Granth 04 Likhat 069: 9 Assu 2011 Bikarmi Meeruth Chhauni Kehar Singh de Greh

੯ ਅੱਸੂ ੨੦੧੧ ਬਿਕ੍ਰਮੀ ਮੇਰਠ ਛਾਉਣੀ ਕੇਹਰ ਸਿੰਘ ਦੇ ਗ੍ਰਹਿ

ਜਗ ਪੰਡਤ ਪਿੰਡ ਪਰਾਇਆ। ਲੋਕਮਾਤ ਆਇਆ ਬਣ ਕੇ ਮੰਗਤ ਸਾਚਾ ਹੁਕਮ ਹਰਿ ਭੁਲਾਇਆ। ਸਚ ਘਰ ਨਾ ਮਾਣੀ ਸਾਚੀ ਸੰਗਤ, ਲੋਭੀ ਮਮਤਾ ਰਸਨ ਵਿਕਾਰ ਚਲਾਇਆ। ਕਾਇਆ ਦੁਹਾਗਣ ਹੋਈ ਨੰਗਤ, ਸ਼ਬਦ ਚੋਲਾ ਨਾ ਤਨ ਪਹਿਨਾਇਆ। ਮਾਨਸ ਦੇਹੀ ਦਿਸੇ ਭੰਗਤ, ਅੰਦਰ ਮੰਦਰ ਡੇਰਾ ਕਿਸੇ ਨਾ ਲਾਇਆ। । ਹਰਿਜਨ ਵਿਰਲਾ ਪ੍ਰਭ ਹੋਏ ਸਹਾਈ ਜਿਉਂ ਨਾਨਕ ਅੰਗਦ, ਸਰਨ ਸਰਨਾਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਨਿਹਕਲੰਕੀ ਭੇਖ ਵਟਾਇਆ। ਪੰਡਤ ਪੜ੍ਹ ਵੇਦ ਵਿਚਾਰ। ਵੇਦ ਕਿਤੇਬ ਨਾ ਪਾਈ ਸਾਰ। ਘਰ ਸਾਚਾ ਵੇਖ ਵਖਾਨ, ਪੁਰਖ ਅਬਿਨਾਸ਼ੀ ਗੁਪਤ ਜ਼ਾਹਰ। ਕਲਜੁਗ ਜੀਵ ਨਾ ਭੁੱਲ ਗਵਾਰ। ਸਚ ਸ਼ਬਦ ਘਰ ਸਚ ਸੁਨਿਆਰ। ਮਾਇਆ ਝੂਠੀ ਵੇਖ ਨਾ ਭੁੱਲ, ਸੋਲਾਂ ਕਰ ਤਨ ਸ਼ਿੰਗਾਰ। ਭਾਗ ਲਗਾਉਣਾ ਆਪਣੀ ਕੁਲ, ਜੋਤੀ ਨੂਰ ਕਰ ਉਜਿਆਰ। ਨਿਹਕਲੰਕ ਕਲ ਜਾਮਾ ਪਾਇਆ, ਵੇਖ ਵਖਾਣੇ ਪੰਡਤ ਪਾਂਧੇ, ਆਤਮ ਆਂਧੇ ਮਾਇਆ ਡੋਰੀ ਬਾਂਧੇ, ਕਵਣ ਵਖਾਣੇ ਕਵਣ ਜਾਣੇ ਕਵਣ ਭਤਾਰਾ ਕਵਣ ਨਾਰ। ਪੰਡਤ ਪੜ੍ਹਿਆ ਵੇਦ ਸ਼ਾਸਤਰ। ਇਕ ਨਾ ਜਾਣੇ ਨਾਮ ਅਸਤਰ। ਤਨ ਨਾ ਪਹਿਨੇ ਸੱਚਾ ਬਸਤਰ। ਹਉਮੇ ਲੱਗੀ ਕਾਇਆ ਨਸਤਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਏ, ਪੰਡਤ ਪਾਂਧੇ ਲਏ ਉਠਾਏ, ਸੋਹੰ ਸ਼ਬਦ ਹੱਥ ਰਖਾਏ ਸੱਚਾ ਸ਼ਸਤਰ। ਪੰਡਤ ਪਾਂਧੇ ਪਿੰਡ ਪਈਆਲ। ਕਲਜੁਗ ਥੱਕੇ ਮਾਂਦੇ, ਦਰਸ ਨਾ ਪੇਖਤ ਦੀਨ ਦਿਆਲ। ਪੀਤ ਪੀਤੰਬਰ ਝੂਠਾ ਗਾਂਦੇ, ਵੇਖ ਵਖਾਣੀ ਅਵਲੜੀ ਚਾਲ। ਅੰਦਰ ਬਾਹਰ ਆਉਂਦੇ ਜਾਂਦੇ, ਆਤਮ ਰਹੇ ਸਦਾ ਕੰਗਾਲ। ਪ੍ਰਭ ਅਬਿਨਾਸ਼ੀ ਜਾਂਦੇ, ਮਾਇਆ ਮਮਤਾ ਰੰਗ ਚੜ੍ਹਾਉਂਦੇ ਕਾਇਆ ਖਾਲ। ਕਲਜੁਗ ਜੀਵ ਭੁਲਾਉਂਦੇ ਫਿਰਦੇ, ਕਾਇਆ ਨੀਤ ਨਾ ਸਕੇ ਸੰਭਾਲ। ਝੂਠੇ ਤਾਲ ਵਜਾਉਂਦੇ ਜਾਂਦੇ, ਫਲ ਨਾ ਦਿਸੇ ਕਿਸੇ ਡਾਲ। ਨਿਹਕਲੰਕ ਕਲ ਜਾਮਾ ਪਾਏ, ਭੁੱਲੇ ਰੁਲੇ ਰਾਹੇ ਪਾਏ, ਅੰਤਮ ਸੁਰਤ ਸੰਭਾਲ। ਮੰਦਰ ਅੰਦਰ ਨਾ ਕੋਇ ਵੜਿਆ। ਪੰਡਤ ਪਾਂਧੇ ਦਰ ਦਵਾਰੇ, ਗਰਭ ਹੰਕਾਰੇ ਬਾਹਰ ਖੜਿਆ। ਅਸਥਿਰ ਨਾ ਵੇਖੇ ਹਰਿ ਚੁਬਾਰੇ, ਸਿਖ਼ਰ ਡੰਡੇ ਨਾ ਕੋਈ ਚੜ੍ਹਿਆ। ਜੀਆਂ ਜੰਤਾਂ ਝੂਠੇ ਲਾਰੇ, ਮਾਇਆ ਡੋਲੀ ਘਾੜਨ ਘੜਿਆ। ਮਿਲੇ ਮੇਲ ਨਾ ਹਰਿ ਨਿਰੰਕਾਰੇ, ਕਲਜੁਗ ਵਹਿਣ ਹੜ੍ਹਿਆ। ਨਿਹਕਲੰਕ ਕਲ ਜਾਮਾ ਧਾਰੇ, ਕਲਜੁਗ ਤੇਰੀ ਅੰਤਮ ਵਾਰੇ, ਪੰਡਤ ਪਾਂਧੇ ਵੇਖ ਵਿਚਾਰੇ। ਸੋਹੰ ਡੰਡਾ ਹੱਥ ਵਿਚ ਫੜਿਆ। ਮੰਦਰ ਅੰਦਰ ਗਊ ਘਾਟ। ਵੇਖ ਵਖਾਣੇ ਤੀਰਥ ਤਾਟ। ਕਿਤੇ ਨਾ ਦਿਸੇ ਜੋਤੀ ਲਾਟ। ਚਾਰੋਂ ਕੁੰਟ ਚਾਰ ਚੁਫੇਰੇ ਆਈ ਘਾਟ। ਲੱਖ ਚੁਰਾਸੀ ਫਿਰੇ ਅੰਧੇਰੇ, ਦੁਰਮਤ ਮੈਲ ਨਾ ਦੇਵੇ ਕੋਈ ਕਾਟ। ਮਾਤ ਗਰਭ ਆਵਣ ਜਾਵਣ ਜਿਹੜੇ, ਕੋਇ ਨਾ ਕੱਢੇ ਆਨ ਬਾਟ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਇਆ, ਜੂਠਾ ਝੂਠਾ ਭੇਖ ਵਟਾਇਆ, ਇਕ ਖੁਲ੍ਹਾਏ ਸਾਚਾ ਹਾਟ। ਗੁਰਦਵਾਰਾ ਗੁਰ ਦਰਬਾਰ। ਦਰ ਘਰ ਸਾਚਾ ਨਾ ਕੋਈ ਕਰੇ ਵਿਚਾਰ। ਗ੍ਰੰਥੀ ਪੰਥੀ ਭਾਂਡੇ ਕਾਚੇ, ਕੰਚਨ ਪਾਇਆ ਤਨ ਸ਼ਿੰਗਾਰ। ਹਰਿ ਹਰਿਜਨ ਕੋਇ ਨਾ ਵਾਚੇ, ਏਕਾ ਭਰਿਆ ਮਨ ਹੰਕਾਰ। ਜੋਤ ਨਿਰੰਜਣ ਸਾਚੋ ਸਾਚੇ, ਆਦਿ ਪੁਰਖ ਅਪਰੰਪਰ ਸਵਾਮੀ ਆਵੇ ਜਾਵੇ ਵਾਰੋ ਵਾਰ। ਹਰਿਜਨ ਵਿਰਲਾ ਹਿਰਦੇ ਵਾਚੇ, ਕਿਰਪਾ ਕਰੇ ਜਿਸ ਅਪਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗ੍ਰੰਥੀ ਪੰਥੀ ਅੰਤਮ ਪਾਵੇ ਮਾਤ ਸਾਰ। ਗੁਰਦਵਾਰਾ ਗੁਰ ਕਾ ਰਾਹ। ਬੇਮੁਖਾਂ ਕਲ ਦਿਸੇ ਨਾਹ। ਮਾਇਆ ਰਾਣੀ ਵਡ ਜ਼ਰਵਾਣੀ ਗਲ ਪਾਈ ਬੈਠੀ ਮਾਤ ਫਾਹ। ਦਰ ਘਰ ਸਾਚੇ ਹੋਏ ਸਵਾਣੀ, ਚਤੁਰਾਈ ਕਿਸੇ ਚਲੇ ਨਾ। ਬੇਮੁਖਾਂ ਆਤਮ ਹੋਈ ਅੰਧੀ ਕਾਣੀ, ਦਰ ਦਵਾਰਾ ਨਾ ਦਿਸੇ ਕੋਈ ਸੱਚਾ ਥਾਂ। ਨਾ ਕੋਈ ਜਾਣੇ ਜਾਣ ਵਖਾਣੇ ਖਾਣੀ ਬਾਣੀ ਪੁਰਖ ਧਿਆਨੀ ਵਡ ਵਿਦਵਾਨੀ, ਕਾਇਆ ਮੰਦਰ ਡੂੰਘੀ ਕੰਦਰ ਘਰ ਘਰ ਉਡਦੇ ਦਿਸਦੇ ਕਾਂ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜੋਤ ਧਰ, ਗੁਰਦਵਾਰਾ ਦਰ ਦਰਬਾਰਾ, ਅੰਦਰ ਬਾਹਰਾ ਗੁਪਤ ਜ਼ਾਹਰਾ, ਵੇਖ ਵਖਾਣੇ ਸਭਨੀ ਥਾਂ। ਗੁਰਦਵਾਰਾ ਗੁਰਮੁਖ ਜਾਨ। ਬੇਮੁਖ ਭੁੱਲੇ ਜੀਵ ਨਿਧਾਨ। ਪਾਣੀ ਪਿਆ ਕਾਇਆ ਚੁੱਲ੍ਹੇ, ਮਿਟੇ ਅੰਤ ਕਲਜੁਗ ਨਿਸ਼ਾਨ। ਹਰਿ ਭੰਡਾਰਾ ਏਕਾ ਖੁਲ੍ਹੇ, ਚਾਰ ਵਰਨਾਂ ਬ੍ਰਹਮ ਗਿਆਨ। ਭਾਗ ਲਗਾਏ ਕਾਇਆ ਕੁੱਲੇ, ਵਾਲੀ ਦੋ ਜਹਾਨ। ਹਰਿ ਸ਼ਬਦ ਸੁਹੇਲਾ ਧੁਰਦਰਗਾਹੀ ਮੇਲਾ ਪੂਰੇ ਤੋਲ ਤੁਲੇ, ਆਤਮ ਜੋਤੀ ਦੀਪ ਮਹਾਨ। ਜਗਤ ਸਿੰਘਾਸਣ ਕਲਜੁਗ ਡੁਲੇ, ਪ੍ਰਗਟ ਹੋਏ ਸ੍ਰੀ ਭਗਵਾਨ। ਸ਼ਬਦ ਅੰਧੇਰੀ ਏਕਾ ਝੁੱਲੇ, ਰਸਨਾ ਚਲੇ ਤੀਰ ਕਮਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਪ੍ਰਗਟ ਹੋਏ ਅੱਠੇ ਪਹਿਰ ਦਿਵਸ ਰੈਣ ਕਦੇ ਨਾ ਸੋਏ ਵਡ ਬਲੀ ਬਲਵਾਨ। ਗੁਰ ਕਾਇਆ ਗੁਰਬਾਣੀ ਗੁਰ ਕਾ ਬਾਣ। ਗੁਰਮੁਖ ਵਿਰਲਾ ਕਰੇ ਧਿਆਨ। ਜਿਸ ਜਨ ਹਰਿ ਹਿਰਦੇ ਚਰਨ ਧਿਆਨ। ਕਲਜੁਗ ਭੁੱਲੇ ਜੀਵ ਅੰਞਾਣ। ਮਿਟੀ ਅੰਤ ਜੋਤ ਨਿਸ਼ਾਨੀ, ਸਾਧ ਸੰਤ ਧਰ ਮਨ ਅਭਿਮਾਨ। ਭੇਵ ਨਾ ਜਾਨਣ ਬਾਣੀ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਦਰ ਦਵਾਰੇ ਗੁਰ ਘਰ ਤੀਰਥ ਤਟ, ਸਦ ਕਰੇ ਸਰਬ ਪਛਾਣ। ਨਾਮ ਅੱਲਾ ਹੱਕ ਮਸੱਲਾ ਸ਼ਬਦ ਕੁਰਾਨ। ਜ਼ਬਰਾਈਲ ਮੇਕਾਈਲ ਅਸਰਾਈਲ ਅਸਰਾਫ਼ੀਲ, ਚਾਰ ਕੁੰਟ ਚਾਰ ਗਲੀ ਵੇਖ ਵਖਾਨ। ਇਕ ਮਹੱਲਾ ਚਾਰ ਯਾਰ ਦਸਤਗੀਰ ਪੀਰ ਐਲੀ ਸ਼ਾਹ ਫ਼ਕੀਰ ਨੂਰ ਅਲਾਹੀ ਧੁਰਦਰਗਾਹੀ ਇਕ ਇਕੱਲਾ ਗੌਂਸ ਮਜੌਰੀ ਦਸਤਗੀਰ। ਮੱਕਾ ਕਾਅਬਾ ਹੱਕ ਜ਼ਨਾਬ ਮੇਲ ਦੁਆਬਾ ਆਪ ਪਿਆਈਂ ਠੰਡਾ ਸੀਰ। ਮੁਲਾਂ ਸ਼ੇਖ਼ ਮੁਲਾਨਾ ਅੰਧਾ ਕਾਣਾ, ਕਿਸੇ ਨਾ ਵੱਜੇ ਆਤਮ ਤੀਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਾਰ, ਦੋਹੀਂ ਹੱਥੀਂ ਤਨ ਲਾਹੇ ਚੀਰ। ਮੁਲਾਂ ਸ਼ੇਖ਼ ਹਾਹਾਕਾਰੇ। ਕਲਜੁਗ ਭੇਖ ਵੇਖ ਨੇਤਰ ਪੇਖ, ਦਰ ਦਰ ਘਰ ਘਰ ਪੁਕਾਰੇ। ਕਾਅਬਾ ਮੁਕਾਅਬ ਮੱਕਾ ਦੋ ਆਬ, ਵੇਖ ਵਖਾਣੇ ਹਰਿ ਹਰਿ ਖ਼ੁਦਾਏ ਜਨਾਬ, ਨੂਰੀ ਨੂਰ ਕਰ ਅਕਾਰੇ। ਮੁਲਾਂ ਸ਼ੇਖ਼ ਕਾਜੀ ਕਲਜੁਗ ਅੰਤਮ ਝੂਠੇ ਪਾਜੀ, ਮਿਲੇ ਅੰਤ ਅਜ਼ਾਬ, ਦੋਜ਼ਖ਼ ਅਗਨ ਅੰਤਮ ਸਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਵੇਖੇ ਭਿੰਨ ਭਿੰਨ, ਭੇਵ ਖੁਲ੍ਹਾਏ ਗਿਣ ਗਿਣ, ਵਾਲੀ ਹਿੰਦ ਉਠ ਜਾਗ, ਮਾਝੇ ਦੇਸ ਲੱਗਾ ਭਾਗ, ਜਗੀ ਜੋਤ ਏਕਾ ਏਕ ਨਰ ਨਰਾਇਣ ਨਰ ਨਿਰੰਕਾਰੇ। ਵਾਲੀ ਹਿੰਦ ਉਠ ਸੁਲਤਾਨ। ਕਲਜੁਗ ਸੋਇਆ ਕਿਉਂ ਨੌਜਵਾਨ। ਮਾਇਆ ਰਾਣੀ ਹੋਈ ਪ੍ਰਧਾਨ। ਜੂਠ ਝੂਠ ਸਵਾਈ ਵਿਚ ਜਹਾਨ। ਧੀਆਂ ਭੈਣਾਂ ਖ਼ਾਕ ਛਾਣੀ, ਊਚਾਂ ਨੀਚਾਂ ਮਾਣ ਤਾਣ। ਜੂਠੇ ਝੂਠੇ ਮਾਇਆ ਲੂਠੇ, ਕੋਇ ਨਾ ਕਰੇ ਹਰਿ ਪਛਾਣ। ਜੋਤੀ ਜੋਤ ਸਰੂਪ ਹਰਿ, ਅੰਤਮ ਜੋਤ ਮਾਤ ਧਰ, ਕਰੇ ਖੇਲ ਜਗਤ ਮਹਾਨ। ਵਾਲੀ ਹਿੰਦ ਹੋ ਹੁਸ਼ਿਆਰ। ਪੁਰਖ ਅਬਿਨਾਸ਼ੀ ਜਾਮਾ ਧਾਰੇ, ਵੇਖ ਵਖਾਣੇ ਮੁਹੰਮਦੀ ਚਾਰ ਯਾਰ। ਜਗੇ ਜੋਤ ਇਕ ਅਪਾਰੇ, ਵੇਦ ਪੁਰਾਨਾਂ ਕੁਰਾਨ ਅੰਜ਼ੀਲਾਂ, ਖਾਣੀ ਬਾਣੀ ਦੋ ਜਹਾਨੀ ਸੱਚੀ ਰਾਣੀ, ਪਾਏ ਸੱਚੀ ਸਾਰ। ਨਾ ਕੋਈ ਦਿਸੇ ਰਾਜਾ ਰਾਣੀ, ਅੰਤਮ ਖ਼ਾਕੀ ਲਾੜੀ ਮੌਤ ਉਠਾਏ, ਧਰਤ ਮਾਤ ਗੋਦ ਸਵਾਏ, ਮਾਨਸ ਦੇਹੀ ਆਈ ਹਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਘਨਕ ਪੁਰ ਵਾਸੀ ਚਵੀਆਂ ਅਵਤਾਰ। ਘਨਕਪੁਰ ਹਰਿ ਜਾਮਾ ਪਾਇਆ। ਇਕ ਉਠਾਇਆ ਸ਼ਬਦ ਘੋੜ, ਚਾਰ ਕੁੰਟਾਂ ਰਿਹਾ ਦੁੜਾਇਆ। ਵੇਖ ਵਖਾਣੇ ਰਾਓ ਰੰਕ ਬੰਕ ਦਵਾਰ, ਸ਼ਾਹ ਸੁਲਤਾਨ ਲਏ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਵੀਹ ਸੌ ਗਿਆਰਾਂ ਬਿਕ੍ਰਮੀ, ਆਪਣਾ ਖੇਲ ਆਪਣੇ ਹੱਥ ਰਖਾਇਆ। ਅੱਸੂ ਤਿੰਨ ਰੱਖਣਾ ਯਾਦ। ਲੋਕਮਾਤ ਵੱਜਣਾ ਸਾਚਾ ਨਾਦ, ਸੋਹੰ ਸ਼ਬਦ ਪ੍ਰਭ ਤੀਰ ਚਲਾਉਣਾ, ਰਾਜਾ ਰਾਣਾ ਸਰਬ ਉਠਾਉਣਾ, ਵੇਖ ਵਖਾਣੇ ਖੰਡ ਬ੍ਰਹਿਮੰਡ ਬ੍ਰਹਿਮਾਦ। ਪੁਰਖ ਅਬਿਨਾਸ਼ੀ ਨਾ ਮਨੋਂ ਭੁਲਾਉਣਾ, ਜੋਤ ਸਰੂਪੀ ਦਰਸ ਦਿਖਾਉਣਾ, ਸ਼ਬਦ ਚਲਾਉਣਾ ਬੋਧ ਅਗਾਧ। ਕਾਹਨਾ ਕ੍ਰਿਸ਼ਨਾ ਭੇਖ ਵਟਾਉਣਾ, ਬ੍ਰਹਮਾ ਵਿਸ਼ਨਾ ਸੰਗ ਰਲਾਉਣਾ, ਕਰੋੜ ਤੇਤੀਸ ਚਰਨ ਬਹਾਉਣਾ, ਦੋਏ ਜੋੜ ਰਸਨ ਰਹੇ ਅਰਾਧ। ਜੋਤੀ ਜੋਤ ਸਰੂਪ ਹਰਿ, ਸ਼ਬਦ ਦੇਵੇ ਸਾਚਾ ਵਰ, ਚਲ ਕੇ ਆਏ ਤੇਰੇ ਦਰ, ਵੇਖ ਵਖਾਣੇ ਮਾਧਵ ਮਾਧ। ਅੱਸੂ ਤਿੰਨ ਸਚ ਵਿਹਾਰਾ। ਧਰਤ ਮਾਤ ਤੇਰਾ ਵੇਖੇ ਚੰਨ, ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਕਰੇ ਖੇਲ ਛਿੰਨ ਭੰਗਰ ਛਿੰਨ, ਕਿਆ ਕੋਈ ਜਾਣੇ ਜੀਵ ਗਵਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਲਿਖੇ ਜਗਤ ਲੇਖ, ਧਰਤ ਮਾਤ ਤੇਰੇ ਮਸਤਕ ਮੇਖ, ਚਰਨ ਛੁਹਾਏ ਨਰ ਨਿਰੰਕਾਰਾ। ਅੱਸੂ ਤਿੰਨ ਨੇੜੇ ਵਾਟ। ਚਰਨ ਛੁਹਾਏ ਪ੍ਰਭ ਰਾਜ ਘਾਟ। ਗਾਂਧੀ ਪਾਂਧੀ ਖੋਲ੍ਹ ਵਖਾਏ ਬਜ਼ਰ ਕਪਾਟ। ਨਾ ਕੋਈ ਸੋਨਾ ਰੁਪਾ ਚਾਂਦੀ, ਜੋਤੀ ਨੂਰ ਸਾਚੀ ਲਾਟ। ਰਸਨਾ ਹਰਿ ਗੁਣ ਪੀਂਦੀ ਖਾਂਦੀ, ਜਗਤ ਕਿਨਾਰਾ ਤੀਰਥ ਤਾਟ। ਗੀਤ ਸੁਹਾਗੀ ਗਾਉਂਦੀ ਜਾਂਦੀ, ਸ਼ਬਦ ਖਟੋਲਾ ਸਾਚੀ ਖਾਟ। ਪੁਰਖ ਅਬਿਨਾਸ਼ੀ ਰਾਹ ਤਕਾਉਂਦੀ ਜਾਂਦੀ, ਰਸਨਾ ਰਸ ਆਤਮ ਚਾਟ। ਪੁਰੀ ਇੰਦਰ ਦਰ ਦਰਸਾਉਂਦੀ ਜਾਂਦੀ, ਅੰਤਮ ਚੜ੍ਹੇ ਸਾਚੇ ਘਾਟ। ਸਚ ਸਿੰਘਾਸਣ ਡੇਰਾ ਲਾਉਂਦੀ ਜਾਂਦੀ, ਵੇਖ ਵਖਾਣੇ ਸਾਚਾ ਹਾਟ। ਨਿਹਕਲੰਕ ਜੋਤ ਨਿਰੰਜਣ ਦੇ ਮਤ ਮਾਤ ਸਮਝਾਉਂਦੀ ਜਾਂਦੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਏ, ਗੁਣਵੰਤੀ ਵਿਚ ਲਲਾਟ। ਰਾਜ ਘਾਟ ਰਾਜ ਦਵਾਰ। ਜਗਤ ਭਗਤ ਧਰਮ ਸਤਿ, ਮਿਲੇ ਮੇਲ ਪ੍ਰਭ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਪਾਰ ਉਤਾਰ। ਧਰਤ ਮਾਤ ਤੇਰੀ ਸੁਹਾਏ ਰੁਤ, ਬੇਮੁਖਾਂ ਵੱਢੇ ਨੱਕ ਗੁੱਤ, ਰਾਜੇ ਰਾਣਿਆਂ ਰੰਕ ਰਾਜਾਨਾ ਕਰੇ ਖ਼ਬਰਦਾਰ। ਵੇਖ ਵਖਾਣੇ ਵਾਰ ਥਿਤ, ਗੁਰ ਗੋਬਿੰਦਾ ਸਾਚਾ ਮਿਤਾ, ਅੱਸੂ ਤਿੰਨ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਲਿਖਾਏ, ਆਪ ਖੁਲ੍ਹਾਏ ਵਾਲੀ ਹਿੰਦ ਦਿੱਲੀ ਦਰਬਾਰ। ਵਾਲੀ ਹਿੰਦ ਪ੍ਰਭ ਚਰਨ ਛੁਹਾ ਕੇ। ਕਿਲ੍ਹੇ ਲਾਲ ਦਰ ਖੁਲ੍ਹਾ ਕੇ। ਆਪ ਵਸਾਏ ਸਾਚੇ ਘਰ, ਗੁਰ ਗੋਬਿੰਦ ਜੋ ਗਿਆ ਲਿਖਾ ਕੇ। ਬਹਾਦਰ ਸ਼ਾਹ ਦਿਤਾ ਵਰ, ਸ਼ਬਦ ਸ਼ਹੀਦੀ ਫ਼ੌਜ ਚੜ੍ਹਾ ਕੇ। ਅੰਤਮ ਕਲਜੁਗ ਕਰਨਾ ਸਰ, ਜੋਤ ਸਰੂਪੀ ਜਾਮਾ ਪਾ ਕੇ। ਚਾਰ ਵਰਨਾਂ ਖੁਲ੍ਹਾਉਣਾ ਏਕਾ ਘਰ, ਨਿਹਕਲੰਕੀ ਕਲ ਜਾਮਾ ਪਾ ਕੇ। ਨਾ ਜਨਮੇ ਨਾ ਜਾਏ ਮਰ, ਆਦਿ ਪੁਰਖ ਅਬਿਨਾਸ਼ੀ, ਘਟ ਘਟ ਵਾਸੀ, ਸੱਚਾ ਰਾਹ ਜਗਤ ਚਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋ ਮਿਹਰਬਾਨ ਵਾਲੀ ਹਿੰਦ ਸਦ ਬਖ਼ਸ਼ਿੰਦ ਸੋਇਆ ਆਪ ਜਗਾਵਣਾ। ਵਾਲੀ ਹਿੰਦ ਉਠ ਲਲਕਾਰ। ਪ੍ਰਭ ਅਬਿਨਾਸ਼ੀ ਜਾਮਾ ਧਾਰੇ, ਕਲਜੁਗ ਅੰਤਮ ਆਈ ਹਾਰੇ, ਨੌਂ ਖੰਡ ਪ੍ਰਿਥਮੀ ਪਾਵੇ ਸਾਰ। ਖੰਡਾ ਡੰਡਾ ਹੱਥ ਦੋ ਧਾਰ। ਤ੍ਰੈਲੋਕੀ ਨਾਥ ਸਗਲਾ ਸਾਥ, ਵੇਖ ਵਖਾਣੇ ਖੰਡ ਬ੍ਰਹਿਮੰਡ ਜੇਰਜ ਅੰਡ ਨਾ ਕੋਈ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿੱਲੀ ਕਿਲ੍ਹਾ ਲਾਲ, ਸ਼ਬਦ ਕਰੇ ਰਖਵਾਲ, ਜਗਤ ਚਲੇ ਅਵਲੜੀ ਚਾਲ, ਮਾਰੇ ਨਾਮ ਬਾਣ। ਕਿਲ੍ਹੇ ਲਾਲ ਰੰਗ ਲਾਗਾ ਲਾਲ। ਸ਼ਬਦ ਘੋੜੇ ਮਾਰੀ ਛਾਲ। ਵੇਖ ਵਖਾਣੇ ਨੂਰ ਅਲਾਹੀ ਸਚ ਜਮਾਲ। ਧੁਰਦਰਗਾਹੀ ਸਾਚਾ ਮਾਹੀ, ਗਊ ਗਰੀਬ ਨਿਮਾਣਿਆਂ ਕਰੇ ਪ੍ਰਿਤਪਾਲ। ਤਖ਼ਤੋਂ ਲਾਹੇ ਰਾਜੇ ਰਾਣਿਆਂ, ਵਡ ਬਲੀ ਬਲਵਾਨ। ਮਾਣ ਗਵਾਏ ਸੁਘੜ ਸਿਆਣਿਆਂ, ਮਾਰੇ ਸ਼ਬਦ ਬਾਣ। ਜੋਤੀ ਜੋਤ ਸਰੂਪ ਹਰਿ, ਸਚ ਧਰਮ ਜਗਤ ਕਰਮ ਝੁਲਾਏ ਇਕ ਨਿਸ਼ਾਨ। ਅੱਸੂ ਤਿੰਨ ਹਰਿ ਰਚਨ ਰਚਾਈ। ਵਕਤ ਲੰਘਾਇਆ ਗਿਣ ਗਿਣ, ਧਰਤ ਮਾਤ ਗੋਦ ਸੁਹਾਈ। ਖ਼ੁਸ਼ੀ ਵਖਾਣੇ ਭਿੰਨ ਭਿੰਨ, ਹੋਈ ਮਾਤ ਸਤਿ ਰੁਸ਼ਨਾਈ। ਸਤਿਜੁਗ ਤੇਰਾ ਸਾਚਾ ਚੰਨ, ਪਹਿਲੀ ਵਾਰ ਦਏ ਦਿਖਾਈ। ਵਾਲੀ ਹਿੰਦ ਸੁਣਨਾ ਕੰਨ, ਜਗੀ ਜੋਤ ਇਕ ਰਘੁਰਾਈ। ਗਊ ਗਰੀਬ ਨਿਮਾਣਿਆਂ ਨਾ ਦੇਣਾ ਡੰਨ, ਪੁਰਖ ਅਬਿਨਾਸ਼ੀ ਹੋਏ ਸਹਾਈ। ਭਾਂਡਾ ਭਰਮ ਕਲ ਦੇਣਾ ਭੰਨ, ਆਤਮ ਵੱਜੇ ਸਚ ਵਧਾਈ। ਜੂਠਾ ਝੂਠਾ ਜਗਤ ਜੰਨ, ਬੇਮੁਖ ਮੂੜ੍ਹ ਸੂਝ ਨਾ ਪਾਈ। ਤਨ ਮਨ ਹਰਿਆ ਹੋਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿੱਲੀ ਦਰ ਦਵਾਰ ਬੰਕਾ ਰਾਓ ਰੰਕਾ ਇਕ ਖੁਲ੍ਹਾਈ। ਅੱਸੂ ਚਾਰ ਚਾਰ ਜੁਗ ਜਾਤਾ। ਕਲਜੁਗ ਮਿਲਿਆ ਪੁਰਖ ਬਿਧਾਤਾ। ਮੇਟ ਮਿਟਾਏ, ਅੰਧ ਅੰਧੇਰੀ ਰਾਤਾ। ਫੜ ਫੜ ਬਾਹੋਂ ਰਾਹੇ ਪਾਏ, ਦੇਵੇ ਨਾਮ ਸਚ ਸੁਗਾਤਾ। ਗਊ ਗਰੀਬ ਨਿਮਾਣਿਆਂ ਫੜ ਗਲੇ ਲਗਾਵੇ, ਨਾ ਕੋਈ ਵੇਖੇ ਪਰਖੇ ਜਾਤਾ ਪਾਤਾ। ਸਦਾ ਬਹਾਵੇ ਠੰਡੀ ਛਾਂਵੇ, ਅੰਮ੍ਰਿਤ ਜਾਮ ਇਕ ਪਿਆਤਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਇਕ ਸਰਨ, ਏਕਾ ਬਖ਼ਸ਼ੇ ਚਰਨੀ ਨਾਤਾ। ਅੱਸੂ ਚਾਰ ਦਿਵਸ ਲਿਖਾਉਣਾ। ਪੰਡਤ ਨਹਿਰੂ ਆਪ ਜਗਾਉਣਾ। ਬਾਰਾਂ ਤੀਸ ਵਕਤ ਸਮਝਾਉਣਾ। ਹਰਿ ਜਗਦੀਸ਼ ਦਰਸ ਦਿਖਾਉਣਾ। ਮੋਰ ਮੁਕਟ ਮੁਕੰਦ ਮਨੋਹਰ ਲਖ਼ਮੀ ਨਰਾਇਣ, ਬਨ ਬਨਵਾਰੀ ਕ੍ਰਿਸ਼ਨ ਮੁਰਾਰੀ, ਮੋਹਣ ਮਾਧਵ ਕਵਲ ਨੈਣ ਮਧੁਰ ਬੈਣ, ਬਾਲੀ ਬਾਲਾ ਜੋਤ ਜਵਾਲਾ ਗੁਰ ਗੋਪਾਲਾ, ਪ੍ਰਗਟ ਹੋਏ ਦਰਸ ਦਿਖਾਉਣਾ। ਤਨ ਵਖਾਏ ਸੂਹਾ ਕਾਲਾ, ਕਲਜੁਗ ਅੰਤਮ ਟੁੱਟੇ ਡਾਲਾ, ਸਤਿਜੁਗ ਸਾਚਾ ਮਾਰੇ ਛਾਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਜਗਦੀਸ਼। ਨਹਿਰੂ ਨਰਾਇਣ ਨਰ ਹਰਿ ਪੇਖ। ਰਸਨਾ ਕਿਸੇ ਨਾ ਸਕੇ ਕਹਿਣ, ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼। ਏਕਾ ਰੰਗ ਸੱਚਾ ਸੰਗ ਸੂਰਾ ਸਰਬੰਗ, ਸ਼ਬਦ ਘੋੜੇ ਕਸ ਤੰਗ, ਕਿਲ੍ਹੇ ਕੋਟ ਮਾਰ ਸ਼ਬਦ ਚੋਟ, ਕੱਢ ਕਾਇਆ ਖੋਟ, ਆਤਮ ਅੰਦਰ ਦਰ ਦਵਾਰੇ ਅੱਗੇ ਰਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਚਾਰ ਦਿਵਸ ਵਿਚਾਰ, ਦਰਸ ਦਿਖਾਇਆ ਅਸੈਂਬਲੀ ਹਾਲ, ਭਰਮ ਭੁਲੇਖਾ ਮਨ ਕਾ ਰਹਿਣਾ। ਭਵਨ ਭਵਰ ਫੂਲ, ਫੂਲਨ ਮਾਲ ਮਾਲਨ, ਜਗਤ ਦਲਾਲਣ ਭਗਤ ਰਖਵਾਲਣ, ਤਨ ਹਾਰ ਸ਼ਬਦ ਸ਼ਿੰਗਾਰ ਰੰਗ ਗੁਲਾਲਣ, ਤੇਜ ਭਾਨਣ ਅੰਮ੍ਰਿਤ ਇਸ਼ਨਾਨਣ, ਜੋਤ ਮਹਾਨਣ ਇਕ ਅਕਾਲਣ ਵਿਚ ਜਹਾਨਣ, ਰਾਜ ਰਾਜਾਨਣ ਸ਼ਾਹ ਸੁਲਤਾਨਣ, ਵਾਲੀ ਦੋ ਜਹਾਨਣ ਨਿਹਕਲੰਕ ਬਲੀ ਬਲਵਾਨਣ, ਸ਼ਬਦ ਬੰਕ ਦਵਾਰ ਇਕ ਸੁਹਾਨਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਸ਼ਟਰ ਪਿਤ ਕਰ ਸੱਚਾ ਹਿਤ, ਆਤਮ ਦੇਵੇ ਜੋਤੀ ਨੂਰ ਸੱਚਾ ਚਾਨਣ। ਰਾਸ਼ਟਰਪਤ ਜਗਤ ਭਤਾਰ। ਆਤਮ ਕਰਨੀ ਇਕ ਵਿਚਾਰ। ਚਾਰ ਕੁੰਟ ਉਡਦੀ ਦਿਸੇ ਛਾਰ। ਨਿਹਕਲੰਕ ਕਲ ਜਾਮਾ ਪਾਇਆ। ਧਰਤ ਮਾਤ ਸੁਣ ਪੁਕਾਰ। ਗਰੀਬ ਨਿਮਾਣੇ ਰਹੇ ਬਿਲਲਾਏ, ਕਰਨ ਹਾਏ ਹਾਏ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਮਾਇਆਧਾਰੀ ਰਹੇ ਸਤਾਏ, ਰਾਜ ਦਰਬਾਰ ਨਾ ਕੋਈ ਸਹਾਏ, ਵੱਢੀ ਖੋਰ ਜਗਤ ਸਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਸ਼ਟਰ ਪਤ ਕਰ ਸਾਚਾ ਹਿੱਤ ਸ਼ਬਦ ਲਿਖਾਏ ਅਪਰ ਅਪਾਰ। ਰਾਸ਼ਟਰ ਪਤ ਪਤੀ ਪਤ ਪਾਵਨ। ਹਰਿ ਧਰਿਆ ਭੇਖ ਕਲਜੁਗ ਲੇਖ ਵੇਖ, ਜਿਉਂ ਬਲ ਬਾਵਨ। ਮਿਟਦੀ ਜਾਣੀ ਸ਼ਾਹ ਸੁਲਤਾਨਾ ਰੇਖ, ਕੋਈ ਨਾ ਦਿਸੇ ਮਾਤ ਜਾਮਨ। ਸਚ ਧਰਮ ਯਤ ਸਤਿ ਧੁਰਦਰਗਾਹੀ ਸਾਚੀ ਮੇਖ, ਆਪ ਲਗਾਏ ਦਇਆ ਕਮਾਏ ਰਾਮ ਰਮਈਆ ਰਾਮਾ ਰਾਮਨ। ਨਿਹਕਲੰਕ ਕਲ ਜਾਮਾ ਪਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਚਮਕੇ ਦਮਕੇ ਦਾਮਨੀ ਦਾਮਨ। ਜੋਤੀ ਨੂਰ ਜਗਤ ਉਜਿਆਰ। ਸਰਬ ਕਲਾ ਭਰਪੂਰ, ਨੂਰ ਨਿਰੰਜਣ ਇਕ ਅਕਾਰ। ਵਡ ਦਾਤਾ ਸੂਰਾ ਸੂਰਬੀਰ, ਸ਼ਬਦ ਸੱਚਾ ਜੈ ਜੈ ਜੈਕਾਰ। ਰਸਨ ਚਲਾਏ ਏਕਾ ਏਕ ਤੀਰ, ਚਾਰ ਕੁੰਟ ਏਕਾ ਵਾਰ। ਧਰਤ ਮਾਤ ਗਵਾਏ ਤੇਰਾ ਨੀਰ, ਚਰਨ ਦਬਾਏ ਪਹਿਲੀ ਵਾਰ। ਥਣੀਂ ਦੁੱਧ ਨਾ ਦਿਸੇ ਸੀਰ, ਜੋਤ ਖਿਚਾਏ ਹਰਿ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਸਰੂਪੀ ਡੰਕ ਵਜਾਇਆ, ਰਾਜੇ ਰਾਣਿਆਂ ਦਰ ਦਰਬਾਨਿਆਂ ਕਰੇ ਖ਼ਬਰਦਾਰ।

Leave a Reply

This site uses Akismet to reduce spam. Learn how your comment data is processed.