਪੀ, ਦਰਸ ਦਿਖਾਏ ਅਗੰਮ ਅਪਾਰ। ਏਕਾ ਜੋਤ ਸਦਾ ਸਤਿ ਸਰੂਪੀ, ਪ੍ਰਗਟ ਹੋਏ ਕਾਇਆ ਮੰਦਰ ਸਾਚੇ ਅੰਦਰ ਡੂੰਘੀ ਕੰਦਰ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰ। ਸੰਤ ਜਨਾਂ ਹਰਿ ਵਸੇ ਪਾਸੇ। ਮਾਨਸ ਜਨਮ ਕਰਾਏ ਰਹਿਰਾਸੇ। ਸਾਚਾ ਨਾਮ ਹਰਿ ਝੋਲੀ ਪਾਏ। ਸ਼ਬਦ ਚਲਾਏ ਸਵਾਸ ਸਵਾਸੇ। ਸਾਚੀ ਡੋਲੀ ਆਪ ਚੜ੍ਹਾਏ। ਕਰੇ ਬੰਦ ਖ਼ਲਾਸੇ। ਤੋਰੀ ਜਾਏ ਹੌਲੀ ਹੌਲੀ, ਨਿਜ ਘਰ ਆਤਮ ਕਰਾਏ ਆਪ ਵਾਸੇ। ਸਚ ਘਰ ਆਤਮ ਦਰ ਹਰਿ ਦੇਵੇ ਖੋਲ੍ਹ, ਆਪੇ ਤੋਲੇ ਪੂਰੇ ਤੋਲ, ਗੁਰਮੁਖ ਸਾਚੇ ਸੰਤ ਜਨਾਂ ਕਾਇਆ ਮਾਟੀ ਭਾਂਡੇ ਕਾਚੇ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਸਰਬ ਘਟਾਂ ਘਟ ਰੱਖੇ ਵਾਸੇ। ਹਰਿਜਨ ਹਰਿ ਦੋਏ ਏਕ ਹੈ। ਜਨ ਭਗਤਾਂ ਕਰੇ ਬੁੱਧ ਬਬੇਕ ਹੈ। ਸੋਹੰ ਸ਼ਬਦ ਦੱਸੇ ਸਾਚੀ ਏਕਾ ਟੇਕ ਹੈ। ਕਲਜੁਗ ਅਗਨ ਤਨ ਨਾ ਲਾਏ ਸੇਕ ਹੈ। ਜੋਤੀ ਜੋਤ ਸਰੂਪ ਹਰਿ, ਆਦਿਨ ਅੰਤਾ ਜੁਗਾ ਜੁਗੰਤਾ, ਸਾਧਨ ਸੰਤਾ ਸਾਚਾ ਕੰਤਾ, ਜੀਵਾਂ ਜੰਤਾਂ ਬਣਾਏ ਬਣਤਾ, ਆਪ ਮਿਟਾਏ ਬਿਧਨਾ ਲਿਖੀ ਰੇਖ ਹੈ। ਧੰਨ ਕਮਾਈ ਭਗਤ ਜਨ, ਹਰਿ ਚਰਨ ਪਿਆਸਾ। ਧੰਨ ਕਮਾਈ ਭਗਤ ਜਨ, ਰਸਨ ਤਜਾਏ ਮਦਿਰਾ ਮਾਸਾ। ਧੰਨ ਕਮਾਈ ਸੰਤ ਜਨ, ਸੋਹੰ ਸ਼ਬਦ ਜਪਾਏ ਸਵਾਸ ਸਵਾਸਾ। ਧਨ ਕਮਾਈ ਭਗਤ ਜਨ, ਪ੍ਰਭ ਮਿਲਣ ਦੀ ਰੱਖੇ ਆਸਾ। ਧਨ ਕਮਾਈ ਸੰਤ ਜਨ, ਨਿਜ ਘਰ ਆਤਮ ਨਰ ਨਰਾਇਣ ਰੱਖੇ ਵਾਸਾ। ਧੰਨ ਕਮਾਈ ਸੰਤ ਜਨ, ਦਰਸਨ ਪੇਖੇ ਤੀਜੇ ਨੈਣ, ਮਾਨਸ ਜਨਮ ਕਰਾਏ ਰਹਿਰਾਸਾ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪੇ ਹੋਏ ਦਾਸਨ ਦਾਸਾ। ਧੰਨ ਕਮਾਈ ਭਗਤ ਜਨ, ਹਰਿ ਵੇਖਣ ਸਾਚੇ ਥਾਉਂ। ਧੰਨ ਕਮਾਈ ਭਗਤ ਜਨ, ਹਰਿ ਪ੍ਰਭ ਅਬਿਨਾਸ਼ੀ ਦੇਵੇ ਠੰਡੀ ਛਾਉਂ। ਧੰਨ ਕਮਾਈ ਸੰਤ ਜਨ, ਦਰਗਹਿ ਸਾਚੀ ਲੱਗੀ ਏਕਾ ਨਾਉਂ। ਧੰਨ ਕਮਾਈ ਭਗਤ ਜਨ, ਲੱਖ ਚੁਰਾਸੀ ਫੰਦ ਕਟਾਓ। ਧੰਨ ਕਮਾਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਕਿਰਪਾ ਕਰੇ ਅਗੰਮ ਅਥਾਹੋ। ਧੰਨ ਕਮਾਈ ਭਗਤ ਜਨ, ਹਰਿ ਰਸਨ ਉਚਾਰੇ। ਧੰਨ ਕਮਾਈ ਭਗਤ ਜਨ, ਸਾਚਾ ਮੇਲ ਮਿਲੇ ਪ੍ਰਭ ਅਬਿਨਾਸ਼ੀ ਕੰਤ ਭਤਾਰੇ। ਧੰਨ ਕਮਾਈ ਸੰਤ ਜਨ, ਆਪ ਬਹਾਏ ਨਿਹਚਲ ਧਾਮ ਅਟੱਲ ਅਟੱਲੇ, ਸੱਚਾ ਦਿਸੇ ਇਕ ਮਹੱਲ ਮੁਨਾਰੇ। ਜਿਥੇ ਵਸੇ ਹਰਿ ਇਕ ਇਕੱਲੇ, ਦੂਸਰ ਨਾ ਕੋਈ ਪਾਵੇ ਸਾਰੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਤੇਰੇ ਆਤਮ ਦਰ, ਆਪੇ ਵਸੇ ਸਾਚੇ ਘਰ, ਸਾਚੀ ਜੋਤ ਕਰੇ ਉਜਿਆਰੇ। ਸਾਚੀ ਜੋਤ ਕਰ ਉਜਿਆਰ। ਗੁਰਮੁਖ ਸਾਚਾ ਜਾਏ ਤਾਰ। ਅਗਿਆਨ ਅੰਧੇਰ ਦਏ ਨਿਵਾਰ। ਸ਼ਬਦ ਸਰੂਪ ਅਵਾਜ਼ ਮਾਰ। ਜੋਤੀ ਜੋਤ ਸਰੂਪ ਹਰਿ, ਆਪਣੇ ਰੰਗ ਰੰਗੇ ਕਰਤਾਰ। ਆਪਣੇ ਰੰਗ ਰੰਗੇ ਕਰਤਾਰਾ। ਸਾਚਾ ਸੰਗ ਚਲੇ ਸਚ ਭਤਾਰਾ। ਪ੍ਰਭ ਦਰ ਇਕ ਮੰਗੇ ਮੰਗ, ਚਰਨ ਪਿਆਰਾ। ਸ਼ਬਦ ਘੋੜੇ ਹਰਿ ਤੰਗ ਕਸੇ, ਪੰਚਮ ਜੇਠ ਹੋਏ ਅਸਵਾਰਾ। ਧਰਤ ਮਾਤ ਵੇਖ ਵੇਖ ਹੱਸੇ, ਨਿਹਕਲੰਕ ਲਏ ਅਵਤਾਰਾ। ਭਗਤ ਜਨਾਂ ਰਾਹ ਸਾਚਾ ਦੱਸੇ, ਆਓ ਚਲ ਦਵਾਰਾ। ਬੇਮੁਖਾਂ ਸ਼ਬਦ ਤੀਰ ਕਸੇ। ਲੱਗੇ ਖੰਡਾ ਭਾਰਾ। ਚਾਰੋਂ ਕੁੰਟ ਫਿਰਨ ਨੱਸੇ, ਘਰ ਘਰ ਹੋਵਣ ਖੁਆਰਾ। ਕਲਜੁਗ ਹੋਏ ਅੰਧੇਰ ਜਿਉਂ ਚੰਦ ਮੱਸੇ, ਹੋਏ ਅੰਧ ਅੰਧਿਆਰਾ। ਨਿਹਕਲੰਕ ਨਰਾਇਣ ਨਰ, ਜਾਮਾ ਧਾਰ ਲਾਹਵਣ ਆਇਆ ਆਤਮ ਹੰਕਾਰਾ। ਪ੍ਰਭ ਅਬਿਨਾਸ਼ੀ ਵੱਢੇ ਨੱਕ ਗੁੱਤੇ, ਚਿੱਟੇ ਅਸਵ ਹੋ ਅਸਵਾਰਾ। ਪ੍ਰਭ ਅਬਿਨਾਸ਼ੀ ਬਿਰਖ ਉਲਟੇ ਰੱਖੇ, ਕੋਈ ਨਾ ਪਾਵੇ ਸਾਰਾ। ਆਪ ਲਿਆਏ ਸਾਚੀ ਰੁੱਤੇ, ਪੰਚਮ ਜੇਠ ਨਿਹਕਲੰਕੀ ਲੈ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਚੌਥੇ ਜੁਗ ਸਭ ਦੀ ਜੋਤੀ ਖਿੱਚੇ, ਆਈ ਤੇਰੀ ਵਾਰਾ। ਚੌਥੇ ਜੁਗ ਤੇਰੀ ਆਈ ਵਾਰੀ। ਚਾਰੋਂ ਕੁੰਟ ਕਰੇ ਖੁਆਰੀ। ਗੁਰਮੁਖਾਂ ਰਾਹ ਸਚ ਦਿਸਾਏ, ਜਿਥੇ ਮਿਲੇ ਹਰਿ ਮੁਰਾਰੀ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋਇਆ ਵਿਚ ਸੰਸਾਰੀ। ਕਲਜੁਗ ਤੇਰਾ ਕਰਮ ਵਿਚਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਮਦਿਰਾ ਮਾਸੀ ਜੀਵ ਹੰਕਾਰੇ। ਪੜ੍ਹ ਪੜ੍ਹ ਵੇਦ ਥੱਕੇ ਕਾਂਸ਼ੀ, ਪ੍ਰਭ ਅਬਿਨਾਸ਼ੀ ਨਾ ਕੋਈ ਵਿਚਾਰੇ। ਚਾਰੋਂ ਕੁੰਟ ਘਰ ਘਰ ਫਿਰਦੇ ਕਰਨ ਹਾਸੀ, ਪ੍ਰਭ ਅਬਿਨਾਸ਼ੀ ਮਨੋਂ ਵਿਸਾਰੇ। ਜੋਤੀ ਜੋਤ ਸਰੂਪ ਹਰਿ, ਪ੍ਰਭ ਅਬਿਨਾਸ਼ੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ ਜਾਮਾ ਧਾਰੇ। ਕਲਜੁਗ ਤੇਰਾ ਕਾਲਾ ਵੇਸ। ਘਰ ਘਰ ਫਿਰਨ ਲੱਭਦੇ ਸ੍ਰੀ ਦਸਮੇਸ਼। ਨਾ ਕੋਈ ਹੋਏ ਸਹਾਈ, ਕਿਸੇ ਨਾ ਚਲੇ ਪੇਸ਼, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜਾਮਾ ਧਾਰ ਚਾਰੋਂ ਕੁੰਟ ਰਿਹਾ ਵੇਖ। ਚਾਰੋਂ ਕੁੰਟ ਹਰਿ ਵਖਾਏ, ਭੁੱਲੇ ਫਿਰਦੇ ਰਾਜੇ ਰਾਣੇ। ਬਾਹੋਂ ਪਕੜ ਆਪ ਉਠਾਏ, ਕਰੇ ਦਰ ਨਿਮਾਣੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਚੇ ਸੰਤ ਜਨਾਂ, ਆਪੇ ਬਣੇ ਵੰਞ ਮੁਹਾਣੇ। ਸਾਚਾ ਖੰਡਾ ਸ਼ਬਦ ਚਲਾਇਆ। ਇਕੋ ਡੰਡਾ ਵਿਚ ਰਖਾਇਆ। ਵਿਚ ਵਰਭੰਡਾਂ ਪ੍ਰਭ ਸੁਹਾਏ ਥਾਂਏ ਪਾਏ ਵੰਡਾਂ, ਸਾਚੀ ਵੰਡ ਹਰਿ ਕਰਾਇਆ। ਘਰ ਘਰ ਦਿਸਣ ਨਾਰਾਂ ਰੰਡਾਂ, ਕੰਤ ਸੁਹਾਗ ਨਾ ਕਿਸੇ ਹੰਢਾਇਆ। ਸਾਚਾ ਭੇਵ ਕਿਸੇ ਨਾ ਪਾਇਆ। ਆਪ ਖੜਕਾਏ ਚੰਡ ਪ੍ਰਚੰਡਾ, ਪ੍ਰਭ ਖੇਲ ਅਪਰ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜਾਮਾ ਧਾਰ ਲੱਖ ਚੁਰਾਸੀ ਸ੍ਰਿਸ਼ਟ ਸਬਾਈ ਤੇਰਾ ਭੇਖ ਮਿਟਾਇਆ। ਗੁਰ ਚਰਨ ਜੋ ਜਨ ਨਿਮਸਕਾਰੇ। ਪ੍ਰਭ ਅਬਿਨਾਸ਼ੀ ਪਾਵੇ ਸਾਰੇ। ਲੱਖ ਚੁਰਾਸੀ ਪਾਰ ਉਤਾਰੇ। ਜੋਤੀ ਜੋਤ ਸਰੂਪ ਹਰਿ, ਥਿਰ ਘਰ ਵਾਸੀ ਆਪ ਬਹਾਏ ਸਚ ਚੁਬਾਰੇ। ਗੁਰ ਚਰਨ ਸੁਖ ਸਹਿਜ ਸੁਭਾਏ। ਗੁਰਮੁਖ ਵਿਰਲਾ ਪ੍ਰਭ ਦਰ ਪਾਏ। ਆਤਮ ਤ੍ਰਿਖਾ ਅਗਨ ਬੁਝਾਏ। ਸਾਚੀ ਮੰਗੇ ਨਾਮ ਭਿੱਖਾ, ਹਉਮੇ ਰੋਗ ਦੁੱਖ ਸੋਗ ਗਵਾਏ। ਸਚ ਲੇਖ ਪ੍ਰਭ ਸਾਚੇ ਲਿਖਾ, ਲਿਖਿਆ ਲੇਖ ਨਾ ਕੋਈ ਮਿਟਾਏ। ਆਪ ਗਵਾਏ ਕਲਜੁਗ ਕਾਇਆ ਝੂਠੀ ਵਿੱਖਾ, ਅੰਮ੍ਰਿਤ ਸਾਚਾ ਜਾਮ ਪਿਆਏ। ਸੋਹੰ ਸ਼ਬਦ ਤੀਰ ਲਿਆ ਤਿੱਖਾ, ਦੂਈ ਦਵੈਤੀ ਪੜਦਾ ਲਾਹੇ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਹੋਏ ਆਪ ਸਹਾਏ। ਗੁਰ ਚਰਨ ਗੁਰਮੁਖ ਸਾਚੀ ਧੂੜੀ। ਪ੍ਰਭ ਅਬਿਨਾਸ਼ੀ ਆਪ ਬਣਾਏ ਸਾਚੇ ਸੰਤ ਮੂਰਖ ਮੁਗਧ ਮੂੜ੍ਹੀ। ਮੇਲ ਮਿਲਾਵਾ ਸਾਚੇ ਕੰਤ, ਸ੍ਰਿਸ਼ਟ ਸਬਾਈ ਕੂੜੋ ਕੂੜੀ। ਦਰਸ ਦਿਖਾਏ ਆਦਿਨ ਅੰਤ, ਜੋਤੀ ਜੋਤ ਸਰੂਪ ਹਰਿ, ਬੇਮੁਖ ਜੀਵਾਂ ਆਪੇ ਪੀੜੇ ਸ਼ਬਦ ਬੂੜੀ। ਗੁਰ ਚਰਨ ਹਰਿ ਭਰਵਾਸਾ। ਅੰਤਮ ਕਰੇ ਬੰਦ ਖ਼ਲਾਸਾ। ਨਿਜ ਘਰ ਸਾਚੇ ਦਰ ਆਪ ਕਰਾਏ ਵਾਸਾ। ਆਪ ਨੁਹਾਏ ਅੰਮ੍ਰਿਤ ਸਾਚੇ ਸਰ, ਮਿਟੇ ਤ੍ਰਿਸ਼ਨ ਪਿਆਸਾ। ਏਕਾ ਦੇਵੇ ਸਾਚਾ ਵਰ, ਗੇੜ ਕਟਾਏ ਲੱਖ ਚੁਰਾਸਾ। ਗੁਰਮੁਖ ਸਾਚਾ ਜਾਏ ਤਰ, ਰਸਨ ਤਜਾਏ ਮਦਿਰਾ ਮਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗਾਏ ਸਵਾਸ ਸਵਾਸਾ। ਚਰਨ ਕਵਲ ਜਗਤ ਵਡਿਆਈਆ। ਗੁਰਮੁਖ ਆਤਮ ਜਾਏ ਮਵਲ, ਹੋਏ ਸਰਬ ਰੁਸ਼ਨਾਈਆ। ਉਲਟਾ ਹੋਏ ਨਾਭ ਕਵਲ, ਅੰਮ੍ਰਿਤ ਬੂੰਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਦੂਈ ਦਵੈਤੀ ਪੜਦਾ ਲਾਹੀਆ। ਗੁਰ ਚਰਨ ਆਸਾ ਮਨਸਾ ਪੂਰੇ ਪ੍ਰਭ ਅਬਿਨਾਸ਼ੀ ਕਿਰਪਾ ਕਰ, ਸ਼ਬਦ ਦੇਵੇ ਸਾਚੀ ਤੂਰੇ। ਸਾਚੀ ਜੋਤ ਆਤਮ ਧਰ, ਏਕਾ ਦੇਵੇ ਸਾਚਾ ਨੂਰੇ। ਆਪ ਵਖਾਏ ਸਾਚਾ ਘਰ, ਪ੍ਰਗਟ ਹੋਏ ਹਾਜ਼ਰ ਹਜ਼ੂਰੇ। ਆਪ ਵਸੇ ਸਦ ਅੰਦਰ ਬਾਹਰ, ਬੇਮੁਖ ਜਾਨਣ ਦੂਰੇ। ਪ੍ਰਭ ਅਬਿਨਾਸ਼ੀ ਜੋਤ ਸਰੂਪੀ ਆਤਮ ਪਾਏ ਸਾਚੀ ਰਾਸ। ਬੇਮੁਖ ਜੀਵਾਂ ਦਿਸ ਨਾ ਆਏ, ਗੁਰਮੁਖਾਂ ਹਰਿ ਹੋਇਆ ਦਾਸ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਏਕਾ ਜੋਤ ਜਗਾਏ ਮਾਤ ਪਤਾਲ ਅਕਾਸ਼। ਮਾਤ ਪਤਾਲ ਅਕਾਸਿਆ। ਜੰਗਲ ਜੂਹ ਉਜਾੜ ਪਹਾੜ ਵਿਚ ਪ੍ਰਭਾਸਿਆ। ਸ੍ਰਿਸ਼ਟ ਸਬਾਈ ਚਬਾਏ ਦਾੜ੍ਹ, ਪ੍ਰਗਟ ਹੋਏ ਲੱਖ ਚੁਰਾਸੀ ਕਰੇ ਨਾਸਿਆ। ਆਪ ਤਪਾਏ ਅਗਨੀ ਹਾੜ੍ਹ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਹੋਏ ਦਾਸਨ ਦਾਸਿਆ। ਕਲਜੁਗ ਅਗਨ ਲੱਗੇ ਤੱਤੀ। ਕੋਈ ਨਾ ਦਿਸੇ ਆਤਮ ਯਤੀ। ਝੂਠੀ ਹੋਈ ਸਰਬ ਮਤੀ। ਏਕਾ ਨਾਤਾ ਪ੍ਰਭ ਅਬਿਨਾਸ਼ੀ ਤੇਰੇ ਚਰਨ ਨਤੀ। ਜੋਤੀ ਜੋਤ ਸਰੂਪ ਹਰਿ, ਸ੍ਰਿਸ਼ਟ ਸਬਾਈ ਵੇਖ ਵਖਾਣੇ, ਸਾਚਾ ਨਾਮ ਨਾ ਦਿਸੇ ਰੱਤੀ। ਲੱਖ ਚੁਰਾਸੀ ਵੇਖ ਵਖਾਣੇ। ਗੁਰਮੁਖ ਸਾਚੇ ਵਿਚੋਂ ਲੱਭੇ ਬਾਲ ਅੰਞਾਣੇ। ਸਾਚਾ ਦੇਵੇ ਨਾਮ ਨਿਧਾਨੇ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰਾ ਅੰਤਮ ਵੇਲਾ ਆਪੇ ਆਪ ਸਿਆਣੇ। ਕਲਜੁਗ ਤੇਰਾ ਵੇਲਾ ਅੰਤ, ਨਿਹਕਲੰਕ ਸ੍ਰੀ ਭਗਵੰਤ ਜੋਤ ਜਗਾਏ। ਉਠਾਏ ਗੁਰਮੁਖ ਸਾਚੇ ਸੰਤ, ਜੋਤ ਸਰੂਪੀ ਦਰਸ ਦਿਖਾਏ। ਮੇਲ ਮਿਲਾਵਾ ਸਾਚੇ ਕੰਤ, ਜਨ ਭਗਤਾਂ ਹਰਿ ਤਰਸ ਕਮਾਏ। ਜਗੇ ਜੋਤ ਆਦਿ ਅੰਤ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਬਣਤ ਬਣਾਏ। ਕਲਜੁਗ ਤੇਰਾ ਵਕਤ ਚੁਕਾਉਣਾ। ਈਸਾ ਮੂਸਾ ਖ਼ਾਕ ਰਲਾਉਣਾ। ਚਾਰ ਯਾਰ ਸੰਗ ਮੁਹੰਮਦ ਧਰਤ ਮਾਤ ਦੀ ਗੋਦ ਬਹਾਉਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਰਾਹ ਵਖਾਉਣਾ। ਸਤਿਜੁਗ ਸਾਚਾ ਕਰੇ ਵਿਹਾਰਾ। ਪ੍ਰਭ ਅਬਿਨਾਸ਼ੀ ਹਰਿ ਗਿਰਧਾਰਾ। ਰਾਓ ਰੰਕ ਭੇਵ ਨਿਆਰਾ। ਰਾਜਾ ਰਾਣਾ ਕਰੇ ਖੁਆਰਾ। ਸੁਘੜ ਸਿਆਣਾ ਹਰਿ ਵਰਤਾਰਾ। ਏਕਾ ਜਾਣੇ ਸ਼ਬਦ ਬਾਣਾ, ਚਾਰ ਵਰਨਾਂ ਕਰ ਪਿਆਰਾ। ਜੋਤੀ ਜੋਤ ਸਰੂਪ ਹਰਿ, ਸਿੰਘ ਸਿੰਘਾਸਣ ਡੇਰਾ ਲਾਏ, ਕਰੇ ਖੇਲ ਅਪਰ ਅਪਾਰਾ। ਚਾਰ ਵਰਨਾਂ ਏਕਾ ਧਾਰੇ। ਰਾਓ ਰੰਕ ਇਕ ਦਵਾਰੇ। ਆਤਮ ਜੋਤੀ ਕਰ ਉਜਿਆਰੇ। ਜ਼ਾਤ ਪਾਤ ਹਰਿ ਭਰਮ ਨਿਵਾਰੇ। ਇਕ ਇਕਾਂਤ ਜੋਤ ਸਰੂਪੀ ਹਰਿ ਨਿਰੰਕਾਰੇ। ਆਤਮ ਵੇਖੋ ਮਾਰ ਝਾਤ, ਅੱਠੇ ਪਹਿਰ ਰਹੇ ਉਜਿਆਰੇ। ਜਨ ਭਗਤਾਂ ਮਿਟਾਏ ਆਤਮ ਅੰਧੇਰੀ ਰਾਤ, ਕਲਜੁਗ ਤੇਰੀ ਅੰਤਮ ਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸੰਤ ਜਨਾਂ ਆਪੇ ਕਾਜ ਸਵਾਰੇ। ਸਤਿਜੁਗ ਤੇਰੀ ਨੀਂਹ ਰਖਾਈ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਅੰਮ੍ਰਿਤ ਮੇਘ ਹਰਿ ਬਰਸਾਈ। ਸ਼ਬਦ ਖੰਡਾ ਹੱਥ ਉਠਾਈ। ਬੇਮੁਖਾਂ ਸਿਰ ਜਾਏ ਲਾਈ। ਆਪੇ ਪਾਉਂਦਾ ਜਾਏ ਵੰਡਾਂ, ਭੁੱਲੀ ਸਰਬ ਲੋਕਾਈ। ਆਪੇ ਤੋੜੇ ਸਰਬ ਘਮੰਡਾਂ, ਭਰਮ ਭੁਲੇਖੇ ਦੂਰ ਕਰਾਈ। ਕੱਚੇ ਭੰਨੇ ਕਲਜੁਗ ਅੰਡਾਂ, ਹੱਥ ਹਥੌੜਾ ਸ਼ਬਦ ਰਖਾਈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਬਣੇ ਬਣਾਏ ਆਪ ਕਸਾਈ। ਆਪਣਾ ਭਾਣਾ ਹਰਿ ਵਰਤਾਵਣਾ। ਕਲਜੁਗ ਤੇਰਾ ਲੇਖ ਮਿਟਾਵਣਾ। ਸਤਿਜੁਗ ਸਾਚੇ ਨੇਤਰ ਪੇਖ, ਪ੍ਰਭ ਅਬਿਨਾਸ਼ੀ ਦਇਆ ਕਮਾਵਣਾ। ਅੰਤ ਮਿਟਾਏ ਔਲੀਏ ਪੀਰ ਸ਼ੇਖ਼, ਅੰਤ ਬਗਲ ਕੁਰਾਨ ਨਾ ਕਿਸੇ ਉਠਾਵਣਾ। ਦੂਰ ਦੁਰਾਡਾ ਰਿਹਾ ਵੇਖ, ਪਹਿਲੀ ਕੂਟੇ ਫੇਰਾ ਪਾਵਣਾ। ਕਲਜੁਗ ਤੇਰੀ ਮਿਟਦੀ ਜਾਏ ਰੇਖ, ਮੱਕਾ ਮਦੀਨਾ ਪਹਿਲੇ ਢਾਹਵਣਾ। ਗੁਰਮੁਖ ਸਾਚੇ ਸੰਤ ਜਨਾਂ ਨੇਤਰ ਲੈਣਾ ਪੇਖ, ਲਾੜੀ ਮੌਤ ਪਹਿਲਾ ਫੇਰਾ ਏਥੇ ਪਾਵਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਗਾਹ ਜਗਤ ਗਾਹਵਣਾ। ਲਾੜੀ ਮੌਤ ਉਠ ਲਲਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਧਰਮ ਰਾਏ ਦੀ ਸੁਣ ਪੁਕਾਰ। ਲੱਖ ਚੁਰਾਸੀ ਕਰ ਖੁਆਰ। ਗਲ ਵਿਚ ਪਾਉਣੀ ਘਰ ਘਰ ਫਾਸੀ, ਸੰਗਲ ਪਾਈਂ ਗਲ ਵਿਚ ਅਪਾਰ। ਏਕਾ ਦਰ ਕਰ ਦਾਸੀ, ਸਿਰ ਚੁਕਾਵਾਂ ਡਾਹਡਾ ਭਾਰ। ਧਰਮ ਰਾਏ ਅੱਗੋਂ ਕਰੇ ਹਾਸੀ, ਖੋਲ੍ਹੇ ਬੰਦ ਕਵਾੜ। ਸ੍ਰਿਸ਼ਟ ਸਬਾਈ ਅੰਤ ਵਿਨਾਸੀ, ਲੱਗੇ ਅਗਨ ਪਹਿਲੀ ਹਾੜ। ਕਲਜੁਗ ਵਿਰਲਾ ਦਿਸੇ ਰਸਨ ਸਵਾਸੀ, ਬੇਮੁਖ ਜੀਵਾਂ ਝੂਠੀ ਧਾੜ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਮਗਰ ਲਗਾਏ ਮੌਤ ਲਾੜ। ਲਾੜੀ ਮੌਤ ਖ਼ੁਸ਼ੀ ਮਨਾਉਂਦੀ। ਮਾਤਲੋਕ ਆਏ ਚਾਈਂ ਚਾਈਂ ਗਾਉਂਦੀ। ਕਲਜੁਗ ਤੇਰਾ ਅੰਤਮ ਵੇਲਾ ਰਾਜੇ ਰਾਣਿਆਂ ਫੜ ਉਠਾਉਂਦੀ। ਦੀਨ ਮੁਹੰਮਦੀ ਕਰ ਤਿਆਰ, ਦੂਜਾ ਫਰੰਗੀ ਨਾਲ ਰਲਾਉਂਦੀ। ਇਕ ਚੁਕਾਏ ਵਡਾ ਭਾਰ, ਫੜ ਫੜ ਬਾਹੋਂ ਅੱਗੇ ਡਾਹੁੰਦੀ। ਸ਼ਬਦ ਵੇਲਣੇ ਪੀੜ ਪਿੜਾਉਂਦੀ। ਉਤੇ ਪਾਏ ਸੋਹਣਾ ਚਿੱਟਾ ਲੱਠਾ, ਅੰਤਮ ਵੇਲਾ ਆਪ ਸੁਹਾਉਂਦੀ। ਤਾਪ ਚੜ੍ਹਾਏ ਮੱਠਾ ਮੱਠਾ, ਆਤਮ ਵਿਕਾਰ ਸਰਬ ਰਖਾਉਂਦੀ। ਲੱਖ ਚੁਰਾਸੀ ਕਰ ਇਕੱਠਾ, ਅਚਰਜ ਖੇਲ ਮਾਤ ਵਰਤਾਉਂਦੀ। ਪ੍ਰਭ ਅਬਿਨਾਸ਼ੀ ਧੁਰਦਰਗਾਹੀ ਸਾਚਾ ਮਾਹੀ ਵਿਚ ਮਾਤ ਦੇ ਆਇਆ ਨੱਠਾ, ਧਰਤ ਮਾਤ ਜਾ ਕੁਰਲਾਉਂਦੀ। ਮਾਣ ਤੁੱਟਾ ਤੀਰਥ ਅੱਠ ਸੱਠਾਂ, ਪ੍ਰਭ ਦਰ ਜਾਏ ਕੰਨ ਸੁਣਾਉਂਦੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਾਤਲੋਕ ਹਰਿ ਜਾਮਾ ਧਰ, ਨੇਤਰ ਪੇਖ ਧਾਰ ਭੇਖ, ਲੱਖ ਚੁਰਾਸੀ ਕੀ ਕਾਰ ਕਮਾਉਂਦੀ। ਲਾੜੀ ਮੌਤ ਖਿੜ ਖਿੜ ਹੱਸੇ। ਬੇਮੁਖ ਰਾਹ ਸਾਚਾ ਦੱਸੇ। ਅੰਤਮ ਵੇਲੇ ਲੱਖ ਚੁਰਾਸੀ ਮੇਰੀ ਆਈ ਹਿੱਸੇ। ਬੇਮੁਖ ਕਲਜੁਗ ਜੀਵ ਜੂਠੀ ਝੂਠੀ ਚੱਕੀ ਪੀਸੇ। ਸਤਿਜੁਗ ਬੰਨ੍ਹੇ ਹਰਿ ਜੀ ਸਾਚੀ ਨੀਂਹ, ਪ੍ਰਗਟ ਹੋਇਆ ਹਰਿ ਜਗਦੀਸੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਮਿਟਾਏ ਮੂਸੇ ਈਸੇ। ਈਸਾ ਮੂਸਾ ਹੋਏ ਖੁਆਰੀ। ਮਿਟਦੀ ਜਾਏ ਚਾਰ ਯਾਰੀ। ਕੁਰਾਨ ਅੰਜੀਲ ਦਰ ਪੁਕਾਰੀ। ਮਾਤਲੋਕ ਹਾਹਾਕਾਰੀ। ਕਲਜੁਗ ਜੀਵ ਹੋਏ ਹੰਕਾਰੀ। ਆਤਮ ਹੋਈ ਦੁਸ਼ਟ ਦੁਰਾਚਾਰੀ। ਏਕਾ ਭੁੱਲੇ ਹਰਿ ਨਿਰੰਕਾਰੀ। ਆਤਮ ਡੁੱਲੇ ਜੀਵ ਗਵਾਰੀ। ਲੱਗੀ ਅੱਗ ਕਾਇਆ ਕੁੱਲੇ, ਕੋਈ ਨਾ ਕਰੇ ਠੰਡੀ ਠਾਰੀ। ਝੂਠੇ ਤੋਲ ਕਲਜੁਗ ਜੀਵ ਤੁਲੇ, ਨਾ ਪਾਈ ਸਾਚੀ ਸਾਰੀ। ਅੰਤਮ ਕਲਜੁਗ ਕੋਈ ਨਾ ਪੈਣਾ ਮੁੱਲੇ, ਪ੍ਰਭ ਅਬਿਨਾਸ਼ੀ ਆਪੇ ਬਣੇ ਲੇਖ ਲਿਖਾਰੀ। ਪਾਣੀ ਪੈਣਾ ਕਾਇਆ ਚੁੱਲ੍ਹੇ, ਅਗਨ ਜੋਤ ਬੁਝੇ ਅੰਗਿਆਰੀ। ਪ੍ਰਭ ਅਬਿਨਾਸ਼ੀ ਸਦ ਭੰਡਾਰੇ ਰਹਿਣ ਖੁੱਲ੍ਹੇ। ਗੁਰਮੁਖ ਲਾਹਾ ਲੈਣ ਆਇਣ ਚਲ ਦਵਾਰੀ। ਜੁਗ ਚੌਥੇ ਜੀਵ ਝੂਠੀ ਮਾਇਆ ਰੁੱਲੇ, ਏਕਾ ਭੁੱਲਿਆ ਹਰਿ ਗਿਰਧਾਰੀ। ਗੁਰਮੁਖ ਵਿਰਲੇ ਪੂਰੇ ਤੋਲ ਤੁਲੇ, ਰਸਨਾ ਗਾਏ ਪੁਰਖ ਅਪਾਰੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਾਤਲੋਕ ਹਰਿ ਜਾਮਾ ਧਰ, ਕਰੇ ਖੇਲ ਅਪਰ ਅਪਾਰੀ। ਆਪ ਮਿਟਾਏ ਮੁਹੰਮਦੀ ਦੀਨਾ। ਪਹਿਲੀ ਕੂਟੇ ਵੱਖ ਕੀਨਾ। ਸੰਗ ਰਲਾਏ ਰੂਸਾ ਚੀਨਾ। ਝੂਠੀ ਭੰਨੇ ਹੰਕਾਰੀ ਬੀਨਾ। ਵਖਾਏ ਰੰਗ ਨੱਕੋਂ ਫੀਨਾ। ਕਾਲੇ ਸੂਸੇ ਪਾਟੇ ਸੀਨਾ। ਈਸਾ ਮੂਸਾ ਹੋਏ ਅਧੀਨਾ। ਪ੍ਰਗਟ ਹੋਇਆ ਵਡ ਦਾਤਾ ਸ਼ਾਹ ਪ੍ਰਬੀਨਾ। ਜੋਤ ਸਰੂਪੀ ਜਾਮਾ ਧਰ, ਅਚਰਜ ਖੇਲ ਵਿਚ ਮਾਤ ਨਿਹਕਲੰਕ ਕਲ ਕੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਜਾਣੇ ਸਰਬ ਜੀਆਂ ਦਾ ਦਾਨਾ ਬੀਨਾ। ਕੁਰਾਨ ਕੁਰਲਾਏ ਦਏ ਦੁਹਾਏ। ਅੰਤਮ ਵੇਲਾ ਕੌਣ ਸਹਾਏ। ਝੂਠੇ ਧੰਦੇ ਬੇਮੁਖ ਲਾਏ। ਪ੍ਰਭ ਅਬਿਨਾਸ਼ੀ ਗਏ ਭੁਲਾਏ। ਅੰਤਮ ਵੇਲੇ ਭਰਿਆ ਪੂਰ, ਨਿਹਕਲੰਕ ਦਏ ਡੁਬਾਏ। ਸ੍ਰਿਸ਼ਟ ਸਬਾਈ ਕੂੜੋ ਕੂੜ, ਪ੍ਰਭ ਅਬਿਨਾਸ਼ੀ ਦੇ ਮਤ ਸਮਝਾਏ। ਗੁਰਮੁਖ ਵਿਰਲਾ ਆਤਮ ਰੰਗ ਚੜ੍ਹਾਏ ਗੂੜ੍ਹ, ਹਰਿ ਸਰਨਾਈ ਆਏ। ਮਸਤਕ ਲਾਏ ਚਰਨ ਧੂੜ, ਧਰਮ ਰਾਏ ਦੀ ਜੇਲ ਕਟਾਏ। ਧਰਮ ਰਾਏ ਨਾ ਪਾਏ ਜੂੜ, ਬੰਦ ਖਲਾਸੀ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਮਾਤਲੋਕ ਜਾਮਾ ਧਾਰ ਖੇਲ ਰਚਾਏ। ਅੰਤਮ ਵੇਲੇ ਆਈ ਹਾਨੀ। ਨਾ ਕੋਈ ਜਾਣੇ ਅੰਜੀਲ ਕੁਰਾਨੀ। ਨਿਹਕਲੰਕ ਚਿੱਲੇ ਚੜ੍ਹੀ ਸ਼ਬਦ ਕਾਨੀ। ਸ੍ਰਿਸ਼ਟ ਸਬਾਈ ਦਿਸੇ ਫਾਨੀ। ਪ੍ਰਗਟੀ ਜੋਤ ਹਰਿ ਭਗਵਾਨੀ। ਏਕਾ ਨੂਰ ਸਚ ਨੁਰਾਨੀ। ਸ਼ਬਦ ਤੂਰ ਦੋ ਜਹਾਨੀ। ਸਰਬ ਗੁਣਾਂ ਭਰਪੂਰ, ਜਨ ਭਗਤਾਂ ਦੇਵੇ ਨਾਮ ਨਿਸ਼ਾਨੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਜਾਮਾ ਧਰ, ਵੇਖ ਵਖਾਣੇ ਵੇਦ ਪੁਰਾਨੀ। ਵੇਦ ਪੁਰਾਨ ਵੇਖ ਵਖਾਣੇ। ਖਾਣੀ ਬਾਣੀ ਆਪ ਪਛਾਣੇ। ਅੰਜ਼ੀਲ ਕੁਰਾਨ ਤੁਟਾ ਮਾਣੇ। ਅੰਤਮ ਕਲਜੁਗ ਆਈ ਹਾਣੇ। ਇਕ ਦੂਜੇ ਨਾ ਦਿਸੇ ਸੰਗ, ਕਲਜੁਗ ਡੁੱਬਾ ਬੇਮੁਹਾਣੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜਾਮਾ ਧਰ, ਗੁਰਮੁਖਾਂ ਪਾਰ ਕਰਾਨੇ। ਆਪਣੀ ਸੇਵਾ ਲਾਏ, ਜਨ ਭਗਤ ਬਾਲ ਅੰਞਾਣੇ। ਕੁਰਾਨ ਅੰਜੀਲ ਨਾਤਾ ਤੁੱਟਾ। ਸ਼ਬਦ ਤੀਰ ਸਾਚਾ ਛੁੱਟਾ। ਦੋਹਾਂ ਧਿਰਾਂ ਵਿਚ ਪੈ ਜਾਏ ਫੁਟਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜਾਮਾ ਧਰ, ਆਪਣੀ ਖੇਲ ਕਲ ਚਲਾਏ, ਕੋਇ ਨਾ ਜਾਣੇ ਜੀਵ ਗਵਾਰ, ਲੱਖ ਚੁਰਾਸੀ ਕੋਟਨ ਕੋਟਾ। ਚਾਰ ਯਾਰ ਕਰਨ ਪੁਕਾਰ। ਸੰਗ ਮੁਹੰਮਦ ਤੁੱਟਾ ਪਿਆਰ। ਵੇਲੇ ਅੰਤਮ ਆਈ ਹਾਰ। ਕਲਜੁਗ ਦਿਸੇ ਵਹਿੰਦੀ ਧਾਰ। ਰੁੜ੍ਹਦੇ ਦਿਸਣ ਨਰ ਨਾਰ। ਬਿਰਧ ਬਾਲ ਜਵਾਨਾਂ, ਨਾ ਕੋਈ ਪਾਵੇ ਸਾਰ। ਘਰ ਘਰ ਦਿਸਣ ਜੀਵ ਸ਼ੈਤਾਨਾ, ਆਤਮ ਭਰਿਆ ਵਡ ਹੰਕਾਰ। ਬੀਜ ਬੀਜਿਆ ਬੇਈਮਾਨਾ, ਫਲ ਨਾ ਲੱਗਾ ਡਾਰ। ਦੇਵੇ ਨਾ ਕੋਈ ਮਾਣਾ, ਆਤਮ ਰਹੇ ਇਕ ਬੁਖ਼ਾਰ। ਪ੍ਰਭ ਅਬਿਨਾਸ਼ੀ ਪੁਣ ਛਾਣਾ, ਸ਼ਬਦ ਮਾਰਿਆ ਤੀਰ ਬਾਣਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਧਰ, ਨਰਾਇਣ ਨਰ ਅਗਨੀ ਜੋਤ ਹਰਿ ਦੇਵੇ ਸਾੜ। ਚਾਰ ਯਾਰੀ ਅੰਤ ਕੁਰਲਾਈ। ਪ੍ਰਭ ਅਬਿਨਾਸ਼ੀ ਜੋ਼ਤ ਜਗਾਈ। ਪਹਿਲੀ ਕੂਟ ਪਏ ਦੁਹਾਈ। ਝੂਠਾ ਨਾਤਾ ਪੁੱਤਰ ਧੀ ਜਵਾਈ। ਮਾਤ ਪਿਤਾ ਸੁਧ ਨਾ ਆਵੇ ਕਿਸੇ ਭੈਣ ਭਾਈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਜਾਮਾ ਧਰ, ਸ਼ਬਦ ਤੀਰ ਰਿਹਾ ਚਲਾਈ। ਸ਼ਬਦ ਤੀਰ ਆਪ ਚਲਾਏ। ਕਲਜੁਗ ਵਹੀਰ ਆਪ ਕਰਾਏ। ਅੰਮ੍ਰਿਤ ਸੀਰ ਕਿਸੇ ਹੱਥ ਨਾ ਆਏ। ਕਲਜੁਗ ਤੇਰੇ ਲੱਥੇ ਚੀਰ, ਪੜਦਾ ਅੰਤ ਨਾ ਪਾਏ। ਲੱਖ ਚੁਰਾਸੀ ਤੂੰ ਇਕ ਇਕੱਲੜਾ, ਨਾ ਕੋਈ ਧੀਰ ਧਰਾਏ। ਆਤਮ ਲੱਗੀ ਪੀੜ, ਨਾ ਰੋਗ ਕੋਈ ਗਵਾਏ। ਕਲਜੁਗ ਅੰਤਮ ਆਈ ਭੀੜ, ਪ੍ਰਗਟ ਹੋ ਨਾ ਕੋਈ ਛੁਡਾਏ। ਤੁੱਟੀ ਹੱਡੀ ਤੇਰੀ ਰੀੜ, ਪਾਪਾਂ ਭਾਰ ਨਾ ਕੋਈ ਉਠਾਏ। ਪ੍ਰਭ ਅਬਿਨਾਸ਼ੀ ਬੰਨ੍ਹਣ ਆਇਆ ਬੀੜ, ਕਲਜੁਗ ਤੇਰੀ ਰੇਖ ਮਿਟਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਆਪਣੇ ਭਾਣੇ ਸਦ ਸਮਾਏ। ਬਗਲ ਕੁਰਾਨ ਹੱਥ ਮਸੱਲਾ। ਇਕ ਮੁਹੰਮਦ ਫਿਰੇ ਇਕੱਲਾ। ਵੱਖ ਹੋਇਆ ਨੂਰੀ ਅੱਲਾ। ਮਾਤਲੋਕ ਹੋਇਆ ਝੱਲਾ। ਕੋਈ ਨਾ ਦਿਸੇ ਸੱਚਾ ਮਹੱਲਾ। ਮੱਕੇ ਮਦੀਨੇ ਪਰਛਾਵਾਂ ਢੱਲਾ। ਜੋਤੀ ਜੋਤ ਸਰੂਪ ਹਰਿ, ਜਾਮਾ ਮਾਤ ਧਰ, ਆਪਣੇ ਭਾਣੇ ਆਪ ਸਮਾਏ ਅਚਲ ਅਚਲਾ, ਏਕਾ ਚੜ੍ਹਾਏ ਸ਼ਬਦ ਚਿੱਲਾ। ਚਿੱਲਾ ਚੜ੍ਹੇ ਸ਼ਬਦ ਕਮਾਨ। ਛੱਡੇ ਤੀਰ ਹਰਿ ਭਗਵਾਨ। ਦੀਨ ਮੁਹੰਮਦੀ ਜਾਏ ਚੀਰ, ਆਪ ਮਿਟਾਏ ਬੇਈਮਾਨ ਸ਼ੈਤਾਨ। ਮਿਟਦੇ ਜਾਣ ਔਲੀਏ ਪੀਰ ਗੌਂਸ ਦਸਤਗੀਰ ਸ਼ੇਖ਼ਾਨ। ਅੰਤਮ ਵੇਲੇ ਆਈ ਹਾਰ, ਪ੍ਰਭ ਅਬਿਨਾਸ਼ੀ ਕਰੇ ਖੁਆਰ, ਨਾ ਕੋਈ ਪਾਵੇ ਅੰਤਮ ਸਾਰ, ਨਾ ਕੋਈ ਮੰਨੇ ਅਮਾਮ ਦੀਨ। ਜੋਤੀ ਜੋਤ ਸਰੂਪ ਹਰਿ, ਪ੍ਰਭ ਅਬਿਨਾਸ਼ੀ ਲੋਕਮਾਤ ਹਰਿ ਜੋਤ ਧਰ, ਏਕਾ ਏਕ ਮਨਾਏ ਈਨ। ਗੁਰ ਸੰਗਤ ਧੰਨ ਕਮਾਈਆ। ਹਰਿ ਦਰਸ਼ਨ ਕਰਨ ਆਈਆ। ਦੇਵੇ ਹਰਿ ਸੱਚੀ ਵਡਿਆਈਆ। ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਬਣ ਬਣ ਸਾਚੇ ਸਾਕ ਸੱਜਣ, ਦਰ ਘਰ ਸਾਚੇ ਮੰਗਲਾਚਾਰ ਰਸਨਾ ਗਾਈਆ। ਅੰਮ੍ਰਿਤ ਪੀ ਪੀ ਆਤਮ ਰੱਜਣ, ਤ੍ਰਿਸ਼ਨਾ ਅਗਨ ਬੁਝਾਈਆ। ਪ੍ਰਭ ਅਬਿਨਾਸ਼ੀ ਆਇਆ ਪੜਦੇ ਕੱਜਣ, ਜਨ ਆਇਆ ਚਲ ਸਰਨਾਈਆ। ਕਲਜੁਗ ਜੀਵ ਭਾਂਡੇ ਅੰਤਮ ਭੱਜਣ, ਨਾ ਹੋਏ ਕੋਈ ਸਹਾਈਆ। ਨਾ ਕੋਈ ਮਾਤ ਪਿਤ ਭਾਈ ਭੈਣ ਸੱਜਣ, ਮਾਤ ਪਿਤ ਹਰਿ ਰਘੁਰਾਈਆ। ਸਾਚੇ ਤਾਲ ਦੋਵੀਂ ਹੱਥੀਂ ਵੱਜਣ, ਗੁਰ ਸੰਗਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਭਿੰਨੜੀ ਰੈਣ ਤੇਰਾ ਅੰਤਮ ਅੰਤ ਸਾਚਾ ਵਕਤ ਸੁਹਾਈਆ। ਗੁਰ ਸੰਗਤ ਪ੍ਰਭ ਭਏ ਅਨੰਦਾ। ਆਤਮ ਦੇਵੇ ਪਰਮਾਨੰਦਾ। ਸਾਚਾ ਸੁਖ ਉਪਜਾਏ ਨਿਜ ਘਰ ਵਾਸੀ ਨਿਜਾਨੰਦਾ। ਆਤਮ ਸਹਿੰਸਾ ਰੋਗ ਗਵਾਏ, ਵਡ ਦਾਤਾ ਗੁਣੀ ਗਹਿੰਦਾ। ਵਡ ਦਾਤਾ ਸਾਚਾ ਹਰਿ, ਸੁਰਪਤ ਰਾਜੇ ਇੰਦਾ। ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜਾਮਾ ਧਰ, ਸ਼ਬਦ ਜਾਮ ਸਚ ਪਿਲੰਦਾ। ਗੁਰ ਸੰਗਤ ਸਾਚਾ ਬੰਨ੍ਹਿਆ ਬੇੜਾ। ਆਤਮ ਵਸੇ ਸਾਚਾ ਨਗਰ ਖੇੜਾ। ਪੰਜਾਂ ਚੋਰਾਂ ਚੁੱਕੇ ਝੇੜਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਆਤਮ ਜੋਤੀ ਦੇਵੇ ਧਰ, ਸਾਚਾ ਸਮਾਂ ਸੁਹਾਏ ਦਇਆ ਕਮਾਏ ਕਰੇ ਹੱਕ ਨਿਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਅੰਤਮ ਮਿਟਾਉਂਣ ਆਇਆ ਝੂਠਾ ਝੇੜਾ। ਗੁਰ ਸੰਗਤ ਸਹਿਜ ਸੁਖਦਾਈਆ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਾਚੀ ਜੋਤ ਹਰਿ ਪ੍ਰਗਟਾਈਆ। ਸਾਚਾ ਦੇਵੇ ਨਾਮ ਵਰ, ਨਰ ਨਰਾਇਣ ਰਸਨਾ ਸਦ ਧਿਆਈਆ। ਆਪ ਖੁਲ੍ਹਾਏ ਆਤਮ ਦਰ, ਅਗਿਆਨ ਅੰਧੇਰ ਮਿਟਾਈਆ। ਆਪ ਨੁਹਾਏ ਸਾਚੇ ਸਰ, ਅੰਮ੍ਰਿਤ ਧਾਰ ਵਹਾਈਆ। ਜੋ ਜਨ ਆਏ ਸਰਨੀ ਪੜ, ਲੱਖ ਚੁਰਾਸੀ ਫੰਦ ਕਟਾਈਆ। ਆਪ ਬਹਾਏ ਸਾਚੇ ਘਰ, ਜਗੇ ਜੋਤ ਅਲਾਹੀਆ। ਅੰਤਮ ਵੇਲੇ ਪ੍ਰਭ ਅਬਿਨਾਸ਼ੀ ਲਏ ਬਾਹੋਂ ਫੜ, ਧਰਮ ਰਾਏ ਨਾ ਦਏ ਸਜ਼ਾਈਆ। ਸ਼ਬਦ ਘੋੜੇ ਜਾਣਾ ਚੜ੍ਹ, ਸਚਖੰਡ ਨਿਵਾਸ ਰਖਾਈਆ। ਗੁਰਮੁਖਾਂ ਵਾਗ ਲਏ ਫੜ, ਭੱਜਾ ਜਾਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜੋਤ ਧਰ, ਕਲਜੁਗ ਤੇਰੀ ਮੇਟਣ ਆਇਆ ਝੂਠੀ ਸ਼ਾਹੀਆ। ਝੂਠਾ ਸ਼ਾਹ ਝੂਠਾ ਸੁਲਤਾਨਾ। ਏਕਾ ਭੁੱਲਿਆ ਹਰਿ ਭਗਵਾਨਾ। ਝੂਠੇ ਦਿਸਣ ਮਹੱਲ ਮੁਨਾਰੇ ਝੂਠਾ ਜਗਤ ਸ਼ਹਾਨਾ। ਝੂਠੇ ਦਿਸਣ ਕਲਜੁਗ ਜੀਵ ਪ੍ਰਭ ਅਬਿਨਾਸ਼ੀ ਨਾ ਰਸਨਾ ਗਾਨਾ। ਜੋਤੀ ਜੋਤ ਸਰੂਪ ਹਰਿ, ਵਸੇ ਕਾਇਆ ਮੰਦਰ ਅੱਠੇ ਪਹਿਰ ਜੋਤ ਮਹਾਨਾ। ਉਚੇ ਟਿੱਲੇ ਫੜ ਫੜ ਲਾਹੇ ਗੋਰਖ ਤੇ ਮਛੰਦਰ, ਏਕਾ ਬਖ਼ਸ਼ੇ ਚਰਨ ਧਿਆਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਾਤਲੋਕ ਹਰਿ ਜਾਮਾ ਧਰ, ਪ੍ਰਗਟ ਹੋਏ ਸ੍ਰੀ ਭਗਵਾਨਾ। ਸ੍ਰੀ ਭਗਵਾਨ ਸਹਿਜ ਸੁਖ ਧਾਰੇ। ਤਿੰਨਾਂ ਲੋਕਾਂ ਰਖਾ ਲਿਆ ਸਾਚਾ ਸ਼ਬਦ ਖੁਲ੍ਹਾਰੇ। ਚੌਦਾਂ ਹੱਟਾਂ ਪਾਏ ਸਾਰੇ। ਤੀਰਥ ਤੱਟਾਂ ਸਚ ਵਖਾਰੇ। ਆਤਮ ਸਰੋਵਰ ਸਾਚੀ ਧਾਰੇ। ਪ੍ਰਭ ਅਬਿਨਾਸ਼ੀ ਵਸੇ ਘਟ ਘਟਾਂ, ਬਾਹਰ ਭੁੱਲੇ ਫਿਰਨ ਗਵਾਰੇ। ਬੇਮੁਖ ਜੀਵਾਂ ਕਲ ਖੇਲ ਜਿਉਂ ਬਾਜ਼ੀਗਰ ਨੱਟਾ, ਨਾ ਜਾਨਣ ਖੇਲ ਭਤਾਰੇ। ਸ਼ਬਦ ਸਰੂਪੀ ਆਪੇ ਮੇਟੇ ਦੂਈ ਦਵੈਤੀ ਫੱਟਾਂ, ਸੋਹੰ ਪੱਟੀ ਬੰਨ੍ਹੇ ਅਪਾਰੇ। ਦੂਈ ਦਵੈਤੀ ਮੈਲ ਦੇਵੇ ਕਟ, ਜੋ ਜਨ ਰਸਨਾ ਉਚਾਰੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜਾਮਾ ਧਰ, ਗੁਰਮੁਖ ਸਾਚੇ ਸੰਤ ਜਨਾਂ, ਹਰਿ ਚੁੱਕਣ ਆਇਆ ਭਾਰੇ। ਗੁਰਮੁਖਾਂ ਬੇੜਾ ਬੰਨ੍ਹੇ। ਹੋਏ ਸਹਾਈ ਜਿਉਂ ਮਾਲ ਚਰਾਏ ਧੰਨੇ। ਬੇਮੁਖਾਂ ਮਾਰੇ ਸਾਚੀ ਮਾਰ, ਨਾ ਕੋਈ ਜਾਣੇ ਸਾਚਾ ਰਾਗ ਨਾ ਕੋਈ ਸੁਣੇ ਕੰਨੇ। ਪ੍ਰਭ ਅਬਿਨਾਸ਼ੀ ਕਲਜੁਗ ਦਾਗ ਧੋ ਵਖਾਣਾ, ਅੰਮ੍ਰਿਤ ਪਿਆਏ ਕਾਇਆ ਛੰਨੇ। ਸ਼ਬਦ ਘੋੜੇ ਵਾਗ ਫੜਾਏ, ਅੰਤਮ ਵੇਲੇ ਹੋਏ ਸਹਾਏ, ਧਰਮ ਰਾਏ ਮੂਲ ਨਾ ਡੰਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੇੜਾ ਬੰਨ੍ਹੇ। ਬੇੜਾ ਬੰਨ੍ਹੇ ਹਰਿ ਗੋਬਿੰਦਾ। ਆਪ ਮਿਟਾਏ ਸਗਲੀ ਚਿੰਦਾ। ਬੇਮੁਖ ਕਰਦੇ ਫਿਰਨ ਨਿੰਦਾ। ਕੋਇ ਨਾ ਤੋੜੇ ਆਤਮ ਜਿੰਦਾ। ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਸਦ ਸਦ ਬਖ਼ਸ਼ਿੰਦਾ। ਸਦਾ ਸਦਾ ਹਰਿ ਬਖ਼ਸ਼ਣ ਜੋਗ। ਗੁਰਮੁਖ ਸਾਚੇ ਸੰਤ ਜਨਾਂ ਦੇਵੇ ਦਰਸ ਅਮੋਘ। ਸਾਚਾ ਦੇਵੇ ਨਾਮ ਦਾਨ, ਕਟੇ ਹਉਮੇ ਰੋਗ। ਸਾਚਾ ਸੰਗ ਨਿਭਾਏ ਤਿਨ੍ਹਾਂ ਮਿਟੇ ਵਿਜੋਗ। ਗੁਰਮੁਖ ਸਾਚੇ ਸੰਤ ਜਨਾਂ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਚ ਸ਼ਬਦ ਚੁਗਾਏ ਚੋਗ। ਸਾਚੀ ਚੋਗ ਚੁਗਾਇੰਦਾ। ਜਨ ਭਗਤਾਂ ਦਇਆ ਕਮਾਇੰਦਾ। ਕਲਜੁਗ ਮਾਇਆ ਪਰ੍ਹੇ ਹਟਾਇੰਦਾ। ਸਾਚੀ ਛਾਇਆ ਆਪ ਰਖਾਇੰਦਾ। ਸ਼ਬਦ ਨਈਆ ਆਪ ਚੜ੍ਹਾਇੰਦਾ। ਆਪਣੀ ਬਹੀਆ ਆਪ ਫੜਾਇੰਦਾ। ਧਰਮ ਰਾਏ ਨਾ ਮੰਗੇ ਲੇਖਾ, ਝੂਠੀ ਵਹੀਆ ਨਾ ਕੋਈ ਵਖਾਇੰਦਾ। ਏਕਾ ਨੌਕਾ ਨਾਮ ਚੜ੍ਹਈਆ, ਬੇੜਾ ਪਾਰ ਕਰਾਇੰਦਾ। ਸਤਿਜੁਗ ਸਾਚਾ ਮਾਣ ਦਵਈਆ, ਸੋਹੰ ਗੀਤ ਸੁਣਾਇੰਦਾ। ਚਾਰ ਵਰਨ ਕਰਾਏ ਭੈਣਾਂ ਭਈਆ, ਊਚ ਨੀਚ ਭੇਵ ਚੁਕਾਇੰਦਾ। ਸਚ ਸਰਕਾਰ ਇਕ ਬਣਈਆ, ਸਾਚਾ ਹੁਕਮ ਸੁਣਾਇੰਦਾ। ਗੁਰਮੁਖ ਸਾਚੇ ਸੰਤ ਜਨਾਂ ਮਿਲੇ ਸਾਚਾ ਪਿਤਾ ਮਈਆ, ਸਾਚੀ ਜੋਤ ਜਗਾਇੰਦਾ। ਜੋਤ ਸਰੂਪੀ ਜੋਤ ਜਗਈਆ, ਰਾਮ ਰਹੀਮ ਕਾਹਨ ਘਨਈਆ, ਏਕਾ ਰੰਗ ਰੰਗਾਇੰਦਾ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜਾਮਾ ਧਰ, ਕਲਜੁਗ ਅੰਤਮ ਅੰਤ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਏਕਾ ਸਾਚਾ ਮਾਰਗ ਆਪ ਵਖਾਇੰਦਾ। ਸਾਚਾ ਮਾਰਗ ਏਕ ਚਲਾਏ। ਏਕਾ ਦੂਆ ਭਉ ਚੁਕਾਏ। ਆਪ ਆਪਣੀ ਦਇਆ ਕਮਾਏ। ਆਪੇ ਰੱਖੇ ਹਰਿ ਸਰਨਾਏ। ਹਰਿ ਜੀ ਦਿਸੇ ਸਭਨੀਂ ਥਾਂਏ। ਚਾਰ ਵਰਨ ਏਕਾ ਸਰਨਾ ਨਾਤ ਨਿਭਾਏ। ਆਪ ਚੁਕਾਏ ਮਰਨ ਡਰਨ, ਗੁਰਮੁਖਾਂ ਖੋਲ੍ਹੇ ਹਰਨ ਫਰਨ, ਜੋ ਜਨ ਸਰਨਾਈ ਆਏ। ਗੁਰਮੁਖਾਂ ਮਿਲੇ ਤਰਨੀ ਤਰਨ, ਦਵਾਰ ਦਸਵੇਂ ਬੂਝ ਬੁਝਾਏ। ਪ੍ਰਭ ਅਬਿਨਾਸ਼ੀ ਧਰਨੀ ਧਰਨ, ਦਰ ਸਾਚੇ ਡੇਰਾ ਲਾਏ। ਗੁਰਮੁਖ ਸਾਚੇ ਆਪਣੀ ਕਰਨੀ ਭਰਨ, ਅੰਮ੍ਰਿਤ ਮੇਵਾ ਫਲ ਖਵਾਏ। ਬੇਮੁਖ ਭਾਣਾ ਸਿਰ ਤੇ ਜਰਨ, ਧਰਮ ਰਾਏ ਦੇ ਸਜਾਏ। ਧੰਨ ਧੰਨ ਜਣੇਂਦੀ ਮਾਏ ਜੋ ਪ੍ਰਭ ਦਰ ਆਏ ਸਰਨ, ਵੇਲੇ ਅੰਤਮ ਹੋਏ ਸਹਾਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਦਿ ਅੰਤ ਜੁਗਾ ਜੁਗੰਤ ਜਨ ਭਗਤਾਂ ਦਇਆ ਕਮਾਏ। ਮਨੀ ਰਾਮ ਮਨ ਸਾਚਾ ਮਾਨਿਆ। ਪ੍ਰਭ ਅਬਿਨਾਸ਼ੀ ਸਾਚਾ ਜਾਣਿਆ। ਪ੍ਰਗਟ ਹੋਏ ਦਰਸ ਦਿਖਾਏ, ਨਰ ਹਰਿ ਹਰਿ ਭਗਵਾਨਿਆ। ਜਨਮ ਮਰਨ ਹਰਿ ਨਿਵਾਰੇ, ਵਾਲੀ ਦੋ ਜਹਾਨਿਆ। ਆਤਮ ਅੰਧੇਰ ਅੰਧ ਗਵਾਏ, ਗੁਣਵੰਤ ਗੁਣ ਨਿਧਾਨਿਆ। ਸੰਞ ਸਵੇਰ ਇਕ ਕਰਾਏ, ਜਗੇ ਜੋਤ ਵਡ ਮਹਾਨਿਆ। ਵਿਚੋਂ ਮੇਰ ਤੇਰ ਗਵਾਏ, ਸ਼ਬਦ ਮਾਰੇ ਸੱਚਾ ਬਾਣਿਆ। ਚਰਨ ਪ੍ਰੀਤੀ ਤੋੜ ਨਿਭਾਏ, ਦੇਵੇ ਦਰਸ ਹਰਿ ਭਗਵਾਨਿਆ। ਸ਼ਬਦ ਘੋੜੇ ਹਰਿ ਚੜ੍ਹਾਏ, ਕਰ ਕਰ ਵਡ ਮਿਹਰਬਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਦੇਵੇ ਆਤਮ ਧਨ, ਸਾਚਾ ਸ਼ਬਦ ਸੁਣਾਏ ਕੰਨ, ਆਤਮ ਬੇੜਾ ਦੇਵੇ ਬੰਨ੍ਹ, ਪ੍ਰਭ ਆਪਣੇ ਕੰਧ ਉਠਾਨਿਆ। ਆਪਣੇ ਕੰਧ ਆਪ ਉਠਾਏ। ਦੂਈ ਦਵੈਤੀ ਪੜਦਾ ਲਾਹੇ। ਏਕਾ ਸ਼ਬਦ ਸ਼ਰਅ ਸ਼ਰਾਇਤੀ, ਹਰਿ ਆਪ ਸੁਣਾਏ। ਦੂਜੀ ਨਾ ਕੋਈ ਹੋਰ ਹਦਾਇਤੀ, ਮਦਿਰਾ ਮਾਸ ਰਸਨ ਤਜਾਏ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋ ਸਾਚੇ ਘਰ, ਆਪ ਖੁਲ੍ਹਾਏ ਬੰਦ ਕਵਾੜ, ਸਾਚੀ ਜੋਤ ਕਰੇ ਰੁਸ਼ਨਾਏ। ਬੰਦ ਕਵਾੜ ਆਪੇ ਖੋਲ੍ਹੇ। ਗੁਰਮੁਖ ਤੇਰੀ ਆਤਮ ਬੋਲੇ। ਆਪੇ ਵਸੇ ਕਾਇਆ ਚੋਲੇ। ਸਾਚਾ ਰਾਹ ਏਕਾ ਦਿਸੇ, ਕਲਜੁਗ ਅੰਤ ਨਾ ਡੋਲੇ। ਕਰੇ ਪ੍ਰਕਾਸ਼ ਕੋਟ ਰਵ ਸੱਸੇ, ਜਗੇ ਜੋਤ ਇਕ ਅਮੋਲੇ। ਗੁਰਮੁਖ ਸਾਚਾ ਪ੍ਰਭ ਦਰ ਹੱਸੇ, ਆਪ ਮਿਟਾਏ ਪੜਦੇ ਉਹਲੇ। ਬੇਮੁਖ ਦਰ ਤੋਂ ਜਾਇਣ ਨੱਸੇ। ਲੱਗੀ ਅੱਗ ਕਾਇਆ ਚੋਲੇ। ਮਾਇਆ ਨਾਗਨੀ ਨਾ ਡੱਸੇ, ਗੁਰਮੁਖਾਂ ਸਦ ਵਸੇ ਕੋਲੇ। ਗੁਰਮੁਖਾਂ ਸੱਜਣ ਸੁਹੇਲਾ ਆਦਿਨ ਅੰਤਾ ਕਰੇ ਸਾਚੇ ਮੇਲੇ। ਮਾਣ ਦਵਾਏ ਸਾਚੇ ਸੰਤਾ। ਵਡ ਦਾਤਾ ਗੁਣੀ ਗਹਿੰਦਾ, ਦੇਵੇ ਵਡਿਆਈ ਹਰਿ ਭਗਵੰਤਾ, ਗੁਰਸਿੱਖ ਨਾ ਰਹੇ ਅਕੇਲਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਅਚਰਜ ਖੇਲ ਕਰੇ ਖਿਲਾੜੀ। ਗੁਰ ਸੰਗਤ ਲਾਏ ਸੱਚੀ ਫੁਲਵਾੜੀ। ਸਤਿ ਸਰੂਪ ਕਰੇ ਵਾੜੀ। ਰੱਖੇ ਲਾਜ ਅੰਤਮ ਵੇਲੇ, ਚਰਨ ਛੁਹਾਈ ਦਾਹੜੀ। ਜੋਤੀ ਜੋਤ ਸਰੂਪ ਹਰਿ, ਆਪੇ ਫਿਰੇ ਪਿਛੇ ਅਗਾੜੀ। ਜਨ ਭਗਤਾਂ ਮਾਣ ਦਵਾਇੰਦਾ। ਸਾਚਾ ਧਾਮ ਇਕ ਵਖਾਇੰਦਾ। ਜੋਤੀ ਰਾਮ ਇਕ ਜਗਾਇੰਦਾ। ਸਾਚਾ ਗੋਤੀ ਆਪ ਬਣਾਇੰਦਾ। ਦੁਰਮਤ ਮੈਲ ਗਈ ਧੋਤੀ, ਪ੍ਰਭ ਸਰਨਾਈ ਆਇੰਦਾ। ਆਪ ਉਠਾਏ ਆਤਮ ਸੋਤੀ, ਹਰਿ ਸਾਚੀ ਦਇਆ ਕਮਾਇੰਦਾ। ਇਕੋ ਜਗੇ ਆਤਮ ਜੋਤੀ, ਅੱਠੇ ਪਹਿਰ ਡਗਮਗਾਇੰਦਾ। ਸ੍ਰਿਸ਼ਟ ਸਬਾਈ ਰਹੀ ਰੋਤੀ, ਪ੍ਰਭ ਅਬਿਨਾਸ਼ੀ ਹੱਥ ਨਾ ਆਇੰਦਾ। ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜਾਮਾ ਧਰ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਮਾਣ ਦਵਾਇੰਦਾ। ਦੇਵੇ ਮਾਣ ਸੱਚੀ ਵਡਿਆਈ। ਸਾਚੀ ਸੇਵਾ ਹਰਿ ਕਮਾਈ। ਆਤਮ ਦਰ ਹਰਿ ਖੁਲ੍ਹਾਈ। ਮਿਲਿਆ ਵਰ ਹਰਿ ਸਰਨਾਈ। ਗਿਆ ਤਰ ਦਰਸ ਕਰ, ਜੋਤ ਸਰੂਪੀ ਨਰਾਇਣ ਨਰ, ਏਕਾ ਪ੍ਰੀਤ ਚਰਨ ਲਾਈ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਜਾਮਾ ਧਰ, ਆਪੇ ਕਟੇ ਜਮ ਕੀ ਫਾਹੀ। ਗੁਰਮਤ ਗੁਰ ਦਰਬਾਰ ਹੈ। ਬਣੀ ਰਹੇ ਸਦਾ ਭਿਖਾਰ ਹੈ। ਪ੍ਰਭ ਅਬਿਨਾਸ਼ੀ ਸਾਚਾ ਦੇਵੇ ਜਨ ਭਗਤਾਂ ਕਰ ਪਿਆਰ ਹੈ। ਗੁਰਮੁਖ ਸਾਚਾ ਪ੍ਰਭ ਦਰ ਲੇਵੇ, ਕਰੇ ਚਰਨ ਪਿਆਰ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜਾਮਾ ਧਰ, ਊਚ ਨੀਚ ਏਕਾ ਜੋਤ ਅਕਾਰ ਹੈ। ਗੁਰਮਤ ਗੁਣਾਂ ਗੁਣਵੰਤ ਹੈ। ਗੁਰਮਤ ਮੇਲ ਮਿਲਾਏ ਸਾਚੇ ਕੰਤ ਹੈ। ਗੁਰਮਤ ਗੁਰ ਪੂਰਾ ਦੇਵੇ ਗੁਰਮੁਖ ਸਾਚੇ ਸੰਤ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਾਤਲੋਕ ਹਰਿ ਜਾਮਾ ਧਰ, ਪ੍ਰਗਟ ਹੋਵੇ ਜੁਗਾ ਜੁਗੰਤ ਹੈ। ਗੁਰਮਤ ਹਰਿ ਚਰਨ ਦੁਲਾਰੀ ਹੈ। ਗੁਰਮਤ ਗੁਰਮੁਖ ਸਾਚੇ ਆਤਮ ਕਰੀ ਪਿਆਰੀ ਹੈ। ਸਾਚਾ ਦੇਵੇ ਧੀਰਜ ਯਤ, ਨਾ ਹੋਏ ਹੰਕਾਰੀ ਹੈ। ਆਤਮ ਦਿਸੇ ਏਕਾ ਨੱਤ, ਚਰਨ ਪ੍ਰੀਤੀ ਭਾਰੀ ਹੈ। ਸਾਚਾ ਬੀਜ ਬੀਜੇ ਆਤਮ ਸਾਚੇ ਵੱਤ, ਖਿੜੇ ਸੱਚੀ ਗੁਲਜ਼ਾਰੀ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪ੍ਰਗਟ ਹੋਏ ਹਰਿ ਬਨਵਾਰੀ ਹੈ। ਗੁਰਮਤ ਗੁਣੀ ਗਹੀਰ ਹੈ। ਗੁਰਮੁਖਾਂ ਕਰੇ ਠੰਡਾ ਸਰੀਰ ਹੈ। ਵਿਚੋਂ ਕੱਢੇ ਹਉਮੇ ਪੀੜ ਹੈ। ਦੂਈ ਦਵੈਤੀ ਪਰਦਾ ਲਾਹੇ, ਕਰੇ ਲੀਰੋ ਲੀਰ ਹੈ। ਸਾਚਾ ਦਰ ਕਦੇ ਨਾ ਛੱਡੇ, ਅੰਮ੍ਰਿਤ ਪੀਵੇ ਠੰਡਾ ਸੀਰ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦੇਵੇ ਧੀਰ ਹੈ। ਗੁਰਮਤ ਸਾਚੀ ਰਾਣੀ ਹੈ। ਗੁਰਮੁਖਾਂ ਮਾਤ ਪਛਾਣੀ ਹੈ। ਹਿਰਦੇ ਸਚ ਵਖਾਣੀ ਹੈ। ਸਾਚੀ ਦੇਵੇ ਮਤ, ਧੀਰਜ ਧੀਰ ਰਖਾਨੀ ਹੈ। ਏਕਾ ਰੱਖੇ ਗੁੁਰਮੁਖ ਪਤਿ, ਕਰੇ ਬ੍ਰਹਮ ਗਿਆਨੀ ਹੈ। ਇਕ ਦਿਸਾਏ ਪ੍ਰਭ ਅਬਿਨਾਸ਼ੀ ਚਰਨ ਨਤ, ਸੱਚੀ ਜਗਤ ਨਿਸ਼ਾਨੀ ਹੈ। ਸਾਚਾ ਲਾਹਾ ਲਏ ਖੱਟ, ਏਕਾ ਲਿਵ ਹਰੀ ਹਰਿ ਲਗਾਨੀ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਾਨੀ ਹੈ। ਗੁਰ ਸੰਗਤ ਗੁਰ ਕਾ ਰੰਗ ਹੈ। ਜਨ ਭਗਤਾਂ ਦੇਵੇ ਸਾਚਾ ਸੰਗ ਹੈ। ਸਦਾ ਸਦਾ ਕਟੇ ਭੁੱਖ ਨੰਗ ਹੈ। ਮਾਨਸ ਜਨਮ ਨਾ ਹੋਏ ਭੰਗ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਘੋੜੇ ਕਸਿਆ ਤੰਗ ਹੈ। ਸ਼ਬਦ ਘੋੜੇ ਹਰਿ ਅਸਵਾਰ। ਨਰਾਇਣ ਨਰ ਹਰਿ ਅਵਤਾਰ। ਜਨ ਭਗਤਾਂ ਕਰੇ ਮੇਲ ਸਚ ਦਰਬਾਰ। ਸਾਚੀ ਜੋਤ ਜਗਾਏ ਬਿਨ ਬਾਤੀ ਬਿਨ ਤੇਲ, ਕਰੇ ਸੱਚਾ ਉਜਿਆਰ। ਆਪ ਬਣੇ ਸਾਕ ਸੱਜਣ ਸੁਹੇਲ, ਪ੍ਰਭ ਅਬਿਨਾਸ਼ੀ ਸਚ ਭਤਾਰ ਹੈ। ਗੁਰਮੁੱਖਾਂ ਮੇਲ ਮਿਲਾਏ ਅੰਤਮ ਵੇਲੇ ਕਰ ਵਿਚਾਰ। ਲੱਖ ਚੁਰਾਸੀ ਸ਼ਬਦ ਵੇਲਨੇ ਦੇਵੇ ਪੀੜ, ਹੋਈ ਦੁਹਾਗਣ ਕੁਲੱਖਣੀ ਨਾਰ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਪਾਵੇ ਸਾਰ। ਗੁਣਵੰਤ ਵਡ ਵਡ ਵਡਾਨੀ ਹੈ। ਗੁਰਮੁਖ ਵਿਰਲਾ ਜਾਣੇ ਬ੍ਰਹਮ ਗਿਆਨੀ ਹੈ। ਜਿਸ ਜਨ ਆਤਮ ਲੱਗੀ ਸਾਚੀ ਕਾਨੀ ਹੈ। ਗੁਰਮਤ ਸਾਚੀ ਵਡੀ ਮਤ, ਵਿਚ ਮਾਤ ਵਡੀ ਦਾਨੀ ਹੈ। ਪ੍ਰਭ ਅਬਿਨਾਸ਼ੀ ਚਰਨ ਬਣਾਏ ਸਾਚਾ ਨੱਤ, ਮੇਲ ਮਿਲਾਏ ਸਾਚਾ ਬਾਨੀ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦੇਵੇ ਸਚ ਨਿਸ਼ਾਨੀ ਹੈ। ਗੁਰਮਤ ਭਗਤ ਵਣਜਾਰੀ। ਅੱਠੇ ਪਹਿਰ ਵੇਖੇ ਪਰਖੇ, ਬਣੇ ਸੱਚੀ ਸੁਨਿਆਰੀ। ਆਪ ਚੜ੍ਹਾਏ ਸਾਚੇ ਚਰਖੇ, ਤੰਦ ਖਿੱਚੇ ਵਾਰੋ ਵਾਰੀ। ਅੰਮ੍ਰਿਤ ਮੇਘ ਸਾਚਾ ਬਰਖੇ ਦੇਵੇ ਸ਼ਬਦ ਭਾਰੀ। ਅੰਤਮ ਵੇਲੇ ਹਰਿ ਜੀ ਪਰਖੇ, ਗੁਰਮਤ ਸੋਭਾਵੰਤੀ ਨਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰਾਏ ਮੇਲ ਚਰਨ ਦਵਾਰੀ। ਗੁਰਮਤ ਸਚ ਵਿਹਾਰ ਹੈ। ਏਕਾ ਮਿਲਿਆ ਸਚ ਭਤਾਰ ਹੈ। ਦੱਸੇ ਰਾਹ ਜਗਤ ਅਪਾਰ ਹੈ। ਆਤਮ ਵਸੇ ਹੱਸੇ ਰਸੇ, ਜਗਾਏ ਜੋਤ ਅਗੰਮ ਅਪਾਰ ਹੈ। ਦੂਈ ਦਵੈਤੀ ਕੋਲੋਂ ਨੱਸੇ, ਜੋਤ ਸਰੂਪੀ ਕਰੇ ਜੋਤ ਉਜਿਆਰ ਹੈ। ਸ਼ਬਦ ਬਾਣ ਏਕਾ ਕਸੇ, ਪੰਜੇ ਮਾਰੇ ਦੁਸ਼ਟ ਦੁਰਾਚਾਰ ਹੈ। ਗੁਰਮੁਖਾਂ ਸਦ ਹਿਰਦੇ ਵਸੇ, ਲਾਏ ਰੰਗ ਅਪਾਰ ਹੈ। ਮਾਇਆ ਰਾਣੀ ਪੈਰਾਂ ਹੇਠ ਝੱਸੇ, ਉਤੇ ਪਾਏ ਡਾਹਢਾ ਭਾਰ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੱਸੇ ਸ਼ਬਦ ਸਾਚੀ ਧਾਰ ਹੈ। ਗੁਰਮਤ ਜਗਤ ਅਨਮੋਲ ਹੈ। ਦੇਵੇ ਨਾਮ ਸ਼ਬਦ ਅਤੋਲ ਹੈ। ਸਦਾ ਰਹੇ ਜਗਤ ਅਡੋਲ ਹੈ। ਆਤਮ ਪੜਦੇ ਦੇਵੇ ਖੋਲ੍ਹ ਹੈ। ਸਾਚਾ ਸ਼ਬਦ ਕੰਨ ਸੁਣਾਏ, ਅੱਠੇ ਪਹਿਰ ਵਜਾਏ ਢੋਲ ਹੈ। ਆਤਮ ਝੂਠਾ ਜੰਨ ਕਢਾਏ, ਦਿਵਸ ਰੈਣ ਅੱਠੇ ਪਹਿਰ ਕਰੇ ਕਲੌਲ ਹੈ। ਭਾਂਡਾ ਭਉ ਭਰਮ ਭੰਨ ਵਖਾਏ, ਆਤਮ ਕਾਇਆ ਜਾਏ ਮੌਲ ਹੈ। ਗੁਰਮੁਖਾਂ ਬੇੜਾ ਬੰਨ੍ਹ ਵਖਾਏ, ਬੇਮੁਖ ਮਿਟਾਏ ਫੜ ਫੜ ਧੌਣ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਏਕਾ ਕਾਇਆ ਚੋਲੀ ਮਾਤ ਰੰਗਉਣ ਹੈ। ਗੁਰਮਤ ਚਰਨ ਧਿਆਨ। ਪ੍ਰਭ ਅਬਿਨਾਸ਼ੀ ਕਰ ਪਛਾਣ। ਸ੍ਰਿਸ਼ਟ ਸਬਾਈ ਅੰਤਮ ਵਿਨਾਸੀ, ਕਲਜੁਗ ਜੀਵ ਫੇਰ ਪਛਤਾਣ। ਆਪ ਮਿਟਾਏ ਮਦਿਰਾ ਮਾਸੀ, ਨਿਹਕਲੰਕ ਬਲੀ ਬਲਵਾਨ। ਧਰਮ ਰਾਏ ਦਰ ਟੰਗੀ ਫਾਸੀ, ਫੜ ਫੜ ਬਾਹੋਂ ਦੇ ਲਟਕਾਣ। ਗੁਰਮੁਖਾਂ ਹੋਈ ਗੁਰਮਤ ਚਰਨ ਦਾਸੀ, ਪ੍ਰਭ ਅਬਿਨਾਸ਼ੀ ਸਾਚਾ ਦੇਵੇ ਦਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਰੇ ਭੇਖ ਸ੍ਰੀ ਭਗਵਾਨ। ਗੁਰਮਤ ਸਾਚੀ ਨਈਆ ਹੈ। ਚਾਰ ਵਰਨ ਕਰਾਏ ਭੈਣਾਂ ਭਈਆ ਹੈ। ਏਕਾ ਰਾਹ ਸਚ ਵਖਈਆ ਹੈ। ਸਾਚੇ ਮਾਰਗ ਆਪ ਲਵਈਆ ਹੈ। ਦਰਗਹਿ ਸਾਚੀ ਸਾਚੇ ਨਾਉ ਆਪੇ ਆਪ ਲਗਈਆ ਹੈ। ਮਿਲੇ ਮੇਲ ਅਗੰਮ ਅਥਾਹ, ਆਪੇ ਬਣੇ ਸਾਚਾ ਸਈਆ ਹੈ। ਜੋਤ਼ ਸਰੂਪੀ ਬੇਪਰਵਾਹ, ਸ਼ਬਦ ਸਰੂਪੀ ਚਲਾਏ ਸਾਚੀ ਨਈਆ ਹੈ। ਹੋਏ ਸਹਾਈ ਸਭਨੀ ਥਾਂ, ਆਪੇ ਭੈਣ ਆਪੇ ਭਈਆ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਲੇਖ ਲਿਖਈਆ ਹੈ। ਦੁਰਮਤ ਦੁਸ਼ਟ ਦੁਰਾਚਾਰ ਹੈ। ਬੇਮੁਖਾਂ ਸੰਗ ਕਰੇ ਪਿਆਰ ਹੈ। ਅੰਤਮ ਭੰਨੇ ਕਲਜੁਗ ਜੀਵ ਭਾਂਡੇ ਕਾਚੇ, ਨਾ ਹੋਏ ਕੋਈ ਸਹਾਰ ਹੈ। ਚਾਰੋਂ ਕੁੰਟ ਬੇਮੁਖ ਨਾਚੇ, ਪ੍ਰਭ ਅਬਿਨਾਸ਼ੀ ਦੇਵੇ ਦੁਰਕਾਰ ਹੈ। ਗੁਰਮੁਖਾਂ ਹਰਿ ਢਾਲੇ ਸਾਚੇ ਢਾਂਚੇ, ਸ਼ਬਦ ਕੁਠਾਲੀ ਗਾਲ ਹੈ। ਸਰਬ ਜੀਆਂ ਹਰਿ ਹਿਰਦੇ ਵਾਚੇ, ਰਿਹਾ ਸੁਰਤ ਸੰਭਾਲ ਹੈ। ਗੁਰਮੁਖ ਵਿਰਲਾ ਸਾਚੋ ਸਾਚੇ, ਜਿਸ ਮਿਲਿਆ ਨਾਮ ਧੰਨ ਸਚ ਮਾਲ ਹੈ। ਜੋਤ ਸਰੂਪੀ ਹਰਿ ਆਪ ਆਪੇ, ਨਾ ਹੋਏ ਕਦੇ ਕੰਗਾਲ ਹੈ। ਸਰਬ ਜੀਆਂ ਹਰਿ ਹਿਰਦੇ ਵਾਚੇ, ਰਿਹਾ ਸੁਰਤ ਸੰਭਾਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣੇ ਆਪ ਰਖਵਾਲ ਹੈ। ਜਨ ਭਗਤਾਂ ਕਰੇ ਰਖਵਾਲੀ। ਬਣ ਜਾਏ ਸਾਚਾ ਪਾਲੀ। ਸਾਚੀ ਦੱਸੇ ਧਾਰ ਸੁਖਾਲੀ। ਨਾ ਮੰਗੇ ਕੋਈ ਦਲਾਲੀ। ਸਚ ਦਾਤ ਹਰਿ ਝੋਲੀ ਪਾਏ, ਗੁਰਮੁਖ ਨਾ ਜਾਏ ਕੋਈ ਖਾਲੀ। ਸਾਚੀ ਡੋਲੀ ਹਰਿ ਆਪ ਚੜ੍ਹਾਏ, ਸ਼ਬਦ ਸਰੂਪੀ ਹਰਿ ਗੋਪਾਲੀ। ਸਾਚੀ ਗੋਲੀ ਆਪ ਬਣਾਏ, ਗੁਰਮੁਖ ਸਾਚੇ ਹਰਿ ਬਨਵਾਲੀ। ਪੂਰੇ ਤੋਲ ਤੋਲੀ ਜਾਏ, ਸੋਹੰ ਕੰਡਾ ਮਾਤ ਲਗਾ ਲੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਆਪ ਰਖਵਾਲੀ। ਹੋਏ ਰਖਵਾਲ ਸਭਨੀ ਥਾਈਂ। ਗੁਰਮੁਖ ਮਾਣੇ ਠੰਡੀ ਛਾਈਂ। ਆਪ ਵਖਾਏ ਸਾਚਾ ਧਾਮ, ਵਸੇ ਰਾਮ, ਪੂਰਨ ਕਾਮ, ਪਿਆਏ ਜਾਮ, ਰੰਗਣ ਨਾਮ ਰੰਗਾਈ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਬੇੜਾ ਪਾਰ ਕਰਾਈ। ਬੇੜਾ ਬੰਨ੍ਹੇ ਬੰਨ੍ਹਣਹਾਰਾ। ਆਪੇ ਲਾਏ ਪਾਰ ਕਿਨਾਰਾ। ਖਿੱਚੀ ਜਾਏ ਵਾਰੋ ਵਾਰਾ। ਗੁਰਮੁਖ ਆਇਣ ਚਲ ਦਵਾਰਾ, ਏਕਾ ਸਾਚੇ ਧਾਮ ਵਸਾਏ, ਨਿਹਚਲ ਧਾਮ ਅਟੱਲ ਮੁਨਾਰਾ। ਏਕਾ ਜੋਤੀ ਜਗਾਏ, ਜਗੇ ਜੋਤ ਅਗੰਮ ਅਪਾਰਾ। ਆਪਣਾ ਗੋਤੀ ਆਪ ਬਣਾਏ, ਜੋਤ ਸਰੂਪੀ ਹਰਿ ਨਿਰੰਕਾਰਾ। ਦੁਰਮਤ ਮੈਲ ਧੋ ਵਖਾਏ, ਸ਼ਬਦ ਲਗਾਏ ਸਾਬਣ ਭਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਤਮ ਹੋਏ ਸਹਾਰਾ। ਹੋਏ ਸਹਾਈ ਹਰਿ ਗੋਬਿੰਦਾ। ਆਪ ਮਿਟਾਏ ਸਗਲੀ ਚਿੰਦਾ। ਗੁਰਮੁਖ ਉਪਜਾਏ ਸਾਚੀ ਬਿੰਦਾ। ਸਾਚਾ ਮਾਣ ਹਰਿ ਦਰ ਘਰ ਸਾਚੇ ਦੇਵੇ, ਵਡ ਦਾਤਾ ਗੁਣੀ ਗਹਿੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਵਡ ਦਾਤਾ ਸੂਰ ਵਡ ਮਰਗਿੰਦਾ। ਸੂਰਬੀਰ ਮਰਗਿੰਦ ਗੁਣੀ ਗਹਿੰਦ। ਚਰਨ ਲਗਾਏ ਸੁਰਪਤ ਰਾਜਾ ਇੰਦ। ਮੇਟ ਮਿਟਾਏ ਬੇਮੁਖ ਨਿੰਦ। ਪਕੜ ਉਠਾਏ ਵਾਲੀ ਹਿੰਦ। ਪ੍ਰਭ ਅਬਿਨਾਸ਼ੀ ਸਦ ਬਖ਼ਸ਼ਿੰਦ। ਏਕਾ ਰਾਹ ਵਖਾਏ ਗੁਰਮੁਖ ਉਪਜਾਏ ਸਾਚੀ ਬਿੰਦ। ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਆਪਣੀ ਰਚਨਾ ਆਪ ਰਚਾਏ। ਜਗਤ ਰਚਨਾ ਆਪ ਰਚਾਏ। ਲੱਖ ਚੁਰਾਸੀ ਜੀਵ ਉਪਾਏ। ਜੋਤ ਸਰੂਪੀ ਕਾਰ ਕਮਾਏ। ਸ਼ਬਦ ਸਰੂਪੀ ਧਾਰ ਬੰਧਾਏ। ਪਵਣ ਸਰੂਪੀ ਸਵਾਸ ਚਲਾਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚਾ ਵਕਤ ਆਣ ਸੁਹਾਏ। ਸਾਚਾ ਵਕਤ ਹਰਿ ਸੁਹਾਇੰਦਾ। ਅੰਮ੍ਰਿਤ ਆਤਮ ਧਾਰ ਆਪ ਚਲਾਇੰਦਾ। ਗੁਰਮੁਖਾਂ ਕਰ ਪਿਆਰ, ਅੰਮ੍ਰਿਤ ਬੂੰਦ ਮੁਖ ਚੁਆਇੰਦਾ। ਕਾਇਆ ਕਰੇ ਠੰਡੀ ਠਾਰ, ਤ੍ਰਿਸ਼ਨਾ ਅਗਨ ਆਪ ਬੁਝਾਇੰਦਾ। ਕਵਲ ਕਰੇ ਉਜਿਆਰ, ਸ਼ਬਦ ਸਰੂਪੀ ਹਰਿ ਉਲਟਾਇੰਦਾ। ਝਿਰਨਾ ਝਿਰੇ ਅਪਰ ਅਪਾਰ, ਬੂੰਦ ਸੁਹੰਞਣੀ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਾਤਲੋਕ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਹਰਿ ਉਜਲ ਮੁਖ ਆਪ ਕਰਾਇੰਦਾ। ਅੰਮ੍ਰਿਤ ਆਤਮ ਰਸ ਹੈ। ਪ੍ਰਭ ਅਬਿਨਾਸ਼ੀ ਸਤਿਗੁਰ ਸਾਚਾ ਹੋਵੇ ਸਦਾ ਵਸ ਹੈ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਗੁਰਮੁਖ ਸਾਚਾ ਰਸਨਾ ਲਾਏ, ਜਗਤ ਅੰਧੇਰਾ ਸਰਬ ਮਿਟ ਜਾਏ, ਧਰਮ ਰਾਏ ਨਾ ਦੇਵੇ ਫ਼ਾਸ ਹੈ। ਜਨ ਭਗਤਾਂ ਸਾਚੀ ਦਇਆ ਕਮਾਏ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੇ ਅੰਤਮ ਵੇਲੇ ਮੇਟ ਮਿਟਾਏ ਮਦਿਰਾ ਮਾਸ ਹੈ। ਅੰਮ੍ਰਿਤ ਆਤਮ ਦੇਵੇ ਧੀਰਾ। ਵਿਚੋਂ ਕੱਢੇ ਹਉਮੇ ਪੀੜਾ। ਸਾਚਾ ਸੋਮਾ ਏਕਾ ਫੁੱਟੇ, ਵਗੇ ਸਾਚਾ ਨੀਰਾ। ਗੁਰਮੁਖ ਪੀਵੇ ਪਹਿਲੀ ਘੁਟੇ, ਬੰਨ੍ਹੇ ਸਾਚਾ ਬੀੜਾ। ਸਾਚਾ ਲਾਹਾ ਪ੍ਰਭ ਦਰ ਲਏ ਖੱਟੇ, ਕਲਜੁਗ ਅੰਤ ਆਏ ਅਖ਼ੀਰਾ। ਠੱਗਾਂ ਚੋਰਾਂ ਫੜ ਫੜ ਕੁੱਟੇ, ਤਨ ਨਾ ਰਹੇ ਕੋਈ ਲੀੜਾ। ਸਤਿਜੁਗ ਪੌਹ ਸਾਚੀ ਫੁੱਟੇ, ਸਤਿਗੁਰ ਬੰਨ੍ਹਣ ਆਇਆ ਸਾਚਾ ਬੀੜਾ। ਰਸਨਾ ਤੀਰ ਕਮਾਨੋਂ ਛੁੱਟੇ, ਕਲਜੁਗ ਕੋਈ ਨਾ ਜਾਣੇ ਝੂਠਾ ਜੀਅੜਾ। ਬੇਮੁਖਾਂ ਜੜ੍ਹ ਆਪੇ ਪੁੱਟੇ, ਗੁਰਮੁਖਾਂ ਬੰਨ੍ਹਣ ਆਇਆ ਬੀੜਾ। ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜਾਮਾ ਧਰ, ਏਕਾ ਜੋਤ ਸਰਬ ਸਮਾਏ, ਕਿਆ ਹਸਤ ਕਿਆ ਕੀੜਾ। ਹਸਤ ਕੀੜ ਏਕਾ ਹਰਿ ਜਾਣ। ਏਕਾ ਜੋਤ ਸ੍ਰੀ ਭਗਵਾਨ। ਲੱਖ ਚੁਰਾਸੀ ਜੀਆ ਜੰਤਾਂ, ਰੰਗ ਚੜ੍ਹਾਏ ਹਰਿ ਮਹਾਨ। ਜਨ ਭਗਤਾਂ ਹੋਏ ਦਾਸਨ ਦਾਸ, ਵਾਲੀ ਦੋ ਜਹਾਨ। ਮੇਟ ਮਿਟਾਏ ਮਦਿਰਾ ਮਾਸੀ, ਕਲਜੁਗ ਅੰਤਮ ਕਰ ਪਛਾਣ। ਪ੍ਰਗਟ ਹੋਏ ਘਨਕ ਪੁਰ ਵਾਸੀ, ਸਾਚੀ ਖੋਲ੍ਹੇ ਇਕ ਦੁਕਾਨ। ਚਾਰ ਵਰਨਾਂ ਹਰਿ ਬਲ ਬਲ ਜਾਸੀ, ਜੋਤ ਜਗਾਈ ਨਿਹਕਲੰਕ ਨਰਾਇਣ ਨਰ, ਮਾਤਲੋਕ ਹਰਿ ਜਾਮਾ ਧਰ, ਆਤਮ ਵੱਜੇ ਸੱਚੇ ਬਾਣ। ਹਰਿ ਭਗਤ ਹਰਿ ਭੰਡਾਰ ਹੈ। ਦੇਵਣਹਾਰ ਇਕ ਕਰਤਾਰ ਹੈ। ਅਤੋਟ ਅਤੁੱਟ ਵਿਚ ਸੰਸਾਰ ਹੈ। ਨਾ ਜਾਣੇ ਕਲਜੁਗ ਜੀਵ, ਪ੍ਰਭ ਅਬਿਨਾਸ਼ੀ ਕਿਰਪਾ ਧਾਰ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲ ਬੇੜਾ ਕਰੇ ਪਾਰ ਹੈ। ਬੇੜਾ ਕਰੇ ਪਾਰ, ਹਰਿ ਗਿਰਧਾਰਿਆ। ਅੰਤਮ ਪਾਏ ਸਾਰ, ਪੂਰਬ ਕਰਮ ਵਿਚਾਰਿਆ। ਸਾਚੀ ਬੰਨ੍ਹੇ ਧਾਰ ਵਿਚ ਸੰਸਾਰਿਆ। ਬਖ਼ਸ਼ੇ ਚਰਨ ਪਿਆਰ, ਏਕਾ ਟੇਕ ਹਰਿ ਨਿਰੰਕਾਰਿਆ। ਦੇਵੇ ਸ਼ਬਦ ਅਧਾਰ, ਸੋਹੰ ਅਪਰ ਅਪਾਰਿਆ। ਆਤਮ ਹੋਏ ਉਜਿਆਰ, ਦੀਪਕ ਜੋਤ ਇਕ ਜਗਾ ਰਿਹਾ। ਮਿਟੇ ਅੰਧ ਅੰਧਿਆਰ, ਸਾਚੀ ਬਾਣੀ ਨਾਮ ਉਚਾਰਿਆ। ਜੋਤੀ ਜੋਤ ਸਰੂਪ ਹਰਿ, ਚਲ ਆਏ ਜਨ ਭਗਤ ਦਵਾਰਿਆ। ਭਗਤ ਜਨਾਂ ਹਰਿ ਪਾਵੇ ਸਾਰੇ। ਜੋਤ ਸਰੂਪੀ ਜਾਮਾ ਧਾਰੇ। ਕਿਰਪਾ ਕਰੇ ਹਰਿ ਗਿਰਧਾਰੇ। ਦੇਵੇ ਮਾਣ ਵਿਚ ਸੰਸਾਰੇ। ਪ੍ਰਗਟ ਹੋਏ ਕ੍ਰਿਸ਼ਨ ਕਾਹਨ ਖੜ੍ਹਾ ਰਹੇ ਦਰ ਦਵਾਰੇ। ਮਿਲੇ ਨਾਮ ਦੇਵੇ ਹਰਿ ਕਿਰਪਾ ਕਰ, ਆਏ ਸਾਚੇ ਦਰ, ਆਤਮ ਖੁਲ੍ਹਾਏ ਅੰਮ੍ਰਿਤ ਸਾਚਾ ਸਰ, ਕਰੇ ਖੇਲ ਅਪਰ ਅਪਾਰੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਪਾਵੇ ਸਾਰੇ, ਗੁਰਮੁਖ ਸਾਚੇ ਕਰ ਧਿਆਨ। ਪ੍ਰਭ ਅਬਿਨਾਸ਼ੀ ਦੇਵੇ ਸੱਚਾ ਮਾਣ। ਮਾਨਸ ਜਨਮ ਕਰੇ ਰਹਿਰਾਸੀ, ਆਪ ਮਿਟਾਏ ਜਮ ਕੀ ਕਾਨ। ਆਪ ਬਣਾਏ ਚਰਨ ਦਾਸੀ, ਸਾਚੀ ਦਰਗਹਿ ਦੇਵੇ ਮਾਣ। ਅੰਤਮ ਕਰੇ ਬੰਦ ਖ਼ਲਾਸੀ, ਗੇੜ ਕਟਾਨ। ਸਾਚੀ ਜੋਤ ਮਾਤ ਪ੍ਰਕਾਸ਼ੀ, ਕਲਜੁਗ ਮਿਟੇ ਅੰਧ ਅੰਧਿਆਨ। ਸਤਿਜੁਗ ਸਾਚੇ ਬਲ ਬਲ ਜਾਸੀ, ਦੇਵੇ ਵਰ ਹਰਿ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਮਿਟਾਏ ਕਲਜੁਗ ਜੀਵ ਬੇਈਮਾਨ। ਬੇਈਮਾਨ ਵਡ ਸ਼ੈਤਾਨਾ। ਕਲਜੁਗ ਅੰਤਮ ਵਕਤ ਵਖਾਨਾ। ਗੁਰਮੁਖਾਂ ਦੇਵੇ ਬ੍ਰਹਮ ਗਿਆਨਾ। ਸੋਹੰ ਸ਼ਬਦ ਚਾਰ ਵਰਨ ਹਰਿ ਇਕ ਸਮਾਨਾ। ਦੁਰਮਤ ਮੈਲ ਧੋਤ ਵਖਾਨਾ। ਸਾਚਾ ਦੇਵੇ ਸ਼ਬਦ ਬਬਾਣਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਕਿਰਪਾ ਕਰ, ਇਕ ਵਖਾਏ ਸਚ ਟਿਕਾਣਾ। ਆਤਮ ਸਾਚੀ ਜੋਤ ਜਗਾਈ। ਕਿਰਪਾ ਕਰ ਹਰਿ ਗਿਰਧਾਰ, ਅੱਠੇ ਪਹਿਰ ਰਹੇ ਰੁਸ਼ਨਾਈ। ਆਤਮ ਹੋਏ ਜੀਵ ਉਜਿਆਰ, ਜੋਤੀ ਜੋਤ ਸਰੂਪ ਹਰਿ, ਦਰ ਘਰ ਆਏ ਹੋਏ ਸਹਾਈ। ਆਪ ਕਰਾਏ ਸਾਚਾ ਮੇਲਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਆਪ ਕਰਾਏ ਆਪਣਾ ਮੇਲਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਸੁਹਾਏ ਅੰਤਮ ਵੇਲਾ। ਅੰਤਮ ਵੇਲੇ ਹੋਏ ਸਹਾਈ। ਦੇਵੇ ਦਰਸ ਹਰਿ ਰਘੁਰਾਈ। ਮਿਟਾਏ ਹਰਸ ਕਰ ਦਰਸ, ਪੂਰਨ ਬੂਝ ਬੁਝਾਈ। ਅੰਮ੍ਰਿਤ ਮੇਘ ਰਿਹਾ ਬਰਸ, ਆਤਮ ਤ੍ਰਿਖਾ ਅਗਨ ਬੁਝਾਈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਆਪ ਵਡਿਆਈ। ਨਾਮ ਵਡਾ ਵਡ ਭੰਡਾਰ। ਦੇਵਣਹਾਰ ਹਰਿ ਨਿਰੰਕਾਰ। ਗੁਰਮੁਖਾਂ ਪਾਏ ਆਤਮ ਸਾਰ। ਬੇਮੁਖਾਂ ਦੇਵੇ ਦਰ ਦੁਰਕਾਰ। ਮਦਿਰਾ ਮਾਸੀ ਜੀਵ ਗਵਾਰ। ਹਰਿਜਨ ਸਾਚੇ ਉਧਰੇ ਪਾਰ, ਜੋ ਜਨ ਹੋਏ ਸਵਾਸ ਸਵਾਸੀ, ਆਤਮ ਚਲੇ ਸੱਚੀ ਧੁਨਕਾਰ। ਮਾਨਸ ਜਨਮ ਕਰੇ ਰਹਿਰਾਸੀ, ਖੋਲ੍ਹੇ ਬੰਦ ਕਵਾੜ। ਸ੍ਰਿਸ਼ਟ ਸਬਾਈ ਅੰਤ ਵਿਨਾਸੀ, ਪ੍ਰਗਟ ਜੋਤ ਹਰਿ ਆਪ ਜਪਾਏ ਆਪਣੀ ਧਾਰ। ਏਕਾ ਪੁਰਖ ਹਰਿ ਅਬਿਨਾਸ਼ੀ, ਆਦਿ ਅੰਤ ਏਕਾ ਜੋਤ ਏਕਾ ਕਾਰ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰ। ਕਰੇ ਖੇਲ ਅੰਤਮ ਵਾਰੀ। ਕਲਜੁਗ ਝੂਠੀ ਬਾਜੀ ਹਾਰੀ। ਚੜ੍ਹ ਕੇ ਆਇਆ ਸਾਚੇ ਤਾਜੀ, ਚਿੱਟੇ ਅਸਵ ਹਰਿ ਅਸਵਾਰੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਹਰਿ ਕਾ ਖੇਲ ਅਪਰ ਅਪਾਰੀ। ਹਰਿ ਕਾ ਰੂਪ ਅਗੰਮ, ਅਲਖ ਅਭੇਵ ਹੈ। ਹਰਿ ਕਾ ਰੂਪ ਅਗੰਮ, ਵਡ ਦੇਵੀ ਦੇਵ ਹੈ। ਹਰਿ ਕਾ ਰੂਪ ਅਗੰਮ, ਗੁਰਮੁਖ ਵਿਰਲਾ ਜਾਣੇ, ਜਿਸ ਆਪ ਲਗਾਏ ਆਪਣੀ ਸੇਵ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜੋਤ ਧਰ, ਗੁਰਮੁਖਾਂ ਦੇਵੇ ਸੱਚਾ ਨਾਮ ਧਨ, ਜਪਾਏ ਰਸਨ ਸਵਾਸ ਸਵਾਸ ਹੈ। ਹਰਿ ਕਾ ਰੂਪ ਅਗੰਮ, ਗੁਰਮੁਖ ਜਾਣਿਆ। ਹਰਿ ਕਾ ਰੂਪ ਅਗੰਮ, ਚਲੇ ਚਲਾਏ ਆਪਣੇ ਭਾਣਿਆਂ। ਹਰਿ ਕਾ ਰੂਪ ਅਗੰਮ, ਦਿਸ ਨਾ ਆਏ ਰਾਜੇ ਰਾਣਿਆਂ। ਹਰਿ ਕਾ ਰੂਪ ਅਗੰਮ, ਨਾ ਕੋਈ ਪਰਖੇ ਨਾ ਕੋਈ ਵੇਖੇ, ਬਣ ਬਣ ਬੈਠੇ ਵਡ ਵਡ ਸੁਘੜ ਸਿਆਣਿਆਂ। ਗੁਰਮੁਖ ਵਿਰਲਾ ਨੇਤਰ ਪੇਖੇ, ਜਿਸ ਸਿਰ ਹੱਥ ਰੱਖੇ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦੇਵੇ ਸਾਚਾ ਦਾਨਿਆ। ਦੇਵੇ ਦਾਨ ਭਗਤ ਭਗਵਾਨ। ਕਲਜੁਗ ਝੁੱਲੇ ਗੁਰਮੁਖ ਸਾਚੇ ਏਕਾ ਸਚ ਨਿਸ਼ਾਨ। ਬੇਮੁਖ ਜੀਵ ਮਾਇਆ ਰੁਲੇ, ਭੁੱਲਿਆ ਨਾਮ ਨਿਧਾਨ। ਲੱਗੀ ਅੱਗ ਕਾਇਆ ਕੁੱਲੇ, ਚਾਰੋਂ ਕੁੰਟ ਹੋਏ ਬੇਮੁਖ ਜੀਵ ਸੁੰਞ ਮਸਾਣ। ਅੰਮ੍ਰਿਤ ਆਤਮ ਸਭ ਦੇ ਡੁੱਲ੍ਹੇ, ਮਿਟਦਾ ਜਾਏ ਸਰਬ ਨਿਸ਼ਾਨ। ਮਦਿਰਾ ਮਾਸੀ ਭੁੱਲੇ, ਪ੍ਰਗਟ ਹੋਵੇ ਨਿਹਕਲੰਕ ਨਰਾਇਣ ਨਰ ਵਡ ਬਲੀ ਬਲਵਾਨ। ਪਾਣੀ ਪੈਣਾ ਕਾਇਆ ਚੁੱਲ੍ਹੇ, ਬੇਮੁਖ ਜੀਵ ਫੇਰ ਪਛਤਾਨ। ਜਨ ਭਗਤਾਂ ਹਰਿ ਦੇਵੇ ਭੰਡਾਰੇ ਖੁੱਲ੍ਹੇ, ਅੱਠੇ ਪਹਿਰ ਆਵਣ ਜਾਣ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਰੇ ਭੇਖ ਸ੍ਰੀ ਭਗਵਾਨ। ਧਰਿਆ ਭੇਖ ਅਗੰਮ ਰੂਪ ਅਪਾਰ ਹੈ। ਪੂਰ ਕਰਾਏ ਕਾਮ, ਲੋਕਮਾਤ ਹਰਿ ਜਾਮਾ ਧਾਰ ਹੈ। ਕਲਜੁਗ ਜੀਵਾਂ ਅੰਤਮ ਮੇਟੇ ਭਰਮ, ਸ਼ਬਦ ਖੰਡਾ ਫੇਰੇ ਦੋ ਧਾਰ ਹੈ। ਲੱਖ ਚੁਰਾਸੀ ਲਾਹੇ ਚੰਮ, ਅੰਤਮ ਆਪਣਾ ਆਪ ਗਈ ਹਾਰ ਹੈ। ਨਾ ਮਿਲੇ ਸਾਚਾ ਦਾਮ, ਵਿਸਰਿਆ ਕਰਤਾਰ ਹੈ। ਬੇਮੁਖ ਅੰਤਮ ਰੋਵਣ ਨੀਰ ਵਹਾਵਣ ਛੰਮ ਛੰਮ, ਧਰਮ ਰਾਏ ਨਾ ਸੁਣੇ ਪੁਕਾਰ ਹੈ। ਜੋਤੀ ਅਗਨੀ ਲਏ ਥੰਮ, ਕਾਇਆ ਕਰੇ ਨਾ ਠੰਡੀ ਠਾਰ ਹੈ। ਨਿਜ ਮਾਵਾਂ ਘਰ ਪਏ ਜੰਮ, ਨਾ ਮਿਲਿਆ ਨਾਮ ਮੁਰਾਰ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਜੋਤ ਧਰ, ਜਨ ਭਗਤਾਂ ਪਾਉਂਦਾ ਸਾਰ ਹੈ। ਜਨ ਭਗਤਾਂ ਹੋਏ ਸਹਾਰਾ। ਦੇਵੇ ਨਾਮ ਅਪਰ ਅਪਾਰਾ। ਪੂਰ ਕਰਾਏ ਕਾਮ, ਹੋਏ ਅੰਤ ਸਹਾਰਾ। ਪੱਲੇ ਬੰਨ੍ਹੇ ਸਾਚਾ ਦਾਮ, ਸਾਚਾ ਨਾਮ ਹਰਿ ਗਿਰਧਾਰਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚਾ ਕਰੇ ਵਣਜ ਵਪਾਰਾ। ਸਾਚਾ ਵਣਜ ਕਰ ਵਪਾਰੇ। ਗੁਰਮੁਖ ਸਾਚਾ ਸਚ ਦਵਾਰੇ। ਕਲਜੁਗ ਭੁੱਲੇ ਜੀਵ ਗਵਾਰੇ। ਆਤਮ ਹੋਈ ਅੰਧ ਅੰਧਿਆਰੇ। ਘਰ ਘਰ ਰੋਵਣ ਨਾਰ, ਕਿਸੇ ਨਾ ਦਿਸੇ ਕੰਤ ਭਤਾਰੇ। ਚਾਰੋਂ ਕੁੰਟ ਅੰਧੇਰ ਦਿਸੇ, ਕਲਜੁਗ ਤੇਰੀ ਅੰਤਮ ਵਾਰੇ। ਗੁਰਮੁਖਾਂ ਹਰਿ ਆਇਆ ਹਿੱਸੇ, ਆਤਮ ਸੇਜਾ ਸੁੱਤਾ ਪੈਰ ਪਸਾਰੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜੋਤ ਧਰ, ਜਨ ਭਗਤਾਂ ਪੂਰਬ ਕਰਮ ਰਿਹਾ ਵਿਚਾਰੇ। ਪੂਰਬ ਕਰਮ ਵਿਚਾਰੇ, ਸਰਬ ਕੁਛ ਜਾਣਦਾ। ਆਤਮ ਸੇਜਾ ਪੈਰ ਪਸਾਰੇ, ਅਚਰਜ ਖੇਲ ਸ੍ਰੀ ਭਗਵਾਨ ਦਾ। ਬੇਮੁਖਾਂ ਦਿਸੇ ਨਾ ਕੋਈ ਕਿਨਾਰੇ, ਭੁੱਲੇ ਦਰ ਹਰਿ ਨਿਗਾਹਬਾਨ ਦਾ। ਗੁਰਮੁਖ ਵਿਰਲਾ ਪਾਵੇ ਸਾਰੇ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਮਾਇਆ ਜਾਲ ਸ੍ਰਿਸ਼ਟ ਸਬਾਈ ਉਤੇ ਤਾਣਦਾ। ਮਾਇਆ ਰੂਪੀ ਤਣਿਆ ਤਾਣਾ। ਵਿਚ ਫਸਾਇਆ ਰਾਜਾ ਰਾਣਾ। ਆਤਮ ਅੰਧਾ ਪਾਪੀ ਗੰਦਾ, ਜੂਠਾ ਝੂਠਾ ਵੱਜਾ ਜਿੰਦਾ, ਹਰਿ ਨਾ ਗਾਇਆ ਬੱਤੀ ਦੰਦਾ, ਮਦਿਰਾ ਮਾਸੀ ਝੂਠਾ ਬੰਦਾ, ਭੁਲਿਆ ਹਰਿ ਭਗਵਾਨਾ। ਆਤਮ ਹੋਈ ਦੂਈ ਦਵੈਤੀ ਕੰਧਾ, ਨਾ ਦਿਸੇ ਸਚ ਟਿਕਾਣਾ। ਨਾ ਕੋਈ ਸੁਣਾਏ ਸਾਚਾ ਛੰਦਾ, ਭੁੱਲਿਆ ਹਰਿ ਭਗਵਾਨਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਲੋਕਮਾਤ ਜੋਤ ਧਰ, ਨਾਲ ਲਿਆਇਆ ਸੋਹੰ ਸ਼ਬਦ ਦੂਈ ਦਵੈਤੀ ਮੇਟ ਮਿਟਾਨਾ। ਦੂਈ ਦਵੈਤੀ ਆਪੇ ਕਟੇ। ਗੁਰਮੁਖ ਵਿਰਲਾ ਸਾਚਾ ਰਸ ਰਸਨਾ ਚੱਟੇ। ਪ੍ਰਭ ਜੋਤ ਕਰੇ ਉਜਿਆਰੇ, ਪ੍ਰਭ ਅਬਿਨਾਸ਼ੀ ਕਾਇਆ ਝੂਠੇ ਮੱਟੇ। ਸੋਹੰ ਸ਼ਬਦ ਤਨ ਛੁਹਾਏ, ਸੋਹੰ ਸ਼ਬਦ ਸਾਚਾ ਪਟੇ। ਗੁਰਮੁਖ ਸਾਚਾ ਆਦਿ ਅੰਤ ਹੰਢਾਏ, ਨਾ ਚੋਗ ਅੰਤ ਜਗਤ ਨਿਖੁਟੇ। ਅੰਤਮ ਵੇਲੇ ਹੋਏ ਸਹਾਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਚੜ੍ਹਾਏ ਸਾਚਾ ਫੱਟੇ। ਬੇਮੁਖਾਂ ਹਰਿ ਦਏ ਹੁਲਾਰਾ। ਕਲਜੁਗ ਤੇਰੀ ਅੰਤਮ ਵਾਰਾ। ਚਾਰੋਂ ਕੁੰਟ ਹਾਹਾਕਾਰਾ। ਕਿਸੇ ਨਾ ਦਿਸੇ ਕੋਈ ਕਿਨਾਰਾ। ਪ੍ਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ। ਜੋਤ ਸਰੂਪੀ ਜਾਮਾ ਪਾਇਆ, ਸ਼ਬਦ ਖੰਡਾ ਹੱਥ ਦੋ ਧਾਰਾ। ਰਾਜਾ ਰਾਣਾ ਸਰਬ ਉਠਾਇਆ, ਨਾ ਕੋਈ ਜਾਣੇ ਜੀਵ ਗਵਾਰਾ। ਆਪਣਾ ਭਾਣਾ ਆਪ ਆਪਣੇ ਹੱਥ ਰਖਾਇਆ, ਪ੍ਰਭ ਅਬਿਨਾਸ਼ੀ ਸਚ ਭਤਾਰਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਅਚਰਜ ਖੇਲ ਆਪ ਰਚਾਇਆ। ਅਚਰਜ ਖੇਲ ਕੀਆ ਕਰਤੇ। ਵਰਤੇ ਕਹਿਰ ਉਪਰ ਧਰਤੇ। ਬੇਮੁਖ ਜੀਵ ਲੜ ਲੜ ਮਰਤੇ। ਗੁਰਮੁਖ ਵਿਰਲੇ ਆਇਣ ਦਰ ਤੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਚ ਇਸ਼ਨਾਨ ਕਰਾਏ ਗੁਰਮੁਖ ਸਾਚੇ ਸੰਤ ਜਨਾਂ, ਆਤਮ ਸਾਚੇ ਸਰ ਤੇ। ਬੇਮੁਖਾਂ ਬੱਧਾ ਕਲਜੁਗ ਝੇੜਾ। ਪ੍ਰਭ ਅਬਿਨਾਸ਼ੀ ਏਕਾ ਦੇਵੇ ਉਲਟਾ ਗੇੜਾ। ਧਰਤ ਮਾਤ ਤੇਰਾ ਖੁਲ੍ਹਾ ਕਰਾਏ ਵਿਹੜਾ। ਸ਼ਬਦ ਸਰੂਪੀ ਖੇਲ ਰਚਾਇਆ ਚਾਰੋਂ ਤਰਫ ਛੇੜੇ ਛੇੜਾ। ਆਪਣਾ ਭੇਵ ਆਪਣੇ ਹੱਥ ਰਖਾਇਆ, ਜਨ ਭਗਤਾਂ ਬੰਨ੍ਹੇ ਬੇੜਾ। ਹਰਿ ਕਾ ਨਾਉਂ ਜਿਸ ਰਸਨ ਧਿਆਇਆ, ਵਸਦਾ ਰਹੇ ਕਾਇਆ ਨਗਰ ਖੇੜਾ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸ੍ਰਿਸ਼ਟ ਸਬਾਈ ਲਾਏ ਇਕ ਉਖੇੜਾ। ਇਕ ਉਖੇੜਾ ਜਾਏ ਲਗ। ਤੱਤੀ ਵਾ ਜਾਏ ਵਗ। ਬੇਮੁਖ ਜੀਵ ਜਾਇਣ ਦਗ। ਕਲਜੁਗ ਵੇਲਾ ਅੰਤਮ ਹੋਇਆ, ਬਣੇ ਹੰਸ ਕਗ। ਸਾਚਾ ਹਲ ਕਿਸੇ ਨਾ ਜੋਇਆ, ਰਸਨਾ ਨਾ ਜਪਿਆ ਵਡ ਦਾਤਾ ਸੂਰਾ ਸਰਬਗ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਬੇਮੁਖ ਕਲਜੁਗ ਜੀਵਾਂ ਅੰਤਮ ਪਕੜੇ ਸ਼ਾਹ ਰਗ। ਆਪੇ ਪਕੜੇ ਪਕੜ ਉਠਾਏ। ਅਗਨ ਲਗਾਏ ਬਹੱਤਰ ਨਾੜੇ। ਅਗਨ ਜੋਤ ਹਰਿ ਦਏ ਸਾੜੇ। ਕਰੇ ਖੇਲ ਪਹਿਲੀ ਹਾੜੇ। ਬੇਮੁਖਾਂ ਦਿਨ ਆਏ ਮਾੜੇ। ਫਿਰਨ ਭੌਂਦੇ ਵਿਚ ਉਜਾੜੇ। ਚਾਰੋਂ ਤਰਫ ਫਿਰ ਫਿਰ ਥੱਕੇ, ਮੂੰਹ ਦੇ ਭਾਰ ਸੁੱਟੇ, ਉਤੇ ਪਾਵੇ ਭਾਰੇ। ਬੇਮੁਖਾਂ ਮੁਖ ਪੈਣ ਥੁੱਕੇ, ਪ੍ਰਭ ਕਾ ਭਾਣਾ ਨਾ ਕੋਈ ਵਿਚਾਰੇ। ਆਪੇ ਪਰਖੇ ਚੰਗੇ ਮਾੜੇ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਏ ਏਕਾ ਸਾਚੀ ਧਾੜੇ। ਉਠੇ ਧਾੜ ਵਡ ਹੰਕਾਰ, ਚਾਰੋਂ ਕੁੰਟ ਹੋਏ ਖੁਆਰ, ਨਾ ਕੋਈ ਸਕੇ ਸੁਰਤ ਸੰਭਾਲ ਹੈ। ਸ੍ਰਿਸ਼ਟ ਸਬਾਈ ਹੋਏ ਦੋ ਫਾੜ, ਖਾਣ ਆਇਆ ਜਮ ਕਾਲ ਹੈ। ਬੇਮੁਖ ਜੀਵਾਂ ਦੇਵੇ ਝਾੜ, ਫਲ ਦਿਸੇ ਨਾ ਕਿਸੇ ਡਾਲ ਹੈ। ਜੋਤ ਅਗਨ ਵਿਚ ਦੇਵੇ ਸਾੜ, ਨਾ ਹੋਏ ਕੋਈ ਰਖਵਾਲ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਆਪਣੀ ਗੋਦ ਲਏ ਉਠਾਲ ਹੈ। ਸ਼ਬਦ ਤੀਰ ਚੜ੍ਹਿਆ ਚਿੱਲੇ। ਸ੍ਰਿਸ਼ਟ ਸਬਾਈ ਮਾਤ ਹਿੱਲੇ। ਜੂਹਾਂ ਜੰਗਲ ਉਚ ਪਹਾੜ ਟਿੱਲੇ। ਧਰਨ ਮਾਤ ਤੇਰਾ ਬਣੇ ਅਖਾੜਾ, ਢਹਿੰਦੇ ਜਾਣ ਮੰਦਰ ਮਹੱਲ, ਵਡ ਵਡ ਜੋ ਦਿਸਣ ਕਿਲੇ। ਕਲਜੁਗ ਬਣਿਆ ਅੰਤਮ ਲਾੜਾ, ਲੱਖ ਚੁਰਾਸੀ ਪਾਈ ਛਿਲੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਜੋਤ ਧਰ, ਆਪ ਮਿਟਾਏ ਬੂਰੇ ਕੱਕੇ ਬਿੱਲੇ। ਬੂਰੇ ਕੱਕੇ ਪੈਣ ਧੱਕੇ। ਸ਼ੇਖ਼ ਮੁਸਾਇਕ ਪੀਰ ਗੌਂਸ ਮੱਕੇ ਮਦੀਨੇ ਧੱਕੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਡੰਡਾ ਹੱਥ ਵਿਚ ਫੜਿਆ, ਕਲਜੁਗ ਤੇਰੀ ਅੰਤਮ ਵਾਰੇ ਜੂਠੇ ਝੂਠੇ ਫਲ ਪੱਕੇ। ਕਲਜੁਗ ਫਲ ਹੋਇਆ ਤਿਆਰ। ਮਾਇਆ ਰਾਣੀ ਤੇਰੀ ਸੱਚੀ ਖਿੜੀ ਇਕ ਗੁਲਜ਼ਾਰ। ਪ੍ਰਗਟ ਹੋਵੇ ਵਾਲੀ ਦੋ ਜਹਾਨੀ, ਕਰੇ ਖੇਲ ਅਪਰ ਅਪਾਰ। ਸ਼ਬਦ ਮਾਰੇ ਏਕਾ ਕਾਨੀ, ਚਾਰੋਂ ਕੁੰਟ ਦਹਿ ਦਿਸ਼ ਧਾਰ। ਕੋਈ ਨਾ ਦਿਸੇ ਰਾਜਾ ਰਾਣੀ, ਮਿਲੇ ਨਾ ਨਾਰ ਕੰਤ ਭਤਾਰ। ਮਿਟਦੀ ਜਾਏ ਵੇਦ ਪੁਰਾਨੀ, ਕੁਰਾਨ ਅੰਜ਼ੀਲ ਅੰਜ਼ੀਲ ਕੁਰਾਨੀ ਖਾਣੀ ਬਾਣੀ ਅੰਤਮ ਹੋਈ ਦੁਖਿਆਰ। ਦੁਰਮਤ ਕਲਜੁਗ ਜੀਵਾਂ ਅੰਦਰ ਵਸੀ, ਆਤਮ ਭਰਿਆ ਇਕ ਹੰਕਾਰ। ਗੁਰਮੁਖਾਂ ਦੇ ਦਰ ਤੋਂ ਨੱਸੀ, ਭੁੱਲਿਆ ਇਕ ਕਰਤਾਰ। ਮਨਮਤ ਕਲਜੁਗ ਜੀਆਂ ਆਏ ਹਿੱਸੇ, ਚਾਰੋਂ ਕੁੰਟ ਦਹਿ ਦਿਸ਼ ਰਹੇ ਝੱਖ ਮਾਰ। ਜੂਠੀ ਝੂਠੀ ਚੱਕੀ ਪੀਸੇ, ਅੰਤਮ ਹੋਏ ਦੋ ਫਾੜ। ਪ੍ਰਭ ਅਬਿਨਾਸ਼ੀ ਕਿਸੇ ਨਾ ਦਿਸੇ, ਨਿਹਕਲੰਕ ਨਰਾਇਣ ਨਰ, ਲੋਕਮਾਤ ਆਇਆ ਜਾਮਾ ਧਾਰ। ਗੁਰਮੁਖ ਸਾਚੇ ਸੰਤ ਜਨਾਂ ਆਪ ਬਣਾਏ ਸਾਚੇ ਲਾੜ। ਗੁਰਮੁਖਾਂ ਮੇਲ ਮਿਲਾਨ ਹੈ। ਜਿਸ ਮਿਲਿਆ ਹਰਿ ਭਗਵਾਨ ਹੈ। ਦਿਤਾ ਜੀਆ ਦਾਨ ਹੈ। ਝੁੱਲਿਆ ਨਾਮ ਨਿਸ਼ਾਨ ਹੈ। ਫਲਿਆ ਫੁੱਲਿਆ ਵਿਚ ਜਹਾਨ ਹੈ। ਪੂਰੇ ਤੋਲ ਤੁਲਿਆ, ਦੇਵੇ ਸਾਚਾ ਦਾਨ ਹੈ। ਗੁਰਮੁਖ ਸਾਚਾ ਮਿਟਾਏ ਆਵਣ ਜਾਣ, ਫਲ ਲਗਾਏ ਸਾਚੇ ਡਾਲ ਹੈ। ਕਲਜੁਗ ਫਲ ਅੰਤਮ ਹੁਲਿਆ, ਨਾ ਸਕੇ ਕੋਈ ਪਛਾਨ ਹੈ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਚੌਥੇ ਜੁਗ ਆਦਿ ਅੰਤ ਜੁਗਾਂ ਜੁਗੰਤ, ਕਰੇ ਖੇਲ ਸ੍ਰੀ ਭਗਵਾਨ ਹੈ। ਆਦਿ ਅੰਤ ਜੁਗਾ ਜੁਗੰਤ ਏਕਾ ਕਾਰ ਹੈ। ਤਿੰਨਾਂ ਲੋਆਂ ਪਾਵੇ ਸਾਰ ਹੈ। ਚੌਦਾਂ ਹੱਟਾਂ ਇਕ ਬਾਜ਼ਾਰ ਹੈ। ਸ੍ਰਿਸ਼ਟ ਸਬਾਈ ਹੋਈ ਰੰਡਾ, ਕਲਜੁਗ ਤੇਰੀ ਅੰਤਮ ਵਾਰ ਹੈ। ਚਾਰੋਂ ਕੁੰਟ ਚਲੇ ਚੰਡ ਪ੍ਰਚੰਡਾ, ਅਸ਼ਟਮਭੁਜ ਹੋਏ ਆਪ ਅਸਵਾਰ ਹੈ। ਧਰਮ ਰਾਏ ਦਰ ਖੋਲ੍ਹੇ ਕੁੰਡਾ, ਛੋਟਾ ਬਾਲਾ ਭੁਯੰਗ ਕੁਮਾਰ ਹੈ। ਲੱਖ ਚੁਰਾਸੀ ਕਲਜੁਗ ਜੀਵ ਅੰਤਮ ਹੋਇਆ ਲੰਗੜਾ ਲੂਲ੍ਹਾ ਟੁੰਡਾ, ਚੜ੍ਹਿਆ ਰਹੇ ਤਨ ਬੁਖ਼ਾਰ ਹੈ। ਮੌਤ ਲਾੜੀ ਵਿਚ ਮਾਤ ਆਈ, ਬੇਮੁਖਾਂ ਆਪਣੇ ਚੁੱਕੇ ਕੰਧੇ, ਪਾਣੀ ਦੇਵੇ ਉਤੋਂ ਵਾਰ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਪਰ ਅਪਾਰ ਹੈ। ਜੋਤ ਸਰੂਪੀ ਜਾਮਾ ਪਾਏ। ਕਲਜੁਗ ਕਿਸੇ ਦਿਸ ਨਾ ਆਏ। ਨੌਂ ਖੰਡ ਪ੍ਰਿਥਮੀ ਸਾਚੇ ਹਿੱਸੇ, ਸ਼ਬਦ ਸਰੂਪੀ ਰਿਹਾ ਕਰਾਏ। ਕਿਸੇ ਛਤਰ ਨਾ ਦਿਸੇ ਸੀਸੇ, ਰਾਜੇ ਰਾਣੇ ਖ਼ਾਕ ਰੁਲਾਏ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਸ਼ਬਦ ਜਣਾਏ। ਸ਼ਬਦ ਡੰਕ ਇਕ ਲਗਾਇੰਦਾ। ਰਾਜਾ ਰਾਣਾ ਸਰਨ ਲਿਆਇੰਦਾ। ਗਊ ਗਰੀਬ ਨਿਮਾਣਾ ਗਲੇ ਲਗਾਇੰਦਾ। ਆਪੇ ਵਰਤੇ ਆਪਣਾ ਭਾਣਾ, ਦੂਜਾ ਨਾ ਕੋਈ ਸਾਥ ਰਖਾਇੰਦਾ। ਤਣਦਾ ਰਹੇ ਸਾਚਾ ਤਾਣਾ, ਲੱਖ ਚੁਰਾਸੀ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਜੋਤ ਧਰ, ਆਪਣਾ ਖੇਲ ਕਰੇ ਭਗਵਾਨਾ। ਕਲਜੁਗ ਜੀਵ ਨਾ ਭੁੱਲ, ਅੰਤਮ ਵਾਰ ਹੈ। ਝੂਠੀ ਮਾਇਆ ਵਿਚ ਨਾ ਰੁਲ, ਨਾ ਕੋਈ ਪਾਵੇ ਸਾਰ ਹੈ। ਪੂਰੇ ਤੋਲ ਜਾਣਾ ਤੁਲ, ਏਕਾ ਸ਼ਬਦ ਨਾਮ ਅਧਾਰ ਹੈ। ਦਰਗਹਿ ਸਾਚੀ ਪਾਵੇ ਮੁੱਲ, ਨਾ ਹੋਵੇ ਕੋਈ ਉਧਾਰ ਹੈ। ਭਾਗ ਲਗਾਏ ਆਪਣੀ ਕੁਲ, ਪ੍ਰਗਟ ਹੋਏ ਵਿਚ ਸੰਸਾਰ ਹੈ। ਸਚ ਭੰਡਾਰਾ ਗਿਆ ਖੁਲ੍ਹ, ਪ੍ਰਗਟ ਹੋਇਆ ਹਰਿ ਗਿਰਧਾਰ ਹੈ। ਕੋਈ ਨਾ ਲੱਗੇ ਏਥੇ ਮੁੱਲ, ਚਰਨ ਪ੍ਰੀਤੀ ਇਕ ਵਿਹਾਰ ਹੈ। ਜੋ ਦਰ ਆਏ ਭੁਲ, ਬਖ਼ਸ਼ਣਹਾਰ ਹਰਿ ਕਰਤਾਰ ਹੈ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਅਪਰ ਅਪਾਰ ਹੈ। ਹਰਿ ਕਾ ਖੇਲ ਅਪਰ ਅਪਾਰਾ। ਆਦਿਨ ਅੰਤਾ ਜੋਤ ਸਰੂਪੀ ਭੇਵ ਭੇਖ ਨਿਆਰਾ। ਸਾਚਾ ਰਾਹ ਕਿਸੇ ਨਾ ਸੂਝੇ, ਬੇਮੁਖ ਰਹੇ ਝਖ ਮਾਰਾ। ਭੇਵ ਖੁਲ੍ਹਾਏ ਆਤਮ ਗੂਝੇ, ਦੇਵੇ ਦਰਸ ਅਗੰਮ ਅਪਾਰਾ। ਭੇਵ ਚੁਕਾਏ ਏਕਾ ਦੂਜੇ, ਏਕਾ ਬੰਨ੍ਹੇ ਸਾਚੀ ਧਾਰਾ। ਦਰਸ ਦਿਖਾਏ ਨੈਣ ਤੀਜੇ, ਲੋਇਣ ਖੋਲ੍ਹੇ ਹਰਿ ਕਰਤਾਰਾ। ਤਨ ਮਨ ਕਾਇਆ ਸੀਜੇ, ਅੰਮ੍ਰਿਤ ਵਰਖੇ ਠੰਡੀ ਠਾਰਾ। ਗੁਰਮੁਖ ਫੇਰ ਪਤੀਜੇ, ਪ੍ਰਗਟ ਹੋਏ ਹਰਿ ਨਿਰੰਕਾਰਾ। ਆਪਣਾ ਕਾਰਜ ਆਪੇ ਕੀਜੇ, ਨਾ ਮੰਗੇ ਕੋਈ ਸਹਾਰਾ। ਸਾਚਾ ਦਰਸ ਦਾਨ ਜਨ ਭਗਤਾਂ ਦੀਜੇ, ਆਏ ਚਲ ਦਵਾਰਾ। ਦਰਗਹਿ ਸਾਚੀ ਕਰੇ ਰੀਝੇ, ਆਪ ਚੜ੍ਹਾਏ ਸ਼ਬਦ ਘੋੜੇ ਕਰ ਸੋਲਾਂ ਸ਼ਿੰਗਾਰਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜੋਤ ਸਰੂਪੀ ਵਡਾ ਸ਼ਾਹੋ ਭੂਪ, ਖੇਲ ਅਪਰ ਅਪਾਰਾ। ਖੇਲ ਅਪਰ ਅਪਾਰ ਵਾਲੀ ਦੋ ਜਹਾਨਿਆ। ਕਿਆ ਕੋਈ ਜਾਣੇ ਜਾਣ ਪਛਾਣੇ, ਸ੍ਰਿਸ਼ਟ ਸਬਾਈ ਆਪੇ ਬਾਨੀਆ। ਗੁਰਮੁਖ ਵਿਰਲੇ ਆਪ ਚਲਾਏ ਆਪਣੇ ਭਾਣੇ, ਦੇਵੇ ਨਾਮ ਗੁਣਵੰਤ ਗੁਣ ਨਿਧਾਨੀਆ। ਆਪ ਭੁਲਾਏ ਰਾਜੇ ਰਾਣੇ, ਅੰਤਮ ਵੇਲੇ ਸਰਬ ਪਛਤਾਨੀਆ। ਸਾਚਾ ਮਾਣ ਗੁਰਮੁਖ ਵਿਰਲਾ ਪ੍ਰਭ ਦਰ ਪਾਏ, ਜਿਸ ਹੋਵੇ ਆਤਮ ਬ੍ਰਹਮ ਗਿਆਨੀਆ। ਸੋ ਜਨ ਹੋਏ ਸੁਘੜ ਸਿਆਣੇ, ਜਿਸ ਜਨ ਕਰੀ ਚਰਨ ਧੂੜ ਇਸ਼ਨਾਨਿਆ। ਆਪ ਚੜ੍ਹਾਏ ਸ਼ਬਦ ਬਬਾਣੇ, ਸਚ ਉਡਾਨ ਉਡਾਨਿਆ। ਗੁਰਮੁਖ ਸਾਚੇ ਏਕਾ ਰੰਗ ਰੰਗਾਨੇ, ਕਲਜੁਗ ਤੇਰਾ ਅੰਤ ਨਿਸ਼ਾਨਿਆ। ਦਰ ਘਰ ਏਕਾ ਸੇਵੇ, ਦੇਵੇ ਸਜਣ ਆਤਮ ਵਥ ਆਪ ਰਖਾਨਿਆ। ਬੇਮੁਖ ਹਰਿ ਲਾਏ ਡੰਨ, ਨਾ ਕਿਸੇ ਕੋਈ ਛੁਡਾਨਿਆ। ਕਲਜੁਗ ਅੰਤਮ ਹੋਏ ਅੰਧ, ਰਾਮ ਰਹੀਮ ਨਾ ਕਿਸੇ ਪਛਾਨਿਆ। ਪੰਚਾਂ ਤੱਤਾਂ ਲਾਈ ਅੱਗ, ਤਨ ਭਰਿਆ ਇਕ ਅਭਿਮਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸੱਚਾ ਨਾਮ ਨਿਧਾਨਿਆ। ਦੇਵੇ ਸੱਚਾ ਨਾਮ ਨਿਧਾਨਾ। ਵਾਲੀ ਦੋ ਜਹਾਨਾਂ ਹਰਿ ਭਗਵਾਨਾ। ਪ੍ਰਗਟ ਹੋਵੇ ਕ੍ਰਿਸ਼ਨਾ ਕਾਹਨਾ। ਜੋਤ ਸਰੂਪੀ ਪਹਿਰੇ ਬਾਣਾ। ਚਲੇ ਚਲਾਏ ਆਪਣੇ ਭਾਣਾ। ਇਕ ਚਲਾਏ ਸਤਿਜੁਗ ਸੋਹੰ ਸੱਚੀ ਬਾਨਾ। ਸਤਿਜੁਗ ਸਾਚੇ ਸ਼ਬਦ ਅਪਾਰ। ਸੋਹੰ ਚਲੇ ਵਿਚ ਸੰਸਾਰ। ਚਾਰ ਵਰਨਾਂ ਇਕ ਦਰ, ਰਾਓ ਰੰਕ ਨਾ ਕੋਇ ਵਿਚਾਰ। ਸਰਬ ਜੀਆਂ ਦਾ ਇਕ ਦਾਤਾਰ। ਏਕਾ ਜੋਤ ਲੱਖ ਚੁਰਾਸੀ ਪਸਰ ਪਸਾਰ। ਆਪ ਕਰਾਏ ਆਪਣੀ ਦਾਸੀ, ਨਾ ਕੋਈ ਦਿਸੇ ਹੋਰ ਦਵਾਰ। ਪ੍ਰਗਟ ਹੋਏ ਘਨਕਪੁਰ ਵਾਸੀ, ਖੇਲ ਕਰੇ ਅਪਰ ਅਪਾਰ। ਮੇਟ ਮਿਟਾਏ ਮਦਿਰਾ ਮਾਸੀ, ਕਲਜੁਗ ਤੇਰੀ ਅੰਤਮ ਵਾਰ। ਰਸਨਾ ਗਾਏ ਪੁਰਖ ਅਪਾਰ। ਮਾਨਸ ਜਨਮ ਕਰ ਰਹਿਰਾਸੀ, ਜਿਸ ਜਨ ਦੇਵੇ ਕਿਰਪਾ ਧਾਰ। ਬੇਮੁਖ ਦਰ ਦਰ ਘਰ ਘਰ ਕਰਨ ਹਾਸੀ, ਭੁੱਲਿਆ ਨਰ ਹਰਿ ਕਰਤਾਰ। ਗੁਰਮੁਖ ਸਾਚੇ ਸੰਤ ਜਨਾਂ, ਸਦਾ ਬਲ ਬਲ ਜਾਸੀ, ਆਤਮ ਜੋਤ ਸੱਚੀ ਪ੍ਰਕਾਸ਼ੀ, ਮਿਟਿਆ ਅੰਧ ਅੰਧਿਆਰ। ਭਰਮ ਭੁਲੇਖਾ ਦੂਰ ਕਰਾਸੀ, ਏਕਾ ਸ਼ਬਦ ਸਵਾਸ ਚਲਾਸੀ, ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰ। ਕਲਜੁਗ ਤੇਰਾ ਅੰਤਮ ਵੇਲਾ, ਨਾ ਕੋਈ ਬਣੇ ਸੱਜਣ ਸੁਹੇਲਾ, ਕਲਜੁਗ ਜੀਆਂ ਵਕਤ ਦੁਹੇਲਾ, ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰ। ਆਪਣੀ ਖੇਲ ਜਾਏ ਕਰ, ਆਪੇ ਗੁਰ ਆਪੇ ਚੇਲ। ਪ੍ਰਗਟ ਹੋਏ ਗੁਰ ਗੋਬਿੰਦ, ਸਰਨ ਲਗਾਏ ਵਾਲੀ ਹਿੰਦ, ਜੋਤ ਸਰੂਪੀ ਦਰਸ ਦਿਖਾਏ ਵਡ ਦਾਤਾ ਗੁਣੀ ਗਹਿੰਦ। ਭਰਮ ਭੁਲੇਖਾ ਦੂਰ ਕਰਾਏ, ਆਪ ਮਿਟਾਏ ਆਤਮ ਚਿੰਦ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣਾ ਖੇਲ ਆਪ ਰਚੰਦ। ਚਰਨ ਧੂੜ ਇਸ਼ਨਾਨ ਕਰਾਇੰਦਾ। ਦੁਰਮਤ ਮੈਲ ਕਿਰਪਾ ਕਰ, ਸਾਚਾ ਹਰਿ ਦੂਰ ਕਰਾਇੰਦਾ। ਅਠਸਠ ਤੀਰਥ ਰਹੀ ਫੈਲ, ਕਲਜੁਗ ਤੇਰਾ ਅੰਤਮ ਵੇਲਾ, ਸਾਚਾ ਮੇਘ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਜਗਤ ਲਗਾਇੰਦਾ। ਚਲੇ ਚਾਲ ਜਗਤ ਨਿਰਾਲੀ। ਪ੍ਰਗਟ ਹੋਵੇ ਦੋ ਜਹਾਨਾਂ ਵਾਲੀ। ਚਾਰ ਕੁੰਟ ਉਠ ਉਠ ਵੇਖੇ, ਘਰ ਘਰ ਦਿਸਣ ਖਾਲੀ। ਗੁਰਮੁਖ ਵਿਰਲਾ ਆਪੇ ਵੇਖੇ, ਫਲ ਲਗਾਏ ਸਾਚੀ ਡਾਲੀ। ਮਿਟਦੇ ਜਾਣ ਔਲੀਏ ਪੀਰ ਸ਼ੇਖ਼ੇ, ਕਲਜੁਗ ਤੇਰੀ ਘਟਾ ਕਾਲੀ। ਆਪ ਮਿਟਾਏ ਲਿਖੀ ਰੇਖੇ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਅਗਨੀ ਜੋਤ ਏਕਾ ਬਾਲੀ। ਭਗਤ ਵਛਲ ਗਿਰਧਾਰ ਦਇਆ ਕਮਾਇੰਦਾ। ਦੇਵੇ ਨਾਮ ਸ਼ਬਦ ਅਪਾਰ, ਰਿਦੇ ਵਸਾਇੰਦਾ। ਘਰ ਸਾਚੇ ਵਿਚ ਦੇਵੇ ਵਾੜ, ਗੁਰਮੁਖਾਂ ਸਾਚੀ ਬੂਝ ਬੁਝਾਇੰਦਾ। ਆਤਮ ਖੋਲ੍ਹੇ ਬੰਦ ਕਵਾੜ, ਮਾਇਆ ਪੜਦਾ ਪਾਇੰਦਾ। ਜੋਤ ਜਗਾਏ ਬਹੱਤਰ ਨਾੜ, ਸਾਚਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਮਾਰਗ ਪਾਇੰਦਾ। ਸਾਚੇ ਮਾਰਗ ਜੋ ਜਨ ਚਲੇ, ਪ੍ਰਭ ਅਬਿਨਾਸ਼ੀ ਸਾਚੇ ਹਰਿ ਛਤਰ ਛਾਇਆ ਹੇਠ ਪਲੇ, ਅੰਤਮ ਕਿਰਪਾ ਕਰ ਦਰਗਹਿ ਸਾਚੀ ਸਾਚੇ ਘਰ ਬਹਾਇੰਦਾ। ਆਪ ਵਸਾਏ ਸਾਚੇ ਦਰ ਆਪਣੇ ਇਕ ਮਹੱਲੇ। ਇਕ ਵਸਾਏ ਨਿਹਚਲ ਧਾਮ ਅਟੱਲੇ। ਦੂਜਾ ਨਾ ਕੋਈ ਵੜੇ, ਜੋਤੀ ਜੋਤ ਸਰੂਪ ਹਰਿ, ਫੜ ਫੜ ਸਾਚੇ ਸੰਤ ਜਨਾਂ, ਸਾਚਾ ਮਾਲ ਧਨ ਬੰਨ੍ਹਾਏ ਪੱਲੇ। ਬਖ਼ਸ਼ੇ ਨਾਮ ਖ਼ਜ਼ੀਨਾ। ਪ੍ਰਭ ਅਬਿਨਾਸ਼ੀ ਦਾਨਾ ਬੀਨਾ। ਗੁਰਮੁਖ ਵਿਰਲੇ ਰਸਨਾ ਚੀਨਾ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਮਾਲ ਧਨ, ਗੁਰਮੁਖਾਂ ਆਤਮ ਜਾਏ ਮੰਨ, ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ, ਆਪ ਆਪਣੇ ਘਰ ਬਹਾਇੰਦਾ। ਬੇੜਾ ਬੰਨ੍ਹੇ ਬੰਨ੍ਹਣਹਾਰਾ। ਘੜੇ ਭੰਨੇ ਭੰਨਣਹਾਰਾ। ਆਪੇ ਡੰਨੇ ਡੰਨਣਹਾਰਾ। ਸ਼ਬਦ ਸੁਣਾਏ ਕੰਨੇ, ਸਾਚਾ ਰਾਗ ਸੁਣਾਵਣਹਾਰਾ। ਸਾਚੀ ਜੋਤ ਜਗਾਏ ਤਨੇ, ਜੋਤੀ ਦੀਪ ਕਰੇ ਉਜਿਆਰਾ। ਆਪ ਵਸੇ ਨਾ ਕਿਸੇ ਛੱਪਰੀ ਛੰਨੇ, ਜੋਤ ਸਰੂਪੀ ਭੇਖ ਅਪਾਰਾ। ਭਗਤ ਜਨਾਂ ਹਰਿ ਬੇੜਾ ਬੰਨ੍ਹੇ, ਪ੍ਰਗਟ ਹੋਏ ਵਿਚ ਸੰਸਾਰਾ। ਆਦਿ ਅੰਤ ਜੁਗਾ ਜੁਗੰਤ, ਏਕਾ ਏਕ ਏਕੰਕਾਰਾ। ਗੁਰਮੁਖ ਸਾਚੇ ਸੰਤ ਜਨਾਂ, ਫੜ ਫੜ ਬਾਹੋਂ ਲਾਏ ਪਾਰ ਕਿਨਾਰਾ। ਮੇਲ ਮਿਲਾਏ ਸਾਚੇ ਸੰਤ, ਖਿਚ ਲਿਆਏ ਚਰਨ ਦਵਾਰਾ। ਆਪ ਬਣਾਏ ਸਾਚੀ ਬਣਤ, ਅੰਮ੍ਰਿਤ ਚਲੇ ਨਾਮ ਫੁਹਾਰਾ। ਪ੍ਰਭ ਦੀ ਮਹਿੰਮਾ ਬੜੀ ਅਗਣਤ, ਕਿਆ ਕੋਈ ਜਾਣੇ ਜੀਵ ਗਵਾਰਾ। ਏਕਾ ਜੋਤੀ ਆਦਿਨ ਅੰਤ, ਆਵੇ ਜਾਵੇ ਵਾਰੋ ਵਾਰਾ। ਆਪੇ ਪਕੜੇ ਦੇਵ ਦੰਤ, ਜਨ ਭਗਤਾਂ ਬਣੇ ਲਿਖਾਰਾ। ਸਾਚਾ ਸ਼ਬਦ ਸੁਣਾਏ ਛੰਤ, ਕਲਜੁਗ ਤੇਰੀ ਅੰਤਮ ਵਾਰਾ। ਗੁਰਮੁਖ ਵਿਰਲਾ ਮਾਨਸ ਜਨਮ ਜਾਏ ਜੀਤ, ਹਉਮੇ ਰੋਗ ਨਿਵਾਰਾ। ਲੱਖ ਚੁਰਾਸੀ ਹੋਏ ਭਸਮੰਤ, ਲੱਗੇ ਅਗਨੀ ਇਕ ਅਪਾਰਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਬਣੇ ਆਪ ਸਹਾਰਾ। ਜਨ ਭਗਤਾਂ ਹੋਏ ਸਹਾਈ ਦਇਆ ਕਮਾਇੰਦਾ। ਫੜ ਫੜ ਬਾਹੋਂ ਪਾਏ ਰਾਹੇ, ਜੂਠ ਝੂਠ ਨਸ਼ਟ ਕਰਾਇੰਦਾ। ਦਰਸ ਦਿਖਾਏ ਸੁਤਿਆਂ ਰਾਤੀ, ਫੜ ਫੜ ਬਾਹੋਂ ਰਾਤੀਂ ਉਠਾਇੰਦਾ। ਬੇਮੁਖ ਜੀਵ ਕਲਜੁਗ ਰੁੱਠਾ, ਪ੍ਰਭ ਅਬਿਨਾਸ਼ੀ ਦਿਸ ਨਾ ਆਇੰਦਾ। ਅੰਤਮ ਵੇਲੇ ਵੱਢੇ ਨੱਕ ਗੁੱਤਾ, ਨਾ ਕੋਈ ਸਹਾਰਾ ਅਖਵਾਇੰਦਾ। ਕਲਜੁਗ ਅੰਤਮ ਤੇਰੀ ਆਪ ਸੁਹਾਏ ਰੁੱਤਾ, ਪੂਰਨ ਭਗਵੰਤ ਜੋਤ ਸਰੂਪੀ ਜਾਮਾ ਪਾਇੰਦਾ। ਸਤਿਜੁਗ ਬਣਾਏ ਸਾਚੀ ਬਣਤ, ਸੱਚੀ ਧਾਰ ਜਗਤ ਚਲਾਇੰਦਾ। ਪ੍ਰਗਟ ਹੋਵੇ ਹਰਿ ਸਾਚਾ ਕੰਤ, ਨਿਹਕਲੰਕ ਨਰਾਇਣ ਨਰ ਅਵਤਾਰ ਸਾਚਾ ਲੇਖਾ ਆਪ ਗਿਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਆਪ ਸਮਾਇੰਦਾ। ਭਾਣਾ ਜਾਣੇ ਹਰਿ ਭਗਵੰਤਾ। ਜੋਤ ਸਰੂਪੀ ਆਦਿਨ ਅੰਤਾ। ਬਿਨ ਰੰਗ ਰੂਪੀ ਸਾਚਾ ਕੰਤਾ। ਭੁੱਲੇ ਹਰਿ ਵਡ ਵਡ ਸ਼ਾਹੋ ਭੂਪੀ, ਬਣ ਬਣ ਬੈਠੇ ਵਡ ਵਡ ਦੰਤਾ। ਨਾ ਕੋਈ ਜਾਣੇ ਸਤਿ ਸਰੂਪੀ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਵਿਚ ਰਹੰਤਾ। ਜਾਮਾ ਧਾਰੇ ਹਰਿ ਨਿਰੰਕਾਰਿਆ। ਕਲਜੁਗ ਤੇਰਾ ਵੇਖ ਭੇਖ, ਪਾਵੇ ਸਾਚੀ ਸਾਰਿਆ। ਬਣਦਾ ਜਾਏ ਝੂਠਾ ਲੇਖ, ਭੁੱਲੇ ਜੀਵ ਗਵਾਰਿਆ। ਲੱਖ ਚੁਰਾਸੀ ਨੇਤਰ ਲੈਣਾ ਪੇਖ, ਅੰਤਮ ਵੇਲੇ ਆਈ ਹਾਰਿਆ। ਜੋਤ ਸਰੂਪੀ ਜਾਮਾ ਧਾਰੇ ਖੁਲ੍ਹੇ ਰੱਖੇ ਕੇਸ, ਸਤਿਜੁਗ ਸਾਚਾ ਦਰ ਦਰਵੇਸ਼, ਏਕਾ ਏਕ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਅੰਤ ਨਾ ਪਾਰਾ ਵਾਰਿਆ। ਏਕਾ ਜੋਤ ਨੂਰੋ ਨੂਰ ਸਾਚੀ ਤੂਰ, ਸ਼ਬਦ ਅਗੰਮ ਅਪਾਰਿਆ। ਸਰਬ ਗੁਣਾਂ ਭਰਪੂਰ, ਬੇਮੁਖ ਜਾਨਣ ਦੂਰ, ਗੁਰਮੁਖਾਂ ਦਰ ਦਵਾਰ ਆਤਮ ਸੇਜਾ ਸਾਚੀ ਆਸਣ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾ ਰਿਹਾ। ਆਪਣਾ ਭੇਵ ਆਪੇ ਖੋਲ੍ਹੇ। ਪੂਰੇ ਤੋਲ ਸ੍ਰਿਸ਼ਟ ਸਬਾਈ ਤੋਲੇ। ਆਪ ਅਡੋਲ ਕਦੇ ਨਾ ਡੋਲੇ। ਹਰਿ ਅਭੁੱਲ ਜੋਤ ਸਰੂਪੀ ਸਾਚਾ ਬੋਲੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਪੜਦੇ ਆਪੇ ਖੋਲ੍ਹੇ। ਬੇਮੁਖਾਂ ਅੰਤਮ ਦੇਵੇ ਦੰਡ। ਘਰ ਘਰ ਰੋਵੇ ਨਾਰ ਰੰਡ। ਵੇਲੇ ਅੰਤਮ ਆਈ ਕੰਡ। ਮੇਟੀ ਜਾਏ ਜਗਤ ਪਖੰਡ। ਕੱਚੇ ਭੰਨੇ ਹਰਿ ਜੀ ਅੰਡ। ਤੋੜੇ ਆਤਮ ਸਰਬ ਘਮੰਡ। ਚਲੇ ਚੰਡ ਪ੍ਰਚੰਡ, ਆਪੇ ਪਾਵੇ ਸਾਚੀ ਵੰਡ। ਗੁਰਮੁਖਾਂ ਰੱਖੇ ਆਤਮ ਠੰਡ। ਸ਼ਬਦ ਬੰਨ੍ਹਾਏ ਸੱਚੀ ਗੰਢ। ਕਲਜੁਗ ਤੇਰੀ ਬਾਲ ਜਵਾਨੀ ਬਿਰਧ ਅਵਸਥਾ ਗਈ ਹੰਢ। ਨਿਹਕਲੰਕ ਕਲ ਜਾਮਾ ਪਾਇਆ, ਸ਼ਬਦ ਡੰਡਾ ਨਾਲ ਲਿਆਇਆ, ਸਾਚਾ ਕੰਡਾ ਇਕ ਵਖਾਇਆ, ਸੋਹੰ ਡੰਡਾ ਅੱਗੇ ਲਾਇਆ, ਲੱਖ ਚੁਰਾਸੀ ਕਰੇ ਖੰਡ ਖੰਡ। ਲੱਖ ਚੁਰਾਸੀ ਹਰਿ ਜੀ ਖੰਡੇ। ਅੰਤਮ ਵੇਲੇ ਵੱਢੇ ਗੰਢੇ। ਚਾਰੋਂ ਕੁੰਟ ਵੇਲੇ ਅੰਤ ਪਏ ਦੁਹਾਈ ਵਿਚ ਵਰਭੰਡੇ। ਨਾ ਕੋਈ ਸਕੇ ਕਿਸੇ ਛੁਡਾਈ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸੋਹੰ ਦਾਤ ਸਾਚੀ ਵੰਡੇ। ਸੋਹੰ ਵੰਡੇ ਸਾਚੀ ਦਾਤ ਨਾਮ ਅਪਾਰ ਹੈ। ਗੁਰਮੁਖ ਆਤਮ ਹੋਏ ਨਾ ਰੰਡੇ, ਮਿਲੇ ਮਾਣ ਵਿਚ ਵਰਭੰਡੇ, ਕਲਜੁਗ ਤੇਰੀ ਅੰਤਮ ਵਾਰ ਹੈ। ਆਪ ਚੜ੍ਹਾਏ ਸੋਹੰ ਸਾਚੇ ਡੰਡੇ, ਤਿੰਨਾਂ ਲੋਕਾਂ ਕਰੇ ਬਾਹਰ ਹੈ। ਕਰੇ ਖੇਲ ਹਰਿ ਵਿਚ ਬ੍ਰਹਿਮੰਡੇ, ਜੋਤ ਸਰੂਪੀ ਇਕ ਅਕਾਰ ਹੈ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਜਾਣੇ ਆਪਣੀ ਸਾਰ ਹੈ।