Granth 04 Likhat 029: 1 Harh 2011 Bikarmi Smadh di Neeh Rakhan Same Pind Jethuwal Jila Amritsar

੧ ਹਾੜ ੨੦੧੧ ਬਿਕ੍ਰਮੀ ਸਮਾਧ ਦੀ ਨੀਂਹ ਰੱਖਣ ਸਮੇਂ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਕਲਜੁਗ ਤੇਰਾ ਹੋਇਆ ਸਿਆਪਾ। ਭਰਿਆ ਪੂਰ ਅੰਤਮ ਪਾਪਾਂ। ਭੁੱਲਿਆ ਹਰਿ ਸਾਚਾ ਜਾਪਾ। ਚੜ੍ਹਿਆ ਰਹੇ ਵਡਾ ਤਾਪਾ। ਲੱਖ ਚੁਰਾਸੀ ਭੁੱਲੀ ਮਾਇਆ ਰੁਲੀ, ਭੁੱਲਿਆ ਪੁਰਖ ਅਬਿਨਾਸ਼ੀ ਸੱਚਾ ਮਾਹੀ, ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣੀ ਕਰਨੀ ਰਿਹਾ ਕਰ, ਜਨ ਭਗਤ ਸਹਾਈ ਸਗਲਾ ਸਾਥਾ। ਦੇਵੇ ਮਾਤ ਭਗਤਨ ਵਡਿਆਈ। ਕਲਜੁਗ ਅੰਤਮ ਖੇਲ ਰਚਾਈ। ਗੁਰ ਦਰ ਮੰਦਰ ਮਸੀਤਾਂ ਠਾਕਰ ਦਵਾਰੇ ਸਰਬ ਢਾਹੀ। ਚਾਰੋਂ ਤਰਫ ਹੋਏ ਖੁਆਰੀ, ਗੁਰਮੁਖ ਸਾਚੇ ਮੇਲੇ ਪ੍ਰਭ ਅਬਿਨਾਸ਼ੀ ਮਾਤ ਸੁਹੇਲੇ। ਲੱਖ ਚੁਰਾਸੀ ਵਿਚੋਂ ਭਾਲੇ। ਸੰਤ ਜਨਾਂ ਤਿਲਕ ਲਗਾਏ, ਲੱਖ ਚੁਰਾਸੀ ਕਰੇ ਕੰਗਾਲੇ। ਬਿਨ ਹਰਿ ਨਾਵੇਂ ਹੋਏ ਖਾਲੀ, ਕਰਨ ਹਾਏ ਹਾਏ। ਗੁਰਮੁਖ ਸਾਚੇ ਸੰਤ ਜਨਾਂ, ਏਕਾ ਸੱਚਾ ਨਾਮ ਜਗਤ ਰਖਾਏ। ਚਰਨ ਪ੍ਰੀਤੀ ਇਕ ਸੱਚੀ ਕਮਾਈ ਹੈ। ਮਾਨਸ ਜਨਮ ਲੱਖ ਚੁਰਾਸੀ ਜਾਣਾ ਜੀਤ, ਘਰ ਸਾਚੇ ਮਿਲੀ ਵਡਿਆਈ ਹੈ। ਅੰਗ ਸੰਗ ਸੰਗ ਅੰਗ ਸਦਾ ਰੱਖੇ ਠੰਡੀ ਛਾਈਂ ਹੈ। ਏਥੇ ਓਥੇ ਲੋਕ ਪ੍ਰਲੋਕ ਸੱਜਣ ਸੁਹੇਲਾ, ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਸਾਚੇ ਸੁਤ ਸਾਚੀ ਸੇਵਾ ਲਾਈ ਹੈ। ਚੌਥੇ ਜੁਗ ਪਹਿਲੀ ਵਾਰੀ। ਕਰੀ ਖੇਲ ਅਪਰ ਅਪਾਰੀ। ਗੁਰਮੁਖਾਂ ਦੇਵੇ ਸੱਚੀ ਸਰਦਾਰੀ। ਮਾਣ ਤਾਣ ਜਨ ਭਗਤ ਦਵਾਏ, ਹਰਿ ਬਹਾਏ ਟਿਕਾਏ ਸਾਚੀ ਦਿਸ਼ਾ, ਸਿੰਘ ਮਨਜੀਤ ਕਰ ਤਿਆਰੀ। ਗੁਰਮੁਖ ਪੂਰਾ ਸਦਾ ਸਮਰੱਥ ਹੈ। ਪ੍ਰਭ ਅਬਿਨਾਸ਼ੀ ਦਿਵਸ ਰੈਣ ਅੱਠੇ ਪਹਿਰ ਰੱਖੇ ਸਿਰ ਹੱਥ ਹੈ। ਘਨਕਪੁਰ ਵਾਸੀ ਆਤਮ ਲਾਹੇ ਸਰਬ ਉਦਾਸੀ, ਕਟੇ ਜਮ ਕੀ ਫਾਸੀ, ਦੇਵੇ ਸ਼ਬਦ ਸਾਚੀ ਵਥ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਚਲਾਇਆ, ਗੁਰਮੁਖ ਸਾਚੇ ਲਏ ਚੜ੍ਹਾਇਆ, ਬਣਾਇਆ ਸੋਹਣਾ ਸਾਚਾ ਰਥ ਹੈ। ਸੋਹਣਾ ਰਥ ਹਰਿ ਰਥਵਾਹੀ। ਸ੍ਰਿਸ਼ਟ ਸਬਾਈ ਰਿਹਾ ਮਥ, ਲੱਖ ਚੁਰਾਸੀ ਪਾਏ ਫਾਹੀ। ਗੁਰਮੁਖਾਂ ਪਕੜੇ ਆਪਣੇ ਹੱਥ ਨੱਥ, ਆਪ ਵਖਾਏ ਪਾਏ ਸਾਚੇ ਰਾਹੀ। ਸਗਲ ਵਸੂਰੇ ਜਾਇਣ ਲਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਤਰ ਨੈਣ ਦਰਦ ਦੁੱਖ ਨਾਹੀ। ਨੈਣ ਮੁਧਾਰ ਨੈਣੀ ਨੈਣਾ। ਗੁਰਮੁਖ ਰਖਾਏ ਬਹਾਏ ਸੁਣਾਏ ਭਾਣਾ ਸਹਿਣਾ। ਸਾਚਾ ਬੇੜਾ ਨਾਮ ਬਣਾਏ, ਪ੍ਰਭ ਅਬਿਨਾਸ਼ੀ ਦਇਆ ਕਮਾਏ, ਗੁਰਮੁਖ ਸਾਚੇ ਸੰਤ ਜਨਾਂ, ਮਿਲ ਮਿਲ ਅੰਤਮ ਕਲਜੁਗ ਬਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਆਪੇ ਬਣੇ ਸਾਕ ਸੱਜਣ ਸੈਣਾ। ਚੌਥੀ ਕੂਟ ਹਰਿ ਦਰ ਦਰਵਾਜੇ। ਏਕਾ ਪ੍ਰਭ ਗਰੀਬ ਨਿਵਾਜੇ। ਜਿਸ ਜਨ ਤੇਰਾ ਸਾਜਨ ਸਾਜੇ। ਜੋਤ ਸਰੂਪੀ ਜਾਮਾ ਪਾਏ, ਪ੍ਰਗਟ ਹੋਏ ਦੇਸ ਮਾਝੇ। ਸ਼ਬਦ ਸਰੂਪੀ ਡੰਕ ਵਜਾਏ, ਗੁਰਮੁਖਾਂ ਰਖਾਏ ਲਾਜੇ। ਏਕਾ ਬੰਕ ਦਵਾਰ ਸੁਹਾਏ, ਜੂਠਿਆਂ ਝੂਠਿਆਂ ਰੱਖੇ ਲਾਜੇ। ਏਕਾ ਛਤਰ ਆਪਣੇ ਸੀਸ ਝੁਲਾਏ, ਏਕਾ ਏਕ ਵਡ ਸ਼ਾਹੋ ਰਾਜਨ ਰਾਜੇ। ਚੌਥੀ ਕੂਟ ਹਰਿ ਚਰਨ ਪੁਜਾਰੀ। ਅੱਗੇ ਜੋਤ ਜਗੇ ਨਿਰੰਕਾਰੀ। ਵਰਨ ਗੋਤ ਤੋਂ ਵਸੇ ਬਾਹਰੀ। ਗੁਰਮੁਖ ਸਾਚੇ ਸਿੰਘ ਪਾਲ, ਚਰਨ ਕਵਲ ਕੇਸ ਕਰੇ ਬਹਾਰੀ। ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਸਾਚਾ ਮਾਣ ਆਪ ਦਵਾਏ, ਵਿਚ ਮਾਤ ਮਿਲੀ ਸੱਚੀ ਸਰਦਾਰੀ। ਛੋਟਾ ਮੰਦਰ ਕਾਇਆ ਤਨ ਚੁਬਾਰਾ। ਵਿਚ ਵਸੇ ਅੰਧੇਰੀ ਕੰਦਰ, ਹੱਡ ਮਾਸ ਨਾੜੀ ਪਿੰਜਰ ਬਣਿਆ ਖੇਲ ਅਪਾਰਾ। ਪਵਣ ਸਰੂਪੀ ਸਵਾਸ ਚਲਾਏ, ਸ਼ਬਦ ਸਰੂਪੀ ਦਇਆ ਕਮਾਏ, ਜੋਤ ਸਰੂਪੀ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਨਿਮਾਣਿਆਂ ਸਾਚਾ ਮਾਣਾ, ਗੁਰਮੁਖ ਸਾਚੇ ਖੜਾ ਰਹੇ ਸਦ ਤੇਰੇ ਆਤਮ ਦਰ ਦਵਾਰਾ। ਆਤਮ ਦਰ ਹਰਿ ਪ੍ਰਵਾਨ। ਖੜਾ ਰਹੇ ਬਣ ਦਰਬਾਨ। ਆਪੇ ਜਾਣੇ ਆਪਣੀ ਆਣ। ਜਨ ਭਗਤਾਂ ਰਖਾਏ ਲੋਕਮਾਤ ਮਾਣ ਤਾਣ। ਲੱਖ ਚੁਰਾਸੀ ਪੁਣ ਛਾਣ। ਨਿਹਕਲੰਕ ਕਲ ਜਾਮਾ ਪਾਇਆ, ਨਰ ਹਰਿ ਸ੍ਰੀ ਭਗਵਾਨ। ਪੰਚਮ ਪਰਮ ਪੁਰਖ ਪਰਮਾਤਮ। ਸਰਬ ਜੀਆਂ ਦੀ ਜਾਣੇ ਆਤਮ। ਕਲਜੁਗ ਜੀਵ ਹੋਏ ਬੇਹਾਲੇ ਜਗਤ ਕੰਗਾਲੇ, ਮਾਇਆ ਲੱਗੀ ਵਡ ਵਡ ਘਾਤਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਸਤਿ ਸਰੂਪ ਨਰ ਨਰਾਇਣ ਸੱਚਾ ਸਚ ਹਰਿ ਸਾਤਮ। ਪੰਚਮ ਦੇਵੇ ਹਰਿ ਵਡਿਆਈ। ਆਪਣੀ ਕਿਰਪਾ ਰਿਹਾ ਕਰ, ਜੋਤ ਸਰੂਪੀ ਭੇਵ ਛੁਪਾਈ। ਦਰ ਦਰ ਘਰ ਘਰ ਆਵੇ ਡਰ, ਲੱਖ ਚੁਰਾਸੀ ਮਾਨਸ ਜਨਮ ਗਈ ਹਰ, ਭੁੱਲੀ ਸਰਬ ਲੋਕਾਈ। ਗੁਰ ਸੰਗਤ ਸਾਚੀ ਗਈ ਤਰ, ਆਈ ਹਰਿ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਸਦਾ ਅਤੀਤ, ਗੁਰ ਦਰ ਢਾਹੁੰਦਾ ਜਾਏ ਮੰਦਰ ਮਸੀਤ, ਜੋਤ ਸਰੂਪੀ ਪ੍ਰਭ ਖੇਲ ਰਚਾਈ। ਆਏ ਦਰ ਸੱਚੇ ਦਰਬਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਦੇਵੇ ਮਾਣ ਸੱਚੀ ਸਰਕਾਰੇ। ਮਾਤ ਪਤਾਲ ਅਕਾਸ਼ ਤਿੰਨਾਂ ਲੋਕਾਂ ਜੈ ਜੈ ਜੈਕਾਰੇ। ਸਚਖੰਡ ਨਿਵਾਸੀ ਕੀਆ ਸਚ ਘਰ ਵਾਸ, ਅਸਥਿਲ ਸੋਹਣ ਹਰਿ ਚੁਬਾਰੇ। ਜਨ ਭਗਤਾਂ ਹੋਇਆ ਦਾਸ, ਲੋਕਮਾਤ ਹਰਿ ਜਾਮਾ ਧਾਰੇ। ਲੱਖ ਚੁਰਾਸੀ ਕਰੇ ਨਾਸ, ਸ਼ਬਦ ਸਰੂਪੀ ਵਾਜਾਂ ਮਾਰੇ। ਜਨ ਭਗਤਾਂ ਕਰੇ ਬੰਦ ਖਲਾਸ, ਦੇਵੇ ਨਾਮ ਸੱਚਾ ਅਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨੀਂਹ ਰਖਾਈ। ਅੰਮ੍ਰਿਤ ਮੀਂਹ ਵਰਖੇ ਗੁਰਮੁਖ ਸਾਚੇ ਸੰਤ ਜਨਾਂ ਆਤਮ ਠੰਡੀ ਸ਼ਾਂਤ ਕਰ, ਇਕ ਇਕਾਂਤ ਦਰਸ ਆਪਣਾ ਆਪ ਦਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਸਿੱਖਾਂ ਦੀਆ ਮਾਣ ਵਿਚ ਜਹਾਨ, ਜਗਤ ਨਿਸ਼ਾਨ ਛੇਵੇਂ ਘਰੇ ਨਾਲ ਭਗਵਾਨ, ਪਿਛੇ ਰਿਹਾ ਕਦਮ ਉਠਾਈ। ਕਵਣ ਜਾਣੇ ਹਰਿ ਤੇਰੀ ਵਡਿਆਈ। ਗੁਰਮੁਖਾਂ ਹਰਿ ਅੱਗੇ ਲਾਈ। ਪਿਛੇ ਹਰਿ ਜੀ ਸੇਵ ਕਮਾਈ। ਸਾਚਾ ਦੇਵੇ ਇਕ ਵਰ, ਨਰ ਹਰਿ ਕੋਈ ਭੁਲ ਨਾ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਹੋਏ ਸਦ ਸਹਾਈ।

Leave a Reply

This site uses Akismet to reduce spam. Learn how your comment data is processed.