੧੨ ਭਾਦਰੋਂ ੨੦੧੧ ਬਿਕ੍ਰਮੀ ਪਿੰਡ ਬੁੱਗੇ ਦਿਆਲ ਬਾਗ ਰਾਧਾ ਸੁਆਮੀ ਦੇ ਡੇਰੇ ਆਗਰ਼ਾ ਸ਼ਬਦ ਭੇਜਿਆ ਅਤੇ ਜਵਾਬ ਦੀ ਮੰਗ
ਆਗਰਾ ਗੁਰ ਮੰਤਰ ਨਮੋ ਨਮੋ ਆਦਿ ਗੁਣਵੰਤ ਸਵਾਮੀ। ਪਰਮ ਪੁਰਖ ਦੀ ਦੱਸ ਨਿਸ਼ਾਨੀ। ਜਪੋ ਜਪੋ ਜਪੋ ਗੁਰ ਦੇਵਾ। ਤਪੋ ਤਪੋ ਤਪੋ ਚਰਨ ਧਿਆਨਣ ਸਾਚੀ ਸੇਵਾ। ਸਾਚਾ ਨਾਮ ਨਿਧਾਨ ਬ੍ਰਹਮ ਗਿਆਨਣ, ਦੱਸੋ ਨਾਮ ਜਗ ਸਾਚਾ ਮੇਵਾ। ਬੋਧ ਬੋਧ ਬੋਧ ਅਗਾਧਾ। ਨਿਰ ਹਰਿ ਨਿਰ ਧਰ ਨਿਜ ਘਰ ਸਾਧਨ ਸਾਧਾ। ਇਕ ਵਰ ਨਰ ਹਰਿ ਜਗਤ ਤਰ ਦਰਸ ਕਰ ਮਾਧਵ ਮਾਧਾ। ਜੋਤ ਅਕਾਰ ਵੇਖ ਵਿਚਾਰ। ਗੁਰ ਸਤਿਗੁਰ ਅਧਾਰ। ਪੁਰਖ ਸਵਾਮੀ ਹਰਿ ਨਿਰੰਕਾਰ। ਪੂਰਬ ਕਰਮ ਰਿਹਾ ਵਿਚਾਰ। ਸ਼ਬਦ ਗੁਰ ਗੁਰ ਸ਼ਬਦ ਦੱਸ ਸਾਚੀ ਧਾਰ। ਸਤਿਗੁਰ ਸਾਚੇ ਦੱਸ ਸ਼ਬਦ ਟਿਕਾਣਾ। ਜੀਵ ਜੰਤ ਸਭ ਭਾਂਡੇ ਕਾਚੇ, ਵਸੇ ਪਵਣ ਇਕ ਮਸਾਣਾ। ਹਰਿ ਹਰਿ ਇਕ ਹਰਿਜਨ ਦਰ ਸਾਚੇ ਵਾਚੇ, ਚੜ੍ਹੇ ਸ਼ਬਦ ਬਬਾਣਾ। ਏਕਾ ਸ਼ਬਦ ਲਿਖਾਓ ਸਾਚੋ ਸਾਚੇ, ਕੀ ਵਰਤੇ ਕਲਜੁਗ ਭਾਣਾ। ਗੁਰ ਪੀਰ ਪੈਗ਼ੰਬਰ ਨਾ ਕੋਈ ਝੂਠਾ ਨਾਚੇ, ਏਕਾ ਦਿਸੇ ਹਰਿ ਭਗਵਾਨਾ। ਸਚ ਧਾਮ ਸਦਾ ਅਸਥੂਲ, ਜੋਤ ਸਰੂਪੀ ਹਰਿ ਟਿਕਾਣਾ। ਪ੍ਰਗਟ ਹੋਏ ਕੰਤ ਕੰਤੂਹਲ, ਭੇਵ ਖੁਲ੍ਹਾ ਸ੍ਰੀ ਭਗਵਾਨਾ। ਕਲਜੁਗ ਸਿੰਘਾਸਣ ਭੱਜੀ ਚੂਲ, ਫ਼ਲ ਟੁੱਟੇ ਚੋਗ ਨਿਖੁੱਟੇ ਕਲਜੁਗ ਸੰਤਾਂ ਟੁੱਟੇ ਡਾਹਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਖੇਲ ਕਰੇ ਮਹਾਨਾ। ਸਤਿ ਸਵਾਮੀ ਸਤਿ ਗੁਣਵੰਤੇ। ਜਗਤ ਨੇਹਕਾਮੀ ਪੂਰਨ ਭਗਵੰਤੇ। ਪੰਜੇ ਚੋਰ ਹੋਏ ਹਰਾਮੀ, ਭਰਮ ਭੁਲਾਏ ਜੀਵ ਜੰਤੇ। ਕੋਇ ਨਾ ਪਕੜੇ ਸੱਚਾ ਧਾਮੀ। ਮਾਇਆ ਭੁੱਲੇ ਜਗ ਰੁਲੇ ਸੰਤ ਤਮਾਮੀ। ਏਕਾ ਜੋਤੀ ਨੂਰ ਨੁਰੰਤਰ, ਗੁਰੂਆਂ ਦੇਵੇ ਜੋਤ ਬਸੰਤਰ, ਅੰਮ੍ਰਿਤ ਆਤਮ ਮਧੁਰ ਰਸ ਸ਼ਬਦ ਸੁਹਾਗੀ ਗੀਤ ਨਾਮ ਨਿਧਾਨ ਸਾਚੀ ਬਾਣੀ। ਇਕ ਪੁਰਖ ਅਕਾਲ, ਇਕ ਪੁਰਖ ਦਿਆਲ ਜਗਤ ਸੁਆਮੀਆ। ਸਦਾ ਸਦਾ ਸਦ ਕਰੇ ਪ੍ਰਿਤਪਾਲ ਅੰਤਰਜਾਮੀਆ। ਕਦੇ ਨਾ ਖਾਏ ਕਾਲ, ਨਾ ਹੋਏ ਨਿਮਕ ਹਰਾਮੀਆ। ਨਾ ਛੋਹੇ ਜਗਤ ਜੰਜ਼ਾਲ, ਨਾ ਹੋਏ ਅੰਧੇਰੀ ਰੈਣ ਸ਼ਾਮੀਆ। ਨਾ ਮੰਗੇ ਬਣ ਕੰਗਾਲ, ਨਾ ਦਿਸੇ ਕੋਲ ਕੋਈ ਦਾਮੀਆ। ਜਨ ਭਗਤਾਂ ਕਰੇ ਸਦਾ ਰਖਵਾਲ, ਜੋਤੀ ਜੋਤ ਸਰੂਪ ਹਰਿ, ਏਕਾ ਨਾਉਂ ਰਖਾਏ ਨੇਹਕਾਮੀਆ। ਜੈ ਜੈ ਜੈ ਦੇਵਾ ਆਦਿ ਗੁਰ ਅੰਤਰ। ਸ੍ਰਿਸ਼ਟ ਸਬਾਈ ਲਾਈ ਸੇਵਾ, ਭੇਵ ਖੁਲ੍ਹਾਓ ਦਇਆ ਕਮਾਓ, ਸੋਹੰ ਸ਼ਬਦ ਜਗ ਸਾਚਾ ਮੰਤਰ। ਪਰਮ ਪੁਰਖ ਦਾ ਦਰਸ ਦਿਖਾਓ, ਆਤਮ ਤ੍ਰਿਸ਼ਨਾ ਹਰਸ ਮਿਟਾਓ, ਮੁਖ ਲਗਾਓ ਫ਼ਲ ਸਾਚਾ ਮੇਵਾ। ਜਗਤ ਗੁਰ ਸਤਿਗੁਰ ਸਾਚੇ ਭਗਤ ਸਵਾਮੀ, ਮਸਤਕ ਲਾਓ ਕੌਸਤਕ ਮਨੀ ਸਾਚਾ ਥੇਵਾ। ਕਲਜੁਗ ਅੰਤਮ ਲਗਾ ਭਾਗ। ਜਗਤ ਵਖਾਣੇ ਜਗੀ ਜੋਤ ਦਿਆਲ ਬਾਗ਼। ਪ੍ਰਭ ਵੇਖੇ ਵਰਤੇ ਆਪਣੇ ਭਾਣੇ, ਆਤਮ ਜੋਤੀ ਜਿਥੇ ਜਗੇ ਚਰਾਗ। ਗੁਰ ਸਤਿਗੁਰ ਸਾਚੇ ਸੁਘੜ ਸਿਆਣੇ, ਕਿਸ ਪਕੜੀ ਤੇਰੀ ਪਿਛੇ ਵਾਗ। ਸ਼ਬਦ ਰੰਗ ਰੱਸ ਕਿਸ ਜਗ ਮਾਣੇ ਕਵਣ ਬੁਝਾਏ ਮਾਇਆ ਆਗ। ਜੋਤੀ ਜੋਤ ਸਰੂਪ ਹਰਿ, ਕਵਣ ਪਛਾਣੇ ਜਨ ਹੋਇਣ ਭਾਗ ਮਥੋਰ ਵਡ ਵਡਭਾਗ। ਬਾਗ਼ ਦਿਆਲਾ ਸਤਿਗੁਰ ਕਿਰਪਾਲਾ। ਹਰਿ ਸਾਚਾ ਵੇਖੇ, ਸ਼ਬਦ ਬਣਾਏ ਵਿਚ ਦਲਾਲਾ। ਤੀਜੇ ਨੇਤਰ ਗੁਰ ਪੂਰਾ ਵੇਖੇ, ਕਾਇਆ ਮੰਦਰ ਸਾਚੀ ਧਰਮਸਾਲਾ। ਕਵਣ ਤੋੜੇ ਵੱਜਾ ਜੰਦਰ, ਕਵਣ ਹੋਏ ਰਖਵਾਲਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰ ਮੰਤਰ ਪੁੱਛੇ ਰਾਹ ਸੁਖਾਲਾ। ਗੁਰ ਮੰਤਰ, ਗੁਰੂ ਗੁਰੂ ਗੁਰ ਨਾਦ। ਸਰਬ ਜੀਆਂ ਗੁਰ ਅੰਤਰ, ਏਕਾ ਲਿਵ ਹਰਿ ਰਸ ਰਸਨ ਅਰਾਧ। ਲੱਖ ਚੁਰਾਸੀ ਲੱਗੀ ਬਸੰਤਰ, ਕਵਣ ਬੁਝਾਏ ਕਲਜੁਗ ਆਗ। ਸਤਿ ਸਵਾਮੀ ਕਿਸ ਵਸੇਂ ਧਾਮ ਮਗਨ, ਭੇਵ ਖੋਲ੍ਹੇ ਸ਼ਬਦ ਸਚ ਬੋਲੇ, ਪੂਰੇ ਤੋਲ ਤੋਲੇ ਵਿਚ ਬ੍ਰਹਿਮਾਦ। ਜੋਤੀ ਜੋਤ ਸਰੂਪ ਹਰਿ, ਆਪਣੀ ਕਰਨੀ ਰਿਹਾ ਕਰ, ਤਿੰਨ ਪੰਜ ਸੱਤ ਨੌਂ ਭੇਵ ਬੋਧ ਅਗਾਧ। ਨੌਂ ਖੰਡ ਨੌਂ ਦਵਾਰ। ਪ੍ਰਭ ਪਾਈ ਵੰਡ ਵਿਚ ਮਾਤ ਸੰਸਾਰ। ਸੱਤਾਂ ਦੀਪਾਂ ਮਹੱਲ ਉਸਾਰ। ਵੇਖੇ ਖੇਲ ਅੱਜ ਕੱਲ ਨਿਹਕਲੰਕੀ ਲਏ ਅਵਤਾਰ। ਏਕਾ ਦਿਸੇ ਸ਼ਬਦ ਅਟੱਲ, ਹਰਿ ਜੋਤ ਸਰੂਪੀ ਕਰੇ ਅਕਾਰ। ਜੋਤੀ ਜੋਤ ਸਰੂਪ ਹਰਿ, ਜੋਤ ਸਰੂਪੀ ਕੀਆ ਅਕਾਰ। ਦੇਣਾ ਸੱਚਾ ਨਾਮ ਵਰ, ਸਚ ਸਦਾ ਸਵਾਮੀ ਨਾਮ ਵੰਡੇ। ਨਿਰਮਲ ਕਰਮ ਹੋਏ ਉਜਾਗਰ, ਵਿਚ ਮਾਤ ਵਰਭੰਡੇ। ਹਰਿ ਬਣੇ ਸਚ ਸੁਦਾਗਰ ਕਲਜੁਗ ਆਇਆ ਅੰਤਮ ਕੰਢੇ। ਜਗੇ ਜੋਤ ਕਾਇਆ ਗਾਗਰ, ਤਨ ਮੰਦਰ ਸੀਤਲ ਠੰਡੇ। ਏਕਾ ਨਾਮ ਰਤੀ ਰਤਨਾਗਰ, ਕਾਇਆ ਬ੍ਰਹਿਮੰਡ ਵਿਚ ਬ੍ਰਹਿਮੰਡੇ। ਜੋਤੀ ਜੋਤ ਸਰੂਪ ਹਰਿ, ਸਰਬ ਕਿਛ ਆਪੇ ਜਾਣੇ, ਉਤਭੁਜ ਸੇਹਤਜ ਜੇਰਜ਼ ਅੰਡੇ। ਸਚ ਡੇਰਾ ਸਚ ਅਸਥਾਨਾ। ਜਿਥੇ ਮਿਲੇ ਨਾਮ ਭਗਵਾਨਾ। ਉਚੇ ਟਿੱਲੇ ਸਾਰੇ ਹਿੱਲੇ, ਚਲਿਆ ਸੋਹੰ ਤੀਰ ਨਿਸ਼ਾਨਾ। ਭੇਵ ਖੁਲ੍ਹਾਉਣਾ ਬੂਰੇ ਕੱਕੇ ਬਿੱਲੇ, ਪਵਣ ਸਰੂਪੀ ਮੜ੍ਹੀ ਮਸਾਣਾ। ਰਸਨਾ ਤੀਰ ਚੜ੍ਹੇ ਚਿੱਲੇ, ਉਠੇ ਨਰ ਹਰਿ ਬਲੀ ਬਲਵਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਕਲਜੁਗ ਅੰਤਮ ਪੱਕੀ ਖੇਤੀ। ਉਤਰ ਦੇਣਾ ਗੁਰ ਪੂਰੇ ਛੇਤੀ। ਦੁਰਮਤ ਮੈਲ ਤਨ ਗਵਾਉਣੀ, ਉਤੇ ਲਾਉਣੀ ਨਾਮ ਰੇਤੀ। ਕਾਇਆ ਸੋਈ ਆਪ ਜਗਾਉਣੀ, ਦਰਸ ਦਿਖਾਉਣਾ ਨੇਤਨ ਨੇਤੀ। ਜੋਤੀ ਜੋਤ ਸਰੂਪ ਹਰਿ, ਗੁਰ ਪੂਰੇ ਕਿਰਪਾ ਦੇਣੀ ਕਰ, ਕਲਜੁਗ ਹਾੜੀ ਹੋਈ ਪਛੇਤੀ। ਸ਼ਬਦ ਆਏ ਚੱਲ ਦਵਾਰ। ਮੰਗੇ ਵਰ ਇਕ ਭਿਖਾਰ। ਉਤਰ ਦੇਣਾ ਪਹਿਲੀ ਵਾਰ। ਪੂਰਬ ਪੱਛਮ ਉਤਰ ਦੱਖਣ ਦਿਸ਼ਾ ਵਿਚਾਰ। ਚੌਦਾਂ ਰਤਨ ਕਰ ਸ਼ਿੰਗਾਰ ਸੋਲਾਂ ਕਲਾ ਕਲੀਆਂ ਕਲ ਪਹਿਨਣਹਾਰ। ਪੁਰਖ ਅਬਿਨਾਸ਼ੀ ਵਲੀਆ ਛਲੀਆ, ਪੂਰਬ ਕਰਨੀ ਮਾਤ ਵਿਚਾਰ। ਵਡ ਜੋਧਾ ਸੂਰਾ ਵਡ ਵਡ ਬਲੀਆ, ਜਨ ਭਗਤ ਦਵਾਰੇ ਬਣਿਆ ਰਹੇ ਭਿਖਾਰ। ਏਕਾ ਦਿਸੇ ਨਿਹਚਲ ਧਾਮ ਤੇਰਾ ਅਟਲੀਆ, ਆਈਏ ਚਲ ਦਵਾਰ। ਜੋਤੀ ਜੋਤ ਸਰੂਪ ਹਰਿ, ਇਕ ਜੋਤੀ ਜਗਤ ਅਧਾਰ। ਸ਼ਬਦ ਸੰਦੇਸ਼ਾ ਦੇਣਾ ਘਲ। ਆਈਏ ਧਾਮ ਤੇਰੇ ਚਲ। ਮਿਲੀਏ ਰਾਮ ਕਲਜੁਗ ਕਲ। ਮਿਟੇ ਰੈਣ ਅੰਧੇਰੀ ਸ਼ਾਮ, ਮਿਟੇ ਦੂਈ ਦਵੈਤੀ ਦੂਜਾ ਸੱਲ। ਪੰਝੀ ਭਾਦੋਂ ਲੇਖ ਲਿਖਾਉਣਾ ਤਮਾਮ, ਹਰਿ ਹਰਿ ਹਉਂ ਹਉਂ ਜਾਏ ਬਲ ਬਲ। ਜਗਤ ਤਿਆਗਣੇ ਸਰਬ ਕੰਮ, ਵੇਖਣਾ ਧਾਮ ਇਕ ਅਟੱਲ। ਜੋਤੀ ਜੋਤ ਸਰੂਪ ਹਰਿ, ਸ਼ਬਦ ਲੇਖ ਗੁਰ ਪੂਰਾ ਵੇਖ ਭਾਰਤ ਖੰਡ ਰਿਹਾ ਘਲ। ਨਿਹਕਲੰਕੀ ਜੋਤ ਨੁਰਾਨੀ। ਏਕਾ ਦਿਸੇ ਸਾਚਾ ਸ਼ਬਦ ਸੱਚੀ ਗੁਰਬਾਣੀ। ਸਚ ਸੰਤਾਂ ਸਦ ਹਿਰਦੇ ਵਸੇ, ਗੁਣ ਗਾਵਤ ਸੁਖ ਸਹਿਜ ਸਮਾਣੀ। ਮਾਇਆ ਜਾਲ ਜਗਤ ਨਾ ਫਸੇ, ਜਗਤ ਵਿਦਿਆ ਹੀਣ ਆਤਮ ਬ੍ਰਹਮ ਗਿਆਨੀ। ਏਕਾ ਰਾਹ ਸਾਚਾ ਦੱਸੇ, ਛੁਟੇ ਜਮ ਕੀ ਕਾਨੀ। ਪੰਜਾਂ ਸ਼ਬਦਾਂ ਜੋ ਜਨ ਹੱਸੇ, ਵਸੇ ਘਰ ਸੁਲਤਾਨੀ। ਜੋਤੀ ਜੋਤ ਸਰੂਪ ਹਰਿ, ਅੱਗੇ ਦਿਸੇ ਏਕਾ ਜੋਤ ਸਚ ਨਿਸ਼ਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜੋਤ ਧਰ, ਆਦਿ ਸ਼ਕਤ ਆਦਿ ਭਵਾਨੀ। ਕਰੇ ਅਕਾਰ ਅਕਾਲ ਅਕਾਲਾ। ਦੀਨਾ ਬੰਧੂ ਦੀਨ ਦਿਆਲਾ। ਪੰਖ ਪੰਖੇਰੂ ਆਤਮ ਅੰਧੂ, ਗੁਰ ਗੋਪਾਲਾ। ਲੱਖ ਚੁਰਾਸੀ ਵਡ ਪ੍ਰਬੰਧੂ, ਹਿਤ ਪਿਤ ਰਖਵਾਲਾ। ਵਸੇ ਪੜਦੇ ਉਹਲੇ ਕੰਧੂ, ਦੀਪਕ ਜੋਤੀ ਇਕ ਉਜਾਲਾ। ਜੋਤੀ ਜੋਤ ਸਰੂਪ ਹਰਿ, ਰੂਪ ਰੰਗ ਕਿਆ ਕੋਈ ਵਖਾਣੇ, ਸੂਹਾ ਪੀਲਾ ਲਾਲ ਚਿੱਟਾ ਕਾਲਾ। ਦੀਨਾਂ ਨਾਥ ਜਗਤ ਗਿਆਤਾ। ਸ੍ਰਿਸ਼ਟ ਸਬਾਈ ਸਗਲਾ ਸਾਥ ਪੁਰਖ ਬਿਧਾਤਾ। ਕੌਸਤਕ ਮਣੀਆਂ ਰੱਖੇ ਮਾਥ, ਸ਼ਬਦ ਚਲਾਏ ਸਾਚੀ ਗਾਥਾ। ਆਪਣਾ ਭਾਣਾ ਰੱਖੇ ਆਪਣੇ ਹਾਥ, ਸੋਹੰ ਚਲਾਏ ਸਾਚਾ ਰਾਥਾ। ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਲੋਕਮਾਤ ਰਚਾਏ ਆਪਣੀ ਗਾਥਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰ। ਹਰਿ ਭੇਖ ਪਹਿਲੀ ਵਾਰ। ਦੂਜਾ ਵੇਖ ਰੂਪ ਬਰਾਹ ਅਪਰ ਅਪਾਰ। ਯਗਯ ਪੁਰਸ਼ ਤੀਜਾ ਕਰ ਵਿਚਾਰ। ਹਾਵ ਗਰੀਵ ਚੌਥੀ ਧਾਰ। ਪੰਚਮ ਨਰਾਇਣ ਕਰ ਅਕਾਰ। ਛੇਵੇਂ ਕਪਲ ਮੁਨ ਨਾਉਂ ਵਿਚਾਰ। ਸਤਵੇਂ ਦਤਾਤ੍ਰੈ ਅਠਵਾਂ ਰਿਖਪ ਦੇਵ ਵਿਚ ਸੰਸਾਰ। ਨੌਵਾਂ ਪ੍ਰਿਥੂ ਰੂਪ ਕਰਤਾਰ। ਦਸਵੇਂ ਮਤਸ ਖੇਲ ਨਿਆਰ। ਗਯਾਰਵੇਂ ਕਛਪ ਨਰ ਨਿਰੰਕਾਰ। ਬਾਰਵੇਂ ਮੋਹਣੀ ਰੂਪ ਵਿਚ ਸੰਸਾਰ। ਹੰਸ ਮੋਤੀ ਚੁਗੇ ਚੋਗ ਤੇਰ੍ਹਵੀਂ ਧਾਰ। ਬਾਵਨ ਰੂਪ ਚੌਦਾਂ ਤਬਕਾਂ, ਪ੍ਰਭ ਕੀਆ ਚੌਧਵੀਂ ਵਾਰ। ਪੰਦਰਵਾਂ ਪਰਮ ਪੁਰਖ ਕੀ ਧਾਰ। ਵੈਦ ਧਨੰਤਰ ਕਰ ਵਿਚਾਰ। ਸੋਲਵੇਂ ਨਰ ਸਿੰਘ ਰੂਪ ਹਰਿ ਕਰਤਾਰ। ਸਤਾਰਵੇਂ ਹਰੀ ਗਜ ਪਾਰ ਉਤਾਰ। ਅਠਾਰਵੇਂ ਨਰ ਨਰਾਇਣ ਭਗਤ ਧਰੂ ਬਾਲ ਅਵਸਥਾ ਦਏ ਪਿਆਰ। ਵਾਰ ਉਨੀਂ ਰਾਜੇ ਰਾਣਿਆਂ ਚੋਟੀ ਮੁਨੀ ਪਰਸ ਰਾਮ ਇੱਕੀ ਵਾਰ। ਵਾਰ ਬੀਸ ਭਏ ਜਗਦੀਸ਼, ਪ੍ਰਗਟ ਹੋਏ ਰਾਮ ਅਵਤਾਰ। ਇੱਕੀਵੀਂ ਵਾਰ ਕਰ ਅਕਾਰਾ। ਵੇਦ ਵਿਆਸਾ ਪਿਤਾ ਨਾਮ ਨਾ ਕੋਈ ਉਚਾਰਾ। ਪੁਰਖ ਅਬਿਨਾਸ਼ੀ ਸਾਚੀ ਧਾਰਾ। ਅਵਤਾਰ ਬਾਈਸਵਾਂ ਕ੍ਰਿਸ਼ਨ ਮੁਰਾਰਾ। ਤੇਈਵੀਂ ਵਾਰ ਲਿਆ ਅਵਤਾਰਾ, ਨਾਮ ਬੁੱਧ ਵਿਚ ਸੰਸਾਰਾ। ਲੋਕਮਾਤ ਕੀਆ ਯੁੱਧ, ਮਦਿਰਾ ਮਾਸ ਨਾ ਖਾਏ ਕੋਈ ਜੀਵ ਗਵਾਰਾ। ਹਰਿ ਬਿਨ ਅਵਰ ਨਾ ਦੀਸੇ ਕੋਈ ਆਤਮ ਕਰੇ ਸੁਧ, ਕਲਜੁਗ ਵਧਿਆ ਅੰਤ ਵਿਕਾਰਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨਿਹਕਲੰਕ ਨਰਾਇਣ ਨਰ, ਪ੍ਰਗਟ ਹੋਏ ਚਵੀਆਂ ਅਵਤਾਰਾ। ਜੋਤੀ ਜਾਮਾ ਸ਼ਬਦ ਚੋਲਾ। ਸੋਹੰ ਪਵਣ ਸਾਚਾ ਬੋਲਾ। ਨਾਮ ਓਅੰ ਵੱਜੇ ਢੋਲਾ। ਜਨ ਭਗਤਾਂ ਆਤਮ ਰੰਗ ਗੀਤ ਸੁਹਾਗੀ ਸਾਚਾ ਸੋਹਲਾ। ਸਦਾ ਸਦ ਵਸੇ ਅੰਗ ਸੰਗ ਜੋਤ ਨਿਰੰਕਾਰ ਸ਼ਬਦ ਅਧਾਰ ਪਵਣ ਅਸਵਾਰ, ਆਪ ਰਖਾਏ ਪੜਦਾ ਉਹਲਾ।