Granth 05 Likhat 001: Pahili Chet 2012 Bikarmi Har Bhagat Dwar Har Sangat de navit Shabad Ucharia te har Parivar nu ek ek Shabad Bhejia

ਪਹਿਲੀ ਚੇਤ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਹਰਿ ਸੰਗਤ ਦੇ ਨਵਿਤ ਸ਼ਬਦ ਉਚਾਰਿਆ ਤੇ ਹਰ ਪਰਿਵਾਰ ਨੂੰ ਇਕ ਇਕ ਸ਼ਬਦ ਭੇਜਿਆ

ਹਰਿ ਪੁਰਖ ਅਗੰਮ ਅਗੰਮੜਾ ਅਗੰਮੜੀ ਕਾਰ। ਹੱਡ ਮਾਸ ਨਾੜੀ ਪਿੰਜਰ ਨਾ ਕੋਈ ਚਮੜਾ, ਜੋਤੀ ਨੂਰ ਇਕ ਅਕਾਰ। ਮਾਲ ਧਨ ਧਨ ਮਾਲ ਨਾ ਕੋਈ ਪੱਲੇ ਦਮੜਾ, ਸ਼ਬਦ ਵਸਤ ਇਕ ਅਪਰ ਅਪਾਰ। ਗੁਰਮੁਖਾਂ ਭਾਰੀ ਕਰੇ ਕਰਾਏ ਪਲੜਾ, ਸਿਰ ਰੱਖ ਹੱਥ ਸਮਰਥ ਕਰਤਾਰ। ਲੋਕਮਾਤ ਦਰ ਦਵਾਰੇ ਅੱਗੇ ਖਲੜਾ, ਬੀਸ ਇਕੀਸਾ ਹਰਿ ਜਗਦੀਸਾ ਚੌਵੀਆਂ ਅਵਤਾਰ। ਏਕਾ ਘਰ ਸਾਚਾ ਸਰ ਪੁਰਖ ਅਬਿਨਾਸ਼ੀ ਮਲੜਾ, ਨਿਹਕਲੰਕ ਨਰਾਇਣ ਨਰ ਚਿੱਟੇ ਅਸਵ ਸ਼ਬਦ ਘੋੜੇ ਹੋ ਅਸਵਾਰ। ਸ਼ਬਦ ਘੋੜਾ ਹਰਿ ਦਾਤਾਰ। ਜੁੜਿਆ ਜੋੜਾ ਜੋਤੀ ਨਿਰੰਕਾਰ। ਲੋਕਮਾਤ ਆਏ ਦੌੜਾ, ਵੇਖ ਵਖਾਣੇ ਮਿੱਠਾ ਕੌੜਾ, ਰਾਜ ਰਾਜਾਨ ਸ਼ਾਹ ਸੁਲਤਾਨ ਸਚ ਦਰਬਾਰ। ਪਵਣ ਸਵਾਸੀ ਘਨਕਪੁਰ ਵਾਸੀ ਸ਼ਾਹੋ ਸ਼ਾਬਾਸ਼ੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਰ ਹਰਿ ਸੱਚੀ ਸਰਕਾਰ। ਨਰ ਹਰਿ ਨਰਾਇਣ ਨਰ ਨਿਰੰਕਾਰਿਆ। ਭਗਤ ਭਗਵੰਤ ਸਾਧ ਸੰਤ ਆਦਿ ਅੰਤ ਜੁਗਾ ਜੁਗੰਤ ਬਣਾਏ ਬਣਤ ਵਿਚ ਸੰਸਾਰਿਆ। ਮਿਲੇ ਮੇਲ ਪ੍ਰਭ ਸਾਚੇ ਕੰਤ, ਦੇਵੇ ਦਰਸ ਅਗੰਮ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਹਰਿ ਸੰਤ ਸੁਹੇਲੇ, ਇਕ ਇਕੇਲੇ ਸ਼ਬਦ ਡੋਰੀ ਨਾਲ ਬੰਧਾ ਰਿਹਾ। ਸ਼ਬਦ ਡੋਰੀ ਬੰਨ੍ਹ ਕਰਤਾਰ। ਲੋਕਮਾਤ ਕਰੇ ਚੋਰੀ, ਕਲਜੁਗ ਰੈਣ ਅੰਧੇਰ ਘੋਰੀ, ਗੁਰਮੁਖਾਂ ਕਰੇ ਖ਼ਬਰਦਾਰ। ਆਪ ਆਪਣੇ ਸੰਗ ਜਾਏ ਤੋਰੀ, ਸ਼ਬਦ ਚਾੜ੍ਹੇ ਸਾਚੀ ਘੋੜੀ, ਪੂਰਬ ਕਰਮ ਰਿਹਾ ਵਿਚਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਪਹਿਲੀ ਚੇਤ ਭਾਗ ਲਗਾਏ, ਮੰਦਰ ਅੰਦਰ ਕਾਇਆ ਖੇਤ ਸੱਚਾ ਵੇੜਾ ਕਰ ਤਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਫੰਦ ਕਟਾਏ, ਅੰਤਮ ਜੋਤੀ ਮੇਲ ਮਿਲਾਏ, ਮਾਨਸ ਜਨਮ ਨਾ ਆਏ ਹਾਰ। ਪਹਿਲੀ ਚੇਤ ਚੇਤਨ ਚਿਤ। ਗੁਰ ਸੰਗਤ ਮੇਲ ਮਿਲਾਏ, ਪੁਰਖ ਅਬਿਨਾਸ਼ੀ ਸਾਚਾ ਮਿਤ। ਸੋਹੰ ਸ਼ਬਦ ਤੇਲ ਚੜ੍ਹਾਏ, ਚੌਥੇ ਜੁਗ ਵੇਖ ਵਖਾਏ ਸਾਚੀ ਥਿਤ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦੇਵੇ ਇਕ ਵਰ, ਆਦਿ ਅੰਤ ਨਿਤ ਨਵਿਤ। ਨਿਤ ਨਵਿਤ ਚਾਲ ਨਿਰਾਲੀ। ਗੁਰਮੁਖ ਸਾਚੇ ਸੰਤ ਜਨਾਂ ਮਾਨਸ ਦੇਹੀ ਲਈ ਜਿਤ, ਮਿਲਿਆ ਨਰ ਹਰਿ ਸੱਚਾ ਪ੍ਰਿਤਪਾਲੀ। ਆਪੇ ਮਾਤ ਆਪੇ ਪਿਤ ਦਿਵਸ ਰੈਣ ਮਦਿਰਾ ਬੈਣਾ, ਕਵਲ ਨੈਣਾ ਘਰ ਸਾਚੇ ਬਹਿਣਾ, ਕਰੇ ਸਦਾ ਰਖਵਾਰ ਸਾਚਾ ਮਾਲੀ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਸਾਚਾ ਸਾਕ ਸੱਜਣ ਸੈਣਾ ਭਾਈ ਭੈਣਾਂ, ਖੋਲ੍ਹੇ ਬੰਦ ਕਿਵਾੜੀ ਸਤਾਰਾਂ ਹਾੜੀ, ਦਰਸ ਦਿਖਾਏ ਤੀਜੇ ਨੈਣਾ, ਪਹਿਲੀ ਚੇਤ ਕਰ ਤਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੇ ਤੇਰੀ ਮਾਤ ਉਪਜਾਏ, ਗੁਰ ਸੰਗਤ ਸੱਚੀ ਫੁਲਵਾੜੀ। ਗੁਰ ਸੰਗਤ ਸਾਚਾ ਫੂਲ ਗਿਆ ਫੁਲ। ਪ੍ਰਭ ਆਪ ਚੁਕਾਏ ਅਗਲਾ ਪਿਛਲਾ ਮੂਲ, ਭਾਗ ਲਗਾਏ ਸਾਚੀ ਕੁਲ। ਏਕਾ ਓਟ ਰਖਾਏ ਕੰਤ ਕੰਤਹੂਲ, ਪੂਰੇ ਤੋਲ ਗਈ ਤੁਲ। ਸੋਹੰ ਸ਼ਬਦ ਪੰਘੂੜਾ ਰਿਹਾ ਝੂਲ, ਸਚ ਦਵਾਰਾ ਗਿਆ ਖੁਲ੍ਹ। ਸਚ ਸਿੰਘਾਸਣ ਹਰਿ ਬਿਰਾਜੇ, ਨਾ ਕੋਈ ਪਾਵਾ ਨਾ ਕੋਈ ਚੂਲ, ਲੋਕਮਾਤ ਨਾ ਕੋਈ ਲਾਏ ਮੁਲ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਲੇਖਾ ਆਪ ਲਿਖਾਇਆ, ਭਰਮ ਭੁਲੇਖਾ ਦੂਰ ਕਰਾਇਆ। ਹਰਿਜਨ ਲੋਕਮਾਤ ਨਾ ਜਾਏ ਰੁਲ।

ਨਾ ਕੋਈ ਸੀਸ ਨਾ ਕੋਈ ਤਾਜ। ਕਵਣ ਰੱਖੇ ਕਲ ਅੰਤਮ ਲਾਜ। ਜੰਗਲ ਜੂਹ ਉਜਾੜ ਪਹਾੜ ਜਲ ਥਲ ਪੁਰਖ ਅਬਿਨਾਸ਼, ਸ਼ਬਦ ਸਰੂਪੀ ਤੇਰਾ ਰਾਜ। ਸਚ ਸਿੰਘਾਸਣ ਇਕ ਅਟੱਲ ਅਚਲ ਅਚੱਲ ਅਥਲ ਮਾਤਲੋਕੀ ਆਪ ਕਰਾਏ ਆਪਣਾ ਕਾਜ। ਲੱਖ ਚੁਰਾਸੀ ਵਲ ਛਲ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਾਨ ਭੇਖ ਭਗਤ ਅਧਾਰ ਭਗਤ ਭੇਖ ਮਸਤਕ ਰੇਖ। ਆਪੇ ਕਰੇ ਮਾਤ ਅਪਾਰ । ਆਪੇ ਮੇਟੇ ਆਪੇ ਲਿਖੇ ਰੇਖੇ, ਗੁਣਵੰਤਾ ਹਰਿ ਗੁਣ ਵਿਚਾਰ। ਨਰ ਨਰਾਇਣ ਨੇਤਰ ਆਪੇ ਪੇਖੇ, ਸੁਰਤ ਸ਼ਬਦ ਹਰਿ ਬੰਨ੍ਹੇ ਧਾਰ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਆਰ ਪਾਰ ਅੰਦਰ ਬਾਹਰ। ਵਿਸ਼ਨੂੰ ਵੇਸ ਰਸਨ ਵਿਕਾਰੀ। ਪੁਰਖ ਅਬਿਨਾਸ਼ੀ ਖੇਲ ਨਿਆਰੀ। ਗੁਰ ਪੀਰ ਔਲੀਏ ਸਾਧ ਸੰਤ, ਕਲਜੁਗ ਅੰਤਮ ਗਏ ਹਾਰੀ। ਆਪੇ ਜਾਣੇ ਬਣਾਈ ਆਪਣੀ ਬਣਤ, ਆਤਮ ਦਰ ਦਰ ਘਰ ਘਰ ਵੇਖੇ, ਜੋਤੀ ਸ਼ਬਦ ਖੇਲ ਅਪਾਰੀ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰੀ। ਸਿੰਘ ਸਿੰਘਾਸਣ ਹਰਿ ਬਿਰਾਜ। ਸ਼ਬਦ ਸਰੂਪੀ ਪਹਿਨੇ ਤਾਜ। ਸੋਹੰ ਸਾਜਣਾ ਰਿਹਾ ਸਾਜ। ਦੋਅੰ ਦੋਆ ਮਿਟੇ ਪਾਜ। ਸੋਹੰ ਓਅੰ ਏਕਾ ਹੋਇਆ, ਲੱਖ ਚੁਰਾਸੀ ਲੋਕਮਾਤ ਕਰਿਆ ਕਾਜ। ਜਨ ਭਗਤਾਂ ਦੇਵੇ ਸਾਚਾ ਢੋਇਆ, ਧੁਰ ਦਰਗਾਹੀ ਸਾਚਾ ਦਾਜ। ਨਾ ਕਦੇ ਜਨਮੇ ਨਾ ਕਦੇ ਮੋਇਆ, ਨਾ ਕੋਈ ਮਾਰੇ ਗ਼ਰੀਬ ਨਿਵਾਜ਼। ਅੱਠੇ ਪਹਿਰ ਕਦੇ ਨਾ ਸੋਇਆ, ਦਿਵਸ ਰੈਣ ਕਦੇ ਨਾ ਰੋਇਆ, ਮੌਤ ਲਾੜੀ ਨੇੜ ਨਾ ਆਏ, ਮਾਇਆ ਡੱਸਣੀ ਨਾ ਡੱਸੇ ਨਾਗ। ਗੁਰਮੁਖ ਸਾਚਾ ਆਪੇ ਮੈਲ ਦਾਗਾਂ ਧੋਇਆ, ਜੋਤੀ ਜੋਤ ਸਰੂਪ ਹਰਿ, ਮਿਲਿਆ ਮੇਲ ਕੰਤ ਸੁਹਾਗ। ਸ਼ੇਰ ਸ਼ੇਰਾ ਹਰਿ ਦਲੇਰਾ। ਸ਼ਬਦ ਸਰੂਪੀ ਚਾਰੋਂ ਕੁੰਟ ਪਾਏ ਘੇਰਾ। ਆਪੇ ਢਾਹੇ ਅੰਦਰ ਵੜ ਭਰਮਾਂ ਡੇਰਾ। ਗੁਰਮੁਖ ਸਾਚਾ ਪੁਰਖ ਅਬਿਨਾਸ਼ੀ ਲੜ ਲਏ ਫੜ, ਆਪ ਚੁਕਾਏ ਮੇਰਾ ਤੇਰਾ। ਸਾਚੇ ਪੌੜੇ ਜਾਏ ਚੜ੍ਹ, ਪੰਜਾਂ ਚੋਰਾਂ ਮੁੱਕੇ ਝੇੜਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਇਕ ਲਗਾਏ ਅੰਤਮ ਅੰਤ ਅੰਤ ਉਖੇੜਾ। ਮੰਮਾ ਮਾਧਵ ਜਨ ਵੈਰਾਗ। ਰਸਨ ਅਰਾਧੋ ਮਨ ਸੋਇਆ ਜਾਏ ਜਾਗ। ਆਤਮ ਬੁੱਝੇ ਤ੍ਰਿਸਨਾ ਆਗ। ਜੋਤੀ ਦੀਪਕ ਜਗੇ ਚਿਰਾਗ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਨੌਂ ਖੰਡ ਪ੍ਰਿਥਮੀ ਲੋਆਂ ਪੁਰੀਆਂ ਹੱਥ ਆਪਣੇ ਪਕੜੇ ਵਾਗ। ਹਾਹਾ ਹਾਰੇ ਸਰਬ ਸੰਸਾਰਾ। ਕਲਜੁਗ ਤੇਰੀ ਅੰਤਮ ਵਾਰਾ। ਪੁਰਖ ਅਬਿਨਾਸ਼ੀ ਸਾਚੀ ਧਾਰਾ। ਲੋਕਮਾਤ ਚਲਾਏ ਸਤਾਰਾਂ ਹਾੜਾ। ਜੋਤੀ ਜੋਤ ਸਰੂਪ ਹਰਿ, ਰਾਓ ਰੰਕ ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਧੁਰ ਦਰਗਾਹੀ ਜਗਤ ਮਲਾਹੀ ਇਕ ਬਣਾਏ ਸਚ ਅਖਾੜਾ। ਰਾਰਾ ਰਾਜ ਜੋਗ ਦਰਬਾਨ। ਨਰ ਹਰਿ ਸਾਚਾ ਕਰੇ ਇਕ ਧਿਆਨ। ਸ਼ਬਦ ਮਾਰੇ ਇਕ ਤਮਾਚਾ, ਆਪ ਉਠਾਏ ਵਡ ਬਲੀ ਬਲਵਾਨ। ਜੀਵ ਪਿੰਡ ਸਭ ਦੀਸੇ ਕਾਚਾ, ਅੰਤਮ ਵੇਲੇ ਆਈ ਹਾਣ। ਏਕਾ ਜਗਤ ਪਿਤ ਜਗਦੀਸ਼ਰ ਸਾਚਾ, ਸੋਹੰ ਜਾਮਾ ਜਗਤ ਮਹਾਨ। ਨੇੜ ਨਾ ਆਏ ਤੀਨੋ ਤਾਪਾ, ਆਦਿ ਅੰਤ ਨਾ ਕੋਈ ਪਾਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਸਮਾਨ। ਜੱਜਾ ਜਗਤ ਵਿਛੋੜਾ ਦੇਣਾ ਤਜ। ਧੁਰ ਦਰਗਾਹੀ ਆਇਆ ਦੌੜਾ, ਆਪੇ ਪਰਖੇ ਮਿੱਠਾ ਕੌੜਾ, ਜਨ ਭਗਤਾਂ ਪੜਦੇ ਰਿਹਾ ਕੱਜ। ਏਕਾ ਸੱਚਾ ਰਾਹ ਵਖਾਏ, ਨਾ ਕੋਈ ਦੀਸੇ ਲੰਮਾ ਚੌੜਾ, ਗੁਰਮੁਖ ਸਾਚਾ ਆਤਮ ਦਰ ਸਚ ਸਿੰਘਾਸਣ ਸਾਚੀ ਸੇਜਾ ਚੜ੍ਹੇ ਭੱਜ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਾਚਾ ਜਾਮ ਪਿਆਏ, ਗੁਰਮੁਖ ਸਾਚਾ ਪੀਵੇ ਰੱਜ। ਕਲ ਕਲਾ ਕਲ ਧਾਰ ਬਨ ਬਨਵਾਰੀਆ। ਫੜੀ ਸ਼ਬਦ ਹੱਥ ਕਟਾਰ, ਕਲਜੁਗ ਵੇਖੇ ਚਾਰ ਚੁਫੇਰਿਆ। ਤਿੱਖੀ ਰੱਖੇ ਪ੍ਰਭ ਸਾਚਾ ਧਾਰ, ਮਾਰੀ ਜਾਏ ਵਡ ਹੰਕਾਰੀਆਂ। ਗੁਣਵੰਤਾ ਹਰਿ ਗੁਣ ਵਿਚਾਰ, ਜਨ ਭਗਤਾਂ ਕਰਾਏ ਤਨ ਸਚ ਸ਼ਿੰਗਾਰਿਆ। ਜੋਤੀ ਜਾਮਾ ਖੇਲ ਅਪਾਰ, ਨਿਹਕਲੰਕ ਨਰਾਇਣ ਨਰ ਅਵਤਾਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਜੋਧਾ ਸੂਰ ਸ਼ਬਦ ਜੈਕਾਰਿਆ। ਸ਼ਬਦ ਜੈਕਾਰਾ ਦੇਵੇ ਲਾ। ਲੋਕਮਾਤ ਪ੍ਰਭ ਬੰਨ੍ਹੇ ਧਾਰਾ, ਏਕਾ ਮਾਰਗ ਜਗਤ ਚਲਾ। ਸ਼ਬਦ ਘੋੜੇ ਹੋ ਅਸਵਾਰਾ, ਵੇਖ ਵਖਾਏ ਥਾਉਂ ਥਾਂ। ਗੁਰਮੁਖਾਂ ਕਰੇ ਸਦ ਪਿਆਰ, ਸਾਚੇ ਘਰ ਪਕੜੇ ਬਾਂਹ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਤੋੜੇ ਆਤਮ ਸਰਬ ਹੰਕਾਰ, ਦਰ ਦਰ ਘਰ ਘਰ ਆਪ ਉਡਾਏ ਝੂਠੇ ਕਾਂ। ਤੁਟੇ ਮਾਣ ਤਾਣ ਜਗਤ ਹੰਕਾਰਿਆ। ਪੁਰਖ ਪੁਰਖੋਤਮ ਜੋਤ ਪਛਾਣ, ਤੀਜੇ ਨੈਣ ਨੈਣ ਮੁੰਧਾਣਿਆ। ਸ਼ਬਦ ਵੱਜੇ ਆਤਮ ਬਾਣ, ਖਿਚੇ ਰਸਨਾ ਹਰਿ ਕਮਾਨਿਆ। ਏਕਾ ਝੁੱਲੇ ਸ਼ਬਦ ਨਿਸ਼ਾਨ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਇਕ ਨਿਸ਼ਾਨ ਜਾਏ ਝੁਲ। ਗੁਰਮੁਖ ਸਾਚੇ ਫੁਲ ਫੁਲਵਾੜੀ, ਲੋਕਮਾਤ ਉਪਜਾਏ ਸਾਚੇ ਫੁੱਲ। ਬ੍ਰਹਮ ਗਿਆਨਾ ਚਰਨ ਧਿਆਨਾ। ਆਤਮ ਜੋਤੀ ਨਾੜ ਨਾੜੀ ਦੇਵੇ ਮਾਣ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾਂ ਖੋਲ੍ਹੇ ਇਕ ਦਰ, ਸੋਹੰ ਬੰਨ੍ਹੇ ਹੱਥੀਂ ਗਾਨਾ। ਦਰ ਦਵਾਰਾ ਏਕਾ ਰੱਖ। ਜੋਤ ਸਰੂਪੀ ਪਰਗਟ ਹੋਵੇ ਲੋਕਮਾਤ ਪਰਤਖ। ਗੁਰ ਪੀਰ ਔਲੀਆ ਘਰ ਘਰ ਵਰੋਲੇ ਕਿਸੇ ਪੱਲੇ ਨਾ ਛੱਡੇ ਕੱਖ। ਗੁਰਮੁਖ ਸਾਚਾ ਗੁਰ ਚਰਨ ਪ੍ਰੀਤੀ ਅੰਮ੍ਰਿਤ ਧਾਰ ਆਤਮ ਰਸ ਮੁਖ ਚੋਵੇ, ਅੰਤਮ ਵੇਲੇ ਲਏ ਰੱਖ। ਸਾਚੀ ਕਾਇਆ ਝੂਠੀ ਮੈਲ ਪ੍ਰਭ ਦਰ ਧੋਵੇ, ਪੱਲੇ ਬੰਨ੍ਹੇ ਏਕਾ ਨਾਉਂ ਨਾ ਕੋਈ ਮੁੱਲ ਚੁਕਾਏ ਕਰੋੜ ਲੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ, ਆਪੇ ਵੇਖੇ ਕਰ ਵਿਚਾਰ, ਕਿਸ਼ਨਾ ਸੁਖਲਾ ਦੋਵੇਂ ਪੱਖ। ਵੇਖ ਵਿਚਾਰ ਚੰਦ ਸੂਰਜ ਬੰਨ੍ਹੇ ਧਾਰ। ਸੀਤਲ ਅਗਨੀ ਕਰ ਵਿਚਾਰ। ਗੁਰਮੁਖਾਂ ਆਤਮ ਜੋਤੀ ਸਾਚੀ ਜਗਣੀ, ਕਾਇਆ ਲਾਹੇ ਜੂਠਾ ਝੂਠਾ ਮਾਇਆ ਮੋਹ ਵਡ ਹੰਕਾਰ। ਬੇਮੁਖਾਂ ਤਨ ਲਾਏ ਅਗਨੀ, ਆਤਮ ਚਲੇ ਇਕ ਵਿਕਾਰ। ਸੋਹੰ ਸ਼ਬਦ ਸਾਚਾ ਸਗਣੀ, ਗੁਰਮੁਖਾਂ ਮੁਖ ਲਗਾਏ ਆਪ ਨਿਰੰਕਾਰ। ਤੱਤੀ ਵਾ ਏਕਾ ਵਗਣੀ, ਸਾੜੀ ਜਾਏ ਉਜਾੜ ਪਹਾੜ। ਕਰੇ ਖੇਲ ਹਰਿ ਪਤਾਲ ਗਗਨੀ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਚਰਨ ਦਵਾਰੇ ਏਕਾ ਘਰ ਬਾਹਰੇ, ਮਿਲੇ ਮੇਲ ਹਰਿ ਕਰਤਾਰ। ਏਕਾ ਜੋਤ ਹਰਿ ਜਗਈਆ। ਸਿੰਘ ਸ਼ੇਰ ਹੋ ਦਲੇਰ ਸ਼ਬਦ ਚਲਾਈ ਸਾਚੀ ਨਈਆ। ਨਾ ਕੋਈ ਵੇਖੇ ਧੜੀ ਸੇਰ, ਸ੍ਰਿਸ਼ਟ ਸਬਾਈ ਆਪ ਤੁਲਈਆ। ਲੱਖ ਚੁਰਾਸੀ ਆਪੇ ਝਾੜੇ ਕਲਜੁਗ ਜਿਉਂ ਜੂਠੇ ਝੂਠੇ ਬੇਰ, ਸ਼ਬਦ ਡੰਡਾ ਹੱਥ ਉਠਈਆ। ਅੰਤਮ ਢਹਿ ਢਹਿ ਹੋਣੇ ਢੇਰ, ਧਰਤ ਮਾਤ ਹਰਿ ਗੋਦ ਸਵਈਆ। ਜਨ ਭਗਤ ਤਾਰੇ ਕਰ ਕਰ ਮਿਹਰ, ਚਰਨ ਪ੍ਰੀਤੀ ਜੋੜ ਜੁੜਈਆ। ਪਰਗਟ ਹੋਏ ਕਲਜੁਗ ਤੇਰੀ ਅੰਤਮ ਵੇਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਕੜੇ ਆਪਣੀ ਬਈਆ। ਸਗਲ ਸ੍ਰਿਸ਼ਟ ਸਗਲ ਪਸਾਰਾ। ਏਕਾ ਇਸ਼ਟ ਇਕ ਓਅੰਕਾਰਾ। ਆਪੇ ਖੋਲ੍ਹੇ ਦ੍ਰਿਸ਼ਟ, ਆਪੇ ਖੋਲ੍ਹੇ ਬੰਦ ਕਿਵਾੜਾ। ਆਪੇ ਬਣੇ ਗੁਰ ਵਸ਼ਿਸ਼ਟ, ਆਪੇ ਬਣੇ ਦਰ ਭਿਖਾਰਾ। ਲੱਖ ਚੁਰਾਸੀ ਲੋਆਂ ਪੁਰੀਆਂ ਮਿਟ ਜਾਏ ਸਰਬ ਸ੍ਰਿਸ਼ਟ, ਜਗਦੀ ਰਹੇ ਜੋਤ ਏਕਾ ਏਕ ਇਕ ਓਅੰਕਾਰਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੋਲ੍ਹੇ ਇਕ ਦਵਾਰਾ। ਖੋਲ੍ਹੇ ਇਕ ਦਵਾਰ ਬੰਕ ਸੁਹਾਇੰਦਾ। ਭਰੇ ਸਚ ਭੰਡਾਰ ਅਤੋਟ ਅਤੁੱਟਾ ਆਪ ਅਖਵਾਇੰਦਾ। ਦਿਸਦਾ ਇਕ ਅਪਾਰ, ਕੋਟਨ ਕੋਟ ਸ਼ਬਦ ਚੋਟਾ ਆਤਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੁਰੂਆਂ ਬਣਤ ਬਣਾਇੰਦਾ। ਧਰੀ ਜੋਤ ਇਕ ਇਕਾਗਰ। ਵੇਖ ਵਖਾਣੇ ਜੀਵ ਜੰਤ ਸਾਧ ਸੰਤ, ਹਰਿ ਕਾਇਆ ਗਾਗਰ। ਭੇਵ ਨਾ ਪਾਏ ਕੋਈ ਆਦਿ ਅੰਤ, ਆਪਣਾ ਕਰਮ ਹਰਿ ਕਰੇ ਉਜਾਗਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਦਰ ਦਵਾਰੇ ਆਪ ਕਰਾਏ ਸੋਹੰ ਨਾਮ ਸੁਦਾਗਰ। ਏਕਾ ਜੋਤੀ ਇਕ ਇਕੇਲਾ। ਗੁਰਮੁਖ ਸਾਚੇ ਸੰਤ ਜਨਾਂ ਬਣਾ ਗੋਤੀ, ਚਰਨ ਕਵਲ ਕਵਲ ਚਰਨ ਹਰਿ ਮੱਲਣ ਇਕ ਮਹੱਲਾ। ਕਾਇਆ ਮੈਲ ਜਾਏ ਧੋਤੀ, ਫਲ ਲਗਾਏ ਸਾਚੇ ਡਾਲ੍ਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦਵਾਰ ਬੰਕ ਰਾਜ ਰਾਜਾਨਾਂ ਮਾਰਗ ਪਾਏ, ਫੜਿਆ ਸ਼ਬਦ ਸੋਹੰ ਸਾਚਾ ਭਾਲਾ। ਏਕਾ ਏਕ ਨਰ ਨਿਰੰਕਾਰ। ਸ਼ਬਦ ਰਖਾਏ ਸਾਚੀ ਟੇਕ ਆਦਿ ਅੰਤ ਬੰਨ੍ਹੇ ਧਾਰ। ਹਰਿਜਨ ਜਨ ਹਰਿ ਕਰੇ ਬੁੱਧ ਬਿਬੇਕ, ਭਾਣਾ ਮੰਨੇ ਹਰਿ ਦਾਤਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਕਰੇ ਕਰਾਏ ਆਪਣਾ ਇਕ ਅਕਾਰ। ਸੱਚਾ ਫ਼ਰਮਾਣ ਹਰਿ ਬਲਕਾਰ। ਧੁਰ ਦੀ ਬਾਣ ਸੱਚੀ ਸਰਕਾਰ। ਝੁਲਣਾ ਇਕ ਨਿਸ਼ਾਨ ਵਿਚ ਸੰਸਾਰ। ਮਦਿਰਾ ਰਸ ਤਜਣਾ ਪੀਣ ਖਾਣ, ਸੋਹਣ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਆਪ ਬਣਾਏ ਸਾਚਾ ਦੇਵੇ ਮਾਤ ਸਹਾਰ। ਹਰਿ ਘਰ ਵਸਤ ਅਮੋਲ, ਅਮੋਲ ਅਮੋਲਿਆ। ਹਰਿ ਘਰ ਵਸਤ ਅਮੋਲ, ਅਤੋਲ ਅਤੋਲਿਆ। ਹਰਿ ਘਰ ਵਸਤ ਅਮੋਲ, ਸ਼ਬਦ ਭੰਡਾਰਾ ਏਕਾ ਖੋਲ੍ਹਿਆ। ਹਰਿ ਘਰ ਵਸਤ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਜੈਕਾਰਾ ਏਕਾ ਬੋਲਿਆ। ਹਰਿ ਘਰ ਵਸਤ ਅਮੋਲ, ਸ਼ਬਦ ਜਣਾਈਆ। ਹਰਿ ਘਰ ਵਸਤ ਅਮੋਲ, ਲੋਕਮਾਤ ਮਾਰ ਝਾਤ, ਦੇਵਣ ਆਇਆ ਸਚ ਸੁਗਾਤ, ਪੁਰਖ ਅਬਿਨਾਸ਼ੀ ਧੁਰ ਦਰਗਾਹੀਆ। ਹਰਿ ਘਰ ਵਸਤ ਅਮੋਲ, ਜਨ ਭਗਤਾਂ ਦੇਵੇ ਕਮਲਾਪਤ ਕਿਰਪਾ ਨਿਧ, ਪੁਰਖ ਬਿਧਾਤਾ ਕਾਰਜ ਕਰੇ ਸਿਧ, ਮਿਟਾਏ ਅੰਧੇਰੀ ਰਾਤ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਹਰਿ ਝੋਲੀ ਪਾਈਆ। ਹਰਿ ਘਰ ਵਸਤ ਅਮੋਲ, ਨੇੜ ਨਾ ਦੂਰ ਹੈ। ਹਰਿ ਘਰ ਵਸਤ ਅਮੋਲ, ਆਪੇ ਗੁਰ ਆਪੇ ਚੇਰਨ, ਸਾਚੇ ਮੰਦਰ ਅੰਦਰ ਹਰਿ ਹਜੂਰ ਹੈ। ਹਰਿ ਘਰ ਵਸਤ ਅਮੋਲ, ਆਪੇ ਵੱਜਾ ਤੋੜੇ ਜੰਦਰ, ਇਕ ਵਖਾਏ ਸਚ ਦਰ ਮੇਲ ਮਿਲਾਵਾ ਕੰਤ ਕੰਤੂਹਲ ਹੈ। ਜੋਤੀ ਜੋਤ ਸਰੂਪ ਹਰਿ, ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਰਹੀ ਭੂਲ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸਰਨੀ ਪੜ, ਸ਼ਬਦ ਪੰਘੂੜਾ ਰਿਹਾ ਝੂਲ ਹੈ। ਸ਼ਬਦ ਭੰਡਾਰ ਰਿਹਾ ਖੋਲ੍ਹ, ਆਵੇ ਜਾਵੇ ਵਾਰੋ ਵਾਰਿਆ। ਚਾਰ ਵਰਨ ਕਰੇ ਇਕ ਸਰਨ, ਬੋਲੇ ਸਚ ਜੈਕਾਰਿਆ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਵਿਚ ਜਹਾਨ ਏਕਾ ਧਾਮ ਬਹਾਏ, ਕਲਜੁਗ ਤੇਰੀ ਅੰਤਮ ਵਾਰਿਆ। ਸ਼ਬਦ ਫੜੇ ਹੱਥ ਕਮਾਨ, ਪਰਗਟ ਹੋਏ ਵਡ ਬਲੀ ਬਲਵਾਨ, ਪਕੜ ਪਛਾੜੇ ਵਡੇ ਵਡੇ ਬੇਈਮਾਨ, ਮਾਰੇ ਖੰਡਾ ਹਰਿ ਦੋ ਧਾਰਿਆ। ਸਾਚਾ ਝੁੱਲੇ ਇਕ ਨਿਸ਼ਾਨ, ਸ਼ਬਦ ਉਡਾਏ ਇਕ ਬਿਬਾਣ, ਚਾਰੇ ਕੁੰਟਾਂ ਵੇਖ ਵਿਚਾਰੇ ਰਾਜੇ ਰਾਣੇ ਵਾਰੋ ਵਾਰਿਆ। ਜੋਤ ਸਰੂਪੀ ਜਾਮਾ ਧਾਰੇ, ਨਿਹਕਲੰਕ ਨਰਾਇਣ ਨਰ, ਕਰੇ ਭੇਖ ਕਲਜੁਗ ਤੇਰਾ ਅੰਤਮ ਮੇਟ ਮਿਟਾਏ ਔਲੀਏ ਪੀਰ ਗੌਂਸ ਕੁਤਬ ਵਡ ਮਜੌਰਿਆ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਠੱਗ ਚੋਰਿਆ। ਸ਼ਬਦ ਸਰੂਪੀ ਪਸਰ ਪਸਾਰਾ। ਪਰਗਟ ਹੋਏ ਹਰਿ ਵਡਾ ਸ਼ਾਹੋ ਭੂਪੀ ਵਿਚ ਸੰਸਾਰਾ। ਨਾ ਕੋਈ ਜਾਣੇ ਸਤਿ ਸਰੂਪੀ, ਮਾਇਆ ਮਮਤਾ ਵਧਿਆ ਜਗਤ ਵਿਕਾਰਾ। ਇਕ ਰਖਾਏ ਦਇਆ ਕਮਾਏ, ਸੋਹੰ ਸ਼ਬਦ ਨਾਮ ਅਹੂਤੀ, ਨਾ ਕੋਈ ਜਾਣੇ ਦੂਜੀ ਧਾਰਾ। ਰੰਗਣ ਨਾਮ ਸਚ ਭਬੂਤੀ, ਮੰਗਣ ਜਾਏ ਨਾ ਬਣ ਭਿਖਾਰਾ। ਸ਼ਬਦ ਰਖਾਏ ਸਾਚੀ ਧੋਤੀ, ਗੁਰਸਿਖ ਉਠਾਏ ਦਇਆ ਕਮਾਏ, ਘਰ ਘਰ ਜਾਏ ਵਾਰੋ ਵਾਰਾ। ਏਕਾ ਧਾਗਾ ਸੂਤੋ ਸੂਤੀ, ਰੱਖੇ ਡੋਰ ਹੱਥ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਚੜ੍ਹਾਏ ਸਾਚਾ ਤੇਲ ਅਗੰਮ ਅਪਾਰਾ। ਹਰਿ ਕਾ ਰੂਪ ਅਗੰਮ, ਭੇਵ ਅਵਲੱੜਾ। ਨਾ ਕੋਈ ਹੱਡ ਮਾਸ ਨਾੜੀ ਚੰਮ ਹੋਵੇ ਇਕ ਇਕੱਲੜਾ। ਨਾ ਲਏ ਪਵਣ ਸਵਾਸੀ ਦਮ, ਏਕਾ ਏਕ ਕਰੇ ਖੇਲ ਸਦਾ ਸਦਾ ਅਵੱਲੜਾ। ਨਾ ਕੋਈ ਗਗਨ ਪਤਾਲੀ ਰੱਖਿਆ ਥੰਮ੍ਹ ਆਪਣਾ ਬੇੜਾ ਆਪੇ ਬੰਨ੍ਹਿਆ, ਨਾ ਕਦੇ ਰੋਵੇ ਛੰਮ ਛੰਮ, ਨੇਤਰ ਨੀਰ ਨੈਣੀ ਡਿਗਣ ਨਾ ਮੁਖੜਾ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਲੋਕਮਾਤ ਜਨ ਭਗਤਾਂ ਕਰੇ ਖੇਲ ਅਪਰ ਅਪਾਰੜਾ। ਕਾਇਆ ਨਗਰ ਅੰਮ੍ਰਿਤ ਪੀਤਾ। ਸਾਚਾ ਜਾਮ ਸਦਾ ਜੀਤਾ। ਮਧੁਰ ਰਸ ਆਤਮ ਵਸ ਪੁਰਖ ਅਬਿਨਾਸ਼ੀ ਭਰ ਪੁਰ ਲੀਤਾ। ਆਤਮ ਵਿਕਾਰੀ ਜਾਏ ਨੱਸ, ਸ਼ਬਦ ਉਡਾਰੀ ਜਾਏ ਦੱਸ, ਗੁਰ ਚਰਨ ਪਿਆਰੀ ਹਰਿ ਨਿਰੰਕਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਰ ਕਿਰਪਾ ਕਰ, ਸਾਚੀ ਜੋਤ ਆਤਮ ਪਰਕਾਸ਼ੀ ਕੋਟ ਰਵ ਸਸ। ਆਤਮ ਪਰਕਾਸ਼ ਮਿਟੇ ਅੰਧੇਰਾ। ਪ੍ਰਭ ਅਬਿਨਾਸ਼ੀ ਦਾਸਨ ਦਾਸ, ਨਾ ਕੋਈ ਦੀਸੇ ਸੰਞ ਸਵੇਰਾ। ਸ਼ਬਦ ਚਲਾਏ ਸਵਾਸ ਸਵਾਸ, ਆਪੇ ਤਾਰੇ ਕਰ ਕਰ ਮਿਹਰਾ। ਹਰਿਜਨ ਪ੍ਰਭ ਮਿਲਣ ਦੀ ਸਾਚੀ ਆਸ, ਮੇਲ ਮਿਲਾਏ ਦਰ ਘਰ ਸਾਚੇ ਨੇਰਨ ਨੇਰਾ। ਸਚ ਮੰਡਲ ਦੀ ਸਾਚੀ ਰਾਸ ਆਤਮ ਜੋਤੀ ਨੂਰ ਪਰਕਾਸ਼, ਸ਼ਬਦ ਸਰੂਪੀ ਪਾਏ ਘੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਦੇਵੇ ਨਾਮ ਧਨਾ, ਸਾਚਾ ਰਾਗ ਸੁਣਾਏ ਕੰਨਾਂ, ਭਰਮਾਂ ਢਾਹੇ ਆਤਮ ਡੇਰਾ। ਆਤਮ ਡੇਰਾ ਦੇਵੇ ਢਾਹ। ਹੇਰਾ ਫੇਰਾ ਜਗਤ ਮੁਕਾ। ਨਾ ਲਾਏ ਦੇਰਾ ਲੱਖ ਚੁਰਾਸੀ ਕਟੇ ਫਾਹ। ਪਰਗਟ ਹੋਏ ਸਿੰਘ ਸ਼ੇਰ ਸ਼ੇਰ ਦਲੇਰਾ, ਨਾ ਕੋਈ ਪਿਤਾ ਨਾ ਕੋਈ ਮਾਂ। ਬੇਮੁਖ ਭੁਲਾਏ ਕਰ ਕਰ ਹੇਰਾ ਫੇਰਾ, ਸਚ ਟਿਕਾਣਾ ਹਰਿ ਨਿਧਾਨਾ ਲੋਕਮਾਤ ਦਿਸੇ ਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਡੰਕ ਇਕ ਵਜਾਏ, ਰਾਜ ਰਾਜਨ ਛਤਰ ਸੀਸ ਕਿਸੇ ਦਿਸੇ ਨਾ। ਕਿਸੇ ਨਾ ਦਿਸੇ ਛਤਰ ਸੀਸ। ਕਰੇ ਖੇਲ ਹਰਿ ਜਗਦੀਸ। ਮੇਟ ਮਿਟਾਏ ਪੀਰ ਫ਼ਕੀਰ ਬੀਸ ਇਕੀਸ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸਾਚਾ ਪੀਸਣ ਰਿਹਾ ਪੀਸ। ਕਲਜੁਗ ਕਾਲੀ ਧਾਰ ਕਲਾ ਕਲ ਧਾਰਿਆ। ਲੱਖ ਚੁਰਾਸੀ ਕਰ ਵਿਚਾਰ। ਜੋਤੀ ਜਾਮਾ ਖੇਲ ਅਪਾਰਿਆ। ਸਾਧਾਂ ਸੰਤਾਂ ਪਾਵੇ ਸਾਰ, ਸਾਚਾ ਰੰਗ ਰੰਗੇ ਕਰਤਾਰਿਆ। ਆਦਿਨ ਅੰਤਾ ਜੋਤ ਅਧਾਰ, ਨਾ ਕੋਈ ਜਾਣੇ ਜੀਵ ਗਵਾਰਿਆ। ਪੂਰਨ ਭਗਵੰਤਾ ਸ਼ਬਦ ਉਡਾਰ, ਤ੍ਰੈਲੋਆਂ ਵਸੇ ਬਾਹਰਿਆ। ਗੁਰਮੁਖਾਂ ਮੇਲ ਮਿਲਿਆ ਸਾਚੇ ਕੰਤਾ, ਆਤਮ ਖੋਲ੍ਹੇ ਬੰਦ ਕਵਾੜਿਆ। ਮਿਲੇ ਵਡਿਆਈ ਵਿਚ ਜੀਵ ਜੰਤਾ, ਮਾਨਸ ਜਨਮ ਰਿਹਾ ਸਵਾਰਿਆ। ਬੇਮੁਖਾਂ ਮਾਇਆ ਪਾਏ ਬੇਅੰਤਾ, ਭਰਮ ਭੁਲੇਖੇ ਆਪ ਭੁਲਾ ਰਿਹਾ। ਜਨ ਭਗਤਾਂ ਬਣਾਏ ਸਾਚੀ ਬਣਤਾ, ਸਾਚੇ ਲੇਖੇ ਆਪ ਲਿਖਾ ਰਿਹਾ। ਪੁਰਖ ਅਬਿਨਾਸ਼ੀ ਮਹਿੰਮਾ ਜਗਤ ਅਗਣਤਾ, ਦਿਸ ਕਿਸੇ ਨਾ ਆਏ ਨਿਰਗੁਣ ਸਰਗੁਣ ਰੂਪ ਸਾਚਾ ਖੇਲ ਰਚਾ ਰਿਹਾ। ਮੇਟ ਮਿਟਾਏ ਰਾਗ ਛਤੀਸੇ, ਇਕ ਪੜ੍ਹਾਏ ਸ਼ਬਦ ਹਦੀਸੇ, ਰਸਨਾ ਗਾਇਣ ਜੀਵ ਜੰਤ ਬਤੀਸੇ, ਸਾਚਾ ਮਾਰਗ ਲਾ ਰਿਹਾ। ਮੇਟ ਮਿਟਾਏ ਮੂਸਾ ਈਸੇ, ਅੰਜੀਲ ਕੁਰਾਨ ਜੂਠੀ ਝੂਠੀ ਚੱਕੀ ਪੀਸੇ, ਸ਼ਬਦ ਤੀਰ ਇਕ ਚਲਾ ਰਿਹਾ। ਏਕਾ ਜੋਤ ਜਗਤ ਜਗਦੀਸੇ, ਏਕਾ ਛਤਰ ਝੁਲਾ ਰਿਹਾ। ਕਰੇ ਖੇਲ ਬੀਸ ਇਕੀਸੇ, ਲਿਖਣਹਾਰਾ ਵਡ ਬਲਕਾਰਾ, ਲੇਖਾ ਲੇਖ ਲਿਖਾ ਰਿਹਾ। ਕਵਣ ਕਰੇ ਪ੍ਰਭ ਤੇਰੀ ਰੀਸੇ, ਆਵਣ ਜਾਵਣ ਪਤਤ ਪਾਵਣ ਰੂਪ ਰੰਗ ਵਟਾ ਰਿਹਾ। ਗੁਰਮੁਖਾਂ ਆਤਮ ਅੰਮ੍ਰਿਤ ਮੇਘ ਬਰਸਾਏ ਜਿਉਂ ਬਰਸੇ ਸਾਵਣ, ਨਿਝਰ ਝਿਰਨਾ ਆਪ ਝਿਰਾ ਰਿਹਾ। ਨੇੜ ਨਾ ਆਏ ਕਾਮਨੀ ਕਾਮਨ, ਸੱਚਾ ਹਰਿ ਜੀ ਪਕੜੇ ਦਾਮਨ, ਧੁਰ ਦਰਗਾਹੀ ਬਣੇ ਜਾਮਨ, ਲੜ ਆਪਣਾ ਇਕ ਫੜਾ ਰਿਹਾ। ਮੇਟ ਮਿਟਾਏ ਦੁਸ਼ਟ ਦੁਰਾਚਾਰ ਜਿਉਂ ਰਾਮਾ ਰਾਵਣ, ਸ਼ਬਦ ਖੰਡਾ ਆਪਣੇ ਹੱਥ ਉਠਾ ਰਿਹਾ। ਜੋਤੀ ਜੋਤ ਸਰੂਪ ਹਰਿ, ਨੌਂ ਖੰਡ ਪ੍ਰਿਥਮੀ ਪਾਏ ਵੰਡ, ਸੱਤਾਂ ਦੀਪਾਂ ਚੰਡ ਪਰਚੰਡ, ਵੇਖੇ ਖੇਲ ਵਿਚ ਵਰਭੰਡ, ਇੰਦ ਇੰਦਰਾਸਣ ਸਿੰਘ ਸਿੰਘਾਸਣ ਤਜ ਕਰੋੜ ਤੇਤੀਸਾ ਮਾਣ ਗਵਾ ਰਿਹਾ। ਸ਼ਿਵ ਸ਼ੰਕਰ ਪੜਦੇ ਰਿਹਾ ਕੱਜ, ਚਰਨ ਦਵਾਰੇ ਰਿਹਾ ਸਜ, ਅੰਤਮ ਵੇਲੇ ਬਹੇ ਸਜ, ਜਗਤ ਜਗਦੀਸਾ ਦਇਆ ਕਮਾ ਰਿਹਾ। ਬ੍ਰਹਮਾ ਵੇਖੇ ਵੇਖ ਵਖਾਣੇ ਬ੍ਰਹਿਮਾਦ। ਆਪਣੀ ਰਚਨਾ ਆਪੇ ਜਾਣੇ, ਆਦਿ ਪੁਰਖ ਅਪਰੰਪਰ ਸਵਾਮੀ ਆਦਿ ਜੁਗਾਦਿ। ਗਗਨ ਗਗਨੰਤਰ ਸਦਾ ਨਿਹਕਾਮੀ, ਸ਼ਬਦ ਵਜਾਏ ਸਾਚਾ ਨਾਦ। ਲੋਕਮਾਤ ਧਰਾਏ ਸੋਹੰ ਸ਼ਬਦ ਸੱਚਾ ਗੁਰ ਮੰਤਰ ਮੇਟ ਮਿਟਾਏ ਵਾਦ ਵਿਵਾਦ। ਬੇਮੁਖਾਂ ਲੱਗੇ ਕਲਜੁਗ ਮਾਇਆ ਇਕ ਬਸੰਤਰ, ਨਾ ਕੋਈ ਧੋਵੇ ਜੂਠਾ ਝੂਠਾ ਦਾਗ਼। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਿਲਿਆ ਏਕਾ ਕੰਤ ਸੁਹਾਗ। ਹਰਿ ਏਕਾ ਕੰਤ ਸੁਹਾਗ, ਲੱਖ ਚੁਰਾਸੀ ਜਗਤ ਪਰਨਾਈਆ। ਹੱਥ ਆਪਣੇ ਪਕੜੇ ਵਾਗ, ਸ਼ਬਦ ਘੋੜੇ ਤੰਗ ਕਸਾਈਆ। ਨਾਲ ਰਲਾਇਆ ਸੋਹੰ ਰਾਗ, ਸਾਚੇ ਆਸਣ ਹਰਿ ਸਿੰਘਾਸਣ ਡੇਰਾ ਲਾਈਆ। ਗੁਰਮੁਖ ਹੰਸ ਬਣਾਏ ਕਾਗ, ਆਪੇ ਧੋਏ ਕਾਇਆ ਦਾਗ਼, ਪੂਰਨ ਹੋਏ ਵਡ ਵਡਭਾਗ, ਜਨ ਸਾਚੀ ਸਰਨ ਸਰਨਾਈਆ। ਕਲਜੁਗ ਵੇਲੇ ਅੰਤਮ ਜਾਇਣ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਆਪਣੀ ਦਇਆ ਕਮਾਈਆ। ਸੋ ਜਨ ਜਾਗੇ, ਜਿਸ ਜਨ ਜਗਾਇੰਦਾ। ਭਾਂਡਾ ਭਰਮ ਭਉ ਭਾਜੇ, ਜਨਮ ਕਰਮ ਆਪਣੇ ਹੱਥ ਰਖਾਇੰਦਾ। ਇਕ ਸੁਣਾਏ ਗੀਤ ਸੁਹਾਗੇ, ਜਗਤ ਵਿਛੋੜਾ ਆਪ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਸ਼ਬਦ ਜੋੜ ਜੋੜਾ, ਏਥੇ ਓਥੇ ਦੋ ਜਹਾਨੀ ਆਪਣਾ ਸੰਗ ਨਿਭਾਇੰਦਾ। ਆਪ ਆਪਣਾ ਸੰਗ ਨਿਭਾਏ। ਗੁਰਮੁਖ ਮੰਗੇ ਸਾਚੀ ਮੰਗ, ਆਤਮ ਰੰਗ ਇਕ ਚੜ੍ਹਾਏ। ਸਚ ਦਵਾਰਾ ਜਾਏ ਲੰਘ, ਆਤਮ ਜੋਤੀ ਦੀਪ ਜਗਾਏ। ਮਾਨਸ ਦੇਹੀ ਨਾ ਹੋਏ ਭੰਗ, ਲੱਖ ਚੁਰਾਸੀ ਫੰਦ ਕਟਾਏ। ਆਪੇ ਕਟੇ ਭੁੱਖ ਨੰਗ, ਸ਼ਬਦ ਦਾਤ ਵਡ ਕਰਾਮਾਤ, ਸਚ ਵਸਤ ਹਰਿ ਝੋਲੀ ਪਾਏ। ਚਾਰ ਵਰਨ ਬਣਾਏ ਇਕ ਜਮਾਤ, ਮੇਟ ਮਿਟਾਏ ਅੰਧੇਰੀ ਰਾਤ, ਆਪੇ ਬਣ ਪਿਤਾ ਮਾਤ, ਦੂਸਰ ਕੋਈ ਦਿਸ ਨਾ ਆਏ। ਵੇਖ ਵਖਾਏ ਕਮਲਾਪਾਤ, ਸੁਣੇ ਪੁਕਾਰ ਧਰਤ ਮਾਤ, ਮੇਟ ਮਿਟਾਏ ਜ਼ਾਤ ਪਾਤ, ਊਚ ਨੀਚ ਭੇਵ ਚੁਕਾਏ। ਕਰੇ ਖੇਲ ਨੌਂ ਖੰਡ ਪ੍ਰਿਥਮੀ ਦੀਪ ਸਾਤ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਦੁਲਾਰੇ, ਲੋਕਮਾਤ ਸਾਚੇ ਚੰਦ ਚੜ੍ਹਾਏ। ਗੁਰਮੁਖ ਸਾਚੇ ਸੰਤ ਹਰਿ ਦੁਲਾਰਿਆ। ਆਪ ਬਣਾਏ ਸਾਚੀ ਬਣਤ, ਏਕਾ ਦੇਵੇ ਨਾਮ ਸਹਾਰਿਆ। ਸਚ ਸਿੰਘਾਸਣ ਆਤਮ ਸੇਜਾ ਮੇਲ ਮਿਲਾਵਾ ਸਾਚੇ ਕੰਤ, ਨਾ ਹੋਏ ਵਿਛੋੜਾ ਦੂਜੀ ਵਾਰਿਆ। ਮੂਰਖ ਮੁਗਧ ਗਵਾਰ, ਨਾ ਕੋਈ ਜਾਣੇ ਜੀਵ ਜੰਤ, ਆਤਮ ਭਰਿਆ ਇਕ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਧਾਰੇ ਗੁਰਮੁਖ ਸਾਚੇ ਸੰਤ, ਆਤਮ ਦਿਤਾ ਨੂਰ ਉਜਾਗਰ, ਸਾਚੇ ਸ਼ਬਦ ਕਰੇ ਵਣਜਾਰਿਆ। ਸਾਚਾ ਨਾਮ ਜਗਤ ਵਣਜਾਰਾ। ਪੂਰ ਕਰਾਏ ਆਤਮ ਕਾਮ, ਇਕ ਵਖਾਏ ਸਾਚੀ ਧਾਰਾ। ਸੁੱਕਾ ਹਰਿਆ ਕਰੇ ਚਾਮ, ਦੂਈ ਦਵੈਤੀ ਮੇਟ ਮਿਟਾਏ ਆਤਮ ਤਨ ਜਗਤ ਅਫਾਰਾ। ਆਪੇ ਖੇਵਟ ਖੇਟਾ ਲੋਕਮਾਤ ਅਖਵਾਏ, ਇਕ ਦਿਸਾਏ ਪਾਰ ਕਿਨਾਰਾ। ਗੁਰਮੁਖ ਸਾਚਾ ਸਾਚਾ ਬੇਟਾ, ਪਿਤਾ ਪੂਤ ਪੂਤ ਸਪੂਤਾ ਆਪੇ ਆਪ ਬਣ ਜਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਜਗਾਏ। ਆਏ ਚਰਨ ਦਵਾਰ ਚਰਨ ਭਰਵਾਸਿਆ। ਕਿਰਪਾ ਕਰ ਹਰਿ ਕਰਤਾਰ, ਦੇਵੇ ਵਸਤ ਇਕ ਅਪਾਰ, ਸਦਾ ਸਦ ਬਲ ਬਲ ਜਾਸਿਆ। ਤਨ ਮੰਦਰ ਅੰਦਰੇ ਅੰਦਰ ਭਰੇ ਭੰਡਾਰ, ਕਰੇ ਖੇਲ ਨਰ ਨਿਰੰਕਾਰ ਨਾ ਆਵੇ ਪਾਸਾ ਹਾਰਿਆ। ਜੋਤੀ ਨੂਰ ਕਰ ਅਕਾਰ, ਚਾਰ ਕੁੰਟ ਦਹਿ ਦਿਸ਼ਾ ਵੇਖੇ ਵੇਖ ਵਿਚਾਰ, ਭਰਮ ਭਉ ਜਗਤ ਭੁਲੇਖਾ ਅੰਤਮ ਲੇਖਾ ਦਰ ਸਾਚੇ ਆਪ ਮੁਕਾ ਰਿਹਾ। ਮੇਟ ਮਿਟਾਏ ਧੁਰ ਦਰਗਾਹੀ ਲੇਖ ਲਿਖਾਈਆ। ਨੇਤਰ ਨੈਣ ਲੋਚਣ ਪੁਰਖ ਅਬਿਨਾਸ਼ ਲੈਣਾ ਵੇਖ, ਕਟੇ ਜਮ ਕੀ ਫਾਹੀਆ। ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ਼, ਸਾਧ ਸੰਤ ਦੇਣ ਦੁਹਾਈਆ। ਜੋਤੀ ਜਾਮਾ ਧਰਿਆ ਭੇਖ, ਲੱਖ ਚੁਰਾਸੀ ਰਿਹਾ ਵੇਖ, ਮੰਦਰ ਅੰਦਰ ਤੋੜੇ ਜੰਦਰ ਅਲਖ ਅਲਖਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਜ ਪਤ ਪਤ ਲਜ ਵਿਚ ਮਾਤ ਰੱਖਣੀ ਸਾਚੀ ਸਰਨ ਰਿਹਾ ਲਗਾਈਆ। ਸਾਚੀ ਸਰਨ ਲਗਾਏ ਸਚ ਸਰਨਾਈਆ। ਆਪਣੀ ਕਰਨੀ ਜਗਤ ਭਰਨੀ ਰਿਹਾ ਛੁਡਾਏ, ਸਾਚੀ ਤਾਰੀ ਤਰਨੀ ਏਕਾ ਮਾਰਗ ਰਿਹਾ ਤਜਾਈਆ। ਨਰ ਨਿਰੰਜਣ ਜੋਤ ਨਿਰੰਕਾਰੀ ਏਕਾ ਵਰਨੀ, ਆਪ ਚੁਕਾਏ ਮਰਨੀ ਡਰਨੀ, ਵਰਨ ਅਵਰਨੀ ਆਪ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚੀ ਸਰਨੀ ਰਿਹਾ ਆਪ ਲਗਾਈਆ।

Leave a Reply

This site uses Akismet to reduce spam. Learn how your comment data is processed.