Granth 05 Likhat 002: Pahili Chet 2012 Bikarmi Sant Randhir Singh nu Shabad Bhejia gia te uttar di mang kiti gai Ludhiana

ਪਹਿਲੀ ਚੇਤ ੨੦੧੨ ਬਿਕ੍ਰਮੀ ਸੰਤ ਰਣਧੀਰ ਸਿੰਘ ਨੂੰ ਸ਼ਬਦ ਭੇਜਿਆ ਗਿਆ ਤੇ ਉਤਰ ਦੀ ਮੰਗ ਕੀਤੀ ਗਈ ਲੁਧਿਆਣਾ

ਕਵਣ ਤਿਲਕ ਕਵਣ ਲਿਲਾਟ। ਕਵਣ ਮਸਤਕ ਕਵਣ ਕਪਾਟ। ਕਵਣ ਅਸਤਕ ਕਵਣ ਤੀਰਥ ਕਵਣ ਘਾਟ। ਜੋਤੀ ਜੋਤ ਸਰੂਪ ਹਰਿ, ਕਵਣ ਰਸ ਕਾਇਆ ਵਸ ਪਵਣ ਰਸ ਰਿਹਾ ਚਾਟ। ਕਵਣ ਪਵਣ ਪਵਣ ਹੁਲਾਰ। ਕਵਣ ਸ਼ਬਦ ਸ਼ਬਦ ਧੁਨਕਾਰ। ਕਵਣ ਜੋਤ ਜੋਤ ਅਕਾਰ। ਕਵਣ ਸੋਤ ਦੁਰਮਤ ਮੈਲ ਪ੍ਰਭ ਸਾਚਾ ਧੋਤ, ਨਿਰਗੁਣ ਸਰਗੁਣ ਏਕਾ ਧਾਰ। ਜੋਤੀ ਜੋਤ ਸਰੂਪ ਹਰਿ, ਕਵਣ ਦਵਾਰਾ ਖੇਲ ਅਪਾਰਾ, ਰੰਗ ਰੂਪ ਨਿਆਰਾ ਲਿਖਣਾ ਭੇਤ ਤਮਾਮ। ਕਵਣ ਰੰਗ ਰੰਗ ਰੰਗੀਲਾ। ਕਵਣ ਮੰਗੇ ਸਾਚੀ ਮੰਗ, ਹਰਿ ਦਰ ਦਵਾਰੇ ਕਰ ਕਰ ਹੀਲਾ। ਕਵਣ ਘੋੜੇ ਕਸੇ ਤੰਗ, ਚਾਰ ਕੁੰਟ ਵਜਾਏ ਸ਼ਬਦ ਮਰਦੰਗ, ਜੋਤੀ ਅਗਨੀ ਲਾਏ ਤੀਲਾ। ਕਵਣ ਦਾਤਾ ਸੂਰਾ ਸਰਬੰਗ, ਕਵਣ ਪੁਰਖ ਬਿਧਾਤਾ ਕਟੇ ਭੁੱਖ ਨੰਗ, ਅੰਮ੍ਰਿਤ ਧਾਰ ਕਿਸ ਦਵਾਰ ਗੁਰਮੁਖ ਸਾਚੇ ਪੀ ਪੀ ਜੀ ਲਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਕਲ ਅੰਤਮ ਵਾਰ, ਚਿੱਟੇ ਅਸਵ ਹੋ ਅਸਵਾਰ, ਕਵਣ ਦਰ ਕਵਣ ਘਰ, ਕਵਣ ਦਵਾਰਾ ਕਰੇ ਖੇਲ ਛੈਲ ਛਬੀਲਾ। ਛੈਲ ਛਬੀਲਾ ਸੁਰਤ ਧਿਆਨ। ਕੁਰਾਨ ਅੰਜ਼ੀਲ ਕਿਸੇ ਹੱਥ ਨਾ ਆਏ ਖਾਣੀ ਬਾਣੀ ਵੇਦ ਪੁਰਾਨ। ਸ਼ਬਦ ਰੱਖੇ ਏਕਾ ਕਾਨੀ, ਨੂਰ ਨਿਰੰਜਣ ਜੋਤ ਪਰਕਾਸ਼ ਪੁਰਖ ਅਬਿਨਾਸ਼ ਕੋਟਨ ਭਾਨੀ, ਨਰ ਹਰਿ ਹਰਿ ਨਰ ਚਤੁਰ ਸੁਜਾਨ। ਵੇਖ ਵਖਾਣੇ ਸੰਤ ਅਸੰਤ ਵਡ ਵਿਦਵਾਨੀ, ਆਤਮ ਧਿਆਨੀ ਬ੍ਰਹਮ ਗਿਆਨੀ, ਕਿਸ ਦਰ ਝੁੱਲੇ ਸ਼ਬਦ ਨਿਸ਼ਾਨ। ਜੋਤੀ ਨੂਰ ਖੇਲ ਮਹਾਨ। ਪਾਰਬ੍ਰਹਮ ਦੀ ਦੱਸ ਨਿਸ਼ਾਨੀ, ਕਵਣ ਨਾਮ ਗੁਣ ਨਿਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸ਼ਬਦ ਖੰਡਾ ਇਕ ਰਖਾਇਆ। ਸੋਹੰ ਡੰਡਾ ਨਾਮ ਲਗਾਇਆ। ਗੁਰੂਆਂ ਪੀਰਾਂ ਪਾਏ ਵੰਡਾਂ, ਵੇਖ ਵਖਾਣੇ ਆਤਮ ਰੰਡਾਂ, ਸਾਚਾ ਡੰਡਾ ਹੱਥ ਉਠਾਇਆ। ਆਏ ਸ਼ਬਦ ਘਰ ਮਹੱਲ। ਉਤਰ ਦੇਣਾ ਨਾ ਕਰਨਾ ਵਲ ਛਲ। ਨੇਤਰ ਨੈਣਾ ਭਾਣਾ ਸਹਿਣਾ ਸਾਕ ਸੱਜਣ ਸੈਣਾ ਵੇਖੇ ਘੜੀ ਘੜੀ ਪਲ ਪਲ। ਦਰ ਦਵਾਰੇ ਸਾਚੇ ਬਹਿਣਾ, ਕਲਜੁਗ ਅੰਤਮ ਭਾਣਾ ਸਹਿਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਰਿਹਾ ਘਲ। ਉਤਰ ਦੇਣਾ ਛੇਤੀ ਮੋੜ। ਤਿੰਨ ਪੰਜ ਸੱਤ ਨੌਂ ਦਸ ਅਠਾਰਾਂ ਬਵੰਜਾ ਅੱਖਰੀ ਕਰ ਜੋੜ। ਪੁਰਖ ਅਬਿਨਾਸ਼ੀ ਧਾਰ ਚਲੇ ਵਖਰੀ, ਸਾਚੇ ਸ਼ਬਦ ਚੜ੍ਹਿਆ ਘੋੜ। ਕਲਜੁਗ ਜੀਵ ਭੇਵ ਖੁਲ੍ਹਾਉਣਾ ਪੈਂਤੀਸ ਅੱਖਰੀ, ਊੜਾ ਓਅੰਕਾਰ ੜਾੜਾ ੜਾੜ, ਮਿਟਾਏ ਕਵਣ ਚੜ੍ਹੇ ਤੋੜ। ਜੋਤੀ ਜੋਤ ਸਰੂਪ ਹਰਿ, ਅੰਦਰ ਬਾਹਰ ਗੁਪਤ ਜਾਹਿਰ ਸਰਬ ਘਟ ਜਾਣੇ ਦੋ ਜਹਾਨੀ ਹਰਿ ਵਡਾ ਸ਼ਾਹ ਸੁਲਤਾਨੀ ਇਕ ਲਗਾਏ ਬੈਠਾ ਪੌੜ। ਦੇਣਾ ਉਤਰ ਚੇਤਰ ਚਾਰ। ਚਾਰੇ ਦਿਸ਼ਾ ਮਾਤ ਵਿਚਾਰ। ਕਾਇਆ ਮੰਦਰ ਕਿਹੜਾ ਹਿੱਸਾ, ਪੁਰਖ ਅਬਿਨਾਸ਼ੀ ਕਿਸ ਵਸੇ ਦਵਾਰ। ਸ਼ਬਦ ਝੁੱਲੇ ਸਾਚਾ ਸੀਸਾ, ਦੇਵੇ ਪਵਣ ਹੁਲਾਰ। ਕਰੇ ਖੇਲ ਹਰਿ ਜਗਦੀਸਾ, ਵੇਖ ਵਖਾਣੇ ਬੈਠ ਸਚ ਸੱਚੇ ਦਰਬਾਰ। ਆਪੇ ਜਾਣੇ ਰਾਗ ਛਤੀਸਾ, ਦੰਦ ਬੱਤੀਸਾ ਰਿਹਾ ਵਿਚਾਰ। ਕਵਣ ਮਿਟਾਏ ਮੂਸਾ ਈਸਾ, ਕਵਣ ਮਿਟਾਏ ਮੁਹੰਮਦੀ ਯਾਂਰ। ਕਿਸ ਬਿਧ ਚਲੇ ਚਲਾਏ ਚੀਨਾ ਰੂਸਾ, ਭਾਰਤ ਖੰਡੀ ਕਿਹੜੀ ਧਾਰ। ਕਵਣ ਸ਼ਬਦ ਨੌਂ ਖੰਡ ਪ੍ਰਿਥਮੀ ਇਕ ਹਦੀਸਾ, ਸੱਤਾਂ ਦੀਪਾਂ ਜੈ ਜੈ ਜੈਕਾਰ। ਏਕਾ ਛਤਰ ਝੁਲੇ ਪੁਰਖ ਅਬਿਨਾਸ਼ੀ ਨਰ ਨਰਾਇਣ ਸਾਚੇ ਸੀਸਾ, ਨਿਹਕਲੰਕ ਨਰਾਇਣ ਨਰ, ਕਿਹੜੀ ਕੂਟੇ ਲਏ ਅਵਤਾਰ। ਹਰਿ ਪੁਰਖ ਅਪਾਰ ਜੋਤ ਅਧਾਰਿਆ। ਜੋਤੀ ਨੂਰ ਸ਼ਬਦ ਜੈਕਾਰ ਵਿਚ ਸੰਸਾਰਿਆ। ਵੇਖ ਵਖਾਣੇ ਸਰਬ ਦਵਾਰ, ਪੂਰਬ ਕਾਰ ਕਰਾ ਰਿਹਾ। ਮਾਨਸ ਜਨਮ ਪੈਜ ਸਵਾਰ, ਸਾਚਾ ਸ਼ਬਦ ਕੰਨ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਧਰਤ ਮਾਤ ਸੋਏ ਪੂਤ ਜਗਾ ਰਿਹਾ। ਧਰਤ ਮਾਤ ਸੁਤ ਦੁਲਾਰ। ਦਰਸ਼ਨ ਪੇਖ ਨੇਤਰ ਨੈਣ ਹਰਿ ਅਚੁਤ, ਕਾਇਆ ਕਰ ਠੰਡੀ ਠਾਰ। ਕਾਇਆ ਮੰਦਰ ਅੰਦਰ ਸੁਹਾਉਣੀ ਸੱਚੀ ਰੁੱਤ, ਜੋਤ ਜਗੇ ਅਪਰ ਅਪਾਰ। ਜੂਠਾ ਝੂਠਾ ਖਾਲੀ ਪਿੰਜਰ ਦਿਸੇ ਬੁੱਤ, ਏਕਾ ਕਰਨ ਵਣਜ ਵਾਪਾਰ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਆਤਮ ਭਰੇ ਭੰਡਾਰ। ਨਾਮ ਭੰਡਾਰਾ ਹਰਿ ਦਾਤਾਰਾ। ਸੋਹੰ ਸ਼ਬਦ ਜਗਤ ਜੈਕਾਰਾ। ਭਗਤ ਅਧਾਰਾ ਵਿਚ ਸੰਸਾਰਾ। ਮਾਨਸ ਦੇਹੀ ਜਨਮ ਅਪਾਰਾ। ਵੇਲੇ ਅੰਤ ਨਾ ਜਾਏ ਹਾਰਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਇਆ, ਮੰਗਣਾ ਦਰ ਇਕ ਸੱਚਾ ਦਵਾਰਾ। ਸੱਚਾ ਦਵਾਰ ਸਚ ਘਰ ਆਪਣਾ ਦੇਵੇ ਨਾਮ ਅਧਾਰ ਪੁਰਖ ਸੁਜਾਨਿਆ। ਸਾਚਾ ਸ਼ਬਦ ਬ੍ਰਹਮ ਗਿਆਨ, ਚਰਨ ਧਿਆਨ ਸ੍ਰੀ ਭਗਵਾਨਿਆ। ਅੰਮ੍ਰਿਤ ਆਤਮ ਰਸ ਪੀਣ ਖਾਣ, ਤ੍ਰਿਸਨਾ ਭੁੱਖ ਮਿਟਾਨਿਆ। ਧਰਮ ਜੈਕਾਰਾ ਇਕ ਨਿਸ਼ਾਨ ਵਾਲੀ ਦੋ ਜਹਾਨਿਆ। ਮਾਤ ਬੰਨ੍ਹੇ ਸਾਚੀ ਧਾਰਾ, ਵੇਖ ਵਖਾਣੇ ਰਾਜੇ ਰਾਣਿਆਂ। ਮਾਇਆ ਰਾਣੀ ਆਈ ਹਾਰਾ, ਉਠੇ ਸ਼ਾਹ ਹਰਿ ਸੱਚਾ ਸੁਲਤਾਨਿਆ। ਜੋਤੀ ਜੋਤ ਸਰੂਪ ਹਰਿ, ਸੱਚਾ ਦੇਵੇ ਨਾਮ ਵਰ, ਕਾਇਆ ਭਰੇ ਅਤੁਟ ਖਜਾਨਿਆ। ਨਾਮ ਵਰ ਸ਼ਬਦ ਭਰਪੂਰ। ਵੇਖੇ ਦਰ ਹਾਜਰ ਹਜੂਰ। ਜਗਤ ਕਾਰਜ ਜਾਇਣ ਸਰ, ਆਤਮ ਸਹਿੰਸਾ ਹੋਏ ਦੂਰ। ਭਰਮ ਭੁਲੇਖਾ ਚੁੱਕੇ ਡਰ, ਏਕਾ ਜੋਤੀ ਦਰਸ਼ਨ ਨੂਰ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਨਾਮ ਵਰ, ਸਰਬ ਘਟਾਂ ਆਪੇ ਭਰਪੂਰ। ਮਾਇਆ ਮਨ ਵੈਰਾਗ ਜਗਤ ਉਦਾਸੀਆ। ਏਕਾ ਦਰ ਘਰ ਹਰਿ ਤਿਆਗ, ਨਾ ਮਿਲਿਆ ਮੇਲ ਹਰਿ ਕੰਤ ਸੁਹਾਗੀਆ। ਕਵਣ ਪਕੜੇ ਕਲ ਤੇਰੀ ਵਾਗ, ਕਵਣ ਧੋਏ ਝੂਠੇ ਦਾਗ਼, ਜਗਤ ਨਾ ਬੁਝੇ ਤ੍ਰਿਸਨਾ ਆਗ, ਬੰਸ ਸਰਬੰਸ ਕਾਗੀਆ। ਹਰਿ ਸਰਨ ਚਰਨ ਚਰਨ ਸਰਨ ਪ੍ਰਭ ਸਾਚੇ, ਜੋਤੀ ਜੋਤ ਸਰੂਪ ਹਰਿ, ਇਕ ਸੁਣਾਏ ਸੋਹੰ ਸ਼ਬਦ ਸੱਚਾ ਰਾਗੀਆ।

Leave a Reply

This site uses Akismet to reduce spam. Learn how your comment data is processed.