੧੦ ਜੇਠ ੨੦੧੧ ਬਿਕ੍ਰਮੀ ਤੇਜਾ ਸਿੰਘ ਦੇ ਗ੍ਰਹਿ ਪਿੰਡ ਭੁੱਚਰ ਜ਼ਿਲਾ ਅੰਮ੍ਰਿਤਸਰ
ਹਰਿ ਸਾਚੇ ਸੰਤ ਦੁਲਾਰਿਆ। ਪ੍ਰਭ ਬਖ਼ਸ਼ੇ ਚਰਨ ਪਿਆਰਿਆ। ਸਾਚੀ ਦੇਵੇ ਜੋਤ, ਆਤਮ ਕਰੇ ਅਕਾਰਿਆ। ਦੁਰਮਤ ਮੈਲ ਹਰਿ ਜੀ ਧੋਤ, ਏਕਾ ਰੰਗ ਚੜ੍ਹਾ ਰਿਹਾ। ਨਿਰਮਲ ਕਰਾਏ ਜਾਤ ਗੋਤ, ਚੌਹਾਂ ਵਰਨਾਂ ਰੱਖੇ ਬਾਹਰਿਆ। ਕਲਜੁਗ ਜੀਵ ਰਹੇ ਰੋਤ, ਨਾ ਮਿਲੇ ਹਰਿ ਭਤਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਸ਼ਬਦ ਅਧਾਰਿਆ। ਸਾਚਾ ਸੰਤ ਸ਼ਬਦ ਅਧਾਰ ਹੈ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਦੇਵੇ ਅਪਰ ਅਪਾਰ ਹੈ। ਆਤਮ ਸਾਚੀ ਜੋਤੀ ਧਰ, ਮਿਟਾਏ ਅੰਧ ਅੰਧਿਆਰ ਹੈ। ਆਪ ਵਖਾਏ ਸਾਚਾ ਦਰ, ਖੋਲ੍ਹੇ ਬੰਦ ਕਵਾੜ ਹੈ। ਨਜ਼ਰੀ ਆਵੇ ਏਕਾ ਘਰ, ਜੋਤ ਸਰੂਪੀ ਸਾਚਾ ਵਸੇ ਲਾੜ ਹੈ। ਧਰਤ ਮਾਤ ਕਰੀ ਸੱਚੀ ਤਿਆਰੀ। ਚਲ ਆਈ ਨਿਹਕਲੰਕ ਤੇਰੀ ਚਰਨ ਦਵਾਰੀ। ਭੇਵ ਖੁਲ੍ਹਾਏ ਰਾਓ ਰੰਕ, ਦੇਵੇ ਮਾਣ ਆਪ ਗਿਰਧਾਰੀ। ਦੇਵੇ ਵਡਿਆਈ ਵਿਚ ਮਾਤ ਜਿਉਂ ਰਾਜਾ ਜਨਕ, ਸਾਚੇ ਦਰ ਮਿਲੇ ਸੱਚੀ ਸਰਦਾਰੀ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਇਆ ਕਲਜੁਗ ਤੇਰੀ ਅੰਤਮ ਵਾਰੀ। ਸੱਚੀ ਮਾਤ ਧਨ ਕਮਾਈਆ। ਸੰਤ ਮਨੀ ਸਿੰਘ ਤੇਰੀ ਸੇਵ ਕਮਾਈਆ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਾਚੀ ਜੋਤ ਜਗਾਈਆ। ਕਲਜੁਗ ਤੇਰੀ ਅੰਤਮ ਹੋਏ ਸਰਬ ਸਹਾਈਆ। ਆਪੇ ਬਣੇ ਸੱਜਣ ਸੁਹੇਲ, ਆਪੇ ਪਿਤਾ ਮਾਈਆ। ਗੁਰਮੁਖ ਸਾਚੇ ਸੰਤ ਜਨਾਂ ਬੈਠਾ ਗੋਦ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਤੇਰੀ ਵਡਿਆਈਆ। ਨਾ ਇਹ ਬਿਰਧ ਨਾ ਇਹ ਬਾਲ ਜਵਾਨ। ਲੱਖ ਚੁਰਾਸੀ ਵਿਚੋਂ ਲੱਭਾ ਹਰਿ ਜੀ ਇਕ ਅਨਮੁਲੜਾ ਲਾਲ। ਏਕਾ ਰੰਗਣ ਨਾਮ ਚੜ੍ਹਾਈ, ਸਾਚੀ ਚੋਲੀ ਤਨ ਰੰਗਾਈ, ਰੰਗ ਕਰਾਇਆ ਲਾਲ। ਸਾਚੀ ਮਾਈ ਤੇਰੀ ਅੰਤਮ ਵਾਰ ਖ਼ੁਸ਼ੀ ਮਨਾਈ, ਪ੍ਰਭ ਅਬਿਨਾਸ਼ੀ ਧਾਰਿਆ ਭੇਖ ਸਾਚਾ ਰੰਗ ਦਏ ਚੜ੍ਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਜੋਤੀ ਮੇਲ ਮਿਲਾਈ। ਜਗੇ ਜੋਤ ਅਗੰਮ ਅਪਾਰਿਆ। ਆਪ ਵਸਾਏ ਸਾਚੇ ਘਰ ਹਰਿ ਨਿਰੰਕਾਰਿਆ। ਪੂਰ ਕਰਾਏ ਕਲਜੁਗ ਕਾਮ, ਬਖ਼ਸ਼ਿਆ ਚਰਨ ਪਿਆਰਿਆ। ਉਜਲ ਮੁਖ ਜਗਤ, ਇਕ ਝੁਲਾਏ ਨਾਮ ਨਿਸ਼ਾਨਿਆ। ਨਾ ਕੋਈ ਮੰਗੇ ਅੰਤਮ ਦਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਪਿਆਏ ਅੰਮ੍ਰਿਤ ਸੱਚਾ ਜਾਮਿਆ। ਅੰਮ੍ਰਿਤ ਆਤਮ ਆਪ ਪਿਆਇਆ। ਭਰਮ ਭਉ ਭੁਲੇਖਾ ਕਲਜੁਗ ਅੰਤਮ ਬਾਹਰ ਕਢਾਇਆ। ਪ੍ਰਭ ਅਬਿਨਾਸ਼ੀ ਲਿਖਣ ਆਇਆ ਸਾਚਾ ਲੇਖਾ, ਜੋਤ ਸਰੂਪੀ ਭੇਖ ਵਟਾਇਆ। ਆਪ ਮਿਟਾਏ ਬਿਧਨਾ ਲਿਖੀ ਤੇਰੀ ਰੇਖਾ, ਸਾਚਾ ਮਾਣ ਜਗਤ ਦਵਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦਰਗਹਿ ਸਾਚੀ ਦਏ ਬਹਾਇਆ। ਸੱਚੀ ਮਾਤਾ ਧਨ ਕਮਾਈ ਹੈ। ਗੁਰਮੁਖ ਵਿਰਲੇ ਸੇਵ ਕਮਾਈ ਹੈ। ਆਪ ਮਿਟਾਏ ਆਤਮ ਚਿੰਦ, ਨਾ ਕਰੇ ਕੋਈ ਨਿੰਦ, ਹਰਿ ਰਘੁਰਾਈ ਹੈ। ਪ੍ਰਗਟ ਹੋਇਆ ਗੁਣੀ ਗਹਿੰਦ, ਏਕਾ ਬਖ਼ਸ਼ੇ ਚਰਨ ਸਰਨਾਈ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪ੍ਰਗਟ ਜੋਤ ਸਾਚੇ ਸੰਤ ਜਨਾਂ, ਅੰਤਮ ਅੰਤ ਦੇਣ ਆਇਆ ਵਧਾਈ ਹੈ। ਅੰਤਮ ਦੇਵੇ ਹਰਿ ਵਧਾਈ। ਗੁਰ ਸੰਗਤ ਸਾਚੀ ਸੰਗ ਰਲਾਈ। ਦੋਹਾਂ ਧਿਰਾਂ ਦਾ ਮੇਲ ਮਿਲਾਈ। ਆਪ ਚੁਕਾਏ ਲਹਿਣਾ ਦੇਣਾ, ਸ਼ਬਦ ਪਹਿਨਾਏ ਤਨ ਗਹਿਣਾ, ਕਲਜੁਗ ਕੂੜਾ ਆਪ ਮਿਟਾਏ ਆਤਮ ਚਿੰਦ, ਨਿਹਕਲੰਕ ਜੋਤ ਜਗਾਈ। ਦਰ ਘਰ ਸਾਚੇ ਏਕਾ ਬਹਿਣਾ। ਧਰਮ ਰਾਏ ਨਾ ਦਏ ਸਜ਼ਾਈ। ਕਲਜੁਗ ਜੀਵ ਜੂਠੇ ਝੂਠੇ ਭਾਂਡੇ ਭੱਜਣ, ਨਾ ਹੋਵੇ ਕੋਈ ਸਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਦੇਵੇ ਸਦਾ ਸਦਾ ਵਡਿਆਈ। ਸਾਚਾ ਸੰਤ ਨਾਮ ਅਧਾਰਾ। ਸਚ ਵਸਤ ਹਰਿ ਪਾਵੇ ਝੋਲੀ, ਇਕ ਕਰਾਏ ਵਣਜ ਵਪਾਰਾ। ਸ਼ਬਦ ਦੇਵੇ ਤਿੱਖੀ ਧਾਰਾ। ਸਾਚਾ ਲੇਖ ਪ੍ਰਭ ਜਾਏ ਲਿਖੀ, ਉਜਲ ਕਰਾਏ ਵਿਚ ਸੰਸਾਰਾ। ਸਚ ਵਸਤ ਹਰਿ ਝੋਲੀ ਪਾਏ, ਗੁਰਮੁਖ ਬਣਿਆ ਸਚ ਵਣਜਾਰਾ। ਸਾਚੇ ਸੰਤ ਹਰਿ ਦਏ ਵਡਿਆਈ, ਏਕਾ ਦਰ ਬਣਿਆ ਸਚ ਭਿਖਾਰਾ। ਸਾਚੇ ਸੰਤ ਮਿਤ ਗਤ ਗਤ ਮਿਤ ਹਰਿ ਨਾ ਜਾਣੀ, ਮੇਲ ਮਿਲਾਵਾ ਹਰਿ ਨਿਰੰਕਾਰਾ। ਸਾਚੇ ਸੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਤਮ ਬੂਝ ਬੁਝਾਰਾ। ਸਾਚੇ ਸੰਤ ਮਿਲੇ ਹਰਿ ਜਗਦੀਸ਼। ਸਾਚੇ ਸੰਤ ਕਿਆ ਕੋਈ ਤੇਰੀ ਕਰੇ ਰੀਸ। ਸਾਚੇ ਸੰਤ ਕਿਰਪਾ ਕਰ, ਇਕ ਪੜ੍ਹਾਈ ਸ਼ਬਦ ਹਦੀਸ। ਸਾਚੇ ਸੰਤ ਆਤਮ ਸਾਚੀ ਜੋਤ ਧਰ, ਆਪ ਮਿਟਾਏ ਬੀਸ ਇਕੀਸ। ਸਾਚੇ ਸੰਤ ਆਪ ਖੁਲ੍ਹਾਏ ਆਤਮ ਦਰ, ਸਾਚਾ ਰਾਗ ਸੁਣਾਏ ਪੰਜਾਂ ਤੱਤਾਂ ਜਾਏ ਪੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਛਤਰ ਝੁਲਾਏ ਸੀਸ। ਸਾਚੇ ਸੰਤ ਇਕ ਚੜ੍ਹਾਏ ਨਾਮ ਰੰਗ। ਮਾਨਸ ਜਨਮ ਨਾ ਹੋਏ ਭੰਗ। ਪ੍ਰਭ ਦਰ ਮੰਗਣ ਏਕਾ ਮੰਗ। ਸ਼ਬਦ ਘੋੜੇ ਕਸੇ ਤੰਗ। ਚਾਰੋਂ ਕੁੰਟ ਬੇਮੁਖ ਜੀਵ ਫਿਰਨ ਨੰਗ। ਨਿਹਕਲੰਕ ਨਰਾਇਣ ਨਰ, ਸ਼ਬਦ ਘੋੜੇ ਹੋ ਅਸਵਾਰ, ਸੱਚੀ ਵਜਾਏ ਇਕ ਮਰਦੰਗ। ਲੱਖ ਚੁਰਾਸੀ ਪਾਵੇ ਸਾਰ, ਪ੍ਰਗਟ ਹੋਏ ਵਿਚ ਸੰਸਾਰ, ਜੋਤੀ ਜਗੇ ਅਪਰ ਅਪਾਰ, ਚਾਰੋਂ ਕੁੰਟ ਦਿਸਣ ਕੁਰੰਗ। ਨਿਹਕਲੰਕ ਨਰਾਇਣ ਨਰ, ਬੇਮੁਖ ਜੀਵਾਂ ਅੰਤਮ ਅੰਤ, ਧਰਮ ਰਾਏ ਦਰ ਦੇਵੇ ਟੰਗ। ਸਾਚੇ ਸੰਤ ਆਤਮ ਸਚ ਮੰਨੇ। ਪ੍ਰਭ ਅਬਿਨਾਸ਼ੀ ਬੇੜਾ ਬੰਨ੍ਹੇ। ਸਾਚਾ ਨਾਮ ਸੁਣਾਏ ਕੰਨੇ। ਗੁਰਮੁਖ ਸਾਚੇ ਆਤਮ ਮੰਨੇ। ਧਰਮ ਰਾਏ ਮੂਲ ਨਾ ਡੰਨੇ। ਪ੍ਰਭ ਅਬਿਨਾਸ਼ੀ ਹੋਏ ਸਹਾਏ, ਆਪ ਉਠਾਏ ਆਪਣੇ ਕੰਧੇ। ਜੋਤੀ ਜੋਤ ਸਰੂਪ ਹਰਿ, ਜੋਤ ਸਰੂਪੀ ਜਾਮਾ ਧਰ, ਆਪੇ ਬੇੜਾ ਬੰਨ੍ਹੇ। ਸਾਚੇ ਸੰਤ ਚਰਨ ਪਿਆਰ ਹੈ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਏਕਾ ਦੇਵੇ ਸੱਚੀ ਧਾਰ ਹੈ। ਗੁਰਮੁਖ ਵਿਰਲਾ ਪ੍ਰਭ ਦਰ ਜਾਏ ਤਰ, ਕਲਜੁਗ ਅੰਧੇਰੀ ਰਾਤ ਹੈ। ਅੱਠੇ ਪਹਿਰ ਰਸਨ ਉਚਰ, ਸੋਹੰ ਸ਼ਬਦ ਅਪਾਰ ਹੈ। ਇਕ ਜਪਾਏ ਰਸਨਾ ਜਿਹਵੇ, ਦੇਵੇ ਅੰਮ੍ਰਿਤ ਫਲ ਆਤਮ ਸਾਚੀ ਧਾਰ ਹੈ। ਆਤਮ ਬੀਜ ਸਾਚਾ ਬੋਵੇ, ਗੁਰਸਿਖ ਆਤਮ ਮਾਰੇ ਸਰਬ ਹੰਕਾਰ ਹੈ। ਅੰਮ੍ਰਿਤ ਜਾਮ ਸਾਚਾ ਪੀਵੇ, ਚਰਨ ਪ੍ਰੀਤੀ ਏਕਾ ਅਪਰ ਅਪਾਰ ਹੈ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਪਕੜ ਕਲ ਜਾਏ ਤਾਰ ਹੈ। ਸਾਚਾ ਸੰਤ ਸਰਬ ਕਾ ਗਿਆਤਾ। ਮਿਲਿਆ ਮੇਲ ਹਰਿ ਪੁਰਖ ਅਬਿਨਾਸ਼ੀ ਪੁਰਖ ਬਿਧਾਤਾ। ਪ੍ਰਗਟ ਹੋਏ ਘਨਕਪੁਰ ਵਾਸੀ, ਕਲਜੁਗ ਮਿਟਾਏ ਅੰਧੇਰੀ ਰਾਤਾ। ਸ੍ਰਿਸ਼ਟ ਸਬਾਈ ਕਰੇ ਦਾਸੀ, ਇਕ ਬੰਧਾਏ ਚਰਨ ਨਾਤਾ। ਮੇਟ ਮਿਟਾਏ ਮਦਿਰਾ ਮਾਸੀ , ਚਾਰ ਵਰਨ ਇਕ ਕਰਾਏ ਨਾ ਕੋਈ ਪੁੱਛੇ ਜ਼ਾਤਾ ਪਾਤਾ। ਸਾਚੀ ਜੋਤ ਮਾਤ ਜਗਾਈ, ਜੋਤੀ ਜੋਤ ਸਰੂਪ ਹਰਿ, ਮਾਣ ਗਵਾਏ, ਸ਼ਬਦ ਤੀਰ ਚਲਾਏ, ਰਾਓ ਰੰਕ ਇਕ ਕਰਾਏ, ਸ਼ਬਦ ਡੰਕ ਇਕ ਵਜਾਏ। ਭੁੱਲੇ ਫਿਰਨ ਪੰਡਤ ਕਾਸ਼ੀ, ਪੰਡਤ ਪੜ੍ਹਨ ਵੇਦ ਪੁਰਾਨ ਵਖਾਣ ਦੇ। ਪ੍ਰਭ ਅਬਿਨਾਸ਼ੀ ਸਾਚਾ ਕੰਤ, ਕਲਜੁਗ ਜੀਵ ਆਤਮ ਭੁੱਲੇ ਰੁਲੇ ਡੁੱਲੇ, ਨਾ ਕੋਈ ਪਛਾਣਦੇ। ਖਾਣੀ ਬਾਣੀ ਕਰ ਵਿਚਾਰ, ਬੇਮੁਖ ਡੁੱਬੇ ਮੰਝਧਾਰ, ਅੰਤ ਨਾ ਪਾਈ ਸਾਚੀ ਸਾਰ, ਝੂਠੀ ਖ਼ਾਕ ਛਾਣਦੇ। ਅੰਜ਼ੀਲ ਕੁਰਾਨੀ ਆਈ ਹਾਨੀ, ਝੂਠੀ ਹੋਈ ਅੰਤ ਨਿਸ਼ਾਨੀ, ਆਤਮ ਭਰਿਆ ਇਕ ਹੰਕਾਰ ਦੇ। ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਸੋਹੰ ਸੱਚਾ ਡੰਕ ਵਜਾਇਆ, ਗੁਰਮੁਖ ਸਾਚੇ ਸੰਤ ਜਨਾਂ ਫੜ ਫੜ ਬਾਹੋਂ ਜਾਏ ਤਾਰਦੇ। ਸੰਤ ਦੁਲਾਰੇ ਹਰਿ ਸ਼ਬਦ ਢੰਡੋਰੇ। ਸ਼ਬਦ ਸਰੂਪੀ ਸਾਚਾ ਬੋਲੇ, ਪ੍ਰਭ ਅਬਿਨਾਸ਼ੀ ਚੜ੍ਹ ਕੇ ਘੋੜੇ। ਮਦਿਰਾ ਮਾਸੀ ਕੱਢੇ ਦਰ ਦਰ ਘਰ ਘਰ ਕੁੱਟ, ਆਤਮ ਬੀਜ ਕੌੜਾ ਰੀਠਾ ਭੰਨੇ ਜੋੜੇ। ਲੱਖ ਚੁਰਾਸੀ ਪ੍ਰਭ ਦਰ ਜਾਏ ਛੁੱਟ, ਪ੍ਰਭ ਅਬਿਨਾਸ਼ੀ ਜਾਮਾ ਧਰ, ਵਾਗਾਂ ਆਇਆ ਮੋੜੇ। ਘਰ ਘਰ ਪੈਂਦੀ ਦਿਸੇ ਫੁੱਟ, ਸ਼ਬਦ ਸਰੂਪੀ ਮਾਰੇ ਸਿਰ ਹਥੌੜੇ। ਗੁਰਮੁਖਾਂ ਦੇਵੇ ਸ਼ਬਦ ਭੰਡਾਰ ਅਤੁਟ, ਸ਼ਬਦ ਤੀਰ ਰਸਨਾ ਜਾਏ ਛੁਟ, ਆਪ ਚੜ੍ਹਾਏ ਸਾਚੇ ਪੌੜੇ, ਬੇਮੁਖਾਂ ਨੀਰਥ ਜਾਏ ਮੁਕ, ਸ਼ਬਦ ਕਟਾਰ ਦੇਵੇ ਟੁੱਕ, ਨਾ ਕੋਈ ਅੰਤਮ ਬਹੁੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਆਪਣੀ ਸਰਨ ਲਗਾਏ, ਦਰਗਹਿ ਸਾਚੀ ਮਾਣ ਦਵਾਏ, ਅੰਤਮ ਜੋਤੀ ਜੋਤ ਜੋੜੇ। ਗੁਰਮੁਖ ਸਾਚੇ ਚਰਨ ਬਲਿਹਾਰੀ। ਸਾਚੀ ਦਿੱਤੀ ਨਾਮ ਇਕ ਖ਼ੁਮਾਰੀ। ਦੂਜੀ ਦਾਤ ਹਰਿ ਦਰਸ ਅਪਾਰੀ। ਤੀਜਾ ਨੈਣ ਖੋਲ੍ਹ ਵਖਾਣੀ। ਚੌਥੇ ਘਰ ਪਾਵੇ ਸਾਰੀ। ਪੰਜਵੇਂ ਸਾਚਾ ਮੇਲ ਮਿਲਾਏ, ਛੇਵੇਂ ਘਰ ਆਪ ਬਹਾਏ, ਮਿਲੀ ਸੱਚੀ ਸਰਦਾਰੀ। ਸੱਤਵੇਂ ਸਤਿ ਸਰੂਪ ਵਖਾਏ, ਜਗੇ ਜੋਤ ਅਗੰਮ ਅਪਾਰੀ। ਅੱਠਵੇਂ ਅਠ ਸਠ ਤੀਰਥ ਗਵਾਏ, ਅੰਮ੍ਰਿਤ ਆਤਮ ਬਖ਼ਸ਼ੇ ਭਾਰੀ। ਨੌਵੇਂ ਦਰ ਬੰਦ ਕਰਾਏ, ਸ਼ਬਦ ਅੱਗੇ ਡੰਡਾ ਭਾਰੀ। ਦਸਵੇਂ ਘਰ ਜੋ ਜੀਵ ਪਛਾਣੇ, ਜਿਥੇ ਵਸੇ ਹਰਿ ਨਿਰੰਕਾਰੀ। ਨਿਹਕਲੰਕ ਨਰਾਇਣ ਨਰ, ਪ੍ਰਗਟ ਹੋ ਸਾਚਾ ਦੇਵੇ ਨਾਮ ਧਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰੀ ਬਣੇ ਆਪ ਸਹਾਰੀ। ਸਾਚੇ ਸੰਤ ਹਰਿ ਪ੍ਰਿਤਪਾਲੇ। ਆਪ ਬਣਾਏ ਸਾਚੀ ਬਣਤ, ਪ੍ਰਭ ਦਇਆ ਕਮਾਏ। ਬਣ ਬਣ ਆਏ ਹਰਿ ਸਾਚਾ ਕੰਤ, ਗੁਰਮੁਖ ਸੁਹਾਗਣ ਨਾਰ ਹਰਿ ਆਪ ਉਪਜਾਏ। ਲੱਖ ਚੁਰਾਸੀ ਜੀਵ ਜੰਤ, ਬੇਮੁਖ ਪ੍ਰਭ ਕਾ ਭਾਣਾ ਦਿਸ ਨਾ ਆਏ। ਜਨ ਭਗਤਾਂ ਬਣਾਏ ਸਾਚੀ ਬਣਤ, ਚਰਨ ਪ੍ਰੀਤੀ ਇਕ ਕਰਾਏ। ਪ੍ਰਭ ਕੀ ਮਹਿੰਮਾ ਬੜੀ ਅਗਣਤ, ਕੋਈ ਜੀਵ ਭੇਵ ਨਾ ਪਾਏ। ਜੂਠੇ ਝੂਠੇ ਮਾਇਆਧਾਰੀ ਮਾਇਆ ਲੂਠੇ ਸੰਤ, ਨਾ ਜਾਨਣ ਖੇਲ ਮੁਰਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੀ ਦੇਵੇ ਸ਼ਬਦ ਉਡਾਰੀ। ਸ਼ਬਦ ਉਡਾਰੀ ਹਰਿ ਉਡਾਇੰਦਾ। ਆਪ ਵਸਾਏ ਸਚ ਮਹੱਲ ਅਟਾਰੀ, ਜਿਥੇ ਆਸਣ ਲਾਇੰਦਾ। ਸ਼ਬਦ ਸੁਣਾਏ ਇਕ ਧੁਨਕਾਰੀ, ਦੀਪਕ ਜੋਤੀ ਇਕ ਵਖਾਇੰਦਾ। ਦੇਵੇ ਆਪ ਸੱਚੀ ਸਰਦਾਰੀ, ਤਿੰਨਾਂ ਲੋਕਾਂ ਮਾਣ ਗਵਾਇੰਦਾ। ਪ੍ਰਭ ਅਬਿਨਾਸ਼ੀ ਗੁਰ ਪੂਰੇ ਕਿਰਪਾ ਧਾਰੀ, ਚੌਦਾਂ ਹੱਟ ਚੌਦਾਂ ਲੋਕ ਪੈਰਾਂ ਹੇਠ ਰਖਾਇੰਦਾ। ਜਨ ਭਗਤਾਂ ਪਾਏ ਆਪੇ ਸਾਰੀ, ਆਤਮ ਜੋਤੀ ਇਕ ਟਿਕਾਇੰਦਾ। ਸਾਚੀ ਦੇਵੇ ਸ਼ਬਦ ਧਾਰੀ, ਸੁੰਨ ਸਮਾਧ ਖੁਲ੍ਹਾਇੰਦਾ। ਸ਼ਬਦ ਖੰਡਾ ਫੜ ਦੋ ਧਾਰੀ, ਦੂਈ ਦਵੈਤੀ ਪੜਦਾ ਵੱਢ ਵਖਾਇੰਦਾ। ਦਰਸ ਦਿਖਾਏ ਹਰਸ ਮਿਟਾਏ, ਜਗੇ ਜੋਤ ਅਗੰਮ ਅਪਾਰੀ, ਪ੍ਰਭ ਅਬਿਨਾਸ਼ੀ ਡਗਮਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚੇ ਧਾਮ ਬਹਾਇੰਦਾ। ਸਾਚਾ ਧਾਮ ਇਕ ਰਖਾਇਆ। ਗੁਰਮੁਖ ਸਾਚਾ ਵਿਚ ਬਹਾਇਆ। ਚਾਰੋਂ ਕੁੰਟ ਚਾਰ ਚੁਫੇਰ, ਸ਼ਬਦ ਸਰੂਪੀ ਪਹਿਰਾ ਲਾਇਆ। ਕਲਜੁਗ ਜੀਵ ਭੁੱਲੇ, ਵਡ ਵਡ ਸ਼ਾਹੋ ਭੂਪੀ, ਕਿਸੇ ਹੱਥ ਨਾ ਆਇਆ। ਨਾ ਕੋਈ ਦਿਸੇ ਰੰਗ ਰੂਪੀ, ਏਕਾ ਜੋਤ ਸਤਿ ਸਰੂਪੀ, ਨਰ ਨਰਾਇਣ ਹਰਿ ਰਘੁਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਪਿਆਰੇ, ਪ੍ਰਭ ਸਾਚਾ ਦੇਵੇ ਨਾਮ ਅਥਾਹਿਆ। ਮਾਹਣਾ ਸਿੰਘ ਤੇਰੇ ਕਾਜ ਸਵਾਰਨ ਆਇਆ। ਮਾਹਣਾ ਸਿੰਘ ਮਨ ਗਿਆ ਮੰਨ। ਆਤਮ ਨਿਕਲਿਆ ਝੂਠਾ ਜਨ। ਏਕਾ ਪ੍ਰੀਤ ਲੱਗੀ ਤਨ। ਆਤਮ ਹੋਈ ਨਾ ਅੰਤਮ ਅੰਨ੍ਹ। ਧਰਮ ਰਾਏ ਨਾ ਲਾਇਆ ਡੰਨ। ਪ੍ਰਭ ਅਬਿਨਾਸ਼ੀ ਪਰਖੇ ਸਾਚੀ ਨੀਤ, ਕਲਜੁਗ ਅੰਤਮ ਬੇੜਾ ਜਾਏ ਬੰਨ੍ਹ। ਨਾ ਕੋਈ ਮੰਦਰ ਗੁਰਦਵਾਰਾ ਮਸੀਤ, ਨਾ ਕੋਈ ਛੱਪਰੀ ਛੰਨ। ਲੱਖ ਚੁਰਾਸੀ ਕਲਜੁਗ ਅੰਤਮ ਹੋਈ ਅੰਨ੍ਹ। ਪ੍ਰਭ ਅਬਿਨਾਸ਼ੀ ਆਪੇ ਘੜੇ ਆਪੇ ਲਏ ਭੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਇਕ ਸੁਣਾਇਆ ਸੋਹੰ ਸ਼ਬਦ ਸੁਹਾਗੀ ਗੀਤ ਕੰਨ। ਸੱਚਾ ਸ਼ਬਦ ਇਕ ਸੁਣਾਇਆ। ਫੜ ਫੜ ਬਾਹੋਂ ਰਾਹੇ ਪਾਇਆ। ਸੰਤ ਮਨੀ ਸਿੰਘ ਵਿਚ ਵਿਚੋਲਾ ਆਪ ਬਣਾਇਆ। ਦਰ ਘਰ ਸਾਚੇ ਹੋਇਆ ਗੋਲਾ, ਚਰਨ ਪ੍ਰੀਤੀ ਸੇਵ ਕਮਾਇਆ। ਪ੍ਰਭ ਆਪ ਰੰਗਾਇਆ ਕਾਇਆ ਸੱਚਾ ਚੋਲਾ, ਗੁਰਮੁਖਾਂ ਰੰਗ ਆਪ ਚੜ੍ਹਾਇਆ। ਇਕ ਸੁਣਾਇਆ ਸ਼ਬਦ ਢੋਲਾ, ਜਗੀ ਜੋਤ ਇਕ ਅਮੋਲਾ, ਆਤਮ ਹੋਈ ਰੁਸ਼ਨਾਇਆ। ਬੇਮੁਖ ਜਾਨਣ ਆਲਾ ਭੋਲਾ, ਦਰਗਹਿ ਸਾਚੀ ਜਿਸ ਜਾਏ ਭਾਗ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਲਿਆਇਆ ਸ਼ਬਦ ਡੋਲਾ, ਗੁਰਮੁਖ ਸਾਚੇ ਸੰਤ ਬਹਾਇਆ। ਸ਼ਬਦ ਡੋਲੀ ਗਿਆ ਚੜ੍ਹ। ਪ੍ਰਭ ਅਬਿਨਾਸ਼ੀ ਫੜਿਆ ਲੜ। ਦਰ ਘਰ ਸਾਚੇ ਗਿਆ ਵੜ। ਰਾਹ ਵਿਚ ਨਾ ਗਿਆ ਅੜ। ਅੱਠੇ ਪਹਿਰ ਦਰਸ਼ਨ ਪਾਏ, ਪ੍ਰਭ ਅਬਿਨਾਸ਼ੀ ਦਰ ਦਵਾਰੇ ਅੱਗੇ ਖੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਇਕ ਫੜਾਇਆ, ਸੋਹੰ ਅੱਖਰ ਨਾਮ ਰਖਾਇਆ, ਅੰਤਮ ਬੇੜਾ ਪਾਰ ਕਰਾਇਆ, ਪੰਜਾਂ ਤੱਤਾਂ ਨਾਲ ਰਿਹਾ ਲੜ। ਪੰਜ ਤੱਤ ਹਰਿ ਜੀ ਖੰਡੇ। ਏਕਾ ਸਾਚਾ ਨਾਮ ਵੰਡੇ। ਕਲਜੁਗ ਤੇਰੇ ਅੰਤਮ ਕੰਢੇ। ਹੀਰਾ ਘਾਟ ਲਗਾਏ ਗੁਰਮੁਖ ਸਾਚੇ ਡੰਡੇ। ਚਰਨ ਪ੍ਰੀਤੀ ਸਾਚੀ ਲਾਈ, ਜੁਗਾ ਜੁਗੰਤ ਨਾਲ ਹੰਢੇ। ਸਾਚੇ ਦਰ ਸੇਵ ਕਮਾਈ, ਹੋਏ ਰੁਸ਼ਨਾਈ ਵਿਚ ਵਰਭੰਡੇ। ਪੂਰਬ ਲਹਿਣਾ ਆਪ ਚੁਕਾਈ, ਪ੍ਰਭ ਅਬਿਨਾਸ਼ੀ ਦਇਆ ਕਮਾਈ, ਤੇਰੀ ਭਸਮ ਸੁਟਾਈ ਵਿਚ ਨਹਿਰ ਕੰਢੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਫੜ ਫੜ ਮਾਰੇ ਚਾਰੋਂ ਕੁੰਟ ਕਰੇ ਖੁਆਰੇ, ਆਪ ਚਲਾਏ ਚੰਡ ਪ੍ਰਚੰਡੇ। ਭਸਮ ਢੇਰੀ ਆਪ ਉਠਾਈ, ਸਰ ਸਰੋਵਰ ਸਾਚੇ ਪ੍ਰਭ ਆਪ ਟਿਕਾਈ। ਬੇਮੁਖ ਕਲਜੁਗ ਜੀਵਾਂ ਪ੍ਰਗਟ ਜੋਤ, ਮੁਖ ਲਾਵਣ ਆਇਆ ਛਾਹੀ। ਗੁਰਮੁਖਾਂ ਆਤਮ ਮੈਲ ਧੋਤ, ਸਾਚੀ ਕਰੇ ਰੁਸ਼ਨਾਈ। ਨਾ ਕੋਈ ਪੁੱਛੇ ਜ਼ਾਤ ਪਾਤ, ਊਚ ਨੀਚ ਏਕਾ ਰੰਗ ਰੰਗਾਈ। ਜੋਤੀ ਜੋਤ ਸਰੂਪ ਹਰਿ, ਦਰ ਘਰ ਸਾਚੇ ਆਏ ਦੇਵੇ ਵਡਿਆਈ। ਮਾਤ ਮਿਲੇ ਵਡਿਆਈ, ਨਾਮ ਨਿਸ਼ਾਨ ਹੈ। ਗੁਰ ਪੂਰੇ ਦਇਆ ਕਮਾਈ, ਦੀਆ ਇਕ ਸ਼ਬਦ ਬਬਾਣ ਹੈ। ਚਾਰੋਂ ਕੁੰਟ ਕਰੇ ਰੁਸ਼ਨਾਈ, ਝੁਲੇ ਸੱਚਾ ਇਕ ਨਿਸ਼ਾਨ ਹੈ। ਸਾਚੀ ਭਸਮ ਹੀਰਾ ਘਾਟ ਰੁੜ੍ਹਾਈ, ਲਿਖਤ ਲਿਖਾਏ ਹਰਿ ਭਗਵਾਨ ਹੈ। ਲੱਖ ਚੁਰਾਸੀ ਫੰਦ ਕਟਾਈ, ਸਿੰਘ ਮਾਹਣਾ ਵਡ ਬਲੀ ਬਲਵਾਨ ਹੈ। ਗੁਰਸਿਖ ਪੂਰੇ ਤੇਰੀ ਸਚ ਕਮਾਈ, ਪੈਜ ਰਖਾਈ ਵਾਲੀ ਦੋ ਜਹਾਨ ਹੈ। ਏਕਾ ਰੱਖੀ ਹਰਿ ਸਰਨਾਈ, ਅੰਤ ਚੁਕਾਈ ਜਮ ਕੀ ਕਾਨ ਹੈ। ਚਾਰੋਂ ਕੁੰਟ ਦਏ ਦੁਹਾਈ, ਬੇਮੁਖ ਜੀਵ ਸਰਬ ਕੁਰਲਾਨ ਹੈ। ਲੱਖ ਚੁਰਾਸੀ ਪਈ ਫਾਹੀ, ਨਾ ਅੰਤਮ ਕੋਈ ਛੁਡਾਨ ਹੈ। ਕਿਸੇ ਨਾ ਮਿਲਿਆ ਸਾਚਾ ਮਾਹੀ, ਰੋਂਦੀ ਪਈ ਅੰਜ਼ੀਲ ਕੁਰਾਨ ਹੈ। ਭੁੱਬਾਂ ਮਾਰਨ ਥਾਉਂ ਥਾਈਂ, ਵੇਦ ਪੁਰਾਨਾਂ ਆਈ ਹਾਨ ਹੈ। ਨਿਹਕਲੰਕ ਕਲ ਜੋਤ ਜਗਾਈ, ਖਾਣੀ ਬਾਣੀ ਹੋਈ ਹੈਰਾਨ ਹੈ। ਸਾਚਾ ਡੰਕ ਇਕ ਵਜਾਈ, ਆਪ ਉਠਾਏ ਰੰਕ ਰਾਜਾਨ ਹੈ। ਸਾਚਾ ਦਵਾਰ ਬੰਕ ਆਪ ਸੁਹਾਏ, ਜਗਾਈ ਜੋਤ ਹਰਿ ਭਗਵਾਨ ਹੈ। ਏਕਾ ਰੰਗ ਹਰਿ ਆਪ ਰੰਗਾਏ, ਸੋਹੰ ਸ਼ਬਦ ਮਹਾਨ ਹੈ। ਜੋਤ ਸਰੂਪੀ ਤਨਕ ਲਗਾਏ, ਗੁਰਮੁਖ ਸਾਚੇ ਆਤਮ ਜਾਏ ਮਾਨ ਹੈ। ਦੇਵੇ ਵਡਿਆਈ ਜਿਉਂ ਜਨਕ ਰਘੁਰਾਏ, ਜਗਤ ਰਖਾਏ ਨਾਮ ਨਿਸ਼ਾਨ ਹੈ। ਅੰਤਮ ਵੇਲੇ ਹੋਏ ਸਹਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੈ। ਮਾਹਣਾ ਸਿੰਘ ਮਨ ਭਇਆ ਵੈਰਾਗ। ਆਤਮ ਬੁਝੀ ਤ੍ਰਿਸ਼ਨਾ ਆਗ। ਕਲਜੁਗ ਸੋਇਆ ਗਿਆ ਜਾਗ। ਪ੍ਰਭ ਅਬਿਨਾਸ਼ੀ ਚਰਨ ਪ੍ਰੀਤੀ ਗਿਆ ਲਾਗ। ਸਾਚਾ ਕੰਤ ਇਕ ਹੰਢਾਇਆ, ਸੰਤ ਮਨੀ ਸਿੰਘ ਰਾਹ ਵਖਾਇਆ, ਕਲਜੁਗ ਬਣਿਆ ਰਹੇ ਸੁਹਾਗ। ਅੰਤਮ ਵੇਲੇ ਫੇਰਾ ਪਾਇਆ, ਨਿਹਕਲੰਕ ਕਲ ਜੋਤ ਜਗਾਇਆ, ਜਨਮ ਜਨਮ ਦਾ ਕਲ ਧੋਵਣ ਆਇਆ ਦਾਗ਼। ਸਚ ਘਰ ਸਚ ਆਸਣ ਲਾਇਆ, ਗੁਰ ਸੰਗਤ ਸਾਰੀ ਸੰਗ ਰਲਾਇਆ, ਇਕ ਸੁਣਾਇਆ ਸਾਚਾ ਰਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਘਰ ਸਾਚੇ ਲਾਏ ਭਾਗ। ਲੱਗੇ ਭਾਗ ਹੋਏ ਰੁਸ਼ਨਾਈ ਹੈ। ਪਕੜੀ ਵਾਗ ਹਰਿ ਰਘੁਰਾਈ ਹੈ। ਸੋਹੰ ਬੱਧਾ ਤਨ ਸਾਚਾ ਤਾਗ, ਤੁੱਟ ਕਦੇ ਨਾ ਜਾਈ ਹੈ। ਜੋਤ ਸਰੂਪੀ ਹਰਿ ਧਾਰੇ ਭੇਖ, ਵਰਤੇ ਹਰਿ ਵਡ ਸਵਾਂਗੀ ਸਵਾਂਗ, ਕਲਜੁਗ ਜੀਵ ਨਾ ਕੋਈ ਵੇਖੇ ਆਪੇ ਰਿਹਾ ਭੁਲਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵਣ ਆਇਆ ਸਚ ਵਡਿਆਈ ਹੈ। ਮਾਹਣਾ ਸਿੰਘ ਤੇਰਾ ਸਾਚਾ ਮੂਲ। ਆਪ ਚੁਕਾਏ ਕੰਤ ਕੰਤੂਲ। ਸ਼ਬਦ ਡੋਲੀ ਇਕ ਲਿਆਏ ਸ਼ਬਦ ਪਘੂੰੜਾ ਲੈਣਾ ਝੂਲ। ਚਰਨ ਗੋਲੀ ਆਪ ਬਣਾਏ, ਸਿੰਘ ਸਿੰਘਾਸਣ ਡੇਰਾ ਲਾਏ, ਨਾ ਕੋਈ ਦਿਸੇ ਪਾਵਾ ਚੂਲ। ਨੈਣ ਮੁੰਧਾਰੀ ਦਇਆ ਕਮਾਏ, ਵਿਚ ਸੰਸਾਰ ਮਾਣ ਰਖਾਏ, ਨਾਮ ਇੱਟ ਇਕ ਲਗਾਏ, ਆਤਮ ਜੋਤੀ ਡਗਮਗਾਏ, ਹੀਰਾ ਘਾਟ ਆਪ ਚੜ੍ਹਾਏ ਤੇਰੇ ਫੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਵੇਲਾ, ਜਨ ਭਗਤਾਂ ਚੁਕਾਏ ਸਾਚਾ ਮੂਲ। ਸੰਤ ਮਨੀ ਸਿੰਘ ਸਚ ਰਾਹ ਜਣਾਇਆ। ਗੁਰਮੁਖ ਸਾਚਾ ਪਕੜ, ਧਰਤ ਮਾਤ ਦਾ ਪੂਤ ਬਣਾਇਆ। ਸੋਹੰ ਲਾਇਆ ਸਾਚਾ ਤੱਕੜ, ਏਥੇ ਓਥੇ ਦੋ ਜਹਾਨ ਪੂਰੋ ਪੂਰ ਕਰਾਇਆ। ਸ਼ਬਦ ਡੋਰੀ ਲਿਆਇਆ ਜਕੜ, ਪੰਜਾਂ ਤੱਤਾਂ ਬੰਨ੍ਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਪਿਆਰੇ, ਬੇੜਾ ਬੰਨ੍ਹਣ ਤੇਰਾ ਆਇਆ। ਬੇੜਾ ਬੰਨ੍ਹੇ ਬੰਨ੍ਹਣ ਜੋਗ। ਦੀਆ ਦਰਸ ਹਰਿ ਅਮੋਘ। ਕਲਜੁਗ ਤੇਰਾ ਅੰਤਮ ਵੇਲਾ, ਘਰ ਘਰ ਪੈਣਾ ਸੋਗ। ਗੁਰਮੁਖਾਂ ਹਰਿ ਸੱਜਣ ਸੁਹੇਲਾ, ਸੋਹੰ ਸ਼ਬਦ ਚੁਗਾਏ ਸਾਚੀ ਚੋਗ। ਬੇਮੁਖਾਂ ਵਕਤ ਹੋਏ ਦੁਹੇਲਾ, ਹਉਮੇ ਲੱਗਾ ਕਾਇਆ ਰੋਗ। ਜਨ ਭਗਤਾਂ ਕਰਿਆ ਸਾਚਾ ਮੇਲਾ, ਸਿੰਘ ਮਾਹਣਾ ਤੇਰਾ ਲਿਖਿਆ ਧੁਰ ਸੰਜੋਗ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਅੰਤਮ ਵੇਲੇ ਕਲ ਪ੍ਰਗਟ ਜੋਤ, ਦੇਵਣ ਆਇਆ ਸੱਚੀ ਚੋਗ। ਸਾਚੀ ਚੋਗ ਦੇਵੇ ਜੁਗੀਸ਼ਰ। ਸਾਚਾ ਤਪ ਕੀਆ ਤਪੀਸ਼ਰ। ਏਕਾ ਕੀਆ ਸਾਚਾ ਜਪ, ਤੁਟੀ ਮੁਨ ਸੁੰਨ ਬਣਿਆ ਵਡ ਮੁਨੀਸ਼ਰ। ਪ੍ਰਭ ਅਬਿਨਾਸ਼ੀ ਚਰਨ ਲਾਇਆ ਚੁਣ, ਪ੍ਰਭ ਅਬਿਨਾਸ਼ੀ ਹਰਿ ਜਗਦੀਸ਼ਰ। ਕਵਣ ਜਾਣੇ ਹਰਿ ਤੇਰੇ ਗੁਣ, ਤਿੰਨਾਂ ਲੋਕਾਂ ਏਕਾ ਈਸ਼ਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਪਿਆਰੇ। ਆਪੇ ਪਾਏ ਤੇਰੀ ਸਾਰੇ। ਆਏ ਚਲ ਸਚ ਦਵਾਰੇ। ਨਿਹਚਲ ਧਾਮ ਅਟੱਲ ਵਸਦੇ ਰਹਿਣ ਚਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਪਿਆਰੇ, ਆਪੇ ਪਾਏ ਤੇਰੀ ਸਾਰੇ। ਜਗਤ ਪਿਤ ਜਗਤ ਗੁਰ ਦਾਤਾ। ਆਪੇ ਬਣੇ ਪਿਤ ਆਪੇ ਮਾਤਾ। ਗੁਰਮੁਖ ਸਾਚੇ ਸੰਤ ਜਨਾਂ ਸਾਚਾ ਕਾਜ ਰਚਾਏ, ਨਾਲ ਲਿਆਏ ਜਗਤ ਭਗਤ ਸੱਚੀ ਬਰਾਤਾ। ਸੋਹੰ ਦਾਜ ਝੋਲੀ ਪਾਏ, ਵੇਖੇ ਰੰਗ ਤਮਾਸ਼ਾ। ਸਚ ਘਰ ਹਰਿ ਆਪ ਬਹਾਏ, ਕਿਰਪਾ ਕਰ ਨਰ ਹਰਿ ਪੁਰਖ ਬਿਧਾਤਾ। ਇਕ ਚੁਕਾਏ ਜਮ ਕਾ ਡਰ, ਦਰਸ ਦਿਖਾਏ ਇਕ ਇਕਾਂਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਪ੍ਰੀਤ ਗੁਰਸਿਖ ਬਣਾਈ, ਆਪ ਬੰਨ੍ਹਾਏ ਚਰਨ ਨਾਤਾ। ਚਰਨ ਨਾਤਾ ਸਦਾ ਹਰਿ ਜੋੜੇ। ਗੁਰਮੁਖ ਸਾਚਾ ਮੁਖ ਨਾ ਮੋੜੇ। ਉਤਰੇ ਆਤਮ ਤ੍ਰਿਸ਼ਨਾ ਭੁੱਖ, ਕਾਇਆ ਵੇਲ ਨਾ ਹੋਏ ਕੌੜੇ। ਇਕ ਉਪਜਾਏ ਸਾਚਾ ਸੁਖ, ਆਪ ਚੜ੍ਹਾਏ ਸ਼ਬਦ ਪੌੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਅੰਤਮ ਵੇਲੇ ਆਪੇ ਬਹੁੜੇ। ਏਕਾ ਜੋਤੀ ਸਾਚਾ ਨੂਰ ਹੈ। ਸਰਬ ਗੁਣਾਂ ਹਰਿ ਭਰਪੂਰ ਹੈ। ਏਕਾ ਸ਼ਬਦ ਸਾਚੀ ਤੂਰ ਹੈ। ਸਰਬ ਘਟਾਂ ਹਰਿ ਭਰਪੂਰ ਹੈ। ਜਨ ਭਗਤਾਂ ਹਾਜ਼ਰ ਹਜ਼ੂਰ ਹੈ। ਆਪ ਬਣਾਏ ਸਾਚੀ ਬਣਤਾ, ਪੰਜਾਂ ਤੱਤਾਂ ਕਰੇ ਚੂਰ ਹੈ। ਮਾਣ ਦਵਾਏ ਜੀਵ ਜੰਤਾਂ, ਜਗੇ ਜੋਤ ਜਿਉਂ ਕੋਹਤੂਰ ਹੈ। ਗੁਰਮੁਖ ਸਾਚੇ ਸੰਤਾਂ, ਏਕਾ ਦੇਵੇ ਸ਼ਬਦ ਸਰੂਰ ਹੈ। ਪ੍ਰਗਟ ਹੋਏ ਆਦਿਨ ਅੰਤਾ, ਬੇਮੁਖ ਜਾਨਣ ਦੂਰ ਹੈ। ਏਕਾ ਹਰਿ ਸਾਚਾ ਕੰਤਾ, ਸ੍ਰਿਸ਼ਟ ਸਬਾਈ ਕੂੜੋ ਕੂੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰੱਥ, ਜਨ ਭਗਤਾਂ ਰੱਖੇ ਦੇ ਕਰ ਹੱਥ, ਬੇਮੁਖਾਂ ਨੱਕ ਪਾਏ ਨੱਥ, ਅੰਤਮ ਵੇਲੇ ਜਾਏ ਮਥ, ਗੁਰਸਿਖ ਚੜ੍ਹਾਏ ਸ਼ਬਦ ਸਾਚੇ ਰਥ, ਕਰ ਦਰਸ ਸਗਲ ਵਸੂਰੇ ਜਾਇਣ ਲੱਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਜੀਵਾਂ ਵੰਡ ਕਰਾਏ, ਅੰਤਮ ਆਏ ਹਿੱਸੇ ਸਾਢੇ ਤਿੰਨ ਹੱਥ ਹੈ। ਸਾਚੀ ਵੰਡ ਆਪ ਕਰਾਈ। ਨੌਂ ਖੰਡ ਪ੍ਰਿਥਮੀ ਆਪ ਜਗਾਈ। ਸੱਤਾਂ ਦੀਪਾਂ ਹੋਏ ਰੁਸ਼ਨਾਈ। ਪੰਚਮ ਜੇਠ ਨਿਹਕਲੰਕ ਨਰਾਇਣ ਨਰ, ਮਾਤ ਜੋਤ ਪ੍ਰਗਟਾਈ। ਗੁਰਮੁਖ ਵੇਖੇ ਸਾਚੇ ਨੈਣ, ਬੇਮੁਖਾਂ ਦਿਸ ਨਾ ਆਈ। ਆਪ ਚੁਕਾਏ ਲਹਿਣ ਦੇਣ, ਧਰਨੀ ਧਰ ਹਰਿ ਅਖਵਾਈ। ਗੁਰਮੁਖ ਵਿਰਲੇ ਪ੍ਰਭ ਦਰ ਲਹਿਣਾ ਲੈਣ, ਏਕਾ ਜੋਤੀ ਸਤਿ ਸਰੂਪੀ, ਨੈਣ ਸਾਚੇ ਦੇਖੋ, ਭਰਮ ਭੁਲੇਖਾ ਦੂਰ ਕਰਾਈ। ਕਲਜੁਗ ਜੀਵ ਕੌੜੇ ਰੀਠੇ, ਸ਼ਬਦ ਹਥੌੜਾ ਉਪਰ ਲਗਾਏ, ਇਕ ਰੰਗ ਚੜ੍ਹਾਏ ਮਜੀਠੇ, ਜੋ ਜਨ ਆਏ ਸਰਨਾਈ। ਸਾਚੀ ਚੱਕੀ ਨਾਮ ਪੀਠੇ, ਅੱਗੇ ਤੋਟ ਨਾ ਰਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ, ਜਨ ਪਗਤਾਂ ਹੋਏ ਆਪ ਸਹਾਈ। ਜਨ ਭਗਤਾਂ ਦਰਸ ਦਿਖਾਇੰਦਾ। ਜੋਤ ਸਰੂਪੀ ਜੋਤ ਧਰ, ਆਪਣਾ ਖੇਲ ਰਚਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸਾਧ ਸੰਤ ਜਨ ਭਗਤ ਆਪੇ ਬੰਨੇ ਲਾਇੰਦਾ। ਰੱਖੇ ਪੈਜ ਵਕਤ ਸੁਹਾਇੰਦਾ। ਮੇਲ ਮਿਲਾਵਾ ਸੱਚੇ ਸਚ, ਜਨਮ ਮਰਨ ਫੰਦ ਕਟਾਇੰਦਾ। ਏਕਾ ਰੱਖੇ ਸ਼ਬਦ ਖਿਚ, ਗੁਰਮੁਖ ਹਿਰਦੇ ਵਾਸ ਰਖਾਇੰਦਾ। ਗੁਰਮੁਖ ਜੋਤੀ ਦੇਵੇ ਸਾਚਾ ਤੇਜ, ਅਗਿਆਨ ਅੰਧੇਰ ਮਿਟਾਇੰਦਾ। ਗੁਰਮੁਖ ਆਤਮ ਫੂਲ ਵਿਛਾਨੀ ਸੇਜ, ਸਾਚਾ ਕੰਤ ਸਾਚਾ ਚਰਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਦਿ ਅੰਤ ਜੁਗਾ ਜੁਗੰਤ, ਸਾਚੇ ਘਰ ਮਾਣ ਰਖਾਇੰਦਾ। ਸਾਚੇ ਘਰ ਮਾਣ ਰਖਾਏ। ਗੁਰਮੁਖ ਸਾਚੇ ਸੰਤ ਜਨਾਂ, ਬਾਹੋਂ ਪਕੜ ਆਪ ਲੈ ਜਾਏ। ਪੱਲੇ ਬੰਨ੍ਹੇ ਨਾਮ ਧਨਾ, ਅੱਗੇ ਬਹਿ ਬਹਿ ਗੁਰਮੁਖ ਖਾਏ। ਸਾਚਾ ਸ਼ਬਦ ਰਾਗ ਸੁਣਾਏ ਕੰਨਾ, ਆਪ ਆਪਣੀ ਬੂਝ ਬੁਝਾਏ। ਕਲਜੁਗ ਮਾਇਆ ਨਾ ਲੱਗੇ ਤਨਾ, ਆਤਮ ਠੰਡੀ ਠਾਰ ਰਖਾਏ, ਭਾਂਡਾ ਭੇਵ ਭਰਮ ਹਰਿ ਭੰਨਾ, ਏਕਾ ਦੂਜਾ ਭਉ ਚੁਕਾਏ। ਅੰਤਮ ਵੇਲਾ ਬੇੜਾ ਆਪ ਬੰਨ੍ਹਾ, ਸਿੰਘ ਮਾਹਣਾ ਹਰਿ ਪੈਜ ਰਖਾਏ। ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜਾਮਾ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੋ ਸਾਚੇ ਲੇਖ ਲਿਖਾਏ। ਲਿਖਾਏ ਲੇਖ ਲਿਖਣਹਾਰਾ। ਸਚ ਕਰਾਇਆ ਵਣਜ ਵਪਾਰਾ। ਏਕਾ ਦੀਆ ਨਾਮ ਅਧਾਰਾ। ਆਤਮ ਦੀਆ ਹੋਏ ਉਜਿਆਰਾ। ਆਪੇ ਕੀਆ ਜੋਤ ਪਸਾਰਾ। ਸਤਿਜੁਗ ਤੇਰੀ ਰਖਾਈ ਸਾਚੀ ਨੀਂਹਾ, ਗੁਰਮੁਖ ਸਾਚਾ ਭੇਟਾ ਚਾੜ੍ਹਾ। ਕਰ ਕਰ ਕਰਮ ਆਪਣਾ ਬੀਜ ਬੀਆ, ਦਰ ਘਰ ਸਾਚੇ ਹਰਿ ਜੀ ਵਾੜਾ। ਸਾਚਾ ਜਾਮ ਅੰਮ੍ਰਿਤ ਪੀਆ, ਵਾ ਨਾ ਲੱਗੇ ਤੱਤੀ ਹਾੜਾ। ਪ੍ਰਭ ਅਬਿਨਾਸ਼ੀ ਚਰਨੀ ਥੀਆ, ਧੁਰਦਰਗਾਹੀ ਕੀਆ ਸਾਚਾ ਲਾੜਾ। ਸਾਚਾ ਬੀਜ ਮਾਤ ਬੀਆ, ਅੰਤਮ ਪੱਕਿਆ ਵਾੜਾ। ਕਲਜੁਗ ਉਖਾੜੇ ਤੇਰੀ ਨੀਂਹ, ਚਾਰੋਂ ਕੁੰਟ ਲੱਗੇ ਅਖਾੜਾ। ਸਾਢੇ ਤਿੰਨ ਹੱਥ ਕਿਸੇ ਨਾ ਆਵੇ ਸੀਆਂ, ਆਪ ਉਠਾਏ ਸ਼ਬਦ ਸਰੂਪੀ ਵਡੀ ਧਾੜਾ। ਗੁਰਮੁਖ ਸਾਚੇ ਸੰਤ ਜਨ ਆਪ ਬਣਾਏ ਪੁੱਤਰ ਧੀਆਂ, ਹੋਏ ਸਹਾਈ ਵਿਚ ਜੰਗਲ ਜੂਹ ਉਜਾੜ ਪਹਾੜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਸ੍ਰਿਸ਼ਟ ਸਬਾਈ, ਆਪ ਚਬਾਏ ਆਪਣੀ ਦਾੜ੍ਹਾ। ਧੁਰਦਰਗਾਹੀ ਸਚ ਫ਼ਰਮਾਨਾ। ਸ਼ਬਦ ਸਰੂਪੀ ਕੰਨ ਸੁਨਾਣਾ। ਜੋਤ ਸਰੂਪੀ ਪੂਰ ਕਰਾਨਾ। ਗੁਰਮੁਖ ਸਾਚੇ ਸੰਤ ਜਨਾਂ ਹਰਿ ਆਪ ਜਗਾਨਾ। ਆਪ ਬਣਾਏ ਸਾਚੀ ਬਣਤਾ, ਵਾਲੀ ਦੋ ਜਹਾਨਾ। ਸਾਚਾ ਮੇਲ ਆਪ ਮਿਲਾਇਆ ਪ੍ਰਭ ਅਬਿਨਾਸ਼ੀ ਸਾਚੇ ਕੰਤਾ, ਕੀਆ ਖੇਲ ਜਗਤ ਮਹਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਵਕਤ ਸੁਹਾਨਾ। ਸਾਚਾ ਸ਼ਬਦ ਹਰਿ ਵਰਤਾਇਆ। ਮਾਤਲੋਕ ਇਕ ਸੁਣਾਇਆ। ਗੁਰਮੁਖ ਸਾਚੇ ਸੰਤ ਪਿਆਰੇ, ਆਪ ਬਣਾਏ ਸਚ ਸਿਤਾਰੇ, ਪ੍ਰਭ ਅਬਿਨਾਸ਼ੀ ਕਿਰਪਾ ਧਾਰੇ, ਚਿੱਟਾ ਬਾਣਾ ਤਨ ਛੁਹਾਇਆ। ਚਿੱਟਾ ਬਾਣਾ ਸਾਚਾ ਰਾਣਾ ਹਰਿ ਜੀ ਸਾਚਾ ਸ਼ਾਹ ਸੁਲਤਾਨਾ, ਆਪਣੇ ਰੰਗ ਰੰਗਾਨਾ। ਦਰਗਹਿ ਸਾਚੀ ਦੇਵੇ ਮਾਣਾ, ਗੁਣਵੰਤ ਹਰਿ ਗੁਣ ਨਿਧਾਨਾ। ਨਿਹਕਲੰਕੀ ਪਹਿਰੇ ਬਾਣਾ। ਗੁਰਮੁਖ ਸਾਚੇ ਹੰਸ ਬਨਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਪੰਚਮ ਜੇਠ ਸ਼ਬਦ ਸਰੂਪੀ ਚੋਗ ਚੁਗਾਨਾ। ਚੁਗੇ ਚੋਗ ਮਾਣਕ ਮੋਤੀ। ਗੁਰਮੁਖ ਸਾਚੇ ਸਾਚੀ ਜੋਤੀ। ਕਲਜੁਗ ਤੇਰੀ ਅੰਤਮ ਵਾਰੀ, ਦੁਰਮਤ ਮੈਲ ਦਰ ਸਾਚੇ ਧੋਤੀ। ਅਠਸਠ ਤੀਰਥ ਰਹੇ ਫੈਲ, ਕੋਈ ਨਾ ਜਾਣੇ ਗੋਤੀ। ਆਪ ਖੁਲ੍ਹਾਏ ਧਰਮ ਰਾਏ ਦੀ ਜੇਲ, ਸ੍ਰਿਸ਼ਟ ਸਬਾਈ ਰਹੀ ਰੋਤੀ। ਜਨ ਭਗਤ ਕਰਾਏ ਸਾਚੇ ਸੈਲ, ਦਰ ਘਰ ਸਾਚੇ ਸ੍ਰਿਸ਼ਟ ਸਬਾਈ ਰਹੀ ਸੋਤੀ। ਪੰਚਮ ਜੇਠ ਪਹਿਲੀ ਗੁਰ ਸੰਗਤ ਕੀਤੀ ਪਹਿਲ, ਲੱਖ ਚੁਰਾਸੀ ਰਹੀ ਰੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਗੁਰਮੁਖ ਸਾਚੇ ਸੰਗ ਰਲਾਇਆ, ਜਗਾਈ ਸਾਚੀ ਜੋਤੀ। ਸ਼ਬਦ ਬਾਣਾ ਤਨ ਸ਼ਿੰਗਾਰੇ। ਗੁਰਮੁਖ ਸਾਚੇ ਸੰਤ ਪਿਆਰੇ। ਮੇਲ ਮਿਲਾਵਾ ਸਾਚੇ ਕੰਤ, ਕਰੇ ਕਰਾਏ ਆਪ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਕਲਾ ਸਮਰਥ, ਸੋਹੰ ਸ਼ਬਦ ਬਣਾਏ ਸਾਚਾ ਰਥ, ਆਪਣੀ ਹੱਥੀਂ ਪਕੜ ਨਥ, ਆਪ ਲੈ ਜਾਏ ਉਚ ਮਹੱਲ ਸਚ ਮੁਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਜਗਤ ਅਕਥ, ਸ੍ਰਿਸ਼ਟ ਸਬਾਈ ਪਾਏ ਸਥ, ਗੁਰਮੁਖਾਂ ਸਗਲ ਵਸੂਰੇ ਗਏ ਲਥ, ਬੇਮੁਖਾਂ ਵੇਲਾ ਗਿਆ ਨਾ ਆਵੇ ਹੱਥ, ਜਨ ਭਗਤਾਂ ਹਰਿ ਪਾਰ ਉਤਾਰੇ। ਚਿੱਟਾ ਬਾਣਾ ਸਾਚਾ ਚਾਨਣ। ਗੁਰਮੁਖਾਂ ਬੇੜਾ ਆਇਆ ਬੰਨ੍ਹਣ। ਜੋਤ ਸਰੂਪੀ ਮਾਤਲੋਕ ਆਪੇ ਸਾਚਾ ਥੰਮ੍ਹਣ। ਸਾਚਾ ਮਾਣ ਆਪ ਦਵਾਏ , ਆਤਮ ਜੋਤੀ ਮੇਲ ਮਿਲਾਏ, ਪੰਚਮ ਜੇਠ ਜੋ ਜਨ ਸਰਨਾਈ ਆਏ, ਨਾ ਮਰਨ ਨਾ ਜੰਮਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਰੋਵਰ ਆਪ ਨੁਹਾਏ, ਲੱਖ ਚੁਰਾਸੀ ਗੇੜ ਕਟਾਏ, ਧਰਮ ਰਾਏ ਨਾ ਕੱਢੇ ਸੰਮਣ। ਸਾਚੇ ਬਾਣੇ ਤੇਰੀ ਲਾਜ। ਪ੍ਰਭ ਅਬਿਨਾਸ਼ੀ ਅੰਤਮ ਰੱਖੇ ਗੁਰਮੁਖਾਂ ਸਿਰ ਤਾਜ। ਚਾਰੋਂ ਕੁੰਟ ਅਗਨੀ ਭਖੇ, ਗੁਰਮੁਖਾਂ ਸਵਾਰੇ ਆਪੇ ਕਾਜ। ਲੱਖ ਚੁਰਾਸੀ ਵਿਚੋਂ ਕੀਨੇ ਵੱਖੇ, ਅੰਤਮ ਦਿਤਾ ਸਤਿਗੁਰ ਪੂਰੇ, ਚਿੱਟਾ ਬਾਣਾ ਸਾਚਾ ਤਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਾਚੇ ਸੰਤ ਜਨਾਂ, ਸ਼ਬਦ ਸਰੂਪੀ ਆਪ ਉਠਾਇਆ, ਚਰਨ ਪ੍ਰੀਤੀ ਖਿੱਚ ਲਿਆਇਆ, ਇਕ ਲਗਾਈ ਸੋਹੰ ਅਵਾਜ਼। ਚਿੱਟਾ ਬਾਣਾ ਚਿੱਟਾ ਦੁੱਧ। ਕਰਨ ਆਇਆ ਪ੍ਰਭ ਕਾਰਜ ਸੁੱਧ। ਉਜਲ ਕਰਾਏ ਗੁਰਮੁਖ ਬੁੱਧ। ਸਾਚਾ ਮਾਣ ਵਿਚ ਦੋ ਜਹਾਨ ਆਪ ਦਵਾਏ, ਗੁਰਮੁਖ ਸਾਚੇ ਕੰਤ, ਕੋਈ ਨਾ ਦਿਸੇ ਜੇਵਡ ਤੁਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜਾਮਾ ਧਰ, ਆਪ ਖੁਲ੍ਹਾਏ ਭੇਵ ਗੁਝ। ਚਿੱਟਾ ਬਾਣਾ ਸਾਚੀ ਰਾਸ। ਪ੍ਰਭ ਅਬਿਨਾਸ਼ੀ ਹੋਏ ਦਾਸ। ਸਦਾ ਵਸੇ ਆਸ ਪਾਸ। ਮਾਨਸ ਜਨਮ ਕਰਾਏ ਰਾਸ। ਸੋਹੰ ਸ਼ਬਦ ਚਲਾਏ ਸਵਾਸ ਸਵਾਸ। ਝੂਠਾ ਗੇੜਾ ਹੋਇਆ ਨਾਸ। ਦਰਗਹਿ ਸਾਚੀ ਮਾਣ ਦਵਾਏ, ਏਕਾ ਅੰਤਮ ਚਰਨ ਬਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਬਿਠਾਏ, ਜੋਤ ਸਰੂਪੀ ਸਚ ਅਕਾਸ਼। ਚਿੱਟਾ ਬਾਣਾ ਰੰਗ ਰੰਗੀਲਾ। ਬਖ਼ਸ਼ੇ ਸਾਚਾ ਰਾਣਾ, ਪੰਚਮ ਜੇਠ ਕਰ ਕਰ ਹੀਲਾ। ਆਪੇ ਬਣੇ ਅੰਤਮ ਵੇਲੇ ਵੰਞ ਮੁਹਾਣਾ, ਨਜ਼ਰੀ ਆਏ ਹਰਿ ਸਾਚਾ ਚਿੱਟੇ ਅਸਵ ਛੈਲ ਛਬੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪਣੀ ਹੱਥੀਂ ਆਪ ਪਹਿਨਾਇਆ। ਸੋਹਣਾ ਰੰਗ ਇਕ ਚੜ੍ਹਾਇਆ। ਕਾਲਾ ਦਾਗ ਕਿਸੇ ਦਿਸ ਨਾ ਆਇਆ। ਆਪਣੇ ਹੱਥ ਪਕੜੀ ਵਾਗ, ਸਿੱਧਾ ਰਾਹ ਇਕ ਰਖਾਇਆ। ਪੰਚਮ ਜੇਠ ਹੋਈ ਰਾਤ ਸੁਹਾਗ, ਵਾਹਵਾ ਸੋਹਣਾ ਕੰਤ ਮਿਲਾਇਆ। ਗੁਰਮੁਖ ਵਿਰਲਾ ਗਿਆ ਜਾਗ, ਜੀਆ ਜੰਤ ਇਕ ਭੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ ਹੰਸ ਬਣਾਇਆ ਕਾਗ, ਸਾਚੇ ਸਰ ਸਰੋਵਰ ਚਰਨ ਧੂੜ ਗੁਰਸਿਖ ਨੁਹਾਇਆ। ਚਿੱਟਾ ਬਾਣਾ ਮੋਤੀ ਅਨਮੋਲ। ਗੁਰਮੁਖ ਵਿਰਲਾ ਰਹੇ ਅਤੋਲ। ਆਪ ਤੁਲਾਇਆ ਸਾਚੇ ਤੋਲ। ਕਲਜੁਗ ਤੇਰੇ ਅੰਤਮ ਵੇਲੇ, ਗੁਰਮੁਖ ਸਾਚਾ ਸੰਤ ਕਦੇ ਨਾ ਜਾਏ ਡੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਦ ਬ੍ਰਹਿਮਾਦੀ, ਗੁਰਮੁਖ ਬਣਾਏ ਸਦਾ ਅਨਾਦੀ, ਸਦ ਵਸੇ ਹਰਿ ਜੀ ਕੋਲ। ਸਚ ਵਸਤ ਵਿਚ ਮਾਤ ਲਾਧੀ, ਆਪ ਮਿਟਾਏ ਕਲਜੁਗ ਅਪਾਧੀ, ਚਰਨ ਪ੍ਰੀਤੀ ਸਾਚੀ ਬਾਂਧੀ, ਸਚ ਸੁੱਚ ਅੰਮ੍ਰਿਤ ਪਿਆਏ ਘੋਲ। ਮਾਇਆ ਰਾਣੀ ਕਲਜੁਗ ਤੇਰੀ ਅੰਤਮ ਰਿਧ ਰਿਧ ਖਾਧੀ। ਕਲਜੁਗ ਤੇਰਾ ਅੰਤਮ ਵੇਲਾ ਨਾ ਕੋਈ ਪਿਤਾ ਪੂਤ ਨਾ ਕੋਈ ਤੇਰੀ ਦਾਦੀ। ਏਕਾ ਚਰਖਾ ਆਪ ਚਲਾਇਆ, ਸੋਹਣਾ ਸੂਤਰ ਆਪ ਬਣਾਇਆ, ਚਿੱਟਾ ਤਾਣਾ ਆਪ ਤਣਾਇਆ, ਗੁਰਮੁਖਾਂ ਕਲ ਤਨ ਪਹਿਨਾਇਆ, ਕਿਰਪਾ ਕਰ ਮਾਧਵ ਮਾਧੀ। ਅੰਤਮ ਵੇਲੇ ਹੋਏ ਸਹਾਇਆ, ਸਚ ਨਿਸ਼ਾਨ ਇਹ ਰਖਾਇਆ, ਚਿੱਟਾ ਅਸਵ ਰੰਗ ਵਖਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਦਿਵਸ ਰੈਣ ਅੱਠੇ ਪਹਿਰ ਰਸਨ ਅਰਾਧੀ। ਚਿੱਟਾ ਬਾਣਾ ਕਲਜੁਗ ਅੰਧ ਘੋਰ। ਪਕੜ ਪਛਾੜੇ ਪੰਜ ਚੋਰ। ਦਰ ਘਰ ਸਾਚੇ ਵਾੜੇ, ਬਾਹੋਂ ਫੜ ਅੱਗੇ ਲਏ ਤੋਰ। ਸਾਚੇ ਘੋੜੇ ਆਪੇ ਚਾੜ੍ਹੇ, ਹੱਥ ਆਪਣੇ ਰੱਖੇ ਡੋਰ। ਗੁਰਮੁਖ ਬਣਾਏ ਸਾਚੇ ਲਾੜੇ, ਬੇਮੁਖ ਜੀਵ ਪਾਵਣ ਸ਼ੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਵਿਚ ਮਾਤ , ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਤੁਧ ਬਿਨ ਪਾਰ ਲੰਘਾਏ ਕਿਹੜਾ ਹੋਰ। ਕਿਰਪਾ ਕਰੀ ਸ੍ਰੀ ਭਗਵਾਨ। ਸਾਚਾ ਦੀਆ ਜਗਤ ਨਿਸ਼ਾਨ। ਚਿੱਟਾ ਬਾਣਾ ਤਨ ਪਹਿਨਾਨ। ਚਰਨ ਧੂੜ ਕਰੇ ਇਸ਼ਨਾਨ। ਆਤਮ ਦੀਆ ਬ੍ਰਹਮ ਗਿਆਨ। ਨਿਰਮਲ ਕੀਆ ਜੀਆ, ਮਿਲਿਆ ਨਰ ਹਰਿ ਭਗਵਾਨ। ਅੰਮ੍ਰਿਤ ਸਾਚਾ ਪ੍ਰਭ ਦਰ ਪੀਆ। ਪੰਚਮ ਜੇਠ ਖ਼ੁਸ਼ੀ ਮਨਾਣ। ਪ੍ਰਭ ਅਬਿਨਾਸ਼ੀ ਰੱਖੇ ਸਾਇਆ ਹੇਠ, ਵਿਚ ਉਜਾੜ ਬੀਆਬਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਬਾਣਾ ਤਨ ਪਹਿਨਾਇਆ, ਸਤਿਜੁਗ ਤੇਰਾ ਮਾਰਗ ਲਾਇਆ, ਨਿਹਕਲੰਕ ਨਰਾਇਣ ਨਰ, ਇਕ ਝੁਲਾਏ ਸੱਚਾ ਸਚ ਨਿਸ਼ਾਨ। ਹਰਿ ਸਾਚਾ ਹੁਕਮ ਸੁਣਾਇੰਦਾ। ਗੁਰ ਮਤ ਦੇ ਸਮਝਾਇੰਦਾ। ਆਤਮ ਰੱਖੇ ਧੀਰਜ ਯਤ, ਉਲਟੀ ਮਤ ਨਾ ਕੋਈ ਰਖਾਇੰਦਾ। ਏਕਾ ਸਾਚਾ ਨਾਮ ਨਿਤ ਲੈਣਾ ਰਟ, ਚੋਰਾਂ ਯਾਰਾਂ ਮੇਟ ਮਿਟਾਇੰਦਾ। ਚਰਨ ਪ੍ਰੀਤੀ ਸਚ ਨਤ, ਤੋੜ ਵਿਛੋੜਾ ਜਗਤ ਗਵਾਇੰਦਾ। ਆਤਮ ਬੀਜੋ ਸਾਚੇ ਵਤ, ਸੋਹੰ ਬੀਜ ਧੁਰ ਦਰਗਾਹੋਂ ਆਪ ਲਿਆਇੰਦਾ। ਸ਼ਬਦ ਸਰੂਪੀ ਸਾਚੀ ਵਥ, ਚਰਨ ਪ੍ਰੀਤੀ ਆਪ ਦਵਾਇੰਦਾ। ਆਤਮ ਦੁੱਖੜੇ ਜਾਇਣ ਲਥ, ਜਨ ਸਰਨਾਈ ਆਇੰਦਾ। ਸਰਬ ਘਟਾਂ ਹਰਿ ਸਮਰਥ, ਗੁਰਮੁਖਾਂ ਸਿਰ ਹੱਥ ਟਿਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਰ, ਗੁਰਮੁਖਾਂ ਸਾਚੇ ਮਾਰਗ ਪਾਇੰਦਾ। ਪ੍ਰਭ ਅਬਿਨਾਸ਼ੀ ਸਚ ਸੰਦੇਸ਼। ਜੋਤ ਸਰੂਪੀ ਹਰਿ ਪ੍ਰਵੇਸ਼। ਪ੍ਰਗਟ ਹੋਇਆ ਮਾਝੇ ਦੇਸ। ਨਰ ਨਰਾਇਣ ਨਰ ਨਰੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਏਕਾ ਗੋਤ, ਆਦਿ ਅੰਤ ਜੁਗਾ ਜੁਗੰਤ, ਆਵੇ ਜਾਵੇ ਨਿਤ ਹਮੇਸ਼। ਸਾਚੀ ਵੰਡ ਹਰਿ ਕਰੇ ਕਰਾਏ। ਨੌਂ ਖੰਡ ਸੱਤ ਦੀਪ ਪ੍ਰਭ ਸਾਰੇ ਉਪਾਏ। ਆਪੇ ਕਰੇ ਸਾਚੀ ਵੰਡ, ਫਲ ਰਹੇ ਨਾ ਰਾਏ। ਪ੍ਰਭ ਅਬਿਨਾਸ਼ੀ ਜੋਤ ਸਰੂਪ, ਆਪਣਾ ਭੇਵ ਆਪ ਖੁਲ੍ਹਾਏ। ਜੋਤੀ ਜਗੇ ਸਤਿ ਸਰੂਪ, ਸੋਲਵੇਂ ਦਿਨ ਭਾਰਤ ਖੰਡ ਤੇਰੇ ਹਿੱਸੇ ਆਏ। ਪੰਦਰਾਂ ਦਿਨ ਲੰਘਾਏ ਗਿਣ ਗਿਣ, ਸੱਤਾਂ ਦੀਪਾਂ ਨਵਾਂ ਖੰਡਾਂ ਆਪੇ ਆਵੇ ਆਪੇ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਸੋਲਾਂ ਵੰਡਾਂ, ਸੱਤ ਸੱਤ ਫੇਰੇ ਪਾਏ। ਸਾਚੀ ਵੰਡਾ ਆਪ ਕਰਾਈ। ਨੌਂ ਖੰਡ ਸੱਤਾਂ ਦੀਪਾਂ ਆਪ ਕਰੇ ਰੁਸ਼ਨਾਈ। ਕਰੇ ਖੇਲ ਹਰਿ ਵਿਚ ਵਰਭੰਡਾ, ਅਚਰਜ ਬਣਤ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਪੂਰ ਕਰਾਏ, ਪੰਚਮ ਜੇਠ ਦਇਆ ਕਮਾਏ, ਇਕ ਸੌ ਗਿਆਰਾਂ ਦਿਨ ਜੋ ਲਈ ਲਿਖਾਏ। ਇਕ ਸੌ ਗਿਆਰਾਂ ਦਿਨ ਹਰਿ ਲੇਖ ਲਿਖਾਇਆ। ਸੱਤਾਂ ਦੀਪਾਂ ਨੌਂ ਖੰਡ ਪ੍ਰਿਥਮੀ ਚਾਰੋਂ ਕੁੰਟ ਵੇਖ, ਸਾਚਾ ਇਹ ਹੁਕਮ ਸੁਣਾਇਆ। ਅੱਠੇ ਪਹਿਰ ਜੋਤ ਸਰੂਪੀ ਧਾਰੇ ਭੇਖ, ਅੰਦਰ ਬਾਹਰ ਗੁਪਤ ਜਾਹਰ ਕਿਸੇ ਦਿਸ ਨਾ ਆਇਆ। ਮਿਟਾਉਂਦਾ ਫਿਰਦਾ ਕਲਜੁਗ ਤੇਰੀ ਅੰਤਮ ਰੇਖ, ਭਾਰਤ ਖੰਡ ਸੋਲਵਾਂ ਦਿਨ ਤੇਰੇ ਹਿੱਸੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚਾ ਹੁਕਮ ਸੁਣਾਇਆ। ਸਾਚਾ ਹੁਕਮ ਸੁਣੋ ਰਘੁਰਾਈ। ਦੇ ਮਤ ਰਿਹਾ ਸਮਝਾਈ। ਪੰਚਮ ਜੇਠ ਜੋਤ ਜਗਾਈ। ਖੰਡਾਂ ਦੀਪਾਂ ਕਰੇ ਰੁਸ਼ਨਾਈ। ਭਾਰਤ ਖੰਡ ਵੱਜੀ ਵਧਾਈ। ਪੂਰੀ ਵੰਡ ਆਪ ਕਰਾਈ। ਸੋਲਾਂ ਦਿਨ ਧਾਰ ਬੰਨ੍ਹਾਈ। ਗੁਰ ਸੰਗਤ ਖ਼ੁਸ਼ੀਆਂ ਨਾਲ ਮਨਾਈ। ਚਿੱਟਾ ਬਾਣਾ ਤਨ ਛੁਹਾਉਣਾ, ਸਵਾ ਪਹਿਰ ਨਾ ਗਲੋਂ ਲਾਹੁਣਾ, ਪ੍ਰਭ ਅਬਿਨਾਸ਼ੀ ਰਸਨਾ ਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵੇਖੇ ਪਰਖੇ ਆਵੇ ਜਾਵੇ ਖੇਲ ਰਚਾਵੇ। ਆਪਣਾ ਭੇਵ ਆਪਣੇ ਹੱਥ ਰਖਾਵੇ। ਬੇਮੁਖ ਬੰਨ੍ਹਣ ਝੂਠੇ ਦਾਅਵੇ। ਗੁਰਮੁਖ ਵਿਰਲਾ ਚਰਨ ਧੂੜ ਮਸਤਕ ਲਾਵੇ। ਆਪ ਬਣਾਏ ਸਾਚੀ ਬਣਤ, ਸਾਚੇ ਧਾਮ ਪੂਰਨ ਰਾਮ ਸਾਚਾ ਦਰਸ ਦਿਖਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਹੁਕਮ ਧੁਰ ਫਰਮਾਣ, ਹੋ ਮਿਹਰਵਾਨ ਆਪਣਾ ਆਪ ਸੁਹਾਵੇ। ਸੁਣਨਾ ਹੁਕਮ ਸਹਿਜ ਧੁਨ ਅੰਦਰ। ਤਨ ਸੁਹਾਏ ਸਾਚਾ ਮੰਦਰ। ਚਿੱਟਾ ਬਾਣਾ ਤਨ ਪਹਿਨਾਏ, ਗੁਰਮੁਖ ਸਾਚੇ ਤੇਰਾ ਚਿੱਟਾ ਰੰਗ ਰੰਗਾਏ, ਆਪੇ ਵਸੇ ਤੇਰੀ ਕਾਇਆ ਕੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹਣਾ ਕਿਲਾ ਗੜ੍ਹ ਕਾਇਆ ਮੰਦਰ। ਚਿੱਟਾ ਝੰਡਾ ਚਾੜ੍ਹ ਵਖਾਇਆ, ਆਪੇ ਤੋੜਨ ਆਇਆ ਜਨ ਵੱਜਾ ਹੰਕਾਰੀ ਜੰਦਰ। ਉਸ ਅੱਗੇ ਅਰਦਾਸ, ਜੋ ਸੁਣੇ ਪੁਕਾਰੇ। ਸਦ ਵਸੇ ਆਸ ਪਾਸ, ਸਾਚਾ ਗਿਰਧਾਰੇ। ਜਿਸ ਗਾਈਏ ਸਵਾਸ ਸਵਾਸ, ਕਾਰਜ ਸਰਬ ਸਵਾਰੇ। ਜੋ ਹੋਇਆ ਰਹੇ ਦਾਸ, ਤਿਸ ਕਰੀਏ ਚਰਨ ਨਿਮਸਕਾਰੇ। ਜੋ ਵਸੇ ਮਾਤ ਪਤਾਲ ਅਕਾਸ਼, ਹਰਿ ਸਾਚਾ ਕੰਤ ਭਤਾਰੇ। ਨਿਜ ਘਰ ਆਤਮ ਰੱਖੇ ਵਾਸ, ਪ੍ਰਭ ਅਬਿਨਾਸ਼ੀ ਸਾਚਾ ਮੀਤ ਮੁਰਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚਾ ਨਾਉਂ, ਕਲਜੁਗ ਤੇਰੀ ਅੰਤਮ ਵਾਰੇ। ਸੱਚੀ ਸੱਚੀ ਰਾਸ, ਹਰਿ ਅਰਦਾਸ ਹੈ। ਗੁਰਮੁਖਾਂ ਸਵਾਰੇ ਕਾਜ, ਜੋ ਜਨ ਤਜਾਏ ਮਦਿਰਾ ਮਾਸ ਹੈ। ਸ਼ਬਦ ਸਰੂਪੀ ਆਤਮ ਬੈਠਾ ਮਾਰੇ ਸੱਚੀ ਅਵਾਜ, ਘਟ ਘਟ ਰੱਖੇ ਵਾਸ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰੀ ਏਕਾ ਪੁਰਖ ਅਬਿਨਾਸ਼ ਹੈ। ਗੁਰਸਿਖ ਸਾਚੇ ਲਹਿਣਾ ਲੈਣ, ਔਖੀ ਘਾਟੀ ਜਗਤ ਜੰਜ਼ਾਲੇ, ਪ੍ਰਭ ਆਪੇ ਆਪ ਚੜ੍ਹਾਏ। ਸਚ ਪ੍ਰੀਤ ਜਿਸ ਜਨ ਘਾਲੀ, ਕਲਜੁਗ ਏਕਾ ਨਾਉਂ ਸਾਚਾ ਲਏ। ਆਪੇ ਬਣੇ ਸਾਚਾ ਵਾਲੀ, ਡੂੰਘੇ ਵਹਿਣ ਨਾ ਗੁਰਸਿਖ ਵਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਕਹੇ। ਫਤਿਹ ਡੰਕਾ ਏਕਾ ਵੱਜੇ। ਜੋ ਘੜੇ ਸੋ ਪਾਛੇ ਭੱਜੇ। ਨਿਹਕਲੰਕ ਨਰਾਇਣ ਨਰ, ਕਲ ਜੋਤ ਜਗਾਈ, ਗੁਰਮੁਖਾਂ ਰਹੇ ਪਿੱਛੇ ਅੱਗੇ ਸੱਜੇ ਖੱਬੇ। ਰਲ ਮਿਲ ਦਿਓ ਵਧਾਈ, ਅੰਤਮ ਵੇਲੇ ਲਾਜ ਰੱਖੇ। ਰਸਨਾ ਗਾਓ ਚਾਈਂ ਚਾਈਂ, ਲੋਕਮਾਤ ਹਰਿ ਪੜਦੇ ਕੱਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਾਰ ਕੁੰਟ ਸ਼ਬਦ ਨਗਾਰਾ ਏਕਾ ਵੱਜੇ। ਸ਼ਬਦ ਨਗਾਰਾ ਵੱਜੇ ਢੋਲ ਮਰਦੰਗਿਆ। ਸ੍ਰਿਸ਼ਟ ਸਬਾਈ ਪ੍ਰਭ ਅਬਿਨਾਸ਼ੀ ਇਕ ਚੜ੍ਹਾਏ ਰੰਗਿਆ। ਸਾਚੇ ਲੇਖ ਲਿਖਾਈ, ਚਾਰ ਵਰਨ ਇਕ ਕਰਾਈ, ਕੋਈ ਰਹੇ ਨਾ ਭੁੱਖਾ ਨੰਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚਾ ਨਾਉਂ ਧਿਆਈ, ਮਿਲਿਆ ਵਰ ਹਰਿ ਵਡਾ ਦਾਤਾ ਸੂਰਾ ਸਰਬੰਗਿਆ। ਦੂਸਰ ਥਾਏਂ ਨਾ ਸੀਸ ਝੁਕਾਈ, ਆਤਮ ਵਹਾਈ ਸਾਚਾ ਗੰਗਿਆ। ਸਾਚਾ ਸਰ ਸਰੋਵਰ ਗੁਰਮੁਖ ਸਾਚੇ ਨੁਹਾਈ, ਹੋਵੇ ਸਹਾਈ ਅੰਗ ਸੰਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜ ਆਤਮ ਬੈਠਾ ਸਦ ਦਰਸ਼ਨ ਪਾਈ, ਮਾਨਸ ਜਨਮ ਨਾ ਹੋਏ ਭੰਗਿਆ।