Granth 05 Likhat 021: 11 Jeth 2012 Bikarmi Kehar Singh de Greh Gurgaon

੧੧ ਜੇਠ ੨੦੧੨ ਬਿਕ੍ਰਮੀ ਕੇਅਰ ਸਿੰਘ ਦੇ ਗ੍ਰਹਿ ਮੇਰਠ ਛਾਉਣੀ

ਪਾਰਬ੍ਰਹਮ ਸਰਨਾਏ ਕਰਮ ਨਿਵਾਰਿਆ। ਪਾਰਬ੍ਰਹਮ ਸਰਨਾਏ ਧਰਮ ਅਪਾਰਿਆ। ਪਾਰਬ੍ਰਹਮ ਸਰਨਾਏ ਭਰਮ ਵਿਚਾਰਿਆ। ਪਾਰਬ੍ਰਹਮ ਸਰਨਾਏ ਜਨਮ ਸਵਾਰਿਆ। ਪਾਰਬ੍ਰਹਮ ਸਰਨਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਅਗੰਮ ਅਪਾਰਿਆ। ਪਾਰਬ੍ਰਹਮ ਸਰਨਾਏ ਭਰਮ ਭਉ ਕਟਿਆ। ਪਾਰਬ੍ਰਹਮ ਸਰਨਾਏ ਇਕ ਸੁਹਾਏ ਸਾਚਾ ਥਾਉਂ, ਚਰਨ ਪ੍ਰੀਤੀ ਰਸਨਾ ਰਸ ਸਾਚਾ ਚੱਟਿਆ। ਪਾਰਬ੍ਰਹਮ ਸਰਨਾਏ ਮਿਲੇ ਮੇਲ ਅਗੰਮ ਅਥਾਹੋ, ਲਾਹਾ ਲੋਕਮਾਤ ਕਲ ਖੱਟਿਆ। ਪਾਰਬ੍ਰਹਮ ਸਰਨਾਏ ਹੋਏ ਸਹਾਈ ਬੇਪਰਵਾਹੋ, ਜੋਤੀ ਦੇਵੇ ਕਾਇਆ ਸਾਚਾ ਹੱਟਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਪਹਿਨਾਏ ਤਨ ਸਾਚਾ ਪਟਿਆ। ਪਾਰਬ੍ਰਹਮ ਸਰਨਾਏ ਹਰਿ ਰਖਵਾਰਿਆ। ਪਾਰਬ੍ਰਹਮ ਸਰਨਾਏ ਲਹਿਣਾ ਦੇਣਾ ਮਾਤ ਚੁਕਾ ਰਿਹਾ। ਪਾਰਬ੍ਰਹਮ ਸਰਨਾਏ ਸ਼ਬਦ ਗਹਿਣਾ ਤਨ ਪਹਿਨਾ ਰਿਹਾ। ਪਾਰਬ੍ਰਹਮ ਸਰਨਾਏ ਸਾਚੇ ਨੈਣਾ ਦਰਸ ਦਿਖਾ ਰਿਹਾ। ਪਾਰਬ੍ਰਹਮ ਸਰਨਾਏ ਝੂਠੇ ਵਹਿਣਾ ਫੰਦ ਕਟਾ ਰਿਹਾ। ਪਾਰਬ੍ਰਹਮ ਸਰਨਾਏ ਦਰਗਾਹ ਸਾਚੀ ਧਾਮ ਬਹਿਣਾ, ਏਕਾ ਰਾਹ ਵਖਾ ਰਿਹਾ। ਪਾਰਬ੍ਰਹਮ ਸਰਨਾਏ ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਬੇੜੇ ਆਪ ਚੜ੍ਹਾ ਰਿਹਾ। ਪਾਰਬ੍ਰਹਮ ਸਰਨਾਏ ਸ਼ਬਦ ਜਣਾਈਆ। ਪਾਰਬ੍ਰਹਮ ਸਰਨਾਏ ਸਾਚੇ ਮਾਰਗ ਲਾਈਆ। ਪਾਰਬ੍ਰਹਮ ਸਰਨਾਏ ਕਾਇਆ ਗਾਗਰ ਕਰ ਉਜਾਗਰ ਸਾਚੀ ਮਾਟੀ ਖੋਲ੍ਹੇ ਹਾਟੀ ਜੋਤ ਲਿਲਾਟੀ ਇਕ ਜਗਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੰਗਣ ਇਕ ਚੜ੍ਹਾਈਆ। ਪਾਰਬ੍ਰਹਮ ਸਰਨਾਏ ਹਉਮੇ ਰੋਗ ਨਿਵਾਰਿਆ। ਪਾਰਬ੍ਰਹਮ ਸਰਨਾਏ ਸੋਹੰ ਸ਼ਬਦ ਸਾਚੀ ਚੋਗ, ਰਸਨਾ ਭੋਗ ਲਗਾ ਰਿਹਾ। ਪਾਰਬ੍ਰਹਮ ਸਰਨਾਏ ਕਲਜੁਗ ਕਟੇ ਜਗਤ ਵਿਜੋਗ, ਧੁਰ ਸੰਜੋਗੀ ਮੇਲ ਮਿਲਾ ਰਿਹਾ। ਪਾਰਬ੍ਰਹਮ ਸਰਨਾਏ ਏਕਾ ਬਖ਼ਸ਼ੇ ਦਰਸ ਅਮੋਘ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਸਮਾ ਰਿਹਾ। ਪਾਰਬ੍ਰਹਮ ਸਰਨਾਏ ਭਗਤ ਉਧਾਰਿਆ। ਪਾਰਬ੍ਰਹਮ ਸਰਨਾਏ ਸਭਨੀਂ ਥਾਈਂ ਕਲ ਕਲਜੁਗ ਅੰਤਮ ਵਾਰਿਆ। ਨਾ ਕੋਈ ਪਿਤਾ ਨਾ ਕੋਈ ਮਾਏ, ਭੈਣ ਭਰਾਏ ਝੂਠ ਪਸਾਰਿਆ। ਹੋਏ ਸਹਾਈ ਸਭਨੀਂ ਥਾਈ, ਨਰ ਨਿਰੰਜਣ ਨਰ ਨਿਰੰਕਾਰਿਆ। ਸਦਾ ਦੇਵੇ ਠੰਡੀ ਛਾਈਂ, ਮਾਨਸ ਦੇਹੀ ਸੁਫਲ ਕਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਫੜ ਬਾਂਹੋਂ ਪਾਰ ਕਰਾ ਰਿਹਾ। ਪਾਰਬ੍ਰਹਮ ਸਰਨਾਏ ਮੇਲ ਮਿਲਾਇਆ। ਪਾਰਬ੍ਰਹਮ ਸਰਨਾਏ ਸੋਹੰ ਸਾਚਾ ਤੇਲ ਚੜ੍ਹਾਇਆ। ਪਾਰਬ੍ਰਹਮ ਸਰਨਾਏ ਦਰਸ ਦਿਖਾਏ ਇਕ ਅਕੇਲ ਵੇਖ ਵਖਾਣੇ ਰੰਗ ਨਵਨਿਆ। ਪਾਰਬ੍ਰਹਮ ਸਰਨਾਏ ਲੱਖ ਚੁਰਾਸੀ ਕਟੇ ਜੇਲ੍ਹ, ਭਾਂਡਾ ਭਰਮ ਭਉ ਭੰਨਿਆ। ਪਾਰਬ੍ਰਹਮ ਸਰਨਾਏ ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਜੀਵਾਂ ਦਿਸ ਨਾ ਆਏ ਨੇਤਰ ਹੀਣ ਆਤਮ ਅੰਨ੍ਹਿਆ। ਪਾਰਬ੍ਰਹਮ ਸਰਨਾਏ ਚੋਜ ਵਡਾਨਿਆ। ਪਾਰਬ੍ਰਹਮ ਸਰਨਾਏ ਸ੍ਰਿਸ਼ਟ ਸਬਾਈ ਖੋਜ ਗੁਰਮੁਖ ਭਾਲੇ ਸੁਘੜ ਸਿਆਣਿਆ। ਪਾਰਬ੍ਰਹਮ ਸਰਨਾਏ ਆਤਮ ਭੇਵ ਚੁਕਾਏ ਗੂਝੇ, ਚਲੇ ਚਲਾਏ ਆਪਣੇ ਭਾਣਿਆ। ਪਾਰਬ੍ਰਹਮ ਸਰਨਾਏ ਰਾਜ ਰਾਜਾਨਿਆ। ਪਾਰਬ੍ਰਹਮ ਸਰਨਾਏ ਮਿਲੇ ਵਡਿਆਈ ਦੋ ਜਹਾਨਿਆ। ਪਾਰਬ੍ਰਹਮ ਸਰਨਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਬੰਨ੍ਹੇ ਸ਼ਬਦ ਹੱਥੀਂ ਗਾਨਿਆ। ਪਾਰਬ੍ਰਹਮ ਸਰਨਾਈ ਦੂਸਰ ਨਾ ਕੋਈ ਦਿਸੇ ਐਰ ਗੈਰਿਆ। ਪਾਰਬ੍ਰਹਮ ਸਰਨਾਈ ਗੁਰਮੁਖ ਸਾਚੇ ਸੰਤ ਜਨਾਂ ਹੋਏ ਸਹਾਈ ਅੱਠੇ ਪਹਰਿਆ। ਪਾਰਬ੍ਰਹਮ ਸਰਨਾਈ ਸਾਚਾ ਦੇਵੇ ਨਾਮ ਧਨਾ, ਆਤਮ ਜੋਤੀ ਸਾਚੀ ਖੈਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਉਧਾਰੇ, ਕਰ ਕਰ ਆਪਣੀ ਮਿਹਰਿਆ। ਮਿਹਰਵਾਨ ਮਿਹਰਵਾਨ ਹਰਿ ਭਗਵਾਨਿਆ। ਜੀਆ ਦਾਨ ਜੀਆ ਦਾਨ ਸਾਧਨ ਸੰਤਿਆ। ਗੁਣ ਨਿਧਾਨ ਗੁਣ ਨਿਧਾਨ ਕਰ ਪਛਾਣ ਦੇਵੇ ਮਾਣ ਗੁਰਮੁਖ ਸਾਚੇ ਸਤਿ ਸਤਵੰਤਿਆ। ਆਪ ਕਟਾਏ ਆਵਣ ਜਾਣ, ਵਿਚ ਬਿਠਾਏ ਸ਼ਬਦ ਬਿਬਾਣ, ਥਾਉਂ ਥਾਈਂ ਮਾਣ ਰਖੰਤਿਆ। ਜੋਤੀ ਜੋਤ ਸਰੂਪ ਹਰਿ, ਝੁਲਦਾ ਰਹੇ ਨਾਮ ਨਿਸ਼ਾਨ, ਆਪੇ ਜਾਣੇ ਆਪਣੀ ਆਣ, ਜੁਗਾਂ ਜੁਗੰਤਿਆ। ਨਾਤਾ ਤੁਟੇ ਪੀਣ ਖਾਣ, ਗੁਰਮੁਖ ਸਾਚੇ ਕਰ ਪਛਾਣ, ਲੱਖ ਚੁਰਾਸੀ ਆਈ ਹਾਨ, ਹਰਿਜਨ ਮੇਲ ਮਿਲਾਏ ਆਤਮ ਸਾਚੇ ਕੰਤਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਰੰਗਣ ਰੰਗ ਰੰਗਾਏ, ਸਦਾ ਰੱਖੇ ਰੁੱਤ ਬਸੰਤਿਆ। ਰੁੱਤ ਬਸੰਤੀ ਰੰਗ ਚਲੂਲ। ਮਿਲੇ ਮੇਲ ਪ੍ਰਭ ਸਾਚੇ ਕੰਤੀ, ਹਰਿਜਨ ਮਾਤ ਨਾ ਜਾਏ ਭੂਲ। ਨਾ ਹੋਏ ਵਿਛੋੜਾ ਆਦਿਨ ਅੰਤੀ, ਸਾਚਾ ਸ਼ਬਦ ਚੜ੍ਹਾਏ ਕਾਇਆ ਮੰਦਰ ਅੰਦਰ ਫੂਲ। ਆਪ ਬਣਾਏ ਸਾਚੀ ਬਣਤੀ, ਕਿਰਪਾ ਕਰ ਸਾਚਾ ਹਰਿ, ਮੇਲ ਮਿਲਾਵਾ ਕੰਤ ਕੰਤੂਹਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਲਹਿਣਾ ਦੇਣਾ ਪਿਛਲਾ ਮੂਲ। ਪਿਛਲਾ ਮੂਲ ਚੁਕਾਏ ਦਇਆ ਕਮਾਇੰਦਾ। ਗੁਰਮੁਖ ਸੋਏ ਲਏ ਜਗਾਏ ਚਰਨ ਲਗਾਇੰਦਾ। ਆਤਮ ਭਿਛਿਆ ਏਕਾ ਪਾਏ, ਦੂਸਰ ਕਿਸੇ ਦਿਸ ਨਾ ਆਇੰਦਾ। ਪੂਰਨ ਸਿਖਿਆ ਇਕ ਰਖਾਏ, ਜਗਤ ਇਛਿਆ ਭਰਮ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਰਗਾਹੀ ਲਿਖਿਆ ਲੇਖਾ ਲੋਕਮਾਤ ਪੂਰ ਕਰਾਇੰਦਾ। ਲਿਖਿਆ ਲੇਖ ਧੁਰ ਦਰਗਾਹ ਨਿਰੰਕਾਰਿਆ। ਲੋਕਮਾਤ ਗੁਰਸਿਖ ਵੇਖੇ, ਦਰ ਦਰ ਘਰ ਘਰ ਆਏ ਪੁਕਾਰਿਆ। ਕਲਜੁਗ ਅੰਤਮ ਮਿਟੇ ਰੇਖ, ਕੂੜੋ ਕੁੜਿਆਰਾ ਧੁੰਦੂਕਾਰਿਆ। ਹਰਿਜਨ ਨੇਤਰ ਲਿਆ ਵੇਖ, ਚਾਰੋਂ ਕੁੰਟ ਹੋਏ ਖਵਾਰਿਆ। ਜੋਤੀ ਜਾਮਾ ਧਰਿਆ ਭੇਖ, ਜਨ ਭਗਤਾਂ ਹੋਏ ਸਹਾਰਿਆ। ਸਚ ਫੁਲਵਾੜੀ ਰਿਹਾ ਵੇਖ, ਸਤਾਰਾਂ ਹਾੜੀ ਫਲ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਤੋੜੇ ਬੰਧਨ ਭਰਮਾਂ ਕੰਧ ਆਪੇ ਆਪ ਮਿਟਾ ਰਿਹਾ। ਸੁਰਤੀ ਸੁਰਤ ਗਿਆਨ, ਸੁਰਤ ਜਣਾਈਆ। ਸੁਰਤੀ ਸੁਰਤ ਗਿਆਨ, ਆਪਣਾ ਆਪ ਦਵਾਈਆ। ਅਕਾਲ ਮੂਰਤ ਮਾਰ ਧਿਆਨ, ਅੰਦਰੇ ਅੰਦਰ ਖੇਲ ਰਚਾਈਆ। ਸਾਚੀ ਕਰ ਹਰਿ ਪਛਾਣ, ਸਾਚੇ ਮਾਰਗ ਫੜ ਕੇ ਲਾਈਆ। ਅਜਪਾ ਜਪ ਨਾਮ ਨਿਧਾਨ, ਆਪਣਾ ਆਪੇ ਰਿਹਾ ਜਪਾਈਆ। ਤ੍ਰੈਕੁਟੀ ਵੇਖੇ ਖੇਲ ਮਹਾਨ, ਕਾਲੀ ਧਾਰ ਹਰਿ ਰਘੁਰਾਈਆ। ਨਿਰਗੁਣ ਨਿਰਗੁਣ ਕਰ ਵਿਚਾਰ, ਪੰਚ ਧਾਰੇ ਰਾਹ ਵਖਾਈਆ। ਕਿਰਪਾ ਕਰ ਅਪਰ ਅਪਾਰ, ਸੁਖਮਨ ਨਾੜੀ ਪੂਰਾ ਕਰਮ ਕਮਾਏ ਈੜਾ ਪਿੰਗਲਾ ਪਹਿਰੇਦਾਰ, ਤੀਜਾ ਨੈਣ ਸੇਵ ਕਮਾਈਆ। ਆਪੇ ਕਰੇ ਆਪਣੀ ਕਾਰ, ਸੁਰਤੀ ਸੀਰਤ ਸੁਰਤ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਅਵਣ ਗਵਣ ਮਾਇਆ ਭਵਣ ਆਪੇ ਪਾਰ ਕਰਾਈਆ। ਆਪੇ ਕਰੇ ਪਾਰ ਦਰਦ ਨਿਵਾਰਿਆ। ਸ਼ਬਦੀ ਬਖ਼ਸ਼ੇ ਸਾਚੀ ਧਾਰ, ਅੰਮ੍ਰਿਤ ਦੇਵੇ ਠੰਡੀ ਧਾਰਿਆ। ਕਾਇਆ ਨਾਤਾ ਤੁੱਟੇ ਅਧ ਵਿਚਕਾਰ, ਮਿਲੇ ਮੇਲ ਦਸਮ ਦਵਾਰਿਆ। ਪੁਰਖ ਅਬਿਨਾਸ਼ੀ ਹੋ ਤਿਆਰ, ਗੁਰਮੁਖਾਂ ਕਰੇ ਮੇਲ ਸਾਚੇ ਸਚ ਘਰ ਬਾਹਰਿਆ। ਹਰਿ ਸੱਚਾ ਮੀਤ ਮੁਰਾਰ, ਗੁਰਮੁਖ ਨਾਰੀ ਕੰਤ ਭਤਾਰਿਆ। ਸਚ ਸੁਹਾਗਣ ਇਕ ਪਿਆਰ, ਮਾਣੇ ਰੰਗ ਸਹਿਜ ਸੁਖ ਧਾਰਿਆ। ਜੋਤੀ ਨੂਰ ਕਰ ਅਕਾਰ, ਮੇਟ ਮਿਟਾਏ ਅੰਧ ਅੰਧਿਆਰ, ਸਾਚਾ ਨਾਉਂ ਇਕ ਉਪਾ ਰਿਹਾ। ਨਾ ਕੋਈ ਦੀਸੇ ਪੰਚਮ ਯਾਰ, ਨਾ ਕੋਈ ਕਰੇ ਸੁਰਤ ਖੁਆਰ, ਏਕਾ ਏਕ ਜੋਤੀ ਜੋਤ ਸਰੂਪ ਹਰਿ, ਆਪਣਾ ਆਪ ਵਖਾ ਰਿਹਾ। ਦਸਮ ਦਵਾਰਾ ਏਕਾ ਏਕ। ਸਚ ਘਰ ਬਾਹਰਾ ਹਰਿ ਵਸੇਖ। ਜੋਤ ਨਿਰੰਕਾਰਾ ਭਗਤਨ ਟੇਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਅੰਦਰ ਕੀਆ ਬਿਬੇਕ। ਦਸਵਾਂ ਦਰ ਸ਼ਬਦ ਧੁਨਕਾਰਾ, ਖੋਜੇ ਖੋਜ ਬੋਧ ਅਗਾਧਾ ਸਾਚੀ ਧਾਰ ਇਕ ਅਪਾਰ ਨਿਕਲੇ ਬਾਹਰ। ਦਸਮ ਦਵਾਰੀ ਗੁਰਮੁਖ ਵਿਰਲੇ ਲਾਧਾ, ਸੁੰਨ ਮੰਡਲ ਹਰਿ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਆਪੇ ਰੇਖੇ ਆਪੇ ਪੇਖੇ, ਨਾ ਕੋਈ ਪੁਰਖ ਨਾ ਕੋਈ ਨਾਰ। ਸੁੰਨ ਮੰਡਲ ਅਗੰਮ ਅਗਾਧ। ਜੀਵ ਜੰਤ ਨਾ ਕੋਈ ਜਾਣੇ ਸਾਧ। ਏਕਾ ਏਕ ਇਕ ਬੇਅੰਤ, ਕੋਟਨ ਕੋਟ ਨਿਸ਼ ਅੱਖਰ ਪ੍ਰਭ ਰਹੇ ਅਰਾਧ। ਜੋਤੀ ਸ਼ਬਦੀ ਹੋਏ ਵੱਖਰ, ਲੋਕਮਾਤ ਮਿਲੇ ਸਾਚੀ ਦਾਦ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਆਪਣੇ ਘਰ, ਗੁਰਮੁਖ ਵਿਰਲਾ ਲਏ ਲਾਧ। ਸੁੰਨ ਮੰਡਲ ਹਰਿ ਖੇਲ ਨਿਆਰਾ। ਸ਼ਬਦੀ ਜੋਤੀ ਦੋਏ ਧਾਰਾ। ਸ਼ਬਦ ਥੱਲੇ ਵਹਿੰਦੀ ਧਾਰ ਡੂੰਘੀ ਗਾਰਾ। ਜੋਤੀ ਉਪਰ ਕਰ ਉਜਿਆਰ ਓਅੰਕਾਰ ਤੁਰੀਆ ਦੇਸ ਕਰੇ ਵੇਸ, ਆਪੇ ਆਪਣਾ ਕਰ ਪਸਾਰਾ। ਆਪੇ ਆਪਣੇ ਵਿਚ ਪਰਵੇਸ਼। ਆਪੇ ਜਾਣੇ ਸਾਚਾ ਦੇਸ। ਗੁਣਵੰਤ ਗੁਣਵੰਤ ਗੁਣਵੰਤ ਸਹਿਜ ਸੁੱਖ ਧਾਰਾ, ਸਾਚੇ ਘਰ ਨਰ ਨਰੇਸ਼। ਅੱਠੇ ਪਹਿਰ ਰਹੇ ਹਮੇਸ਼। ਨਾ ਕੋਈ ਦੀਸੇ ਦਰ ਦਰਵੇਸ਼। ਮੁੱਛ ਦਾਹੜੀ ਨਾ ਕੋਈ ਦਿਸੇ ਕੇਸ। ਨਾ ਕੋਈ ਕਾਇਆ ਤਨ ਮਨ, ਨਾ ਕੋਈ ਦਿਸੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼। ਨਾ ਕੋਈ ਛਪਰੀ ਨਾ ਕੋਈ ਛੰਨ, ਨਾ ਕੋਈ ਨੇਤਰ ਨਾ ਕੋਈ ਅੰਨ੍ਹ, ਨਾ ਕੋਈ ਮੁਖ ਨਾ ਕੋਈ ਕੰਨ, ਨਾ ਕੋਈ ਕਰੇ ਕਿਸੇ ਆਦੇਸ। ਨਾ ਕੋਈ ਸੂਰਜ ਨਾ ਕੋਈ ਚੰਨ, ਨਾ ਕੋਈ ਮੰਡਲ ਤਾਰਾ ਕਰੇ ਧੰਨ ਧੰਨ, ਨਾ ਕੋਈ ਬੇੜਾ ਰਿਹਾ ਬੰਨ੍ਹ, ਨਾ ਕੋਈ ਦਿਸੇ ਨਰ ਨਰੇਸ਼। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਖੁਲ੍ਹਾ ਰੱਖੇ ਸਚ ਦਰ, ਵਡ ਵਡ ਵਡ ਕੇਸ਼ਵ ਕੇਸ਼। ਸਤਿਗੁਰ ਪੁਰਖ ਸੁਜਾਨ ਸਾਚਾ ਮੀਤੜਾ। ਸਤਿਗੁਰ ਪੁਰਖ ਸੁਜਾਨ ਦੇਵੇ ਆਤਮ ਬ੍ਰਹਮ ਗਿਆਨ, ਕਾਇਆ ਧੋਵੇ ਕਾਲਾ ਚੀਥੜਾ। ਸਤਿਗੁਰ ਚਤੁਰ ਸੁਜਾਨ ਏਕਾ ਦੇਵੇ ਨਾਮ ਨਿਸ਼ਾਨ, ਕਾਇਆ ਚੋਲਾ ਰੱਖੇ ਠੰਡਾ ਸੀਤੜਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਕਲ ਮਿਲਿਆ ਸਾਚਾ ਮੀਤੜਾ। ਮਿਲਿਆ ਮੀਤ ਹਰਿ ਦਾਤਾਰ। ਕਾਇਆ ਠੰਡੀ ਸੀਤ, ਪ੍ਰਭ ਚਰਨ ਦਵਾਰ। ਮਾਨਸ ਦੇਹੀ ਲੈਣੀ ਜੀਤ, ਲੱਖ ਚੁਰਾਸੀ ਉਤਰੀ ਪਾਰ। ਅਚਰਜ ਚਲੇ ਕਲਜੁਗ ਰੀਤ, ਭੁੱਲੇ ਰੁਲੇ ਜੀਵ ਗਵਾਰ। ਨਾ ਕੋਈ ਮੰਦਰ ਗੁਰੂਦਵਾਰਾ ਮਸੀਤ, ਜੋਤੀ ਜਾਮਾ ਭੇਖ ਨਿਆਰ। ਆਪੇ ਪਰਖੇ ਸਾਚੀ ਨੀਤ, ਗੁਰਮੁਖਾਂ ਵੇਖੇ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਰੱਖ ਹੱਥ ਸਮਰਥ ਕਰਤਾਰ। ਹਰਿ ਸ਼ਬਦ ਹਿਰਦੇ ਤੱਤ, ਭਗਤ ਜਨ ਜਾਣਿਆ। ਬਹੱਤਰ ਨਾੜੀ ਉਬਲੇ ਰਤ, ਫਿਰੇ ਨਾਮ ਮਧਾਣਿਆ। ਏਕਾ ਕੱਢੇ ਸਚ ਤੱਤ, ਜੋਤੀ ਨੂਰ ਹਰਿ ਮਹਾਨਿਆ। ਪਰਗਟ ਹੋਏ ਕਮਲਾਪਾਤ, ਨੇਤਰ ਲੋਚਣ ਨੈਣ ਮੁੰਧਾਨਿਆ। ਅੰਤਮ ਰੱਖੇ ਮਾਤ ਪਤ, ਆਪੇ ਹੋਏ ਸੁਘੜ ਸਿਆਣਿਆ। ਸ਼ਬਦ ਅਧਾਰਾ ਧੀਰਜ ਧੀਰ ਯਤ, ਨਾ ਕੋਈ ਜਾਣੇ ਖਾਣੀ ਬਾਣੀਆ। ਪੁਰਖ ਅਬਿਨਾਸ਼ੀ ਹਰਿਜਨ ਜਨ ਹਰਿ ਦੇ ਸਮਝਾਵੇ ਮਤ, ਰਾਗ ਛਤੀਸਾ ਦੰਦ ਬੱਤੀਸਾ ਨਾ ਕੋਈ ਜਾਣੇ ਵੇਦ ਪੁਰਾਨੀਆ। ਸੋਹੰ ਸ਼ਬਦ ਸਾਚਾ ਰਥ, ਕਲ ਤੇਰੀ ਅੰਤ ਨਿਸ਼ਾਨੀਆ। ਨਰ ਨਰਾਇਣਾ ਰਿਹਾ ਮਥ, ਜੂਠੇ ਝੂਠੇ ਜੀਵ ਨਾਦਾਨਿਆ। ਕਲਜੁਗ ਮਾਇਆ ਹੋਈ ਸੱਥ, ਘਰ ਘਰ ਪਾਵਣ ਵੈਣ ਸਵਾਣੀਆ। ਸ਼ਬਦ ਮਧਾਣਾ ਰਿਹਾ ਮਥ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਵੇਖ ਵਖਾਣੇ ਰਾਜੇ ਰਾਣੀਆ। ਰਾਜ ਰਾਜਾਨਾਂ ਪਾਵੇ ਸਾਰ, ਜੋਤ ਜਗਾਇੰਦਾ। ਸ਼ਬਦ ਰਖੇ ਤਿਖੀ ਧਾਰ, ਵਿਚ ਸੰਸਾਰ ਖੇਲ ਰਚਾਇੰਦਾ। ਆਪੇ ਸੂਰਬੀਰ ਸਰਦਾਰ, ਜੋਧਾ ਬਲੀਆ ਆਪ ਅਖਵਾਇੰਦਾ। ਅਸਤਰ ਸ਼ਸਤਰ ਨਾ ਕੋਈ ਰਖਾਇੰਦਾ। ਲੱਖ ਚੁਰਾਸੀ ਵਲੀਆ ਛਲੀਆ, ਵਸੇ ਨਿਹਚਲ ਧਾਮ ਅਟਲੀਆ, ਗੁਰਮੁਖਾਂ ਅੰਮ੍ਰਿਤ ਆਤਮ ਸੀਰ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਏਕਾ ਤੀਰ ਚਾਰ ਕੁੰਟ ਆਪ ਚਲਾਇੰਦਾ। ਸ਼ਬਦ ਨਿਰਾਲਾ ਤੀਰ ਹਰਿ ਚਲਾਇੰਦਾ। ਕੋਈ ਨਾ ਦੇਵੇ ਕਿਸੇ ਧੀਰ, ਪੀਰ ਫ਼ਕੀਰ ਮੁਖ ਛੁਪਾਇੰਦਾ। ਮਾਇਆ ਰਾਣੀ ਝੂਠੇ ਪਹਿਨੇ ਬਸਤਰ ਚੀਰ, ਦੁਰਮਤ ਮੈਲ ਨਾ ਕੋਈ ਗਵਾਇੰਦਾ। ਅੱਠੇ ਪਹਿਰ ਹਉਮੇ ਲੱਗੀ ਰਹੇ ਪੀੜ, ਅੰਮ੍ਰਿਤ ਜਾਮ ਨਾ ਕੋਈ ਮੁਖ ਚੁਆਇੰਦਾ। ਕਲਜੁਗ ਅੰਤਮ ਆਈ ਭੀੜ, ਹੋਏ ਸਹਾਈ ਨਾ ਕੋਈ ਛੁਡਾਇੰਦਾ। ਧਰਮ ਰਾਏ ਰਿਹਾ ਅੰਤ ਪੀੜ, ਲਾੜੀ ਮੌਤ ਮਗਰ ਲਗਾਇੰਦਾ। ਨਾ ਕੋਈ ਵੇਖੇ ਹਸਤ ਕੀੜ, ਊਚਾਂ ਨੀਚਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਹਰਿ ਭਗਵਾਨਾ ਵਿਚ ਜਹਾਨਾਂ ਏਕਾ ਧਾਰ ਵਹਾਇੰਦਾ। ਆਪੇ ਜਾਣੇ ਆਪਣੀ ਆਣਾ, ਜੋਤ ਸਰੂਪੀ ਪਹਿਰੇ ਬਾਣਾ, ਇਕ ਚੜ੍ਹਾਏ ਸਚ ਨਿਸ਼ਾਨਾ, ਸਾਚੀ ਰੰਗਣ ਰੰਗ ਰੰਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਸ ਕਰ, ਹਰਿ ਦਿਸ ਕਿਸੇ ਨਾ ਆਇੰਦਾ। ਕਲਜੁਗ ਅੰਤਮ ਵੇਸ ਵੇਸ ਨਿਰਾਲੀਆ। ਗੁਰਮੁਖ ਸਾਚੇ ਵਿਚ ਪਰਵੇਸ਼, ਜੋਤ ਨਿਰੰਜਣ ਇਕ ਅਕਾਲੀਆ। ਪਰਗਟ ਹੋਏ ਮਾਝੇ ਦੇਸ, ਗੁਰ ਗੋਬਿੰਦਾ ਲੇਖ ਲਿਖਾ ਲਿਆ। ਆਪੇ ਬਣੇ ਨਰ ਨਰੇਸ਼, ਸੰਬਲ ਦੇਸ ਭਾਗ ਲਗਾ ਲਿਆ। ਜੋਤੀ ਜਾਮਾ ਸ੍ਰੀ ਦਸਮੇਸ, ਨਾ ਕੋਈ ਜਾਣੇ ਸ਼ਿਵ ਸ਼ੰਕਰ ਗਣੇਸ਼, ਬ੍ਰਹਮਾ ਇੰਦਰ ਦਰ ਬਹਾ ਲਿਆ। ਤਿਸ ਸਾਹਿਬ ਕੋ ਸਦਾ ਆਦੇਸ, ਜੋਤੀ ਜੋਤ ਸਰੂਪ ਹਰਿ, ਦੀਪਕ ਜੋਤੀ ਲੋਕਮਾਤ ਏਕਾ ਬਾਲਿਆ। ਏਕਾ ਜੋਤੀ ਕਰ ਪਰਕਾਸ਼, ਅੰਧੇਰਾ ਕੱਟਿਆ। ਜਨ ਭਗਤਾਂ ਕਰੇ ਬੰਦ ਖੁਲਾਸ, ਸੋਹੰ ਸ਼ਬਦ ਪਹਿਨਾਏ ਤਨ ਸਾਚਾ ਪਟਿਆ। ਆਪੇ ਵੇਖ ਵਖਾਣੇ ਪ੍ਰਿਥਮੀ ਆਕਾਸ਼, ਰੱਖੇ ਘਟ ਘਟ ਵਾਸ, ਦੂਈ ਦਵੈਤੀ ਮੇਟੇ ਫਟਿਆ। ਆਦਿ ਅੰਤ ਨਾ ਹੋਏ ਵਿਨਾਸ, ਪੁਰਖ ਅਬਿਨਾਸ਼ੀ ਸਦ ਅਬਿਨਾਸ਼, ਭਾਗ ਲਗਾਏ ਕਾਇਆ ਚੋਲੇ ਸਾਚੇ ਮੱਟਿਆ। ਭਗਤ ਜਨਾਂ ਸਦ ਹੋਇਆ ਦਾਸ, ਨਿਜ ਘਰ ਆਤਮ ਰਖੇ ਵਾਸ, ਸ਼ਬਦ ਚਲਾਏ ਸਵਾਸ ਸਵਾਸ, ਆਤਮ ਸਰ ਸਚ ਸਰੋਵਰ ਇਕ ਇਸ਼ਨਾਨ ਕਰਾਏ ਸਾਚੇ ਤੀਰਥ ਤਟਿਆ। ਸਚ ਮੰਡਲ ਹਰਿ ਸਾਚੀ ਰਾਸ, ਆਪੇ ਵਸੇ ਆਸ ਪਾਸ ਨਾ ਹੋਏ ਉਦਾਸ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਨਾਉਂ ਜਿਸ ਜਨ ਰਟਿਆ। ਰਸਨਾ ਨਾਉਂ ਗਹਿਰ ਗੰਭੀਰਾ। ਹੋਏ ਸਹਾਈ ਸਭਨੀ ਥਾਉਂ, ਠੰਡਾ ਕਰੇ ਮਾਤ ਸਰੀਰਾ। ਗੁਰਮੁਖ ਬਣਾਏ ਹੰਸ ਕਾਉਂ, ਅੰਮ੍ਰਿਤ ਦੇਵੇ ਠੰਡਾ ਨੀਰਾ। ਆਪੇ ਪਿਤਾ ਆਪੇ ਮਾਉਂ, ਨਾ ਕੋਈ ਦੀਸੇ ਭਾਈ ਭੈਣ ਵੀਰਾ। ਦਰ ਘਰ ਸਾਚੇ ਮੇਲ ਪੁਰਖ ਅਬਿਨਾਸ਼ੀ ਅਗੰਮ ਅਥਾਹੋ ਵੇਲੇ ਅੰਤ ਕਟੇ ਭੀੜਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸੋਹੰ ਸ਼ਬਦ ਸੀਸ ਬੰਨ੍ਹੇ ਚੀਰਾ। ਸੋਹੰ ਸੱਚਾ ਚੀਰ ਤਨ ਸ਼ਿੰਗਾਰਿਆ। ਕਾਇਆ ਮਾਟੀ ਭਾਂਡਾ ਕੱਚਾ, ਨਾ ਕੋਈ ਜਾਣੇ ਜੀਵ ਗਵਾਰਿਆ। ਆਪੇ ਢਾਲੇ ਸਾਚਾ ਸੰਚਾ, ਅਭੇਦ ਅਭੇਦਾ ਭੇਵ ਨਿਵਾਰਿਆ। ਕਲਜੁਗ ਮਾਇਆ ਅਗਨੀ ਏਕਾ ਮੱਚਾ, ਏਕਾ ਭੁੱਲਾ ਹਰਿ ਨਿਰੰਕਾਰਿਆ। ਦਰ ਦਰ ਘਰ ਘਰ ਜੂਠੇ ਝੂਠੇ ਨੱਚਾ, ਕਾਇਆ ਹੋਏ ਨਾ ਠੰਡੀ ਠਾਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਸੋਹੰ ਨਾਮ ਅਪਰ ਅਪਾਰਿਆ। ਸੋਹੰ ਸ਼ਬਦ ਨਾਮ ਅਮੋਲਾ। ਪੁਰਖ ਅਬਿਨਾਸ਼ੀ ਅੰਤਮ ਕਲ ਆਪੇ ਬਣਿਆ ਮਾਤ ਤੋਲਾ। ਨਾ ਕੋਈ ਕਰੇ ਵਲ ਛਲ, ਚਾਰ ਵਰਨ ਸੁਣਾਏ ਏਕਾ ਢੋਲਾ। ਪ੍ਰਭ ਕਾ ਭਾਣਾ ਨਾ ਜਾਏ ਟਲ, ਸਚ ਦਵਾਰਾ ਏਕਾ ਖੋਲ੍ਹਾ। ਨਾ ਜਨਮੇ ਨਾ ਜਾਏ ਮਰ, ਨਾ ਕੋਈ ਪੜਦਾ ਨਾ ਕੋਈ ਉਹਲਾ। ਹਰਿਜਨ ਹਰਿ ਸਰਨਾਈ ਜਾਏ ਪੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਦਰ ਅੰਦਰ ਸਾਚੇ ਚੋਲਾ। ਕਾਇਆ ਮੰਦਰ ਅੰਦਰ ਚੋਲਾ, ਰੰਗ ਰੰਗਾਨਿਆ। ਪੁਰਖ ਅਬਿਨਾਸ਼ੀ ਅੰਦਰੇ ਅੰਦਰ ਪੜਦਾ ਖੋਲ੍ਹਾ, ਕਰੇ ਖੇਲ ਦਾਨਾ ਬੀਨਿਆ। ਸ਼ਬਦ ਸਰੂਪੀ ਨਿਰਗੁਣ ਬੋਲਾ, ਸਰਗੁਣ ਹੋਏ ਮਸਕੀਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਧਰ, ਸਚ ਵਸਤ ਇਕ ਦਾਤ ਦਰ ਸਾਚੇ ਦੇਨਿਆ। ਦੇਵੇ ਵਸਤ ਅਮੋਲ ਨਾਮ ਅਪਾਰਿਆ। ਸਦਾ ਸਦਾ ਸਦ ਵਸੇ ਕੋਲ, ਇਕ ਕਰਾਏ ਸਾਚਾ ਵਣਜ ਵਪਾਰਿਆ। ਦੂਈ ਦਵੈਤੀ ਪੜਦੇ ਰਿਹਾ ਖੋਲ੍ਹ, ਆਪ ਸੁਹਾਏ ਬੰਕ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਦ ਧੁਨ ਧੁਨ ਨਾਦ ਏਕਾ ਏਕ ਵਜਾ ਰਿਹਾ। ਨਾਦ ਧੁਨ ਧੁਨ ਨਾਦ ਵੱਜੇ ਤਨ ਅੰਦਰ। ਆਪੇ ਤੋੜੇ ਮੁਨ ਸੁੰਨ, ਕਾਮ ਕਰੋਧ ਹੰਕਾਰੀ ਜਿੰਦਰ। ਗੁਰਮੁਖ ਸਾਚੇ ਲਏ ਚੁਣ, ਬੇਮੁਖ ਭੌਂਦੇ ਦਰ ਦਰ ਘਰ ਘਰ ਬੰਦਰ। ਧੁਰ ਦਰਗਾਹੀ ਪੁਕਾਰ ਰਿਹਾ ਸੁਣ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਉਧਾਰੇ ਕਿਰਪਾ ਧਾਰੇ ਦਰਸ ਦਿਖਾਏ ਅੰਦਰੇ ਅੰਦਰ। ਅੰਦਰੇ ਅੰਦਰ ਹਰਿ ਨਿਵਾਸਾ। ਕਾਇਆ ਮੰਦਰ ਪੁਰਖ ਅਬਿਨਾਸ਼ਾ। ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਕਰਾਏ ਆਪਣੇ ਮੇਲੇ, ਚਰਨ ਕਵਲ ਉਪਰ ਧਵਲ ਦਏ ਭਰਵਾਸਾ। ਜੋਤੀ ਸ਼ਬਦੀ ਰਿਹਾ ਤੋਲ, ਆਪ ਉਲਟਾਏ ਨਾਭ ਕਵਲ ਅੰਮ੍ਰਿਤ ਬੂੰਦ ਮੁਖ ਚੁਆਏ, ਆਪ ਮਿਟਾਏ ਤ੍ਰਿਸਨਾ ਆਗਾ। ਪੁਰਖ ਅਬਿਨਾਸ਼ੀ ਦਇਆ ਕਮਾਏ, ਨਿਝਰ ਰਸ ਰਿਹਾ ਚੁਆਏ, ਹਿਰਦੇ ਵਸ ਜੋਤ ਜਗਾਏ, ਆਦਿ ਅੰਤ ਨਾ ਕਦੇ ਵਿਨਾਸਾ। ਵਰਨ ਗੋਤ ਹਰਿ ਭੇਵ ਮਿਟਾਏ। ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾਏ। ਆਪੇ ਵੇਖੇ ਮਾਤ ਤਮਾਸ਼ਾ, ਏਕਾ ਸੱਚਾ ਨਾਮ ਜਪਾਏ। ਜੋਤ ਸਰੂਪੀ ਡਗਮਗਾਏ। ਕਲਜੁਗ ਜੀਵਾਂ ਆਤਮ ਤ੍ਰਿਸਨਾ ਅੱਗ ਬੁਝਾਏ। ਸੋਹੰ ਸ਼ਬਦ ਸਾਚਾ ਤੱਗ ਪਕੜ ਸ਼ਾਹ ਰਗ ਤਨ ਛੁਹਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਡ ਦਾਤਾ ਸੂਰਾ ਸਰਬਗ, ਆਪ ਆਪਣੀ ਦਇਆ ਕਮਾਏ। ਵਡ ਸੂਰਾ ਸਰਬਗ ਹਰਿਜਨ ਮੀਤ ਮੁਰਾਰਿਆ। ਗੁਰਮੁਖ ਸਾਚੇ ਤੇਰੇ ਲੇਖੇ ਲਾਏ ਪਗ, ਚਲ ਆਏ ਗੁਰ ਚਰਨ ਦਵਾਰਿਆ। ਸੋਹੰ ਸ਼ਬਦ ਮੁਖ ਲਗਾਏ ਸਾਚਾ ਸਗ, ਖ਼ੁਸ਼ੀ ਮਨਾਏ ਸੌ ਸੌ ਵਾਰਿਆ। ਚਰਨ ਕਵਲ ਪ੍ਰੀਤੀ ਜਾਏ ਲਗ, ਆਵਣ ਜਾਵਣ ਗੇੜ ਕਟਾ ਰਿਹਾ। ਜੋਤ ਲਿਲਾਟੀ ਜਾਏ ਮਘ, ਕਾਇਆ ਮਾਟੀ ਔਖੀ ਘਾਟੀ ਆਪ ਚੜ੍ਹਾ ਰਿਹਾ। ਸੋਹੰ ਚੋਗ ਚੁਗਾਏ, ਗੁਰਮੁਖ ਹੰਸ ਬਣਾਏ ਕਗ, ਸਾਚੇ ਧਾਮ ਆਪ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਕਾਮ ਆਪਣਾ ਆਪ ਕਰਾ ਰਿਹਾ। ਪੂਰਨ ਕਰੇ ਕਾਮ ਵਡ ਸੰਸਾਰਿਆ। ਇਕ ਜਪਾਏ ਸਾਚਾ ਨਾਮ, ਚਾਰ ਵਰਨਾਂ ਦਏ ਉਧਾਰਿਆ। ਮਾਨਸ ਦੇਹੀ ਸੱਚਾ ਧਾਮ, ਸੋਹੰ ਸ਼ਬਦ ਏਕਾ ਧਾਰੇ ਆ ਰਿਹਾ। ਸੁੱਕਾ ਹਰਿਆ ਕਰੇ ਚਾਮ, ਮੇਲ ਮਿਲਾਏ ਸਾਚੇ ਰਾਮ, ਜੋਤੀ ਦੀਪਕ ਇਕ ਟਿਕਾ। ਮੇਟ ਮਿਟਾਏ ਅੰਧੇਰੀ ਸ਼ਾਮ, ਅੰਮ੍ਰਿਤ ਪਿਆਏ ਸਾਚਾ ਜਾਮ, ਆਤਮ ਸੇਜਾ ਹਰਿ ਸੁਹਾ ਰਿਹਾ। ਨਾ ਕੋਈ ਲਾਏ ਮਾਤ ਦਾਮ, ਪੁਰਖ ਅਬਿਨਾਸ਼ੀ ਏਕਾ ਧਾਮ ਸਾਚੇ ਪੌੜੇ ਆਪ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਸਾਧ ਸੰਤ ਜੁਗਾ ਜੁਗੰਤ ਹਰਿ ਭਗਵੰਤ ਦਰ ਘਰ ਸਾਚੇ ਮੇਲੇ ਆਪ ਮਿਲਾ ਰਿਹਾ। ਮਿਲੇ ਮੇਲ ਹਰਿ ਭਗਵਾਨ, ਜੋਤ ਨਿਰੰਕਾਰਿਆ। ਏਕਾ ਬਣੇ ਸੱਜਣ ਸੁਹੇਲ, ਨਰ ਹਰਿ ਹਰਿ ਨਰ ਸੱਚੀ ਸਰਕਾਰਿਆ। ਨਾ ਕੋਈ ਜਾਣੇ ਪ੍ਰਭ ਕਾ ਖੇਲ, ਕਵਣ ਕੂਟੇ ਲਏ ਝੂਟੇ, ਸ਼ਬਦ ਨਿਰਾਲਾ ਤੀਰ ਛੂਟੇ, ਜੋਤੀ ਨੂਰ ਕਰ ਅਕਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪੇ ਵੇਖੇ ਸਚ ਘਰ, ਗੁਰਮੁਖ ਮੰਗੇ ਨਾਮ ਵਰ, ਦੇਂਦਾ ਰਹੇ ਵਾਰੋ ਵਾਰਿਆ। ਮੰਗੇ ਨਾਮ ਵਰ ਭਗਤ ਉਧਾਰਿਆ। ਆਤਮ ਖੋਲ੍ਹੇ ਬੰਦ ਦਰ, ਪੁਰਖ ਅਬਿਨਾਸ਼ੀ ਪੈਜ ਸਵਾਰਿਆ। ਇਕ ਨੁਹਾਏ ਸਚ ਸਰ, ਅੰਮ੍ਰਿਤ ਤਾਲ ਹਰਿ ਸੁਹਾ ਰਿਹਾ। ਅਠ ਸਠ ਤੀਰਥ ਸੱਚੀ ਜਲ ਧਾਰਾ, ਨਿਝਰ ਆਪ ਵਹਾ ਰਿਹਾ। ਦੀਪਕ ਜੋਤੀ ਆਤਮ ਜਾਏ ਬਲ, ਕਾਇਆ ਅੰਧੇਰ ਮਿਟਾ ਰਿਹਾ। ਮਾਨਸ ਦੇਹੀ ਸਾਚਾ ਫਲ, ਸੋਹੰ ਮੇਵ ਇਕ ਖਵਾ ਰਿਹਾ। ਆਪੇ ਵੇਖੇ ਜਲ ਥਲ, ਉਜਾੜ ਪਹਾੜ ਬੂਝ ਬੁਝਾ ਰਿਹਾ। ਨਾ ਕੋਈ ਵੇਖੇ ਘੜੀ ਪਲ, ਅੱਜ ਕੱਲ ਖੇਲ ਰਚਾ ਰਿਹਾ। ਦੂਈ ਦਵੈਤੀ ਮੇਟੇ ਸਲ, ਸਾਚਾ ਮਾਰਗ ਇਕ ਚਲਾ ਰਿਹਾ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਮੇਘ ਆਪ ਬਰਸਾ ਰਿਹਾ। ਆਪੇ ਵਸੇ ਨਿਹਚਲ ਧਾਮ ਅਟੱਲ, ਦਿਸ ਕਿਸੇ ਨਾ ਆ ਰਿਹਾ। ਜਗਤ ਭੁਲਾਏ ਕਰ ਕਰ ਵਲ ਛਲ, ਗੁਰਮੁਖ ਸੋਏ ਮਾਤ ਜਗਾ ਰਿਹਾ। ਹਰਿਜਨ ਸਚ ਦਵਾਰਾ ਲੈਣਾ ਮੱਲ, ਪੁਰਖ ਅਬਿਨਾਸ਼ੀ ਦਰਸ ਦਿਖਾ ਰਿਹਾ। ਸਚ ਸੁਨੇਹੜਾ ਰਿਹਾ ਘੱਲ, ਸੋਹੰ ਅੱਖਰ ਵਖਰ ਜਗਤ ਰਖਾ ਰਿਹਾ। ਨਾ ਕੋਈ ਵੇਖੇ ਡੂੰਘੀ ਡੱਲ, ਕਾਇਆ ਮੰਦਰ ਹਰਿ ਸੁਹਾ ਰਿਹਾ। ਸਚ ਦਵਾਰੇ ਆਉਣਾ ਚੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣਕ ਮੋਤੀ, ਜਗਦੀ ਰਹੇ ਮਾਤ ਜੋਤੀ, ਦੁਰਮਤ ਮੈਲ ਕਾਇਆ ਧੋਤੀ, ਇਕ ਇਕਲੌਤੀ ਜੋਤੀ ਨਾਰ ਮਿਲਾ ਰਿਹਾ। ਇਕ ਇਕਲੌਤੀ ਜੋਤੀ ਨਾਰ। ਗੁਰਮੁਖ ਸਾਚੇ ਸੰਤ ਸੁਹੇਲੇ ਆਪ ਬਣਾਏ ਸਚ ਭਤਾਰ। ਆਪਣਾ ਖੇਲ ਆਪੇ ਖੇਲੇ, ਸੋਲਾਂ ਕਰੇ ਤਨ ਸ਼ਿੰਗਾਰ। ਆਪੇ ਗੁਰ ਆਪੇ ਚੇਲੇ, ਸ਼ਬਦ ਸਰੂਪੀ ਵਾਜਾਂ ਰਿਹਾ ਮਾਰ। ਸੋਹੰ ਚੜ੍ਹਾਏ ਦਇਆ ਕਮਾਏ ਸਾਚਾ ਤੇਲੇ, ਨਾਮ ਮਹਿੰਦੀ ਅਪਰ ਅਪਾਰ। ਧਰਮ ਪਾਏ ਸਾਚੀ ਵੇਲੇ, ਧਰਤ ਮਾਤ ਕਰ ਵਿਹਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ। ਆਪੇ ਜਾਣੇ ਆਪਣੀ ਸਾਰ, ਸਰਬ ਘਟ ਵਸਿਆ। ਜਨ ਭਗਤਾਂ ਪਾਏ ਸਾਰ, ਕਰ ਵਿਚਾਰ ਹਰਿ ਦਾਤਾਰ, ਨਰ ਨਿਰੰਕਾਰ ਰਾਹ ਏਕਾ ਸਾਚਾ ਦੱਸਿਆ। ਕਲਜੁਗ ਜੀਵ ਠੱਗ ਚੋਰ ਯਾਰ, ਮਾਨਸ ਦੇਹੀ ਆਈ ਹਾਰ, ਪੰਚਾਂ ਮੇਟੇ ਮੀਤ ਮੁਰਾਰ, ਮਨ ਵਿਕਾਰਾ ਤੀਰ ਕਸਿਆ। ਹਰਿਜਨ ਹੋਇਆ ਖ਼ਬਰਦਾਰ, ਮਿਲਿਆ ਹਰਿ ਸੱਚਾ ਸਰਦਾਰ, ਤਨ ਪਹਿਨਾਏ ਨਾਮ ਕਟਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਨ ਹਰਿ ਹਿਰਦੇ ਵਸਿਆ। ਸ਼ਬਦ ਕਟਾਰ ਤਨ ਪਹਿਨਾਈ, ਪੁਰਖ ਅਬਿਨਾਸ਼ੀ ਰੱਖੇ ਤਿੱਖੀ ਧਾਰ। ਪੰਚ ਚੋਰ ਦੇਣ ਦੁਹਾਈ, ਨਾ ਕੋਈ ਹੋਏ ਮੀਤ ਮੁਰਾਰ। ਅੱਗੇ ਹੋ ਨਾ ਕੋਈ ਛੁਡਾਈ, ਸੋਹੰ ਸ਼ਬਦ ਪਹਿਰੇਦਾਰ। ਆਪੇ ਜਾਗੇ ਰਿਹਾ ਜਗਾਈ, ਮਿਲੇ ਮੇਲ ਸੱਚੀ ਸਰਕਾਰ। ਬੰਦ ਕਿਵਾੜਾ ਆਪ ਖੁਲ੍ਹਾਈ, ਜੋਤੀ ਜਗੇ ਇਕ ਨਿਰੰਕਾਰ। ਦਸਮ ਦਵਾਰੀ ਵੇਖ ਵਿਚਾਰ। ਸਚ ਸਿੰਘਾਸਣ ਹਰਿ ਰਘੁਰਾਈ, ਨਾ ਕੋਈ ਪੁਰਖ ਨਾ ਕੋਈ ਨਾਰ। ਰੂਪ ਰੰਗ ਰੇਖ ਭੇਖ ਅਪਾਰ। ਨਾ ਕੋਈ ਔਲੀਆ ਪੀਰ ਸ਼ੇਖ਼, ਨਾ ਕੋਈ ਦਿਸੇ ਸੰਤ ਮੀਤ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੱਸੇ ਏਕਾ ਰਾਹ, ਮਿਲੇ ਮੇਲ ਹਰਿ ਕੰਤ ਭਤਾਰ। ਦਸਮ ਦਵਾਰੀ ਖੋਲ੍ਹ ਬੂਝ ਬੁਝਾਇੰਦਾ। ਪੁਰਖ ਅਬਿਨਾਸ਼ੀ ਜੋਤੀ ਕੁਆਰੀ, ਗੁਰਮੁਖ ਵਿਰਲਾ ਮਾਤ ਪਰਨਾਇੰਦਾ। ਜੀਆ ਜੰਤਾਂ ਸਾਧਾਂ ਸੰਤਾਂ ਮਾਨਸ ਦੇਹੀ ਬਾਜੀ ਹਾਰੀ, ਸਾਚਾ ਧਾਮ ਨਾ ਕੋਈ ਸੁਹਾਇੰਦਾ। ਚਾਰੋਂ ਕੁੰਟ ਝੂਠੀ ਯਾਰੀ, ਗੁਰਮੁਖ ਵਿਰਲਾ ਜਿਸ ਮਿਲਿਆ ਕੰਤ ਭਤਾਰੀ, ਸਾਚੀ ਸੇਜਾ ਆਪ ਬਹਾਇੰਦਾ। ਬੇਮੁਖ ਦਰ ਦਰ ਹੋਏ ਖੁਆਰੀ, ਹਰਿ ਹਰਿ ਸਾਚਾ ਰਿਹਾ ਦੁਰਕਾਰੀ, ਨਾਮ ਭਿਛਿਆ ਕੋਈ ਨਾ ਪਾਇੰਦਾ। ਗੁਰਮੁਖਾਂ ਕਰੇ ਪਿਆਰੇ ਮੇਲ ਮਿਲਾਏ ਵਾਰੋ ਵਾਰੀ, ਪਰਗਟ ਹੋਏ ਵਡ ਸੰਸਾਰੀ, ਸਾਚੀ ਦਇਆ ਕਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਡ ਜੋਧਾ ਬਲਕਾਰੀ, ਆਦਿ ਅੰਤ ਨਾ ਜਾਏ ਹਾਰੀ, ਸਾਚੀ ਧਾਰ ਆਪ ਚਲਾਇੰਦਾ। ਹਰਿ ਮੂਰਤ ਅਪਾਰ, ਹਰਿ ਉਪਜਾਈਆ। ਹਰਿ ਮੂਰਤ ਅਪਾਰ, ਦਿਸ ਕਿਸੇ ਨਾ ਆਈਆ। ਹਰਿ ਮੂਰਤ ਅਪਾਰ, ਵੇਖ ਵਿਚਾਰ ਸਾਚਾ ਨਾਦ ਰਿਹਾ ਵਜਾਈਆ। ਆਸਾ ਮਨਸਾ ਪੂਰ ਆਪ, ਸਦਾ ਸਦਾ ਹੋਏ ਸਹਾਈਆ। ਕਲਜੁਗ ਪਾਪ ਰਿਹਾ ਕਾਂਪ, ਚਾਰੋਂ ਕੁੰਟ ਦਏ ਦੁਹਾਈਆ। ਕੋਈ ਨਾ ਜਪੇ ਸਾਚਾ ਜਾਪ, ਠੱਗੀ ਯਾਰੀ ਗਈ ਆਪਣਾ ਭੇਖ ਵਟਾਈਆ। ਨਾ ਕੋਈ ਮਾਰੇ ਤੀਨੋ ਤਾਪ, ਕਲਜੁਗ ਮਾਇਆ ਅਗਨੀ ਏਕਾ ਲਾਈਆ। ਪੁਰਖ ਅਬਿਨਾਸ਼ੀ ਵਡ ਪਰਤਾਪ, ਧਰਮ ਰਾਏ ਲੇਖਾ ਪੁੱਛੇ ਕੱਢ ਕੇ ਵਹੀਆ। ਨਾ ਕੋਈ ਸਹਾਈ ਹੋਏ ਮਾਈ ਬਾਪ, ਨਾ ਕੋਈ ਲਾਏ ਪਾਰ ਕਿਨਾਰੇ ਕਾਇਆ ਡੋਲੇ ਝੂਠੀ ਨਈਆ। ਗੁਰਮੁਖਾਂ ਉਤਰੇ ਜਗਤ ਸੰਤਾਪ, ਏਕਾ ਜਪਿਆ ਸਾਚਾ ਜਾਪ, ਸੋਹੰ ਨਾਮ ਹਰਿ ਦਵਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜਗਤ ਟੇਕ ਸਚ ਰੱਖੀ ਸੱਚੀ ਸਰਨਾਈਆ। ਸਚ ਸੱਚੀ ਸਰਨਾਏ ਚਰਨ ਗੁਰ ਪੂਰਿਆ। ਮਿਲੇ ਮਾਤ ਵਡਿਆਈ, ਆਸਾ ਮਨਸਾ ਪ੍ਰਭ ਸਾਚਾ ਪੂਰਿਆ। ਸਾਚੇ ਘਰ ਵੱਜੇ ਵਧਾਈ, ਪੰਜੇ ਗਾਇਣ ਚਾਈਂ ਚਾਈਂ, ਏਕਾ ਵਜੇ ਸ਼ਬਦ ਸਾਚੀ ਤੂਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੇ, ਸਰਬ ਕਲਾ ਭਰਪੂਰਿਆ। ਸਰਬ ਕਲਾ ਭਰਪੂਰ ਜੋਤ ਜਗਾਈਆ। ਪੰਚਾਂ ਸ਼ਬਦਾਂ ਏਕਾ ਨੂਰ, ਏਕਾ ਡੋਰੀ ਪੰਚ ਬੰਧਾਈਆ। ਏਕਾ ਜੋਤੀ ਹਰਿ ਹਜ਼ੂਰ, ਕਾਇਆ ਸੋਤੀ ਜਿਸ ਉਠਾਈਆ। ਜਗਤ ਨਾਤਾ ਦਿਸੇ ਕੂੜੋ ਕੂੜ, ਅੰਤ ਹੋਏ ਨਾ ਕੋਈ ਸਹਾਈਆ। ਗੁਰ ਪੂਰੇ ਚਰਨ ਮਸਤਕ ਸਾਚੀ ਧੂੜ, ਕਲਜੁਗ ਲਾਹੇ ਕਾਲਖ ਛਾਹੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਚੜ੍ਹਾਏ ਗੂੜ੍ਹ, ਉਤਰ ਕਦੇ ਨਾ ਜਾਈਆ। ਸਾਚਾ ਰੰਗ ਚੜ੍ਹਾਏ ਭੱਠੀ ਚਾੜ੍ਹਿਆ। ਦੂਸਰ ਦਰ ਮੰਗਣ ਨਾ ਜਾਏ, ਪੁਰਖ ਅਬਿਨਾਸ਼ੀ ਗੁਰ ਸੰਗਤ ਕਰੇ ਇਕੱਠੀ ਸਤਾਰਾਂ ਹਾੜਿਆ। ਆਪ ਬਹਾਏ ਸਾਚੇ ਥਾਈਂ, ਦੂਰ ਦੁਰਾਡੀ ਆਈ ਨੱਠੀ, ਆਤਮ ਹੱਠੀ ਇਕ ਰਖਾਈਆ। ਕਲਜੁਗ ਉਲਟੀ ਗੇੜੇ ਲੱਠੀ, ਸ਼ਬਦ ਵੇਲਣੇ ਰਿਹਾ ਪਿੜਾਈਆ। ਜੋਤੀ ਜੋਤ ਸਰੂਪ ਹਰਿ, ਮਾਣ ਗਵਾਏ ਅੱਠ ਸੱਠੀ, ਸਾਚਾ ਜਾਮ ਇਕ ਪਿਲਾਈਆ। ਅੱਠ ਸੱਠ ਸੱਠ ਅੱਠ ਜਗਤ ਇਸ਼ਨਾਨਾ। ਗੁਰਮੁਖ ਦਰ ਘਰ ਸਾਚੇ ਆਏ ਨੱਠ, ਮਿਲੇ ਨਾਮ ਇਕ ਬਿਬਾਣਾ। ਮਾਨਸ ਦੇਹੀ ਨਾ ਹੋਏ ਭੱਠ, ਸ਼ਬਦ ਬੰਨ੍ਹੇ ਤਨ ਸਾਚਾ ਗਾਨਾ। ਕਾਇਆ ਮੰਦਰ ਸਾਚਾ ਮੱਠ, ਜੋਤੀ ਜਗੇ ਇਕ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੱਖੇ ਸੋਹੰ ਸੱਚਾ ਤੀਰ ਨਿਸ਼ਾਨ। ਮਿਲੇ ਨਾਮ ਅਪਾਰ ਹਰਿ ਭੰਡਾਰਿਆ। ਦੇਵਣ ਆਇਆ ਵਿਚ ਸੰਸਾਰ ਕਰਮ ਵਿਚਾਰ, ਕਲਜੁਗ ਤੇਰੀ ਅੰਤਮ ਵਾਰਿਆ। ਚਾਰੇ ਕੁੰਟਾਂ ਆਈ ਹਾਰ, ਧਰਤ ਮਾਤ ਕਰੇ ਪੁਕਾਰ, ਈਸਾ ਮੂਸਾ ਭੁੱਲੇ ਮੁਹੰਮਦੀ ਯਾਰ, ਗ੍ਰੰਥੀ ਪੰਥੀ ਦੇਣ ਦੁਹਾਈਆ। ਪੰਡਤ ਪਾਂਧੇ ਹੋਏ ਖੁਆਰ, ਆਤਮ ਅੰਧੇ ਭਰੇ ਹੰਕਾਰ, ਕਲਜੁਗ ਜੀਵ ਜਾਇਣ ਬਾਂਧੇ, ਧਰਮ ਰਾਏ ਮਾਰੇ ਡਾਹਢੀ ਮਾਰ, ਨਾ ਹੋਏ ਕੋਈ ਸਹਾਰਿਆ। ਦਿਵਸ ਰੈਣ ਪਛਤਾਉਂਦੇ ਪਾ ਪਾ ਵੈਣ ਧਰਤ ਮਾਤ ਪਿਆਰੀ ਆਪ ਸੁਣਾਉਂਦੇ, ਨਾ ਕੋਈ ਕਰੇ ਪਾਰ ਕਿਨਾਰਿਆ। ਕਲਜੁਗ ਜੀਵ ਥੱਕੇ ਮਾਂਦੇ, ਗੁਰਮੁਖ ਅੱਠੇ ਪਹਿਰ ਦਿਵਸ ਰੈਣ ਧਿਆਉਂਦੇ, ਸਿਰ ਰੱਖ ਹੱਥ ਕਰਤਾਰਿਆ। ਅਵਣ ਗਵਣ ਆਉਂਦੇ ਜਾਂਦੇ, ਤ੍ਰੈਭਵਣ ਵੇਸ ਵਟਾਉਂਦੇ, ਲੱਖ ਚੁਰਾਸੀ ਗੇੜ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਕਲ ਜੋਤ ਧਰ, ਬਣ ਨਾਮ ਸਚ ਵਰਤਾਰਿਆ। ਨਾਮ ਭੰਡਾਰਾ ਖੋਲ੍ਹ, ਹਰਿ ਵਰਤਾਇੰਦਾ। ਸੋਹੰ ਸ਼ਬਦ ਜੈਕਾਰ ਬੋਲ, ਢੋਲ ਵਜਾਇੰਦਾ। ਚਾਰ ਵਰਨਾਂ ਤੋਲੇ ਏਕਾ ਤੋਲ, ਜ਼ਾਤ ਪਾਤੀ ਭੇਵ ਚੁਕਾਇੰਦਾ। ਮਿਲੇ ਵਸਤ ਨਾਮ ਅਨਮੋਲ, ਪੜਦਾ ਕਾਇਆ ਖੋਲ੍ਹ ਵਖਾਇੰਦਾ। ਜਗਾਏ ਜੋਤ ਕਾਇਆ ਚੋਲ, ਦਰਸ ਆਪ ਵਖਾਇੰਦਾ। ਸਦਾ ਸਦਾ ਹਰਿ ਵਸੇ ਕੋਲ, ਮਾਇਆ ਪੜਦਾ ਆਪੇ ਪਾਇੰਦਾ। ਪੂਤ ਸਪੂਤਾ ਕਰੇ ਸੱਚੇ ਚੋਲ੍ਹ, ਸਾਚੀ ਗੋਦ ਆਪ ਉਠਾਇੰਦਾ। ਕਲਜੁਗ ਕਾਲ ਕਾਲਾ ਵਡ ਅਵਧੂਤਾ, ਕਾਲਾ ਵੇਸ ਤਨ ਰਖਾਇੰਦਾ। ਨਾ ਕੋਈ ਤਾਣਾ ਨਾ ਕੋਈ ਸੂਤਾ, ਕਲਜੁਗ ਮਾਇਆ ਪਾਏ ਪੇਟਾ, ਝੂਠਾ ਜਾਲ ਵਿਛਾਇੰਦਾ। ਨਾ ਕੋਈ ਪਿਤਾ ਨਾ ਕੋਈ ਬੇਟਾ, ਨਾ ਕੋਈ ਖੇਵਟ ਨਾ ਕੋਈ ਖੇਟਾ, ਬੇੜਾ ਕੋਈ ਨਾ ਪਾਰ ਕਰਾਇੰਦਾ। ਗੁਰਮੁਖ ਸਾਚਾ ਪੁਰਖ ਅਬਿਨਾਸ਼ੀ ਸ਼ਬਦ ਦੁਸ਼ਾਲੇ ਸਚ ਲਪੇਟਾ, ਸਾਚੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਸੱਚਾ ਨਾਮ ਇਕ ਵਣਜਾਰਾ, ਭਗਤ ਅਧਾਰਾ ਆਪੇ ਆਪ ਰਖਾਇੰਦਾ। ਨਾਮ ਵਰਤਾਰਾ ਵੰਡ ਗੰਢ ਬੰਨ੍ਹਾਇੰਦਾ। ਗੁਰਮੁਖਾਂ ਆਤਮ ਪਾਏ ਠੰਡ, ਸਾਚਾ ਧਾਮ ਸੁਹਾਇੰਦਾ। ਦੋ ਜਹਾਨੀ ਨਾ ਦੇਵੇ ਕੰਡ, ਸ਼ਬਦ ਹੱਥ ਚੰਡ ਪਰਚੰਡ ਫੜਾਇੰਦਾ। ਕਲਜੁਗ ਮੇਟੇ ਭੇਖ ਪਖੰਡ, ਜੂਠੇ ਝੂਠੇ ਡੰਨ ਲਗਾਇੰਦਾ। ਗੁਰਮੁਖ ਵਿਰਲਾ ਨਾਰ ਸੁਹਾਗਣ ਲੱਖ ਚੁਰਾਸੀ ਦਿਸੇ ਰੰਡ, ਆਤਮ ਸੇਜਾ ਮੀਤ ਮੁਰਾਰਾ ਨਰ ਨਿਰੰਕਾਰਾ ਨਾ ਕੋਈ ਬਹਾਇੰਦਾ। ਕਲਜੁਗ ਮੇਟ ਭੇਖ ਪਖੰਡ, ਜੂਠੇ ਝੂਠੇ ਡੰਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਵਰਤਾਰਾ ਵਿਚ ਸੰਸਾਰਾ ਆਪੇ ਆਪ ਅਖਵਾਇੰਦਾ। ਦਰਸ਼ਨ ਮਿਲੇ ਅਨਮੋਲ ਸੇਜ ਸੁਹਾਵਣੀ। ਪ੍ਰਭ ਵਸੇ ਸਦਾ ਕੋਲ, ਨੈਣ ਮੁੰਧਾਵਣੀ। ਦਰਸ ਦਿਖਾਏ ਤੀਜੇ ਲੋਇਣ, ਪੂਰ ਕਰਾਏ ਭਾਵਨੀ। ਗੁਰਮੁਖ ਲੋਕਮਾਤ ਨਾ ਸੋਇਣ, ਸੁਰਤੀ ਸੁਰਤ ਆਪ ਜਗਾਵਣੀ। ਤਨ ਮਨ ਬੀਜ ਸਾਚਾ ਬੋਇਣ, ਸਦ ਪੱਕੀ ਰਹੇ ਹਾੜੀ ਸਾਵਣੀ। ਦੁਰਮਤ ਮੈਲ ਪਾਪਾਂ ਧੋਇਣ, ਰਸਨਾ ਗਾਇਣ ਰਾਮ ਰਾਮਨੀ। ਏਕਾ ਹਲ ਸਾਚਾ ਜੋਇਣ, ਧਰਮ ਸਤਿ ਬੈਲ ਬਨਾਵਣੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਘਰ ਸਾਚੇ ਦਰ ਕਿਰਪਾ ਕਰ ਦੀਪਕ ਜੋਤੀ ਬਿਨ ਵਰਨ ਗੋਤੀ ਆਪਣੀ ਆਪ ਜਗਾਵਣੀ। ਹੋਏ ਦਰਸ ਅਮੋਲ ਦਰ ਅਮੋਘਿਆ। ਆਤਮ ਕੁੰਡਾ ਰਿਹਾ ਖੋਲ੍ਹ, ਮਿਲਿਆ ਮੇਲ ਲਿਖਿਆ ਲੇਖ ਧੁਰ ਸੰਜੋਗਿਆ। ਸ਼ਬਦ ਤਰਾਨਾ ਰਿਹਾ ਬੋਲ, ਰਸਨਾ ਰਸ ਹੋਇਆ ਵਸ ਏਕਾ ਬੋਲ ਸਾਚਾ ਬੋਲਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਨਾਮ ਵਰ, ਦਰਸ ਦਿਖਾਏ ਦਇਆ ਕਮਾਏ, ਕਾਇਆ ਮੰਦਰ ਸਾਚੇ ਚੋਲਿਆ। ਮਿਲੇ ਦਰਸ ਅਪਾਰ, ਰੁੱਤ ਸੁਹੰਦੜੀ। ਮਿਟੇ ਹਰਸ ਸੰਸਾਰ, ਹਰਿ ਬਖ਼ਸ਼ੰਦੜੀ। ਰੰਗ ਮਾਣੇ ਸਚ ਭਤਾਰ, ਸੋਭਾਵੰਤੀ ਨਾਰ ਖੇਲ ਖਿਲੰਦੜੀ। ਨਿਰਮਲ ਜੋਤੀ ਕਰ ਅਕਾਰ, ਆਪੇ ਵੇਖੇ ਜੀਆ ਧਾਰ, ਕਵਣ ਸੁੱਤਾ ਪੈਰ ਪਸਾਰ, ਆਤਮ ਸੇਜਾ ਇਕ ਅਵੱਲੜੀ। ਜੋਤੀ ਜਾਮਾ ਹਰਿ ਨਿਰੰਕਾਰ, ਲੋਆਂ ਪੁਰੀਆਂ ਏਕਾ ਧਾਰ, ਗੁਰਮੁਖਾਂ ਪਾਏ ਘਰ ਘਰ ਸਾਰ, ਜੋਤ ਅਕਾਲਣ ਜਗਤ ਦਲਾਲਣ ਇਕ ਇਕੱਲੜੀ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਬਣ ਕੇ ਆਇਆ ਸਾਚੀ ਮਾਲਣ, ਜਨ ਭਗਤਾਂ ਕਰੇ ਰੱਖਵਾਲਣ, ਸੋਹੰ ਸ਼ਬਦ ਫੜ ਹੱਥ ਸਾਚੀ ਤੱਕੜੀ। ਕਵਣ ਘਰ ਕਿਸ ਮਿਲੀਏ ਦਵਾਰ। ਕਵਣ ਦਰ ਮਿਲੇ ਪੁਰਖ ਭਤਾਰ। ਕਵਣ ਤਰਨੀ ਜਾਏ ਤਰ, ਕਲਜੁਗ ਬੇੜਾ ਉਤਰੇ ਪਾਰ। ਹਰਿ ਸਰਨੀ ਜਾਏ ਪੜ, ਨਾ ਜਨਮੇ ਨਾ ਜਾਏ ਮਰ, ਏਕਾ ਵਸੇ ਸਚ ਘਰ ਦਰ ਨਰ ਸੱਚੇ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਸੁਹੇਲੇ, ਲੋਕਮਾਤ ਇਕ ਅਕੇਲੇ, ਧੁਰਦਰਗਾਹੀ ਸਾਚੇ ਮੇਲੇ, ਫੜ ਫੜ ਬਾਂਹੋਂ ਲਾਏ ਪਾਰ। ਆਏ ਦਰ ਸਚ ਦਰਵਾਜੇ। ਜੋਤੀ ਜਾਮਾ ਗਰੀਬ ਨਿਵਾਜੇ। ਰਮਈਆ ਰਾਮਾ ਆਪਣੇ ਸਾਜਨ ਆਪੇ ਸਾਜੇ। ਕਾਹਨਾ ਕ੍ਰਿਸ਼ਨਾ ਘਨਈਆ ਸ਼ਾਮਾ ਜੁਗਾ ਜੁਗੰਤਾ ਹਰਿ ਭਗਵੰਤਾ ਭਗਤ ਜਨਾਂ ਹਰਿ ਰੱਖੇ ਲਾਜੇ। ਸਾਚਾ ਰੱਖੇ ਨਾਮ ਦਮਾਮਾ, ਪੂਰਨ ਕਰੇ ਆਪਣਾ ਕਾਮਾ, ਗਰੀਬ ਨਿਮਾਣਿਆਂ ਪੜਦੇ ਕਾਜੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਪਰਗਟ ਹੋਏ ਦੇਸ ਮਾਝੇ। ਮਾਝੇ ਦੇਸ ਸਦ ਦਵਾਰਾ। ਵੇਦ ਵਿਆਸ ਬਣੇ ਲਿਖਾਰਾ। ਨਿਹਕਲੰਕੀ ਲਏ ਅਵਤਾਰਾ। ਸ਼ਬਦ ਡੰਕੀ ਅਪਰ ਅਪਾਰਾ। ਚਾਰ ਵਰਨਾਂ ਕਰੇ ਪਿਆਰਾ। ਵੇਦ ਪੁਰਾਨਾਂ ਪਾਵੇ ਸਾਰਾ। ਖਾਣੀ ਬਾਣੀ ਅੰਜੀਲ ਕੁਰਾਨੀ ਹਾਹਾਕਾਰਾ। ਜੀਵ ਸ਼ੈਤਾਨੀ ਵਡ ਵਿਦਵਾਨੀ ਬ੍ਰਹਮ ਗਿਆਨੀ ਆਤਮ ਅੰਧੇ ਮਦਿਰਾ ਮਾਸੀ ਗੰਦੇ, ਜੂਠੇ ਝੂਠੇ ਲੱਗੇ ਧੰਦੇ, ਵਿਸਰਿਆ ਨਰ ਹਰਿ ਹਰਿ ਨਰ ਸੱਚੀ ਸਰਕਾਰਾ। ਗੁਰਮੁਖ ਸਾਚੇ ਚੰਦ ਨੌਚੰਦੇ, ਖ਼ੁਸ਼ੀ ਕਰਾਏ ਬੰਦ ਬੰਦੇ, ਆਪ ਉਠਾਏ ਆਪਣੇ ਕੰਧੇ, ਭਵਜਲ ਬੇੜਾ ਪਾਰ ਉਤਾਰਾ। ਸਦਾ ਸਦਾ ਸਦ ਬਖ਼ਸ਼ਿੰਦੇ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਰਗਟ ਹੋਏ ਬੀਸ ਇਕੀਸਾ ਹਰਿ ਜਗਦੀਸਾ ਛਤਰ ਸੀਸਾ ਚਵੀਆਂ ਅਵਤਾਰਾ। ਜਗਤ ਜਗਦੀਸ ਛਤਰ ਝੁੱਲੇ ਏਕਾ ਸੀਸ। ਰਾਗ ਛਤੀਸ ਮੇਟ ਮਿਟਾਏ ਕੁਰਾਨ ਹਦੀਸ। ਲੱਖ ਚੁਰਾਸੀ ਜਾਏ ਪੀਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚਾ ਜਾਪ ਜਪਾਏ, ਸੋਹੰ ਸ਼ਬਦ ਦੰਦ ਬਤੀਸ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਭਰੇ ਭੰਡਾਰਿਆ। ਮੰਗਣ ਆਏ ਦਰ ਦਵਾਰ ਸੱਚੀ ਸਰਕਾਰ, ਮਾਨਸ ਦੇਹੀ ਨਾ ਆਏ ਹਾਰਿਆ। ਲੱਖ ਚੁਰਾਸੀ ਕਰੇ ਪਾਰ, ਧਰਮ ਰਾਏ ਦੀ ਤੁਟੇ ਫਾਸੀ ਸ਼ਬਦ ਪਹਿਨਾਏ ਸੱਚਾ ਹਾਰ, ਕਿਰਪਾ ਕਰ ਦਰਦ ਨਿਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੁੱਲੇ ਰੁੱਲੇ ਜੰਤ ਗਵਾਰਿਆ। ਆਏ ਬਣ ਭਿਖਾਰ ਨਰ ਨਰ ਨਾਰਿਆ। ਪ੍ਰਭ ਅਬਿਨਾਸ਼ੀ ਪਾਏ ਸਾਰ, ਬਿਰਧ ਬਾਲ ਜਵਾਨ ਏਕਾ ਧਾਰਿਆ। ਅੰਮ੍ਰਿਤ ਮੁਖ ਚੁਆਏ ਮਹਾਨ, ਸ਼ਬਦ ਵਜੇ ਤੀਰ ਨਿਸ਼ਾਨ, ਸੱਚਾ ਦੇਵੇ ਪੀਣ ਖਾਣ, ਏਕਾ ਨਾਉਂ ਨਰ ਨਿਰੰਕਾਰਿਆ। ਹਰਿਜਨ ਸਾਚੇ ਰਸਨਾ ਗਾਨ, ਅਮਰਾਪਦ ਮਾਤ ਕਲ ਪਾਣ, ਮਿਲੇ ਮੇਲ ਗੁਣ ਨਿਧਾਨ, ਜੋਤੀ ਦੀਪਕ ਕਰ ਉਜਿਆਰਿਆ। ਲੱਖ ਚੁਰਾਸੀ ਪੁਣ ਛਾਨ, ਸ਼ਬਦ ਬੈਠ ਸਚ ਬਿਬਾਣ, ਲੋਆਂ ਪੁਰੀਆਂ ਇਕ ਉਡਾਨ, ਸਾਚੇ ਧਾਮ ਹਰਿ ਸੁਹਾ ਰਿਹਾ। ਆਪ ਚੁਕਾਏ ਜਮ ਕੀ ਕਾਨ, ਦਰਗਾਹ ਸਾਚੀ ਮਾਣ ਤਾਣ, ਰਸਨਾ ਰਾਗ ਏਕਾ ਗਾਨ, ਮਿਲੇ ਮੇਲ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਮੁਖ ਚੁਆਏ, ਏਕਾ ਸੁਖ ਮਾਤ ਉਪਜਾਏ, ਬਿਰਧ ਬਾਲ ਜਵਾਨਿਆ। ਬਿਰਧ ਬਾਲ ਜਵਾਨ ਬੱਤੀ ਧਾਰਿਆ। ਦੇਵੇ ਨਾਮ ਏਕਾ ਰਤੀ, ਲੱਗੇ ਵਾ ਮਾਤ ਨਾ ਤੱਤੀ, ਆਪੇ ਦੇ ਸਮਝਾਵੇ ਮਤੀ, ਸੋਹੰ ਸ਼ਬਦ ਪੈਜ ਸਵਾਰਿਆ। ਮੇਲ ਮਿਲਾਨਾ ਸਾਚੇ ਪਤੀ, ਦੀਪਕ ਜੋਤੀ ਜਗੇ ਬੱਤੀ, ਆਤਮ ਸੇਜਾ ਸੁੱਤਾ ਜਤੀ, ਸੋਹਣੇ ਕੁੰਡਲ ਨੈਣ ਮੁਕਟ ਮਧੁਰ ਬੈਨ ਭੇਖ ਵਟਾ ਰਿਹਾ। ਆਪੇ ਜਾਣੇ ਮਿਤ ਗਤੀ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਲੇਖਾ ਲੇਖ ਲਿਖਾਏ, ਜਗਤ ਭੁਲੇਖਾ ਆਪ ਗਵਾ ਰਿਹਾ। ਜਗਤ ਭੁਲੇਖਾ ਜਾਏ ਚੁੱਕ, ਘਰ ਸਾਚਾ ਇਕ ਵਖਾਇੰਦਾ। ਆਪ ਨਿਵਾਰੇ ਤ੍ਰਿਸ਼ਨਾ ਭੁੱਖ, ਉਲਟਾ ਰੁਖ਼ ਗਰਭਵਾਸ ਕਟਾਇੰਦਾ। ਤਨ ਮੰਦਰ ਕਟੇ ਹਉਮੇ ਦੁੱਖ, ਇਕ ਉਪਜਾਏ ਸਾਚਾ ਸੁਖ, ਸ਼ਬਦ ਸਾਚੀ ਚੋਗ ਚੁਗਾਇੰਦਾ। ਮਾਨਸ ਦੇਹੀ ਸਚ ਮਨੁਖ, ਘਰ ਘਰ ਧੂੰਏ ਰਹੇ ਧੁਖ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਕਵਣ ਕੂਟੇ ਜੋਤ ਜਗਾਇੰਦਾ। ਗੁਰਮੁਖਾਂ ਸੁਫਲ ਕਰਾਏ ਮਾਤ ਕੁੱਖ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਜਾਮ ਰਸਨਾ ਭੋਗ ਇਕ ਲਵਾਇੰਦਾ। ਅੰਮ੍ਰਿਤ ਆਤਮ ਚਰਨ ਪਿਆਰ। ਅੰਤਮ ਵੇਲਾ ਮੋਖ ਦਵਾਰ। ਸੱਜਣ ਸੁਹੇਲਾ ਹਰਿ ਨਿਰੰਕਾਰ। ਇਕ ਇਕੇਲਾ ਫਿਰੇ ਦੁਹੇਲਾ ਵਿਚ ਸੰਸਾਰ। ਆਪੇ ਵੇਖੇ ਗੁਰਮੁਖ ਚੇਲਾ, ਸ਼ਬਦੀ ਜੋਤੀ ਪਹਿਰੇਦਾਰ। ਸਾਚੇ ਅੰਦਰ ਸਾਚਾ ਮੇਲਾ, ਮੇਲ ਮਿਲਾਵਾ ਸਚ ਭਤਾਰ। ਅਚਰਜ ਖੇਲ ਪ੍ਰਭ ਕਲ ਖੇਲਾ, ਕਲਜੁਗ ਰੈਣ ਅੰਧ ਅੰਧਿਆਰ। ਹਰਿਜਨ ਸੁਹਾਇਆ ਸਾਚਾ ਵੇਲਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਖੋਲ੍ਹੇ ਬੰਦ ਕਿਵਾੜ। ਆਤਮ ਖੁਲ੍ਹੇ ਕਿਵਾੜ, ਸ਼ਬਦ ਧੁਨਕਾਰਿਆ। ਗੁਰਮੁਖਾਂ ਕਰੇ ਖ਼ਬਰਦਾਰ, ਨੇੜੇ ਆਏ ਸਤਾਰਾਂ ਹਾੜਿਆ। ਰਾਜੇ ਰਾਣੇ ਰਹੇ ਵਿਚਾਰ, ਕਵਣ ਉਠਾਏ ਅਗੰਮੀ ਧਾੜਿਆ। ਸਾਧ ਸੰਤ ਹਾਹਾਕਾਰ, ਮਗਰ ਲਗਾਏ ਮੌਤ ਲਾੜਿਆ। ਗੁਰਮੁਖ ਸਾਚੇ ਸ਼ਬਦ ਘੋੜੀ ਚਾੜ, ਖਿਚ ਲਿਆਏ ਚਰਨ ਦਵਾਰਿਆ। ਆਪੇ ਹੋਏ ਪਿਛੇ ਅਗਾੜ, ਅੱਠੇ ਪਹਿਰ ਰਹੇ ਖ਼ਬਰਦਾਰਿਆ। ਹੋਏ ਸਹਾਈ ਬਹੱਤਰ ਨਾੜ, ਪੁਰਖ ਅਬਿਨਾਸ਼ੀ ਸਾਜਣ ਮੀਤ ਮੁਰਾਰਿਆ। ਦਰ ਘਰ ਸਾਚੇ ਦੇਵੇ ਵਾੜ, ਸਿੰਘ ਜਗਦੀਸਾ ਮਹੱਲ ਉਸਾਰਿਆ। ਪ੍ਰਭ ਘਾੜਨ ਘੜੇ ਅਪਾਰ, ਨੌਂ ਦਵਾਰੇ ਵੇਖ ਵਖਾ ਰਿਹਾ। ਦਸਵਾਂ ਰੱਖੇ ਬੰਦ ਕਿਵਾੜ, ਗੁਰੂਆਂ ਪੀਰਾਂ ਆਪ ਹਿਲਾ ਰਿਹਾ। ਗੁਰਮੁਖਾਂ ਚੜ੍ਹਨਾ ਤੇਲ ਸਤਾਰਾਂ ਹਾੜ, ਜੋਤੀ ਨਾਰੀ ਲਾੜੀ ਹਰਿ ਸ਼ਿੰਗਾਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਚੁਫੇਰੇ ਪਾਏ ਘੇਰੇ, ਪਹਿਲੀ ਵੇਰੇ ਨਾ ਲਾਏ ਦੇਰੇ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸ਼ਬਦ ਖੰਡਾ ਸੋਹੰ ਡੰਡਾ ਪਾਏ ਵੰਡਾਂ ਵਿਚ ਵਰਭੰਡਾਂ, ਲੋਆਂ ਪੁਰੀਆਂ ਰਿਹਾ ਲਲਕਾਰਿਆ। ਲੋਆਂ ਪੁਰੀਆਂ ਰਿਹਾ ਲਲਕਾਰ। ਪ੍ਰਭ ਅਬਿਨਾਸ਼ੀ ਅੰਤਮ ਪਾਏ ਮਾਤ ਸਾਰ। ਪਰਗਟ ਹੋਏ ਘਨਕਪੁਰ ਵਾਸੀ, ਬ੍ਰਹਮੇ ਵੇਦ ਵਖਾਣੇ ਚਾਰ। ਆਪੇ ਜਾਣੇ ਆਪਣਾ ਭੇਦ, ਭੇਵ ਅਭੇਦ ਸੱਚੀ ਸਰਕਾਰ। ਕਰੇ ਅਛਲ ਅਛੱਲ ਅਛੇਦਾ, ਕਲ ਕਲੰਦਰ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀਆਂ ਲੋਆਂ ਅਕਾਰ। ਖੰਡ ਮੰਡਲ ਬ੍ਰਹਿਮੰਡ ਵਰਭੰਡ ਕਰ ਅਕਾਰ ਦਏ ਸੁਧਾਰ ਨੌਂ ਸਤ ਸਤ ਨੌਂ ਖੰਡ ਖੰਡ ਤੇਜ ਪਰਚੰਡ ਅੰਡ ਡੰਡ ਬੇਹੰਡ ਵੱਢੇ ਕੰਡ ਠੱਗ ਚੋਰ ਯਾਰਿਆ। ਗੁਰਮੁਖਾਂ ਪੱਲੇ ਬੰਨੇ ਨਾਮ ਗੰਢ, ਦਸਮ ਦਵਾਰੀ ਰੱਖੇ ਠੰਡ, ਕਲਜੁਗ ਔਧ ਗਈ ਹੰਢ, ਸਤਿਜੁਗ ਸਾਚਾ ਕਰ ਉਜਿਆਰਿਆ। ਨਾ ਕੋਈ ਦੀਸੇ ਭੇਖ ਪਖੰਡ, ਨਾ ਕੋਈ ਰੋਵੇ ਰੰਡ, ਨਾ ਕੋਈ ਪੂਜੇ ਕਰੀਰ ਜੰਡ, ਵੇਖ ਵਖਾਣੇ ਜੇਰਜ ਉਤਭੁਜ ਸੇਹਤਜ ਅੰਡ, ਸੋਹੰ ਸ਼ਬਦ ਚਲਾਏ ਸਾਚੀ ਬਾਣੀਆ। ਨੌਂ ਖੰਡ ਪ੍ਰਿਥਮੀ ਸਤਿਜੁਗ ਕਰਾਈ ਸਾਚੀ ਵੰਡ, ਲੱਖ ਚੁਰਾਸੀ ਭਰੇ ਪਾਣੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪੇ ਜਾਣੇ ਕਰੇ ਕਰਾਏ ਚਲੇ ਚਲਾਏ ਵਿਚ ਵਰਭੰਡ। ਵਰਭੰਡ ਖੇਲ ਅਪਾਰ ਹਰਿ ਸਿਰ ਤਾਜਿਆ। ਮੇਟ ਮਿਟਾਏ ਭੇਖ ਪਖੰਡ, ਚਿੱਟੇ ਅਸਵ ਚੜ੍ਹੇ ਤਾਜਿਆ। ਚਰਨ ਛੁਹਾਇਆ ਪਹਾੜ ਗੰਜ, ਸ਼ਬਦ ਲਿਖਾਇਆ ਦਿੱਲੀ ਰਾਜਿਆ। ਵੇਖਣਾ ਖੇਲ ਸਾਲ ਪੰਜ, ਨਾ ਕੋਈ ਮੁਹਾਣਾ ਨਾ ਕੋਈ ਵੰਞ, ਨਾ ਕੋਈ ਪੜਦਾ ਕਾਜਿਆ। ਲੱਖ ਚੁਰਾਸੀ ਨਾਰ ਬੰਝ, ਜਗਤ ਨਾਤਾ ਤੁਟੇ ਨਾ ਕੋਈ ਦਿਸੇ ਸਾਂਝਿਆ। ਨੇਤਰ ਨੀਰ ਵਰੋਲੇ ਅੰਝ, ਨਾ ਕੋਈ ਸਵੇਰ ਨਾ ਕੋਈ ਸੰਞ, ਨਾ ਕੋਈ ਦੀਸੇ ਸਾਜ ਬਾਜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਪਰਗਟ ਹੋਏ ਦੇਸ ਮਾਝਿਆ। ਮਾਝਾ ਦੇਸ ਵਡ ਬਲਕਾਰਿਆ। ਗੁਰਮੁਖ ਸਾਚੇ ਵਿਚ ਪਰਵੇਸ਼, ਸਦਾ ਸਦਾ ਕਰ ਆਦੇਸ਼, ਵਲੀਆ ਛਲੀਆ ਖੇਲ ਅਪਾਰਿਆ। ਆਪੇ ਨਰ ਆਪੇ ਨਰੇਸ਼, ਆਪੇ ਜੋਤੀ ਆਪੇ ਗੁਰ ਆਪੇ ਸ਼ਬਦ ਸ੍ਰੀ ਦਸਮੇਸ਼ ਵਡ ਬਲਕਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਵੇਖੇ ਖੇਲ ਕਲਜੁਗ ਤੇਰੀ ਅੰਤਮ ਵਾਰਿਆ। ਕਲਜੁਗ ਵੇਲਾ ਅੰਤ ਪਛਾਣ। ਪਰਗਟ ਹੋਏ ਹਰਿ ਭਗਵੰਤ, ਇਕ ਝੁਲਾਏ ਸ਼ਬਦ ਨਿਸ਼ਾਨ। ਖਿੱਚ ਲਿਆਏ ਸਾਧ ਸੰਤ, ਭੁੱਲੇ ਬੈਠੇ ਬੇਈਮਾਨ। ਕਲਜੁਗ ਮਾਇਆ ਪਾਏ ਬੇਅੰਤ, ਸ਼ਾਹ ਸੁਲਤਾਨ ਹੋਏ ਹੈਰਾਨ। ਗੁਰਮੁਖਾਂ ਮੇਲ ਮਿਲਾਇਆ ਸਾਚੇ ਕੰਤ, ਕਿਰਪਾ ਕਰ ਮਹਾਨ। ਆਤਮ ਜੋਤੀ ਨੂਰ ਸਵਾਇਆ, ਭਾਂਡਾ ਭਰਮ ਹਰਿ ਭੰਨ੍ਹਾਇਆ, ਏਕਾ ਦੀਆ ਸਾਚਾ ਦਾਨ। ਕਾਇਆ ਚੋਲਾ ਰੰਗ ਵਖਾਇਆ, ਸਾਚਾ ਗੋਲਾ ਦਰ ਬਹਾਇਆ, ਸ਼ਬਦ ਚੋਲਾ ਇਕ ਦਵਾਇਆ, ਆਪ ਉਠਾਇਆ ਨਾਮ ਬਿਬਾਣ। ਪੜਦਾ ਉਹਲਾ ਦੂਰ ਕਰਾਇਆ। ਸਰਬ ਕਲਾ ਭਰਪੂਰ, ਹਰਿ ਹਜ਼ੂਰ ਨੇਰਨ ਨੇਰ ਕਰ ਕਰ ਮਿਹਰ, ਗੁਰਮੁਖਾਂ ਹਰਿ ਆਪ ਤਰਾਇਆ। ਸ਼ਬਦ ਡੋਰੀ ਬੰਨ੍ਹੇ ਘੇਰ, ਕਲਜੁਗ ਅੰਤਮ ਕਰੇ ਚੋਰੀ ਸਿੰਘ ਸ਼ੇਰ, ਸ਼ੇਰ ਦਲੇਰ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਵਿਚ ਸਮਾਇਆ। ਗੁਰਮੁਖ ਸਾਚੇ ਵਿਚ ਸਮਾਏ, ਭੇਵ ਛੁਪਾਇੰਦਾ। ਨਿਰਮਲ ਜੋਤੀ ਇਕ ਜਗਾਏ, ਦਿਸ ਕਿਸੇ ਨਾ ਆਇੰਦਾ। ਗਿਆਨ ਬਿਬੇਕੀ ਬੁਧ ਕਰਾਏ ਏਕਾ ਏਕੀ, ਭਗਤਾਂ ਟੇਕੀ ਸਾਚੀ ਬਣਤ ਬਣਾਇੰਦਾ। ਤਨ ਨਾ ਲਗੇ ਮਾਇਆ ਸੇਕੀ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਅੰਦਰ ਸਾਚਾ ਆਸਣ ਪੁਰਖ ਅਬਿਨਾਸ਼ਣ ਸ਼ਾਹੋ ਸ਼ਾਬਾਸ਼ਣ ਆਪੇ ਆਪ ਲਗਾਇੰਦਾ। ਸਾਚਾ ਆਸਣ ਧਾਮ ਨਿਆਰਾ। ਨਾ ਕੋਈ ਜਾਣੇ ਜੀਵ ਗਵਾਰਾ। ਜੋਤੀ ਜ਼ਾਤਾ ਦੀਪ ਉਜਿਆਰਾ। ਕਮਲਾਪਾਤੀ ਪੁਰਖ ਨਿਰੰਕਾਰਾ। ਅੰਦਰ ਅੰਦਰ ਮਾਰੇ ਝਾਤੀ, ਲਹਿਣਾ ਦੇਣਾ ਚੁੱਕੇ ਬਾਕੀ, ਨਾ ਕੋਈ ਮਾਤ ਅਧਾਰਾ। ਏਕਾ ਚੜ੍ਹਿਆ ਸ਼ਬਦ ਰਾਕੀ, ਨਾ ਕੋਈ ਜਾਣੇ ਬੰਦਾ ਖਾਕੀ, ਗੁਰਮੁਖਾਂ ਮਿਲਿਆ ਸਾਚਾ ਸਾਕੀ, ਅੰਮ੍ਰਿਤ ਦੇਵੇ ਸਾਚੀ ਧਾਰਾ। ਬੰਦ ਦਵਾਰੇ ਖੋਲ੍ਹੇ ਤਾਕੀ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਦਰਸ ਰੂਪ ਅਗੰਮ ਅਪਾਰਾ। ਰੂਪ ਅਗੰਮ ਅਪਾਰ ਨਾ ਕੋਈ ਜਣਾਇੰਦਾ। ਹੱਡ ਮਾਸ ਨਾੜੀ ਨਾ ਕੋਈ ਦੀਸੇ ਚਾਮ, ਪੰਜ ਤੱਤ ਨਾ ਕੋਈ ਧਰਾਇੰਦਾ। ਨਾ ਮਰੇ ਨਾ ਪਏ ਜੰਮ, ਨਾ ਨੀਰ ਵਹਾਏ ਛੰਮ ਛੰਮ, ਮਾਤਾ ਗੋਦ ਨਾ ਕੋਈ ਸੁਹਾਇੰਦਾ। ਨਾ ਕੋਈ ਪਵਣ ਸਵਾਸੀ ਲਏ ਦਮ, ਨਾ ਕੋਈ ਹੱਥੀਂ ਕਰੇ ਕੰਮ, ਦਿਸ ਕਿਸੇ ਨਾ ਆਇੰਦਾ। ਜਨ ਭਗਤਾਂ ਬੇੜਾ ਰਿਹਾ ਬੰਨ੍ਹ, ਸ਼ਬਦ ਵਸਾਏ ਸਾਚੇ ਤਨ, ਏਕਾ ਕੰਨ ਸੁਣਾਇੰਦਾ। ਭਾਂਡਾ ਭਰਮ ਪ੍ਰਭ ਦਏ ਭੰਨ, ਧਰਮ ਰਾਏ ਨਾ ਲਾਏ ਡੰਨ ਗੁਰਮੁਖ ਸਾਚਾ ਸਾਚਾ ਚੰਨ ਲੋਕਮਾਤ ਚੜ੍ਹਾਇੰਦਾ। ਕਲਜੁਗ ਜੀਵ ਆਤਮ ਅੰਨ੍ਹ, ਜੂਠਾ ਝੂਠਾ ਮਾਲ ਧਨ, ਪੰਜੇ ਚੋਰ ਲਾਇਣ ਸੰਨ੍ਹ, ਬਾਂਹੋਂ ਪਕੜ ਨਾ ਕੋਈ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਜੋਤ ਜਗਾਏ ਸਾਚੇ ਤਨ, ਅੰਧ ਅਗਿਆਨ ਮਿਟਾਇੰਦਾ। ਅੰਧ ਅਗਿਆਨ ਮਿਟੇ ਨਿਸ਼ਾਨਾ। ਚਰਨ ਧਿਆਨ ਸ੍ਰੀ ਭਗਵਾਨਾ। ਦੇਵੇ ਮਾਣ ਵਾਲੀ ਦੋ ਜਹਾਨਾਂ। ਸ਼ਬਦ ਆਣ ਇਕ ਰਖਾਨਾ। ਸੋਹੰ ਬੰਨ੍ਹੇ ਸਾਚਾ ਗਾਨਾ। ਝੁਲਦਾ ਰਹੇ ਜਗਤ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਰਾਜਨ ਰਾਜ ਸ਼ਾਹ ਸੁਲਤਾਨਾ।

Leave a Reply

This site uses Akismet to reduce spam. Learn how your comment data is processed.