੮ ਜੇਠ ੨੦੧੧ ਬਿਕ੍ਰਮੀ ਹੀਰਾ ਘਾਟ ਨਹਿਰ ਦੇ ਕੰਢੇ ਘਵਿੰਡ ਵਾਲੇ ਖੇਤਾਂ ਵਿਚ (ਕਲਸੀਂ)
(ਇਹ ਲਿਖਤ ਬਾਬਾ ਮਨੀ ਸਿੰਘ ਦੇ ਪਰਥਾਏ ਅਤੇ ਸ੍ਰ ਸਰੂਪ ਸਿੰਘ ਦੀ ਕਾਕੀ ਅਮਰਜੀਤ ਦੀ ਦੇਹ ਛੁਡਾਉਣ ਦੇ ਨਵਿਤ ਸਾਰੀ ਸੰਗਤ ਦੇ ਸੌਂ ਜਾਣ ਤੋਂ ਬਾਅਦ ਸਤਿਗੁਰਾਂ ਆਪ ਇਕਲਿਆਂ ਬੈਠ ਕੇ ਲਿਖੀ ਸੀ)
ਆਪੇ ਦੁੱਧ ਆਪੇ ਪਾਣੀ। ਆਪੇ ਸ਼ਬਦ ਆਪੇ ਬਾਣੀ। ਆਪੇ ਰਾਜਾ ਆਪੇ ਰਾਣੀ। ਆਪੇ ਵੇਦ ਆਪ ਪੁਰਾਨੀ। ਆਪੇ ਜਾਣੇ ਅੰਜੀਲ ਕੁਰਾਨੀ। ਆਪੇ ਆਪ ਸ਼ਾਹ ਸੁਲਤਾਨੀ। ਆਪੇ ਆਪ ਵਾਲੀ ਦੋ ਜਹਾਨੀ। ਆਪੇ ਆਪ ਜੋਤ ਸਰੂਪ ਹਰਿ ਦੇਵਣ ਆਇਆ ਮਾਤਲੋਕ ਸੱਚੀ ਨਿਸ਼ਾਨੀ। ਆਪੇ ਦੁੱਧ ਆਪੇ ਹਰਿ ਪਾਣੀਆ। ਦੋਹਾਂ ਏਕਾ ਮੇਲ ਮਿਲਾਨੀਆ। ਸ਼ਬਦ ਪਾਏ ਵਿਚ ਮਧਾਨੀਆ। ਰਿੜਕਣ ਆਇਆ ਬਣ ਸਵਾਣੀਆ। ਮੇਲ ਮਿਲਾਇਆ ਹਾਣੀ ਹਾਣੀਆ। ਅਚਰਜ ਖੇਲ ਵਰਤਾਇਆ, ਸੰਤ ਮਨੀ ਸਿੰਘ ਤੇਰਾ ਜਾਣਿਆ। ਨਿਹਕਲੰਕ ਕਲ ਜਾਮਾ ਪਾਇਆ, ਮਿਟਾਏ ਬਾਣੀ ਖਾਣੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਲੱਖ ਚੁਰਾਸੀ ਤੇਰੀ ਕਾਣੀਆ। ਪਾਣੀ ਦੁੱਧ ਆਪ ਵਿਰੋਲੇ। ਜੋਤ ਸਰੂਪੀ ਸਾਚਾ ਪੂਰਾ ਤੋਲ ਤੋਲੇ। ਵਡਾ ਸ਼ਾਹੋ ਹਰਿ ਵਡਾ ਭੂਪ, ਜਨ ਭਗਤਾਂ ਦੇਵੇ ਸ਼ਬਦ ਝਕੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਅਸ਼ਟਮ ਜੇਠ ਤੈਨੂੰ ਆਪ ਚੜ੍ਹਾਣ ਆਇਆ ਸ਼ਬਦ ਸਰੂਪੀ ਸਾਚੇ ਡੋਲੇ। ਸਾਚਾ ਡੋਲਾ ਕਰ ਤਿਆਰ। ਨਿਹਕਲੰਕ ਨਰ ਅਵਤਾਰ। ਚੁੱਕ ਲਿਆਇਆ ਬਣ ਕੁਹਾਰ। ਮਾਤਲੋਕ ਹਰਿ ਲਏ ਅਵਤਾਰ। ਅਸ਼ਟਮ ਜੇਠ ਕਰੇ ਅਸਵਾਰ। ਗੁਰ ਸੰਗਤ ਸਾਰੀ ਹੋ ਤਿਆਰ। ਆਪੇ ਲਾਏ ਤਨ ਸ਼ਿੰਗਾਰ। ਕਾਇਆ ਕਰੇ ਠੰਡੀ ਠਾਰ। ਉਤੋਂ ਪਾਣੀ ਦੇਵੇ ਵਾਰ। ਦੁੱਧ ਵਹਾਏ ਸੀਤਲ ਧਾਰ। ਜਗੇ ਜੋਤ ਅਗੰਮ ਅਪਾਰ। ਸਤਿਜੁਗ ਤੇਰੀ ਬੰਨ੍ਹੇ ਧਾਰ। ਸੰਤ ਮਨੀ ਸਿੰਘ ਤੇਰੀ ਕਰੇ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋ ਕਰਨ ਆਇਆ ਆਪ ਆਪਣੇ ਨਾਲ ਤੈਨੂੰ ਮਾਤ ਤਿਆਰ। ਉਠ ਸੰਤ ਕਰ ਤਿਆਰੀ। ਤੇਰੀ ਆਈ ਅੰਤਮ ਵਾਰੀ। ਲਿਖਿਆ ਲੇਖ ਬਣ ਲਿਖਾਰੀ। ਵਾਸੀ ਪੁਰੀ ਘਨਕ ਪ੍ਰਗਟ ਜੋਤ ਆਇਆ ਚਲ ਦਵਾਰੀ। ਸ਼ਬਦ ਵਜਾਏ ਤੇਰਾ ਡੰਕ, ਚਾਰ ਕੁੰਟ ਹੋਕਾ ਦੇਵੇ ਅਵਾਜਾਂ ਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਸ਼ਟਮ ਜੇਠ ਤੇਰੀ ਪਾਏ ਕੀਮਤ ਸਾਰੀ। ਚਿੱਟਾ ਦੁੱਧ ਅੰਮ੍ਰਿਤ ਧਾਰ ਹੈ। ਨਿਰਮਲ ਕਰੇ ਬੁਧ, ਕਿਰਪਾ ਕਰੇ ਅਪਰ ਅਪਾਰ ਹੈ। ਕਾਰਜ ਕਰੇ ਸਿਧ, ਬਣ ਆਇਆ ਹਰਿ ਭਿਖਾਰ ਹੈ। ਚਿੱਟੇ ਅਸਵ ਮਾਰ ਛਾਲ ਚੜ੍ਹਿਆ ਕੁੱਦ, ਜੋਤ ਸਰੂਪੀ ਖੇਲ ਅਪਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਗੀ ਧਰ ਅਵਤਾਰ ਹੈ। ਅੰਮ੍ਰਿਤ ਜਲ ਠੰਡਾ ਸੀਰ। ਗੁਰਸਿਖਾਂ ਕਟਣ ਆਇਆ ਭੀੜ। ਕਲਜੁਗ ਤੇਰੇ ਅੰਤਮ ਵੇਲੇ ਬੰਨ੍ਹਣ ਆਇਆ ਸਾਚਾ ਬੀੜ। ਸੰਤ ਮਨੀ ਸਿੰਘ ਗੁਰਸਿਖ ਤੇਰੇ ਸਾਚੇ ਸਾਕ ਸੱਜਣ ਸੁਹੇਲੇ ਇਕ ਦੂਜੇ ਦੇ ਬਣ ਜਾਣ ਵੀਰ। ਅਸ਼ਟਮ ਜੇਠ ਕਰੇ ਮੇਲੇ, ਮਾਇਆ ਰਾਣੀ ਲਾਹੇ ਚੀਰ। ਖੇਲ ਵਰਤਾਏ ਜੋਤ ਜਗਾਏ ਆਪੇ ਬਣੇ ਗੁਰ ਚੇਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਚਲਾਏ ਸ਼ਬਦ ਤੀਰ। ਪ੍ਰਭ ਅਬਿਨਾਸ਼ੀ ਨੇਤਰ ਖੋਲ੍ਹੇ। ਸੰਤ ਮਨੀ ਸਿੰਘ ਤੇਰੀ ਆਤਮ ਬੋਲੇ। ਆਪਣੀ ਕਾਇਆ ਹਰਿ ਤਜਾਈ, ਜੋਤ ਸਰੂਪੀ ਖੇਲ ਰਚਾਈ, ਵਡ ਸ਼ਾਹੋ ਭੂਪੀ ਦਿਸ ਕਿਸੇ ਨਾ ਆਈ, ਸਾਚੀ ਜੋਤ ਜਗਾਏ ਤੇਰੀ ਸਾਚੀ ਕਾਇਆ ਚੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਅਗਲਾ ਪਿਛਲਾ ਲਹਿਣਾ ਦੇਣਾ ਸਾਚਾ ਭੇਵ ਖੋਲ੍ਹੇ। ਗੁਰ ਸੰਗਤ ਗੁਰ ਇਕ ਬਣਾਈਆ। ਦੋਹਾਂ ਵਿਚ ਭੇਵ ਨਾ ਰਾਈਆ। ਏਕਾ ਸ਼ਬਦ ਸਰਬ ਜਣਾਈਆ। ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਧਾਰ ਹਰਿ ਰਖਾਈਆ। ਏਕਾ ਕਾਰ ਦਏ ਕਰਾਈਆ। ਚਰਨ ਪਿਆਰ ਫੇਰ ਵਧਾਈਆ। ਵਿਚ ਸੰਸਾਰ ਦਏ ਵਡਿਆਈਆ। ਸੁਖੀ ਰੱਖੇ ਨਰ ਨਾਰ, ਜੋ ਸਰਨਾਈ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਬੇਪਰਵਾਹੀਆ। ਅੰਮ੍ਰਿਤ ਧਾਰ ਸਹਿਜ ਸੁਖ ਧਾਰੀ। ਪ੍ਰਭ ਦੇਵੇ ਕਰ ਪਿਆਰ, ਜਨ ਆਏ ਬਣ ਭਿਖਾਰੀ। ਆਪਾ ਆਪ ਦੇਵੇ ਉਤੋਂ ਵਾਰ, ਗੁਰ ਸੰਗਤ ਮਾਣ ਦਵਾਏ ਵਡ ਦਾਤਾ ਵਿਚ ਸੰਸਾਰੀ। ਮਾਣ ਤਾਣ ਜਗਤ ਰਖਾਏ, ਹਰਿ ਸ਼ਾਹੋ ਵਡਾ ਸਿਕਦਾਰੀ। ਏਕਾ ਆਣ ਸਰਬ ਜਣਾਏ, ਨਿਹਕਲੰਕ ਚਰਨ ਦਵਾਰੀ। ਸ਼ਬਦ ਬਾਣ ਆਪ ਚਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰੀ। ਸਾਚਾ ਅੰਮ੍ਰਿਤ ਸਾਚਾ ਸੀਰਾ। ਗੁਰਮੁਖਾਂ ਦੇਵੇ ਆਤਮ ਧੀਰਾ। ਵਿਚੋਂ ਕਢੇ ਹਉਮੇ ਪੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਕਟਣ ਆਇਆ ਦੁੱਖੀਆਂ ਭੀੜਾ। ਨਾ ਕੋਈ ਘਰ ਨਾ ਕੋਈ ਟਿਕਾਣਾ। ਨਾ ਕੋਈ ਦਰ ਨਾ ਕੋਈ ਮਕਾਨਾ। ਨਾ ਕੋਈ ਸਰ ਨਾ ਕੋਈ ਇਸ਼ਨਾਨਾ। ਜਿਥੇ ਦੇਵੇ ਹਰਿ ਸਾਚਾ ਵਰ, ਉਜਾੜ ਬੀਆਬਾਨਾ। ਨਾ ਕੋਈ ਮਹੱਲ ਨਾ ਕੋਈ ਅਟਾਰੀ। ਨਾ ਕੋਈ ਮੰਦਰ ਕੀਆ ਤਿਆਰੀ। ਵੇਖ ਜੰਗਲ ਡੂੰਘੀ ਕੰਦਰ, ਧਰਮ ਰਾਏ ਤੇਰਾ ਟੁੱਟਾ ਜੰਦਰ, ਪ੍ਰਗਟ ਹੋਇਆ ਨਰ ਅਵਤਾਰੀ। ਕਲਜੁਗ ਜੀਵ ਫੜਨ ਆਇਆ ਝੂਠੇ ਬੰਦਰ, ਸ਼ਬਦ ਡੋਰੀ ਫੜ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੈਨੂੰ ਦੇਣ ਆਇਆ ਸੱਚੀ ਸਰਦਾਰੀ। ਅਸ਼ਟਮ ਜੇਠ ਪ੍ਰਭ ਆਏ ਦਵਾਰੇ। ਪੂਰਨ ਭਗਤੀ ਸਾਚੇ ਸੰਤ ਪੂਰੀ ਹੋਈ ਵਿਚ ਸੰਸਾਰੇ। ਪ੍ਰਭ ਅਬਿਨਾਸ਼ੀ ਮਿਲਿਆ ਸਾਚਾ ਕੰਤ, ਦੇਵੇ ਮਾਣ ਸਚ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ ਦੁਖੀਆਂ ਭੁਖੀਆਂ ਗੁਰਮੁਖਾਂ ਪ੍ਰਭ ਸਾਚੇ ਘਰ ਪਾਵੇ ਸਾਰੇ। ਸਾਚਾ ਮੰਦਰ ਇਕ ਬਣਾਉਣਾ। ਝੰਡਾ ਸੱਚਾ ਇਕ ਝੁਲਾਉਣਾ। ਸੰਤ ਮਨੀ ਸਿੰਘ ਤੇਰਾ ਥਾਉਂ, ਸਤਿਜੁਗ ਸਾਚੇ ਆਪ ਸੁਹਾਉਣਾ। ਆਪ ਸੁਹਾਏ ਸਾਚਾ ਥਾਉਂ, ਜੰਗਲ ਡੇਰਾ ਆਪ ਕਰਾਉਣਾ। ਸ੍ਰਿਸ਼ਟ ਸਬਾਈ ਉਡੇ ਕਾਉਂ, ਘਰ ਘਰ ਦੀਵਾ ਆਪ ਬੁਝਾਉਣਾ। ਦੇਵਣ ਆਇਆ ਸੰਤਾਂ ਠੰਡੀ ਛਾਉਂ, ਹੀਰਾ ਘਾਟ ਆਪ ਸੁਹਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਿਖਿਆ ਲੇਖ ਪੂਰ ਕਰਾਉਣਾ। ਲੇਖ ਲਿਖਿਆ ਜਿਹੜਾ ਬਹਿ ਕੇ। ਭਾਣਾ ਪ੍ਰਭ ਦਾ ਸਿਰ ਤੇ ਸਹਿ ਕੇ। ਸੰਸਾਰ ਅੰਤਮ ਜਾਏ ਝੂਠੇ ਵਹਿਣ ਵਹਿ ਕੇ। ਨਿਹਕਲੰਕ ਕਲ ਜੋਤ ਪ੍ਰਗਟਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਰੁਸ਼ਨਾਏ ਸਾਚੇ ਸਿੰਘ ਸਿੰਘਾਸਣ ਬਹਿ ਕੇ। ਉਤੇ ਪੜਦਾ ਹਰਿ ਜੀ ਪਾਇਆ। ਲੱਖ ਚੁਰਾਸੀ ਤੇਰਾ ਕਫ਼ਨ ਹਰਿ ਜੀ ਆਪ ਸਵਾਇਆ। ਕਰਨ ਆਇਆ ਤੈਨੂੰ ਦਫ਼ਨ, ਸਤਿ ਸੰਗ ਨਾਲ ਲਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਹ ਵਾਹ ਸੋਹਣਾ ਖੇਲ ਰਚਾਇਆ। ਚੁੱਕਣ ਆਇਆ ਬਣ ਕੁਹਾਰ। ਆਪੇ ਕੱਢੇ ਘਰ ਚੋਂ ਬਾਹਰ। ਭਾਂਡਾ ਭੰਨੇ ਅੱਧ ਵਿਚਕਾਰ। ਉਤੋਂ ਪਾਣੀ ਦੇਵੇ ਵਾਰ। ਲੱਖ ਚੁਰਾਸੀ ਗਈ ਹਾਰ। ਮਦਿਰਾ ਮਾਸੀ ਹੋਣ ਖੁਆਰ। ਸੰਤ ਮਨੀ ਸਿੰਘ ਸਤਿਗੁਰ ਸਾਚਾ, ਪ੍ਰਗਟ ਹੋਵੇ ਵਿਚ ਸੰਸਾਰ। ਨਿਹਕਲੰਕ ਕਲ ਜਾਮਾ ਪਾਇਆ, ਬੰਨ੍ਹਣ ਆਇਆ ਸਿਰ ਦਸਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਾ ਕਰੇ ਆਪਣਾ ਅੰਤ ਵਿਹਾਰ। ਸੰਤ ਮਨੀ ਸਿੰਘ ਬੰਨ੍ਹੇ ਧਾਰ। ਪ੍ਰਗਟ ਹੋ ਵਿਚ ਸੰਸਾਰ। ਚੌਬਲਦ ਸੁਹਾਗਾ ਰਿਹਾ ਜੋਹ, ਹੋਣਾ ਖਬਰਦਾਰ। ਧਰਤ ਮਾਤ ਰਹੀ ਰੋਹ, ਆਇਆ ਸੁਣ ਪੁਕਾਰ। ਸਿਰ ਦੇ ਵਾਲ ਰਹੀ ਖੋਹ, ਉਚੀ ਕੂਕੇ ਕੂਕ ਪੁਕਾਰ। ਦੇਹ ਛੱਡੀ ਛੱਬੀ ਪੋਹ, ਕੀਆ ਖੇਲ ਅਪਰ ਅਪਾਰ। ਜਗਤ ਜੰਜ਼ਾਲਾ ਤੁੱਟਾ ਮੋਹ, ਪੁੱਤਰ ਧੀਆਂ ਨਾ ਕੀਆ ਪਿਆਰ। ਤੀਰ ਚਲਾਇਆ ਸੱਚਾ ਸੋ, ਹੰ ਕੀਆ ਆਕਾਰ। ਦੋਏ ਏਕਾ ਜੋਤੀ ਗਏ ਹੋ, ਭਰਮ ਭੁਲੇਖਾ ਆਪ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲੇ ਆਪਣਾ ਕੀਆ ਸਚ ਵਿਹਾਰ। ਸੰਤ ਮਨੀ ਸਿੰਘ ਸੇਵ ਕਮਾਈ। ਅੱਠੇ ਪਹਿਰ ਕਲਮ ਚਲਾਈ। ਦਿਵਸ ਰੈਣ ਚਰਨ ਲਿਵ ਲਾਈ। ਝੂਠੇ ਸਾਕ ਸੱਜਣ ਸੈਣ ਭੈਣ ਭਾਈ। ਗੁਰ ਚਰਨ ਮਿੱਠਾ ਸਾਚਾ ਬਹਿਣ, ਨਾਰ ਭਤਾਰ ਪ੍ਰੀਤ ਨਾ ਲਗਾਈ। ਆਤਮ ਰੋਵੇ ਪਾ ਪਾ ਵੈਣ, ਝੱਲੀ ਜਾਏ ਨਾ ਹਰਿ ਜੁਦਾਈ। ਪੂਰਬ ਜਨਮ ਦਾ ਲਹਿਣਾ ਦੇਣ, ਮੇਰੀ ਸੇਵਾ ਪੂਰੀ ਲਾਈ। ਕਲਜੁਗ ਅੰਤਮ ਵਹਿਣਾ ਝੂਠੇ ਵਹਿਣ, ਸਿਰ ਮੇਰੇ ਤੇ ਹੱਥ ਰਖਾਈ। ਗੁਰਮੁਖ ਭਾਣਾ ਸਚ ਸਹਿਣ, ਚਰਨ ਪ੍ਰੀਤੀ ਤੋੜ ਨਿਭਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਪ੍ਰਗਟ ਜੋਤ ਆਪ ਆਪਣੀ ਦਇਆ ਕਮਾਈ। ਸੰਤ ਮਨੀ ਸਿੰਘ ਕਾਰ ਕਮਾਵੇ। ਸ਼ਬਦ ਅਧਾਰ ਇਕ ਰਖਾਵੇ। ਚਰਨ ਪਿਆਰ ਰਸਨਾ ਗਾਵੇ। ਪਰਮ ਪੁਰਖ ਅਪਾਰ ਨਾ ਕਦੇ ਡੁਲਾਵੇ। ਲੱਖ ਚੁਰਾਸੀ ਦੱਬੀ ਪੈਰਾਂ ਹੇਠ, ਉਤੇ ਭਾਰ ਡਾਹਢਾ ਪਾਵੇ। ਲਿਖਾਏ ਲੇਖ ਔਲੀਏ ਪੀਰ ਸ਼ੇਖ਼, ਅੰਤਮ ਵੇਲੇ ਖ਼ਾਕ ਰੁਲਾਵੇ। ਫਲ ਲੱਗੇ ਅਸ਼ਟਮ ਜੇਠ, ਪ੍ਰਭ ਅਬਿਨਾਸ਼ੀ ਭੋਗ ਲਗਾਵੇ। ਰੱਖਣ ਆਇਆ ਸਾਇਆ ਹੇਠ, ਜੋਤ ਸਰੂਪੀ ਜੋਤ ਜਗਾਵੇ। ਭੰਨਣ ਆਇਆ ਕੌੜੇ ਰੇਠ, ਦੋਹਾਂ ਧਿਰਾਂ ਦਾ ਭੇੜ ਭਿੜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣਾ ਭਾਣਾ ਆਪ ਜਣਾਵੇ। ਸੰਤ ਮਨੀ ਸਿੰਘ ਚਰਨ ਹਜ਼ੂਰੀ। ਏਕਾ ਨਾਮ ਸਬਰ ਸਬੂਰੀ। ਸੱਚਾ ਬੱਧਾ ਪੱਲੇ ਨਾਮ, ਏੇਕਾ ਸ਼ਬਦ ਜੋਤ ਨੂਰੀ। ਹਰਿਆ ਹੋਵੇ ਸੁੱਕਾ ਚਾਮ, ਪ੍ਰਭ ਆਸਾ ਮਨਸਾ ਕਰੇ ਪੂਰੀ। ਜੋਤ ਜਗਾਏ ਸਾਚਾ ਰਾਮ, ਆਸਾ ਮਨਸਾ ਕਰੇ ਪੂਰੀ। ਪ੍ਰਗਟ ਹੋਏ ਘਨਈਆ ਸ਼ਾਮ, ਗੁਰਮੁਖਾਂ ਮੁਖ ਲਗਾਏ ਚੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਚੁਕਾਏ, ਸੰਤ ਮਨੀ ਸਿੰਘ ਦਇਆ ਕਮਾਏ, ਤੇਰੀ ਲਿਖਤ ਨਾ ਹੋਏ ਹਦੂਰੀ। ਸੰਤ ਮਨੀ ਸਿੰਘ ਸੇਵਾ ਲੱਗਾ। ਸ਼ਬਦ ਪਾਇਆ ਏਕਾ ਝੱਗਾ। ਮਾਣ ਗਵਾਇਆ ਝੂਠੇ ਜੱਗਾ। ਇਕ ਬੁਝਾਏ ਤ੍ਰਿਸ਼ਨਾ ਅੱਗਾ। ਦਰਸ਼ਨ ਪਾਇਆ ਵਡ ਸੂਰਾ ਸਰਬੱਗਾ। ਭਾਂਡਾ ਭਰਮ ਭੌ ਭੰਨਾਇਆ, ਸ਼ਬਦ ਜੋਤੀ ਸਾਚਾ ਜਗਾ। ਪੂਰਬ ਕਰਮ ਹਰਿ ਕਰਾਇਆ, ਸੋਹੰ ਪਹਿਨਾਇਆ ਤਨ ਸਾਚਾ ਝੱਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੇਵਾ ਆਪੇ ਲਾਈ, ਆਪ ਲਗਾਇਆ ਆਪਣੇ ਪਗਾ। ਸੰਤ ਮਨੀ ਸਿੰਘ ਰਸਨਾ ਗਾਏ। ਦਿਵਸ ਰੈਣ ਰਸਨਾ ਧਿਆਏ। ਤੀਜਾ ਲੋਇਣ ਹਰਿ ਖੁਲ੍ਹਾਏ। ਅੱਠੇ ਪਹਿਰ ਨਾ ਦਏ ਸੌਣ, ਸਾਚੀ ਸ਼ਬਦ ਧੁਨ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਿੰਚ ਤਨ ਸੀਤ ਕਰਾਏ। ਸੰਤ ਮਨੀ ਸਿੰਘ ਰਸਨਾ ਗਾਉਂਦਾ। ਦਰਸ ਅਮੋਘੀ ਸਾਚਾ ਪਾਉਂਦਾ। ਸਾਚਾ ਜੋਗੀ ਜੋਗ ਕਮਾਉਂਦਾ। ਰਸਨਾ ਭੋਗੀ ਜਗਤ ਤਜਾਉਂਦਾ। ਸਚ ਸੰਜੋਗੀ ਕੰਤ ਹੰਢਾਉਂਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਰਨ ਲਾਗ ਹਉਮੇ ਆਪਣਾ ਰੋਗ ਗਵਾਉਂਦਾ। ਸੰਤ ਮਨੀ ਸਿੰਘ ਘਾਲ ਘਾਲੇ। ਚਰਨ ਪ੍ਰੀਤੀ ਨਿਭੇ ਨਾਲੇ। ਪ੍ਰਭ ਅਬਿਨਾਸ਼ੀ ਆਪੇ ਪਾਲੇ। ਘਨਕਪੁਰ ਵਾਸੀ ਜਿਉਂ ਮਾਤਾ ਬਾਲੇ। ਮਾਨਸ ਜਨਮ ਕਰੇ ਰਹਿਰਾਸੀ, ਉਤੇ ਦੇਵੇ ਸ਼ਬਦ ਦੋਸ਼ਾਲੇ। ਆਤਮ ਜੋਤ ਸੱਚੀ ਪ੍ਰਕਾਸ਼ੀ, ਕਾਇਆ ਸੱਚੇ ਸ਼ਿਵਦਵਾਲੇ। ਆਤਮ ਅੰਧੇਰ ਜਾਏ ਵਿਨਾਸੀ, ਫਲ ਲੱਗਾ ਸਾਚੇ ਡਾਲੇ। ਲੱਖ ਚੁਰਾਸੀ ਚੜ੍ਹਾਉਣ ਆਇਆ ਫ਼ਾਸੀ, ਅਸਵ ਚੜ੍ਹ ਚਾਰ ਚੁਫੇਰੇ ਭਾਲੇ। ਧਰਮ ਰਾਏ ਤੇਰੀ ਕਰੇ ਦਾਸੀ, ਬੇਮੁਖਾਂ ਮੁਖ ਕਰੇ ਕਾਲੇ। ਮੇਟ ਮਿਟਾਏ ਮਦਿਰਾ ਮਾਸੀ, ਫਸੇ ਮਾਇਆ ਜਗਤ ਜੰਜ਼ਾਲੇ। ਗੁਰਮੁਖ ਵਿਰਲਾ ਗਾਏ ਸਵਾਸ ਸਵਾਸੀ, ਸੋਹੰ ਸ਼ਬਦ ਸੱਚਾ ਗਾ ਲੇ। ਪੰਡਤ ਪੜ੍ਹਦੇ ਵੇਦ ਪੁਰਾਨਾਂ ਕਾਸ਼ੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੰਤ ਮਨੀ ਸਿੰਘ ਸਾਚਾ ਗੁਰ ਤੇਰੀ ਅੰਤਮ ਸਾਰ ਸਮਾਲੇ। ਸੰਤ ਮਨੀ ਸਿੰਘ ਸਾਚੀ ਕਾਰਾ। ਅੱਠੇ ਪਹਿਰ ਨਾਮ ਅਧਾਰਾ। ਦਿਵਸ ਰੈਣ ਚਰਨ ਪਿਆਰਾ। ਬਣਿਆ ਰਹੇ ਲੇਖ ਲਿਖਾਰਾ। ਲਿਖੇ ਲੇਖ ਸਰਬ ਸੰਸਾਰਾ। ਕਿਰਪਾ ਕਰੇ ਹਰਿ ਗਿਰਧਾਰਾ। ਦੇਵੇ ਦਰਸ ਹਰਿ ਮੁਰਾਰਾ। ਜਾਈਂ ਕਰ ਕਲਜੁਗ ਅੰਤਮ ਵਾਰਾ। ਪ੍ਰਭ ਅਬਿਨਾਸ਼ੀ ਆਏ ਘਰ, ਚਿੱਟੇ ਅਸਵ ਹੋ ਅਸਵਾਰਾ। ਖੁਲ੍ਹਾ ਰੱਖੀਂ ਏਕਾ ਦਰ, ਅੰਮ੍ਰਿਤ ਭਰੇ ਹਰਿ ਭੰਡਾਰਾ। ਆਪ ਵਖਾਏ ਸਾਚਾ ਸਰ, ਚਲੇ ਏਕਾ ਸੱਚੀ ਧਾਰਾ। ਆਵਣ ਜਾਵਣ ਚੁੱਕੇ ਡਰ, ਮੇਲ ਮਿਲਾਵੇ ਸਚ ਭਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਸੰਤ ਮਨੀ ਸਿੰਘ ਦੇਵੇ ਵਰ, ਵਸਦਾ ਰਹੇ ਇਕ ਦਵਾਰਾ। ਸੰਤ ਮਨੀ ਸਿੰਘ ਚਰਨ ਧੂੜੀ, ਏਕਾ ਰੰਗ ਚੜ੍ਹਿਆ ਗੂੜ੍ਹੀ। ਸ੍ਰਿਸ਼ਟ ਸਬਾਈ ਲਿਖਿਆ ਲੇਖ, ਸ਼ਬਦ ਵੇਲਣੇ ਆਪੇ ਰੱਖੇ ਤਿੱਖੀ ਬੂੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਰਾਜੇ ਰਾਣਿਆਂ ਪਾਏ ਜੂੜੀ। ਸੰਤ ਮਨੀ ਸਿੰਘ ਸਾਚਾ ਸੰਗ, ਏਕਾ ਚੜ੍ਹਿਆ ਨਾਮ ਰੰਗ। ਅੱਠੇ ਪਹਿਰ ਮੰਗੇ ਮੰਗ। ਪ੍ਰਭ ਅਬਿਨਾਸ਼ੀ ਤੇਰਾ ਸੰਗ। ਮਾਨਸ ਜਨਮ ਨਾ ਹੋਏ ਭੰਗ। ਚਿੱਟੇ ਅਸਵ ਕਸੇ ਤੰਗ। ਚਾਰੋਂ ਕੁੰਟ ਕਰਾਈਂ ਏਕਾ ਜੰਗ। ਲੱਖ ਚੁਰਾਸੀ ਭੰਨ ਵਖਾਈਂ, ਧਰਮ ਰਾਏ ਦੀ ਕੱਚੀ ਵੰਗ। ਚਾਰੋਂ ਕੁੰਟ ਅੰਧੇਰ ਕਰਾਈਂ, ਲੱਖ ਚੁਰਾਸੀ ਕਰੀਂ ਭੰਗ। ਚਰਨ ਪ੍ਰੀਤੀ ਸੇਵ ਕਮਾਈਂ, ਮੰਗੀਏ ਮੰਗ। ਨਿਹਕਲੰਕ ਦਿੱਤੀ ਵਡਿਆਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਸ਼ਟਮ ਜੇਠ ਤੇਰੀ ਕਾਇਆ ਚੋਲੀ ਆਪ ਚੜ੍ਹਾਵਣ ਆਇਆ ਸਾਚਾ ਰੰਗ। ਸੰਤ ਮਨੀ ਸਿੰਘ ਸ਼ਬਦ ਅਧਾਰਾ। ਮੰਗਿਆ ਏਕਾ ਹਰਿ ਦਵਾਰਾ। ਬਣਿਆ ਰਿਹਾ ਨਾਮ ਭਿਖਾਰਾ। ਲਿਖਦਾ ਰਹੇ ਲੇਖ ਅਪਾਰਾ। ਨਿਹਕਲੰਕ ਨਰਾਇਣ ਨਰ, ਏਕਾ ਬਖ਼ਸ਼ੇ ਸ਼ਬਦ ਅਧਾਰਾ। ਆਪ ਖੁਲ੍ਹਾਇਆ ਤੀਜਾ ਨੈਣ, ਦੇਵੇ ਜੋਤੀ ਚਮਤਕਾਰਾ। ਸਚ ਚੁਕਾਵਣ ਆਇਆ ਲਹਿਣ ਦੇਣ, ਤਨ ਪਹਿਨਾਏ ਸਾਚਾ ਗਹਿਣ, ਸੋਹੰ ਸਾਚਾ ਸ਼ਬਦ ਅਪਾਰਾ। ਲਾਜ ਰੱਖਣੀ ਗੁਰ ਸੰਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੱਸੇ ਸਚ ਵਿਹਾਰਾ। ਸੰਤ ਮਨੀ ਸਿੰਘ ਸਚ ਭਤਾਰ। ਪ੍ਰਭ ਅਬਿਨਾਸ਼ੀ ਇਕ ਪਿਆਰ। ਘਨਕਪੁਰ ਵਾਸੀ ਇਕ ਸੱਚਾ ਯਾਰ। ਅੰਤਮ ਵੇਲੇ ਪਾਏ ਸਾਰ। ਪ੍ਰਗਟ ਜੋਤ ਨਿਹਕਲੰਕ, ਸ਼ਬਦ ਸਰੂਪੀ ਜਾਮਾ ਧਾਰ। ਇਕ ਵਜਾਏ ਸਾਚਾ ਡੰਕ, ਚਾਰੇ ਕੁੰਟਾਂ ਕਰੇ ਖ਼ਬਰਦਾਰ। ਰਾਓ ਰੰਕ ਖਿਚ ਲਿਆਏ ਤੇਰੇ ਚਰਨ ਦਵਾਰ। ਸਾਚੀ ਗੁਰ ਸੰਗਤ ਕਰ ਤਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚਾ ਮਾਣ ਦਵਾਏ, ਆਪੇ ਬਣੇ ਪਹਿਰੇਦਾਰ। ਸੰਤ ਮਨੀ ਸਿੰਘ ਦਰਸ਼ਨ ਪਾਇੰਦਾ। ਕਰ ਦਰਸ ਤ੍ਰਿਖਾ ਬੁਝਾਇੰਦਾ। ਬੀਸ ਬਰਸ ਜੋ ਰਿਹਾ ਤਰਸ, ਆਤਮ ਤ੍ਰਿਪਤ ਕਰਾਇੰਦਾ। ਅੰਮ੍ਰਿਤ ਮੇਘ ਪ੍ਰਭ ਸਾਚਾ ਬਰਸ, ਅੱਠੇ ਪਹਿਰ ਦਰ ਤੇਰੇ ਬਿਲਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਖ਼ੁਸ਼ੀਆਂ ਨਾਲ ਮਨਾਇੰਦਾ। ਸੰਤ ਮਨੀ ਸਿੰਘ ਚੜ੍ਹਿਆ ਚਾਅ। ਏਕਾ ਵੇਖਿਆ ਸੱਚਾ ਥਾਂ। ਜਿਹੜਾ ਪਕੜੇ ਅੰਤਮ ਬਾਂਹ। ਹੋਏ ਸਹਾਈ ਸਭਨੀ ਥਾਂ। ਭੈਣ ਭਾਈ ਬਣੇ ਪਿ਼ਤਾ ਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮਾਣੇ ਸਦਾ ਸਦਾ ਸਦਾ ਠੰਡੀ ਛਾਂ। ਗੁਰ ਸੰਗਤ ਧੰਨ ਕਮਾਈਆ, ਸੰਤ ਮਨੀ ਸਿੰਘ ਤੇਰੀ ਸੇਵਾ ਲਾਈਆ। ਗੁਰ ਸੰਗਤ ਧੰਨ ਕਮਾਈਆ, ਸਾਚੀ ਰੁੱਤ ਆਣ ਸੁਹਾਈਆ। ਗੁਰ ਸੰਗਤ ਧੰਨ ਕਮਾਈਆ, ਅਸ਼ਟਮ ਜੇਠ ਖ਼ੁਸ਼ੀ ਮਨਾਈਆ। ਗੁਰ ਸੰਗਤ ਧੰਨ ਕਮਾਈਆ, ਮਿਟਦੇ ਜਾਣ ਵਡ ਵਡ ਸੇਠ, ਗੁਰ ਸੰਗਤ ਧੰਨ ਕਮਾਈਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਣ ਆਇਆ ਚਿੱਟੇ ਅਸਵ ਹੋ ਅਸਵਾਰ ਗੁਰ ਸੰਗਤ ਤੈਨੂੰ ਇਕ ਵਧਾਈਆ। ਗੁਰ ਸੰਗਤ ਸਚ ਵਧਾਈਆ। ਸੰਤ ਮਨੀ ਸਿੰਘ ਤੇਰੀ ਅੰਤਮ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਕੱਚੀ ਗਾਗਰ, ਸ਼ਬਦ ਹਥੌੜਾ ਹਰਿ ਜੀ ਉਤੇ ਲਾਈਆ। ਪ੍ਰਭ ਦਰ ਆਏ ਮਾਇਆ ਰਾਣੀ ਨਾਚੀ, ਗੁਰ ਸੰਗਤ ਫੜ ਕੇ ਬਾਹੋਂ ਵਿਚ ਅਗਨੀ ਆਪ ਜਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰੀ ਲਿਖਤ ਸਾਚੀ ਕਰਨ ਆਇਆ ਰਘੁਰਾਈਆ। ਲਿਖਦਾ ਰਿਹਾ ਅੰਦਰ ਵੜ। ਲੱਖ ਚੁਰਾਸੀ ਪੁਟਦਾ ਰਿਹਾ ਜੜ੍ਹ। ਸਾਚੀ ਕਲਮ ਚਲਾਉਂਦਾ ਰਿਹਾ, ਰਾਜੇ ਰਾਣੇ ਮਾਰੇ ਫੜ ਫੜ। ਚਰਨ ਪ੍ਰੀਤੀ ਲਾਉਂਦਾ ਰਿਹਾ, ਅੱਠੇ ਪਹਿਰ ਧਿਆਉਂਦਾ ਰਿਹਾ, ਸਾਚੀ ਸੇਵ ਕਮਾਉਂਦਾ ਰਿਹਾ, ਸ਼ਬਦ ਘੋੜੇ ਸਾਚੇ ਚੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਸ਼ਟਮ ਜੇਠ ਪਹਿਰੇਦਾਰ ਹੋਏ, ਆਪ ਫੜਾਵਣ ਆਇਆ ਆਪਣਾ ਲੜ। ਇਕ ਗੁਰ ਇਕ ਗੋਬਿੰਦ ਕਰਤਾਰ ਹੈ। ਦੋਹਾਂ ਧਿਰਾਂ ਦਾ ਇਕ ਪਿਆਰ ਹੈ। ਗੁਰ ਸੰਗਤ ਵਸੇ ਵਿਚਕਾਰੇ, ਪ੍ਰਭ ਰੱਖੇ ਠੰਡੀ ਠਾਰ ਹੈ। ਚਾਰੋਂ ਤਰਫ ਮਾਰੇ ਕਾਰੇ, ਸ਼ਬਦ ਘੋੜੇ ਹੋ ਅਸਵਾਰ ਹੈ। ਪਾਰ ਉਤਾਰੇ ਨਰ ਨਾਰ ਹੈ। ਬੁੱਢਾ ਬਿਰਧ ਬਾਲ ਜਵਾਨ ਲੰਗੜਾ ਲੂਲਾ ਅੰਧਾ ਕਾਣਾ ਜੀਵ ਨਿਮਾਣਾ, ਜੋ ਆਇਆ ਚਲ ਦਵਾਰ ਹੈ। ਤਖ਼ਤੋਂ ਲਾਹੇ ਰਾਜਾ ਰਾਣਾ, ਵਾਸਾ ਕੀਆ ਵਿਚ ਉਜਾੜ ਹੈ। ਆਪ ਚਲਾਏ ਆਪਣਾ ਭਾਣਾ, ਸਭ ਦੀ ਦੇਵੇ ਜੜ੍ਹ ਉਖਾੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦਰ ਘਰ ਘਰ ਦਰ ਸਾਚੇ ਵਿਚ ਦੇਵੇ ਵਾੜ ਹੈ। ਪ੍ਰਭ ਫਿਰਦਾ ਚਾਰ ਚੁਫੇਰੇ, ਸਿੰਘ ਸ਼ੇਰ ਸ਼ੇਰ ਦਲੇਰ ਹੈ। ਗੁਰ ਸੰਗਤ ਰੱਖੀ ਘੇਰ ਹੈ। ਆਪੇ ਵਸੇ ਨੇਰਨ ਨੇਰ ਹੈ। ਬੇਮੁਖਾਂ ਕਰੇ ਢੇਰ ਹੈ। ਕਲਜੁਗ ਤੇਰੀ ਅੰਤਮ ਵਾਰ ਹੈ, ਆਪ ਭੁਲਾਏ ਕਰ ਕਰ ਹੇਰ ਫੇਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੰਤ ਮਨੀ ਸਿੰਘ ਤਾਰਨ ਆਇਆ ਲੱਖ ਚੁਰਾਸੀ ਮਾਰਨ ਆਇਆ, ਚੌਥੇ ਜੁਗ ਅੰਤਮ ਵੇਰ, ਆਪ ਭੁਲਾਏ ਕਰ ਕਰ ਹੇਰ ਫੇਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਲਰ, ਕਲਜੁਗ ਅੰਤਮ ਜਾਮਾ ਪਾਇਆ, ਸੰਤ ਮਨੀ ਸਿੰਘ ਤੇਰਾ ਲੇਖਾ ਆਪ ਚੁਕਾਇਆ, ਚੁਕਾਏ ਮੇਰ ਤੇਰ ਹੈ। ਅਸ਼ਟਮ ਜੇਠ ਸਤਿਗੁਰ ਆਇਆ ਚਲ ਹਰਿ ਘਰ। ਸੰਤ ਮਨੀ ਸਿੰਘ ਖੁਲ੍ਹੇ ਸਾਚਾ ਦਰ। ਹੀਰਾ ਘਾਟ ਬਣੇ ਸਾਚਾ ਸਰ। ਨਿਹਕਲੰਕ ਸੰਗਤ ਸੰਗ ਚਰਨ ਜਾਏ ਧਰ। ਸ਼ਬਦ ਵਜਾਏ ਇਕ ਡੰਕ, ਰਾਓ ਰੰਕ ਇਕ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅੰਕ ਸ਼ਬਦ ਕਰ। ਗੁਰ ਸੰਗਤ ਸੰਗ ਪ੍ਰਭ ਧੁਰਦਰਗਾਹੀ। ਪ੍ਰਭ ਅਬਿਨਾਸ਼ੀ ਸਾਚਾ ਮਾਹੀ। ਕਲਜੁਗ ਰੈਣ ਅੰਧੇਰੀ ਦੀਪਕ ਜੋਤ ਜਗਾਈ। ਕਰ ਕੇ ਹੇਰੀ ਫੇਰੀ ਲੀਲਾ ਖੇਤਰ ਲਾਈ। ਲੇਖ ਲਿਖਾਇਆ ਮਹੀਨੇ ਚੇਤਰ, ਅਸ਼ਟਮ ਜੇਠ ਪੂਰ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਵਿਚ ਮਾਤ ਤੇਰੀ ਕਰੇ ਸੱਚੀ ਕੁੜਮਾਈ। ਲਾਏ ਮੁਖ ਸ਼ਬਦ ਛੁਹਾਰਾ। ਸ੍ਰਿਸ਼ਟ ਸਬਾਈ ਆਈ ਕਲਜੁਗ ਕਿਨਾਰਾ। ਮਾਰਨ ਆਇਆ ਧੱਕਾ ਭਾਰਾ। ਕਾਲਾ ਬੂਰਾ ਕੱਕਾ ਮਦੀਨਾ ਮੱਕਾ ਸੁੱਟੇ ਮੂੰਹ ਦੇ ਭਾਰਾ। ਗੁਰਮੁਖ ਪੂਰਾ ਫਲ ਸਾਚਾ ਪੱਕਾ, ਪ੍ਰਭ ਆਇਆ ਦਰ ਦਵਾਰਾ। ਜੋਤ ਸਰੂਪੀ ਕਿਰਪਾ ਕਰ, ਗੁਰਸਿਖਾਂ ਲਾਏ ਪਾਰ ਕਿਨਾਰਾ। ਪਾਰ ਕਿਨਾਰਾ ਨੇੜੇ ਵਾਟੀ। ਚਾੜ੍ਹਨ ਆਇਆ ਔਖੀ ਘਾਟੀ। ਨੁਹਾਵਣ ਆਇਆ ਹੀਰਾ ਘਾਟੀ। ਬਜ਼ਰ ਕਪਾਟੀ ਗੁਰਸਿਖ ਪਾਟੀ। ਜਗੇ ਜੋਤ ਵਿਚ ਲਲਾਟੀ। ਕਰੇ ਰੁਸ਼ਨਾਈ ਕਾਇਆ ਮਾਟੀ। ਅੱਠੇ ਪਹਿਰ ਰਸਨਾ ਰਸ ਸਾਚਾ ਚਾਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚਾ ਸਰ ਸਰੋਵਰ ਚਾਰ ਵਰਨ ਚਾਰ ਕੁੰਟ ਤੀਰਥ ਤਾਟੀ। ਹੀਰਾ ਘਾਟ ਖੇਲ ਅਨਮੋਲਾ। ਅੰਮ੍ਰਿਤ ਮੀਲ ਛੱਤੀ ਪ੍ਰਭ ਸਾਚੇ ਤੋਲਾ। ਜੋ ਜਨ ਲਾਏ ਦੰਦੀ ਬੱਤੀ, ਆਤਮ ਪੜਦਾ ਪ੍ਰਭ ਸਾਚੇ ਖੋਲ੍ਹਾ। ਆਤਮ ਦੇਵੇ ਧੀਰਜ ਜਤੀ, ਨਾ ਰੱਖੇ ਰੋਲ ਘਚੋਲਾ। ਵਾ ਲੱਗਣ ਨਾ ਦੇਵੇ ਤੱਤੀ, ਸੁਣਾਏ ਸ਼ਬਦ ਸੱਚਾ ਸੋਹਲਾ। ਦੇ ਸਮਝਾਵੇ ਮਤੀ, ਗੁਰਸਿਖ ਭੋਲਾ ਭਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰਾ ਬਣਿਆ ਜਗਤ ਵਿਚੋਲਾ। ਜਗਤ ਵਿਚੋਲਾ ਹਰਿ ਨਿਰੰਕਾਰ। ਹੀਰਾ ਘਾਟ ਕਰੇ ਤਿਆਰ। ਕਲਜੁਗ ਤੇਰੀ ਅੰਤਮ ਵਾਰ। ਨਿਹਕਲੰਕ ਨਰ ਅਵਤਾਰ। ਅਸ਼ਟਮ ਜੇਠ ਦਿਵਸ ਵਿਚਾਰ। ਵੀਹ ਸੌ ਗਿਅਰਾਂ ਬਿਕ੍ਰਮੀ ਸ਼ੁਕਰਵਾਰ। ਸ਼ਾਮ ਵੇਲਾ ਸੱਤ ਅੱਠ ਵਿਚਕਾਰ। ਜਿਥੇ ਬਣੇ ਸੱਚਾ ਇਕ ਦਰਬਾਰ। ਛਤਰ ਝੁੱਲੇ ਵਿਚ ਸੰਸਾਰ। ਜੋ ਜਨ ਆਇਣ ਭੁੱਲੇ, ਮਿਲੇ ਘਰ ਸੱਚੀ ਸਰਕਾਰ। ਕੋਈ ਨਾ ਲੇਵੇ ਮੁੱਲੇ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਸਦਾ ਰਹਿਣ ਭੰਡਾਰੇ ਖੁਲ੍ਹੇ, ਅੰਮ੍ਰਿਤ ਭਰੇ ਹਰਿ ਭੰਡਾਰ। ਸਾਚੇ ਤੋਲ ਗੁਰ ਸੰਗਤ ਤੁਲੇ, ਜੋ ਚਲ ਆਈ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੀਰਾ ਘਾਟ ਨੀਂਹ ਰਖਾਈ ਕਲਜੁਗ ਤੇਰੀ ਅੰਤਮ ਵਾਰ। ਨੀਂਹ ਰਖਾਈ ਹੀਰਾ ਘਾਟ। ਸ੍ਰਿਸ਼ਟ ਸਬਾਈ ਜਾਏ ਪਾਟ। ਆਪੇ ਪਾਏ ਡੂੰਘੇ ਖਾਟ। ਨਾ ਕੋਈ ਚੜ੍ਹਾਵੇ ਕਲਜੁਗ ਘਾਟ। ਨਾ ਕੋਈ ਦਿਸੇ ਅੱਗੇ ਵਾਟ। ਗੁਰਮੁਖਾਂ ਜੋਤ ਜਗਾਏ ਵਿਚ ਲਲਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਰੁਸ਼ਨਾਈ ਕਾਇਆ ਮਾਟ। ਹੀਰਾ ਘਾਟ ਦਏ ਮਾਣਾ। ਸਤਿਜੁਗ ਸਾਚੇ ਆਪ ਉਪਜਾਣਾ। ਸਾਚਾ ਸੀਰ ਵਿਚ ਰਖਾਣਾ। ਅੰਨਾ ਕਾਣਾ ਰਾਜੀ ਕਰਾਣਾ। ਦੋ ਜਹਾਨਾਂ ਨਾਮ ਰਖਾਣਾ। ਲੱਖ ਚੁਰਾਸੀ ਗੇੜ ਕਟਾਣਾ। ਘਨਕਪੁਰ ਵਾਸੀ ਅੰਮ੍ਰਿਤ ਸੀਰ ਪਿਲਾਨਾ। ਏਕਾ ਨਿਰਮਲ ਨੀਰ ਕਰ, ਅਠ ਸਠ ਤੀਰਥ ਭੇਵ ਚੁਕਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਰੋਵਰ ਇਸ਼ਨਾਨ ਕਰਾਨਾ। ਦੇਵੇ ਮਾਣ ਸਰਬ ਗੁਣਵੰਤਾ। ਵਿਚ ਨਾ ਪਾਵੇ ਮਾਣ ਹੰਗਤਾ। ਦਇਆ ਕਮਾਏ ਉਪਰ ਸੰਗਤਾ। ਭਿਛਿਆ ਪਾਏ ਜੋ ਆਏ ਭੁੱਖਾ ਨੰਗਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਰੋਗ ਸੋਗ ਜਗਤ ਵਿਜੋਗ ਖੰਡਤਾ। ਦੁੱਖ ਖੰਡੇ ਨਾਮ ਵੰਡੇ। ਵਿਚ ਲਾਏ ਛੱਤੀ ਡੰਡੇ। ਹੀਰਾ ਘਾਟ ਤੇਰੇ ਕੰਢੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੀਲ ਮੀਲ ਤੇ ਗੱਡੇ ਝੰਡੇ। ਝੂਲਨ ਝੰਡੇ ਜਗਤ ਨਿਸ਼ਾਨ। ਉਤੇ ਲਿਖਿਆ ਹੋਵੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਨਾਲ ਚਤੁਰ ਸੁਜਾਨ। ਕਾਕਾ ਮਨਜੀਤ ਸਿੰਘ ਬਾਲ ਨਾਦਾਨ। ਪ੍ਰਭ ਅਬਿਨਾਸ਼ੀ ਗੁਣ ਨਿਧਾਨ। ਕਿਰਪਾ ਕਰੇ ਆਪ ਭਗਵਾਨ। ਛੱਤੀ ਰਾਗਾਂ ਗਵਾਏ ਮਾਣ। ਛੱਤੀ ਪਦਾਰਥ ਰਸ ਸਾਚਾ ਪਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਜੀਆ ਦਾਨ। ਇਕੋ ਇਕ ਝੁੱਲੇ ਨਿਸ਼ਾਨ। ਸੱਚੀ ਚਲੇ ਇਕ ਦੁਕਾਨ। ਸਤਿ ਸੰਤੋਖੀ ਵਿਚ ਜਹਾਨ। ਅੰਤਮ ਮੋਖੀ ਰੰਗ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਸਾਚੀ ਵੰਡ। ਗੁਰ ਸੰਗਤ ਹਰਿ ਪਾਏ ਠੰਡ। ਕੋਈ ਨਾ ਦੀਸੇ ਨਾਰ ਰੰਡ। ਸਤਿਜੁਗ ਸਾਚੇ ਤੇਰੀ ਸਾਚੀ ਵੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਨਾ ਦੇਵੇ ਕਦੀ ਕੰਡ। ਹੀਰਾ ਘਾਟ ਸਚ ਨਿਸ਼ਾਨੀ। ਅੱਗੇ ਖਲਾ ਸੰਤ ਮਨੀ ਸਿੰਘ ਤੇਰਾ ਸੱਚਾ ਬਾਨੀ। ਪਿਛੇ ਬੈਠਾ ਕਾਕਾ ਮਨਜੀਤ ਸਿੰਘ ਬਾਲੀ ਬੁਧ ਅੰਞਾਣੀ। ਵਿਚ ਕਾਰਜ ਕਰੇ ਸੁਧ, ਮਾਹਣਾ ਸਿੰਘ ਗੁਣ ਨਿਧਾਨੀ। ਤਿੰਨਾਂ ਮਿਲਿਆ ਸਚ ਸੰਜੋਗ, ਪ੍ਰਭ ਅਬਿਨਾਸ਼ੀ ਗੁਣ ਨਿਧਾਨੀ। ਸਾਚਾ ਰਸ ਸ੍ਰਿਸ਼ਟ ਸਬਾਈ ਲੈਣਾ ਭੋਗ, ਨਾ ਕੋਈ ਮਰੇ ਵਿਚ ਜਵਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰੀ ਧਾਰ ਬੰਨ੍ਹਾਨੀ। ਨਾ ਕੋਈ ਮਰੇ ਬਾਲ ਅੰਞਾਣਾ। ਮਾਤਾ ਪਿਤਾ ਸੁਖ ਉਪਜਾਨਾ। ਜਗਤ ਨਿਸ਼ਾਨਾ ਹਰਿ ਝੁਲਾਨਾ। ਸਚ ਧਰਮ ਦੀ ਜੜ੍ਹ ਲਗਾਨਾ। ਹੀਰਾ ਘਾਟ ਤੇਰੇ ਅੰਦਰ ਵੜ, ਪ੍ਰਭ ਅਬਿਨਾਸ਼ੀ ਕਰੇ ਟਿਕਾਣਾ। ਹਰਿ ਸੰਗਤ ਤੇਰੇ ਦਰ ਦਵਾਰੇ ਖੜ੍ਹ, ਵੇਖੇ ਖੇਲ ਸ੍ਰੀ ਭਗਵਾਨਾ। ਬੇਮੁਖਾਂ ਪੁੱਟੇ ਜੜ੍ਹ, ਮਾਰੇ ਤੀਰ ਸ਼ਬਦ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਭੰਨੇ ਸੋ ਲਏ ਘੜ, ਮਾਰੇ ਸਚ ਨਿਸ਼ਾਨਾ। ਹੀਰਾ ਘਾਟ ਸਾਚਾ ਹੀਰਾ। ਭੈਣ ਨਾ ਵਿਛੜੇ ਸਾਚਾ ਵੀਰਾ। ਨਿਰਮਲ ਕਰੇ ਪ੍ਰਭ ਸਾਚਾ ਨੀਰਾ। ਕਾਰਜ ਹੋਇਣ ਸੁਧ, ਜੋ ਆਇਆ ਚਲ ਵਾਂਗ ਫ਼ਕੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਰਹਿਣ ਨਾ ਦੇਵੇ ਕਿਸੇ ਕਾਇਆ ਪੀੜਾ। ਨੌਂ ਖੰਡ ਪ੍ਰਿਥਮੀ ਕਰੇ ਰੁਸ਼ਨਾਏ। ਸੱਤਾਂ ਦੀਪਾਂ ਬੂਝ ਬੁਝਾਏ। ਖੰਡ ਬ੍ਰਹਿਮੰਡਾਂ ਵਰਭੰਡਾਂ ਮਾਣ ਦਵਾਏ। ਸੇਹਤਜ ਉਤਭੁਜ ਅੰਡਜ਼ ਜੇਰਜ ਮੁਖ ਚੁਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਜਰ ਅਮਰ ਦੀ ਸ਼ਕਤ ਭਰਾਏ। ਅਜਰ ਅਮਰ ਆਪ ਕਰਾਏ। ਦਰ ਆਏ ਜੋ ਇਸ਼ਨਾਨ ਕਰਾਏ। ਅੰਮ੍ਰਿਤ ਸੀਰ ਮੁਖ ਚੁਆਏ। ਕਟੀ ਜਾਏ ਭੀੜ, ਨਾ ਜਮ ਰਾਜ ਸਤਾਏ। ਸਤਿਜੁਗ ਤੇਰੀ ਬੱਧੀ ਬੀੜ, ਅਸ਼ਟਮ ਜੇਠ ਵੀਹ ਸੌ ਗਿਆਰਾਂ ਬਿਕ੍ਰਮੀ ਲਿਖਤ ਲਿਖਾਏ। ਲਿਖਤ ਲਿਖਾਈ ਵਿਚ ਉਜਾੜ। ਜਗਤ ਖੇਲ ਆਪ ਰਚਾਏ ਪਹਿਲੀ ਹਾੜ। ਸਿੰਘ ਮਨਜੀਤ ਤੇਰੇ ਚਾਰ ਚੁਫੇਰੇ ਸ਼ਬਦ ਕਰਾਏ ਸਾਚੀ ਵਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਸਚ ਘਰ ਦੇਵੇ ਵਾੜ। ਸਾਚੇ ਤੀਰਥ ਲਾਏ ਤਾਰੀ। ਚੁਰਾਸੀ ਛੁੱਟੇ ਪਹਿਲੀ ਵਾਰੀ। ਪੰਜਾਂ ਚੋਰਾਂ ਕੁੱਟੇ, ਕਾਇਆ ਕੱਢੇ ਬਾਹਰੀ। ਏਕਾ ਅੰਮ੍ਰਿਤ ਜੋ ਜਨ ਮੁਖ ਲਾਏ ਘੁਟੇ, ਆਤਮ ਹੋਏ ਠੰਡੀ ਠਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਣ ਦਵਾਏ ਜਗਤ ਨਰ ਨਾਰੀ। ਨਾਰੀ ਨਰਾਂ ਦਏ ਮਾਣਾ। ਚਰਨ ਧੂੜ ਜੋ ਕਰੇ ਇਸ਼ਨਾਨਾ। ਆਤਮ ਮੂੜ੍ਹ ਹੋਏ ਚਤੁਰ ਸੁਜਾਨਾ। ਰੰਗ ਚੜ੍ਹੇ ਗੂੜ੍ਹ ਸ੍ਰੀ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਗੁਣ ਨਿਧਾਨਾ। ਹੀਰਾ ਘਾਟ ਹਰਿ ਕੀ ਪੌੜੀ। ਛੱਤੀ ਮੀਲ ਲੰਮੀ ਸੌ ਗਜ਼ ਚੌੜੀ। ਏਥੇ ਸਾਚਾ ਪ੍ਰਗਟ ਹੋਵੇ ਬ੍ਰਹਿਮਣ ਗੌੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਧੁਰਦਰਗਾਹੀ ਲਾਏ ਏਕਾ ਪੌੜੀ। ਪਹਿਲੀ ਪੌੜੀ ਸਿੰਘ ਮਨਜੀਤ ਹੈ। ਅਧਵਿਚਕਾਰੇ ਮਾਹਣਾ ਸਿੰਘ ਕਰੇ ਪ੍ਰੀਤ ਹੈ। ਅੰਤ ਬੈਠਾ ਸੰਤ ਮਨੀ ਸਿੰਘ ਕਰੇ ਠੰਡਾ ਸੀਤ ਹੈ। ਸਾਚੀ ਬਾਣੀ ਅੰਕ ਸਹੇਲੀ ਨਾਲ ਅਮਰਜੀਤ ਹੈ। ਸਚ ਸਹੇਲੀ ਸਚ ਘਰਾਨੇ, ਜਾਏ ਚੜ੍ਹ ਵਿਚ ਬਬਾਨੇ, ਸਿੰਘ ਮਨਜੀਤ ਤੇਰੀ ਹੱਥੀਂ ਬੰਨ੍ਹੇ ਗਾਨੇ, ਜਗਤ ਚਲੇ ਸਾਚੀ ਰੀਤ ਹੈ। ਜਗਤ ਚਲੇ ਸਾਚੀ ਰੀਤ ਸਤਿਜੁਗ ਵਿਚ ਜਹਾਨੇ। ਭੈਣ ਭਰਾਵਾਂ ਸਾਚਾ ਨਾਤਾ ਦੁੱਖੜਾ ਕੋਈ ਨਾ ਮਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੀਰਾ ਘਾਟ ਇਸ਼ਨਾਨ ਕਰਾਨੇ। ਹੀਰਾ ਘਾਟ ਹਰਿ ਕੀ ਲਾਟ। ਸ਼ਬਦ ਟਿਕਾਈ ਸਾਚੀ ਖਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਰਚਾਏ ਤਿੰਨ ਲੋਕ ਚੌਥੇ ਜੁਗ ਨੇੜੇ ਵਾਟ। ਸੰਤ ਮਨੀ ਸਿੰਘ ਤੇਰਾ ਜੈਕਾਰ। ਚਾਰ ਕੁੰਟ ਚਲੇ ਵਿਚ ਸੰਸਾਰ। ਨਿਹਕਲੰਕ ਸ਼ਬਦ ਡੰਕ ਵਜਾਏ ਭਾਰ। ਰਾਓ ਰੰਕ ਉਠਾਏ, ਖਿੱਚ ਲਿਆਏ ਚਰਨ ਦਵਾਰ। ਪਿਛਲਾ ਲੇਖਾ ਲੇਖੇ ਲਾਏ, ਨਰ ਨਰਾਇਣ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਆਪ ਸਹਾਰ। ਸੰਤ ਮਨੀ ਸਿੰਘ ਤੇਰੀ ਸਚ ਨਿਸ਼ਾਨੀ। ਸ੍ਰਿਸ਼ਟ ਸਬਾਈ ਹੋਈ ਨਾਦਾਨੀ। ਘਰ ਘਰ ਵਧਦੀ ਬੇਈਮਾਨੀ। ਝੂਠੀ ਵਗੇ ਜਗਤ ਨਦੀ, ਰੁੜ੍ਹਦੇ ਜਾਣ ਵਡ ਗਿਆਨੀ। ਝੂਠੀ ਮਾਇਆ ਵਾ ਤੱਤੀ ਲੱਗੇ, ਵਿਚ ਸੜ ਗਏ ਬ੍ਰਹਮ ਗਿਆਨੀ। ਲੱਗਾ ਦਾਗ ਚਿੱਟੀ ਪੱਗੇ, ਮੁਖ ਕਾਲਾ ਹੋਇਆ ਦੋ ਜਹਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਮੰਗੇ ਜਗਤ ਇਕ ਨਿਸ਼ਾਨੀ।
