੧੫ ਚੇਤ ੨੦੧੨ ਬਿਕ੍ਰਮੀ ਭਾਰਤ ਦੇ ਵਡੇ ਜੱਜ ਨੂੰ ਸ਼ਬਦ ਭੇਜਿਆ
ਜਗਤ ਵਕੀਲ ਕਵਣ ਭਗਤ ਦਲੀਲ। ਕਾਇਆ ਬੂੰਦੀ ਬੂੰਦੀ ਰਕਤ, ਮਾਨਸ ਦੇਹੀ ਛੈਲ ਛਬੀਲ। ਆਤਮ ਜੋਤੀ ਕਿਸ ਟਿਕਾਈ ਸਾਚੀ ਸ਼ਕਤ, ਧੁਰ ਦਰਗਾਹ ਕਵਣ ਸੁਣੇ ਅਪੀਲ। ਕਵਣ ਰਾਗ ਜਗਤ ਤਿਆਗ ਕਵਣ ਸੁਣਾਏ ਕਵਣ ਕੰਠ ਬਸਨ ਬਨਵਾਰੀ, ਕਵਣ ਜ਼ਾਤੀ ਪਾਤੀ ਭੀਲ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਸੁ ਵੇਲਾ ਲੋਕਮਾਤ ਕਰੇ ਅਖੀਰ। ਜਗਤ ਵਕੀਲ ਵੇਖ ਵਿਚਾਰ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਕਵਣ ਬੰਨ੍ਹੇ ਸਤਿਜੁਗ ਧਾਰ। ਬੇਮੁਖ ਜੀਵਾਂ ਕਿਸ ਬਿਧ ਦੇਵੇ ਅੰਤਮ ਫਾਸੀ, ਗੁਰਮੁਖਾਂ ਦੇਵੇ ਸ਼ਬਦ ਹੁਲਾਰ। ਮੇਟ ਮਿਟਾਏ ਮਦਿਰਾ ਮਾਸੀ, ਕਵਣ ਹੁਕਮ ਚਲਾਏ ਵਿਚ ਸੰਸਾਰ। ਕਵਣ ਜੋਤ ਮਾਤ ਪਰਕਾਸ਼ੀ, ਆਤਮ ਖੋਲ੍ਹੇ ਵੇਖ ਬੰਦ ਕਿਵਾੜ। ਲੋਆਂ ਪੁਰੀਆਂ ਜਿਸ ਚਰਨ ਦਾਸੀ, ਖੋਲ੍ਹੇ ਭੇਵ ਸਤਾਰਾਂ ਹਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜਾ ਚਾਰੇ ਕੁੰਟ ਦੁੜਾਏ, ਧਰਤ ਮਾਤ ਤੇਰਾ ਵੇਖੇ ਇਕ ਅਖਾੜ। ਜਗਤ ਵਕੀਲ ਆਤਮ ਧਿਆਨ। ਪੰਜੇ ਚੋਰ ਘਰ ਘਰ ਸ਼ੈਤਾਨ। ਨੌਂ ਖੰਡ ਪ੍ਰਿਥਮੀ ਕਵਣ ਚੁਕਾਏ ਮੋਰ ਤੋਰ, ਕਵਣ ਦਿਵਾਏ ਨਾਮ ਧਿਆਨ। ਸੱਤਾਂ ਦੀਪਾਂ ਅੰਧ ਘੋਰ, ਸਾਚਾ ਦੀਪਕ ਨਾ ਕੋਈ ਜਗਾਏ ਰਾਜ ਰਾਜਾਨ। ਲੋਕਮਾਤ ਕਿਸ ਆਤਮ ਪਕੜੀ ਤੇਰੀ ਡੋਰ, ਏਕਾ ਕਰ ਆਤਮ ਦਰ ਧਿਆਨ। ਕਵਣ ਸਰਕਾਰ ਵੱਢੀ ਖੋਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਵਣ ਪਛਾਣੇ ਚਬਾਏ ਆਪਣੀ ਦਾੜ੍ਹੇ ਜੀਵ ਜੰਤ ਹਰਾਮ ਖੋਰ।