੧੨ ਭਾਦਰੋਂ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਮਾਤਾ ਬਿਸ਼ਨ ਕੌਰ ਦੇ ਗ੍ਰਹਿ
ਅਕਾਲ ਕਾਲ ਕਾਲ ਅਕਾਲਾ। ਪਰਮ ਪੁਰਖ ਦੀਨ ਦਿਆਲ ਸਰਬ ਪ੍ਰਿਤਪਾਲਾ। ਮਾਤ ਗਰਭ ਉਲਟਾ ਰੁਖ਼ ਅਗਨ ਉਦਰ ਹੋਏ ਰਖਵਾਲਾ। ਜੋਤੀ ਜੋਤ ਸਰੂਪ ਹਰਿ, ਵਸੇ ਆਪ ਸਦਾ ਨਿਰਾਲਾ। ਵਸੇ ਆਪ ਸਚ ਅਸਥਾਨਾ। ਏਕਾ ਦਸੇ ਸਾਚਾ ਜਾਪ, ਰਸਨਾ ਗੁਣ ਹਰਿ ਭਗਵਾਨਾ। ਜਨ ਭਗਤਾਂ ਮਾਰੇ ਤੀਨੋ ਤਾਪ, ਖਿੱਚੇ ਤੀਰ ਇਕ ਕਮਾਨਾ। ਸਦਾ ਸਹਾਈ ਮਾਈ ਬਾਪ, ਗੁਣਵੰਤ ਹਰਿ ਗੁਣ ਨਿਧਾਨਾ। ਪੰਜ ਚੋਰ ਰਹੇ ਕਾਇਆ ਤਾਪ, ਅਗਨੀ ਜੋਤ ਲਗੇ ਮਹਾਨਾ। ਗੁਰਮੁਖ ਮਾਣ ਵਡ ਪ੍ਰਤਾਪ, ਹੋਏ ਰੁਸ਼ਨਾਈ ਕੋਟਨ ਭਾਨਾ। ਜੋਤੀ ਜੋਤ ਸਰੂਪ ਹਰਿ, ਏਕਾ ਬਖ਼ਸ਼ੇ ਚਰਨ ਧੂੜ ਸਚ ਇਸ਼ਨਾਨਾ। ਨਾਮ ਨਿਰੰਜਣ ਨਿਰਾਹਾਰ। ਇਕੋ ਭੈ ਭੰਜਨ ਸ਼ਬਦ ਅਸਵਾਰ। ਜਗਤ ਸੁਹੇਲਾ ਸਾਚਾ ਸੱਜਣ, ਜੋਤੀ ਨੂਰ ਕਰੇ ਅਕਾਰ। ਦਰ ਦਵਾਰੇ ਸਾਚਾ ਮਜਨ, ਭਗਤ ਵਛਲ ਹਰਿ ਗਿਰਧਾਰ। ਭਾਂਡੇ ਭਰਮ ਸਰਬ ਜਗ ਭੱਜਣ, ਸ਼ਬਦ ਹਥੌੜਾ ਦੇਵੇ ਮਾਰ। ਜਗਤ ਪਿਤ ਹਰਿ ਪੜਦੇ ਕੱਜਣ, ਲੋਕਮਾਤ ਨਾ ਆਏ ਹਾਰ। ਸ਼ਬਦ ਦਮਾਮੇ ਸਾਚੇ ਵੱਜਣ, ਸਾਚੇ ਕਰੇ ਤਨ ਸ਼ਿੰਗਾਰ। ਅੰਮ੍ਰਿਤ ਪੀ ਪੀ ਗੁਰਮੁਖ ਰੱਜਣ, ਝਿਰਨਾ ਝਿਰੇ ਅਪਰ ਅਪਾਰ। ਪੰਜ ਵਿਕਾਰ ਹੋਏ ਦੱਜਣ, ਮਾਰੇ ਨਾਮ ਕਟਾਰ। ਜੋਤੀ ਜੋਤ ਸਰੂਪ ਹਰਿ, ਜਨ ਭਗਤ ਰਿਹਾ ਸਦਾ ਸਦ ਪੈਜ ਸਵਾਰ। ਭਗਤ ਭੰਡਾਰਾ ਸਦ ਭਰਪੂਰ। ਮੰਗਿਆ ਏਕਾ ਹਰਿ ਚਰਨ ਦਵਾਰ, ਸ੍ਰਿਸ਼ਟ ਸਬਾਈ ਦਿਸੇ ਕੂੜ। ਪੈਜ ਰਖਾਏ ਵਿਚ ਸੰਸਾਰ, ਮਸਤਕ ਲਾਏ ਸਾਚੀ ਧੂੜ। ਹੋਏ ਸਹਾਈ ਵਿਚ ਉਜਾੜ, ਅੰਧ ਅੰਧਿਆਰੀ ਦੇਵੇ ਨੂਰ ਦੂਈ ਦਵੈਤੀ ਦੇਵੇ ਸਾੜ, ਵਡ ਵਡ ਦਾਤ਼ਾ ਹਰਿ ਸਾਚਾ ਸੂਰ। ਜੋਤੀ ਜੋਤ ਸਰੂਪ ਹਰਿ, ਸਦ ਆਸਾ ਮਨਸਾ ਪੂਰ। ਭਗਤ ਭੰਡਾਰ ਭਗਵਨ ਦਾਨ। ਆਪ ਵਰਤਾਏ ਲੋਕਮਾਤੀ ਗੁਣੀ ਗੁਣਵੰਤ ਸਾਚੇ ਸੰਤ, ਜਨਮ ਕਰਮ ਰਿਹਾ ਵਿਚਾਰ, ਪਾਵੇ ਜਗਤ ਸਾਰ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਖੇਲ ਕਰ, ਗੁਰਮੁਖਾਂ ਕਰਾਏ ਵਣਜ ਵਪਾਰ। ਸਰਗੁਣ ਰੂਪ ਸੱਚੀ ਸਰਕਾਰਾ। ਨਿਰਗੁਣ ਰੂਪ ਜੋਤ ਅਕਾਰਾ। ਸਰਗੁਣ ਰੂਪ ਦਿਸੇ ਸੰਸਾਰਾ। ਨਿਰਗੁਣ ਰੂਪ ਸ਼ਬਦ ਧੁਨ ਦੇਵੇ ਧੁਨਕਾਰਾ। ਸਰਗੁਣ ਰੂਪ ਦਰਸ ਪਰਸ ਜੀਵ ਜੰਤ ਉਧਰੇ ਪਾਰਾ। ਨਿਰਗੁਣ ਰੂਪ ਹਰਿ ਸਾਚੇ ਕੰਤ, ਵਿਰਲਾ ਮਿਲੇ ਭਗਤ ਪਿਆਰਾ। ਸਰਗੁਣ ਰੂਪ ਆਵੇ ਜਾਵੇ ਮਾਤ ਰਹਾਵੇ ਵਾਰੋ ਵਾਰਾ। ਨਿਰਗੁਣ ਰੂਪ ਏਕਾ ਦੱਸੇ ਧਾਰਾ। ਅਟੱਲ ਏਕਾ ਏਕ ਨਿਰੰਕਾਰਾ। ਸਰਗੁਣ ਰੂਪ ਹਰਿ ਖੇਲ ਅਪਾਰਾ। ਵਲ ਛਲ ਕਰ ਜਗਤ ਭੁਲਾਵੇ, ਜੁਗਾ ਜੁਗੰਤੀ ਸਾਚੀ ਕਾਰਾ। ਨਿਰਗੁਣ ਰੂਪ ਇਕ ਅਚੱਲ ਨਿਰਾਹਾਰ ਨਿਰਾਧਾਰਾ। ਜੋਤੀ ਜੋਤ ਸਰੂਪ ਹਰਿ, ਆਪਣੀ ਖੇਲ ਆਪ ਕਰਾਏ ਭਗਤ ਉਪਜਾਏ ਜਗਤ ਵਡਿਆਏ, ਏਕਾ ਮੇਲ ਮਿਲਾਏ, ਦੂਈ ਦਵੈਤੀ ਜਗਤ ਨਾਤਾ ਤੁਟੇ ਆਤਮ ਹੰਕਾਰਾ। ਭੋਜਨ ਭੋਗ ਭੋਗ ਭੋਗ ਚਾਰ। ਕ੍ਰਿਸ਼ਨ ਦੇਵਾ ਅਲਖ ਅਭੇਵਾ ਗੁਰ ਚਰਨ ਸੇਵਾ, ਲਿਖਾਏ ਲੇਖ ਅਪਰ ਅਪਾਰ। ਲੇਹਜ ਫੇਹਜ ਭੱਖ ਭੋਜ ਗੁਣਵੰਤੀ ਗੁਣ ਰਿਹਾ ਵਿਚਾਰ। ਭਗਤ ਭਗਵਾਨ ਭੋਜਨ ਕਰੇ ਵੱਖ, ਚਲੇ ਅਵਲੜੀ ਚਾਲ ਵਿਚ ਸੰਸਾਰ। ਚਾਰ ਕੁੰਟ ਆਤਮ ਦਿਸੇ ਦੁੱਖ, ਨਜ਼ਰ ਨਾ ਆਏ ਨਰ ਨਿਰੰਕਾਰ। ਗੁਰ ਸੇਵ ਚੜ੍ਹਾਏ ਤਿੰਨ ਫੁੱਲ ਕੱਖ, ਤਨ ਕਰਾਏ ਸ਼ਬਦ ਅਹਾਰ। ਪੰਚਮ ਫੁੱਲ ਪੰਜਾਂ ਤੱਤਾਂ ਕਰੇ ਵੱਖ, ਦੇਵੇ ਜੋਤੀ ਸਦਾ ਅਧਾਰ। ਪ੍ਰਗਟ ਹੋਏ ਸਤਿ ਸਰੂਪੀ ਹਰਿ ਪ੍ਰਤਖ, ਨੈਣ ਲੋਚਣ ਲੋਚਣ ਨੈਣ ਸੋਲਾਂ ਕਰ ਤਨ ਸ਼ਿੰਗਾਰ। ਗੁਰਮੁਖ ਸਾਚੇ ਸੰਤ ਜਨ ਕਦੇ ਨਾ ਸੋਇਣ, ਏਕਾ ਬੀਜ ਸਾਚਾ ਬੋਇਣ, ਨਾਮ ਨਰਾਇਣ ਅਲਖ ਅਪਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਭਰਿਆ ਰੱਖੇ ਸਦ ਭੰਡਾਰ। ਭਰੇ ਭੰਡਾਰ ਭਰਮ ਭਉ ਨਾਸੇ। ਜਨ ਚਰਨ ਪਨਿਹਾਰ, ਪ੍ਰਭ ਦਾਸਨ ਦਾਸੇ। ਗੁਰਮੁਖ ਗੁਣਵੰਤ ਸੋਭਾਵੰਤੀ ਨਾਰ, ਮਿਲਿਆ ਸ਼ਾਹ ਹਰਿ ਸਚ ਸ਼ਾਬਾਸ਼ੇ। ਪੰਚਮ ਪਾਏ ਤਨ ਫੂਲਨਹਾਰ, ਸੁਫ਼ਲ ਕਰਾਏ ਕਾਇਆ ਅਕਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਾਨਸ ਜਨਮ ਕਲ ਸੁਫ਼ਲ ਕਰਾਏ, ਲੱਖ ਚੁਰਾਸੀ ਹੋਏ ਰਾਸੇ। ਨਾਮ ਸਤਿ ਸ਼ਬਦ ਉਡਾਰੀ। ਕਾਇਆ ਬੀਜਣਾ ਸਾਚੇ ਵਤ, ਮਾਤ ਖਿਲੇ ਸੱਚੀ ਫੁਲਵਾੜੀ। ਮੇਲ ਮਿਲਾਏ ਕਮਲਾਪਤ, ਬਾਰਾਂ ਮਾਸ ਪੱਕੀ ਰਹੇ ਤੇਰੀ ਸਾਉਣੀ ਹਾੜੀ। ਧੰਨ ਸੁਭਾਗ ਧਰਤ ਮਾਤ, ਧੰਨ ਗੁਰਮੁਖਾਂ ਰੱਖੇ ਲਾਜ, ਪ੍ਰਭ ਚਰਨ ਛੁਹਾਈ ਦਾਹੜੀ। ਆਤਮ ਧੀਰਜ ਯਤ ਸਤਿ ਸੰਤੋਖੀ ਸਾਚਾ ਯਤ, ਸਦਾ ਰਹੇ ਪਿਛੇ ਅਗਾੜੀ। ਏਕਾ ਨਾਮ ਦਿਖਾਵੇ ਸਾਚਾ ਤਤ, ਪੰਜਾਂ ਚੋਰਾਂ ਰਿਹਾ ਤਾੜੀ। ਸਾਚੇ ਖਾਤੇ ਬੇੜਾ ਲਏ ਘੱਤ, ਗੁਰਮੁਖਾਂ ਜਗੇ ਜੋਤ ਕਾਇਆ ਬਹੱਤਰ ਨਾੜੀ। ਚਰਨ ਪ੍ਰੀਤੀ ਨਿਭੇ ਨੱਤ, ਸ਼ਬਦ ਘੋੜੇ ਰਿਹਾ ਚਾੜ੍ਹੀ। ਆਪੇ ਦੇ ਸਮਝਾਵੇ ਮਤ। ਗੁਰਮੁਖ ਤੇਰੇ ਦਰ ਨਾ ਆਵੇ ਮੌਤ ਲਾੜੀ। ਅੰਤਮ ਰੱਖੇ ਪ੍ਰਭ ਅਬਿਨਾਸ਼ੀ ਪਤ, ਜੰਗਲ ਜੂਹ ਵਿਚ ਪਹਾੜੀ। ਜੋਤੀ ਜੋਤ ਸਰੂਪ ਹਰਿ, ਭਗਤਾਂ ਦਿਸੇ ਇਕ ਘਰ, ਜਿਥੇ ਵਸੇ ਸਚ ਹਰਿ ਸਚ ਮਹੱਲ ਅਟਾਰੀ। ਸਚ ਮਹੱਲ ਅਟੱਲ ਅਟਾਰੀ ਸੱਚਾ ਧਾਮਾ। ਧਾਮ ਅਚਲ ਵਸੇ ਰਾਮ ਰਾਮਾ। ਸ਼ਬਦ ਜੋਤ ਪਵਣ ਲੋਕਮਾਤ ਰਿਹਾ ਘੱਲ। ਲੱਖ ਚੁਰਾਸੀ ਪਾਏ ਸਾਰ ਵਿਚ ਜਲ ਥਲ। ਕਰੇ ਖੇਲ ਛਿਨ ਛਿਨ ਪਲ ਪਲ। ਜੋਤ ਸਰੂਪੀ ਨਰ ਨਿਰੰਕਾਰ, ਗੁਰਮੁਖ ਆਤਮ ਰਸਨ ਚਲਾਏ ਸਾਚਾ ਹਲ। ਨਾਮ ਬੀਜ ਪ੍ਰਭ ਰਿਹਾ ਡਾਰ। ਏਕਾ ਲੱਗੇ ਅੰਮ੍ਰਿਤ ਫਲ, ਅੱਠੇ ਪਹਿਰ ਰਹੇ ਅਧਾਰ। ਦੂਈ ਦਵੈਤੀ ਮਿਟੇ ਸੱਲ, ਜਗੇ ਜੋਤ ਅਗੰਮ ਅਪਾਰ। ਭਾਣਾ ਵਰਤੇ ਹਰਿ ਜੀ ਕਲ, ਮੂਰਖ ਮੁਗਧ ਹੋਣ ਖੁਆਰ। ਅੰਤਮ ਵਾਰ ਨਾ ਸਕਣ ਝਲ, ਸ਼ਬਦ ਵੱਜੇ ਜਗਤ ਕਟਾਰ। ਬੇਮੁਖਾਂ ਹਰਿ ਲਾਹੇ ਖੱਲ, ਗੁਰਮੁਖਾਂ ਰਹੇ ਆਤਮ ਦਰ ਦਵਾਰ। ਦਰ ਘਰ ਸਾਚੇ ਆਏ ਚਲ, ਬਣਿਆ ਰਹੇ ਜਨ ਭਗਤ ਭਿਖਾਰ। ਜਨ ਭਗਤਾਂ ਸਦ ਜਾਏ ਬਲ ਬਲ, ਰਸਨਾ ਹਰਿ ਗੁਣ ਰਿਹਾ ਵਿਚਾਰ। ਜੋਤੀ ਜੋਤ ਸਰੂਪ ਹਰਿ, ਮਾਤ ਦੇਵੇ ਸਾਚਾ ਵਰ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਪੈਜ ਸਵਾਰ। ਰਾਮ ਨਾਮਾ ਤਨ ਵਸੰਦਾ। ਗੁਰਮੁਖਾਂ ਪੂਰ ਕਰਾਏ ਕਾਮਾ, ਸਦਾ ਸਦਾ ਸਦ ਬਖ਼ਸ਼ੰਦਾ। ਹਰਿਆ ਕਰਾਏ ਤਨ ਸੁੱਕਾ ਚਾਮਾ, ਬੰਦੀ ਤੁੜਾਏ ਆਪ ਬਹਾਏ ਸਾਚੇ ਧਾਮਾ। ਮਿਟੇ ਕਾਇਆ ਰੈਣ ਅੰਧੇਰੀ, ਜਗਤ ਤਜਾਏ ਝੂਠਾ ਧੰਦਾ। ਦਿਵਸ ਰੈਣ ਹਰਿ ਇਕ ਕਰਾਏ, ਜਨ ਰਸਨ ਤਜਾਏ ਮਦਿਰਾ ਮਾਸਾ ਵਿਕਾਰੀ ਗੰਦਾ। ਏਕਾ ਨਾਉਂ ਨਿਰੰਜਣ ਗਾਏ ਨਿਜ ਘਰ ਵਾਸੀ ਨਿਜ ਆਤਮ ਡੇਰਾ ਲਾਏ, ਗੁਰਮੁਖ ਉਪਜਾਏ ਮਾਤ ਚੜ੍ਹਾਏ ਸਾਚਾ ਚੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਖੋਲ੍ਹੇ ਆਤਮ ਦਰ, ਇਕ ਬਹਾਏ ਸਾਚੇ ਘਰ, ਖ਼ੁਸ਼ੀ ਕਰਾਏ ਬੰਦ ਬੰਦਾ। ਸਚ ਦਰ ਗੁਰਮੁਖ ਇਸ਼ਨਾਨਾ। ਉਤਰੇ ਦੁਰਮਤ ਮੈਲ ਪ੍ਰਭ ਚਰਨ ਧਿਆਨਾ। ਅਠ ਸਠ ਤੀਰਥ ਰਹੀ ਫੈਲ, ਧਰਿਆ ਹਰਿ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸੱਜਣ ਸੰਤ ਪਿਆਰਿਆਂ ਦੇਵੇ ਨਾਮ ਧੰਨ ਅਤੁਟ ਖ਼ਜ਼ਾਨਾ। ਪ੍ਰਭ ਖ਼ਜ਼ਾਨਾ ਸਦਾ ਅਤੁੱਟੇ, ਹੋਏ ਪ੍ਰਧਾਨਾ ਚਤੁਰ ਸੁਜਾਨਾ। ਪੰਜਾਂ ਚੋਰਾਂ ਫੜ ਫੜ ਕੁੱਟੇ, ਭਗਤ ਭਗਵੰਤੀ ਹਰਿ ਸ਼ਬਦ ਗੁਣ ਨਿਧਾਨ, ਚੰਡ ਪ੍ਰਚੰਡ ਵੱਜੇ ਤੀਰ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਏਕਾ ਸ਼ਬਦ ਦੋ ਹੱਥੀਂ ਬੰਨ੍ਹੇ ਗਾਨਾ। ਗਾਨਾ ਬੰਨ੍ਹੇ ਦੋਹੀਂ ਹੱਥ। ਕਿਰਪਾ ਕਰੇ ਹਰਿ ਸਮਰਥ। ਸ਼ਬਦ ਸਰੂਪੀ ਪਾਏ ਨੱਥ। ਦਰਸ ਦਿਖਾਏ ਦਇਆ ਕਮਾਏ, ਸਗਲ ਵਸੂਰੇ ਜਾਇਣ ਲਥ। ਗੁਰਮੁਖ ਗੁਰਸਿਖ ਜਨ ਭਗਤ ਪਿਆਰੇ, ਦਰ ਘਰ ਸਾਚੇ ਹੋਏ ਨਾਮ ਵਣਜਾਰੇ, ਦੇਵੇ ਦਾਤ ਹਰਿ ਏਕਾ ਸਾਚੀ ਵਥ। ਨਾਮ ਦਾਤ ਜਗਤ ਵਡਿਆਈ। ਵਡ ਕਰਾਮਾਤ ਆਤਮ ਰੁਸ਼ਨਾਈ। ਗੁਰ ਸੰਗਤ ਸਾਚੀ ਇਕ ਜਮਾਇਤ, ਸੱਚਾ ਨਾਤਾ ਭੈਣਾ ਭਾਈ। ਆਦਿ ਅੰਤ ਸਦ ਪੁੱਛੇ ਵਾਤ, ਅੱਠੇ ਪਹਿਰ ਬੈਠਾ ਰਹੇ ਇਕ ਇਕਾਂਤ, ਗੁਰਮੁਖ ਆਤਮ ਸੇਜਾ ਡੇਰਾ ਲਾਈ। ਅੰਦਰ ਵੇਖ ਜਨ ਮਾਰ ਝਾਤ, ਜੋਤ ਸਰੂਪੀ ਡਗਮਗਾਈ। ਕਲਜੁਗ ਅੰਤਮ ਹੋਈ ਅੰਧੇਰੀ ਰਾਤ, ਕਰੇ ਹਰਿ ਰੁਸ਼ਨਾਈ। ਜਨ ਭਗਤਾਂ ਦੇਵੇ ਦਾਤ, ਆਤਮ ਸਚ ਸੁਗਾਤ ਨਾਮ ਭੰਡਾਰਾ ਧੁਰਦਰਗਾਹੀ। ਨਾ ਕੋਈ ਪੁੱਛੇ ਜ਼ਾਤ ਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਜੋ ਜਨ ਆਏ ਚਲ ਸਰਨਾਈ। ਸਚ ਭੰਡਾਰਾ ਹਰਿ ਦਾਤਾਰਾ ਹਰਿ ਵਰਤਾਰ ਵਿਚ ਸੰਸਾਰ, ਪੁਰਖ ਬਿਧਾਤਾ ਪੰਚਮ ਪੰਚ ਆਪ ਹਰਿ ਹੋਏ। ਲੱਖ ਚੁਰਾਸੀ ਜੋਤ ਬਲੋਏ। ਆਪਣਾ ਭਾਣਾ ਆਪੇ ਜਾਣੇ, ਨਾ ਕੋਈ ਬੁੱਝੇ ਰਾਜਾ ਰਾਣਾ, ਪ੍ਰਭ ਅਬਿਨਾਸ਼ੀ ਸਾਚੀ ਸੋਏ। ਤਿੰਨਾਂ ਲੋਆਂ ਏਕਾ ਸ਼ਬਦ ਵੰਞ ਮੁਹਾਣਾ, ਅਵਰ ਨਾ ਰਾਖੇ ਕੋਇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਪਿਆਰੇ ਮਾਤ ਬਣਾਏ ਸਚ ਦੁਲਾਰੇ, ਆਪ ਉਠਾਏ ਪੈਰ ਪਸਾਰੇ ਸੋਏ।