੧੪ ਚੇਤ ੨੦੧੨ ਬਿਕ੍ਰਮੀ ਸੰਤ ਮਿਹਰ ਸਿੰਘ ਦੇ ਡੇਰੇ ਮਾਡਲ ਟਾਉਨ ਜਲੰਧਰ
ਕਾਇਆ ਕੋਟ ਕੋਟ ਗੜ੍ਹ। ਪ੍ਰਭ ਅਬਿਨਾਸ਼ੀ ਆਪੇ ਵੇਖੇ ਅੰਦਰੇ ਅੰਦਰ ਉਪਰ ਚੜ੍ਹ। ਸਹਿਜ ਸੁਭਾਏ ਸਾਚਾ ਮੰਦਰ, ਆਪੇ ਜਾਣੇ ਘਰ ਸਾਚੇ ਵੜ। ਵੱਜਾ ਵੇਖੇ ਏਕਾ ਜੰਦਰ, ਦੂਜਾ ਕੋਈ ਨਾ ਸਕੇ ਘੜ। ਜੋਤੀ ਜੋਤ ਸਰੂਪ ਹਰਿ, ਆਪਣੀ ਬਿਧ ਆਪੇ ਜਾਣੇ, ਸਾਧ ਸੰਤ ਨਾ ਕੋਈ ਪਛਾਣੇ, ਨਾ ਕੋਈ ਸੀਸ ਨਾ ਕੋਈ ਧੜ। ਨਾ ਕੋਈ ਸੀਸ ਨਾ ਕੋਈ ਸੀਸਾ। ਜੋਤ ਨਿਰੰਜਣ ਹਰਿ ਜਗਦੀਸਾ। ਦਰਦ ਦੁੱਖ ਭੈ ਭੰਜਨ, ਆਪੇ ਜਾਣੇ ਭੇਵ ਬੀਸ ਇਕੀਸਾ। ਸੰਤ ਜਨਾਂ ਹਰਿ ਸਾਚਾ ਸਾਕ ਸੈਣ ਸੱਜਣ, ਬੇਮੁਖਾਂ ਜੂਠਾ ਝੂਠਾ ਪੀਸਣ ਪੀਸਾ। ਆਤਮ ਸਰ ਸਰੋਵਰ ਸਾਚਾ ਮਜਨ, ਜੋਤੀ ਜੋਤ ਸਰ ਏਕਾ ਖੋਲ੍ਹੇ ਸਚ ਦਰ, ਬਣਤ ਬਣਾਏ ਵਿਚ ਇਕੀਸਾ। ਸਚ ਦਵਾਰਾ ਹਰਿ ਕਰਤਾਰ। ਲੱਖ ਚੁਰਾਸੀ ਪਾਵੇ ਸਾਰ। ਸਾਧਾਂ ਸੰਤਾਂ ਪਾਵੇ ਸਾਰ। ਬੇਮੁਖਾਂ ਮਾਇਆ ਪਾਏ ਬੇਅੰਤਾ, ਆਤਮ ਭਰਿਆ ਇਕ ਹੰਕਾਰ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤਾ, ਸਾਚੀ ਸੇਜਾ ਸੁੱਤੇ ਪੁਰਖ ਅਬਿਨਾਸ਼ੀ ਨਰ ਨਰਾਇਣਾ ਦੋਏ ਪੈਰ ਪਸਾਰ। ਹਰਿ ਸੰਤ ਸੁਹੇਲ ਦਰ ਘਰ ਸਾਚੇ ਵੇਖੇ ਮੇਲਾ, ਤੀਜੇ ਨੈਣਾ ਰੰਗ ਅਪਾਰ। ਚੌਦਾਂ ਚੇਤਰ ਸ਼ਬਦ ਕਹਿਣਾ, ਝੂਠੇ ਵਹਿਣ ਸਰਬ ਵਹਿਣਾ, ਸ਼ਬਦ ਨਾ ਪਾਏ ਤਨ ਗਹਿਣਾ, ਪ੍ਰਭ ਕਾ ਭਾਣਾ ਸਿਰ ਤੇ ਸਹਿਣਾ ਪੈਣਾ, ਲੋਕਮਾਤੀ ਪੁਰਖ ਬਿਧਾਤੀ ਕਰ ਵਿਚਾਰ। ਹਰਿ ਸੰਤ ਸੁਹੇਲੇ ਗੁਰ ਸੰਗਤ ਸਾਚੀ ਮਿਲ ਕੇ ਬਹਿਣਾ, ਹਉਮੇ ਦੂਈ ਦਵੈਤੀ ਰੋਗ ਨਿਵਾਰ। ਕਾਇਆ ਮਾਟੀ ਝੂਠੀ ਚਾਟੀ, ਅਜੇ ਨਾ ਪਾਟੀ ਬਜਰ ਕਪਾਟੀ, ਸਾਚੇ ਤੀਰਥ ਸਰ ਸਰੋਵਰ ਧਰਮ ਨਿਸ਼ਾਨਾ ਬ੍ਰਹਮ ਗਿਆਨਾ ਜੋਤ ਨਿਧਾਨਾ ਨੇੜ ਨਾ ਦੀਸੇ ਪੁਰਖ ਅਬਿਨਾਸ਼ੀ ਵਾਟੀ। ਪਾਰਬ੍ਰਹਮ ਨਾ ਜੋਤ ਪਛਾਣਾ। ਸ਼ਬਦ ਰਾਗ ਨਾ ਜਾਣੇ ਕਾਨਾ। ਧੁਨੀ ਨਾਦ ਇਕ ਸੁਹਾਨਾ। ਸੁਰਤੀ ਸ਼ਬਦੀ ਮੇਲ ਮਿਲਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਸਮਾਨਾ। ਸਚ ਦਰ ਦਰਬਾਰ ਹਰਿ ਨਿਰੰਕਾਰਿਆ। ਵੇਖੇ ਖੇਲ ਅਪਾਰ ਵਿਚ ਸੰਸਾਰਿਆ। ਗੁਰਮੁਖਾਂ ਸ਼ਬਦ ਸਰੂਪੀ ਚਾੜ੍ਹੇ ਤੇਲ, ਬੇਮੁਖਾਂ ਵੇਖੇ ਬੰਦ ਕਵਾੜਿਆ। ਨਾ ਕੋਈ ਕਟੇ ਧਰਮ ਰਾਏ ਦੀ ਜੇਲ੍ਹ, ਅਗਨ ਲੱਗੇ ਨਾ ਤੱਤੀ ਹਾੜਿਆ। ਨਾ ਕੋਈ ਸੱਜਣ ਸੁਹੇਲ, ਨਾ ਕੋਈ ਫਿਰੇ ਪਿਛੇ ਅਗਾੜਿਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਇਕ ਵਰ, ਬੇਮੁਖਾਂ ਮਗਰ ਲਗਾਏ ਪੰਚ ਪੰਚਾਇਣੀ ਝੂਠੀ ਧਾੜਿਆ। ਪੰਚ ਪੰਚਾਇਣੀ ਪੰਜੇ ਚੋਰ। ਪੁਰਖ ਅਬਿਨਾਸ਼ੀ ਹੱਥ ਪਕੜੀ ਡੋਰ। ਕਾਇਆ ਰੈਣ ਅੰਧੇਰੀ, ਆਤਮ ਅੰਧ ਘੋਰ। ਗੁਰ ਪੂਰੇ ਘਰ ਸਾਚੇ ਬਹਿਣਾ ਏਕਾ ਦੂਈ ਦਵੈਤੀ ਨਾ ਪਾਵੇ ਸ਼ੋਰ। ਦਰਸ਼ਨ ਪੇਖੇ ਤੀਜੇ ਨੈਣਾ, ਅਵਰ ਨਾ ਦੀਸੇ ਹਰਿ ਬਿਨ ਹੋਰ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਚੜ੍ਹਿਆ ਸ਼ਬਦ ਸਾਚੇ ਘੋੜ। ਸ਼ਬਦ ਘੋੜਾ ਹਰਿ ਦੁੜਾਇਆ। ਤਿੰਨਾਂ ਲੋਆਂ ਪੌੜਾ ਇਕ ਲਗਾਇਆ। ਨਾ ਕੋਈ ਜਾਣੇ ਲੰਮਾ ਚੌੜਾ, ਸਾਧ ਸੰਤ ਚੜ੍ਹ ਚੜ੍ਹ ਥੱਕੇ, ਆਦਿ ਅੰਤ ਕਿਸੇ ਹੱਥ ਨਾ ਆਇਆ। ਨਾ ਕੋਈ ਜਾਣੇ ਬ੍ਰਾਹਮਣ ਗੌੜਾ, ਜੋਤ ਨਿਰੰਜਣ ਨਿਹਕਲੰਕ ਨਰਾਇਣ ਨਰ ਹਰਿ ਰਘੁਰਾਇਆ। ਆਪੇ ਵੇਖੇ ਪਰਖੇ ਮਿੱਠਾ ਕੌੜਾ, ਚੌਦਾਂ ਚੇਤਰ ਸ਼ਹਿਰ ਜਲੰਧਰ ਦਰ ਘਰ ਸਾਚੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਗਤ ਭਾਣਾ ਸਾਚਾ ਰਾਣਾ ਆਪਣੇ ਹੱਥ ਰਖਾਇਆ। ਸਾਚੇ ਸੰਤ ਸੰਤ ਗੁਰਦੇਵ। ਰਸਨਾ ਗਾਏ ਹਰਿ ਹਰਿ ਜੇਹਵ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਆਤਮ ਜੋਤ ਸੱਚੀ ਪਰਕਾਸ਼ੀ, ਆਪੇ ਜਾਣੇ ਅਗਲੀ ਪਿਛਲੀ ਸੇਵ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਲਖ ਅਲਖ ਅਲਖ ਨਿਰੰਜਣ ਅਭੇਦ ਅਭੇਵ। ਅਭੇਵ ਅਛਲ ਅਛੇਦਾ। ਨਾ ਕੋਈ ਜਾਣੇ ਚਾਰੇ ਵੇਦਾ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਏਕਾ ਸੰਗ ਏਕਾ ਮੰਗ ਏਕਾ ਤੰਗ, ਲੋਆਂ ਪੁਰੀਆਂ ਰਿਹਾ ਲੰਘ, ਵਡ ਵਡ ਵਡ ਨਿਵੇਦਾ। ਮਿਹਰ ਸਿੰਘ ਨਾ ਮਨ ਆਈ ਮਿਹਰ। ਘਰ ਸਾਚੇ ਨਾ ਬਣ ਬੈਠੋ ਦਲੇਰ। ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਸਰੂਪੀ ਰਿਹਾ ਘੇਰ। ਵਡਾ ਵਡ ਹਰਿ ਸ਼ਾਹੋ ਭੂਪੀ, ਨਾ ਕੋਈ ਰੰਗ ਨਾ ਕੋਈ ਰੂਪੀ, ਸ੍ਰਿਸ਼ਟ ਸਬਾਈ ਅੰਧ ਕੂਪੀ, ਆਪ ਚੁਕਾਏ ਮੇਰ ਤੇਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗਣ ਹਰਿ ਭਗਤ ਰੰਗਾਏ, ਜਗਤ ਚੁਕਾਏ ਸੰਞ ਸਵੇਰ। ਸੰਞ ਸਵੇਰ ਦਿਵਸ ਰੈਣ ਇਕ ਰੰਗ ਰਾਤਾ। ਪੂਰਨ ਪੁਰਖ ਭਗਤ ਭਗਵੰਤਾ। ਸੰਤ ਜਨਾਂ ਹਰਿ ਸਾਚਾ ਕੰਤਾ। ਧੁਰ ਦਰਗਾਹੀ ਜਗਤ ਮਲਾਹੀ ਏਕਾ ਰੰਗ ਰੰਗਾਤਾ। ਆਦਿ ਅੰਤ ਗਊ ਗਰੀਬ ਨਿਮਾਣਿਆਂ, ਸ਼ਬਦ ਦੇਵੇ ਵੰਞ ਮੁਹਾਣਿਆ, ਲੱਖ ਚੁਰਾਸੀ ਫੰਦ ਕਟਾਤਾ। ਇਕ ਬਿਠਾਏ ਨਾਮ ਬਿਬਾਣਿਆ, ਮਹੱਲ ਅਟੱਲ ਅਚੱਲ ਅਖੱਲ ਸਾਚੇ ਧਾਮ ਆਪ ਸੁਹਾਤਾ। ਜੋਤੀ ਜੋਤ ਸਰੂਪ ਹਰਿ, ਇਕ ਇਕੱਲਾ ਸਚ ਮਹੱਲਾ ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ ਜਲ ਥਲਾ ਬੈਠਾ ਰਹੇ ਇਕ ਇਕਾਤਾ। ਪੁਰਖ ਅਬਿਨਾਸ਼ੀ ਭਏ ਦਿਆਲਾ। ਕਰੇ ਖੇਲ ਇਕ ਅਕਾਲਾ। ਵੇਖ ਵਖਾਣੇ ਗੁਰ ਚੇਲ, ਅਗਨੀ ਜੋਤੀ ਹੱਥ ਫੜ ਜਵਾਲਾ। ਹਰਿ ਸੰਤ ਸੰਤ ਹਰਿ ਘਰ ਸਾਚੇ ਮਿਲੇ ਮੇਲ ਗੁਰ ਗੋਪਾਲਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਕਾਇਆ ਵੇਖੇ ਪਰਖੇ ਨਾਮ ਫਲ ਕਿਸ ਲਗਾ ਡਾਲ੍ਹਾ। ਹਰਿ ਸੰਗਤ ਸੋਹੇ ਹਰਿ ਚਰਨ ਦਵਾਰ। ਸੰਤ ਸੁਹੇਲਾ ਵਸਿਆ ਬਾਹਰ। ਗੁਰ ਸੰਗਤ ਕਲ ਉਧਰੀ ਪਾਰ। ਹਰਿ ਦਰ ਏਕਾ ਹੋਈ ਮੰਗਤ, ਮਿਲੀ ਵਸਤ ਨਾਮ ਅਪਾਰ। ਕਾਇਆ ਚੜ੍ਹੇ ਸਾਚੀ ਰੰਗਤ, ਹਉਮੇ ਰੋਗ ਦਏ ਨਿਵਾਰ। ਮਾਨਸ ਦੇਹੀ ਨਾ ਹੋਏ ਭੰਗਤ, ਮਿਲਿਆ ਮੇਲ ਨਰ ਹਰਿ ਨਿਰੰਕਾਰ। ਹਰਿ ਜਗਤ ਭਗਤ ਸਹਾਈ ਜਿਉਂ ਨਾਨਕ ਅੰਗਦ ਦੇਵੇ ਸ਼ਬਦ ਇਕ ਸਹਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ। ਮਨ ਮੂਲ ਸ਼ਬਦ ਤਰਸੂਲ। ਹੱਥ ਫੜਾਏ ਪੁਰਖ ਅਬਿਨਾਸ਼ੀ ਕੰਤ ਕੰਤੂਹਲ। ਦਇਆ ਕਮਾਏ ਹਰਿ ਰਘੁਰਾਏ, ਹਰਿ ਜੀ ਜਾਏ ਨਾ ਮਾਤ ਭੂਲ। ਸਚ ਸਿੰਘਾਸਣ ਹਰਿ ਬਿਰਾਜੇ, ਸ਼ਬਦ ਪੰਘੂੜਾ ਰਿਹਾ ਝੂਲ। ਰੰਗਣ ਰੰਗ ਨਾਮ ਰੰਗਾਏ, ਸਾਚਾ ਰੰਗ ਇਕ ਚਲੂਲ। ਦੂਸਰ ਦਰ ਨਾ ਮੰਗਣ ਜਾਏ, ਮਿਲੇ ਮੇਲ ਹਰਿ ਦੂਲ੍ਹਨ ਦੂਲ੍ਹ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਅਗਲਾ ਪਿਛਲਾ ਮੂਲ। ਸ਼ਬਦ ਡੋਰ ਹੱਥ ਕਰਤਾਰ, ਕਰੇ ਪਰਕਾਸ਼ ਅੰਧ ਘੋਰ। ਜੋਤੀ ਨੂਰ ਕਰ ਅਕਾਰ, ਮੇਟ ਮਿਟਾਏ ਪੰਜ ਚੋਰ। ਸ਼ਬਦ ਕਰਾਏ ਤਨ ਸ਼ਿੰਗਾਰ, ਏਕਾ ਧੁਨ ਸੱਚੀ ਘਨਘੋਰ। ਦਿਵਸ ਰੈਣ ਏਕਾ ਧਾਰ, ਆਪ ਚੁਕਾਏ ਮੋਰ ਤੋਰ। ਤੋਰ ਮੋਰ ਮੇਟ ਮਿਟਾਏ ਅੰਧ ਘੋਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਪਿਆਰ। ਚਰਨ ਪ੍ਰੀਤ ਆਤਮ ਨਾਤ। ਮਿਲੇ ਮੇਲ ਪੁਰਖ ਬਿਧਾਤ। ਕਾਇਆ ਠੰਡੀ ਠਾਰ ਕਰਾਏ, ਅੰਮ੍ਰਿਤ ਪਿਆਏ ਬੂੰਦ ਸਵਾਂਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪੇ ਪਿਤ ਆਪੇ ਮਾਤ। ਮਾਤ ਪਿਤ ਪੂਤ ਸਪੂਤ ਦਏ ਹਿਤ। ਨਿਤ ਨਵਿਤ ਗੁਰਮੁਖ ਰੱਖੇ ਉਤਮ ਜ਼ਾਤ, ਅੰਮ੍ਰਿਤ ਕਾਇਆ ਦਏ ਸਿਤ। ਫਲ ਲਗਾਏ ਸਾਚੇ ਪਾਤ, ਮਾਨਸ ਦੇਹੀ ਲੈਣੀ ਜਿਤ। ਮਿਲੇ ਮੇਲ ਪੁਰਖ ਕਮਲਾਪਾਤ, ਨਾ ਕੋਈ ਵਾਰ ਨਾ ਕੋਈ ਥਿਤ। ਸੰਞ ਸਵੇਰ ਨਾ ਕੋਈ ਦਿਵਸ ਨਾ ਕੋਈ ਰਾਤ, ਪੁਰਖ ਅਬਿਨਾਸ਼ੀ ਰਾਖੋ ਚਿਤ। ਭੈਣ ਭਾਈ ਸਖਾ ਸੁਹੇਲਾ ਪੁੱਛੇ ਵਾਤ, ਪਰਗਟ ਹੋਏ ਨਿਤ ਨਵਿਤ। ਇਕ ਇਕੇਲਾ, ਜਨ ਭਗਤਾਂ ਦੇਵੇ ਨਾਮ ਸੁਗਾਤ। ਦਰਗਾਹ ਸਾਚੀ ਸਾਚਾ ਮੇਲਾ, ਗੁਰਮੁਖ ਸਾਚੇ ਸਚ ਬਰਾਤ। ਸ਼ਬਦ ਸਰੂਪੀ ਚਾੜ੍ਹੇ ਤੇਲਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਧਨ ਧਨ ਨਾਮ ਪੱਲੇ ਬੰਨ੍ਹੇ ਦਾਤ। ਨਾਮ ਧਨ ਪੱਲੇ ਗੰਢ। ਪੁਰਖ ਅਬਿਨਾਸ਼ੀ ਰਿਹਾ ਵੰਡ। ਏਕਾ ਸ਼ਬਦ ਧਾਰ ਵਹਾਏ, ਅੱਠੇ ਪਹਿਰ ਰਿਹਾ ਚਲਾਏ ਵਿਚ ਬ੍ਰਹਿਮੰਡ। ਗੁਰਮੁਖ ਸਾਚਾ ਰਸਨਾ ਗਾਏ ਗੁਣ ਨਿਧਾਨ ਗੁਣ ਗੁਣਵੰਤਾ ਪੂਰਨ ਭਗਵੰਤਾ ਦੇਵੇ ਕਦੇ ਨਾ ਕੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਫੜਾਏ ਸਚ ਸ਼ਬਦ, ਹੱਥ ਨਾਮ ਚੰਡ ਪਰਚੰਡ। ਸ਼ਬਦ ਚੰਡ ਹੱਥ ਫੜ। ਸਾਚੇ ਪੌੜੇ ਜਾਣਾ ਚੜ੍ਹ। ਪੁਰਖ ਅਬਿਨਾਸ਼ੀ ਆਪੇ ਫੜੇ, ਸਾਚੇ ਅੰਦਰ ਆਤਮ ਵੜ। ਕਾਇਆ ਡੂੰਘੀ ਕੰਦਰ ਮੂਲ ਨਾ ਡਰੇ, ਆਪੇ ਤੋੜੇ ਕਿਲ੍ਹਾ ਹੰਕਾਰੀ ਗੜ੍ਹ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਫੜਾਏ ਆਪਣਾ ਲੜ। ਸਾਚਾ ਲੜ ਫੜਿਆ ਹੱਥ। ਮਿਲੇ ਮੇਲ ਹਰਿ ਸਮਰਥ। ਨਾਮ ਦੇਵੇ ਸਾਚੀ ਵਥ। ਸਗਲ ਵਸੂਰੇ ਜਾਇਣ ਲਥ। ਸੋਹੰ ਚੜ੍ਹਾਏ ਸਾਚੇ ਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਨਰ ਨਿਰੰਕਾਰ ਮਹਿੰਮਾ ਜਗਤ ਅਕਥਨਾ ਅਕਥ। ਅਕਥ ਕਥਾ ਕਥੀ ਨਾ ਜਾਏ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕ ਅਕਾਲਾ ਦੀਨ ਦਿਆਲਾ ਆਪਣੇ ਰੰਗ ਆਪ ਸਮਾਏ। ਗੁਰਮੁਖਾਂ ਮੇਲ ਗੁਰ ਗੋਪਾਲਾ ਸਰਬ ਰਖਵਾਲਾ, ਅੰਗ ਸੰਗ ਸੰਗ ਅੰਗ ਆਪ ਹੋ ਜਾਏ। ਧੁਰ ਦਰਗਾਹੀ ਸਚ ਦਲਾਲਾ, ਸ਼ਬਦ ਪਾਏ ਗਲ ਸੱਚੀ ਮਾਲਾ, ਫੜ ਫੜ ਬਾਂਹੋਂ ਪਾਰ ਕਰਾਏ। ਆਦਿ ਅੰਤ ਨਾ ਹੋਏ ਕੰਗਾਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਨੂਰ ਸਰਬ ਭਰਪੂਰ, ਏਕਾ ਏਕ ਏਕਾ ਰੰਗ ਸਮਾਏ। ਬ੍ਰਹਿਮੰਡ ਖੋਜ ਸ਼ਬਦ ਵੈਰਾਗ। ਸ਼ਬਦ ਜੋਗ ਤਨ ਸਵਾਰੇ ਕਾਜ। ਆਤਮ ਰਸ ਸਾਚਾ ਭੋਗ, ਸ਼ਬਦ ਧੁਨ ਮਾਰੇ ਅਵਾਜ਼। ਹਰਿ ਦਰਸ ਇਕ ਅਮੋਘ, ਸ਼ਾਹ ਸ਼ਹਾਨਾ ਸਿਰ ਸੱਚਾ ਤਾਜ। ਲੱਖ ਚੁਰਾਸੀ ਹੋਇਆ ਵਿਜੋਗ, ਕਵਣ ਸਾਜਣਾ ਰਿਹਾ ਸਾਜ। ਹਉਮੇ ਮਾਇਆ ਲੱਗੇ ਜਗਤ ਵਿਜੋਗ, ਕੋਇ ਨਾ ਧੋਏ ਪਾਪਾਂ ਦਾਗ਼। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀਆਂ ਲੋਆਂ ਬ੍ਰਹਿਮੰਡ ਖੰਡ ਹੱਥ ਆਪਣੇ ਪਕੜੇ ਵਾਗ। ਗੁਰ ਪੂਰਾ ਸਾਚਾ ਸੂਰਾ, ਰੰਗਣ ਨਾਮ ਮਜੀਠ ਚੜ੍ਹਾਏ। ਆਤਮ ਜੋਤੀ ਬਖ਼ਸ਼ੇ ਨੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਨਰ ਨਿਰੰਕਾਰਾ ਸਾਚਾ ਮੇਲ ਮਿਲਾਏ।।