ਪਹਿਲੀ ਚੇਤ ੨੦੧੨ ਬਿਕ੍ਰਮੀ ਦਿਆਲ ਪੰਡਤ ਫਕੀਰ ਚੰਦ ਫਕੀਰ ਨੂੰ ਸ਼ਬਦ ਭੇਜਿਆ ਹੁਸਿਆਰਪੁਰ
ਫ਼ਕੀਰ ਫ਼ਕੀਰੀ ਕਵਣ ਮਾਤ। ਸ਼ਬਦ ਜ਼ੰਜੀਰੀ ਕਵਣ ਨਾਤ। ਨਾਮ ਅਮੀਰੀ ਕਵਣ ਸੁਗਾਤ। ਰਸਨਾ ਸੀਰੀ ਮੇਟ ਮਿਟਾਏ ਅੰਧ ਅੰਧੇਰੀ ਰਾਤ। ਬਜਰ ਕਪਾਟੀ ਕਿਸ ਘਰ ਸਾਚੇ ਚੀਰੀ, ਕਵਣ ਰੂਪ ਕਵਣ ਰੰਗ ਕਵਣ ਰੇਖ ਲੋਕਮਾਤ ਭੇਖ ਕਮਲਾਪਾਤ। ਕਵਣ ਵਖਾਣੇ ਵੇਲਾ ਵਕਤ ਅਖੀਰੀ, ਕਵਣ ਜਣਾਏ ਜਾਣੇ ਭੈਣ ਭਰਾਣੇ ਪਿਤ ਮਾਤ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਦਵਾਰੇ ਜੋਤ ਨਿਰੰਕਾਰੇ, ਸ਼ਬਦ ਜੈਕਾਰੇ ਪਵਣ ਅਸਵਾਰੇ, ਬੈਠਾ ਰਹੇ ਇਕ ਇਕਾਂਤ। ਜਗਤ ਫ਼ਕੀਰ ਸ਼ਬਦ ਮਲਾਹ। ਕਵਣ ਕਟੇ ਹਉਮੇ ਪੀੜ, ਕਵਣ ਜੋਤੀ ਮੇਲ ਦਏ ਮਿਲਾ। ਕਲਜੁਗ ਅੰਤਮ ਲਥੇ ਚੀਰ, ਕਵਣ ਸੁਹੇਲਾ ਇਕ ਇਕੇਲਾ ਸ਼ਬਦ ਪੱਲੂ ਦਏ ਫੜਾ। ਕਵਣ ਗੁਰ ਕਵਣ ਚੇਲਾ, ਕਲਜੁਗ ਅੰਤਮ ਆਇਆ ਵੇਲਾ, ਬੇੜਾ ਬੰਨ੍ਹੇ ਦਏ ਲਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਵਣ ਕੂਟੇ ਪਵਣ ਝੂਟੇ, ਸ਼ਬਦ ਪੰਘੂੜਾ ਦੀਪਕ ਜੋਤੀ ਰਿਹਾ ਜਗਾ। ਦੀਪਕ ਜੋਤੀ ਕਲ ਉਜਿਆਰ। ਹਰਿ ਆਪ ਉਠਾਏ ਆਤਮ ਸੋਤੀ, ਹਰਿਜਨ ਸਾਚਾ ਵੇਖ ਵਿਚਾਰ। ਧੁਰ ਦਰਗਾਹੀ ਏਕਾ ਵਰਨ ਏਕਾ ਗੋਤੀ, ਏਕਾ ਮੀਤ ਰਾਖੋ ਚੀਤ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਸੁਣਾਏ ਸੋਹੰ ਸ਼ਬਦ ਸੁਹਾਗੀ ਗੀਤ, ਚੰਦ ਫ਼ਕੀਰ ਉਤਰ ਦੇਣਾ ਪਹਿਲੀ ਵਾਰ। ਆਤਮ ਮਧ ਮਧੁਰ ਰਸ ਮੀਤ ਮੁਰਾਰ ਸੰਤ। ਦਰ ਘਰ ਸਾਚੇ ਸਚ ਦਵਾਰੇ ਜੋਤ ਨਿਰੰਜਣ ਪੁਰਖ ਅਬਿਨਾਸ਼ੀ ਮੀਤ ਮੁਰਾਰ। ਅਨਹਦ ਵੱਜੇ ਵਜਾਏ ਸ਼ਬਦ ਨਦ, ਸੁਣੇ ਸੁਣਾਏ ਸਚ ਪੁਕਾਰ। ਤਨ ਸ਼ਿੰਗਾਰ ਵਿਚ ਸੰਸਾਰ। ਕਾਮ ਕਾਮਨੀ ਵਿਚੋਂ ਮਾਰ। ਸ਼ਬਦ ਅਧਾਰਾ ਤਨ ਅਸਵਾਰਾ, ਜੋਤੀ ਜੋਤ ਸਰੂਪ ਹਰਿ, ਏਕਾ ਏਕ ਕਰੇ ਸਾਚੀ ਜੋਤ ਧਰੇ, ਵਰਨ ਗੋਤ ਹਰੇ ਮੇਟ ਮਿਟਾਏ ਅੰਧ ਅੰਧਿਆਰ। ਆਤਮ ਜੋਤ ਹਰਿ ਪਰਕਾਸ਼, ਵਰਨ ਗੋਤ ਮਿਟੇ ਅੰਧੇਰ ਸੰਞ ਸਵੇਰ। ਏਕਾ ਮੰਡਲ ਏਕਾ ਰਾਸ, ਆਪ ਕਰਾਏ ਹੇਰ ਫੇਰ। ਸ਼ਬਦ ਸਰੂਪੀ ਜੋਤ ਨਿਰੰਜਣ ਨਾ ਲਾਏ ਦੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤਾਰੇ ਪੈਜ ਸਵਾਰੇ, ਕਰ ਕਰ ਆਪਣੀ ਮਿਹਰ। ਨੌਂ ਦਵਾਰੇ ਕਰੇ ਬੰਦ। ਮੇਟ ਮਿਟਾਏ ਜਗਤ ਅੰਧ। ਏਕਾ ਧਾਰ ਗਾਏ ਬੱਤੀ ਦੰਦ। ਸ਼ਬਦ ਘੋੜੇ ਹੋ ਅਸਵਾਰ, ਦਰਸ ਦਿਖਾਏ ਹਰਸ ਮਿਟਾਏ ਪਰਮਾਨੰਦ। ਸਤਾਰਾਂ ਹਾੜੀ ਖ਼ੁਸ਼ੀ ਮਨਾਏ, ਭਗਤ ਭਗਵਾਨਾ ਏਕਾ ਰੰਗ ਰੰਗਾਨਾ, ਲੋਕਮਾਤ ਚੜ੍ਹਾਏ ਸਾਚੇ ਚੰਦ। ਧੁਰ ਦਰਗਾਹੀ ਜਗਤ ਮਲਾਹੀ ਬੇਪਰਵਾਹੀ, ਸ਼ਬਦ ਜੈਕਾਰਾ ਇਕ ਲਗਾਉਣਾ। ਹਰਿ ਸੰਤ ਉਠਾਏ ਥਾਉਂ ਥਾਈ, ਠੰਡੀ ਛਾਈ ਆਪ ਰਖਾਉਣਾ। ਆਪੇ ਪਕੜੇ ਅੰਤਮ ਬਾਹੀਂ, ਸੱਜਣ ਸੁਹੇਲਾ ਮੀਤ ਮੁਰਾਰਾ ਇਕ ਓਅੰਕਾਰਾ ਆਪ ਅਖਵਾਉਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੁਰਾਸੀ ਕਲੀਆਂ ਤਨ ਸ਼ਿੰਗਾਰ, ਸੱਤਾਂ ਦੀਪਾਂ ਲੇਖ ਲਿਖਾਰ, ਸੋਹਣਾ ਚੋਲਾ ਤਨ ਛੁਹਾਉਣਾ। ਚੁਰਾਸੀ ਕਲੀਆਂ ਚਿੱਟਾ ਬਾਣਾ। ਵਲੀਆ ਛਲੀਆ ਬਣ ਵਖਾਏ ਬਵੰਜਾ ਅੱਖਰੀ ਬਵੰਜਾ ਰਾਣਾ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ ਜਲੀਆ ਥਲੀਆ, ਕਲਜੁਗ ਜੂਠਾ ਝੂਠਾ ਚੋਲਾ ਹੋਇਆ ਪੁਰਾਨਾ। ਨਿਹਚਲ ਧਾਮ ਨੌਂ ਖੰਡ ਪ੍ਰਿਥਮੀ ਚਾਰ ਕੁੰਟ ਦਹਿ ਦਿਸ਼ ਇਕ ਵਖਾਏ ਸਚ ਸਿੰਘਾਸਣ ਹਰਿ ਅਟਲੀਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜੀ ਗੁਰ ਸੰਗਤ ਸਾਚਾ ਮਾਣ ਦਵਾਣਾ। ਸੂਰਜ ਚੰਦ ਚੰਦ ਸਿਤਾਰ। ਸ਼ਬਦੀ ਕੰਧ ਅਪਰ ਅਪਾਰ। ਨਾਮ ਬੰਧ ਅਧ ਵਿਚਕਾਰ। ਜੋਤੀ ਜੋਤ ਸਰੂਪ ਹਰਿ, ਗਗਨ ਪਤਾਲਾਂ ਪਾਵੇ ਸਾਰ। ਚੰਦ ਸੂਰਜ ਸੂਰਜ ਚੰਦ। ਆਪੇ ਜਾਣੇ ਵੇਖ ਵਖਾਣੇ, ਪੁਰਖ ਅਬਿਨਾਸ਼ੀ ਪਰਮਾਨੰਦ। ਸਰਬ ਘਟਾਂ ਘਟ ਰਿਹਾ ਪਛਾਣੇ, ਅੱਠੇ ਪਹਿਰ ਖੁਲ੍ਹੇ ਰੱਖੇ ਨਾ ਹੋਏ ਬੰਦ। ਜੋਤੀ ਜੋਤ ਸਰੂਪ ਹਰਿ, ਜੋਤੀ ਨੂਰ ਇਕ ਕਰ, ਸ਼ਬਦ ਡੋਰੀ ਰਿਹਾ ਬੰਧ, ਸੂਰਜ ਚੰਦ ਚਾਂਦ ਚਾਂਦਨਾ। ਸ਼ਬਦ ਧਾਰ ਪ੍ਰਭ ਸਾਚੇ ਬਾਂਧਾ। ਇਕ ਅਕਾਰ ਵਿਚ ਸੰਸਾਰ, ਲੋਆਂ ਪੁਰੀਆਂ ਬੰਨ੍ਹੇ ਧਾਰ, ਸ਼ਬਦ ਉਡਾਰ ਸ੍ਰੀ ਭਗਵਾਨਾ। ਨਾ ਕੋਈ ਜਾਣੇ ਸਾਚੀ ਕਾਰ, ਹਰਿ ਸਰਕਾਰ ਪਵਣ ਹੁਲਾਰਾ, ਕਲਜੁਗ ਕਲ ਕਰਮ ਵਿਚਾਰਾ, ਜੋਤੀ ਜਾਮਾ ਭੇਖ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ। ਚੰਦ ਸੂਰਜ ਸੂਰਜ ਚੰਦ ਬਲੋਏ। ਕਰੇ ਖੇਲ ਹਰਿ ਤ੍ਰੈ ਤ੍ਰੈ ਲੋਏ। ਆਪੇ ਜਾਣੇ ਜਾਣ ਪਛਾਣੇ, ਗਿਣ ਗਿਣ ਲੇਖ ਜਾਣੇ ਨਾ ਕੋਇ। ਲੋਕਮਾਤੀ ਸੁਘੜ ਸਿਆਣੇ ਹਰਿ ਆਪ ਭੁਲਾਏ ਤੁੱਟੇ ਮਾਣ ਰਹੇ ਨਾ ਕੋਏ। ਗੁਰਮਖਾਂ ਆਤਮ ਹਰਿ ਹੁਕਮ ਸੁਣਾਏ, ਸ਼ਬਦ ਨਾਦ ਧੁਨ ਵਜਾਏ। ਏਕਾ ਝੁੱਲੇ ਧਰਮ ਨਿਸ਼ਾਨੇ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੂਰਜ ਚੰਦ ਆਪੇ ਰਿਹਾ ਲਟਕਾਏ। ਸੂਰਜ ਚੰਦ ਚੰਦ ਅੰਤਕਾਲ। ਕਲਜੁਗ ਕਾਲਾ ਕੁੜਿਆਰਾ, ਕਿਸੇ ਨਾ ਧੋਇਆ ਕਾਲਾ ਦਾਗ਼। ਦਰ ਘਰ ਸਾਚੇ ਆਏ ਰੋਇਆ, ਆਪ ਆਪਣੀ ਸੁਰਤ ਸੰਭਾਲ। ਕਰਮ ਬੀਜ ਜੋ ਆਪਣਾ ਬੋਇਆ, ਫਲ ਨਾ ਦਿਸੇ ਕਿਸੇ ਡਾਲ੍ਹ। ਸੋਹੰ ਸ਼ਬਦ ਹਲ ਸਾਚਾ ਜੋਇਆ, ਅਕਾਲ ਅਕਾਲਾ ਦੀਨ ਦਿਆਲ। ਗੁਰਮੁਖ ਸੋਇਆ ਰਹੇ ਨਾ ਕੋਇਆ, ਬਾਂਹੋਂ ਪਕੜ ਲਏ ਉਠਾਲ। ਨਿਝਰ ਧਾਰ ਅੰਮ੍ਰਿਤ ਰਿਹਾ ਚੋਇਆ, ਆਤਮ ਤਾਲ ਮਾਰੇ ਉਛਾਲ। ਨਾ ਜਨਮੇ ਨਾ ਕਦੇ ਮੋਇਆ, ਸਦਾ ਸਦਾ ਹਰਿ ਰਖਵਾਲ। ਦੁਰਮਤ ਮੈਲ ਰਿਹਾ ਧੋਇਆ, ਨਿਰਮਲ ਕਰੇ ਕਾਇਆ ਖਾਲ। ਗੁਰਮੁਖ ਸਾਚਾ ਕਦੇ ਨਾ ਰੋਇਆ, ਨੇੜ ਨਾ ਆਏ ਜਮ ਜਮ ਕਾਲ। ਆਤਮ ਦਰ ਦਵਾਰੇ ਨਰ ਨਰਾਇਣ ਹਰਿ ਜੀ ਸਦਾ ਸਹਾਈ ਹੋਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਚਲੇ ਅਵੱਲੜੀ ਚਾਲ। ਪ੍ਰਭ ਬੰਨ੍ਹੇ ਧੀਰ। ਕਲਜੁਗ ਵੇਲਾ ਅੰਤ ਅਖ਼ੀਰ। ਨਾ ਕੋਈ ਚੇਲਾ ਘਰ ਘਰ ਸੰਤ, ਨਾ ਕੋਈ ਦਿਸੇ ਪੀਰ ਫਕੀਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਧਰ, ਸ਼ਬਦ ਮਾਰੇ ਸੁਰਤ ਜ਼ੰਜੀਰ। ਸੂਰਜ ਚੰਦ ਹਰਿ ਦਵਾਰ। ਮੰਗਣ ਮੰਗ ਰੰਗ ਅਪਾਰ। ਮਿਲਿਆ ਮੇਲ ਸੰਗ ਵਿਚ ਸੰਸਾਰ। ਅੰਤਮ ਕਲ ਪਾਰ ਜਾਏ ਲੰਘ, ਦਰ ਦਵਾਰ ਸੱਚੇ ਦਰਬਾਰ। ਸ਼ਬਦ ਘੋੜੇ ਕਸਿਆ ਤੰਗ, ਜੋਤ ਸਰੂਪੀ ਹਰਿ ਅਸਵਾਰ। ਅੰਤਮ ਕਟੇ ਭੁੱਖ ਨੰਗ, ਮੰਗਣ ਮੰਗ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੇਲ ਆਪ ਆਪਣੀ ਦੱਸੇ ਧਾਰ। ਸੂਰਜ ਸੂਰਿਯਾ ਖੇਤਰ। ਖੁੱਲ੍ਹੇ ਕਰੇ ਹਰਿ ਪਛਾਨ ਚੇਤ ਚੇਤਨ ਸਾਚੇ ਚੇਤਰ। ਰੰਗ ਰੰਗੀਲਾ ਰੰਗ ਸਾਚਾ ਮਾਣੇ, ਨਿਤ ਨਵਿਤ ਨਾਮ ਲੋਚਨ ਸਾਚੇ ਨੇਤਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੇ ਭਾਣੇ ਅਗੇਤ ਪਛੇਤਰ। ਸੂਰਜ ਸੂਰੀਯਾ ਸਾਚਾ ਤੇਜ। ਸ਼ਬਦ ਸੁਨੇਹੜਾ ਪ੍ਰਭ ਸਾਚਾ ਰਿਹਾ ਭੇਜ। ਆਪ ਆਪਣੇ ਕਾਜ ਸਵਾਰੇ, ਕਲਜੁਗ ਅੰਤਮ ਪਾਰ ਉਤਾਰੇ, ਅਗਨੀ ਧਰਤੀ ਨੌਂ ਨੌਂ ਨੇਜ। ਪਾਰਬ੍ਰਹਮ ਪ੍ਰਭ ਪਾਏ ਸਾਰੇ, ਏਕਾ ਸੋਹਣ ਅਸਥਿਲ ਚੁਬਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਏਕਾ ਜੋਤੀ ਆਪ ਰਖਾਏ ਸਾਚਾ ਤੇਜ।