੧੯ ਹਾੜ ੨੦੧੧ ਬਿਕ੍ਰਮੀ ਚਰਨ ਸਿੰਘ ਦੇ ਨਵਿਤ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਹਰਿ ਸੰਤ ਧਾਮ ਨਿਆਰਾ। ਹਰਿ ਸੰਤ ਘਰ ਇਕ ਅਪਾਰਾ। ਹਰਿ ਸੰਤ ਹਰਿਜਨ ਟੇਕ, ਸ਼ਬਦ ਅਧਾਰਾ। ਹਰਿ ਸੰਤ ਬੁਧ ਬਿਬੇਕ, ਆਤਮ ਜੋਤ ਉਜਿਆਰਾ। ਹਰਿ ਸੰਤ ਸਦ ਨੇਤਰ ਲਏ ਪੇਖ, ਨਿਰਗਣ ਰੂਪ ਅਗੰਮ ਅਪਾਰਾ। ਨਿਰਗੁਣ ਰੂਪ ਜਨ ਸੰਤ ਲੋੜੇ। ਦੂਸਰ ਨਾਲ ਨਾ ਸੰਗ ਜੋੜੇ। ਏਕਾ ਘਾਲੇ ਸਾਚੀ ਘਾਲ, ਜਗਤ ਜੰਜ਼ਾਲ ਤੋੜੇ। ਆਤਮ ਵੇਖੇ ਇਕ ਅਨਮੁਲੜਾ ਲਾਲ, ਕਾਇਆ ਝੂਠੇ ਡੋਲੇ। ਗੁਰਮੁਖ ਵਿਰਲਾ ਲਏ ਭਾਲ, ਜੋਤ ਸਰੂਪ ਦਰ ਬੈਠੇ ਕੋਲੇ। ਸਚ ਪ੍ਰੀਤੀ ਅੰਤਮ ਨਿਭੇ ਨਾਲ, ਭਗਤ ਜਨ ਕਦੇ ਨਾ ਡੋਲੇ। ਸ਼ਬਦ ਸਰੂਪੀ ਇਕੋ ਤਾਲ, ਇਕ ਦੂਜੇ ਦੇ ਵਸੇ ਕੋਲੇ। ਹਰਿ ਸੰਤ ਸਦਾ ਸਦਾ ਪ੍ਰਿਤਪਾਲ, ਗੁਰਮੁਖ ਆਤਮ ਸਦਾ ਬੋਲੇ। ਫਲ ਲਗਾਏ ਇਕ ਕਾਇਆ ਡਾਲ, ਧਰਮ ਕੰਡੇ ਸਾਚੇ ਤੋਲੇ। ਚਲੇ ਜਗਤ ਅਵਲੜੀ ਚਾਲ, ਮਨਮੁਖਾਂ ਰੱਖੇ ਪੜਦੇ ਉਹਲੇ। ਸਾਚੇ ਸੰਤ ਤੋੜ ਜਮ ਕਾਲ, ਸਾਚਾ ਰੰਗ ਚੜ੍ਹਾਏ ਚੋਲੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਅੰਦਰ ਸਾਚੇ ਮੰਦਰ ਡੂੰਘੀ ਕੰਦਰ ਸਦ ਸਦ ਹੱਸ ਹੱਸ ਬੋਲੇ। ਭਗਤ ਭਗਵਾਨ ਇਕ ਨਿਸ਼ਾਨਾ। ਮਿਲਿਆ ਜੀਆ ਇਕੋ ਦਾਨਾ। ਏਕਾ ਨਾਮ ਏਕਾ ਕਾਮ, ਏਕਾ ਸੱਚਾ ਸ਼ਬਦ ਬਬਾਣਾ। ਏਕਾ ਏਕ ਪਿਆਏ ਸਾਚਾ ਜਾਮ, ਆਤਮ ਤ੍ਰਿਸ਼ਨਾ ਭੁੱਖ ਮਿਟਾਨਾ। ਜੋਤ ਸਰੂਪੀ ਘਨਈਆ ਸ਼ਾਮ, ਦੁਸ਼ਟ ਸੰਘਾਰੇ ਜਿਉਂ ਰਾਵਣ ਰਾਮਾ। ਜਨ ਭਗਤਾਂ ਸੁੱਕਾ ਹਰਿਆ ਕਰੇ ਕਾਇਆ ਚਾਮ, ਜੋਤ ਜਗਾਏ ਹਰਿ ਮਹਾਨਾ। ਜੁਗੋ ਜੁਗ ਜਨ ਭਗਤਾਂ ਸਾਚੇ ਸੰਤਾਂ, ਜੋਤੀ ਜੋਤ ਸਰੂਪ ਹਰਿ, ਪ੍ਰਗਟ ਜੋਤ ਨਾਮ ਰਖਾਏ ਵਿਚ ਜਹਾਨਾ। ਭਗਤਾਂ ਨਾਮ ਜਗਤ ਵਡਿਆਈ। ਸਾਚਾ ਰਾਹ ਸ੍ਰਿਸ਼ਟ ਸਬਾਈ ਆਪ ਵਖਾਈ। ਇਕ ਵਸੇ ਹਰਿ ਹਰ ਥਾਉਂ, ਆਤਮ ਖੋਜੋ ਭਾਈ। ਦੂਸਰ ਕੋਈ ਦਿਸੇ ਨਾ, ਨਿਰਗੁਣ ਰੂਪ ਜੋਤ ਰਘੁਰਾਈ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਵੇਸ ਅਨੇਕ, ਜਨ ਭਗਤ ਟੇਕ ਪੂਰਨ ਬੂਝ ਬੁਝਾਈ। ਤਨ ਜਨ ਸਾਚਾ ਮੰਦਰ ਹੈ। ਪ੍ਰਭ ਅਬਿਨਾਸ਼ੀ ਜੋਤ ਸਰੂਪੀ ਵਸੇ ਅੰਦਰੇ ਅੰਦਰ ਹੈ। ਇਕੋ ਸ਼ਾਹ ਵਡਾ ਭੂਪਨ ਭੂਪੀ, ਡੇਰਾ ਲਾਏ ਡੂੰਘੀ ਕੰਦਰ ਹੈ। ਨਿਰਗੁਣ ਜੋਤ ਰੂਪ ਸਤਿ ਸਰੂਪੀ, ਬੇਮੁਖ ਲੱਭੇ ਬਾਹਰ ਜੂਠੇ ਝੂਠੇ ਮੰਦਰ ਹੈ। ਨਾ ਕੋਈ ਰੰਗ ਨਾ ਕੋਈ ਰੂਪੀ, ਜੋਤੀ ਜੋਤ ਸਰੂਪ ਹਰਿ, ਉਚੇ ਟਿੱਲੇ ਫਿਰ ਫਿਰ ਥੱਕੇ ਗੋਰਖ ਮਛੰਦਰ ਹੈ। ਸਾਚਾ ਸੱਜਣ ਸੁਹੇਲ ਸਾਚਾ ਮੀਤ ਹੈ। ਜਨ ਭਗਤਾਂ ਕਰਾਏ ਮੇਲ, ਪੁਰਖ ਅਤੀਤ ਹੈ। ਆਤਮ ਜੋਤੀ ਆਪ ਜਗਾਏ ਬਿਨ ਬਾਤੀ ਬਿਨ ਤੇਲ ਹੈ। ਕਾਇਆ ਰੱਖੇ ਠੰਡੀ ਸੀਤ ਹੈ। ਅਚਰਜ ਕੀਆ ਪਾਰਬ੍ਰਹਮ ਕਲ ਖੇਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਦਿ ਅੰਤ ਜੁਗਾ ਜੁਗੰਤ ਪਰਖੇ ਸਾਚੀ ਨੀਤ ਹੈ।