੯ ਜੇਠ ੨੦੧੧ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਚੇਤ ਸਿੰਘ ਤੇਰੇ ਸਚ ਦਵਾਰੇ। ਪ੍ਰਭ ਅਬਿਨਾਸ਼ੀ ਸਾਚਾ ਆਇਆ, ਗੁਰ ਸੰਗਤ ਕਰ ਨਾਲ ਤਿਆਰੇ। ਏਕਾ ਨਾਮ ਰੰਗਤ ਚਾੜ੍ਹੇ, ਖਿੜੀ ਸੱਚੀ ਗੁਲਜ਼ਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਪ੍ਰਗਟ ਹੋਇਆ ਵਿਚ ਸੰਸਾਰੇ। ਸਿੰਘ ਸਵਰਨ ਵੱਜੀ ਵਧਾਈ। ਪ੍ਰਭ ਦਰ ਆਇਆ ਚਾਈਂ ਚਾਈਂ। ਸਾਚਾ ਲੇਖਾ ਹਰਿ ਲਿਖਾਏ, ਚਰਨ ਬਹਾਏ ਫੜ ਕੇ ਬਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਸ਼ਟਮ ਜੇਠ ਖ਼ੁਸ਼ੀ ਮਨਾਈ। ਸਿੰਘ ਸਵਰਨ ਹਰਿ ਦਵਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਦੇਵੇ ਸੱਚੀ ਨਾਮ ਦਾਤ, ਅੱਠੇ ਪਹਿਰ ਦਰਸ ਅਪਾਰੇ। ਸੱਚਾ ਝੁੱਲਿਆ ਨਾਮ ਨਿਸ਼ਾਨ, ਤੇਰੇ ਸਚ ਮਹੱਲ ਮੁਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਮਾਣ ਦਵਾਏ ਆਪ ਕਰਾਏ ਜੈ ਜੈ ਜੈਕਾਰੇ। ਸਾਚਾ ਚਲੇ ਸ਼ਬਦ ਜੈਕਾਰਾ। ਪ੍ਰਭ ਅਬਿਨਾਸ਼ੀ ਪਾਵੇ ਸਾਰਾ। ਮੰਗਣ ਆਇਆ ਬਣ ਭਿਖਾਰਾ। ਭਗਤ ਜਨਾਂ ਦਾ ਹਰਿ ਲਿਖਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੀਆ ਜੋਤ ਸਚ ਵਿਹਾਰਾ। ਸਿੱਖ ਸਾਚੀ ਸੇਵ ਕਮਾਈਆ। ਚਰਨ ਪ੍ਰੀਤੀ ਤੋੜ ਨਿਭਾਈਆ। ਦੇਵਣ ਆਇਆ ਭਗਤ ਵਡਿਆਈਆ। ਆਪੇ ਪਰਖੇ ਕਲਜੁਗ ਨੀਤੀ, ਲੱਖ ਚੁਰਾਸੀ ਵੇਖ ਵਖਾਈਆ। ਮਾਤ ਜਨਮ ਗਿਆ ਜਗ ਜੀਤੀ, ਸਾਚੇ ਧਾਮ ਡੇਰਾ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਦਵਾਰੇ ਆਇਆ ਗੁਰਮਤ ਨਾਲ ਰਲਾਈਆ। ਸੰਗਤ ਸਾਰੀ ਬਲ ਬਲ ਜਾਓ। ਪ੍ਰਭ ਅਬਿਨਾਸ਼ੀ ਸਾਚਾ ਪਾਓ। ਸਤਿ ਸਰੂਪੀ ਸਾਚੀ ਮੋਹਰ ਨਾਮ ਲਗਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਅੰਤਮ ਵੇਲੇ ਲੱਖ ਚੁਰਾਸੀ ਗੇੜ ਕਟਾਓ। ਸਿੰਘ ਚੇਤ ਅੰਤ ਵਿਚਾਰਿਆ। ਪ੍ਰਭ ਅਬਿਨਾਸ਼ੀ ਪਾਰ ਉਤਾਰਿਆ। ਘਨਕਪੁਰ ਵਾਸੀ ਮਾਨਸ ਜਨਮ ਕਰਾਏ ਰਹਿਰਾਸੀ, ਕਲਜੁਗ ਤੇਰੀ ਅੰਤਮ ਵਾਰਿਆ। ਕਰਨ ਆਇਆ ਬੰਦ ਖ਼ਲਾਸੀ, ਮਿਟਾਵਣ ਆਇਆ ਮਦਿਰਾ ਮਾਸੀ, ਹੱਥ ਫੜ ਖੰਡਾ ਦੋ ਧਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਗੁਰਮੁਖ ਸਾਚੇ ਸੰਤ ਜਨ ਬੇੜਾ ਪਾਰ ਉਤਾਰਿਆ। ਸਿੰਘ ਸਵਰਨ ਸਚ ਦੁਲਾਰਾ। ਗਿਆ ਚੜ੍ਹ ਹਰਿ ਦਵਾਰਾ। ਅੱਗੇ ਖੜਾ ਹਰਿ ਨਿਰੰਕਾਰਾ। ਦੇਵੇ ਦਰਸ ਅਗੰਮ ਅਪਾਰਾ। ਮਾਤਲੋਕ ਬੱਧੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੇਵਾ ਆਪੇ ਲਾਈ, ਅੱਠੇ ਪਹਿਰ ਰਹੇ ਦਰ ਦਰਬਾਨ ਨਰ ਨਿਰੰਕਾਰਾ। ਪ੍ਰਭ ਅਬਿਨਾਸ਼ੀ ਜਗਤ ਜੰਜਾਲ ਤੋੜੇ, ਚਰਨ ਪ੍ਰੀਤੀ ਜੋੜੇ ਦਰਸ ਦਿਖਾਇੰਦਾ। ਪ੍ਰਭ ਅਬਿਨਾਸ਼ੀ ਵਾਗ ਮੋੜੇ, ਚੜ੍ਹ ਕੇ ਆਏ ਸ਼ਬਦ ਘੋੜੇ ਤਰਸ ਕਮਾਇੰਦਾ। ਗੁਰਮੁਖ ਦਰਸ ਦਾਨ ਦਰ ਲੋੜੇ, ਪ੍ਰਭ ਅਬਿਨਾਸ਼ੀ ਕਦੇ ਨਾ ਮੋੜੇ, ਦਇਆਵਾਨ ਦਇਆਨਿਧ ਦਇਆ ਨਿਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਵਿਚ ਮਾਤ ਜਾਮਾ ਪਾਇੰਦਾ। ਜਾਮਾ ਪਾਏ ਕਲਗੀ ਧਰ ਨਰ ਅਵਤਾਰ। ਪੂਰਨ ਕਰਮ ਜਾਏ ਕਰ। ਸ੍ਰਿਸ਼ਟ ਸਬਾਈ ਕਰ ਜਾਏ ਸਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਿਰਪਾ ਕਰ। ਆਪ ਆਪਣੀ ਕਾਰ ਕਮਾਵੇ, ਸ਼ਬਦ ਸਰੂਪੀ ਖੇਲ ਰਚਾਵੇ, ਜੋਤ ਸਰੂਪੀ ਬਣ ਬਣ ਸਾਚਾ ਕਾਹਨ। ਝੁਲਾਇਆ ਸਚ ਨਿਸ਼ਾਨ। ਮਾਤ ਜੋਤ ਪ੍ਰਗਟਾਏ ਮਿਟਾਏ ਬੇਈਮਾਨ। ਸ਼ਬਦ ਸਰੂਪੀ ਨਾ ਕੋਈ ਛੱਡੇ, ਗੁਰਮੁਖਾਂ ਕਰੇ ਪਛਾਣ। ਪ੍ਰਭ ਬਾਹੋਂ ਪਕੜ ਚਰਨ ਬਹਾਏ, ਆਤਮ ਦੇਵੇ ਬ੍ਰਹਮ ਗਿਆਨ। ਸ਼ਬਦ ਤੀਰ ਇਕ ਚਲਾਵੇ, ਇਕ ਰਖਾਵੇ ਚਰਨ ਧਿਆਨ। ਅੰਮ੍ਰਿਤ ਸਾਚਾ ਸੀਰ ਪਿਲਾਵੇ, ਆਪ ਚੁਕਾਵੇ ਜਮ ਕੀ ਕਾਨ। ਲੱਖ ਚੁਰਾਸੀ ਫੰਦ ਕਟਾਵੇ, ਵਿਚ ਬਿਠਾਏ ਸ਼ਬਦ ਬਬਾਣ। ਦਰ ਘਰ ਸਾਚੇ ਮਾਣ ਦਵਾਵੇ। ਸੱਚਾ ਦੇਵੇ ਪੀਣ ਖਾਣ। ਤ੍ਰਿਸ਼ਨਾ ਭੁੱਖ ਅਗਨ ਬੁਝਾਵੇ, ਸਾਚਾ ਸ਼ਬਦ ਸੁਣਾਵੇ ਕਾਨ। ਅਨਹਦ ਧੁਨ ਸਹਿਜ ਧੁਨ ਉਪਜਾਵੇ, ਸ੍ਰਿਸ਼ਟ ਸਬਾਈ ਪੁਣ ਛਾਣ। ਲਾਲ ਅਨਮੁਲੜਾ ਸਾਚਾ ਹੀਰਾ ਗੁਰਮੁਖਾਂ ਪਕੜ ਲਿਆਵੇ, ਨਿਹਕਲੰਕ ਨਰਾਇਣ ਨਰ ਮਾਤਲੋਕ ਜੋਤ ਧਰ, ਰਾਜੇ ਰਾਣੇ ਵਡ ਜਰਵਾਣੇ, ਬਾਹੋਂ ਪਕੜ ਆਪ ਉਠਾਵੇ ਹਰਿ ਨਿਰੰਕਾਰਿਆ। ਚਾਰੋਂ ਕੁੰਟ ਮਿਲਦਾ ਰਹੇ ਸਰਬ ਸੰਸਾਰਿਆ। ਸ਼ਬਦ ਤੀਰ ਇਕ ਚਲਾਏ, ਵੱਜੇ ਸਾਚਾ ਬਾਣਿਆ। ਤਟ ਤੀਰਥ ਮਾਣ ਗਵਾਏ, ਤਖ਼ਤੋਂ ਲਾਹੇ ਰਾਜੇ ਰਾਣਿਆਂ। ਸਾਚਾ ਸੀਰਥ ਕਿਸੇ ਹੱਥ ਨਾ ਆਏ, ਕਲਜੁਗ ਜੀਵ ਭੁੱਲੇ ਵਡ ਗਿਆਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਧਾਰੇ ਭੇਖ ਪ੍ਰਗਟ ਹੋਇਆ ਵਿਚ ਜਹਾਨਿਆ। ਜੋਤ ਸਰੂਪੀ ਜਾਮਾ ਪਾਏ। ਸ਼ਬਦ ਕਲਗੀ ਸੀਸ ਟਿਕਾਏ। ਨਾਮ ਤੋੜਾ ਆਪ ਲਗਾਏ। ਚਿੱਟਾ ਘੋੜਾ ਪੌਣ ਬਣਾਏ। ਉਤੇ ਸੋਹਣਾ ਆਸਣ ਪਾਏ। ਸੋਲਾਂ ਕਲੀਆਂ ਜੜਤ ਜੁੜਾਏ। ਸੱਤਾਂ ਦੀਪਾਂ ਨੌਵਾਂ ਖੰਡਾਂ ਚਾਰੋਂ ਤਰਫ ਆਪ ਦੌੜਾਏ। ਪ੍ਰਭ ਪਾਏ ਜਾ ਜਾ ਵੰਡਾਂ, ਸਚ ਵਿਹਾਰਾ ਆਪ ਕਰਾਏ। ਬੇਮੁਖਾਂ ਦੇਵਣ ਆਇਆ ਦੰਡਾਂ, ਵੇਲੇ ਅੰਤ ਹੋਏ ਦੁੱਖਦਾਏ। ਆਤਮ ਤੋੜੇ ਸਰਬ ਘਮੰਡਾ, ਹੰਕਾਰ ਵਿਕਾਰ ਸਰਬ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ਼ਬਦ ਕਟਾਰੀ ਹੱਥ ਉਠਾਏ। ਫੜੇ ਸ਼ਬਦ ਕਟਾਰ ਤਿੱਖੀ ਧਾਰੇ। ਚਾਰੋਂ ਕੁੰਟ ਜਾਏ ਵਾਰੋ ਵਾਰੀ, ਮਾਰੇ ਡਾਹਢੀ ਮਾਰੇ। ਪੂਰਨ ਪੁਰਖ ਨਰ ਅਵਤਾਰ, ਰੂਪ ਰੰਗ ਅਗੰਮ ਅਪਾਰੇ। ਸਾਚੇ ਘੋੜੇ ਹੋ ਅਸਵਾਰ, ਫਿਰਦਾ ਚਾਰ ਚੁਫੇਰੇ। ਆਪੇ ਵੇਖ ਕਾਬਲ ਕੰਧਾਰ, ਸੱਤਰ ਲੱਖ ਕਰੇ ਖ਼ਬਰਦਾਰੇ। ਪੂਰਬ ਕਰਮ ਸਰਬ ਰਿਹਾ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪ੍ਰਗਟ ਹੋਇਆ ਵਿਚ ਸੰਸਾਰੇ। ਚਲੇ ਨਾਮ ਤੀਰ ਨਿਸ਼ਾਨਾ। ਆਪ ਉਠਾਏ ਵਡ ਬਲੀ ਬਲਵਾਨਾ। ਸਾਚਾ ਹੁਕਮ ਆਪ ਸੁਣਾਏ, ਮੇਟ ਮਿਟਾਏ ਜੀਵ ਸ਼ੈਤਾਨਾ। ਚਾਰੋਂ ਕੁੰਟ ਅਗਨ ਲਗਾਏ, ਆਪ ਬਿਠਾਏ ਵਿਚ ਬਬਾਨਾ। ਵਾਹਵਾ ਡਾਹਢਾ ਭੇੜ ਭਿੜਾਏ, ਜਗਤ ਵਿਕਾਰਾ ਹੋਏ ਧੁੰਦੂਕਾਰ ਜ਼ਿਮੀਂ ਅਸਮਾਨਾਂ। ਪਹਿਲੀ ਹਰਿ ਜੀ ਛੇੜ ਛਿੜਾਏ, ਮੱਕਾ ਮਦੀਨਾ ਪਹਿਲੇ ਢਾਹੁਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ ਬਣ ਕੇ ਆਇਆ ਸਾਚਾ ਕਾਹਨਾ। ਸਾਚਾ ਕਾਹਨ ਕ੍ਰਿਸ਼ਨ ਮੁਰਾਰ ਹੈ। ਪ੍ਰਗਟ ਹੋਇਆ ਜੋਤ ਸਰੂਪੀ ਜਾਮਾ ਧਾਰੇ, ਨਰ ਨਰਾਇਣ ਲਿਆ ਅਵਤਾਰੇ, ਗੁਰਮੁਖ ਵੇਖਣ ਤੀਜੇ ਨੈਣੇ ਕਰੇ ਸਚ ਵਿਹਾਰ ਹੈ। ਇਕ ਦੂਜੇ ਦੇ ਛੁਟਣ ਸਾਕ ਸੈਣੀ, ਧੀਆਂ ਭੈਣਾਂ ਨਾ ਕੋਈ ਕਰੇ ਪਿਆਰ ਹੈ। ਗੁਰ ਚਰਨ ਪ੍ਰੀਤੀ ਸਾਚੀ ਦਿੱਤੀ, ਅੰਤਮ ਪਾਵੇ ਸਾਚੀ ਸਾਰ ਹੈ। ਜੋਤ ਜਗਾਏ ਲਹਿਣੀ ਦੇਣੀ ਅੰਤਮ ਪਾਵੇ ਸਾਚੀ ਸਾਰ ਹੈ। ਨਿਹਕਲੰਕ ਨਰਾਇਣ ਨਰ ਜੋਤ ਸਰੂਪੀ ਲਿਆ ਮਾਤ ਅਵਤਾਰ ਹੈ।