Granth 04 Likhat 115: 5 Magh 2011 Bikarmi Boorh Singh de Greh Pind Barnala Jila Amritsar

੫ ਮਾਘ ੨੦੧੧ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਪਿੰਡ ਬਰਨਾਲਾ ਜ਼ਿਲਾ ਅੰਮ੍ਰਿਤਸਰ

ਹਰਿਜਨ ਸ਼ਬਦ ਅਧਾਰ, ਦਰ ਪ੍ਰਵਾਨਿਆ। ਹਰਿਜਨ ਸ਼ਬਦ ਅਧਾਰ, ਭਗਤ ਭਗਵਾਨਿਆ। ਹਰਿਜਨ ਸ਼ਬਦ ਅਧਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਆਪ ਪਛਾਨਿਆ। ਹਰਿਜਨ ਸ਼ਬਦ ਅਧਾਰ, ਜਗਤ ਪਿਤ ਜਗਤੇਸ਼ਵਰ ਏਕਾ ਰੰਗ ਰੰਗਾਨਿਆ। ਹਰਿ ਸ਼ਬਦ ਹਰਿ ਭਗਤ ਅਧਾਰ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਦ ਇਕ ਤਰਾਨਿਆ। ਹਰਿਜਨ ਸ਼ਬਦ ਭਗਤ ਉਧਾਰਿਆ। ਆਦਿ ਅੰਤੀ ਜੁਗਾ ਜੁਗੰਤੀ, ਲੋਕਮਾਤੀ ਸਾਚੀ ਧਾਰਿਆ। ਆਪ ਬਣਾਏ ਸਾਚੀ ਬਣਤ, ਗੁਰਮੁਖ ਸਾਚੇ ਸਾਚੇ ਸੰਤਾਂ ਦੇਵੇ ਨਾਮ ਹਰਿ ਗਿਰਧਾਰਿਆ। ਮਿਲੇ ਵਡਿਆਈ ਵਿਚ ਜੀਵ ਜੰਤਾਂ ਧੁਨ ਧੁਨਾ ਸਾਚਾ ਰਾਗ ਏਕਾ ਬਾਣੀ ਆਪ ਉਪਜਾ ਰਿਹਾ। ਹਰਿਜਨ ਸਾਚਾ ਸੁਘੜ ਸਿਆਣਾ, ਆਤਮ ਵਸਿਆ ਪਦ ਨਿਰਬਾਣੀ, ਜਮ ਕੀ ਕਾਨੀ ਆਪ ਚੁਕਾ ਰਿਹਾ। ਅੰਮ੍ਰਿਤ ਆਤਮ ਸਚ ਸੁਹਾਵਾ ਤਾਲ ਏਕਾ ਦੇਵੇ ਧੀਰਜ ਪਾਣੀ, ਸਤਿ ਸੰਤੋਖਾ ਅੰਤਮ ਮੋਖਾ ਅੰਮ੍ਰਿਤ ਧਾਰ ਠੰਡੀ ਠਾਰ, ਕਾਇਆ ਗਾਗਰ ਡੂੰਘੇ ਸਾਗਰ ਆਪੇ ਆਪ ਉਪਜਾ ਰਿਹਾ। ਹਰਿਜਨ ਮੀਤਾ ਰਸਨਾ ਚੀਤਾ, ਮਾਨਸ ਦੇਹੀ ਜਾਮਾ ਜੀਤਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਪਤਤ ਪੁਨੀਤਾ, ਦਰ ਘਰ ਆਏੇ ਬੰਕ ਦਵਾਰ, ਹਰਿ ਕਰਤਾਰ, ਆਪੇ ਆਪ ਸੁਹਾ ਲਿਆ। ਨਰ ਹਰਿ ਸਾਚਾ ਰਾਖੋ ਚੀਤਾ, ਆਪੇ ਪਰਖੇ ਆਤਮ ਨੀਤਾ, ਸਾਚਾ ਰਾਗ ਇਕ ਸੁਣਾਏ, ਮਾਣ ਰਖਾਏ ਅਠਾਰਾਂ ਧਿਆਏ ਗੀਤਾ, ਜੋਤੀ ਜਾਮਾ ਸ੍ਰੀ ਭਗਵਾਨਾ, ਕਲਜੁਗ ਤੇਰਾ ਅੰਤਮ ਵੇਲਾ ਸ਼ਬਦ ਸੁਹੇਲਾ ਆਪ ਬਣਾ ਰਿਹਾ। ਹਰਿ ਸ਼ਬਦ ਅਪਾਰ ਜਗਤ ਅਡੋਲਿਆ। ਗੁਰਮੁਖ ਵਿਰਲਾ ਕਰੇ ਪਿਆਰ, ਰਸਨਾ ਹਰਿ ਹਰਿ ਬੋਲਿਆ। ਏਕਾ ਬਖ਼ਸ਼ੇ ਚਰਨ ਪਿਆਰ, ਪੂਰੇ ਤੋਲ ਹਰਿ ਸਾਚੇ ਤੋਲਿਆ। ਅੰਮ੍ਰਿਤ ਆਤਮ ਠੰਡੀ ਧਾਰ, ਸਤਿ ਸਰੂਪੀ ਆਪੇ ਚੋ ਰਿਹਾ। ਸ਼ਬਦ ਪਵਣ ਇਕ ਉਡਾਰ, ਅਵਣੀ ਗਵਣੀ ਪਸਰ ਪਸਾਰ, ਤ੍ਰੈਭਵਣ ਬੂਝ ਬੁਝਾ ਰਿਹਾ। ਸ਼ਬਦ ਲਗਾਏ ਸਾਚਾ ਡੰਕ। ਆਪ ਉਠਾਏ ਰਾਓ ਰੰਕ। ਗੁਰਮੁਖ ਸਾਚੇ ਭਗਤ ਉਧਾਰੇ, ਜਿਉਂ ਰਾਜਾ ਜਨਕ। ਪ੍ਰਭ ਅਬਿਨਾਸ਼ੀ ਵੇਖ ਵਿਚਾਰੇ, ਗੁਰਮੁਖ ਸਾਚੇ ਪਾਵੇ ਸਾਰੇ, ਕਲਜੁਗ ਤੇਰੀ ਅੰਤਮ ਵਾਰੇ, ਇਕ ਲਗਾਏ ਆਤਮ ਜੋਤੀ ਸਾਚੀ ਤਨਕ। ਸਾਚੀ ਜੋਤ ਕਰ ਅਕਾਰੇ। ਵਰਨ ਗੋਤ ਵਸੇ ਬਾਹਰੇ। ਇਕ ਮਹੱਲ ਅਟੱਲ ਅਚਲ ਅਥਲ, ਜੋਤੀ ਜਾਮਾ ਸ੍ਰੀ ਭਗਵਾਨਾ, ਪ੍ਰਗਟ ਹੋਏ ਵਾਲੀ ਦੋ ਜਹਾਨਾਂ, ਗੁਰਮੁਖ ਸਾਚੇ ਵੇਖ ਵਖਾਣੇ, ਦਇਆ ਕਮਾਏ ਵਾਸੀ ਪੁਰੀ ਘਨਕ, ਦੇਵੇ ਦਰਸ ਦਰ ਦਵਾਰ ਹਰਿ ਅਮੋਘਿਆ। ਗੁਰਮੁਖ ਵਿਰਲਾ ਪਾਏ ਸਾਰ, ਜਿਸ ਜਨ ਬਖ਼ਸ਼ੇ ਚਰਨ ਪਿਆਰ, ਲਿਖਿਆ ਲੇਖ ਧੁਰ ਸੰਜੋਗਿਆ। ਕਲਜੁਗ ਤੇਰੀ ਅੰਤਮ ਵਾਰ, ਲੱਖ ਚੁਰਾਸੀ ਗਈ ਹਾਰ, ਚਾਰੋਂ ਕੁੰਟ ਹਾਹਾਕਾਰ, ਨਾ ਕੋਈ ਕਰੇ ਬੰਦ ਖੁਲਾਸੀਆ। ਕਲਜੁਗ ਮਾਇਆ ਜਗਤ ਵਿਕਾਰ, ਆਤਮ ਅੰਧੀ ਬੇਮੁਹਾਰ, ਝੂਠਾ ਬਾਣਾ ਤਨ ਸ਼ਿੰਗਾਰ, ਨਰ ਹਰਿ ਨਾ ਕੋਈ ਪਛਾਨਿਆ। ਪੁਰਖ ਅਬਿਨਾਸ਼ੀ ਜਾਮਾ ਧਾਰ, ਇਕ ਉਠਾਏ ਸ਼ਬਦ ਕਟਾਰ, ਵੇਖ ਵਖਾਣੇ ਵਾਰੋ ਵਾਰ, ਸ਼ਾਹ ਸ਼ਹਾਨਾ ਰਾਜ ਰਾਜਾਨਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਗੁਰਮੁਖ ਸਾਚੇ ਸਚ ਦਵਾਰੇ। ਆਤਮ ਅੰਦਰ ਸਾਚੇ ਮੰਦਰ ਸਾਚਾ ਡੇਰਾ ਲਾਨਿਆ। ਸਾਚਾ ਮੰਦਰ ਗੁਰਮੁਖ ਭਾਗ। ਆਤਮ ਜੋਤੀ ਨੂਰ ਨੁਰਾਨੀ ਇਕ ਚਰਾਗ਼। ਨਾ ਕੋਈ ਵਰਨ ਨਾ ਕੋਈ ਗੋਤੀ, ਦੂਈ ਦਵੈਤੀ ਧੋਵੇ ਦਾਗ। ਆਪ ਉਠਾਏ ਆਤਮ ਸੋਤੀ, ਜਗਤ ਬੁਝਾਏ ਤ੍ਰਿਸ਼ਨਾ ਆਗ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਗੁਰਮੁਖ ਸਾਚੇ ਸੰਤ ਦੁਲਾਰੇ, ਇਕ ਸੁਣਾਏ ਸਾਚਾ ਰਾਗ। ਰੰਗ ਰੰਗੀਲਾ ਸ਼ਬਦ ਤਰਾਨਾ। ਆਪ ਚਲਾਏ ਦਇਆ ਕਮਾਏ, ਜੋਤੀ ਜੋਤ ਸ੍ਰੀ ਭਗਵਾਨਾ। ਅੰਦਰੇ ਅੰਦਰ ਦਰਸ ਦਿਖਾਏ, ਡਗਮਗਾਏ ਜੋਤ ਮਹਾਨਾ। ਬੇਮੁਖ ਜੀਵਾਂ ਦਿਸ ਨਾ ਆਏ ਅਠਸਠ ਤੀਰਥ ਦਰ ਭੌਂਦੇ, ਹੱਥ ਨਾ ਆਏ ਕੋਈ ਨਿਸ਼ਾਨਾ। ਗੁਰਮੁਖ ਸਾਚੇ ਦਰ ਘਰ ਸਾਚੇ ਪੁਰਖ ਅਬਿਨਾਸ਼ੀ ਕੰਤ ਸੁਹਾਗਾ ਆਤਮ ਸੇਜਾ ਸਾਚੀ ਪਾਉਂਦੇ, ਸਾਚਾ ਨਾਮ ਇਕ ਵਖਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਗੁਣ ਨਿਧਾਨਾ। ਸਾਚਾ ਨਾਮ ਨਿਧਾਨ, ਜਗਤ ਵਣਜਾਰਿਆ। ਹਰਿ ਚਰਨ ਕਵਲ ਧਿਆਨ, ਏਕਾ ਦੇਵੇ ਸ਼ਬਦ ਬਿਬਾਨਿਆ। ਧੁਰਦਰਗਾਹੀ ਸਚ ਉਡਾਨ, ਪਵਣੀ ਸ਼ਬਦੀ ਜੋਤੀ ਮੇਲ ਮਿਲਾ ਰਿਹਾ। ਪੁਰਖ ਅਬਿਨਾਸ਼ੀ ਚਤੁਰ ਸੁਜਾਨ, ਗੁਰਮੁਖ ਸਾਚੇ ਪਾਰ ਉਤਾਰੇ, ਮੂਰਖ ਮੁਗਧ ਅੰਞਾਣਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਹਰਿਜਨ ਸਾਚੇ ਵਿਚ ਮਾਤ ਪਛਾਨਿਆ। ਨਿਰਗੁਣ ਰੂਪ ਅਪਾਰ, ਕਿਸੇ ਨਾ ਜਾਣਿਆ। ਨਿਰਗੁਣ ਰੂਪ ਅਪਾਰ, ਖੇਲ ਮਹਾਨਿਆ। ਨਿਰਗੁਣ ਰੂਪ ਅਪਾਰ, ਕਿਸੇ ਹੱਥ ਨਾ ਆਵੇ ਰਾਜੇ ਰਾਣਿਆ। ਨਿਰਗੁਣ ਰੂਪ ਅਪਾਰ, ਖਾਣੀ ਬਾਣੀ ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨਿਆ। ਨਿਰਗੁਣ ਰੂਪ ਅਪਾਰ, ਨਾ ਕੋਈ ਮੰਨੇ ਜੀਵ ਨਾਦਾਨੇ, ਵਸੇ ਸਾਚੇ ਘਰ ਸਚ ਟਿਕਾਣਿਆ। ਨਿਰਗੁਣ ਰੂਪ ਅਪਾਰ, ਕਿਸੇ ਦਿਸ ਨਾ ਆਏ ਦਰ, ਸਚ ਮਹੱਲ ਨਾ ਕਿਸੇ ਵਖਾਨਿਆ। ਨਿਰਗੁਣ ਰੂਪ ਅਪਾਰ, ਆਪੇ ਕਰੇ ਵਲ ਛਲ, ਅਛਲ ਅਛੱਲ ਇਕ ਅਖਵਾ ਰਿਹਾ। ਨਿਰਗੁਣ ਰੂਪ ਅਪਾਰ, ਆਪੇ ਵਸੇ ਜਲ ਥਲ, ਥਲ ਜਲ ਆਪ ਸਮਾ ਰਿਹਾ। ਨਿਰਗੁਣ ਰੂਪ ਅਪਾਰ, ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਧਾਰ। ਨਿਰਗੁਣ ਰੂਪ ਅਪਾਰ, ਜਗਤ ਅਮੋਲਿਆ। ਨਿਰਗੁਣ ਰੂਪ ਅਪਾਰ, ਕਿਸੇ ਨਾ ਤੋਲਿਆ। ਨਿਰਗੁਣ ਰੂਪ ਅਪਾਰ, ਸਾਚੇ ਦਰ ਦਵਾਰ ਦਰ ਦਵਾਰਾ ਕਿਸੇ ਨਾ ਖੋਲ੍ਹਿਆ। ਨਿਰਗੁਣ ਰੂਪ ਅਪਾਰ, ਆਣਾ ਜਾਣਾ ਆਪਣੇ ਘਰ ਸਾਚੇ ਸਰ, ਸ਼ਬਦ ਭੰਡਾਰਾ ਆਪੇ ਏਕਾ ਖੋਲ੍ਹਿਆ। ਨਿਰਗੁਣ ਰੂਪ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਆਪੇ ਮੌਲਿਆ। ਨਿਰਗੁਣ ਰੂਪ ਅਪਾਰ ਅੰਧਾਨਿਆ। ਨਿਰਗੁਣ ਰੂਪ ਅਪਾਰ, ਨਾ ਕਿਸੇ ਵਖਾਨਿਆ। ਨਿਰਗੁਣ ਰੂਪ ਅਪਾਰ, ਏਕਾ ਏਕ ਏਕ ਭਗਵਾਨਿਆ। ਨਿਰਗੁਣ ਰੂਪ ਅਪਾਰ, ਆਪੇ ਵਸੇ ਆਪੇ ਜਾਣੇ ਸਚ ਟਿਕਾਣਿਆ। ਨਿਰਗੁਣ ਰੂਪ ਅਪਾਰ, ਲੱਖ ਚੁਰਾਸੀ ਬਣਤ ਬਣਾਏ, ਸਾਚੀ ਵਸਤ ਇਕ ਟਿਕਾਏ, ਪਵਣੀ ਸ਼ਬਦੀ ਜੋਤੀ ਨੂਰ ਮਹਾਨਿਆ। ਨਿਰਗੁਣ ਰੂਪ ਅਪਾਰ, ਵਰਨ ਗੋਤੀ ਨਾ ਕੋਈ ਜਣਾਏ, ਮਾਤ ਪਿਤ ਨਾ ਗੋਦ ਉਠਾਨਿਆ। ਨਿਰਗੁਣ ਰੂਪ ਅਪਾਰ, ਜੋਤੀ ਜੋਤ ਸਰੂਪ ਹਰਿ, ਏਕਾ ਆਪਣਾ ਰੰਗ ਆਪੇ ਆਪ ਪਛਾਨਿਆ। ਨਿਰਗੁਣ ਰੂਪ ਅਪਾਰ, ਅਵਲੜੀ ਧਾਰਿਆ। ਨਿਰਗੁਣ ਰੂਪ ਅਪਾਰ, ਇਕ ਅਗੰਮੜੀ ਸਾਚੀ ਜੋਤ ਅਕਾਰਿਆ। ਨਿਰਗੁਣ ਰੂਪ ਅਪਾਰ, ਦਿਸੇ ਨਾ ਕਿਸੇ ਕਾਇਆ ਖਲੜੀ, ਸਾਚੇ ਮੰਦਰ ਆਪ ਸੁਹਾ ਰਿਹਾ। ਨਿਰਗੁਣ ਰੂਪ ਅਪਾਰ, ਸਦ ਅਤੋਲ ਕਦੇ ਨਾ ਤੁਲੜੀ, ਸ੍ਰਿਸ਼ਟ ਸਬਾਈ ਆਪ ਤੁਲਾ ਰਿਹਾ। ਨਿਰਗੁਣ ਰੂਪ ਅਡੋਲ, ਲੱਖ ਚੁਰਾਸੀ ਆਪ ਡੁਲਾ ਰਿਹਾ। ਨਿਰਗੁਣ ਰੂਪ ਅਪਾਰ, ਹਰਿ ਹਰਿ ਵਡਾ ਸ਼ਾਹੋ ਭੂਪ, ਜੋਤੀ ਨੂਰਾ ਸਤਿ ਸਰੂਪ, ਸਚ ਸਿੰਘਾਸਣ ਏਕਾ ਏਕ ਡਗਮਗਾ ਰਿਹਾ। ਸਚ ਸਿੰਘਾਸਣ ਹਰਿ ਟਿਕਾਣਾ। ਨਾ ਕੋਈ ਜਾਣੇ ਜੀਵ ਜੰਤ ਨਾਦਾਨਾ। ਪਵਣ ਸ਼ਬਦ ਨਾ ਕਿਸੇ ਪਛਾਨਾ। ਜੋਤੀ ਜਾਮਾ ਸ੍ਰੀ ਭਗਵਾਨਾ, ਨਾ ਕੋਈ ਵੇਖੇ ਚੜ੍ਹ ਬਿਬਾਣਾ। ਸਚ ਟਿਕਾਣਾ ਹਰਿ ਭਗਵਾਨ। ਜੋਤੀ ਜਾਮਾ ਨਾਮ ਨਿਸ਼ਾਨ। ਲੱਖ ਚੁਰਾਸੀ ਖੇਲ ਰਚਾਨਾ, ਆਪ ਆਪਣਾ ਜਾਣੇ ਕਾਮ। ਜੋਤੀ ਜਾਮਾ ਭੇਖ ਵਟਾਣਾ, ਆਪ ਰਖਾਏ ਆਪਣਾ ਨਾਮ। ਸ੍ਰਿਸ਼ਟ ਸਬਾਈ ਲੇਖ ਲਿਖਾਨਾ, ਪੁਰੀਆਂ ਲੋਆਂ ਸੁਹਾਏ ਧਾਮ। ਸਤਿ ਸਤਿਵਾਦੀ ਮੇਖ ਲਗਵਾਣਾ। ਅੰਮ੍ਰਿਤ ਪਿਆਏ ਸਾਚਾ ਜਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੁਲ੍ਹੇ ਰੱਖੇ ਸਦਾ ਦਰ, ਪੂਰ ਕਰਾਏ ਗੁਰਮੁਖਾਂ ਕਾਮ। ਨਿਰਗੁਣ ਨਾਮ ਨਿਧਾਨ, ਸ਼ਬਦ ਖ਼ਜ਼ਾਨਿਆ। ਗੁਰਮੁਖਾਂ ਦੇਵੇ ਕਰ ਧਿਆਨ, ਪੁਰਖ ਅਬਿਨਾਸ਼ੀ ਚਤੁਰ ਸੁਜਾਨਿਆ। ਸਾਚਾ ਸ਼ਬਦ ਭਗਤ ਬਿਬਾਣ, ਚਾਰ ਕੁੰਟ ਦਹਿ ਦਿਸ਼ ਉਡਾਨਿਆ। ਆਤਮ ਝੁੱਲੇ ਧਰਮ ਨਿਸ਼ਾਨ, ਜਗਤ ਵਿਕਾਰਾ ਦੂਰ ਕਰਾਨਿਆ। ਏਕਾ ਬਖ਼ਸ਼ੇ ਚਰਨ ਧਿਆਨ, ਨਰ ਨਰਾਇਣ ਸ੍ਰੀ ਭਗਵਾਨਿਆ। ਅੱਠੇ ਪਹਿਰ ਪੀਣ ਖਾਣ, ਨਾਮ ਨਿਧਾਨ ਹਰਿ ਸਾਚਾ ਰਸਨ ਵਖਾਨਿਆ। ਪੰਚਮ ਤੱਤੀ ਸਾਚਾ ਯੁੱਧ, ਨਿਰਮਲ ਬਿਬੇਕੀ ਆਤਮ ਬੁੱਧ, ਪ੍ਰਭ ਸਾਚਾ ਧੀਰ ਧਿਰਾਨਿਆ। ਚਿੱਟੇ ਅਸਵ ਸ਼ਬਦ ਘੋੜੇ ਮਾਰ ਛਾਲ ਬਹਿਣਾ ਕੁੱਦ, ਪੁਰਖ ਅਬਿਨਾਸ਼ੀ ਸਾਚਾ ਦਰ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਦੁਲਾਰੇ, ਸਾਚਾ ਦੇਵੇ ਨਾਮ ਵਰੇ ਵਡ ਖ਼ਜ਼ਾਨਿਆ। ਨਿਰਗੁਣ ਸ਼ਬਦ ਅਪਾਰ, ਭਗਤ ਅਧਾਰਿਆ। ਦੇਵਣਹਾਰ ਦਾਤਾਰ ਸਰਬ ਸੰਸਾਰਿਆ। ਕੋਟਨ ਕੋਟ ਖੜ੍ਹੇ ਦਵਾਰ, ਪ੍ਰਭ ਅਬਿਨਾਸ਼ੀ ਘਟ ਘਟ ਵਾਸੀ, ਏਕਾ ਏਕ ਜਗਤ ਟੇਕਾ ਵਡ ਭੰਡਾਰਿਆ। ਜੋਤੀ ਜੋਤ ਸਰੂਪ ਹਰਿ, ਏਕਾ ਸ਼ਬਦ ਸਤਿ ਸੰਤੋਖੀ, ਆਤਮ ਵਸਤ ਗੁਰਮੁਖਾਂ ਆਪ ਵਰਤਾ ਰਿਹਾ। ਸ਼ਬਦ ਭੰਡਾਰ ਹਰਿ ਦਵਾਰ। ਗੁਰਮੁਖਾਂ ਮੰਗੇ ਕਰ ਪਿਆਰ। ਉਤਰੇ ਭੁੱਖ ਕਲਜੁਗ ਮਾਇਆ ਤ੍ਰਿਸ਼ਨਾ ਹੋਏ ਖਵਾਰ। ਹਉਮੇ ਵਿੱਚੋਂ ਜਾਏ ਦੁੱਖ, ਏਕਾ ਰਸ ਰਸਨ ਰਸਾਇਣ ਸਾਚਾ ਸ਼ਬਦ ਹਰਿ ਕਰਤਾਰ। ਮਾਤ ਗਰਭ ਨਾ ਉਲਟਾ ਰੁੱਖ, ਆਤਮ ਭਰੇ ਹਰਿ ਭੰਡਾਰ। ਲੋਕਮਾਤੀ ਉਜਲ ਮੁਖ, ਹਰਿ ਸੰਤ ਸੁਹੇਲਾ ਸਾਚਾ ਮੇਲਾ, ਏਕਾ ਦਿਸੇ ਦਰ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸ਼ਬਦ ਅਧਾਰ। ਨਿਰਗੁਣ ਸ਼ਬਦ ਅਪਾਰ, ਸਰਬ ਪਸਾਰਿਆ। ਗੁਰਮੁਖ ਵਿਰਲਾ ਪਾਏ ਸਾਰ, ਮੰਗੇ ਹਰਿ ਅਪਾਰਿਆ। ਕਲਜੁਗ ਅੰਤਮ ਲੰਘੇ ਪਾਰ, ਏਕਾ ਏਕ ਆਤਮ ਰਸ ਹਿਰਦੇ ਵਸ, ਸਾਚੋ ਸਚ ਧਿਆ ਰਿਹਾ। ਸ਼ਬਦ ਤੀਰ ਪ੍ਰਭ ਮਾਰੇ ਕਸ, ਪੰਜ ਦੂਤ ਦਰ ਜਾਇਣ ਨੱਸ, ਸਾਚਾ ਘਰ ਖੁਲ੍ਹਾ ਰਿਹਾ। ਅੰਮ੍ਰਿਤ ਆਤਮ ਹਰਿ ਰਸ, ਸਚ ਰਾਹ ਪ੍ਰਭ ਜਾਏ ਦੱਸ, ਸ਼ਬਦ ਧਾਰ ਕਰ ਪਿਆਰ, ਏਕਾ ਏਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਨਾਮ ਸ਼ਬਦ ਅਪਾਰੇ, ਲੋਕਮਾਤੀ ਸਚ ਵਣਜਾਰੇ, ਆਤਮ ਝੋਲੀ ਆਪ ਭਰਾ ਰਿਹਾ। ਆਤਮ ਜੋਤੀ ਭਰੇ ਭੰਡਾਰ। ਆਤਮ ਪਰਦਾ ਰਿਹਾ ਖੋਲ੍ਹ, ਸ਼ਬਦ ਕਟਾਰਾ ਏਕਾ ਮਾਰ। ਹੌਲੀ ਹੌਲੀ ਰਿਹਾ ਬੋਲ, ਅਨਹਦ ਧੁਨ ਸੱਚੀ ਧੁਨਕਾਰ। ਭਾਗ ਲਗਾਏ ਕਾਇਆ ਚੋਲੀ, ਮਾਨਸ ਦੇਹੀ ਭਗਤ ਸੇਜਾ ਜੋਤੀ ਨੂਰ ਕਰ ਅਕਾਰ। ਲੱਗੇ ਭਾਗ ਕਾਇਆ ਡੋਲੀ, ਪੁਰਖ ਅਬਿਨਾਸ਼ੀ ਜੋਤ ਮੌਲੀ, ਸਾਚਾ ਸ਼ਬਦ ਧੁਰਦਰਗਾਹੀ ਸਾਚੀ ਬਾਣੀ, ਏਕਾ ਦੇਵੇ ਸਚ ਹੁਲਾਰ। ਜੋਤੀ ਜਾਮਾ ਸ੍ਰੀ ਭਗਵਾਨਾ, ਏਕਾ ਰੰਗ ਸਾਚਾ ਸੰਗ, ਦਰ ਦਵਾਰੇ ਸਾਚੀ ਮੰਗ, ਮੰਗਣ ਆਇਆ ਜਨ ਪਿਆਰ। ਸਾਚੀ ਮੰਗ ਹਰਿ ਦਰਬਾਰ। ਆਤਮ ਦੇਵੇ ਏਕਾ ਰੰਗ, ਉਤਰ ਨਾ ਜਾਏ ਦੂਜੀ ਵਾਰ। ਆਪ ਨਿਭਾਏ ਆਪਣਾ ਸੰਗ, ਮਾਨਸ ਦੇਹੀ ਪੈਜ ਸਵਾਰ। ਅੰਮ੍ਰਿਤ ਨੀਰ ਵਹਾਏ ਗੰਗ, ਕਾਇਆ ਸਾਗਰ ਡੂੰਘੀ ਧਾਰ। ਆਪੇ ਕਟੇ ਜਗਤ ਭੁਲੇਖਾ ਭੁੱਖ ਨੰਗ, ਸਾਚਾ ਸ਼ਬਦ ਇਕ ਅਧਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਸੁਹੇਲੇ ਤਨ ਕਰਾਏ ਸ਼ਬਦ ਸ਼ਿੰਗਾਰ। ਗੁਰਮੁਖ ਸਾਚਾ ਮੰਗਣ ਆਇਆ, ਸਚ ਦਰਬਾਰਿਆ। ਰੰਗਣ ਨਾਮ ਇਕ ਚੜ੍ਹਾਇਆ, ਆਤਮ ਖੋਲ੍ਹੇ ਬੰਦ ਕਵਾੜਿਆ। ਦਰ ਘਰ ਸਾਚੇ ਆਪ ਬਹਾਇਆ, ਤੱਤੀ ਵਾ ਨਾ ਲੱਗੇ ਹਾੜਿਆ। ਆਤਮ ਜਿੰਦਾ ਆਪੇ ਲਾਹਿਆ, ਗੁਰਮੁਖ ਸਾਚਾ ਆਪ ਬਣਾਇਆ, ਧੁਰਦਰਗਾਹੀ ਲਾੜਿਆ। ਆਪ ਆਪਣੇ ਕੰਧ ਉਠਾਇਆ, ਜਗਤ ਧੰਦਾ ਮੋਹ ਚੁਕਾਇਆ, ਆਤਮ ਅੰਧਾ ਗੁਰ ਗਿਆਨ ਅੰਧੇਰ ਮਿਟਾਇਆ। ਇਕ ਸੁਣਾਇਆ ਸ਼ਬਦ ਛੰਦਾ, ਖ਼ੁਸ਼ੀ ਕਰਾਏ ਬੰਦ ਬੰਦਾ, ਜੋਤੀ ਜੋਤ ਸਰੂਪ ਹਰਿ, ਆਪਣੀ ਜੋਤ ਜਗਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣੇ ਰੰਗ ਸਮਾਨਾ, ਇਕ ਸੁਣਾਏ ਸ਼ਬਦ ਤਰਾਨਾ, ਰਾਗ ਛਤੀਸਾ ਬੀਸ ਇਕੀਸਾ, ਸਾਚੇ ਘਰ ਸੁਣਾ ਰਿਹਾ। ਆਤਮ ਦਰ ਵਜੀ ਵਧਾਈ, ਪੁਰਖ ਅਬਿਨਾਸ਼ੀ ਵਸਿਆ ਘਰ ਆਤਮ ਜੋਤ ਜਗਾਈਆ। ਅੰਮ੍ਰਿਤ ਆਤਮ ਲੈਣਾ ਸਾਚੇ ਸਰ, ਦੁਰਮਤ ਮੈਲ ਗਵਾਈਆ। ਆਪ ਚੁਕਾਏ ਜਮ ਕਾ ਡਰ, ਭਵ ਸਾਗਰ ਪਾਰ ਕਰਾਈਆ। ਏਕਾ ਪਾਣਾ ਸਾਚਾ ਵਰ, ਲੱਖ ਚੁਰਾਸੀ ਫੰਦ ਕਟਾਈਆ । ਨਾ ਜਨਮੇ ਨਾ ਜਾਏ ਮਰ, ਹਰਿ ਚਰਨ ਸਰਨ ਰਖਾਈਆ। ਆਪੇ ਵਸੇ ਆਪਣੇ ਘਰ, ਦੂਸਰ ਕੋਇ ਦਿਸ ਨਾ ਆਈਆ। ਗੁਰਮੁਖਾਂ ਖੋਲ੍ਹੇ ਬੰਦ ਕਵਾੜ, ਸ਼ਬਦ ਤੀਰ ਇਕ ਚਲਾਈਆ। ਆਪ ਮਿਟਾਏ ਪੰਜਾਂ ਧਾੜ, ਆਤਮ ਨੀਰ ਠੰਡਾ ਸੀਰ ਆਤਮ ਦਰ ਵਹਾਈਆ। ਗੁਰਮੁਖ ਸਾਚਾ ਸਾਚੇ ਪੌੜੇ ਜਾਏ ਚਾੜ੍ਹ, ਦਰ ਦਵਾਰਾ ਨਜ਼ਰੀ ਆਈਆ। ਪ੍ਰਭ ਅਬਿਨਾਸ਼ੀ ਅੱਗੇ ਖੜ੍ਹ, ਦੋਵੇਂ ਭੁਜਾ ਰਿਹਾ ਉਠਾਈਆ। ਆਪ ਫੜਾਏ ਆਪਣਾ ਲੜ, ਗੁਰਮੁਖ ਵਖਾਏ ਦਸਵਾਂ ਘਰ, ਸਾਚੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ, ਸ਼ਬਦ ਦਾਤ ਵਡ ਕਰਾਮਾਤ ਆਤਮ ਝੋਲੀ ਆਪ ਭਰਾਈਆ। ਆਤਮ ਝੋਲੀ ਤਨ ਭਰਾਇੰਦਾ। ਸ਼ਬਦ ਚੋਲੀ ਗੁਰਮੁਖ ਸਾਚੇ ਸਾਚੇ ਤਨ ਪਹਿਨਾਇੰਦਾ। ਬਜ਼ਰ ਕਪਾਟੀ ਰਿਹਾ ਖੋਲ੍ਹੀ, ਹੌਲੀ ਹੌਲੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਭੰਡਾਰ ਹਰਿ ਵਰਤਾਰਾ ਜਨ ਭਗਤਾ ਭਿੱਛਿਆ ਪਾਇੰਦਾ। ਸਾਚੀ ਭਿੱਛਿਆ ਹਰਿ ਦਵਾਰ। ਪੂਰਨ ਇੱਛਿਆ ਆਪ ਕਰਾਏ, ਗੁਰਮੁਖ ਮੰਗੇ ਕਰ ਪਿਆਰ। ਆਤਮ ਦਿਸ਼ਾ ਇਕ ਵਖਾਏ, ਜੋਤ ਜਗਾਏ ਅਪਰ ਅਪਾਰ। ਸਾਚੀ ਸਿੱਖਿਆ ਦੇ ਮਤ ਸਮਝਾਏ, ਸ਼ਬਦ ਗੁਰ ਗੁਰ ਸ਼ਬਦ ਨਿਰਗੁਣ ਰੂਪ ਅਪਾਰ। ਧੁਰਦਰਗਾਹੀ ਲਿਖਿਆ ਲੇਖਾ ਕਵਣ ਮਿਟਾਏ, ਸਰਗੁਣ ਦੇਵੇ ਸਾਚੀ ਧਾਰ। ਜੋਤੀ ਜੋਤ ਸਰੂਪ ਹਰਿ, ਧੁਰਦਰਗਾਹੀ ਆਦਿ ਅੰਤਾ ਜੁਗਾ ਜੁਗੰਤਾ ਆਪ ਆਪਣੀ ਜਾਣੇ ਧਾਰ। ਆਪੇ ਜਾਣੇ ਧਾਰ ਆਪ ਸਮਾਲਿਆ। ਪੂਰਬ ਕਰਮ ਰਿਹਾ ਵਿਚਾਰ, ਗੁਰਮੁਖਾਂ ਕਰੇ ਪ੍ਰਿਤਪਾਲਿਆ। ਮਾਨਸ ਜਨਮ ਰਿਹਾ ਸਵਾਰ, ਫਲ ਲਗਾਏ ਕਾਇਆ ਡਾਲਿਆ। ਜੋਤੀ ਜੋਤ ਸਰੂਪ ਹਰਿ, ਦੀਪਕ ਜੋਤੀ ਏਕਾ ਏਕ ਬਾਲਿਆ। ਹਰਿ ਸ਼ਬਦ ਅਪਾਰ, ਬ੍ਰਹਿਮੰਡ ਸਹਾਰਿਆ। ਹਰਿ ਸ਼ਬਦ ਅਪਾਰ, ਵਰਭੰਡ ਜੈਕਾਰਿਆ। ਹਰਿ ਸ਼ਬਦ ਅਪਾਰ, ਆਪ ਚਲਾਏ ਨਵ ਖੰਡ, ਏਕਾ ਏਕ ਸੱਚੀ ਧਾਰਿਆ। ਹਰਿ ਸ਼ਬਦ ਅਪਾਰ, ਪੁਰੀਆਂ ਲੋਆਂ ਰਿਹਾ ਵੰਡ, ਆਪੇ ਆਪ ਬਣਤ ਬਣਾ ਰਿਹਾ। ਹਰਿ ਸ਼ਬਦ ਅਪਾਰ, ਇਕ ਰਖਾਏ ਚੰਡ ਪ੍ਰਚੰਡ, ਸਾਚਾ ਖੇਲ ਰਚਾ ਰਿਹਾ। ਹਰਿ ਸ਼ਬਦ ਅਪਾਰ, ਲੱਖ ਚੁਰਾਸੀ ਦੇਵੇ ਦੰਡ, ਹਰਿ ਆਪਣੇ ਹੱਥ ਰਖਾ ਰਿਹਾ। ਹਰਿ ਸ਼ਬਦ ਅਪਾਰ, ਗੁਰਮੁਖਾਂ ਰਿਹਾ ਵੰਡ, ਗੁਣਵੰਤਾ ਗੁਣ ਵਿਚਾਰਿਆ। ਹਰਿ ਸ਼ਬਦ ਅਪਾਰ, ਬੇਮੁਖਾਂ ਵੱਢੇ ਕੰਡ, ਤਿੱਖੀ ਰੱਖੇ ਧਾਰਿਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਪਾਏ ਠੰਡ, ਅੰਮ੍ਰਿਤ ਦੇਵੇ ਠੰਡਾ ਠਾਰਿਆ। ਹਰਿ ਸ਼ਬਦ ਅਪਾਰ, ਬੇਮੁਖਾਂ ਆਤਮ ਹੋਈ ਰੰਡ, ਭੁੱਲੇ ਜੀਵ ਗਵਾਰਿਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਪਾਏ ਠੰਡ, ਗੁਰਮੁਖ ਵਿਰਲਾ ਆਤਮ ਬੰਨ੍ਹੇ ਸਾਚੀ ਗੰਢ, ਧੁਰਦਰਗਾਹੀ ਵਸਤ ਅਪਾਰਿਆ। ਹਰਿ ਸ਼ਬਦ ਹਰਿ ਆਪੇ ਦੇ ਵੰਡ, ਲੱਖ ਚੁਰਾਸੀ ਸੁਣਾ ਰਿਹਾ। ਹਰਿ ਸ਼ਬਦ ਅਪਾਰ, ਵਡ ਖ਼ਜ਼ਾਨਿਆ। ਹਰਿ ਸ਼ਬਦ ਅਪਾਰ, ਮਿਲਾਏ ਮੇਲ ਹਰਿ ਬੀਨੇ ਦਾਨਿਆ। ਹਰਿ ਸ਼ਬਦ ਅਪਾਰ, ਏਕਾ ਘਰ ਰਹਾਏ ਉਪਜਾਏ ਲੱਖ ਚੁਰਾਸੀ ਕੰਨ ਸੁਣਾਨਿਆ। ਹਰਿ ਸ਼ਬਦ ਅਪਾਰ, ਤਿੱਖੀ ਰੱਖੇ ਹਰਿ ਜੀ ਧਾਰ, ਕਾਇਆ ਮੰਦਰ ਸਾਚੇ ਅੰਦਰ, ਆਪ ਵਖਾਏ ਸਚ ਟਿਕਾਣਿਆ। ਗੁਰਮੁਖ ਵਿਰਲਾ ਪਾਏ ਸਾਰ, ਮੰਗੇ ਵਰ ਹਰਿ ਦਵਾਰ, ਦੇਵੇ ਨਾਮ ਗੁਣ ਨਿਧਾਨਿਆ। ਸੋਲਾਂ ਕਰੇ ਤਨ ਸ਼ਿੰਗਾਰ, ਪ੍ਰਭ ਅਬਿਨਾਸ਼ੀ ਮੀਤ ਮੁਰਾਰ, ਆਤਮ ਸੇਜਾ ਆਪ ਵਿਛਾਨਿਆ। ਮਿਲੇ ਮੇਲ ਕੰਤ ਭਤਾਰ, ਸਾਚਾ ਸੰਤ ਹਰਿ ਉਜਿਆਰ, ਅੰਧ ਅੰਧੇਰਾ ਆਤਮ ਅੰਧ ਮਿਟਾਨਿਆ। ਅੱਠੇ ਪਹਿਰ ਖ਼ਬਰਦਾਰ, ਏਕਾ ਮਿਲਿਆ ਸਚ ਸੁਹੇਲਾ ਪੁਰਖ ਅਬਿਨਾਸ਼ੀ ਸਾਚਾ ਯਾਰ, ਵਸੇ ਇਕ ਇਕੇਲਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖਾਂ ਆਤਮ ਬੰਨ੍ਹੇ ਗਾਨਾ, ਬੇਮੁਖਾਂ ਦਿਸੇ ਵਕਤ ਦੁਹੇਲਿਆ। ਸ਼ਬਦ ਗਾਨਾ ਹਰਿ ਬੰਨ੍ਹਾਇੰਦਾ। ਆਤਮ ਕਰੇ ਇਕ ਧਿਆਨਾ, ਡੋਰੀ ਆਪਣੇ ਹੱਥ ਰਖਾਇੰਦਾ। ਸਾਚਾ ਸ਼ਬਦ ਮਨ ਤਰਾਨਾ, ਨਾਦ ਅਨਾਹਦ ਇਕ ਵਜਾਇੰਦਾ। ਨਾਲ ਰਲਾਏ ਜੋਤੀ ਕੋਟਨ ਭਾਨਾ, ਇਕ ਅਕਾਰ ਕਰਾਇੰਦਾ। ਪਵਣ ਰਖਾਏ ਸਚ ਬਿਬਾਣਾ, ਸ਼ਬਦ ਅਸਵਾਰ ਕਰਾਇੰਦਾ। ਆਪ ਉਡਾਏ ਇਕ ਉਡਾਨਾ, ਅੰਦਰ ਬਾਹਰ ਗੁਪਤ ਜ਼ਾਹਰ, ਆਪਣੇ ਭਾਣੇ ਆਪ ਰਹਾਇੰਦਾ। ਗੁਰਮੁਖਾਂ ਦੇਵੇ ਨਾਮ ਨਿਸ਼ਾਨਾ, ਵਾਲੀ ਦੋ ਜਹਾਨਾਂ, ਧੁਰਦਰਗਾਹੀ ਸਾਚਾ ਮਾਹੀ, ਸ਼ਬਦੀ ਮੇਲਾ ਆਪਣਾ ਆਪ ਮਿਲਾਇੰਦਾ। ਆਪੇ ਗੁਰ ਆਪ ਚੇਲਾ, ਅਚਰਜ ਖੇਲ ਮਾਤ ਖੇਲਾ, ਦਰ ਦਵਾਰ ਨਰ ਨਿਰੰਕਾਰ, ਏਕਾ ਏਕ ਖੁਲ੍ਹਾਇੰਦਾ। ਸਚ ਦਵਾਰ ਆਪ ਖੁਲ੍ਹਾਇੰਦਾ। ਏਕਾ ਰੱਖੇ ਨਾਮ ਭੰਡਾਰਾ, ਜਗਤ ਵਣਜਾਰਾ ਆਪ ਕਰਾਇੰਦਾ। ਦੇਂਦਾ ਆਇਆ ਵਾਰੋ ਵਾਰਾ, ਲੋਕਮਾਤ ਬਣਤ ਬਣਾਇੰਦਾ। ਆਦਿ ਅੰਤ ਨਾ ਕਰੇ ਵਿਚਾਰਾ , ਨਾ ਕੋਈ ਜਾਣੇ ਜੀਵ ਗਵਾਰਾ, ਕਿਹੜੀ ਧਾਰ ਸੱਚਾ ਰਾਮ ਆਪਣੀ ਆਪ ਬਣਾਇੰਦਾ। ਬੇਮੁਖਾਂ ਲਾਹੇ ਤਨ ਅਫਾਰਾ, ਹਉਮੇ ਕੱਢੇ ਰੋਗ ਵਿਕਾਰਾ। ਸ਼ਬਦ ਕਟਾਰਾ ਇਕ ਚਲਾਇੰਦਾ। ਗੁਰਮੁਖਾਂ ਦੇਵੇ ਚਰਨ ਪਿਆਰਾ, ਸਾਚਾ ਮੇਲਾ ਨਰ ਨਿਰੰਕਾਰਾ, ਏਕਾ ਰੰਗ ਸਾਚਾ ਸੰਗ, ਦਰਸ ਅਮੋਘ ਅੰਤਮ ਮੇਲ ਮਿਲਾਇੰਦਾ। ਆਪੇ ਕਟੇ ਭੁੱਖ ਨੰਗ, ਗੁਰਮੁਖ ਸਾਚੇ ਸੰਤ ਦੁਲਾਰੇ, ਜੋਤੀ ਜੋਤ ਸਰੂਪ ਹਰਿ, ਸ਼ਬਦ ਘੋੜੇ ਆਪ ਚੜ੍ਹਾਇੰਦਾ। ਹਰਿ ਸ਼ਬਦ ਅਪਾਰ, ਖੰਡਾ ਦੋ ਧਾਰਿਆ। ਪਕੜੇ ਹੱਥ ਕਰਤਾਰ, ਜੁਗੋ ਜੁਗ ਵਾਰੋ ਵਾਰਿਆ। ਲੱਖ ਚੁਰਾਸੀ ਪਾਏ ਸਾਰ, ਕਰੇ ਖੇਲ ਅਪਾਰਿਆ। ਪੁਰੀਆਂ ਲੋਆਂ ਬੰਨ੍ਹੇ ਧਾਰ, ਉਚ ਮਹੱਲ ਅਟੱਲ ਮੰਦਰ ਅੰਦਰ ਡੂੰਘੀ ਕੰਦਰ ਜੰਗਲ ਜੂਹ ਉਜਾੜ ਪਹਾੜ ਆਪੇ ਵੇਖ ਵਖਾ ਰਿਹਾ। ਜੀਵ ਜੰਤ ਸਾਧ ਸੰਤ ਹਰਿ ਭਗਵੰਤ, ਆਪੇ ਵੇਖੇ ਬਹੱਤਰ ਨਾੜਾਂ, ਸਾਚੀ ਜੋਤੀ ਆਪ ਜਗਾ ਰਿਹਾ। ਬੇਮੁਖ ਜੀਵ ਜੂਠੀ ਝੂਠੀ ਧਾੜਾ, ਕਿਸੇ ਨਾ ਦਿਸੇ ਪਿੱਛਾ ਅਗਾੜਿਆ। ਕਲਜੁਗ ਤੱਤੀ ਵਾ ਅਗਨ ਹਾੜਾ, ਮਾਇਆ ਰਾਣੀ ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜ੍ਹਾ, ਕੋਈ ਨਾ ਕਿਸੇ ਛੁਡਾ ਰਿਹਾ। ਸਤਿ ਸਰੂਪੀ ਹੋਏ ਉਜਾੜਾ, ਧਰਤ ਮਾਤ ਤੇਰਾ ਇਕ ਅਖਾੜਾ, ਕਾਮ ਕਰੋਧੀ ਆਤਮ ਹੰਕਾਰੀ ਜਗਤ ਵਿਕਾਰੀ ਇਕ ਬਣਾ ਰਿਹਾ। ਸ਼ਬਦ ਉਠਾਏ ਸਾਚੀ ਧਾੜਾ, ਧੁਰਦਰਗਾਹੀ ਸਾਚਾ ਲਾੜਾ, ਕਲਜੁਗ ਵੇਲਾ ਅੰਤਮ ਅੰਤ ਸਾਚੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਖੰਡਾ ਕਲਜੁਗ ਤੇਰਾ ਅੰਤਮ ਕੰਢਾ, ਲੱਖ ਚੁਰਾਸੀ ਏਕਾ ਡੰਡਾ, ਆਪ ਚੜ੍ਹਾ ਰਿਹਾ। ਕਲਜੁਗ ਤੇਰੀ ਅੰਤਮ ਵਾਰ। ਪ੍ਰਭ ਅਬਿਨਾਸ਼ੀ ਪਾਏ ਸਾਰ। ਸਾਚਾ ਖੰਡਾ ਹੱਥ ਉਠਾਏ, ਦੋਵੇਂ ਰੱਖੇ ਤਿੱਖੀ ਧਾਰ। ਬੇਮੁਖਾਂ ਵੱਢੀ ਜਾਏ ਕੰਡਾਂ, ਗੁਰਮੁਖ ਦੇਵੇ ਨਾਮ ਅਧਾਰ। ਨੌਂ ਖੰਡ ਪ੍ਰਿਥਮੀ ਪਾਏ ਵੰਡਾਂ, ਸੱਤਾਂ ਦੀਪਾਂ ਕਰ ਵਿਚਾਰ। ਸ਼ਬਦ ਚਲਾਏ ਚੰਡ ਪ੍ਰਚੰਡਾਂ, ਰਾਜੇ ਰਾਣੇ ਕਰੇ ਖੁਆਰ। ਘਰ ਘਰ ਦਿਸਣ ਨਾਰਾਂ ਰੰਡਾਂ, ਨਾ ਕੋਈ ਕਰੇ ਤਨ ਸ਼ਿੰਗਾਰ। ਬੇਮੁਖ ਜੀਆਂ ਆਤਮ ਹੋਈ ਰੰਡਾ, ਆਤਮ ਭਰਿਆ ਇਕ ਹੰਕਾਰ। ਆਪੇ ਕਰੇ ਖੰਡ ਖੰਡਾ, ਮਾਰੇ ਸ਼ਬਦ ਤਿੱਖੀ ਕਟਾਰ। ਕਲਜੁਗ ਅੰਤਮ ਦੇਵੇ ਦੰਡਾ, ਆਪ ਆਪਣਾ ਗਿਆ ਹਾਰ। ਗੁਰਮੁਖਾਂ ਰੱਖੇ ਸੀਨਾ ਠੰਡਾ, ਆਤਮ ਜੋਤੀ ਸ਼ਬਦ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜਾਣੇ ਧਾਰ। ਹਰਿ ਸ਼ਬਦ ਬਲੀ ਬਲਵਾਨਾ। ਪੁਰਖ ਅਬਿਨਾਸ਼ੀ ਹੱਥ ਉਠਾਏ, ਲੱਖ ਚੁਰਾਸੀ ਬੰਨ੍ਹੇ ਗਾਨਾ। ਰਾਓ ਰੰਕ ਡੰਕ ਵਜਾਏ, ਖਿੱਚ ਲਿਆਏ ਵਿਚ ਬਿਬਾਣਾ। ਰਸਨਾ ਤੀਰ ਖਿੱਚ ਕਮਾਨ, ਵਾਲੀ ਦੋ ਜਹਾਨ ਸ਼ਬਦ ਤਨਕ ਇਕ ਲਗਾਏ, ਨਾ ਕੋਈ ਜਾਣੇ ਰਾਜਾ ਰਾਣਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਆਪੇ ਵਰਤੇ ਆਪਣਾ ਭਾਣਾ। ਆਪੇ ਭਾਣਾ ਹਰਿ ਵਰਤਾਇੰਦਾ। ਰਾਜਾ ਰਾਣਾ ਤਖ਼ਤੋਂ ਲਾਹਿੰਦਾ। ਗਊ ਗਰੀਬ ਨਿਮਾਣਾ ਗੋਦ ਉਠਾਇੰਦਾ। ਸ਼ਬਦ ਚੱਲੇ ਬੇਮੁਹਾਣਾ, ਰਸਨਾ ਤੀਰ ਖਿੱਚ ਕਮਾਨਾ, ਵਾਲੀ ਦੋ ਜਹਾਨਾਂ ਆਪ ਚਲਾਇੰਦਾ। ਨਾ ਕੋਈ ਸਕੇ ਮਾਤ ਪਛਾਣ, ਲੱਖ ਚੁਰਾਸੀ ਆਈ ਹਾਨ, ਆਤਮ ਗਿਆ ਬ੍ਰਹਮ ਗਿਆਨ, ਨਾ ਕੋਈ ਟਿਕਾਇੰਦਾ। ਗੁਰਮੁਖਾਂ ਦੇਵੇ ਧਰਮ ਨਿਸ਼ਾਨ, ਏਕਾ ਝੁੱਲੇ ਵਿਚ ਜਹਾਨ, ਨੌਂ ਖੰਡ ਪ੍ਰਿਥਮੀ ਏਕਾ ਆਣ, ਸ਼ਬਦ ਧਾਰੀ ਇਕ ਬੰਨ੍ਹਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਕਲਜੁਗ ਤੇਰੀ ਕਲ ਪਛਾਣ, ਸ਼ਬਦ ਉਠਾਏ ਤੀਰ ਕਮਾਨ, ਵਾਰੋ ਵਾਰੀ ਆਪ ਚਲਾਇੰਦਾ। ਫੜੇ ਤੀਰ ਕਮਾਨ ਸ਼ਬਦ ਕਟਾਰਿਆ। ਉਠੇ ਨੌਜਵਾਨ, ਨਰ ਹਰਿ ਬਲੀ ਬਲਕਾਰਿਆ। ਵੇਖ ਵਖਾਣੇ ਬੇਈਮਾਨ, ਆਪੇ ਮਾਰ ਮੁਕਾਨਿਆ। ਲੱਖ ਚੁਰਾਸੀ ਏਕਾ ਪਾਏ ਆਣ। ਸਾਚਾ ਸ਼ਬਦ ਦਿਸਾਏ ਸਾਚੀ ਬਾਣੀਆ। ਆਪ ਗਵਾਏ ਮਾਣ ਤਾਣ, ਵੇਖ ਵਖਾਏ ਮੁਗਲ ਪਠਾਣਿਆ। ਏਕਾ ਜਾਣੇ ਜਾਣੀ ਜਾਣ, ਚਾਰ ਕੁੰਟ ਦਹਿ ਦਿਸ਼ ਸ਼ਬਦ ਉਡਾਰੀ ਇਕ ਲਗਾਨਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਕਲਜੁਗ ਤੇਰੀ ਅੰਤਮ ਵਾਰ, ਲੱਖ ਚੁਰਾਸੀ ਗਈ ਹਾਰ, ਪ੍ਰਭ ਸਾਚਾ ਖੇਲ ਖਿਲਾਨਿਆ। ਸਾਚਾ ਖੇਲ ਖਿਲਾਏ ਤੀਰ ਚਲਾਇੰਦਾ। ਧਰਮ ਰਾਏ ਦਰ ਦਵਾਰ ਸਾਚੀ ਜੇਲ੍ਹ ਖੁਲ੍ਹਾਏ, ਲਾੜੀ ਮੌਤ ਮਗਰ ਲਗਾਏ, ਇਕ ਬਹਾਰੀ ਹੱਥ ਫੜਾਏ, ਚਾਰੋਂ ਕੁੰਟ ਫੇਰ ਫਿਰਾਇੰਦਾ। ਆਪੇ ਕਰੇ ਸਾਚੀ ਕਾਰੀ, ਵੇਖੀ ਜਾਏ ਵਾਰੋ ਵਾਰੀ, ਨਾ ਕੋਈ ਛੱਡੇ ਨਰ ਨਾਰੀ, ਬਿਰਧ ਬਾਲ ਜਵਾਨਾ, ਗੁਣ ਨਿਧਾਨਾ ਏਕਾ ਰਾਹ ਚਲਾਇੰਦਾ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਆਪੇ ਕਰੇ ਅੰਤ ਪਛਾਣਾ, ਸਾਚੇ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਚਾਰ ਕੁੰਟਾਂ ਏਕਾ ਧੱਕਾ ਲਾਇੰਦਾ। ਚਾਰ ਕੁੰਟ ਹੋਏ ਖੁਆਰੀ। ਕਿਸੇ ਨਾ ਦੀਸੇ ਦਰ ਦਰਬਾਰੀ। ਰਾਜੇ ਰਾਣਿਆਂ ਆਈ ਭਾਰੀ। ਉਠ ਉਠ ਵੇਖਣ ਸ਼ਾਹ ਅਸਵਾਰੀ। ਕੰਤ ਭਤਾਰਾ ਤੁੱਟਾ ਨਾਤਾ, ਕਿਸੇ ਨਾ ਦਿਸੇ ਭੈਣ ਭਰਾਤਾ, ਕਿਸੇ ਨਾ ਦਿਸੇ ਪਿਤਾ ਮਾਤਾ, ਵਾਹੋ ਦਾਹੀ ਚਾਰ ਯਾਰੀ। ਉਮਤ ਨਭੀ ਰਸੂਲ ਦੀ, ਨੂਰ ਅਲਾਹੀ ਇਕ ਇਕੱਲਾ ਇਕ ਮਹੱਲਾ ਅੰਤਮ ਆਈ ਭਾਰੀ। ਸ਼ਬਦ ਸਰੂਪੀ ਹਰਿ ਜੀ ਫੜਿਆ ਤਿੱਖਾ ਭੱਲਾ, ਸੋਹੰ ਨਾਮ ਅਪਰ ਅਪਾਰੀ। ਆਪੇ ਸੁੱਟੇ ਡੂੰਘੀ ਡਲਾ, ਮੇਟ ਮਿਟਾਏ ਦਰ ਦਵਾਰੀ। ਰਸਨਾ ਤੀਰ ਚੜ੍ਹਾਇਆ ਚਿੱਲਾ, ਆਪੇ ਖਿੱਚੇ ਬਨ ਬਨਵਾਰੀ। ਆਪ ਹਿਲਾਏ ਉਚਾ ਟਿੱਲਾ, ਪ੍ਰਬਤ ਜੰਗਲ ਜੂਹ ਉਜਾੜੀ। ਕੋਈ ਨਾ ਦਿਸੇ ਕਾਇਆ ਕਿਲ੍ਹਾ, ਆਪੇ ਢਾਹੇ ਢਾਹ ਉਸਾਰੀ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਕਰੇ ਖੇਲ ਜਗਤ ਨਿਆਰੀ। ਖੇਲ ਜਗਤ ਨਿਆਰੀ ਹਰਿ ਭਗਵਾਨਿਆ। ਰਸਨਾ ਚੱਲੇ ਤੀਰ ਸ਼ਬਦ ਨਿਸ਼ਾਨਿਆ। ਪੀਰ ਦਸਤਗੀਰ ਹੋਏ ਹਕੀਰ, ਔਲੀਏ ਪੀਰ ਸ਼ੇਖ਼ ਮੇਟ ਮਿਟਾਨਿਆ। ਆਪ ਮਿਟਾਏ ਬਿਧਨਾ ਲਿਖੀ ਰੇਖ, ਨਰ ਨਰਾਇਣ ਆਤਮ ਅੰਤਰ ਸਭ ਨੂੰ ਰਿਹਾ ਵੇਖ, ਅੰਤ ਮਿਟਾਏ ਜਗਤ ਨਿਸ਼ਾਨਿਆਂ। ਕਲਜੁਗ ਵੇਖੇ ਕਾਲਾ ਭੇਖ, ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਮੁੱਲਾਂ ਮੁਲਾਣਾ ਸ਼ਾਹ ਸੁਲਤਾਨਾਂ ਆਪੇ ਆਪ ਭੁਲਾਨਿਆਂ। ਮੌਲੀ ਮਹਿੰਦੀ ਬੰਨ੍ਹੇ ਗਾਨਾ। ਉਮਤ ਨਬੀ ਰਸੂਲ ਦੀ ਇਕ ਦੂਜੇ ਦੇ ਨਾਲ ਖਹਿੰਦੀ, ਕਰੇ ਖੇਲ ਹਰਿ ਭਗਵਾਨਿਆ। ਚਾਰੋਂ ਕੁੰਟ ਦਿਸਾ ਪ੍ਰਗਟ ਹੋਏ ਅਮਾਮ ਮਹਿੰਦੀ, ਆਪ ਆਪਣੀ ਵੰਡ ਕਰਾਏ। ਬੇਮੁਖਾਂ ਅੰਤਮ ਕੰਡ ਵੱਢ ਚੰਡ ਪ੍ਰਚੰਡ ਏਕਾ ਧਾਰ ਧਰਤ ਮਾਤ ਤੇਰੇ ਉਤੇ ਆਪ ਵਹਾਏ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣਾ ਖੇਲ ਰਚਾਨਾ, ਭੇਵ ਕੋਈ ਨਾ ਪਾਏ। ਹਰਿ ਸਾਚਾ ਖੇਲ ਰਚਾਇੰਦਾ। ਕਲਜੁਗ ਆਈ ਅੰਤਮ ਵਾਰੀ, ਲੱਖ ਚਰਾਸੀ ਧਰਮ ਰਾਏ ਦੀ ਦੇਵੇ ਫਾਸੀ, ਏਕਾ ਤੇਲ ਚੜ੍ਹਾਇੰਦਾ। ਮੇਟ ਮਿਟਾਏ ਮਦਿਰਾ ਮਾਸੀ, ਨਾ ਕੋਈ ਦੀਸੇ ਪੰਡਤ ਕਾਂਸ਼ੀ, ਵੇਦ ਪੁਰਾਨਾਂ ਗੁਰ ਗਿਆਨਾ ਅੰਜੀਲ ਕੁਰਾਨਾਂ ਸ਼ਾਹ ਸੁਲਤਾਨਾਂ ਅੱਠੇ ਪਹਿਰ ਨੌਜਵਾਨਾ ਆਪਣੀ ਧਾਰ ਬੰਨ੍ਹਾਇੰਦਾ। ਗੁਰ ਗੋਬਿੰਦ ਲੇਖ ਲਿਖਾਨਾ। ਵਡ ਮਰਗਿੰਦਾ ਜੋਤ ਜਗਾਨਾ। ਸਾਗਰ ਸਿੰਧਾ ਤੀਰ ਚਲਾਨਾ। ਗੁਰਮੁਖ ਉਪਜਾਏ ਸਾਚੀ ਬਿੰਦਾ, ਆਪ ਆਪਣੀ ਗੋਦ ਉਠਾਨਾ। ਪ੍ਰਗਟ ਹੋਏ ਹਰਿ ਜੀ ਹਿੰਦਾ, ਲਿਖਿਆ ਲੇਖ ਪੂਰ ਕਰਾਨਾ। ਜੋਤੀ ਜਾਮਾ ਸ੍ਰੀ ਭਗਵਾਨਾ, ਕਲਜੁਗ ਤੇਰਾ ਭੇਖ ਮਿਟਾਨਾ, ਲੱਖ ਚੁਰਾਸੀ ਆਪ ਖਪਾਇਆ। ਕਲਜੁਗ ਮਿਟੇ ਭੇਖ ਭਗਤ ਉਧਾਰਿਆ। ਨਾ ਕੋਈ ਦਿਸੇ ਔਲੀਆ ਪੀਰ ਸ਼ੇਖ਼, ਅੰਤਮ ਅੰਤ ਹਰਿ ਭਗਵੰਤ ਆਪਣੀ ਖੇਲ ਰਚਾ ਰਿਹਾ। ਚਾਰ ਯਾਰੀ ਮਿਟੀ ਰੇਖ, ਸੰਗ ਮੁਹੰਮਦ ਨਾਤਾ ਤੁੱਟਾ, ਨਾ ਕੋਈ ਮੇਲ ਮਿਲਾ ਰਿਹਾ। ਦਰ ਦਰ ਘਰ ਘਰ ਪਾਵੇ ਫੁੱਟਾ, ਰਸਨਾ ਤੀਰ ਏਕਾ ਛੁਟਾ, ਨਾ ਕੋਈ ਜੋੜ ਜੁੜਾ ਰਿਹਾ। ਨੇਤਰ ਨੀਰ ਨਾ ਦਿਸੇ ਘੁਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਬਣਤ ਬਣਾ ਰਿਹਾ। ਸਾਚੀ ਬਣਤ ਬਣਾਏ ਖੇਲ ਰਚਾਇੰਦਾ। ਮਹਿੰਮਾ ਅਗਣਤ ਗਣੀ ਨਾ ਜਾਏ, ਭੇਵ ਕੋਇ ਨਾ ਪਾਇੰਦਾ। ਗੁਰਮੁਖ ਸਾਚੇ ਸੰਤ ਉਠਾਏ ਦਇਆ ਕਮਾਏ, ਸ਼ਬਦ ਤਰਾਨਾ ਇਕ ਸੁਣਾਇੰਦਾ। ਬੇਮੁਖਾਂ ਮਾਇਆ ਪਾਏ ਬੇਅੰਤ, ਨਾ ਕੋਈ ਪਾਰ ਲੰਘਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਕਲਜੁਗ ਤੇਰਾ ਅੰਤ ਨਿਸ਼ਾਨਾ, ਪਹਿਲੀ ਕੂਟੇ ਸ਼ਬਦ ਝੂਟੇ, ਤੀਰ ਨਿਸ਼ਾਨਾ ਇਕ ਕਰਾਇੰਦਾ। ਪਹਿਲੀ ਕੂਟ ਛੁਟੇ ਤੀਰ, ਮੇਟ ਮਿਟਾਏ ਔਲੀਏ ਪੀਰ ਸ਼ਾਹ ਹਕੀਰ ਦਸਤਗੀਰ ਕਿਸੇ ਹੱਥ ਨਾ ਆਏ ਲੱਥੇ ਚੀਰ, ਆਤਮਾ ਰਹੀ ਪੀੜ ਨਾ ਪੀੜ ਕੋਇ ਹਟਾਏ, ਸ਼ਬਦ ਵੇਲਣੇ ਰਿਹਾ ਪੀੜ, ਹੱਡੀ ਰੀੜ ਹਸਤ ਕੀੜ ਏਕਾ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਆਪ ਆਪਣੀ ਕਿਰਪਾ ਕਰ, ਆਪਣਾ ਕਰਮ ਕਮਾਇੰਦਾ। ਸੋਹੰ ਬੰਕ ਦਵਾਰ ਗੁਰਮੁਖ ਦਵਾਰਿਆ। ਕਿਰਪਾ ਕਰ ਕਰਤਾਰ ਜੋਤ ਅਕਾਰਿਆ। ਮਾਨਸ ਦੇਹੀ ਜਨਮ ਸੁਧਾਰ ਵਿਚ ਸੰਸਾਰਾ, ਲੱਖ ਚੁਰਾਸੀ ਪਾਰ ਉਤਾਰਿਆ। ਆਪ ਕਟਾਏ ਜਮ ਕੀ ਫਾਸੀ, ਸ਼ਬਦ ਚਲਾਏ ਸਵਾਸੋ ਸਵਾਸੀ, ਆਤਮ ਰਾਸੀ ਸਚ ਮੰਡਲ ਕਾਇਆ ਆਪ ਬਣਾ ਰਿਹਾ। ਆਤਮ ਦਰ ਦਵਾਰੇ ਹਰਿ ਨਿਰੰਕਾਰੇ, ਖੇਲ ਅਪਾਰੇ ਜੋਤ ਅਕਾਰੇ, ਦਰਸ ਅਮੋਘਾ ਧੁਰ ਸੰਜੋਗਾ, ਆਪ ਵਖਾ ਰਿਹਾ। ਕਲਜੁਗ ਮਾਇਆ ਕਟੇ ਰੋਗਾ, ਆਦਿ ਅੰਤ ਨਾ ਹੋਏ ਵਿਜੋਗਾ, ਧੁਰ ਸੰਜੋਗਾ ਆਪ ਵਖਾਨਿਆ। ਸਚ ਸਹਾਰਾ ਇਕ ਨਿਰੰਕਾਰਾ, ਆਪਣਾ ਆਪ ਰਖਾ ਰਿਹਾ। ਸੱਚਾ ਘਰ ਸੱਚਾ ਸਰ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਵਿਚ ਸਮਾ ਰਿਹਾ। ਸਾਚਾ ਦਰ ਸੱਚਾ ਦਰਬਾਰ। ਮਾਨਸ ਦੇਹੀ ਆਤਮ ਦਰ, ਪੁਰਖ ਅਬਿਨਾਸ਼ੀ ਚਰਨ ਪਿਆਰ। ਨਾ ਜਨਮੇ ਨਾ ਜਾਏ ਮਰ, ਆਤਮ ਜੋਤੀ ਮੇਲ ਮਿਲਾਰ। ਭਰਮ ਭੁਲੇਖਾ ਦੂਰ ਨਿਵਾਰ। ਆਪੇ ਦੱਸੇ ਸਾਚੀ ਧਾਰ। ਆਤਮ ਜੋਤੀ ਨੂਰ ਕਰ, ਸ਼ਬਦ ਦੇਵੇ ਸਾਚੀ ਧੁਨ ਧੁਨਕਾਰ। ਸਰਬ ਕਲਾ ਭਰਪੂਰ ਹਰਿ ਆਪੇ ਭਰੇ ਦਰ ਭੰਡਾਰ। ਜੋਤੀ ਜੋਤ ਸਰੂਪ ਹਰਿ, ਦੇਵਣਹਾਰਾ ਸਰਬ ਸੰਸਾਰ। ਗੁਰ ਭੰਡਾਰ ਗੁਰ ਦਵਾਰਾ, ਗੁਰਮੁਖਾਂ ਵਿਚ ਸੰਸਾਰਿਆ। ਮੰਗੀ ਵਸਤ ਇਕ ਅਪਾਰਾ, ਕਾਇਆ ਬਸਤ ਸ਼ਬਦ ਸ਼ਿੰਗਾਰਾ, ਪ੍ਰਭ ਸਾਚਾ ਤਨ ਪਹਿਨਾ ਰਿਹਾ। ਸੋਹੰ ਸਾਚਾ ਸੀਸ ਦਸਤਾਰਾ, ਨਾਮ ਨਿਰੰਜਣ ਤੇਜ ਕਟਾਰਾ, ਚਰਨ ਪਿਆਰਾ ਝੋਲੀ ਪਾ ਰਿਹਾ। ਭਾਗ ਲਗਾਏ ਕਾਇਆ ਮਹੱਲ ਮੁਨਾਰਾ, ਇਕ ਅਟੱਲ ਵਿਚ ਸੰਸਾਰਾ, ਸ਼ਬਦ ਅਪਾਰਾ ਇਕ ਚਲਾ ਰਿਹਾ। ਗੁਰਮੁਖਾਂ ਆਏ ਚਲ ਦਵਾਰਾ, ਜੋਤੀ ਭੇਖ ਅਪਰ ਅਪਾਰਾ, ਅੰਦਰ ਗੁਪਤ ਬਾਹਰ ਜ਼ਾਹਿਰਾ, ਆਪੇ ਲੇਖ ਲਿਖਾ ਰਿਹਾ। ਸਚ ਵਸਤ ਹਰਿ ਸਚ ਭੰਡਾਰਾ, ਪੁਰਖ ਅਬਿਨਾਸ਼ੀ ਕਿਰਪਾ ਧਾਰਾ, ਆਪਣਾ ਭੋਗ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਦਰ ਘਰ ਸਾਚੇ ਦੇਵੇ ਵਰ, ਗੁਰ ਸੰਗਤ ਆਤਮ ਰਸ ਰਸਕ ਨਿਝਰ ਆਪ ਚੁਆ ਰਿਹਾ। ਨਿਝਰ ਰਸ ਅੰਮ੍ਰਿਤ ਧਾਰ। ਗੁਰਮੁਖਾਂ ਦੇਵੇ ਕਰ ਪਿਆਰ। ਸਚ ਭੰਡਾਰਾ ਹਰਿ ਵਰਤਾਰ। ਖੁਲ੍ਹਾ ਰਹੇ ਦਰ ਦਵਾਰਾ, ਆਦਿ ਅੰਤ ਏਕੰਕਾਰ। ਹਰਿਜਨ ਮੰਗੇ ਬਣ ਭਿਖਾਰਾ, ਦੇਵਣਹਾਰ ਸਰਬ ਸੰਸਾਰ। ਵੇਖੇ ਖੇਲ ਵਾਰੋ ਵਾਰਾ, ਜੁਗ ਜੁਗੰਤੀ ਬੰਨ੍ਹੇ ਧਾਰ। ਗੁਰਮੁਖਾਂ ਆਤਮ ਰੁੱਤ ਬਸੰਤੀ, ਕਵਲ ਨਾਭੀ ਖਿੜੇ ਗੁਲਜ਼ਾਰ। ਜੋਤ ਪ੍ਰਕਾਸ਼ੇ ਕੋਟਨ ਭਾਨਾ, ਪ੍ਰਗਟ ਹੋਏ ਕਾਇਆ ਮੰਦਰ ਸਚ ਮੁਨਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਪੂਰਨ ਕਰੇ ਭੰਡਾਰ। ਹਰਿ ਸ਼ਬਦ ਅਪਾਰ, ਕਲ ਘਨਘੋਰਿਆ। ਹਰਿ ਸ਼ਬਦ ਅਪਾਰ, ਜਗਤ ਢੰਡੋਰਿਆ। ਹਰਿ ਸ਼ਬਦ ਅਪਾਰ, ਕਲਜੁਗ ਦਿਸਾਏ ਅੰਤਮ ਅੰਤ ਵੇਲਾ, ਵਕਤ ਰਹਿ ਗਿਆ ਥੋੜਿਆ। ਹਰਿ ਸ਼ਬਦ ਅਪਾਰ, ਰਹਿਣ ਨਾ ਦੇਵੇ ਕੋਈ ਮਾਤ ਜੋੜੀ ਜੋੜਿਆ। ਹਰਿ ਸ਼ਬਦ ਅਪਾਰ, ਚਿੱਟੇ ਅਸਵ ਹੋ ਅਸਵਾਰ ਘੋੜਿਆ। ਹਰਿ ਸ਼ਬਦ ਅਪਾਰ, ਆਪੇ ਵੇਖੇ ਪਰਖੇ ਭੰਨੇ ਕਲਜੁਗ ਜੀਵ ਰੀਠੇ ਕੌੜਿਆ। ਹਰਿ ਸ਼ਬਦ ਅਪਾਰ, ਜੁਗਾ ਜੁਗੰਤਰ ਸਾਚੀ ਧਾਰ, ਪ੍ਰਭ ਆਪ ਰਖਾਏ ਹੱਥ ਹਥੌੜਿਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਅੰਤਮ ਵੇਲਾ ਸਚ ਸੁਹੇਲਾ, ਆਪੇ ਆਪ ਬਹੁੜਿਆ। ਹਰਿ ਸ਼ਬਦ ਅਪਾਰ, ਜਗਤ ਸੰਜੋਗਿਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਸਾਚਾ ਮੇਲ ਆਤਮ ਰਸ ਏਕਾ ਏਕ ਭੋਗਿਆ। ਹਰਿ ਸ਼ਬਦ ਅਪਾਰ, ਪੁਰਖ ਅਬਿਨਾਸ਼ੀ ਹੋਏ ਵਸ, ਏਕਾ ਜੋਗ ਸਾਚਾ ਜੋਗਿਆ। ਹਰਿ ਸ਼ਬਦ ਅਪਾਰ, ਚਾਰ ਵਰਨਾਂ ਸਾਚਾ ਰਾਹ ਏਕਾ ਰਿਹਾ ਦੱਸ, ਹਉਮੇ ਕਟੇ ਰੋਗ ਕਾਇਆ ਰੋਗਿਆ। ਹਰਿ ਸ਼ਬਦ ਅਪਾਰ, ਕਲਜੁਗ ਮਿਟਾਏ ਅੰਧ ਅੰਧਿਆਰ ਮਸ, ਸਾਚਾ ਸਚ ਕਰੇ ਅਕਾਰਿਆ। ਹਰਿ ਸ਼ਬਦ ਅਪਾਰ, ਕੂੜ ਕੁੜਿਆਰਾ ਜਾਏ ਨੱਸ, ਮਾਰੇ ਤੀਰ ਇਕ ਅਪਾਰਿਆ। ਹਰਿ ਸ਼ਬਦ ਅਪਾਰ, ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਸੱਚਾ ਵਰ, ਕਿਰਪਾ ਕਰ ਜਗਤ ਕਰਤਾਰਿਆ। ਹਰਿ ਸ਼ਬਦ ਅਪਾਰ, ਭਗਤ ਜਗਤ ਅਡੋਲਿਆ। ਹਰਿ ਸ਼ਬਦ ਅਪਾਰ, ਕਿਸੇ ਨਾ ਤੋਲਿਆ। ਹਰਿ ਸ਼ਬਦ ਅਪਾਰ, ਆਤਮ ਅੰਦਰ ਸਾਚੇ ਮੰਦਰ, ਘਟ ਘਟ ਸ਼ਬਦ ਬੋਲਿਆ। ਹਰਿ ਸ਼ਬਦ ਅਪਾਰ, ਖੋਲ੍ਹੀ ਤਾੜੀ ਆਤਮ ਵਾੜੀ, ਇਕ ਸੁਣਾਏ ਸੱਚਾ ਢੋਲਿਆ। ਹਰਿ ਸ਼ਬਦ ਅਪਾਰ, ਦਰ ਘਰ ਸਾਚੇ ਜਾਏ ਵਾੜੀ, ਨਾ ਕੋਈ ਰੱਖੇ ਪੜਦਾ ਉਹਲਿਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਦੇਵੇ ਇਕ ਅਧਾਰ, ਨੇੜ ਨਾ ਆਏ ਮੌਤ ਲਾੜੀ, ਦਰ ਦਵਾਰਾ ਸੱਚਾ ਖੋਲ੍ਹਿਆ। ਹਰਿ ਸ਼ਬਦ ਅਪਾਰ, ਸਚ ਘੋੜ ਪ੍ਰਭ ਦੇਵੇ ਚਾੜ੍ਹ, ਗੁਰਮੁਖ ਸਾਚਾ ਚਰਨ ਪ੍ਰੀਤੀ ਘੋਲ ਘੋਲਿਆ। ਹਰਿ ਸ਼ਬਦ ਅਪਾਰ, ਜੋਤ ਜਗਾਏ ਬਹੱਤਰ ਨਾੜ, ਆਪ ਕਰਾਏ ਦਰ ਘਰ ਸਾਚੇ ਗੋਲਿਆ। ਹਰਿ ਸ਼ਬਦ ਅਪਾਰ, ਗੁਰਮੁਖ ਸਾਚੇ ਆਤਮ ਦਰ ਆਪ ਦਿਸਾਏ, ਭਾਗ ਲਗਾਏ ਕਾਇਆ ਚੋਲਿਆ। ਕਾਇਆ ਚੋਲੇ ਲੱਗਾ ਭਾਗ। ਪੁਰਖ ਅਬਿਨਾਸ਼ੀ ਆਪੇ ਬੋਲੇ, ਆਤਮ ਤ੍ਰਿਸ਼ਨਾ ਬੁਝੇ ਆਗ। ਇਕ ਸੁਣਾਇਆ ਸਾਚਾ ਢੋਲੇ। ਮਾਣ ਗਵਾਏ ਛੱਤੀ ਰਾਗ। ਆਪੇ ਵਸੇ ਪੜਦੇ ਉਹਲੇ, ਦੀਪਕ ਜੋਤੀ ਜਗੇ ਚਿਰਾਗ। ਗੁਰਮੁਖਾਂ ਹਰਿ ਜੀ ਪੜਦੇ ਖੋਲ੍ਹੇ, ਪੂਰੇ ਤੋਲ ਅੰਤਮ ਤੋਲੇ, ਅੰਦਰੇ ਅੰਦਰ ਪਕੜੇ ਵਾਗ। ਆਤਮ ਸਾਚਾ ਨੀਰ ਵਿਰੋਲੇ, ਪੁਰਖ ਅਬਿਨਾਸ਼ੀ ਕਦੇ ਨਾ ਡੋਲੇ, ਹਰਿਜਨ ਪ੍ਰੀਤੀ ਜਾਏ ਲਾਗ। ਬਜ਼ਰ ਕਪਾਟੀ ਪੜਦੇ ਖੋਲ੍ਹੇ, ਸਾਚੀ ਹਾਟੀ ਇਕ ਵਣਜਾਰਾ, ਨਰ ਨਰਾਇਣ ਹਰਿ ਕਰਤਾਰਾ, ਦੇਵੇ ਵਸਤ ਇਕ ਅਪਾਰਾ, ਸਾਚਾ ਵਣਜ ਕਰੇ ਵਣਜਾਰੜਾ, ਆਦਿ ਅੰਤ ਜੁਗਾਂ ਜੁਗੰਤ ਪੂਰਨ ਭਗਵੰਤ ਕਦੇ ਨਾ ਡੋਲੇ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣਾ ਪਹਿਰੇ ਬਾਣਾ, ਖੇਲ ਰਚਾਏ ਕਲਾ ਸੋਲੇ। ਹਰਿ ਸ਼ਬਦ ਅਪਾਰ, ਸ਼ਬਦ ਤੂਰਿਆ। ਹਰਿ ਸ਼ਬਦ ਅਪਾਰ, ਗੁਰਮੁਖ ਸਾਚੇ ਸੰਤ ਜਨਾਂ ਆਸਾ ਮਨਸਾ ਪੂਰਿਆ। ਹਰਿ ਸ਼ਬਦ ਅਪਾਰ, ਕਿਸੇ ਹੱਥ ਨਾ ਆਏ, ਗੁਰਮੁਖ ਵਿਰਲਾ ਆਤਮ ਨੈਣ ਸਾਚੇ ਵੇਖੇ ਹਰਿ ਹਜ਼ੂਰਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਏਕਾ ਰੰਗ ਸੱਚਾ ਸੰਗ, ਗੁਰਮੁਖਾਂ ਹਾਜ਼ਰ ਹਜੂਰਿਆ। ਹਰਿ ਸ਼ਬਦ ਤੀਰ ਕਟਾਰਿਆ। ਆਪ ਆਪਣੇ ਹੱਥ ਉਠਾਏ, ਕਲਜੁਗ ਤੇਰੀ ਅੰਤਮ ਵਾਰਿਆ। ਸ੍ਰਿਸ਼ਟ ਸਬਾਈ ਮਥ ਵਖਾਏ, ਬੇਮੁਖਾਂ ਹਰਿ ਨੱਥ ਪਵਾਏ ਕਰੇ ਖੇਲ ਨਿਆਰਿਆ। ਕਲਜੁਗ ਝੂਠੇ ਹੋ ਤਿਆਰ। ਅੰਤਮ ਆਈ ਕਲਜੁਗ ਹਾਰ। ਮਾਇਆ ਝੂਠੇ ਜੀਵ ਗਵਾਰ। ਮੂਧੇ ਹੋਏ ਠੂਠੇ, ਰਾਜੇ ਰਾਣੇ ਹੋਏ ਭਿਖਾਰ। ਜੋਤੀ ਜਾਮਾ ਸ੍ਰੀ ਭਗਵਾਨਾ, ਕਰੇ ਖੇਲ ਅਪਰ ਅਪਾਰ। ਕਲਜੁਗ ਸੋਇਆ ਮਾਤ ਜਾਗ। ਵੇਲਾ ਤੇਰਾ ਅੰਤਮ ਆਇਆ, ਪੁਰਖ ਅਬਿਨਾਸ਼ੀ ਹੱਥ ਪਕੜੇ ਵਾਗ। ਸੰਗੀ ਸਾਥੀ ਕੋਈ ਦਿਸ ਨਾ ਆਇਆ, ਚਾਰੋਂ ਕੁੰਟ ਦਹਿ ਦਿਸ਼ਾ ਆਤਮ ਤ੍ਰਿਸ਼ਨਾ ਲੱਗੀ ਆਗ। ਵੇਲੇ ਅੰਤ ਨਾ ਕੋਈ ਛੁਡਾਇਆ, ਸਾਧ ਸੰਤ ਗਏ ਮੁਖ ਛੁਪਾਇਆ, ਮਾਇਆ ਰਾਣੀ ਲਾਏ ਦਾਗ। ਧਰਮ ਰਾਏ ਗਲ ਫੰਦੀ ਪਾਇਆ, ਆਤਮ ਪਰਮਾਨੰਦ ਗਵਾਇਆ, ਜੂਠਾ ਝੂਠਾ ਚੰਦ ਚੜ੍ਹਾਇਆ, ਲੱਖ ਚੁਰਾਸੀ ਹੰਸ ਬਣਾਇਆ ਕਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ, ਆਪ ਆਪਣਾ ਖੇਲ ਰਚਾਇਆ। ਕਲਜੁਗ ਤੇਰੀ ਅੰਤਮ ਵਾਰ। ਪੁਰਖ ਅਬਿਨਾਸ਼ੀ ਪਾਏ ਸਾਰ। ਲਾੜੀ ਮੌਤ ਕਰ ਤਿਆਰ। ਸੋਲਾਂ ਕਰੇ ਤਨ ਸ਼ਿੰਗਾਰ। ਧਰਮ ਰਾਏ ਦੀ ਇਕ ਦੁਲਾਰ। ਘਰ ਘਰ ਸਾਚੇ ਸਾਚਾ ਵਰ ਮੰਗਣ ਆਈ, ਪ੍ਰਭ ਅਬਿਨਾਸ਼ੀ ਕਿਰਪਾ ਕਰ, ਲੱਖ ਚੁਰਾਸੀ ਏਕਾ ਮੰਗਾਂ ਕੰਤ ਭਤਾਰ। ਹੱਥੀਂ ਮਹਿੰਦੀ ਲਹੂ ਲਗਾਣਾ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਵਾਰੋ ਵਾਰ। ਆਪ ਕਰਾਵਾਂ ਘਰ ਘਰ ਜੰਗਾ, ਸ਼ਬਦ ਵਜਾਵਾਂ ਤੇਰਾ ਮਰਦੰਗਾ, ਚਾਰ ਕੁੰਟ ਕਰਾਵਾਂ ਖ਼ਬਰਦਾਰ। ਰਾਜੇ ਰਾਣੇ ਦਰ ਦਰ ਮੰਗਾਂ, ਲੋਕਮਾਤ ਮੂਲ ਨਾ ਸੰਗਾਂ, ਦੇਈ ਜਾਵਾਂ ਇਕ ਪਿਆਰ। ਲੱਖ ਚੁਰਾਸੀ ਅੰਤਮ ਭੰਗਾ, ਪ੍ਰਗਟੇ ਜੋਤ ਸੂਰਾ ਸਰਬੰਗਾ, ਏਕਾ ਸ਼ਬਦ ਹਰਿ ਹੱਥ ਉਠਾਏ, ਤਿੱਖੀ ਤੀਰ ਕਟਾਰ, ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਆਪੇ ਜਾਣੇ ਆਪਣੀ ਕਾਰ। ਲਾੜੀ ਮੌਤ ਆਈ ਦਵਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਦੋਹਾਂ ਜੀਆਂ ਦਾ ਇਕ ਪਿਆਰੇ। ਸਾਚੀ ਸਿੱਖਿਆ ਦਰ ਤੇ ਦੇਵੇ, ਧਰਮ ਰਾਏ ਦੀ ਧੀ ਪਿਆਰੇ। ਧੁਰ ਦਾ ਲਿਖਿਆ ਝੋਲੀ ਪਾਏ, ਮਾਰੀਂ ਜੀਵ ਜੰਤ ਗਵਾਰੇ। ਸਾਚੀ ਬੋਲੀ ਇਕ ਵਿਆਹੀਂ, ਕਲਜੁਗ ਨੇੜੇ ਅੰਤਮ ਵਾਰੇ। ਲੱਖ ਚੁਰਾਸੀ ਧਰਮ ਰਾਏ ਦੀ ਗੋਲੀ ਆਪ ਬਣਾਈ, ਅਠਾਈ ਕੁੰਡਾਂ ਆਪੇ ਭਰੇ ਬੂਹੇ ਮਾਰੇ। ਪੂਰੇ ਤੋਲ ਰਿਹਾ ਤੋਲੀ, ਕਲਜੁਗ ਤੇਰੀ ਅੰਤਮ ਹੋਲੀ ਆਪੇ ਆਪ ਖਿਲਾਰੇ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਸਾਚੇ ਸੰਤ ਉਠਾਏ, ਆਪ ਆਪਣੀ ਸਰਨ ਲਗਾਏ, ਧੁਰਦਰਗਾਹੀ ਸਚ ਦੁਲਾਰੇ। ਲਾੜੀ ਮੌਤ ਖ਼ੁਸ਼ੀ ਮਨਾਉਂਦੀ। ਪ੍ਰਭ ਅਬਿਨਾਸ਼ੀ ਅੱਠੇ ਪਹਿਰ ਧਿਆਉਂਦੀ। ਦਿਵਸ ਰੈਣ ਤੂੰਹੀ ਤੂੰ ਗਾਂਦੀ। ਰਸਨਾ ਕਿਸੇ ਨਾ ਸਕੇ ਕਹਿਣ, ਨਾ ਕੋਈ ਵੇਖੇ ਕਿਹੜੀ ਕੂਟੇ ਪਹਿਲੋਂ ਆਉਂਦੀ। ਪ੍ਰਭ ਆਪ ਵਖਾਏ ਗੁਰਮੁਖਾਂ ਤੀਜੇ ਨੈਣ, ਕੂੜ ਕੁੜਿਆਰੇ ਪਹਿਲੀ ਕੂਟੇ ਸਾਚੇ ਝੂਟੇ ਆਪ ਝੂਲਾਉਂਦੀ। ਮੇਟ ਮਿਟਾਏ ਠਗ ਚੋਰ ਯਾਰੇ, ਨਾਤਾ ਤੁੱਟਾ ਸੰਗ ਮੁਹੰਮਦ ਕੀਆ ਭੇਖ ਚਾਰ ਯਾਰੇ, ਉਮਤ ਨਬੀ ਰਸੂਲ ਦੀ, ਹੌਲੀ ਹੌਲੀ ਰਸਨ ਧਿਆਉਂਦੀ। ਹਰਿ ਕਾ ਭਾਣਾ ਨਾ ਕਬੂਲਦੀ, ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕੀ ਪਹਿਰੇ ਬਾਣਾ, ਏਕਾ ਖੇਲ ਕਰੇ ਕਰਾਏ, ਸ਼ਬਦ ਸੱਚੇ ਤਰਸੂਲ ਦੀ। ਲਾੜੀ ਮੌਤ ਤਨ ਸ਼ਿੰਗਾਰਿਆ। ਬੇਮੁਖਾਂ ਨੂੰ ਵਾਜਾਂ ਮਾਰੇ। ਧਰਮ ਰਾਏ ਦੀ ਧੀ ਕਵਾਰੀ, ਲੈਣ ਆਈ ਲੋਕਮਾਤ ਸਾਚੇ ਲਾੜੇ। ਪੜਦਾ ਆਪਣਾ ਕੱਜਣ ਆਈ, ਪੀ ਪੀ ਲਹੂ ਰੱਜਣ ਆਈ, ਆਪੇ ਵੇਖੇ ਚੰਗੇ ਮਾੜੇ। ਗੁਰਮੁਖ ਵੇਖੇ ਸੱਜਣ ਭਾਈ, ਥਾਉਂ ਥਾਈਂ ਲਏ ਜਗਾਈ, ਬੇਮੁਖਾਂ ਦਿਨ ਆਏ ਮਾੜੇ। ਜੋਤੀ ਜਾਮਾ ਸ੍ਰੀ ਭਗਵਾਨਾ, ਸ਼ਬਦੀ ਖਿਚੇ ਤੀਰ ਕਮਾਨਾ, ਰਸਨ ਕਮਾਨ ਇਕ ਉਠਾਈ, ਲੱਖ ਚੁਰਾਸੀ ਵੇਖਾਂ ਸੱਚੇ ਥਾਂ। ਲਾੜੀ ਮੌਤ ਚੜ੍ਹਿਆ ਚਾਅ। ਪਹਿਲਾਂ ਵੇਖਾਂ ਰਾਜਾ ਰਾਣਾ ਸੱਚਾ ਸ਼ਹਿਨਸ਼ਾਹ। ਕਲਜੁਗ ਮਾਇਆ ਬੇਮੁਹਾਨੀ, ਨਾ ਕੋਈ ਅੰਦਰ ਬਾਹਰ ਦਿਸੇ ਥਾਂ। ਗਊ ਗਰੀਬਾਂ ਗਲੇ ਲਗਾਨਾ, ਗੁਰਮੁਖ ਸਾਚੇ ਸੰਤ ਉਠਾਨਾ, ਆਪ ਆਪਣੀ ਉਂਗਲੀ ਲਾ। ਜੋਤੀ ਜਾਮਾ ਸ੍ਰੀ ਭਗਵਾਨਾ, ਸਾਚਾ ਹੁਕਮ ਇਕ ਸੁਣਾਨਾ, ਧੁਰਦਰਗਾਹੀ ਸਚ ਮਲਾਹ। ਹਰਿ ਸਾਚਾ ਕਾਜ ਰਚਾਇੰਦਾ। ਸ਼ਬਦ ਸਰੂਪੀ ਸਾਚਾ ਨੂਰ, ਚਾਰ ਕੁੰਟ ਉਡਾਇੰਦਾ। ਰਾਜੇ ਰਾਣਿਆਂ ਲੱਥੇ ਤਾਜ, ਸਚ ਸਿੰਘਾਸਣ ਸਾਚੀ ਸੇਜਾ, ਨਾ ਕੋਈ ਆਸਣ ਲਾਇੰਦਾ। ਦਰ ਦਰਬਾਨ ਨਾ ਮਾਰੇ ਕੋਈ ਅਵਾਜ਼, ਚੋਬਦਾਰ ਨਾ ਕੋਇ ਸੁਣਾਇੰਦਾ। ਝੂਠੇ ਦਿਸਣ ਸਾਜ ਬਾਜ, ਅੰਤਮ ਲਾਜ ਨਾ ਕੋਈ ਰਖਾਇੰਦਾ। ਚਾਰੋਂ ਕੁੰਟ ਪੈਣੀ ਭਾਜ, ਕਲ ਆਜ ਨਾ ਕੋਈ ਜਣਾਇੰਦਾ। ਕੋਈ ਨਾ ਦੇਵੇ ਕਿਸੇ ਦਾਦ, ਅੰਤਮ ਵੇਲਾ ਨਾ ਕੋਈ ਛੁਡਾਇੰਦਾ। ਖੇਲ ਕਰਾਏ ਆਦਿ ਜੁਗਾਦਿ, ਜੁਗਾ ਜੁਗੰਤਰ ਬਣਤ ਬਣਾਇੰਦਾ। ਪ੍ਰਭ ਅਬਿਨਾਸ਼ੀ ਮਾਧਵ ਮਾਧ, ਕਲਜੁਗ ਤੇਰਾ ਅੰਤਮ ਵੇਲਾ ਆਪੇ ਆਪ ਸੁਹਾਇੰਦਾ। ਇਕ ਬਜਾਏ ਸ਼ਬਦ ਨਾਦ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਬਾਹੋਂ ਪਕੜ ਉਠਾਇੰਦਾ। ਕਲਜੁਗ ਮਾਇਆ ਝੂਠਾ ਕਾਜ, ਅੰਤਮ ਅੰਤ ਨਾ ਕੋਈ ਦਿਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਮੇਲ ਮਿਲਾਇੰਦਾ। ਨਾ ਕੋਈ ਰਾਜ ਰਾਜ ਰਾਜਾਨਾ। ਨਾ ਕੋਈ ਦੀਸੇ ਸ਼ਾਹ ਸੁਲਤਾਨਾ। ਏਕਾ ਸ਼ਬਦ ਹਰਿ ਜਗਦੀਸ਼ੇ, ਚਾਰ ਕੁੰਟੀ ਤੀਰ ਕਮਾਨਾ। ਲੱਖ ਚੁਰਾਸੀ ਪੀਸਣ ਪੀਸੇ, ਪਹਿਲੀ ਕੂਟ ਇਕ ਨਿਸ਼ਾਨਾ। ਛਤਰ ਝੂਲੇ ਨਾ ਕਿਸੇ ਸੀਸੇ, ਤਖ਼ਤ ਤਾਜ ਨਾ ਕੋਈ ਵਖਾਨਾ। ਮਿਟੇ ਭੇਵ ਬੀਸ ਇੱਕੀਸੇ, ਲਿਖਿਆ ਲੇਖ ਨਾ ਕੋਈ ਮਿਟਾਨਾ। ਮੇਟ ਮਿਟਾਏ ਮੂਸੇ ਈਸੇ, ਬੂਰੇ ਕੱਕੇ ਮਿਟੇ ਨਿਸ਼ਾਨਾ। ਚਾਰੋਂ ਕੁੰਟਾਂ ਪੈਣ ਧੱਕੇ, ਵੇਖੇ ਖੇਲ ਮਦੀਨੇ ਮੱਕੇ, ਸੰਗ ਰਲਾਏ ਰੂਸਾ ਚੀਨਾ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣਾ ਖੇਲ ਰਚਾਇਆ, ਜੁਗਤੀ ਜੁਗਤ ਕਰਦਾ ਆਇਆ, ਵਖ ਕਰਾਏ ਮੁਹੰਮਦੀ ਦੀਨਾ। ਕਲਜੁਗ ਤੇਰੀ ਅੰਤਮ ਬਾਣ। ਲੱਖ ਚੁਰਾਸੀ ਆਈ ਹਾਨ। ਝੂਠਾ ਤਣਿਆ ਮਾਇਆ ਤਾਣ। ਕੋਈ ਨਾ ਸਕੇ ਮਾਤ ਪਛਾਣ। ਇਕ ਹੰਕਾਰ ਆਤਮ ਵਸੇ, ਕਾਇਆ ਕੋਟ ਭਰੀ ਦੁਕਾਨ। ਸੱਚਾ ਦਰ ਨਾ ਕੋਈ ਦਿਸੇ, ਮਾਇਆਧਾਰੀ ਬੇਈਮਾਨ। ਗਊ ਗਰੀਬ ਨਿਮਾਣੇ ਪੈਰਾਂ ਹੇਠ ਝਸੇ, ਨਾ ਕੋਈ ਦੀਸੇ ਰਾਜ ਰਾਜਾਨ। ਲਾੜੀ ਮੌਤ ਖਿੜ ਖਿੜ ਹੱਸੇ, ਪ੍ਰਗਟ ਹੋਏ ਨਿਹਕਲੰਕ ਬਲੀ ਬਲਵਾਨ। ਇਕ ਦਵਾਰਾ ਸਾਚਾ ਦਿਸੇ, ਮਾਤਲੋਕ ਦੀ ਕਰ ਪਛਾਣ। ਲੱਖ ਚੁਰਾਸੀ ਜਾਏ ਨੱਸੇ, ਫੜ ਫੜ ਮਾਰੇ ਬੇਈਮਾਨ। ਤੀਰ ਨਿਸ਼ਾਨਾ ਸ਼ਬਦ ਕਸੇ, ਪ੍ਰਗਟ ਹੋਏ ਵਾਲੀ ਦੋ ਜਹਾਨ। ਧਰਮ ਰਾਏ ਦੀ ਫਾਹੀ ਫਸੇ, ਨਾ ਕੋਈ ਸਕੇ ਅੰਤ ਛੁਡਾਨ। ਗੁਰਮੁਖਾਂ ਹਰਿ ਹਿਰਦੇ ਵਸੇ, ਸ਼ਬਦ ਦੇਵੇ ਸਚ ਬਿਬਾਣ। ਜਮ ਜੰਦਾਰ ਜਾਇਣ ਨੱਸੇ, ਦਰ ਦਵਾਰ ਖਲੋਤਾ ਇਕ ਸ੍ਰੀ ਭਗਵਾਨ। ਜੋਤੀ ਜਾਮਾ ਸ੍ਰੀ ਭਗਵਾਨਾ, ਲੱਖ ਚੁਰਾਸੀ ਬੰਨ੍ਹੇ ਗਾਨਾ, ਕਲਜੁਗ ਤੇਰੀ ਅੰਤਮ ਵਾਰ, ਲਾਹੁਣ ਆਇਆ ਮੁਕਾਣ। ਕਲਜੁਗ ਅੰਤਮ ਵੇਖ ਵਖਾਣੇ, ਸ਼ਾਹ ਸੁਲਤਾਨ ਰਾਜੇ ਰਾਣੇ, ਮਾਇਆਧਾਰੀ ਬੇਮੁਹਾਨੇ, ਏਕਾ ਭੁਲਿਆ ਹਰਿ ਗਿਰਧਾਰੀ ਨਰ ਨਿਰੰਕਾਰੀ। ਕਲਜੁਗ ਜੀਵ ਮਾਤ ਅੰਞਾਣੇ, ਜੂਠੀ ਝੂਠੀ ਜਗਤ ਸਿਕਦਾਰੀ, ਅੰਤਮ ਵੇਲੇ ਬਣਨ ਭਿਖਾਰੀ। ਪ੍ਰਭ ਅਬਿਨਾਸ਼ੀ ਖੇਲ ਮਹਾਨੇ, ਆਪੇ ਜਾਣੇ ਆਪਣੀ ਕਾਰੀ। ਵੇਖ ਵਖਾਣੇ ਵਾਰੋ ਵਾਰੀ। ਭੁੱਲੇ ਰੁੱਲੇ ਸੁਘੜ ਸਿਆਣੇ, ਗਿਆਨੀ ਧਿਆਨੀ ਵਡ ਵਿਦਵਾਨੀ। ਪੰਡਤ ਪਾਂਧੇ ਸ਼ੇਖ਼ ਮੁਲਾਣੇ ਅੰਧੇ ਕਾਣੇ, ਨਾ ਕੋਈ ਦਿਸੇ ਬ੍ਰਹਮ ਗਿਆਨੀ। ਨਾ ਕੋਈ ਦੇਵੇ ਚਰਨ ਧਿਆਨੇ, ਪ੍ਰਭ ਅਬਿਨਾਸ਼ੀ ਨਾ ਪਛਾਣੇ, ਨਾ ਕੋਈ ਦਿਸੇ ਸਚ ਨਿਸ਼ਾਨੀ। ਕਲਜੁਗ ਅੰਤਮ ਆਈ ਹਾਨੀ। ਸ਼ਬਦ ਵਜੇ ਤੀਰ ਕਾਨੀ। ਕਿਸੇ ਹੱਥ ਨਾ ਆਏ ਰਾਜੇ ਰਾਣੀ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣੀ ਖੇਲ ਰਚਾਨਾ, ਕਲਜੁਗ ਮਿਟੇ ਅੰਧੇਰੀ ਰੈਣ ਸੁਘੜ ਸਿਆਣੀ। ਕਲਜੁਗ ਮਿਟੇ ਅੰਧੇਰੀ ਰੈਣ, ਜਗਤ ਅੰਧੇਰਿਆ। ਨਾ ਕੋਈ ਭਾਈ ਨਾ ਕੋਈ ਭੈਣ, ਨਾਤਾ ਤੁੱਟਾ ਤੇਰਾ ਮੇਰਿਆ। ਨਾ ਕੋਈ ਸੱਜਣ ਸੈਣ, ਮਾਇਆ ਜਾਲ ਸਭ ਨੂੰ ਘੇਰਿਆ। ਅੱਠੇ ਪਹਿਰ ਖਾਏ ਡੈਣ, ਭਰਮਾਂ ਢਾਹਿਆ ਢੇਰਿਆ। ਲੱਖ ਚੁਰਾਸੀ ਵਹਿੰਦੀ ਜਾਏ ਡੂੰਘੇ ਵਹਿਣ, ਕਲਜੁਗ ਅੰਤਮ ਆਇਆ ਵੇਲਿਆ। ਪੁਰਖ ਅਬਿਨਾਸ਼ੀ ਨਾ ਕੋਈ ਵੇਖੇ ਤੀਜੇ ਨੈਣ, ਸਚ ਘਰ ਵਸੇਰਾ ਰਖਾ ਰਿਹਾ। ਰਸਨਾ ਕਿਸੇ ਨਾ ਸਕੇ ਕਹਿਣ, ਨਾਦ ਧੁਨ ਸ਼ਬਦ ਰਾਗ ਜਗਤ ਤਿਆਗ ਏਕਾ ਏਕ ਸੁਣਾ ਰਿਹਾ। ਆਪ ਚੁਕਾਏ ਲਹਿਣ ਦੇਣ, ਗੁਰਮੁਖ ਸਾਚੇ ਗੁਰ ਸੰਗਤ ਮੇਲ ਮਿਲਾ ਰਿਹਾ। ਚਾਰ ਵਰਨਾਂ ਏਕਾ ਨਾਤਾ ਪੁਰਖ ਬਿਧਾਤਾ ਇਕ ਬੰਧਾ ਰਿਹਾ। ਧੁਰਦਰਗਾਹੀ ਦੇਵੇ ਸਚ ਸੁਗਾਤਾ, ਆਪੇ ਪਿਤਾ ਆਪੇ ਮਾਤਾ, ਸਾਚੀ ਦਾਤ ਝੋਲੀ ਪਾ ਰਿਹਾ। ਆਪ ਮਿਟਾਏ ਅੰਧੇਰੀ ਰਾਤਾ, ਚਰਨ ਬੰਧਾਏ ਸਾਚਾ ਨਾਤਾ, ਕਲਜੁਗ ਕਲੰਕੀ ਨਾਰ ਵਡ ਕਮਜ਼ਾਤਾ, ਸ਼ਬਦ ਗਿਆਨ ਦੇ ਸਮਝਾ ਰਿਹਾ। ਨਾ ਕੋਈ ਵੇਖੇ ਜ਼ਾਤਾਂ ਪਾਤਾਂ, ਊਚਾਂ ਨੀਚਾਂ ਰਾਓ ਰੰਕਾਂ ਸ਼ਾਹ ਸੁਲਤਾਨਾਂ ਵਾਲੀ ਦੋ ਜਹਾਨਾਂ ਆਪੇ ਆਪ ਅਖਵਾ ਰਿਹਾ। ਵਾਲੀ ਦੋ ਜਹਾਨ, ਸੱਚਾ ਸਿਕਦਾਰਿਆ। ਸ਼ਬਦ ਰਖਾਏ ਇਕ ਬਿਬਾਣ, ਧਰਮ ਉਡਾਨ ਇਕ ਲਗਾ ਰਿਹਾ। ਪੁਰੀਆਂ ਲੋਆਂ ਕਰ ਪਛਾਣ, ਲੋਕਮਾਤ ਧਿਆਨ ਰਖਾ ਰਿਹਾ। ਪਹਿਲੀ ਮਾਰੇ ਸਾਚੀ ਝਾਤ, ਬ੍ਰਹਮਾ ਬ੍ਰਹਮਲੋਕ ਆਪ ਉਠਾ ਰਿਹਾ। ਗੁਰਮੁਖ ਸਾਚੇ ਦੇਵੇ ਸਾਚੀ ਦਾਤ, ਸਾਚੇ ਧਾਮ ਸੁਹਾ ਰਿਹਾ। ਆਪੇ ਵਸੇ ਇਕ ਇਕਾਂਤ, ਸਾਚੀ ਬਣਤ ਬਣਾ ਰਿਹਾ। ਸ਼ਿਵ ਸ਼ੰਕਰ ਅੰਕਰ ਦਵਾਰ ਬੰਕਰ, ਜੋਤੀ ਜਾਮਾ ਸੁਹਾ ਰਿਹਾ। ਆਪੇ ਵਸੇ ਇਕ ਇਕਾਂਤ, ਜੋਤੀ ਜੋਤ ਸਰੂਪ ਹਰਿ, ਅੰਤਮ ਜੋਤੀ ਮੇਲ ਕਰ, ਆਪ ਆਪਣੇ ਵਿਚ ਸਮਾ ਰਿਹਾ। ਸਾਚੀ ਖੇਲ ਹਰਿ ਨਿਰੰਕਾਰਾ। ਸਾਚੀ ਪੁਰੀਆਂ ਬੰਨ੍ਹੇ ਧਾਰਾ। ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਰਾਹ ਵਿਚ ਕਰੇ ਨਿਮਸਕਾਰਾ। ਸਿਰ ਤੋਂ ਅੰਤਮ ਅੰਤਕਾਲ ਕਲ ਲੱਥਾ ਭਾਰਾ। ਜੋਤੀ ਜਾਮਾ ਸ੍ਰੀ ਭਗਵਾਨਾ, ਅੰਤਮ ਅੰਤ ਪਛਾਣੇ ਵੇਖ ਵਖਾਣੇ ਸਚ ਦਵਾਰਾ। ਸਚ ਦਵਾਰ ਆਪ ਵਿਚਾਰਿਆ। ਪ੍ਰਭ ਅਬਿਨਾਸ਼ੀ ਸਰਬ ਵੇਖੇ, ਭੇਵ ਕੋਈ ਨਾ ਪਾਏ ਸਾਰਿਆ। ਲੋਕਮਾਤ ਲੱਖ ਚੁਰਾਸੀ ਕਰਮ ਕੁਕਰਮੀ ਨਾ ਮੇਖ ਮਾਰੇ ਸ਼ਬਦ ਉਡਾਰਿਆ। ਕਲਜੁਗ ਤੇਰੀ ਬੰਨ੍ਹਣ ਆਇਆ ਰੇਖ, ਜੋਤੀ ਜਾਮਾ ਭੇਖ ਵਟਾ ਰਿਹਾ। ਮੇਟ ਮਿਟਾਏ ਔਲੀਏ ਪੀਰ ਸ਼ੇਖ਼, ਸਾਚੀ ਖੇਲ ਰਚਾ ਰਿਹਾ। ਗੁਰਮੁਖ ਸਾਚੇ ਨੇਤਰ ਨੈਣ ਲੋਚਨ ਲੈਣਾ ਪੇਖ, ਸਾਚਾ ਰੰਗ ਹਰਿ ਕਰਤਾਰਿਆ। ਲੱਖ ਚੁਰਾਸੀ ਵੇਖਾਂ ਵੇਖ, ਪੁਰੀ ਘਨਕ ਹਰਿ ਜਾਮਾ ਧਾਰਿਆ। ਆਪ ਭੁਲਾਏ ਭਰਮ ਭੁਲੇਖ, ਮਾਇਆ ਪੜਦਾ ਪਾ ਰਿਹਾ। ਮੇਟ ਮਿਟਾਏ ਬਿਧਨਾ ਲਿਖੀ ਰੇਖ, ਸ਼ਬਦ ਤੀਰ ਇਕ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਸਾਚਾ ਡੰਕਾ, ਏਕਾ ਸ਼ਬਦ ਵਜਾ ਰਿਹਾ। ਸਾਚਾ ਸ਼ਬਦ ਡੰਕ ਵਜਾਏ। ਆਤਮ ਸ਼ੰਕ ਦੂਰ ਕਰਾਏ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣਾ ਨਾਮ ਰਖਾਏ। ਏਕਾ ਰੰਗ ਇਕ ਓਅੰਕਾਰਾ। ਨਾ ਕੋਈ ਦਿਸੇ ਦੂਜੀ ਧਾਰਾ। ਸਤਿਜੁਗ ਤੇਰਾ ਭੇਖ ਨਿਆਰਾ। ਸੋਹੰ ਸ਼ਬਦ ਅਪਰ ਅਪਾਰਾ। ਆਪ ਚਲਾਏ ਨਰ ਨਿਰੰਕਾਰਾ। ਜੁਗਾ ਜੁਗੰਤਰ ਬਣਾਏ ਬਣਤਰ, ਸਾਚੀ ਦੇਵੇ ਵਸਤ ਅਪਾਰਾ। ਆਪ ਉਠਾਏ ਸਾਚੇ ਸੰਤ, ਮੇਲ ਮਿਲਾਏ ਕੰਤ ਨਾਰ ਸੁਹਾਗਣ ਨਾਰਾ। ਮਾਇਆ ਭੁੱਲੇ ਜੀਵ ਜੰਤ, ਕਲਜੁਗ ਤੇਰਾ ਅੰਤਮ ਅੰਤ, ਨਾ ਕੋਈ ਦੇਵੇ ਸਚ ਦਵਾਰਾ। ਜਗਤ ਵਿਛੋੜਾ ਸਾਚੇ ਕੰਤ, ਦਿਸ ਨਾ ਆਏ ਪਾਰ ਕਿਨਾਰਾ। ਏਕਾ ਜੋਤੀ ਆਦਿਨ ਅੰਤ, ਭੇਖ ਅਭੇਖ ਰੂਪ ਨਿਆਰਾ। ਨਰ ਹਰਿ ਹਰਿ ਨਰ ਪੂਰਨ ਭਗਵੰਤ, ਕਲਜੁਗ ਖੇਲ ਅਪਰ ਅਪਾਰਾ। ਮਹਿੰਮਾ ਜਗਤ ਅਗਣਤ, ਨਾ ਕੋਈ ਲਿਖੇ ਲੇਖ ਲਿਖਾਰਾ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣੇ ਰੰਗ ਸਮਾਨਾ, ਕਰੇ ਕਰਾਏ ਆਪਣੀ ਕਾਰਾ। ਕਰੇ ਕਰਾਏ ਕਾਰ ਕਰਮ ਕਮਾਇੰਦਾ। ਸਤਿਜੁਗ ਬੰਨ੍ਹੇ ਸਾਚੀ ਧਾਰ, ਪ੍ਰਭ ਆਪਣੇ ਹੱਥ ਰਖਾਇੰਦਾ। ਮੰਗਣ ਆਉਣਾ ਚਲ ਦਵਾਰ, ਆਤਮ ਝੋਲੀ ਹਰਿ ਭਰਾਇੰਦਾ। ਲੋਕਮਾਤ ਹੋਣਾ ਖ਼ਬਰਦਾਰ, ਅੰਤਮ ਵੇਲੇ ਨਾ ਕੋਈ ਛੁਡਾਇੰਦਾ। ਧਰਮ ਰਾਏ ਘਰ ਪੈਣੀ ਮਾਰ, ਦਰ ਦਰਬਾਨ ਨਾ ਕੋਈ ਮੁਖ ਉਠਾਇੰਦਾ। ਇਕ ਸਹਾਈ ਸ੍ਰੀ ਭਗਵਾਨ, ਏਥੇ ਓਥੇ ਦੋ ਜਹਾਨ ਸਚ ਪ੍ਰੀਤ ਕਮਾਇੰਦਾ। ਅੰਤਮ ਝੁੱਲੇ ਇਕ ਨਿਸ਼ਾਨ, ਚਾਰ ਵਰਨਾਂ ਇਕ ਗਿਆਨ, ਪ੍ਰਗਟ ਹੋਏ ਨਿਹਕਲੰਕ ਬਲੀ ਬਲਵਾਨ, ਸ਼ਬਦ ਖੰਡਾ ਧਰਮ ਝੰਡਾ, ਆਪਣਾ ਆਪ ਝੁਲਾਇੰਦਾ। ਆਪ ਆਪਣੀ ਪਾਏ ਵੰਡਾ, ਸਤਾਂ ਦੀਪਾਂ ਕਰੇ ਖੰਡਾ, ਨੌਂ ਖੰਡ ਪ੍ਰਿਥਮੀ ਭਾਣੇ ਵਿਚ ਰਖਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਲਿਖਿਆ ਲੇਖ ਗੁਣ ਨਿਧਾਨਾ, ਨਾ ਕੋਈ ਮੇਟੇ ਮੇਟ ਮਿਟਾਨਾ, ਰਾਜ ਰਾਜਾਨਾ ਸ੍ਰੀ ਭਗਵਾਨਾ ਆਪੇ ਆਪ ਸਮਝਾਇੰਦਾ। ਹਰਿ ਸਰਨ ਸਰਨਾਈ ਭਰਮ ਭਉ ਭਾਗਿਆ। ਮਿਲੇ ਨਾਮ ਜਗਤ ਵਡਿਆਈ, ਗੁਰਮੁਖ ਸੋਇਆ ਜਾਗਿਆ। ਆਤਮ ਘਰ ਵਜੇ ਵਧਾਈ, ਪੂਰਨ ਹੋਏ ਵਡ ਵਡਭਾਗਿਆ। ਦਿਵਸ ਰੈਣ ਖ਼ੁਸ਼ੀ ਮਨਾਈ, ਹੰਸ ਬਣੇ ਬਣਾਏ ਕਾਗਿਆ। ਸਾਚੀ ਸਿੱਖਿਆ ਗੁਰ ਮਤ ਪਾਈ, ਆਤਮ ਧੋਇਆ ਦਾਗਿਆ। ਸਰ ਸਰੋਵਰ ਤੀਰਥ ਨੁਹਾਈ, ਜੋਤੀ ਜੋਤ ਸਰੂਪ ਹਰਿ, ਸਾਚਾ ਮਿਲਿਆ ਮੇਲ ਕੰਤ ਸੁਹਾਗਿਆ। ਗੁਰਮੁਖ ਗੁਰਮੁਖ ਗੁਣ ਗੁਣ ਗੁਣ ਵਿਚਾਰੀ। ਸ਼ਬਦ ਪੁਕਾਰੀ ਰਿਹਾ ਸੁਣ, ਪਵਣ ਜੋਤੀ ਹਰਿ ਨਿਰੰਕਾਰੀ। ਲੱਖ ਚੁਰਾਸੀ ਛਾਣ ਪੁਣ, ਮੇਲ ਮਿਲਾਏ ਵਡ ਸੰਸਾਰੀ। ਕਵਣ ਜਾਣੇ ਜਨ ਤੇਰੇ ਗੁਣ, ਕਿਰਪਾ ਕਰੇ ਹਰਿ ਗਿਰਧਾਰੀ। ਆਤਮ ਧੁਨੀ ਸ਼ਬਦੀ ਧੁਨ, ਰਾਗਨ ਰਾਗ ਰਾਮ ਮੁਰਾਰੀ। ਸੰਤ ਸੁਹੇਲਾ ਸਾਚਾ ਚੁਣ, ਆਤਮ ਦੇਵੇ ਸ਼ਬਦ ਉਡਾਰੀ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਹਾਏ ਬੰਕ ਦਵਾਰੀ। ਬੰਕ ਦਵਾਰਾ ਮਾਝ ਮਝਾਰ। ਸ਼ਬਦ ਤਾਜ ਵਡ ਸੰਸਾਰ। ਦੋ ਜਹਾਨਾਂ ਰੱਖੇ ਲਾਜ, ਜੋਤੀ ਜੋਤ ਕਰ ਅਕਾਰ। ਆਪ ਸਵਾਰੇ ਆਪਣਾ ਕਾਜ, ਭੇਖੀ ਭੇਖਾ ਰੂਪ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਹਾਇਆ ਬੰਕ ਦਵਾਰ। ਬੰਕ ਦਵਾਰ ਹਰਿ ਭਗਵਾਨਿਆ। ਹਰਿਜਨ ਸਾਚੀ ਪਾਏ ਸਾਰ, ਦੇਵੇ ਨਾਮ ਨਿਸ਼ਾਨਿਆ। ਆਪੇ ਤੋੜੇ ਜਗਤ ਜੰਜਾਲਾ, ਕਲਜੁਗ ਫੰਦਨ ਫੰਦ ਕਟਾਨਿਆ। ਫਲ ਲਗਾਏ ਸਾਚਾ ਡਾਲਾ, ਅੰਮ੍ਰਿਤ ਰਸ ਇਕ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਧਾਰੇ ਕਿਰਪਾ ਧਾਰੇ ਗੁਣਵੰਤੀ ਗੁਣ ਨਿਧਾਨਿਆ। ਗੁਣ ਨਿਧਾਨਾ ਹਰਿ ਮਿਹਰਵਾਨਾ। ਗੁਰਮੁਖ ਸਾਚਾ ਚਤੁਰ ਸੁਜਾਨਾ। ਚਰਨ ਪ੍ਰੀਤੀ ਇਕ ਧਿਆਨਾ। ਸ਼ਬਦ ਸਰੂਪੀ ਮਿਲੇ ਮਾਣਾ। ਆਪ ਆਪਣੀ ਕਰੇ ਪਛਾਣਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਬਖ਼ਸ਼ੇ ਸੋਹੰ ਸ਼ਬਦ ਆਤਮ ਬ੍ਰਹਮ ਗਿਆਨਾ। ਆਤਮ ਬ੍ਰਹਮ ਗਿਆਨ ਜਗਤ ਸੁਖਦਾਇਆ। ਮਿਲਿਆ ਮੇਲ ਹਰਿ ਭਗਵਾਨ, ਪੁਰਖ ਅਬਿਨਾਸ਼ੀ ਘਰ ਮੇਂ ਪਾਇਆ। ਸਾਚੀ ਬਿਧਾ ਆਪ ਬੰਧਾਨ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਦੁਲਾਰੇ, ਖ਼ੁਸ਼ੀ ਬੰਦ ਬੰਦ ਕਰਾਇਆ। ਹਰਿ ਪੂਜਿਆ ਇਕ ਭਗਵਾਨਿਆ। ਆਤਮ ਸ਼ਬਦ ਕਾਰਜ ਦੂਜਾ, ਤੀਜਾ ਨੇਤਰ ਵੇਖ ਨੈਣ ਮੁੰਧਾਨਿਆ। ਚੌਥੇ ਭੇਵ ਖੋਲ੍ਹੇ ਗੂਝਾ, ਰਾਗ ਇਕ ਸੁਣਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਤ ਦੇਵੇ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਹਰਿ ਸ਼ਬਦ ਤੇਜ ਕਟਾਰ। ਹਰਿ ਸ਼ਬਦ ਲੋਕਮਾਤ ਵਿਚਾਰ। ਹਰਿ ਸ਼ਬਦ ਸਾਚੀ ਕਲ ਸਾਚੀ ਧਾਰ। ਹਰਿ ਸ਼ਬਦ ਜੋਤੀ ਜੋਤ ਸਰੂਪ ਹਰਿ, ਕਰੇ ਕਰਾਏ ਆਪਣੀ ਕਾਰ। ਹਰਿ ਸ਼ਬਦ ਜੁਗਤ ਗੁਰਦੇਵ। ਹਰਿ ਸ਼ਬਦ ਦਇਆ ਕਮਾਏ, ਪ੍ਰਭ ਅਬਿਨਾਸ਼ੀ ਲੇਖੇ ਲਾਏ ਰਸਨਾ ਗਾਏ ਜੇਵ। ਮਾਨਸ ਦੇਹੀ ਜਨਮ ਦਵਾਏ, ਪੁਰਖ ਅਬਿਨਾਸ਼ੀ ਵਡ ਦੇਵੀ ਦੇਵ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਰਾਏ ਏਕਾ ਏਕ ਜਗਤ ਨੇਹਕੇਵ। ਇਕ ਇਕੱਲਾ ਹਰਿ ਨਿਰੰਕਾਰਾ। ਸ਼ਬਦ ਮਹੱਲਾ ਸਚ ਦਵਾਰਾ। ਸਾਚਾ ਭਲਾ ਵਿਚ ਸੰਸਾਰਾ। ਜਲਾਂ ਥਲਾਂ ਪਾਵੇ ਸਾਰਾ। ਡੂੰਘੀ ਡਲਾ ਬੰਨ੍ਹੇ ਧਾਰਾ। ਆਪ ਵਸੇ ਨਿਹਚਲ ਧਾਮ ਅਟੱਲਾ, ਕਿਸੇ ਨਾ ਦਿਸੇ ਕੋਈ ਕਿਨਾਰਾ। ਜਗਤ ਭੁਲਾਏ ਕਰ ਕਰ ਵਲ ਛਲਾ, ਜੋਤੀ ਜਾਮਾ ਖੇਲ ਅਪਾਰਾ। ਅੰਤਮ ਕਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਏਕਾ ਆਪਣਾ ਰੰਗ ਮਹੱਲਾ, ਪੂਰਬ ਕਰਮ ਹਰਿ ਪਛਾਨਾ, ਲਿਖਿਆ ਲੇਖ ਪੂਰਨ ਕਰਾਨਾ। ਜੋਤੀ ਜਾਮਾ ਧਾਰ ਭੇਖ, ਸ਼ਬਦ ਉਡਾਰ ਇਕ ਲਗਾਏ, ਮਸਤਕ ਲਿਖੇ ਸਾਚੀ ਰੇਖ, ਲੱਖ ਚੁਰਾਸੀ ਪਾਵੇ ਸਾਰਾ। ਵਿਚ ਸੰਸਾਰ ਭੇਖ ਵਟਾਏ, ਜੋਤੀ ਜੋਤ ਸਰੂਪ ਹਰਿ, ਭਰਮ ਭੁਲੇਖੇ ਜਗਤ ਭੁਲਾਏ। ਭੁੱਲੇ ਜੰਤ ਜੀਵ ਗਵਾਰ। ਸਾਧ ਸੰਤ ਨਾ ਪਾਇਣ ਸਾਰ। ਮਾਇਆ ਪਾਏ ਹਰਿ ਬੇਅੰਤ, ਹੋਵਣ ਸਰਬ ਖਵਾਰ। ਨਾਤਾ ਤੁਟੇ ਸਾਚੇ ਕੰਤ, ਦਰ ਦਰ ਘਰ ਘਰ ਫਿਰਨ ਭਿਖਾਰ। ਹਰਿਜਨ ਬਣਾਏ ਪ੍ਰਭ ਸਾਚੀ ਬਣਤ, ਏਕਾ ਮੰਗੇ ਦਰਸ ਨਿਰੰਕਾਰ। ਮਹਿੰਮਾ ਜਗਤ ਅਗਣਤ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪਾਏ ਸਾਰ। ਪੂਰਨ ਪਤਵੰਤ, ਮੇਟ ਮਿਟਾਏ ਮਦਿਰਾ ਮਾਸੀ, ਸ਼ਬਦ ਫੜ ਹੱਥ ਕਟਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਜਨ ਭਗਤਾਂ ਮੇਲ, ਸਤਾਰਾਂ ਹਾੜੀ ਦਿਵਸ ਵਿਚਾਰ। ਸ਼ਬਦ ਸੁਨੇਹੜਾ ਰਿਹਾ ਘਲ। ਨਾ ਕੋਈ ਕਰਨਾ ਵਲ ਛਲ। ਏਕਾ ਧਾਮ ਏਕਾ ਰਾਮ, ਵਸੇ ਨਿਹਚਲ ਧਾਮ ਅਟੱਲ। ਪੂਰ ਕਰਾਏ ਆਪਣਾ ਕਾਮ, ਸਚ ਦਵਾਰਾ ਲੈਣਾ ਮਲ। ਕਾਇਆ ਮਾਟੀ ਝੂਠਾ ਚਾਮ, ਝੂਠੀ ਦੇਹੀ ਝੂਠੀ ਖੱਲ। ਏਕਾ ਪੀਣਾ ਸੋਹੰ ਸੱਚਾ ਜਾਮ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ ਘੜੀ ਘੜੀ ਪਲ ਪਲ।

Leave a Reply

This site uses Akismet to reduce spam. Learn how your comment data is processed.