੨੨ ਮੱਘਰ ੨੦੧੧ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ
ਸੰਤ ਭਤਾਰ ਜੋਤੀ ਨਾਰ। ਸਾਚਾ ਪੀਹੜਾ ਤਨ ਸ਼ਿੰਗਾਰ। ਸ਼ਬਦ ਲੀੜਾ ਵਿਚ ਸੰਸਾਰ। ਹੱਥ ਕਲੀਰਾ ਮਹਿੰਦੀ ਧਾਰ। ਅੰਮ੍ਰਿਤ ਨੀਰਾ ਵਾਰੇ ਵਾਰ। ਸਾਚਾ ਸੀਰਾ ਚਰਨ ਪਿਆਰ। ਮਨ ਤਨ ਤਨ ਮਨ ਭਾਂਡਾ ਦੇਵੇ ਧੀਰਾ, ਗੁਰ ਗੋਬਿੰਦਾ ਦਰ ਦਰਬਾਰ। ਸ਼ਬਦ ਪਹਿਨਾਏ ਸਾਚਾ ਚੀਰਾ, ਸਾਚਾ ਹੀਰਾ ਸੰਤ ਪਿਆਰ। ਆਪ ਉਠਾਏ ਆਪਣਾ ਬੀੜਾ, ਕਲਜੁਗ ਤੇਰੀ ਅੰਤਮ ਵਾਰ। ਭਗਤ ਨਿਮਾਣਿਆਂ ਕਟੇ ਭੀੜਾ, ਜੋਤੀ ਜਾਮਾ ਭੇਖ ਨਿਆਰ। ਜੋਤੀ ਜੋਤ ਸਰੂਪ ਹਰਿ, ਮੇਲ ਮਿਲਾਇਆ ਆਪਣਾ ਕਰ ਵਿਹਾਰ। ਸਚ ਵਿਹਾਰਾ ਜੋਤੀ ਨਾਰੀ। ਇਕ ਪਿਆਰਾ ਸ਼ਬਦ ਧਾਰਾ ਤਿੱਖਾ ਆਰਾ, ਏਕਾ ਏਕ ਪਾਵੇ ਸਾਰੀ। ਨਾ ਕੋਈ ਜਾਣੇ ਸ਼ਾਹ ਦਾਰਾ, ਲੱਖ ਚੁਰਾਸੀ ਭੁੱਲੇ ਜੀਵ ਗਵਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਸ਼ਬਦ ਗਹਿਣਾ, ਜਗਤ ਚੁਕਾਏ ਮੇਲ ਮਿਲਾਏ, ਕਲਜੁਗ ਤੇਰੀ ਅੰਤਮ ਵਾਰੀ। ਸ਼ਬਦ ਗਹਿਣਾ ਤਨ ਸ਼ਿੰਗਾਰੇ। ਕਾਇਆ ਮੰਦਰ ਸਚ ਦਵਾਰੇ। ਕੰਤ ਕਵਾਰਾ ਸਾਚੀ ਸੇਜਾ ਆਤਮ ਸੁੱਤਾ ਪੈਰ ਪਸਾਰੇ। ਏਕਾ ਦੇਵੇ ਸ਼ਬਦ ਝੂਲਾ, ਪਵਨ ਨਾਦੀ ਅਪਰ ਅਪਾਰੇ। ਆਪ ਚੁਕਾਏ ਅਗਲਾ ਪਿਛਲਾ ਮੂਲ, ਵੇਖ ਵਖਾਣੇ ਜੀਵ ਜੰਤ ਅਧਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਸਾਚਾ ਰਾਮਾ, ਖੇਲ ਕਰਾਇਆ ਮੇਲ ਮਿਲਾਇਆ ਸੰਤ ਸੁਹਾਗੀ ਸਾਚੀ ਨਾਰੇ। ਸਾਚੀ ਸਿੱਖਿਆ ਸੁਲੱਖਣੀ ਨਾਰ। ਪ੍ਰਭ ਦਰ ਮਿਲੀ ਸਾਚੀ ਭਿੱਖਿਆ, ਗੁਰ ਚਰਨ ਪ੍ਰੀਤੀ ਇਕ ਪਿਆਰ। ਆਪ ਮਿਟਾਏ ਜਗਤ ਤ੍ਰਿਖਿਆ, ਧੀਰਜ ਧਰਮ ਸਹਿਜ ਸੁਖ ਧਾਰ। ਸਿਰ ਮਸਤਕ ਲੇਖ ਪ੍ਰਭ ਸਾਚੇ ਲਿਖਿਆ, ਮੇਲ ਮਿਲਾਇਆ ਏਕਾ ਇਕ ਅਧਾਰ। ਜੋਤੀ ਜੋਤ ਸਰੂਪ ਹਰਿ, ਵਿਚ ਵਿਚੋਲਾ ਨਾ ਕੋਈ ਰਖਾਇਆ, ਸ਼ਬਦੀ ਖੇਲ ਅਪਰ ਅਪਾਰ। ਧਰਮ ਸਿੰਘਾਸਣ ਨਾਮ ਸਹਾਰਾ। ਪੁਰਖ ਅਬਿਨਾਸ਼ਣ ਭਗਤ ਅਧਾਰਾ। ਨਿਜ ਘਰ ਵਾਸਣ ਸ਼ਬਦ ਸਵਾਸਣ ਜੋਤ ਪ੍ਰਕਾਸ਼ਣ, ਦੇਵੇ ਦਾਤ ਚਰਨ ਪ੍ਰੀਤ ਵਡ ਵਣਜਾਰਾ। ਮਦਿਰਾ ਮਾਸੀ ਅੰਤਮ ਨਾਸਣ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਖੰਡਾ ਸਾਚਾ ਡੰਡਾ, ਮਾਰੇ ਸਿਰ ਕਾੜ ਕਾੜਾ। ਸ਼ਬਦ ਡੰਡਾ ਹੱਥ ਉਠਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਕਲਜੁਗ ਤੇਰੀ ਅੰਤਮ ਵਾਰ। ਵੇਖ ਵਖਾਏ ਚਾਰ ਯਾਰ, ਸੰਗ ਮੁਹੰਮਦ ਹੋ ਤਿਆਰ। ਕਾਲਾ ਸੂਸਾ ਤਨ ਸ਼ਿੰਗਾਰ, ਈਸਾ ਮੂਸਾ ਹੋਏ ਦੁੱਖਿਆਰ। ਛਤਰ ਝੁਲੇ ਪ੍ਰਭ ਸਾਚੇ ਸੀਸਾ, ਜਗਤ ਜਗਦੀਸ਼ਾ ਬਣਤ ਬਣਾਏ ਸਚ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਜਗਤ ਬੇੜਾ ਅੰਤਮ ਅੰਤ ਫੜ ਫੜ ਬਾਹੋਂ ਲਾਏ ਪਾਰ। ਬੇੜਾ ਪਾਰ ਕਰਾਏ ਜਗਤ ਮਲਾਹੀਆ। ਪਾਰ ਕਿਨਾਰਾ ਇਕ ਵਖਾਏ, ਸਾਚਾ ਰਾਹ ਵਖਾਈਆ। ਸ਼ਬਦ ਜੈਕਾਰਾ ਇਕ ਕਰਾਏ, ਚਾਰ ਵਰਨਾਂ ਸਾਚੀ ਸਰਨਾਂ ਏਕਾ ਏਕ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕ ਰੰਕ ਰਾਜਾਨ, ਸ਼ਾਹ ਸੁਲਤਾਨ ਵਿਚ ਜਹਾਨ, ਪ੍ਰਗਟ ਹੋ ਨੌਜਵਾਨ, ਦਰ ਦਰ ਘਰ ਘਰ ਸਾਚਾ ਹੁਕਮ, ਧੁਰਦਰਗਾਹੀ ਸਚ ਮਲਾਹੀ, ਅੰਤਮ ਵੇਲੇ ਘਰ ਨਵੇਲੇ, ਜੰਗਲ ਜੂਹ ਉਜਾੜਾਂ ਬੇਲੇ, ਮੰਦਰ ਮਸਜਿਦ ਗੁਰਦਵਾਰੇ, ਵੇਲੇ ਅੰਤਮ ਦਏ ਪੁਜਾਈਆ। ਸ਼ਬਦ ਸੁਨੇਹੁੜਾ ਦੇਵੇ ਕਲ, ਨਾ ਕੋਈ ਕਰੇ ਵਲ ਛੱਲ, ਕਲਜੁਗ ਸ਼ਬਦ ਮਾਰੇ ਉਛਲ, ਛਾਣ ਪੁਣ ਪੁਣ ਛਾਣ ਕਰੇ ਜਲ ਥਲ, ਰਾਜੇ ਰਾਣਿਆਂ ਆਈ ਹਾਨ। ਪ੍ਰਭ ਅਬਿਨਾਸ਼ੀ ਕਰੇ ਪਛਾਣ, ਜਗਤ ਤੁੱਟੇ ਮਾਣ ਤਾਣ, ਰਸਨਾ ਖਿੱਚੇ ਤੀਰ ਕਮਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਨਾਮ ਦਮਾਮਾ, ਛਤਰ ਝੁੱਲੇ ਵਿਚ ਜਹਾਨ। ਸਾਚਾ ਛਤਰ ਹਰਿ ਝੁਲਾਉਣਾ। ਜਗਤ ਜਗਦੀਸ਼ ਬਣਤ ਬਣਾਉਣਾ। ਬੀਸ ਇਕੀਸ ਖੇਲ ਰਚਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਨਿਸ਼ਾਨਾ ਸ਼ਬਦ ਬਿਬਾਣ ਇਕ ਉਡਾਨ, ਤਿੰਨਾਂ ਲੋਆਂ ਕਰ ਧਿਆਨ, ਲੋਕਮਾਤ ਮਾਰ ਝਾਤ, ਬਖ਼ਸ਼ੇ ਦਾਤ ਵਡ ਕਰਾਮਾਤ, ਸਾਚੇ ਦਰ ਦਰਬਾਰ ਕਰ ਅਕਾਰ, ਜੋਤੀ ਨੂਰ ਸ਼ਬਦ ਤੂਰ ਹਰਿ ਭਰਪੂਰ, ਦੇਵਣਹਾਰ ਸੱਚੀ ਸਰਕਾਰ। ਵਿਚ ਸੰਸਾਰ ਪਹਿਲੀ ਵਾਰ, ਸਤਿਗੁਰ ਤੇਰੀ ਬੰਨ੍ਹੇ ਧਾਰ, ਛੋਟੇ ਬਾਲੇ ਕਰ ਤਿਆਰ, ਜਗਤ ਜੰਜ਼ਾਲੇ ਵਾਰੇ ਵਾਰ। ਚਰਨ ਪ੍ਰੀਤੀ ਨਿਭੇ ਨਾਲੇ, ਅੰਤ ਨਾ ਹੋਏ ਕੋਈ ਖ਼ੁਆਰ। ਸਾਚੇ ਦਿੱਤੇ ਸ਼ਬਦ ਦੁਸ਼ਾਲੇ, ਰਣ ਭੂਮੀ ਸੁੱਤੇ ਪੈਰ ਪਸਾਰ। ਆਪੇ ਧੋਏ ਦਾਗ਼ ਕਾਲੇ, ਮਾਤਾ ਸੀਰ ਬਖ਼ਸ਼ੇ ਬੱਤੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਸਵਾਰੀ ਸਹਿਜ ਸੁਖ ਧਾਰੀ ਕਰੇ ਅਪਰ ਅਪਾਰ। ਕਿਰਪਾ ਕਰੇ ਅਪਰ ਅਪਾਰ। ਖੋਲ੍ਹੇ ਦਰ ਹਰਿ ਨਰ ਨਰ ਹਰਿ ਸੱਚੀ ਸਰਕਾਰ। ਖੋਲ੍ਹੇ ਦਰ ਚੁੱਕੇ ਡਰ ਨਾ ਜਾਏ ਮਰ ਦੇਵੇ ਵਰ, ਲੱਖ ਚੁਰਾਸੀ ਬੇੜਾ ਕਰੇ ਪਾਰ। ਗੁਰਮੁਖਾਂ ਕਰੇ ਬੰਦ ਖ਼ਲਾਸੀ, ਦਰ ਨਾ ਆਏ ਮਦਿਰਾ ਮਾਸੀ, ਸ਼ਬਦ ਡੰਡਾ ਹੱਥ ਉਠਾਏ, ਕਲਜੁਗ ਜੀਵਾਂ ਦਿਸ ਨਾ ਆਏ, ਅੱਠੇ ਪਹਿਰ ਦਿਵਸ ਰੈਣ ਮਾਰੇ ਮਾਰ ਵਾਰੋ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਨੀਂਹ ਰਖਾਏ, ਸਾਢੇ ਤਿੰਨ ਹੱਥ ਸੀਂ ਸੁਹਾਏ, ਨਾ ਕੋਈ ਜਾਣੇ ਜੀਵ ਗਵਾਰ। ਸਾਚਾ ਮੰਦਰ ਹਰਿ ਬਣਾਉਣਾ। ਗੁਰਮੁਖਾਂ ਅੰਦਰ ਜੋਤ ਜਗਾਉਣਾ। ਡੂੰਘੀ ਕੰਦਰ ਭਾਗ ਨਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ, ਦੇਣਾ ਵਰ, ਲੱਖ ਚੁਰਾਸੀ ਫੰਦ ਕਟਾਉਣਾ। ਲੱਖ ਚੁਰਾਸੀ ਕਟੇ ਫੰਦ। ਹਰਿਜਨ ਗਾਏ ਬੱਤੀ ਦੰਦ। ਸ਼ਬਦ ਸੁਹਾਗੀ ਸਾਚਾ ਛੰਦ। ਪੁਰਖ ਅਬਿਨਾਸ਼ੀ ਪਰਮਾਨੰਦ। ਘਟ ਘਟ ਵਾਸੀ, ਗੁਰਮੁਖ ਚੜ੍ਹਾਏ ਸਾਚੇ ਚੰਦ। ਸਾਚੀ ਜੋਤ ਮਾਤ ਪ੍ਰਕਾਸ਼ੀ, ਕਲਜੁਗ ਜੀਵ ਨਾ ਜਾਣੇ ਅੰਧ। ਪ੍ਰਗਟ ਹੋਏ ਘਨਕਪੁਰ ਵਾਸੀ, ਰਾਜੇ ਰਾਣਿਆਂ ਬੇਮੁਹਾਣਿਆਂ ਆਤਮ ਢਾਹੇ ਭਰਮਾਂ ਕੰਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਦਿ ਅੰਤ ਜੁਗਾ ਜੁਗੰਤ, ਦੇਵੇ ਵਡਿਆਈ ਦਇਆ ਕਮਾਈ ਆਏ ਸਰਨਾਈ ਦਾਤੇ ਹਰਿ ਭਗਵੰਤ। ਪੂਰਨ ਭਗਵੰਤਾ ਭਗਤ ਪੁਜਾਰੀ। ਲੇਖਾ ਲਿਖੇ ਵਾਰੋ ਵਾਰੀ। ਅੰਦਰ ਬੈਠਾ ਵੇਖੇ ਵੇਖ ਵਖਾਣੇ, ਜੀਵ ਜੰਤ ਬੇਮੁਹਾਣੇ, ਸਾਧ ਸੰਤ ਭੁੱਲੇ ਨਿਧਾਨੇ, ਮਾਇਆ ਰੁਲੇ ਆਤਮ ਹੰਕਾਰੀ। ਗੁਰਮੁਖ ਸਾਚੇ ਸੰਤ ਪਛਾਣੇ, ਦਰਗਹਿ ਸਾਚੀ ਦੇਵੇ ਮਾਣੇ, ਸਾਚਾ ਨਾਮ ਪੀਣ ਖਾਣੇ ਸੱਚੀ ਸ਼ਬਦ ਉਡਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰੀ। ਕਲਜੁਗ ਅੰਤਮ ਅੰਤ ਜੋਤ ਜਗਾਈਆ। ਪੂਰਨ ਦਾਤਾ ਹਰਿ ਭਗਵੰਤ, ਸਾਚੀ ਬਣਤ ਰਿਹਾ ਬਣਾਈਆ। ਫੜ ਫੜ ਉਠਾਏ ਸਾਧ ਸੰਤ, ਸ਼ਬਦ ਡੋਰੀ ਨਾਲ ਬੰਧਾਈਆ। ਬੇਮੁਖਾਂ ਮਾਇਆ ਪਾਏ ਬੇਅੰਤ, ਆਤਮ ਧੁੰਦੂਕਾਰ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਮਿਹਰਬਾਨ, ਪੰਚਮ ਪੋਹ ਲਾਏ ਨਿਸ਼ਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਮਾਤ ਵਡਿਆਈਆ। ਸਚ ਨਿਸ਼ਾਨਾ ਦੇਣਾ ਲਾ। ਸ਼ਬਦ ਬਿਬਾਣਾ ਤੀਰ ਚਲਾ। ਰਾਜਾ ਰਾਣਾ ਤਖ਼ਤੋਂ ਲਾਹ। ਏਕਾ ਹੁਕਮ ਦਏ ਸੁਣਾ। ਨਿਹਕਲੰਕ ਕਲ ਜਾਮਾ ਪਾਇਆ, ਸਭ ਨੂੰ ਫਾਹੀ ਰਿਹਾ ਪਾ। ਕਲਜੁਗ ਵੇਲਾ ਅੰਤਮ ਆਇਆ, ਵਾਲੀ ਹਿੰਦ ਹੁਕਮ ਸੁਣਾਇਆ, ਰਾਜ ਦਰਬਾਰ ਝੂਠੀ ਛਾਇਆ, ਅੰਤਮ ਵੇਲਾ ਇਕ ਤਕਾ। ਘਨਕਪੁਰੀ ਹਰਿ ਜੋਤ ਜਗਾਇਆ, ਗੁਰਮੁਖ ਸਾਚੇ ਵਿਚ ਸਮਾਇਆ, ਛੱਬੀ ਪੋਹ ਲਿਖਤ ਰਿਹਾ ਲਿਖਾ। ਸਾਚਾ ਲੇਖ ਹਰਿ ਲਿਖਾਇਆ, ਰੂਸਾ ਚੀਨਾ ਸੰਗ ਰਲਾਇਆ, ਸ਼ਬਦ ਦਰਬਾਨ ਦਰ ਤੇ ਆਇਆ, ਹੋ ਮਿਹਰਬਾਨ ਹਰਿ ਭੇਵ ਖੁਲ੍ਹਾਇਆ, ਰਾਜਾ ਰਾਣਾ ਕੋਈ ਭੁੱਲੇ ਨਾ। ਕਲਜੁਗ ਅੰਤਮ ਭੇਖ ਵਟਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਮਾਰ ਝਾਤ, ਵੇਖ ਵਖਾਣੇ ਸਾਰੇ ਥਾਂ, ਵੇਖੇ ਸਾਰੇ ਥਾਂ ਸਰਬ ਕਿਛ ਜਾਣਦਾ। ਨਾ ਮਿਲਣੀ ਪੁੱਤਰਾਂ ਮਾਂ, ਅੰਤਮ ਵੇਲਾ ਆਇਆ ਪਛੋਤਾਣ ਦਾ। ਰਾਜੇ ਰਾਣਿਆਂ ਨਾ ਕੋਈ ਪਕੜੇ ਬਾਂਹ, ਝੁਲੇ ਇਕ ਨਿਸ਼ਾਨ ਸ੍ਰੀ ਭਗਵਾਨ ਦਾ। ਦਰ ਦਰ ਘਰ ਘਰ ਉਡਦੇ ਕਾਂ, ਵਕਤ ਚੁੱਕੇ ਮਾਇਆ ਪੀਣ ਖਾਣ ਦਾ। ਨਿਹਕਲੰਕ ਕਲ ਜਾਮਾ ਪਾਇਆ, ਛੁਟੇ ਤੀਰ ਰਸਨ ਇਕ ਕਮਾਨ ਦਾ। ਰਸਨਾ ਛੁੱਟੇ ਤੀਰ ਸੀਨਾ ਪਾੜਿਆ। ਚਾਰੋਂ ਕੁੰਟ ਹੋਏ ਵਹੀਰ, ਸ਼ਬਦ ਘੋੜੇ ਚੜ੍ਹਿਆ ਸਾਚਾ ਲਾੜਿਆ। ਕਿਸੇ ਹੱਥ ਨਾ ਆਉਣਾ ਨੀਰ, ਨਾ ਦਿਸੇ ਪਿੱਛਾ ਅਗਾੜਿਆ। ਭਾਈਆਂ ਭੈਣਾਂ ਨਾਤਾ ਤੁੱਟੇ ਵੀਰ, ਉਠੇ ਰੂਸਾ ਧਾੜੀ ਦਿਨ ਦਿਹਾੜਿਆ। ਕੋਈ ਨਾ ਦੇਵੇ ਕਿਸੇ ਧੀਰ, ਮਗਰ ਲੱਗੀ ਮੌਤ ਲਾੜੀ ਧਰਮ ਰਾਏ ਖੋਲ੍ਹੇ ਬੰਦ ਕਵਾੜਿਆ। ਪ੍ਰਭ ਅਬਿਨਾਸ਼ੀ ਦੋਹੀਂ ਹੱਥੀਂ ਰਿਹਾ ਚੀਰ, ਤਨ ਨਾ ਕਿਸੇ ਦਿਸੇ ਲੀਰ, ਸ਼ਬਦ ਖੰਡਾ ਵੱਜੇ ਕਾੜ ਕਾੜਿਆ। ਨਾ ਕੋਈ ਸਹਾਈ ਪੀਰ ਫਕੀਰ ਸ਼ਾਹ ਦਸਤਗੀਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਔਲੀਏ ਪੀਰ ਸ਼ੇਖ਼ ਗੌਂਸ ਕੁਤਬ, ਅਗਨੀ ਜੋਤੀ ਕਾਇਆ ਅੰਦਰੇ ਅੰਦਰ ਸਾੜਿਆ। ਹਰਿ ਮੰਤਰ ਨਾਮ ਅਪਾਰ, ਵਸਤ ਅਮੋਲ ਹੈ। ਏਕਾ ਦੱਸੇ ਸਚ ਪਿਆਰ, ਮੇਲ ਮਿਲਾਏ ਵਸੇ ਸਦਾ ਜੋ ਜਨ ਕੋਲ ਹੈ। ਆਤਮ ਭੇਵ ਦੇਵੀ ਦੇਵ ਚੁਕਾਏ, ਮਾਰ ਝਾਕੀ ਆਤਮ ਤਾਕੀ ਰਿਹਾ ਖੋਲ੍ਹ ਹੈ। ਲਹਿਣ ਦੇਣ ਚੁਕਾਏ, ਸ਼ਬਦ ਦੇਵੇ ਸਾਚਾ ਰਸ, ਧੁਨੀ ਨਾਦ ਵਜਾਏ ਢੋਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੂਰੇ ਤੋਲ ਰਿਹਾ ਤੋਲ ਹੈ। ਤੋਲੇ ਤੋਲ ਜਗਤ ਵਣਜਾਰਾ। ਨਾਮ ਅਨਮੋਲ ਹਰਿ ਭਗਤ ਵਪਾਰਾ। ਆਦਿ ਅੰਤ ਨਾ ਜਾਏ ਡੋਲ, ਸ਼ਬਦ ਸਰੂਪੀ ਇਕ ਸਹਾਰਾ। ਦਿਵਸ ਰੈਣ ਕਰੇ ਚੋਹਲ, ਕਾਇਆ ਮੰਦਰ ਮਹੱਲ ਮੁਨਾਰਾ। ਸਹਿਜ ਸੁਭਾਗੀ ਰਿਹਾ ਬੋਲ, ਆਤਮ ਖੋਲ੍ਹੇ ਬੰਦ ਕਵਾੜਾ। ਚਰਨ ਪ੍ਰੀਤੀ ਸਾਚੀ ਘੋਲ ਮਿਲੇ ਮਾਣ ਸਤਾਰਾਂ ਹਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਲਾਜ ਰਖਾਏ ਦਇਆ ਕਮਾਏ, ਚਰਨ ਛੁਹਾਏ ਦਾਹੜਾ। ਚਰਨ ਪ੍ਰੀਤੀ ਨਾਮ ਅਧਾਰ। ਪਰਖੇ ਨੀਤੀ ਵਿਚ ਸੰਸਾਰ। ਕਾਇਆ ਅਤੀਤੀ ਸੀਤਲ ਸੀਤੀ, ਦਿਵਸ ਰੈਣ ਠੰਡੀ ਠਾਰ। ਰਸਨਾ ਰਸ ਆਤਮ ਮਧ, ਮਾਨਸ ਜਨਮ ਜਾਓ ਜਗ ਜੀਤੀ, ਵੇਲੇੇ ਅੰਤ ਨਾ ਆਏ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੇਲਾ ਜਗਤ ਸੁਹੇਲਾ, ਇਕ ਇਕੇਲਾ ਸਦ ਨਵੇਲਾ, ਸਾਚਾ ਕਰੇ ਤਨ ਸ਼ਿੰਗਾਰ। ਆਪੇ ਗੁਰ ਆਪੇ ਚੇਲਾ, ਸੰਤ ਮਨੀ ਸਿੰਘ ਕੰਤ ਸੁਹਾਗੀ ਹਰਿ ਭਤਾਰ। ਹਰਿ ਭਤਾਰਾ ਵਿਚ ਸੰਸਾਰਾ। ਦੇਵੇ ਮਾਣ ਵਾਲੀ ਦੋ ਜਹਾਨਾ, ਸ਼ਬਦ ਸਿਹਰਾ ਸੀਸ ਦਸਤਾਰਾ। ਆਪੇ ਤਾਰੇ ਕਰ ਕਰ ਮਿਹਰਾ। ਵਕਤ ਲਿਆਏ ਨੇਰਨ ਨੇਰਾ। ਚਾਰੋਂ ਕੁੰਟ ਪਾਏ ਘੇਰਾ। ਸ਼ਬਦ ਡੋਰੀ ਬੰਧ ਬੰਧਾਨ, ਭੇਵ ਚੁੱਕੇ ਮੇਰਾ ਤੇਰਾ। ਰਹਿਣ ਨਾ ਦੇਵੇ ਕੋਈ ਡੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਪਿਆਲਾ ਨਾਮ ਰਸ। ਦੀਨ ਦਿਆਲਾ ਹੋਏ ਵਸ। ਹਰਿ ਕਿਰਪਾਲ ਏਕਾ ਰਾਹ ਜਗਤ ਫਾਹ, ਬੇਪ੍ਰਵਾਹ ਸਾਚਾ ਜਾਏ ਦੱਸ। ਗੁਰਮੁਖ ਕੋਈ ਭੁੱਲੇ ਨਾ, ਪ੍ਰਭ ਅਬਿਨਾਸ਼ੀ ਪਕੜੇ ਬਾਂਹ, ਨਾ ਕੋਈ ਪਿਤਾ ਨਾ ਕੋਈ ਮਾਂ, ਚਰਨ ਲਗਾਏ ਹੱਸ ਹੱਸ। ਸਦਾ ਰੱਖੇ ਠੰਡੀ ਛਾਂ, ਏਥੇ ਓਥੇ ਦੋ ਜਹਾਨੀ, ਇਕ ਜਪਾਏ ਸਾਚਾ ਨਾਂ। ਸ਼ਬਦ ਮਾਰੇ ਤੀਰ ਕਾਨੀ, ਮੇਟ ਮਿਟਾਏ ਸ਼ਾਹ ਇਰਾਨੀ, ਵਡ ਦੁਰਾਨੀ ਜੀਵ ਸ਼ੈਤਾਨੀ ਬੇਈਮਾਨੀ, ਗੁਰਮੁਖ ਸਾਚੇ ਦਰ ਘਰ ਅੰਤਮ ਕੋਈ ਦੀਸੇ ਨਾ। ਏਕਾ ਧਾਰ ਧੁਰ ਫ਼ਰਮਾਨ, ਸ਼ਬਦ ਸੋਹੰ ਸੱਚੀ ਬਾਣੀ, ਕਲਜੁਗ ਮੁੱਕੇ ਅੰਤਮ ਖਾਣੀ, ਸਤਿਜੁਗ ਸਾਚੇ ਧਰਤ ਮਾਤ ਮਾਰ ਝਾਤ, ਪ੍ਰਭ ਆਪ ਦਵਾਏ ਸਾਚਾ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲਾ ਇਕ ਇਕੇਲਾ, ਦੋ ਜਹਾਨੀ ਸਾਚਾ ਮੇਲਾ, ਸ਼ਬਦ ਚੜ੍ਹਾਏ ਸਾਚਾ ਤੇਲਾ, ਦੂਸਰ ਕੋਈ ਨਾ। ਪ੍ਰਭ ਅਬਿਨਾਸ਼ੀ ਸਾਚਾ ਕਾਜ। ਸ਼ਬਦ ਦੇਵੇ ਨਾਮ ਦਾਜ। ਤਨ ਬਸਤਰ ਕੰਗਣ ਸਾਚੀ ਰੰਗਣ, ਆਦਿ ਅੰਤੀ ਰੱਖੇ ਲਾਜ। ਦਰ ਘਰ ਸਾਚਾ ਏਕਾ ਮੰਗਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਹਰਿ ਨਿਰੰਕਾਰਾ, ਸ੍ਰਿਸ਼ਟ ਸਬਾਈ ਸਾਜਨ ਸਾਜ। ਸਾਜਨ ਸਾਜੇ ਗਰੀਬ ਨਿਵਾਜ਼ੇ। ਰੱਖੇ ਲਾਜੇ ਦੇਸ ਮਾਝੇ। ਚਾਰੋਂ ਕੁੰਟ ਪੈਣ ਭਾਜੇ। ਸੰਗੀ ਸਾਥੀ ਨਾ ਕੋਈ ਪੜਦਾ ਕਾਜੇ। ਪ੍ਰਭ ਰਘੁਨਾਥੀ ਮਸਤਕ ਲਿਖਿਆ ਲੇਖ ਤ੍ਰੈਲੋਕੀ ਨਾਥੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਪਹਿਨਾਏ ਸ਼ਬਦ ਸਾਚਾ ਤਾਜੇ। ਨਰ ਹਰਿ ਹਰੀ ਭਗਵਾਨ। ਕਿਰਪਾ ਕਰ ਸਾਚਾ ਹਰਿ ਦੇਵੇ ਨਾਮ ਵਰ, ਆਤਮ ਜੋਤੀ ਜੀਆ ਦਾਨ। ਦੁਰਮਤ ਮੈਲ ਕਾਇਆ ਧੋਤੀ, ਪੁਰਖ ਅਬਿਨਾਸ਼ੀ ਆਪ ਉਠਾਏ ਮਾਤ ਸੋਤੀ, ਇਕ ਰਖਾਏ ਚਰਨ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਖੋਲ੍ਹੇ ਦਰ, ਵਡ ਦਾਤਾ ਮਿਹਰਵਾਨ। ਆਏ ਦਰ ਹਰਿ ਦਾਤਾਰ। ਚਰਨ ਲਾਏ ਦਇਆ ਕਮਾਏ, ਰੋਗ ਸੋਗ ਚਿੰਤ ਮਿਟਾਏ, ਸ਼ਬਦ ਦੇਵੇ ਸਾਚੀ ਧਾਰ। ਲੇਖਾ ਧੁਰ ਸੰਜੋਗ ਮਿਲਾਏ, ਬਿਰਹੋਂ ਵਿਛੋੜਾ ਰੋਗ ਗਵਾਏ, ਅੰਮ੍ਰਿਤ ਰੱਖੇ ਠੰਡਾ ਠਾਰ। ਰਸਨਾ ਰਸ ਭੋਗ ਲਗਾਏ, ਦਰ ਘਰ ਸਾਚਾ ਆਣ ਸੁਹਾਏ, ਜੋਤੀ ਜਾਮਾ ਰਮਈਆ ਰਾਮਾ ਕ੍ਰਿਸ਼ਨਾ ਸ਼ਾਮਾ, ਕਲਜੁਗ ਅੰਤਮ ਭੇਖ ਨਿਆਰ। ਆਪੇ ਬੰਨ੍ਹੇ ਨਾਮ ਦਾਮਾ, ਸੁੱਕਾ ਹਰਿਆ ਕਰੇ ਚਾਮਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਹਰਿ ਹਰਿ ਨਿਰੰਕਾਰ। ਦਰ ਘਰ ਘਰ ਦਰ, ਦਿਵਸ ਰੈਣ ਆਵੇ ਡਰ। ਗੁਰ ਪੂਰੇ ਦਇਆ ਕਮਾਈ, ਚਰਨ ਲਾਗ ਜਾਗੇ ਭਾਗ, ਮਾਤਲੋਕੀ ਜਾਏ ਆਪ, ਬੁਝਾਏ ਆਤਮ ਲੱਗੀ ਤ੍ਰਿਸ਼ਨਾ ਆਗ, ਜਗਤ ਭੰਡਾਰੇ ਜਾਏ ਭਰ। ਹੰਸ ਬਣਾਏ ਗੁਰਮੁਖ ਕਾਗ, ਇਕ ਸੁਹਾਏ ਸਾਚਾ ਸਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਅਧਾਰੀ ਜਗਤ ਸੁਧਾਰੀ, ਪੂਰਬ ਕਰਮ ਰਿਹਾ ਵਿਚਾਰੀ, ਆਪੇ ਧੋਏ ਕਾਇਆ ਦਾਗ਼। ਕਾਇਆ ਦਾਗ਼ ਦੂਰੋ ਦੂਰ। ਪ੍ਰਭ ਅਬਿਨਾਸ਼ੀ ਹਾਜ਼ਰ ਹਜ਼ੂਰ। ਆਸਾ ਮਨਸਾ ਕਰੇ ਪੂਰ। ਚਿੰਤਾ ਸੋਗ ਹੋਏ ਦੂਰ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਦਰ ਘਰ ਸਾਚੇ ਦੇਵੇ ਵਰ, ਸਰਬ ਕਲਾ ਸਮਰਥ ਸਰਬ ਕਲ ਭਰਪੂਰ। ਸਰਬ ਕਲਾ ਸਮਰਥ ਦਇਆ ਕਮਾਇੰਦਾ। ਹਰਿ ਰੱਖੇ ਦੇ ਕਰ ਹੱਥ, ਜਿੰਨਾਂ ਪ੍ਰੇਤਾਂ ਭੂਤ ਦੈਤਾਂ ਸ਼ਬਦ ਡੰਡਾ ਸੀਸ ਲਗਾਇੰਦਾ। ਹਾਕਨ ਡਾਕਨ ਸਿਰ ਮੁੰਡਵਾਏ, ਸ਼ਬਦ ਡੋਰੀ ਹਰਿ ਬੰਧਾਏ, ਗੁਰਮੁਖ ਸਾਚੇ ਹਰਿ ਭਗਤ ਦੁਲਾਰੇ, ਬੇੜਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਧੁਰਦਰਗਾਹੀ ਸਚ ਮਲਾਹ, ਜਗਤ ਤੋੜੇ ਜੰਜ਼ਾਲਾ ਫਾਹ, ਜਗਤ ਮਾਰਗ ਸਾਚੇ ਪਾਇੰਦਾ। ਜਗਤ ਜੰਜ਼ਾਲਾ ਜਾਏ ਕਟ। ਭਗਤ ਰਖਵਾਲਾ ਪ੍ਰਗਟ ਝੱਟ। ਆਤਮ ਜੋਤੀ ਜਗੇ ਜੋ ਅੰਦਰ ਨੂਰ ਨੁਰਾਨੀ ਲਟ। ਖ਼ਾਲੀ ਭਰੇ ਹਰਿ ਪਿਆਲਾ, ਰਸਨਾ ਰਸ ਸੋਹੰ ਸ਼ਬਦ ਲੈਣਾ ਚੱਟ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਘਰ, ਕਿਸੇ ਹੱਥ ਨਾ ਆਏ ਤੀਰਥ ਤਟ। ਤੀਰਥ ਤਟ ਜਗਤ ਇਸ਼ਨਾਨ। ਗੁਰਮੁਖ ਵੇਖੇ ਘਟ ਘਟ, ਚਰਨ ਧੂੜ ਸਰਬ ਮਾਣ। ਸ਼ਬਦ ਪਹਿਨਾਏ ਸਾਚਾ ਪੱਟ, ਸਾਚਾ ਨਾਮ ਪੀਣ ਖਾਣ। ਇਕ ਖੁਲ੍ਹਾਏ ਸਾਚਾ ਹੱਟ, ਅਤੁੱਲ ਭੰਡਾਰ ਸਦਾ ਰਹਿ ਜਾਣ। ਰੋਗ ਸੋਗ ਪ੍ਰਭ ਰਿਹਾ ਕਟ, ਕਿਰਪਾ ਕਰੇ ਸ੍ਰੀ ਭਗਵਾਨ। ਜਗੇ ਜੋਤ ਕਾਇਆ ਮੱਟ, ਦੇਵੇ ਦਰਸ ਹਰਿ ਮਿਹਰਵਾਨ। ਕਲਜੁਗ ਮਾਇਆ ਮੇਟੇ ਫੱਟ, ਸਾਚਾ ਦੇਵੇ ਜੀਆ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਧਾਰਾ ਭਗਤ ਸਹਾਰਾ, ਇਕ ਇਕੱਲਾ ਸਚ ਮਹੱਲਾ, ਮਿਲੇ ਮੇਲ ਨਰ ਹਰਿ ਹਰਿ ਨਰ ਸ੍ਰੀ ਭਗਵਾਨ। ਹਰਿ ਨਰ ਨਰ ਹਰਿ ਨਰਾਇਣ। ਕਿਰਪਾ ਰਿਹਾ ਕਰ, ਲੋਚਣ ਲੋਇਣ ਵੇਖੇ ਨੈਣ। ਸਾਚਾ ਦੇਵੇ ਨਾਮ ਵਰ, ਆਪੇ ਬਣੇ ਮਾਤ ਪਿਤ ਭਾਈ ਭੈਣ। ਲੱਖ ਚੁਰਾਸੀ ਚੁੱਕੇ ਡਰ, ਧਰਮ ਰਾਏ ਨਾ ਦਰ ਬਹਾਏ, ਪ੍ਰਭ ਆਪ ਚੁਕਾਏ ਲਹਿਣ ਦੇਣ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਗੁਰਮੁਖ ਸਾਚੇ ਸੰਤ ਦੁਲਾਰੇ, ਏਕਾ ਧਾਰ ਵਿਚ ਸੰਸਾਰ, ਹਰਿ ਦਵਾਰੇ ਸਾਚੇ ਬਹਿਣ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਜਾਏ ਕਰ, ਸ਼ਬਦ ਦਾਤ ਦੇਵੇ ਵਰ, ਸੱਜਣ ਸੁਹੇਲਾ ਹਰਿ ਅਕੇਲਾ, ਸਖਾ ਸਹਾਈ ਅੰਤਮ ਸਾਕ ਸੈਣ।