Granth 05 Likhat 006: 14 Chet 2012 Bikarmi Sant Isher Singh Dhaipai Pind Wale nu Shabad Bhejia Kotakpura

੧੪ ਚੇਤ ੨੦੧੨ ਬਿਕ੍ਰਮੀ ਸੰਤ ਈਸ਼ਰ ਸਿੰਘ ਢੈ ਪਈ ਪਿੰਡ ਵਾਲੇ ਨੂੰ ਸ਼ਬਦ ਭੇਜਿਆ ਕੋਟਕਪੂਰਾ

ਗੁਰ ਗੋਬਿੰਦ ਹਰਿ ਮਾਤ ਉਪਜਾਇਆ। ਤਨ ਮੰਦਰ ਲੱਥੀ ਸਗਲੀ ਚਿੰਦ, ਸ਼ਬਦ ਦਾਤ ਹਰਿ ਝੋਲੀ ਪਾਇਆ। ਜੋਤੀ ਨੂਰ ਹਰਿ ਮਰਗਿੰਦ ਸਾਗਰ ਸਿੰਧ, ਅੰਮ੍ਰਿਤ ਧਾਰ ਰਿਹਾ ਵਹਾਇਆ। ਆਪੇ ਜਾਣੇ ਆਪਣੀ ਬਿੰਦ ਲੋਕਮਾਤ ਕਿਸੇ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਘਰ, ਸਚ ਸਿੰਘਾਸਣ ਡੇਰਾ ਲਾਇਆ। ਸਚ ਘਰ ਇਕ ਦਵਾਰ। ਮਿਲੇ ਵਰ ਜੋਤ ਨਿਰੰਕਾਰ। ਸਾਚਾ ਸਰ ਆਤਮ ਖੋਲ੍ਹੇ ਬੰਦ ਕਿਵਾੜ। ਦਰ ਘਰ ਜਾਏ ਤਰ, ਨੇੜ ਨਾ ਆਏ ਮੌਤ ਲਾੜ। ਸ਼ਬਦ ਭੰਡਾਰੇ ਰਿਹਾ ਭਰ, ਜੋਤੀ ਨੂਰ ਬਹੱਤਰ ਨਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਮੇਟ ਮਿਟਾਏ ਪੰਚਮ ਧਾੜ। ਸ਼ਬਦ ਬਾਣ ਬਾਣ ਅਕਾਸ਼। ਗੁਰਮੁਖ ਮਾਣ ਰਸ ਰਸਨ ਸਵਾਸ। ਨਾ ਕੋਈ ਜਾਣੇ ਪੀਣ ਖਾਣਾ, ਆਤਮ ਮਧ ਮਧੁਰ ਰਸ ਸਵਾਸ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਾਇਆ ਮੰਡਲ ਡੇਰਾ ਲਾਏ ਵੇਖ ਵਖਾਣੇ ਚੌਦਾਂ ਹੱਟ ਪਰਭਾਸ। ਆਤਮ ਧਾਰ ਇਕ ਅਵੱਲੀ। ਜੋਤ ਨਿਰੰਜਣ ਨਰ ਅਕਾਰ, ਨਿਰਵੈਰ ਅਲਖ ਏਕਾ ਏਕ ਸੱਚੀ ਸਰਕਾਰ, ਸ਼ਬਦ ਧਾਰ ਲੋਕਮਾਤ ਚਲੀ। ਚਾਰ ਵਰਨਾਂ ਇਕ ਪਿਆਰ, ਸੋਹੰ ਸ਼ਬਦ ਜਗਤ ਜੈਕਾਰ ਗਲੀ ਗਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਵੇਖੇ ਸਾਚੇ ਘਰ ਜਗਤ ਜਗਦੀਸ ਨਾ ਸੀਸ ਦੀਸੇ ਕਿਸੇ ਤਲੀ। ਗੁਰ ਦਵਾਰ ਗੁਰ ਮੰਤ, ਮਨ ਸ਼ਬਦ ਜੈਕਾਰਾ। ਭਾਂਡਾ ਭਰਮ ਦੇਵੇ ਭੰਨ ਜੋਤ ਨਿਰੰਕਾਰਾ। ਸਾਚਾ ਰਾਗ ਸੁਣਾਏ ਕੰਨ, ਪੂਰਾ ਹਰਿ ਨਰ ਕਰ ਦਰਸ ਅਪਾਰਾ। ਹਉਮੇ ਨਿਕਲੇ ਮਾਤ ਜਨ, ਪਰਗਟ ਹੋਏ ਚਵੀਆਂ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੇੜਾ ਉਠਾਏ ਕੰਧ, ਬਾਣੀ ਅਕਾਸ਼ ਨਾ ਜਾਣੇ ਵਿਚ ਪਰਭਾਸ, ਸ਼ਬਦ ਅਭਿਆਸ ਮਾਤ ਨਿਧਾਨਾ। ਮਨ ਬੈਰਾਗੀ ਰਹੇ ਉਦਾਸ, ਕਾਇਆ ਖੇੜਾ ਸੁੰਞੇ ਮਸਾਣੀ। ਨਰ ਹਰਿ ਸਚ ਘਰ ਨਾ ਹੋਇਆ ਦਾਸ, ਮਿਟੇ ਅੰਧੇਰ ਨਾ ਅੰਧ ਅੰਧਿਆਨੀ। ਦਸਵੇਂ ਘਰ ਨਾ ਪਵਣ ਸਵਾਸ, ਸੁਨ ਮੁਨ ਨਾ ਕੋਈ ਜਾਣੀ। ਸਚ ਮੰਡਲ ਹਰਿ ਸਾਚੀ ਰਾਸ, ਜੋਤ ਨਿਰੰਜਣ ਪੂਰਨ ਭਗਵਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਗੁਰ ਗੋਬਿੰਦਾ ਸਰਬ ਬਖ਼ਸ਼ਿੰਦਾ ਵਾਲੀ ਦੋ ਜਹਾਨੀ। ਹਰਿ ਸ਼ਬਦ ਗੁਰ ਮੰਤਰ, ਜੁਗਾ ਜੁਗੰਤਰ ਸਾਚੀ ਗੀਤ। ਤਨ ਬੁਝਾਏ ਲੱਗੀ ਬਸੰਤਰ, ਏਕਾ ਬਖ਼ਸ਼ੇ ਚਰਨ ਪ੍ਰੀਤ। ਸਾਧ ਸੰਤ ਜੀਵ ਜੰਤ ਪ੍ਰਭ ਜਾਣੇ ਅੰਤਰ ਕਾਇਆ ਮੰਦਰ ਕਾਅਬਾ ਦੋਆਬਾ ਸਚ ਮਸੀਤ। ਜੋਤ ਜਗੇ ਅੰਦਰੇ ਅੰਦਰ ਅੰਧੇਰੀ ਕਾਇਆ ਡੂੰਘੀ ਕੰਦਰ, ਸਚ ਸਿੰਘਾਸਣ ਹਰਿ ਮੇਲ ਮਿਲਾਵਾ, ਹਰਿ ਸਾਚਾ ਆਪੇ ਤੋੜੇ ਵੱਜਾ ਜੰਦਰ, ਅੱਠੇ ਪਹਿਰ ਦਿਵਸ ਰੈਣ ਸਾਕ ਸੱਜਣ ਸੈਣਾ ਪਰਖੇ ਨੀਤ। ਬੇਮੁਖ ਮਾਇਆ ਭੁੱਲੇ ਬਾਹਰ ਭੌਂਦੇ ਬੰਦਰ, ਕਲਜੁਗ ਔਧ ਗਈ ਬੀਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਏਕਾ ਸਰਨਾ, ਸੋਹੰ ਸੁਣਾਏ ਸ਼ਬਦ ਸੁਹਾਗੀ ਗੀਤ। ਸੋਹੰ ਸ਼ਬਦ ਸ਼ਬਦ ਗੁਰ ਦਾਤ। ਭੇਵ ਚੁਕਾਉਣਾ ਏਕਾ ਦੋਅੰ, ਮੇਲ ਮਿਲਾਏ ਇਕ ਇਕਾਂਤ। ਆਦਿ ਅੰਤ ਜੁਗਾ ਜੁਗੰਤ ਭਗਤ ਭਗਵੰਤ, ਏਕਾ ਧਾਰ ਵਿਚ ਸੰਸਾਰ ਦੇਵੇ ਹਰਿ ਪੁਰਖ ਅਬਿਨਾਸ਼ ਸਾਚਾ ਮੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ, ਕਿਰਪਾ ਕਰ ਹਰਿ ਸ੍ਰੀ ਭਗਵਾਨ, ਮਾਨਸ ਦੇਹੀ ਜਾਣਾ ਜੀਤ। ਮਾਨਸ ਦੇਹੀ ਜਗਤ ਹੱਟ। ਸ਼ਬਦ ਵਣਜਾਰਾ ਸਾਚਾ ਪੱਟ। ਸਚ ਸਰੋਵਰ ਇਕ ਕਿਨਾਰਾ, ਦੂਸਰ ਨਾਹੀ ਕੋਈ ਤਟ। ਮਿਲੇ ਮੇਲ ਅਗੰਮ ਅਪਾਰਾ, ਜੋਤੀ ਭਾਨਨ ਕਰੇ ਪਰਕਾਸ਼, ਜੋਤ ਉਜਿਆਰਾ ਘਟ ਘਟ। ਸਾਚਾ ਸ਼ਬਦ ਸੁਣੇ ਸੁਣਾਏ ਸੱਚੀ ਧੁਨਕਾਰਾ, ਏਕਾ ਧਾਰ ਜੋਤ ਲਟ ਲਟ। ਆਤਮ ਦਰ ਦਵਾਰੇ ਸਾਚੇ ਨਿਰਵੈਰ ਨਿਰੰਕਾਰ ਬਹਿਣਾ, ਦੁਰਮਤ ਮੈਲ ਰਿਹਾ ਕੱਟ। ਸ਼ਬਦ ਪਹਿਨਾਏ ਤਨ ਸਾਚਾ ਗਹਿਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਦਿਸੇ ਖੇਲ ਜਿਉਂ ਬਾਜੀਗਰ ਨਟ। ਨਟੂਆ ਨਾਟ ਨਾਟ ਕਲਧਾਰੀ। ਵੇਖ ਵਖਾਣੇ ਸਾਚੇ ਹਾਟ, ਕਵਣ ਸੰਤ ਮਾਤ ਪੰਸਾਰੀ। ਅੰਤਮ ਨੇੜ ਆਈ ਵਾਟ, ਗੁਰੂਆਂ ਪੀਰਾਂ ਘਰ ਦਰ ਏਕਾ ਸ਼ਬਦ ਆਈ ਘਾਟ, ਆਤਮ ਮਾਣ ਜਗਤ ਹੰਕਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਹੱਥ ਉਠਾਏ ਇਕ ਕਟਾਰੀ। ਚਰਨ ਦਵਾਰ ਹਰਿ ਜਗਦੀਸ। ਏਕਾ ਘਰ ਸੱਚਾ ਘਰ ਬਾਹਰ, ਮਿਟੇ ਭੇਵ ਰਾਗ ਛਤੀਸ। ਸ਼ਬਦ ਧੁਨ ਸੱਚੀ ਧੁਨਕਾਰ, ਦੂਸਰ ਨਾ ਪੜ੍ਹੇ ਹੋਰ ਹਦੀਸ। ਸੱਚਾ ਸ਼ਬਦ ਆਰ ਪਾਰ ਵਿਚ ਸੰਸਾਰ, ਛਤਰ ਝੁਲੇ ਏਕਾ ਸੀਸ। ਮਾਨਸ ਦੇਹੀ ਲੱਖ ਚੁਰਾਸੀ ਆਈ ਹਾਰ, ਕਲਜੁਗ ਚੱਕੀ ਰਹੇ ਪੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸੋਹੰ ਸ਼ਬਦ ਸਚ ਵਸਤ ਫੜਾਏ ਦਸਤ ਚੁਕੇ ਭੇਵ ਇਕੀਸ। ਕਵਣ ਬਿਧ ਹਰਿ ਸਾਚਾ ਪਾਈਏ। ਕਵਣ ਕਰੇ ਕਾਰਜ ਸਿਧ, ਦਿਵਸ ਰੈਣ ਸਦ ਦਰਸ਼ਨ ਪਾਈਏ। ਕਵਣ ਉਪਜਾਏ ਕਾਇਆ ਅੰਦਰ ਨੌਂ ਨਿਧ, ਕਵਣ ਜੋਤੀ ਨੂਰ ਸ਼ਬਦ ਤੂਰ ਘਰ ਸਾਚੇ ਜਾਈਏ। ਕਵਣ ਮਨ ਤਨ ਆਤਮ ਦਏ ਵਿਧ, ਜੋਤ ਨਿਰੰਜਣ ਦਰਦ ਦੁੱਖ ਭੈ ਭੰਜਨ ਆਤਮ ਸਾਚਾ ਮੇਲ ਮਿਲਾਈਏ। ਜੋਤੀ ਜੋਤ ਸਰੂਪ ਹਰਿ, ਦਿਸ ਨਾ ਆਏ ਕਿਸੇ ਘਰ, ਕਵਣ ਦਵਾਰਾ ਸਚ ਘਰ ਬਾਹਰਾ ਅਲਖ ਨਿਰੰਜਣ ਏਕਾ ਪੁਰਖ ਸਚ ਭਤਾਰਾ, ਸਾਚੀ ਨਾਰੀ ਏਕਾ ਸੇਜਾ ਰੰਗ ਰੰਗੀਲਾ ਮਾਧੋ ਕੰਤ ਹੰਢਾਈਏ। ਆਤਮ ਧਿਆਨ ਹਰਿ ਭਗਵਾਨ। ਕਲਜੁਗ ਮਾਇਆ ਹੱਥ ਨਾ ਆਏ, ਏਕਾ ਸ਼ਬਦ ਬ੍ਰਹਮ ਗਿਆਨ। ਸਾਚੇ ਰਥ ਨਾ ਕੋਈ ਚੜ੍ਹਾਏ, ਕਲਜੁਗ ਜੀਵ ਜੂਠੇ ਝੂਠੇ ਪਾਜੀ ਬੇਈਮਾਨ। ਪੰਜਾਂ ਚੋਰਾਂ ਨਾ ਕੋਈ ਮਥ ਵਖਾਏ, ਸ਼ਬਦ ਫੜਾਏ ਰਸਨਾ ਤੀਰ ਕਮਾਨ। ਹਰਿ ਹੱਥ ਨਾ ਕੋਇ ਉਠਾਇਆ, ਆਤਮ ਜੋਤੀ ਜਗੇ ਮਹਾਨ। ਸਾਚੀ ਵਸਤ ਨਾਮ ਵਥ ਨਾ ਕੋਈ ਝੋਲੀ ਪਾਏ, ਨਾ ਕੋਈ ਮੇਟੇ ਅੰਧ ਅਗਿਆਨ। ਸੀਆ ਸਾਢੇ ਤਿੰਨ ਹੱਥ ਵੱਖ ਰਖਾਈ, ਮਾਨਸ ਦੇਹੀ ਬੀਆਬਾਨ। ਪੁਰਖ ਅਬਿਨਾਸ਼ੀ ਅਕਥਨਾ ਅਕਥ, ਕਵਣ ਵਖਾਏ ਮੇਲ ਮਿਲਾਏ ਸ੍ਰੀ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ ਸੋਹੰ ਸ਼ਬਦ ਵਿਚ ਜਹਾਨ। ਸੋਹੰ ਸ਼ਬਦ ਸਾਚਾ ਰਾਗ। ਗੁਰਮੁਖ ਸੋਇਆ ਜਾਏ ਜਾਗ। ਆਤਮ ਧੋਏ ਦੂਈ ਦਵੈਤੀ ਦਾਗ਼। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਅੰਦਰ ਬਾਹਰ ਗੁਪਤ ਜਾਹਿਰ ਹੱਥ ਆਪਣੇ ਪਕੜੇ ਵਾਗ। ਮਿਲੇ ਮੇਲ ਪੁਰਖ ਅਬਿਨਾਸ਼ੀ, ਸਾਚਾ ਮੇਲਾ ਕੰਤ ਸੁਹਾਗ। ਹਰਿ ਰਸ ਰਸਨਾ ਰਸਨ ਸਵਾਸੀ, ਜਗਤ ਬੁਝਾਏ ਤ੍ਰਿਸ਼ਨਾ ਆਗ। ਅਠੇ ਪਹਿਰ ਰਹੇ ਉਦਾਸੀ, ਹੰਸ ਬਣਾਏ ਗੁਰਮੁਖ ਕਾਗ। ਧਰਮ ਰਾਏ ਦਰ ਕਟੇ ਫਾਸੀ, ਇਕ ਸੁਣਾਏ ਸ਼ਬਦ ਰਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਕਾਸ਼ੀ ਗੁਰਮੁਖ ਸੋਇਆ ਜਾਏ ਜਾਗ। ਬ੍ਰਹਿਮੰਡ ਖੋਜ ਹਰਿ ਬਨਵਾਰਿਆ। ਹਰਿ ਸ਼ਬਦ ਜੋਗ ਗੁਰਮੁਖ ਸਾਚੇ ਸੰਤ ਸੰਤ ਦੁਲਾਰਿਆ। ਆਤਮ ਜੋਤੀ ਦਰਸ ਅਮੋਘ ਕਟੇ ਹਉਮੇ ਰੋਗ, ਧੁਰ ਸੰਜੋਗ ਮਿਲਾ ਰਿਹਾ। ਲੋਕਮਾਤ ਨਾ ਹੋਏ ਵਿਜੋਗ, ਆਤਮ ਰਸ ਰਸਨਾ ਸਾਚਾ ਭੋਗ, ਤ੍ਰਿਸਨਾ ਭੁੱਖ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਮੇਲਾ ਸੱਜਣ ਸੁਹੇਲਾ ਇਕ ਇਕੇਲਾ ਪਾਰਬ੍ਰਹਮ ਸਚ ਧਰਮ ਏਕਾ ਕਰਮ ਮਾਤ ਚਲਾ ਰਿਹਾ। ਸਾਚਾ ਧਰਮ ਧਰਮ ਧਰਮਾਤਮ। ਏਕਾ ਏਕ ਪੁਰਖ ਅਬਿਨਾਸ਼ੀ, ਸਰਬ ਜੀਆਂ ਬਿਧ ਜਾਣੇ ਆਤਮ। ਪਰਗਟ ਜੋਤ ਘਨਕਪੁਰ ਵਾਸੀ, ਸੋਹੰ ਦੇਵੇ ਸਾਚਾ ਬੀਆ ਮੇਟ ਮਿਟਾਏ ਜ਼ਾਤ ਪਾਤਮ। ਜੋਤ ਨਿਰੰਜਣ ਲੱਖ ਚੁਰਾਸੀ ਏਕਾ ਲੀਆ, ਏਕਾ ਧਰਮ ਸਤਿ ਸਨਾਤਨ। ਚਾਰ ਵਰਨ ਏਕਾ ਹੀਆ, ਨਾ ਕੋਈ ਕਰੇ ਕਲਜੁਗ ਖਾਤਮ। ਸਤਿਜੁਗ ਰਖਾਏ ਸਾਚੀ ਨੀਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਰਸ ਦਿਖਾਏ ਜੋਤੀ ਨੂਰ ਬਾਤਨ। ਬਾਤਨ ਨੂਰ ਜੋਤ ਉਜਾਲਾ। ਆਤਮ ਮਿਟੇ ਅੰਧੇਰੀ ਰਾਤਨ, ਸ਼ਬਦ ਪਹਿਨਾਏ ਤਨ ਸਾਚੀ ਮਾਲਾ। ਮਿਲੇ ਮੇਲ ਹਰਿ ਕਮਲਾਪਾਤਨ, ਦਰਸ ਦਿਖਾਏ ਗੁਰ ਗੋਪਾਲਾ। ਹੋਏ ਸਹਾਏ ਮਾਤ ਪਿਤ ਪਿਤ ਮਾਤਨ, ਗੁਰਮੁਖਾਂ ਫਲ ਲਗਾਏ ਕਾਇਆ ਸਾਚੇ ਡਾਲਾ। ਵੇਲੇ ਅੰਤਮ ਪੁਛੇ ਵਾਤਨ, ਨਿਹਕਲੰਕ ਨਰਾਇਣ ਨਰ, ਦਿਵਸ ਰੈਣਾ ਦਰ ਘਰ ਸਾਚੇ ਬਹਿਣਾ ਹੋਏ ਸਦਾ ਰਖਵਾਲਾ। ਸਦਾ ਰਖਵਾਲ ਜੁਗਾ ਜੁਗੰਤਿਆ। ਹਰਿ ਭਗਤ ਕਰੇ ਰਖਵਾਲ ਪੂਰਨ ਭਗਵੰਤਿਆ। ਦੀਪਕ ਜੋਤੀ ਆਤਮ ਰਿਹਾ ਬਾਲ। ਦੇਵੇ ਮਾਣ ਵਡ ਵਡ ਸਾਧਨ ਸੰਤਿਆ। ਜੋਤ ਪਰਕਾਸ਼ ਗਗਨ ਸਚ ਥਾਲ, ਮਸਤਕ ਨੂਰ ਆਦਿਨ ਅੰਤਿਆ। ਗੁਰਮੁਖ ਵਿਰਲੇ ਅਨਮੁੱਲੜੇ ਲਾਲ ਪਾਲ ਮੇਲ ਮਿਲਾਏ ਸਾਚੇ ਕੰਤਿਆ। ਦੇਵੇ ਸ਼ਬਦ ਸੱਚਾ ਧੰਨ ਮਾਲ, ਨਾ ਪਿੰਜਰ ਨਾ ਕੋਈ ਖਾਲ, ਜੋਤ ਨਿਰੰਜਣ ਗਗਨ ਗਗਨੰਤਿਆ। ਲੱਖ ਚੁਰਾਸੀ ਖਾਏ ਕਾਲ, ਹਰਿ ਜੋਤ ਨਿਰੰਜਣ ਮਾਤ ਪਤਾਲ ਅਕਾਸ਼ ਆਦਿ ਅੰਤ ਜੁਗਾ ਜੁਗੰਤ ਰਹੰਤਿਆ। ਗੁਰਮੁਖ ਪੂਰੀ ਘਾਲਨ ਰਹੇ ਘਾਲ, ਸਤਾਰਾਂ ਹਾੜੀ ਤੋੜੇ ਜਗਤ ਜੰਜਾਲ, ਕਾਇਆ ਰੰਗਣ ਇਕ ਰੰਗਾਏ, ਹੋਏ ਬਾਹਰ ਸਦਾ ਬਸੰਤਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹਰਿ ਸੰਤ ਸੁਹੇਲੇ ਦਰ ਘਰ ਸਾਚੇ ਮੇਲੇ, ਆਪ ਕਰਾਏ ਬਣਾਏ ਸਾਚੀ ਬਣਤਿਆ। ਬਣਤ ਬਣਾਏ ਹਰਿ ਦਵਾਰ। ਗੁਰਮੁਖ ਸਾਚੇ ਸੰਤ ਅਪਾਰ। ਵੇਖ ਵਖਾਣੇ ਲੱਖ ਚੁਰਾਸੀ ਜੀਵ ਜੰਤ ਊਚ ਨੀਚ ਜਲ ਥਲ ਪਾਰ ਕਿਨਾਰ। ਬੇਮੁਖਾਂ ਮਾਇਆ ਪਾਏ ਬੇਅੰਤ, ਗੁਰਮੁਖਾਂ ਆਤਮ ਜੋਤੀ ਕਰ ਉਜਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਨ ਹਰਿ ਸਾਚੇ ਸੰਤ ਖੋਲ੍ਹੇ ਬੰਦ ਕਿਵਾੜ। ਖੋਲ੍ਹੇ ਬੰਦ ਕਿਵਾੜ ਜੋਤ ਜਗਾਈਆ। ਦਰ ਘਰ ਸਾਚੇ ਦੇਵੇ ਵਾੜ, ਅਠੇ ਪਹਿਰ ਜੋਤ ਸਵਾਈਆ। ਹੋਏ ਪਰਕਾਸ਼ ਬਹੱਤਰ ਨਾੜ, ਧੁਨੀ ਨਾਦ ਨਾਦ ਸ਼ਬਦ ਧੁਨ ਏਕਾ ਡੰਕ ਵਜਾਈਆ। ਬਜਰ ਕਪਾਟੀ ਦੇਵੇ ਪਾੜ, ਅੰਮ੍ਰਿਤ ਝਿਰਨਾ ਨਿਝਰ ਰਿਹਾ ਝਿਰਾਈਆ। ਗੁਰਮੁਖ ਬਣਾਏ ਸਾਚੇ ਲਾੜ, ਲਾੜੀ ਮੌਤ ਨੇੜ ਨਾ ਆਈਆ। ਮੇਟ ਮਿਟਾਏ ਪੰਜਾਂ ਧਾੜ, ਸ਼ਬਦ ਵਾੜ ਹਰਿ ਕਰਾਈਆ। ਧਰਤ ਮਾਤ ਤੇਰਾ ਬਣੇ ਅਖਾੜ, ਨੌਂ ਖੰਡ ਪ੍ਰਿਥਮੀ ਭੇੜ ਭਿੜਾਈਆ। ਭੇਵ ਖੁਲ੍ਹਾਏ ਸਤਾਰਾਂ ਹਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਬਾਣ ਸ਼ਾਹ ਸੁਲਤਾਨ ਵਿਚ ਜਹਾਨ, ਹਰਿ ਬਲਵਾਨ ਸ਼ਬਦ ਡੰਡੇ ਰਿਹਾ ਜਗਾਈਆ। ਹਰਿ ਬਲਵਾਨ ਸ਼ਬਦ ਕਟਾਰੀਆ। ਅੱਠੇ ਪਹਿਰ ਨੌਜਵਾਨ ਨਾ ਆਵੇ ਪਾਸਾ ਹਾਰੀਆ। ਆਪੇ ਕਰੇ ਜਾਣ ਪਛਾਣ, ਚਾਰ ਕੁੰਟ ਦਹਿ ਦਿਸ਼ ਵਾਰੇ ਵਾਰੀਆ। ਸੋਹੰ ਚਲਾਏ ਏਕਾ ਬਾਣ, ਲੋਆਂ ਪੁਰੀਆਂ ਆਪ ਚਲਾ ਰਿਹਾ। ਲੱਖ ਚੁਰਾਸੀ ਲਹੂ ਮਿਝ ਘਾਣ, ਧਰਤ ਮਾਤ ਖ਼ੁਸ਼ੀ ਮਨਾ ਰਿਹਾ। ਧਰਮ ਰਾਏ ਨਾ ਆਈ ਹਾਨ, ਕਲਜੁਗ ਅੰਤਮ ਹਰਿ ਕਰੇ ਖੇਲ ਮਹਾਨਿਆ। ਲਾੜੀ ਮੌਤ ਮੰਗਿਆ ਦਾਨ, ਬੇਮੁਖਾਂ ਝੋਲੀ ਹਰਿ ਭਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਮਾਣ ਤਾਣ ਵਿਚ ਜਹਾਨ, ਰਾਓ ਰੰਕ ਰੰਕ ਰਾਜਾਨ ਏਕਾ ਏਕ ਕਰਾ ਰਿਹਾ। ਏਕਾ ਹਰਿ ਰਾਜ ਰਾਜਾਨਾ। ਨਾ ਕੋਈ ਦੀਸੇ ਦੂਜਾ ਦਰ ਸ਼ਾਹ ਸ਼ਹਾਨਾ। ਗੁਰਮੁਖ ਵਿਰਲਾ ਪ੍ਰਭ ਅਬਿਨਾਸ਼ੀ ਲਏ ਵਰ, ਜੋਤੀ ਨੂਰ ਵਡ ਸੁਖਾਨਾ। ਨਾ ਜਨਮੇ ਨਾ ਜਾਏ ਮਰ, ਸ਼ਬਦ ਸ਼ਬਦੀ ਬੰਨ੍ਹੇ ਗਾਨਾ। ਆਪ ਚੁਕਾਏ ਜਮ ਕਾ ਡਰ, ਧਰਮ ਰਾਏ ਹਰਿ ਫੰਦ ਕਟਾਨਾ। ਇਕ ਵਖਾਏ ਸਾਚਾ ਘਰ, ਅਟੱਲ ਅਚੱਲ ਅਥਲ ਸ੍ਰੀ ਭਗਵਾਨਾ। ਆਪਣੀ ਕਰਨੀ ਰਿਹਾ ਕਰ, ਸ਼ਬਦ ਤੂਰਤ ਨਾਮ ਮੂਰਤ ਪਵਣ ਮਧ ਸੁਰਤ ਗਿਆਨਾ। ਬੇਮੁਖਾਂ ਦਿਸੇ ਸਦਾ ਦੂਰਤ, ਲੱਖ ਚੁਰਾਸੀ ਦਿਸੇ ਕੂੜਤ, ਗੁਰਮੁਖਾਂ ਆਤਮ ਰਾਮ ਪਛਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚਾ ਸ਼ਬਦ ਤੀਰ ਚਲਾਏ, ਰਸਨਾ ਖਿਚੇ ਇਕ ਕਮਾਨਾ। ਰਸਨ ਕਮਾਨ ਹਰਿ ਉਠਾਈਆ। ਸੋਹੰ ਚਿੱਲਾ ਰਿਹਾ ਚੜ੍ਹਾਈਆ। ਮੇਟ ਮਿਟਾਏ ਬੂਰਾ ਕੱਕਾ ਬਿਲਾ, ਉਚਾ ਟਿੱਲਾ ਆਪੇ ਢਾਹੀਆ। ਘਰ ਘਰ ਕੱਢਣ ਸਾਰੇ ਸ਼ਿਲਾ, ਗੁਰ ਪੀਰ ਔਲੀਏ ਸ਼ੇਖ਼ ਗੌਂਸ ਕੁਤਬ ਮਜ਼ੌਰ ਸਾਧ ਸੰਤ ਦਏ ਹਿਲਾਈਆ। ਵੇਖੇ ਪਰਖੇ ਮਿਠੇ ਕੌੜ, ਸ਼ਬਦ ਘੋੜਾ ਚੁੱਕੇ ਪੌੜ, ਧੁਰ ਦਰਗਾਹੀ ਆਇਆ ਦੌੜ, ਨਾ ਕੋਈ ਸਕੇ ਮਾਤ ਮੋੜ, ਅਚਰਜ ਖੇਲ ਹਰਿ ਵਰਤਾਈਆ। ਗੁਰਮੁਖਾਂ ਅੰਤਮ ਵੇਲੇ ਪਏ ਬਹੁੜ, ਤ੍ਰੈਲੋਕੀ ਨਾਥੀ ਸਚ ਘਟ ਨਿਵਾਸੀ ਲੋਆਂ ਪੁਰੀਆਂ ਦਰ ਦਵਾਰਾ ਇਕ ਖੁਲ੍ਹਾਈਆ। ਭੇਵ ਖੁਲ੍ਹਾਏ ਹਰਿ ਬ੍ਰਹਿਮਣ ਗੌੜ, ਕਲਜੁਗ ਅੰਤਮ ਹੋਣਾ ਚੌੜ, ਸੰਬਲ ਦੇਸਾ ਪ੍ਰਭ ਜੋਤ ਪਰਵੇਸ਼ਾ, ਗੁਰ ਗੋਬਿੰਦੇ ਲੇਖ ਭਵਿਖਤੇ ਪੂਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਪੰਜ ਤੱਤੀ ਚੋਰ, ਜੋਤ ਨਿਰੰਜਣ ਹੱਥ ਪਕੜੀ ਡੋਰ, ਸਾਧ ਸੰਤ ਕਿਸੇ ਦਿਸ ਨਾ ਆਈਆ।

Leave a Reply

This site uses Akismet to reduce spam. Learn how your comment data is processed.