੧੧ ਜੇਠ ੨੦੧੧ ਬਿਕ੍ਰਮੀ ਸੁਰਜਨ ਸਿੰਘ ਦੇ ਗ੍ਰਹਿ ਪਿੰਡ ਭੁਚਰ ਜ਼ਿਲਾ ਅੰਮ੍ਰਿਤਸਰ
ਗੁਰਸਿਖ ਸਾਚਾ ਸਚ ਸਰਦਾਰ ਹੈ। ਜਿਸ ਕੀਆ ਕੰਤ ਪਿਆਰ ਹੈ। ਦੇਵੇ ਨਾਮ ਭਗਤ ਵਡਿਆਈ, ਸ਼ਬਦ ਸੱਚੀ ਧਾਰ ਹੈ। ਭਰਮ ਭੁਲੇਖਾ ਦੂਰ ਕਰਾਈ, ਨਾ ਕੋਈ ਰਹੇ ਮਨ ਵਿਚਾਰ ਹੈ। ਆਪ ਮਿਟਾਏ ਪਿਛਲੀ ਛਾਹੀ, ਲੇਖ ਲਿਖਾਏ ਅਪਰ ਅਪਾਰ ਹੈ। ਵੇਲੇ ਅੰਤਮ ਹੋਏ ਸਹਾਈ, ਬੰਧਨ ਬੰਧ ਆਪ ਕਟਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਜ ਪਤ ਪਤ ਲਜ ਆਪਣੇ ਹੱਥ ਰਖਾਈ, ਆਪੇ ਪਾਏ ਸਾਰ ਹੈ। ਆਪੇ ਰੱਖੇ ਆਪੇ ਮਾਰੇ। ਆਪੇ ਡੋਬੇ ਆਪੇ ਤਾਰੇ। ਦਰ ਦਵਾਰ ਸੋਈ ਸੋਭੇ, ਜਿਸ ਜਾਏ ਹਰਿ ਮੁਰਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਛੁਹਾਏ ਸਰ ਸਰੋਵਰ ਆਪ ਬਣਾਏ, ਕਲਜੁਗ ਕਿਰਪਾ ਕਰੇ ਹਰਿ ਗਿਰਧਾਰੇ। ਅਤਿ ਸਿਆਣਪ ਥੋਹੜੀ ਮਤ। ਬੇਮੁਖਾਂ ਪੱਲੇ ਬੱਧੀ ਪਾਪਾਂ ਗੱਠ। ਗੁਰਸਿਖ ਵਿਰਲਾ ਜਾਣੇ ਸੱਚਾ ਜਪ। ਪ੍ਰਭ ਅਬਿਨਾਸ਼ੀ ਆਪ ਵਖਾਣੇ, ਸਰਬ ਜੀਆਂ ਦੀ ਆਤਮ ਜਾਣੇ, ਪ੍ਰਗਟ ਹੋਏ ਜੋਤ ਪ੍ਰਤਖ। ਚਰਨ ਲਗਾਏ ਗਰੀਬ ਨਿਮਾਣੇ, ਗੁਰਮੁਖ ਸਾਚੇ ਬਾਲ ਅੰਞਾਣੇ, ਅੰਤਮ ਵੇਲੇ ਲਏ ਰੱਖ। ਬੇਮੁਖ ਹੋਏ ਬੇਮੁਹਾਣੇ। ਅੰਤਮ ਵੇਲੇ ਸਰਬ ਪਛਤਾਣੇ, ਕਲਜੁਗ ਜੀਵ ਅੰਧੇ ਕਾਣੇ, ਨਾ ਕੋਈ ਸੁਹੇਲਾ ਨਾ ਕੋਈ ਸੱਜਣ ਨਾ ਕੋਈ ਸੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘਰ ਭਾਗ ਲਗਾਏ, ਮੰਦਰ ਮਹੱਲ ਆਪ ਤਜਾਏ, ਬਣੇ ਸਖ। ਕੱਖਾਂ ਕੁੱਲੀ ਗੁਰਮੁਖ ਤੇਰੀ ਆਤਮ ਭਿਖੀ। ਚਰਨ ਪ੍ਰੀਤੀ ਸਾਚੀ ਸਿੱਖੀ, ਉਜਲ ਕਰਾਏ ਮਾਤ ਕੁੱਖੀ। ਝੂਠੀ ਅਗਨ ਜਗਤ ਦੁਖੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਦਾ ਰੱਖੇ ਸੁਖੀ। ਗੁਰਮੁਖ ਸਾਚੇ ਸੰਤ ਦੁਲਾਰੇ। ਦਰ ਘਰ ਸਾਚੇ ਭੋਗ ਲਗਾਏ। ਦਰਗਹਿ ਸਾਚੀ ਮਾਣ ਦਵਾਏ, ਸਾਚੇ ਲੇਖੇ ਆਪ ਚੁਕਾਏ ਕਾਇਆ ਰੱਖੇ ਸੁਖੀ। ਸੁਖੀ ਸੁਖ ਸੁਹੇਲਾ। ਮੀਤ ਰਾਮ ਇਕ ਅਕੇਲਾ। ਘਨਈਆ ਸ਼ਾਮ ਬੇਮੁਖਾਂ ਕਰੇ ਵਕਤ ਦੁਹੇਲਾ। ਕਲਜੁਗ ਡੋਬੇ ਨਈਆ ਰਾਮ, ਜਨ ਭਗਤਾਂ ਕਰਾਏ ਸਾਚਾ ਮੇਲਾ। ਪ੍ਰਗਟ ਜੋਤ ਦਰਸ ਦਿਖਈਆ ਰਾਮ, ਏਕਾ ਵਸੇ ਰੰਗ ਨਵੇਲਾ। ਸਾਚੇ ਰੰਗ ਰੰਗਈਆ ਰਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ ਗੁਣ ਨਿਧਾਨ, ਜਗਤ ਚਲਾਏ ਸਾਚੀ ਨਈਆ ਰਾਮ। ਜਗਤ ਨਈਆ ਜਾਣਾ ਚੜ੍ਹ। ਕਲਜੁਗ ਵਹਿਣ ਨਾ ਜਾਣਾ ਹੜ੍ਹ। ਪਾਪਾਂ ਵਹਿਣ ਆਪ ਰੁੜ੍ਹਾਏ, ਕੋਈ ਨਾ ਸਕੇ ਅੱਗੇ ਅੜ। ਨਿਹਕਲੰਕ ਪ੍ਰਗਟ ਜੋਤ ਦਇਆ ਕਮਾਏ, ਬਾਹੋਂ ਫੜ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ, ਗੁਣ ਨਿਧਾਨ ਜਗਤ ਧਰਾਏ ਸਾਚੀ ਨਈਆ, ਗੁਰਮੁਖ ਸਾਚੇ ਜਾਣੇ ਚੜ੍ਹ। ਸਾਚੀ ਪੌੜੀ ਸਚ ਅਸਥਾਨ। ਜਿਥੇ ਵਸੇ ਹਰਿ ਭਗਵਾਨ। ਨਾ ਕੋਈ ਦਿਸੇ ਹੋਰ ਨਿਸ਼ਾਨ। ਗੁਰਮੁਖਾਂ ਹਰਿ ਆਇਆ ਹਿੱਸੇ, ਪਹਿਲੀ ਵੰਡ ਪੰਚਮ ਜੇਠ ਕਰਾਨ। ਆਪ ਮਿਟਾਏ ਈਸਾ ਮੂਸਾ ਬੇਈਮਾਨ ਸ਼ੈਤਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਚਾ ਤੀਰ ਖਿਚੇ ਰਸਨਾ ਤੀਰ ਕਮਾਨ। ਗੁਰਮੁਖ ਸਾਚੇ ਬਾਲ ਅੰਞਾਣੇ। ਆਪ ਚਲਾਏ ਆਪਣੇ ਭਾਣੇ। ਦਰਗਹਿ ਸਾਚੀ ਮਾਣ ਦਵਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਇਕ ਰਖਾਏ ਚਰਨ ਪਿਆਰੇ। ਆਤਮ ਤਨ ਵੱਜੀ ਵਧਾਈ, ਪ੍ਰਭ ਪੂਰੇ ਦਇਆ ਕਮਾਈ। ਆਤਮ ਦਰ ਵੱਜੀ ਵਧਾਈ, ਮਿਲਿਆ ਮੇਲ ਗੁਰ ਸੰਗਤ ਭਾਈ। ਆਤਮ ਦਰ ਵੱਜੀ ਵਧਾਈ, ਦਰਸ਼ਨ ਦੀਆ ਦਰ ਘਰ ਸਾਚੇ ਮਾਹੀ। ਆਤਮ ਦਰ ਵੱਜੀ ਵਧਾਈ, ਗੁਰਮੁਖ ਗਊ ਗਰੀਬ ਨਿਮਾਣੇ ਜਗਤ ਨਿਤਾਣੇ, ਸਰਬ ਕੱਟਣ ਆਇਆ ਦੁੱਖਾਂ ਫਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇਵੇ ਨਾਮ ਨਿਸ਼ਾਨੀ, ਭੁੱਲੇ ਕੋਈ ਨਾਹੀਂ। ਕਲਜੁਗ ਮਾਇਆ ਭਰਮ ਨਾ ਭੁੱਲੇ। ਭਾਗ ਲਗਾਏ ਪ੍ਰਭ ਸਾਚੇ ਕੁੱਲੇ। ਦੇਵੇ ਦਾਤ ਹਰਿ ਸਚ ਵਸਤ ਅਨਮੋਲੇ। ਧੁਰਦਰਗਾਹੀ ਸਚ ਸੁਗਾਤ, ਸਦਾ ਭੰਡਾਰੇ ਖੁੱਲੇ। ਦੁੱਖਾਂ ਮਿਟੇ ਅੰਧੇਰੀ ਰਾਤ, ਸ਼ਬਦ ਸਰੂਪੀ ਪਵਣ ਝੁੱਲੇ। ਏਕਾ ਵੇਖੇ ਮਾਰ ਝਾਤ, ਗੁਰਮੁਖ ਸਾਚੇ ਕਲਜੁਗ ਵੇਲੇ ਅੰਤਮ ਅੰਤ, ਬੈਠਾ ਰਹੇ ਇਕ ਇਕਾਂਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭਾਗ ਲਗਾਏ ਦਇਆ ਕਮਾਏ, ਦਰ ਘਰ ਆਏ ਗੁਰਮੁਖ ਸਾਚਾ ਸਦਾ ਫਲੇ ਫੁਲੇ। ਫਲੇ ਫੁਲੇ ਵਿਚ ਜਹਾਨ। ਪੱਤ ਡਾਲ ਨਾ ਕੋਈ ਹੁੱਲੇ, ਪ੍ਰਭ ਸਾਚਾ ਬੀਜ ਬਿਜਾਨ। ਨਾ ਕੋਈ ਲਾਏ ਮੁੱਲੇ, ਚਰਨ ਪ੍ਰੀਤੀ ਏਕਾ ਮੰਗੇ ਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਆਪ ਬਣੇ ਬਾਨੀ, ਸ਼ਬਦ ਮਾਰੇ ਤੀਰ ਕਾਨੀ, ਵਾਲੀ ਦੋ ਜਹਾਨ। ਗਊ ਗਰੀਬ ਨਿਮਾਣਿਆਂ, ਪਾਵੇ ਸਾਰ ਬਖ਼ਸ਼ੇ ਚਰਨ ਧਿਆਨਿਆ। ਹੋਏ ਸਹਾਰਾ ਦੇਵੇ ਦੁਧ ਮਧਾਨਿਆ। ਅੰਤ ਨਾ ਪਾਰਾਵਾਰਾ, ਤੋਟ ਨਾ ਆਵੇ ਦਾਣਿਆਂ। ਪ੍ਰਭ ਭਰੇ ਪੂਰਾ ਭੰਡਾਰਾ, ਦੇਵੇ ਵਸਤ ਬਿਰਧ ਬਾਲ ਅੰਞਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇੜਾ ਬੰਨੇ ਲਾਏ, ਆਪੇ ਬਣੇ ਵੰਞ ਮੁਹਾਣਿਆ। ਖ਼ਿਮਾ ਗ਼ਰੀਬੀ ਚਾਕਰੀ, ਪ੍ਰਭ ਸਾਚੇ ਭਾਏ। ਨਿੰਦਕ ਦੁਸ਼ਟ ਸਾਕਤੀ, ਪ੍ਰਭ ਦਰ ਦੁਰਕਾਰੇ। ਗੁਰਮੁਖ ਵਿਰਲਾ ਪਾਕੀ ਪਾਕਤੀ, ਹਰਿ ਸਾਚਾ ਰਸਨਾ ਗਾਏ। ਕਲਜੁਗ ਸੋਈ ਆਤਮ ਜਾਗਤੀ, ਹਰਿ ਜੋਤੀ ਦੀਪਕ ਆਪ ਜਗਾਏ। ਸ੍ਰਿਸ਼ਟ ਸਬਾਈ ਦਰ ਦਰ ਭਾਗਤੀ, ਦਰ ਘਰ ਸਾਚੇ ਰਹਿਣ ਨਾ ਪਾਏ। ਗੁਰਮੁਖ ਆਤਮ ਏਕਾ ਵਰ ਸਾਚਾ ਮਾਂਗਤੀ, ਦੇ ਦਰਸ ਹਰਿ ਰਘੁਰਾਏ। ਮਿਲਿਆ ਮੇਲ ਅਲਖਣਾ ਲਾਖਤੀ, ਦਰ ਘਰ ਆਏ ਚਰਨ ਛੁਹਾਏ। ਪ੍ਰਭ ਸਾਚੇ ਭਾਵਤੀ, ਸਿੱਧਾ ਰਾਹ ਇਕ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਇਆ ਕਰ, ਅਠਾਰਾਂ ਸਿਧਾਂ ਨੌਂ ਨਿਧਾਂ ਆਪੇ ਵਸ ਕਰਾਏ। ਕਟੇ ਭੁੱਖ ਦਲਿਦ੍ਰ, ਉਪਜੇ ਸੁਖ ਘਰ ਭਰਪੂਰ। ਸੁੱਕਾ ਹਰਿਆ ਹੋਵੇ ਰੁਖ, ਵੇਲਾ ਨੇੜੇ ਨਾ ਜਾਣੋ ਦੂਰ। ਝੂਠੇ ਧੂੰਏ ਜੋ ਰਹੇ ਧੁਖ, ਪ੍ਰਭ ਵਿਚੋਂ ਕੱਢੇ ਗਰੂਰ। ਉਜਲ ਕਰਾਏ ਪ੍ਰਭ ਸਾਚਾ ਮੁਖ, ਨੇਤਰ ਨੈਣ ਮਸਤਕ ਦੇਵੇ ਸਾਚਾ ਨੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤੀ ਜੁਗਾ ਜੁਗੰਤੀ ਵਡ ਦਾਤਾ ਵਡ ਸੂਰ। ਵਡ ਸੂਰਾ ਵਰਿਆਮ ਹਰਿ, ਗੁਰਮੁਖਾਂ ਹਰਿਆ ਕਰਾਏ ਚਾਮ ਦਰ ਕੋਈ ਨਾ ਮੰਗੇ ਦਾਮ, ਹਰਿ ਪੂਰਨ ਸਾਚੀ ਆਸ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਦੇਵੇ ਗੁਰਮੁਖਾਂ ਸੁਖਾਲੇ ਸਵਾਸ ਕਰ। ਜੋਤ ਸਰੂਪੀ ਜਾਮਾ ਧਾਰੇ, ਅਚਰਜ ਖੇਲ ਵਰਤਾਵਣਿਓ। ਵੇਖ ਵਿਚਾਰੇ ਕਿਰਪਾ ਧਾਰੇ, ਬਾਸ਼ਕ ਪਕੜ ਲਿਆਵਣਿਓ। ਮੰਦਰਾਚਲ ਕਿੱਲੀ ਗੇੜਾ ਵਿਚ ਆਪ ਰਖਾਵਨਿਓ। ਸਚ ਸਵਾਣੀ ਸਾਚੇ ਪੀਹੜੇ ਬਹਿ ਕੇ ਨੇਤਰਾ ਚਾਰੋਂ ਤਰਫ ਪਾਵਨਿਓ। ਦੋਹਾਂ ਮੁਠਾਂ ਹਰਿ ਲਿਆ ਫੜ, ਸੱਜਾ ਖੱਬਾ ਖੱਬਾ ਸੱਜਾ ਵਾਹ ਵਾਹ ਫੇਰ ਚਲਾਵਨਿਓ। ਸੱਤ ਸਮੁੰਦਰ ਵੇਖੇ ਚੜ੍ਹ, ਕਿਰਪਾ ਨਿਧ ਡੂੰਘੇ ਵਹਿਣ ਬੰਨ੍ਹ ਲਗਾਵਣਿਓ। ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਆਪਣਾ ਆਪ ਵਰਤਾਵਣਿਓ। ਨੇਤਰਾ ਚਲੇ ਅਪਰ ਅਪਾਰ। ਮੰਦਰਾਚਲ ਖੜਾ ਵਿਚਕਾਰ। ਸੱਤ ਸਮੁੰਦਰ ਹਰਿ ਜੀ ਰਿੜਕੇ, ਸਾਚਾ ਮੱਖਣ ਲਏ ਨਿਕਾਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਅਵੱਲੜੀ ਚਲੇ ਚਾਲ। ਸਾਚੇ ਮੋਤੀ ਬਾਹਰ ਵਰੋਲੇ। ਸਾਗਰ ਸਿੰਧਾਂ ਪਾਣੀ ਖੌਲੇ। ਨਾ ਕੋਈ ਮਾਤਾ ਨਾ ਕੋਈ ਪਿਤਾ, ਨਾ ਕੋਈ ਧਰਾਈ ਬਿੰਦਾ, ਕਰੇ ਖੇਲ ਪੜਦੇ ਉਹਲੇ। ਜੋਤ ਸਰੂਪੀ ਹਰਿ ਮਰਗਿੰਦਾ, ਆਪਣਾ ਭਾਣਾ ਆਪ ਕਰਾਈ ਆਪ ਬਣਾਏ ਚਰਨ ਗੋਲੇ। ਲਛਮੀ ਤਨ ਸ਼ਿੰਗਾਰ ਸੋਲਾਂ ਪਹਿਨੇ, ਬਾਹਰ ਆਈ ਮੁਖੋਂ ਬੋਲੇ। ਜੋਤੀ ਜੋਤ ਸਰੂਪ ਹਰਿ, ਆਪ ਬਹਾਏ ਆਪਣੇ ਸਾਚੇ ਡੋਲੇ, ਸਾਚਾ ਰਤਨ ਹੋਇਆ ਜਾਹਰ। ਲਛਮੀ ਨਿਕਲੀ ਸਮੁੰਦਰ ਬਾਹਰ। ਸੋਲਾਂ ਪਹਿਨੇ ਤਨ ਸ਼ਿੰਗਾਰ। ਹੱਥ ਕਵਲ ਲਾਲ ਗੁਲਾਲੜਾ ਖਿੜੀ ਸੱਚੀ ਗੁਲਜ਼ਾਰ। ਗੁਰ ਚਰਨ ਪ੍ਰੀਤੀ ਸਾਚਾ ਰਹਿਣ ਸਾਚਾ ਸਹਿਣ, ਦਰਸ ਨੈਣ ਮੁਧਾਰੇ। ਲਛਮੀ ਵਸੇ ਘਰ ਨਰ ਨਰਾਇਣ, ਜੋਤੀ ਜੋਤ ਸਰੂਪ ਹਰਿ, ਆਪ ਕਰਾਏ ਇਕ ਸਹਾਰੇ। ਲਛਮੀ ਆਈ ਸਚ ਦਰਬਾਰੇ। ਏਕਾ ਵੇਖੇ ਹਰਿ ਭਤਾਰੇ। ਸੁਲੱਖਣੀ ਸਾਚੀ ਨਾਰ, ਦੋਏ ਜੋੜ ਕਰੇ ਚਰਨ ਨਿਮਸਕਾਰੇ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਚਰਨ ਪ੍ਰੀਤੀ ਦੇ ਦੇ ਵਰ, ਮੈਂ ਰਹਾਂ ਦਰ ਭਿਖਾਰੇ। ਜੋਤੀ ਜੋਤ ਸਰੂਪ ਹਰਿ, ਆਪ ਵਖਾਇਆ ਸਾਚਾ ਘਰ ਜਿਥੇ ਵਸਿਆ ਹਰਿ ਕਰਤਾਰੇ। ਪੂਰਨ ਕਿਰਪਾ ਹਰਿ ਕਰਾਈ। ਸਾਚੀ ਸੇਵਾ ਚਰਨ ਲਾਈ। ਦੂਸਰ ਕੋਈ ਨਾ ਵੇਖ ਵਖਾਈ। ਏਕਾ ਏਕ ਹਰਿ ਜਗਦੀਸ਼ਰ, ਆਤਮ ਲਿਵ ਸਚ ਟਿਕਾਈ। ਜੋਤੀ ਜੋਤ ਸਰੂਪ ਹਰਿ, ਸਾਚੀ ਬਖ਼ਸ਼ੀ ਸੇਵਾ ਚਰਨ ਝਸਣ ਲਾਈ। ਚਰਨ ਝਸੇ ਕਰ ਪਿਆਰ। ਖਿੜ ਖਿੜ ਹੱਸੇ ਹਰਿ ਦਵਾਰ। ਨੈਣ ਅਣਿਯਾਲੇ ਤੀਰ ਕਸੇ, ਆਪਣੀਆਂ ਭੁਜਾਂ ਪਸਾਰ। ਪ੍ਰਭ ਅਬਿਨਾਸ਼ੀ ਨਾ ਆਏ ਵਸੇ, ਨਾ ਸੁੱਤਾ ਪੈਰ ਪਸਾਰ। ਏਕਾ ਰਾਹ ਹਰਿ ਜੀ ਸਾਚਾ ਦੱਸੇ, ਆਲਸ ਨਿੰਦਰਾ ਨਹੀਂ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਰਹੇ ਦਾਤਾਰ। ਵਧਿਆ ਮਾਣ ਹੋਇਆ ਹੰਕਾਰ। ਲੱਛਮੀ ਆਤਮ ਕਰੇ ਵਿਚਾਰ। ਚਰਨ ਝਸਾਂ ਹਿਰਦੇ ਵਸਾਂ, ਸੇਵਾ ਕਰ ਅਪਰ ਅਪਾਰ। ਹੌਲੀ ਹੌਲੀ ਤਲੀਆਂ ਮਸਾਂ, ਨਾ ਪਾਵਾਂ ਡਾਹਢਾ ਭਾਰ। ਨੈਣ ਨਿਰਾਲੇ ਤੀਰ ਕਸਾਂ, ਮਾਰਾਂ ਖਿੱਚ ਸੱਚੀ ਸਰਕਾਰ। ਸਚ ਪ੍ਰੀਤਮ ਸਦ ਹਿਰਦੇ ਵਸਾਂ, ਨਾ ਹੋਵਾਂ ਕਦੀ ਬਾਹਰ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਰਿਹਾ ਕਰ। ਕੋਈ ਨਾ ਜਾਣੇ ਪ੍ਰਭ ਕੀ ਸਾਰ। ਚਰਨ ਝਸੇ ਖ਼ੁਸ਼ੀ ਮਨਾਏ। ਹਿਰਦੇ ਵਸੇ ਪ੍ਰਭ ਅਬਿਨਾਸ਼ੀ, ਸੁਖ ਆਸਣ ਗੂੜ੍ਹੀ ਨੀਂਦ ਸਵਾਏ। ਪ੍ਰੇਮ ਕਟਾਰੀ ਸਾਚੀ ਕਸੇ, ਝੂਠੇ ਪੜਦੇ ਲਾਹੇ। ਜੋਤੀ ਜੋਤ ਸਰੂਪ ਹਰਿ, ਏਕਾ ਬਚਨ ਸਾਚਾ ਦੱਸੇ, ਨਾ ਭੁੱਲੇ ਨਾ ਕੋਈ ਭੁਲਾਏ। ਹਰਿ ਜੀ ਸਾਚੇ ਹੁਕਮ ਸੁਣਾਇਆ। ਆਲਸ ਨਿੰਦਰਾ ਨਾ ਮੋਹੇ ਭਾਇਆ। ਦਰ ਘਰ ਸਾਚੇ ਕਦੇ ਨਾ ਵੱਜੇ ਜੰਦਰਾ, ਅੱਠੇ ਪਹਿਰ ਹਰਿ ਖੁਲ੍ਹਾਇਆ। ਭੇਵ ਨਾ ਜਾਣੇ ਕੋਈ ਸੁਰਪਤ ਰਾਜੇ ਇੰਦਰਾ, ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਦਏ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਭੇਵ ਅਭੇਦਾ ਅਛਲ ਅਛਲਾ ਵਲ ਛਲ ਕਰ ਆਪ ਭੁਲਾਇਆ। ਸਾਚਾ ਕੀਆ ਤਨ ਸ਼ਿੰਗਾਰ ਹੈ। ਮੋਹਣੀ ਰੂਪ ਹਰਿ ਅਪਾਰ ਹੈ। ਸੁਰ ਅਸੁਰ ਦੋਵੇਂ ਖੜ੍ਹੇ ਹਰਿ ਦਵਾਰ ਹੈ। ਧੁਰਦਰਗਾਹੀ ਆਇਆ ਤੁਰ, ਜਨ ਭਗਤਾਂ ਵੰਡੇ ਭਾਰ ਹੈ। ਜੋਤੀ ਜੋਤ ਸਰੂਪ ਹਰਿ, ਦੇਵੇ ਸ਼ਬਦ ਅਧਾਰ ਹੈ। ਫੂਲਨ ਮਾਲਾ ਸੀਸ ਗੁੰਦਾਇਆ। ਚੁਣ ਚੁਣ ਕਲੀਆਂ ਹਾਰ ਬਣਾਇਆ। ਸੋਹਣੀ ਮਾਲਣ ਹੱਥ ਲਗਾਇਆ। ਬਣੇ ਸਾਚੀ ਨਿਤ ਦਲਾਲਣ, ਸੁਹਾਗੀ ਕੰਤ ਜਿਸ ਵਖਾਇਆ। ਜਗਤ ਚਲੇ ਚਾਲ ਨਿਰਾਲਨ, ਰੰਗ ਰੰਗੀਲੇ ਸਾਚੇ ਮਾਧਵ, ਆਪਣਾ ਭੇਸ ਵਟਾਇਆ। ਜਗੀ ਜੋਤ ਇਕ ਅਕਾਲਣ, ਸ੍ਰਿਸ਼ਟ ਸਬਾਈ ਬਣੇ ਪਾਲਣ, ਫਤਿਹ ਡੰਕ ਵਜਾਇਆ। ਗੁਰਮੁਖਾਂ ਉਠ ਉਠ ਜਾਏ ਭਾਲਣ, ਬਣੀ ਰਹੇ ਸਦਾ ਰਖਵਾਲਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚੀ ਕਾਰੇ ਲਾਇਆ। ਤਨ ਮਨ ਸੋਹਣਾ ਆਪ ਸ਼ਿੰਗਾਰਿਆ। ਆਪਣਾ ਆਪਾ ਉਤੋਂ ਵਾਰਿਆ। ਕਲਜੁਗ ਤੇਰਾ ਵਧਿਆ ਪਾਪਾ, ਅੰਮ੍ਰਿਤ ਆਤਮ ਦੇਵੇ ਠੰਡੀ ਧਾਰਿਆ। ਆਪੇ ਪਿਤਾ ਆਪੇ ਮਾਤਾ, ਭੈਣ ਭਾਈ ਨਾ ਪੂਤ ਕੋਈ ਰਖਾ ਰਿਹਾ। ਨਾ ਕੋਈ ਪੁੱਛੇ ਜਾਤਾਂ ਪਾਤਾਂ, ਊਚ ਨੀਚ ਰਾਓ ਰੰਕ ਏਕਾ ਧਾਮ ਵਸਾ ਰਿਹਾ। ਕਲਜੁਗ ਤੇਰਾ ਵੰਡਣ ਆਇਆ ਅੰਤਮ ਖਾਤਾ। ਸੋਹਣੀ ਵੰਡ ਕਰਾ ਹਿਰਾ। ਮਿਟਦੀ ਜਾਏ ਰੈਣ ਅੰਧੇਰੀ ਰਾਤਾ, ਅੰਧ ਅੰਧੇਰ ਦੂਰ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਪੜਦੇ ਖੋਲ੍ਹ, ਵਿਚੋਂ ਹਰਿ ਜੀ ਬੋਲ, ਆਪਣਾ ਭੇਵ ਚੁਕਾ ਰਿਹਾ। ਸ਼ਬਦ ਸਾਚੇ ਤਨ ਸ਼ਿੰਗਾਰੇ। ਗਲ ਪਾਏ ਸਾਚੇ ਹਾਰੇ। ਗੁਰਮੁਖ ਸਾਚੇ ਸੰਤ ਪਿਆਰੇ। ਕੰਧੇ ਲਟਕਣ ਗੁਰਮੁਖ ਸਾਚੇ ਸੰਤ ਪਿਆਰੇ। ਪ੍ਰਗਟ ਜੋਤ ਵਿਚ ਮਾਤ ਉਠਾਏ ਆਪ ਸਾਰਾ ਭਾਰੇ। ਜੋਤੀ ਜੋਤ ਸਰੂਪ ਹਰਿ, ਜੋਤ ਸਰੂਪੀ ਜਾਮਾ ਧਰ, ਸੋਲਾਂ ਸ਼ਿੰਗਾਰੀ ਵੇਸ ਕਰ, ਗੁਰਮੁਖਾਂ ਆਇਆ ਚਲ ਦਵਾਰੇ। ਨਾਲ ਸ਼ਬਦ ਕੰਘੀ ਪੱਟੀ। ਸਾਚਾ ਨਾਮ ਸਾਚੀ ਹੱਟੀ। ਕਾਇਆ ਮਾਟੀ ਜੋਤ ਲਟੀ। ਜੋਤੀ ਜੋਤ ਸਰੂਪ ਹਰਿ, ਸੋਹਣਾ ਕੀਆ ਤਨ ਸ਼ਿੰਗਾਰ, ਸ੍ਰਿਸ਼ਟ ਸਬਾਈ ਸਾਰੀ ਫਟੀ। ਪ੍ਰਭ ਸਾਚਾ ਪਹਿਨੇ ਚੀਰੇ। ਹੱਥੀਂ ਲਟਕਣ ਪ੍ਰਭ ਅਬਿਨਾਸ਼ੀ ਸਚ ਕਲੀਰੇ। ਆਪਣੇ ਭਾਣੇ ਆਪ ਚਲਾਏ, ਨਾਲ ਚਲਦਾ ਜਾਏ ਧੀਰੇ ਧੀਰੇ। ਗੁਰਮੁਖ ਸਾਚੇ ਫੜ ਫੜ ਬਾਹੋਂ ਨਾਲ ਰਲਾਏ, ਆਪ ਬਣਾਏ ਇਕ ਦੂਜੇ ਦੇ ਸਾਚੇ ਵੀਰੇ। ਕਟਦਾ ਜਾਏ ਜਮ ਕੇ ਫਾਹੇ, ਦਰਗਹਿ ਸਾਚੀ ਮਾਣ ਦਵਾਏ, ਆਪ ਪਿਆਏ ਅੰਮ੍ਰਿਤ ਸਾਚਾ ਸੀਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹਣਾ ਤਨ ਸ਼ਿੰਗਾਰ ਕਰ, ਕਲਜੁਗ ਤੇਰਾ ਅੰਤ ਵਿਹਾਰ ਕਰ, ਕਰੇ ਖੇਲ ਵਡ ਗੁਣੀ ਗਹੀਰੇ। ਹੱਥੀਂ ਪਾਏ ਛਾਪਾਂ ਛੱਲੇ। ਕਲਜੁਗ ਤੇਰੀ ਸਾਇਆ ਢਲੇ। ਗੁਰਮੁਖ ਸਾਚਾ ਪ੍ਰਭ ਅਬਿਨਾਸ਼ੀ ਤੇਰੀ ਛਤਰ ਛਾਇਆ ਹੇਠ ਪਲੇ। ਸਾਚੇ ਰੰਗ ਆਪ ਵਸਾਇਆ, ਆਪ ਵਸਾਏ ਸਚ ਮਹੱਲੇ। ਫੜ ਫੜ ਬਾਹੋਂ ਚਰਨ ਲਗਾਇਆ, ਸੋਹਣਾ ਸੱਚਾ ਬਾਗ਼ ਲਗਾਇਆ, ਧਰਤ ਮਾਤ ਹਰਿ ਆਪ ਉਪਜਾਇਆ, ਜਿਉਂ ਹੁਕਮ ਸੁਣਾਇਆ ਡੱਲੇ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਆਪਣੇ ਘਰ, ਮਾਤਲੋਕ ਚਲੇ ਚਾਲ ਅਵੱਲੇ। ਉਠ ਡੱਲੇ ਵੇਖ ਵਿਚਾਰ। ਉਚੇ ਟਿੱਲੇ ਖਿੜੀ ਗੁਲਜ਼ਾਰ। ਨਾ ਕੋਈ ਜਾਣੇ ਬਣ ਕਰੀਰ ਝਾੜ। ਨਾ ਕੋਈ ਵੇਖੇ ਜੰਗਲ ਜੂਹ ਉਜਾੜ ਪਹਾੜ। ਸਾਚੀ ਦਇਆ ਹਰਿ ਕਮਾਏ, ਗੁਰ ਗੋਬਿੰਦ ਇਹ ਬਚਨ ਲਿਖਾਏ, ਸੋਹਣੀ ਖਿੜੀ ਜਗਤ ਗੁਲਜ਼ਾਰ। ਡੱਲਾ ਕਰ ਨਿਮਸਕਾਰ। ਅੱਗੋਂ ਕਹੇ ਹਰਿ ਦਾਤਾਰ। ਬਾਲੂ ਰੇਤ ਏਥੇ ਉਡੇ, ਵਗੇ ਅੰਧੇਰ ਅੰਧ ਅੰਧਿਆਰ। ਜੋਤੀ ਜੋਤ ਸਰੂਪ ਹਰਿ, ਸਾਚਾ ਹੁਕਮ ਫੇਰ ਸੁਣਾਵੇ, ਦਇਆ ਕਮਾਏ, ਨਿਹਕਲੰਕ ਕਲ ਜਾਮਾ ਪਾਵੇ, ਗੁਰਮੁਖ ਸਾਚੇ ਸੰਤ ਜਨਾਂ ਖਿੜੀ ਸੱਚੀ ਗੁਲਜ਼ਾਰ।
