੧੨ ਭਾਦਰੋਂ ੨੦੧੧ ਬਿਕ੍ਰਮੀ ਸਤਿਸੰਗ ਘਰ ਬਿਆਸ ਸਤਿਗੁਰ ਗੁਰਬਚਨ ਸਿੰਘ ਨੂੰ ਸ਼ਬਦ ਭੇਜਿਆ ਜਵਾਬ ਦੀ ਮੰਗ ਸ਼ਬਦ ਵਿਚ ਕੀਤੀ
ਆਦਿ ਨਮੋ ਸ਼ਬਦ ਗੁਰਦੇਵ ਸਤਿਗੁਰ ਸਾਵਣ ਜਗਤ ਉਜਿਆਰ। ਪਤਤ ਪਾਵਨ ਜੀਆ ਜੰਤ ਉਧਾਰ। ਕਰਿਆ ਛਲ ਜਿ਼ਉਂ ਭੇਖ ਬਾਵਨ, ਮੰਗਣ ਆਇਆ ਬਣ ਭਿਖਾਰ। ਕਿਸੇ ਹੱਥ ਨਾ ਆਉਣਾ ਦਾਮਨ, ਨਾ ਹੋਇਆ ਕੋਈ ਜਾਮਨ, ਹਰਿ ਘਰ ਸੱਚੀ ਸਰਕਾਰ। ਕਾਇਆ ਮੰਦਰ ਵਸੇ ਕਾਮਨੀ ਕਾਮਨ, ਤਨ ਬੈਠੀ ਕਰ ਸ਼ਿੰਗਾਰ। ਹਿੰਦੂ ਸਿੱਖ ਈਸਾਈ ਬ੍ਰਹਿਮਣ, ਗੁਣਵੰਤ ਗੁਣ ਗੁਰ ਕੋਇ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪਣੀ ਜਾਣੇ ਆਪੇ ਸਾਰ। ਸਤਿਗੁਰ ਸਾਵਣ ਸਹਿਜ ਧੁਨ ਮਾਤਰ। ਵੇਦ ਪੁਰਾਨ ਕੁਰਾਨ ਅੰਜ਼ੀਲ, ਘਰ ਘਰ ਬੈਠੇ ਵਾਚਣ ਸ਼ਾਸਤਰ। ਦਰ ਘਰ ਸਾਚੇ ਨਾ ਦਿਸੇ ਇਕ ਦਲੀਲ, ਤਨ ਪਾਇਆ ਨਾ ਦਿਸੇ ਨਾਮ ਗਾਤਰ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਮਾਤ ਰਹਾਵੇ, ਛਿੰਨ ਭੰਗਰ ਏਕਾ ਅੰਗਰ, ਨਾਦ ਧੁਨ ਅਨਹਦ ਵਜਾਵੇ। ਸਾਵਣ ਧੁਨੀ ਮਸਤ ਦੀਵਾਨੀ। ਗੁਰਮੁਖ ਵਿਰਲਾ ਜਾਣੇ ਵਡ ਗੁਣ ਗੁਣੀ, ਦੇਵ ਲੋਕ ਦੀ ਇਕ ਨਿਸ਼ਾਨੀ। ਸਾਧਨ ਸੰਤਾਂ ਆਤਮ ਪੁਣੀ, ਵੇਖ ਵਖਾਣੇ ਵਡ ਵਿਦਵਾਨੀ। ਸਚ ਪੁਕਾਰ ਇਕ ਹਰਿ ਭਗਤ ਸੁਣੀ, ਲੋਕਮਾਤ ਲਏ ਅਵਤਾਰ, ਜੋਤੀ ਜੋਤ ਸਰੂਪ ਹਰਿ, ਚਿੱਟੇ ਅਸਵ ਪੰਚਮ ਜੇਠ ਹੋ ਅਸਵਾਰ। ਸਤਿਗੁਰ ਸਾਵਣ ਸੁਖ ਅਨੰਦ ਘਨੇਰਾ। ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਣ, ਪੁਰਖ ਅਬਿਨਾਸ਼ੀ ਪਾਏ ਫੇਰਾ। ਸਤਿ ਸਰੋਵਰ ਗੁਰਮੁਖ ਵਿਰਲੇ ਨੁਹਾਵਣ, ਬੇਮੁਖਾਂ ਡਿੱਠਾ ਭਰਮਾਂ ਡੇਰਾ। ਜੋਤੀ ਜੋਤ ਸਰੂਪ ਹਰਿ, ਮੰਗਣ ਆਇਆ ਨਾਮ ਵਰ, ਉਨੀਂ ਹਾੜੀ ਪਾਇਆ ਫੇਰਾ। ਪੰਚਮ ਪੰਚਮ ਸ਼ਬਦ ਤਨ ਵਜੇ। ਸ਼ਬਦ ਚੋਟ ਇਕ ਨਗਾਰੇ ਲੱਗੇ। ਦੁਰਮਤ ਮੈਲ ਕੱਢੇ ਖੋਟ, ਤਰਨ ਤਾਰਨ ਸਿੰਘ ਬੱਗੇ। ਚਾਰ ਕੁੰਟ ਆਲਣਿਉਂ ਡਿੱਗੇ ਬੋਟ, ਇਕ ਸ਼ਬਦ ਹਲੂਣਾ ਵਾ ਤੱਤੀ ਵੱਗੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਅਵਤਾਰ ਨਰ, ਲੋਕਮਾਤ ਹਰਿ ਕਿਰਪਾ ਕਰ, ਏਕਾ ਲੱਗੇ ਸਰਬ ਅੱਗੇ। ਪੰਚਮ ਸ਼ਬਦ ਧੁਨ ਧਰਨ ਪਤਿ। ਆਪਣੀ ਕਰਨੀ ਰਿਹਾ ਕਰ, ਲੱਖ ਚੁਰਾਸੀ ਸੈਨਾਪਤ। ਮਾਨਸ ਦੇਹੀ ਵੇਖੇ ਖੁਲ੍ਹੇ ਹਰਨ ਫਰਨ, ਸਾਧਾਂ ਸੰਤਾਂ ਵਡ ਮਹੰਤਾਂ ਜਾਣੇ ਮਿਤ ਗਤ। ਪੁਰਖ ਅਬਿਨਾਸ਼ੀ ਏਕਾ ਸਾਚਾ ਕੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤ ਜਿਸ ਬਣਾਈ ਸਾਚੀ ਬਣਤ। ਸੱਤਵੇਂ ਸਤਿ ਨਿਰੰਜਣ ਨਰ ਹਰਿ ਕਿਰਪਾ ਆਪ ਕਰਾਇੰਦਾ। ਵੇਖ ਵਖਾਣੇ ਸਚ ਦਰ, ਸ਼ਬਦ ਲੇਖ ਘਰ ਪੁਚਾਇੰਦਾ। ਲੱਖ ਚੁਰਾਸੀ ਚੁੱਕੇ ਡਰ, ਭਰਮ ਭੁਲੇਖੇ ਦੂਰ ਕਰਾਇੰਦਾ। ਜੋਤ ਸਰੂਪੀ ਜਾਮਾ ਧਾਰ, ਸੋਹੰ ਸ਼ਬਦ ਬਾਜ ਉਡਾਇੰਦਾ। ਚਾਰ ਵਰਨ ਦੇਵੇ ਹਰਿ ਏਕਾ ਸਰ, ਅੰਮ੍ਰਿਤ ਆਤਮ ਸੀਰ ਪਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਸੰਗ ਬਿਆਸਾ ਨਿਜ ਆਤਮ ਵਾਸਾ ਸ਼ਬਦ ਮੰਗ ਇਕ ਮੰਗਾਇੰਦਾ।