ਪਹਿਲੀ ਚੇਤ ੨੦੧੨ ਬਿਕ੍ਰਮੀ ਸੰਤ ਕਿਰਪਾਲ ਸਿੰਘ ਸਾਵਣ ਆਸ਼ਰਮ ਰੁਹਾਨੀ ਸਤਿਸੰਗ ਨੂੰ ਸ਼ਬਦ ਭੇਜਿਆ ਦਿੱਲੀ
ਕਵਣ ਕਿਰਪਾਲ ਕਿਰਪਾ ਕਰੇ। ਕਵਣ ਦਿਆਲ ਸਿਰ ਹੱਥ ਧਰੇ। ਕਵਣ ਰਖਵਾਲ ਦੇਵੇ ਨਾਮ ਵਰੇ। ਜੋਤੀ ਜੋਤ ਸਰੂਪ ਹਰਿ, ਕਵਣ ਮਾਰੇ ਸ਼ਬਦ ਉਛਾਲ, ਗੁਰਮੁਖ ਮਾਣਕ ਮੋਤੀ ਵੇਖੇ ਖੋਟੇ ਖਰੇ। ਕਵਣ ਕਿਰਪਾਲ ਕਿਰਪਾ ਨਿਧ ਦਾਤਾ। ਕਵਣ ਕਿਰਪਾਲ ਆਤਮ ਵਿਧ ਤੀਰ ਕਟਾਰ ਸ਼ਬਦ ਇਕ ਚਲਾਤਾ। ਕਵਣ ਬਿਧ ਕਰ ਤਨ ਸ਼ਿੰਗਾਰ, ਨਾਤਾ ਤੁੱਟੇ ਮਾਤ ਪਿਤ ਭੈਣ ਭਰਾਤਾ। ਕਵਣ ਪਾਏ ਗਲ ਫੂਲਨਹਾਰ, ਕਵਣ ਜਾਮ ਕਵਣ ਨਾਮ ਕਵਣ ਦਾਮ ਸਚ ਸੁਗਾਤਾ। ਕਵਣ ਰਾਮ, ਜੋਤੀ ਜੋਤ ਸਰੂਪ ਹਰਿ, ਮੇਟ ਮਿਟਾਏ ਜ਼ਾਤਾ ਪਾਤਾ। ਕਿਰਪਾਲ ਕਰਨੀ ਕਿਤ ਵਿਚਾਰ। ਕਵਣ ਦਵਾਰੇ ਖੋਲ੍ਹੇ ਹਰਨ ਫਰਨ ਧਰਨੀ ਧਰਤ ਹਰਿ ਨਿਰੰਕਾਰ। ਕਵਣ ਘਰ ਬਾਹਰੇ ਵੇਖੇ ਲੋਚਨ ਨੈਣ ਨੇਤਰ ਜੋਤੀ ਪੁਰਖ ਭਤਾਰਾ ਸਾਚੀ ਨਾਰ। ਕਵਣ ਸੰਸਾਰਾ ਚੁਕੇ ਮਰਨੀ ਡਰਨੀ, ਕਵਣ ਪਿਆਰਾ ਸ਼ਬਦ ਅਧਾਰ। ਕਵਣ ਅਸਵਾਰਾ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਚਾਰੋਂ ਕੁੰਟ ਵਾਰੋ ਵਾਰ। ਕਵਣ ਸਾਗਰ ਕਵਣ ਤਾਲ। ਕਵਣ ਕਾਇਆ ਕਵਣ ਗਾਗਰ ਕਵਣ ਰਤਨ ਕਵਣ ਰਤਨਾਗਰ ਏਕਾ ਲਾਲ। ਕਵਣ ਉਜਾਗਰ ਸ਼ਬਦ ਸੁਦਾਗਰ, ਫਲ ਲਗਾਏ ਕਾਇਆ ਡਾਲ੍ਹ। ਜੋਤੀ ਜੋਤ ਸਰੂਪ ਹਰਿ, ਕਵਣ ਦਵਾਰੇ ਜੋਤ ਅਕਾਰੇ, ਕਵਣ ਘਰ ਵਸੇ ਕਾਲ ਅਕਾਲ। ਕਵਣ ਘਰ ਅਕਾਲ ਅਕਾਲਾ। ਕਵਣ ਦਰ ਕਾਲ ਮਹਾਂਕਾਲਾ। ਕਵਣ ਹਰਿ ਤੋੜੇ ਜਗਤ ਜੰਜਾਲਾ। ਕਵਣ ਨੁਹਾਏ ਸਾਚੇ ਸਰ, ਲੱਖ ਚੁਰਾਸੀ ਤੁਟੇ ਮਾਤ ਜੰਜਾਲਾ। ਕਵਣ ਨਰ ਨਾ ਜਨਮੇ ਨਾ ਜਾਏ ਮਰ, ਜੋਤੀ ਜੋਤ ਸਰੂਪ ਹਰਿ, ਕਵਣ ਦਵਾਰੇ ਕਾਇਆ ਮੰਦਰ ਤਨ ਉਸਾਰੇ, ਕਰੇ ਕਰੇ ਸਦਾ ਪ੍ਰਿਤਪਾਲਾ। ਕਵਣ ਰਾਜ ਸਿੰਘਾਸਣ ਸਿਰ ਛਤਰ ਜਗਦੀਸ। ਕਵਣ ਸਾਜ ਬਾਜ ਸਾਜਨ ਅਨਹਦ ਧੁਨ ਧੁਨਾ ਧੁਨ ਨਾਦ, ਏਕਾ ਰਸ ਰਾਗ ਛਤੀਸ। ਕਵਣ ਸੁਨ ਮੁਨ ਸਮਾਧਨ ਬੋਧ ਅਗਾਧਣ, ਭੇਵ ਚੁਕਾਉਣਾ ਬੀਸ ਇਕੀਸ। ਕਵਣ ਮੋਹਣ ਮਾਧੋ ਮਾਧਨ, ਕਵਣ ਰਸ ਰਸਨ ਰਸਾਇਣੀ ਅਰਾਧਨ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਮੰਗੇ ਇਕ ਵਰ, ਭੇਵ ਖੁਲ੍ਹਾਉਣਾ, ਸ਼ਬਦ ਲੇਖ ਲਿਖਾਉਣਾ। ਸਾਚਾ ਸ਼ਬਦ ਧੁਰ ਫ਼ਰਮਾਣ। ਸਾਚੇ ਸੰਤ ਸੁਣਨਾ ਕਾਨ। ਅੱਠੇ ਪਹਿਰ ਦਿਵਸ ਰੈਣ ਹਰਿ ਚਰਨ ਧਿਆਨ। ਕਾਇਆ ਮੰਦਰ ਵਸੇ ਸ਼ਹਿਰ, ਨੇੜ ਨਾ ਆਇਣ ਪੰਜੇ ਚੋਰ ਐਰ ਗੈਰ, ਏਕਾ ਫੜੇ ਸ਼ਬਦ ਬਿਬਾਣ। ਕਲਜੁਗ ਕਲ ਕਲੰਦਰ ਅੰਦਰੇ ਅੰਦਰ ਵਰਤੇ ਕਹਿਰ, ਏਕਾ ਨਾਮ ਸੱਚਾ ਜਾਮ ਅੰਮ੍ਰਿਤ ਮਧ ਪੀਣ ਖਾਣ। ਏਕਾ ਵੱਜੇ ਸ਼ਬਦ ਨਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗੇ ਏਕਾ ਨਾਮ ਵਰ, ਸੋਹੰ ਸ਼ਬਦ ਰਖਾਏ ਸਾਚੀ ਆਨ। ਚਾਰ ਕੁੰਟ ਦਹਿ ਦਿਸ਼ ਵਿਚਾਰ। ਪੁਰਖ ਅਬਿਨਾਸ਼ੀ ਬੰਨ੍ਹੇ ਧਾਰ। ਸੋਹੰ ਸ਼ਬਦ ਤ੍ਰੈਲੋਆਂ ਜੈ ਜੈ ਜੈਕਾਰ। ਮਾਤ ਪਤਾਲ ਅਕਾਸ਼ ਅਕਾਸ਼ਨ ਦੋਏ ਜੋੜ ਜੋੜ ਹਰਿ ਚਰਨ ਸਰਨ ਨਿਮਸਕਾਰ। ਪਰਗਟ ਹੋਏ ਪ੍ਰਭ ਸ਼ਾਹੋ ਸ਼ਬਾਸਨ, ਸ਼ਬਦ ਘੋੜੇ ਚਿੱਟੇ ਅਸਵ ਹੋ ਅਸਵਾਰ। ਸਚ ਮੰਡਲ ਹਰਿ ਸਾਚੀ ਰਾਸਨ, ਫੜੇ ਸ਼ਬਦ ਸੱਚੀ ਸਮਰਥ ਹੱਥ ਤਲਵਾਰ। ਬੇਮੁਖ ਜੀਵ ਅੰਤ ਵਿਨਾਸਨ, ਮਦਿਰਾ ਮਾਸਨ ਕਰਨ ਆਹਾਰ। ਗੁਰਮੁਖ ਸਾਚੇ ਸੰਤ ਜਨ, ਰਸਨਾ ਗਾਇਣ ਸਵਾਸ ਸਵਾਸਨ, ਨਿਹਕਲੰਕ ਨਰਾਇਣ ਨਰ ਕਰੇ ਕਰਾਏ ਖ਼ਬਰਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ, ਸ਼ਬਦ ਖੰਡਾ ਹੱਥ ਉਠਾਇਆ, ਕਲਜੁਗ ਤੇਰੀ ਅੰਤਮ ਵਾਰ।