੭ ਅੱਸੂ ੨੦੧੧ ਬਿਕ੍ਰਮੀ ਇਹ ਪੰਜ ਸ਼ਬਦ ਸਤਿ ਸੰਗ ਭਵਨ ਦਿਆਲ ਬਾਗ ਆਗਰਾ ਵਿਖੇ ਉਚਾਰਨ ਕਰ ਕੇ ਉਸ ਵਕਤ ਦੇ ਰਾਧਾ ਸਵਾਮੀ ਗੱਦੀ ਦੇ ਮਾਲਕ ਮਹਿਤਾ ਜੀ ਨੂੰ ਦਿਤੇ ਗਏ
ਆਦਿ ਸ਼ਕਤ ਆਈ ਦਵਾਰ। ਬੈਠੀ ਆਏ ਕੰਠ ਮਝਾਰ। ਆਪਣਾ ਕੀਆ ਪਹਿਲਾ ਵਾਰ। ਸੋਹੰ ਚਲਿਆ ਸ਼ਬਦ ਤੀਰ ਅਪਾਰ। ਤਿੱਖੀ ਰੱਖੀ ਪ੍ਰਭ ਸਾਚੇ ਧਾਰ। ਖਿੱਚੀ ਰੱਖੀ ਦਸਮ ਦਵਾਰ। ਨੇਤਰ ਪੇਖੀ ਅੰਧ ਅੰਧਿਆਰ। ਅੱਸੂ ਸੱਤ ਅੰਮ੍ਰਿਤ ਵੇਲਾ ਪੰਜ ਤੀਸ ਵਕਤ ਵਿਚਾਰ। ਨਰ ਨਰਾਇਣਾ ਧਾਮ ਸਾਚੇ ਬਹਿਣਾ, ਸੋਇਆ ਚਰਨ ਪਸਾਰ। ਸ਼ਬਦ ਸੁਨੇਹੜਾ ਦੇਣਾ ਮੋੜ। ਚਾਰੋਂ ਕੁੰਟ ਲੈਣਾ ਦੌੜ। ਜਗਤ ਰਸ ਫੀਕਾ ਅੰਤਮ ਹੋਇਆ ਕੌੜ। ਏਕਾ ਦਰ ਦਵਾਰੇ ਨਾਮ ਸਾਚਾ ਟੀਕਾ, ਚਰਨ ਸਰਨ ਗੁਰ ਦੋਏ ਜੋੜ। ਦਰ ਘਰ ਸਾਚੇ ਭੁਗਤਣੀ ਪਏ ਇਕ ਤਰੀਕਾ, ਵੇਖੇ ਪਰਖੇ ਮਿੱਠੇ ਕੌੜ। ਸਮਰਥ ਪੁਰਖ ਨਿਤ ਉਡੀਕਾਂ, ਚੜ੍ਹਿਆ ਰਹੇ ਸ਼ਬਦ ਘੋੜ। ਨਜ਼ਰ ਨਾ ਆਏ ਜੋਤ ਸਰੂਪੀ ਵਡ ਨੀਕਨ ਨੀਕਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਲਗਾਈ ਬੈਠਾ ਇਕਾ ਪੌੜ। ਇਕਾ ਪੌੜਾ ਉਚ ਮਹੱਲਾ। ਹਰਿ ਜੀ ਵੱਸਿਆ ਸਚ ਘਰ ਇਕੱਲਾ। ਰਾਹ ਸਾਚਾ ਦੱਸਿਆ, ਪੰਜ ਤੀਸ ਮਾਤ ਪਾਏ ਤਰਥੱਲਾ। ਨਾ ਕੋਈ ਧੀਰਜ ਨਾ ਕੋਈ ਜਤੀ, ਕਾਮ ਕਾਮਨੀ ਅਛਲ ਅਛੱਲਾ। ਸਚ ਸਮਗਰੀ ਸਾਚੀ ਰਤੀ, ਦੀਪਕ ਦੀਵਾ ਜੋਤੀ ਜਗੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਬੁਝਾਏ ਲੱਗੀ ਅੱਗਾ। ਲੱਗੀ ਅਗਨ ਤਨ ਅਪਾਰ। ਕਲਜੁਗ ਕਾਇਆ ਚੜ੍ਹਿਆ ਬੁਖ਼ਾਰ। ਹੰਕਾਰ ਵਿਕਾਰਾ ਅੰਦਰ ਵੜਿਆ, ਪੰਜਾਂ ਲੱਗੀ ਮਗਰ ਧਾੜ। ਗਰੀਬ ਨਿਮਾਣਾ ਮਾਤ ਡਰਿਆ, ਜੀਵ ਜੰਤ ਹੋਣ ਖੁਆਰ। ਦਰ ਘਰ ਸਾਚੇ ਆਏ ਵੜਿਆ, ਗੁਰ ਪੂਰੇ ਆਤਮ ਦੇਣੀ ਸ਼ਬਦ ਧਾਰ। ਤਨ ਮੰਦਰ ਕਾਲ ਅੰਧੇਰੇ ਸੜਿਆ, ਰੰਗਣ ਚਾੜ੍ਹ ਨਾਮ ਅਪਾਰ। ਦਰ ਦਵਾਰੇ ਆਣ ਖੜ੍ਹਿਆ, ਮੰਗਣ ਦਾਤ ਅਪਰ ਅਪਾਰ। ਪੁਰਖ ਅਬਿਨਾਸ਼ੀ ਮਾਤ ਚੜ੍ਹਿਆ, ਜੋਤੀ ਜਾਮਾ ਭੇਖ ਨਿਆਰ। ਭਗਤ ਜਨਾਂ ਹਰਿ ਅੰਦਰ ਵੜਿਆ, ਸ਼ਬਦ ਜੋਤੀ ਕਰ ਅਕਾਰ। ਗੁਰ ਪੂਰੇ ਲੜ ਸਾਚਾ ਫੜਿਆ, ਮਾਨਸ ਜਨਮ ਨਾ ਆਏ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲੇ ਮੇਲ ਹਰਿ ਕੰਤ ਭਤਾਰ। ਚਿੰਤਾ ਸੋਗ ਜਗਤ ਵਿਜੋਗ ਦੇਣਾ ਮਾਰ। ਨਾਮ ਦੇਣਾ ਸੱਚਾ ਜੋਗ, ਸੋਲਾਂ ਕਲੀਆਂ ਤਨ ਸ਼ਿੰਗਾਰ। ਨਿਝਰ ਰਸ ਮਧੁਰ ਸਸ ਕੰਠ ਵਸ ਰਾਹ ਸਾਚਾ ਦੱਸ ਲਈਏ ਭੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣਾ ਦਰ ਦਰਸ ਅਮੋਘ। ਆਏ ਦਰ ਬਣ ਸਵਾਲੀ। ਦੋਵੇਂ ਹੱਥ ਨਾ ਜਾਈਏ ਖ਼ਾਲੀ। ਕਲਜੁਗ ਰੈਣ ਘਟਾ ਕਾਲੀ। ਦੀਪਕ ਜੋਤੀ ਜਗੇ ਦਿਵਾਲੀ। ਮਾਣਕ ਮੋਤੀ ਮਸਤਕ ਥਾਲੀ। ਏਕਾ ਏਕ ਜੋਤ ਜਵਾਲੀ। ਪੁਰਖ ਅਬਿਨਾਸ਼ ਘਟ ਘਟ ਵਾਸ, ਰੱਖੀ ਟੇਕ ਸੁਰਤ ਸੰਭਾਲੀ। ਤਨ ਮੰਦਰ ਕਰਨਾ ਬੁਧ ਬਿਬੇਕ, ਸ਼ਬਦ ਬਣਾਉਣਾ ਸਾਚਾ ਹਾਲੀ। ਜਗਤ ਮਾਇਆ ਨਾ ਲੱਗੇ ਸੇਕ, ਫ਼ਲ ਲਗਾਉਣਾ ਸਾਚੀ ਡਾਲੀ। ਮੇਲ ਮਿਲਾਉਣਾ ਨਰ ਨਰੇਸ਼ ਹਰਿ ਦਰ ਦਰਵੇਸ਼, ਜੁਗਾ ਜੁਗੰਤਰ ਚਾਲ ਨਿਰਾਲੀ। ਕਵਣ ਸਿੰਘਾਸਣ ਕਵਣ ਆਸਣ, ਮਿਲੇ ਭਗਵੰਤਾ ਸਾਚਾ ਕੰਤਾ, ਕਾਇਆ ਰੰਗਣ ਚਾੜ੍ਹੇ ਰੰਗ ਏਕਾ ਨਾਮ ਲਾਲ ਗੁਲਾਲੀ।