੫ ਜੇਠ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਪੰਚਮ ਜੇਠ ਪੁਰਖ ਸੁਜਾਨਾ। ਗੁਰਮੁਖਾਂ ਰੱਖੇ ਸਾਇਆ ਹੇਠ, ਚਾਰੋਂ ਕੁੰਟ ਮਾਰ ਧਿਆਨਾ। ਬੇਮੁਖ ਜੀਵ ਕੌੜੇ ਰੇਠ, ਮੇਟ ਮਿਟਾਏ ਜਗਤ ਨਿਸ਼ਾਨਾ। ਪਕੜ ਪਛਾੜੇ ਵਡ ਵਡ ਸੇਠ, ਧੁਰ ਦਰਗਾਹੀ ਬੇਈਮਾਨਾ। ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਹਰਿ ਸੱਚਾ ਸ਼ਾਹ ਸੁਲਤਾਨਾ। ਰਾਜ ਰਾਜਾਨ ਪੰਚਮ ਜੇਠਾ ਹਰਿ ਬਿਠਾ ਰਿਹਾ। ਗੁਰਮੁਖ ਸਾਚੇ ਸੰਤ ਉਧਾਰੇ, ਬੀਸ ਇਕੀਸ ਇਕੀਸ ਬੀਸ ਖੇਲ ਅਪਾਰਿਆ। ਮੇਟ ਮਿਟਾਏ ਰਾਗ ਛਤੀਸ, ਸੋਹੰ ਆਏ ਮਾਤ ਵਾਰਿਆ। ਏਕਾ ਸ਼ਬਦ ਮਾਤ ਹਦੀਸ, ਚਾਰ ਵਰਨਾਂ ਇਕ ਜੈਕਾਰਿਆ। ਏਕਾ ਛਤਰ ਸਾਚੇ ਸੀਸ, ਰਾਜ ਰਾਜਾਨਾਂ ਮਾਣ ਗਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਡੰਕ ਇਕ ਵਜਾ ਰਿਹਾ। ਸ਼ਬਦ ਡੰਕ ਹਰਿ ਦਾਤਾਰ। ਰਾਓ ਰੰਕ ਦਰ ਦਵਾਰੇ ਕਰੇ ਖ਼ਬਰਦਾਰ। ਗੁਰਮੁਖਾਂ ਸੁਹਾਏ ਦਵਾਰ ਬੰਕ, ਦਰ ਦਰ ਘਰ ਘਰ ਪਾਵੇ ਸਾਰ। ਪਰਗਟ ਜੋਤ ਬਾਰ ਅਨਕ, ਜੋਤੀ ਜਾਮਾ ਭੇਖ ਨਿਆਰ। ਪ੍ਰਭ ਅਬਿਨਾਸ਼ੀ ਵਾਸੀ ਪੁਰੀ ਘਨਕ, ਦੇਵੇ ਦਰਸ ਅਗੰਮ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੰਚਮ ਜੇਠਾ ਨਿਤ ਨਵਿਤਾ ਸਾਚੀ ਧਾਰ। ਰੁਤ ਬਸੰਤਾ ਫਲ ਫੁਲਵਾੜੀ। ਮਿਲੇ ਮੇਲ ਪ੍ਰਭ ਸਾਚੇ ਕੰਤਾ, ਜੰਗਲ ਜੂਹ ਉਜਾੜ ਪਹਾੜੀ। ਦੇਵੇ ਵਡਿਆਈ ਵਿਚ ਜੀਵ ਜੰਤਾ, ਸ਼ਬਦ ਘੋੜੇ ਰਿਹਾ ਚਾੜ੍ਹੀ। ਜਗਤ ਸੁਹੇਲਾ ਆਦਿਨ ਅੰਤਾ, ਦਰ ਘਰ ਸਾਚੇ ਰਿਹਾ ਵਾੜੀ। ਆਪ ਬਣਾਏ ਸਾਚੀ ਬਣਤਾ, ਗੁਰ ਸੰਗਤ ਭਾਗ ਲਗਾਏ ਦਇਆ ਕਮਾਏ ਸਤਾਰਾਂ ਹਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਫੰਦ ਕਟਾਏ, ਜੋਤ ਜਗਾਏ ਬਹੱਤਰ ਨਾੜੀ। ਬਹੱਤਰ ਨਾੜੀ ਹਰਿ ਪਰਕਾਸ਼। ਆਪੇ ਹੋਏ ਪਿਛੇ ਅਗਾੜੀ, ਸ਼ਬਦ ਸਰੂਪੀ ਪਾਏ ਰਾਸ। ਮਸਤਕ ਭਾਗ ਗੁਰ ਚਰਨ ਛੁਹਾਈ ਦਾਹੜੀ, ਹਉਮੇ ਹੰਗਤਾ ਕਰ ਵਿਨਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਦਰ ਅੰਦਰ ਭਾਗ ਲਗਾਏ ਸਚ ਬਸੰਤੀ ਰੁੱਤ ਪਰਭਾਤ। ਆਤਮ ਰਤੀ ਰੁੱਤ ਬਹਾਰ। ਆਪ ਉਠਾਏ ਕਾਇਆ ਸੋਤੀ, ਸ਼ਬਦ ਪਹਿਨਾਏ ਗਲ ਸਾਚਾ ਹਾਰ। ਗੁਰਮੁਖ ਉਪਜਾਏ ਮਾਣਕ ਮੋਤੀ, ਪਹਿਲੀ ਚੇਤਰ ਕਰ ਤਿਆਰ। ਆਪ ਜਗਾਏ ਅੰਦਰੇ ਅੰਦਰ ਸਾਚੀ ਜੋਤੀ, ਸ਼ਬਦੀ ਪਵਣੀ ਖੇਲ ਅਪਾਰ। ਭਉ ਚੁਕਾਏ ਵਰਨ ਗੋਤੀ, ਏਕਾ ਰੰਗਣ ਰੰਗ ਚੜ੍ਹਾਏ ਸੋਹੰ ਸ਼ਬਦ ਅਪਰ ਅਪਾਰ। ਦੁਰਮਤ ਮੈਲ ਜਾਏ ਧੋਤੀ, ਹਰਿਜਨ ਆਏ ਦਰ ਸੱਚੇ ਦਰਬਾਰ। ਲੱਖ ਚੁਰਾਸੀ ਅੰਤਮ ਕਲ ਰਹੇ ਰੋਤੀ, ਵੇਲੇ ਅੰਤਮ ਆਈ ਹਾਰ। ਗੁਰਮੁਖ ਸਾਚੇ ਸੰਤ ਉਧਾਰੇ ਵਿਚੋਂ ਕੋਟਨ ਕੋਟੀ, ਏਕਾ ਬਖ਼ਸ਼ੇ ਚਰਨ ਪਿਆਰ। ਗੁਰਸਿਖ ਪਿਆਰਾ ਗੁਰਮੁਖ ਦਸਮ ਦਵਾਰੇ ਚੜ੍ਹੇ ਆਤਮ ਚੋਟੀ, ਜੋਤੀ ਨੂਰ ਕਰ ਅਕਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸੱਚਾ ਸਿਹਰਾ, ਨਾਮ ਨਿਰੰਜਣ ਸਿਰ ਦਸਤਾਰ। ਸ਼ਬਦ ਦਸਤਾਰ ਸਿਰ ਪਹਿਨਾਏ। ਖੰਡਾ ਦੋ ਧਾਰ ਸੰਗ ਰਲਾਏ। ਰੰਗਣ ਰੰਗ ਇਕ ਅਪਾਰ, ਸੋਹੰ ਭੱਠੀ ਰਿਹਾ ਚੜ੍ਹਾਏ। ਸ਼ਬਦ ਘੋੜੇ ਕਸ ਤੰਗ, ਚਾਰੋਂ ਕੁੰਟ ਰਿਹਾ ਦੁੜਾਏ। ਸ਼ਬਦ ਸਰੂਪੀ ਕਰੇ ਜੰਗਾ, ਸਾਧਾਂ ਸੰਤਾਂ ਰਿਹਾ ਹਿਲਾਏ। ਗੁਰਮੁਖਾਂ ਸਦਾ ਸਦ ਅੰਗ ਸੰਗਾ, ਨੇੜ ਨਾ ਆਏ ਤੱਤੀ ਵਾਏ। ਸੋਹੰ ਵੱਜੇ ਜਗਤ ਮਰਦੰਗਾ, ਰਾਜ ਰਾਜਾਨਾਂ ਸ਼ਾਹ ਬੁਲਾਏ। ਕਲਜੁਗ ਵੇਲਾ ਅੰਤਮ ਲੰਘਾ, ਜੂਠਾ ਝੂਠਾ ਭੁੱਖਾ ਨੰਗਾ ਕੋਈ ਨਾ ਹੋਏ ਸਹਾਏ। ਸਤਿਜੁਗ ਸਾਚੇ ਵਰ ਸਾਚਾ ਮੰਗਾ, ਪੁਰਖ ਅਬਿਨਾਸ਼ੀ ਦਇਆ ਕਮਾਏ। ਪਰਗਟ ਹੋਏ ਵਡ ਦਾਤਾ ਸੂਰਾ ਸਰਬੰਗਾ, ਸਚ ਵਸਤ ਦਾਤ ਹਰਿ ਝੋਲੀ ਪਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਬੇੜਾ ਬੰਨ੍ਹ ਵਖਾਏ। ਪੰਚਮ ਜੇਠਾ ਦਇਆ ਕਮਾਏ। ਗੁਰਮੁਖ ਸੋਏ, ਅਵਰ ਨਾ ਜਾਣੇ ਕੋਇ, ਘਰ ਘਰ ਜਗਾਏ। ਦੁਰਮਤ ਮੈਲ ਕਲਜੁਗ ਧੋਏ, ਨਾਮ ਰੰਗਣ ਰਿਹਾ ਰੰਗਾਏ। ਆਤਮ ਬੀਜ ਸਾਚਾ ਬੋਏ, ਸ਼ਬਦ ਕੰਗਣ ਤਨ ਪਹਿਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨ ਝੁਲਾਏ ਸੱਚਾ ਇਕ ਨਿਸ਼ਾਨ, ਚਾਰ ਵਰਨਾਂ ਏਕਾ ਆਣ, ਸ਼ਾਹ ਸੁਲਤਾਨ ਸਰਬ ਮਿਟ ਜਾਣ, ਸਾਚਾ ਲੇਖਾ ਰਿਹਾ ਲਿਖਾਏ। ਲੇਖਾ ਲਿਖੇ ਹਰਿ ਬਨਵਾਰੀ। ਕਲਜੁਗ ਅੰਤਮ ਹਰਿ ਜੀ ਵੇਖਾ, ਚਾਰੋਂ ਕੁੰਟ ਆਈ ਹਾਰੀ। ਜੂਠਾ ਝੂਠਾ ਧਰਿਆ ਭੇਖਾ, ਭਰਮ ਭੁਲਾਏ ਜੀਵ ਗਵਾਰੀ। ਨੇਤਰ ਖੋਲ੍ਹ ਕਿਸੇ ਨਾ ਵੇਖਾ, ਜੋਤ ਨਿਰੰਜਣ ਵਡ ਬਲਕਾਰੀ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼ਾ, ਕੁਰਾਨ ਅੰਜ਼ੀਲਾ ਰਹੇ ਵਿਚਾਰੀ। ਕਵਣ ਮਿਟਾਏ ਬਿਧਨਾ ਲਿਖੀ ਰੇਖਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਕਰੇ ਖੇਲ ਅਪਰ ਅਪਾਰੀ। ਪੰਚਮ ਜੇਠਾ ਹਰਿ ਰਘੁਰਾਈਆ। ਗੁਰਮੁਖਾਂ ਦੇਵੇ ਮਾਣ, ਸੁਖ ਸਹਿਜੇ ਸਹਿਜ ਸਮਾਈਆ। ਸੋਹੰ ਸ਼ਬਦ ਸਚ ਨਿਸ਼ਾਨ, ਸਚ ਸਿੰਘਾਸਣ ਸੰਗ ਰਲਾਈਆ। ਆਪੇ ਬੈਠ ਸੱਚੇ ਬਿਬਾਣ, ਗੁਰਮੁਖ ਸਾਚੇ ਰਿਹਾ ਚੜ੍ਹਾਈਆ। ਅੱਠੇ ਪਹਿਰ ਮਾਰ ਧਿਆਨ, ਪੂਰਬ ਲੇਖਾ ਰਿਹਾ ਚੁਕਾਈਆ। ਆਤਮ ਦੇਵੇ ਬ੍ਰਹਮ ਗਿਆਨ, ਸੋਹੰ ਤੀਰ ਤਿਖਾ ਲਾਈਆ। ਆਪੇ ਗੋਪੀ ਆਪੇ ਕਾਹਨ, ਮਾਇਆ ਪੜਦਾ ਰਿਹਾ ਗਵਾਈਆ। ਦਰ ਘਰ ਸਾਚੇ ਦੇਵੇ ਮਾਣ, ਧੁਰ ਦਰਗਾਹੀ ਜਗਤ ਮਲਾਹੀਆ। ਆਪੇ ਬਖ਼ਸ਼ੇ ਪੀਣ ਖਾਣ, ਚਰਨ ਨਾਤਾ ਹਰਿ ਬੰਨ੍ਹਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਤ ਸੁਹੇਲਾ ਇਕ ਇਕੇਲਾ, ਦੋਹਾਂ ਸਾਚਾ ਮੇਲ ਮਿਲਾਈਆ। ਪੰਚਮ ਜੇਠ ਕਰ ਵਿਚਾਰ, ਗੁਰ ਸੰਗਤ ਘਰ ਲਿਆਈਆ। ਸ਼ਬਦ ਮਾਰੇ ਇਕ ਉਡਾਰ, ਦਰ ਦਰ ਅਲਖ ਜਗਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਸੋਹੰ ਸਦ ਹਰਿ ਸੁਣਾਈਆ। ਲੇਖਾ ਚੁਕਾਉਣਾ ਸਤਾਰਾਂ ਹਾੜ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜਗਤ ਜੁਗਤ ਹਰਿ ਭਗਤ ਰਿਹਾ ਬਣਾਈਆ। ਜੋਗ ਜੁਗਤ ਹਰਿ ਬਣਾਏ। ਸ਼ਬਦ ਭੋਗ ਰਸਨਾ ਰਸ, ਅੰਤਮ ਮੁਕਤ ਆਪ ਕਰਾਏ। ਹਰਿ ਹਰਿ ਹਰਿ ਜਨ ਹੋਏ ਵਸ, ਏਕਾ ਸ਼ਕਤ ਨਾਮ ਧਰਾਏ। ਲੋਕਮਾਤ ਮਾਰ ਝਾਤ, ਰਾਹ ਸਾਚਾ ਜਾਏ ਦਸ, ਬੂੰਦ ਰਕਤ ਪ੍ਰਭ ਲੇਖੇ ਲਾਏ। ਆਪੇ ਜਾਣੇ ਆਪਣਾ ਵਕਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਭੇਵ ਨਾ ਪਾਏ। ਅਵਰ ਨਾ ਕੋਈ ਪਾਏ ਭੇਵ, ਨਾ ਜਗਤ ਪਛਾਣਿਆ। ਕਰੋੜ ਤੇਤੀਸ ਲੱਗੇ ਸੇਵ, ਸੁਰਪਤ ਰਾਜਾ ਇੰਦ ਹੋਏ ਨਿਮਾਣਿਆ। ਸ਼ਿਵ ਸ਼ੰਕਰ ਗਾਏ ਰਸਨਾ ਜਿਹਵ, ਕਲ ਵਰਤੇ ਹਰਿ ਹਰਿ ਭਾਣਿਆ। ਬ੍ਰਹਮਾ ਚਾਰੇ ਮੁਖ ਉਠਾਏ ਗਾਏ ਅਲਖ ਅਭੇਵ, ਸਾਚੀ ਸੇਵ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਵਿਚ ਸਮਾਇਆ।