੧੨ ਭਾਦਰੋਂ ੨੦੧੧ ਬਿਕ੍ਰਮੀ ਸੈਦਪੁਰ ਸੰਤ ਲਾਭ ਸਿੰਘ ਨੂੰ ਸ਼ਬਦ ਭੇਜਿਆ ਅਤੇ ਉਤਰ ਮੰਗਿਆ
ਕਵਲ ਕਲ ਕਲ ਕਿਸ ਉਪਜਾਈ। ਕਿਸ ਵਸੇ ਘਰ ਮਹੱਲ ਕਰੇ ਰੁਸ਼ਨਾਈ। ਸਚ ਸੁਹੰਜਣੀ ਕਿਹੜੀ ਘੜੀ ਕਿਹੜਾ ਪਲ, ਪ੍ਰਭ ਜੋਤੀ ਰੰਗ ਵਟਾਈ। ਸ਼ਬਦ ਉਛਲ ਕਿਸ ਦੇਵੇ ਦਰ ਕਵਣ ਪਵਣ ਚਲਾਈ। ਕਵਣ ਲਏ ਪ੍ਰਭ ਅੰਮ੍ਰਿਤ ਜਲ, ਕਾਇਆ ਸਿੰਚ ਕਰਾਈ। ਕਵਣ ਬਣਾਏ ਕਾਇਆ ਖੱਲ, ਹੱਡ ਨਾੜੀ ਮਾਸ ਵਿਚ ਟਿਕਾਈ। ਜੋਤੀ ਜੋਤ ਸਰੂਪ ਹਰਿ, ਕੀ ਕਰੇ ਖੇਲ ਰਘੁਰਾਈ। ਕਵਣ ਧਾਮ ਤਖ਼ਤ ਸੁਲਤਾਨ। ਕਵਣ ਰਾਮ ਜਿਸ ਦੀਆ ਪੀਣ ਖਾਣ। ਕਵਣ ਨਾਮ ਜਿਸ ਨਾਮ ਪਦ ਨਿਰਬਾਣ। ਕਵਣ ਦਾਮ ਦੋਏ ਜਹਾਨੀ ਗੁਰਮੁਖ ਖਾਣ। ਕਵਣ ਸ਼ਾਮ ਸ਼ਾਮ ਮੇਲ ਮਿਲਾਵਾ ਸ੍ਰੀ ਭਗਵਾਨ। ਕਵਣ ਜਾਮ ਮਦਿਰਾ ਰਸ ਸਰਬ ਮਿਟ ਜਾਣ। ਜੋਤੀ ਜੋਤ ਸਰੂਪ ਹਰਿ, ਬਣਿਆ ਆਪ ਬਾਲ ਅੰਞਾਣ। ਕਵਣ ਘਰ ਹਰਿ ਸੰਤ ਵਸੇਰਾ। ਕਵਣ ਦਰ ਢਹੇ ਭਰਮਾਂ ਡੇਰਾ। ਕਵਣ ਹਰਿ ਚੁਕਾਏ ਮੇਰਾ ਤੇਰਾ। ਕਵਣ ਹਰਿ ਸ਼ਬਦ ਪਾਏ ਚਾਰ ਕੁੰਟ ਘੇਰਾ। ਕਵਣ ਹਰਿ ਜੋਤੀ ਜੋਤ ਸਰੂਪ ਹਰਿ, ਜਿਸ ਬਣਾਇਆ ਤਨ ਮੰਦਰ ਤੇਰਾ। ਤਨ ਮੰਦਰ ਬਣੀ ਇਕ ਅਟਾਰੀ। ਤਿੰਨ ਸੌ ਸੱਠ ਹਾਡੀ ਜੋੜੀ ਅੰਗ ਅੰਗ ਵਾਰੋ ਵਾਰੀ। ਹੱਥ ਪੈਰ ਮੁਖ ਨਾਕ ਲਗਾਇਆ, ਠੋਡੀ ਮੁਖੜੇ ਉਪਰ ਉਭਾਰੀ। ਬੱਤੀ ਦੰਦ ਹਰਿ ਬਖ਼ਸ਼ਿੰਦ ਰਸਨ ਚਲਾਈ, ਦੋਹਾਂ ਧਿਰਾਂ ਮੇਲ ਮਿਲਾਈ ਕਾਇਆ ਸਿੰਚੀ ਤਨ ਕਿਆਰੀ। ਨਾ ਦਿਸੇ ਵਸੇ ਅੰਦਰ, ਬਾਹਰ ਭੇਵ ਖੋਲ੍ਹੇ ਦਸਮ ਦਵਾਰੀ। ਕਿਹੜਾ ਵੱਜਾ ਆਤਮ ਜੰਦਰ, ਸੰਤ ਅਸੰਤ ਖੋਲ੍ਹ ਖੋਲ੍ਹ ਥੱਕੇ ਹਾਰੀ। ਕੀ ਰੂਪ ਨਿਰੰਜਣ ਜੋਤ ਜਗੇ ਕਾਇਆ ਕੰਦਰ ਸਾਚੀ ਇਕ ਨਿਰੰਕਾਰੀ। ਸਾਚੇ ਸੰਤ ਸਤਿਗੁਰ ਦੁਲਾਰੇ। ਲਿਖਣਾ ਲੇਖ ਵਾਰੋ ਵਾਰੇ। ਸੰਤ ਵਣਜਾਰਾ ਹਰਿ ਨਿਰੰਕਾਰਾ, ਨਿਰੰਕਾਰ ਉਧਾਰਾ ਗੁਰਮੁਖ ਪਿਆਰਾ। ਦੋਹਾਂ ਧਿਰਾਂ ਏਕਾ ਧਾਰ ਸੱਚੀ ਧਾਰਾ। ਪੂਰੇ ਸਤਿਗੁਰ ਦਇਆ ਕਮਾਈ, ਆਤਮ ਸ਼ਕਤੀ ਜਗਤ ਭਗਤੀ ਵਿਚ ਟਿਕਾਈ। ਬੂੰਦ ਰਕਤੀ ਸੁਫ਼ਲ ਕਰਾਈ। ਜੋਤੀ ਜੋਤ ਸਰੂਪ ਹਰਿ, ਪੂਰਨ ਸੰਤਾਂ ਰਿਹਾ ਜਗਾਈ। ਮਿਲੀ ਦਾਤ ਵਸਤ ਅਨਮੁੱਲ। ਪੂਰੇ ਤੋਲ ਜਾਣਾ ਤੁਲ। ਸਾਚਾ ਫਲ ਸਾਚਾ ਮੇਵਾ ਨਾ ਜਾਏ ਹੁੱਲ। ਸ਼ਬਦ ਭੇਵ ਦਰ ਇਕ ਖੁਲ੍ਹਾਉਣਾ, ਕੋਇ ਨਾ ਲੱਗੇ ਮਾਤ ਮੁੱਲ। ਸਤਿਗੁਰ ਪੂਰਾ ਆਤਮ ਘਰ ਬਹਾਉਣਾ, ਜਗਤ ਮਾਇਆ ਵੇਖ ਨਾ ਜਾਣਾ ਭੁੱਲ। ਜੋਤੀ ਜੋਤ ਸਰੂਪ ਹਰਿ, ਸਚ ਭੰਡਾਰਾ ਰੱਖੇ ਖੁਲ੍ਹ। ਲਾਭ ਸਿੰਘ ਸੰਤ ਲਾਭ। ਦੇਣਾ ਜਵਾਬ ਦੋ ਆਬ। ਦਰ ਦਰਵਾਜਾ ਲਿਖਣਾ ਲੰਮਾ ਚੌੜ, ਜਿਥੇ ਵਸੇ ਗਰੀਬ ਨਿਵਾਜਾ। ਚਿੱਟਾ ਅਸਵ ਕਿਹੜਾ ਚੁੱਕੀ ਖਲੋਤਾ ਪੌੜ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਅਗਨ ਬੁਝਾਏ, ਸਾਚਾ ਸਗਨ ਮੁਖ ਲਗਾਏ ਵੇਖੇ ਪਰਖੇ ਮਿਠੇ ਕੌੜ। ਤਿੰਨ ਪੰਜ ਸੱਤ ਨੌਂ ਦਸ ਅਠਾਰਾਂ। ਉਤਰ ਦੇਣਾ ਧੰਨਵਾਦ ਕਰ ਜੋੜ ਸਰਬ ਵਿਚਾਰਾਂ। ਸ਼ਬਦ ਘੋੜਾ ਰਿਹਾ ਦੌੜ, ਚਾਰ ਕੁੰਟ ਚਾਰ ਦਿਵਾਰਾ। ਜੋਤੀ ਜੋਤ ਸਰੂਪ ਹਰਿ, ਏਕਾ ਰੱਖੇ ਸਾਚੀ ਧਾਰਾ। ਚਾਰ ਦਿਸ਼ਾ ਦਰ ਦਰਵਾਜੇ। ਹਰਿ ਮਹੱਲ ਗਰੀਬ ਨਿਵਾਜੇ। ਸਦਾ ਸਦਾ ਸਦਾ ਅਟੱਲ, ਲੱਖ ਚੁਰਾਸੀ ਸਾਜਨ ਸਾਜੇ। ਜੋਤੀ ਜੋਤ ਸਰੂਪ ਹਰਿ, ਕਵਣ ਦਵਾਰੇ ਗੁਰਮੁਖਾਂ ਮਾਰੇ ਅਵਾਜੇ। ਸ਼ਬਦ ਧਾਰ ਕਿਸ ਆਵੇ ਦਵਾਰੇ। ਕਵਣ ਕਰਾਏ ਪਾਰ, ਦੇਵੇ ਕਵਣ ਸਹਾਰੇ। ਕਿਹੜੀ ਬੰਨ੍ਹੇ ਹਰਿ ਜੀ ਧਾਰ, ਜੀਵ ਜੰਤ ਨਾ ਕੋਈ ਜਾਣੇ। ਜੋਤੀ ਜੋਤ ਸਰੂਪ ਹਰਿ, ਭਗਤ ਭਗਵੰਤ ਕਿਵੇਂ ਕਰਾਏ ਮੇਲ ਸ੍ਰੀ ਭਗਵਾਨੇ। ਕਵਣ ਦਵਾਰਾ ਕਵਣ ਧਾਮਾ। ਕਿੱਥੇ ਵੱਜੇ ਸ਼ਬਦ ਦਮਾਮਾ। ਸੁਣੇ ਸੁਣਾਏ ਬੂਝ ਬੁਝਾਏ ਹਰਿ ਭਗਵਾਨਾ। ਸਾਚੀ ਸੂਝ ਜਿਸ ਦਵਾਏ ਤੁਟੇ ਮਾਣ ਤਾਣਾ। ਏਕਾ ਦੂਜ ਤਨ ਗਵਾਏ, ਸਤਿ ਸੰਤੋਖੀ ਬੰਨ੍ਹੇ ਗਾਨਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਮਿਲਿਆ ਹਰਿ ਭਗਵਾਨਾ। ਮੈਂ ਤੂੰ ਕੁਛ ਨਾ ਜਾਣੇ। ਹਉਂ ਹਉਂ ਬੰਦਾ ਤੁਛ ਪੁਛ ਸ੍ਰੀ ਭਗਵਾਨੇ। ਨਾ ਦਾਹੜੀ ਨਾ ਮੁੱਛ, ਰੂਪ ਰੰਗ ਨਾ ਰੇਖ ਭੇਖ, ਨਾ ਦਿਸੇ ਕੇਸ ਗੁਣ ਨਿਧਾਨੇ। ਕਿਸ ਕਹੀਏ ਗੁਰ ਕਿਆ ਗੁਰ ਕਾ ਧਾਮ। ਕਿਸ ਕਹੀਏ ਸੁਰ, ਪੀਏ ਅੰਮ੍ਰਿਤ ਜਾਮ। ਕਿਸ ਕਹੀਏ ਚੋਰ, ਹੋਏ ਨਿਮਕ ਹਰਾਮ। ਹਰਿਜਨ ਜਨ ਹਰਿ ਸੰਤ ਸੁਹੇਲੇ ਲਿਖਣਾ ਭੇਵ ਤਮਾਮ। ਨਿਰੰਕਾਰ ਕਵਣ ਬਣਾਏ। ਕਿਸ ਦਵਾਰ ਦਏ ਬਹਾਏ। ਘਰ ਬਾਹਰ ਦਿਸ ਕਿਸੇ ਨਾ ਆਏ। ਛੱਪਰੀ ਛੰਨ ਨਾ ਕੋਈ ਰਖਾਏ। ਬਸਤਰ ਤਨ ਨਾ ਕੋਈ ਛੁਹਾਏ। ਸ਼ਸਤਰ ਅਸਤਰ ਨਾ ਹੱਥ ਉਠਾਏ। ਜੋਤੀ ਜੋਤ ਸਰੂਪ ਹਰਿ, ਕਿਹੜੀ ਮਨੀ ਕਿਹੜੀ ਭਵ ਆਪਣਾ ਆਪ ਉਪਾਏ। ਕਵਣ ਪਿਤਾ ਕਵਣ ਮਾਤਾ। ਜਿਸ ਜੰਮਿਆ ਪੁਰਖ ਬਿਧਾਤਾ। ਕਵਣ ਗੁਰ ਜਿਸ ਦੀਆ ਨਾਮ ਦਾਤਾ। ਜੋਤੀ ਜੋਤ ਸਰੂਪ ਹਰਿ, ਕਵਣ ਵਰਨ ਕਵਣ ਗੋਤ, ਕਿਹੜੀ ਰੱਖੇ ਉਤਮ ਜਾਤਾ। ਸਾਵਣ ਸਿੰਘ ਕਿਸ ਉਪਜਾਇਆ। ਮਾਤਲੋਕ ਕਿਸ ਨਾਮ ਰਖਾਇਆ। ਕਵਣ ਮਾਤ ਜਿਸ ਸੀਰ ਪਿਲਾਇਆ। ਕਵਣ ਪੂਤ ਜਿਸ ਰਸਨਾ ਲੈ ਆਤਮ ਤ੍ਰਿਪਤਾਇਆ। ਕਵਣ ਪਿਤਾ ਜਿਸ ਉਂਗਲੀ ਲਾਇਆ। ਕਵਣ ਗੁਰ ਜਿਸ ਨਾਮ ਦਵਾਇਆ। ਕਵਣ ਹਰਿ ਜਿਸ ਮਸਤਕ ਲੇਖ ਲਿਖਾਇਆ। ਕਵਣ ਦਰ ਜਿਸ ਘਰ ਮੰਗਣ ਆਇਆ। ਕਵਣ ਸਰ ਜਿਸ ਸਾਚੇ ਤੀਰਥ ਨੁਹਾਇਆ। ਲੋਕਮਾਤ ਜਨਮ ਧਰ ਕਿਸ ਬਿਧ ਸਿੰਘ ਸਾਵਣ ਗੁਰ ਅਖਵਾਇਆ। ਲਾਭ ਸਿੰਘ ਉਠ ਹੋ ਹੁਸ਼ਿਆਰ। ਦੂਜਾ ਕਰ ਨਾਲ ਗੁਰੂ ਤਿਆਰ। ਤੀਜਾ ਹਰਿ ਸ਼ਬਦ ਅਸਵਾਰ। ਚੌਥੇ ਘਰ ਵੇਖ ਖੰਡਾ ਨਿਹਕਲੰਕ ਦੋ ਧਾਰ। ਪੰਜਵਾਂ ਫੜਿਆ ਹੱਥ ਵਿਚ ਡੰਡਾ, ਮਾਰੇ ਸਿਰ ਕਾੜ ਕਾੜ। ਤੇਰੀ ਆਤਮ ਹੋਈ ਘਮੰਡਾ, ਪ੍ਰਭ ਅਬਿਨਾਸ਼ੀ ਦੇਵੇ ਝਾੜ। ਤੂੰ ਲੋਕਮਾਤ ਵਿਚ ਰੰਡਾ, ਸੀਸ ਨਾ ਨਿਵਾਇਆ ਸਤਾਰਾਂ ਹਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ, ਨਿਹਕਲੰਕ ਨਾਉਂ ਰਖਾਇਆ, ਤਿੰਨਾਂ ਲੋਕਾਂ ਸਾਚਾ ਲਾੜ।