੧੦ ਜੇਠ ੨੦੧੨ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ
ਨਵ ਜੇਠ ਨੌਂ ਸਤਿ ਮੇਲ। ਅਠ ਨੌਂ ਪ੍ਰਭ ਸਾਚਾ ਖੇਲ। ਸਤਿ ਹਰਿ ਰੰਗ ਨਵੇਲ। ਏਕਾ ਦਰ ਮਿਲੇ ਵਰ, ਪ੍ਰਭ ਅਬਿਨਾਸ਼ੀ ਸੱਜਣ ਸੁਹੇਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਾਨ ਸੁਹਾਇਆ ਬੈਠ ਅਕੇਲ। ਥਾਨ ਸੁਹਾਇਆ ਧਾਮ ਇਕੱਲਾ। ਆਪ ਸੁਹਾਏ ਸਾਚਾ ਘਰ ਇਕ ਮਹੱਲਾ। ਸ਼ਬਦ ਮਿਲੇ ਆਤਮ ਵਰ, ਆਪ ਫੜਾਏ ਏਕਾ ਪੱਲਾ। ਭਰਮ ਭੁਲੇਖਾ ਚੁੱਕੇ ਡਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਚਲੇ ਚਾਲ ਅਵੱਲਾ। ਨੌਂ ਸਤ ਸਤਿ ਦਵਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਸ਼ਬਦ ਸਿੰਘਾਸਣ ਕਰ ਵਿਚਾਰ। ਆਸਣ ਲਾਏ ਬੈਠ ਦਾਤਾਰ। ਲੱਖ ਚੁਰਾਸੀ ਦਾਸ ਦਾਸਨ, ਮੰਗੇ ਭਿਖਿਆ ਵਾਰੋ ਵਾਰ। ਹਰਿਜਨ ਮੇਲ ਸ਼ਾਹੋ ਸ਼ਾਬਾਸਨ, ਆਪਣੀ ਕਿਰਪਾ ਰਿਹਾ ਧਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੇੜਾ ਕਰ ਤਿਆਰ। ਸਚ ਸਿੰਘਾਸਣ ਰਾਜ ਦਰਬਾਨਾ। ਪੁਰਖ ਅਬਿਨਾਸ਼ੀ ਖੇਲ ਮਹਾਨਾ। ਘਨਕਪੁਰ ਵਾਸੀ ਜੋਤ ਟਿਕਾਨਾ। ਜਗਤ ਪਰਕਾਸ਼ੀ ਹਰਿ ਹੋਏ ਮਿਹਰਵਾਨਾ। ਜਨ ਭਗਤਾਂ ਲਾਹੇ ਮਨ ਉਦਾਸੀ, ਨੂਰੀ ਨੂਰ ਨੂਰ ਉਪਾਨਾ। ਪਕੜ ਉਠਾਏ ਮਦਿਰਾ ਮਾਸੀ, ਵਾਲੀ ਹਿੰਦ ਆਪ ਸਮਝਾਨਾ। ਧਰਮ ਰਾਏ ਗਲ ਪਾਏ ਫਾਸੀ, ਵੇਲੇ ਅੰਤ ਨਾ ਕਿਸੇ ਛੁਡਾਨਾ। ਲੱਖ ਚੁਰਾਸੀ ਕਰਦੀ ਹਾਸੀ, ਦਾਸਨ ਦਾਸੀ ਨਾ ਕੋਈ ਵਖਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਚ ਦਵਾਰ ਦਰ ਦਵਾਰਿਆ। ਨੌਂ ਸੱਤ ਵੇਖੇ ਵਾਰੋ ਵਾਰ ਖੇਲ ਅਪਰ ਅਪਾਰਿਆ। ਧੀਰਜ ਮਤ ਰਖਾਵੇ ਤਨ, ਏਕਾ ਮਤ ਸਾਚਾ ਸਤਿ ਸਰਬ ਸੰਸਾਰਿਆ। ਸ਼ਬਦ ਸਿੰਘਾਸਣ ਇਕ ਬਣਾਇਆ ਰਥ, ਲੱਖ ਚੁਰਾਸੀ ਜਾਏ ਮਥ, ਰਾਜ ਰਾਜਾਨਾ ਪਾਏ ਨਥ, ਬੈਠ ਹਰਿ ਸੱਚੀ ਸਰਕਾਰਿਆ। ਲੇਖਾ ਆਪਣਾ ਜਾਣੇ ਅਕਥ, ਏਕਾ ਰੱਖੇ ਸ਼ਬਦ ਵੱਥ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਕਰੇ ਵਰਤਾਰਿਆ। ਨੌਂ ਸਤ ਸਤਿਗੁਰ ਭਾਏ। ਸਤ ਨੌਂ ਹਰਿ ਦਇਆ ਕਮਾਏ। ਨੌਂ ਸਤ ਹਰਿ ਖੇਲ ਰਚਾਏ। ਸੱਤ ਨੌਂ ਹਰਿ ਜੋਤ ਡਗਮਗਾਏ। ਨੌਂ ਸੱਤ ਏਕਾ ਰਤ ਏਕਾ ਤੱਤ ਏਕਾ ਸ਼ਬਦ ਧਾਰ ਰਖਾਏ। ਸੱਤ ਨੌਂ ਏਕਾ ਪੁਛੇ ਨਾਮ ਵੱਤ, ਵੱਖਰ ਅਖਰ ਇਕ ਰਖਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਇਕ ਸੁਹਾਏ। ਨੌਂ ਸੱਤ ਸਤਿਗੁਰ ਦੀਨਾ। ਸੱਤ ਨੌਂ ਹਰਿ ਪਰਬੀਨਾ। ਨੌਂ ਸਤਿ ਕਰੇ ਕਰਾਏ ਆਪ ਅਧੀਨਾ। ਸਤ ਨੌਂ ਵੇਖ ਵਖਾਣੇ ਰੂਸਾ ਚੀਨਾ। ਨੌਂ ਸੱਤ ਸਚ ਸਿੰਘਾਸਣ ਸ਼ਾਹ ਸੁਲਤਾਨਾਂ ਛੀਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਦਾਨਾ ਬੀਨਾ। ਨੌਂ ਸਤ ਸਤਿਗੁਰ ਓਟ। ਸੱਤ ਨੌਂ ਵੱਜੇ ਸੋਹੰ ਸ਼ਬਦ ਸਾਚੀ ਚੋਟ। ਨੌਂ ਸੱਤ ਚਾਰੋਂ ਕੁੰਟ ਰਹੇ ਰੋ, ਹਉਮੇ ਲਗਾ ਕਾਇਆ ਖੋਟ। ਨੌਂ ਸਤ ਇਕ ਵਖਾਏ ਏਕਾ ਥਾਂਓ, ਜੋਤ ਪਰਕਾਸ਼ ਪੁਰਖ ਅਬਿਨਾਸ਼ ਵੇਖ ਵਖਾਣੇ ਦਇਆ ਕਮਾਏ, ਕਰੇ ਕਰਾਏ ਸਚ ਨਿਆਉਂ। ਨੌਂ ਸਤ ਸੱਚੀ ਸਰਕਾਰ। ਨੌਂ ਸੱਤ ਬੰਨ੍ਹੇ ਏਕਾ ਏਕ ਸੱਚੀ ਧਾਰ। ਸਤ ਨੌਂ ਲੈਣਾ ਵੇਖ, ਵਾਲੀ ਹਿੰਦ ਕਰ ਵਿਚਾਰ। ਨੌਂ ਸੱਤ ਜੋਤੀ ਜਾਮਾ ਧਾਰੇ ਭੇਖ, ਸ਼ਬਦ ਫੜ ਹੱਥ ਕਟਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਸਿੰਘਾਸਣ ਇਕ ਸੁਹਾਏ, ਨੌਂ ਸੱਤ ਸੰਗ ਰਲਾਏ, ਅੱਠ ਨੌਂ ਰੰਗ ਚੜ੍ਹਾਏ, ਸਤਿ ਸਤਿਵਾਦੀ ਆਪ ਵਖਾਏ, ਕਰੇ ਖੇਲ ਅਪਰ ਅਪਾਰ। ਕਵਣ ਮੁੱਲ ਕਵਣ ਤੰਦ। ਕਵਣ ਕੁਲ ਚੜ੍ਹੇ ਚੰਦ। ਕਵਣ ਤੋਲ ਜਾਏ ਤੁਲ, ਖ਼ੁਸ਼ੀ ਹੋਏ ਬੰਦ ਬੰਦ। ਕਵਣ ਹਰਿ ਕਾਇਆ ਜਾਏ ਮਵਲ, ਮਿਟੇ ਅੰਧੇਰ ਆਤਮ ਅੰਧ। ਕਵਣ ਧਾਮ ਮਿਲੇ ਵਡਿਆਈ ਉਪਰ ਧਵਲ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਸਦਾ ਬਖ਼ਸ਼ਿੰਦ। ਕਵਣ ਕੂਟ ਕਵਣ ਦਵਾਰਾ। ਸ਼ਬਦ ਤੀਰ ਰਿਹਾ ਛੂਟ, ਸਚ ਸਿੰਘਾਸਣ ਹਰਿ ਅਵਤਾਰਾ। ਕਵਣ ਪੰਘੂੜਾ ਰਿਹਾ ਝੂਟ, ਨਰ ਨਰਾਇਣ ਵਿਚ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਸੱਤ ਸੱਤ ਨੌਂ ਸ਼ਬਦ ਚਲਾਏ ਤਿੱਖਾ ਆਰਾ। ਹਰਿ ਤਖ਼ਤ ਅਪਾਰ ਆਪ ਬਿਰਾਜਿਆ। ਆਪ ਬੈਠ ਸੱਚੀ ਸਰਕਾਰ, ਲੋਆਂ ਪੁਰੀਆਂ ਕਰੇ ਕਾਜਿਆ। ਸ਼ਬਦ ਰੱਖੇ ਚੋਬਦਾਰ ਵਾਜਾਂ ਮਾਰੇ ਲੱਖ ਚੁਰਾਸੀ ਸਾਚਾ ਸਾਜਣ ਸਾਜਿਆ। ਜਨ ਭਗਤਾਂ ਕਰੇ ਖ਼ਬਰਦਾਰ, ਪਰਗਟ ਹੋਏ ਹਰਿ ਨਿਰੰਕਾਰ, ਸਾਚੇ ਘੋੜੇ ਹੋ ਅਸਵਾਰ ਚਿੱਟੇ ਤਾਜਿਆ। ਦੀਪਾਂ ਖੰਡਾਂ ਵੇਖੇ ਵਾਰੋ ਵਾਰ, ਪਾਏ ਵੰਡਾਂ ਕਰ ਖੁਆਰ, ਮੱਕਾ ਕਾਅਬਾ ਵੇਖੇ ਹਾਜਨ ਹਾਜਿਆ। ਵੇਦ ਪੁਰਾਨਾਂ ਰਿਹਾ ਵਿਚਾਰ, ਬ੍ਰਹਮ ਗਿਆਨਾ ਕਿਹੜੀ ਧਾਰ, ਸ਼ਬਦ ਨਿਸ਼ਾਨ ਕਵਣ ਸੰਸਾਰ ਕਵਣ ਰਖਾਏ ਭਗਤ ਲਾਜਿਆ। ਖਾਣੀ ਬਾਣੀ ਕਰੇ ਪੁਕਾਰ, ਅੰਜੀਲ ਕੁਰਾਨੀ ਹਾਹਾਕਾਰ, ਸੋਹੰ ਬਾਣੀ ਅਪਰ ਅਪਾਰ, ਸਤਿਜੁਗ ਸਾਚੇ ਮਿਲਿਆ ਦਾਜਿਆ। ਭਰਮ ਭੁੱਲਾ ਸਰਬ ਸੰਸਾਰ, ਅੰਮ੍ਰਿਤ ਡੁੱਲਾ ਨਿਝਰ ਧਾਰ, ਬੇਮੁਖ ਰੁਲਾ ਅੰਧ ਅੰਧਿਆਰ, ਸੋਇਆ ਮਾਤ ਅੰਤ ਨਾ ਜਾਗਿਆ। ਨਿਹਕਲੰਕ ਲਏ ਅਵਤਾਰ, ਵਾਲੀ ਹਿੰਦ ਸੱਚੀ ਸਰਕਾਰ, ਮਿਲਣਾ ਮੇਲ ਸਾਚੇ ਯਾਰ, ਕਰੇ ਵੇਸ ਦੇਸ ਮਾਝਿਆ। ਕਰਿਆ ਵੇਸ ਦੇਸ ਹਰਿ ਮਾਝ। ਗੁਰਮੁਖ ਸਾਚੇ ਵਿਚ ਪਰਵੇਸ਼, ਜੁਗਾ ਜੁਗੰਤਰ ਰੱਖੇ ਸਾਂਝ। ਤਿਸ ਸਾਹਿਬ ਕੋ ਸਦਾ ਆਦੇਸ, ਲੋਕਮਾਤ ਮਾਰ ਝਾਤ, ਚਾਰ ਕੁੰਟ ਕਰਾਏ ਭਾਜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਘਰ ਘਰ ਦਿਸੇ, ਬੇਮੁਖ ਜੀਵ ਨਾਰ ਦੁਹਾਗਣ ਹੋਈ ਬਾਂਝ। ਸਾਚਾ ਹੁਕਮ ਧੁਰ ਫ਼ਰਮਾਣ। ਲੋਕਮਾਤ ਚੁੱਕੇ ਬਾਕੀ, ਵੇਖੇ ਪਰਖੇ ਆਪੇ ਆਣ। ਭਗਤ ਦਵਾਰਾ ਖੁਲ੍ਹੇ ਤਾਕੀ, ਕੋਇ ਨਾ ਦਿਸੇ ਅਗੇ ਆਕੀ, ਮਿਟਦੇ ਜਾਣ ਬੰਦੇ ਖਾਕੀ, ਨਾ ਕੋਈ ਦੀਸੇ ਜੰਤ ਸ਼ੈਤਾਨ। ਏਕਾ ਏਕ ਪਾਕਨ ਪਾਕੀ, ਲਿਖਾਏ ਲੇਖ ਭਵਿਖਤ ਵਾਕੀ, ਨਾਤਾ ਤੁਟੇ ਮਧ ਸਾਕੀ, ਸ਼ਬਦ ਰਖਾਏ ਸਾਚੀ ਆਣ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦਰ ਘਰ ਸਾਚੇ ਦਰਸ਼ਨ ਕਰ, ਭਰਮ ਭੁਲੇਖੇ ਸਰਬ ਮਿਟ ਜਾਣ। ਸਾਚਾ ਹੁਕਮ ਹਰਿ ਸੁਣਾਏ। ਗੁਰਮੁਖ ਸੋਇਆ ਮਾਤ ਜਗਾਏ। ਦੁਰਮਤ ਮੈਲ ਤਨ ਮੰਦਰ ਅੰਦਰ ਧੋਇਆ, ਸੁਰਤ ਸ਼ਬਦ ਸ਼ਬਦ ਸੁਰਤ ਮੇਲ ਮਿਲਾਏ। ਹਰਿ ਬਿਨ ਅਵਰ ਨਾ ਜਾਣੇ ਕੋਇਆ, ਸਾਚਾ ਸੱਜਣ ਸੁਹੇਲ ਆਪ ਅਖਵਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਰੰਗ ਰੰਗਾਏ। ਪ੍ਰਭ ਅਬਿਨਾਸ਼ੀ ਚਤੁਰ ਸੁਜਾਨਾ। ਘਟ ਘਟ ਵਾਸੀ ਖੇਲ ਮਹਾਨਾ। ਘਨਕਪੁਰ ਵਾਸੀ ਲੋਕਮਾਤ ਦੇਵਣ ਆਇਆ ਸ਼ਬਦ ਸੱਚਾ ਨਿਸ਼ਾਨਾ। ਮੇਲੇ ਮੇਲ ਸ਼ਾਹੋ ਸ਼ਾਬਾਸ਼ੀ, ਵਾਲੀ ਹਿੰਦ ਸ੍ਰੀ ਭਗਵਾਨਾ। ਕਲਜੁਗ ਮਿਟੇ ਜ਼ਾਤ ਪਾਤੀ, ਊਚਾਂ ਨੀਚਾਂ ਇਕ ਗਿਆਨਾ। ਹਿੰਦੂ ਮੁਸਲਿਮ ਸਿੱਖ ਈਸਾਈ ਇਕ ਬਿਧ ਨਾਤੀ, ਧਰਮ ਝੰਡਾ ਇਕ ਰਖਾਨਾ। ਦੂਈ ਦਵੈਤੀ ਮਿਟੇ ਕਲਜੁਗ ਰੈਣ ਅੰਧੇਰੀ ਰਾਤੀ, ਦੀਪਕ ਜੋਤ ਇਕ ਸਾਚਾ ਚੰਦ ਚੜ੍ਹਾਨਾ। ਸੋਹੰ ਦੇਵੇ ਅੰਮ੍ਰਿਤ ਬੂੰਦ ਸੁਵਾਂਤੀ, ਦੂਈ ਦਵੈਤੀ ਹਉਮੇ ਰੋਗ ਗਵਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਏਕਾ ਸਰਨਾ ਏਕਾ ਰੰਗਣ ਰੰਗ ਰੰਗਾਨਾ। ਚਾਰ ਵਰਨਾਂ ਹਰਿ ਦਇਆ ਕਮਾਏ। ਵਰਨ ਬਰਨ ਕੋਈ ਰਹਿਣ ਨਾ ਪਾਏ। ਏਕਾ ਸਰਨ ਹਰਿ ਰਘੁਰਾਏ ਜੂਠੇ ਝੂਠੇ ਮਾਨਸ ਦੇਹੀ ਹਰਨ, ਅੰਤਮ ਅੰਤ ਕੋਈ ਸਾਰ ਨਾ ਪਾਏ। ਮਾਇਆ ਲੂਠੇ ਅੰਤਮ ਡਰਨ, ਕਲਜੁਗ ਅੰਧੇਰਾ ਰਿਹਾ ਛਾਏ। ਬੇਮੁਖਾਂ ਹੱਥ ਫੜੇ ਠੂਠੇ, ਨਾਮ ਭਿਖ ਨਾ ਕੋਈ ਪਾਏ। ਗੁਰਮੁਖ ਮਾਨਸ ਰੰਗ ਅਨੂਠੇ, ਪੁਰਖ ਅਬਿਨਾਸ਼ੀ ਸਾਚਾ ਤੁਠੇ, ਸਤਾਰਾਂ ਹਾੜੀ ਦਇਆ ਕਮਾਏ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠੇ, ਆਪ ਬੰਨ੍ਹਾਏ ਏਕਾ ਮੁੱਠੇ, ਧਰਮ ਰਾਏ ਘਰ ਬੇਮੁਖ ਟੰਗੇ ਪੁੱਠੇ, ਬਾਂਹੋਂ ਫੜ ਫੜ ਆਪੇ ਕੁੱਠੇ, ਅੰਤਮ ਅੰਤ ਨਾ ਕੋਈ ਛੁਡਾਏ। ਹਰਿਜਨ ਸਾਚੇ ਜੁਗਾਂ ਜੁਗੰਤਰ ਗਏ ਰੁਠੇ, ਵੇਲੇ ਅੰਤਮ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਦਇਆ ਕਮਾਏ। ਚਾਰ ਵਰਨਾਂ ਏਕਾ ਰਾਹ। ਸਾਚੀ ਸਰਨਾ ਹਰਿ ਜਗਤ ਮਲਾਹ। ਆਪ ਚੁਕਾਏ ਮਰਨਾ ਡਰਨਾ, ਸ਼ਬਦ ਫੜਾਏ ਸਾਚੀ ਬਾਂਹ। ਸਾਚੀ ਤਰਨੀ ਹਰਿਜਨ ਤਰਨਾ, ਦਰਗਾਹ ਸਾਚੀ ਦੇਵੇ ਥਾਂ। ਆਪ ਆਪਣੇ ਜਿਹਾ ਕਰਨਾ, ਅੰਤਮ ਜੋਤੀ ਜੋਤ ਮਿਲਾ। ਪੁਰਖ ਅਬਿਨਾਸ਼ੀ ਸਾਚੀ ਸਰਨਾ, ਹੋਏ ਸਹਾਈ ਬਣੇ ਪਿਤਾ ਮਾਂ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਜਪਾਏ ਸਾਚਾ ਨਾਂ। ਸਾਚਾ ਨਾਂ ਨੌਂ ਦਵਾਰ। ਕਲਜੁਗ ਅੰਤਮ ਕਰੇ ਖੁਆਰ। ਸਾਧ ਸੰਤ ਵੇਖ ਵਖਾਣੇ ਰਾਜੇ ਰਾਣੇ ਠੱਗ ਚੋਰ ਯਾਰ। ਗੁਰਮੁਖ ਸਾਚੇ ਸੁਘੜ ਸਿਆਣੇ, ਆਪ ਉਠਾਏ ਪਹਿਰੇਦਾਰ। ਏਕਾ ਦੇਵੇ ਨਾਮ ਨਿਧਾਨੇ, ਸਤਿ ਸਰੋਵਰ ਕਰ ਪਿਆਰ। ਸਾਚੇ ਮੰਦਰ ਧਾਮ ਬਹਾਨੇ। ਕਿਰਪਾ ਕਰੇ ਅਪਰ ਅਪਾਰ। ਨਾਮ ਰੰਗੀਲਾ ਬੰਨ੍ਹੇ ਗਾਨੇ, ਹੱਥੀਂ ਮਹਿੰਦੀ ਪ੍ਰੇਮ ਪਿਆਰ। ਝੁਲਦੇ ਰਹਿਣ ਮਾਤ ਨਿਸ਼ਾਨੇ, ਜੁਗਾਂ ਜੁਗੰਤਰ ਵਾਰੋ ਵਾਰ। ਕਰੇ ਖੇਲ ਹਰਿ ਮਹਾਨੇ, ਕਲਜੁਗ ਤੇਰੀ ਅੰਤਮ ਵਾਰ। ਆਪੇ ਚਲੇ ਚਲਾਏ ਆਪਣੇ ਭਾਣੇ, ਨਾ ਕੋਈ ਜਾਣੇ ਜੰਤ ਗਵਾਰ। ਵੇਖ ਵਖਾਣੇ ਤਖ਼ਤ ਸ਼ਾਹ ਸੁਲਤਾਨੇ, ਘਰ ਘਰ ਪੈਂਦੀ ਦਿਸੇ ਮਾਰ। ਏਕਾ ਸਰਨ ਨਿਹਕਲੰਕ ਬਲੀ ਬਲਵਾਨੇ, ਜੋਤੀ ਜਾਮਾ ਭੇਖ ਨਿਆਰ। ਸੋਹੰ ਮਾਰੇ ਤੀਰ ਨਿਸ਼ਾਨੇ, ਵੇਖ ਵਖਾਣੇ ਦਿੱਲੀ ਦਰਬਾਰ। ਗੁਰਮੁਖ ਵਿਰਲਾ ਹਰਿ ਰੰਗ ਸਾਚਾ ਮਾਣੇ, ਬੇਮੁਖ ਸੋਏ ਪੈਰ ਪਸਾਰ। ਪਰਗਟ ਹੋਏ ਵਾਲੀ ਦੋ ਜਹਾਨੇ, ਸ਼ਬਦ ਖੰਡਾ ਸਾਚਾ ਡੰਡਾ ਰੱਖੇ ਤਿਖੀ ਧਾਰ। ਕਲਜੁਗ ਤੇਰਾ ਅੰਤਮ ਕੰਢਾ, ਆਪੇ ਪਾਏ ਹਰਿ ਜੀ ਵੰਡਾ ਨਾ ਕੋਈ ਜਾਣੇ ਨਰ ਨਾਰ। ਗੁਰਮੁਖਾਂ ਰੱਖੇ ਸੀਨਾ ਠੰਡਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬਰਖੇ ਅੰਦਰੇ ਅੰਦਰ ਨਿਝਰ ਧਾਰ। ਚਾਰ ਵਰਨਾਂ ਕਰ ਪਿਆਰ। ਸਾਚੀ ਸਰਨਾ ਹਰਿ ਦਵਾਰ। ਏਕਾ ਏਕ ਹਰਿ ਸਾਚੇ ਕਰਨਾ, ਊਚਾਂ ਨੀਚਾਂ ਭੇਵ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਾਰ। ਏਕਾ ਏਕ ਕਰਾਏ ਸ਼ਬਦ ਜਣਾਈਆ। ਕਰੇ ਖੇਲ ਆਪ ਰਘੁਰਾਏ, ਸਾਚੀ ਬਣਤ ਰਿਹਾ ਬਣਾਈਆ। ਚਾਰ ਵਰਨਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾ ਰਿਹਾ ਮਾਣ ਗਵਾਈਆ। ਆਪੇ ਵਰਤੇ ਆਪਣਾ ਭਾਣਾ, ਸਾਚਾ ਲੇਖਾ ਲੇਖ ਲਿਖਾਣਾ, ਸਤਾਰਾਂ ਹਾੜੀ ਦਿਵਸ ਸੁਹਾਈਆ। ਨੌਵਾਂ ਸੱਤਾਂ ਭੇਵ ਖੁਲ੍ਹਾਉਣਾ, ਅੱਠਾਂ ਨੌਵਾਂ ਦੇਣਾ ਬ੍ਰਹਮ ਗਿਆਨਾ, ਸੱਤਾਂ ਰੰਗਣ ਰੰਗਾਈਆ। ਕਰੇ ਖੇਲ ਸ੍ਰੀ ਭਗਵਾਨਾ, ਜੋਤੀ ਨੂਰ ਪਹਿਨੇ ਬਾਣਾ, ਕਾਇਆ ਮੰਦਰ ਦੇਹ ਤਜਾਈਆ। ਸਚ ਝੁਲਾਏ ਇਕ ਨਿਸ਼ਾਨਾ, ਭਾਰਤ ਖੰਡੀ ਵੰਡ ਕਰਾਨਾ, ਸਾਚੀ ਡੰਡੀ ਮਾਤ ਚਲਾਨਾ, ਸਾਚਾ ਮਾਰਗ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਚ ਦਵਾਰਾ ਰਿਹਾ ਖੁਲ੍ਹਾਈਆ। ਸਚ ਦਵਾਰਾ ਜਾਣਾ ਖੁੱਲ੍ਹ। ਕਲਜੁਗ ਤੇਰੀ ਅੰਤਮ ਵਾਰ, ਪ੍ਰਭ ਅਬਿਨਾਸ਼ੀ ਪਾਏ ਸਾਚਾ ਮੁੱਲ। ਵੇਖ ਵਖਾਣੇ ਜੀਵ ਜੰਤ ਸਾਧ ਸੰਤ ਦੁਹਾਗਣ ਨਾਰ, ਗੁਰਮੁਖ ਭਾਗ ਲਗਾਏ ਕਿਹੜੀ ਕੁਲ। ਕਵਣ ਸਰ ਸਾਜਨ ਮੀਤ ਮੁਰਾਰ, ਕਵਣ ਤਨ ਪਹਿਨਾਏ ਸ਼ਬਦ ਸਾਚੇ ਸੋਹਣੇ ਫੁੱਲ। ਕਵਣ ਕਰੇ ਘਰ ਸਾਚੇ ਸ਼ਬਦ ਸ਼ਿੰਗਾਰ ਵਿਚ ਸੰਸਾਰ ਪਹਿਲੀ ਵਾਰ, ਦੇਵੇ ਨਾਮ ਵਸਤ ਇਕ ਅਨਮੁਲ। ਸਚ ਭੰਡਾਰਾ ਰਿਹਾ ਖੁਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਸਾਚਾ ਖੰਡਾ ਹੱਥ ਉਠਾ ਸੋਹੰ ਡੰਡਾ ਉਪਰ ਲਾ, ਗੁਰਮੁਖ ਸਾਚੇ ਪੂਰੇ ਤੋਲ ਜਾਣਾ ਤੁਲ। ਪੂਰਾ ਤੋਲ ਤੋਲਣ ਆਇਆ। ਸੋਹੰ ਬੋਲਾ ਛੰਦ ਲਿਖਾਇਆ। ਗੁਰ ਸੰਗਤ ਤੇਰਾ ਬਣਿਆ ਗੋਲਾ, ਜੋਤੀ ਜਾਮਾ ਭੇਖ ਵਟਾਇਆ। ਧੁਰ ਦਰਗਾਹੀ ਸਾਚਾ ਮਾਹੀ ਗੁਰ ਸੰਗਤ ਤੇਰਾ ਸਚ ਵਿਚੋਲਾ, ਪੁਰਖ ਅਬਿਨਾਸ਼ੀ ਬਣ ਕੇ ਆਇਆ। ਜੂਠਾ ਝੂਠਾ ਛੱਡਿਆ ਕਾਇਆ ਚੋਲਾ, ਰੰਗਣ ਰੰਗ ਕੋਈ ਦਿਸ ਨਾ ਆਇਆ। ਇਕ ਦਵਾਰ ਸਾਚਾ ਖੋਲ੍ਹਾ, ਨੌਂ ਦਵਾਰ ਬੰਦ ਕਰਾਇਆ। ਦਸਵੇਂ ਅੰਦਰ ਘਰ ਸਾਚੇ ਮੰਦਰ ਸੋਹੰ ਕੁੰਡਾ ਆਪੇ ਲਾਹਿਆ। ਆਪੇ ਵੇਖੇ ਨੇਤਰ ਪੇਖੇ ਲਾਏ ਹਾਰ ਸ਼ਿੰਗਾਰ ਤਨ ਕਲੀਆਂ ਸੋਲਾਂ, ਸੋਲਾਂ ਸਿੱਖਾਂ ਮਾਣ ਦਵਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿੱਲੀ ਦਰਬਾਰ ਕਰ ਤਿਆਰ, ਸਚ ਸਿੰਘਾਸਣ ਡੇਰਾ ਲਾਇਆ। ਨੌਂ ਜੇਠ ਨੌਂ ਦਰ ਦਵਾਰੇ, ਪ੍ਰਭ ਅਬਿਨਾਸ਼ੀ ਸਾਚੇ ਵੇਖ ਕਿਰਪਾ ਧਾਰੇ, ਚਿੱਟੇ ਅਸਵ ਚੜ੍ਹੇ ਤਾਜੇ। ਚਾਰੋਂ ਕੁੰਟ ਰਿਹਾ ਭਾਜੇ। ਦਰ ਦਰ ਘਰ ਘਰ ਆਏ ਜਾਏ ਭਗਤ ਜਨਾਂ ਹਰਿ ਰੱਖੇ ਲਾਜੇ। ਥਾਨ ਬੰਕ ਦਵਾਰ ਸੁਹਾਏ, ਪ੍ਰਭ ਅਬਿਨਾਸ਼ੀ ਦਇਆ ਕਮਾਏ, ਗੁਰਮੁਖ ਸਾਚੇ ਮਾਤ ਉਠਾਏ ਰੱਖਣ ਆਇਆ ਲਾਜੇ। ਸੋਲਾਂ ਇਛਿਆ ਪੂਰ ਕਰਾਏ, ਸਾਚੀ ਭਿਛਿਆ ਝੋਲੀ ਪਾਏ, ਅੰਤਮ ਰਛਿਆ ਆਪ ਕਰਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦੂਸਰ ਕੋਇ ਨਾ ਕਰੇ ਕਾਜੇ। ਸਾਚੀ ਭਿਛਿਆ ਪਾਏ ਬਣਤ ਬਣਾਇੰਦਾ। ਪੂਰਨ ਇਛਿਆ ਆਪ ਕਰਾਏ, ਸਾਚੀ ਸਿਖਿਆ ਮਾਤ ਦਵਾਇੰਦਾ। ਲੇਖਾ ਲਿਖਿਆ ਲੇਖੇ ਲਾਏ, ਮਾਨਸ ਜਨਮ ਸੁਫਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਬਣਤ ਆਪੇ ਆਪ ਬਣਾਇੰਦਾ। ਸਾਚੀ ਬਣਤ ਆਪ ਬਣਾਉਣੀ। ਸਤਾਰਾਂ ਹਾੜੀ ਖ਼ੁਸ਼ੀ ਮਨਾਉਣੀ। ਸਾਚੀ ਚੋਲੀ ਇਕ ਰੰਗਾਉਣੀ। ਚੁਰਾਸੀ ਕਲੀਆਂ ਨਾਲ ਸਵਾਉਣੀ। ਸਾਚੀ ਧਾਰਾ ਆਪ ਬਨਾਉਣੀ। ਨੌਂ ਦਸ ਲੇਖ ਲਿਖਾਉਣੀ। ਗਿਆਰਾਂ ਕਰੇ ਵਖ, ਆਪੇ ਜਾਣੇ ਜਗਤ ਅੜਾਉਣੀ। ਬੀਸ ਇਕੀਸਾ ਹਰਿ ਪਰਤਖ, ਧਾਰ ਅਵੱਲੜੀ ਇਕ ਚਲਾਉਣੀ। ਸ਼ਬਦ ਹਦੀਸਾ ਨਾ ਕੋਈ ਦਏ ਲੱਖ, ਵੱਖਰ ਵੱਖਰ ਚਾਲ ਚਲਾਉਣੀ। ਚਾਰੇ ਕੁੰਟਾਂ ਲਏ ਰੱਖ, ਵੇਖ ਵਖਾਣੇ ਹਰਿ ਪਰਤਖ, ਪੂਰਬ ਪੱਛਮ ਉਤਰ ਦੱਖਣ ਸਾਚੀ ਸੇਵਾ ਆਪ ਕਮਾਉਣੀ। ਚੁਰਾਸੀ ਕਲੀਆਂ ਤਨ ਸ਼ਿੰਗਾਰ। ਆਪੇ ਕਟੇ ਜਮ ਕੀ ਫਾਸੀ, ਧਰਮ ਰਾਏ ਨਾ ਮਾਰੇ ਮਾਰ। ਕਰੇ ਖੇਲ ਘਨਕਪੁਰ ਵਾਸੀ, ਸੰਤ ਮਨੀ ਸਿੰਘ ਲੇਖ ਲਿਖਾਇਆ ਅਪਰ ਅਪਾਰ। ਭਗਤ ਜਨਾਂ ਹੋਏ ਦਾਸਨ ਦਾਸੀ, ਮੰਗਦਾ ਰਹੇ ਬਣ ਭਿਖਾਰ। ਨਿਰਗੁਣ ਸਰਗੁਣ ਸ਼ਾਹੋ ਸ਼ਾਬਾਸ਼ੀ, ਕਿਸੇ ਹੱਥ ਨਾ ਆਏ ਵਿਚ ਸੰਸਾਰ। ਗੁਰਮੁਖ ਸਾਚੇ ਸੰਤ ਜਨਾਂ ਮਾਨਸ ਜਨਮ ਕਰੇ ਰਹਿਰਾਸੀ, ਪੂਰਬ ਕਰਮ ਰਿਹਾ ਵਿਚਾਰ। ਦਰ ਦੁਰਕਾਰੇ ਮਦਿਰਾ ਮਾਸੀ, ਸ਼ਬਦ ਖੰਡਾ ਮਾਰੇ ਮਾਰ। ਪਕੜ ਉਠਾਏ ਪੰਡਤ ਕਾਸ਼ੀ, ਮਗਰ ਲਗਾਏ ਡੰਡਾ ਭਾਰ। ਪਰਾਗ ਅਯੁਧਿਆ ਹੋਏ ਉਦਾਸੀ, ਜੋਤ ਨਿਰੰਜਣ ਕਲ ਉਜਿਆਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਬੇੜਾ ਬੰਨ੍ਹੇ, ਗੁਰਮੁਖ ਵਿਰਲਾ ਚੜ੍ਹੇ ਸਾਚਾ ਚੰਨੇ, ਕਿਰਪਾ ਕਰ ਸਾਚਾ ਹਰਿ, ਅੰਤਮ ਕਲ ਬੇੜਾ ਕਰੇ ਪਾਰ। ਦਰ ਦਵਾਰਾ ਏਕ ਹੈ ਥਾਨ ਸੁਹਾਇਆ। ਨਰ ਨਿਰੰਕਾਰਾ ਏਕ ਹੈ ਭਗਤ ਜਨ ਟੇਕ ਮਾਣ ਰਖਾਇਆ। ਕਰੇ ਕਰਾਏ ਬੁਧ ਬਿਬੇਕ, ਕਲਜੁਗ ਮਾਇਆ ਨਾ ਲਾਏ ਸੇਕ, ਨਿਰਮਲ ਕਾਇਆ ਆਪ ਰਖਾਇਆ। ਸਾਚੇ ਮੰਦਰ ਬੈਠਾ ਰਿਹਾ ਵੇਖ, ਜੋਤੀ ਜਾਮਾ ਧਰਿਆ ਭੇਖ, ਨੂਰ ਨਿਰੰਜਣ ਇਕ ਰਘੁਰਾਇਆ। ਆਪੇ ਲਿਖੇ ਸਾਚੇ ਲੇਖ, ਮਿਟਦੀ ਜਾਏ ਬਿਧਨਾ ਰੇਖ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਰੰਗ ਕਰ ਕਰ ਸਾਚਾ ਸੰਗ ਰਿਹਾ ਚੜ੍ਹਾਇਆ। ਸਾਚਾ ਰੰਗ ਚਾੜ੍ਹੇ ਤਨ, ਸੋਹੰ ਭੱਠੀ ਹਰਿ ਚੜ੍ਹਾਈਆ। ਗੁਰਸਿਖ ਕਦੇ ਨਾ ਡੁਲੇ ਮਨ, ਯਤੀ ਹਠੀ ਆਪ ਰਖਾਈਆ। ਧਰਮ ਰਾਏ ਨਾ ਦੇਵੇ ਡੰਨ, ਕਲਜੁਗ ਭਾਂਡਾ ਦੇਵੇ ਭੰਨ, ਗੁਰ ਸੰਗਤ ਸਾਰੀ ਕਰ ਇਕੱਠੀ, ਸਾਚੀ ਬਣਤ ਰਿਹਾ ਬਣਾਈਆ। ਜੋਤੀ ਅਗਨੀ ਲਾਏ ਮੱਠੀ, ਲੱਖ ਚੁਰਾਸੀ ਏਕਾ ਭੱਠੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਧਰਮ ਰਾਏ ਤੇਰੀ ਗੋਲੀ ਝੂਠੀ ਚੋਲੀ ਅੰਤਮ ਰਿਹਾ ਭਰਾਈਆ। ਬੇਹੰਗ ਸਰਬੰਗ ਰੰਗ ਚੜ੍ਹਾਨਿਆ। ਮਰਦੰਗ ਤੰਗ ਅੰਗ ਸੰਗ ਸਾਚਾ ਆਪ ਰਖਾਨਿਆ। ਭੁੱਖ ਨੰਗ ਮਿਟੇ ਮਾਤ, ਦਰ ਦਵਾਰਾ ਸਤਿਗੁਰ ਸਾਚੇ ਸਤਿਜੁਗ ਏਕਾ ਮੰਗਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ, ਲੋਆਂ ਪੁਰੀਆਂ ਪਾਰ ਕਿਨਾਰਾ ਲੋਕਮਾਤ ਆਇਆ ਲੰਘਿਆ। ਪਾਰ ਕਿਨਾਰਾ ਦੱਸੇ ਰਾਹ। ਗੁਰ ਦਸਮੇਸ਼ ਲਿਖਾਰਾ ਸਾਚੇ ਨਾਂ। ਸੰਬਲ ਦੇਸ ਖੇਲ ਅਪਾਰਾ, ਕਲਜੁਗ ਜੀਵਾਂ ਦਿਸੇ ਨਾ। ਜੋਤ ਨਿਰੰਜਣ ਕਰ ਪਸਾਰਾ, ਆਏ ਕਿਸੇ ਹਿਸੇ ਨਾ। ਪੁਰਖ ਅਬਿਨਾਸ਼ੀ ਸਾਚੀ ਧਾਰਾ, ਦੂਸਰ ਉਤੇ ਵਿਸੇ ਨਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਝੂਠੇ ਪੀਸਣ ਪੀਸੇ ਨਾ। ਸੰਬਲ ਦੇਸ ਸਤਿਗੁਰ ਭਾਏ। ਸੱਸਾ ਸਹਿਜੇ ਸਹਿਜ ਸਮਾਏ। ਵਲੀਆ ਵਲ ਛਲ ਕਰਾਏ, ਅਛਲ ਅਛਲੀਆ ਭੇਵ ਨਾ ਰਾਏ। ਜੋਤ ਲਿਲਾਟੀ ਦਿਸ ਨਾ ਆਏ। ਔਖੀ ਘਾਟੀ ਸਰਬ ਭੁਲਾਏ। ਕਾਇਆ ਮਾਟੀ ਖੇਲ ਰਚਾਏ। ਚੌਦਾਂ ਲੋਕਾਂ ਏਕਾ ਹਾਟੀ, ਏਕਾ ਵਸਤ ਨਾਮ ਟਿਕਾਏ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸੰਬਲ ਵਾਸਾ ਸਦ ਰਖਾਏ। ਸੱਸਾ ਸੁਰਤੀ ਸੁਰਤ ਗਿਆਨਾ। ਅੱਠੇ ਪਹਿਰ ਰੱਖੇ ਵਾਸ, ਚਤੁਰਭੁਜ ਸ੍ਰੀ ਭਗਵਾਨਾ। ਗੁਰਮੁਖ ਵਿਰਲੇ ਮਾਤ ਲਾਧਾ, ਕਿਰਪਾ ਕਰੇ ਜਿਸ ਮਹਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਦਸਮੇਸ਼ ਸੰਬਲ ਦੇਸ ਆਪ ਆਪਣਾ ਵਾਸ ਰਖਾਨਾ। ਸੰਬਲ ਦੇਸ ਨਗਰ ਅਪਾਰ, ਨਾ ਕੋਈ ਜਾਣੇ ਦੀਪ ਲੋ। ਖੰਡ ਮੰਡਲ ਪਤਾਲ, ਹਰਿ ਬਿਨ ਅਵਰ ਨਾ ਜਾਣੇ ਕੋ। ਗਿਆਨੀ ਧਿਆਨੀ ਵਡ ਵਿਦਵਾਨੀ ਪੜ੍ਹ ਪੜ੍ਹ ਥੱਕੇ ਭਾਲ, ਸੰਬਲ ਦੇਸ ਪ੍ਰਭ ਨਿਰੰਜਣ ਸੋ। ਜੋਤੀ ਰੱਖੇ ਸਾਚੇ ਥਾਲ, ਬਬਾ ਬਸਤਰ ਪਹਿਰੇ, ਨਾ ਸਕੇ ਕੋਈ ਧੋ। ਨਾ ਕੋਈ ਜਾਣੇ ਨੀਲਾ ਸੂਹਾ ਪੀਲਾ ਭੂਸ਼ਨ ਲਾਲ, ਲੱਖ ਚੁਰਾਸੀ ਅੰਤਮ ਕਲ ਰਹੀ ਰੋ। ਕਿਸੇ ਨਾ ਦਿਸੇ ਧੁਰ ਦਰਗਾਹੀ ਸਚ ਦਲਾਲ, ਗੁਰਮੁਖਾਂ ਦੁਰਮਤ ਮੈਲ ਰਿਹਾ ਧੋ। ਅੰਮ੍ਰਿਤ ਨੁਹਾਏ ਸਾਚੇ ਤਾਲ, ਸੋਹੰ ਰਸ ਰਿਹਾ ਚੋ। ਦਸਮ ਦੁਆਰੀ ਮਾਰ ਉਛਾਲ, ਸੁਨ ਅਗੰਮ ਨਾ ਜਾਣੇ ਕੋ। ਕਵਣ ਸੁ ਵੇਲਾ ਵੱਜੇ ਤਾਲ, ਤੁਰੀਆ ਦੇਸ ਵੇਸ ਪ੍ਰਭ ਆਏ ਹੋ। ਨਿਸ਼ਅੱਖਰ ਵਖਰ ਓਅੰਕਾਰਾ, ਆਪਣੀ ਧਾਰਾ ਆਪੇ ਰਿਹਾ ਪਰੋ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦਵਾਰਾ ਸਤਿ ਪੁਰਖ ਅਨਾਦਾ, ਲੱਖ ਚੁਰਾਸੀ ਏਕਾ ਬੀਜ ਰਿਹਾ ਬੋ। ਗੁਰਮੁਖ ਸਾਚਾ ਸਚ ਸਰਨਾਏ ਸਰਨ ਸਰਨ ਸਰਨ ਹਰਿ ਸਾਚੀ ਲਾਗਾ। ਮਿਲੇ ਮਾਤ ਦਾਤ ਇਕ ਵਡਿਆਏ, ਸਿਰ ਮਸਤਕ ਮਸਤਕ ਸਿਰ ਚਰਨ ਧੂੜੀ ਸਾਚੀ ਪਾਗਾ। ਲੋਕਮਾਤ ਹਰਿ ਲਾਜ ਰਖਾਏ, ਲੇਖੇ ਲਾਏ ਕੱਚਾ ਤਾਗਾ। ਸ਼ਬਦ ਡੋਰੀ ਬੰਧ ਬੰਧਾਏ, ਮਿਲਿਆ ਮੇਲ ਹਰਿ ਕੰਤ ਸੁਹਾਗਾ। ਦੋ ਜਹਾਨੀ ਵਿਛੜ ਕਦੇ ਨਾ ਜਾਏ, ਹੱਥ ਆਪਣੇ ਰੱਖੇ ਵਾਗਾਂ। ਚਾਰੋਂ ਕੁੰਟਾਂ ਰਿਹਾ ਫਿਰਾਏ, ਚਰਨ ਸਰਨਾਈ ਸਾਚੀ ਲਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਦਸਤਾਰ ਕਰ ਤਿਆਰ ਕਰ ਪਿਆਰ ਜਗਤ ਵਿਹਾਰ ਗਿਆਰਾਂ ਜੇਠ ਸੀਸ ਧਰਾਏ। ਸੀਸ ਸੋਹੇ ਦਸਤਾਰ ਹਰਿ ਮਿਹਰਬਾਨਿਆ। ਨਾਮ ਤੋੜਾ ਕਰ ਸ਼ਿੰਗਾਰ, ਕਰੇ ਖੇਲ ਵਿਚ ਜਹਾਨਿਆ। ਜੋਤੀ ਜੋੜਾ ਨਰ ਨਿਰੰਕਾਰ, ਤੁਟੇ ਮਾਣ ਅਭਿਮਾਨਿਆ। ਜੋਤੀ ਕਲਗੀ ਤਿੱਖੀ ਧਾਰ, ਦਰ ਸਾਚੇ ਹੋਏ ਪਰਵਾਨਿਆ। ਮਰੇ ਨਾ ਜਨਮੇ ਜਨਮੇ ਨਾ ਮਰੇ ਵਾਰੋ ਵਾਰ, ਮਿਲੇ ਮੇਲ ਸ੍ਰੀ ਭਗਵਾਨਿਆ। ਲੱਖ ਚੁਰਾਸੀ ਉਤਰੇ ਪਾਰੇ ਸਦਾ ਸੋਹੇ ਬੰਕ ਦਵਾਰ, ਕਿਰਪਾ ਕਰੇ ਸਾਚੇ ਹਰੇ ਦਰ ਦਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ।।