੧੯ ਹਾੜ ੨੦੧੧ ਬਿਕ੍ਰਮੀ ਡੇਰਾ ਜੈਮਲ ਸਿੰਘ ਗੁਰਚਰਨ ਸਿੰਘ ਸਤਿਸੰਗ ਘਰ ਬਿਆਸ
ਸੁਣਿਆ ਸਚ ਦਰਬਾਰ, ਮਨ ਬੈਰਾਗਿਆ। ਏਕਾ ਵੇਖੇ ਸੱਚਾ ਘਰ ਬਾਹਰ, ਗੁਰ ਪੂਰਾ ਜਿਥੇ ਜਾਗਿਆ। ਵੇਖ ਵਖਾਣੇ ਸਰਬ ਸੰਸਾਰ, ਕੋਇ ਨਾ ਧੋਵੇ ਕਾਇਆ ਦਾfਗ਼ਆ। ਏਕਾ ਗੁਰ ਪੂਰਾ ਕਰਮ ਰਿਹਾ ਵਿਚਾਰ, ਜਨ ਆਏ ਚਰਨੀ ਲਾਗਿਆ। ਆਤਮ ਦੇਵੇ ਸ਼ਬਦ ਉਡਾਰ, ਮੋਹਿ ਹੋਏ ਵਡ ਵਡ ਭਾਗਿਆ। ਹਉਮੇ ਮਮਤਾ ਦੇਵੇ ਮਾਰ, ਸ਼ਬਦ ਸੁਣਾਵੇ ਸਾਚਾ ਰਾਗਿਆ। ਪੰਜਾਂ ਚੋਰਾਂ ਕੱਢੇ ਬਾਹਰ, ਆਪਣੇ ਹੱਥ ਪਕੜੇ ਕਾਇਆ ਵਾਗਿਆ। ਹਰਿ ਹੋਏ ਨਾ ਕਦੇ ਖੁਆਰ, ਦਰ ਸਾਚੇ ਆਇਆ ਭਾਗਿਆ। ਮਿਲੇ ਨਾਮ ਏਕਾ ਅਪਰ ਅਪਾਰ, ਹੋਏ ਨਾਰ ਕੰਤ ਸੁਹਾਗਿਆ। ਕਾਇਆ ਹੋਏ ਠੰਡੀ ਠਾਰ, ਨਾ ਡੱਸੇ ਕਲਜੁਗ ਮਾਇਆ ਨਾਗਿਆ। ਅੰਮ੍ਰਿਤ ਦੇਵੇ ਸਾਚੀ ਧਾਰ, ਜਗਤ ਬਿ੍ਰਹੋਂ ਵਿਛੋੜਾ ਜਾਏ ਭਾਗਿਆ। ਦੋਏ ਜੋੜ ਸੱਚੀ ਨਿਮਸਕਾਰ ਤੇਰੇ ਸਚ ਦਰਬਾਰ, ਪਹਿਲੀ ਵਾਰ ਹਰਿ ਨਿਰੰਕਾਰ ਇਕ ਸੁਣਾਏ ਅਨਹਦ ਧੁਨ ਸਾਚਾ ਰਾਗਿਆ। ਆਏ ਦਰ ਦਰਬਾਰ ਸਚ ਹਜ਼ੂਰ ਹੈ। ਗੁਰ ਆਸਾ ਮਨਸਾ ਪੂਰ, ਭਰਮ ਭੁਲੇਖਾ ਕਰਨਾ ਦੂਰ ਹੈ। ਆਪਣੀ ਕਿਰਪਾ ਦੇਣੀ ਕਰ, ਏਕਾ ਦੇਵੇ ਸਾਚਾ ਨੂਰ ਸਰਬ ਕਲਾ ਭਰਪੂਰ ਹੈ। ਲੋਕਮਾਤ ਵਡ ਦਾਤਾ, ਗੁਰ ਪੂਰਾ ਸਦਾ ਰਹੇ ਹਾਜ਼ਰ ਹਜ਼ੂਰ ਹੈ। ਗੁਰ ਪੂਰਾ ਹੋਏ ਮਿਹਰਵਾਨ, ਦਰ ਮੰਗਣ ਆਏ ਦੂਰਨ ਦੂਰ ਹੈ। ਗੁਰ ਪੂਰੇ ਤੇਰੀ ਨਾਮ ਵਧਾਈ। ਦੁਰਮਤ ਮੈਲ ਕਾਇਆ ਜਾਏ, ਮਸਤਕ ਜੋਤੀ ਸਾਚਾ ਮੇਲ ਮਿਲਾਈ। ਅਚਰਜ਼ ਖੇਲ ਸਾਚੇ ਧਾਮ, ਨਾਦ ਧੁਨ ਰਾਗ ਸੁਣਾਈ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਗੁਰਮੁਖ ਸਾਚੇ ਸੰਤ ਜਨਾਂ ਰਿਹਾ ਮਾਤ ਜਗਾਈ। ਗੁਰ ਪੂਰਾ ਮਿਹਰਵਾਨ। ਏਕਾ ਦੇਵੇ ਆਤਮ ਸੁਖ ਬ੍ਰਹਮ ਗਿਆਨ। ਕਾਇਆ ਮੈਲ ਧੋਏ, ਏਕਾ ਬਖ਼ਸ਼ੇ ਚਰਨ ਧਿਆਨ। ਸਾਚਾ ਦਰ ਨਾ ਕੋਈ ਸੁਝੇ, ਏਕਾ ਮੰਗੇ ਨਿਰ ਨਿਰਬਾਨ। ਅੱਠੇ ਪਹਿਰ ਹੋਏ ਨਿਗਹਬਾਨ। ਨਿਗਹਬਾਨ ਹਰਿ ਤੇਰੇ ਦਰ ਦਰਬਾਰੇ। ਮੰਗਣ ਆਏ ਬਣ ਭਿਖਾਰੇ। ਸਚ ਵਸਤ ਹਰਿ ਝੋਲੀ ਪਾਏ, ਦੂਈ ਦਵੈਤੀ ਪੜਦੇ ਲਾਹੇ, ਰੰਗਣ ਚੜ੍ਹਾਏ ਨਾਮ ਅਪਾਰੇ। ਸਾਚੀ ਭਿੱਛਿਆ ਘਰ ਸਾਚਾ ਪਾਏ, ਕਾਇਆ ਦੁੱਖੜੇ ਉਤਰੇ ਭਾਰੇ। ਜੋਤੀ ਜੋਤ ਸਰੂਪ ਹਰਿ, ਸਤਿਗੁਰ ਸਾਚੇ ਦੇਹ ਭਾਂਡੇ ਕਾਚੇ, ਗੁਰ ਪੂਰਾ ਸਦਾ ਪੈਜ ਸਵਾਰੇ। ਏਕਾ ਨਾਮ ਦਰ ਮੰਗਣਾ। ਕਾਇਆ ਚੋਲਾ ਅੰਤਮ ਅੰਤ, ਦਰ ਘਰ ਸਾਚੇ ਰੰਗਣਾ। ਏਕਾ ਮੰਗਣੀ ਸਾਚੀ ਮੰਗ, ਘਰ ਸਾਚੇ ਮੂਲ ਨਾ ਸੰਗਣਾ। ਸ਼ਬਦ ਘੋੜੇ ਕਸੇ ਤੰਗਨਾ। ਮਾਨਸ ਜਨਮ ਨਾ ਹੋਏ ਭੰਗਣਾ। ਇਹ ਤੋੜੇ ਕਾਇਆ ਕਾਚੀ ਵੰਗਣਾ, ਹੋਏ ਸਹਾਈ ਸਦਾ ਅੰਗ ਸੰਗਣਾ। ਪੁਰਖ ਅਬਿਨਾਸ਼ੀ ਸਾਚਾ ਮੇਲ ਮਿਲਾਈਂ, ਰੱਖੀਂ ਹੱਥ ਸਿਰ ਮੇਰੇ ਉਤੇ ਕਦੇ ਨਾ ਹੋਏ ਨੰਗਨਾ। ਨੰਗਾ ਹੋਏ ਨਾ ਮੇਰਾ ਸਿਰ ਮੇਲ ਮਿਲਾਵੀਂ ਸਾਚੇ ਹਰਿ, ਸਾਚੇ ਘਰ ਆਪ ਵਸਾਵੀਂ ਦਇਆ ਕਮਾਈਂ, ਚਰਨ ਲਗਾਈਂ। ਸਦਾ ਸਿਰ ਰਹੇ ਹੱਥ, ਆਤਮ ਜੋਤੀ ਆਪ ਜਗਾਈਂ। ਅੰਧ ਅੰਧੇਰ ਦਈਂ ਮਿਟਾਈਂ। ਨਿਰਾਹਾਰ ਹਾਰਨਿਰ ਅੰਤਮ ਕਲਜੁਗ ਦਇਆ ਕਮਾਈਂ। ਫੜ ਕੇ ਬਾਹੋਂ ਰਾਹੇ ਪਾਈਂ। ਪ੍ਰਗਟ ਹੋ ਦਰਸ ਦਿਖਾਈਂ। ਹਉਮੇ ਮਮਤਾ ਮੈਲ ਗਵਾਈਂ। ਨਿਹਕਲੰਕ ਨਰਾਇਣ, ਨਰ ਕਰੇ ਇਕ ਰੁਸ਼ਨਾਈ। ਏਕ ਨਾਮ ਫ਼ਕੀਰੀ ਦਾਨ। ਮੰਗਣ ਆਇਆ ਦਰ ਦਰਬਾਨ। ਗੁਰ ਪੂਰਾ ਹੋਏ ਮਿਹਰਵਾਨ। ਆਤਮ ਮਾਰੇ ਸ਼ਬਦ ਬਾਣ। ਪੰਜਾਂ ਤੱਤਾਂ ਚੋਰਾਂ ਪੰਜਾਂ ਜੂਠੇ ਝੂਠੇ ਬੇਈਮਾਨ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਅੰਮ੍ਰਿਤ ਫਲ ਖਵਾਏ, ਗੁਰ ਪੂਰਾ ਸਦਾ ਰਖਵਾਲ ਹੈ। ਆਪੇ ਦੇ ਸਮਝਾਵੇ ਮਤਾਂ, ਆਤਮ ਸਰ ਸਰੋਵਰ ਸਦਾ ਇਸ਼ਨਾਨ ਕਰਾਨ ਹੈ। ਕਿਸੇ ਨਾੜੀ ਦਿਸੇ ਨਾ ਝੂਠੀ ਰੱਤਾ, ਆਪੇ ਜਾਣੇ ਮਿਤ ਗਤ, ਗਤ ਮਿਤ ਸਦ ਮਿਹਰਵਾਨ ਹੈ। ਕਲਜੁਗ ਲੋਕਮਾਤ ਲੱਗੇ ਤੱਤਾ, ਕਿਰਪਾ ਕਰੇ ਸ੍ਰੀ ਭਗਵਾਨ ਹੈ। ਜੋਤੀ ਜੋਤ ਸਰੂਪ ਹਰਿ, ਸਤਿਗੁਰ ਸਾਚੇ ਸਾਚਾ ਦੇਣਾ ਏਕਾ ਸੱਚਾ ਨਾਮ ਦਾਨ ਹੈ। ਨਾਮ ਦਾਨ ਦੇਵੇ ਭਗਵਾਨਾ। ਕਿਰਪਾ ਕਰੇ ਵਾਲੀ ਦੋ ਜਹਾਨਾ। ਜੋ ਜਨ ਆਏ ਚਲ ਦਵਾਰੇ, ਖਾਲੀ ਕੋਇ ਨਾ ਜਾਣਾ। ਅੰਤਮ ਅੰਤ ਅੰਮ੍ਰਿਤ ਦੇਵੇ ਸਾਚੀ ਧਾਰੀ, ਅੰਮ੍ਰਿਤਸਰ ਕਰੇ ਇਸ਼ਨਾਨਾ। ਜੋਤੀ ਜੋਤ ਸਰੂਪ ਹਰਿ, ਗੁਰ ਮੇਲ ਮਿਲਾਏ ਚਰਨ ਲਗਾਏ, ਅੰਤਮ ਕਰ ਕਰ ਬਹੁ ਬਿਧਨਾਨਾ ਮੇਲ ਮਿਲਾਨਾ। ਗੁਰ ਬਨਵਾਰੀ ਮੰਗਣ ਆਏ ਚੱਲ ਦਵਾਰੀ। ਕਾਇਆ ਚੋਲੀ ਕਾਲੀ ਸੂਸੀ, ਮੈਲ ਨਾ ਉਤਰੇ ਭਾਰੀ। ਕੋਈ ਨਾ ਪੜ੍ਹੀ ਜਾਏ ਪੋਥੀ, ਇਕੋ ਦੇ ਸ਼ਬਦ ਉਡਾਰੀ। ਇਹ ਕਾਇਆ ਹੋਈ ਕੌੜੀ ਥੋਥੀ, ਵਿਚ ਵੜਿਆ ਕਾਮ ਕਰੋਧ ਹੰਕਾਰੀ। ਦੁਰਮਤ ਮੈਲ ਘਰ ਸਾਚੇ ਧੋਤੀ, ਏਕਾ ਮਾਰੀ ਸਾਚੀ ਹੰਸ ਉਡਾਰੀ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਦੇ ਵਰ, ਆਏ ਦਰ ਵਖਾ ਘਰ, ਜਿਥੇ ਵਸੇ ਸਾਚਾ ਹਰਿ, ਤਿ਼ੰਨਾਂ ਲੋਆਂ ਸਦਾ ਬਾਹਰੀ। ਆਤਮ ਖੋਲ੍ਹ ਦਰ ਹਰਿ ਦਵਾਰ ਹੈ। ਕਿਰਪਾ ਕਰ ਗਿਰਧਾਰ, ਦੇ ਦਰਸ ਅਪਰ ਅਪਾਰ ਹੈ। ਆਪ ਚੁਕਾਏ ਜਮ ਕਾ ਡਰ, ਲੱਖ ਚੁਰਾਸੀ ਗੇੜ ਨਿਵਾਰ ਹੈ। ਭਾਣਾ ਤੇਰਾ ਲਏ ਜਰ, ਸ਼ਬਦ ਘੋੜੇ ਕਰ ਅਸਵਾਰ ਹੈ। ਘਰ ਸਾਚੇ ਨਹਾਉਣਾ ਪਏ ਸਾਚੇ ਸਰ, ਦੁਰਮਤ ਮੈਲ ਲਏ ਉਤਾਰ ਹੈ। ਚਰਨ ਲਾਗ ਜਾਈਏ ਤਰ, ਮਾਨਸ ਜਨਮ ਨਾ ਆਉਣਾ ਦੂਜੀ ਵਾਰ ਹੈ। ਸਾਚੀ ਵਸਤ ਆਤਮ ਝੋਲੀ ਲਏ ਭਰ, ਗੁਰ ਦਰ ਭਰੇ ਸਦਾ ਭੰਡਾਰ ਹੈ। ਏਕੋ ਦੇਵੇ ਸਾਚਾ ਵਰ, ਰਹੇ ਆਤਮ ਸਦਾ ਖ਼ੁਮਾਰ ਹੈ। ਏਕਾ ਏਕ ਲੈਣਾ ਕਰ, ਦੂਈ ਦਵੈਤੀ ਭੇਵ ਨਿਵਾਰ ਹੈ। ਏਕਾ ਦਿਸੇ ਸਾਚਾ ਘਰ ਮੇਟ ਮਿਟਾਏ ਸ਼ਰਅ ਸ਼ਰਾਇਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਬਖ਼ਸ਼ੇ ਸਰਨ ਚਰਨ ਚਰਨ ਸਰਨ ਸਦਾ ਪਿਆਰ ਹੈ। ਅਚਰਜ ਖੇਲ ਪ੍ਰਭ ਸਾਚੇ ਕੀਤੀ। ਗੁਰਮੁਖ ਮਾਨਸ ਦੇਹੀ ਗੁਰਮਤ ਪ੍ਰਭ ਪਰਖੇ ਏਕਾ ਨੀਤੀ। ਧੁਰਦਰਗਾਹੀ ਆਇਆ ਸਚ ਸਨੇਹੀ, ਸਦ ਕਾਇਆ ਰਹੇ ਅਤੀਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣ ਆਏ ਤੇਰੇ ਦਰ, ਰਹੇ ਕਾਇਆ ਸੀਤਲ ਸੀਤੀ। ਕਾਇਆ ਸੀਤਲ ਸੀਤ ਹੈ। ਮਾਨਸ ਜਨਮ ਜਾਈਏ ਜੀਤ, ਅਚਰਜ ਚਲੇ ਜਗਤ ਰੀਤ ਹੈ। ਹਰਿ ਕਿਸੇ ਨਾ ਮਿਲੇ ਮੰਦਰ ਗੁਰਦਵਾਰੇ ਵਿਚ ਮਸੀਤ ਹੈ। ਅਚਰਜ ਤੇਰੀ ਰੀਤ ਹੈ। ਜੋਤੀ ਜੋਤ ਸਰੂਪ ਹਰਿ, ਏਕਾ ਦੇਹੁ ਸਾਚੀ ਸਰਨਾ, ਜਗਤ ਚੁਕਾਏ ਮਰਨਾ ਡਰਨਾ, ਆਪ ਖੁਲ੍ਹਾਏ ਹਰਨਾ ਫਰਨਾ, ਸਦਾ ਗਾਈਏ ਸੁਹਾਗੀ ਗੀਤ ਹੈ। ਸੁਹਾਗੀ ਗੀਤ ਸਦ ਸਦ ਗਾਵਣਾ। ਪੁਰਖ ਅਬਿਨਾਸ਼ੀ ਸਾਚਾ ਪਾਵਣਾ। ਸੋਹੰ ਸਾਚਾ ਜਾਪਾ ਮਾਰੇ ਤੀਨੋ ਤਾਪਾ, ਪ੍ਰਗਟ ਕਰੇ ਗੁਰ ਪੂਰਾ ਆਪ ਸੋਇਆ ਹਰਿ ਜਿਸ ਜਗਾਵਣਾ। ਲੱਖ ਚੁਰਾਸੀ ਰਹੀ ਕਾਂਪ, ਕਲਜੁਗ ਕਰਮ ਵਧਿਆ ਪਾਪ, ਗੁਰਮੁਖ ਸਾਚੇ ਸਤਿਗੁਰ ਪੂਰੇ ਸਾਚੀ ਜੋਤ ਜਗਾਵਣਾ। ਆਪੇ ਬਣੇ ਪਿਤਾ ਮਾਈ ਆਪੇ ਬਾਪ, ਫੜ ਫੜ ਬਾਹੋਂ ਗੋਦ ਉਠਾਵਣਾ। ਏਕਾ ਰਸਨੀ ਸਾਚਾ ਜਾਪ, ਦੂਜੇ ਦਰ ਨਾ ਸੀਸ ਝੁਕਾਵਣਾ। ਜੋਤੀ ਜੋਤ ਸਰੂਪ ਹਰਿ, ਏਕਾ ਫੜਿਆ ਤੇਰਾ ਲੜ, ਲੱਗੀ ਪ੍ਰੀਤੀ ਤੋੜ ਨਿਭਾਵਣਾ। ਲੱਗੀ ਪ੍ਰੀਤੀ ਨਿਭੇ ਤੋੜੇ। ਗੁਰ ਪੂਰਾ ਮੁਖ ਕਦੇ ਨਾ ਮੋੜੇ। ਚੜ੍ਹਿਆ ਸ਼ਬਦ ਘੋੜੇ। ਅੱਠੇ ਪਹਿਰ ਗੁਰਮੁਖ ਤੇਰੇ ਦਰ ਦਵਾਰੇ, ਆਉਂਦਾ ਜਾਂਦਾ ਰਹੇ ਸਦਾ ਸਦ ਹਰਿ ਵਾਗਾਂ ਮੋੜੇ। ਸਤਿ ਸੰਤੋਖੀ ਹਲ ਸਾਚਾ ਜੋੜੇ। ਏਕਾ ਅੰਮ੍ਰਿਤ ਫਲ ਲਗਾਏ ਗੁਰਮੁਖ ਸਾਚਾ ਖਾਏ, ਬੇਮੁਖਾਂ ਦਿਨ ਰਹਿ ਗਏ ਥੋੜੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣ ਆਏ ਤੇਰੇ ਦਰ, ਕਲਜੁਗ ਵੇਲਾ ਅੰਤਮ ਆਇਆ, ਚਾਰੋਂ ਕੁੰਟ ਅੰਧੇਰਾ ਛਾਇਆ, ਕੋਇ ਨਾ ਜਾਣੇ ਪਿਤਾ ਮਾਇਆ, ਤੇਰਾ ਦਿਤਾ ਸਰਬ ਭੁਲਾਇਆ, ਦਾਸਨ ਦਾਸ ਅੰਤਮ ਵਾਰ ਦਰ ਤੇਰੇ ਬਹੁੜੇ। ਦੇਵਣਹਾਰ ਦਾਤਾਰ ਗੁਰ ਗੋਪਾਲ ਹੈ। ਜਨ ਮੰਗਣ ਆਏ ਭਿਖਾਰ ਹੈ। ਦੇਵੇ ਪੈਜ ਸਵਾਰ ਹੈ। ਦੇਵੇ ਸ਼ਬਦ ਤਨ ਸ਼ਿੰਗਾਰ, ਗਲ ਪਹਿਨਾਏ ਸੋਹਣਾ ਹਾਰ, ਸਾਚਾ ਬਖ਼ਸ਼ੇ ਚਰਨ ਪਿਆਰ ਹੈ। ਲੋਕਮਾਤ ਦੇਵੇ ਤਾਰ ਹੈ। ਏਕਾ ਦੱਸੇ ਸ਼ਬਦ ਧਾਰ, ਵਸੇ ਦਸਮ ਦਵਾਰ ਹੈ। ਗੁਰਮੁਖ ਵਿਰਲਾ ਜਾਣੇ ਵਿਚ ਸੰਸਾਰ, ਲੱਖ ਚੁਰਾਸੀ ਮਾਨਸ ਜਨਮ ਜਾਏ ਹਾਰ ਹੈ। ਪ੍ਰਭ ਅਬਿਨਾਸ਼ੀ ਜਨ ਭਗਤਾਂ ਆਪ ਪਛਾਣੇ, ਦਰਗਹਿ ਸਾਚੀ ਦੇਵੇ ਮਾਣੇ, ਆਤਮ ਦੇਵੇ ਪਿਆਰ ਹੈ। ਆਪ ਬਣਾਏ ਸੁਘੜ ਸਿਆਣੇ। ਗੁਰਮੁਖ ਸਾਚੇ ਬਾਲ ਅੰਞਾਣੇ। ਗਲੇ ਲਗਾਏ ਗੁਣ ਨਿਧਾਨੇ। ਆਤਮ ਮਾਰੇ ਸਾਚਾ ਬਾਣੇ। ਪੰਜਾਂ ਦੂਤਾਂ ਪਏ ਝਾੜ, ਵਿਚੋਂ ਕੱਢੇ ਕਾਮ ਕਰੋਧ ਹੰਕਾਰ ਲੋਭ ਮੋਹ ਮਾਣ ਮਹਾਨੇ। ਕਿਸੇ ਹੱਥ ਨਾ ਆਏ ਰਾਜੇ ਰਾਣੇ। ਆਤਮ ਅੰਧੇ ਝੂਠੇ ਧੰਦੇ, ਵਡ ਵਡ ਸੁਘੜ ਸਿਆਣੇ। ਮਦਿਰਾ ਮਾਸੀ ਪਾਪੀ ਗੰਦੇ, ਮਿਲੇ ਨਾ ਇਕ ਭਗਵਾਨੇ। ਜੋਤੀ ਜੋਤ ਸਰੂਪ ਹਰਿ, ਏਕਾ ਕਿਰਪਾ ਦੇਣੀ ਕਰ, ਦੇਣਾ ਸ਼ਬਦ ਇਕ ਨਿਧਾਨੇ। ਦੇਣਾ ਸ਼ਬਦ ਨਿਧਾਨ ਸਰਬ ਗੁਣਵੰਤਿਆ। ਪਾਇਆ ਝੋਲੀ ਸੱਚਾ ਦਾਨ, ਮਿਲੇ ਹਰਿ ਭਗਵੰਤਿਆ। ਸਦਾ ਸਦ ਹਰਿ ਮਿਹਰਬਾਨ, ਆਦਿਨ ਅੰਤਿਆ। ਤੇਰਾ ਦਿਤਾ ਜੀਵ ਖਾਣ, ਗੁਰ ਪੂਰੇ ਹਾਜ਼ਰ ਹਜ਼ੂਰੇ ਸਚ ਸੱਚੇ ਕੰਤਿਆ। ਘਰ ਸਾਚੇ ਦੇਵੇ ਮਾਣ, ਸੱਚਾ ਮਾਰੀਂ ਸ਼ਬਦ ਬਾਣ, ਆਤਮ ਬ੍ਰਹਮ ਗਿਆਨ, ਤੁੱਟੇ ਜਗਤ ਝੂਠਾ ਮਾਣ, ਕਰੇ ਦਾਸ ਬੇਨੰਤੀਆ। ਪ੍ਰਗਟ ਹੋ ਨਰ ਹਰਿ ਸ੍ਰੀ ਭਗਵਾਨ, ਦਇਆ ਅਧਾਰੀ ਵਡ ਸੰਸਾਰੀ, ਜੋਤ ਨਿਰੰਕਾਰੀ ਮਹਿੰਮਾ ਅਪਾਰੀ, ਚਰਨ ਬਲਿਹਾਰੀ, ਜੀਵਾਂ ਜੰਤਾਂ ਵਿਚ ਰਹੰਤਿਆ। ਜੀਵ ਜੰਤ ਸਦ ਹਰਿ ਵਸੇਰਾ। ਕਲਜੁਗ ਤੇਰਾ ਅੰਤ, ਚਾਰੋਂ ਕੁੰਟ ਹੋਇਆ ਅੰਧੇਰਾ। ਗੁਰਮੁਖ ਵਿਰਲਾ ਪਾਏ ਸੰਤ, ਗੁਰ ਪੂਰਾ ਆਪ ਜਗਾਏ ਲੋਕਮਾਤ ਪਾਏ ਫੇਰਾ। ਜਨ ਭਗਤਾਂ ਸਾਚੀ ਬਣਤ ਆਪ ਬਣਾਏ, ਆਤਮ ਅੰਧ ਅੰਧਿਆਰ ਮਿਟਾਏ, ਮਹਿੰਮਾ ਬੜੀ ਅਗਣਤ। ਜੋਤੀ ਜੋਤ ਸਰੂਪ ਹਰਿ, ਕਿਸੇ ਜਣਾਏ ਗੁਰਮੁਖ ਸਾਚੇ ਸੰਤ। ਲੱਖ ਚੁਰਾਸੀ ਤੇਰਾ ਗੇੜਾ ਆਪ ਚੁਕਾਇੰਦਾ। ਜੋ ਜਨ ਮੰਗਣ ਆਏ ਦਰ, ਝੂਠੀ ਛੇੜ ਜਗਤ ਛਿੜਾਇੰਦਾ। ਆਤਮ ਰੱਖੇ ਖੁਲ੍ਹਾ ਵਿਹੜਾ, ਸਾਚੀ ਸੇਜ ਵਿਛਾਇੰਦਾ। ਦੋਹਾਂ ਧਿਰਾਂ ਦਾ ਕਰੇ ਨਿਬੇੜਾ, ਪਿਰ ਨਾਰੀ ਆਪ ਅਖਵਾਇੰਦਾ। ਆਪ ਵਸਾਏ ਕਾਇਆ ਨਗਰ ਖੇੜਾ, ਨਾਰ ਸੁਹਾਗਣ ਗੁਰਮੁਖ ਸਾਚੇ ਸਾਚਾ ਕੰਤ ਮਿਲਾਇੰਦਾ। ਬੇਮੁਖ ਜੀਵ ਜਗਤ ਦੁਹਾਗਣ, ਕੋਇ ਸਾਰ ਨਾ ਪਾਇੰਦਾ। ਗੁਰਮੁਖਾਂ ਸੁਣਾਏ ਸਾਚਾ ਰਾਗਣ, ਸਾਚੀ ਧੁਨ ਉਪਜਾਇੰਦਾ। ਅੰਤਮ ਕਲ ਸੋ ਜਨ ਜਾਗਣ, ਜਿਸ ਪੂਰਾ ਗੁਰ ਜਗਾਇੰਦਾ। ਮਿਲਾਵੇ ਮੇਲ ਲਿਖਿਆ ਧੁਰ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਪ੍ਰਭ ਦਰਸ਼ਨ ਕੋ ਲੋਚਨ ਸੁਰ, ਹੱਥ ਕਿਸੇ ਨਾ ਆਇੰਦਾ। ਗੁਰਮੁਖ ਸਾਚੇ ਆਪ ਚੜ੍ਹਾਏ ਸ਼ਬਦ ਘੋੜ, ਧੁਰਦਰਗਾਹੀ ਵਾਗਾਂ ਮੋੜ, ਸਚ ਧਾਮ ਬਹਾਇੰਦਾ। ਅੰਤਮ ਵੇਲੇ ਆਏ ਦੌੜ, ਗੁਰਮੁਖਾਂ ਗੁਰ ਸਾਚਾ ਜਾਏ ਬਹੁੜ, ਅੰਤਮ ਗੋਦ ਉਠਾਇੰਦਾ। ਬੇਮੁਖ ਜੀਵ ਭੰਨੇ ਰੀਠੇ ਕੌੜ, ਸ਼ਬਦ ਹਥੌੜਾ ਸਿਰ ਲਗਾਇੰਦਾ। ਜਨ ਭਗਤਾਂ ਏਕਾ ਲਾਏ ਸ਼ਬਦ ਪੌੜ, ਦਰਗਹਿ ਸਾਚੀ ਸਾਚੇ ਧਾਮ ਵਸਾਇੰਦਾ। ਆਪੇ ਪਰਖੇ ਮਿੱਠੇ ਕੌੜ, ਗੁਰਮੁਖ ਸਾਚੇ ਸੰਤ ਜਨਾਂ, ਕਿਰਪਾ ਕਰ ਸਾਚਾ ਹਰਿ, ਅੰਤਮ ਜੋਤੀ ਮੇਲ ਮਿਲਾਇੰਦਾ।