੪ ਜੇਠ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਦਰਬਾਰ ਵਿਚ ਵਿਹਾਰ ਹੋਇਆ
ਪ੍ਰਭ ਸਾਚਾ ਹੁਕਮ ਸੁਣਾਇੰਦਾ। ਵਾਲੀ ਦੋ ਜਹਾਨ, ਵਿਚ ਮਾਤ ਦਇਆ ਕਮਾਇੰਦਾ। ਜਨ ਭਗਤਾਂ ਰੱਖਣ ਆਇਆ ਮਾਣ, ਸਾਚੀ ਸੇਵਾ ਲਾਇੰਦਾ। ਸੰਗ ਲਿਆਇਆ ਸ਼ਬਦ ਬਬਾਣ, ਫੜ ਉਪਰ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਚੁਕਾ ਡਰ, ਧੁਰ ਫਰਮਾਣ ਹਰਿ ਭਗਵਾਨ, ਗੁਰ ਸੰਗਤ ਕੰਨ ਸੁਣਾਇੰਦਾ। ਧੁਰ ਫ਼ਰਮਾਣ ਨਾ ਕਿਸੇ ਮੋੜਾ। ਸਾਚਾ ਮੇਲ ਗੁਰ ਪੂਰੇ ਜੋੜਾ। ਸ੍ਰਿਸ਼ਟ ਸਬਾਈ ਤੋੜ ਵਿਛੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੇਵਾ ਲੇਖੇ ਲਾਈ ਚਰਨ ਛੁਹਾਏ ਚਿੱਟਾ ਜੋੜਾ ਚਰਨ ਜੋੜਾ ਜਾਏ ਲੱਗ। ਸ੍ਰਿਸ਼ਟ ਸਬਾਈ ਤੁੱਟੇ ਤਗ। ਪ੍ਰਭ ਪਕੜ ਉਠਾਏ ਸ਼ਾਹ ਰਗ। ਏਕਾ ਜੋਤ ਜਗਾਏ ਪ੍ਰਗਟ ਹੋਏ, ਦੋ ਜਹਾਨੀ ਵਿਚੋਂ ਜਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਜਾ ਹੁਕਮ ਆਪ ਸੁਣਾਏ, ਗੁਰਸਿਖਾਂ ਸੇਵਾ ਲੇਖੇ ਲਾਏ, ਸਿਰ ਧਰ ਆਪਣੀ ਚਿੱਟੀ ਪਗ। ਚਿੱਟੀ ਪੱਗ ਹਰਿ ਦਸਤਾਰ। ਗੁਰ ਸੰਗਤ ਚਰਨ ਪ੍ਰੀਤੀ ਗਈ ਲੱਗ, ਧੁਰਦਰਗਾਹੀ ਹੋ ਤਿਆਰ। ਸ੍ਰਿਸ਼ਟ ਸਬਾਈ ਜਾਏ ਦਗ, ਘਰ ਘਰ ਰੋਵੇ ਨਾਰੀ ਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰੇ ਸੱਚਾ ਇਕ ਵਿਹਾਰ। ਸਿਰ ਦਸਤਾਰ ਪੈਰ ਜੋੜਾ। ਸ਼ਬਦ ਸਰੂਪੀ ਪ੍ਰਭ ਇਕ ਮੰਗਵਾਏ ਚਿੱਟਾ ਘੋੜਾ। ਬਿਨ ਰੰਗ ਰੂਪੀ ਦਿਸ ਨਾ ਆਏ, ਆਏ ਜਾਏ ਚਾਰ ਵਰਨਾਂ ਵਿਚ ਰਹਾਏ, ਚੌਥੇ ਜੁਗ ਕਾਣ ਚੁਕਾਏ, ਕੋਈ ਨਾ ਸਕੇ ਮੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਜੀਵਾਂ ਪਾਪੀ ਕਾਇਆ ਭੰਨੇ ਫੋੜਾ। ਗੁਰ ਪੂਰਾ ਸ਼ਬਦ ਅਮੋਲਾ। ਸਚ ਵਿਹਾਰ ਹਰਿ ਕਰਤਾਰ, ਪ੍ਰਭ ਬਣਿਆ ਸਾਚਾ ਤੋਲਾ। ਵੇਖ ਵਖਾਣੇ ਸਰਬ ਘਟ ਜਾਣੇ ਕਰੇ ਸਰਬ ਵਿਚਾਰ, ਆਪੇ ਜਾਣੇ ਝੂਠਾ ਬੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਸੇਵਾ ਲੇਖੇ ਲਾਏ, ਤਨ ਛੁਹਾਏ ਗੁਰ ਸੰਗਤ ਚੋਲਾ। ਗੁਰ ਸੰਗਤ ਚੋਲਾ ਕਰ ਅਰਦਾਸ। ਜੋਤ ਪ੍ਰਕਾਸ਼ੇ, ਰੱਖੇ ਘਨਕ ਪੁਰ ਵਾਸ। ਬੇਮੁਖਾਂ ਵਕਤ ਗਵਾਇਆ ਹਾਸੇ, ਅੰਤਮ ਕਲਜੁਗ ਹੋਣਾ ਨਾਸ। ਗੁਰਮੁਖਾਂ ਨਾਮ ਜਪਾਏ ਸਵਾਸ ਸਵਾਸੇ, ਮਾਤ ਗਰਭ ਨਾ ਲਟਕੇ ਦਸ ਮਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਗੁਰਮੁਖਾਂ ਕਰਾਏ ਰਹਿਰਾਸ। ਗੁਰ ਸੰਗਤ ਹਰਿ ਦੇਵੇ ਆਦਰ। ਧਰੇ ਜੋਤ ਹਰਿ ਕਰਤਾ ਕਾਦਰ। ਗੁਰਸਿਖ ਸਾਚਾ ਸੰਗ ਰਲਾਏ, ਘਰ ਲੈ ਜਾਏ ਕਰ ਕਰ ਆਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ, ਤਨ ਛੁਹਾਏ ਚਿੱਟੀ ਚਾਦਰ, ਪੂਰਾ ਹਰਿ ਨਾ ਕਦੇ ਤੋਟ। ਬੇਮੁਖਾਂ ਪ੍ਰਭ ਆਤਮ ਕੱਢੇ ਖੋਟ। ਏਕਾ ਸ਼ਬਦ ਲਗਾਏ, ਚਾਰ ਕੁੰਟ ਸਾਚੀ ਚੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੰਜਵਾਂ ਤਨ ਛੁਹਾਏ, ਨਾ ਰਖਾਏ ਕਿਲ੍ਹਾ ਕੋਟ। ਕਿਲ੍ਹਾ ਕੋਟ ਕਾਇਆ ਚਾਰ ਦੀਵਾਰੀ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਹੋਇਆ ਰਹੇ ਅੱਠੇ ਪਹਿਰ ਪਹਿਰਾਦਾਰੀ। ਸਾਚਾ ਮਾਣ ਤਾਣ ਵਿਚ ਜਹਾਨ ਗੁਰ ਸੰਗਤ ਰੱਖੇ, ਦਰ ਆਏ ਨਰ ਨਾਰੀ। ਸ੍ਰਿਸ਼ਟ ਸਬਾਈ ਏਕਾ ਗਾਹ ਗਹੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਲਿਖਤ ਲਿਖਾਏ ਅਪਰ ਅਪਾਰੀ। ਹਰਿ ਚਲੇ ਚਾਲ ਨਿਰਾਲਾ। ਆਤਮ ਲਾਇਆ ਫਲ ਕਾਇਆ ਸੱਚੇ ਡਾਲਾ। ਦਰ ਦਵਾਰੇ ਜਨ ਆਏ ਚਲ, ਪ੍ਰਭ ਦੇਵੇ ਸ਼ਬਦ ਦੁਸ਼ਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੋੜੇ ਜਗਤ ਜੰਜ਼ਾਲਾ। ਭਗਵਾ ਭੇਖ ਵੇਖ ਭਗਵਾਨ। ਨੇਤਰ ਲੈਣਾ ਪੇਖ, ਹਰਿ ਜੋਤ ਮਹਾਨ। ਆਪ ਮਿਟਾਏ ਪਿਛਲੀ ਰੇਖ, ਚੁਕਾਏ ਭੇਵ ਫੇਰ ਮਹਾਨ। ਜੋਤੀ ਜੋਤ ਸਰੂਪ ਹਰਿ, ਮਾਤਲੋਕ ਹਰਿ ਜੋਤ ਧਰ, ਬਣ ਕੇ ਆਇਆ ਸਾਚਾ ਕਾਹਨ। ਰੰਗ ਰੰਗੀਲਾ ਚਿੱਟਾ ਬਾਣਾ ਛੈਲ ਛਬੀਲਾ। ਅੰਤਮ ਵੇਲਾ ਪ੍ਰਭ ਮਿਲਣ ਦਾ, ਕਲਜੁਗ ਜੀਵ ਕਰ ਲਓ ਹੀਲਾ। ਜੋਤੀ ਜੋਤ ਸਰੂਪ ਹਰਿ, ਸਾਚੇ ਬਾਣੇ ਤਨ ਛੁਹਾਏ, ਸੂਹਾ ਲਾਲ ਸੰਗ ਰਲਾਏ ਨੀਲਾ। ਨੀਲਾ ਬਾਣਾ ਤਨ ਛੁਹਾਣਾ। ਤਖ਼ਤੋਂ ਲਾਹੇ ਰਾਜਾ ਰਾਣਾ। ਭੇਖ ਮਿਟਾਏ ਕਲਜੁਗ ਬਾਣਾ। ਇਕੋ ਇਕ ਸੱਚਾ ਸ਼ਾਹ ਅਖਵਾਣਾ। ਨਿਹਕਲੰਕ ਸੱਚਾ ਰਾਣਾ। ਸਭਨਾ ਠੰਡੀ ਛਾਂ ਰਖਾਣਾ। ਚਾਰ ਵਰਨਾਂ ਏਕਾ ਦੇਵੇ ਨਾਮ ਬਬਾਣਾ। ਜੋਤੀ ਜੋਤ ਸਰੂਪ ਹਰਿ, ਨੇਤਰ ਵੇਖ ਹਰਿ ਭਗਵਾਨ, ਭੇਖ ਮਾਰੇ ਮੇਖ ਮਿਲਾਵੇ ਸਚ ਟਿਕਾਣਾ। ਸਚ ਸ਼ਬਦ ਆਤਮ ਲਗਾਏ ਭਬੂਤੀ। ਦੁਰਮਤ ਮੈਲ ਜਾਏ ਧੋਤੀ। ਇਕੋ ਜਗੇ ਸੱਚੀ ਜੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਪੂਰੇ ਸੀਸ ਨਿਵਾਇਆ, ਆਪ ਉਠਾਏ ਤੇਰੀ ਆਤਮ ਸੋਤੀ। ਮੰਗਿਆ ਦਾਨ ਹਰਿ ਮਿਹਰਬਾਨ ਹੈ। ਦੇਵੇ ਦਾਨ ਗੁਣ ਨਿਧਾਨ, ਆਪ ਵਿਚ ਜਹਾਨ ਹੈ। ਚਰਨ ਧੂੜ ਕਰਾਏ ਸਚ ਇਸ਼ਨਾਨ, ਹਰਿ ਭਗਵਾਨ ਹੈ। ਆਤਮ ਸਰ ਸਾਚੇ ਆਪ ਨੁਹਾਨ ਹੈ। ਸ਼ਬਦ ਤੀਰ ਚਿੱਲੇ ਚੜ੍ਹੇ ਅਪਾਰੇ, ਸਿੱਧਾ ਜਾਏ ਨਿਸ਼ਾਨ ਹੈ। ਸੱਚਾ ਝੁਲਾਏ ਇਕ ਨਿਸ਼ਾਨਾ, ਲਿਖਾਏ ਲੇਖ ਹਰਿ ਭਗਵਾਨ, ਸੋਹੰ ਜਾਪ ਵਡ ਮਹਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਚ ਵਖਾਣਾ। ਕਾਕਾ ਮਨਜੀਤ ਗੁਰਸਿਖੀ ਦੀ ਸਾਚੀ ਰੀਤ, ਚੜ੍ਹਿਆ ਸਚ ਬਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ, ਗੁਰ ਸੰਗਤ ਦਇਆ ਕਮਾਏ, ਗੁਰ ਪੂਰੇ ਅੱਗੇ ਝੁਲਦਾ ਜਾਏ, ਇਕੋ ਸਚ ਨਿਸ਼ਾਨਾ। ਕਲਜੁਗ ਚੜ੍ਹਿਆ ਅੰਤਮ ਤਾਪਾ। ਝੂਠਾ ਪਾਪ ਜਗਤ ਕਾਂਪਾ। ਧਰੇ ਜੋਤ ਹਰਿ ਆਪੇ ਆਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਜਪਾਏ ਸੱਚਾ ਜਾਪਾ। ਸੱਚਾ ਜਾਪ ਹਰਿ ਜਪਾਵਣਾ। ਗੁਰ ਸੰਗਤ ਸੰਗ ਆਪ ਨਿਭਾਵਣਾ। ਨਾਮ ਰੰਗ ਇਕ ਚੜ੍ਹਾਵਣਾ। ਦਾਸਨ ਦਾਸ ਜੋ ਜਨ ਹੋਏ ਪ੍ਰਭ ਦਰਸ ਦਿਖਾਵਣਾ। ਕਟੇ ਭੁੱਖ ਨੰਗ, ਸਗਲਾ ਸਾਥ ਆਪ ਨਿਭਾਵਣਾ। ਜੋਤੀ ਜੋਤ ਸਰੂਪ ਹਰਿ, ਚਿੱਟਾ ਬਾਣਾ ਸਾਚਾ ਰਾਣਾ ਤਨ ਛੁਹਾਏ, ਸੰਤ ਮਨੀ ਸਿੰਘ ਹੁਕਮ ਸੁਣਾਵਣਾ। ਸੰਤ ਮਨੀ ਸਿੰਘ ਸੁਣ ਕਾਨ। ਚਰਨ ਕਵਲ ਕਰ ਧਿਆਨ। ਧਰੇ ਜੋਤ ਸ੍ਰੀ ਭਗਵਾਨ। ਗੁਰ ਸੰਗਤ ਦੇਵਣ ਆਇਆ ਸੱਚਾ ਦਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟਾ ਜੋੜਾ ਸ਼ਬਦ ਪੁਸ਼ਾਕਾ। ਪ੍ਰਭ ਰਖਾਏ ਏਕਾ ਵਾਕਾ। ਪ੍ਰਭ ਅਬਿਨਾਸ਼ੀ ਸ੍ਰਿਸ਼ਟ ਸਬਾਈ ਏਕਾ ਸ਼ਬਦ, ਨਾ ਕੋਈ ਦਿਸੇ ਸੱਜਣ ਸਾਕਾ। ਗੁਰਮੁਖਾਂ ਵਸੇ ਅੰਗ ਸੰਗ, ਚੁਕਾਵਣ ਆਇਆ ਪੰਚਮ ਜੇਠ ਬਾਕਾ। ਸਚਖੰਡ ਨਿਵਾਸੀ ਪੰਚਮ ਜੇਠ ਬਾਕਾ। ਸਚਖੰਡ ਨਿਵਾਸੀ ਸਚ ਦਰਬਾਰ, ਚਿੱਟੇ ਅਸਵ ਕਸਾਏ ਤੰਗ ਉਤੇ ਚੜੇ, ਦਵਾਰ ਬੰਕ ਖੜ੍ਹੇ ਸ੍ਰਿਸ਼ਟ ਸਬਾਈ ਦਿਨ ਦਿਹਾੜੇ ਮਾਰੇ ਡਾਕਾ। ਦਿਨ ਦਿਹਾੜੇ ਜਾਏ ਲੁੱਟੀ। ਬੇਮੁਖਾਂ ਜੜ੍ਹ ਜਾਏ ਪੁੱਟੀ। ਸ਼ਬਦ ਹਥੌੜਾ ਹੱਥ ਹਰਿ ਫੜਿਆ, ਅੱਠੇ ਪਹਿਰ ਜਾਏ ਕੁੱਟੀ। ਕਲਜੁਗ ਜੀਵ ਕੋਇ ਨਾ ਅੜਿਆ, ਅੰਤਮ ਵੇਲੇ ਚੋਗ ਨਿਖੁਟੀ। ਗੁਰਮੁਖ ਸਾਚੇ ਸੰਤ ਜਨ, ਗੁਰ ਦਰ ਲਾਹਾ ਜਾਣ ਖੱਟੀ। ਸੰਤ ਮਨੀ ਸਿੰਘ ਚਲ ਦਵਾਰ। ਸ਼ਬਦ ਘੋੜਾ ਕਰ ਤਿਆਰ। ਚਿੱਟਾ ਜੋੜਾ ਹਰਿ ਨਿਰੰਕਾਰ। ਸਚਖੰਡ ਨਿਵਾਸੀ ਆਇਆ ਦੌੜਾ, ਜਨ ਭਗਤਾਂ ਸੁਣ ਪੁਕਾਰ। ਆਪ ਚੜ੍ਹਾਏ ਸੱਚੇ ਪੌੜਾ, ਜੋਤ ਸਰੂਪੀ ਹਰਿ ਨਿਰੰਕਾਰ। ਅੱਗੇ ਅੱਗੇ ਸੰਤ ਮਨੀ ਸਿੰਘ ਦੌੜਾ, ਪ੍ਰਭ ਚਰਨ ਕਰੇ ਨਿਮਸਕਾਰ। ਸੰਤ ਮਨੀ ਸਿੰਘ ਕਿਸਮਤ ਜਾਗੀ। ਪ੍ਰਭ ਬਣ ਕੇ ਆਇਆ ਗੁਰਸਿਖਾਂ ਦਾ ਸੱਚਾ ਵਾਗੀ। ਹੱਥ ਡੰਗੋਰੀ ਹੌਲੀ ਹੌਲੀ ਜਾਏ ਤੋਰੀ, ਤੁੱਟੀ ਪ੍ਰੀਤ ਚਰਨਾ ਨਾਲ ਜਾਏ ਜੋੜੀ, ਧੋਂਦਾ ਜਾਏ ਸੱਚਾ ਦਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਬਾਣੇ ਤਨ ਪਹਿਨਾਏ, ਗੁਰਸਿਖਾਂ ਮਾਣ ਦਵਾਏ, ਪੰਚਮ ਜੇਠ ਲਿਖਤ ਲਿਖਾਏ, ਗੁਰਸਿਖਾਂ ਬਣਾਏ ਬਣਤ ਰੱਖੇ ਲਾਜੀ। ਬਣੇ ਕਾਗ ਗੁਰਸਿਖ ਹੰਸ। ਪ੍ਰਭ ਆ ਬਣਾਏ ਸਾਚਾ ਬੰਸ। ਸਤਿਜੁਗ ਤੇਰੀ ਸਾਚੀ ਅੰਸ। ਸਾਚੀ ਲਿਖਤ ਲੇਖ ਲਿਖਾਏ, ਭੇਵ ਨਾ ਪਾਏ ਕੋਈ ਵਿਚ ਸਹੰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਮਾਤਲੋਕ ਜੋਤ ਧਰੇ ਬੇਮੁਖ ਪਛਾੜੇ ਜਿਉਂ ਕਾਹਨਾ ਕੰਸ। ਦਵਾਪਰ ਕਰਿਆ ਖੇਲ ਅਪਾਰਿਆ। ਵੇਦ ਵਿਆਸ ਲਿਖੇ ਲਿਖਤ, ਨਰਾਇਣ ਨਰ ਭਗਤ ਬਨਵਾਰਿਆ। ਅੰਤਮ ਕਲ ਜੋਤ ਧਰ ਵਿਚ ਮਾਤ ਮਿਟਾਏ ਜ਼ਾਤ ਪਾਤ, ਊਚ ਨੀਚ ਭੇਵ ਚੁਕਾ ਰਿਹਾ। ਸੋਲਾਂ ਕਲੀਆਂ ਸ਼ਬਦ ਦੁਸ਼ਾਲਾ। ਪ੍ਰਭ ਪਰਖਣ ਆਇਆ ਵਿਚੋਂ ਮਾਤ ਲਾਲਾ। ਗੁਰ ਸੰਗਤ ਬਣੇ ਇਕੋ ਜਮਾਤ, ਨਾ ਕੋਈ ਵੇਖੇ ਰੰਗ ਨਿਰਾਲਾ। ਚਾਰ ਵਰਨ ਏਕਾ ਸਰਨ, ਇਕ ਰਖਵਾਲਾ। ਬੇਮੁਖਾਂ ਹੋਈ ਅੰਧੇਰੀ ਰਾਤ, ਅੰਤਮ ਕਲਜੁਗ ਚਾਰੋਂ ਕੁੰਟ ਦਿਸੇ ਮੂੰਹ ਕਾਲਾ। ਗੁਰਮੁਖਾਂ ਦੇਵੇ ਸਚ ਸੁਗਾਤ ਨਾਮ ਦਾਤ, ਪੰਚਮ ਜੇਠ ਹਰਿ ਦੱਸੇ ਰਾਹ ਸੁਖਾਲਾ। ਅੰਤਮ ਵੇਲੇ ਪੁੱਛੇ ਵਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਤੋੜੇ ਜਗਤ ਜੰਜਾਲਾ। ਜਗਤ ਜੰਜ਼ਾਲਾ ਜਾਏ ਤੁੱਟ। ਸ਼ਬਦ ਤੀਰ ਜਾਏ ਛੁੱਟ। ਸਤਿਜੁਗ ਤੇਰੀ ਬਣਤ ਬਣਾਏ ਸੁਹਾਏ ਰੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਇਕ ਭੰਡਾਰਾ ਰੱਖੇ ਅਤੁੱਟ। ਸਚ ਭੰਡਾਰਾ ਹਰਿ ਆਪ ਲਗਾਵਣਾ। ਸ਼ਬਦ ਵਰਤਾਰਾ ਆਪ ਅਖਵਾਵਣਾ। ਸੋਹੰ ਸਾਚਾ ਨਾਉਂ ਜਪਾਵਣਾ। ਚਾਰ ਵਰਨਾਂ ਏਕਾ ਸਰਨਾ ਠੰਡੀ ਛਾਉਂ ਰਖਾਵਣਾ। ਸਾਕ ਸੈਣ ਭਾਈ ਭੈਣ ਆਪ ਅਖਵਾਵਣਾ। ਬੇਮੁਖਾਂ ਖਾਏ ਕਲਜੁਗ ਮਾਇਆ ਡੈਣ, ਅੰਤਮ ਵੇਲੇ ਸਰਬ ਪਛਤਾਵਣਾ। ਗੁਰਮੁਖ ਸਾਚੇ ਦਰਸ਼ਨ ਪੇਖਣ ਨੈਣ, ਸ੍ਰਿਸ਼ਟ ਸਬਾਈ ਆਪ ਵਹਾਏ ਵਹਿੰਦੇ ਵਹਿਣ, ਦਾਣਾ ਅੰਨ ਕਿਸੇ ਹੱਥ ਨਾ ਆਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਹਰਿ ਕਿਰਪਾ ਕਰ, ਜੋਤ ਧਰ ਦੇਵੇ ਵਰ, ਗੁਰਸਿਖਾਂ ਬੇੜਾ ਬੰਨ੍ਹ ਵਖਾਵਣਾ। ਤੇਰਾ ਬੇੜਾ ਬੰਨ੍ਹੇ ਅੰਤਮ ਵਾਰੀ। ਕਲਜੁਗ ਪਾਸਾ ਆਇਆ ਹਾਰੀ। ਜਗਤ ਤਮਾਸ਼ਾ ਵੇਖੇ, ਕਰੇ ਖੇਲ ਅਪਰ ਅਪਾਰੀ। ਬੇਮੁਖਾਂ ਦਿਸੇ ਨਾ ਹੱਥ ਕਾਸਾ, ਚਾਰੋਂ ਕੁੰਟ ਦਿਸੇ ਨਾਸਾ, ਜੋਤ ਨਿਰੰਕਾਰੀ। ਜਨ ਭਗਤਾਂ ਕਰੇ ਰਹਿਰਾਸਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜਾ ਸੰਗ ਰਲਾਇਆ, ਦੱਖਣ ਦਿਸ਼ਾ ਬੰਨ੍ਹ ਵਖਾਏ ਕਲਜੁਗ ਤੇਰੀ ਅੰਤਮ ਵਾਰੀ। ਚਾਰ ਦਰ ਹਰਿ ਦਵਾਰੇ। ਪੂਰਬ ਪੱਛਮ ਦੱਖਣ ਉੱਤਰ, ਚਾਰੇ ਕੁੰਟਾਂ ਵੇਖ ਵਿਚਾਰੇ। ਪੂਰਬ ਮਿਲੇ ਅੰਮ੍ਰਿਤ ਫਲ, ਪਾਰਜਾਤ ਖੜ੍ਹਾ ਝੁਲਾਰੇ। ਪੱਛਮ ਮਿਲੇ ਆਤਮ ਸਰ ਸਰੋਵਰ, ਗੁਰਸਿਖ ਸਾਚਾ ਕਾਇਆ ਕਰੇ ਠੰਡੀ ਠਾਰੇ। ਉਤਰ ਰਹੇ ਐਰਾਪਤ ਹਾਥੀ ਝੁਲਦਾ ਰਹੇ, ਦੱਖਣ ਦਿਸ਼ਾ ਚਿੱਟਾ ਘੋੜਾ ਪ੍ਰਭ ਸਾਚੇ ਦਾ ਸਾਚਾ ਜੋੜਾ, ਅੱਠੇ ਪਹਿਰ ਮੰਗੇ ਦਰਸ ਕਰਤਾਰੇ। ਚਿੱਟਾ ਘੋੜਾ ਕਰੇ ਪੁਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਕਲਜੁਗ ਵੇਲਾ ਅੰਤਮ ਹੋਇਆ, ਲੱਖ ਚੁਰਾਸੀ ਹੋਈ ਖੁਆਰ। ਗੁਰਸਿਖਾਂ ਵਕਤ ਦੁਹੇਲਾ ਹੋਇਆ, ਕੋਇ ਨਾ ਸੁਣੇ ਪੁਕਾਰ। ਨਿਹਕਲੰਕ ਕਲ ਜਾਮਾ ਪਾਇਆ, ਅੰਤਮ ਸਾਚਾ ਮੇਲਾ ਹੋਇਆ ਪੰਚਮ ਜੇਠ ਹੋ ਆਏ ਤਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਸੁਣ ਪੁਕਾਰ। ਸੁਣ ਪੁਕਾਰ ਹਰਿ ਦਾਤਾਰ। ਉਤੇ ਹੋਣ ਵਾਲਾ ਅਸਵਾਰ। ਪੰਚਮ ਜੇਠ ਕਰ ਤਿਆਰ। ਚਾਰੇ ਵਾਗਾਂ ਕਲਜੁਗ ਤੇਰੀਆਂ, ਆਪਣੀ ਹੱਥੀਂ ਰਿਹਾ ਸਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਰੰਗ ਇਕ ਅਪਾਰ। ਸਤਿਜੁਗ ਤੇਰੀ ਸੁਣੀ ਪੁਕਾਰੀ। ਤਰੇਤੇ ਤੇਰੀ ਬਧੀ ਧਾਰੀ। ਦਵਾਪਰ ਭੇਖ ਹਰਿ ਬਨਵਾਰੀ। ਕਲਜੁਗ ਜਗੀ ਜੋਤ ਜਵਾਲੇ, ਈਸਾ ਮੂਸਾ ਆਪ ਉਪਾਏ। ਸੰਗ ਮੁਹੰਮਦ ਚਾਰ ਯਾਰ ਦਸ ਅਵਤਾਰ ਜੋਤ ਜਗਾਏ। ਅੰਤਮ ਵੇਲਾ ਅੰਤਮ ਆਇਆ। ਜੋਤ ਸਰੂਪੀ ਜੋਤ ਜਗਾਇਆ, ਪੁਰੀ ਘਨਕ ਡੰਕ ਵਜਾਇਆ, ਆਪ ਉਠਾਏ ਰਾਓ ਰੰਕ ਜਨ ਭਗਤਾਂ ਸਾਰ ਸਮਾਲੇ। ਸਾਚਾ ਸ਼ਬਦ ਡੰਕ ਵਜਾਵਣਾ। ਰਾਜਾ ਰਾਣਾ ਸਰਬ ਉਠਾਵਣਾ। ਏਕਾ ਬਾਣਾ ਆਪ ਰਖਾਣਾ। ਜਨ ਭਗਤਾਂ ਦਇਆ ਕਮਾਣਾ। ਬੇਮੁਖਾਂ ਗੂੜ੍ਹੀ ਨੀਂਦ ਸਵਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੰਚਮ ਜੇਠ ਜੋਤ ਧਰ, ਅੰਧ ਅੰਧੇਰ ਮਿਟਾਣਾ। ਕਲਜੁਗ ਤੇਰੀ ਅੰਤਮ ਵੇਰੀ। ਪ੍ਰਭ ਅਬਿਨਾਸ਼ੀ ਪਾਏ ਫੇਰੀ। ਚਾਰੇ ਕੁੰਟਾਂ ਜਾਏ ਘੇਰੀ। ਕੋਈ ਨਾ ਕਰੇ ਹੇਰੀ ਫੇਰੀ। ਗੁਰਮੁਖ ਵਿਰਲਾ ਬਣੇ ਸਾਚੀ ਚੇਰੀ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤ ਮਿਟਾਏ ਆਪਣੀਂ ਹੱਥੀਂ ਢੇਰੀ। ਸ੍ਰਿਸ਼ਟ ਸਬਾਈ ਆਪ ਕਰਾਏ, ਪ੍ਰਭ ਅਬਿਨਾਸ਼ੀ ਇਕ ਮੁੱਠ। ਗੁਰਮੁਖ ਸਾਚੇ ਸੰਤ ਜਨਾਂ ਧੀਰ ਧਰਾਏ, ਏਕਾ ਦੇਵੇ ਸ਼ਬਦ ਰਥ। ਬੇਮੁਖਾਂ ਅੰਤਮ ਚੀਰ ਲੁਹਾਏ, ਗੁਰਮੁਖ ਸਾਚੇ ਸੰਤ ਜਨ ਤੇਰੀ ਸਰਨ ਆਇਣ ਨੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਤਿਜੁਗ ਸਾਚੇ ਤੇਰੀ ਗੁਰ ਸੰਗਤ ਸੰਗ ਰਲਾਏ, ਕਰਨ ਆਇਆ ਚੱਠ। ਸੰਤ ਮਨੀ ਸਿੰਘ ਸ਼ਬਦ ਲਿਖਾਇਆ। ਰਾਣਾ ਸੰਗਰੂਰ ਆਪ ਸਮਝਾਇਆ। ਅੰਤਮ ਵੇਲੇ ਹੋਣਾ ਚੂਰ, ਨਿਹਕਲੰਕ ਕਰੇ ਜੋਤ ਰੁਸ਼ਨਾਇਆ। ਬੇਮੁਖ ਵੇਲਾ ਜਾਨਣ ਦੂਰ, ਅੰਤਮ ਨੇੜੇ ਆਇਆ। ਪ੍ਰਭ ਅਬਿਨਾਸ਼ੀ ਕਰੇ ਚੂਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰ, ਪੰਚਮ ਜੇਠ ਪਿੰਡ ਬੁੱਗੇ ਹੋਏ ਉਘੇ, ਸਿੰਘ ਪ੍ਰੇਮ ਤੇਰੇ ਝੁੱਗੇ ਡੇਰਾ ਲਾਇਆ। ਝੁਲਦਾ ਜਾਏ ਇਕ ਨਿਸ਼ਾਨਾ। ਕਰੇ ਖੇਲ ਹਰਿ ਭਗਵਾਨਾ। ਗੁਰ ਸੰਗਤ ਸਾਚਾ ਮੇਲ ਮਿਲਾਨਾ। ਨਾਰੀ ਨਰ ਦੇਵੇ ਦਾਨਾ। ਦਰਗਹਿ ਸਾਚੀ ਦੇਵੇ ਮਾਣਾ। ਬੇਮੁਖਾਂ ਤੋੜੇ ਆਤਮ ਅਭਿਮਾਨਾ। ਗੁਰਮੁਖਾਂ ਚਰਨ ਪ੍ਰੀਤੀ ਜੋੜੇ, ਆਪ ਦਿਸਾਏ ਆਪਣਾ ਭਾਣਾ। ਪ੍ਰਭ ਅਬਿਨਾਸ਼ੀ ਚੜ੍ਹਿਆ ਘੋੜੇ, ਸ਼ਬਦ ਸਰੂਪੀ ਪਹਿਰੇ ਚਿੱਟਾ ਬਾਣਾ। ਚਿੱਟਾ ਬਾਣਾ ਪਹਿਨੇ ਤਨ, ਗੁਰ ਸੰਗਤ ਮਨ ਜਾਏ ਮੰਨ, ਆਤਮ ਕੱਢੇ ਝੂਠਾ ਜੰਨ, ਜੋਤ ਸਰੂਪੀ ਫੇਰਾ ਪਾਇਆ। ਸਾਚਾ ਸ਼ਬਦ ਸੁਣਾਏ ਕੰੰਨ, ਅਗਿਆਨ ਅੰਧੇਰ ਦਏ ਮਿਟਾਇਆ। ਸਾਚੀ ਜੋਤ ਜਗੇ ਤਨ, ਅੰਧੇਰੀ ਕੰਦਰ ਹੋਏ ਰੁਸ਼ਨਾਇਆ। ਭਾਂਡਾ ਭਰਮ ਦੇਵੇ ਭੰਨ, ਸ਼ਬਦ ਹਥੌੜਾ ਹੱਥ ਉਠਾਇਆ। ਬੇਮੁਖ ਜੀਵਾਂ ਦੇਵੇ ਡੰਨ, ਨਿਹਕਲੰਕ ਕਲ ਜਾਮਾ ਪਾਇਆ। ਨਾ ਕੋਈ ਛੱਪਰੀ ਨਾ ਕੋਈ ਛੰਨ, ਜਿਥੇ ਆਸਣ ਸੱਚਾ ਲਾਇਆ। ਚਾਰ ਕੁੰਟ ਹਰਿ ਕਾ ਵਾਸ। ਗੁਰ ਸੰਗਤ ਵਸੇ ਆਸ ਪਾਸ। ਜੋਤ ਸਰੂਪੀ ਹੋਇਆ ਦਾਸ। ਜੋਤ ਜਗਾਏ ਵਿਚ ਮਾਤ ਪਤਾਲ ਅਕਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੁਰੀ ਘਨਕ ਜੋਤ ਧਰ, ਸ਼ਬਦ ਚਲਾਏ ਗੁਰਮੁਖਾਂ ਸਵਾਸ ਸਵਾਸ। ਫੜੇ ਵਾਗ ਸੰਤ ਦੁਲਾਰੇ। ਗੁਰ ਸੰਗਤ ਕਰੇ ਪਿਆਰੇ। ਦਰ ਖਲੋਤਾ ਵਾਜਾਂ ਮਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪ ਆਪਣੀ ਕਿਰਪਾ ਧਾਰੇ। ਸੰਤ ਮਨੀ ਸਿੰਘ ਵਾਗ ਫੜ। ਸ੍ਰਿਸ਼ਟ ਸਬਾਈ ਕੋਈ ਨਾ ਸਕੇ ਅੱਗੇ ਅੜ। ਪੁਟੀ ਜਾਏ ਸਭ ਦੀ ਜੜ੍ਹ। ਜੋਤੀ ਜੋਤ ਸਰੂਪ ਹਰਿ, ਸ਼ਬਦ ਸਰੂਪੀ ਚਾਰ ਕੁੰਟ ਰਿਹਾ ਲੜ। ਦਏ ਚੀਰ ਕਰੇ ਦੋ ਫਾੜੇ। ਆਪ ਮਿਟਾਏ ਸੁਟਾਏ ਜੰਗਲ ਜੂਹ ਵਿਚ ਪਹਾੜੇ। ਤੇਰੇ ਲੇਖ ਆਪ ਲਿਖਾਏ, ਸਤਿਜੁਗ ਸਾਚੇ ਨਾ ਕੋਈ ਵੇਖੇ ਚੰਗੇ ਮਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਚਾ ਲੇਖ ਲਿਖਾਏ, ਸ੍ਰਿਸ਼ਟ ਸਬਾਈ ਚਬਾਏ ਆਪਣੀ ਦਾੜ੍ਹੇ। ਚਿੱਟਾ ਜੋੜਾ ਸ਼ਬਦ ਘੋੜਾ ਹਰਿ ਜਗਦੀਸ਼। ਧੁਰਦਰਗਾਹੀ ਆਇਆ ਦੌੜਾ, ਨਾਮ ਕਲਗੀ ਰੱਖੇ ਸੀਸ। ਨਾ ਲੰਬਾ ਨਾ ਚੌੜਾ, ਦਰ ਘਰ ਸਾਚੇ ਇੱਕਾ ਪੌੜਾ, ਭੇਵ ਚੁਕਾਏ ਬੀਸ ਇਕੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਮਿੱਠਾ ਨਾ ਕੌੜਾ, ਨਾ ਕੋਈ ਕਰੇ ਰੀਸ। ਹਰਿ ਸਾਚੀ ਮਾਲਣ ਭਗਤ ਦਲਾਲਣ, ਹੱਥੀਂ ਬੰਨ੍ਹੇ ਸਾਚੇ ਗਾਨਣ। ਦਰ ਦਰਬਾਨ ਵਿਚ ਜਹਾਨ, ਦੇਵੇ ਸੱਚਾ ਮਾਨਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਧਰੇ ਸ੍ਰਿਸ਼ਟ ਸਬਾਈ ਕਰਦਾ ਜਾਏ ਚਾਨਣ। ਪੰਚਮ ਹਾਰ ਪੰਚਮ ਵੰਡੇ। ਚੌਥੇ ਜੁਗ ਤੁੱਟੀ ਗੰਢੇ। ਵੇਲਾ ਅੰਤਮ ਨੇੜੇ ਆਇਆ। ਗੁਰ ਸੰਗਤ ਖੜ੍ਹੀ ਸਾਚੇ ਕੰਢੇ। ਕਲਜੁਗ ਝੇੜਾ ਦਏ ਮਿਟਾਇਆ, ਜੋਤ ਸਰੂਪੀ ਡੇਰਾ ਲਾਇਆ ਵਿਚ ਵਰਭੰਡੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਆਪ ਰਚਾਇਆ, ਸ਼ਬਦ ਘੋੜੇ ਤੰਗ ਕਸਾਇਆ, ਗੁਰ ਸੰਗਤ ਸਾਚੀ ਸੰਗ ਰਲਾਇਆ, ਮਾਤਲੋਕ ਹਰਿ ਵਾਗਾਂ ਮੋੜੇ। ਵਾਗ ਮੋੜੇ ਕਰੇ ਤਿਆਰੀ। ਨਿਭਾਏ ਤੋੜ ਅੰਤਮ ਵਾਰੀ। ਸ੍ਰਿਸ਼ਟ ਸਬਾਈ ਜਾਏ ਰੋੜ੍ਹੀ ਕਰ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਸ਼ਬਦ ਤਨ ਪਹਿਨਾਏ, ਗੁਰ ਸੰਗਤ ਜਾਏ ਸ਼ਿੰਗਾਰੀ। ਚਾਰ ਕੁੰਟ ਹਰਿ ਵੇਖ ਵਿਚਾਰੇ। ਗੁਰਮੁਖ ਵਿਰਲੇ ਸਿੱਖ ਪਿਆਰੇ। ਸ਼ਬਦ ਸਰੂਪੀ ਵਾਜਾਂ ਮਾਰੇ। ਵਡ ਸ਼ਾਹੋ ਭੂਪੀ ਬਿਨ ਰੰਗ ਰੂਪੀ, ਸ਼ਬਦ ਘੋੜੇ ਹੋ ਅਸਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਖਿੱਚ ਲਿਆਏ ਚਰਨ ਦਵਾਰੇ। ਪੱਛਮ ਦਿਸ਼ਾ ਹਰਿ ਵਿਚਾਰੀ। ਨਿਹਕਲੰਕ ਪਹਿਲੀ ਵਾਰੀ। ਸਾਚੀ ਕਰੇ ਹਰਿ ਅਸਵਾਰੀ। ਦੇਵੇ ਵਰ ਮੌਤ ਲਾੜੀ, ਆਈ ਦਰ ਨਰ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ। ਫੇਰੀ ਜਾਏ ਜਗਤ ਬਹਾਰੀ। ਦੱਖਣ ਵੇਖੇ ਲਖਮੀ ਨਰਾਇਣ। ਲਿਖਾਏ ਲੇਖੇ ਬਣ ਸਾਕ ਸੱਜਣ ਸੈਣ। ਕਲਜੁਗ ਮਿਟਾਏ ਰੇਖੇ, ਅੰਤਮ ਵੇਲੜੇ ਪਾਏ ਵੈਣ। ਜੋ ਜਨ ਰਹੇ ਭਰਮ ਭੁਲੇਖੇ, ਲਾੜੀ ਮੌਤ ਖਾਏ ਡੈਣ। ਮਿਟਦੇ ਜਾਣ ਔਲੀਏ ਪੀਰ ਸ਼ੇਖ਼ੇ, ਗੁਰਮੁਖਾਂ ਵਖਾਏ ਪ੍ਰਭ ਸਾਚੇ ਨੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋੜ ਜੁੜਾਇਆ, ਗੁਰ ਸੰਗਤ ਬਣਾਏ ਭਾਈ ਭੈਣ। ਪੂਰਬ ਪੂਰਾ ਗੁਰ ਅਵਤਾਰ। ਜੋਤ ਸਰੂਪੀ ਜਾਮਾ ਧਾਰ। ਕਲਗੀ ਤੋੜਾ ਨਾਮ ਅਧਾਰ। ਚਿੱਟਾ ਜੋੜਾ ਸ਼ਬਦ ਅਸਵਾਰ। ਸ੍ਰਿਸ਼ਟ ਸਬਾਈ ਪਹਿਲਾਂ ਮਾਰੇ ਪੌੜਾ, ਕਰੇ ਦੋ ਫਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਚਾਰ ਚੁਫੇਰੇ ਕਰੇ ਸ਼ਬਦ ਵਾੜ। ਉਤਰ ਪਰਬਤ ਟਿੱਲੇ। ਅੰਤਮ ਵੇਲੇ ਸਾਰੇ ਹਿੱਲੇ। ਪ੍ਰਭ ਤਨ ਖ਼ਾਕ ਛੁਹਾਈ, ਸਾਚਾ ਸ਼ਬਦ ਚੜ੍ਹਾਇਆ ਚਿੱਲੇ। ਉਚੇ ਬੁਰਜ ਜਾਵੇ ਢਾਹੀ, ਕਲਜੁਗ ਜੀਵ ਕੱਚੇ ਪਿੱਲੇ। ਗੁਰਮੁਖਾਂ ਦਰਸ ਦਿਖਾਏ ਥਾਉਂ ਥਾਈਂ, ਨਾ ਕੋਈ ਕਰਾਏ ਵਡੇ ਸ਼ਿਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਲੇਖਾ ਆਪ ਲਿਖਾਏ, ਮਿਟਾਏ ਕੱਕੇ ਬਿੱਲੇ। ਗੁਰ ਬੇੜਾ ਆਪ ਉਠਾਇਆ। ਆਪਣੇ ਸੀਸ ਹਰਿ ਧਰਾਇਆ। ਗੁਰ ਸੰਗਤ ਦੁੱਖ ਨਾ ਲੱਗੇ ਰਾਇਆ। ਦੂਜਾ ਦਰ ਨਾ ਜਾਏ ਮੰਗਤ ਮਿਲਿਆ ਨਰ ਹਰਿ ਸੱਚਾ ਘਰ ਆਇਆ। ਲਾਜ ਰਖਾਏ ਜਿਉਂ ਨਾਨਕ ਅੰਗਦ, ਸਾਚਾ ਪੱਲੂ ਆਪ ਬੰਧਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਸੀ ਪੁਰੀ ਘਨਕ ਪਿੰਡ ਬੁੱਗੇ ਵਕਤ ਸੁਹਾਇਆ। ਪਿੰਡ ਬੁੱਗੇ ਵੱਜੇ ਵਧਾਈ। ਜਗੇ ਜੋਤ ਹਰਿ ਰਘੁਰਾਈ। ਬੇਮੁਖ ਸਾਰੇ ਰਹੇ ਰੋਤ, ਘਰ ਘਰ ਦੇਣ ਦੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੀ ਕੱਟਣ ਆਇਆ ਜਮ ਕੀ ਫਾਹੀ। ਜਮ ਕੀ ਫਾਸੀ ਦੇਵੇ ਕਟ। ਸ਼ਬਦ ਪਹਿਨਾਇਆ ਤਨ ਸਾਚਾ ਪੱਟ। ਸਾਚਾ ਲਾਹਾ ਗੁਰਮੁਖ ਸਾਚੇ, ਪੰਚਮ ਜੇਠ ਲੈਣ ਖੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੋਲਾ ਲਾਇਆ, ਇਕ ਖੁਲ੍ਹਾਇਆ ਸਾਚਾ ਹੱਟ। ਲੱਗੇ ਤੋਲਾ ਸੰਤ ਦੁਲਾਰਾ। ਪ੍ਰਭ ਅਬਿਨਾਸ਼ੀ ਗਲ ਪਾਇਆ ਚੋਲਾ, ਕਰੇ ਖੇਲ ਜਗਤ ਨਿਆਰਾ। ਸੋਹੰ ਸ਼ਬਦ ਗਾਵੇ ਢੋਲਾ, ਕਰਾਏ ਜੈ ਜੈ ਜੈਕਾਰਾ। ਲੱਖ ਚੁਰਾਸੀ ਮੇਟ ਮਿਟਾਏ, ਲਹੂ ਮਿਝ ਬਣਾਏ ਗਾਰਾ। ਕਲਜੁਗ ਤੇਰਾ ਅੰਤਮ ਵੇਲਾ, ਨਿਹਕਲੰਕ ਲਏ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਗੁਰਮੁਖ ਸਾਚੇ ਸੰਤ ਜਨਾਂ, ਖਿੱਚ ਲਿਆਏ ਚਰਨ ਦਵਾਰਾ। ਗੁਰਸਿਖ ਆਓ ਚਲ ਦਵਾਰੇ। ਅੰਮ੍ਰਿਤ ਬਖ਼ਸ਼ੇ ਸਾਚੀ ਧਾਰੇ। ਖੁਲ੍ਹੇ ਕਵਲ ਆਤਮ ਹੋਏ ਉਜਿਆਰੇ। ਮਿਲੇ ਵਡਿਆਈ ਉਪਰ ਧਵਲ, ਨਿਹਕਲੰਕ ਵੱਜਾ ਡੰਕ ਸੁਣੇ ਸਰਬ ਸੰਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਤੇਰੀ ਪੁਰੀ ਅਨੰਦ, ਲੇਖ ਲਿਖਾਏ ਅਪਰ ਅਪਾਰੇ। ਸਚ ਸੁੱਚ ਸਚ ਧਰਵਾਸਾ। ਅੰਮ੍ਰਿਤ ਪੀ ਮਿਟੇ ਪਿਆਸਾ। ਨਿਜ ਘਰ ਆਤਮ ਗੁਰਸਿਖ ਹੋਏ ਵਾਸਾ। ਦਰਸ ਅਮੋਘ ਹਰਿ ਦਿਖਾਏ, ਅੱਠੇ ਪਹਿਰ ਵੇਖ ਤਮਾਸ਼ਾ। ਚਿੰਤਾ ਰੋਗ ਆਤਮ ਸੋਗ ਦਏ ਮਿਟਾਏ, ਜਗਤ ਦੁੱਖੜਾ ਕਰ ਨਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਜਾ ਹੁਕਮ ਫੇਰ ਸੁਣਾਏ, ਗੁਰਮੁਖ ਸਾਚੇ ਦਇਆ ਕਮਾਏ, ਹੱਥ ਫੜਾਏ ਸਾਚਾ ਕਾਸਾ। ਸਾਚਾ ਕਾਸਾ ਹਰਿ ਸਚ ਪਿਆਲਾ। ਮੁਖ ਲਗਾਏ ਹਰਿ ਗੁਰ ਗੋਪਾਲਾ। ਗੁਰ ਸੰਗਤ ਤੋੜੇ ਜਗਤ ਜੰਜ਼ਾਲਾ। ਸੋਹੰ ਦੇਵੇ ਸੱਚਾ ਨਾਮ ਧਨ ਮਾਲਾ। ਆਤਮ ਕੱਢੇ ਜੰਨ, ਭਾਂਡਾ ਭਰਮ ਦੇਵੇ ਭੰਨ, ਏਕਾ ਦੱਸੇ ਰਾਹ ਸੁਖਾਲਾ। ਗੁਰਮੁਖ ਆਤਮ ਜਾਏ ਮੰਨ, ਪ੍ਰਭ ਬੇੜਾ ਦੇਵੇ ਬੰਨ੍ਹ, ਸਾਚੀ ਜੋਤ ਜਗਾਏ ਜਿਉਂ ਜਗੇ ਜਵਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਮੁਖ ਲਗਾਏ, ਗੁਰਮੁਖਾਂ ਪਿਆਏ ਸੱਚਾ ਇਕ ਪਿਆਲਾ। ਤੀਜੀ ਵਾਰੀ ਤੀਜਾ ਲੇਖ। ਪ੍ਰਭ ਅਬਿਨਾਸ਼ੀ ਨੇਤਰ ਪੇਖ, ਮਾਤਲੋਕ ਧਰਿਆ ਭੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸੋਏ ਆਪ ਜਗਾਏ ਲੱਖ ਚੁਰਾਸੀ ਵਿਚੋਂ ਵੇਖ। ਅੰਮ੍ਰਿਤ ਦੇਵੇ ਸਾਚੀ ਧਾਰੀ। ਗੁਰ ਸੰਗਤ ਹਰਿ ਕਰ ਪਿਆਰੀ। ਆਏ ਦਰ ਬਣ ਭਿਖਾਰੀ। ਦੇਵੇ ਵਰ ਨਰ ਨਿਰੰਕਾਰੀ। ਚੁੱਕੇ ਡਰ, ਮਾਰੇ ਸ਼ਬਦ ਉਡਾਰੀ। ਆਤਮ ਭੰਡਾਰੇ ਜਾਏ ਭਰ, ਖੁਲ੍ਹੇ ਸੱਚਾ ਸਰ, ਨਿਹਕਲੰਕ ਕਿਰਪਾ ਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਾਚੇ ਲੇਖ ਲਿਖਾਏ, ਗੁਰ ਸੰਗਤ ਜਾਏ ਤਾਰੀ। ਚੌਥੇ ਜੁਗ ਚੌਥੀ ਰਾਤ। ਗੁਰ ਸੰਗਤ ਬਣੀ ਸਚ ਬਰਾਤ। ਸਾਚਾ ਲਾੜਾ ਹਰਿ ਜੀ ਵੇਖਣ, ਬੈਠਾ ਰਹੇ ਇਕ ਇਕਾਂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਜਾਮ ਪਿਆਏ, ਚਰਨ ਪ੍ਰੀਤ ਬੰਧਾਏ ਸਾਚਾ ਨਾਤ। ਪੰਚਮ ਉਠੇ ਉਠ ਉਠ ਜਾਗੇ। ਗੁਰ ਸੰਗਤ ਧੋਏ ਪਾਪਾਂ ਦਾਗੇ। ਚਰਨ ਸਰਨ ਜੋ ਜਨ ਸਾਚੀ ਲਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਅਮੋਲ ਦੂਈ ਦਵੈਤੀ ਪੜਦੇ ਦੇਵੇ ਖੋਲ੍ਹ, ਏਕਾ ਸ਼ਬਦ ਵਜਾਏ ਢੋਲ, ਦੇਵੇ ਮਾਤ ਸੱਚੀ ਸੁਗਾਤੇ। ਪਰਮ ਪੁਰਖ ਦੀ ਉਤਮ ਜ਼ਾਤੀ। ਨਾ ਕੋਈ ਪਿਤਾ ਨਾ ਕੋਈ ਮਾਤੀ। ਨਾ ਕੋਈ ਭੈਣ ਨਾ ਕੋਈ ਭਰਾਤੀ। ਨਾ ਕੋਈ ਸਾਕ ਸਜਣ ਸੈਣ, ਨਾ ਕੋਈ ਬਰਾਤੀ। ਨਾ ਕੋਈ ਰਸਨਾ ਸਕੇ ਕਹਿਣ, ਬੈਠਾ ਰਹੇ ਇਕ ਇਕਾਂਤੀ। ਗੁਰਮੁਖ ਵਿਰਲਾ ਪੇਖੇ ਤੀਜੇ ਨੈਣ, ਜਿਸ ਆਤਮ ਜੋਤ ਜਗਾਈ ਬਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰ ਸੰਗਤ ਪ੍ਰਭ ਦੇਣ ਆਇਆ ਵਡੀਆਂ ਦਾਤੀ। ਦੇਵੇ ਦਾਤ ਧੁਰ ਦਰਬਾਰੀ। ਨਾ ਕੋਈ ਪੁੱਛੇ ਜ਼ਾਤ ਪਾਤ, ਊਚ ਨੀਚ ਭੇਵ ਨਿਆਰੀ। ਗੁਰ ਸੰਗਤ ਸਦ ਵਡ ਕਰਾਮਾਤ, ਆਦਿ ਜੁਗਾਦਿ ਜੁਗ ਜੁਗੰਤਰ ਸਚਖੰਡ ਨਿਵਾਸੀ ਦੇਵੇ ਸੱਚੀ ਸਰਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਵਿਹਾਰਾ ਆਪ ਕਰਾਏ, ਪੰਚਮ ਜੇਠ ਹੋਏ ਸਹਾਏ, ਕਲਜੁਗ ਤੇਰੀ ਅੰਤਮ ਵਾਰੀ। ਲੋਕਮਾਤ ਹਰਿ ਨਿਰੰਕਾਰਾ। ਕਰੇ ਭੇਖ ਵਿਚ ਸੰਸਾਰਾ। ਮਾਝੇ ਦੇਸ ਗਿਰਵਰ ਗਿਰਧਾਰਾ। ਗੁਰਮੁਖ ਸਾਚੇ ਵਿਚ ਪ੍ਰਵੇਸ਼, ਰੂਪ ਰੰਗ ਨਾ ਕੋਈ ਪਾਵੇ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚੀ ਲਾਏ ਲੇਖੇ ਜੋ ਜਨ ਆਏ ਚਲ ਦਵਾਰਾ। ਚੌਥੇ ਜੁਗ ਤੇਰਾ ਸਾਚਾ ਚੰਦ। ਸੋਹੰ ਸ਼ਬਦ ਇਕ ਅਨੰਦ। ਖ਼ੁਸ਼ੀ ਕਰਾਏ ਬੰਦ ਬੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਵਕਤ ਆਪ ਸੁਹਾਏ, ਗੁਰ ਸੰਗਤ ਸਾਚੇ ਮਾਰਗ ਪਾਏ, ਦੂਈ ਦਵੈਤੀ ਢਾਹੇ ਕੰਧ। ਦੂਈ ਦਵੈਤੀ ਹੋਈ ਦੂਰ। ਪ੍ਰਗਟ ਹੋਇਆ ਹਰਿ ਹਾਜ਼ਰ ਹਜ਼ੂਰ। ਦੇਵੇ ਜੋਤ ਹਰਿ ਸੱਚਾ ਨੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਬੇੜਾ ਪਾਰ ਕਰਾਏ ਵਡ ਦਾਤਾ ਸਰਬ ਗੁਣਾਂ ਭਰਪੂਰ। ਕਲਜੁਗ ਮਾਇਆ ਹੋ ਭਿਖਾਰਨ। ਮੰਗਣ ਚੜ੍ਹੀ ਪ੍ਰਭ ਸਚ ਦਵਾਰਨ। ਕਾਇਆ ਮਮਤਾ ਝੂਠੀ ਗੜ੍ਹੀ ਹੋਈ ਭੁੱਖ ਨੰਗਨ। ਕਿਰਪਾ ਕਰੀ ਪ੍ਰਭ ਸਾਚੇ ਸਾਚੀ ਘੜੀ, ਗੁਰ ਸੰਗਤ ਚਾੜ੍ਹੇ ਨਾਮ ਰੰਗਣ। ਕਲਜੁਗ ਮਾਇਆ ਪੜਦਾ ਪਾਟਾ। ਗੁਰ ਸੰਗਤ ਪੂਰ ਕਰਾਇਆ ਤੇਰਾ ਘਾਟਾ। ਹਾਜ਼ਰ ਹਜ਼ੂਰ ਦਰਸ ਦਿਖਾਇਆ, ਨਾ ਕੋਈ ਜਾਣੇ ਖੇਲ ਬਾਜ਼ੀਗਰ ਨਾਟਾ। ਏਕਾ ਸ਼ਬਦ ਤੂਰ ਉਪਜਾਇਆ, ਜਗਾਏ ਜੋਤ ਕਾਇਆ ਮਾਟਾ। ਵੇਲਾ ਦੂਰ ਨੇੜ ਕਰਾਇਆ, ਸਾਚੀ ਜੋਤ ਜਗਾਏ ਵਿਚ ਲਲਾਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਇਕ ਸਰਨ ਏਕਾ ਨਾਮ ਪਿਆਏ ਕਾਇਆ ਸੱਚੇ ਬਾਟਾ। ਕਲਜੁਗ ਮਾਇਆ ਚਿੱਟੀ ਚਾਂਦੀ। ਵੇਲੇ ਅੰਤਮ ਥੱਕੀ ਮਾਂਦੀ। ਪ੍ਰਭ ਅਬਿਨਾਸ਼ੀ ਦਰ ਸਾਚੇ ਬਾਂਦੀ। ਅਠਾਰਾਂ ਮਾਘ ਖੇਲ ਰਚਾਇਆ, ਗੁਰਸਿਖ ਘੋੜੇ ਦੇਹ ਛੁਡਾਇਆ, ਲੇਖੇ ਲਾਇਆ ਕਲਜੁਗ ਗਾਂਧੀ। ਮੰਗੇ ਨਾਮ ਦਾਤ ਚਰਨ ਦਵਾਰਿਆ। ਮਿਟੇ ਅੰਧੇਰੀ ਰਾਤ, ਜਗੇ ਜੋਤ ਅਗੰਮ ਅਪਾਰਿਆ। ਅੰਦਰ ਵੇਖ ਮਾਰ ਝਾਤ, ਪ੍ਰਭ ਅਬਿਨਾਸ਼ੀ ਸਾਚੇ ਮੰਦਰ ਵਿਚ ਸੁਹਾ ਰਿਹਾ। ਬੈਠਾ ਰਹੇ ਇਕ ਇਕਾਂਤ, ਦਿਵਸ ਰੈਣ ਅੱਠੇ ਪਹਿਰ ਸਾਚੇ ਲੇਖੇ ਆਪ ਲਿਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਾਇਆ ਚੋਲੀ ਸੱਚੀ ਡਾਲੀ, ਵਿਚ ਮਾਤ ਲੇਖੇ ਲਾ ਰਿਹਾ। ਦੇਵੇ ਨਾਮ ਸ਼ਬਦ ਹੁਲਾਰਾ। ਏਕਾ ਬਖ਼ਸ਼ੇ ਚਰਨ ਦਵਾਰਾ। ਆਤਮ ਖੋਲ੍ਹੇ ਦਰ ਦਵਾਰਾ। ਵਖਾਏ ਸੱਚਾ ਘਰ, ਜਿਥੇ ਵਸੇ ਹਰਿ ਨਿਰੰਕਾਰਾ। ਨਾ ਜਨਮੇ ਨਾ ਜਾਏ ਮਰ, ਨਿਹਕਲੰਕ ਜੋ ਆਏ ਤੇਰੇ ਚਰਨ ਦਵਾਰਾ। ਆਤਮ ਖੋਲ੍ਹੇ ਦਰ ਦਵਾਰਾ। ਵਖਾਏ ਸੱਚਾ ਘਰ, ਜਗੇ ਜੋਤ ਇਕ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਤ ਝੋਲੀ ਪਾਏ, ਭਰਿਆ ਰਹੇ ਤੇਰਾ ਭੰਡਾਰਾ। ਤੇਰਾ ਭੇਖ ਜਗਤ ਅਨੋਖਾ। ਪੂਰੇ ਘਰ ਕਦੇ ਨਾ ਹੋਵੇ ਧੋਖਾ। ਅੰਤਮ ਵੇਲੇ ਪ੍ਰਭ ਸਾਚਾ ਬਖ਼ਸ਼ੇ ਤੈਨੂੰ ਮੋਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤੀ ਮੇਲ ਮਿਲਾਏ, ਔਝੜ ਰਾਹ ਨਾ ਅੰਤਮ ਪਾਏ, ਨਾ ਕੋਈ ਦੱਸੇ ਰਾਹ ਔਖਾ। ਵੇਲੇ ਅੰਤ ਹੋਏ ਸਹਾਈ। ਸਾਧ ਸੰਤ ਗੁਰ ਚਰਨ ਬਹਾਈ। ਬਣੇ ਬਣਤ ਹਰਿ ਸਰਨਾਈ। ਜੀਵ ਜੰਤ ਵਿਚ ਦੇਵੇ ਵਡਿਆਈ। ਮੇਲ ਮਿਲਾਵਾ ਸਾਚੇ ਕੰਤ, ਆਤਮ ਜੋਤੀ ਦੇ ਜਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਭਗਵੰਤ, ਨਿਹਕਲੰਕ ਕਲ ਜਾਮਾ ਪਾਈ। ਪਹਿਲੀ ਕੂਟ ਕਰ ਖ਼ਬਰਦਾਰੇ। ਦੂਜੀ ਕੂਟੇ ਪਾਏ ਸਾਰ ਹਰਿ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣ ਦਵਾਏ ਸਚ ਸੁੱਚ ਦਰਬਾਰੇ। ਤੀਜੀ ਕੂਟ ਜਾਏ ਵੇਖੀ। ਦਰ ਘਰ ਏਕਾ ਸੱਚਾ ਸਾਚਾ ਗੁਰ ਸਿੱਖੀ। ਗੁਰਮੁਖ ਸਾਚੇ ਸੰਤ ਜਨਾਂ ਸਾਚੀ ਸੇਵਾ ਲਾਏ ਦਇਆ ਕਮਾਏ ਹੋਏ ਵਡਭਾਗੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੀ ਕੂਟੇ ਇਕ ਸੁਣਾਏ ਸੱਚੇ ਰਾਗੇ। ਭਿੰਨੜੀ ਰੈਣ ਰਾਜ ਕੁਮਾਰੀ। ਉਠਾਏ ਹਰਿ ਪਹਿਲੀ ਵਾਰੀ। ਕਲਜੁਗ ਤੇਰੀ ਮਿਟੇ ਅੰਧ ਅੰਧਿਆਰੀ। ਸਤਿਜੁਗ ਜਾਗੇ ਹੋਏ ਵਡਭਾਗੇ, ਕਰੇ ਮਿਹਰ ਭਾਰੀ। ਬੁਝਾਏ ਤ੍ਰਿਸ਼ਨਾ ਆਗੇ, ਗੁਰਸਿਖ ਤੇਰੀ ਕਾਇਆ ਅਜੇ ਕਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸੱਚੀ ਜੋਤ ਬਲੋਏ, ਦੁਰਮਤ ਮੈਲ ਪਿਛਲੀ ਧੋਏ, ਫੇਰ ਕਰੇ ਉਜਿਆਰੀ। ਭਿੰਨੜੀ ਰੈਣ ਰੰਗ ਸਾਚਾ ਮਾਣ। ਹੋਇਆ ਮੇਲ ਭਗਤ ਭਗਵਾਨ। ਸ਼ਬਦ ਵਜਾਏ ਡੰਕ, ਆਪ ਉਠਾਏ ਰਾਓ ਰੰਕ, ਊਚ ਨੀਚ ਭੇਵ ਮਿਟਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਫੇਰ ਕਰੇ ਪਛਾਣ। ਭਿੰਨੀ ਰੈਨੜੀਏ ਤੇਰੀ ਧਨ ਕਮਾਈ। ਭਿੰਨੀ ਰੈਨੜੀਏ ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਦਰ ਮਿਲੇ ਵਡਿਆਈ। ਭਿੰਨੀ ਰੈਨੜੀਏ ਸਾਚਾ ਮਿਲਦਾ ਨਾਮ ਧਨਾਂ, ਇਕ ਸੁਣਾਏ ਰਾਗ ਕੰਨਾ, ਅਗਿਆਨ ਅੰਧੇਰ ਦਏ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਅੰਤਮ ਕਲ ਵਿਚ ਮਾਤ ਪ੍ਰਗਟਾਈ। ਭਿੰਨੜੀ ਰੈਣ ਨੇਤਰ ਖੋਲ੍ਹੇ। ਚਾਰੋਂ ਕੁੰਟ ਉਠ ਉਠ ਵੇਖੇ, ਪ੍ਰਭ ਅਬਿਨਾਸ਼ੀ ਕਿਥੇ ਬੋਲੇ। ਗੁਰਮੁਖ ਵਿਰਲਾ ਨੇਤਰ ਪੇਖੇ, ਬੇਮੁਖਾਂ ਰੱਖੇ ਪੜਦੇ ਉਹਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਣਾ ਵਕਤ ਸੁਹਾਣਾ, ਤਨ ਪਹਿਨਾਏ ਸਾਚੇ ਚੋਲੇ। ਸਾਚਾ ਚੋਲਾ ਤਨ ਛੁਹਾਏ। ਆਦਿ ਅੰਤ ਜੁਗਾ ਜੁਗੰਤ ਸਾਚਾ ਭੇਖੀ ਭੇਖ ਧਰਦਾ ਆਏ। ਆਪ ਬਣਾਏ ਸਾਚੀ ਬਣਤ, ਗੁਰਮੁਖਾਂ ਆਪਣੀ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬੈਠਾ ਹਰਿ ਇਕਾਂਤ ਕਲਜੁਗ ਜੀਵਾਂ ਦਿਸ ਨਾ ਆਏ। ਏਕਾ ਕੰਤ ਆਪ ਨਰ ਹਰੀ। ਗੁਰਮੁਖ ਵਿਰਲੇ ਕਿਰਪਾ ਕਰੀ ਦੇਵੇ ਵਰੀ। ਦਰ ਘਰ ਆਏ ਭਰਮ ਭੁਲੇਖਾ ਦੂਰ ਕਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤਾ ਜੁਗਾ ਜੁਗੰਤਾ ਸਾਧਨ ਸੰਤਾ ਪੂਰਨ ਭਗਵੰਤਾ, ਏਕਾ ਅੰਗ ਏਕਾ ਸੰਗ ਏਕਾ ਮੰਗ ਜਨ ਭਗਤਾਂ ਦੇਵੇ ਸਾਚਾ ਵਰੀ। ਆਦਿ ਅੰਤ ਇਕ ਅਕਾਰ ਹੈ। ਨਾ ਕੋਈ ਦੂਜਾ ਹੋਰ ਵਿਹਾਰ ਹੈ। ਨਾ ਤੀਜਾ ਰੱਖੇ ਕੋਈ ਅਹਾਰ ਹੈ। ਚੌਥੇ ਘਰ ਨਾ ਹੋਏ ਬਾਹਰ ਹੈ। ਪੰਜਵਾਂ ਹਰਿ ਆਪ ਸਰਦਾਰ ਹੈ। ਛੇਵਾਂ ਛੇ ਘਰ ਵੇਖੇ ਦੂਰ ਦੁਰਾਡਾ, ਕੋਈ ਨਾ ਲੰਘੇ ਪਾਰ ਹੈ। ਸਤਵਾਂ ਸੱਤਾਂ ਦੀਪਾਂ ਰਿਹਾ ਵਿਚਾਰ ਹੈ। ਅਠਵਾਂ ਉਠ ਉੁਠ ਵੇਖੇ ਗੁਰਮੁਖ ਸਾਚੇ ਸੰਤ ਜਨਾਂ, ਪੂਰਬ ਕਰਮ ਆਪੇ ਰਿਹਾ ਵਿਚਾਰ ਹੈ। ਪ੍ਰਭ ਨੌਵੇਂ ਦਰ ਦਵਾਰੇ ਸ੍ਰਿਸ਼ਟ ਸਬਾਈ ਕਰੇ ਖੁਆਰ ਹੈ। ਦਸਵਾਂ ਦਹਿ ਦਿਸ਼ ਉਠ ਉਠ ਧਾਏ। ਗੁਰਮੁਖ ਸਾਚੇ ਆਪ ਜਗਾਏ। ਭਿੰਨੜੀ ਰੈਣ ਸੰਗ ਰਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਜਗਾਏ, ਬਿਨ ਬਾਤੀ ਬਿਨ ਤੇਲ ਆਪਣੇ ਭਾਣੇ ਵਿਚ ਸਮਾਏ। ਦਸ ਇਕ ਗਿਆਰਾਂ, ਗੁਰ ਦਰ ਲੱਗੀ ਰਹੇ ਬਹਾਰਾ। ਦਸ ਦੋ ਬਾਰਾਂ, ਵੇਲੇ ਅੰਤਮ ਪਾਏ ਸਾਰਾ। ਦਸ ਤਿੰਨ ਤੇਰਾਂ, ਤੇਰਾਂ ਕਰ ਵਖਾਏ। ਦਸ ਚਾਰ ਚੌਦਾਂ, ਚੌਦਾਂ ਹੱਟ ਚੌਦਾਂ ਲੋਕ ਖੁਲ੍ਹਾਏ। ਦਸ ਪੰਜ ਪੰਦਰਾਂ, ਪ੍ਰਭ ਸਭ ਦੀਆਂ ਜਾਣੇ ਅੰਦਰਾਂ, ਕਿਆ ਕੋਈ ਭੇਵ ਛੁਪਾਏ। ਦਸ ਛੇ ਸੋਲਾਂ, ਗਈ ਰੈਣ ਆਈ ਪ੍ਰਭਾਤੀ। ਜਗੀ ਜੋਤ ਇਕ ਇਕਾਂਤੀ। ਕਲਜੁਗ ਮਿਟੇ ਅੰਧੇਰੀ ਰਾਤੀ। ਗੁਰਮੁਖਾਂ ਮਿਲੇ ਸਚ ਸੁਗਾਤੀ। ਸੋਹੰ ਦੇਵੇ ਵਡੀ ਦਾਤੀ, ਪ੍ਰਗਟ ਹੋਇਆ ਕਮਲਾਪਾਤੀ। ਨਾ ਕੋਈ ਪੁੱਛੇ ਜਾਤ ਪਾਤੀ। ਅੰਤਮ ਵੇਲੇ ਪੁੱਛੇ ਬਾਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਇਕ ਬੰਨ੍ਹਾਏ ਚਰਨ ਨਾਤੀ। ਚਰਨ ਨਾਤਾ ਦੇਵੇ ਬੰਨ੍ਹ। ਭਾਂਡਾ ਭਰਮ ਪ੍ਰਭ ਦੇਵੇ ਭੰਨ। ਸਾਚਾ ਰਾਗ ਸੁਣਾਏ ਕੰਨ। ਗੁਰਸਿਖ ਬਣਾਏ ਧਰਮ ਰਾਏ ਨਾ ਲਾਏ ਡੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮੰਦਰ ਆਪ ਵਸਾਏ, ਨਾ ਕੋਈ ਛੱਪਰੀ ਨਾ ਕੋਈ ਛੰਨ। ਨਾ ਕੋਈ ਦਿਸੇ ਛੱਪਰੀ ਛੰਨਾ। ਨਾ ਕੋਈ ਦਿਸੇ ਕਿਨਾਰਾ ਬੰਨਾ। ਸ੍ਰਿਸ਼ਟ ਸਬਾਈ ਰਿਹਾ ਜਗਾਈ, ਕਲਜੁਗ ਵੇਲਾ ਨੇੜੇ ਆਇਆ, ਪ੍ਰਭ ਅਬਿਨਾਸ਼ੀ ਦੇਵੇ ਡੰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਗਾਏ ਸਤਿਜੁਗ ਚੜ੍ਹਾਏ ਸੱਚਾ ਚੰਨਾ। ਸਤਿਜੁਗ ਚੜ੍ਹੇ ਸਾਚਾ ਚੰਨ। ਪ੍ਰਭ ਅਬਿਨਾਸ਼ੀ ਆਪ ਉਠਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਆਤਮ ਤ੍ਰਿਖਾ ਭੁੱਖ ਨਿਵਾਰ, ਸੁਖੀ ਹੋਏ ਬੰਦ ਬੰਦ।
